Friday 21 February 2014

ਕਾਮਰੇਡ ਟੀ.ਪੀ. ਚੰਦਰਸ਼ੇਖਰਨ ਦੇ 12 ਕਾਤਲ ਦੋਸ਼ੀ ਕਰਾਰ ਤਿੰਨ ਦੋਸ਼ੀ ਸੀ.ਪੀ.ਆਈ.(ਐਮ) ਦੇ ਜ਼ੁੰਮੇਵਾਰ ਅਹੁਦੇਦਾਰ

4 ਮਈ 2012 ਨੂੰ, ਕੇਰਲਾ ਅੰਦਰ ਵਹਿਸ਼ੀਆਨਾ ਢੰਗ ਨਾਲ ਸ਼ਹੀਦ ਕੀਤੇ ਗਏ ਆਰ.ਐਮ.ਪੀ. ਦੇ ਮੁਖੀ ਕਾਮਰੇਡ ਟੀ.ਪੀ. ਚੰਦਰਸ਼ੇਖਰਨ ਬਾਰੇ ਅਦਾਲਤ ਵਿਚ ਚਲ ਰਹੇ ਕੇਸ ਦਾ ਫੈਸਲਾ 22 ਜਨਵਰੀ ਨੂੰ ਸੁਣਾਇਆ ਗਿਆ। ਇਸ ਫੈਸਲੇ ਰਾਹੀਂ 12 ਵਿਅਕਤੀਆਂ ਨੂੰ ਇਸ ਕਤਲ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਹਨਾਂ ਚੋਂ 3 ਸੀ.ਪੀ.ਆਈ.(ਐਮ) ਦੇ ਸਥਾਨਕ ਆਗੂ ਹਨ। ਇਹ ਕਤਲ ਭਾੜੇ 'ਤੇ ਕੀਤੇ ਗਏ 7 ਮੁਜ਼ਰਮਾਂ ਤੋਂ ਕਰਵਾਇਆ ਗਿਆ ਸੀ। 
ਇਸ ਫੈਸਲੇ ਉਪਰੰਤ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ (ਆਰ.ਐਮ.ਪੀ.) ਵਲੋਂ ਹੇਠ ਲਿਖੇ ਅਨੁਸਾਰ ਇਕ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਗਈ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਬਦਲਾ ਲਊ ਭਾਵਨਾ ਨਾਲ ਕੀਤੇ ਗਏ  ਇਸ ਵਹਿਸ਼ੀਆਨਾ ਕਤਲ ਦੀ ਸੀ.ਬੀ.ਆਈ. ਰਾਹੀਂ ਮੁੜ ਪੜਤਾਲ ਕਰਵਾਈ ਜਾਵੇ ਤਾਂ ਜੋ ਇਸ ਕਤਲ ਪਿੱਛੇ ਕੰਮ ਕਰਦੀ ਡੂੰਘੀ ਸਾਜਿਸ਼ ਵਿਚ ਸ਼ਾਮਲ ਰਹਿੰਦੇ ਸਾਰੇ ਦੋਸ਼ੀਆਂ ਨੂੰ ਢੁਕਵੀਂ ਸਜ਼ਾ ਮਿਲ ਸਕੇ। ਇਸ ਮੰਗ ਦੀ ਪੂਰਤੀ ਲਈ ਪਾਰਟੀ ਦੀ ਪ੍ਰਧਾਨ ਅਤੇ ਸ਼ਹੀਦ ਟੀ.ਪੀ. ਚੰਦਰਸ਼ੇਖਰਨ ਦੀ ਵਿਧਵਾ ਕਾਮਰੇਡ ਕੇ.ਕੇ. ਰੇਮਾ ਵਲੋਂ 3 ਫਰਵਰੀ ਤੋਂ ਕੇਰਲ ਦੀ ਰਾਜਧਾਨੀ ਥਿਰੂਵਨੰਤਪੁਰਮ ਵਿਖੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। 

Statement of RMP Kerala

“The court verdict in the T.P. Chandrasekharan murder case delivers a major blow to the cult of assassinating political rivals, practiced by the CPI(M) in Kerala. 
The court has found the CPI(M) functionaries K.C. Ramachandran (member of the Kunnummakkara local committee), Manojan aka Trouser Manojan, (branch seceratry of Kadanganpoyil) and P.K. Kunhanandan (member of the Panur area committee) guilty, along with members of the killer gang led by Kodi Suni. The indictment of its functionaries from Kozhikode and Kannur districts for the murder, establishes the involvement of the CPI(M) in the conspiracy behind the murder. 
TP Chandrasekharan was eliminated by the CPI(M) because he raised his voice against the corruption and rightwing deviation of its leadership. The conspiracy for his murder was hatched after the 2009 Lok Sabha elections, in which Chandrasekharan contested as the RMP candidate in the Vadakara constituency, receiving significant votes. Scared by his growing popularity, the CPI(M) planned and executed the murder on 
May 4, 2012. 
RMP appreciates the role of the investigators and the prosecutors in the case, who had to work under tremendous pressure. Broad sections of the media, civil society and Leader of Opposition Comrade V.S. Achuthanandan also stood by the cause of justice. Many ordinary members of the CPI(M) have also helped in bringing out the truth behind the murder. 
However, the RMP feels that the full extent of the conspiracy has not been revealed through the trial, which requires further investigation into the role played by the higher leadership of CPI(M). The CPI(M) leadership has tried to deliberately mislead the public by initially suggesting the hand of other persons and forces in the murder. Subsequently the CPI(M) leadership announced an internal inquiry and said that if its party members are found involved, action will be initiated against them. That internal enquiry also turned out to be sham exercise. 
The CPI(M) in Kerala also collected and spent huge sums of money to protect the accused and pressurize the witnesses in the case; 52 witnesses turned hostile in the course of the trial. Through its influence within the state machinery it ensured that the accused were provided special facilities within the jail. These actions expore its involvement in the crime.
The RMP demands a CBI enquiry into the case to look into the full extent of the conspiracy behind this murder. The RMP will further pursue the case through legal and political means to bring all those responsible for the murder of TP Chandrasekharan to book. 
  
Sd/- 
N Venu and KK Rema
on behalf of  RMP State Committee
Kozhikode
22.01.2014

ਕੌਮਾਂਤਰੀ ਪਿੜ (ਸੰਗਰਾਮੀ ਲਹਿਰ, ਫਰਵਰੀ 2014)

