Friday 15 August 2014

ਸੰਪਾਦਕੀ (ਸੰਗਰਾਮੀ ਲਹਿਰ-ਅਗਸਤ 2014)

ਲੋਕ-ਪੱਖੀ ਰਾਜਨੀਤਕ ਬਦਲ ਵੱਲ ਵਧੋ!

ਕੀ ਭਾਜਪਾ ਅਤੇ ਕਾਂਗਰਸ, ਦੋਨੋਂ ਪਾਰਟੀਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਦੇ ਪੱਖੋਂ ਇਕੋ ਜਿਹੀਆਂ ਹਨ? ਕਈ ਲੋਕਾਂ ਨੂੰ ਇਸ ਬਾਰੇ ਸ਼ੰਕਾ ਰਹਿੰਦੀ ਹੈ। ਪ੍ਰੰਤੂ ਜੇਕਰ ਦੋਨਾਂ ਪਾਰਟੀਆਂ ਦੇ ਨੀਤੀਗਤ ਦਸਤਾਵੇਜ਼ਾਂ ਅਤੇ ਅਮਲਾਂ ਉਪਰ ਝਾਤ ਮਾਰੀਏ ਤਦ ਇਹ ਸੱਚ ਸਪੱਸ਼ਟ ਰੂਪ ਵਿਚ ਉਜਾਗਰ ਹੋ ਜਾਂਦਾ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕ ਸਭਾ ਦੀਆਂ ਚੋਣਾਂ ਸਮੇਂ ਜਨਤਕ ਤੌਰ 'ਤੇ ਐਲਾਨੇ ਗਏ ਆਰਥਿਕ ਦ੍ਰਿਸ਼ਟੀਕੋਨ ਵਿਚ ਸਪੱਸ਼ਟ ਕਿਹਾ ਗਿਆ ਸੀ ਕਿ ਸਾਬਕਾ ਵਿਤ ਮੰਤਰੀ ਪੀ.ਚਿਦੰਬਰਮ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਵਿੱਤੀ ਨੀਤੀਆਂ ਹੀ ਉਨ੍ਹਾਂ ਦਾ ਭਵਿੱਖੀ ਦ੍ਰਿਸ਼ਟੀਕੋਨ ਹੈ। ਇਸੇ ਕਰਕੇ ਨਰਿੰਦਰ ਮੋਦੀ ਦੇ ਸਾਰੇ ਭਾਸ਼ਣਾਂ ਵਿਚ ਅੱਤ ਫਿਰਕੂ, ਭਾਵੁਕ, ਉਤੇਜਨਾ ਪੈਦਾ ਕਰਨ ਵਾਲੇ ਅਤੇ ਵਿਰੋਧੀ ਧਿਰ ਉਪਰ ਸੇਧਤ ਹਮਲਿਆਂ (ਬਹੁਤੇ ਨਿੱਜੀ) ਤੋਂ ਬਿਨਾਂ ਦੇਸ਼ ਨੂੰ ਦਰਪੇਸ਼ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਕਾਰਨਾਂ, ਜਿਵੇਂ ਕਿ ਵਿਦੇਸ਼ੀ ਤੇ ਦੇਸੀ ਕਾਰਪੋਰੇਟ ਘਰਾਣਿਆਂ ਦੀਆਂ ਧਾੜਵੀ ਕਾਰਵਾਈਆਂ, ਨਵ-ਉਦਾਰਵਾਦੀ ਆਰਥਿਕ ਨੀਤੀਆਂ ਤਹਿਤ ਹਰ ਖੇਤਰ ਵਿਚ ਨਿੱਜੀਕਰਨ ਤੇ ਉਦਾਰੀਕਰਨ ਦਾ ਚਲ ਰਿਹਾ ਤੇਜ਼ ਕੁਹਾੜਾ ਅਤੇ ਦੇਸ਼ ਦੇ ਕੁਦਰਤੀ ਸਰੋਤਾਂ ਜਲ, ਜੰਗਲ, ਜ਼ਮੀਨ ਦੀ ਹੋ ਰਹੀ ਬੇਕਿਰਕ ਲੁੱਟ ਖਸੁੱਟ ਆਦਿ ਵਿਸ਼ਿਆਂ ਬਾਰੇ ਇਕ ਸ਼ਬਦ ਤਕ ਨਹੀਂ ਉਚਾਰਿਆ ਗਿਆ। ਕਿਉਂਕਿ ਭਾਜਪਾ ਦੀ ਅਗਵਾਈ ਵਿਚ ਬਣਨ ਵਾਲੀ ਸੰਭਾਵਿਤ ਕੇਂਦਰੀ ਸਰਕਾਰ ਨੇ ਵੀ ਇਨ੍ਹਾਂ ਮੁੱਦਿਆਂ  ਨਾਲ ਨਜਿੱਠਣ ਬਾਰੇ ਮਨਮੋਹਨ ਸਿੰਘ ਮਾਰਕਾ ਅਰਥ ਸ਼ਾਸ਼ਤਰ ਦੀ ਵਫਾਦਾਰ ਅਨੁਆਈ ਹੀ ਰਹਿਣਾ ਸੀ। ਹੁਣ ਜਦੋਂ ਪ੍ਰਧਾਨ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਵਿਚ ਕੇਂਦਰੀ ਸਰਕਾਰ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੇ ਰੂਬਰੂ ਹੋ ਰਹੀ ਹੈ, ਤਦ ਉਹੀ ਫਾਰਮੂਲੇ ਅਪਣਾਏ ਜਾ ਰਹੇ ਹਨ, ਜੋ ਯੂ.ਪੀ.ਏ. ਦੀ ਸਰਕਾਰ ਪਿਛਲੇ 10 ਸਾਲਾਂ ਦੌਰਾਨ ਅਪਣਾਉਂਦੀ ਆ ਰਹੀ ਸੀ। ਲੋਕ ਮਾਰੂ 'ਆਰਥਿਕ ਸੁਧਾਰਾਂ' ਦੀ ਗਤੀ ਤੇਜ਼ ਕਰ ਦਿੱਤੀ ਗਈ ਹੈ। ਇਸ ਪਹੁੰਚ ਅਧੀਨ ਪੈਟਰੋਲ ਵਾਂਗ ਡੀਜ਼ਲ ਨੂੰ ਵੀ ਸਰਕਾਰੀ ਕੰਟਰੋਲ ਤੋਂ ਮੁਕਤ ਕੀਤਾ ਜਾ ਰਿਹਾ ਹੈ ਤਾਂ ਕਿ ਤੇਲ ਕੰਪਨੀਆਂ ਆਪਣੀ ਮਰਜ਼ੀ ਨਾਲ ਤੇਲ ਦੇ ਭਾਅ ਵਧਾ ਕੇ ਲੋਕਾਂ ਦੀ ਹੋਰ ਅੰਨ੍ਹੀ ਲੁੱਟ ਕਰ ਸਕਣ। ਤੇਲ ਕੀਮਤਾਂ ਦੇ ਹੋ ਰਹੇ ਲਗਾਤਾਰ ਵਾਧੇ ਦੇ ਨਾਲ-ਨਾਲ ਰੇਲ ਕਿਰਾਏ ਅਤੇ ਢੋਆ ਢੁਆਈ ਦੀਆਂ ਸਮੁੱਚੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਇਹ ਸਾਰਾ ਕੁੱਝ ਸਧਾਰਨ ਲੋਕਾਂ ਨੂੰ ਕੁਝ ਚੀਜਾਂ ਉਪਰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਘਟਾ ਕੇ ਸਰਕਾਰੀ ਖਰਚਿਆਂ ਵਿਚ ਕਮੀ ਕਰਨ ਪ੍ਰੰਤੂ ਧਨਵਾਨ ਤੇਲ ਕੰਪਨੀਆਂ ਦੇ ਮੁਨਾਫਿਆਂ ਵਿਚ ਵਾਧਾ ਕਰਨ ਲਈ ਕੀਤਾ ਜਾ ਰਿਹਾ ਹੈ। ਇਸਦਾ ਅਸਰ ਵੱਧ ਰਹੀ ਲੱਕ ਤੋੜ ਮਹਿੰਗਾਈ ਦੇ ਰੂਪ ਵਿਚ ਹੁਣ ਤੋਂ ਹੀ ਦੇਖਿਆ ਜਾ ਸਕਦਾ ਹੈ। ਭਵਿੱਖ ਇਸਤੋਂ ਵੀ ਕਰੜਾ ਹੋਵੇਗਾ। ਵਿੱਤ ਮੰਤਰੀ ਵਲੋਂ ਮਹਿੰਗਾਈ ਰੋਕਣ ਲਈ ਜਖੀਰੇਬਾਜ਼ਾਂ (ਸਟਾਕਿਸਟਾਂ) ਨੂੰ ਸਿਰਫ ਅਪੀਲਾਂ ਤੇ ਧਮਕੀਆਂ ਦੇਣ ਨਾਲ ਮਹਿੰਗਾਈ ਦੇ ਦੈਂਤ ਨੂੰ ਨੱਥ ਨਹੀਂ ਪਾਈ ਜਾਣੀ। ਇਸ ਵਾਸਤੇ ਅਨਾਜ ਤੇ ਜ਼ਰੂਰੀ ਵਸਤਾਂ ਦਾ ਵਿਉਪਾਰ ਸਰਕਾਰੀ ਹੱਥਾਂ ਵਿਚ ਲੈਣਾ ਤੇ 'ਅਗਾਊਂ ਵਿਉਪਾਰ' ਉਪਰ ਰੋਕ ਲਾਉਣਾ ਲਾਜ਼ਮੀ ਹੈ, ਜੋ ਨਵ ਉਦਾਰਵਾਦੀ ਨੀਤੀਆਂ ਦੇ ਪੈਰੋਕਾਰਾਂ ਨੂੰ ਨਹੀਂ ਸੁਝਦਾ। ਸੱਤਾ ਦੀ ਲਾਲਸਾ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਲੋਕਾਂ ਨਾਲ ਇਹ ਸਰਾਸਰ ਧੋਖਾ ਤੇ ਫਰੇਬ ਹੈ ਜਿਸਨੇ 'ਬਦਲਾਅ' ਤੇ 'ਅੱਛੇ ਦਿਨ ਆਉਣ' ਦਾ ਵਾਅਦਾ ਕਰਕੇ ਪੁਰਾਣੀਆਂ ਆਰਥਿਕ ਨੀਤੀਆਂ ਨੂੰ ਕਠੋਰਤਾ ਨਾਲ ਲਾਗੂ ਕਰਨ ਦਾ ਰਾਹ ਅਪਣਾ ਲਿਆ ਹੈ। ਰੇਲ ਬਜਟ ਤੇ ਆਮ ਬਜਟ ਦੋਵੇਂ ਹੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ। 
ਵਿਦੇਸ਼ ਨੀਤੀ ਦੇ ਖੇਤਰ ਵਿਚ ਪ੍ਰਧਾਨ ਮੰਤਰੀ ਦੇ ਗੁਆਂਢੀ ਦੇਸ਼ ਭੂਟਾਨ ਦੇ ਪਹਿਲੇ ਵਿਦੇਸ਼ੀ ਦੌਰੇ ਸਮੇਂ ਦਿੱਤੇ ਗਏ ਬਿਆਨਾਂ ਤੇ ਹਲਕੀ ਪੱਧਰ ਦੇ ਭਾਸ਼ਨ ਨੂੰ ਦੇਸ਼ ਦੇ ਹਿੱਤਾਂ ਵਿਚ ਦਰਜ ਨਹੀਂ ਕੀਤਾ ਜਾ ਸਕਦਾ। ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਦੀ ਸੁਰੱਖਿਆ, ਮਾਣ ਮਰਿਆਦਾ ਤੇ ਅੰਤਰਰਾਸ਼ਟਰੀ ਖੇਤਰ ਵਿਚ ਲੋੜੀਂਦਾ ਮਹੱਤਵ ਤਦ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਗੁਆਂਢੀ ਮੁਲਕਾਂ ਤੇ ਸੰਸਾਰ ਦੇ ਦੂਸਰੇ ਦੇਸ਼ਾਂ, ਜੋ ਸਾਮਰਾਜੀ ਲੁੱਟ ਖਸੁੱਟ ਵਿਰੁੱਧ ਖੜੇ ਹੋ ਕੇ ਆਰਥਿਕ ਤੇ ਰਾਜਸੀ ਖੇਤਰ ਵਿਚ ਸਵੈ ਨਿਰਭਰ ਹੋਣ ਦਾ ਯਤਨ ਕਰ ਰਹੇ ਹਨ, ਨਾਲ ਮਿੱਤਰਤਾ ਭਰਪੂਰ ਤੇ ਆਪਸੀ ਸਹਿਯੋਗ ਉਪਰ ਅਧਾਰਤ ਸੰਬੰਧ ਸਥਾਪਤ ਕੀਤੇ ਜਾਣ। ਵੋਟਾਂ ਬਟੋਰਨ ਲਈ ਕੀਤਾ ਜਾਂਦਾ ਹਲਕਾ ਫੁਲਕਾ ਜਨਤਕ ਭਾਸ਼ਨ ਅੰਤਰ ਰਾਸ਼ਟਰੀ ਸੰਬੰਧਾਂ ਨੂੰ ਸੁਖਾਵੇਂ 'ਤੇ ਮਿੱਤਰਤਾ ਭਰਪੂਰ ਬਣਾਉਣ ਤੇ  ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾਣ ਵਾਲੇ ਠੋਸ ਤੇ ਗੰਭੀਰ ਯਤਨਾਂ ਤੋਂ ਭਿੰਨ ਹੁੰਦਾ ਹੈ। 
ਰਾਜਨੀਤਕ ਖੇਤਰ ਵਿਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਾਂਗਰਸੀ ਹਾਕਮਾਂ ਤੋਂ ਕਤਈ ਭਿੰਨ ਨਜ਼ਰ ਨਹੀਂ ਆ ਰਹੀ। ਕੇਂਦਰ ਰਾਜ ਸੰਬੰਧਾਂ ਵਰਗੇ ਸੰਵੇਦਨਸ਼ੀਲ ਵਿਸ਼ੇ ਉਪਰ ਜਿਸ ਤਰ੍ਹਾਂ ਯੂ.ਪੀ.ਏ. ਸਰਕਾਰ, ਕਈ ਹੋਰ ਪੱਖਾਂ ਦੇ ਨਾਲ-ਨਾਲ ਅੱਤਵਾਦ ਨੂੰ ਦਬਾਉਣ ਦੇ ਨਾਂ 'ਤੇ ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਨੂੰ ਕੇਂਦਰੀ ਸਰਕਾਰ ਦੇ ਹੱਥਾਂ ਵਿਚ ਕੇਂਦਰਤ ਕਰਨਾ ਚਾਹੁੰਦੀ ਸੀ, ਬਿਲਕੁਲ ਉਸੇ ਦਾ ਦੁਹਰਾ ਹੀ ਮੌਜੂਦਾ ਮੋਦੀ ਸਰਕਾਰ ਕਰ ਰਹੀ ਹੈ। ਨਦੀਆਂ ਨੂੰ ਜੋੜਨ ਦੇ ਨਾਮ ਹੇਠਾਂ ਵੱਖ-ਵੱਖ ਰਾਜਾਂ ਦੇ ਹਿਤਾਂ ਦੀ ਅਣਦੇਖੀ ਕਰਕੇ ਸੰਘਾਤਮਕ ਢਾਂਚੇ ਨੂੰ ਕਮਜ਼ੋਰ ਕੀਤੇ ਜਾਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਕੇਂਦਰ ਵਲੋਂ ਰਾਜ ਸਰਕਾਰਾਂ ਦੇ ਕੰਮਾਂ ਵਿਚ ਦਖਲ ਦਿੱਤਾ ਜਾ ਰਿਹਾ ਹੈ, ਉਹ ਡਾਢਾ ਖਤਰਨਾਕ ਹੈ। ਜੰਮੂ ਕਸ਼ਮੀਰ ਦੇ ਸੰਬੰਧ ਵਿਚ ਸੰਵਿਧਾਨ ਦੀ ਧਾਰਾ 370 ਦੇ ਖਾਤਮੇਂ ਦਾ ਅਲਾਪ, ਸਾਰੇ ਦੇਸ਼ ਵਿਚ ਸਰਕਾਰੀ ਕੰਮਕਾਜ ਵਿਚ 'ਹਿੰਦੀ' ਭਾਸ਼ਾ ਨੂੰ ਜਬਰੀ ਠੋਸਣ ਦੇ ਯਤਨ (ਜੋ ਵੱਖ-ਵੱਖ ਖਿਤਿਆਂ ਦੀ ਮਾਤਭਾਸ਼ਾ ਨੂੰ ਮੇਟਣ ਦੀ ਕੋਸ਼ਿਸ਼ ਹੈ) ਸੰਘ ਪਰਿਵਾਰ ਦੀ ਏਕਾਤਮਕ (Unitary) ਪ੍ਰਣਾਲੀ ਦੀ ਸਰਕਾਰ ਸਥਾਪਤ ਕਰਨ ਦੀ ਯੋਜਨਾਬੰਦੀ ਦਾ ਹਿੱਸਾ ਹੈ। ਜਦੋਂ ਯੂ.ਪੀ.ਏ. ਸਰਕਾਰ ਹੋਂਦ ਵਿਚ ਆਈ ਸੀ, ਉਸੇ ਸਮੇਂ ਕਾਂਗਰਸ ਪਾਰਟੀ ਵਲੋਂ ਆਪਹੁਦਰੇ ਢੰਗ ਨਾਲ ਆਪਣੇ ਚਹੇਤਿਆਂ ਨੂੰ ਗਵਰਨਰ ਥਾਪ ਕੇ ਪਾਰਟੀ ਹਿਤਾਂ ਨੂੰ ਹੀ ਪਹਿਲ ਨਹੀਂ ਸੀ ਦਿੱਤੀ ਗਈ ਬਲਕਿ ਸੰਵਿਧਾਨ ਵਿਚ ਦਰਜ ਕੇਂਦਰ ਰਾਜ ਸੰਬੰਧਾਂ ਨੂੰ ਵੀ ਇਕ ਹੱਦ ਤੱਕ ਤਾਕ ਉਤੇ ਰੱਖ ਦਿੱਤਾ ਗਿਆ। ਇਹੀ ਕੰਮ ਹੁਣ ਭਾਜਪਾ ਸਰਕਾਰ ਕਰ ਰਹੀ ਹੈ, ਜਦੋਂ ਸੰਘ ਪਰਿਵਾਰ ਦੇ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਰਾਜਾਂ ਵਿਚ ਸੰਘ ਵਿਚਾਰਧਾਰਾ ਨਾਲ ਸੰਬੰਧਤ ਵਿਅਕਤੀ ਗਵਰਨਰ ਮਨੋਨੀਤ ਕੀਤੇ ਜਾ ਰਹੇ ਹਨ। ਭਾਜਪਾ ਨੇਤਾ ਐਲ.ਕੇ. ਅਡਵਾਨੀ ਦਾ ਇਸ ਮੁੱਦੇ ਉਪਰ ਉਦੋਂ ਦੀ ਯੂ.ਪੀ.ਏ. ਸਰਕਾਰ ਉਪਰ ਕੀਤਾ ਗਿਆ ਤਿੱਖਾ ਹਮਲਾ ਹੁਣ ਹਵਾ ਵਿਚ ਉਡ ਪੁਡ ਗਿਆ ਜਾਪਦਾ ਹੈ, ਜਦੋਂ ਉਸ ਦੀ ਆਪਣੀ ਪਾਰਟੀ ਦੀ ਸਰਕਾਰ ਨੇ ਵੀ ਗਵਰਨਰ ਥਾਪਣ ਦੇ ਵਿਸ਼ੇ 'ਤੇ ਕਾਂਗਰਸ ਵਾਲੀ ਨੀਤੀ ਹੀ ਅਪਣਾ ਲਈ ਹੈ। 
ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕਦੀ ਵੀ ਕਾਂਗਰਸ ਪਾਰਟੀ ਦੀ ਰਾਜਨੀਤਕ ਨੀਅਤ ਦਾ ਭਾਗ ਨਹੀਂ ਰਹੀ। ਉਹ ਘੱਟ ਗਿਣਤੀਆਂ ਦੇ ਲੋਕਾਂ ਨੂੰ 'ਵੋਟ ਬੈਂਕ' ਵਜੋਂ ਹੀ ਇਸਤੇਮਾਲ ਕਰਦੀ ਰਹੀ ਹੈ। ਹੁਣ ਭਾਜਪਾ ਸਰਕਾਰ ਨੇ ਘੱਟ ਗਿਣਤੀਆਂ ਵਿਰੁੱਧ ਲੁਕਵੇਂ ਢੰਗ ਨਾਲ ਇਕ ਮੁਹਿੰਮ ਛੇੜ ਦਿੱਤੀ ਹੈ। ਮਨਸ਼ਾ ਹੁਣ ਵੀ ਬਹੁ ਗਿਣਤੀ ਹਿੰਦੂ ਵਸੋਂ ਵਿਚ ਆਪਣਾ ਜਨ ਆਧਾਰ ਮਜ਼ਬੂਤ ਕਰਨ ਦਾ ਹੈ। ਇਸਦੇ ਨਾਲ ਹੀ ਸਭਿਆਚਾਰ ਤੇ ਵਿੱਦਿਆ ਦੇ ਖੇਤਰਾਂ ਵਿਚ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਤੇ  ਬੜ੍ਹਾਵਾ ਦੇਣ ਲਈ ਫਿਰਕੂ ਪਿਛੋਕੜ ਵਾਲੇ ਵਿਅਕਤੀ ਨਾਮਜਦ ਕੀਤੇ ਜਾ ਰਹੇ ਹਨ। ਸਕੂਲਾਂ, ਕਾਲਜਾਂ ਦੇ ਪਾਠਕ੍ਰਮਾਂ ਵਿਚ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਵਾਲਾ ਵਿਗਾੜਿਆ ਇਤਿਹਾਸ ਸ਼ਾਮਿਲ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 
ਇਸੇ ਕਰਕੇ ਜਦੋਂ ਨਰਿੰਦਰ ਮੋਦੀ ਦੀ ਕਮਾਂਡ ਹੇਠਾਂ ਸੰਘ ਪਰਿਵਾਰ ਨੇ ਲੋਕ ਸਭਾ ਚੋਣਾਂ ਲੜਨ ਦੀ ਯੋਜਨਾਬੰਦੀ ਕੀਤੀ ਤੇ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਨਾਲ ਕੂੜ ਪ੍ਰਚਾਰ ਰਾਹੀਂ ਲੋਕਾਂ ਨੂੰ ਝੂਠੇ ਤੇ ਲੁਭਾਉਣੇ ਨਾਅਰੇ ਤੇ ਸਬਜ਼ਬਾਗ ਦਿਖਾ ਕੇ ਸੱਤਾ ਉਪਰ ਕਬਜ਼ਾ ਕਰਨ ਦੀ ਸਕੀਮ ਬਣਾਈ, ਉਦੋਂ ਹੀ ਇਹ ਪ੍ਰਤੱਖ ਸੀ ਕਿ ਫਿਰਕੂ ਸ਼ਕਤੀਆਂ ਦੁਆਰਾ ਸੱਤਾ ਉਪਰ ਨਿਯੰਤਰਨ ਕਰਕੇ ਪਹਿਲੀ ਯੂ.ਪੀ.ਏ. ਸਰਕਾਰ ਦੁਆਰਾ ਅਪਣਾਈਆਂ ਗਈਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਨੂੰ ਅੱਗੇ ਤੋਰਨ ਨਾਲ ਕੋਈ ਚੰਗੇ ਦਿਨ ਆਉਣ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਮੋਦੀ ਦੀ ਕਮਾਂਡ ਹੇਠ ਚਲ ਰਿਹਾ ਰਾਜਸੀ ਢਾਂਚਾ 'ਆਰਥਿਕ ਵਿਕਾਸ' ਦੇ ਨਾਮ ਉਪਰ ਇਕ ਪਾਸੇ ਵਿਦੇਸ਼ੀ ਤੇ ਦੇਸੀ ਲੁਟੇਰਿਆਂ ਨੂੰ ਜਨ ਸਮੂਹਾਂ ਨੂੰ ਲੁਟਣ ਦੀ ਖੁਲ੍ਹੀ ਛੁੱਟੀ ਦੇ ਕੇ ਹਰ ਕਿਸਮ ਦੇ ਵਿਰੋਧ ਨੂੰ ਕੌਮ ਤੇ ਵਿਕਾਸ ਵਿਰੋਧੀ ਗਰਦਾਨ ਕੇ ਦਬਾਉਣ ਦਾ ਯਤਨ ਕਰੇਗਾ ਤੇ ਦੂਜੇ ਬੰਨੇ ਪਿਛਾਖੜੀ ਵਿਚਾਰਾਂ ਨੂੰ ਹਵਾ ਦੇ ਕੇ ਸਮਾਜ ਵਿਚ ਫਿਰਕੂ ਧਰੁਵੀਕਰਨ ਤਿੱਖਾ ਕਰਨ ਦਾ ਯਤਨ ਕਰੇਗਾ। 
ਆਉਣ ਵਾਲੇ ਦਿਨਾਂ ਵਿਚ ਜਨ ਸਧਾਰਨ ਨੂੰ ਕੇਂਦਰੀ ਸਰਕਾਰ ਦੇ ਵਾਅਦਿਆਂ ਤੇ ਅਮਲਾਂ ਦਾ ਅੰਤਰ ਹੋਰ ਸਪੱਸ਼ਟ ਹੋ ਜਾਵੇਗਾ ਤੇ ਉਨ੍ਹਾਂ ਕੋਲ ਰੋਟੀ, ਰੋਜ਼ੀ ਤੇ ਮਕਾਨ ਵਰਗੇ ਬੁਨਿਆਦੀ ਮੁੱਦਿਆਂ ਦੀ ਪ੍ਰਾਪਤੀ ਲਈ ਸੜਕਾਂ ਉਪਰ ਨਿਕਲ ਕੇ ਸੰਘਰਸ਼ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਬਚਣਾ। ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੀ ਯੋਜਨਾਬੰਦੀ ਇਹ ਹੋਣੀ ਚਾਹੀਦੀ ਹੈ ਕਿ ਮੋਦੀ ਸਰਕਾਰ ਵਿਰੁੱਧ ਉਠੀ ਗੁੱਸੇ ਦੀ ਲਹਿਰ ਦਾ ਲਾਹਾ ਸਰਮਾਏਦਾਰ ਜਗੀਰਦਾਰ ਜਮਾਤਾਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਦੂਸਰੀਆਂ ਰਾਜਨੀਤਕ ਪਾਰਟੀਆਂ ਉਠਾ ਕੇ ਸੱਤਾ ਉਪਰ ਮੁੜ ਕਬਜ਼ਾ ਨਾ ਕਰ ਸਕਣ। ਨਵੇਂ ਲੋਕ ਪੱਖੀ ਰਾਜਨੀਤਕ ਬਦਲਾਅ ਦੀ ਦਿਸ਼ਾ ਵਿਚ ਅੱਗੇ ਵੱਧਣ ਲਈ ਲੋਕ ਘੋਲਾਂ ਦਾ ਵਿਸ਼ਾਲ ਘੇਰਾ, ਜੋ ਮਿਹਨਤਕਸ਼ ਲੋਕਾਂ ਦੇ ਨਾਲ-ਨਾਲ ਸਮਾਜ ਦੇ ਦੂਸਰੇ ਮੱਧ ਵਰਗੀ ਹਿੱਸੇ, ਬੁੱਧੀਜੀਵੀ, ਤੇ ਸਭਿਆਚਾਰਕ ਖੇਤਰ ਨਾਲ ਜੁੜੇ ਅਗਾਂਹ ਵਧੂ ਲੋਕਾਂ ਦੀ ਵੱਡੀ ਗਿਣਤੀ ਨੂੰ ਵੀ ਆਪਣੇ ਕਲਾਵੇ ਵਿਚ ਲੈ ਸਕੇ, ਉਸਾਰਨਾ ਹੋਵੇਗਾ। 
ਇਹ ਸਮਾਂ ਘੱਟ ਗਿਣਤੀਆਂ, ਦਲਿਤਾਂ ਤੇ ਪਛੜੇ ਲੋਕਾਂ ਦੀ ਰਾਖੀ ਦੇ ਦਮ ਭਰਦੀਆਂ ਰਾਜਨੀਤਕ ਧਿਰਾਂ ਲਈ ਵੀ ਇਕ ਵੰਗਾਰ ਵਾਂਗਰ ਹੈ, ਜਦੋਂ ਉਨ੍ਹਾਂ ਨੂੰ ਧਰਮ ਅਧਾਰਤ ਦੇਸ਼ ਕਾਇਮ ਕਰਨ ਦੇ ਸੁਪਨੇ ਲੈਣ ਵਾਲੀਆਂ ਫਿਰਕੂ ਸ਼ਕਤੀਆਂ ਤੇ ਹਰ ਵੰਨਗੀ ਦੀ ਦਬੀ ਕੁਚਲੀ ਲੋਕਾਈ ਵਿਚਕਾਰ ਹੋਣ ਵਾਲੀਆਂ ਭਵਿੱਖੀ ਫੈਸਲਾਕੁੰਨ ਟੱਕਰਾਂ ਵਿਚਕਾਰ ਆਪਣਾ ਬਣਦਾ ਸਥਾਨ ਚੁਣਨ ਦਾ ਫੈਸਲਾ ਕਰਨਾ ਹੋਵੇਗਾ। ਰਾਜਸੱਤਾ ਉਪਰ ਪੁੱਜ ਕੇ ਲੁਟੇਰੇ ਵਰਗਾਂ ਦੀ ਸੇਵਾ ਰਾਹੀਂ ਬੇਅੋੜਕਾ ਧਨ ਇਕੱਠਾ ਕਰਨਾ ਨਹੀਂ, ਸਗੋਂ ਦੇਸ਼ ਦੇ ਕਰੋੜਾਂ ਲੋਕਾਂ ਦੇ ਹਿੱਤਾਂ ਲਈ ਖੜਨਾ ਤੇ ਸੰਘਰਸ਼ ਕਰਨਾ ਅਜੋਕੀ ਰਾਜਨੀਤਕ ਨੈਤਿਕਤਾ ਦੀ ਵੱਡੀ ਮੰਗ ਹੈ। 
- ਮੰਗਤ ਰਾਮ ਪਾਸਲਾ

