Friday 7 March 2014

ਸਹਾਇਤਾ (ਸੰਗਰਾਮੀ ਲਹਿਰ, ਮਾਰਚ 2014)

ਸਾਥੀ ਕੁਲਵੰਤ ਸਿੰਘ ਸੰਧੂ (ਰੁੜਕਾ ਕਲਾਂ) ਸੂਬਾ ਸਕੱਤਰੇਤ ਮੈਂਬਰ ਦੇ ਸਪੁੱਤਰ ਗੁਰਵਿੰਦਰ ਸਿੰਘ ਦੀ ਸ਼ਾਦੀ ਜਸਕਮਲ ਕੌਰ (ਸਪੁੱਤਰੀ ਸ. ਕਨਵਰ ਸਿੰਘ ਬਾਸੀ ਅਤੇ ਮਰਹੂਮ ਬਲਵਿੰਦਰ ਕੌਰ ਪਿੰਡ ਬੁੰਡਾਲਾ) ਨਾਲ ਹੋਣ ਦੀ ਖੁਸ਼ੀ ਮੌਕੇ ਸਮੂਹ ਸੰਧੂ ਪਰਿਵਾਰ ਵਲੋਂ ਸੀ.ਪੀ.ਐਮ. ਪੰਜਾਬ ਨੂੰ 50000 ਰੁਪਏ, ਦੇਸ਼ ਭਗਤ ਹਾਲ ਰੁੜਕਾ ਕਲਾਂ ਨੂੰ 25000 ਰੁਪਏ, ਭਾਈ ਸਾਧੂ ਚੈਰੀਟੇਬਲ ਹਸਪਤਾਲ ਨੂੰ 25000 ਰੁਪਏ, ਸੀ.ਪੀ.ਆਈ.(ਐਮ) ਦੇ ਰੁੜਕਾ ਕਲਾਂ ਯੂਨਿਟ ਨੂੰ 5000 ਰੁਪਏ ਅਤੇ ਲੜਕੇ ਦੇ ਭੂਆ ਅਤੇ ਫੁੱਫੜ ਮਨਜੀਤ ਕੌਰ ਅਤੇ ਸ. ਅਵਤਾਰ ਸਿੰਘ ਔਜਲਾ ਵਲੋਂ ਗੁਰਦਵਾਰਾ ਸਾਹਿਬ ਲਈ 35000 ਰੁਪਏ, ਕਾਮਰੇਡ ਪ੍ਰਮੋਦ ਦਾਸ ਗੁਪਤਾ ਫੁਟਬਾਲ ਟਰਾਫੀ ਤੇ ਬਾਬਾ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਬੱਡੀ ਮੁਕਾਬਲੇ ਲਈ 50,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 3100 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਡਾ. ਰੇਸ਼ਮ ਸਿੰਘ ਨਰਾਇਣਗੜ ਨੇ ਆਪਣੇ ਬੇਟੇ ਫਤਿਹ ਸਿੰਘ ਦੇ ਬੀਬੀ ਰਮਨਦੀਪ ਕੌਰ ਨਾਲ ਹੋਏ ਵਿਆਹ ਮੌਕੇ ਜਮਹੂਰੀ ਕਿਸਾਨ ਸਭਾ ਅੰਮ੍ਰਿਤਸਰ ਨੂੰ 5000 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਐਫ.ਸੀ. ਮਿੱਤਲ ਆਰਗਨਾਈਜਿੰਗ ਸਕੱਤਰ ਪੀ.ਐਨ.ਬੀ.ਈ. ਏ. (ਬੈਫੀ) ਚੰਡੀਗੜ ਨੇ 31 ਜਨਵਰੀ 2014 ਨੂੰ ਆਪਣੀ ਸਰਕਾਰੀ ਸੇਵਾ ਤੋਂ ਮੁਕਤੀ ਸਮੇਂ ਸੀ.ਪੀ.ਐਮ. ਪੰਜਾਬ ਦੀ ਚੰਡੀਗੜ ਇਕਾਈ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਵੀਰ ਚੰਦ, ਜ਼ਿਲ ਕਮੇਟੀ ਮੈਂਬਰ ਰੋਪੜ ਨੇ ਆਪਣੀ ਸਪੁਤਰੀ ਅੰਜੂ ਸੈਣੀ ਦੀ 21 ਜਨਵਰੀ ਨੂੰ ਹੋਈ ਸ਼ਾਦੀ ਦੀ ਖੁਸ਼ੀ ਮੌਕੇ ਸੀ.ਪੀ.ਐਮ. ਪੰਜਾਬ ਸੂਬਾ ਕਮੇਟੀ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 101 ਰੁਪਏ ਸਹਾਇਤਾ ਵਜੋਂ ਦਿੱਤੇ। 