- ਰਵੀ ਕੰਵਰ

ਸਰਕਾਰੀ ਜਬਰ ਦੇ ਬਾਵਜੂਦ ਜਾਰੀ ਹੈ, ਦੱਖਣੀ ਕੋਰੀਆ ਦੇ ਰੇਲ ਕਾਮਿਆਂ ਦਾ ਸੰਘਰਸ਼ 

ਏਸ਼ੀਆਈ ਦੇਸ਼ ਦੱਖਣੀ ਕੋਰੀਆ ਵਿਚ ਰੇਲ ਕਾਮੇਂ ਸੰਘਰਸ਼ ਦੇ ਰਾਹ 'ਤੇ ਹਨ। ਸਰਕਾਰ ਵਲੋਂ ਰੇਲਵੇ ਦਾ ਨਿੱਜੀਕਰਣ ਕਰਨ ਦੇ ਮੁੱਦੇ ਨੂੰ ਲੈ ਕੇ ਉਹ 9 ਦਸੰਬਰ  ਨੂੰ ਅਣਮਿੱਥੇ ਸਮੇਂ ਦੀ ਹੜਤਾਲ ਉਤੇ ਚਲੇ ਗਏ ਸੀ। ਦੇਸ਼ ਦੀ ਰੇਲਵੇ ਜਿਸਨੂੰ 'ਕੋਰੇਲ' ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ, ਦੇ ਹਾਈ ਸਪੀਡ ਕੇ.ਟੀ.ਐਕਸ. ਰੇਲ ਦੇ ਸੁਸੀਓ ਸੈਕਸ਼ਨ ਦਾ ਨਿੱਜੀਕਰਨ ਕਰਨ ਨੂੰ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਸੈਕਸ਼ਨ ਰੇਲਵੇ ਦੇ ਸਭ ਤੋਂ ਵਧੇਰੇ ਮੁਨਾਫਾ ਕਮਾਉਣ ਵਾਲੇ ਸੈਕਸ਼ਨਾਂ ਵਿਚੋਂ ਇਕ ਹੈ, ਕਿਉਂਕਿ ਇਹ ਜਿਨ੍ਹਾਂ ਖੇਤਰਾਂ ਵਿਚ ਸੇਵਾ ਦਿੰਦੀ ਹੈ, ਉਹ ਧਨੀ ਅਬਾਦੀ ਵਾਲੇ ਖੇਤਰ ਹਨ। ਰੇਲਵੇ ਕਾਮੇ ਇਸਨੂੰ ਰੇਲਵੇ ਸੇਵਾਵਾਂ ਦੇ ਨਿੱਜੀਕਰਨ ਕਰਨ ਵੱਲ ਸਰਕਾਰ ਦਾ ਪਹਿਲਾ ਕਦਮ ਮੰਨਦੇ ਹਨ।
9 ਦਸੰਬਰ ਨੂੰ ਰੇਲ ਕਾਮਿਆਂ ਵਲੋਂ ਕੀਤੀ ਗਈ ਹੜਤਾਲ, ਜਿਸਨੂੰ ਦੇਸ਼ ਦੀ ਮੁੱਖ ਟਰੇਡ ਯੂਨੀਅਨ ਫੈਡਰੇਸ਼ਨ, ਕੇ.ਸੀ.ਟੀ.ਯੂ. ਦਾ ਸਮਰਥਨ ਹਾਸਲ ਸੀ, ਨੂੰ 22 ਦਿਨਾਂ ਬਾਅਦ ਉਸ ਵੇਲੇ ਰੇਲ ਕਾਮਿਆਂ ਨੇ ਵਾਪਸ ਲੈ ਲਿਆ ਜਦੋਂ ਦੇਸ਼ ਦੀਆਂ ਦੋਵੇਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇਸ਼ ਦੀ ਕੌਮੀ ਅਸੰਬਲੀ ਵਿਚ ਇਕ ਅਡਹਾਕ ਕਮੇਟੀ ਬਨਾਉਣ ਲਈ ਸਹਿਮਤ ਹੋ ਗਈਆਂ। ਇਹ ਕਮੇਟੀ ਰੇਲਵੇ ਵਿਚ ਨਿੱਜੀਕਰਨ ਦੀ ਲਾਹੇਵੰਦੀ ਬਾਰੇ ਅਧਿਐਨ ਕਰੇਗੀ। ਇਸ ਤਰ੍ਹਾਂ ਰੇਲ ਕਾਮੇ ਕੋਈ ਠੋਸ ਪ੍ਰਾਪਤੀ ਤਾਂ ਨਹੀਂ ਕਰ ਸਕੇ, ਹਾਂ, ਉਹ ਨਿੱਜੀਕਰਨ ਦੇ ਮੁੱਦੇ ਨੂੰ ਦੇਸ਼ ਦੇ ਅਵਾਮ ਸਾਹਮਣੇ ਕੇਂਦਰਤ ਕਰਨ ਵਿਚ ਜ਼ਰੂਰ ਸਫਲ ਹੋ ਗਏ ਹਨ। 
ਇਸ ਹੜਤਾਲ ਦੇ ਵਾਪਸ ਹੋਣ ਦਾ ਇਕ ਕਾਰਨ ਸਰਕਾਰ ਅਤੇ ਪ੍ਰਬੰਧਕਾਂ ਵਲੋਂ ਹੜਤਾਲੀ ਕਾਮਿਆਂ 'ਤੇ ਕੀਤਾ ਗਿਆ ਅਕਹਿ ਜਬਰ ਵੀ ਸੀ। 'ਕੋਰੇਲ' ਦੇ ਪ੍ਰਬੰਧਕਾਂ ਨੇ ਆਪਣੇ ਇੰਜਨੀਅਰਿੰਗ ਸਕੂਲ ਅਤੇ ਹੋਰ ਖੇਤਰਾਂ ਤੋਂ ਕਾਮੇ ਬੁਲਾਕੇ ਰੇਲ ਸੇਵਾਵਾਂ ਨੂੰ ਬਹਾਲ ਕਰਨ ਦਾ ਯਤਨ ਕੀਤਾ ਅਤੇ ਉਨ੍ਹਾਂ ਮੁਤਾਬਕ 78 ਫੀਸਦੀ ਤੱਕ ਸੇਵਾਵਾਂ ਬਹਾਲ ਕਰਨ ਵਿਚ ਉਹ ਸਫਲ ਰਹੇ। 16 ਦਸੰਬਰ ਨੂੰ ਹੜਤਾਲੀ ਕਾਮੇ ਦੀ ਥਾਂ ਕੰਮ ਕਰ ਰਹੇ ਇਕ ਕਾਮੇਂ ਦੀ ਅਣਗਹਿਲੀ ਕਰਕੇ ਇਕ 78 ਸਾਲਾ ਔਰਤ ਦੀ ਰੇਲ ਦੁਰਘਟਨਾ ਵਿਚ ਮੌਤ ਹੋ ਜਾਣ ਤੋਂ ਬਾਅਦ ਤਾਂ ਰੇਲ ਪ੍ਰਸ਼ਾਸਨ ਅਤੇ ਸਰਕਾਰ ਨੇ ਜਬਰ ਦਾ ਕੁਹਾੜਾ ਹੋਰ ਤੇਜ ਕਰ ਦਿੱਤਾ। ਰੇਲ ਪ੍ਰਸ਼ਾਸਨ ਨੇ 4213 ਯੂਨੀਅਨ ਮੈਂਬਰਾਂ ਵਿਰੁੱਧ ਦੁਰਘਟਨਾ ਕਾਰਨ ਹੋਏ ਨੁਕਸਾਨ ਦਾ ਅਦਾਲਤ ਵਿਚ ਦਾਅਵਾ ਪਾ ਦਿੱਤਾ ਅਤੇ ਉਨ੍ਹਾਂ ਸਭ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਸ਼ਾ ਜਾਹਿਰ ਕਰ ਦਿੱਤੀ। 17 ਦਸੰਬਰ ਨੂੰ ਯੂਨੀਅਨ ਦੇ ਦਫਤਰਾਂ 'ਤੇ ਦੇਸ਼ ਭਰ ਵਿਚ ਛਾਪੇ ਮਾਰ ਕੇ 10 ਟਰੇਡ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 22 ਦਸੰਬਰ ਨੂੰ ਤਾਂ ਸਰਕਾਰੀ ਜਬਰ ਦੇ ਸਭ ਹਦਾਂ ਬੰਨੇ ਟੁੱਟ ਗਏ ਜਦੋਂ ਦੇਸ਼ ਦੇ ਸਭ ਟੀ.ਵੀ. ਚੈਨਲਾਂ ਨੇ ਆਪਣੇ ਪ੍ਰੋਗਰਾਮ ਅੱਧ ਵਿਚਾਲੇ ਰੋਕ ਕੇ ਦਿਖਾਇਆ ਕਿ ਕਿਸ ਤਰ੍ਹਾਂ 4000 ਦੀ ਪੁਲਸ ਧਾੜ ਨੇ ਇਸ ਹੜਤਾਲ ਦਾ ਸਮਰਥਨ ਕਰਨ ਵਾਲੀ 7 ਲੱਖ ਕਾਮਿਆਂ ਦੀ ਪ੍ਰਤਿਨਿਧ ਟਰੇਡ ਯੂਨੀਅਨ ਫੈਡਰੇਸ਼ਨ - ਕੇ.ਸੀ.ਟੀ.ਯੂ. ਦੇ ਦਫਤਰ ਵਾਲੀ 18 ਮੰਜਲਾ ਇਮਾਰਤ ਨੂੰ ਸੀਲ ਕਰਕੇ, 10 ਘੰਟੇ ਤੱਕ ਬਿਨਾਂ ਕਿਸੇ ਵਾਰੰਟ ਦੇ ਘਰ ਘਰ ਦੀ ਤਲਾਸ਼ੀ ਲਈ। ਇਸ ਛਾਪੇ ਵਿਚ ਕੋਈ ਵੀ ਟਰੇਡ ਯੂਨੀਅਨ ਆਗੂ ਉਨ੍ਹਾਂ ਦੇ ਹੱਥ ਤਾਂ ਨਹੀਂ ਆਇਆ ਪਰ ਪੁਲਸ ਵਾਲੇ ਉਥੇ ਪਏ ਕਾਫੀ ਦੇ ਪੈਕਟਾਂ ਦੇ ਬੰਡਲ ਜ਼ਰੂਰ ਨਾਲ ਲੈ ਜਾਣ ਵਿਚ ਸਫਲ ਰਹੇ। ਲੋਕਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਚਲਿਆ ਤਾਂ ਉਹ ਜ਼ਰੂਰ ਹਜ਼ਾਰਾਂ ਦੀ ਤਾਦਾਦ ਵਿਚ ਇਮਾਰਤ ਦੇ ਆਲੇ ਦੁਆਲੇ ਇਕੱਠਾ ਹੋ ਗਏ ਅਤੇ ਉਨ੍ਹਾਂ ਪੁਲਸ ਦੀ ਇਸ ਗੈਰ ਕਾਨੂੰਨੀ ਕਾਰਵਾਈ ਵਿਰੁੱਧ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਕੇ.ਸੀ.ਟੀ.ਯੂ. ਦੇ ਦਫਤਰ ਉਤੇ ਪੁਲਸ ਦੀ ਇਸ ਕਾਰਵਾਈ ਦੀ 'ਕੋਰੇਲ' ਕਾਮਿਆਂ ਦੀ ਯੂਨੀਅਨ ਦੇ ਆਗੂਆਂ ਨੂੰ ਭਿਣਕ ਲੱਗ ਗਈ ਸੀ ਅਤੇ ਉਹ ਉਥੋਂ ਨਿਕਲ ਕੇ ਪਹਿਲਾਂ ਹੀ ਨੇੜੇ ਹੀ ਸਥਿਤ ਇਕ ਬੌਧੀ ਮੱਠ ਵਿਚ ਚਲੇ ਗਏ ਸਨ। 
ਰੇਲ ਪ੍ਰਸ਼ਾਸਨ ਅਤੇ ਸਰਕਾਰ ਦੀ ਇਸ ਜਾਬਰ ਕਾਰਵਾਈ ਵਿਰੁੱਧ ਦੇਸ਼ ਦੇ ਅਵਾਮ ਵਿਚ ਵੀ ਜਿੱਥੇ ਉਨ੍ਹਾਂ ਵਿਰੁੱਧ ਗੁੱਸਾ ਪੈਦਾ ਹੋਇਆ ਉਥੇ ਹੀ ਹੜਤਾਲੀ ਕਾਮਿਆਂ ਦੇ ਪੱਖ ਵਿਚ ਹਮਦਰਦੀ ਵੀ ਵਧੀ। ਦੇਸ਼ ਦੇ ਦੈਨਿਕ ਅਖਬਾਰ 'ਜੂੰਗ ਆਂਗ ਇੱਲ ਬੋ' ਵਲੋਂ 30 ਦਸੰਬਰ ਨੂੰ ਕਰਵਾਏ ਗਏ ਇਕ ਸਰਵੇਖਣ ਅਨੁਸਾਰ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਵਿਚੋਂ 60 ਫੀਸਦੀ ਇਸ ਹੜਤਾਲ ਦਾ ਸਮਰਥਨ ਕਰਦੇ ਸਨ। ਕੇ.ਸੀ.ਟੀ.ਯੂ. ਨੇ ਸਰਕਾਰ ਦੀ ਇਸ ਜਾਬਰ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ 25 ਫਰਵਰੀ ਨੂੰ ਇਕ ਦਿਨ ਦੀ ਆਮ ਹੜਤਾਲ ਦਾ ਸੱਦਾ ਦਿੱਤਾ ਹੈ। ਦੇਸ਼ ਦੇ ਮੇਹਨਤਕਸ਼ ਲੋਕਾਂ ਵਿਚ ਗੁੱਸਾ ਐਨਾ ਹੈ ਕਿ ਦੇਸ਼ ਦੀ ਇਕ ਹੋਰ ਟਰੇਡ ਯੂਨੀਅਨ ਫੈਡਰੇਸ਼ਨ, ਜਿਹੜੀ ਸਰਕਾਰ ਤੇ ਮਾਲਕ ਪੱਖੀ ਮੰਨੀ ਜਾਂਦੀ ਹੈ, ਐਫ.ਕੇ.ਟੀ.ਯੂ. ਨੇ ਵੀ ਸਰਕਾਰ ਨਾਲ ਗੱਲਬਾਤ ਕਰਨ ਦੇ ਸਭ ਚੈਨਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। 
ਕੇ.ਸੀ.ਟੀ.ਯੂ. ਦੇ ਦਫਤਰ ਉਤੇ ਛਾਪੇ ਤੋਂ ਬਾਅਦ ਅਤੇ ਜਦੋਂ ਅਜੇ ਰੇਲ ਹੜਤਾਲ ਵਾਪਸ ਨਹੀਂ ਹੋਈ ਸੀ, ਉਸ ਵੇਲੇ 28 ਦਸੰਬਰ ਨੂੰ ਦੇਸ਼ ਭਰ ਵਿਚ ਇਕ ਲੱਖ ਲੋਕਾਂ ਨੇ ਇਕੱਠੇ ਹੋ ਕੇ ਰੇਲ ਕਾਮਿਆਂ ਦੇ ਹੱਕ ਵਿਚ ਅਵਾਜ ਬੁਲੰਦ ਕਰਨ ਦੇ ਨਾਲ ਨਾਲ ਦੇਸ਼ ਅੰਦਰ ਰਾਸ਼ਟਰਪਤੀ ਚੋਣ ਦੌਰਾਨ ਹੋਈ ਧਾਂਦਲੀਆਂ ਦੀ ਆਜ਼ਾਦਾਨਾ ਜਾਂਚ ਦੀ ਵੀ ਮੰਗ ਕੀਤੀ ਸੀ। 
ਦੱਖਣੀ ਕੋਰੀਆ ਵਿਚ ਸੱਤਾ ਵਿਚ ਆਉਂਦੇ ਰਹੇ ਸਭ ਰੰਗਾਂ ਦੇ ਹੀ ਰਾਜਨੀਤਕ ਆਗੂ ਦੇਸ਼ ਦੀ ਰੇਲਵੇ ਦਾ ਨਿੱਜੀਕਰਨ ਕਰਨ ਦਾ ਯਤਨ ਕਰਦੇ ਰਹੇ ਹਨ ਅਤੇ ਦੇਸ਼ ਦੇ ਰੇਲ ਕਾਮੇ ਉਨ੍ਹਾਂ ਦੇ ਇਨ੍ਹਾਂ ਯਤਨਾਂ ਨੂੰ ਭਾਂਜ ਦੇਣ ਵਿਚ ਵੀ ਸਫਲ ਹੁੰਦੇ ਰਹੇ ਹਨ। ਸਾਲ 2000 ਵਿਚ ਕਿਮ-ਦਾਈ-ਜੁੰੰਗ, ਜਿਸਨੂੰ ਦੱਖਣੀ ਕੋਰੀਆ ਦਾ ਨੈਲਸਨ ਮੰਡੇਲਾ ਕਿਹਾ ਜਾਂਦਾ ਸੀ, ਨੇ ਰੇਲ ਸੇਵਾਵਾਂ ਦਾ ਨਿੱਜੀਕਰਨ ਕਰਨ ਦਾ ਯਤਨ ਕੀਤਾ ਸੀ ਪ੍ਰੰਤੂ ਰੇਲ ਕਾਮਿਆਂ ਵਲੋਂ ਹੜਤਾਲ ਤੋਂ ਬਾਅਦ ਇਹ ਸਾਰੇ ਕਦਮ ਰੱਦ ਕਰਨੇ ਪਏ ਸਨ। ਇਸੇ ਤਰ੍ਹਾਂ 2003 ਵਿਚ ਰੋਹ-ਸੂ-ਹਿਊਨ ਦੀ ਸਰਕਾਰ ਨੇ 'ਕੋਰੇਲ' ਦੇ ਕੁੱਝ ਕਾਰਜਾਂ ਦਾ ਨਿੱਜੀਕਰਨ ਕਰਨ ਦੀ ਤਜਵੀਜ ਪੇਸ਼ ਕੀਤੀ। 'ਕੋਰੇਲ' ਦੀ ਹੜਤਾਲ ਦੇ ਮੱਦੇ ਨਜ਼ਰ ਉਸਨੂੰ ਤਜ਼ਵੀਜ਼ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ। 
ਦੱਖਣੀ ਕੋਰੀਆ ਵਿਚ ਪਾਰਕ-ਗਿਊਨ-ਹੁਈ ਨੇ ਇਕ ਸਾਲ ਪਹਿਲਾਂ ਹੀ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਉਹ ਦੇਸ਼ ਦੇ ਮਰਹੂਮ ਫੌਜੀ ਜਰਨੈਲ ਪਾਰਕ-ਚੁੰਗ-ਹੀ ਦੀ ਧੀ ਹੈ। ਉਸਨੇ ਬਹੁਤ ਹੀ ਘੱਟ ਅੰਤਰ ਭਾਵ 3.5 ਫੀਸਦੀ ਨਾਲ ਹੀ ਇਹ ਚੋਣ ਜਿੱਤੀ ਹੈ। ਉਸ ਉਤੇ ਆਰੋਪ ਲੱਗ ਰਹੇ ਹਨ ਕਿ ਉਹ ਫੌਜੀ ਤੇ ਸਰਕਾਰੀ ਸੂਹੀਆਂ ਅਜੰਸੀਆਂ ਦੀ ਕਾਰਸਤਾਨੀ ਨਾਲ ਜਿੱਤ ਪ੍ਰਾਪਤ ਕਰ ਸਕੀ ਹੈ। ਦੇਸ਼ ਦੇ ਅਵਾਮ ਵਿਚ ਇਹ ਧਾਰਣਾ ਪੱਕੇ ਰੂਪ ਵਿਚ ਘਰ ਕਰ ਗਈ ਹੈ। ਉਨ੍ਹਾਂ ਵਿਰੁੱਧ ਹਰ ਹਫਤੇ ਦੇ ਅੰਤਲੇ ਦਿਨ ਹਜ਼ਾਰਾਂ ਲੋਕ ਮੁਜ਼ਾਹਰੇ ਕਰਦੇ ਹਨ, ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਪਾਰਕ ਸਰਕਾਰ, ਜਿਹੜੀ ਕਿ ਬਜਟ ਘਾਟੇ ਦਾ ਸਾਹਮਣੇ ਕਰ ਰਹੀ ਹੈ, ਇਸ ਦੀ ਪੂਰਤੀ ਲਈ ਅਮੀਰਾਂ ਜਾਂ ਕਾਰਪੋਰੇਟ ਖੇਤਰ ਉਤੇ ਟੈਕਸ ਲਾਉਣ ਦੀ ਥਾਂ ਜਨਤਕ ਸੇਵਾਵਾਂ, ਪਾਣੀ, ਸਿਹਤ, ਜਨਤਕ ਘਰਾਂ ਦੀ ਉਸਾਰੀ, ਸਿੱਖਿਆ ਆਦਿ ਦਾ ਨਿੱਜੀਕਰਨ ਕਰ ਕੇ ਪੈਸਾ ਜੁਟਾਉਣ ਦੇ ਯਤਨ ਕਰ ਰਹੀ ਹੈ। ਦੇਸ਼ ਦੀਆਂ ਰੇਲ ਸੇਵਾਵਾਂ ਦਾ ਨਿੱਜੀਕਰਨ ਕਰਨਾ ਵੀ ਇਸੇ ਯੋਜਨਾ ਦਾ ਹਿੱਸਾ ਹੈ, ਜਿਸ ਬਾਰੇ ਚੁੱਕੇ ਪਹਿਲੇ ਕਦਮ ਉਤੇ ਹੀ ਦੇਸ਼ ਦੇ ਰੇਲ ਕਾਮਿਆਂ ਨੇ ਵਿਰੋਧ ਕਰਦੇ ਹੋਏ ਇਹ ਰੇਲ ਹੜਤਾਲ ਕੀਤੀ ਹੈ। 
ਰੇਲ ਹੜਤਾਲ 22 ਦਿਨਾਂ ਬਾਅਦ 30 ਦਸੰਬਰ ਨੂੰ ਵਾਪਸ ਲੈ ਲਈ ਗਈ ਸੀ, ਪ੍ਰੰਤੂ ਜਬਰ ਦਾ ਕੁਹਾੜਾ ਅਜੇ ਵੀ ਜਾਰੀ ਹੈ। 16 ਦਸੰਬਰ ਦੀ ਰੇਲ ਦੁਰਘਟਨਾ ਬਾਅਦ ਪਾਏ ਗਏ ਅਦਾਲਤੀ ਦਾਅਵੇ ਵਿਚ ਪ੍ਰਸ਼ਾਸਨ ਦੀ ਜਿੱਤ ਹੋਈ ਹੈ ਅਤੇ ਹੜਤਾਲੀ ਕਾਮਿਆਂ 'ਤੇ 11.6 ਬਿਲੀਅਨ ਡਾਲਰ ਦਾ ਨੁਕਸਾਨ ਪੂਰਤੀ ਮੁਆਵਜ਼ਾ ਪਾਇਆ ਗਿਆ ਹੈ। ਪ੍ਰਸ਼ਾਸਨ ਅਦਾਲਤ ਤੋਂ ਯੂਨੀਅਨ ਆਗੂਆਂ ਦੀ ਸੰਪਤੀ ਜਬਤ ਕਰਨ ਲਈ ਆਗਿਆ ਮੰਗ ਰਿਹਾ ਹੈ। 'ਕੋਰੇਲ' ਨੇ ਅਜੇ ਤੱਕ 4123 ਯੂਨੀਅਨ ਦੇ ਮੈਂਬਰ ਕਾਮਿਆਂ ਨੂੰ ਬਰਖਾਸਤ ਕਰਨ 'ਤੇ ਤਾਂ ਚੁੱਪੀ ਬਣਾਈ ਹੋਈ ਹੈ, ਪ੍ਰੰਤੂ ਉਸਨੇ 256 ਕਾਮਿਆਂ ਨੂੰ ਸਜ਼ਾਵਾਂ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।      
ਰੇਲ ਕਾਮੇ ਆਪਣੀ ਟਰੇਡ ਯੂਨੀਅਨ ਫੈਡਰੇਸ਼ਨ ਕੇ.ਸੀ.ਟੀ.ਯੂ. ਨਾਲ ਰਲਕੇ ਇਸ ਦਮਨਚੱਕਰ ਵਿਰੁੱਧ ਡੱਟ ਗਏ ਹਨ। ਉਨ੍ਹਾਂ 25 ਫਰਵਰੀ ਦੀ ਆਮ ਹੜਤਾਲ ਨੂੰ ਸਫਲ ਬਨਾਉਣ ਲਈ ਦੇਸ਼ ਭਰ ਵਿਚ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। 2 ਜਨਵਰੀ ਤੋਂ ਕੇ.ਸੀ.ਟੀ.ਯੂ. ਦੇ ਮੌਜੂਦਾ ਤੇ ਸਾਬਕਾ ਆਗੂਆਂ ਨੇ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਫੈਡਰੇਸ਼ਨ ਨਾਲ ਸਬੰਧਤ ਕਾਮੇ ਦੇਸ਼ ਦੇ ਮੁੱਖ ਸ਼ਹਿਰਾਂ ਵਿਚ ਜਬਰਦਸਤ ਰੋਸ ਮੁਜ਼ਾਹਰੇ ਕਰਨਗੇ। ਨਾਲ ਹੀ ਉਹ ਦੇਸ਼ ਭਰ ਵਿਚ, ਦੇਸ਼ਵਾਸੀਆਂ ਵਲੋਂ ਰਾਸ਼ਟਰਪਤੀ ਚੋਣਾਂ ਦੌਰਾਨ ਹੋਈਆਂ ਧਾਦਲੀਆਂ ਵਿਰੁੱਧ ਕੀਤੇ ਜਾਣ ਵਾਲੇ ਹਫਤੇ ਦੇ ਅਖੀਰਲੇ ਦਿਨ ਵਾਲੇ ਰੋਸ ਮੁਜ਼ਾਹਰਿਆਂ ਵਿਚ ਵੀ ਹੁੰਮ ਹੁੰਮਾ ਕੇ ਭਾਗ ਲੈਣਗੇ। 
ਦੱਖਣੀ ਕੋਰੀਆ ਦੇ ਰੇਲ ਕਾਮਿਆਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਕੋਈ ਵੀ ਸਰਕਾਰ ਰੇਲ ਕਾਮਿਆਂ ਦੇ ਸਿਰੜੀ ਸੰਘਰਸ਼ ਨੂੰ ਦਰੜਦੀ ਹੋਈ ਰੇਲ ਸੇਵਾਵਾਂ ਦਾ ਨਿੱਜੀਕਰਨ ਕਰਨ ਵਿਚ ਸਫਲਤਾ ਪ੍ਰਾਪਤ ਨਹੀਂ ਕਰ ਸਕੀ। ਰੇਲ ਕਾਮਿਆਂ ਦਾ ਹਾਲੀਆ ਸੰਘਰਸ਼ ਵੀ ਨਿੱਜੀਕਰਨ ਦੇ ਇਸ ਰੱਥ ਦਾ ਚੱਕਾ ਰੋਕਣ ਵਿਚ ਸਫਲਤਾ ਪ੍ਰਾਪਤ ਕਰਦੇ ਹੋਏ 25 ਫਰਵਰੀ ਦੀ ਆਮ ਹੜਤਾਲ ਦੇ ਨਾਅਰੇ ''ਕੋਈ ਵੀ ਰਾਜਨੀਤਕ ਸ਼ਕਤੀ ਲੋਕਾਂ ਨੂੰ ਭਾਂਜ ਨਹੀਂ ਦੇ ਸਕਦੀ''  ਨੂੰ ਮੁੜ ਇਕ ਵਾਰ ਸੱਚਾ ਸਿੱਧ ਕਰੇਗੀ। 

ਵੈਨਜ਼ੁਏਲਾ ਸਰਕਾਰ ਦੀ ਮਹਿੰਗਾਈ ਵਿਰੁੱਧ ਮੁਹਿੰਮ

ਵੈਨਜ਼ੁਏਲਾ ਦੀ ਲੋਕ ਪੱਖੀ ਸਰਕਾਰ ਵਲੋਂ ਮਹਿੰਗਾਈ ਵਿਰੁੱਧ ਮੁਹਿੰਮ ਨੂੰ ਤਿੱਖਾ ਕਰਦੇ ਹੋਏ ਰਾਸ਼ਟਰਪਤੀ ਸਾਥੀ ਨਿਕੋਲਸ ਮਾਦੂਰੋ ਨੇ 1 ਦਸੰਬਰ ਨੂੰ ਟੈਲੀਵੀਜ਼ਨ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਜਮਾਖੋਰੀ ਤੇ ਕਾਲਾਬਾਜ਼ਾਰੀ ਵਿਰੁੱਧ ਸਖਤ ਕਦਮਾਂ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਵੱਧਦੀ ਮਹਿੰਗਾਈ ਦਾ ਇਕ ਮੁੱਖ ਕਾਰਨ ਵਿਦੇਸ਼ੀ ਮੁਦਰਾ ਦੀ ਕਾਲਾਬਾਜ਼ਾਰੀ ਦਾ ਹੈ। ਸੱਜ ਪਿਛਾਖੜੀ ਤਾਕਤਾਂ ਦੇ ਸਮਰਥਕ ਵਪਾਰੀ ਵਿਦੇਸ਼ੀ ਮੁਦਰਾ ਭਾਵ ਡਾਲਰ ਸਰਕਾਰ ਵਲੋਂ ਨਿਸ਼ਚਿਤ ਕੰਟਰੋਲ ਕੀਮਤ 'ਤੇ ਖਰੀਦਦੇ ਹਨ ਅਤੇ 10 ਗੁਣਾ ਤੋਂ ਵੀ ਵਧੇਰੇ ਭਾਅ 'ਤੇ ਬਲੈਕ ਵਿਚ ਵੇਚ ਦਿੰਦੇ ਹਨ।  ਇਸੇ ਤਰ੍ਹਾਂ ਕੰਟਰੋਲ ਕੀਮਤ 'ਤੇ ਖਰੀਦੀ ਵਿਦੇਸ਼ੀ ਮੁਦਰਾ ਨਾਲ ਵਸਤਾਂ ਦਰਾਮਦ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਉਨ੍ਹਾਂ ਨੂੰ ਦਰਾਮਦ ਮੁੱਲ ਤੋਂ ਕਿਤੇ ਉੱਚੇ ਭਾਵਾਂ 'ਤੇ ਵੇਚਿਆ ਜਾਂਦਾ ਹੈ। 
ਸਾਥੀ ਮਾਦੂਰੋ ਦਾ ਕਹਿਣਾ ਹੈ ਕਿ ਸਿਰਫ ਪਰਜੀਵੀ ਪੂੰਜੀਪਤੀ ਹੀ ਅਜਿਹਾ ਘਿਨਾਉਣਾ ਕਾਰਜ ਕਰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਹੁਣ ਅਜਿਹੇ ਪਰਜੀਵੀਆਂ ਦਾ ਦੇਸ਼ ਦੇ ਲੋਕਾਂ ਸਾਹਮਣੇ ਪਰਦਾਫਾਸ਼ ਕੀਤਾ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅੱਗੇ ਤੋਂ ਸਰਕਾਰੀ ਮੁੱਲ 'ਤੇ ਵਿਦੇਸ਼ੀ ਮੁਦਰਾ ਲੈਣ ਵਾਲੀਆਂ ਕੰਪਨੀਆਂ ਨੂੰ ਜਨਤਕ ਅਹਿਦਨਾਮੇ ਕਰਨੇ ਪੈਣਗੇ। ਇਨ੍ਹਾਂ ਡਾਲਰਾਂ ਨਾਲ ਦਰਾਮਦ ਕੀਤੀਆਂ ਵਸਤਾਂ 'ਤੇ 'ਹਰੇ ਲੇਵਲ' ਲਾਏ ਜਾਣਗੇ ਤਾਕਿ ਗਰੰਟੀ ਕੀਤੀ ਜਾ ਸਕੇ ਕਿ ਦੇਸ਼ ਦੇ ਡਾਲਰਾਂ ਨਾਲ ਖਰੀਦੀਆਂ ਵਸਤਾਂ ਦੇਸ਼ ਦੇ ਲੋਕਾਂ ਨੂੰ ਠੀਕ ਭਾਅ 'ਤੇ ਮਿਲ ਰਹੀਆਂ ਹਨ। 
ਦੇਸ਼ ਦੇ ਰਾਸ਼ਟਰਪਤੀ ਵਲੋਂ ਸੰਸਦ ਮੈਂਬਰਾਂ ਤੇ ਪਬਲਿਕ ਅਟਾਰਨੀਆਂ 'ਤੇ ਅਧਾਰਤ ਇਕ ਕਮੀਸ਼ਨ ਬਣਾਇਆ ਜਾਵੇਗਾ ਜਿਹੜਾ ਪਿਛਲੇ ਸਮੇਂ ਵਿਚ ਡਾਲਰ ਦੀ ਬਲੈਕ ਜਾਂ ਉਸਦਾ ਦੁਰਉਪਯੋਗ ਕਰਨ ਵਾਲੀਆਂ ਕੰਪਨੀਆਂ ਦੀ ਸ਼ਨਾਖਤ ਕਰੇਗਾ। ਇਕ ਨਵਾਂ ਰਜਿਸਟਰ ਬਣਾਇਆ ਜਾਵੇਗਾ ਜਿਸ ਵਿਚ ਸਰਕਾਰੀ ਦਰ 'ਤੇ ਡਾਲਰ ਖਰੀਦਣ ਵਾਲੀਆਂ ਕੰਪਨੀਆਂ ਦੇ ਨਾਂਅ ਦਰਜ ਕੀਤੇ ਜਾਣਗੇ ਅਤੇ ਇਸਦਾ ਦੁਰਉਪਯੋਗ ਕਰਨ ਵਾਲਿਆਂ ਨੂੰ ਇਸ ਤੋਂ ਬਾਹਰ ਰੱਖਿਆ ਜਾਵੇਗਾ। ਇਸਦੀ ਨਿਗਰਾਨੀ ਦੇਸ਼ ਦਾ ਵਿਦੇਸ਼ੀ ਵਪਾਰ ਬਾਰੇ ਵਿਭਾਗ ਕਰੇਗਾ। ਇਸਦੇ ਨਾਲ ਹੀ ਦੇਸ਼ ਦੀ ਮੁਦਰਾ ਬੋਲੀਵਾਰ ਨੂੰ ਮਜ਼ਬੂਤ ਕਰਨ ਹਿੱਤ ਦੇਸ਼ ਦੇ ਲੋਕਾਂ ਨੂੰ ਵਧੇਰੇ ਬਚਤਾਂ ਕਰਨ ਲਈ ਪ੍ਰੇਰਤ ਕੀਤਾ ਜਾਵੇਗਾ। ਇਸ ਲਈ ਬਚਤ ਖਾਤਿਆਂ ਉਤੇ ਵਿਆਜ ਦਰ 12.5% ਤੋਂ ਵਧਾਕੇ 16% ਕਰ ਦਿੱਤੀ ਜਾਵੇਗੀ। ਸਾਥੀ ਮਾਦੂਰੋ ਨੇ ਵੈਨਜੁਏਲਾ ਦੇ ਤੇਲ ਦੀ ਕਮਾਈ 'ਤੇ ਅਧਾਰਤ ਆਰਥਕ ਮਾਡਲ ਨੂੰ ਨਜਿੱਠਣ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਮੁੜ ਇਜਹਾਰ ਕੀਤਾ। ਉਨ੍ਹਾਂ ਕਿਹਾ ਸਾਡਾ ਸਮਾਜਵਾਦ ਤੇਲ ਦੀ ਕਮਾਈ, ਸੱਟੇਬਾਜ਼ੀ, ਪੂੰਜੀਵਾਦੀ ਆਰਥਕਤਾ 'ਤੇ ਅਧਾਰਤ ਨਹੀਂ ਹੋਵੇਗਾ। ਸਾਡਾ ਸਮਾਜਵਾਦ ਤਾਂ ਕਿਰਤ, ਹਕੀਕੀ ਉਤਪਾਦਕ ਅਧਾਰਾਂ, ਨਵੀਂ ਦੌਲਤ ਨੂੰ ਪੈਦਾ ਕਰਨ ਅਤੇ ਆਪਣੇ ਖੁਦ ਦੇ ਵਸੀਲਿਆਂ ਰਾਹੀਂ ਚੱਲਣ ਵਾਲੇ ਅਰਥਚਾਰੇ ਦੇ ਆਧਾਰ 'ਤੇ ਉਸਾਰਿਆ ਜਾਵੇਗਾ। 