ਮੋਦੀ ਸਰਕਾਰ ਦੇ ਪਲੇਠੇ ਬਜਟ

ਹਰਕੰਵਲ ਸਿੰਘ

ਕਿਸੇ ਵੀ ਸਰਕਾਰ ਦਾ ਬਜਟ ਕੇਵਲ ਉਸਦੀ ਆਮਦਨੀ ਤੇ ਖਰਚਿਆਂ ਦੇ ਅਨੁਮਾਨਾਂ ਦਾ ਲੇਖਾ-ਜੋਖਾ ਹੀ ਨਹੀਂ ਹੁੰਦਾ। ਇਸ ਵਿਚ, ਸਬੰਧਤ ਸਰਕਾਰ ਦੀਆਂ ਵੱਖ ਵੱਖ ਸਮਾਜਿਕ ਸਰੋਕਾਰਾਂ ਪ੍ਰਤੀ ਤਰਜੀਹਾਂ ਦੇ ਸੰਕੇਤ ਵੀ  ਹੁੰਦੇ ਹਨ ਅਤੇ ਵਿਕਾਸ ਮੁਖੀ ਭਵਿੱਖੀ ਯੋਜਨਾਵਾਂ ਦੀ ਰੂਪ-ਰੇਖਾ ਵੀ। ਏਸੇ ਲਈ ਹਰ ਵਰ੍ਹੇ ਪੇਸ਼ ਕੀਤੇ ਜਾਂਦੇ ਇਹਨਾਂ ਬਜਟਾਂ ਦੀ ਅਕਸਰ ਆਮ ਲੋਕੀਂ ਵੀ ਤੀਬਰਤਾ ਨਾਲ ਉਡੀਕ ਕਰਦੇ  ਹਨ। ਇਸ ਪੱਖੋਂ, ਮੋਦੀ ਸਰਕਾਰ ਵਲੋਂ ਸਾਲ 2014-15 ਲਈ ਪੇਸ਼ ਕੀਤੇ ਜਾਣ ਵਾਲੇ ਦੋਵਾਂ ਬਜਟਾਂ-ਰੇਲ ਬਜਟ ਅਤੇ ਕੇਂਦਰੀ ਸਰਕਾਰ ਦੇ ਆਮ ਬਜਟ, ਉਪਰ ਤਾਂ ਦੇਸ਼ਵਾਸੀਆਂ ਨੇ ਕੁੱਝ ਵਧੇਰੇ ਹੀ ਅੱਖਾਂ ਲਾਈਆਂ ਹੋਈਆਂ ਸਨ। ਕਾਰਨ? ਪਾਰਲੀਮਾਨੀ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਮਹਿੰਗਾਈ, ਬੇਰੋਜ਼ਗਾਰੀ, ਭਰਿਸ਼ਟਾਚਾਰ ਦੇ ਸਤਾਏ ਹੋਏ ਲੋਕਾਂ ਨਾਲ ਵਾਇਦੇ ਹੀ ਬਹੁਤ ਕੀਤੇ ਹੋਏ ਸਨ। ਲੋਕਾਂ ਨੇ ਵੀ ਪਾਰਟੀ ਦੇ ਹੱਕ ਵਿਚ, ਪੂਰਨ ਬਹੁਮਤ ਦੇ ਰੂਪ ਵਿਚ, ਵੱਡਾ ਫਤਵਾ ਦਿੱਤਾ ਹੋਇਆ ਸੀ। ਇਸ ਆਧਾਰ 'ਤੇ, ਸਰਕਾਰ ਹਰ ਤਰ੍ਹਾਂ ਦੇ ਫੈਸਲੇ ਲੈਣ ਦੇ ਸਮਰੱਥ ਵੀ ਸੀ। ਇਸ ਤੋਂ ਬਿਨਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ''ਚੰਗੇ ਦਿਨ ਆ ਜਾਣ'' ਦਾ ਜਜ਼ਬਾਤੀ ਸੁਨੇਹਾ ਦੇ ਕੇ ਲੋਕਾਂ ਅੰਦਰ ਵੱਡੀਆਂ ਉਮੀਦਾਂ ਵੀ ਜਗਾਈਆਂ ਹੋਈਆਂ ਸਨ। ਇਸ ਲਈ, ਇਹ ਆਸ ਵਿਆਪਕ ਰੂਪ ਵਿਚ  ਫੈਲੀ ਹੋਈ ਸੀ ਕਿ ਮੋਦੀ ਸਰਕਾਰ ਦੇ ਪਲੇਠੇ ਬਜਟ, ਮਹਿੰਗਾਈ ਤੇ ਬੇਕਾਰੀ ਦੇ ਪੁੜਾਂ ਹੇਠ ਦਰੜੇ ਜਾ ਰਹੇ ਲੋਕਾਂ ਵਾਸਤੇ, ਲਾਜ਼ਮੀ ਕੁਝ ਨਾ ਕੁਝ ਰਾਹਤ ਲੈ ਕੇ ਆਉਣਗੇ। 
ਐਪਰ ਮੋਦੀ ਸਰਕਾਰ ਨੇ 8 ਜੁਲਾਈ ਤੇ 10 ਜੁਲਾਈ ਨੂੰ ਪੇਸ਼ ਕੀਤੇ ਗਏ ਬਜਟਾਂ ਰਾਹੀਂ ਲੋਕਾਂ ਦੀਆਂ ਅਜੇਹੀਆਂ ਸਾਰੀਆਂ ਆਸਾਂ-ਉਮੀਦਾਂ ਉਪਰ ਬੜੀ ਬੇਦਰਦੀ ਨਾਲ ਪਾਣੀ ਫੇਰ ਦਿੱਤਾ। ਦੋਵਾਂ ਹੀ ਬਜਟਾਂ ਨੇ ਇਸ ਸਰਕਾਰ ਦੀ ਲੋਕ-ਦੋਖੀ ਖਸਲਤ ਨੂੰ ਪੂਰੀ ਤਰ੍ਹਾਂ ਨਿਖਾਰ ਦੇਣ ਦੇ ਨਾਲ ਨਾਲ ਇਹ ਵੀ ਭਲੀ ਭਾਂਤ ਸਥਾਪਤ ਕਰ ਦਿੱਤਾ ਹੈ ਕਿ ਨੀਤੀਗਤ ਆਰਥਕ ਪਹੁੰਚਾਂ ਦੇ ਪੱਖ ਤੋਂ ਪਿਛਲੀ ਯੂ.ਪੀ.ਏ. ਸਰਕਾਰ ਅਤੇ ਮੋਦੀ ਸਰਕਾਰ ਵਿਚ ਉੱਕਾ ਹੀ ਕੋਈ ਫਰਕ ਨਹੀਂ ਹੈ। ਬਜਟ ਤਜ਼ਵੀਜ਼ਾਂ ਰਾਹੀਂ ਇਸ ਸਰਕਾਰ ਨੇ ਵੀ ਉਨਾਂ ਸਾਮਰਾਜ-ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨੂੰ ਹੋਰ ਵਧੇਰੇ ਸ਼ਿੱਦਤ ਨਾਲ ਅਗਾਂਹ ਵਧਾਉਣ ਦਾ ਬੀੜਾ ਚੁੱਕਿਆ ਹੈ, ਜਿਹਨਾਂ ਤਬਾਹਕੁੰਨ ਨੀਤੀਆਂ ਕਾਰਨ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਕਿਰਤੀ ਲੋਕਾਂ ਦੀ ਰੱਤ ਨਚੋੜ ਰਹੀ ਹੈ, ਦੇਸ਼ ਅੰਦਰ ਬੇਰੋਜ਼ਗਾਰੀ ਵਿਸਫੋਟਿਕ ਰੂਪ ਧਾਰਨ ਕਰ ਚੁੱਕੀ ਹੈ ਅਤੇ ਨਿੱਤ ਨਵੀਆਂ ਸਮਾਜਿਕ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ, ਵਿਆਪਕ ਰੂਪ ਵਿਚ ਫੈਲੇ ਹੋਏ ਭਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੇ ਲੋਕਾਂ ਦਾ ਨਕ ਵਿਚ ਦਮ ਕੀਤਾ ਹੋਇਆ ਹੈ, ਕਿਸਾਨੀ ਤਬਾਹ ਹੋ ਰਹੀ ਹੈ, ਪੇਂਡੂ ਤੇ ਸ਼ਹਿਰੀ ਮਜ਼ਦੂਰ ਕੰਗਾਲੀ ਦੇ ਕਗਾਰ 'ਤੇ ਪੁੱਜੇ ਹੋਏ ਹਨ, ਭੁਖਮਰੀ ਤੇ ਕੁਪੋਸ਼ਨ ਬੇਹੱਦ ਚਿੰਤਾ ਦੇ ਵਿਸ਼ੇ ਬਣੇ ਹੋਏ ਹਨ, ਸਿੱਖਿਆ, ਸਿਹਤ ਸੇਵਾਵਾਂ ਤੇ ਪੀਣ ਵਾਲੇ ਸਾਫ ਪਾਣੀ ਤੱਕ ਦਾ ਵੱਡੀ ਹੱਦ ਤੱਕ ਵਪਾਰੀਕਰਨ ਹੋ ਚੁੱਕਾ ਹੈ ਅਤੇ ਗਰੀਬਾਂ ਤੇ ਅਮੀਰਾਂ ਵਿਚਕਾਰ ਪਾੜਾ ਭਿਆਨਕ ਹੱਦ ਤੱਕ ਵੱਧਦਾ ਜਾ ਰਿਹਾ ਹੈ। ਦੋਵੇ ਬਜਟ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮੋਦੀ ਸਰਕਾਰ ਨੇ ਕਈ ਪੱਖਾਂ ਤੋਂ ਮਨਮੋਹਨ ਸਿੰਘ ਸਰਕਾਰ ਦੀਆਂ ਨੀਤੀਆਂ ਪ੍ਰਤੀ ਸੰਪੂਰਨ ਨਿਰੰਤਰਤਾ ਦੇ ਸਬੂਤ ਦਿੱਤੇ ਹਨ, ਸਮੁੱਚੀ ਪਹੁੰਚ ਵਿਚ ਹੀ ਨਹੀਂ, ਆਂਕੜੇਬਾਜ਼ੀ ਵਿਚ ਵੀ। ਉਸੇ ਨੀਤੀਗਤ ਪਹੁੰਚ ਉਪਰ ਬਸ ਭਗਵੇਂ ਰੰਗ ਦੀ ਹਲਕੀ ਜਹੀ ਲੇਪ ਹੀ ਚਾੜ੍ਹੀ ਗਈ ਹੈ। ਇਹੋ ਕਾਰਨ ਹੈ ਕਿ 'ਚੰਗੇ ਦਿਨ ਆਉਣ' ਦੀ ਗੱਲ ਅੱਜ ਦੇਸ਼ ਭਰ ਵਿਚ ਇਕ ਕੋਝੇ ਮਜ਼ਾਕ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ 'ਹੋਰ ਵਧੇਰੇ ਬੁਰੇ ਦਿਨਾਂ' ਦੇ ਕਾਲੇ ਪਰਛਾਵੇਂ ਲੋਕਾਂ ਤੇ ਮਨਾਂ ਉਪਰ ਡੂੰਘੇ ਹੋਣੇ ਸ਼ੁਰੂ ਹੋ ਚੁੱਕੇ ਹਨ। ਅੱਜ ਸਥਿਤੀ ਇਹ ਬਣ ਚੁੱਕੀ ਹੈ ਕਿ ਪੂੰਜੀਪਤੀ ਲੁਟੇਰਿਆਂ ਤੋਂ ਬਿਨਾਂ ਕੋਈ ਅਕਲ ਦਾ ਅੰਨ੍ਹਾਂ ਹੀ ਇਸ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੇ ਚੰਗੇ ਦਿਨਾਂ ਦੀ ਆਸ ਕਰ ਸਕਦਾ ਹੈ। 
ਰੇਲ ਬਜਟ ਦਾ ਸਾਰ ਤੱਤ
ਉਂਝ ਤਾਂ ਸੱਤਾ ਸੰਭਾਲਦਿਆਂ ਹੀ ਮੋਦੀ ਸਰਕਾਰ ਨੇ 'ਬਲਦੀ 'ਤੇ ਤੇਲ ਪਾਉਣ' ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਉਤੋੜਿਤੀ ਅਜੇਹੇ 'ਕਾਰਨਾਮੇਂ' ਕੀਤੇ ਜਿਹਨਾਂ ਨਾਲ ਮਹਿੰਗਾਈ ਨੂੰ ਹੋਰ ਹੁਲਾਰਾ ਮਿਲਿਆ। ਰੇਲ ਕਿਰਾਏ-ਭਾੜੇ ਵਿਚ ਤਿੱਖੇ ਵਾਧੇ, ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਧਾਉਣ ਲਈ ਸਰਕਾਰੀ ਸਹਿਮਤੀ, ਖੰਡ-ਉਤਪਾਦਨ 'ਤੇ ਲਾਏ ਗਏ ਟੈਕਸਾਂ ਵਿਚ ਬੜੌਤਰੀ ਆਦਿ ਨੇ ਭਲੀਭਾਂਤ ਇਹ ਸਥਾਪਤ ਕਰ ਦਿੱਤਾ ਸੀ ਕਿ ਇਸ ਸਰਕਾਰ ਲਈ ਮਹਿੰਗਾਈ ਉੱਕਾ ਹੀ ਚਿੰਤਾ ਦਾ ਵਿਸ਼ਾ ਨਹੀਂ ਹੈ। ਸਰਕਾਰ ਦੀ ਇਸ ਜ਼ਾਲਮਾਨਾ ਪਹੁੰਚ ਵਿਰੁੱਧ ਤੁਰੰਤ ਹੀ ਦੇਸ਼ ਭਰ ਵਿਚ ਰੋਹ ਦੀਆਂ ਲਾਟਾਂ ਉਭਰੀਆਂ ਅਤੇ ਸਰਕਾਰ ਦੇ ਮਹਿੰਗਾਈ  ਵਧਾਉਣ ਵਾਲੇ ਸਾਰੇ ਕਦਮਾਂ ਵਿਰੁੱਧ ਥਾਂ ਪੁਰ ਥਾਂ ਜਨਤਕ ਮੁਜ਼ਾਹਰੇ ਸ਼ੁਰੂ ਹੋ ਗਏ। ਇਸ ਨਾਲ ਕੁਝ ਲੋਕਾਂ ਦੇ ਮਨਾਂ ਅੰਦਰ ਇਹ ਪ੍ਰਭਾਵ ਵੀ ਬਣੇ ਕਿ ਸ਼ਾਇਦ ਸਰਕਾਰ ਬਜਟ ਰਾਹੀਂ ਆਪਣੀ ਇਸ ਗਲਤੀ ਨੂੰ ਸੁਧਾਰ ਲਵੇ ਅਤੇ ਰੇਲ ਬਜਟ ਵਿਚ ਮੁਸਾਫਰਾਂ ਲਈ ਕੋਈ ਠੋਸ ਰਾਹਤਾਂ ਦੇ ਦੇਵੇ। ਪ੍ਰੰਤੂ ਸਰਕਾਰ ਨੇ ਇਸ ਬਜਟ ਵਿਚ ਲੋਕਾਂ ਨੂੰ ਤਾਂ ਝੂਠੇ ਲਾਰਿਆਂ ਤੋਂ ਵੱਧ ਕੁਝ ਨਹੀਂ ਦਿੱਤਾ, ਜਦੋਂਕਿ ਇਸ ਅਹਿਮ ਅਦਾਰੇ ਦਾ ਹੌਲੀ ਹੌਲੀ ਮੁਕੰਮਲ ਰੂਪ ਵਿਚ ਨਿੱਜੀਕਰਨ ਕਰ ਦੇਣ ਦੇ ਸਪੱਸ਼ਟ ਸੰਕੇਤ ਜ਼ਰੂਰ ਦੇ ਦਿੱਤੇ ਹਨ। ਇਸ ਮੰਤਵ ਲਈ ਬਜਟ ਭਾਸ਼ਨ ਵਿਚ ਮਨਮੋਹਨ ਸਿੰਘ ਮਾਰਕਾ 'ਪਬਲਿਕ-ਪ੍ਰਾਇਵੇਟ ਪਾਰਟਨਰਸ਼ਿਪ' (ਪੀ.ਪੀ.ਪੀ.) ਮਾਡਲ ਦਾ ਰੱਜ ਕੇ ਗੁਣਗਾਣ ਕੀਤਾ ਗਿਆ ਹੈ। ਰੇਲਵੇ ਸਟੇਸ਼ਨਾਂ ਦੇ ਪ੍ਰਬੰਧ ਤੇ ਸਾਂਭ ਸੰਭਾਲ ਤੋਂ ਲੈ ਕੇ ਮੁਸਾਫਰਾਂ ਲਈ ਐਲਾਨੀ ਗਈ ਹਰ ਨਵੀਂ ਪੁਰਾਣੀ ਸਹੂਲਤ ਨਿੱਜੀ ਮੁਨਾਫਾਖੋਰਾਂ ਦੇ ਹਵਾਲੇ ਕਰ ਦੇਣ ਦੀਆਂ ਯੋਜਨਾਵਾਂ ਐਲਾਨੀਆਂ ਗਈਆਂ ਹਨ, ਜਿਹਨਾਂ ਨਾਲ ਮੁਸਾਫਰਾਂ ਦੀ ਲੁੱਟ ਲਾਜ਼ਮੀ ਵਧੇਗੀ। ਮੁਸਾਫਰਾਂ ਨੂੰ ਖਾਣਾ ਆਦਿ ਸਪਲਾਈ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਅਜਾਰੇਦਾਰਾਨਾ ਲੁੱਟ ਕਿਉਂ ਨਹੀਂ ਕਰਨਗੀਆਂ? ਇਸ ਨਾਲ ਰੇਲ ਨਾਲ ਸਬੰਧਤ ਹਰ ਜਨਤਕ ਸੇਵਾ ਦਾ ਮਿਆਰ ਵੀ ਲਾਜ਼ਮੀ ਹੋਰ ਗਿਰੇਗਾ। ਬਜਟ ਵਿਚ ਹਮੇਸ਼ਾਂ ਵਾਂਗ ਕੁਝ ਨਵੀਆਂ ਗੱਡੀਆਂ ਚਲਾਉਣ ਦੇ ਐਲਾਨ ਤਾਂ ਜ਼ਰੂਰ ਕੀਤੇ ਗਏ ਹਨ ਪ੍ਰੰਤੂ ਉਹਨਾਂ ਵਿਚ ਸਾਧਾਰਨ ਮੁਸਾਫਰਾਂ ਲਈ ਡੱਬੇ ਬਹੁਤ ਹੀ ਘੱਟ ਲਾਏ ਜਾਂਦੇ ਹਨ। ਅਜੇਹੀ ਹਾਲਤ ਵਿਚ ਅਸੁਰੱਖਿਅਤ ਡੱਬਿਆਂ ਅੰਦਰ ਬੇਹੱਦ ਦਰਦਨਾਕ ਸਥਿਤੀ ਬਣੀ ਰਹਿੰਦੀ ਹੈ। ਇਸ ਬਾਰੇ ਬਜਟ ਵਿਚ ਕਿਸੇ ਤਰ੍ਹਾਂ ਦੀ ਚਿੰਤਾ ਦਾ ਇਜ਼ਹਾਰ ਨਹੀਂ ਮਿਲਦਾ। ਬੁਲਟ ਟਰੇਨ ਸਮੇਤ ਕੁਝ ਨਵੇਂ ਪ੍ਰਾਜੈਕਟ ਵੀ ਬਜਟ ਵਿਚ ਐਲਾਨੇ ਗਏ ਹਨ ਪ੍ਰੰਤੂ ਉਹਨਾਂ ਲਈ ਲੋੜੀਂਦੇ ਫੰਡਾਂ ਦੀ ਕਿਧਰੇ ਕੋਈ ਵਿਵਸਥਾ ਨਹੀਂ। ਇਸ ਹਾਲਤ ਵਿਚ ਇਹ ਸਮੁੱਚੀ ਪ੍ਰਕਿਰਿਆ ਸ਼ਬਦਾਂ ਦੀ ਜਾਦੂਗਿਰੀ ਰਾਹੀਂ ਸਧਾਰਨ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਘੜੇ ਗਏ ਝੂਠੇ ਲਾਰਿਆਂ ਤੋਂ ਵੱਧ ਹੋਰ ਕੁਝ ਨਹੀਂ। ਹਾਂ! ਇਸਨੂੰ ਦੇਸੀ ਤੇ ਵਿਦੇਸ਼ੀ ਕੰਪਨੀਆਂ ਦੀ ਮੁਨਾਫਾਖੋਰੀ ਵਾਸਤੇ ਕੁਝ ਨਵੇਂ ਸੋਮੇ ਉਪਲੱਬਧ ਬਨਾਉਣ ਵੱਲ ਸੇਧਤ ਮੋਦੀ ਮਾਰਕਾ ਉਦਮ ਜ਼ਰੂਰ ਕਿਹਾ ਜਾ ਸਕਦਾ ਹੈ। 
ਅਰੁਨ ਜੇਤਲੀ ਦਾ 'ਕਾਰਨਾਮਾ' 
ਜਿਥੋਂ ਤੱਕ ਮੋਦੀ ਸਰਕਾਰ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਆਮ ਬਜਟ ਦਾ ਸਬੰਧ ਹੈ, ਉਸਨੇ ਤਾਂ ਸ਼ਾਇਦ ਸਮਾਂ ਘਟ ਹੋਣ ਕਰਕੇ ਇਸ ਮੰਤਵ ਲਈ ਬਹੁਤੀ ਮਿਹਨਤ ਮੁਸ਼ੱਕਤ ਵੀ ਨਹੀਂ ਕੀਤੀ ਜਾਪਦੀ। ਬਸ! ਪਿਛਲੇ ਵਿੱਤ ਮੰਤਰੀ ਪੀ.ਚਿਦੰਬਰਮ ਦੇ ਅੰਤਰਿਮ ਬਜਟ ਨੂੰ ਹੀ ਭਗਵੀਂ ਬਿੰਦੀ-ਸੁਰਖੀ ਲਾ ਕੇ ਅੱਗੇ ਤੋਰ ਦਿੱਤਾ ਹੈ। ਅਸਲ ਵਿਚ ਦੇਸ਼ ਦੇ ਲੋਕਾਂ ਲਈ ਮੁੱਦੇ ਹੋਰ ਹਨ ਅਤੇ ਸਰਕਾਰ ਲਈ ਹੋਰ। ਦੇਸ਼ ਦੇ 80% ਲੋਕ ਤਾਂ ਆਪਣੀ ਉਪਜੀਵਕਾ ਕਮਾਉਣ ਲਈ ਕੋਈ ਭਰੋਸੇਯੋਗ ਰੁਜ਼ਗਾਰ ਚਾਹੁੰਦੇ ਹਨ ਅਤੇ ਜਾਂ ਫਿਰ ਮਹਿੰਗਾਈ ਰਾਹੀਂ ਲੁੱਟੀ ਜਾ ਰਹੀ ਉਹਨਾਂ ਦੀ ਗਾੜੇ ਪਸੀਨੇ ਦੀ ਕਮਾਈ ਨੂੰ ਸੁਰੱਖਿਅਤ ਬਨਾਉਣਾ ਚਾਹੁੰਦੇ ਹਨ। ਪ੍ਰੰਤੂ ਸਰਕਾਰ ਨੂੰ ਚਿੰਤਾ ਹੈ ਦੇਸੀ-ਵਿਦੇਸ਼ੀ ਨਿਵੇਸ਼ਕਾਂ ਵਾਸਤੇ ਵੱਧ ਤੋਂ ਵੱਧ ਮੁਨਾਫੇ ਦੀ ਗਾਰੰਟੀ ਕਰਦੇ ਮਹੌਲ ਸਿਰਜਣ ਦੀ। ਅਜੇਹਾ ਤਾਂ ਹੀ ਹੋ ਸਕਦਾ ਹੈ ਜੇਕਰ ਮੰਡੀ ਦੀਆਂ ਸ਼ਕਤੀਆਂ ਨੂੰ ਪੂਰਨ ਖੁਲ੍ਹ ਦਿੱਤੀ ਜਾਵੇ, ਕਿਰਤੀਆਂ ਲਈ ਰੁਜ਼ਗਾਰ ਦੀ ਸੁਰੱਖਿਆ ਪੂਰੀ ਤਰ੍ਹਾਂ ਖਤਮ ਕੀਤੀ ਜਾਵੇ, ਉਪਜਾਊ ਜ਼ਮੀਨਾਂ ਸਮੇਤ ਦੇਸ਼ ਦੇ ਸਮੁੱਚੇ ਕੁਦਰਤੀ ਵਸੀਲੇ ਬਹੁਰਾਸ਼ਟਰੀ ਕਾਰਪੋਰੇਸ਼ਨਾਂ ਦੇ ਹਵਾਲੇ ਕੀਤੇ ਜਾਣ ਅਤੇ ਉਹਨਾਂ ਨੂੰ ਦੇਸ਼ ਦੇ ਕੁਦਰਤੀ ਵਾਤਾਵਰਨ ਨਾਲ ਮਨਮਾਨੀਆਂ ਕਰਨ ਦੀ ਪੂਰਨ ਖੁੱਲ ਦਿੱਤੀ ਜਾਵੇ। ਇਸ ਲਈ ਏਥੇ ਆਮ ਲੋਕਾਂ ਦੇ ਅਤੇ ਕਾਰਪੋਰੇਟ ਪੱਖੀ ਸਰਕਾਰ ਦੇ ਹਿੱਤਾਂ ਵਿਚਕਾਰ ਸਪੱਸ਼ਟ ਟਕਰਾਅ ਵਾਲੀ ਸਥਿਤੀ ਬਣ ਚੁੱਕੀ ਹੈ। ਏਸੇ ਕਰਕੇ ਮੋਦੀ ਸਰਕਾਰ ਨੇ ਮਹਿੰਗਾਈ ਦੇ ਮੁੱਦੇ 'ਤੇ ਤਾਂ ਸਿਰਫ 500 ਕਰੋੜ ਰੁਪਏ ਦਾ ਰਾਖਵਾਂ ਫੰਡ ਸਥਾਪਤ ਕਰਨ ਦੀ ਵਿਵਸਥਾ ਕਰਕੇ ਆਪਣੀ ਜ਼ੁੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਜਦੋਂਕਿ ਲੋੜ ਇਸ ਗੱਲ ਦੀ ਹੈ ਕਿ ਮਹਿੰਗਾਈ ਨੂੰ ਨੱਥ ਪਾਉਣ ਵਾਸਤੇ ਸੱਟੇਬਾਜ਼ੀ ਉਪਰ ਮੁਕੰਮਲ ਰੋਕ ਲਾਈ ਜਾਵੇ, ਸਾਰੀਆਂ ਜ਼ਰੂਰੀ ਵਾਸਤੇ, ਵਿਸ਼ੇਸ਼ ਤੌਰ 'ਤੇ ਖੇਤੀ ਉਤਪਾਦਾਂ ਦੇ ਥੋਕ ਵਪਾਰ ਦਾ ਕੌਮੀਕਰਨ ਕੀਤਾ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਜਮਹੂਰੀ ਲੀਹਾਂ ਉਪਰ ਵੱਧ ਤੋਂ ਵੱਧ ਮਜ਼ਬੂਤ ਬਣਾਇਆ ਜਾਵੇ। ਇਸ ਵੱਡੇ ਤੇ ਅਹਿਮ ਕਾਰਜ ਲਈ ਇਹ ਰਕਮ ਲੋਕਾਂ ਨਾਲ ਇਕ ਹੋਰ ਕੋਝਾ ਮਖੌਲ ਮਾਤਰ ਹੀ ਹੈ। ਜਿਥੋਂ ਤੱਕ ਬੇਰੁਜ਼ਗਾਰਾਂ ਨੂੰ ਗੁਜ਼ਾਰੇਯੋਗ ਰੁਜ਼ਗਾਰ ਦੇਣ ਦਾ ਸਬੰਧ ਹੈ, ਇਸ ਬਾਰੇ ਤਾਂ ਇਸ ਸਰਕਾਰ ਨੇ ਇਕ ਤਰ੍ਹਾਂ ਨਾਲ ਹੱਥ ਹੀ ਖੜ੍ਹੇ ਕਰ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕਿਉਂਕਿ ਸਨਅਤੀ ਖੇਤਰ ਵਿਚ ਵਧੇਰੇ ਕਰਕੇ ਸਵੈਚਾਲਤ ਮਸ਼ੀਨਰੀ ਆ ਚੁੱਕੀ ਹੈ, ਇਸ ਲਈ ਅਗਲੇ 5 ਵਰ੍ਹਿਆਂ ਦੌਰਾਨ ਸੜਕਾਂ, ਸੈਰ ਸਪਾਟਾ ਤੇ ਨਿਰਮਾਣ ਕਾਰਜਾਂ ਆਦਿ ਦੇ ਖੇਤਰਾਂ ਵਿਚ 80 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਅਜੇਹਾ ਰੁਜ਼ਗਾਰ ਨਿਸ਼ਚੇ ਹੀ ਨਾਂ ਸਥਾਈ ਹੋਵੇਗਾ, ਨਾ ਸੁਰੱਖਿਅਤ ਅਤੇ ਨਾ ਹੀ ਗੁਜਾਰੇਯੋਗ, ਬਲਕਿ ਅਰਧ-ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹੀ ਹੋਰ ਵਾਧਾ ਕਰੇਗਾ। 
ਉਂਝ ਵੀ, ਮੋਦੀ ਸਰਕਾਰ ਵਲੋਂ ਇਸ ਬਜਟ ਦਾ ਮੁੱਖ ਉਦੇਸ਼ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਪੂੰਜੀ ਨਿਵੇਸ਼ ਕਰਨ ਵਾਸਤੇ ਵੱਧ ਤੋਂ ਵੱਧ ਲੁਭਾਉਣੀਆਂ ਛੋਟਾਂ ਦੇਣ ਦੇ ਨਾਲ ਨਾਲ ਸਰਕਾਰ ਦੇ ਵਿੱਤੀ ਘਾਟੇ ਉਪਰ ਕਾਬੂ ਪਾਉਣਾ ਰੱਖਿਆ ਗਿਆ ਹੈ। ਕਿਹਾ ਗਿਆ ਹੈ ਕਿ ਇਸ ਸਾਲ ਇਹ ਘਾਟੇ ਨੂੰ ਕੁਲ ਘਰੇਲੂ ਉਤਪਾਦ (GDP) ਦੇ 4.1% ਤੱਕ ਸੀਮਤ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਅਗਲੇ ਦੋ ਸਾਲਾਂ ਵਿਚ ਇਸਨੂੰ 3.6% ਅਤੇ 3% ਤੱਕ ਘੱਟ ਕਰ ਦੇਣ ਦੇ ਦਾਅਵੇ ਕੀਤੇ ਗਏ ਹਨ। ਲਾਜ਼ਮੀ, ਇਹ ਵਿੱਤੀ ਘਾਟਾ ਘਟਣਾ ਚਾਹੀਦਾ ਹੈ। ਪ੍ਰੰਤੂ ਇਸ ਮੰਤਵ ਲਈ ਧਨਾਢਾਂ ਉਪਰ ਟੈਕਸਾਂ ਦਾ ਭਾਰ ਵਧਾਉਣ, ਵੱਡੀ ਪੱਧਰ 'ਤੇ ਹੋ ਰਹੀ ਟੈਕਸ ਚੋਰੀ ਰੋਕਣ, ਕਾਲੇ ਧੰਨ ਦੀ ਚਲ ਰਹੀ ਸਮਾਨੰਤਰ ਆਰਥਕਤਾ ਨੂੰ ਖਤਮ ਕਰਨ ਅਤੇ ਸਰਕਾਰੀ ਫਜ਼ੂਲ ਖਰਚੀਆਂ ਨੂੰ ਬੰਦ ਕਰਨ ਦੀ ਜ਼ਰੂਰਤ ਹੁੰਦੀ ਹੈ। ਐਪਰ ਨਵਉਦਾਰਵਾਦੀ ਨੀਤੀਆਂ ਦੀ ਝੰਡਾਬਰਦਾਰ ਮੋਦੀ ਸਰਕਾਰ ਦਾ ਅਜੇਹੇ ਲੋਕ ਪੱਖੀ ਸਰੋਕਾਰਾਂ ਨਾਲ ਕੋਈ ਵਾਸਤਾ ਦਿਖਾਈ ਹੀ ਨਹੀਂ ਦਿੰਦਾ। ਉਸਦੀਆਂ ਤਰਜੀਹਾਂ ਤਾਂ ਕੁਝ ਹੋਰ ਹਨ। ਉਹ ਤਾਂ ਆਮ ਲੋਕਾਂ, ਵਿਸ਼ੇਸ਼ ਤੌਰ 'ਤੇ ਗਰੀਬਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਨੂੰ ਘਟਾਉਣ ਵੱਲ ਸੇਧਤ ਹੈ। ਬਜਟ ਤਜ਼ਵੀਜ਼ਾਂ ਅਨੁਸਾਰ ਸਾਲ 1913-14 ਵਿਚ ਜੀ.ਡੀ.ਪੀ. ਦੇ 2.3% ਦੇ ਬਰਾਬਰ ਰਹੀ ਸਬਸਿਡੀਆਂ ਦੀ ਕੁਲ ਰਕਮ ਨੂੰ 1914-15 ਵਿਚ ਘਟਾਕੇ 2% ਅਤੇ ਅਗਲੇ ਦੋ ਸਾਲਾਂ ਦੌਰਾਨ 1.7% ਅਤੇ 1.6% ਤੱਕ ਲੈ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮੰਤਵ ਲਈ ਰਸੋਈ ਗੈਸ ਦੇ ਸਿਲੰਡਰ ਦੀ ਪ੍ਰਤੀ ਪਰਵਾਰ ਸਪਲਾਈ  ਸੀਮਤ ਕਰਨ, ਮਿੱਟੀ ਦੇ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਕਰਦੇ ਜਾਣ ਅਤੇ ਖੁਰਾਕੀ ਵਸਤਾਂ ਤੇ ਮਿਲਦੀਆਂ ਸਬਸਿਡੀਆਂ ਨੂੰ ਵੀ ਸੀਮਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਅਸਲ ਵਿਚ ਪੂੰਜੀਵਾਦੀ ਵਰਗ ਇਹਨਾਂ ਸਬਸਿਡੀਆਂ ਤੋਂ ਬਹੁਤ ਔਖਾ ਹੈ ਅਤੇ ਉਹ ਗਰੀਬਾਂ ਨੂੰ ਦਿੱਤੀ ਜਾਂਦੀ ਇਸ ਮਾਮੂਲੀ ਸਹਾਇਤਾ ਨੂੰ ਵੀ ਸਰਕਾਰ ਦੀ ਫਜੂਲਖਰਚੀ ਕਹਿਕੇ ਭੰਡ ਰਿਹਾ ਹੈ। ਅਜੇਹੀ ਲੋਕ ਵਿਰੋਧੀ ਪਹੁੰਚ ਨਾਲ ਵਿੱਤੀ ਘਾਟੇ 'ਤੇ ਕਦਾਚਿੱਤ ਕਾਬੂ ਨਹੀਂ ਪਾਇਆ ਜਾ ਸਕਦਾ, ਗਰੀਬਾਂ ਦੇ ਮੂੰਹ 'ਚੋਂ ਬੁਰਕੀ ਜ਼ਰੂਰ ਖੋਹੀ ਜਾ ਸਕਦੀ ਹੈ।
ਮੱਧ ਵਰਗ ਲਈ ਛੋਟਾਂ ਕਿਉਂ? 
ਇਸ ਬਜਟ ਵਿਚ ਆਮਦਨ ਕਰ ਦੇ ਘੇਰੇ ਵਿਚ ਆਉਂਦੇ ਨਿਮਨ ਮੱਧ ਵਰਗ ਨੂੰ ਜ਼ਰੂਰ ਕੁਝ ਰਾਹਤ ਦਿੱਤੀ ਗਈ ਹੈ। ਟੈਕਸ ਲਾਉਣ ਲਈ ਆਮਦਨ ਦੀ ਮੁਢਲੀ ਸੀਮਾ ਵਿਚ 50,000 ਰੁਪਏ ਦਾ ਵਾਧਾ ਕਰ ਦੇਣ, ਬਚਤ ਛੋਟ ਵਧਾ ਦੇਣ ਅਤੇ ਮਕਾਨ ਬਨਾਉਣ ਲਈ ਲਏ ਗਏ ਕਰਜ਼ੇ ਦੇ ਵਿਆਜ਼ ਬਰਾਬਰ ਆਮਦਨ ਟੈਕਸ ਵਿਚ ਛੋਟ ਦੀ ਮਾਤਰਾ ਵਧਾ ਦੇਣ ਨਾਲ ਇਸ ਵਰਗ ਨੂੰ, ਜਿਸ ਨੂੰ ਬਜਟ ਵਿਚ ਨਵਉਦਾਰਵਾਦੀ ਨੀਤੀਆਂ ਦੀ ਉਪਜ ਵਜੋਂ ਨਵ-ਮੱਧਵਰਗ ਗਰਦਾਨਿਆ ਗਿਆ ਹੈ, ਸਲਾਨਾ ਆਮਦਨ ਵਿਚ ਕੈਸ਼ ਦੇ ਰੂਪ ਵਿਚ 5150 ਰੁਪਏ ਤੋਂ ਲੈ ਕੇ 46000 ਰੁਪਏ ਤੱਕ ਦੀ ਬਚਤ ਹੋਵੇਗੀ। ਪ੍ਰੰਤੂ ਇਸ ਦੇ ਨਾਲ ਹੀ ਇਸ ਵਰਗ ਅੰਦਰ ਉਪਭੋਗਤਾਵਾਦ ਦੀ ਨਵੀਂ ਬਿਮਾਰੀ ਨੂੰ ਹੋਰ ਤਿੱਖਾ ਕਰਨ ਵਾਸਤੇ ਐਲ.ਸੀ.ਡੀ., ਐਲ.ਈ.ਡੀ. ਆਦਿ ਤੋਂ ਟੈਕਸ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਇਹਨਾਂ ਛੋਟਾਂ ਪਿੱਛੇ ਵੀ ਅਸਲ ਵਿਚ ਅਜੇਹੀਆਂ ਉਪਭੋਗੀ ਵਸਤਾਂ ਦੇ ਉਤਪਾਦਕਾਂ ਦੇ ਹਿੱਤ ਹੀ ਕਿਰਿਆਸ਼ੀਲ ਹਨ। ਏਥੇ ਇਹ ਨੋਟ ਕਰਨਾ ਵੀ ਜ਼ਰੂਰੀ ਹੈ ਕਿ ਟੈਕਸਾਂ ਆਦਿ ਵਿਚ ਦਿੱਤੀਆਂ ਗਈਆਂ ਇਹ 9000 ਕਰੋੜ ਰੁਪਏ ਦੀਆਂ ਰਿਆਇਤਾਂ ਦੀ ਪੂਰਤੀ ਅਤੇ ਅੰਤਰਿਮ ਬਜਟ ਦੇ ਟਾਕਰੇ ਵਿਚ 31000 ਕਰੋੜ ਦੇ ਹੋਰ ਪ੍ਰਸਤਾਵਤ ਖਰਚਿਆਂ ਦੀ ਪੂਰਤੀ ਲਈ ਜਨਤਕ ਖੇਤਰ ਨੂੰ ਵੇਚਕੇ 63000 ਕਰੋੜ ਰੁਪਏ ਦਾ ਹੋਰ ਖੋਰਾ ਲਾਇਆ ਜਾਵੇਗਾ। 
ਵਿਦੇਸ਼ੀ ਪੂੰਜੀ ਲਈ ਹੋਰ ਖੁੱਲ੍ਹਾਂ 
ਵਿਦੇਸ਼ੀ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਮੋਦੀ ਸਰਕਾਰ ਨੇ ਵੀ ਪਿਛਲੀ ਸਰਕਾਰ ਵਾਂਗ ਸਾਮਰਾਜੀ ਵਿੱਤੀ ਪੂੰਜੀ (ਜਿਸਨੂੰ FDI ਦਾ ਨਾਂਅ ਦਿੱਤਾ ਜਾ ਰਿਹਾ ਹੈ) ਵਾਸਤੇ ਆਪਣੀ ਆਰਥਕਤਾ ਦੇ ਦਰਵਾਜ਼ੇ ਹੋਰ ਖੋਹਲ ਦਿੱਤੇ ਹਨ। ਸੁਰੱਖਿਆ ਭਾਵ ਫੌਜੀ ਸਾਮਾਨ ਬਨਾਉਣ ਦੇ ਖੇਤਰ ਵਿਚ ਹੁਣ ਇਹ ਖਤਰਨਾਕ ਪੂੰਜੀ 49% ਤੱਕ ਹਿੱਸੇਦਾਰੀ ਬਣਾ ਸਕੇਗੀ। ਏਸੇ ਤਰ੍ਹਾਂ ਬੀਮਾ ਖੇਤਰ ਵਿਚ ਵੀ ਇਸ ਦੀ ਹੱਦ 26% ਤੋਂ ਵਧਾਕੇ 49% ਕਰ ਦਿੱਤੀ ਗਈ ਹੈ। ਪ੍ਰੰਤੂ ਵਿਦੇਸ਼ੀ ਨਿਵੇਸ਼ਕ ਇਸ ਨਾਲ ਵੀ ਖੁਸ਼ ਨਹੀਂ ਹਨ। ਉਹਨਾਂ ਦੇ ਸਰਕਾਰੀ ਸਮਰਥਕ ਇਹ ਜ਼ੋਰਦਾਰ ਮੰਗ ਕਰ ਰਹੇ ਹਨ ਕਿ FDI ਦੀ ਇਸ ਸੀਮਾ ਨੂੰ ਫੌਰੀ ਤੌਰ 'ਤੇ ਵਧਾ ਕੇ 51% ਕੀਤਾ ਜਾਵੇ ਅਤੇ ਅੱਗੋਂ 100% ਦੀ ਆਗਿਆ ਦਿੱਤੀ ਜਾਵੇ। ਸਰਕਾਰ ਦੀ ਮੌਜੂਦਾ ਸੇਧ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਸਾਮਰਾਜੀ ਵਿੱਤੀ ਪੂੰਜੀ ਦੀ ਘੁਸਪੈਠ ਏਥੇ ਨਿਰੰਤਰ ਵੱਧਦੀ ਹੀ ਜਾਣੀ ਹੈ, ਜਿਸ ਨਾਲ ਰਾਜਨੀਤਕ ਖੇਤਰ ਵਿਚ ਉਸਦੀ ਦਖਲਅੰਦਾਜ਼ੀ ਵਧਣ ਦੇ ਨਾਲ ਨਾਲ ਏਥੇ ਰੁਜ਼ਗਾਰ ਦੇ ਵਸੀਲੇ ਵੀ ਨਿਰੰਤਰ ਘਟਦੇ ਹੀ ਜਾਣੇ ਹਨ। ਜਦੋਂਕਿ ਦੇਸ਼ ਦੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ ਸਾਲ ਵਿਚ 100 ਦਿਨ ਦਾ ਰੁਜ਼ਗਾਰ ਦੇਣ ਲਈ ਮਨਰੇਗਾ ਸਕੀਮ ਅਧੀਨ 2005 ਵਿਚ ਬਣਾਏ ਗਏ ਕਾਨੂੰਨ ਨੂੰ ਖੁਰਦ-ਬੁਰਦ ਕਰਨ ਦੀਆਂ ਚਾਲਾਂ ਵੀ ਅਰੰਭ ਦਿੱਤੀਆਂ ਗਈਆਂ ਹਨ। ਭਾਵੇਂ ਇਸ ਮੰਤਵ ਲਈ ਅੰਤਰਿਮ ਬਜਟ ਅਨੁਸਾਰ ਹੀ 34000 ਕਰੋੜ ਰੁਪਏ ਦੀ ਰਾਸ਼ੀ ਤਾਂ ਰੱਖੀ ਗਈ ਹੈ ਪਰ ਨਾਲ ਹੀ ਇਹ ਸੰਕੇਤ ਵੀ ਦੇ ਦਿੱਤੇ ਗਏ ਹਨ ਕਿ ਇਸ ਦਾ 60% ਹਿੱਸਾ ਹੀ ਮਿਹਨਤਾਨੇ ਵਜੋਂ ਖਰਚਿਆ ਜਾਵੇਗਾ। ਬਾਕੀ 40% ਮੈਟੀਰੀਅਲ ਲਈ ਹੋਵੇਗਾ। ਇਸ ਨਾਲ ਸਿੱਧੇ ਰੂਪ ਵਿਚ ਮਜ਼ਦੂਰਾਂ ਦੀਆਂ ਕੰਮ ਦਿਹਾੜੀਆਂ ਘਟਣਗੀਆਂ। ਇਸ ਤਰ੍ਹਾਂ, ਇਸ ਮਜਦੂਰ ਪੱਖੀ ਸਕੀਮ ਉਪਰ ਵੀ ਖਤਰੇ ਦੇ ਨਵੇਂ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। 
ਬਜਟ ਵਿਚ ਸਮਾਜਿਕ ਖੇਤਰ ਨਾਲ ਸਬੰਧਤ ਕੁਝ ਹੋਰ ਪੁਰਾਣੀਆਂ ਸਕੀਮਾਂ ਨੂੰ ਜਾਰੀ ਰੱਖਣ ਦਾ ਵਰਣਨ ਕੀਤਾ ਗਿਆ ਹੈ। ਜਿਹਨਾਂ ਉਪਰ ਭਗਵਾਂ ਰੰਗ ਚਾੜਨ ਲਈ ਉਹਨਾਂ ਦੇ ਨਵੇਂ ਨਾਂਅ ਰੱਖ ਦਿੱਤੇ ਗਏ ਹਨ ਜਿਵੇਂ ਸ਼ਿਆਮਾ ਪ੍ਰਸ਼ਾਦ ਮੁਕਰਜੀ ਰੂਅਰਬਨ ਮਿਸ਼ਨ ਅਤੇ ਦੀਨ ਦਿਆਲ ਉਪਾਧਿਆਏ ਗਰਾਮ ਜਿਓਤੀ ਯੋਜਨਾ ਆਦਿ। ਪ੍ਰੰਤੂ ਇਹ ਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਤੇ ਸਵੈ ਰੁਜ਼ਗਾਰ ਵਰਗੀਆਂ ਅਜੇਹੀਆਂ 28 ਯੋਜਨਾਂਵਾਂ ਹਨ ਜਿਹਨਾਂ 'ਚੋਂ ਹਰ ਇਕ ਲਈ 100 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਨਿਸ਼ਚੇ ਹੀ 123 ਕਰੋੜ ਦੀ ਵੱਸੋਂ ਵਾਲੇ ਇਸ ਦੇਸ਼ ਵਿਚ ਇਸ ਤਰ੍ਹਾਂ ਦੀਆਂ ਸਾਰੀਆਂ ਸਕੀਮਾਂ ਲੋਕਾਂ ਦੀਆਂ ਅਜੋਕੀਆਂ ਗੰਭੀਰ ਸਮੱਸਿਆਵਾਂ ਨੂੰ ਸੰਬੋਧਤ ਨਹੀਂ ਹਨ ਬਲਕਿ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੀ ਹੈ। 
ਇਸ ਬਜਟ ਦੀ ਸਭ ਤੋਂ ਵੱਧ ਨਿਵੇਕਲੀ ਗੱਲ ਹੈ 'ਨਿਮਾਮੇ ਗੰਗਾ' ਨਾਂਅ ਦੀ ਗੰਗਾ ਦੀ ਸਫਾਈ ਆਦਿ ਦੀ ਯੋਜਨਾ, ਜਿਸ ਲਈ 2037 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਰੱਖੀ ਗਈ ਹੈ। ਇਹ ਸਪੱਸ਼ਟ ਹੀ ਦੇਸ਼ ਦੇ ਸਮਾਜਿਕ ਵਾਤਾਵਰਨ ਨੂੰ ਭਗਵਾਂ ਰੰਗ ਚਾੜਨ ਵੱਲ ਸੇਧਤ ਹੈ। ਅੰਧਵਿਸ਼ਵਾਸ਼ਾਂ ਤੇ ਵੇਲਾ ਵਿਹਾ ਚੁੱਕੀਆਂ ਆਸਥਾਵਾਂ ਦੀ ਪੁਨਰਸੁਰਜੀਤੀ ਵੱਲ ਇਹ ਇਕ ਭਰਵੀਂ ਪੁਲਾਂਗ ਪੁੱਟਣ ਦੇ ਤੁਲ ਹੈ। ਜਿਥੋਂ ਤੱਕ ਨਦੀਆਂ ਦੀ ਸਫਾਈ ਦਾ ਸਬੰਧ ਹੈ, ਇਹ ਤਾਂ ਹੋਰ ਬਹੁਤ ਸਾਰੀਆਂ ਨਦੀਆਂ ਦੀ ਹੋਣੀ ਵੀ ਜ਼ਰੂਰੀ ਹੈ ਤਾਂ ਜੋ ਪੀਣ ਵਾਲੇ ਸਾਫ ਪਾਣੀ ਦੀ ਉਪਲੱਬਧਤਾ ਵਧਾਉਣ ਤੇ ਸਿੰਚਾਈ ਲਈ ਨਦੀਆਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਨਾਲ ਨਾਲ ਉਹਨਾਂ ਦਾ ਜਲ ਮਾਰਗਾਂ ਵਜੋਂ ਲਾਭ ਵੀ ਲਿਆ ਜਾ ਸਕੇ। ਪ੍ਰੰਤੂ ਮੋਦੀ ਸਰਕਾਰ ਦੇ ਅਜੰਡੇ 'ਤੇ ਤਾਂ ਸਿਰਫ ਲੋਕ ਮਾਰੂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਹਨ ਅਤੇ ਜਾਂ ਫਿਰ ਆਰ.ਐਸ.ਐਸ. ਦੇ ਪਿਛਾਖੜੀ ਸਮਾਜਿਕ ਰਾਜਨੀਤਕ ਸਰੋਕਾਰ ਹਨ। ਉਸਦੇ ਇਹ ਦੋਵੇਂ ਬਜਟ ਇਹਨਾਂ ਸਾਰੇ ਸਰੋਕਾਰਾਂ ਵੱਲ ਹੀ ਸੇਧਤ ਹਨ ਅਤੇ ਦੇਸ਼ ਦੇ ਜਮਹੂਰੀਅਤ ਪਸੰਦ ਤੇ ਦੇਸ਼ ਭਗਤ ਲੋਕਾਂ ਵਾਸਤੇ ਗੰਭੀਰ ਚੁਣੌਤੀਆਂ ਨੂੰ ਰੂਪਮਾਨ ਕਰਦੇ ਹਨ। 

