Saturday 1 March 2014

ਜੇ ਪੀ ਐੱਮ ਓ ਵੱਲੋਂ ਸਿੰਬਲ ਚੌਂਕੀ ਬਟਾਲਾ ਅੱਗੇ ਰੋਸ ਧਰਨਾ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ 'ਜੇ ਪੀ ਐਮ ਓ' ਤਹਿਸੀਲ ਬਟਾਲਾ ਵੱਲੋਂ ਮਲਕੀਤ ਕੁਮਾਰ ਵਾਸੀ ਗਾਂਧੀ ਕੈਂਪ ਬਟਾਲਾ ਨੂੰ ਇੰਨਸਾਫ ਦਿਵਾਉਣ ਲਈ ਸਾਥੀ ਸਿੰਦਾ ਛਿੱਥ, ਮਾਨਾ ਮਸੀਹ ਬਾਲੇਵਾਲ, ਪਰਮਜੀਤ ਸਿੰਘ ਘਸੀਟਪੁਰ ਅਤੇ ਕਲਿਆਣ ਸਿੰਘ ਰਿਖਿਆ ਦੀ ਅਗਵਾਈ ਹੇਠ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਰੋਸ ਧਰਨਾ ਦਿੱਤਾ ਗਿਆ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਜੇ. ਪੀ. ਐੱਮ. ਓ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਰਘਬੀਰ ਸਿੰਘ ਪਕੀਵਾਂ ਨੇ ਕਿਹਾ ਕਿ 25 ਨਵੰਬਰ ਸ਼ਾਮ ਲਗਭਗ 7:30 ਵਜੇ ਮਲਕੀਤ ਕੁਮਾਰ ਪੁੱਤਰ ਲੇਟ ਸ੍ਰੀ ਰੂੜ ਚੰਦ ਵਾਸੀ ਗਾਂਧੀ ਕੈਂਪ ਬਟਾਲਾ ਨੂੰ ਰਸਤੇ ਵਿੱਚੋਂ ਲੰਘਦਿਆਂ ਹੋਇਆਂ ਜਬਰਦਸਤੀ ਚੁੱਕ ਕੇ ਆਪਣੇ ਘਰ ਲੈ ਗਏ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੀ ਲੱਤ ਤੋੜ ਦਿੱਤੀ ਗਈ ਅਤੇ ਹੋਰ ਕਈ ਗੰਭੀਰ ਸੱਟਾਂ ਮਾਰੀਆਂ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਚੌਂਕੀ ਸਿੰਬਲ ਦੇ ਇੰਚਾਰਜ ਪ੍ਰਕਾਸ਼ ਸਿੰਘ ਸੈਕਟਰੀ ਅਤੇ ਹੋਰ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਤੇ ਮਲਕੀਤ ਕੁਮਾਰ ਨੂੰ ਉਕਤ ਵਿਅਕਤੀਆਂ ਦੀ ਪਕੜ ਤੋਂ ਛੁਡਵਾਇਆ ਤੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਕਰਵਾਉਣ ਲਈ ਭੇਜ ਦਿੱਤਾ ਗਿਆ। ਉਸ ਸਮੇਂ ਸੱਟਾਂ ਮਾਰਨ ਵਾਲੇ ਵਿਅਕਤੀਆਂ ਨੂੰ ਕੋਈ ਵੀ ਸੱਟ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਨੇ ਸਿਵਲ ਹਸਪਤਾਲ ਬਟਾਲਾ ਜਾ ਕੇ ਝੂਠਾ ਮੈਡੀਕਲ ਲਿਆ ਤੇ ਪੁਲਸ ਚੌਂਕੀ ਸਿੰਬਲ ਵੱਲੋਂ ਨਜਾਇਜ 324, 325 ਦਾ ਪਰਚਾ ਮਲਕੀਤ ਕੁਮਾਰ ਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਦਰਜ ਕੀਤਾ ਜੋ ਸਰਾਸਰ ਗ਼ਲਤ ਹੈ। ਸਾਡੀ ਮੰਗ ਹੈ ਕਿ ਮਲਕੀਤ ਕੁਮਾਰ ਤੇ ਉਸਦੇ ਪਰਿਵਾਰਕ ਮੈਂਬਰਾਂ ਉਪਰ ਬਣਿਆ 324, 325 ਪਰਚਾ ਰੱਦ ਕੀਤਾ ਜਾਵੇ ਅਤੇ ਸੱਟਾਂ ਮਾਰਨ ਵਾਲੇ ਵਿਅਕਤੀਆਂ ਨੂੰ ਫੌਰੀ ਤੌਰ 'ਤੇ ਗ੍ਰਿਫਤਾਰ ਕੀਤਾ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਆਗੂ ਸਮਸ਼ੇਰ ਸਿੰਘ ਨਵਾਂ ਪਿੰਡ ਨੇ ਦੱਸਿਆ ਕਿ ਇਸ ਕੇਸ ਸਬੰਧੀ ਅਸੀਂ ਜੇ. ਪੀ. ਅੱੈਮ. ਓ ਵੱਲੋਂ 23/12/2013 ਨੂੰ ਐੱਸ. ਐੱਸ. ਪੀ ਸਾਹਿਬ ਬਟਾਲਾ ਨੂੰ ਮਿਲੇ ਤੇ ਉਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਇਨਸਾਫ ਦੇਣ ਦਾ ਵਿਸ਼ਵਾਸ ਦਿਵਾਇਆ ਅਤੇ ਇਸ ਤੋਂ ਵੀ ਬਾਅਦ ਅਸੀਂ ਫੇਰ ਇੱਕ ਵਾਰ 27.12.13 ਨੂੰ ਐੱਸ. ਪੀ ਹੈਡਕੁਆਟਰ ਸਾਹਿਬ ਨੂੰ ਮਿਲੇ ਤੇ ਉਨ੍ਹਾਂ ਨੇ ਵੀ ਇਨਸਾਫ ਦੇਣ ਦਾ ਵਾਅਦਾ ਕੀਤਾ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਅਸੀਂ ਮਜਬੂਰ ਹੋ ਕੇ ਅੱਜ ਰੋਸ ਧਰਨਾ ਦਿੱਤਾ ਹੈ ਮਲਕੀਤ ਕੁਮਾਰ 25 ਨਵੰਬਰ ਤੋਂ 19 ਦਸੰਬਰ ਤੱਕ ਹਸਪਤਾਲ ਰਿਹਾ ਤੇ ਹੁਣ ਵੀ ਬਿਸਤਰੇ 'ਤੇ ਪਿਆ ਹੋਇਆ ਹੈ। ਜੇਕਰ ਪੁਲਸ ਵਲੋਂ ਮਲਕੀਤ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਉਪਰ ਬਣਿਆ ਗ਼ਲਤ 324, 325 ਪਰਚਾ ਰੱਦ ਨਾ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਜਥੇਬੰਦਕ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਉਪਰੋਕਤ ਆਗੂਆਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂઠ ਰਿੰਕੂ ਰਾਜਾ, ਰਵੀ ਕੁਮਾਰ, ਬਲਜੀਤ ਸਿੰਘ ਦਾਬਾਂਵਾਲ, ਰੂਪ ਬਸੰਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

No comments:

Post a Comment