ਮਲੂਕ ਸਿੰਘ ਕਾਹਲੋਂ (ਕੈਨੇਡਾ) ਦੇ ਛੋਟੇ ਭਰਾ ਡਾਕਟਰ ਅਨੂਪ ਸਿੰਘ ਬਟਾਲਾ ਨੇ ਆਪਣੇ ਬੇਟੇ ਵਿਸ਼ਵਪ੍ਰੀਤ ਸਿੰਘ ਦੀ ਸ਼ਾਦੀ ਦੀ ਖੁਸ਼ੀ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਮਰਹੂਮ ਸਾਥੀ ਬਲਵੀਰ ਸਿੰਘ ਧਾਲੀਵਾਲ ਫਿਲੌਰ ਦੇ ਸਪੁੱਤਰ ਸਾਥੀ ਤਰਜਿੰਦਰ ਸਿੰਘ ਦੀ ਸ਼ਾਦੀ ਪਰਮਜੀਤ ਕੌਰ ਵਾਸੀ ਨੰਗਲ ਨਾਲ ਹੋਣ ਦੀ ਖੁਸ਼ੀ ਵਿਚ ਸਾਥੀ ਤਰਜਿੰਦਰ ਸਿੰਘ ਦੇ  ਭਰਾ ਵਰਿੰਦਰ ਸਿੰਘ ਯੂ.ਐਸ.ਏ. ਵਲੋਂ ਸੀ.ਪੀ.ਐਮ. ਪੰਜਾਬ ਨੂੰ 11000 ਰੁਪਏ, ਸਾਥੀ ਤਰਜਿੰਦਰ ਸਿੰਘ ਦੇ ਬਹਿਨੋਈ ਸਾਥੀ ਹਰਚਰਨ ਸਿੰਘ ਅਟਵਾਲ ਅਤੇ ਭੈਣ ਰਵਿੰਦਰ ਕੌਰ ਅਟਵਾਲ ਵਲੋਂ ਸੀ.ਪੀ.ਐਮ. ਪੰਜਾਬ ਨੂੰ 10000 ਰੁਪਏ, 'ਸੰਗਰਾਮੀ ਲਹਿਰ' ਨੂੰ 1000 ਰੁਪਏ, ਉਨ੍ਹਾਂ ਦੇ ਵੱਡੇ ਭਰਾ ਸਾਥੀ ਬਲਵਿੰਦਰ ਸਿੰਘ ਧਾਲੀਵਾਲ ਵਲੋਂ 25000 ਰੁਪਏ ਪਾਰਟੀ ਨੂੰ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਪ੍ਰਕਾਸ਼ ਸਿੰਘ ਕਾਹਨੂੰਵਾਨ (ਗੁਰਦਾਸਪੁਰ) ਦੀ ਬੇਟੀ ਰਵਨੀਤ ਕੌਰ ਨੇ ਆਪਣੇ ਨਵੇਂ ਘਰ ਵਿਚ ਗ੍ਰਹਿ ਪ੍ਰਵੇਸ਼ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਜਗਜੀਤ ਸਿੰਘ ਕਲਾਨੌਰ ਮੈਂਬਰ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੇ ਆਪਣੇ ਬੇਟੇ ਖੁਸ਼ਪ੍ਰੀਤ ਸਿੰਘ ਦੀ ਸ਼ਾਦੀ ਦੀ ਖੁਸ਼ੀ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੂੰ 20,000 ਰੁਪਏ, ਪਾਰਟੀ ਬਰਾਂਚ ਕਲਾਨੌਰ ਨੂੰ 5500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਕਲਾਨੌਰ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਨਰੰਜਣ ਸਿੰਘ ਥਾਂਦੀ ਤੇ ਸ਼੍ਰੀਮਤੀ ਚੰਨਣ ਕੌਰ ਥਾਂਦੀ ਪਿੰਡ ਪਾਲ ਨੌ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੀ ਬਰਸੀ ਤੇ ਉਹਨਾਂ ਦੀਆਂ ਧੀਆਂ ਬੀਬੀ ਕੁਲਵਿੰਦਰ ਕੌਰ, ਸਰਬਜੀਤ ਕੌਰ ਅਤੇ ਪਰਮਜੀਤ ਕੌਰ ਨੇ ਦਿਹਾਤੀ ਮਜ਼ਦੂਰ ਸਭਾ ਨੂੰ 1000 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 
ਦ ਕਾਮਰੇਡ ਸੁਰਜੀਤ ਸਿੰਘ ਦਿਹੜ ਤਹਿਸੀਲ ਸਕੱਤਰ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਬਰਨਾਲਾ ਨੇ ਆਪਣੇ ਬੇਟੇ ਮਾਸਟਰ ਨਵਦੀਪ ਸਿੰਘ ਦੀ ਅੰਤਿਮ ਅਰਦਾਸ ਸਮੇਂ ਦਿਹਾਤੀ ਮਜ਼ਦੂਰ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਸਕੱਤਰ ਸਿੰਘ, ਰਣਜੀਤ ਸਾਗਰ ਡੈਮ, ਪਠਾਨਕੋਟ ਨੇ ਆਪਣੇ ਸਪੁੱਤਰ ਜਗਦੀਪ ਸਿੰਘ ਖਹਿਰਾ ਦੀ ਸ਼ਾਦੀ ਜਸਪ੍ਰੀਤ ਕੌਰ (ਸਪੁੱਤਰੀ ਸ਼੍ਰੀ ਰਛਪਾਲ ਸਿੰਘ ਸਿੱਧੂ ਵਾਸੀ ਨੱਥੂਚੱਕ, ਜ਼ਿਲ੍ਹਾ ਤਰਨ ਤਾਰਨ) ਨਾਲ ਹੋਣ ਸਮੇਂ ਸੀ.