ਮੋਦੀ ਸਰਕਾਰ ਦੇ ਖੇਤੀ ਸੈਕਟਰ ਵਿਰੋਧੀ ਫੈਸਲੇ

ਰਘਬੀਰ ਸਿੰਘ

ਮੋਦੀ ਸਰਕਾਰ ਬਣਾਉਣ ਲਈ ਸਿਰਤੋੜ ਯਤਨ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਅਤੇ ਆਰ.ਐਸ.ਐਸ. ਵਿਚਕਾਰ ਗਠਜੋੜ ਬਣਨ ਨੇ ਹੀ ਦੇਸ਼ ਦੀਆਂ ਕਿਰਤੀ ਅਤੇ ਜਮਹੂਰੀ ਸ਼ਕਤੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ। ਹਰ ਇਕ ਦੀ ਚਿੰਤਾ ਸੀ ਕਿ ਜਿਸ ਸਰਕਾਰ ਦੀ ਹਕੀਕੀ ਅਗਵਾਈ ਅਜਿਹਾ ਗਠਜੋੜ ਕਰੇਗਾ, ਉਸ ਤੋਂ ਦੇਸ਼ ਦੇ ਕਿਰਤੀ, ਕਿਸਾਨਾਂ, ਨੌਜਵਾਨਾਂ ਆਦਿ ਨੂੰ ਆਪਣੇ ਭਵਿੱਖ ਸੰਵਰਨ ਦੀ ਆਸ ਬਿਲਕੁਲ ਨਹੀਂ ਹੋ ਸਕਦੀ। ਸਰਕਾਰ ਬਣਨ ਪਿੱਛੋਂ ਪ੍ਰਧਾਨ ਮੰਤਰੀ ਸਮੇਤ ਸਰਕਾਰ ਦੇ ਵੱਡੇ ਵਜ਼ੀਰਾਂ ਵਲੋਂ ਦਿੱਤੇ ਗਏ ਬਿਆਨਾਂ ਅਤੇ ਪੇਸ਼ ਕੀਤੇ ਗਏ ਬਜਟਾਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਇਹ ਸਰਕਾਰ ਕਾਂਗਰਸ ਪਾਰਟੀ ਦੇ ਦਸ ਸਾਲਾਂ ਦੇ ਲੋਕ ਵਿਰੋਧੀ ਰਾਜ ਵਿਚ ਸਖਤੀ ਨਾਲ ਲਾਗੂ ਕੀਤੀਆਂ ਨਵਉਦਾਰਵਾਦੀ ਨੀਤੀਆਂ ਨੂੰ ਹੋਰ ਵਧੇਰੇ ਨੰਗੇ ਚਿੱਟੇ ਰੂਪ ਵਿਚ ਅਤੇ ਜ਼ੋਰ ਜਬਰ ਨਾਲ ਲਾਗੂ ਕਰੇਗੀ। ਚੋਣਾਂ ਵਿਚ ਪ੍ਰਾਪਤ ਹੋਈ ਭਾਰੀ ਬਹੁਸੰਮਤੀ ਅਤੇ ਆਰ.ਐਸ.ਐਸ. ਵਲੋਂ ਫੇਰੇ ਗਏ ਸੁਹਾਗੇ ਕਰਕੇ ਬੀ.ਜੇ.ਪੀ. ਦੀ ਮੋਦੀ ਪਿੱਛੇ ਹੋਈ ਲਾਮਬੰਦੀ ਕਰਕੇ ਇਸ ਸਰਕਾਰ ਦੇ ਰਾਹ ਵਿਚ ਹੁਣ ਕੋਈ ਰੁਕਾਵਟ ਨਹੀਂ ਰਹੀ। ਨਵਉਦਾਰਵਾਦੀ ਨੀਤੀਆਂ ਕਰਕੇ ਅਰਥਵਿਵਸਥਾ ਵਿਚ ਆਈ ਭਾਰੀ ਮੰਦੀ ਨੂੰ ਕਾਂਗਰਸ ਦੀ ਝੋਲੀ ਪਾ ਕੇ ਮੋਦੀ ਸਰਕਾਰ ਨੇ ਇਸਨੂੰ ਪਟੜੀ ਤੇ ਲਿਆਉਣ ਦੇ ਐਲਾਨ ਕਰਨੇ ਆਰੰਭ ਕਰ ਦਿੱਤੇ ਹਨ ਕਿ ਉਹ ਉਦਯੋਗਾਂ ਦੇ ਵਿਕਾਸ ਲਈ ਵਾਤਾਵਰਨ ਮੰਤਰਾਲੇ ਵਲੋਂ ਪ੍ਰਾਜੈਕਟਾਂ ਨੂੰ ਫੌਰੀ ਮਨਜੂਰੀ ਦੇਵੇਗੀ, ਉਹਨਾਂ ਨੂੰ ਜ਼ਮੀਨ ਮਿਲਣੀ ਸੌਖੀ ਅਤੇ ਸਸਤੀ ਕਰਨ ਲਈ ਜ਼ਮੀਨ ਹਥਿਆਊ ਕਾਨੂੰਨ 2011 ਵਿਚ ਵੱਡੀਆਂ ਸੋਧਾਂ ਕੀਤੀਆਂ ਜਾਣਗੀਆਂ, ਕਿਰਤ ਕਾਨੂੰਨਾਂ ਨੂੰ ਬਦਲਿਆ ਜਾਵੇਗਾ, ਮਜ਼ਦੂਰੀ ਨੂੰ ਹੋਰ ਸਸਤੀ ਬਣਾਉਣ ਲਈ ਮਨਰੇਗਾ ਕਾਨੂੰਨ ਦੀ ਕਾਟ-ਛਾਂਟ ਕੀਤੀ ਜਾਵੇਗੀ, ਵਿੱਤੀ ਘਾਟੇ ਨੂੰ ਘੱਟ ਕਰਨ ਲਈ ਅਨਾਜ ਸਬਸਿਡੀ ਅਤੇ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਵਿਚ ਕਟੌਤੀ ਕੀਤੀ ਜਾਵੇਗੀ ਅਤੇ ਪੁਰਾਣੇ ਮੰਡੀ ਕਾਨੂੰਨ ਦੀ ਥਾਂ ਨਵਾਂ ਖੇਤੀ ਉਪਜ ਮੰਡੀਕਰਨ ਐਕਟ ਲਾਗੂ ਕੀਤਾ ਜਾਵੇਗਾ। ਇਸ ਹਕੀਕਤ 'ਤੇ ਮੌਜੂਦਾ ਸਰਕਾਰ ਪਰਦਾ ਨਹੀਂ ਪਾ ਸਕਦੀ ਕਿ ਕਾਰਪੋਰੇਟ ਘਰਾਣਿਆਂ ਦੀ ਪੂਰੀ ਹਮਾਇਤ ਹਾਸਲ ਕਰਨ ਲਈ ਬੀ.ਜੇ.ਪੀ. ਅਤੇ ਆਰ.ਐਸ.ਐਸ. ਦੇ ਆਗੂਆਂ ਨੇ ਉਹਨਾਂ ਨੂੰ ਇਹ ਭਰੋਸੇ ਚੋਣਾਂ ਤੋਂ ਪਹਿਲਾਂ ਤਨੋ-ਮਨੋ ਦਿੱਤੇ ਸਨ।
ਹੁਣ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਹਰ ਪੱਧਰ 'ਤੇ ਉਪਰਾਲੇ ਆਰੰਭ ਹੋ ਗਏ ਹਨ। ਪਰ ਏਥੇ ਅਸੀਂ ਜਮਹੂਰੀ ਕਿਸਾਨ ਸਭਾ ਵਲੋਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕੁਝ ਅਮਲਾਂ ਬਾਰੇ ਹੀ ਚਰਚਾ ਕਰਾਂਗੇ। ਕਿਸਾਨੀ ਖੇਤਰ ਲਈ ਜ਼ਮੀਨ ਹਥਿਆਊ ਐਕਟ 2011 ਜਿਸਨੂੰ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ ਦੀਆਂ ਕੁੱਝ ਥੋੜ੍ਹੀਆਂ ਬਹੁਤੀਆਂ ਹਾਂ-ਪੱਖੀ ਧਾਰਾਵਾਂ ਨੂੰ ਵੀ ਵੱਡਾ ਖੋਰਾ ਲਾਉਣ ਅਤੇ ਕੁਝ ਹੋਰ ਨਵੀਆਂ ਸ਼ਾਮਲ ਕਰਨ, ਨਵਾਂ ਮੰਡੀ, ਐਕਟ ਲਾਗੂ ਕਰਨ, ਮਨਰੇਗਾ ਦਾ ਆਕਾਰ ਤੇ ਰੂਪ ਬਦਲਨ, ਖਾਦਾਂ, ਬਿਜਲੀ, ਨਹਿਰੀ ਪਾਣੀ 'ਤੇ ਮਿਲਦੀਆਂ ਸਬਸਿਡੀਆਂ ਵਿਚ ਕਟੌਤੀ ਕਰਨ ਦੇ ਘੜੇ ਜਾ ਰਹੇ ਮਨਸੂਬਿਆਂ ਬਾਰੇ, ਜੋ ਬੜੇ ਹੀ ਖਤਰਨਾਕ ਹਨ, ਉਪਰ ਹੀ ਚਰਚਾ ਕਰਾਂਗੇ। 
ਜ਼ਮੀਨ ਹਥਿਆਊ ਕਾਨੂੰਨ 2011 ਵਿਚ ਸੋਧਾਂ 
ਇਹ ਕਾਨੂੰਨ ਕਿਸਾਨਾਂ ਅਤੇ ਹੋਰ ਕਿਰਤੀ ਲੋਕਾਂ ਵਲੋਂ 1894 ਦੇ ਐਕਟ ਨੂੰ ਰੱਦ ਕਰਨ ਬਾਰੇ ਲੜੇ ਲਹੂ ਵੀਟਵੇਂ ਸੰਘਰਸ਼ਾਂ ਦੇ ਸਿੱਟੇ ਵਜੋਂ ਹੋਂਦ ਵਿਚ ਆਇਆ ਸੀ। ਇਸ ਲੰਮੇ ਸੰਘਰਸ਼ ਦੀ ਕੜੀ ਵਜੋਂ ਨਿਓਡਾ ਦੇ ਕਿਸਾਨਾਂ, ਯੂ.ਪੀ. ਵਿਚ ਯਮੁਨਾ ਐਕਸਪ੍ਰੈਸ ਹਾਈਵੇ, ਬੰਗਾਲ ਵਿਚ ਸਿੰਗੂਰ ਅਤੇ ਨੰਦੀ ਗ੍ਰਾਮ, ਪੰਜਾਬ ਵਿਚ ਗੋਬਿੰਦਪੁਰਾ, ਉੜੀਸਾ ਵਿਚ ਪਾਸਕੋ ਅਤੇ ਮਹਾਰਾਸ਼ਟਰ ਵਿਚ ਜੈਤਾਪੁਰ ਪ੍ਰਮਾਣੂ ਪਲਾਂਟ ਵਿਰੋਧੀ ਸੰਘਰਸ਼ਾਂ ਵਿਚ ਕਿਸਾਨਾਂ ਨੇ ਸਰਕਾਰ ਵਲੋਂ ਕੀਤੇ ਗਏ ਅੱਤਿਆਚਾਰਾਂ ਦਾ ਡਟਕੇ ਮੁਕਾਬਲਾ ਕੀਤਾ। ਅਨੇਕਾਂ ਕਿਸਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸਦੇ ਸਿੱਟੇ ਵਜੋਂ ਕੇਂਦਰ ਸਰਕਾਰ ਨੂੰ 1894 ਦਾ ਐਕਟ ਰੱਦ ਕਰਕੇ 2011 ਦਾ ਨਵਾਂ ਐਕਟ ਪਾਸ ਕਰਨਾ ਪਿਆ। 
ਜਮੀਨ-ਹਥਿਆਊ ਮੁੜ-ਬਹਾਲੀ ਅਤੇ ਮੁੜ-ਵਸੇਬਾ ਕਾਨੂੰਨ 2011 ਦੇ ਨਾਂ ਨਾਲ ਜਾਣੇ ਜਾਂਦੇ ਇਸ ਕਾਨੂੰਨ ਰਾਹੀਂ ਵੀ ਕਿਸਾਨਾਂ ਨਾਲ ਛਲ ਅਤੇ ਫਰੇਬ ਹੀ ਕੀਤਾ ਗਿਆ। ਕੁਝ ਮੱਦਾਂ ਉਪਰੀ ਨਜ਼ਰੇ ਵੇਖਿਆਂ ਕਿਸਾਨ ਪੱਖੀ ਲੱਗਦੀਆਂ ਹਨ, ਪਰ ਇਹਨਾਂ ਨੂੰ ਲਾਗੂ ਕਰਨ ਦਾ ਅਮਲ ਕਿਸਾਨ ਦੇ ਪੱਖ ਵਿਚ ਨਹੀਂ ਜਾਂਦਾ ਅਤੇ ਅਮਲੀ ਰੂਪ ਵਿਚ, ਅਸਲ ਵਿਚ ਨਾ ਕਿਸਾਨ ਦੇ ਪੱਲੇ ਹੀ ਬਹੁਤਾ ਕੁਝ ਪੈਂਦਾ ਹੈ ਅਤੇ ਨਾ ਹੀ ਬੇਲੋੜੀ ਜ਼ਮੀਨ ਹਥਿਆਉਣ ਨੂੰ ਰੋਕਿਆ ਜਾ ਸਕਦਾ ਹੈ। ਇਸਤੋਂ ਬਿਨਾਂ 16 ਖੇਤਰਾਂ ਦੇ ਕਾਨੂੰਨਾਂ ਪ੍ਰਮਾਣੂ ਊਰਜਾ ਐਕਟ, ਮੈਟਰੋ ਰੇਲਵੇ ਐਕਟ, ਨੈਸ਼ਨਲ ਹਾਈਵੇ ਐਕਟ, ਵਿਸ਼ੇਸ਼ ਆਰਥਕ ਜ਼ੋਨ ਐਕਟ, ਕੋਲਾ ਖਾਣਾ ਅਤੇ ਬਿਜਲੀ ਐਕਟ ਰਾਹੀਂ ਹਥਿਆਈ ਗਈ ਜ਼ਮੀਨ, ਇਸ ਐਕਟ ਦੇ ਘੇਰੇ ਤੋਂ ਬਾਹਰ ਰੱਖ ਦਿੱਤੀ ਗਈ ਸੀ। 
ਭਾਰਤ ਵਰਗੇ ਖੇਤੀ ਅਧਾਰਤ ਗਰੀਬ ਦੇਸ਼ ਜਿਥੇ ਅੰਨ ਸੁਰੱਖਿਅਤਾ ਕਾਇਮ ਰੱਖਣੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੈ, ਵਿਚ 6-6 ਅਤੇ 8-8 ਮਾਰਗੀ ਸੜਕਾਂ ਅਤੇ ਉਹਨਾਂ ਕੰਢੇ ਵੱਡੇ ਸ਼ਹਿਰ ਉਸਾਰਨ ਦੀ ਲਾਲਸਾ ਨਾਲ ਖੇਤੀ ਵਾਲੀ ਜ਼ਮੀਨ ਲਈ ਸਦਾ ਖਤਰਾ ਬਣਿਆ ਰਹਿੰਦਾ ਹੈ। ਇਸਤੋਂ ਬਿਨਾਂ ਐਮਰਜੈਂਸੀ ਮਦ ਰਾਹੀਂ ਪੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਨੂੰ ਹੀ ਜ਼ਰੂਰੀ ਨਹੀਂ ਮੰਨਿਆ ਗਿਆ। ਜ਼ਮੀਨ ਲਈ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਅਸਲ ਮੰਡੀ ਕੀਮਤ ਦੀ ਥਾਂ ਤਿੰਨ ਸਾਲਾਂ ਦੀਆਂ ਰਜਿਸਟਰੀਆਂ 'ਤੇ ਅਧਾਰਤ ਔਸਤ ਕੀਮਤ ਮੰਨਣਾ ਅਤੇ ਕਿਸਾਨਾਂ ਪਾਸੋਂ ਅਦਾਲਤ ਵਿਚ ਮੁਕੱਦਮਾ ਕਰਨ ਦਾ ਅਧਿਕਾਰ ਖੋਹਣਾ ਬਹੁਤ ਵੱਡੇ ਧੱਕੇ ਹਨ। ਇਹਨਾਂ ਗਲਤ ਵਿਵਸਥਾਵਾਂ ਕਰਕੇ ਜਮਹੂਰੀ ਕਿਸਾਨ ਸਭਾ ਅਤੇ ਹੋਰ ਸੰਘਰਸ਼ਸ਼ੀਲ ਕਿਸਾਨ ਜਥਬੰਦੀਆਂ ਨੇ ਇਸਨੂੰ ਰੱਦ ਕਰਕੇ ਇਸ ਵਿਚ ਬੁਨਿਆਦੀ ਤਬਦੀਲੀਆਂ ਕਰਨ ਦੀ ਮੰਗ ਕੀਤੀ ਸੀ। 
ਕੇਂਦਰ ਸਰਕਾਰ ਦੀ ਨਵੀਂ ਸਾਜ਼ਸ਼
ਪਰ ਕੇਂਦਰ ਸਰਕਾਰ ਇਸ 'ਤੇ ਵੀ ਖੁਸ਼ ਨਹੀਂ ਸੀ। ਇਸ ਐਕਟ ਨੂੰ ਬਣਾਉਣ ਦੀ ਸਾਰੀ ਪ੍ਰਕਿਰਿਆ ਵਿਚ ਵੀ ਬੀ.ਜੇ.ਪੀ. ਦੀ ਭੂਮਿਕਾ ਬੜੀ ਹੀ ਦੰਭੀ ਅਤੇ ਧੋਖੇ ਭਰੀ ਰਹੀ ਹੈ। ਆਪਣਾ ਚਿਹਰਾ-ਮੋਹਰਾ ਕਾਂਗਰਸ ਤੋਂ ਵੱਖਰਾ ਦਿਖਾਉਣ ਲਈ ਇਸਨੇ ਲਗਾਤਾਰ ਦੋਹਰਾ ਕਿਰਦਾਰ ਨਿਭਾਇਆ ਹੈ। ਇਸ ਬਾਰੇ ਬਿੱਲ 'ਤੇ ਵਿਚਾਰ ਕਰਨ ਵਾਲੀ ਸਿਲੈਕਟ ਕਮੇਟੀ ਦੀ ਕਨਵੀਨਰ ਬੀ.ਜੇ.ਪੀ. ਦੀ ਵੱਡੀ ਆਗੂ ਮੌਜੂਦਾ ਸਪੀਕਰ ਬੀਬੀ ਸੁਮਿੱਤਰਾ ਮਹਾਜਨ ਸੀ। ਉਸ ਕਮੇਟੀ ਨੇ ਸਰਕਾਰ ਵਲੋਂ ਉਦਯੋਗਾਂ ਲਈ ਜ਼ਮੀਨ ਹਥਿਆਉਣ ਦੇ ਸੰਕਲਪ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਉਸਨੇ ਲਿਖਿਆ ਕਿ ਆਪਣੇ ਉਦਯੋਗ ਲਈ ਜ਼ਮੀਨ ਪ੍ਰਾਪਤ ਕਰਨਾ ਸੰਬੰਧਤ ਉਦਯੋਗਪਤੀ ਦਾ ਆਪਣਾ ਜਿੰਮਾ ਹੈ। ਜੇ ਉਹ ਕੱਚੇ ਮਾਲ ਅਤੇ ਲੇਬਰ ਜੁਟਾਉਣ ਦਾ ਆਪ ਪ੍ਰਬੰਧ ਕਰ ਸਕਦਾ ਹੈ ਤਾਂ ਉਹ ਜ਼ਮੀਨ ਵੀ ਪ੍ਰਾਪਤ ਕਰ ਸਕਦਾ ਹੈ। ਇਹੋ ਹੀ ਕਿਸਾਨਾਂ ਦੀ ਮੰਗ ਹੈ। ਪਰ ਸ਼੍ਰੀਮਤੀ ਮਹਾਜਨ ਦੀ ਇਹ ਸਿਫਾਰਸ਼ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਕੇ ਕਿਸਾਨ ਪੱਖੀ ਹੋਣ ਦਾ ਢੌਂਗ ਰਚਣ ਤੋਂ ਵਧ ਕੁੱਝ ਨਹੀਂ ਸੀ। ਅਸਲ ਵਿਚ ਉਹ ਇਸ ਬਿਲ ਦੇ ਅੰਦਰੋਂ ਸੱਜੇ ਪੱਖ ਦੇ ਵਿਰੋਧੀ ਸਨ। ਚੋਣਾਂ ਪਿਛੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਹੁਣ ਪੂਰਾ ਘੁੰਢ ਲਾਹ ਕੇ ਸਾਹਮਣੇ ਆ ਗਈ ਹੈ। 
ਗਡਕਰੀ ਦੀ ਪਹਿਲਕਦਮੀ 
ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਾਰੇ ਦੇਸ਼ ਦੇ ਸੂਬਾਈ ਮਾਲ ਮੰਤਰੀਆਂ ਦੀ ਮੀਟਿੰਗ ਕਰਕੇ 19 ਸੋਧਾਂ ਵਾਲੀ ਇਕ ਸਰਬਸੰਮਤ ਰਿਪੋਰਟ ਪਾਸ ਕੀਤੀ ਹੈ। ਇਹ ਰਿਪੋਰਟ ਕੇਂਦਰੀ ਮੰਤਰੀ ਮੰਡਲ ਵਲੋਂ ਵਿਚਾਰੀ ਜਾਵੇਗੀ। ਇਸ ਰਿਪੋਰਟ ਨੇ ਬਹਿਸ ਅਧੀਨ ਐਕਟ ਦੀਆਂ ਨੰਗੀਆਂ ਚਿੱਟੀਆਂ ਕਿਸਾਨ ਵਿਰੋਧੀ ਮੱਦਾਂ ਨੂੰ ਤਾਂ ਵਿਚਾਰਿਆ ਤੱਕ ਨਹੀਂ। ਪਰ ਉਸਦੇ ਪੱਖ ਵਿਚ ਜਾਂਦੀਆਂ ਥੋੜੀਆਂ ਬਹੁਤੀਆਂ ਮੱਦਾਂ ਨੂੰ ਵੀ ਪੂਰੀ ਤਰ੍ਹਾਂ ਬਦਲਣ ਜਾਂ ਵੱਡੀ ਪੱਧਰ 'ਤੇ ਖੋਰ ਦੇਣ ਲਈ ਪੂਰੀ ਵਾਹ ਲਾਈ ਹੈ। ਹੇਠਾਂ ਕੁਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ : 
(ੳ) ਕਿਸਾਨ ਦੀ ਸਹਿਮਤੀ : ਮੌਜੂਦਾ ਐਕਟ ਅਨੁਸਾਰ ਵਿਅਕਤੀਗਤ ਉਦਯੋਗਾਂ ਲਈ 80% ਅਤੇ ਪੀ.ਪੀ.ਪੀ. ਪ੍ਰਾਜੈਕਟਾਂ ਲਈ 70% ਕਿਸਾਨਾਂ ਦੀ ਸਹਿਮਤੀ ਲਏ ਜਾਣ ਦੀ ਸ਼ਰਤ ਹੈ। ਇਸ ਬਾਰੇ ਮੰਗ ਕੀਤੀ ਗਈ ਹੈ ਕਿ ਇਹ ਸ਼ਰਤ ਪੀ.ਪੀ.ਪੀ. ਪ੍ਰਾਜੈਕਟਾਂ ਤੋਂ ਹਟਾ ਦਿੱਤੀ ਜਾਵੇ। ਜਦੋਂ ਕਿ ਅਮਲੀ ਰੂਪ ਵਿਚ ਮੈਗਾ ਪ੍ਰੋਜੈਕਟ ਅਤੇ ਐਸ.ਈ.ਜੈਡ ਵਧੇਰੇ ਕਰਕੇ ਇਸੇ ਯੋਜਨਾ ਵਿਚ ਲੱਗਦੇ ਹਨ। ਪੀ.ਪੀ.ਪੀ. ਪ੍ਰੋਜੈਕਟਾਂ ਦਾ ਸੰਕਲਪ ਜਨਸਧਾਰਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲਾ ਕਾਰਪੋਰੇਟ ਜਗਤ ਦਾ ਮਾਇਆ ਜਾਲ ਹੈ। ਅਤੇ ਕੁਦਰਤੀ ਸਾਧਨਾਂ ਨੂੰ ਹਥਿਆਉਣ ਦਾ ਢੰਗ ਹੈ। 
(ਅ) ਸਮਾਜਕ ਪ੍ਰਭਾਵ ਅਨੁਮਾਨ ਮੱਦ (Social Impact Assessment Clause) : ਇਸ ਐਕਟ ਦੀ ਮਦ ਮੰਗ ਕਰਦੀ ਹੈ ਕਿ ਪ੍ਰਾਜੈਕਟ ਮਨਜੂਰ ਕਰਨ ਅਤੇ ਇਸ ਵਲੋਂ ਉਥੇ ਦੇ ਲੋਕਾਂ ਅਤੇ ਵਾਤਾਵਰਨ ਆਦਿ ਦੇ ਕੀਤੇ ਜਾਣ ਵਾਲੇ ਨੁਕਸਾਨ ਦਾ ਬਹੁਪੱਖੀ ਅਨੁਮਾਨ ਲਾਇਆ ਜਾਵੇ। ਗਡਕਰੀ ਹੋਰਾਂ ਦੀ ਸਿਫਾਰਸ਼ ਮੰਗ ਕਰਦੀ ਹੈ ਕਿ ਇਸ ਮੱਦ ਨਾਲ ਉਦਯੋਗਪਤੀਆਂ ਨੂੰ ਮੁਆਵਜ਼ਾ ਵੱਧ ਦੇਣਾ ਪਵੇਗਾ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਵਿਚ ਦੇਰ ਲੱਗਦੀ ਹੈ, ਇਸ ਲਈ ਇਸਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ। 