ਅਮਰੀਕਾ ਦੀ ਦੋ ਪਾਰਟੀ ਪ੍ਰਣਾਲੀ ਲਈ ਚੁਣੌਤੀ ਹੈ ਕਸ਼ਮਾ ਸਾਵੰਤ ਦੀ ਜਿੱਤ 

ਅਮਰੀਕਾ ਦੇ ਸ਼ਹਿਰ ਸੀਏਟਲ ਵਿਚ ਨਵੰਬਰ 2013 ਵਿਚ ਹੋਈਆਂ ਸਿਟੀ ਕੌਂਸਲ ਚੋਣਾਂ ਵਿਚ ਉਸ ਵੇਲੇ ਇਤਿਹਾਸ ਰਚਿਆ ਗਿਆ ਜਦੋਂ ਸੋਸ਼ਲਿਸਟ ਆਗੂ ਕਸ਼ਮਾ ਸਾਵੰਤ ਨੇ ਆਪਣੇ ਨੇੜਲੇ ਵਿਰੋਧੀ ਅਤੇ 16 ਸਾਲਾਂ ਤੱਕ ਕਿੰਗਜ ਕਾਉਂਟੀ ਸੀਟ ਦੀ ਪ੍ਰਤੀਨਿੱਧਤਾ ਕਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਰਿਚਰਡ ਕੋਨਲਿਨ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ। ਅਮਰੀਕਾ ਵਿਚ ਸਿਟੀ ਕੌਂਸਲ ਚੋਣਾਂ ਦੀ ਪ੍ਰਕਿਰਿਆ ਕਾਫੀ ਲੰਮੀ ਚਲਦੀ ਹੈ। ਉਸ ਅਨੁਸਰ ਕਿੰਗਜ ਕਾਉਂਟੀ ਵਿਖੇ 5 ਨਵੰਬਰ ਨੂੰ ਵੋਟਾਂ ਪਈਆਂ ਅਤੇ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ ਬਾਅਦ ਵਿਚ ਹੁੰਦੀ ਰਹੀ ਸੀ ਅਤੇ 26 ਨਵੰਬਰ ਨੂੰ ਨਤੀਜਾ ਐਲਾਨਿਆ ਗਿਆ ਸੀ। 15 ਨਵੰਬਰ ਤੱਕ ਹੋਈ ਗਿਣਤੀ ਅਨੁਸਾਰ ਸੋਸ਼ਲਿਸਟ ਉਮੀਦਵਾਰ ਕਸ਼ਮਾ ਸਾਵੰਤ ਨੂੰ 88,222 ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂ ਕੋਲਲਿਨ ਨੂੰ 86,582 ਵੋਟਾਂ ਮਿਲੀਆਂ ਸਨ। ਰਿਚਰਡ ਕੋਨਲਿਨ ਨੇ ਇਸ ਗਿਣਤੀ ਦੇ ਮੱਦੇਨਜ਼ਰ ਆਪਣੀ ਹਾਰ ਨੂੰ ਪ੍ਰਵਾਨ ਕਰ ਲਿਆ ਸੀ। 
ਅਮਰੀਕਾ, ਵਿਚ ਸਿਟੀ ਕੌਸਲਾਂ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਤੱਕ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦਰਮਿਆਨ ਹੀ ਹੁੰਦਾ ਹੈ। 200 ਤੋਂ ਵੀ ਵੱਧ ਸਾਲਾਂ ਤੋਂ ਆਜ਼ਾਦੀ ਮਾਣ ਰਹੇ ਦੁਨੀਆਂ ਦੇ ਸਭ ਤੋਂ ਅਮੀਰ ਅਤੇ ਸਾਰੇ ਦੁਨੀਆਂ ਦੀ ਲੋਕਾਈ ਵਿਚ ਸਾਮਰਾਜ ਦੇ ਰੂਪ ਵਿਚ ਨਫਰਤ ਦੇ ਪਾਤਰ ਬਣੇ ਹੋਏ ਇਸ ਦੇਸ਼ ਵਿਚ ਦੋ ਪਾਰਟੀ ਪ੍ਰਣਾਲੀ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ। ਕਸ਼ਮਾ ਸਾਵੰਤ ਦੀ ਜਿੱਤ ਇਸੇ ਕਰਕੇ ਮਹਾਨ ਤੇ ਵਿਲੱਖਣ ਹੈ ਕਿ ਉਸਨੇ ਪੂੰਜੀਵਾਦੀ ਜਮਹੂਰੀਅਤ ਦੀ ਰੀੜ੍ਹ, ਇਸ ਦੋ ਪਾਰਟੀ ਪ੍ਰਣਾਲੀ, ਵਿਚ ਮਘੋਰਾ ਕਰਦੇ ਹੋਏ ਚੁਣਾਵੀ ਜਿੱਤ ਹਾਸਲ ਕੀਤੀ ਹੈ। ਅਮਰੀਕਾ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਮੀਦਵਾਰ ਕਾਰਪੋਰੇਟ ਘਰਾਣਿਆਂ ਤੋਂ ਪੈਸਾ ਲੈਂਦੇ ਹਨ ਅਤੇ ਉਸ ਪੈਸੇ ਨੂੰ ਖਰਚ ਕਰਦੇ ਹੋਏ ਚੋਣਾਂ ਲੜਦੇ ਹਨ। ਕਸ਼ਮਾ ਸਾਵੰਤ ਵਲੋਂ ਲੜੀ ਗਈ ਇਸ ਚੋਣ ਲਈ 1 ਲੱਖ ਅਮਰੀਕੀ ਡਾਲਰ ਤੋਂ ਵੱਧ ਇਕੱਠੇ ਕੀਤੇ ਗਏ ਅਤੇ ਉਹ ਵੀ ਛੋਟੇ ਛੋਟੇ ਚੰਦਿਆਂ ਦੇ ਰੂਪ ਵਿਚ ਆਮ ਨਾਗਰਿਕਾਂ ਤੋਂ। ਅਮਰੀਕਾ ਦੀ ਅਖਬਾਰ 'ਦੀ ਨੇਸ਼ਨ' ਨੇ ਇਸ ਚੋਣ ਬਾਰੇ ਆਪਣੀ ਰਿਪੋਰਟ ਵਿਚ ਦਰਜ ਕੀਤਾ ਹੈ ਕਿ 1912 ਵਿਚ ਰਾਸ਼ਟਰਪਤੀ ਦੀ ਚੋਣ ਲਈ ਖੜੇ ਸੋਸ਼ਲਿਸਟ ਉਮੀਦਵਾਰ ਈਉਜੀਨ ਵੀ ਡਵਸ ਨੇ 10 ਫੀਸਦੀ ਵੋਟਾਂ ਹਾਸਲ ਕੀਤੀਆਂ ਸੀ, ਪਰ ਉਸ ਵੇਲੇ ਵੀ ਸੀਏਟਲ ਵਿਚ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਕੋਈ ਵੀ ਸੋਸ਼ਲਿਸਟ ਉਮੀਦਵਾਰ ਜਿੱਤ ਦੇ ਨੇੜੇ ਤੇੜੇ ਨਹੀਂ ਪੁੱਜ ਸਕਿਆ ਸੀ। 1983 ਵਿਚ ਸੀਏਟਲ ਸਿਟੀ ਕੌਂਸਲ ਚੋਣ ਵਿਚ ਸੋਸ਼ਲਿਸਟ ਉਮੀਦਵਾਰ ਯੋਲਾਂਡਾ ਅਲਾਨਿਜ਼ ਦੂਜੇ ਨੰਬਰ 'ਤੇ ਰਹੀ ਸੀ ਪ੍ਰੰਤੂ ਉਸਨੂੰ ਹਰਾਉਣ ਵਾਲੇ ਸਿਉ ਡੋਨਾਲਡਸਨ ਨੂੰ 1,31,872 ਵੋਟਾਂ ਮਿਲੀਆਂ ਸੀ ਅਤੇ ਉਸਨੂੰ ਸਿਰਫ 27,991 ਵੋਟਾਂ। 
ਕਸ਼ਮਾ ਸਾਵੰਤ ਸੋਸ਼ਲਿਸਟ ਜਥੇਬੰਦੀ 'ਸੋਸ਼ਲਿਸਟ ਆਲਟਰਨੇਟਿਵ' ਦੀ ਕਾਰਕੁੰਨ ਹੈ। ਭਾਰਤੀ ਮੂਲ ਦੀ ਸਾਵੰਤ ਨੇ ਮੁੰਬਈ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਪੜ੍ਹਾਈ ਕੀਤੀ ਹੈ ਅਤੇ ਹੁਣ ਸੀਏਟਲ ਦੇ ਸੈਂਟਰਲ ਕਮਿਊਨਿਟੀ ਕਾਲਜ ਵਿਚ ਅਰਥਸ਼ਾਸ਼ਤਰ ਦੀ ਅਧਿਆਪਕ ਹੈ। ਉਹ ਜਨਤਕ ਸੰਘਰਸ਼ਾਂ ਦੀ ਜਾਣੀ ਪਛਾਣੀ ਕਾਰਕੁੰਨ ਹੈ। ਸੀਏਟਲ ਦੀ 'ਅਕੁਪਾਈ ਮੂਵਮੈਂਟ' ਤੋਂ ਲੈ ਕੇ ਅਮਰੀਕਾ ਭਰ ਵਿਚ ਹੁਣ ਚਲ ਰਹੀ 15 ਡਾਲਰ ਫੀ ਘੰਟਾ ਦੀ ਘੱਟੋ ਘੱਟ ਉਜਰਤ ਲਈ ਸੰਘਰਸ਼ ਦੀ ਉਹ ਆਗੂ ਹੈ। ਉਸਦੀ ਚੋਣ ਮੁਹਿੰਮ ਦੇ ਵੀ ਮੁੱਖ ਮੁੱਦੇ ਆਮ ਲੋਕਾਂ ਨਾਲ ਸਬੰਧਤ ਸਨ। ਉਸਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਹੀ 15 ਡਾਲਰ ਫੀ ਘੰਟਾ ਘੱਟੋ ਘੱਟ ਉਜਰਤ ਦੇ ਪੱਖ ਵਿਚ ਦਸਖਤੀ ਮੁਹਿੰਮ ਨਾਲ ਕੀਤੀ ਸੀ। ਉਸਦੇ ਹੋਰ ਮੁੱਖ ਮੁੱਦੇ ਸਨ - ਅਮੀਰਾਂ ਉਤੇ ਟੈਕਸ ਤਾਂਕਿ ਜਨਤਕ ਟਰਾਂਸਪੋਰਟ, ਸਿੱਖਿਆ ਆਦਿ ਲਈ ਧਨ ਜੁਟਾਇਆ ਜਾ ਸਕੇ। ਕਾਰਪੋਰੇਟ ਖੇਤਰ ਦੇ ਕਲਿਆਣ ਲਈ ਅਪਣਾਈਆਂ ਜਾਂਦੀਆਂ ਨੀਤੀਆਂ ਖਤਮ ਕੀਤੀਆਂ ਜਾਣ ਅਤੇ ਛੋਟੇ ਵਪਾਰਾਂ, ਛੋਟੇ ਘਰਾਂ ਦੇ ਮਾਲਕਾਂ ਤੇ ਕਾਮਿਆਂ 'ਤੇ ਟੈਕਸ ਭਾਰ ਘਟਾਇਆ ਜਾਵੇ। ਅਮੇਜਨ, ਸਟਾਰਬਕ ਵਰਗੇ ਅਦਾਰੇ ਜਿਥੇ ਸਭ ਤੋਂ ਘੱਟ ਉਜਰਤ ਪ੍ਰਾਪਤ ਕਰਨ ਵਾਲੇ ਕਾਮੇ ਕੰਮ ਕਰਦੇ ਹਨ, ਨੂੰ ਜਥੇਬੰਦ ਹੋਣ ਵਿਚ ਮਦਦ ਕਰਨੀ। ਜਨਤਕ ਖੇਤਰ ਵਿਚ ਛਾਂਟੀਆਂ 'ਤੇ ਰੋਕ ਅਤੇ ਜਨਤਕ ਖੇਤਰ ਵਿਚ ਕੰਮ ਕਰਦੀਆਂ ਯੂਨੀਅਨਾਂ ਉਤੇ ਹੁੰਦੇ ਹਮਲੇ ਬੰਦ ਕਰਵਾਉਣੇ। ਉਸਦੀ ਚੋਣ ਮੁਹਿੰਮ ਦਾ ਇਕ ਹੋਰ ਮੁੱਖ ਮੁੱਦਾ ਸੀ ਸੀਏਟਲ ਸ਼ਹਿਰ ਵਿਚ ਘਰਾਂ ਦੇ ਕਿਰਾਇਆਂ ਉਤੇ ਕੰਟਰੋਲ ਲਾਗੂ ਕਰਨਾ। ਕਿਉਂਕਿ ਪਿਛਲੇ ਇਕ ਸਾਲ ਵਿਚ ਹੀ ਘਰਾਂ ਦੇ ਕਿਰਾਇਆਂ ਵਿਚ ਰੀਅਲ ਇਸਟੇਟ ਕੰਪਨੀਆਂ ਨੇ 6% ਦਾ ਵਾਧਾ ਕਰਕੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। 
ਕਸ਼ਮਾ ਸਾਵੰਤ ਨੇ ਆਪਣੀ ਜਿੱਤ ਤੋਂ ਬਾਅਦ ਲੋਕਾਂ ਦੇ ਨਿੱਤ ਦਿਨ ਦੇ ਸੰਘਰਸ਼ਾਂ ਵਿਚ ਹੋਰ ਵੀ ਵਧੇਰੇ ਸ਼ਿੱਦਤ ਨਾਲ ਭਾਗ ਲੈਂਦੇ ਹੋਏ ਦੇਸ਼ ਦੀਆਂ ਟਰੇਡ ਯੂਨੀਅਨਾਂ, ਗਰੀਨ ਪਾਰਟੀ ਦੇ ਕਾਰਕੁੰਨਾਂ ਅਤੇ ਸਭ ਤਰ੍ਹਾਂ ਦੇ ਸਮਾਜਵਾਦੀਆਂ ਨੂੰ ਅਪੀਲ ਕੀਤੀ ਹੈ ਕਿ ਉਸਦੀ ਮੁਹਿੰਮ ਨੂੰ ਪ੍ਰੇਰਕ ਮਾਡਲ ਵਜੋਂ ਵਰਤਦੇ ਹੋਏ 2014 ਵਿਚ ਦੇਸ਼ ਭਰ ਵਿਚ 100 ਆਜ਼ਾਦ ਉਮੀਦਵਾਰਾਂ 'ਤੇ ਅਧਾਰਤ ਇਕ ਵਿਆਪਕ ਲਹਿਰ ਉਸਾਰੀ ਜਾਵੇ। ਉਨ੍ਹਾਂ ਇਸਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ''ਸਾਨੂੰ ਇਕ ਅਜਿਹੀ ਲਹਿਰ ਉਸਾਰਨ ਦੀ ਲੋੜ ਹੈ, ਜਿਹੜੀ ਵੱਡੇ ਕਾਰਪੋਰੇਟ ਵਪਾਰਕ ਅਦਾਰਿਆਂ ਦੀ ਗੈਰ ਜਮਹੂਰੀ ਤਾਕਤ ਨੂੰ ਤੋੜ ਸਕੇ ਅਤੇ ਇਕ ਅਜਿਹਾ ਸਮਾਜ ਉਸਾਰ ਸਕੇ ਜਿਹੜਾ ਕਿ ਮੇਹਨਤਕਸ਼ ਲੋਕਾਂ ਲਈ ਕੰਮ ਕਰੇ ਨਾ ਕਿ ਕਾਰਪੋਰੇਟਾਂ ਦੇ ਮੁਨਾਫੇ ਲਈ, ਇਕ ਜਮਹੂਰੀ ਸਮਾਜਵਾਦੀ ਸਮਾਜ।''