ਪੀ.ਐਮ. ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਪਿਆਰਾ ਸਿੰਘ ਪ੍ਰਿੰਸੀਪਲ ਸੂਬਾ ਕਮੇਟੀ ਮੈਂਬਰ (ਪਿੰਡ ਖਰੜ ਅੱਛਰਵਾਲ, ਹੁਸ਼ਿਆਰਪੁਰ) ਨੇ ਆਪਣੀ ਸਪੁੱਤਰੀ ਸਤਿੰਦਰਜੀਤ ਕੌਰ ਦੀ ਸ਼ਾਦੀ ਅੰਮ੍ਰਿਤਪਾਲ ਸਿੰਘ (ਸਪੁੱਤਰ ਸ਼੍ਰੀ ਉਂਕਾਰ ਸਿੰਘ, ਇਸਲਾਮਾਬਾਦ, ਹੁਸ਼ਿਆਰਪੁਰ) ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ. ਪੰਜਾਬ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਗੁਰਮੀਤ ਸਿੰਘ ਬੀਕਾ ਨੇ ਆਪਣੀ ਪੋਤੀ ਜਗਰੀਤ ਕੌਰ (ਸਪੁਤਰੀ ਸਾਥੀ ਗੁਰਦਰਸ਼ਨ ਸਿੰਘ ਬੀਕਾ ਅਤੇ ਸ਼੍ਰੀਮਤੀ ਜਗਦੀਸ਼ ਕੌਰ) ਦੀ ਸ਼ਾਦੀ ਮਨਜਿੰਦਰ ਸਿੰਘ (ਸਪੁੱਤਰ ਸ. ਮਨਜੀਤ ਸਿੰਘ ਅਤੇ ਸ਼੍ਰੀਮਤੀ ਬਲਵੀਰ ਕੌਰ, ਜਲੰਧਰ) ਨਾਲ ਹੋਣ ਦੀ ਖੁਸ਼ੀ ਸਮੇਂ ਸੀ.ਪੀ.ਐਮ. ਪੰਜਾਬ ਸੂਬਾ ਕਮੇਟੀ ਨੂੰ 25000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਗੰਗਾ ਪ੍ਰਸ਼ਾਦ ਸੂਬਾ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਆਪਣੇ ਸਪੁੱਤਰ ਨਵੀਨ ਕੁਮਾਰ ਦੀ ਸ਼ਾਦੀ ਸੀਮਾ ਸੈਣੀ (ਸਪੁੱਤਰੀ ਪ੍ਰਿਥਵੀ ਰਾਜ ਸੈਣੀ ਵਾਸੀ ਹੁਸ਼ਿਆਰਪੁਰ) ਨਾਲ ਹੋਣ ਦੇ ਸ਼ੁਭ ਮੌਕੇ 'ਤੇ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਦਰਸ਼ਨ ਰਾਮ ਸਿਆਣ ਦਫਤਰ ਸਕੱਤਰ ਸੇਵਾ ਮੁਕਤ ਮੁਲਾਜ਼ਮ ਯੂਨੀਅਨ ਜਲੰਧਰ ਨੇ ਆਪਣੇ ਦੋਹਤੇ ਹਰਮਨ ਸਪੁੱਤਰ ਪਵਨ ਕੁਮਾਰ ਤੇ ਸੁਨੀਤਾ ਵਾਸੀ ਕਨੇਡਾ ਅਤੇ ਦੋਹਤੀ ਕਰੀਨਾ ਤੇ ਦੋਹਤੇ ਪਰਿਆਗ ਸਪੁੱਤਰ ਬੰਸੀ ਚੁੰਬਰ ਤੇ ਨੀਲਮ ਵਾਸੀ ਇਟਲੀ ਦੇ ਪੰਜਾਬ ਆਉਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਯੂਨਿਟ ਬਿਲਗਾ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਗੁਲਜਾਰ ਸਿੰਘ, ਪਿੰਡ ਚੁਗਾਵਾਂ, ਜ਼ਿਲ੍ਹਾ ਜਲੰਧਰ ਨੇ ਆਪਣੇ ਬੇਟੇ ਪਰਵਿੰਦਰ ਸਿੰਘ ਦੀ ਸ਼ਾਦੀ ਸ. ਜਸਵੰਤ ਸਿੰਘ ਦੀ  ਸਪੁੱਤਰੀ ਓਂਕਾਰਦੀਪ ਕੌਰ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਦੀ ਜਲੰਧਰ ਤਹਿਸੀਲ ਕਮੇਟੀ ਨੂੰ 10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

No comments:

Post a Comment