(ੲ) ਪ੍ਰਭਾਵਤ ਪਰਿਵਾਰਾਂ ਦੀ ਪ੍ਰੀਭਾਸ਼ਾ : ਮੌਜੂਦਾ ਐਕਟ ਵਿਚ ਪ੍ਰਭਾਵਤ ਪਰਵਾਰਾਂ ਵਿਚ ਸਿਰਫ ਕਿਸਾਨ ਹੀ ਸ਼ਾਮਲ ਨਹੀਂ ਹਨ ਸਗੋਂ ਹਰ ਉਹ ਕਿਰਤੀ ਵਿਅਕਤੀ ਜੋ ਇਥੇ ਤਿੰਨ ਸਾਲਾਂ ਤੋਂ ਰਹਿ ਰਿਹਾ ਹੈ ਨੂੰ ਵੀ ਮੁੜ ਵਸੇਬਾ ਅਤੇ ਮੁੜ ਬਹਾਲੀ ਮੱਦਾਂ ਅਧੀਨ ਮਿਲਣ ਵਾਲਾ ਮੁਆਵਜ਼ਾ ਦਿੱਤਾ ਜਾਣਾ ਹੈ। ਗਡਕਰੀ ਸਾਹਿਬ ਨੇ ਮੰਗ ਕੀਤੀ ਹੈ ਕਿ ਇਹ ਮੱਦ ਸਿਰਫ ਕਿਸਾਨਾਂ ਅਤੇ ਉਹ ਵੀ ਭੂਮੀ ਮਾਲਕਾਂ ਤੱਕ ਹੀ ਸੀਮਤ ਕਰ ਦਿੱਤੀ ਜਾਵੇ ਅਤੇ ਉਥੋਂ ਉਜੜਨ ਵਾਲੇ ਕਿਰਤੀਆਂ ਨੂੰ ਵਿਚੋਂ ਹਟਾ ਦਿੱਤਾ ਜਾਵੇ।
(ਸ) ਇਸ ਐਕਟ ਦੀਆਂ ਮੁਆਵਜ਼ੇ ਸੰਬੰਧੀ ਧਾਰਾਵਾਂ ਪਿਛਲੇ ਸਮੇਂ ਤੋਂ ਲਾਗੂ ਹੋਣ ਵਾਲੀਆਂ (Retrospective Clause) ਹਨ। ਇਸ ਅਨੁਸਾਰ ਜੇ ਨਿਸ਼ਚਿਤ ਸਮੇਂ ਵਿਚ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਾਂ ਅਮਲੀ ਰੂਪ ਵਿਚ ਜ਼ਮੀਨ ਦਾ ਕਬਜਾ ਨਹੀਂ ਲਿਆ ਜਾਂਦਾ ਤਾਂ ਇਹ ਸਾਰਾ ਅਮਲ ਹੀ ਰੱਦ ਹੋ ਜਾਵੇਗਾ। ਇਹ ਨਿਸ਼ਚਤ ਸਮਾਂ ਪੰਜ ਸਾਲ ਹੈ। ਪਰ ਗਡਕਰੀ ਸਾਹਿਬ ਦੀ ਵਜ਼ਾਰਤ ਨੇ ਸਿਫਾਰਸ਼ ਕੀਤੀ ਹੈ ਕਿ ਪਿੱਛੇ ਤੋਂ ਲਾਗੂ ਹੋਣ ਵਾਲੀ ਇਹ ਧਾਰਾ ਰੱਦ ਕਰ ਦਿੱਤੀ ਜਾਵੇ। 
(ਹ) ਇਸ ਐਕਟ ਅਨੁਸਾਰ : ਜ਼ਮੀਨ ਹਥਿਆਊ ਪ੍ਰਕਿਰਿਆ ਨੂੰ ਇਕ ਨਿਸ਼ਚਤ ਸਮੇਂ ਵਿਚ ਪੂਰਾ ਕੀਤੇ ਜਾਣ ਦੀ ਵਿਵਸਥਾ ਹੈ। ਪਰ ਮੰਤਰੀ ਜੀ ਸਿਫਾਰਸ਼ ਕਰ ਰਹੇ ਹਨ ਕਿ ਇਸ ਵਿਚ ਉਦਯੋਗਪਤੀਆਂ ਵਲੋਂ ਕੀਤੇ ਜਾਣ ਵਾਲੀ ਮੁਕੱਦਮੇਬਾਜ਼ੀ ਵਿਚ ਲੱਗਾ ਸਮਾਂ ਕੱਢ ਦਿੱਤਾ ਜਾਵੇ। 
(ਕ) ਮੰਤਰੀ ਜੀ ਵਲੋਂ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਇਸ ਐਕਟ ਵਿਚਲੀ ਹੰਗਾਮੀ ਮੱਦ (Emergency Clause) ਜਿਸ ਰਾਹੀਂ ਸਰਕਾਰ ਫੌਰੀ ਤੌਰ 'ਤੇ ਜ਼ਮੀਨ ਹਥਿਆ ਸਕਦੀ ਹੈ ਨੂੰ ਹੋਰ ਮਜ਼ਬੂਤ ਅਤੇ ਵਿਸਤਰਿਤ ਕਰਕੇ ਸਰਕਾਰ ਇਸ ਬਾਰੇ ਆ ਸਕਣ ਵਾਲੀਆਂ ਔਕੜਾਂ ਨੂੰ ਦੂਰ ਕਰੇ। 
ਸਾਰੀਆਂ ਬੁਰਜ਼ੁਆ ਪਾਰਟੀਆਂ ਹਮਾਮ ਵਿਚ ਨੰਗੀਆਂ 
ਇਹਨਾਂ ਵਿਚਾਰ ਚਰਚਾਵਾਂ ਵਿਚ ਸ਼ਾਮਲ ਹੋਏ ਸਾਰੇ ਮਾਲ ਮੰਤਰੀ ਜੋ ਵੱਖ-ਵੱਖ ਪ੍ਰਾਂਤਾਂ ਵਿਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸਨ ਨੇ ਪੂਰਨ ਸਹਿਮਤੀ ਨਾਲ ਹਰ ਇਕ ਸਿਫਾਰਸ਼ 'ਤੇ ਆਪਣੀ ਸਹਿਮਤੀ ਦਿੱਤੀ ਹੈ। ਇਸ ਸਬੰਧੀ 16 ਜੁਲਾਈ ਨੂੰ 'ਇੰਡੀਅਨ ਐਕਸਪ੍ਰੈਸ' ਨੇ ਆਪਣੇ ਸੰਪਾਦਕੀ ਵਿਚ ਕੁਝ ਵੇਰਵੇ ਦਿੱਤੇ ਹਨ। ਅਖਬਾਰ ਲਿਖਦਾ ਹੈ ''ਭਾਰਤੀ ਜਨਤਾ ਪਾਰਟੀ ਹੁਣ, ਇਸ ਐਕਟ ਦੇ ਸਭ ਤੋਂ ਵੱਧ ਨੁਕਸਾਨ ਵਾਲੇ ਭਾਗਾਂ ਨੂੰ ਖਤਮ ਕਰ ਰਹੀ ਜਾਪਦੀ ਹੈ। ਸੂਬਾਈ ਸਰਕਾਰਾਂ ਨੇ ਜਿਸ ਤਰ੍ਹਾਂ ਪਾਰਟੀ ਲਾਈਨਾਂ ਤੋਂ ਉਪਰ ਉਠਕੇ ਇਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਇਤਰਾਜ ਉਠਾਏ ਹਨ, ਨੂੰ ਵੇਖਦਿਆਂ ਹੋਇਆਂ ਜਾਪਦਾ ਹੈ ਕਿ ਸਰਕਾਰ ਇਸ ਨੂੰ ਸੋਧਣ ਵਿਚ ਸਫਲ ਹੋ ਜਾਵੇਗੀ।''
ਵੱਖ-ਵੱਖ ਸਰਕਾਰਾਂ ਦਾ ਹਵਾਲਾ ਦਿੰਦੇ ਹੋਏ ਅਖਬਾਰ ਲਿਖਦਾ ਹੈ ਕਿ ਉਤਰ ਪ੍ਰਦੇਸ਼ ਸਰਕਾਰ ਨੇ ਇਹ ਕਿਹਾ ਹੈ ਕਿ ਪੀ.ਪੀ.ਪੀ. ਪ੍ਰੋਜੈਕਟਾਂ ਬਾਰੇ ਕਿਸਾਨ ਦੀ ਮਰਜ਼ੀ ਵਾਲੀ ਮਦਦ ਖਤਮ ਕੀਤੀ ਜਾਵੇ। ਛਤੀਸਗੜ੍ਹ, ਹਰਿਆਣਾ ਅਤੇ ਉਤਰ ਪ੍ਰਦੇਸ਼ ਨੇ ਮੰਗ ਕੀਤੀ ਹੈ ਕਿ ਪ੍ਰਭਾਵਤ ਪਰਵਾਰਾਂ ਵਿਚੋਂ ਉਜੜਨ ਵਾਲੇ ਮਜ਼ਦੂਰਾਂ ਨੂੰ ਹਟਾ ਦਿੱਤਾ ਜਾਵੇ। ਅਖਬਾਰ ਨੇ ਹੋਰ ਲਿਖਿਆ ਹੈ ਕਿ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਤਰ ਪ੍ਰਦੇਸ਼ ਅਤੇ ਗੁਜਰਾਤ ਸਰਕਾਰ ਨੇ ਸਮਾਜਕ ਪ੍ਰਭਾਵ ਅਨੁਮਾਨ (SIA) ਮੱਦ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। 
ਉਪਰੋਕਤ ਤੱਥ ਸਪੱਸ਼ਟ ਕਰਦੇ ਹਨ ਕਿ ਸਾਰੀਆਂ ਸਰਮਾਏਦਾਰ ਜਗੀਰਦਾਰ ਪਾਰਟੀਆਂ ਕੇਂਦਰੀ ਅਤੇ ਖੇਤਰੀ ਆਪਣੇ ਜਮਾਤੀ ਹਿੱਤਾਂ ਲਈ ਇਕ ਹਨ। ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ 2011 ਦਾ ਐਕਟ ਪਾਸ ਕਰਨ ਵੇਲੇ ਵੀ ਇਕ ਮਤ ਸਨ। ਚੋਣਾਂ ਪਿਛੋਂ ਬੁਰਜ਼ੁਆ ਪ੍ਰਬੰਧ ਨੂੰ ਮਿਲੀ ਭਾਰੀ ਸ਼ਕਤੀ ਦੀ ਵਰਤੋਂ ਕਰਕੇ ਇਸ ਐਕਟ ਦੀਆਂ ਕੁਝ ਚੰਗੀਆਂ ਧਾਰਾਵਾਂ ਬਦਲਨ ਵੇਲੇ ਵੀ ਇਕਮੁੱਠ ਹਨ। ਇਸਤੋਂ ਸਪੱਸ਼ਟ ਹੈ ਕਿ ਇਹ ਸਾਰੀਆਂ ਪਾਰਟੀਆਂ ਬੁਨਿਆਦੀ ਤੌਰ 'ਤੇ ਕਿਸਾਨਾਂ, ਮਜ਼ਦੂਰਾਂ ਨਾਲ ਛਲ, ਕਪਟ ਅਤੇ ਦੁਸ਼ਮਣੀ ਕਮਾਊਂਦੀਆਂ ਹਨ ਅਤੇ ਪੂੰਜੀਪਤੀ ਅਤੇ ਜਗੀਰਦਾਰ ਵਰਗ ਦੀ ਸੇਵਾ ਕਰਦੀਆਂ ਹਨ।
ਇਸ ਤਰ੍ਹਾਂ 2011 ਦੇ ਜ਼ਮੀਨ ਹਥਿਆਊ ਕਾਨੂੰਨ ਵਿਚ ਕੁਝ ਕਿਸਾਨ ਪੱਖੀ ਧਾਰਾਵਾਂ ਨੂੰ ਖਤਮ ਕਰਨ ਅਤੇ ਕੁਝ ਨੂੰ ਪੂਰੀ ਤਰ੍ਹਾਂ ਪ੍ਰਭਾਵਹੀਣ ਕਰਨ ਦੀਆਂ ਸਾਜਸ਼ਾਂ ਰਾਹੀਂ ਇਸਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੀਆਂ ਲੋੜਾਂ, ਲਾਲਸਾਵਾਂ ਅਤੇ ਮਨਮਰਜ਼ੀਆਂ ਅਨੁਸਾਰ ਢਾਲਣ ਦਾ ਯਤਨ ਕੀਤਾ ਜਾ ਰਿਹਾ ਹੈ। 
ਖੇਤੀ ਉਪਜ ਮੰਡੀਕਰਨ ਕਾਨੂੰਨ 
ਪਿਛਲੀ ਕਾਂਗਰਸ ਸਰਕਾਰ ਨੇ ਖੇਤੀ ਉਪਜਾਂ ਦੇ ਮੰਡੀਕਰਨ ਵਿਚੋਂ ਵਿਚੋਲੀਏ ਖਤਮ ਕਰਨ ਅਤੇ ਕਿਸਾਨਾਂ ਨੂੰ ਆਪਣੀ ਫਸਲ ਮਰਜੀ ਅਨੁਸਾਰ ਵੇਚਣ ਦੀ ਖੁੱਲ੍ਹ ਦੇਣ ਦੇ ਨਾਂਅ 'ਤੇ ਖੇਤੀ ਉਪਜ ਮੰਡੀਕਰਨ ਕਾਨੂੰਨ ਪਾਸ ਕੀਤਾ ਸੀ। ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ। ਪਰ ਅਸਲੀਅਤ ਵਿਚ ਇਹ ਕਾਨੂੰਨ ਖੇਤੀ ਵਪਾਰ ਵਿਚ ਕਾਰਪੋਰੇਟ ਘਰਾਣਿਆਂ ਨੂੰ ਮੁਕੰਮਲ ਖੁਲ੍ਹ ਦੇਣ ਅਤੇ ਕਿਸਾਨਾਂ ਨੂੰ ਪੰਜਾਬ ਅਤੇ ਹਰਿਆਣਾ ਵਾਂਗ ਪਹਿਲੇ ਮੰਡੀ ਐਕਟ ਅਧੀਨ ਮਿਲਦੀਆਂ ਕੁਝ ਸੁਰੱਖਿਅਤਾਵਾਂ ਅਤੇ ਘੱਟੋ ਘੱਟ ਸਮਰਥਨ ਮੁੱਲ ਦਿੱਤੇ ਜਾਣ ਦੀਆਂ ਵਿਵਸਥਾਵਾਂ ਤੋਂ ਖਹਿੜਾ ਛੁਡਾਉਣਾ ਹੈ। ਦੇਸ਼ ਦੀ ਕਿਸਾਨੀ, ਮੁੱਠੀ ਭਰ ਪੂੰਜੀਪਤੀ ਜਗੀਰਦਾਰਾਂ ਅਤੇ ਬਹੁਤ ਧਨੀ ਕਿਸਾਨਾਂ ਨੂੰ ਛੱਡਕੇ, ਮੰਗ ਕਰ ਰਹੀ ਸੀ ਕਿ ਸਰਕਾਰ ਇਹਨਾਂ ਦੀਆਂ ਸਾਰੀਆਂ ਉਪਜਾਂ ਘੱਟੋ ਘੱਟ ਸਹਾਇਕ ਕੀਮਤ 'ਤੇ ਆਪ ਖਰੀਦਣ ਦੀ ਵਿਵਸਥਾ ਸਾਰੇ ਦੇਸ਼ ਵਿਚ ਲਾਗੂ ਕਰੇ। ਪਰ ਇਹ ਮੰਡੀ ਨੂੰ ਮੁਕੰਮਲ ਅਜਾਦੀ ਦੇਣ ਦੀ ਕੌਮਾਂਤਰੀ ਪੂੰਜੀਵਾਦੀ ਵਿਵਸਥਾ ਨੂੰ ਲਾਗੂ ਕਰਨ ਲਈ ਕਾਹਲੀ ਹੈ। ਇਹ ਨਵਾਂ ਕਾਨੂੰਨ ਦੇਸ਼ ਦੀਆਂ 18 ਪ੍ਰਾਂਤਕ ਸਰਕਾਰਾਂ ਨੇ ਲਾਗੂ ਕਰ ਲਿਆ ਹੈ। ਪਰ ਪੰਜਾਬ ਅਤੇ ਹਰਿਆਣਾ ਵਿਚ ਅਜੇ ਪੁਰਾਣਾ ਕਾਨੂੰਨ ਕਾਇਮ ਹੈ। ਇਥੇ ਲਾਗੂ ਕਰਨ ਲਈ ਪਹਿਲੀ ਵਿਵਸਥਾ ਨੂੰ ਅੰਦਰੋਂ ਖੋਖਲਾ ਕਰਨ ਅਤੇ ਆਪਣੀ ਮੌਤੇ ਆਪ ਮਰਨ ਦੇਣ ਲਈ ਮਨਸੂਬੇ ਵਰਤੇ ਜਾ ਰਹੇ ਹਨ। ਸਰਕਾਰ ਝੋਨੇ ਲਈ ਨਿਸ਼ਚਿਤ ਭਾਅ ਨਾ ਦਿੱਤੇ ਜਾਣ, ਅਤੇ ਕਣਕ ਦੀ ਖਰੀਦ ਸਮੇਂ ਲਿਫਟਿੰਗ ਲਈ ਅੜੰਗੇ ਖੜੇ ਕਰਕੇ ਇਸਨੂੰ ਪ੍ਰਭਾਵਹੀਣ ਬਣਾ ਰਹੀ ਹੈ।
ਜਮਹੂਰੀ ਕਿਸਾਨ ਸਭਾ ਅਤੇ ਹੋਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਸਰਕਾਰ ਦੇ ਇਸ ਯਤਨ ਨੂੰ ਛੋਟੇ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਸਮਝਦੀਆਂ ਹਨ। ਛੋਟੀ ਕਿਸਾਨੀ ਦੀ ਰਾਖੀ ਲਈ ਜ਼ਰੂਰੀ ਹੈ ਕਿ ਉਸਦੀ ਸਾਰੀ ਉਪਜ ਘੱਟੋ ਘੱਟ ਸਹਾਇਕ ਕੀਮਤ ਤੇ ਸਰਕਾਰ ਆਪ ਖਰੀਦੇ। ਇਹ ਵਿਵਸਥਾ ਪੰਜਾਬ ਅਤੇ ਹਰਿਆਣੇ ਵਾਂਗ ਸਰਕਾਰ ਵਲੋਂ ਕਾਇਮ ਕੀਤੀਆਂ ਮੰਡੀਆਂ ਵਿਚ ਹੀ ਹੋ ਸਕਦੀ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਖੇਤੀ ਜਿਣਸਾਂ ਦੀਆਂ ਕੀਮਤਾਂ ਖਰਚੇ ਨਾਲ ਡਿਊਡੀਆਂ ਮਿੱਥੇ ਜਾਣ ਦੀ ਵਿਵਸਥਾ ਲਈ ਜਤਨ ਕੀਤਾ ਜਾਵੇ। ਮੰਡੀ ਵਿਚ ਆੜ੍ਹਤੀ ਦੀ ਦਖਲਅੰਦਾਜ਼ੀ ਅਤੇ ਲੁੱਟ ਘਟਾਉਣ ਲਈ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕੀਤੀ ਜਾਵੇ। ਫਸਲਾਂ ਦੀ ਸੰਭਾਲ ਲਈ ਗੁਦਾਮ, ਕੋਲਡ ਸਟੋਰ ਬਣਾਏ ਜਾਣ ਅਤੇ ਖੇਤੀ ਅਧਾਰਤ ਸਨਅਤਾਂ ਲਾਈਆਂ ਜਾਣ। ਪਰ ਇਸਦੇ ਉਲਟ ਕਿਸਾਨਾਂ ਨੂੰ ਬਰਬਾਦ ਕਰਨ ਦਾ ਰਾਹ ਚੁਣਿਆ ਹੈ।
ਖੁੱਲ੍ਹੀ ਮੰਡੀ ਦਾ ਤਜ਼ਰਬਾ ਕੋਈ ਨਵਾਂ ਨਹੀਂ ਹੈ। 1960ਵਿਆਂ ਤੋਂ ਪਹਿਲਾਂ ਇਹ ਪੰਜਾਬ ਸਮੇਤ ਸਾਰੇ ਦੇਸ਼ਾਂ ਵਿਚ ਸੀ। ਇਸ ਰਾਹੀਂ ਕਿਸਾਨੀ ਦੀ ਹੁੰਦੀ ਲੁੱਟ ਅਤੇ ਖੱਜਲ ਖੁਆਰੀ ਸਭ ਨੇ ਅੱਖੀਂ ਵੇਖੀ ਹੈ ਅਤੇ ਕਿਸਾਨਾਂ ਨੇ ਪਿੰਡੇ 'ਤੇ ਹੰਢਾਈ ਹੈ। ਉਸ ਵੇਲੇ ਦਾ ਖਰੀਦਦਾਰ ਵਪਾਰੀ ਛੋਟਾ ਸੀ, ਉਸਦੀ ਲੁੱਟ ਅਤੇ ਠੱਗੀ ਮਾਰਨ ਦੀ ਸਮਰੱਥਾ ਥੋੜ੍ਹੀ ਸੀ। ਪਰ ਹੁਣ ਦੀਆਂ ਦਿਓ ਕੱਦ ਕੰਪਨੀਆਂ ਵੱਡੇ ਬਘਿਆੜ ਹਨ। ਉਹ ਛੋਟੀ ਕਿਸਾਨੀ ਨੂੰ ਸ਼ਮੂਚਾ ਨਿਗਲ ਜਾਣ ਦੀ ਸਮਰੱਥਾ ਰੱਖਦੀਆਂ ਹਨ। ਕੇਂਦਰ ਸਰਕਾਰ ਨੇ ਆਪਣੀ ਨਵੀਂ ਵਿਵਸਥਾ ਨੂੰ ਲਾਗੂ ਕਰਨ ਲਈ ਪਹਿਲੇ ਪੜ੍ਹਾਅ ਵਜੋਂ ਸਾਰੀਆਂ ਸਰਕਾਰਾਂ ਨੂੰ ਕਿਸਾਨਾਂ ਨੂੰ ਕਿਸੇ ਫਸਲ 'ਤੇ ਬੋਨਸ ਦੇਣ ਦੀ ਮਨਾਹੀ ਕਰ ਦਿੱਤੀ ਹੈ। ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੋਨਸ ਦਿੱਤੇ ਜਾਣ ਵਾਲੀ ਜਿਣਸ ਦੀ ਖਰੀਦ, ਭੰਡਾਰਨ ਅਤੇ ਵੰਡ ਦੀ ਜਿੰਮੇਵਾਰੀ ਸੰਬੰਧਤ ਸੂਬਾਈ ਸਰਕਾਰ ਦੀ ਹੋਵੇਗੀ। ਕੇਂਦਰ ਸਰਕਾਰ ਇਸਦੀ ਖਰੀਦ ਕਰਨ ਲਈ ਜਿੰਮੇਵਾਰ ਨਹੀਂ ਹੋਵੇਗੀ। 
ਇਸੇ ਤਰ੍ਹਾਂ ਹੀ ਮਨਰੇਗਾ ਕਾਨੂੰਨ ਜਿਸਨੇ ਪੇਂਡੂ ਗਰੀਬਾਂ ਲਈ ਔਖੇ ਦਿਨਾਂ ਵਿਚ ਕੁਝ ਰਾਹਤ ਦਿੱਤੇ ਜਾਣ ਦੀ ਵਿਵਸਥਾ ਕੀਤੀ ਸੀ, ਦੀ ਵੀ ਲੋਕ ਵਿਰੋਧੀ ਕਾਟ ਛਾਂਟ ਕੀਤੀ ਜਾ ਰਹੀ ਹੈ। ਇਸ ਕਾਨੂੰਨ ਦੀ ਲਾਗੂ ਕੀਤੇ ਜਾਣ ਦੀ ਕਾਨੂੰਨੀ ਗਰੰਟੀ ਖਤਮ ਕਰਕੇ ਇਸਨੂੰ ਸਧਾਰਨ ਸਕੀਮ ਦਾ ਰੂਪ ਦਿੱਤਾ ਜਾ ਰਿਹਾ ਹੈ। 
ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਵਲੋਂ ਚੁੱਕੇ ਜਾ ਰਹੇ ਉਪਰੋਕਤ ਕਦਮ ਸਪੱਸ਼ਟ ਰੂਪ ਵਿਚ ਖੇਤੀ ਸੈਕਟਰ ਵਿਚ ਵਸਦੀ ਦੇਸ਼ ਦੀ 70% ਵਸੋਂ ਲਈ ਬੜੇ ਘਾਤਕ ਹਨ ਅਤੇ ਇਹਨਾਂ ਦੀ ਪੁਰਜ਼ੋਰ ਨਿਖੇਧੀ ਹੋਣੀ ਚਾਹੀਦੀ ਹੈ। ਇਸ ਨਾਲ ਦੇਸ਼ ਦੀ ਅੰਨ ਸੁਰੱਖਿਅਤਾ ਲਈ ਗੰਭੀਰ ਖਤਰਾ ਪੈਦਾ ਹੋਵੇਗਾ ਅਤੇ ਦੇਸ਼ ਦੀ ਅਨਾਜ ਬਾਰੇ ਸਾਮਰਾਜੀ ਦੇਸ਼ਾਂ 'ਤੇ ਫਿਰ ਨਿਰਭਰਤਾ ਹੋ ਜਾਵੇਗੀ। ਸਾਮਰਾਜੀ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਅਨਾਜ ਬਾਰੇ ਬਦੇਸ਼ਾਂ 'ਤੇ ਨਿਰਭਰਤਾ ਨੂੰ ਸਦਾ ਹੀ ਇਕ ਹਥਿਆਰ ਦੇ ਤੌਰ 'ਤੇ ਵਰਤਦੇ ਹਨ ਅਤੇ ਇਸ ਰਾਹੀਂ ਉਹਨਾਂ ਦੇਸ਼ਾਂ ਵਿਚ ਰਾਜਸੀ ਦਖਲਅੰਦਾਜ਼ੀ ਲਈ ਅਵਸਥਾਵਾਂ ਪੈਦਾ ਕਰਦੇ ਹਨ। ਜਮਹੂਰੀ ਕਿਸਾਨ ਸਭਾ ਕੇਂਦਰ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁੱਧ ਆਜ਼ਾਦਾਨਾ ਅਤੇ ਸਾਂਝੇ ਸੰਘਰਸ਼ ਲੜਨ ਲਈ ਸਾਰੀ ਸ਼ਕਤੀ ਲਾਵੇਗੀ। 