Thursday 6 February 2014

ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ, ਫਰਵਰੀ 2014)

ਸਾਂਝੀ ਕੰਧ                                               - ਸੰਤੋਖ ਸਿੰਘ ਧੀਰ

ਅੱਠ ਮਹੀਨੇ ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿਚ ਹੋਇਆ ਤਾਂ ਰੇੜ੍ਹਕਾ ਸਾਂਝੀ ਕੰਧ ਉਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ। 
ਪਿਛਲੇ ਵਰ੍ਹੇ ਦੀਆਂ ਬਾਰਸ਼ਾਂ ਵਿਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦਾ ਘਰ ਦਾ ਢਹਿਣਾ ਪਿੰਡ ਵਿਚ ਸਭ ਤੋਂ ਵੱਡੀ ਦੁਰਘਟਨਾ ਸੀ। ਇਕ ਵੀ ਖਣ ਸਾਬਤ ਨਹੀਂ ਸੀ ਰਿਹਾ। 
ਪੈਸੇ ਵਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰੇ ਅੰਦਰ ਆਪਣੀ ਕਬੀਲਦਾਰੀ ਤੋਰਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫਤਰਾਂ ਵਿਚ ਧੱਕੇ ਖਾਂਦਾ ਰਿਹਾ। ਉਥੇ ਵਜ਼ੀਰਾਂ ਦੀਆਂ ਸਿਫ਼ਾਰਸ਼ਾਂ ਚਲਦੀਆਂ ਸਨ। ਹਾਰ ਕੇ ਉਹਨੂੰ ਦਸ ਵਿਘੇ ਭੋਂ ਬੈਅ ਕਰਨੀ ਪਈ। ਕਿੰਨਾ ਕੁ ਚਿਰ ਬਗਾਨੇ ਘਰਾਂ ਵਿਚ ਟੱਬਰ ਰੁਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮੈਂਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ, ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ?
ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਸਦੇ ਘਰ ਦਾ ਵੀ ਡਿਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਂਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ ਦੋ ਖਣ ਆਬਾਦੀ ਵਿਚ ਛੱਤਣੇ ਸਨ, ਇਸ ਲਈ ਉਹਨੇ ਸ਼ਤੀਰੀ ਧਰਨ ਵੇਲੇ ਅੱਧਾ ਦੇਣ ਮੰਨ ਲਿਆ। ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ ਹੀ ਸੀ। ਇਹ ਝਗੜਾ ਥੋੜ੍ਹੇ ਕੀਤਿਆਂ ਮੁੱਕਦਾ ਨਾ ਸੀ ਦਿਸਦਾ। 
ਇਕ ਦੋ ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ। ਪਰ ਉਹਨੈ ਕੋਈ ਹਾਂ ਹੂੰ ਨਾ ਕੀਤੀ, ਸਗੋਂ ਰੁੱਖਾ ਜਵਾਬ ਦੇਂਦਿਆਂ ਕਿਹਾ, ''ਜਦ ਕੰਧਾਂ ਦੇ ਸਮੇਂ ਆਉਣਗੇ, ਕੰਧਾਂ ਦੇਖੀਆਂ ਜਾਣਗੀਆਂ।'' ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ, ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ। 
ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ-ਥਾਂ ਤੋਂ ਗਈ ਹੋਈ ਸੀ। ਕਈ ਥਾਂ ਚਾਰ ਚਾਰ ਉਂਗਲ ਦੀਆਂ ਭਗਾਂ ਖੁਲ੍ਹੀਆਂ ਹੋਈਆਂ ਸਨ। ਉਂਝ ਦੀ ਥੋਬੜ, ਜਿਵੇਂ ਰੇਹੀ ਦੀ ਖਾਧੀ ਹੁੰਦੀ ਹੈ। ਆਰ ਪਾਰ ਕਈ ਮੋਰੀਆਂ। ਪਿੱਛੋਂ ਕੋਠੜੀ ਦੇ ਸ਼ਤੀਰ ਦਬੇ ਹੋਏ ਤੇ ਛੱਤ ਝੁਕੀ ਹੋਈ ਸੀ। ਲੋੜ, ਅਸਲ ਵਿਚ, ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ, ਜਿੰਨੀ ਕਪੂਰ ਸਿੰਘ ਨੂੰ। ਨਵੀਂ ਕੰਧ ਮਾੜੀ ਵੀ ਕਿਸਨੂੰ ਰਹਿੰਦੀ ਹੈ? ਪਰ ਬਹਾਨੇ ਲਈ, ਇਕ ਲੇਖੇ, ਉਹਨੂੰ ਇਸ ਕੰਧ ਬਿਨਾ ਸਰਦਾ ਵੀ ਸੀ। ਉਹਦੇ ਕੋਲ ਦੋ ਘਰ ਸਨ। ਇਸ ਪੁਰਾਣੇ ਕੋਠੇ ਵਿਚ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿਚ ਰਹਿੰਦੇ ਸਨ, ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸਰਦਾ। ਨਵੇਂ ਘਰ ਉਤੇ ਜਿਸਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ, ਉਹ ਹੁਣ ਕੱਚ ਵੀ ਕਿਉਂ ਰੱਖੇ? ਤਿੰਨੇ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ। ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜੱਖਣਾ ਕਿਵੇਂ ਪੁੱਟ ਲਵੇ? ਪੱਕੀਆਂ ਕੰਧਾਂ ਉਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ। ਕੱਚੀਆਂ ਤੇ ਬੋਦੀਆਂ ਕੰਧਾਂ ਦੇ ਅੱਗੇ ਥੋੜ੍ਹੇ ਹੱਥ ਲੱਗੇ ਸਨ? 
ਕਪੂਰ ਸਿੰਘ ਬੜਾ ਤੰਗ ਪਿਆ - ਸ਼ਰੀਕ ਕਹਿੰਦੇ ਹੁੰਦੇ ਨੇ, ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉਤੇ ਗੁੱਸਾ ਆਉਂਦਾ। ਪਰ ਗੁੱਸੇ ਨਾਲ ਉਹ ਜਾਣਦਾ ਸੀ, ਉਹਦਾ ਕੰਮ ਸੌਰਨਾ ਨਹੀਂ। ਚਾਚੀ ਰਾਮ ਕੌਰ, ਚੰਨਣ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ। ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ, ਮਿੱਤਰ ਪਿਆਰਾ, ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ, ਇਕ ਵਾਰ ਉਹ ਫੇਰ ਜਾ ਕੇ ਆਪ ਦਰਬਾਰੇ ਨੂੰ ਸਮਝਾਵੇ। ਖ਼ਬਰੇ ਕੋਈ ਗੱਲ ਉਹਦੀ ਅਕਲ ਵਿਚ ਆ ਹੀ ਜਾਵੇ। 
ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜ੍ਹਾ ਅਹੁਲ ਕੇ ਵਾਜ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣ ਪਟਵਾਰੀ ਵਲ ਨੂੰ ਗਿਆ ਹੈ। ਕਪੂਰ ਸਿੰਘ ਮਗਰੇ ਤੁਰ ਪਿਆ। ਉਥੇ ਹੀ, ਦੋ ਆਦਮੀਆਂ ਸਾਹਮਣੇ, ਗੱਲ ਕਰਨੀ ਯੋਗ ਸਮਝੀ। ਜਾਂਦੇ ਅੱਗੇ ਰਾਮ ਰਤਨ ਪਟਵਾਰੀ, ਧੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ ਇਕ ਦੋ ਆਦਮੀ ਹੋਰ ਮੰਜਿਆਂ ਉਤੇ ਬੈਠੇ ਸਨ। ਦਰਬਾਰਾ, ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ''ਭਾਈ ਦਰਬਾਰਾ ਸਿਆਂਹ, ਕੰਧ ਦਾ ਫੇਰ ਹੁਣ ਕਿੱਕੁਣ ਕਰਨੈਂ?''
''ਕਿਹੜੀ ਕੰਧ...?'' ਦਰਬਾਰੇ ਨੇ ਪੈਰਾਂ ਉਤੇ ਪਾਣੀ ਹੀ ਨਾ ਪੈਣ ਦਿੱਤਾ। 
''ਤੂੰ ਭੁਲਿਆ ਹੋਇਐਂ....।'' ਕਪੂਰ ਸਿੰਘ ਬੋਲਿਆ, ''ਆਪਣੀ, ਸਾਂਝੀ..!''
''ਮੈਨੂੰ ਨੀ ਲੋੜ ਕੰਧ ਕਰਨ ਦੀ!'' ਓਪਰਿਆਂ ਵਾਂਗ ਦਰਬਾਰੇ ਨੇ ਉਹਦੇ ਵਲੋਂ ਮੂੰਹ ਫੇਰ ਕੇ ਹਵਾ ਵਿਚ ਖਾਲੀ ਝਾਕਦਿਆਂ ਕਿਹਾ। 
''ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ,'' ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ। ਪਰ ਇਹ ਗੱਲ ਦਰਬਾਰੇ ਦੇ ਨੇੜਿਉਂ ਵੀ ਨਾ ਗਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ''ਤੈਨੂੰ... ਲੋੜ ਐ ਤੂੰ ਕਰ ਲੈ!''
''ਮੈਂ ਕਿਵੇਂ ਕਰ ਸਕਦਾਂ ਭਲਾ, ਐਡੀ ਬੜੀ ਕੰਧ, ਕੱਲਾ-ਚਾਲੀ ਫੁੱਟ ਲੰਬੀ, ਚੌਦਾਂ ਫੁੱਟ ਉਚੀ, ਡੂਢ ਇੰਟ ਚੌੜੀ.....?''
''ਫੇਰ ਮੇਰੇ ਸਿਰ ਅਸਾਨ ਐ?''
''ਹਸਾਨ ਤਾਂ ਨਹੀਂ, ਮੇਰਾ ਕੰਮ ਤਾਂ ਅਟਕਿਆ ਖੜੈ?''
''ਮੈਨੂੰ ਜ਼ੁੰਮੇਵਾਰੀ ਐ ਤੇਰੇ ਕੰਮ ਦੀ? ਅਟਕਿਐ ਰਹੇ।'' ਦਰਬਾਰਾ ਸਿਰ ਨੂੰ ਆਇਆ। 
ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ, ''ਕਾਹਨੂੰ ਬਾਖੋਚੌੜ ਹੁੰਨੇ ਓ-ਮੁਕਾ ਲਓ ਰਲ ਕੇ।''
ਪਰ, ਸਰਪੰਚ ਨੇ ਮਲਵੀਂ ਜੀਭ ਨਾਲ ਚੱਬ ਕੇ ਟੋਕਿਆ, ''ਆਪਾਂ ਨੇ ਕਾਹਨੂੰ ਆਉਣੈ ਵਿਚ ਪਟਵਾਰੀ ਜੀ! ਭਾਈ ਭਾਈ ਨੇ, ਆਪੇ ਸਮਝਣਗੇ।''
ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ। ਅੱਗੇ ਵੀ ਉਹ ਕਈ ਵਰ੍ਹਿਆਂ ਤੋਂ ਉਹਦੇ ਨਾਲ ਲਗਦਾ ਆਉਂਦਾ ਸੀ। ਦਰਬਾਰੇ ਘੱਪਲ ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮ। ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਸੀ। ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ''ਦਰਬਾਰਾ ਸਿਆਂਹ, ਮੈਂ ਤੈਨੂੰ ਮਿੰਨਤ ਨਾਲ ਕਹਿਨਾਂ, ਆਪਾਂ ਕਬੀਲਦਾਰ ਆਂ, ਲੜਦੇ ਚੰਗੇ ਨਹੀਂ ਲਗਦੇ, ਆ ਰਲ ਕੇ ਕੰਧ ਬਣਾਈਏ, ਤੂੰ ਹਾਂ ਕਰ, ਜਿੱਕੁਣ ਕਹੇਂਗਾ ਮੈਂ ਓਕਣੇ ਮੰਨ ਲੂੰਗਾ, ਕੰਧ ਐ ਮਾੜੀ, ਦੋਹਾਂ ਨੂੰ ਇੰ ਸੁਖ ਐ, ਮਾੜੀ ਮੋਟੀ ਕੰਧੋੜੀ ਹੁੰਦੀ, ਮੈਂ ਤੈਨੂੰ ਕਹਿੰਦਾ ਵੀ ਨਾ, ਸਾਰਾ ਭਾਰ ਚੁੱਕਣਾ ਮੈਨੂੰ ਵੀ ਔਖੈ, ਤੂੰ ਮੈਨੂੰ ਬਹੁਤਾ ਚਕਾ ਦੇਹ, ਆਪ ਥੋੜ੍ਹਾ ਚੁੱਕ ਲਈਂ...।''
ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਦਿੱਤੀ। ਘੁੱਟੀਆਂ ਉਹਦੇ ਮੱਥੇ ਵਿਚੋਂ ਮਿਟਣ ਲੱਗੀਆਂ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀ ਵੀ ਕੀਤਾ, ਪਰ ਉਦੋਂ ਹੀ ਹੌਲੀ ਜਹੀ ਸਰਪੰਚ ਖੂੰਘਾਰਿਆ। ਏਨੀ ਹੌਲੀ ਤੇ ਏਨਾ ਬੇਮਲੂਮ, ਜਿਸ ਵਿਚਲੀ ਰਮਜ਼ ਨੂੰ ਦਰਬਾਰਾ ਹੀ ਬੁਝ ਸਕੇ।
ਦਰਬਾਰੇ ਨੂੰ ਫੇਰ ਵੱਟ ਚੜ੍ਹ ਗਿਆ ਤੇ ਉਹਦੇ ਪੱਧਰ ਹੁੰਦੇ ਮੱਥੇ ਵਿਚ ਘੁੱਟੀਆਂ ਫੇਰ ਸੰਘਣੀਆ ਹੋ ਗਈਆਂ, ''ਓ ਮੈਂ ਸ਼ਦਾਈ ਆਂ ਜਿਹੜਾ ਮੱਲੋਂ ਮੱਲੀ ਕਿਸੇ ਦਾ ਭਾਰ ਚੱਕਦਾਂ ਫਿਰਾਂ?''
''ਪਰ ਤੈਨੂੰ ਅਨਕਾਰ ਕੇਹੜੀ ਗੱਲੋਂ ਐ?'' ਕਪੂਰ ਸਿੰਘ ਫੇਰ ਵੀ ਭਾਈਬੰਦੀ ਵਰਤੀ। ਕੀ ਕਰੇ, ਉਹਨੂੰ ਲੋੜ ਜੋ ਸੀ। 
''ਮੇਰੇ 'ਚ ਨਹੀਂ ਜਾਨ ਪੈਸਾ ਖਰਚਣ ਦੀ। ਮੈਂ ਫਾਹੇ ਚੜ੍ਹਾਂ?'' ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ। 
''ਖਰਚ ਹਾਲੇ ਮੈਂ ਕਰ ਦਿੰਨਾ, ਤੂੰ ਫੇਰ ਦੇ ਦਈਂ-ਜਦ ਹੋਣਗੇ ਉਦੋਂ ਦੇ ਦਈਂ?''
''ਮੈਂ ਐਵੇਂ ਤੇਰੀ ਜੁੱਤੀ ਹੇਠ ਆਵਾਂ!'' ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦੇਂਦਾ। ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਨ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ। 
ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ, ''ਲੈਣਾ ਦੇਣਾ ਬਣਿਆ ਹੋਇਆ ਈ ਐ, ਕੋਈ ਡਰ ਨਹੀਂ ਅੱਗੜ ਪਿੱਛੜ ਦਾ ਵੀ।'' ਕਪੂਰ ਸਿੰਘ ਦੀ ਹਾਲਤ ਉਤੇ ਉਹਨੂੰ ਤਰਸ ਆ ਰਿਹਾ ਸੀ। 
''ਤੈਨੂੰ ਨਹੀਂ ਪਤਾ ਚਾਚਾ....!'' ਦਰਬਾਰੇ ਨੇ ਝਟ ਤਾੜ ਦਿੱਤਾ। ਉਹ ਚੁਪ ਕਰ ਗਿਆ। ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਏ। 
ਕਪੂਰ ਸਿੰਘ ਦੁਖੀ ਹੋ ਗਿਆ। ਕੀ ਕਰੇ, ਨਾ ਕਰੇ! ਇਹ ਬੇਈਮਾਨ ਕਿਸੇ ਪਾਸੇ ਦੀ ਨਹੀਂ ਮੰਨਦਾ। ਪੱਲਿਓਂ ਚਾਰ ਸੌ ਰੁਪਈਆ ਲਾ ਕੇ ਉਹਨੂੰ ਮੁਫ਼ਤ ਵਿਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਐ, ਜੇ ਅੱਧ ਮੰਗੋ ਤਾਂ ਲੋੜ ਨ੍ਹੀਂ। ਉਹ ਜਾਣਦੈ, ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਐ, ਉਹ ਕਿਉਂ ਖ਼ਾਹਮਖ਼ਾਹ ਹਾਮੀ ਭਰੇ, ਸ਼ਤੀਰ ਉਹਦੇ ਕੋਈ ਲਾਹ ਹੀ ਨਹੀਂ ਸਕਦਾ। 
''ਦਰਬਾਰਾ ਸਿਆਂਹ!'' ਕਪੂਰ ਸਿੰਘ ਬਿਰ ਬਿਰ ਕਰਨ ਲੱਗਾ, ''ਮੇਰੇ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਨੂੰ ਰੁਲਦੇ ਨੂੂੰ, ਹੁਣ ਤੂੰ ਐਵੇਂ ਅੜਿੱਕਾ ਨਾਂ ਡਾਹ, ਜਿੱਕਣ ਕਹੇਂਗਾ, ਓਕਣੇ ਕਰ ਲਾਂਗੇ...।'' 
ਨਿੱਕਾ ਜਿਹਾ ਖੰਘੂਰਾ ਫੇਰ ਸੁਣਿਆ। 
ਦਰਬਾਰੇ ਵਿਚ ਜਿਵੇਂ ਓਪਰੀ ਹਵਾ ਆ ਗਈ ਹੋਵੇ, ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ''ਮੇਰਾ ਹਾਲ ਕਿਹੜਾ ਚੰਗੈ, ਮੈਂ ਤੇਰੇ ਹਾਲ ਕੰਨੀ ਦੇਖਾਂ....!''
ਪਟਵਾਰੀ, ਸਰਪੰਚ, ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁਚ ਕੇ ਹੋਰ ਸਮਾਈ ਨਾਲ ਆਖਿਆ, ''ਡੂਢ ਇੱਟ ਦੀ ਨਾ ਸਹੀ, ਇਕ ਇੱਟ ਦੀ ਕਰ ਲੈ।''
''ਇਕ ਇੱਟੀ ਨ੍ਹੀਂ ਕਰਨੀ।''
''ਕੱਚੀ ਕਰ ਲੈ।''
''ਕੱਚੀ ਨਾ ਪੱਕੀ।''
''ਚਲ ਤੂੰ ਇੱਟਾਂ ਦਾ ਹੀ ਅੱਧ ਦੇ ਦੇਹ, ਮਜ਼ੂਰੀ ਨਾ ਸਹੀ।'' ਉਹਨੇ ਹੋਰ ਕਾਂਪ ਖਾਧੀ। ਪਰ ਦਰਬਾਰਾ ਤਾਂ ਇਕੋ ਆਟੇ ਦਾ ਸ਼ੀਂਹ ਸੀ, ਹੋਰ ਵਿਗੜ ਕੇ ਬੋਲਿਆ, ''ਜਦ ਮੈਂ ਕੇਰਾਂ ਕਹਿ ਦਿੱਤਾ, ਮੈਨੂੰ ਨ੍ਹੀਂ ਲੋੜ, ਮੈਂ ਨ੍ਹੀਂ ਕਰਨੀ, ਮੈਨੂੰ ਨਾ ਕਹੀਂ!''
ਜੇ ਕੰਧ ਕਪੂਰ ਸਿੰਘ ਵੀ ਕਰੇ, ਤਾਂ ਵੀ, ਢਾਹੁਣ ਵੇਲੇ ਤਾਂ ਆਧੀ ਦਾ ਕੋਲ ਹੋਣ ਜ਼ਰੂਰੀ ਸੀ। ਆਪਣੇ ਘਰ ਨੂੰ ਸਾਂਭਣਾ, ਸ਼ਤੀਰਾਂ ਹੇਠ ਥੰਮ੍ਹੀਆਂ ਦੇਣੀਆਂ...। ਉਹਨੇ ਫੇਰ ਵੀ ਠਰੰਮੇ ਨਾਲ ਦਰਬਾਰੇ ਨੂੰ ਆਖਿਆ, ''ਪਰ ਤੇਰੀ ਰਜ਼ਾਮੰਦੀ ਬਿਨਾ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ? ਤੂੰ ਕੋਲ ਤਾਂ ਖੜ੍ਹ, ਕੰਧ ਬਣੂੰਗੀ ਤਾਂ ਢਹਿ ਕੇ ਹੀ।''
''ਮੈਂ ਤਾਂ ਸਰਦਾਰ ਜੀ ਅੱਗ ਨ੍ਹੀਂ ਲਾਉਣ ਜਾਂਦਾ ਕੰਧ ਨੂੰ। ਤੂੰ ਕਹਿਨੈਂ ਕੋਲ ਖੜ੍ਹ। ਮੈਨੂੰ ਚੱਟੀ ਪਈ ਐ?''
''ਨਾ ਬਈ....!'' ਵਿਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ, ''ਆਹ ਤਾਂ ਬੇ ਜੈਂ ਐਂ!''
ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ। 'ਇਹਨੂੰ ਕਹਿੰਦੇ ਨੇ ਸ਼ਰੀਕ' ਉਹਨੇ ਦਿਲ ਵਿਚ ਆਖਿਆ। ਬੰਦਾ ਕਿਥੋਂ ਕੁ ਤੱਕ ਸਬਰ ਕਰਦਾ ਰਹੇ? ਤਾਂ ਵੀ ਉਹ ਤੱਤ ਨੂੰ ਮਾਰ ਕੇ, ਪਰ ਥੋੜ੍ਹਾ ਤੇਜ਼ ਹੋ ਕੇ ਬੋਲਿਆ, ''ਜੇ ਮੈਂ ਬਣਾ ਲਾਂ, ਤਾਂ ਤੂੰ ਸ਼ਤੀਰ ਤਾਂ ਨ੍ਹੀਂ ਧਰੇਂਗਾ ਮੇਰੀ ਕੰਧ ਉਤੇ?''
''ਸ਼ਤੀਰ ਧਰਨੋ ਮੈਨੂੰ ਕਿਹੜਾ ਹਟਾ ਸਕਦੈ? ਮੈਂ ਮਾਲਕਾਂ ਕੰਧ ਦਾ!'' ਦਰਬਾਰੇ ਨੇ ਹਿੱਕ ਥਾਪੜੀ। 
''ਤੇਰੀ ਕੱਲੇ ਦੀ ਐ ਕੰਧ? ਮੇਰੀ ਨ੍ਹੀਂ? ਤੂੰ ਬਹੁਤਾ ਮਾਲਕ ਐਂ?'' ਜੇ ਭਖੇ ਨਾ ਕਪੂਰ ਸਿੰਘ ਤਾਂ ਕੀ ਕਰੇ?
ਦਰਬਾਰੇ ਨੇ ਉਲਟੀ ਤੜ੍ਹੀ ਮਾਰੀ, ''ਮੈਂ ਤਾਂ ਸਰਦਾਰ ਜੀ ਤੇਰੇ ਉਤੇ ਅਰਜੀ ਦੇਣੀ ਐਂ, ਤੂੰ ਭਾਲਦੈ ਅੱਧ, ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗੀ ਨੰਗੀ, ਜੇ ਮੀਂਹਾਂ ਵਿਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ੁੰਮੇਵਾਰ?''
ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ, ''ਤੂੰ ਲਾ ਲਈਂ ਜਿਹੜਾ ਜ਼ੋਰ ਲਾਉਣੈ, ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦੈ, ਅਰਜੀ ਦਊ ਇਹ ਨਗੌਰਾ ਮੇਰੇ ਉਤੇ, ਹੁਣ ਗਿਣ ਕੇ ਲਈ ਤੂੰ ਹਰਜ਼ਾਨਾ ਮੇਰੇ ਕੋਲੋਂ ਹਵੇਲੀ ਦਾ, ਚਲ ਮੈਂ ਢਾਹੁੰਨਾਂ ਕੰਧ ਆ ਹਟਾ ਤੂੰ ਮੈਨੂੰ...!''
ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ, ਤੇ ਸਰੀਰ ਦਾ ਵੀ ਲਿੱਸਾ ਤੇ ਅਗੇ ਕਦੇ ਉਹਦੇ ਸਾਹਮਣੇ ਇਉਂ ਬੋਲਿਆ ਵੀ ਨਹੀਂ ਸੀ, ਪਰ ਚੁਕ ਬੁਰੀ ਹੁੰਦੀ ਹੈ। ਦਰਬਾਰਾ ਉਠ ਕੇ ਖੜ੍ਹਾ ਹੋ ਗਿਆ ਤੇ ਬਾਹਵਾਂ ਚਾੜ੍ਹਦਾ ਗੜ੍ਹਕੇ ਨਾਲ ਬੋਲਿਆ, ''ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ!''
ਨੇੜੇ ਹੀ ਸੀ, ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝਟ ਉਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸੈਨਤ ਕੀਤੀ। 
ਕਪੂਰ ਸਿੰਘ ਉਥੋਂ ਤੁਰ ਪਿਆ, 'ਮਖਾਂ ਚਲ ਤਾਂ ਸਹੀ ਮੈਂ ਢਾਹੁਨਾਂ, ਤੂੰ ਹਟਾਈਂ ਦੇਖੀਂ ਨਾਲੇ ਹੁਣ ਕੰਧ ਬਣਦੀ ਕਿਵੇਂ ਐ, ਨਾਲੇ ਨਾ ਦਈਂ ਖਾਂ ਭਲਾ ਤੂੰ ਅੱਧ...!'' ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ। 
ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ, ''ਬਹੁਤ ਮਾੜੀ ਗੱਲ ਐ ਦਰਬਾਰੇ ਖਾਤਰ। ਕਿਸੇ ਲੋਟ ਤਾਂ ਬੰਦੇ ਨੂੰ ਮੰਨਣਾ ਚਾਹੀਦੈ।''
ਕਪੂਰ ਸਿੰਘ ਦੁਚਿੱਤੀ ਵਿਚ ਪੈ ਗਿਆ : ਘਰ ਬਣਾਵੇ ਜਾਂ ਨਾ ਬਣਾਵੇ। ਏਦੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ। ਕੰਧ ਬਣਦੀ ਦਿਸਦੀ ਨਹੀਂ। ਅੱਧੀ ਵੱਢ ਕੇ ਬਣਾਉਣ ਠੋਹਕਰਾਂ ਕਰਨ ਵਿਚ ਉਹ ਗੱਲ ਨਹੀਂ। ਚਾਰ ਚੁਫੇਰਿਓਂ ਪੱਕਾ ਸੁਹਣਾ, ਟੱਲੀ ਵਰਗਾ ਚਕੋਰ ਘਰ ਬਣ ਜਾਂਦਾ....। ਅਖ਼ੀਰ ਉਹਨੇ ਫੈਸਲ਼ਾ ਕੀਤਾ, ਉਹ ਕੰਮ ਸ਼ੁਰੂ ਕਰੇ, ਜਦ ਕੰਧ ਉਤੇ ਕੰਮ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿਆ ਤਾਂ ਕਿਸੇ ਦਾ ਕੁਝ ਰਹਿੰਦਾ ਹੀ ਨਹੀਂ। ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਹਕਰਾਂ ਕਰਕੇ ਉਤੇ ਪਾਸਵਲੀਆ ਪਾ ਦਿਆਂਗੇ। ਇਕ ਪਾਸਾ ਜਾਣੋ ਕੱਚਾ ਰਹਿ ਗਿਆ। ਹੋਰ ਹੁਣ ਕੀਤਾ ਵੀ ਕੀ ਜਾਵੇ। ਲੋਕ ਤਾਂ ਕਹਿੰਦੇ ਸਨ, ਜਾ ਕੇ ਡਿਪਟੀ ਦੇ ਅਰਜ਼ੀ ਮਾਰੇ, ਪਰ ਮਾਮਲਾ ਹੋਰ ਚੱਕਰ ਵਿਚ ਪੈ ਜਾਣਾ ਸੀ। ਜੇਠ ਹਾੜ੍ਹ ਦੇ ਖੁਲ੍ਹੇ ਦਿਨ ਲੰਘਦੇ ਜਾਂਦੇ ਸਨ। ਜੇ ਇਸ ਤਰ੍ਹਾਂ ਕਰਦਿਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ। ਤੇ ਨਾਲੇ ਹੁਣ ਤਾਂ ਖੁੰਝਿਆ ਖਬਰੇ ਕਦ ਉਤੇ ਜਾ ਪਵੇ.....।
ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜੂਰ ਨੀਹਾਂ ਕੱਢਣ ਲੱਗੇ। ਤਿੰਨਾਂ ਦਿਨਾਂ ਵਿਚ ਕੰਧ ਸਿਰੇ ਜਾ ਲੱਗੀ। ਦਲਾਨ, ਵਰਾਂਡਾ, ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉਠਣ ਲੱਗੀਆਂ। ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। ਦਸਾਂ ਦਿਨਾਂ ਵਿਚ ਥਾਓਂ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ, ''ਹੁਣ ਇਹ ਵੀ ਦਲਿੱਦਰ ਕੱਢ ਕੇ ਛਡਿਓ।''
ਪਰ, ਦਰਬਾਰੇ ਨੇ ਅਜੇ ਵੀ ਇਕੋ ਨੰਨਾ ਫੜਿਆ ਹੋਇਆ ਸੀ। 
ਬੈਠਕ ਦੀਆਂ, ਬਾਰੀਆਂ ਤੇ ਬੂਹਿਆਂ ਉਤੇ ਲਿੰਟਲ ਲਗ ਗਏ। ਡਿਓਢੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਓਢੀ ਦਰਬਾਰੇ ਵੱਲ। ਡਿਓਢੀ ਦੀ ਛੱਤ ਨੀਵੀਂ ਰੱਖ ਕੇ ਅੱਠ ਫੁੱਟ ਉਤੇ ਲਿੰਟਲ ਪਾਉਣਾ ਸੀ, ਕਿਉਂਕਿ ਉਤੇ ਮਿਆਨੀ ਰੱਖਣੀ ਸੀ। ਡਿਓਢੀ ਦੀ ਲਿੰਟਲ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ  ਹੋਣਾ ਜ਼ਰੂਰੀ ਸੀ। ਇਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚਲ ਸਕਦਾ। 
ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜੇ ਇਕੱਠ ਕੀਤਾ। ਸਾਰਾ ਪਿੰਡ ਚੌਤਰੇ ਉਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਉਹਨੇ ਬੜੇ ਪੈਰ ਅੜਾਏ : ''ਮੈਂ ਕੁੜੀ ਦਾ ਵਿਆਹ ਕਰਨੈ-ਮੈਨੂੰ ਲੋੜ ਨਹੀਂ-ਮੇਰੀ ਪੁੱਜਤ ਨਹੀਂ......।'' ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਸੀ। 
ਮਜੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ। ਉਹਨੂੰ, ਕਿਉਂਕਿ ਕੰਧ ਦੀ ਹਾਲੇ ਏਨੀ ਲੋੜ ਨਹੀਂ ਸੀ, ਇਸ ਲਈ ਰਿਆਇਤ ਵਜੋਂ ਰਕਮ ਦੋ ਲੰਮੀਆਂ ਕਿਸ਼ਤਾਂ ਵਿਚ ਵੰਡ ਦਿੱਤੀ। ਆਉਂਦੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਮਾਣੀ ਨੂੰ, ਤੇ ਦੂਜੀ ਅਗਲੀ ਲੋਹੜੀ ਨੂੰ । ਕਾਗਜ਼ ਬਣ ਗਿਆ। 
ਭਾਵੇਂ ਮਜੂਰੀ ਸਾਰੀ ਕਪੂਰ ਸਿੰਘ ਦੇ ਹੀ ਸਿਰ ਪੈ ਗਈ ਸੀ, ਜੋ ਅੱਸੀ ਬਿਆਸੀ ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਉਹਦੇ ਸਿਰ ਚਾਲੀ ਕੁ ਹੀ ਵੱਧ ਪਏ? ਕੋਈ ਗੱਲ ਨਹੀਂ। ਏਨਾ ਕੁਝ ਤਾਂ ਉਹ ਆਪ ਵੀ ਜਾ ਜਾ ਕੇ ਦਰਬਾਰੇ ਨੂੰ ਕਹਿੰਦਾ ਹੀ ਸੀ। 
ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਮ੍ਹਣੇ ਕੰਧ ਢੁਹਾ ਕੇ ਨੀਂਹ ਪੁਟਵਾਉਣ ਲੱਗੇ। ਇੱਟ ਧਰਨ ਵੇਲੇ ਕੰਧ ਉਤੇ ਮੇਲਾ ਲਗ ਗਿਆ। 
ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਜਦ ਹੁਣ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਵਿਚ ਉਹਦੀ ਹਿੱਕ ਉਤੇ ਸੱਪ ਲਿਟ ਰਿਹਾ ਸੀ। 
ਇਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉਤੇ ਛੋਹੀ ਤਾਂ ਝੱਟ ਬੁਖਲਾਈ ਆਵਾਜ਼ ਵਿਚ ਦਰਬਾਰਾ ਬੋਲਿਆ, ''ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀਂ ਕਾਲੀਆ!''
''ਸਾਨੂੰ ਤਾਂ ਦੋਵੇਂ ਇਕਸਾਰ ਓ ਦਰਬਾਰਾ ਸਿਆਂਹ....!'' ਨਾਹਰ ਸਿੰਘ ਨੇ ਉਤਰ ਦਿੱਤਾ। 
ਸਾਰੇ ਲੋਕ ਇਕ ਟੱਕ ਰੱਸੀ ਵੱਲ ਦੇਖਣ ਲੱਗੇ। 
ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ। 
ਇਕ ਦਮ ਰੌਲਾ ਪੈ ਗਿਆ : ''ਆਹ ਤਾਂ ਜਮਾਂ ਵਿੰਗੀ ਐ, ਐਥੇ ਕੰਧ ਜਾਂਦੀਓ ਨ੍ਹੀਂ...!''
ਕਿਸੇ ਉਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਅੰਨ੍ਹਿਆਂ ਨੂੰ ਵੀ ਦਿਸਦਾ ਸੀ। 
ਰੱਸੀ ਧੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ। 
''ਹੁਣ ਠੀਕ ਐ।'' ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। 
ਸਾਹਲ ਸੁਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਝਟ ਰੌਲਾ ਪਾ ਦਿੱਤਾ, ''ਮੈਨੂੰ ਨ੍ਹੀਂ ਮਨਜੂਰ, ਇਹ ਕੋਈ ਅਨਸਾਫ਼ ਐ, ਕੰਧ ਚਾਰ ਉਂਗਲ ਮੇਰੇ ਪਾਸੇ ਪਈ ਐ!''
''ਤੇਰੇ ਪਾਸੇ ਤਾਂ ਸਾਰੀਓ, ਪਈ ਐ, ਜਦ ਚਾਰ ਆਦਮੀ ਖੜ੍ਹੇ ਨੇ ਕੋਲ....!'' ਕਪੂਰ ਸਿੰਘ ਬੋਲਿਆ। 
ਦਰਬਾਰੇ ਨੇ ਝਟ ਗਾਲ੍ਹ ਕੱਢ ਕੇ ਆਖਿਆ, ''ਜੰਮਿਆ ਕੌਣ ਐ ਓਏ ਮੇਰੇ ਪਾਸੇ ਕੰਧ ਕਰਨ ਆਲਾ....!''
ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ੍ਹ ਪਰ ਕਿਸੇ ਤੋਂ ਕੋਈ ਕਿਉਂ ਖਾਵੇ? ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ, ''ਨਿਊ 'ਚ ਗੱਡ ਦੂੰ ਨਿਊਂ 'ਚ.....'' ਤੇ ਏਨੇ ਵਿਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁਕ ਲਿਆਇਆ। ਦੋਵੇਂ ਪਾਸਿਓਂ ਗਾਹਲਾਂ ਦੀ ਵਾਛੜ ਹੋਣ ਲੱਗੀ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ੍ਹ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ, ''ਆ ਤੈਨੂੰ ਦੇਖਾਂ ਨਿਊਂ 'ਚ ਗੱਡਦੇ ਨੂੰ'' ਤੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿਚੋਂ ਆਈ। ''ਘੀਚਰਾ ਘੀਚਰਾ...!' ਝੱਟ ਗੰਧਾਲੀ ਦਰਬਾਰੇ ਦੇ ਮੌਰਾਂ ਉਤੇ ਪਈ, ਦੂਜੀ ਪੁੜਪੁੜੀ ਵਿਚ, ਲਹੂ ਦੀ ਟੀਕ ਚਲ ਪਈ ਤੇ ਉਹ ਉਲਟ ਕੇ ਨੀਂਹ ਵਿਚ ਜਾ ਡਿਗਿਆ। ਪੰਚ ਰੱਸੀ ਛੱਡ ਕੇ ਪਰ੍ਹਾ ਹੋ ਗਏ ਸਨ। ਆਖਰ ਕੁਝ ਲੋਕ ਹੌਸਲਾ ਕਰ ਕੇ ਛੁਡਾਉਣ ਲੱਗੇ। ਤੀਵੀਆਂ ਘਰਾਂ 'ਚੋਂ ਨਿਕਲ ਕੇ ਆਹਮੋ ਸਾਹਮਣੇ ਬਾਹਾਂ ਉਲਾਰਦੀਆਂ ਮਿਹਣੋ ਮਿਹਣੀ ਹੋਣ ਲੱਗੀਆਂ। ਚੀਕ ਚਿਹਾੜਾ, ਗਾਲ੍ਹਾ ਦੁੱਪੜਾਂ, ਕੰਨ ਪਈ ਵਾਜ ਨਾ ਸੁਣੇ। ਦੋ ਘੰਟੇ ਉਹ ਝੱਜੂ ਪਿਆ, ਉਹ ਰੂਦ ਛਣਿਆ ਕਿ ਲੋਕੀਂ ਕੰਨਾਂ ਉਤੇ ਹੱਥ ਧਰ ਗਏ। 
ਇਸ ਤੋਂ ਮਗਰੋਂ, ਕੁਝ ਦਿਨ ਪਾ ਕੇ, ਕੰਧ ਤੇ ਬਣ ਗਈ, ਜੇਹੋ ਜੇਹੀ ਚਾਹੀਦੀ ਸੀ, ਉਹੋ ਜੇਹੀ ਬਣ ਗਈ, ਪਰ ਜੀਉਣ ਦਾ ਹੱਜ ਕੋਈ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹੀ ਹੋ ਕੇ ਹਟੀ। ਦੋਹਾਂ ਧਿਰਾਂ ਦੀਆਂ ਜਮਾਨਤਾਂ ਹੋ ਗਈਆਂ। ਦਿਲਾਂ ਵਿਚ ਪਾਟਕ ਪੈ ਗਏ। ਬੋਲ ਚਾਲ ਜਾਂਦੀ ਰਹੀ। ਪੁਸ਼ਤਾਂ ਲਈ ਵੈਰ ਖੜ੍ਹਾ ਹੋ ਗਿਆ। 
ਦੋ, ਚਾਰ, ਛੇ ਮਹੀਨੇ, ਓੜਕ ਵਰ੍ਹਾ ਲੰਘਾ ਲਿਆ। ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜ ਨਾ ਛੇੜਨਾ ਚਾਹਿਆ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ। ਮੁੱਕਰ ਤਾਂ ਉਹ ਸਕਦਾ ਹੀ ਨਹੀਂ। 
ਛੇ ਮਹੀਨੇ ਹੋਰ ਲੰਘ ਗਏ। ਦੂਜੀ, ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਕਿ ਇਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ, ''ਤੈਂ ਕੁਸ਼ ਸੁਣਿਐ ਕਪੂਰ ਸਿਆਂਹ?''
ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ, ''ਨਾ ਚਾਚੀ, ਕਿਉਂ ਕੀ ਗੱਲ ਐ?''
''ਲੈ ਵੇ, ਤੈਨੂੰ ਖਬਰੇ ਨ੍ਹੀਂ, ਮੁੰਡਾ ਤਾਂ ਭੁੰਜੇ ਲਿਹਾ ਪਿਐ, ਦਰਬਾਰਾ!''
''ਦਰਬਾਰਾ....? ''
'ਲੈ ਹੋਰ ਕੀ, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਐ, ਠੰਢ ਦੀ ਸੀੜ੍ਹ 'ਚ ਆ ਗਿਆ, ਪੰਦਰਾਂ ਦਿਨ ਹੋਗੇ, ਰਾਤ ਬਹੂ ਰੋਂਦੀ ਨ੍ਹੀਂ ਸੀ ਝੱਲੀ ਜਾਂਦੀ, ਇਕ ਤਾਂ 'ਲਾਜ ਕਰਾਉਣੇ ਕਿਹੜਾ ਸੌਖੇ ਨੇ ਚੰਦਰੇ, ਬਿਨਾਂ ਪੈਸੇ।'' 
''ਮੈਨੂੰ ਤਾਂ, ਚਾਚੀ, ਹੁਣ ਤਿਤੋਂ ਪਤਾ ਲੱਗਿਐ....!''
''ਲੈ ਆਹੋ ਡੱਡ, ਤੈਨੂੰ ਕਿਤੇ ਓਪਰੈ!''
''ਆਉਣ ਜਾਣ ਬਾਝੋਂ ਕੰਧ ਉਹਲੇ ਪਰਦੇਸ ਐ ਚਾਚੀ।''
''ਲੈ ਉਹ ਜਾਣੇ, ਨੌਹਾਂ ਨਾਲੋਂ ਮਾਸ ਨ੍ਹੀਂ ਟੁੱਟਦਾ ਕਦੇ ਸਾਊ....!'' ਕਹਿੰਦਿਆਂ ਚਾਚੀ ਸੈਨਤ ਸੁਟ ਕੇ ਚਲੀ ਗਈ। 
ਕਪੂਰ ਸਿੰਘ ਉਠਿਆ ਤੇ ਝਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿਚ, ਕੰਧ ਦੀ ਓਟ ਨਾਲ, ਧੁੱਪੇ, ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜ੍ਹੇ ਦਾ ਖੜ੍ਹਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂੰਏਂ ਵਰਗਾ ਰੰਗ, ਅੰਦਰ ਧਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟਬਰੀ....!''
ਅੰਦਰੋਂ,  ਦਰਬਾਰੇ ਦੀ ਘਰ ਵਾਲੀ ਨੇ ਮੰਜੇ ਕੋਲ ਸਟੂਲ ਡਾਹ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਉਤੇ ਬਹਿ ਗਿਆ, ''ਕੀ ਹਾਲ ਐ ਭਾਈ ਦਰਬਾਰਿਆ...!''
ਰਜਾਈ ਦੇ ਆਸਰੇ ਢੋਅ ਲਾ ਕੇ ਦਰਬਾਰਾ ਕੁੱਝ ਬੈਠਦਾ ਹੋਇਆ ਬੋਲਿਆ, 'ਹੁਣ ਤਾਂ ਚੰਗੈ ਬਾਈ...'' ਬੀਮਾਰੀ ਦਾ ਭੰਨਿਆ ਉਹਦਾ ਨਿਢਾਲ ਮਨ ਕੁਝ ਕਰਾਰ ਫੜ ਆਇਆ। 
''ਕੋਈ ਨਾ, ਤੂੰ ਪਿਆ ਰਹੁ, ਉਠਣ ਦੀ ਖੇਚਲ ਨਾ ਕਰੋ।''
''ਕਮਜੋਰੀ..... ਜਾਦੇ.... ਐ!'' ਬੋਲਣ ਲੱਗਿਆਂ ਦਰਬਾਰੇ ਦਾ ਸਾਰਾ ਤਿਗ ਕੰਬਦਾ ਸੀ। 
''ਸਭ ਦੂਰ ਹੋ ਜੂ, ਚੁਗਾਠ ਬਚ ਰਹੇ, ਬਾਣ ਬਥੇਰਾ!'' ਕਪੂਰ ਸਿੰਘ ਨੇ ਹੌਂਸਲਾ ਦਿੱਤਾ। 
ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ, ਉਹਦੀਆਂ ਵੱਖੀਆਂ ਉਤੇ ਸੇਕਣ ਲਈ ਲਿਆਈ। 
''ਅਲਾਜ ਕੀਹਦੈ?'' ਕਪੂਰ ਸਿੰਘ ਨੇ ਪੁੱਛਿਆ। 
'' ਅਲਾਜ....!'' ਦਰਬਾਰਾ  ਅੱਗੇ ਚੁਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ। ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਹਨ? 
ਕਪੂਰ ਸਿੰਘ ਤੋਂ ਲੁਕਿਆ ਕੀ ਸੀ? ਇਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ ਦਸ ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿਚ ਪਾ ਦਿੱਤਾ, ''ਮੈਂ ਜਾ ਕੇ ਮੰਡੀਊਂ ਡਾਕਟਰ ਨੂੰ ਭੇਜਦਾਂ।''
ਦਰਬਾਰੇ ਦੇ ਮਨ ਵਿਚ ਹੂਕ ਉਠੀ, ''ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਐਂ ਬਾਈ ਕੰਧ ਆਲੇ....!''
''ਤੂੰ ਹਾਲੇ ਤਕੜਾ ਹੋ, ਦਿੰਦਾ ਰਹੀਂ ਪੈਸੇ, ਪੈਸਿਆਂ ਸਾਲਿਆਂ ਨੇ ਨਾਲ ਜਾਣੈ?''
ਦਰਬਾਰੇ ਦੀਆਂ ਅੱਖਾਂ ਸਿੰਮ ਆਈਆਂ। ਥੋੜ੍ਹੇ ਚਿਰ ਪਿਛੋਂ ਭਰੇ ਹੋਏ ਗਲੇ ਨਾਲ ਉਹ ਧੀਮਾ ਜਿਹਾ ਬੋਲਿਆ, ''ਮਕਾਨ ਦਾ ਕੰਮ ਚੜ੍ਹ ਗਿਆ ਸਿਰੇ?''
''ਥੋੜ੍ਹਾ ਜਿਹਾ ਟੀਪ ਟੱਲਾ ਰਹਿੰਦੈ, ਸੀਮਿੰਟ ਥੁੜ ਗਿਆ।''
''ਮੈਨੂੰ ਤਾਂ ਸਹੁਰਾ ਸਰਪੰਚ ਭਖਾਉਂਦਾ ਰਿਹਾ, ਨਹੀਂ ਮੈਂ ਕਿਹੜਾ ਤੇਰਾ ਦੋਖੀ ਸੀ।''
''ਹੁਣ ਤੂੰ ਇਹਨਾਂ ਗੱਲਾਂ ਨੂੰ ਮਨ 'ਤੇ ਨਾ ਲਿਆ - ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ!''
ਹਾੜ੍ਹ ਦਾ ਬੰਸੋ ਦਾ ਵਿਆਹ ਦੇ ਦੇਈਏ?'' ਦਰਬਾਰੇ ਦੇ ਲੂੰ ਲੂੰ 'ਚੋਂ ਅਣਪੱਤ ਜਾਗ ਰਹੀ ਸੀ। 
''ਕੋਈ ਡਰ ਨ੍ਹੀਂ, ਜਿਹੜਾ ਭਾਰ ਸਿਰੋਂ ਲਹਿ ਜਾਵੇ, ਚੰਗਾ।''
''ਤੂੰ ਆਇੰਗਾ?''
''ਜਿੱਕਣ ਤੂੰ ਕਹੇਂ।''
ਦਰਬਾਰੇ ਨੇ ਕੰਬਦੇ ਹੱਥਾਂ ਵਿਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ''ਤੇਰੇ ਬਿਨਾਂ, ਬਾਈਂ ਮੈਂ ਕਾਹਦੇ ਜੋਗਾਂ....!'' ਉਹਦੇ ਬੁੱਲ੍ਹ ਫਰ੍ਹਕਣ ਲੱਗੇ ਤੇ ਅੱਖਾਂ ਵਿਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। 
''ਓ ਤੂੰ ਦਿਲ ਰਖ ਵੀਰ, ਮੈਂ ਤਿਤੋਂ ਨਾਬਰ ਤਾਂ ਨ੍ਹੀਂ...!'' ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉਤੇ ਵੀ ਵਗ ਪਈਆਂ ਸਨ। 