ਪੰਜਾਬ ਸਰਕਾਰ ਦਾ ਬੱਜਟ ਓਹੀ ਪੁਰਾਣੀ ਪੀਪਣੀ ਓਹੀ ਪੁਰਾਣਾ ਰਾਗ

ਡਾ. ਹਜ਼ਾਰਾ ਸਿੰਘ ਚੀਮਾ

ਆਮ ਤੌਰ 'ਤੇ ਫਰਵਰੀ ਦੇ ਅਖੀਰਲੇ ਜਾਂ ਮਾਰਚ ਦੇ ਪਹਿਲੇ ਹਫਤੇ ਵਿਚ ਰਾਜ ਸਰਕਾਰਾਂ ਸਲਾਨਾ ਬੱਜਟ ਪੇਸ਼ ਕਰਦੀਆਂ ਅਤੇ ਪਾਸ ਕਰਵਾਉਂਦੀਆਂ ਹਨ। ਪ੍ਰੰਤੂ ਪੰਜਾਬ ਅੰਦਰ ਸਰਕਾਰ ਚਲਾ ਰਹੀ ਪਾਰਟੀ ਦੇ ਮੁਖੀ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਦ ''ਮੋਦੀ ਜੀ ਆਏਂਗੇ, ਅੱਛੇ ਦਿਨ ਲਾਏਂਗੇ'', ਵਿੱਚ ਸੱਚੀਂ ਮੁੱਚੀਂ ਭਰੋਸਾ ਸੀ ਜਾਂ ਪਹਿਲਾਂ ਹੀ ਪੰਜਾਬ ਦਾ ਖਜ਼ਾਨਾ ਭਾਂ ਭਾਂ ਕਰਨ ਕਰਕੇ ਲੋਕਾਂ ਨੂੰ ਕੋਈ ਨਵੀਂ ਰਾਹਤ ਨਾ ਦੇ ਸਕਣ ਦਾ ਖ਼ਦਸ਼ਾ ਸੀ, ਕਿ ਉਸ ਨੇ ਬੱਜਟ ਨੂੰ ਅੱਗੇ ਲਿਜਾਣ ਦਾ ਫੈਸਲਾ ਕਰ ਲਿਆ ਅਤੇ ਤਿੰਨ ਮਹੀਨਿਆਂ ਦੇ ਖਰਚੇ ਲਈ ਵੋਟ ਆਨ ਅਕਾਊਂਟ ਨਾਲ ਹੀ ਸਾਰ ਲਿਆ। ਐਪਰ ਜਿਸ ਢੰਗ ਨਾਲ ਹੁਣ ਬੱਜਟ ਪੇਸ਼ ਕਰਨ ਵਾਲੇ ਦਿਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਮੁੱਦੇ ਉਪਰ ਉਹਨਾਂ ਦਿੱਲੀ ਜਾ ਡੇਰੇ ਲਾਏ, ਉਸ ਵਿੱਚੋਂ ਇਸ ਗੱਲ ਦੀ ਜ਼ਰੂਰ ਭਿਣਕ ਪੈਂਦੀ ਹੈ ਕਿ ਬਾਦਲ ਸਾਹਿਬ ਨੂੰ ਜਦੋਂ ਆਪਣੀ ਦਹਾਕਿਆਂ ਪੁਰਾਣੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਤ ਮੰਤਰੀ ਪਾਸੋਂ ਵੀ ਪੰਜਾਬ ਵਾਸਤੇ ਕੋਈ ਵਿਸ਼ੇਸ਼ ਰਾਹਤ ਪੈਕੇਜ਼ ਨਾ ਮਿਲਿਆ ਤਾਂ ਉਸਦਾ ਉਦਾਸੀਨ ਹੋ ਜਾਣਾ ਕੁਦਰਤੀ ਸੀ। ਕਿਉਂਕਿ ਬਿਨਾਂ ਕਿਸੇ ਨਵੀਂ ਸਕੀਮ, ਜਾਂ ਆਮ ਲੋਕਾਂ ਲਈ ਰਾਹਤ ਦੇ ਬੱਜਟ ਤਾਂ ਸਿਰਫ ਸਾਲ 2014-15 ਵਾਸਤੇ ਅਨੁਮਾਨਾਂ ਤੇ ਅੰਕੜਿਆਂ ਦੀ ਲੇਖਾ ਜੋਖਾ ਸਟੇਟਮੈਂਟ ਬਣ ਕੇ ਹੀ ਰਹਿ ਜਾਣਾ ਸੀ।
ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬੱਜਟ ਵਿੱਚ ਰਾਜ ਸਰਕਾਰ ਦੀ ਸਮੁੱਚੀ ਕਮਾਈ ਬੱਝਵੇਂ ਪ੍ਰਤੀਬੱਧਤ ਗੈਰਯੋਜਨਾ ਖਰਚਿਆਂ ਉਪਰ ਹੀ ਖਰਚ ਹੋ ਜਾਣੀ ਹੈ। ਇਸ ਸਾਲ ਦੌਰਾਨ ਰਾਜ ਸਰਕਾਰ ਦੇ ਮਾਲੀ ਸਰੋਤਾਂ ਅਤੇ ਕੇਂਦਰ ਸਰਕਾਰ ਦੀ ਟੈਕਸਾਂ ਤੋਂ ਕੁੱਲ 44,893 ਕਰੋੜ ਰੁਪਏ ਦੀ ਆਮਦਨ ਆਂਕੀ ਗਈ ਹੈ। ਪਰ ਇਸਦੇ ਉਲਟ ਕੁੱਲ ਖਰਚੇ 49.145 ਕਰੋੜ ਮਿੱਥੇ ਗਏ ਹਨ। ਭਾਵ ਜੇ ਅਨੁਮਾਨੀ ਗਈ ਆਮਦਨ ਤੇ ਖਰਚੇ ਇਸ ਦੇ ਨੇੜੇ ਤੇੜੇ ਹੋ ਵੀ ਜਾਣ ਤਾਂ ਬੱਜਟ ਵਿੱਚ ਕੁੱਲ 4252 ਕਰੋੜ ਰੁਪਏ ਦਾ ਮਾਲੀ ਘਾਟਾ ਹੀ ਹੈ। ਜੋ ਲੋਕਾਂ ਉਪਰ ਟੈਕਸ ਲਾਕੇ ਪੂਰਾ ਕੀਤਾ ਜਾਵੇਗਾ, ਜਾਂ ਇਸਦੇ ਬਰਾਬਰ ਖਰਚਾ ਘੱਟ ਕਰਕੇ ਸਾਰਿਆ ਜਾਵੇਗਾ ਜਾਂ ਹੋਰ ਕਰਜ਼ਾ ਚੁੱਕਿਆ ਜਾਵੇਗਾ, ਜਿਵੇਂ ਕਿ ਆਮ ਤੌਰ 'ਤੇ ਹੁੰਦਾ ਰਿਹਾ ਹੈ। ਉਪਰੋਕਤ ਮਾਲੀ ਘਾਟਾ ਕੁੱਲ ਘਰੇਲੂ ਉਤਪਾਦ ਦਾ 1.66 ਫੀਸਦੀ ਬਣਦਾ ਹੈ ਅਤੇ ਕੁੱਲ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ ਦਾ 2.84 ਫੀਸਦੀ ਹੈ ਜੋ 10273 ਕਰੋੜ ਰੁਪਏ ਹੈ।
ਪੇਸ਼ ਕੀਤੇ ਬੱਜਟ ਅਨੁਸਾਰ ਪੰਜਾਬ ਦੀ ਸਲਾਨਾ ਯੋਜਨਾ ਵੀ ਕੋਈ ਬਹੁਤੀ ਵੱਡੀ ਨਹੀਂ, ਜੋ ਸਿਰਫ 20100 ਕਰੋੜ ਹੀ ਹੈ ਅਤੇ ਇਹ ਵੀ ਬਹੁਤੀ ਕੇਂਦਰੀ ਸਕੀਮਾਂ ਦੇ ਆਸਰੇ ਹੀ ਹੈ। ਜਿੰਨਾਂ ਚੋਂ ਬਹੁਤੀਆਂ (ਸਕੀਮਾਂ) ਨੇ ਰਾਜ ਸਰਕਾਰ ਵੱਲੋਂ ਆਪਣਾ ਬਣਦਾ ਹਿੱਸਾ ਨਾ ਪਾਉਣ ਕਾਰਨ, ਅੱਧਵਾਟੇ ਹੀ ਦਮ ਤੋੜ ਜਾਣਾ ਹੁੰਦਾ ਹੈ, ਭਾਵ ਬੱਜਟ ਅਨੁਸਾਰ ਨਿਰਧਾਰਤ ਰਕਮ ਪੂਰੀ ਨਹੀਂ ਖਰਚੀ ਜਾ ਸਕਣੀ।
ਅਨੁਮਾਨ ਅਨੁਸਾਰ ਪੰਜਾਬ ਸਰਕਾਰ ਸਿਰ ਚੜ੍ਹਿਆ ਕਰਜਾ, ਵਿੱਤੀ ਸਾਲ ਤੇ ਅੰਤ ਤੱਕ ਵਧਕੇ 113053 ਕਰੋੜ ਹੋ ਜਾਵੇਗਾ। ਰਾਜ ਦੀਆਂ ਨਿਗਮਾਂ ਅਤੇ ਬੋਰਡਾਂ ਸਿਰ ਚੜ੍ਹਿਆ 67806 ਕਰੋੜ ਰੁਪਏ ਦਾ ਕਰਜ਼ਾ ਇਸ ਤੋਂ ਵੱਖਰਾ ਹੈ। ਵਿੱਤੀ ਸਾਲ ਦੇ ਸ਼ੁਰੂ ਵਿੱਚ ਹੀ ਸਰਕਾਰ ਨੂੰ ਕੰਮ ਚਲਾਉਣ ਲਈ 13449 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਸੀ। ਮੋਟੇ ਅੰਦਾਜੇ ਮੁਤਾਬਕ ਸਰਕਾਰ ਨੂੰ ਵੈਟ ਤੋਂ 17760 ਕਰੋੜ ਰੁਪਏ, ਸ਼ਰਾਬ ਤੋਂ 4600 ਕਰੋੜ ਰੁਪਏ, ਅਸ਼ਟਾਮ ਤੇ ਰਜਿਸਟਰੀਆਂ ਤੋਂ 2760 ਕਰੋੜ ਰੁਪਏ, ਵਾਹਨਾਂ ਦੀ ਵਿਕਰੀ ਤੋਂ 1350 ਕਰੋੜ ਰੁਪਏ, ਬਿਜਲੀ ਤੇ ਅਕਸਾਈਜ਼ ਡਿਊਟੀ ਤੋਂ 1860 ਕਰੋੜ ਰੁਪਏ, ਕੇਂਦਰੀ ਟੈਕਸਾਂ ਵਿੱਚੋਂ ਆਪਣੇ ਹਿੱਸੇ ਵਜੋਂ 5400 ਕਰੋੜ ਰੁਪਏ, ਕੇਂਦਰੀ ਗਰਾਂਟਾਂ ਦੇ ਰੂਪ ਵਿੱਚ 8230 ਕਰੋੜ ਰੁਪਏ, ਸ਼ਹਿਰੀ ਵਿਕਾਸ ਤੋਂ 150 ਕਰੋੜ ਰੁਪਏ, ਪੰਜਾਬ ਰੋਡਵੇਜ਼ ਤੋਂ 229 ਕਰੋੜ ਰੁਪਏ ਆਮਦਨ ਹੋਣ ਦਾ ਅਨੁਮਾਨ ਹੈ। ਹੋਰ ਛੋਟੀ ਮੋਟੀ ਆਮਦਨ ਮਿਲਾਕੇ ਕੁੱਲ ਆਮਦਨ 44893 ਕਰੋੜ ਰੁਪਏ ਹੋਣ ਦੀ ਆਸ ਹੈ।
ਪੰਜਾਬ ਸਰਕਾਰ ਦੇ ਖਰਚਿਆਂ ਵੱਲ ਦੇਖਿਆ ਜਾਵੇ ਤਾਂ ਤਨਖਾਹਾਂ ਉਪਰ 15841.28 ਕਰੋੜ ਰੁਪਏ, ਪੈਨਸ਼ਨਾਂ ਤੇ ਸੇਵਾ ਮੁਤਕੀ ਲਾਭਾਂ ਤੇ 6886 ਕਰੋੜ ਰੁਪਏ, ਬਿਜਲੀ ਸਬਸਿਡੀ 5300 ਕਰੋੜ ਰੁਪਏ ਖਰਚ ਹੋਣ ਦੀ ਆਸ ਹੈ। ਰਾਜ ਸਰਕਾਰ ਵੱਲੋਂ ਲਏ ਗਏ ਕਰਜੇ ਉਪਰ ਵਿਆਜ ਦੀ ਦੇਣਦਾਰੀ ਹੀ 8380 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕਰਜਿਆਂ (ਮੂਲਧਨ) ਦੀਆਂ ਦੇਣਦਾਰੀਆਂ 3562.93 ਕਰੋੜ ਰੁਪਏ ਬਣਦੀਆਂ ਹਨ। ਜੋ ਕੁੱਲ ਮਿਲਾ ਕੇ ਚਾਲੂ ਮਾਲੀ ਸਾਲ ਦੌਰਾਨ ਕੁੱਲ 49145 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਢਸਾ ਵੱਲੋਂ ਸੇਹਤ, ਸਿੱਖਿਆ, ਖੇਤੀਬਾੜੀ, ਸਿੰਜਾਈ, ਸੜਕਾਂ, ਪੁਲਾਂ ਸ਼ਹਿਰੀ ਤੇ ਦਿਹਾਤੀ ਵਿਕਾਸ ਅਤੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਲਈ ਜੋ ਰਕਮ ਰੱਖੀ ਗਈ ਹੈ, ਉਹ ਜਿਆਦਾਤਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਹਨ। ਅਮਲ ਵਿੱਚ ਇਹਨਾਂ ਕੇਂਦਰੀ ਸਕੀਮਾਂ ਵਿੱਚ ਵੀ ਸਰਕਾਰ ਮਾਲੀ ਸੰਕਟ ਕਾਰਨ, ਆਪਣਾ ਹਿੱਸਾ ਪਾਉਣੋਂ ਘੇਸਲ ਹੀ ਵੱਟਦੀ ਆਈ ਹੈ। ਸਿੱਟੇ ਵੱਜੋਂ ਇਹਨਾਂ ਸਕੀਮਾਂ ਲਈ ਕੇਂਦਰ ਤੋਂ ਮਿਲਣ ਵਾਲੀ ਰਾਸ਼ੀ ਵੀ ਪੂਰੀ ਹਾਸਲ ਨਹੀਂ ਹੋ ਪਾਉਂਦੀ। ਇਸ ਤੋਂ ਇਲਾਵਾ ਚੰਡੀਗੜ੍ਹ ਹਵਾਈ ਅੱਡੇ ਦੇ ਨਜ਼ਦੀਕ ਆਈ.ਟੀ. ਸਿਟੀ ਵਿਕਸਤ ਕਰਨ ਅਤੇ ਮੁਲਾਪੁਰ ਗਰੀਬਦਾਸ ਐਜੂਸਿਟੀ ਤੇ ਮੈਡੀਸਿਟੀ ਸਥਾਪਤ ਕਰਨ ਦੇ ਬਹਾਨੇ ਚੰਡੀਗੜ੍ਹ ਲਾਗੇ ਮਹਿੰਗੇ ਭਾਅ ਦੀਆਂ ਜਮੀਨਾਂ ਨਿੱਜੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਵੇਚਕੇ ਦਲਾਲੀ ਖੱਟਣ ਬਰਾਬਰ ਹੈ। ਕਿਉਂਕਿ ਇਸ ਨਾਲ ਨਾ ਲਾਗਲੇ ਲੋਕਾਂ ਨੂੰ ਕੋਈ ਰੁਜ਼ਗਾਰ ਮਿਲਦਾ ਹੈ ਤੇ ਨਾ ਹੀ ਕੋਈ ਸਹੂਲਤ, ਜਿਸ ਸਬੰਧੀ ਬੁਲੰਦ ਬਾਂਗ ਦਾਅਵੇ ਆਏ ਦਿਨ ਕੀਤੇ ਜਾਂਦੇ ਹਨ। ਜਲੰਧਰ ਲਾਗੇ ਗੜ੍ਹਾ ਵਿਖੇ ਗੰਨਾ-ਖੋਜ ਕੇਂਦਰ ਨੂੰ ਬੰਦ ਕਰਕੇ ਖੜੇ ਕੀਤੇ ਗਏ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੀ ਹਾਲਤ ਤੋਂ ਸਭ ਭਲੀ ਭਾਂਤ ਵਾਕਫ ਹਨ। ਘਾਟੇ 'ਚ ਜਾ ਰਹੀ ਇਸ ਸੰਸਥਾ ਨੂੰ ਨਾ ਪੰਜਾਬ ਸਰਕਾਰ ਨੇ ਢੋਈ ਦਿੱਤੀ ਅਤੇ ਨਾ ਕੇਂਦਰ ਸਰਕਾਰ ਨੇ। ਬਾਦਲ ਸਰਕਾਰ ਨੇ ਇਸ ਨੂੰ ਚੁੱਪ ਚਪੀਤੇ ਆਪਣੇ ਹੀ ਇਕ ਚਹੇਤੇ ਮੰਤਰੀ ਦੀ ਚੈਰੀਟੇਬਲ ਸੋਸਾਇਟੀ ਨੂੰ ਸੋਂਪ ઠਰੱਖਿਆ ਹੈ।
ਸੱਚ ਪੁੱਛੋ ਤਾਂ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੀ ਲਗਾਤਾਰ ਨਿੱਘਰ ਰਹੀ ਆਰਥਕ ਵਿਵਸਥਾ ਨੂੰ ਮੋੜਾ ਦੇਣ ਦਾ ਕੋਈ ਯਤਨ ਨਹੀਂ ਕੀਤਾ। ਰਾਜ ਦੇ ਕੁੱਲ ਬੱਜਟ ਦਾ ਤਿੰਨ ਚੌਥਾਈ ਤੋਂ ਜਿਆਦਾ ਹਿੱਸਾ ਪ੍ਰਤੀਬੱਧ ਬੱਝਵੇਂ ਖਰਚਿਆਂ ਜਿਵੇਂ ਤਨਖਾਹਾਂ, ਪੈਨਸ਼ਨਾਂ, ਸੇਵਾ ਲਾਭ, ਕਰਜ਼ੇ ਦਾ ਵਿਆਜ਼, ਕਰਜੇ ਦੀ ਮੂਲ ਵਾਪਸੀ, ਬਿਜਲੀ ਸਬਸਿਡੀ ਉਪਰ ਹੀ ਖਰਚ ਹੋ ਜਾਣ ਦਾ ਅਨੁਮਾਨ ਹੈ। ਵਿੱਤ ਮੰਤਰੀ ਦੇ ਆਪਣੇ ਸਰਵੇਖਣ ਅਨੁਸਾਰ 65 ਫੀਸਦੀ ਲੋਕਾਂ ਦੀ ਰੋਟੀ ਰੋਜ਼ੀ ਲਈ ਨਿਰਭਰਤਾ ਵਾਲੇ ਖੇਤੀ ਖੇਤਰ ਦਾ ਕੁੱਲ ਘਰੇਲੂ ਉਤਪਾਦਨ ਵਿੱਚ ਹਿੱਸਾ ਘਟਕੇ ਸਿਰਫ 20.83 ਫੀਸਦੀ ਰਹਿ ਗਿਆ ਹੈ। ਪੇਂਡੂ ਲੋਕਾਂ ਸਿਰ ਕਰਜਾ ਹੀ ਵਧਕੇ 35000 ਕਰੋੜ ਰੁਪਏ ਤੱਕ ਪਹੁੰਚਿਆ ਹੈ। ਇਸ ਤਰ੍ਹਾਂ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਵਾਲੇ ਦੂਜੇ ਵੱਡੇ ਖੇਤਰ ਉਦਯੋਗ ਨਿਰਮਾਣ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਸੁਆਲ ਉਠਦਾ ਹੈ ਕਿ ਜੇ ਉਪਰੋਕਤ ਦੋਵੇਂ ਖੇਤਰਾਂ ਵਿੱਚ ਨਕਾਰਮਤਕ ਵਾਧਾ ਹੋ ਰਿਹਾ ਹੈ ਤਾਂ ਪੰਜਾਬ ਦੇ 40 ਲੱਖ ਤੋਂ ਉਪਰ ਪੜ੍ਹੇ ਲਿਖੇ ਬੇਰੁਜ਼ਗਾਰ ਨੌਜੁਆਨਾਂ ਦਾ ਕੀ ਬਣੇਗਾ? ਇਹਨਾਂ ਬਾਰੇ ਬੱਜਟ ਵਿੱਚ ਕੋਈ ਜ਼ਿਕਰ ਨਹੀਂ।
ਜਿੱਥੋਂ ਤੱਕ ਸਰਕਾਰ ਦੀ ਰੀੜ੍ਹ ਦੀ ਹੱਡੀ ਕਹੇ ਜਾਂਦੇ ਮੁਲਾਜ਼ਮਾਂ ਦਾ ਸੁਆਲ ਹੈ, ਉਹਨਾਂ ਨੂੰ ਜਨਵਰੀ 2014 ਤੋਂ ਮਿਲਣਯੋਗ ਮਹਿੰਗਾਈ ਭੱਤੇ ਦੀ 10 ਫੀਸਦੀ ਕਿਸ਼ਤ, ਜਿਸ ਦੀ ਅਦਾਇਗੀ ਦਸੰਬਰ 2014 'ਚ ਕਰਨ ਦਾ ਵਾਅਦਾ ਕੀਤਾ ਗਿਆ ਸੀ, ਸਬੰਧੀ ਵੀ ਬੱਜਟ 'ਚ ਕੋਈ ਪੈਸਾ ਨਹੀਂ ਰੱਖਿਆ। ਜੁਲਾਈ 2014 ਤੋਂ ਬਣਨ ਵਾਲੀ ਨਵੀਂ ਕਿਸ਼ਤ ਬਾਰੇ ਵੀ ਬੱਜਟ ਵਿੱਚ ਕੋਈ ਜ਼ਿਕਰ ਨਹੀਂ ਹੈ। ਦਸੰਬਰ 2011 'ਚ ਕਾਹਲੀ 'ਚ ਬਣੀ ਕੈਬਨਿਟ ਸਬ ਕਮੇਟੀ ਨੇ ਮੁਲਾਜਮਾਂ ਦੇ ਤਨਖਾਹ-ਸਕੇਲਾਂ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਥਾਂ ਸਗੋਂ ਹੋਰ ਉਲਝਾਇਆ ਹੈ। ਇਹਨਾਂ ਤਰੁੱਟੀਆਂ ਨੂੰ ਦੂਰ ਕਰਨ ਸਬੰਧੀ ਐਲਾਨੇ ਸੱਤਵੇਂ ਤਨਖਾਹ ਕਮਿਸ਼ਨ ਸਬੰਧੀ, ਬੱਜਟ ਵਿੱਚ ਭੋਗ ਹੀ ਨਹੀਂ ਪਾਇਆ ਗਿਆ। ਬਹੁਤ ਹੀ ਨਿਗੂਣੇ ਮਾਨਭੱਤੇ ਉਪਰ ਕੰਮ ਕਰ ਰਹੀਆਂ ਮਿਡ-ਡੇ-ਮੀਲ-ਕੁੱਕ-ਬੀਬੀਆਂ, ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਦਾ ਮਿਹਨਤਾਨਾ ਵਧਾਉਣ ਲਈ ਬੱਜਟ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਬੱਜਟ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਦਾ ਕੀਤਾ ਗਿਆ ਵਾਅਦਾ ਵਾਪਸ ਲੈ ਲਿਆ ਗਿਆ ਹੈ ਅਤੇ ਸਕੂਲੀ ਲੜਕੀਆਂ ਲਈ ਪਿਛਲੇ ਸਾਲ ਵਾਂਗ ਬਾਦਲ ਦੀ ਫੋਟੋ ਵਾਲੇ ਸਾਇਕਲਾਂ ਤੋਂ ਵੀ ਸਰਕਾਰ ਨੇ ਆਪਣਾ ਹੱਥ ਪਿਛਾਂਹ ਖਿੱਚ ਲਿਆ ਲੱਗਦਾ ਹੈ। ਇਸ ਲਈ ਸਿਰਫ ਇੱਕ ਲੱਖ ਰੁਪਇਆ ਹੀ ਰੱਖਿਆ ਗਿਆ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ 'ਚ ਅਣਕਿਆਸੀ ਨਮੋਸ਼ੀ ਭਰੀ ਹਾਰ ਤੋਂ ਤ੍ਰਹਿਕੇ ਨਸ਼ਾ ਛੁਡਾਊ ਕੇਂਦਰਾਂ ਲਈ 100 ਕਰੋੜ ਰਾਖਵਾਂ ਰੱਖਣਾ, ਪੀ.ਏ.ਯੂ. ਲਈ ਖੇਤੀ ਖੋਜ ਵਾਸਤੇ 310 ਕਰੋੜ ਰੁਪਏ ਰਾਖਵਾਂ ਰੱਖਣਾ, ਊਠ ਦੇ ਮੂੰਹ ਵਿੱਚ ਜ਼ੀਰਾ ਦੇਣ ਵਾਲੀ ਗੱਲ ਹੈ। ਸਾਡੀ ਸਮਝ ਮੁਤਾਬਕ ਚੋਰ ਦੀ ਥਾਂ ਚੋਰ ਦੀ ਮਾਂ ਨੂੰ ਮਾਰਨ ਵਾਲੀ ਕਹਾਵਤ 'ਤੇ ਅਮਲ ਕਰਦਿਆ ਨਸ਼ਾ ਛੁਡਾਊ ਕੇਂਦਰਾਂ ਦੀ ਥਾਂ ਜੇ ''ਨਸ਼ਾ ਲੁਆਊ ਕੇਂਦਰ'' ਚਲਾ ਰਹੇ ਸਰਗਣਿਆਂ, ਸਿਆਸਤਦਾਨਾਂ ਨੂੰ ਜੇਕਰ ਨੱਥ ਪਾ ਲਈ ਜਾਵੇ ਤਾਂ ਜ਼ਿਆਦਾ ਬੇਹਤਰ ਹੋਵੇਗਾ।
ਸੋ ਕੁੱਲ ਮਿਲਾਕੇ ਅਕਾਲੀ ਭਾਜਪਾ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਇਹ ਸਲਾਨਾ ਬੱਜਟ ਪਹਿਲੇ ਬੱਜਟਾਂ ਵਾਂਗ ਨੀਰਸ, ਗੈਰ ਰੁਜ਼ਗਾਰਮੁਖੀ ਤੇ ਸਮਾਜ ਦੇ ਕਿਸੇ ਵੀ ਵਰਗ ਨੂੰ ਰਾਹਤ ਨਾ ਦੇਣ ਵਾਲਾ ਬੱਜਟ ਹੈ। ਭਾਵ ਬਾਦਲ ਸਰਕਾਰ ਦੇ ਨੌਜੁਵਾਨ ਵਿੱਤ ਮੰਤਰੀ ਸ੍ਰ. ਪ੍ਰਮਿੰਦਰ ਸਿੰਘ ਢੀਂਢਸਾ ਵੱਲੋਂ ਪਿਛਲੇ ਛੇ ਬੱਜਟਾਂ ਵਾਂਗ ਪਹਿਲਾਂ ਵਾਲਾ ਹੀ ਰਾਗ ਅਲਾਪਿਆ ਗਿਆ ਹੈ ਭਾਵ ਓਹੀ ਪੁਰਾਣੀ ਪੀਪਣੀ ਓਹੀ ਪੁਰਾਣਾ ਰਾਗ।

ਖੱਬੀਆਂ ਧਿਰਾਂ ਲਈ ਕੀ ਕਰਨਾ ਲੋੜੀਏ?

ਮੰਗਤ ਰਾਮ ਪਾਸਲਾ

ਲੋਕ ਸਭਾ ਚੋਣਾਂ 'ਚ ਵੋਟਾਂ ਅਤੇ ਸੀਟਾਂ ਦੇ ਪੱਖ ਤੋਂ ਖੱਬੀਆਂ ਪਾਰਟੀਆਂ, ਖਾਸਕਰ ਸੀ.ਪੀ.ਆਈ.(ਐਮ) ਤੇ ਸੀ.ਪੀ.ਆਈ. ਦੀ ਕਾਰਗੁਜ਼ਾਰੀ ਖੱਬੀਆਂ ਧਿਰਾਂ ਲਈ ਕੀ ਕਰਨਾ ਲੋੜੀਏ ਚਿੰਤਾਜਨਕ ਹੈ। ਪੱਛਮੀ ਬੰਗਾਲ ਵਰਗੇ ਖੱਬੀ ਲਹਿਰ ਦੇ ਮਜ਼ਬੂਤ ਗੜ੍ਹ ਦਾ ਫਿਕਰ ਹੋਰ ਵੀ ਗਾੜ੍ਹਾ ਹੈ। ਏਥੇ ਖੱਬੀਆਂ ਪਾਰਟੀਆਂ 36 ਸਾਲਾਂ ਤੋਂ ਸੱਤਾ ਵਿਚ ਹੋਣ ਦੇ ਬਾਵਜੂਦ 42 ਲੋਕ ਸਭਾ ਸੀਟਾਂ ਵਿਚੋਂ ਸਿਰਫ 2 ਸੀਟਾਂ ਉਪਰ ਹੀ ਸਿਮਟ ਗਈਆਂ ਹਨ, ਅਤੇ ਉਨ੍ਹਾਂ ਦੀਆਂ ਵੋਟਾਂ ਦੀ ਚੋਖੀ ਪ੍ਰਤੀਸ਼ਤ ਭਾਜਪਾ ਦੀ ਝੋਲੀ ਪੈ ਗਈ ਹੈ। ਇਸ ਵਰਤਾਰੇ ਤੋਂ ਪੂੰਜੀਪਤੀ ਵਰਗ ਤੇ ਫਿਰਕੂ ਤੱਤ ਤਾਂ ਬਾਗੋ ਬਾਗ ਹਨ, ਪ੍ਰੰਤੂ ਜਿਨ੍ਹਾਂ ਦੇ ਦਿਲਾਂ ਅੰਦਰ ਮਨੁੱਖ ਜਾਤੀ ਲਈ ਸਨੇਹ ਤੇ ਭੱਰਪਣ ਹੈ, ਉਹ ਜ਼ਰੂਰ ਪ੍ਰੇਸ਼ਾਨ ਹਨ। ਸਾਮਰਾਜੀ ਸੰਸਾਰੀਕਰਨ, ਦੇ ਦੌਰ ਵਿਚ ਜਦੋਂ ਪੂੰਜੀਵਾਦੀ ਢਾਂਚਾ ਆਪਣਾ ਅਮਾਨਵੀ ਤੇ ਜ਼ਾਲਮਾਨਾ ਕਿਰਦਾਰ ਜੱਗ ਜਾਹਰ ਕਰ ਰਿਹਾ ਹੈ, ਉਦੋਂ ਸਰਮਾਏਦਾਰੀ ਦਾ ਖਾਤਮਾ ਕਰਕੇ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਲਈ ਪ੍ਰਤੀਬੱਧ ਕਮਿਊਨਿਸਟ ਧਿਰਾਂ ਮਜ਼ਬੂਤ ਹੋਣ ਦੀ ਥਾਂ ਹਾਸ਼ੀਏ ਉਪਰ ਚਲੇ ਜਾਣ, ਸੱਚਮੁੱਚ ਹੀ ਦੁਖਦਾਈ ਹੈ।  ਕੀ ਇਹ ਲੋਕ ਪੱਖੀ ਧਿਰਾਂ ਮੁੜ ਠੀਕ ਲੀਹਾਂ 'ਤੇ ਆ ਕੇ ਮਿਹਨਤਕਸ਼ ਲੋਕਾਂ ਦੇ ਵਿਸ਼ਾਲ ਹਿੱਸਿਆਂ  ਦਾ ਭਰੋਸਾ ਜਿੱਤਣ ਦੇ ਸਮਰੱਥ ਬਣ ਸਕਦੀਆਂ ਹਨ? ਅਤੇ ਜਾਂ ਫਿਰ, ਅਜੋਕੀ ਬੁਰਜ਼ਵਾ ਰਾਜਨੀਤੀ ਦੀ ਘੁੰਮਣਘੇਰੀ ਵਿਚ ਫਸਕੇ ਹੋਰ ਅਧੋਗਾਤੀ ਦਾ ਸ਼ਿਕਾਰ ਹੋਣਗੀਆਂ? ਇਹ ਸਵਾਲ ਹੈ ਜੋ ਅਜੋਕਿਆਂ ਸਮਿਆਂ ਨੇ ਸਾਡੇ ਸਨਮੁੱਖ ਪੇਸ਼ ਕਰ ਦਿੱਤਾ ਹੈ। 
ਸਮਾਜਿਕ ਵਿਗਿਆਨ ਦਾ ਗਿਆਤਾ ਹਰ ਵਿਅਕਤੀ ਗਲੇ ਸੜੇ ਪੂੰਜੀਵਾਦੀ ਪ੍ਰਬੰਧ ਵਿਚੋਂ ਸਮਾਜ ਨੂੰ ਬਾਹਰ ਕੱਢਕੇ ਬਰਾਬਰਤਾ ਤੇ ਇਨਸਾਫ ਦੇ ਅਸੂਲਾਂ ਉਪਰ ਅਧਾਰਤ ਸਮਾਜ ਦੀ ਸਿਰਜਣਾ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਇਕ ਮਜ਼ਬੂਤ ਕਮਿਊਨਿਸਟ ਲਹਿਰ ਦੀ ਮੁੜ ਸੁਰਜੀਤੀ ਬਾਰੇ ਪੂਰੀ ਤਰ੍ਹਾਂ ਆਸਵੰਦ ਹੈ, ਪ੍ਰੰਤੂ ਇਸ ਵਾਸਤੇ ਪਿਛਲੇ ਸਮੇਂ ਦੀਆਂ ਕੁਝ ਗਲਤ ਧਾਰਨਾਵਾਂ ਤੇ ਰਾਜਨੀਤਕ ਪੈਂਤੜਿਆਂ ਨੂੰ ਵਿਚਾਰਨ ਤੇ ਬਦਲਣ ਦੀ ਜ਼ਰੂਰਤ ਹੈ। ਇਸ ਮੁੱਦੇ 'ਤੇ ਆਪਸੀ ਵਿਚਾਰ ਵਟਾਂਦਰਾ ਤੇ ਸੰਵਾਦ ਰਚਿਆ ਜਾਣਾ ਚਾਹੀਦਾ ਹੈ। 
ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਰਤੀ ਕਮਿਊਨਿਸਟ ਲਹਿਰ ਹਾਕਮ ਦੁਸ਼ਮਣ ਜਮਾਤਾਂ ਦੀ ਠੀਕ ਨਿਸ਼ਾਨਦੇਹੀ ਕਰਨ  ਤੋਂ ਵਾਰ ਵਾਰ ਉਕਦੀ ਰਹੀ ਹੈ। ਕਦੀ ਰਾਜ ਕਰਦੀ ਜਮਾਤ ਨੂੰ ਮਿਤਰਤਾ ਵਾਲੇ ਪਾਸੇ ਲਿਆ ਖੜਾ ਕੀਤਾ ਜਾਂਦਾ ਰਿਹਾ ਹੈ ਤੇ ਫੇਰ ਐਨ ਇਸਦੇ ਵਿਪਰੀਤ ਹਾਕਮ ਧਿਰ ਨੂੰ ਜਨਤਕ ਹਮਾਇਤ ਤੋਂ ਸੱਖਣੀ ਬਣਾ ਕੇ 'ਕਾਗਜ਼ੀ ਸ਼ੇਰ' ਬਣਾ ਦਿੱਤਾ ਜਾਂਦਾ ਸੀ, ਜਿਸਦੇ ਖਾਤਮੇ ਵਾਸਤੇ ਕਿਸੇ ਵੱਡੀ ਜਨਤਕ ਲਹਿਰ ਦੀ ਥਾਂ ਚੰਦ ਸਿਰਲੱਥਾਂ ਦੀ ਬਹਾਦਰੀ ਹੀ ਕਾਫੀ ਹੈ ਜੋ ਇਹ ਕਰਿਸ਼ਮਾ ਕਰ ਸਕਦੀ ਹੈ। ਇਹ ਦੋਨੋਂ ਤਰ੍ਹਾਂ ਦੇ ਵਿਸ਼ਲੇਸ਼ਨ ਸਮੇਂ ਦੀ ਕਸਵੱਟੀ ਉਪਰ ਪੂਰੇ ਨਹੀਂ ਉਤਰੇ। ਬਹੁਤ ਸਾਰੇ  ਮੁੱਦਿਆਂ ਬਾਰੇ ਕਈ ਸ਼ੰਕਾਵਾਂ ਹੋਣ ਦੇ ਬਾਵਜੂਦ ਇਸ ਤੱਥ ਬਾਰੇ ਤਾਂ ਸਮੁੱਚੀਆਂ ਖੱਬੀਆਂ ਧਿਰਾਂ ਵਿਚ ਹੁਣ ਆਮ ਸਹਿਮਤੀ ਹੈ ਕਿ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਉਸਾਰਿਆ ਗਿਆ ਅੱਜ ਤੱਕ ਦਾ ਸਮੁੱਚਾ ਰਾਜਨੀਤਕ ਤੇ ਆਰਥਿਕ ਢਾਂਚਾ ਪੂੰਜੀਵਾਦੀ ਹੈ ਤੇ ਮੂਲ ਰੂਪ ਵਿਚ ਲੋਕ ਵਿਰੋਧੀ ਹੈ। ਇਸ ਢਾਂਚੇ ਵਿਚੋਂ ਹੀ ਬੇਕਾਰੀ, ਮਹਿੰਗਾਈ, ਭੁਖਮਰੀ, ਕੁਪੋਸ਼ਨ, ਭਰਿਸ਼ਟਾਚਾਰ ਆਦਿ ਸਭ ਬਿਮਾਰੀਆਂ ਉਪਜੀਆਂ ਹਨ। ਆਰਥਿਕ ਖੇਤਰ ਵਿਚ ਹੋਈ ਭਾਰੀ ਉਨਤੀ ਬਾਰੇ ਤਾਂ ਸਭ ਸਹਿਮਤ ਹਨ ਪ੍ਰੰਤੂ ਇਹ ਤੱਥ ਵੀ ਸਭ ਦੇ ਸਾਹਮਣੇ ਹੈ ਕਿ ਇਹ ਵਿਕਾਸ ਵੱਡੇ ਪੂੰਜੀਪਤੀਆਂ, ਧਨਵਾਨਾਂ, ਸਾਮਰਾਜੀ ਲੁਟੇਰਿਆਂ ਤੇ ਜਗੀਰਦਾਰਾਂ ਨੂੰ ਭਾਰੀ ਮੁਨਾਫੇ ਕਮਾਉਣ ਤੇ ਕੁਲ ਵਸੋਂ ਦੇ 70ਫੀਸਦੀ ਤੋਂ ਵਧੇਰੇ ਲੋਕਾਂ ਨੂੰ ਆਰਥਿਕ ਤੰਗੀਆਂ ਦੀ ਜਕੜ ਵਿਚ ਨੂੜਨ ਦੇ ਪਿਛੋਕੜ ਵਿਚ ਹੋਇਆ ਹੈ। ਸਮੁੱਚੇ ਆਰਥਿਕ ਖੇਤਰ ਵਿਚ ਅੱਜ ਸਾਮਰਾਜੀ ਲੂਟੇਰਿਆਂ ਦੀ ਲੁੱਟ ਚਰਮ ਸੀਮਾਂ 'ਤੇ ਹੈ। ਦੇਸ਼ ਵਿਚ ਹੁਣ ਤਕ ਰਾਜ ਸੱਤਾ ਉਪਰ ਬਿਰਾਜਮਾਨ ਹਾਕਮ ਧਿਰਾਂ ਦੀਆਂ ਸਾਰੀਆਂ ਵੰਨਗੀਆਂ ਮੂਲ ਰੂਪ ਵਿਚ ਆਰਥਿਕ ਨੀਤੀਆਂ ਦੇ ਪੱਖ ਤੋਂ ਇਕੋ ਜਿਹੀਆਂ ਹੀ ਰਹੀਆਂ ਹਨ। ਇਸ ਲਈ ਜੇਕਰ ਖੱਬੀਆਂ ਸ਼ਕਤੀਆਂ ਨੇ ਰਾਜਨੀਤਕ ਖੇਤਰ ਵਿਚ ਆਪਣੇ ਪੈਰ ਪਸਾਰਨੇ ਹਨ ਤਾਂ ਹਾਕਮ ਜਮਾਤਾਂ ਦੇ ਲੋਕ ਦੋਖੀ ਕਿਰਦਾਰ ਬਾਰੇ ਇਕ ਰਾਇ ਬਣਾਈ ਜਾਣੀ ਚਾਹੀਦੀ ਹੈ। ਇਸ ਅਧਾਰ ਉਪਰ ਹੀ ਹਾਕਮ ਲੁਟੇਰੀਆਂ ਧਿਰਾਂ ਵਿਰੁੱਧ ਲਕੀਰ ਖਿੱਚ ਕੇ ਸੰਘਰਸ਼ ਕਰਨ ਦੀ ਲੋੜ ਹੈ। ਪਲ ਭਰ ਲਈ ਵੀ ਇਨ੍ਹਾਂ ਸ਼ਕਤੀਆਂ ਨੂੰ ਗੱਦੀ ਤੋਂ ਉਤਾਰਨ ਦਾ ਏਜੰਡਾ ਅਣਡਿੱਠ ਨਹੀਂ ਕੀਤਾ ਜਾ ਸਕਦਾ। ਖੱਬੀਆਂ ਸ਼ਕਤੀਆਂ ਦੀ ਏਕਤਾ ਵਿਚ ਉਦੋਂ ਤ੍ਰੇੜਾਂ ਵੱਧ ਜਾਂਦੀਆਂ ਹਨ ਜਦੋਂ ਰਾਜ ਸੱਤਾ ਉਪਰ ਸੁਸ਼ੋਭਿਤ ਜਮਾਤ ਤੇ ਸਰਕਾਰ ਵਿਰੁੱਧ ਪੰਜ ਸਾਲਾਂ ਤੋਂ ਨੀਤੀਆਂ ਪੱਖੋਂ ਤਾਂ ਵਿਰੋਧ ਕਰਕੇ ਲੋਕ ਸੰਘਰਸ਼ ਲਾਮਬੰਦ ਕੀਤੇ ਜਾਂਦੇ ਹਨ, ਪ੍ਰੰਤੂ ਚੋਣਾਂ ਦੌਰਾਨ ਲੋਕ ਵਿਰੋਧੀ ਆਰਥਿਕ ਨੀਤੀਆਂ ਨੂੰ ਅਣਡਿੱਠ ਕਰਕੇ ਹਾਕਮ ਜਮਾਤ ਦੇ ਇਕ ਜਾਂ ਦੂਸਰੇ ਧੜੇ ਨਾਲ ਚੰਦ ਸੀਟਾਂ ਜਾਂ ਵੋਟਾਂ ਬਦਲੇ ਰਾਜਨੀਤਕ ਸਾਂਝਾਂ ਪਾ ਲਈਆਂ ਜਾਂਦੀਆਂ ਹਨ। ਇਸਤੋਂ ਅੱਗੇ ਫੇਰ ਇਨ੍ਹਾਂ ਖੱਬੀਆਂ ਧਿਰਾਂ ਵਲੋਂ ਸਰਮਾਏਦਾਰੀ ਨਾਲ ਰਾਜ ਸੱਤਾ ਵਿਚ ਭਾਗੀਦਾਰੀ ਦਾ ਰਾਹ ਖੁੱਲ੍ਹ ਜਾਂਦਾ ਹੈ। 
ਜਨਤਕ ਸੰਘਰਸ਼ਾਂ ਵਿਚ ਕੁੱਦਣ ਲਈ ਖੱਬੀਆਂ ਧਿਰਾਂ ਕਿਰਤੀ ਲੋਕਾਂ ਦੇ ਵਿਸ਼ਾਲ ਭਾਗਾਂ ਦਾ ਭਰੋਸਾ ਇਸੇ ਕਰਕੇ ਨਹੀਂ ਜਿੱਤ ਰਹੀਆਂ ਕਿਉਂਕਿ ਜਨ ਸਧਾਰਨ ਇਸ ਦੁਬਿਧਾ ਵਿਚ ਰਹਿੰਦਾ ਹੈ ਕਿ ਪਤਾ ਨਹੀਂ ਕਦੋਂ ਖੱਬੇ ਪੱਖੀ ਸੰਘਰਸ਼ਸ਼ੀਲ ਧਿਰ ਦਾ ਕੋਈ ਹਿੱਸਾ ਹਾਕਮ ਧੜੇ ਨਾਲ ਜਾ ਮਿਲੇ। ਬਿਨਾਂ ਸ਼ੱਕ ਅਜੋਕੀ ਸਰਮਾਏਦਾਰ ਜਮਹੂਰੀਅਤ ਵਿਚ ਸੰਘਰਸ਼ਾਂ ਦੇ ਹਿੱਸੇ ਵਜੋਂ ਚੋਣਾਂ ਵਿਚ ਭਾਗ ਲੈਣਾ ਜ਼ਰੂਰੀ ਵੀ ਹੈ ਤੇ ਜਮਹੂਰੀ ਲਹਿਰ ਲਈ ਲਾਹੇਬੰਦ ਵੀ ਹੈ। ਇਸ ਚੁਣਾਵੀ ਘੋਲ ਵਿਚ ਜਿੰਨੀ ਵੀ ਪ੍ਰਾਪਤੀ ਹੋ ਸਕੇ, ਉਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਪਰ ਚੋਣ ਘੋਲਾਂ ਦੀ ਕਾਮਯਾਬੀ ਬੱਝਵੇਂ ਸੰਘਰਸ਼ਾਂ ਰਾਹੀਂ ਉਸਾਰੀ ਗਈ ਜਨਤਕ ਲਹਿਰ ਦੇ ਅਨੁਪਾਤ ਵਿਚ ਹੀ ਹੋਵੇਗੀ। ਜੇਕਰ ਪਾਰਲੀਮਾਨੀ ਮੌਕਾਪ੍ਰਸਤ ਰਾਜਨੀਤੀ ਤਹਿਤ ਕਿਸੇ ਹਾਕਮ ਧੜੇ ਨਾਲ ਮਿਲਕੇ ਕੁੱਝ ਸੀਟਾਂ ਹਾਸਲ ਕਰ ਲਈਆਂ ਵੀ ਜਾਣ, ਤਦ ਇਹ ਵਰਤਾਰਾ ਬਹੁਤ ਥੋੜ ਚਿਰਾ ਹੋਵੇਗਾ। ਕਈ ਵਾਰ ਕਮਿਊਨਿਸਟ ਪਾਰਟੀਆਂ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਸਮਝੌਤਿਆਂ ਰਾਹੀਂ ਪ੍ਰਾਪਤ ਕੀਤੀਆਂ ਸੀਟਾਂ ਤੇ ਵੋਟਾਂ ਨੂੰ ਗਲਤੀ ਨਾਲ ਆਪਣਾ ਜਨ ਆਧਾਰ ਮਿਥ ਲੈਂਦੀਆਂ ਹਨ। ਚੋਣਾਂ ਜਨ ਸੰਘਰਸ਼ਾਂ ਦੀ ਮਜ਼ਬੂਤੀ ਲਈ ਇਕ ਸਾਧਨ ਮਾਤਰ ਤਾਂ ਹੈ, ਅੰਤਮ ਨਿਸ਼ਾਨਾ ਨਹੀਂ ਹੈ। 
ਜਮਾਤੀ ਮਿਲਵਰਤੋਂ ਦੇ ਲੰਬੇ ਦੌਰ ਤੇ ਜਮਹੂਰੀ ਪ੍ਰਕਿਰਿਆ ਵਿਚ ਹਿੱਸਾ ਲੈਂਦਿਆਂ ਹੋਇਆਂ, ਖੱਬੀਆਂ ਪਾਰਟੀਆਂ ਦੇ ਆਗੂਆਂ ਤੇ ਕਾਰਕੁੰਨਾਂ ਦਾ ਇਕ ਹਿੱਸਾ ਦੂਸਰੀਆਂ ਬੁਰਜ਼ੂਆ ਪਾਰਟੀਆਂ ਦੇ ਅਨੈਤਿਕ ਅਮਲਾਂ ਤੋਂ ਪ੍ਰਭਾਵਿਤ ਹੋ ਕੇ ਆਪ ਵੀ ਉਸੇ ਰਾਹ ਉਪਰ ਚੱਲਣ ਲੱਗ ਪਿਆ ਹੈ। ਸਰਮਾਏਦਾਰ ਪਾਰਟੀਆਂ ਨਾਲ ਮੇਲ ਮਿਲਾਪ ਤੇ ਲੈਣ ਦੇਣ ਵਰਗੀਆਂ ਬੁਰਿਆਈਆਂ ਦੇ ਨਾਲ ਨਾਲ ਉਹ ਭਰਿਸ਼ਟ ਤੇ ਅਨੈਤਿਕ ਕੰਮਾਂ ਵਿਚ ਵੀ ਉਲਝਿਆ ਪਿਆ ਹੈ। ਇਸੇ ਕਰਕੇ ਕਿਸੇ ਚੋਣ ਵਿਚ ਜੇਕਰ ਕਮਿਊਨਿਸਟ ਪਾਰਟੀਆਂ (ਕੁਝ ਕੁ) ਕਿਸੇ ਬੁਰਜ਼ੁਆ ਪਾਰਟੀ ਨਾਲ ਉਪਰੋਂ ਸਾਂਝ ਨਹੀਂ ਵੀ ਪਾਉਂਦੀਆਂ, ਤਦ ਵੀ ਹੇਠਲੇ ਪੱਧਰ ਉਤੇ ਪਾਰਟੀ ਸੇਧ ਦੇ ਉਲਟ ਇਹਨਾਂ ਪਾਰਟੀਆਂ ਦੇ ਕਾਰਕੁੰਨਾਂ ਤੇ ਮੈਂਬਰਾਂ ਦੀ ਸਰਮਾਏਦਾਰ ਪਾਰਟੀਆਂ ਨਾਲ ਮਿਲਵਰਤੋਂ ਆਮ ਗੱਲ ਬਣ ਗਈ ਹੈ। ਇਸ ਨਾਲ ਕਮਿਊਨਿਸਟ ਨੈਤਿਕਤਾ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ, ਜੋ ਕਿ ਇਕ ਮਜ਼ਬੂਤ ਇਨਕਲਾਬੀ ਕਮਿਊਨਿਸਟ ਪਾਰਟੀ ਲਈ ਅਤੀ ਜ਼ਰੂਰੀ ਹੈ। 
ਆਮ ਤੌਰ 'ਤੇ ਖੱਬੀਆਂ ਧਿਰਾਂ ਵਲੋਂ ਜਨਤਕ ਘੋਲਾਂ ਦਾ ਸੰਕਲਪ ਵੀ 'ਘੜੇ ਉਪਰ ਮੁੰਜ ਕੁੱਟਣ' ਵਰਗਾ ਬਣ ਗਿਆ ਹੈ। ਚੰਦ ਕੁ ਕਾਰਕੁੰਨਾਂ ਦੇ ਹੱਥਾਂ ਵਿਚ ਝੰਡੇ ਫੜਾ ਕੇ ਧਰਨੇ ਜਾਂ ਮੁਜ਼ਾਹਰੇ ਦੀ ਫੋਟੋ ਅਖਬਾਰਾਂ ਵਿਚ ਛਪਣ ਨਾਲ ਕਿਸੇ ਪਾਰਟੀ ਆਗੂਆਂ ਦੀ ਆਪਣੇ ਮਨ ਦੀ ਤਸੱਲੀ ਤਾਂ ਹੋ ਸਕਦੀ ਹੈ, ਪ੍ਰੰਤੂ ਇਸ ਨਾਲ ਨਾ ਘੋਲ ਵਿਚ ਜਨਤਾ ਦੀ ਸ਼ਮੂਲੀਅਤ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦੇ ਮਨਾਂ ਵਿਚ ਕਮਿਊਨਿਸਟਾਂ ਦੁਆਰਾ ਕੀਤੇ ਗਏ ਇਸ ਤਰ੍ਹਾਂ ਦੇ ਘੋਲਾਂ ਦਾ ਕੋਈ ਦੁਰਗਾਮੀ ਪ੍ਰਭਾਵ ਪੈਂਦਾ ਹੈ। ਇਸਤੋਂ ਬਿਨਾਂ ਆਰਥਿਕ ਘੋਲਾਂ ਦੇ ਨਾਲ ਨਾਲ ਰਾਜਨੀਤਕ ਤੇ ਵਿਚਾਰਧਾਰਾ ਘੋਲਾਂ  ਦੀ ਜ਼ਰੂਰਤ ਬਾਰੇ ਵੀ ਕਮਿਊਨਿਸਟ ਧਿਰਾਂ ਮੁਜ਼ਰਮਾਨਾ ਲਾਪਰਵਾਹੀ ਵਰਤ ਰਹੀਆਂ ਹਨ। ਬਿਨਾਂ ਗਿਆਨ ਤੋਂ ਜਨ ਸਧਾਰਨ, ਜੋ ਖੱਬੀਆਂ ਧਿਰਾਂ ਵਲੋਂ ਵਿੱਢੇ ਜਾਂਦੇ ਆਰਥਿਕ ਘੋਲਾਂ ਵਿਚ ਤਾਂ ਸ਼ਮੂਲੀਅਤ ਕਰਦੇ ਹਨ, ਦੇ ਆਪ ਮੁਹਾਰੇ ਰਾਜਨੀਤਕ ਤੇ ਵਿਚਾਰਧਾਰਕ ਤੌਰ 'ਤੇ ਖੱਬੀ ਲਹਿਰ ਸੰਗ ਖੜਨ ਦੀ ਆਸ ਕਰਨਾ ਨਿਰੀ ਮੂਰਖਤਾ ਹੋਵੇਗੀ। ਇਹ ਕੰਮ ਜਥੇਬੰਦਕ ਢੰਗ ਨਾਲ  ਤੇ ਸੁਚੇਤ ਰੂਪ ਵਿਚ ਕੀਤੇ ਬਿਨਾਂ ਲੋਕਾਂ ਦੀ ਚੇਤਨਤਾ ਦਾ ਪੱਧਰ ਨਹੀਂ ਉਚਿਆਇਆ ਜਾ ਸਕਦਾ। 
ਬਿਨ੍ਹਾਂ ਸ਼ੱਕ ਸਾਰੀਆਂ ਖੱਬੀਆਂ ਪਾਰਟੀਆਂ ਇਹਨਾਂ ਮੌਜੂਦਾ ਅਵਸਥਾਵਾਂ ਵਿਚੋਂ ਨਿਕਲ ਕੇ ਦੇਸ਼ ਵਿਚ ਇਕ ਮਜ਼ਬੂਤ ਰਾਜਨੀਤਕ ਧਿਰ ਬਣ ਸਕਦੀਆਂ ਹਨ। ਇਸਦਾ ਵੱਡਾ ਕਾਰਨ ਦੇਸ਼ ਦੀਆਂ ਬਾਹਰਮੁਖੀ ਅਵਸਥਾਵਾਂ ਹਨ, ਜਿਹਨਾਂ ਵਿਚ ਵਸੋਂ ਦਾ ਵੱਡਾ ਹਿੱਸਾ ਬੇਕਾਰੀ, ਭੁਖਮਰੀ, ਕੰਗਾਲੀ, ਮਹਿੰਗਾਈ, ਭਰਿਸ਼ਟਾਚਾਰ, ਕੁਪੋਸ਼ਨ ਭਾਵ ਹਰ ਕਿਸਮ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਮੌਜੂਦਾ ਢਾਂਚੇ ਦੀਆਂ ਅਲੰਬਰਦਾਰ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਇਨ੍ਹਾਂ ਮੁਸ਼ਕਿਲਾਂ ਲਈ ਜ਼ਿੰਮੇਵਾਰ ਹਨ ਤੇ ਭਵਿੱਖ ਵਿਚ ਵੀ ਉਨ੍ਹਾਂ ਤੋਂ ਕਿਸੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਮੁਸ਼ਿਕਲਾਂ ਦੇ ਸਹੀ ਤੇ ਸਦੀਵੀਂ ਹੱਲ ਦੱਸਣ ਵਾਲਾ ਰਾਹ ਦਿਖਾਉ ਫਲਸਫਾ ਕਮਿਊਨਿਸਟਾਂ ਕੋਲ ਹੀ ਹੈ। ਜੇਕਰ ਇਮਾਨਦਾਰੀ ਨਾਲ ਮਾਰਕਸਵਾਦੀ ਲੈਨਿਨਵਾਦੀ ਫਲਸਫੇ ਤੋਂ ਸੇਧ ਲੈ ਕੇ ਦੇਸ਼ ਦੀਆਂ ਠੋਸ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਜਨਤਕ ਲਹਿਰ ਉਸਾਰਨ ਦਾ ਯਤਨ ਕੀਤਾ ਜਾਵੇ, ਤਦ ਲਾਜ਼ਮੀ ਤੌਰ 'ਤੇ ਖੱਬੀਆਂ ਧਿਰਾਂ ਨੂੰ ਕਾਮਯਾਬੀ ਮਿਲੇਗੀ। ਇਸ ਕੰਮ ਲਈ ਪਹਿਲੀ ਸ਼ਰਤ ਨਿਸ਼ਾਨੇ ਦਾ ਸਪੱਸ਼ਟ ਹੋਣਾ ਹੈ। ਜੇਕਰ ਅਸੀਂ ਸੁਚਮੁਚ ਹੀ ਮੌਜੂਦਾ ਪੂੰਜੀਵਾਦੀ ਢਾਂਚੇ ਨੂੰ ਮੂਲ ਰੂਪ ਵਿਚ ਢੈਅ ਢੇਰੀ ਕਰਕੇ ਨਵੇਂ ਸਮਾਜਵਾਦੀ ਸਮਾਜ ਦੀ ਸਿਰਜਨਾ ਕਰਨਾ ਚਾਹੁੰਦੇ ਹਾਂ, ਤਾਂ ਮੂਲ ਰੂਪ ਵਿਚ ਸਥਾਪਤੀ ਦੇ ਵਿਰੁੱਧ ਡਟਵਾਂ ਪੈਂਤੜਾ ਲੈਣਾ ਹੋਵੇਗਾ ਤੇ ਸਾਨੂੰ ਉਸ ਮੁਤਾਬਕ ਹੀ ਰਾਜਸੀ ਦਾਅਪੇਚਾਂ ਦੀ ਵਰਤੋਂ ਕਰਨੀ ਹੋਵੇਗੀ। ਪ੍ਰੰਤੂ ਜੇਕਰ ਕੁਝ ਲੋਕਾਂ ਨੂੰ ਮੌਜੂਦਾ ਢਾਂਚੇ ਦੇ ਅੰਦਰ ਹੀ, ਇਸਦੀ ਕਮਜ਼ੋਰੀਆਂ ਨੂੰ ਦੂਰ ਕਰਕੇ, ਲੋਕਾਂ ਦੀਆਂ ਤਮਾਮ ਮੁਸ਼ਿਕਲਾਂ ਦੇ ਸਮਾਧਾਨ ਹੋਣ ਦਾ ਭਰੋਸਾ ਹੈ, ਤਦ ਇਸ ਲਈ ਪਹਿਲੇ ਰਾਹ ਤੋਂ ਬਿਲਕੁਲ ਵੱਖਰਾ ਰਾਹ ਹੈ। ਸੱਚੇ ਕਮਿਊਨਿਸਟਾਂ ਲਈ ਪਹਿਲਾ ਰਾਹ ਹੀ ਠੀਕ ਤੇ ਵਿਗਿਆਨਕ ਹੈ। ਇਸ ਲਈ ਕਦੀ ਵੀ ਥੋੜਚਿਰੇ ਲਾਭਾਂ ਨੂੰ ਸਾਹਮਣੇ ਰੱਖਕੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਅਣਦੇਖੀ ਨਹੀਂ ਕਰਨੀ ਹੋਵੇਗੀ। 
ਇਹ ਵੀ ਸੱਚ ਹੈ ਕਿ ਅਜੇ ਤੱਕ ਕੋਈ ਵੀ ਇਕੱਲੀ ਕਮਿਊਨਿਸਟ ਧਿਰ ਸਮੇਂ ਦੀ ਕਸਵੱਟੀ ਉਪਰ ਪੂਰੀ ਤਰ੍ਹਾਂ ਠੀਕ ਉਤਰਨ ਦਾ ਦਾਅਵਾ ਨਹੀਂ ਕਰ ਸਕਦੀ। ਥੋੜੇ ਜਾਂ ਬਹੁਤੇ ਭਟਕਾਅ ਦਾ ਸ਼ਿਕਾਰ ਹਰ ਧਿਰ ਹੀ ਹੋਈ ਹੈ। ਇਸ ਰਾਜਸੀ ਭਟਕਾਅ ਪਿੱਛੇ ਭਾਵੇਂ ਕੋਈ ਬੇਈਮਾਨੀ ਨਾ ਵੀ ਹੋਵੇ, ਪ੍ਰੰਤੂ ਸੱਜੇ ਖੱਬੇ ਰਾਜਨੀਤਕ ਭਟਕਾਵਾਂ ਨਾਲ ਮਿਹਨਤਕਸ਼ ਲੋਕਾਂ ਦੀ ਲਹਿਰ ਦਾ ਨੁਕਸਾਨ ਜ਼ਰੂਰ ਹੋਇਆ ਹੈ। ਇਸ ਵਾਸਤੇ ਸਾਰੀਆਂ ਹੀ ਕਮਿਊਨਿਸਟ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ, ਜਿਥੇ ਉਹ ਪਿਛਲੀਆਂ ਪ੍ਰਾਪਤੀਆਂ ਤੇ ਗਲਤੀਆਂ ਦਾ ਮੁਲਾਂਕਣ ਵੀ ਕਰ ਸਕਦੇ ਹਨ ਤੇ ਮੌਜੂਦਾ ਅਵਸਥਾ ਨੂੰ ਸਾਹਮਣੇ ਰੱਖ ਕੇ ਭਵਿੱਖੀ ਯੋਜਨਾਬੰਦੀ ਵੀ ਘੜ ਸਕਦੇ ਹਨ। ਅਜਿਹਾ ਕਰਦਿਆਂ ਹਲਕੀ ਕਿਸਮ ਦੀ ਦੁਸ਼ਣਬਾਜ਼ੀ ਤੇ ਇਕੱਲੇ ਆਪਣੇ ਆਪ ਨੂੰ ਸਿਆਣੇ ਤੇ ਦਰੁਸਤ ਸਮਝਣ ਦੀ ਦਾਅਵੇਦਾਰੀ ਤਿਆਗਣੀ ਹੋਵੇਗੀ। ਭਾਵੇਂ ਕੁਝ ਖੱਬੇ ਪੱਖੀ ਆਗੂ ਖੱਬੀ ਲਹਿਰ ਦੀ ਮੌਜੂਦਾ ਕਮਜ਼ੋਰ ਅਵਸਥਾ ਤੋ ਨਾ ਪ੍ਰੇਸ਼ਾਨ ਹਨ ਤੇ ਨਾ ਹੀ ਕਿਸੇ ਬਦਲਾਅ ਲਈ  ਉਤਸਕ ਹਨ। 'ਸਭ ਅੱਛਾ ਸਮਝ ਕੇ' ਅਜਿਹੇ ਲੋਕ ਅਸਲ ਵਿਚ ਸਮਾਜਵਾਦ ਦੀ ਪ੍ਰਾਪਤੀ ਦੇ ਅਸਲ ਨਿਸ਼ਾਨੇ ਪ੍ਰਤੀ ਹੀ ਗੰਭੀਰ ਨਹੀਂ ਹਨ ਤੇ 'ਇਕ ਸਥਾਪਤ ਰਾਜਨੀਤਕ ਡੇਰੇ' ਦੇ ਚਾਲਕ ਵਜੋਂ ਹੀ ਜੀਵਨ ਬਸਰ ਕਰਨ 'ਚ ਖੁਸ਼ ਹਨ। ਪ੍ਰੰਤੂ ਐਸੀਆਂ ਕਮਿਊਨਿਸਟ ਧਿਰਾਂ, ਆਗੂਆਂ, ਕਾਰਕੁੰਨਾਂ ਤੇ ਜਨ ਸਮੂਹਾਂ ਦੀ ਵੀ ਕਮੀ ਨਹੀਂ ਹੈ, ਜੋ ਮੌਜੂਦਾ ਗਲੇ ਸੜੇ ਪੂੰਜੀਵਾਦੀ ਢਾਂਚੇ ਨੂੰ ਬਦਲਣ ਲਈ ਇਕ ਮਜ਼ਬੂਤ ਖੱਬੀ ਧਿਰ ਦੀ ਉਸਾਰੀ ਲੋਚਦੇ ਹਨ ਤੇ ਇਸ ਮਹਾਨ ਕੰਮ ਲਈ ਕਿਸੇ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਦੇ ਹਨ। ਇਹ ਗੱਲ ਵੀ ਧਿਆਨ ਗੋਚਰੇ ਰੱਖਣੀ ਚਾਹੀਦੀ ਹੈ ਕਿ ਅਜੇ ਸਾਰੀਆਂ ਖੱਬੀਆਂ ਧਿਰਾਂ ਦਾ ਮੌਜੂਦਾ ਜਨ ਅਧਾਰ ਮਿਲਕੇ ਵੀ ਸਥਾਪਤ ਢਾਂਚੇ ਨਾਲ ਭਿੜਕੇ ਕਾਮਯਾਬ ਹੋਣ ਦੇ ਸਮਰੱਥ ਨਹੀਂ ਹੈ। ਬੱਝਵੇਂ ਤੇ ਨਿਰੰਤਰ ਜਨਤਕ ਘੋਲਾਂ ਰਾਹੀਂ ਇਸ ਵਿਚ ਭਾਰੀ ਵਾਧਾ ਕਰਨਾ ਹੋਵੇਗਾ ਤ ਸਥਾਪਤ ਲੋਟੂ ਪ੍ਰਬੰਧ ਵਿਰੁੱਧ ਆਰਥਿਕ, ਰਾਜਨੀਤਕ, ਸਭਿਆਚਾਰਕ, ਸਮਾਜਿਕ ਭਾਵ ਹਰ ਖੇਤਰ ਵਿਚ ਇਕ ਲੋਕ ਪੱਖੀ ਮੁਤਬਾਦਲ ਜਨਤਾ ਸਾਹਮਣੇ ਪੇਸ਼ ਕਰਨਾ ਹੋਵੇਗਾ।
ਲੋੜਾਂ ਦੀ ਲੋੜ ਇਹ ਹੈ ਕਿ ਸਮੂਹ ਖੱਬੀਆਂ ਰਾਜਨੀਤਕ ਪਾਰਟੀਆਂ, ਦੇਸ਼ ਤੇ ਕਿਰਤੀ ਲੋਕਾਂ ਦੇ ਉਜਲੇ ਭਵਿੱਖ ਲਈ, ਇਕ ਮੁਠ ਹੋ ਕੇ ਵੱਡੀ ਜਨਤਕ ਲਹਿਰ ਉਸਾਰਨ ਵਾਸਤੇ ਮੈਦਾਨ ਵਿਚ ਨਿਤਰਨ ਅਤੇ ਫਿਰਕੂ ਸ਼ਕਤੀਆਂ ਦੀ ਅਗਵਾਈ ਵਿਚ ਚਲ ਰਹੇ ਪੂੰਜੀਵਾਦੀ ਢਾਂਚੇ ਅਤੇ ਨਵ-ਉਦਾਰਵਾਦੀ ਨੀਤੀਆਂ ਦੇ ਮੌਜੂਦਾ ਮੱਕੜ ਜਾਲ ਉਪਰ ਢੁਕਵੇਂ ਘੋਲ ਰੂਪਾਂ ਰਾਹੀਂ ਵਦਾਣੀ ਸੱਟ ਮਾਰਨ ਲਈ ਕਮਰ ਕੱਸੇ ਕਰਨ। 