ਗਣਰਾਜ ਦਿਵਸ
ਭਾਗਾਂ ਭਰਿਆ ਇਹ ਦਿਵਸ ਗਣਰਾਜ ਦਾ 
ਹਰ ਵਰ੍ਹੇ ਜਿਸਨੂੰ ਮਨਾਂਦੇ ਹਾਂ ਅਸੀਂ 
ਹਰ ਕੋਈ ਖੁਸ਼ਹਾਲ ਹੈ ਮਾਤਾ, ਤੇਰੀ ਕਿਰਪਾ ਦੇ ਨਾਲ, 
ਪੰਝੀਆਂ ਵਰ੍ਹਿਆਂ ਤੋਂ ਗਾਂਦੇ ਹਾਂ ਅਸੀਂ। 
ਇਸ ਦਿਵਸ ਪਰ ਕਿੰਝ ਟਾਹਰਾਂ ਮਾਰੀਏ
ਵਾਧੇ ਤੇ ਜਦ ਭੁਖ, ਦੁਖ ਤੇ ਭ੍ਰਸ਼ਟਾਚਾਰ
ਨਾਲ ਕਿੰਝ ਜ਼ਰਦਾਰ ਦੇ ਬਰ ਮੇਚੀਏ,
ਲੱਕ ਜਦੋਂ ਹੈ ਭੰਨਿਆਂ ਟੈਕਸਾਂ ਦੇ ਭਾਰ।
ਲੋਕਾਂ ਚੁਣਿਆਂ ਸਾਨੂੰ ਆਪਣੇ ਹਿਤ ਲਈ, 
ਪਰ ਰਹੇ ਨਿਤ ਆਪਣਾ ਹੀ ਹਿਤ ਪਾਲਦੇ
ਜ਼ੁਲਮ ਕਰੀਏ ਵਿਚ ਨਸ਼ੇ ਦੇ ਹੋ ਕੇ ਗੁਟ
ਲੋਕ-ਧ੍ਰੋਹੀ ਕਿੱਥੋਂ ਸਾਡੇ ਨਾਲ ਦੇ?
ਅੱਜ, ਹੇ ਮਾਤਾ, ਹਾਂ ਖਾਂਦੇ ਸੌਂਹ ਅਸੀਂ
ਛੱਡਾਂਗੇ ਖੁਦਗਰਜ਼ੀਆਂ ਤੇ ਗੌਂ ਅਸੀਂ। 
ਭਾਗਾਂ ਭਰਿਆ ਇਹ ਦਿਵਸ ਗਣਰਾਜ ਦਾ
ਹਰ ਵਰ੍ਹੇ ਜਿਸਨੂੰ ਮਨਾਂਦੇ ਹਾਂ ਅਸੀਂ। 

(ਡਾ.ਸੀ.ਡੀ. ਦੇਸ਼ਮੁਖ 1950 ਤੋਂ 1957 ਤੱਕ ਦੇਸ਼ ਦੇ ਵਿੱਤ ਮੰਤਰੀ ਰਹੇ। ਉਨ੍ਹਾ ਨੇ ਇਹ ਕਵਿਤਾ 25ਵੇਂ ਗਣਰਾਜ ਦਿਵਸ ਮੌਕੇ ਸੰਸਕ੍ਰਿਤ ਵਿਚ ਲਿਖੀ ਸੀ, ਜਿਸਦਾ ਅਨੁਵਾਦ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਨੇ ਕੀਤਾ। )
ਗ਼ਜ਼ਲ
- ਹਰਮਿੰਦਰ ਸਿੰਘ ਕੋਹਾਰਵਾਲਾ
ਜੋ ਨਗਰੀ ਦਾ ਨੇਤਾ ਹੈ।
ਉਹ ਆਕਾ ਦਾ ਝੁਮਕਾ ਹੈ। 
ਕਦ ਤੱਕ ਚੱਲੇਗੀ ਗੱਡੀ,
ਹਿੱਲਿਆ ਹਰ ਇਕ ਪੁਰਜਾ ਹੈ। 
ਸੁਣ ਸੁਣ ਖਬਰਾਂ ਅੱਕੇ ਹਾਂ, 
ਨਿੱਤ ਨਵਾਂ ਹੀ ਘਪਲਾ ਹੈ। 
ਜਿਸ ਥਾਂ ਸੱਚਾ ਸੌਦਾ ਸੀ, 
ਉਸ ਥਾਂ ਅੰਨ੍ਹਾ ਖਾਤਾ ਹੈ। 
ਲੱਪ ਗੜੱਪੀਂ ਖਾਂਦੇ ਹਨ, 
ਇਹ ਸੂਬਾ ਤਾਂ ਕੁਣਕਾ ਹੈ। 
ਲੜ ਸਕਦਾ ਹੈ ਚੋਣਾਂ ਉਹ, 
ਜਿਸ ਦਾ ਪੋਸਤ ਵਿਕਦਾ ਹੈ। 
ਰੜਕ ਰਿਹਾ ਜੋ ਅੱਖਾਂ ਵਿਚ, 
ਸਮਝ ਰਹੇ ਸਨ ਸੁਰਮਾ ਹੈ। 

ਜਨਤਕ ਲਾਮਬੰਦੀ (ਸੰਗਰਾਮੀ ਲਹਿਰ, ਫਰਵਰੀ 2014)

ਜਗਰਾਓਂ ਥਾਣੇ ਅੰਦਰ ਮਾਰੇ ਗਏ ਮਜ਼ਦੂਰ ਦੀ ਮੌਤ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਦਾ ਸੰਘਰਸ਼ 

ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਦੂਸਰੀ ਵਾਰ ਰਾਜਸੱਤਾ ਸੰਭਾਲਣ ਉਪਰੰਤ ਵਿਧਾਨ ਸਭਾ ਹਲਕੇ ਅਨੁਸਾਰ ਡੀ.ਐਸ.ਪੀ. ਲਾ ਕੇ ਅਤੇ ਉਸ ਨੂੰ ਐਮ.ਐਲ.ਏ. ਜਾਂ ਪਾਰਟੀ ਦੇ ਹਲਕਾ ਇਨਚਾਰਜ ਅਧੀਨ ਸਿੱਧਾ ਕਰ ਦੇਣ ਤੋਂ ਬਾਅਦ ਪੁਲਸ ਸਿਰਫ ਅਕਾਲੀ ਪਾਰਟੀ ਦੀ ਹੀ ਬਣ ਕੇ ਰਹਿ ਗਈ ਹੈ। ਆਮ ਲੋਕਾਂ ਉਤੇ ਜ਼ੁਲਮ ਢਾਹੁਣਾ ਉਹਨਾਂ ਲਈ ਆਮ ਗਲ ਬਣ ਗਈ ਹੈ। ਇਸ ਦੀ ਇਕ ਮਿਸਾਲ ਪਿਛਲੇ ਦਿਨੀਂ ਜਗਰਾਵਾਂ ਵਿਚ ਵੇਖਣ ਨੂੰ ਮਿਲੀ। ਜਗਰਾਵਾਂ ਵਿਚ ਰਹਿਣ ਵਾਲੇ ਝੁਗੀਆਂ ਝੌਂਪੜੀਆਂ ਦੇ ਵਾਸੀ ਗਰੀਬ ਲੋਕਾਂ ਵਿਚੋਂ ਇਕ ਮਨਜੀਤ ਸਿੰਘ ਮੀਤਾ ਨੂੰ ਜਗਰਾਵਾਂ ਦੇ ਸਿਟੀ ਥਾਣੇ ਦੀ ਪੁਲਸ ਨੇ ਕਿਸੇ ਚਹੇਤੇ ਵਲੋਂ ਕੀਤੀ ਗਈ ਚੋਰੀ ਦੀ ਰਿਪੋਰਟ ਦੇ ਆਧਾਰ 'ਤੇ 7 ਜਨਵਰੀ ਨੂੰ ਫੜ ਲਿਆ। ਉਸ ਵਲੋਂ ਚੋਰੀ ਕਰਨ ਦਾ ਇਕਬਾਲ ਨਾ ਕਰਨ 'ਤੇ ਉਸ ਨੂੰ ਬੇਤਹਾਸ਼ਾ ਮਾਰਿਆ ਕੁੱਟਿਆ ਗਿਆ। 8 ਜਨਵਰੀ ਨੂੰ ਵੀ ਉਸ ਉਤੇ ਤਸ਼ੱਦਦ ਜਾਰੀ ਰਿਹਾ। ਜਿਸ ਨੂੰ ਨਾ ਸਹਾਰਦਿਆਂ ਹੋਇਆ ਉਸ ਦੀ ਥਾਣੇ ਦੀ ਕੁਟਮਾਰ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਰਾਤ ਸਮੇਂ ਇਹ ਕਹਿ ਕੇ ਸੱਦ ਲਿਆ ਕਿ ਉਕਤ ਮੀਤੇ ਨੇ ਜਹਿਰ ਖਾ ਲਈ ਹੈ ਤੇ ਉਹ ਹਸਪਤਾਲ ਜਾ ਕੇ ਮਰ ਗਿਆ ਹੈ। ਉਸ ਦੀ ਲਾਸ਼ ਲੈ ਜਾਓ। ਉਹ ਵਿਚਾਰੇ ਡਰ ਤਾਂ ਗਏ ਪਰ ਲਾਸ਼ ਲੁਧਿਆਣੇ ਹਸਪਤਾਲ ਹੋਣ ਕਰਕੇ ਲਿਆ ਨਾ ਸਕੇ। ਇੰਨੇ ਸਮੇਂ ਵਿਚ ਮੀਤੇ ਦੇ ਮਾਤਾ ਪਿਤਾ ਜੋ ਰਈਆ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਰਹਿੰਦੇ ਸਨ। ਉਹਨਾਂ ਨੇ ਦਿਹਾਤੀ ਮਜ਼ਦੂਰ ਸਭਾ ਨਾਲ ਸੰਪਰਕ ਕੀਤਾ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ, ਸੂਬਾਈ ਮੀਤ ਪ੍ਰਧਾਨ ਸਾਥੀ ਅਮਰੀਕ ਸਿੰਘ ਦਾਊਦ ਨੇ ਸਲਾਹ ਕਰਕੇ ਪੁਲਸ ਦੀ ਇਸ ਵਹਿਸ਼ੀਆਨਾਂ ਕਾਰਵਾਈ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਕਰ ਲਿਆ। ਨਕੋਦਰ ਲਾਗੇ ਮਾਹੂੰਵਾਲ ਰਹਿੰਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਰਈਆ ਤੋਂ ਝੁਗੀ ਝੌਂਪੜੀ ਦੇ ਵਾਸੀ ਤੇ ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਦੋ ਗੱਡੀਆਂ ਮਜ਼ਦੂਰਾਂ ਦੀਆਂ ਲੈ ਕੇ ਜਗਰਾਵਾਂ ਪਹੁੰਚ ਗਏ। ਸਾਥੀ ਦਰਸ਼ਨ ਨਾਹਰ ਨੇ ਵੀ ਦੋ ਗੱਡੀਆਂ ਮਜ਼ਦੂਰਾਂ ਦੀਆਂ ਲੈ ਕੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸਾਥੀ ਗੁਰਨਾਮ ਸਿੰਘ ਸੰਘੇੜਾ, ਸਾਥੀ ਮਨੋਹਰ ਸਿੰਘ ਗਿੱਲ ਅਤੇ ਹੋਰ ਬਹੁਤ ਸਾਰੇ ਆਗੂ ਤੇ ਵਰਕਰ ਵੀ ਜਗਰਾਵਾਂ ਪਹੁੰਚ ਗਏ। ਇੰਨੇ ਸਮੇਂ ਵਿਚ ਪੁਲਸ ਨੇ ਆਪਣੇ ਟਾਊਟਾਂ ਰਾਹੀਂ ਪੀੜਤ ਧਿਰ 'ਤੇ ਰਾਜੀਨਾਮਾ ਕਰਨ ਲਈ ਦਬਾਅ ਵੀ ਪਾਇਆ ਤੇ ਕੁਝ ਲਾਲਚ ਦੇਣ ਦਾ ਵੀ ਯਤਨ ਕੀਤਾ। ਪਰ ਰਈਆ ਤੋਂ ਗਏ ਮਨਜੀਤ ਸਿੰਘ ਮੀਤਾ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਦਾ ਦਿਹਾਤੀ ਮਜ਼ਦੂਰ ਸਭਾ ਵਿਚ ਵਿਸ਼ਵਾਸ ਹੋਣ ਕਰਕੇ ਪੁਲਸ ਦੀ ਅੰਦਰ ਖਾਤੇ ਸਮਝੌਤਾ ਕਰਨ ਦੀ ਇਹ ਨੀਤੀ ਸਿਰੇ ਨਾ ਚੜ੍ਹ ਸਕੀ। ਦੂਜੇ ਪਾਸੇ ਲੋਕਾਂ ਦਾ ਗੁੱਸੇ ਵਿਚ ਭਰਿਆ ਹੋਇਆ ਇਕੱਠ ਮੁਜ਼ਾਹਰੇ ਦੇ ਰੂਪ ਵਿਚ ਸਬੰਧਤ ਸਿਟੀ ਥਾਣੇ ਅੱਗੇ ਜਾ ਕੇ ਧਰਨੇ 'ਤੇ ਬੈਠ ਗਿਆ। ਜ਼ੋਰਦਾਰ ਨਾਹਰੇਬਾਜ਼ੀ ਪੁਲਸ ਦੇ ਖਿਲਾਫ ਕੀਤੀ ਗਈ। ਵੱਡੀ ਗਿਣਤੀ ਵਿਚ ਲੋਕ ਧਰਨੇ ਵਿਚ ਦੇਰ ਰਾਤ ਤੱਕ ਬੈਠੇ ਰਹੇ। ਰਾਤ ਪੈਣ 'ਤੇ ਆਗੂਆਂ ਨੇ ਰਾਤ ਦੇ ਲੰਗਰ ਅਤੇ ਸ਼ਮਿਆਨੇ ਦਾ ਪ੍ਰਬੰਧ ਕਰਨ ਦਾ ਫੈਸਲਾ ਕਰਕੇ ਧਰਨਾ ਲਗਾਤਾਰ ਚਲਾਉਣ ਦਾ ਫੈਸਲਾ ਕਰ ਲਿਆ। ਜਿਸ ਤੋਂ ਘਬਰਾ ਕੇ ਪੁਲਸ ਦੇ ਅਫਸਰਾਂ ਨੇ ਗਲਬਾਤ ਚਲਾਉਣ ਦਾ ਰਾਹ ਅਖਤਿਆਰ ਕੀਤਾ। ਕਾਫੀ ਸਮਾਂ ਗਲਬਾਤ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ ਮ੍ਰਿਤਕ ਦੇ ਵਾਰਸਾਂ ਨੂੰ 5 ਲੱਖ ਰੁਪਏ ਨਕਦ ਦਿੱਤੇ ਜਾਣਗੇ ਅਤੇ ਸਬੰਧਤ ਦੋਸ਼ੀ ਮੁਲਾਜ਼ਮ ਤੁਰੰਤ ਸਸਪੈਂਡ ਕੀਤੇ ਜਾਣਗੇ। ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗ। ਸੋ ਲੋਕਾਂ ਦੇ ਇਸ ਸੰਘਰਸ਼ ਨਾਲ ਮਨਜੀਤ ਸਿੰਘ ਮੀਤਾ ਤਾਂ ਵਾਪਿਸ ਨਹੀਂ ਆਵੇਗਾ ਪਰ ਉਸ ਦੀਆਂ 1 ਸਾਲ, 2 ਸਾਲ ਤੇ 6-7 ਸਾਲ ਦੀਆਂ ਤਿੰਨ ਲੜਕੀਆਂ, ਉਸ ਦੀ 25-26 ਸਾਲ ਦੀ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਲਈ ਰੋਟੀ ਦੇ ਖਰਚ ਦਾ ਕੁਝ ਨਾਂ ਕੁੱਝ ਤੁਰੰਤ ਪ੍ਰਬੰਧ ਜ਼ਰੂਰ ਕਰਵਾ ਲਿਆ ਗਿਆ। ਇਹ ਨਿਸ਼ਚੇ ਹੀ ਲੋਕ ਸੰਘਰਸ਼ ਅਤੇ ਦਿਹਾਤੀ ਮਜ਼ਦੁਰ ਸਭਾ ਦੀ ਸੰਘਰਸ਼ਮਈ ਸੋਚ ਦੀ ਵੱਡੀ ਜਿੱਤ ਹੈ। ਜਮਹੂਰੀ ਕਿਸਾਨ ਸਭਾ ਨੇ ਵੀ ਆਪਣਾ ਪੂਰਾ ਯੋਗਦਾਨ ਇਸ ਸੰਘਰਸ਼ ਵਿਚ ਪਾ ਕੇ ਜਿੱਤ ਨੂੰ ਯਕੀਨੀ ਬਣਾ ਦਿੱਤਾ। 
ਰਿਪੋਰਟ : ਗੁਰਨਾਮ ਸਿੰਘ ਦਾਊਦ


ਪ੍ਰਾਪਰਟੀ ਟੈਕਸ ਵਿਰੁੱਧ ਥਾਂ ਥਾਂ ਮੁਜ਼ਾਹਰੇ 

ਬਟਾਲਾ :  ਜੇ.ਪੀ.ਐਮ.ਓ. ਵਲੋਂ ਪ੍ਰਾਪਰਟੀ ਟੈਕਸ, ਬਿਜਲੀ ਮਹਿਕਮੇ ਵਲੋਂ ਕੀਤੀ ਜਾ ਰਹੀ ਲੁੱਟ, ਗੁੰਡਾਗਰਦੀ ਖਿਲਾਫ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ। 
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਬਟਾਲਾ ਵਲੋਂ ਪ੍ਰਾਪਰਟੀ ਟੈਕਸ, ਬਿਜਲੀ ਮਹਿਕਮੇਂ ਵਲੋਂ ਕੀਤੀ ਜਾ ਰਹੀ ਲੁੱਟ, ਵੱਧ ਰਹੀ ਗੁੰਡਾਗਰਦੀ, ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਅਤੇ ਅਮਨ ਕਾਨੂੰਨ ਦੀ ਖਰਾਬ ਹਾਲਤ ਵਿਰੁੱਧ 11 ਜਨਵਰੀ ਨੂੰ ਰੋਸ ਰੈਲੀ ਤੇ ਮੁਜ਼ਾਹਰਾ ਸਾਥੀ ਸੁੱਚਾ ਸਿੰਘ ਠੱਠਾ, ਰਣਜੀਤ ਸਿੰਘ ਗੱਗੋਵਾਲ, ਜਗੀਰ ਸਿੰਘ ਕਿਲਾ ਲਾਲ ਸਿੰਘ, ਗੁਰਪ੍ਰੀਤ ਸਿੰਘ ਸਰੂਪਵਾਲੀ ਕਲਾਂ ਅਤੇ ਮਾਨਾ ਮਸੀਹ ਬਾਲੇਵਾਲ ਦੀ ਸਾਂਝੀ ਪ੍ਰਧਾਨਗੀ ਹੇਠ ਕੀਤਾ ਗਿਆ। 
ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਰਘਬੀਰ ਸਿੰਘ ਪਕੀਵਾਂ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਰਾਹੀਂ ਕਿਰਤੀ ਲੋਕਾਂ ਦਾ ਜੀਵਨ ਜਿਉਣਾ ਮੁਹਾਲ ਹੋ ਰਿਹਾ ਹੈ। ਉਹਨਾਂ ਪਾਸੋਂ ਸਸਤੀ ਵਿਦਿਆ, ਸਿਹਤ ਸੇਵਾਵਾਂ ਤੇ ਪੀਣ ਵਾਲੇ ਪਾਣੀ ਤੱਕ ਦੀਆਂ ਸਹੂਲਤਾਂ ਖੁਸ ਗਈਆਂ ਹਨ, ਉਹਨਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਸਰਕਾਰ ਉਹਨਾਂ ਤੇ ਬਿਜਲੀ ਦੀਆਂ ਵਧੀਆਂ ਦਰਾਂ, ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਅਤੇ ਪ੍ਰਾਪਰਟੀ ਟੈਕਸ ਆਦਿ ਦਾ ਭਾਰ ਪਾ ਰਹੀ ਹੈ। ਪ੍ਰਾਪਰਟੀ ਟੈਕਸ ਲੋਕਾਂ ਉਪਰ ਲੱਗਿਆ ਜਜੀਆ ਤੇ ਜ਼ੁਲਮ ਹੈ ਜੋ ਬਿਲਕੁਲ ਖਤਮ ਹੋਣਾ ਚਾਹੀਦਾ ਹੈ।
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਸੰਤੋਖ ਸਿੰਘ ਔਲਖ ਤੇ ਸੁਰਜੀਤ ਸਿੰਘ ਘੁਮਾਣ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਘੁਮਾਣ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਰਜਵੰਤ ਕੌਰ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸ਼ਿੰਦਾ ਛਿੱਥ ਨੇ ਵੀ ਸੰਬੋਧਨ ਕੀਤਾ। 

ਪਠਾਨਕੋਟ : ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਸਰਕਾਰ ਵੱਲੋਂ 17 ਜਨਵਰੀ ਨੂੰ ਲਗਾਏ ਪ੍ਰਾਪਰਟੀ ਟੈਕਸ, ਪਲਾਟ ਰਜਿਸਟ੍ਰੇਸ਼ਨ ਟੈਕਸ ਵਿਰੁੱਧ ਧਿਆਨ ਸਿੰਘ, ਥੁੜੂ ਰਾਮ, ਮਾਸਟਰ ਸੁਭਾਸ਼ ਸ਼ਰਮਾ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਇੱਕ ਧਰਨਾ ਦਿੱਤਾ ਗਿਆ ਤੇ ਬਜ਼ਾਰਾਂ ਵਿੱਚ ਮੁਜ਼ਾਹਰਾ ਵੀ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ, ਲਾਲ ਚੰਦ ਕਟਾਰੂ ਚੱਕ, ਉਂਕਾਰ ਸਿੰਘ, ਸ਼ਿਵ ਕੁਮਾਰ, ਬਲਬੀਰ ਕੁਮਾਰ, ਦਲਬੀਰ ਸਿੰਘ, ਨੱਥਾ ਸਿੰਘ, ਇਕਬਾਲ, ਸਤਿਆ ਦੇਵ ਸੈਣੀ, ਮਾਸਟਰ ਜਨਕ ਕੁਮਾਰ ਨੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਟੈਕਸਾਂ 'ਤੇ ਟੈਕਸ ਲਗਾ ਕੇ ਲੋਕਾਂ ਦਾ ਕਚੂੰਮਰ ਕੱਢ ਰਹੀ ਹੈ। ਸਰਕਾਰ ਦੀਆਂ ਨੀਤੀਆਂ ਅਮਰੀਕੀ ਸਾਮਰਾਜ ਦੇ ਦਬਾਅ ਥੱਲੇ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਰੈਲੀ ਨੂੰ ਹਰਜਿੰਦਰ ਸਿੰਘ, ਰਘਬੀਰ ਸਿੰਘ, ਵੀ ਪੀ ਸੈਣੀ, ਜਗਦੀਸ਼, ਪ੍ਰੇਮ ਸਾਗਰ, ਬਲਵੰਤ ਸਿੰਘ, ਸਤਨਾਮ ਸਿੰਘ, ਅਜੀਤ ਕੁਮਾਰ, ਦਲਵਿੰਦਰ ਸਿੰਘ, ਮੰਗਤ ਸਿੰਘ ਤੇ ਮਹਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। 

ਰਈਆ : ਪ੍ਰਾਪਰਟੀ ਟੈਕਸ ਦੇ ਰੂਪ ਵਿਚ ਪੰਜਾਬ ਸਰਕਾਰ ਵਲੋਂ ਲਾਏ ਗਏ ਭਾਰੀ ਟੈਕਸਾਂ ਦੇ ਖਿਲਾਫ ਪ੍ਰਾਪਰਟੀ ਟੈਕਸ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ 'ਤੇ 17 ਜਨਵਰੀ ਨੂੰ ਰਈਆ ਵਿਖੇ ਸੀ.ਪੀ.ਐਮ. ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਤਿੰਮੋਵਾਲ, ਸਾਥੀ ਹਰਪ੍ਰੀਤ ਸਿੰਘ ਬੁਟਾਰੀ ਦੀ ਅਗਵਾਈ ਵਿਚ ਸੈਂਕੜੇ ਸਾਥੀਆਂ ਦਾ ਇਕੱਠ ਤੇ ਜਲਸਾ ਕੀਤਾ ਗਿਆ। ਜਲਸੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਖੇਤਰ ਦੇ ਸਾਰੇ ਲੋਕਾਂ ਉਪਰ ਪ੍ਰਾਪਰਟੀ ਟੈਕਸ ਦੇ ਨਾਂਅ ਤੇ ਬੇਤਹਾਸ਼ਾ ਭਾਰ ਪਾ ਰਹੀ ਹੈ। 50 ਗਜ ਤੋਂ ਲੈ ਕੇ ਉਪਰ ਵਾਲੇ ਸਾਰੇ ਪਲਾਟਾਂ ਉਤੇ ਟੈਕਸ ਲਾ ਦਿਤਾ ਗਿਆ ਹੈ। ਲੋਕ ਆਪਣੇ ਹੀ ਘਰ ਦਾ ਟੈਕਸ ਦੇ ਰੂਪ ਵਿਚ ਹਰ ਸਾਲ ਕਿਰਾਇਆ ਦਿਆ ਕਰਨਗੇ। ਇਸ ਤਰ੍ਹਾਂ ਆਪਣੇ ਹੀ ਘਰ ਵਿਚ ਲੋਕਾਂ ਨੂੰ ਕਿਰਾਏਦਾਰ ਬਣਾਇਆ ਜਾ ਰਿਹਾ ਹੈ।  ਇਸ ਮੌਕੇ ਬਜਾਰਾਂ 'ਚ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।

ਬਰਨਾਲਾ : ਅਕਾਲੀ-ਭਾਜਪਾ ਗੱਠਜੋੜ ਵੱਲੋਂ ਪਲਾਟਾਂ ਦੀ ਰੈਗੂਲਾਈਜੇਸ਼ਨ ਫ਼ੀਸ ਅਤੇ ਪ੍ਰਾਪਰਟੀ ਟੈਕਸ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਬਰਨਾਲਾ ਵਿਖੇ ਸਥਾਨਕ ਪ੍ਰਾਪਰਟੀ ਟੇੈਕਸ ਅਤੇ ਪਲਾਟ ਹੋਲਡਰ ਸੰਘਰਸ਼ ਕਮੇਟੀ ਵੱਲੋਂ ਡੀ ਸੀ ਬਰਨਾਲਾ ਦੇ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇઠਨੂੰઠਹਰਚਰਨઠਸਿੰਘ ਚੰਨਾ, ਗੁਰਮੀਤ ਸੁੱਖਪੁਰ, ਰਾਮઠ ਲਾਲઠਬਦਰਾ, ਪ੍ਰੇਮ ਕੁਮਾਰ, ਅਨਿਲ ਕੁਮਾਰ, ਖ਼ੁਸ਼ੀਆ ਸਿੰਘ ਨੇ ਸੰਬੋਧਨ ਕੀਤਾ। ਧਰਨੇ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂਅ ਡੀਸੀ ਦਫ਼ਤਰ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ।