ਗਰੀਬਾਂ ਨਾਲ ਮਜਾਕ ਹੈ ਗਰੀਬੀ ਦੀ ਨਵੀਂ ਪਰਿਭਾਸ਼ਾ

ਡਾ. ਗਿਆਨ ਸਿੰਘ
ਰੰਗਾਰਾਜਨ ਕਮੇਟੀ ਨੇ ਹਾਲ ਵਿਚ ਹੀ ਕੇਂਦਰੀ ਯੋਜਨਾ ਮੰਤਰੀ ਰਾਓ ਇੰਦਰਜੀਤ ਸਿੰਘ ਨੂੰ ਭਾਰਤ ਵਿਚ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਗਿਣਤੀ ਸਬੰਧੀ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਸ਼ਹਿਰਾਂ ਵਿਚ 47 ਰੁਪਏ ਅਤੇ ਪਿੰਡਾਂ ਵਿਚ 32 ਰੁਪਏ ਰੋਜ਼ਾਨਾ ਤੋਂ ਘੱਟ ਖ਼ਰਚਣ ਵਾਲਿਆਂ ਨੂੰ ਗ਼ਰੀਬ ਮੰਨਿਆ ਜਾਵੇ। ਸਤੰਬਰ 2011 ਵਿਚ ਤੇਂਦੁਲਕਰ ਕਮੇਟੀ ਦੀ ਰਿਪੋਰਟ ਦੇ ਆਧਾਰ ਉੱਤੇ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਕ ਹਲਫੀਆ ਬਿਆਨ ਦਾਇਰ ਕਰਕੇ ਕਿਹਾ ਸੀ ਕਿ ਸ਼ਹਿਰਾਂ ਵਿਚ 33 ਰੁਪਏ ਅਤੇ ਪਿੰਡਾਂ ਵਿਚ 27 ਰੁਪਏ ਰੋਜ਼ਾਨਾ ਤੋਂ ਵੱਧ ਖ਼ਰਚ ਕਰਨ ਵਾਲਿਆਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਗ਼ਰੀਬਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਫ਼ਾਇਦਾ ਨਹੀਂ ਦਿੱਤਾ ਜਾਵੇਗਾ। ਦੇਸ਼ ਦੀ ਸੁਪਰੀਮ ਕੋਰਟ, ਵਿਰੋਧੀ ਰਾਜਸੀ ਪਾਰਟੀਆਂ, ਅਤੇ ਵਿਦਵਾਨਾਂ ਵੱਲੋਂ ਇਸ ਦੀ ਸਖ਼ਤ ਆਲੋਚਨਾ ਹੋਈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਸੀ. ਰੰਗਾਰਾਜਨ ਦੀ ਪ੍ਰਧਾਨਗੀ ਵਿਚ ਕਮੇਟੀ ਬਣਾ ਕੇ ਤੇਂਦੁਲਕਰ ਕਮੇਟੀ ਦੇ ਭਾਰਤ ਵਿਚ ਗ਼ਰੀਬਾਂ ਦੀ ਗਿਣਤੀ ਸਬੰਧੀ ਅਨੁਮਾਨਾਂ ਦੇ ਮੁਲਾਂਕਣ ਦੀ ਜ਼ਿੰਮੇਵਾਰੀ ਦਿੱਤੀ।
ਰੰਗਾਰਾਜਨ ਕਮੇਟੀ ਦੇ ਅਨੁਮਾਨਾਂ ਅਨੁਸਾਰ ਸਾਲ 2009-10 ਦੌਰਾਨ ਭਾਰਤ ਦੀ 38.2 ਫ਼ੀਸਦੀ ਆਬਾਦੀ ਗ਼ਰੀਬ ਸੀ ਅਤੇ ਸਾਲ 2011-12 ਦੌਰਾਨ ਇਹ ਫ਼ੀਸਦੀ ਘਟ ਕੇ 29.5 (36.3 ਕਰੋੜ) ਰਹਿ ਗਈ। ਬਰਿਕਸ ਦੇਸ਼ਾਂ ਵਿਚੋਂ ਭਾਰਤ ਵਿਚ 32 ਤੋਂ 47 ਰੁਪਏ ਤੋਂ ਘੱਟ ਖਰਚ ਕਰਨ ਵਾਲੇ ਲੋਕਾਂ ਦੇ ਆਧਾਰ 'ਤੇ 125.2 ਕਰੋੜ ਜਨਸੰਖਿਆ ਵਿਚੋਂ 36.3 ਕਰੋੜ, ਚੀਨ ਵਿਚ 60 ਰੁਪਏ ਤੋਂ ਰੋਜ਼ਾਨਾ ਘੱਟ ਖਰਚ ਕਰਨ ਵਾਲਿਆਂ ਦੇ ਆਧਾਰ 'ਤੇ 133.1 ਕਰੋੜ ਜਨਸੰਖਿਆ ਵਿਚੋਂ 15.7 ਕਰੋੜ, ਬਰਾਜ਼ੀਲ ਵਿਚ 70 ਰੁਪਏ ਤੋਂ ਘੱਟ ਖਰਚ ਦੇ ਆਧਾਰ 'ਤੇ 19.9 ਕਰੋੜ ਜਨਸੰਖਿਆ ਵਿਚੋਂ 1.8 ਕਰੋੜ, ਦੱਖਣੀ ਅਫ਼ਰੀਕਾ ਵਿਚ 120 ਰੁਪਏ ਤੋਂ ਘੱਟ ਖਰਚ ਦੇ ਆਧਾਰ 'ਤੇ 5 ਕਰੋੜ ਜਨਸੰਖਿਆ ਵਿਚੋਂ 0.7 ਕਰੋੜ, ਅਤੇ ਰੂਸ ਵਿਚ 430 ਰੁਪਏ ਤੋਂ ਘੱਟ ਖਰਚ ਦੇ ਆਧਾਰ 'ਤੇ 14.3 ਕਰੋੜ ਜਨਸੰਖਿਆ ਵਿਚੋਂ 1.5 ਕਰੋੜ ਲੋਕ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਚਾਰ ਜੀਆਂ ਦੇ ਪਰਿਵਾਰ ਲਈ ਇੰਗਲੈਂਡ ਵਿਚ ਜੇਕਰ ਉਸ ਦੀ ਆਮਦਨ 11 ਲੱਖ ਰੁਪਏ ਤੋਂ ਘੱਟ ਹੋਵੇ ਤਾਂ ਉਸ ਨੂੰ ਗ਼ਰੀਬ ਪਰਿਵਾਰ ਮੰਨਿਆ ਜਾਂਦਾ ਹੈ, ਅਤੇ ਜੇਕਰ ਚਾਰ ਜੀਆਂ ਦੇ ਪਰਿਵਾਰ ਲਈ ਅਮਰੀਕਾ ਵਿਚ ਸੰਨ 2011 ਦੌਰਾਨ ਉਸ ਦੀ ਆਮਦਨ 11 ਲੱਖ ਸੀ ਤਾਂ ਉਸ ਨੂੰ ਗ਼ਰੀਬ ਮੰਨਿਆ ਜਾਂਦਾ ਸੀ। ਇੱਥੇ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਸਮਾਜਿਕ ਪ੍ਰਗਤੀ ਦੇ ਸੂਚਕਾਂ ਦੇ ਆਧਾਰ ਉੱਪਰ ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਦੀ ਕਾਰਗੁਜ਼ਾਰੀ ਭਾਰਤ ਨਾਲੋਂ ਬਿਹਤਰ ਹੈ।
ਭਾਰਤ ਵਿਚ ਗ਼ਰੀਬੀ ਦੀ ਰੇਖਾ ਦੀ ਪਰਿਭਾਸ਼ਾ ਬਾਰੇ ਲੰਮੇ ਸਮੇਂ ਤੋਂ ਬਹਿਸ ਚਲਦੀ ਆ ਰਹੀ ਹੈ। ਡਾਂਡੇਕਰ ਅਤੇ ਰਥ, ਭਾਰਤ ਦੇ ਯੋਜਨਾ ਕਮਿਸ਼ਨ, ਲੱਕੜਵਾਲਾ, ਵਾਈ.ਐਸ. ਅਲੱਗ, ਸਕਸੇਨਾ, ਤੇਂਦੁਲਕਰ, ਅਰਜਨ ਸੇਨਗੁਪਤਾ ਅਤੇ ਹੋਰਨਾਂ ਦੁਆਰਾ ਗ਼ਰੀਬੀ ਰੇਖਾ ਦੀਆਂ ਪਰਿਭਾਸ਼ਾਵਾਂ ਸਿਰਫ਼ ਇੱਕ ਦੂਜੇ ਤੋਂ ਵੱਖ ਹੀ ਨਹੀਂ ਹਨ, ਸਗੋਂ ਵਿਸ਼ਵ ਬੈਂਕ ਦੁਆਰਾ ਦਿੱਤੀਆਂ ਗਈਆਂ ਪਰਿਭਾਸ਼ਾਵਾਂ (ਆਮ ਗ਼ਰੀਬੀ- ਦੋ ਅਮਰੀਕਨ ਡਾਲਰ ਰੋਜ਼ਾਨਾ ਖਰਚ ਅਤੇ ਘੋਰ ਗ਼ਰੀਬੀ - 1.25 ਅਮਰੀਕਨ ਡਾਲਰ) ਤੋਂ ਕਿਤੇ ਪਿੱਛੇ ਵੀ ਹਨ। ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਕਈ ਦੇਸ਼ ਗ਼ਰੀਬੀ ਦੀਆਂ ਵਿਸ਼ਵ ਬੈਂਕ ਦੁਆਰਾ ਦਿੱਤੀਆਂ ਗਈਆਂ ਪਰਿਭਾਸ਼ਾਵਾਂ ਨੂੰ ਵੀ ਨਾਕਾਫ਼ੀ ਦੱਸਦੇ ਹਨ।
ਭਾਰਤ ਸਰਕਾਰ ਦੇ ਅਦਾਰੇ ਮੰਨੇ-ਪ੍ਰਮੰਨੇ ਅਰਥਵਿਗਿਆਨੀਆਂ ਨਾਲ ਭਰੇ ਪਏ ਹਨ। ਇਹ ਅਤੇ ਹੋਰ ਦਰਬਾਰੀ/ਜੁਗਾੜੀ ਅਰਥ-ਵਿਗਿਆਨੀ ਜਾਣਬੁੱਝ ਕੇ ਉੱਚੀ ਆਰਥਿਕ ਵਿਕਾਸ ਦਰ ਅਤੇ ਆਮ ਲੋਕਾਂ ਦੇ ਵਿਕਾਸ ਨੂੰ ਇਕੋ ਜਿਹੇ ਅਰਥ ਦੇਣ ਲਈ ਸੂਝ ਤੋਂ ਸੱਖਣੀਆਂ ਦਲੀਲਾਂ ਦਿੰਦੇ ਅਤੇ ਕੋਸ਼ਿਸ਼ਾਂ ਕਰਦੇ ਹੋਏ ਕਾਰਪੋਰੇਟ ਜਗਤ ਦੇ ਹੱਕ ਵਿਚ ਅਤੇ ਆਮ ਲੋਕਾਂ ਦੇ ਵਿਰੁੱਧ ਭੁਗਤਦੇ ਹੋਏ ਇਹ ਨਾਟਕ ਕਰਨ ਤੋਂ ਭੋਰਾ ਵੀ ਨਹੀਂ ਝਿਜਕਦੇ ਕਿ ਦੇਸ਼ ਦੀ ਉੱਚੀ ਆਰਥਿਕ ਵਿਕਾਸ ਦਰ ਨਾਲ ਆਮ ਗ਼ਰੀਬ ਲੋਕਾਂ ਦਾ ਜੀਵਨ-ਪੱਧਰ ਉੱਚਾ ਹੁੰਦਾ ਹੈ। ਇਨ੍ਹਾਂ ਅਰਥਵਿਗਿਆਨੀਆਂ ਨੂੰ ਦੇਸ਼ ਦੇ ਮੌਜੂਦਾ ਆਰਥਿਕ ਵਿਕਾਸ ਮਾਡਲ ਅਤੇ ਉਸ ਦੇ ਨਤੀਜੇ ਵਜੋਂ ਉੱਚੀ ਆਰਥਿਕ ਵਿਕਾਸ ਦਰ ਵਜੋਂ ਉਪਜੀਆਂ ਸਮੱਸਿਆਵਾਂ ਜਿਵੇਂ ਸਾਧਨਾਂ/ਆਮਦਨ ਦੀ ਅਸਮਾਨ ਵੰਡ, ਗ਼ਰੀਬੀ, ਕਰਜ਼ਾ, ਭੁੱਖਮਰੀ, ਖ਼ੁਦਕੁਸ਼ੀਆਂ ਆਦਿ ਦਾ ਪਤਾ ਹੋਣ ਦੇ ਨਾਲ-ਨਾਲ ਇਨ੍ਹਾਂ ਸਮੱਸਿਆਵਾਂ ਦੇ ਕਾਰਨ ਲੁੱਟਮਾਰ, ਕਤਲੇਆਮ, ਗੁੰਡਾਗਰਦੀ, ਨਸ਼ੇ, ਚੋਰੀਆਂ, ਡਾਕੇ, ਬੇਇਮਾਨੀ ਆਦਿ ਵਰਗੀਆਂ ਸਮਾਜਕ ਬੁਰਾਈਆਂ ਅਤੇ ਅਨੈਤਿਕ ਵਰਤਾਰਿਆਂ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਆਪਣੇ ਨਿੱਕੇ-ਨਿੱਕੇ, ਹਿੱਤਾਂ ਦੀ ਪੂਰਤੀ ਦੀ ਆਸ ਵਿਚ ਇਹ ਸੱਜਣ ਦੇਸ਼ ਦੀ ਉੱਚੀ ਆਰਥਿਕ ਵਿਕਾਸ ਦਰ ਦੇ ਸੋਹਲੇ ਗਾਉਣ ਦਾ ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦਿੰਦੇ। ਇਸ ਲਈ ਇਹ ਸੱਜਣ ਦੇਸ਼ ਦੀ ਉੱਚੀ ਆਰਥਿਕ ਵਿਕਾਸ ਦਰ ਨਾਲ ਆਮ ਗ਼ਰੀਬ ਲੋਕਾਂ ਦੀ ਕਾਇਆ-ਕਲਪ ਹੋਣ ਸਬੰਧੀ ਅਖੌਤੀ ਨਤੀਜਾ-ਪ੍ਰਮੁੱਖ ਅਧਿਐਨਾਂ ਦਾ ਸਹਾਰਾ ਲੈਂਦੇ ਹੋਏ ਬੇਤੁਕੇ ਬਿਆਨ ਦੇਣ ਵਿਚ ਵੀ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ।
ਭਾਰਤ ਨੇ ਸੰਨ 1991 ਤੋਂ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਦੇ ਨੀਤੀ-ਨਿਰਦੇਸ਼ਾਂ ਤਹਿਤ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਲਾਗੂ ਕੀਤੀ ਗਈ ਜਿਸ ਨੂੰ 'ਨਵੀਂ ਆਰਥਿਕ ਨੀਤੀ' ਦਾ ਨਾਂਅ ਦਿੱਤਾ ਗਿਆ ਹੈ। ਇਸ ਨੀਤੀ ਦਾ ਏਜੰਡਾ ਅਰਥ-ਵਿਵਸਥਾ ਉੱਪਰ ਪੂੰਜੀਪਤੀਆਂ ਅਤੇ ਕਾਰਪੋਰੇਟ ਜਗਤ ਦੀ ਪਕੜ ਨੂੰ ਮਜ਼ਬੂਤ ਕਰਨਾ ਹੈ। ਭਾਰਤ ਦੇ ਯੋਜਨਾ ਕਮਿਸ਼ਨ ਅਤੇ ਹੋਰ 'ਵਿਦਵਾਨਾਂ' ਦੁਆਰਾ ਗ਼ਰੀਬੀ ਰੇਖਾਂ ਦੀਆਂ ਵੱਖ-ਵੱਖ ਸਮੇਂ ਉੱਪਰ ਦਿੱਤੀਆਂ ਗਈਆਂ ਪਰਿਭਾਸ਼ਾਵਾਂ ਪਿੱਛੇ ਲੁਕਵਾਂ ਏਜੰਡਾ ਸਰਕਾਰ ਵੱਲੋਂ ਆਮ ਗ਼ਰੀਬ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਪਹਿਲਾਂ ਤੋਂ ਹੀ ਨਾ-ਮਾਤਰ ਆਰਥਿਕ ਰਿਆਇਤਾਂ/ਸਬਸਿਡੀਆਂ ਨੂੰ ਘਟਾਉਣਾ/ਖ਼ਤਮ ਕਰਨਾ ਹੈ। ਦੇਸ਼ ਵਿਚ ਕੀਤੇ ਗਏ ਵੱਖ-ਵੱਖ ਅਧਿਐਨਾਂ ਤੋਂ ਹੁਣ ਇਹ ਤੱਥ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਵਿਚ ਅਪਣਾਈ ਗਈ 'ਨਵੀਂ ਆਰਥਿਕ ਨੀਤੀ' ਅਰਥ-ਵਿਵਸਥਾ ਦੇ ਖੇਤੀਬਾੜੀ, ਉਦਯੋਗਾਂ ਅਤੇ ਸੇਵਾਵਾਂ ਦੇ ਖੇਤਰਾਂ ਉੱਪਰ ਕਾਰਪੋਰੇਟ ਜਗਤ ਨੂੰ ਕਾਬਜ਼ ਕਰਨ ਅਤੇ ਆਮ ਲੋਕਾਂ ਨੂੰ ਗ਼ਰੀਬੀ ਵਿਚ ਧੱਕਣ ਲਈ ਜ਼ਿੰਮੇਵਾਰ ਹੈ।
ਸਰਮਾਏਦਾਰੀ ਰਾਜ-ਪ੍ਰਬੰਧ ਵਿਚ ਅਕਸਰ ਹੁਕਮਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਪ੍ਰਤੀ ਅਸੰਵੇਦਨਸ਼ੀਲ ਹੋ ਜਾਂਦੇ ਹਨ। ਇਕ ਵਾਰ ਫਰਾਂਸ ਦੀ ਰਾਣੀ ਦੇ ਮਹਿਲ ਦੇ ਬਾਹਰ ਲੋਕ ਰੋਸ-ਮੁਜ਼ਾਹਰਾ ਕਰ ਰਹੇ ਸਨ। ਰਾਣੀ ਵੱਲੋਂ ਆਪਣੇ ਅਹਿਲਕਾਰਾਂ ਤੋਂ ਇਸ ਦਾ ਕਾਰਨ ਪੁੱਛਣ ਉੱਤੇ ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਰੋਟੀ ਨਾ ਮਿਲਣ ਕਾਰਨ ਭੁੱਖੇ ਹਨ। ਰਾਣੀ ਨੇ ਹੈਰਾਨੀ ਨਾਲ ਆਪਣੇ ਅਹਿਲਕਾਰਾਂ ਤੋਂ ਪੁੱਛਿਆ ਕਿ ਇਨ੍ਹਾਂ ਲੋਕਾਂ ਨੂੰ ਜੇਕਰ ਰੋਟੀ ਨਹੀਂ ਮਿਲਦੀ ਤਾਂ ਇਹ ਲੋਕ ਕੇਕ ਅਤੇ ਪੇਸਟਰੀਆਂ ਕਿਉਂ ਨਹੀਂ ਖਾਂਦੇ? ਕੁਝ ਇਸੇ ਤਰ੍ਹਾਂ ਦਾ ਹਾਲ ਸਾਡੇ 'ਵਿਦਵਾਨਾਂ', ਯੋਜਨਾਕਾਰਾਂ, ਅਤੇ ਹੁਕਮਾਰਾਨਾਂ ਦਾ ਹੈ।
ਇਨ੍ਹਾਂ ਸਾਰਿਆਂ ਨੂੰ ਸ਼ਹਿਰਾਂ ਦੀਆਂ ਝੁੱਗੀਆਂ-ਝੌਂਪੜੀਆਂ ਅਤੇ ਪਿੰਡਾਂ ਵਿਚ ਕਾਮਿਆਂ ਦੇ ਘਰਾਂ ਵਿਚ 6 ਮਹੀਨੇ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਕੀ 32 ਤੋਂ 47 ਰੁਪਏ ਵਿਚ ਜਿਉਣਾ ਸੰਭਵ ਵੀ ਹੈ ਜਾਂ ਨਹੀਂ? ਇਹ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਇਹ 'ਵਿਦਵਾਨ', ਯੋਜਨਾਕਾਰ, ਅਤੇ ਹੁਕਮਰਾਨ 1-2 ਮਹੀਨਿਆਂ ਤੋਂ ਵੱਧ ਜੀਅ ਨਹੀਂ ਸਕਣਗੇ ਕਿਉਂਕਿ ਏਨੇ ਰੁਪਇਆਂ ਵਿਚ ਤਾਂ ਇਨ੍ਹਾਂ ਨੂੰ ਪੀਣ ਲਈ ਲੋੜੀਂਦਾ 'ਮਿਨਰਲ ਵਾਟਰ' ਵੀ ਨਹੀਂ ਮਿਲਣਾ, ਖਾਣਾ ਤਾਂ ਦੂਰ ਦੀ ਗੱਲ ਰਹੀ ਅਤੇ ਇਸਤੋਂ ਬਿਨਾਂ ਪਸ਼ੂਆਂ, ਮੱਖੀਆਂ ਅਤੇ ਮੱਛਰਾਂ ਨਾਲ ਨਾ-ਰਹਿਣ ਦੇ ਆਦੀ ਹੋਣ ਕਾਰਨ ਇਹਨਾਂ ਦੀ ਮਾਨਸਿਕ ਪੀੜਾ ਨੂੰ ਸਮਝਿਆ ਜਾ ਸਕਦਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਬਹੁਤ ਹੀ ਸਤਿਕਾਰਤ ਪ੍ਰੋਫ਼ੈਸਰ ਉਤਸਾ ਪਟਨਾਇਕ ਦਾ ਖੋਜ ਅਧਿਐਨ ਇਹ ਸਪੱਸ਼ਟ ਕਰਦਾ ਹੈ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਭਾਰਤ ਵਿਚ ਗ਼ਰੀਬੀ ਅਤੇ ਭੁੱਖਮਰੀ ਵਧ ਰਹੀ ਹੈ। ਲੇਖਕ ਦੇ ਆਪਣੇ ਅਤੇ ਉਸਦੀ ਨਿਗਰਾਨੀ ਵਿਚ ਕੀਤੇ ਗਏ ਖੋਜ ਅਧਿਐਨ ਇਹ ਤੱਥ ਸਾਹਮਣੇ ਲਿਆਉਂਦੇ ਹਨ ਕਿ ਪੰਜਾਬ ਵਿਚ ਤਕਰੀਬਨ ਸਾਰੇ ਨਿਮਨ ਕਿਸਾਨ, ਖੇਤੀਬਾੜੀ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਘੋਰ ਗ਼ਰੀਬੀ ਵਿਚ ਰਹਿੰਦੇ ਹਨ। ਦੇਸ਼ ਦੇ ਬਹੁਤੇ ਭਾਗਾਂ ਵਿਚ ਹਾਲਾਤ ਇਸ ਤੋਂ ਵੀ ਕਿਤੇ ਵੱਧ ਮਾੜੇ ਹਨ। ਦੇਸ਼ ਦੀ ਕੁੱਲ ਜਨਸੰਖਿਆ ਦਾ 53 ਫ਼ੀਸਦੀ ਹਿੱਸਾ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਖੇਤਰ ਉੱਪਰ ਨਿਰਭਰ ਹੈ ਜਿਸ ਨੂੰ ਰਾਸ਼ਟਰੀ ਆਮਦਨ ਵਿਚੋਂ ਸਿਰਫ਼ 14 ਫ਼ੀਸਦੀ ਦੇ ਕਰੀਬ ਹਿੱਸਾ ਹੀ ਮਿਲਦਾ ਹੈ। ਖੇਤੀਬਾੜੀ ਦੀ ਨਵੀਂ ਜੁਗਤ ਅਧੀਨ ਮਸ਼ੀਨਰੀ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਨੇ ਨਿਮਨ ਕਿਸਾਨਾਂ, ਖੇਤੀਬਾੜੀ ਮਜ਼ਦੂਰਾਂ, ਅਤੇ ਪੇਂਡੂ ਛੋਟੇ ਕਾਰੀਗਰਾਂ ਦੇ ਰੁਜ਼ਗਾਰ ਦੇ ਦਿਨਾਂ ਨੂੰ ਬਹੁਤ ਘੱਟ ਕਰ ਦਿੱਤਾ ਹੈ। ਦੇਸ਼ ਦੀ ਕੁੱਲ ਕਿਰਤ-ਸ਼ਕਤੀ ਦੇ 93 ਫ਼ੀਸਦੀ ਹਿੱਸੇ ਨੂੰ ਗ਼ੈਰ-ਜਥੇਬੰਦਕ ਖੇਤਰ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਭਾਰਤ ਵਿਚ ਗ਼ਰੀਬੀ ਆਪਣੇ-ਆਪ ਨਹੀਂ ਘਟੇਗੀ। ਇਸ ਲਈ ਲੋਕਾਂ ਦੇ ਦਬਾਅ ਅਤੇ ਦਖ਼ਲ ਅਤੇ ਦ੍ਰਿੜ੍ਹ ਰਾਜਨੀਤਕ ਇੱਛਾ-ਸ਼ਕਤੀ ਦੀ ਲੋੜ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਦਾ ਖਹਿੜਾ ਛੱਡਣਾ ਅਤੇ ਲੋਕ-ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਪਵੇਗਾ ਜਿਸ ਵਿਚ ਜਨਤਕ ਖੇਤਰ ਦਾ ਪਸਾਰ ਅਤੇ ਵਿਕਾਸ ਅਤੇ ਅਰਥ-ਵਿਵਸਥਾ ਦੇ ਵੱਖ-ਵੱਖ ਖੇਤਰਾਂ ਦੀ ਕੰਮ-ਕਾਜ ਉੱਪਰ ਸਰਕਾਰੀ ਨਿਗਰਾਨੀ ਯਕੀਨੀ ਹੋਵੇ। ਪੂੰਜੀ ਦੀ ਜਗ੍ਹਾ ਕਿਰਤ-ਭਰਪੂਰ ਉਤਪਾਦਨ ਦੀਆਂ ਤਕਨੀਕਾਂ ਵੱਲ ਆਉਣਾ ਪਵੇਗਾ। ਆਮ ਲੋਕਾਂ ਦੀਆਂ ਘੱਟੋ-ਘੱਟ ਮੁੱਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ-ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਵੱਲ ਲੋੜੀਂਦਾ ਸਰਕਾਰੀ ਧਿਆਨ ਇਸ ਸਮੱਸਿਆ ਦਾ ਸਦੀਵੀਂ ਹੱਲ ਹੋ ਸਕੇਗਾ ਕਿਉਂਕਿ ਕਿਸੇ ਵੀ ਜਗ੍ਹਾ ਜਾਂ ਲੋਕਾਂ ਦੇ ਕਿਸੇ ਵੀ ਵਰਗ ਦੀ ਗ਼ਰੀਬੀ ਸਾਰੀਆਂ ਥਾਵਾਂ ਉੱਪਰ ਸਾਰੇ ਖੁਸ਼ਹਾਲ ਲੋਕਾਂ ਲਈ ਖ਼ਤਰਾ ਹੁੰਦੀ ਹੈ। ਇਸ ਲਈ ਲੋੜੀਂਦੇ ਵਿੱਤ ਦਾ ਪ੍ਰਬੰਧ ਖੁਸ਼ਹਾਲ ਲੋਕਾਂ/ਕਾਰਪੋਰੇਟ ਜਗਤ ਉੱਪਰ ਟੈਕਸ ਵਧਾ ਕੇ ਅਤੇ ਉਸ ਦੀ ਉਗਰਾਹੀ ਕਰਕੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
-ਪ੍ਰੋਫ਼ੈਸਰ, ਅਰਥ-ਵਿਗਿਆਨ ਵਿਭਾਗ, 
ਪੰਜਾਬੀ ਯੂਨੀਵਰਸਿਟੀ, ਪਟਿਆਲਾ  ('ਅਜੀਤ' ਤੋਂ ਧੰਨਵਾਦ ਸਹਿਤ)