ਫ਼ਰੀਦਕੋਟ ਵਿਖੇ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਵਿਦਿਆਰਥੀ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਲਾਏ ਜਾਇਦਾਦ ਟੈਕਸ ਖਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਅਤੇ ਰੈਲੀ ਕੀਤੀ ਗਈ ਅਤੇ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਦਿਹਾਤੀ ਮਜਦੂਰ ਸਭਾ, ਕੈਂਸਰ ਵਿਰੋਧੀ ਜਾਗ੍ਰਿਤੀ ਮੰਚ, ਪੰਜਾਬ ਸਟੂਡੈਂਟਸ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁਲ ਹਿੰਦ ਨਿਰਮਾਣ ਉਸਾਰੀ ਮਜ਼ਦੂਰ ਯੂਨੀਅਨ, ਪੀ.ਐੱਸ.ਯੂ, ਟੀ.ਐੱਸ.ਯੂ, ਐੱਨ.ਜ਼ੈੱਡ ਬੀਮਾ ਕਰਮਚਾਰੀ ਐਸੋਸੀਏਸ਼ਨ ਦੇ ਆਗੂਆਂ ਨੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਣੂ ਕਰਵਾਇਆ ਅਤੇ ਜਾਇਦਾਦ ਟੈਕਸ ਖਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਹ ਮੁਜ਼ਾਹਰਾ ਭਾਈ ਘਨਈਆ ਚੌਂਕ, ਘੰਟਾ ਘਰ ਚੌਕ, ਮੇਨ ਬਜ਼ਾਰ, ਸ਼ਹੀਦ ਭਗਤ ਸਿੰਘ ਪਾਰਕ, ਹੁੱਕੀ ਚੌਕ, ਸਰਕੂਲਰ ਰੋਡ, ਸਰਾਫਾ ਬਜਾਰ ਤੋਂ ਇਲਾਵਾ ਸ਼ਹਿਰ ਭਰ 'ਚੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਮਾਪਤ ਹੋਇਆ।  


ਕਾਦੀਆਂ ਥਾਣੇ ਅੱਗੇ ਪਾਰਟੀ ਵਲੋਂ ਵਿਸ਼ਾਲ ਧਰਨਾ
ਸੀ ਪੀ ਐਮ ਪੰਜਾਬ ਦੀ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੇ ਲਗਾਤਾਰ ਵਧ ਰਹੀ ਗੁੰਡਾਗਰਦੀ ਅਤੇ ਨਸ਼ੇ ਦੇ ਵਪਾਰੀਆਂ ਵੱਲੋਂ ਨੌਜੁਆਨਾਂ ਦੀ ਕੀਤੀ ਜਾ ਰਹੀ ਤਬਾਹੀ ਵਿਰੁੱਧ ਕਾਦੀਆਂ ਵਿਖੇ 24 ਜਨਵਰੀ ਨੂੰ ਰੋਸ ਰੈਲੀ ਕੀਤੀ ਅਤੇ ਮੁਜ਼ਾਹਰਾ ਕਰਕੇ ਥਾਣੇ ਸਾਹਮਣੇ ਜ਼ੋਰਦਾਰ ਧਰਨਾ ਦਿੱਤਾ। ਇਸ ਧਰਨੇ ਅਤੇ ਮੁਜ਼ਾਹਰੇ ਦੀ ਅਗਵਾਈ ਸੰਤੋਖ ਸਿੰਘ ਔਲਖ, ਅਜੀਤ ਸਿੰਘ ਸਿਧਵਾਂ ਅਤੇ ਸ਼ਿਵ ਕੁਮਾਰ ਪਠਾਨਕੋਟ ਨੇ ਕੀਤੀ। ਮੁਜ਼ਾਹਰਾਕਾਰੀ 5 ਜਨਵਰੀ ਨੂੰ ਅਜੀਤ ਸਿੰਘ ਠੱਕਰ ਸੰਧੂ ਦੇ ਘਰ ਰਾਤ ਨੂੰ ਹਮਲਾ ਕਰਨ ਅਤੇ ਉਸ ਦੇ ਗੰਨਮੈਨ ਦੀ ਅਸਾਲਟ ਰਾਈਫ਼ਲ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕਰ ਰਹੇ ਸਨ। ਇਸ ਤੋਂ ਬਿਨਾਂ ਬਟਾਲਾ ਕੈਂਪ ਦੇ ਵਾਸੀ ਮਲਕੀਅਤ ਰਾਮ ਦੀ ਲੱਤ ਅਤੇ ਬਾਂਹ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਘਬੀਰ ਸਿੰਘ ਪਕੀਵਾਂ ਅਤੇ ਐਕਟਿੰਗ ਜ਼ਿਲ੍ਹਾ ਸਕੱਤਰ ਲਾਲ ਚੰਦ ਕਟਾਰੂਚੱਕ ਨੇ ਸਿਆਸੀ  ਦਬਾਅ ਅਧੀਨ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਪੁਲਸ ਅਧਿਕਾਰੀਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਅਤੇ ਪੁਲਸ ਦੀ ਸ਼ਹਿ ਨਾਲ ਗੁੰਡੇ ਦਨਦਨਾਉਂਦੇ ਫ਼ਿਰਦੇ ਹਨ। ਲੋਕਾਂ ਦੀਆਂ ਧੀਆਂ-ਭੈਣਾਂ ਅਤੇ ਇਨਸਾਫ਼ ਪਸੰਦ ਲੋਕਾਂ ਦੀ ਇੱਜ਼ਤ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੁੰਡਾਗਰਦੀ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਅਨਸਰਾਂ ਵਿਰੁੱਧ ਸੰਘਰਸ਼ ਕਰਨ ਲਈ ਲਾਮਬੰਦ ਹੋਣ। ਧਰਨੇ ਨੂੰ ਉਪਰੋਕਤ ਆਗੂਆਂ ਤੋਂ ਬਿਨਾਂ ਸਰਵਸਾਥੀ ਅਜੀਤ ਸਿੰਘ ਸਿੱਧਵਾਂ, ਜਗਜੀਤ ਸਿੰਘ ਕਲਾਨੌਰ, ਅਜੀਤ ਸਿੰਘ ਠੱਕਰਸੰਧੂ, ਮਨਜੀਤ ਸਿੰਘ ਕਾਦੀਆਂ, ਰਿਟਾਇਰਡ ਹੈਡਮਾਸਟਰ ਸੁਰਜੀਤ ਸਿੰਘ ਘੁਮਾਣ, ਗੁਰਦਿਆਲ ਸਿੰਘ ਘੁਮਾਣ, ਦਰਸ਼ਨ ਸਿੰਘ ਡੇਹਰੀਵਾਲ, ਕਿਰਨ, ਦਲਬੀਰ ਸਿੰਘ ਪਠਾਨਕੋਟ, ਬੀਬੀ ਨੀਲਮ ਘੁਮਾਣ, ਜਸਵੰਤ ਸਿੰਘ ਬੁੱਟਰ, ਸ਼ਿੰਦਾ ਛਿੱਥ, ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਸਹਾਇਤਾ (ਸੰਗਰਾਮੀ ਲਹਿਰ, ਫਰਵਰੀ 2014)

ਕਾਮਰੇਡ ਜੁਗਿੰਦਰ ਸਿੰਘ ਫਿਲੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਸਦੇ ਸਪੁੱਤਰਾਂ ਸਾਥੀ ਬਲਰਾਜ ਸਿੰਘ ਅਤੇ ਸਾਥੀ ਕੁਲਦੀਪ ਸਿੰਘ ਤੇ ਪਰਿਵਾਰ ਵਲੋਂ ਸੀ.ਪੀ.ਐਮ. ਪੰਜਾਬ ਨੂੰ 5000 ਰੁਪਏ, 'ਸੰਗਰਾਮੀ ਲਹਿਰ' ਨੂੰ 500 ਰੁਪਏ, ਕਾਮਰੇਡ ਜੁਗਿੰਦਰ ਸਿੰਘ ਦੇ ਭਤੀਜੇ ਸ਼੍ਰੀ ਹਰਪਾਲ ਸਿੰਘ ਸਹੋਤਾ ਵਲੋਂ ਪਾਰਟੀ ਨੂੰ 15000 ਰੁਪਏ, ਭਤੀਜੀ ਬੀਬੀ ਸੁਖਵਿੰਦਰ ਕੌਰ ਵਲੋਂ ਪਾਰਟੀ ਨੂੰ 5000 ਰੁਪਏ, ਭਤੀਜੇ ਸ਼੍ਰੀ ਹਰਨੇਕ ਸਿੰਘ ਬਿੱਲੂ (ਅਮਰੀਕਾ) ਵਲੋਂ ਪਾਰਟੀ ਨੂੰ 15000 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਮਰਹੂਮ ਸਾਥੀ ਬਲਵੀਰ ਸਿੰਘ ਧਾਰੀਵਾਲ ਫਿਲੌਰ ਦੇ ਸਪੁੱਤਰ ਸਾਥੀ ਤਰਜਿੰਦਰ ਸਿੰਘ ਦੀ ਸ਼ਾਦੀ ਪਰਮਜੀਤ ਕੌਰ ਵਾਸੀ ਨੰਗਲ ਨਾਲ ਹੋਣ ਦੀ ਖੁਸ਼ੀ ਵਿਚ ਸਾਥੀ ਤਰਜਿੰਦਰ ਸਿੰਘ ਦੇ ਬਹਿਨੋਈ ਸਾਥੀ ਹਰਚਰਨ ਸਿੰਘ ਅਟਵਾਲ ਅਤੇ ਭੈਣ ਰਵਿੰਦਰ ਕੌਰ ਅਟਵਾਲ ਵਲੋਂ ਸੀ.ਪੀ.ਐਮ. ਪੰਜਾਬ ਨੂੰ 10000 ਰੁਪਏ, 'ਸੰਗਰਾਮੀ ਲਹਿਰ' ਨੂੰ 1000 ਰੁਪਏ, ਉਨ੍ਹਾਂ ਦੇ ਵੱਡੇ ਭਰਾ ਸਾਥੀ ਬਲਵਿੰਦਰ ਸਿੰਘ ਧਾਰੀਵਾਲ ਵਲੋਂ 25000 ਰੁਪਏ ਪਾਰਟੀ ਨੂੰ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਕੁਲਵਿੰਦਰ ਸਿੰਘ (ਕਾਕਾ) ਸਰਪੰਚ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਦੀ ਸਪੁਤਰੀ ਹਰਕਮਲਜੀਤ ਕੌਰ ਦੀ ਸ਼ਾਦੀ ਸਤਵਿੰਦਰ ਸਿੰਘ ਢੇਸੀ ਨਾਲ ਹੋਣ ਦੇ ਸ਼ੁਭ ਮੌਕੇ 'ਤੇ ਉਨ੍ਹਾ ਦੇ ਪਰਿਵਾਰ ਵਲੋਂ ਸੀ.ਪੀ.ਐਮ. ਪੰਜਾਬ ਨੂੰ 50000 ਰੁਪਏ ਅਤੇ 'ਸੰਗਰਾਮ ਲਹਿਰ' ਨੂੰ 1000 ਰੁਪਏ ਅਤੇ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਨੂੰ 2 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸ਼੍ਰੀਮਤੀ ਆਗਿਆਵੰਤੀ ਪਤਨੀ ਮਰਹੂਮ ਕਾਮਰੇਡ ਫਕੀਰ ਚੰਦ ਸਾਬਕਾ ਡਵੀਜ਼ਨ ਪ੍ਰਧਾਨ ਐਨ.ਆਰ.ਐਮ.ਯੂ. ਫਰੀਦਕੋਟ ਡਵੀਜ਼ਨ ਨੇ ਆਪਣੇ ਪਤੀ ਦੀ ਪੰਜਵੀਂ  ਬਰਸੀ ਸਮੇਂ ਹੋਏ ਵਿਸ਼ਾਲ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਸੰਤੋਸ਼ ਕੁਮਾਰ ਸਪੁੱਤਰ ਮਰਹੂਮ ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਵਾਸੀ ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਨੇ ਆਪਣੀ ਬੇਟੀ ਆਰਤੀ ਸ਼ਰਮਾ ਦਾ ਸ਼ੁਭ ਵਿਆਹ ਸ਼੍ਰੀ ਵਰਿੰਦਰ ਕੁਮਾਰ ਸਪੁੱਤਰ ਸ਼੍ਰੀ ਕ੍ਰਿਸ਼ਨ ਲਾਲ ਵਾਸੀ ਜਲੰਧਰ ਕੈਂਟ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ. ਪੰਜਾਬ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸ. ਹਰਦੇਵ ਸਿੰਘ ਬਾਠ ਤੇ ਸੁਖਵਿੰਦਰ ਕੌਰ ਟਪਿਆਲਾ ਨੇ ਆਪਣੇ ਬੇਟੇ ਤਨਵੀਰ ਸਿੰਘ ਵਾਸੀ ਕਨੇਡਾ ਦੀ ਮੰਗਣੀ ਨਵਪ੍ਰੀਤ ਕੌਰ ਬੀ.ਐਸ.ਸੀ. ਵਾਸੀ ਕਨੇਡਾ ਨਾਲ ਹੋਣ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਦਰਸ਼ਨ ਰਾਮ ਸਿਆਣ ਦਫਤਰ ਸਕੱਤਰ ਸੇਵਾ ਮੁਕਤ ਮੁਲਾਜ਼ਮ ਯੂਨੀਅਨ ਜਲੰਧਰ ਨੇ ਆਪਣੇ ਦੋਹਤੇ ਹਰਮਨ ਸਪੁੱਤਰ ਪਵਨ ਕੁਮਾਰ ਤੇ ਸੁਨੀਤਾ ਵਾਸੀ ਕਨੇਡਾ ਅਤੇ ਦੋਹਤੀ ਕਰੀਨਾ ਤੇ ਦੋਹਤੇ ਪਰਿਆਗ ਸਪੁੱਤਰ ਬੰਸੀ ਚੁੰਬਰ ਤੇ ਨੀਲਮ ਵਾਸੀ ਇਟਲੀ ਦੇ ਪੰਜਾਬ ਆਉਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਯੂਨਿਟ ਬਿਲਗਾ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਬਲਵੀਰ ਸਿੰਘ ਜੌਹਲ ਯੂ.ਕੇ. ਲੰਡਨ ਬਾਰੋ ਗਰੀਨਚ ਬੈਕਸਲੀ ਦੇ ਪ੍ਰਧਾਨ ਨੇ 'ਸੰਗਰਾਮੀ ਲਹਿਰ' ਦੀ ਉਸਾਰੂ ਸੇਧ ਤੋਂ ਪ੍ਰਭਾਵਤ ਹੋ ਕੇ 1100 ਰੁਪਏ 'ਸੰਗਰਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ। 

ਸਾਥੀ ਹਿੰਮਤ ਸਿੰਘ ਨੰਗਲ ਵਲੋਂ ਆਪਣੇ ਦਾਮਾਦ ਸ਼੍ਰੀ ਸ਼ਾਮ ਲਾਲ (ਪਤੀ ਸ਼੍ਰੀਮਤੀ ਪਰਮਜੀਤ ਕੌਰ) ਦੀ ਸੇਵਾਮੁਕਤੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਸਾਥੀ ਸ਼ਿਵ ਕੁਮਾਰ ਤਲਵਾੜਾ (ਜਨਰਲ ਸਕੱਤਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ) ਵਲੋਂ ਆਪਣੀ ਸੇਵਾਮੁਕਤੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 11000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 501 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਕਾਮਰੇਡ ਜਸਮੰਗਲ ਸਿੰਘ ਨੇ ਆਪਣੇ ਸਪੁੱਤਰ ਕਾਕਾ ਰੁਪਿੰਦਰ ਸਿੰਘ ਦਾ ਸ਼ੁਭ ਵਿਆਹ ਬੀਬੀ ਅਮਨਦੀਪ ਕੌਰ ਪੁੱਤਰੀ ਸਰਦਾਰ ਜਸਬੀਰ ਸਿੰਘ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਦਿਲਬਾਗ ਸਿੰਘ ਨੇ ਆਪਣੇ ਸਪੁੱਤਰ ਕਾਕਾ ਸਿਮਰਜੋਤ ਸਿੰਘ ਦਾ ਸ਼ੁਭ ਵਿਆਹ ਬੀਬੀ ਦਵਿੰਦਰ ਕੌਰ ਪੁੱਤਰੀ ਸਰਦਾਰ ਗੁਰਤੇਜ ਸਿੰਘ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਅਜੀਤ ਸਿੰਘ ਸਿੱਧਵਾਂ (ਗੁਰਦਾਸਪੁਰ) ਨੇ ਆਪਣੀ ਜੀਵਨ ਸਾਥਣ ਸ਼੍ਰੀਮਤੀ ਸੁਖਜਿੰਦਰ ਕੌਰ ਦੀ ਪਹਿਲੀ ਬਰਸੀ ਸਮੇਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਜੈ ਚੰਦ, ਪਿੰਡ ਢੰਡੋਹ (ਹੁਸ਼ਿਆਰਪੁਰ) ਨੇ ਆਪਣੀ ਸਪੁੱਤਨੀ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਰੁਪਏ, ਦਫਤਰ ਫੰਡ ਲਈ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਗੁਰਮੇਲ ਸਿੰਘ ਪਿੰਡ ਦੁੱਗਾਂ ਤਹਿਸੀਲ ਜ਼ਿਲ੍ਹਾ ਸੰਗਰੂਰ ਨੇ ਆਪਣੇ ਪਿਤਾ ਸਰਦਾਰ ਆਤਮਾ ਸਿੰਘ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ. ਪੰਜਾਬ ਤਹਿਸੀਲ ਸੰਗਰੂਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਨਛੱਤਰ ਸਿੰਘ ਦੁੱਗਾਂ ਤਹਿਸੀਲ ਜ਼ਿਲ੍ਹਾ ਸੰਗਰੂਰ ਨੇ ਆਪਣੀ ਪਤਨੀ ਸਰਦਾਰਨੀ ਨਛੱਤਰ ਕੌਰ ਦੀਆਂ ਅੰਤਮ ਰਸਮਾਂ ਸਮੇਂ 1000 ਰੁਪਏ ਸੀ.ਪੀ.ਐਮ. ਪੰਜਾਬ ਤਹਿਸੀਲ ਸੰਗਰੂਰ ਨੂੰ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਦਲੀਪ ਸਿੰਘ ਸ਼ਿਕਾਰ ਮਾਛੀਆਂ ਦੇ ਸਪੁੱਤਰ ਸ. ਅਨੋਖ ਸਿੰਘ ਸੇਵਾ ਮੁਕਤ ਪੰਚਾਇਤ ਅਤੇ ਵਿਕਾਸ ਵਿਭਾਗ ਨੇ ਆਪਣੇ ਸਪੁੱਤਰ ਸਤਿੰਦਰਦੀਪ ਸਿੰਘ ਦਾ ਵਿਆਹ ਨਵਜੋਤ ਕੌਰ ਸਪੁੱਤਰੀ ਸ. ਬਲਕਾਰ ਸਿੰਘ ਉਧੋਵਾਲੀ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮਾਸਟਰ ਹਰਜਾਪ ਸਿੰਘ ਖਡਿਆਲਾ ਸੈਣੀਆਂ (ਜ਼ਿਲ੍ਹਾ  ਹੁਸ਼ਿਆਰਪੁਰ) ਨੇ ਆਪਣੀ ਸਪੁੱਤਰੀ ਡਾ. ਰਾਜਬੀਰ ਕੌਰ ਦੇ ਸ਼ੁਭ ਵਿਆਹ ਦੇ ਮੌਕੇ 'ਤੇ ਪਾਰਟੀ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ ਵੀ 1000 ਰੁਪਏ ਸਹਾਇਤਾ ਵਜੋਂ ਦਿੱਤੇ।