ਲੇਖਕ ਦੀ ਸਮਾਜਿਕ ਭੂਮਿਕਾ

ਡਾ. ਕਰਮਜੀਤ ਸਿੰਘ

ਲੇਖਕ ਸ਼ਬਦ ਮਨੁੱਖ ਦੁਆਰਾ ਲਿਪੀ ਦੀ ਇਜਾਦ ਨਾਲ ਹੋਂਦ ਵਿਚ ਆਇਆ। ਇਸਤੋਂ ਪਹਿਲਾਂ ਮਨੁੱਖ ਦੇਵੀ ਦੇਵਤਿਆਂ ਦੇ ਰੂਪ ਵਿਚ ਅਗੰਮੀ ਸ਼ਕਤੀਆਂ ਦੀ ਉਸਤਤੀ ਵਿਚ ਮੰਤਰਾਂ ਦਾ ਉਚਾਰਨ ਹੀ ਕਰਦਾ ਸੀ। ਇਹੀ ਉਹਦੀ ਪਹਿਲੀ ਕਾਵਿ ਸਿਰਜਣਾ ਸੀ। ਸਾਡੇ ਦੇਸ਼ ਅੰਦਰ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ, ਪਹਿਲਾਂ ਰਿਸ਼ੀਆਂ ਮੁਨੀਆਂ ਦੁਆਰਾ ਜ਼ਬਾਨੀ ਹੀ ਉਚਾਰਿਆ ਜਾਂਦਾ ਰਿਹਾ। ਬਹੁਤ ਚਿਰ ਬਾਅਦ ਉਸਨੂੰ ਲਿਖਤੀ ਰੂਪ ਮਿਲਿਆ। 
ਸਮਾਜ ਦੀ ਵਰਗ ਵੰਡ ਨੇ ਲੇਖਕ/ਸਹਿਤਕਾਰ ਨੂੰ ਦੋ ਵਰਗਾਂ ਵਿਚ ਵੰਡ ਦਿੱਤਾ। ਇਕ ਸੀ ਦਰਬਾਰੀ ਸਾਹਿਤਕਾਰ ਜੋ ਰਾਜਿਆਂ ਜਾਗੀਰਦਾਰਾਂ ਦੇ ਦਰਬਾਰਾਂ ਦੀ ਸ਼ੋਭਾ ਬਣਿਆ ਅਤੇ ਜੋ ਰਾਜਿਆਂ, ਮਹਾਰਾਜਿਆਂ ਦੀ ਉਪਮਾ ਵਿਚ ਹੀ ਲੱਗਾ ਰਿਹਾ। ਦੂਜਾ ਸਾਹਿਤਕਾਰ ਲੋਕ ਸਾਹਿਤਕਾਰ ਸੀ ਜੋ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਉਪਰਲੇ ਵਰਗ ਦੀਆਂ ਜ਼ਿਆਦਤੀਆਂ ਦੀ ਤਕਲੀਫ ਤੋਂ ਥੋੜ੍ਹਚਿਰੀ ਰਾਹਤ ਦਿੰਦਾ ਅਤੇ ਮੁੜ ਕੰਮ ਵਿਚ ਜੁੱਟਣ ਲਈ ਮਾਨਸਿਕ ਠੁੰਮਣਾ ਬਣਦਾ। ਇਸ ਵਿਚ ਜੇ ਕਿਤੇ ਵਿਰੋਧ ਹੁੰਦਾ ਤਾਂ ਉਹ ਵਿਅੰਗ ਦਾ ਰੂਪ ਧਾਰਦਾ ਪਰ ਸਮੁੱਚੇ ਤੌਰ 'ਤੇ ਉਹ ਸਮਾਜਿਕ ਵਿਦਰੋਹ ਨੂੰ ਨਹੀਂ ਸੀ ਉਕਸਾਉਂਦਾ। ਉਪਰਲੇ ਵਰਗ ਦਾ ਸਾਹਿਤਕਾਰ ਬੌਧਿਕ ਘੁਣਤਰਾਂ ਕੱਢਣ ਵਿਚ ਇੰਨਾ ਤਾਕ ਸੀ ਤੇ ਸ਼ਾਸ਼ਕ ਵਰਗ ਉਸਨੂੰ ਸਰਪ੍ਰਸਤੀ ਦੇ ਰਿਹਾ ਹੁੰਦਾ ਸੀ ਇਸ ਲਈ ਉਸਦੇ ਵਿਚਾਰ ਹੀ ਲੋਕਾਂ ਦੇ ਅਵਚੇਤਨ ਦਾ ਹਿੱਸਾ ਬਣਦੇ ਰਹੇ। ਭਾਗਵਾਦ, ਕਿਸਮਤਵਾਦ ਆਦਿ ਵਿਚਾਰ ਇਵੇਂ ਹੀ ਜੜ੍ਹਾਂ ਫੜਦੇ ਰਹੇ। 
ਸਾਹਿਤਕਾਰਾਂ ਦੀ ਚੇਤੰਨ ਤੌਰ 'ਤੇ ਸਮਾਜਿਕ ਭੂਮਿਕਾ ਨਿਰਧਾਰਤ ਕਰਨ ਦਾ ਕੰਮ ਪ੍ਰਗਤੀਸ਼ੀਲ ਲਹਿਰ ਨੇ ਹੀ ਕੀਤਾ, ਵਿਸ਼ੇਸ਼ ਤੌਰ 'ਤੇ ਲੇਖਕ ਸਾਮੂਹਿਕ ਤੌਰ ਤੇ ਸਮਾਜਿਕ ਸਰੋਕਾਰਾਂ ਲਈ ਲਾਮਬੰਦ ਹੋ ਕੇ ਫਾਸ਼ੀਵਾਦ ਵਰਗੀ ਵਿਚਾਰਧਾਰਾ ਵਿਰੁੱਧ ਲੜ ਵੀ ਸਕਦੇ ਹਨ, ਇਹ ਇਸ ਲਹਿਰ ਨੇ ਹੀ ਸਿਖਾਇਆ। ਅਮਨ ਸ਼ਾਂਤੀ ਲਈ ਸਿਰਜਣਾ, ਹੇਠਲੇ ਲੁੱਟੇ ਜਾਂਦੇ ਵਰਗ ਦਾ ਪੱਖ ਪੂਰਨਾ, ਔਰਤ ਦੀ ਦੋਹਰੀ ਗੁਲਾਮੀ ਨੂੰ ਸਮਝਣਾ, ਲੋਕ ਬੋਲੀਆਂ ਅਤੇ ਮਾਤਭਾਸ਼ਾਵਾਂ ਪ੍ਰਤੀ ਜਾਗਰੂਕਤਾ ਦੇ ਨਾਲ ਨਾਲ ਇਕ ਵੱਖਰੇ ਲੋਕ ਪੱਖੀ ਸੁਹਜ ਸ਼ਾਸਤਰ ਦਾ ਨਿਰਮਾਣ ਵੀ ਇਸੇ ਲਹਿਰ ਦੇ ਹਿੱਸੇ ਆਇਆ। 
ਇਸ ਲਹਿਰ ਦੇ ਖਿਲਾਫ ਪਤਾ ਨਹੀਂ ਹੁਣ ਤੱਕ ਕਿੰਨੇ ਵਾਦ ਪੈਦਾ ਹੋ ਚੁੱਕੇ ਹਨ। ਸੰਰਚਨਾਵਾਦ, ਰੂਪਵਾਦ, ਚਿੰਨ੍ਹਵਾਦ, ਨਵੀਂ ਅਮੇਰਿਕਨ ਆਲੋਚਨਾ ਆਦਿ ਸਿੱਧੇ ਅਸਿੱਧੇ ਪ੍ਰਗਤੀਸ਼ੀਲ, ਇਤਿਹਾਸਕ, ਸਮਾਜਿਕ ਸਰੋਕਾਰਾਂ ਦੀ ਅਣਦੇਖੀ ਕਰਕੇ ਪਹਿਲ ਪ੍ਰਗਟਾਊ-ਢੰਗਾਂ ਨੂੰ ਦਿੰਦੇ ਹਨ। ਸ਼ਬਦਾਂ ਨੂੰ ਅਰਥਾਂ ਤੋਂ ਤੋੜਨ ਦਾ ਜਤਨ ਇਹ ਹੈ ਕਿ ਅਰਥ ਲੋਕ ਪੱਖੀ ਹੈ ਜਿਸਨੂੰ ਦਰਕਿਨਾਰ ਕਰ ਦਿੱਤਾ ਜਾਵੇ। ਅਜੋਕੇ ਵਿਸ਼ਵੀਕਰਨ ਅਤੇ ਉਤਰਆਧੁਨਿਕਤਾਵਾਦੀ ਵਿਚਾਰਧਾਰਾ ਦਾ ਤਰਕ ਹੀ ਇਹ ਹੈ ਕਿ ਮਹਾਂਬਿਰਤਾਂਤ ਦਾ ਅੰਤ ਹੋ ਚੁੱਕਾ ਹੈ ਅਤੇ ਨਾਲ ਹੀ ਵਿਚਾਰਧਾਰਾ ਦਾ ਅੰਤ ਵੀ ਹੋ ਚੁੱਕਾ ਹੈ। ਇਹ ਸਿੱਧਾ ਪ੍ਰਗਤੀਸ਼ੀਲ ਲਹਿਰ ਦੇ ਵਿਖੰਡਨ ਵੱਲ ਇਸ਼ਾਰਾ ਕਰਦਾ ਹੈ। ਪਰ ਅੱਜ ਵੀ ਪ੍ਰਗਤੀਸ਼ੀਲ ਲਹਿਰ ਦੀ ਸਾਰਥਕਤਾ ਖਤਮ ਨਹੀਂ ਹੋਈ। ਵਿਸ਼ੇਸ਼ ਤੌਰ 'ਤੇ ਭਾਰਤ ਤੇ ਪੰਜਾਬ ਦੇ ਸੰਦਰਭ ਵਿਚ ਤਾਂ ਬਿਲਕੁਲ ਹੀ ਨਹੀਂ। 
ਲੇਖਕ ਨੂੰ ਕਦੇ ਦੈਵੀ ਜੀਵ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਉਸਦੇ ਸਾਹਿਤ ਨੂੰ ਅਗੰਮੀ ਵਾਕ ਮੰਨਿਆ ਜਾਂਦਾ ਰਿਹਾ ਹੈ, ਪਰ ਪ੍ਰਗਤੀਸ਼ੀਲ ਲਹਿਰ ਨੇ ਲੇਖਕ ਨੂੰ ਇਕ ਆਮ ਇਨਸਾਨ ਦਾ ਦਰਜਾ ਦੇ ਕੇ ਉਸਦੀਆਂ ਵਿਸ਼ੇਸ਼ ਸਮਰੱਥਾਵਾਂ ਨੂੰ ਪ੍ਰਵਾਨਗੀ ਦਿੱਤੀ। 
ਜਦੋਂ ਇਹ ਕਿਹਾ ਜਾਂਦਾ ਹੈ ਕਿ ਜਿੱਥੇ ਸੂਰਜ ਦੀ ਕਿਰਣ ਵੀ ਨਹੀਂ ਪਹੁੰਚ ਸਕਦੀ ਕਵੀ ਦੀ ਪਹੁੰਚ ਉਥੇ ਵੀ ਹੁੰਦੀ ਹੈ ਤਾਂ ਲੇਖਕ ਦੀ ਵਿਸ਼ੇਸ਼ ਕਲਪਨਾ ਸ਼ਕਤੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਾਹਿਤਕਾਰ ਦਾ ਪਹਿਲਾ ਗੁਣ ਇਹ ਹੈ ਕਿ ਉਹ ਪ੍ਰਕਿਰਤਕ ਵਰਤਾਰਿਆਂ ਅਤੇ ਸਮਾਜਿਕ ਵਰਤਾਰਿਆਂ ਨੂੰ ਬੜੀ ਡੂੰਘੀ ਨੀਝ ਨਾਲ ਦੇਖਦਾ ਹੈ। ਜੇ ਉਸ ਕੋਲ ਵਿਗਿਆਨਕ ਦ੍ਰਿਸ਼ਟੀਕੋਣ ਵੀ ਹੋਵੇ ਤਾਂ ਉਸਦੀ ਨੀਝ ਹੰਸ ਵਾਂਗ ਦੁੱਧ ਪਾਣੀ ਦਾ ਨਿਖੇੜਾ ਵੀ ਕਰ ਲੈਂਦੀ ਹੈ। ਕਈ ਵਾਰ ਰਹੱਸਵਾਦੀ/ਧਾਰਮਿਕ ਸਾਹਿਤਕਾਰ ਵੀ ਇਨ੍ਹਾਂ ਵਰਤਾਰਿਆਂ ਨੂੰ ਦੇਖਣ ਤੇ ਇਨ੍ਹਾਂ ਵਿਰੁੱਧ ਆਪਣੇ ਦ੍ਰਿਸ਼ਟੀਕੋਨ ਤੋਂ ਬੋਲਣ ਦੀ ਸਮਰੱਥਾ ਰੱਖਦਾ ਹੈ। ਬਾਬਾ ਫਰੀਦ ਸਹਿਜ ਹੀ ਇਹ ਪਛਾਣ ਕਰ ਲੈਂਦਾ ਹੈ ਕਿ ਸਮਾਜ ਵਿਚ ਦੋ ਧਿਰਾਂ ਸਪੱਸ਼ਟ ਹਨ। ਇਕ ਉਹ ਜਿਨ੍ਹਾਂ ਕੋਲ ਆਟੇ ਦੀ ਬਹੁਤਾਤ ਹੈ ਤੇ ਦੂਸਰੇ ਉਹ ਜਿਨ੍ਹਾਂ ਵਿਚਾਰਿਆਂ ਕੋਲ ਨਿਗੂਣਾ ਲੂਣ ਵੀ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਫਰੀਦ ਗਿਆਰਵੀਂ/ਬਾਰਵੀਂ ਸਦੀ ਵਿਚ ਇਸ ਪਾੜੇ ਦੇ ਸਮਾਜਿਕ ਕਾਰਨ ਨਹੀਂ ਸੀ ਦੱਸ ਸਕਦਾ ਤੇ ਨਾ ਹੀ ਸਮੂਹਿਕ ਸੰਘਰਸ਼ਾਂ ਦੀ ਸਮਝ ਪੈਦਾ ਕਰ ਸਕਦਾ ਸੀ। ਗੁਰੂ ਨਾਨਕ ਬਾਣੀ ਇਸ ਸਮਾਜਿਕ ਪਛਾਣ ਤੋਂ ਅਗਾਂਹ ਇਕ ਧਿਰ ਨਾਲ ਖੜਨ ਦੀ ਸੋਝੀ ਵੀ ਕਰਵਾਉਂਦੀ ਹੈ। ਬਾਬਾ ਨਾਨਕ 'ਨੀਚੀ ਹੂੰ ਅਤਿ ਨੀਚ' ਨਾਲ ਖੜ੍ਹਦਾ ਹੈ ਤੇ ਉਹ 'ਵਡਿਆਂ ਸਿਉਂਕਿਆ ਰੀਸ' ਬਾਰੇ ਵੀ ਸਪੱਸ਼ਟ ਹੈ। ਮੱਧਕਾਲ ਦਾ ਸਾਰਾ ਪੰਜਾਬੀ ਸਾਹਿਤ ਦਲਿਤ ਨਾਲ ਖੜ੍ਹਾ ਹੈ ਤੇ ਜਾਗੀਰਦਾਰਾਂ ਤੇ ਉਸਦੇ ਵਿਚਾਰਾਂ ਨਾਲ ਵਿਰੋਧ ਸਿਰਜਦਾ ਹੈ। ਵੀਹਵੀਂ ਸਦੀ ਦੀਆਂ ਸਾਮਰਾਜੀ ਘਟਨਾਵਾਂ ਅਤੇ ਪੂੰਜੀਵਾਦੀ ਵਿਵਸਥਾ ਵਿਚ ਲੇਖਕ ਹੱਥ ਮਾਰਕਸਵਾਦੀ ਵਿਚਾਰਧਾਰਾ ਦੀ ਦੂਰਬੀਨ ਲੱਗਦੀ ਹੈ ਜੋ ਉਤਰਆਧੁਨਿਕਤਾਵਾਦ ਤੱਕ ਦੇ ਵਿਚਾਰਾਂ ਦੇ ਆਰ-ਪਾਰ ਦੇਖ ਸਕਦੀ ਹੈ। 
ਜੰਗੇਸ਼ਨ ਉਤਰਆਧੁਨਿਕਤਾਵਾਦ ਨੂੰ ਮਲਟੀਨੈਸ਼ਨਲ ਪੱਧਰ 'ਤੇ ਪਹੁੰਚੇ ਪੂੰਜੀਵਾਦ ਦਾ ਸਭਿਆਚਾਰ ਕਹਿੰਦਾ ਹੈ। ਇਹ ਸਭਿਆਚਾਰ ਹਰ ਚੰਗੀ ਚੀਜ਼, ਇਥੋਂ ਤੱਕ ਕਿ ਮਾਨਵਤਾਵਾਦ ਜਿਹੀ ਵਿਚਾਰਧਾਰਾ ਨੂੰ ਵੀ ਸ਼ੱਕ ਦੇ ਘੇਰੇ ਵਿਚ ਲੈ ਆਉਂਦਾ ਹੈ। ਅਤਿ ਦਾ ਨਿੱਜਵਾਦ ਇਸਦੀ ਵੱਡੀ ਅਲਾਮਤ ਹੈ ਅਤੇ ਉਪਭੋਗਤਾਵਾਦ ਇਸਦੇ ਕੇਂਦਰ ਵਿਚ ਹੈ। ਟੈਕਨਾਲੋਜੀ ਇਸਦੇ ਪ੍ਰਚਾਰ ਪ੍ਰਸਾਰ ਲਈ ਲੱਗੀ ਹੋਈ ਹੈ। ਜੇ ਲੇਖਕ ਇਸ ਵਰਤਾਰੇ ਨੂੰ ਨਹੀਂ ਸਮਝਦਾ ਤਾਂ ਉਸਦੀ ਲਿਖਤ ਪਛੜ ਜਾਏਗੀ। ਕਈ ਵਾਰ ਵਰਤਾਰੇ ਦਾ ਸਮਝ ਨਾ ਆਉਣਾ ਲੇਖਕਾਂ ਨੂੰ ਜਾਂ ਤਾਂ ਖੜੋਤ ਦਾ ਸ਼ਿਕਾਰ ਬਣਾ ਦਿੰਦਾ ਹੈ ਤੇ ਜਾਂ ਫਿਰ ਪਿੱਛੇ ਵੱਲ ਨੂੰ ਧੱਕ ਦਿੰਦਾ ਹੈ। ਲਗਭਗ ਅਜਿਹੀ ਸਥਿਤੀ ਹੀ ਭਾਰਤੀ ਪੰਜਾਬੀ ਲੇਖਕ ਦੀ ਹੈ। ਉਪਰੋਕਤ ਵਰਤਾਰੇ ਨੂੰ ਸਮਝੇ ਬਗੈਰ ਅਗਾਂਹ ਨਹੀਂ ਵਧਿਆ ਜਾ ਸਕਦਾ। 
ਜਦੋਂ ਲੇਖਕ ਟੀ.ਵੀ ਸੀਰੀਅਲ ਤੋਂ ਪ੍ਰਭਾਵਿਤ ਹੋ ਜਾਵੇ, ਇੰਟਰਨੈਟ 'ਤੇ ਵਟਸਐਪ 'ਤੇ, ਫੇਸਬੁੱਕ 'ਤੇ ਸਾਰਾ ਸਮਾਂ ਬਰਬਾਦ ਕਰ ਰਿਹਾ ਹੋਵੇ ਤਾਂ ਉਸਤੋਂ ਨਾ ਤਾਂ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਸ ਵਿਚ ਵਿਚਾਰਧਾਰਕ ਪਰਪੱਕਤਾ ਹੋਵੇ ਜਾਂ ਫਿਰ ਉਹ ਵਰਤਾਰਿਆਂ ਵਿਚ ਵਿਚਰਦੇ ਲੋਕਾਂ ਨੂੰ ਰੀਝ ਨਾਲ ਦੇਖ ਸਕੇ। ਕਈ ਵਾਰ ਕੁੱਝ ਲੇਖਕਾਂ ਨੂੰ ਮਨੁੱਖ ਵਿਚ ਕੇਵਲ 'ਸੈਕਸ' ਹੀ ਸਰਵੋਤਮ ਵਿਖਾਈ ਦਿੰਦਾ ਹੈ। ਉਹ ਇਸਦੇ ਆਲੇ ਦੁਆਲੇ ਹੀ ਰਚਨਾ ਦਾ ਸਾਰਾ ਤਾਣਾਬਾਣਾ ਬੁਣਦਾ ਹੈ। ਕਦੇ ਉਹ ਕਿਸੇ ਵਿਅਕਤੀ ਨੂੰ ਲਤੀਫਿਆਂ ਤੱਕ ਸੀਮਤ ਕਰ ਦਿੰਦਾ ਹੈ। ਇਹ ਸਾਰਾ ਕੁੱਝ ਅਜੋਕੇ ਮਨੁੱਖ ਦਾ ਸਮੁੱਚਾ ਸੱਚ ਨਹੀਂ। ਅਜੋਕੇ ਯੁੱਗ ਵਿਚ ਰੱਖ ਕੇ ਪਾਤਰ ਆਰਥਿਕ, ਬੌਧਿਕ, ਭਾਵੁਕ, ਸਰੀਰਕ, ਮਾਨਸਿਕ, ਅਧਿਆਤਮਕ ਭਾਵ ਸਮੁੱਚਾ ਮਨੁੱਖ ਕਿਧਰ ਨੂੰ ਜਾ ਰਿਹਾ, ਇਸ ਦੀ ਸਮਝ ਪੈਦਾ ਕਰਨਾ ਅਜੋਕੇ ਸਾਹਿਤ ਦਾ ਉਦੇਸ਼ ਹੋਣਾ ਚਾਹੀਦਾ ਹੈ ਜੋ ਵਿਖਾਈ ਨਹੀਂ ਦਿੰਦਾ। ਇਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਸਤਹੀ ਵਧੇਰੇ ਲੱਗਦਾ ਹੈ। ਉਹ ਕੋਈ ਡੂੰਘੀ ਸਮਝ ਜਾਂ ਮਨੁੱਖੀ ਕਦਰਾਂ ਕੀਮਤਾਂ ਵਿਚ ਵਿਸ਼ਵਾਸ਼ ਪੈਦਾ ਨਹੀਂ ਕਰਦਾ। 
ਅਜੋਕੇ ਯੁੱਗ ਵਿਚ ਸਭ ਤੋਂ ਵੱਡਾ ਮਨੁੱਖ ਦਾ ਸੰਕਟ ਇਹ ਹੈ ਕਿ ਉਸਨੂੰ ਆਪਣੇ ਵਿਚ ਵਿਸ਼ਵਾਸ਼ ਨਹੀਂ ਰਿਹਾ, ਉਸਦਾ ਭਵਿੱਖ ਸੁਰੱਖਿਅਤ ਨਹੀਂ ਹੈ ਜਿਸਦੇ ਕਾਰਨ ਆਰਥਿਕ ਹਨ। ਅਜਿਹੀ ਸਥਿਤੀ ਵਿਚ ਮਨੁੱਖ ਕੀ ਬਣਦਾ ਹੈ, ਤੇ ਉਸਨੂੰ ਇਸ ਸਥਿਤੀ ਵਿਚੋਂ ਬਾਹਰ ਕਿਵੇਂ ਕੱਢਿਆ ਜਾ ਸਕਦਾ ਹੈ? ਇਹ ਲੇਖਕ ਸਾਹਮਣੇ ਵੱਡੀ ਚਿੰਤਾ ਹੋਣੀ ਚਾਹੀਦੀ ਹੈ। ਇਸ ਵਿਸ਼ਵਾਸ਼ ਬਹਾਲੀ ਤੋਂ ਬਾਅਦ ਸਾਮੂਹਿਕਤਾ ਵਿਚ ਵਿਸ਼ਵਾਸ ਅਤੇ ਭਵਿੱਖ ਵਿਚ ਵਿਸ਼ਵਾਸ ਜਗਾਉਣਾ ਲੇਖਕ ਦੀ ਮੁੱਖ ਲੋੜ ਹੈ। ਪਰ ਜੇ ਲੇਖਕ ਆਪ ਹੀ ਆਪਣੀ ਹੋਂਦ ਬਚਾਉਣ ਲ.ਈ ਸਰਕਾਰੇ ਦਰਬਾਰੇ ਪਹੁੰਚਣ ਲਈ ਤਰਲੋਮੱਛੀ ਹੋਇਆ ਰਹੇ ਜਾਂ ਆਪਣੀਆਂ ਮਾਨਸਿਕ ਗੰਢਾਂ ਨੂੰ ਖੋਲਣ ਵਿਚ ਲੱਗਿਆ ਰਹੇਗਾ ਤਾਂ ਉਸਦੇ ਸਾਹਿਤ ਦਾ ਸ਼ਾਇਦ ਬਹੁਤਾ ਮੁੱਲ ਨਹੀਂ ਹੋਵੇਗਾ। 
ਸਾਹਿਤ ਦੇ ਸੁਹਜ ਸ਼ਾਸ਼ਤਰ ਦਾ ਮਸਲਾ ਵੀ ਬੜਾ ਗੰਭੀਰ ਹੈ। ਵਰਗਗਤ ਸਮਾਜ ਵਿਚ ਖਾਸ ਤੌਰ 'ਤੇ ਅਜੋਕੇ ਸਮਾਜ ਵਿਚ ਇਹ ਹੋਰ ਵੀ ਗੰਭੀਰ ਹੈ। ਭਾਰਤ ਵਿਚ ਜਿੱਥੇ ਸਾਹਿਤ ਪੜ੍ਹਨਾ ਪੜ੍ਹਾਉਣਾ ਵੀ ਜੇ ਰੋਜ਼ਗਾਰ ਤੱਕ ਸੀਮਤ ਹੈ ਤਾਂ ਉਥੇ ਸਾਹਿਤ ਦੀ ਡੂੰਘੀ ਭੂਮਿਕਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਵਿਸ਼ੇਸ਼ ਤੌਰ 'ਤੇ ਜਦੋਂ ਸਿਰਫ ਤੇ ਸਿਰਫ ਟੈਕਨਾਲੋਜੀ ਰਾਹੀਂ ਬੰਦੇ ਨੂੰ ਰੋਬੋ ਬਣਾ ਕੇ ਹਿੰਊਮੈਨੀਟੀਜ਼ (ਜਿਸ ਵਿਚ ਸਾਹਿਤ ਵੀ ਸ਼ਾਮਿਲ ਹੈ) ਨੂੰ ਦਰਕਿਨਾਰ ਕੀਤਾ ਜਾ ਰਿਹਾ ਹੋਵੇ ਤਾਂ ਇਸ ਡੂੰਘੀ ਸਾਜਿਸ਼ ਨੂੰ ਸਮਝ ਕੇ ਲੋਕਾਂ ਨੂੰ ਗੰਭੀਰ ਸਾਹਿਤ ਨਾਲ ਕਿਵੇਂ ਜੋੜਿਆ ਜਾਵੇ, ਇਹ ਆਪਣੇ ਆਪ ਵਿਚ ਇਕ ਚੁਣੌਤੀ ਹੈ। ਭਾਵੇਂ ਪ੍ਰਮੁੱਖ ਤੌਰ 'ਤੇ ਵਿਕਸਿਤ ਪੂੰਜੀਵਾਦ ਵਿਚ ਦੋ ਵਰਗ ਸਪੱਸ਼ਟ ਹਨ, ਪਰ ਇਸ ਦੇ ਉਪਵਰਗ ਇੰਨੇ ਵਧੇਰੇ ਬਣ ਗਏ ਹਨ ਕਿ ਹਰਉਪਵਰਗ ਦੇ ਸੁਹਜ ਸੁਆਦ ਵੱਖਰੇ ਹਨ, ਸਾਹਿਤਕ ਸੁਹਜ ਸੁਆਦ ਹੋਰ ਵੀ ਟੇਢੇ ਮੇਢੇ ਹਨ। ਕਈ ਸਿਆਣੇ ਲਿਖਤੀ ਕਿਤਾਬਾਂ ਦੇ ਦੀ ਥਾਂ ਈ-ਕਿਤਾਬਾਂ ਉਪਰ ਜ਼ੋਰ ਦੇ ਰਹੇ ਹਨ। ਜੋ ਲੋਕ ਅਜੇ ਆਪਣੇ ਅੱਖਰ ਵੀ ਨਹੀਂ ਪੜ੍ਹ ਸਕਦੇ, ਉਨ੍ਹਾਂ ਨੂੰ ਈ-ਕਿਤਾਬਾਂ ਲੜ ਲਾਉਣਾ ਕਿੰਨਾ ਕੁ ਸਾਰਥਕ ਹੋ ਸਕਦਾ ਹੈ? ਉਨ੍ਹਾਂ ਲਈ ਟੀ.ਵੀ. 'ਤੇ ਦਿਖਾਇਆ ਜਾਂਦਾ ਸੰਸਾਰ ਹੀ ਤਲਿਸਮੀ ਅਤੇ ਰਾਹਤ ਦੇਣ ਵਾਲਾ ਹੈ। ਮੋਬਾਇਲਾਂ 'ਤੇ ਵਿਚਰਦੇ ਲਤੀਫ਼ੇ ਹੀ ਮਨੋਰੰਜਨ ਦਾ ਸਾਧਨ ਹਨ। ਸਮਝ ਬਣਾਉਣਾ ਇਨ੍ਹਾਂ ਸਾਧਨਾਂ ਦਾ ਉਦੇਸ਼ ਹੀ ਨਹੀਂ ਹੈ। 
ਗੱਲ ਇੱਥੇ ਮੁਕਦੀ ਹੈ ਕਿ ਲੇਖਕ ਲਈ ਇਹ ਸਾਰੀ ਸਥਿਤੀ ਇਕ ਚੈਲੰਜ ਹੈ। ਇਹ ਕਹਿ ਕੇ ਕੰਮ ਨਹੀਂ ਚਲਾਇਆ ਜਾ ਸਕਦਾ ਕਿ ਇਸਨੂੰ ਸਮਝਿਆ ਨਹੀਂ ਜਾ ਸਕਦਾ ਜਾਂ ਫਿਰ ਇਸਨੂੰ ਬਦਲਿਆ ਤਾਂ ਬਿਲਕੁਲ ਹੀ ਨਹੀਂ ਜਾ ਸਕਦਾ। ਅਜਿਹੇ ਅਵਿਸ਼ਵਾਸ਼ ਦੇ ਮਾਹੌਲ ਵਿਚ ਪ੍ਰਗਤੀਸ਼ੀਲ ਲੇਖਕਾਂ ਦੀ ਭੂਮਿਕਾ ਹੋਰ ਵੀ ਵਧੇਰੇ ਜਟਿਲ ਤੇ ਚੈਲੰਜਿੰਗ ਹੋ ਜਾਂਦੀ ਹੈ। ਲੇਖਕਾਂ ਸਾਹਮਣੇ ਇਕ ਪੂਰੀ ਪਰੰਪਰਾ ਹੈ ਜਿਸਨੂੰ ਸਮਝਣਾ ਹੈ, ਸਮਕਾਲੀ ਵਰਤਾਰੇ ਨੂੰ ਆਲੋਚਨਾਤਮਕ ਪੱਧਰ 'ਤੇ ਆਤਮਸਾਤ ਕਰਨਾ ਹੈ। ਇਕ ਦ੍ਰਿਸ਼ਟੀਕੋਨ ਪ੍ਰਤੀ ਪ੍ਰਤੀਬੱਧਤਾ ਤਾਂ ਹੋਣੀ ਹੀ ਚਾਹੀਦੀ ਹੈ, ਲੋਕਾਂ ਨਾਂਲ ਦੋਸਤਾਨਾ ਸਬੰਧਾਂ ਦਾ ਅਹਿਸਾਸ ਵੀ ਜ਼ਰੂਰੀ ਹੈ ਨਹੀਂ ਤਾਂ ਇਕ ਵੱਖਰੀ ਤਰ੍ਹਾਂ ਦਾ 'ਨਕਾਰਵਾਦ' ਜਾਂ ਸਿਨੀਸਿਜਮ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੂੰ ਸੁਧਾਰਿਆ ਨਹੀਂ ਜਾ ਸਕਦਾ ਹੈ। 
ਮੀਡੀਆ ਨੇ ਲੋਕਾਂ ਦੇ ਸੁਹਝ ਸੁਆਦ ਵੀ ਵਿਗਾੜੇ ਹਨ। ਰੁਮਾਂਸ ਐਕਸ਼ਨ, ਡਰਾਉਣੀਆਂ ਕਿਸਮ ਦੀਆਂ ਰਚਨਾਵਾਂ ਸੇਧ ਤਾਂ ਦਿੰਦੀਆਂ ਹੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਬਿਮਾਰ ਪੈਦਾ ਕਰਨ ਦਾ ਕਾਰਨ ਬਣਦੀਆਂ ਹਨ। 
ਇਨ੍ਹਾਂ ਸਾਰੀਆਂ ਸਥਿਤੀਆਂ ਵਿਚ ਲੇਖਕਾਂ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਹੈ, ਨਵੇਂ ਸਿਰੇ ਤੋਂ ਸਮਾਜਿਕ ਪ੍ਰਾਥਮਿਕਤਾਵਾਂ ਤੈਅ ਕਰਨ ਦੀ ਲੋੜ ਹੈ ਅਤੇ ਸੁਹਜ ਸਾਸ਼ਤਰ ਉਪਰ ਵੀ ਮੁੜ ਨਜ਼ਰ ਸਾਨੀ ਕਰਨ ਦੀ ਲੋੜ ਹੈ। ਤਾਂ ਹੀ ਸ਼ਾਇਦ ਲੇਖਕ ਆਪਣੀ ਬਣਦੀ ਸਮਾਜਿਕ ਭੂਮਿਕਾ ਨਿਭਾਉਣ ਦੇ ਯੋਗ ਹੋ ਸਕੇਗਾ। 

ਬੇਜ਼ਮੀਨੇ ਮਜ਼ਦੂਰਾਂ ਦਾ ਰਿਹਾਇਸ਼ੀ ਪਲਾਟਾਂ ਲਈ ਵੱਧ ਰਿਹਾ ਸੰਘਰਸ਼

ਗੁਰਨਾਮ ਸਿੰਘ ਦਾਊਦ

ਧਰਤੀ ਉਤੇ ਪਾਣੀ ਦੀ ਮੌਜੂਦਗੀ ਸਦਕਾ ਇਸ ਉਤੇ ਅਨੇਕਾਂ ਜੀਵ ਜੰਤੂਆਂ ਦਾ ਆਗਮਨ ਹੋਇਆ। ਪਹਿਲਾਂ ਪਾਣੀ ਵਿਚ ਰਹਿਣ ਵਾਲੇ ਅਤੇ ਫੇਰ ਪਾਣੀ ਤੋਂ ਬਾਹਰ ਭਾਵ ਧਰਤੀ ਉਤੇ ਰਹਿਣ ਵਾਲੇ ਜੀਵ ਵਿਕਾਸ ਕਰਦੇ ਹੋਏ ਹੋਂਦ ਵਿਚ ਆਏ। ਉਹਨਾਂ ਜੀਵਾਂ ਵਿਚੋਂ ਹੀ ਜਾਨਵਰ ਤੋਂ ਵਿਕਾਸ ਕਰਕੇ ਮਨੁੱਖ ਹੋਂਦ ਵਿਚ ਆ ਗਿਆ। ਮਨੁੱਖ ਨੂੰ ਬਹੁਤ ਸਾਰੀਆਂ ਚੀਜਾਂ ਕੁਦਰਤ ਵਲੋਂ ਵੀ ਪ੍ਰਾਪਤ ਹੋ ਗਈਆਂ। ਜਿੰਨ੍ਹਾ ਨੂੰ ਕੁਦਰਤੀ ਸਰੋਤ ਕਿਹਾ ਜਾ ਸਕਦਾ ਹੈ। ਇਹਨਾਂ ਚੀਜਾਂ ਵਿਚ ਧਰਤੀ ਤੋਂ ਇਲਾਵਾ ਹਵਾ, ਪਾਣੀ, ਧਰਤੀ ਹੇਠਲੇ ਕੋਲੇ, ਤਾਂਬੇ, ਬਾਕਸਾਈਡ, ਲੋਹੇ, ਸੋਨੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਣਿਜ ਪਦਾਰਥ ਤੇ ਅਨੇਕਾਂ ਧਾਤਾਂ ਮਨੁੱਖ ਨੂੰ ਕੁਦਰਤੀ ਤੌਰ 'ਤੇ ਮਿਲੀਆਂ। 
ਮਨੁੱਖ ਦਾ ਦਿਮਾਗ ਬਾਕੀ ਜੀਵਾਂ ਦੇ ਮੁਕਾਬਲੇ ਚੰਗਾ ਤੇ ਤਿੱਖਾ ਹੋਣ ਕਰਕੇ ਇਸਨੇ ਕੁਦਰਤ ਨਾਲ ਸੰਘਰਸ਼ ਕਰਕੇ ਬਹੁਤ ਕੁੱਝ ਪ੍ਰਾਪਤ ਕਰ ਲਿਆ। ਅੱਜ ਵੀ ਮਨੁੱਖ ਕੁਦਰਤ ਨਾਲ ਸੰਘਰਸ਼ ਕਰ ਰਿਹਾ ਹੈ ਅਤੇ ਲਗਾਤਾਰ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਕੇ ਦੁਨੀਆਂ ਨੂੰ ਹੈਰਾਨ ਕਰ ਰਿਹਾ ਹੈ। ਮਨੁੱਖ ਵਲੋਂ ਕੁਦਰਤ ਉਤੇ ਫਤਿਹ ਹਾਸਲ ਕਰਕੇ ਪੈਦਾ ਕੀਤੀਆਂ ਚੀਜ਼ਾਂ ਨੂੰ ਵਿਗਿਆਨਕ ਪ੍ਰਾਪਤੀਆਂ ਕਿਹਾ ਜਾ ਸਕਦਾ ਹੈ। ਪਰ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਸਾਰਾ ਕੁੱਝ ਜੋ ਅੱਜ ਸਾਨੂੰ ਨਜ਼ਰ ਆ ਰਿਹਾ ਹੈ ਇਹ ਸਭ ਧਰਤੀ ਦੀ ਹੋਂਦ ਕਰਕੇ ਹੀ ਹੈ। ਸਭ ਜੀਵ, ਜੰਤੂ, ਬਨਸਪਤੀ ਤੇ ਮਨੁੱਖ ਦੇ ਖਾਣ ਪੀਣ ਤੇ ਵਰਤਣ ਵਾਲੀਆਂ ਚੀਜਾਂ ਧਰਤੀ ਦੀ ਹੋਂਦ ਕਾਰਨ ਹੀ ਹਨ। ਇਸੇ ਕਰਕੇ ਗੁਰਬਾਣੀ ਵਿਚ ਵੀ ਧਰਤੀ ਨੂੰ ਬਹੁਤ ਮਾਨਤਾ ਪ੍ਰਦਾਨ ਕਰਕੇ ਇਸਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ''ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ''। ਇਹ ਸ਼ਬਦ ਇਸੇ ਗੱਲ ਦਾ ਪ੍ਰਤੀਕ ਹੈ ਕਿ ਹਵਾ ਪਾਣੀ ਤੋਂ ਬਗੈਰ ਵੀ ਕੁਝ ਪੈਦਾ ਨਹੀਂ ਹੁੰਦਾ ਅਤੇ ਧਰਤੀ ਤਾਂ ਮਾਤਾ ਹੈ ਸਭ ਕੁਝ ਇਸੇ ਵਿਚੋਂ ਹੀ ਪੈਦਾ ਹੁੰਦਾ ਹੈ। 
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦ ਧਰਤੀ ਕਿਸੇ ਨੇ ਆਪ ਨਹੀਂ ਬਣਾਈ ਤਾਂ ਫਿਰ ਇਸ ਉਤੇ ਕਿਸੇ ਇਕ ਜਾਂ ਦੋ ਦਾ ਅਧਿਕਾਰ ਕਿਉਂ? ਜਾਂ ਫਿਰ ਇਉਂ ਕਹਿ ਲਓ ਕਿ ਇਸ ਉਪਰ ਸਮਾਜ ਦੇ ਇਕ ਹਿੱਸੇ ਦਾ ਅਧਿਕਾਰ ਕਿਉਂ? ਇਹ ਜ਼ਮੀਨ ਵਿਹੂਣੇ ਲੋਕਾਂ ਨਾਲ ਸਰਾਸਰ ਧੋਖਾ ਹੈ। ਸਾਡੇ ਦੇਸ਼ ਅੰਦਰ ਮਨੂਵਾਦੀ ਵੰਡ ਤੋਂ ਬਾਅਦ ਜਿਥੇ ਸਮਾਜ ਦੇ ਚੌਥੇ ਹਿੱਸੇ (ਦਲਿਤ) ਨੂੰ ਸਿੱਖਿਆ ਪ੍ਰਾਪਤੀ ਦੇ ਅਧਿਕਾਰ ਤੇ ਨੌਕਰੀਆਂ ਦੀ ਪ੍ਰਾਪਤੀ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਗਿਆ ਉਥੇ ਨਾਲ ਹੀ ਇਸ ਕਰਮਾਂ ਮਾਰੇ ਹਿੱਸੇ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਇਸੇ ਕਰਕੇ ਸਮਾਜ ਦਾ ਇਹ ਹਿੱਸਾ ਅੱਜ ਤੱਕ ਸੰਤਾਪ ਭੋਗ ਰਿਹਾ ਹੈ ਅਤੇ ਨਰਕ ਬਰਾਬਰ ਜ਼ਿੰਦਗੀ ਭੋਗ ਰਿਹਾ ਹੈ। ਇਸ ਵਰਗ ਵਿਚ ਹਮੇਸ਼ਾ ਜ਼ਮੀਨ ਪ੍ਰਾਪਤੀ ਦੀ ਖਾਹਿਸ਼ ਰਹੀ ਹੈ। ਦਰਿਅਵਾਂ ਦੇ ਕੰਢਿਆਂ ਤੇ ਦੱਬ ਕਾਈ ਪੁਟ ਕੇ ਜ਼ਮੀਨ ਅਬਾਦ ਕਰਨੀ ਇਸੇ ਖਾਹਸ਼ ਦੀ ਨਿਸ਼ਾਨੀ ਹੈ। ਬੰਜਰ ਤੇ ਬੇਆਬਾਦ ਬਰਾਨੀ ਜ਼ਮੀਨ ਨੂੰ ਭੁੱਖਾਂ ਕੱਟ ਕੇ ਅਬਾਦ ਕਰਨਾ ਇਸੇ ਖਾਹਸ਼ ਦਾ ਹਿੱਸਾ ਹੈ। ਪਰ ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਅੱਜ ਤੱਕ ਇਹਨਾਂ ਲੋਕਾਂ ਨੂੰ ਜ਼ਮੀਨ ਦੀ ਪ੍ਰਾਪਤੀ ਤੋਂ ਵਾਂਝੇ ਰੱਖਿਆ ਹੋਇਆ ਹੈ। ਉਂਝ ਦੇਸ਼ ਅੰਦਰ ਜ਼ਮੀਨੀ ਸੁਧਾਰ ਕਾਨੂੰਨ (ਇਸ ਕਾਨੂੰਨ ਵਿਚ ਜ਼ਮੀਨ ਲਕਾਉਣ ਲਈ ਅਨੇਕਾਂ ਮਘੋਰੇ ਹਨ) ਬਣਾ ਕੇ ਅਤੇ ਜ਼ਮੀਨੀ ਹੱਦ ਬੰਦੀ ਤੋਂ ਵਾਧੂ ਜ਼ਮੀਨ ਲੱਭਣ ਲਈ ਬਣਾਏ ਗਏ ਮਹਾਨਾਲੋਬਿਸ ਕਮਿਸ਼ਨ ਅਨੁਸਾਰ ਕਰੋੜਾ ਏਕੜ ਜ਼ਮੀਨ ਅੱਜ ਵੀ ਦੇਸ਼ ਦੇ ਜਗੀਰਦਾਰਾਂ ਦੇ ਨਜਾਇਜ਼ ਕਬਜ਼ੇ ਹੇਠ ਹੈ। ਪਰ ਨਾ ਤਾਂ ਜ਼ਮੀਨ ਸੁਧਾਰ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਾਧੂ ਜ਼ਮੀਨ ਜਗੀਰਦਾਰਾਂ ਦੇ ਕਬਜ਼ੇ ਹੇਠੋਂ ਛੁਡਾਈ ਗਈ ਹੈ।  ਇਸ ਕਰਕੇ ਜਮੀਨ ਦੇ ਮਾਮਲੇ ਵਿਚ ਬਹੁਤ ਹੀ ਅਸਾਵਾਂਪਣ ਇਸ ਵੇਲੇ ਵੇਖਿਆ ਜਾ ਸਕਦਾ ਹੈ। ਇਕ ਪਾਸੇ ਹਜ਼ਾਰਾਂ ਏਕੜਾਂ ਦੇ ਮਾਲਕ ਮੌਜੂਦ ਹਨ ਅਤੇ ਦੂਜੇ ਪਾਸੇ ਘਰ ਬਣਾਉਣ ਜੋਗੀ ਜ਼ਮੀਨ ਨੂੰ ਤਰਸਦੇ ਲੋਕ ਸ਼ਰੇਆਮ ਦੇਖੇ ਜਾ ਸਕਦੇ ਹਨ। 
ਇਹੋ ਕਾਰਨ ਹੈ ਕਿ ਲੋਕਾਂ ਵਿਚ ਪਹਿਲਾਂ ਦੇ ਮੁਕਾਬਲੇ ਕੁਝ ਜਾਗਰੂਕਤਾ ਆ ਜਾਣ ਕਰਕੇ ਥਾਂ ਥਾਂ ਜ਼ਮੀਨ ਪ੍ਰਾਪਤੀ ਦੀ ਅਵਾਜ਼ ਉਠ ਰਹੀ ਹੈ। ਪੰਜਾਬ ਸਰਕਾਰ ਨੇ ਵੀ ਘਰਾਂ ਲਈ ਪਲਾਟ ਦੇਣ ਦਾ ਮਜ਼ਦੂਰ ਜਥੇਬੰਦੀਆਂ ਨਾਲ ਫੈਸਲਾ ਕੀਤਾ ਹੋਇਆ ਹੈ। ਪਰ ਉਸ ਨੂੰ ਸਿਰੇ ਚਾੜ੍ਹਨ ਤੋਂ ਇਹ ਮਜ਼ਦੂਰ ਵਿਰੋਧੀ ਖਾਸੇ ਵਾਲੀ ਸਰਕਾਰ ਪਾਸਾ ਵੱਟ ਰਹੀ ਹੈ। ਏਸੇ ਲਈ ਬੇਘਰੇ ਲੋਕ ਹੁਣ ਥਾਂ ਥਾਂ ਤੇ ਸੰਘਰਸ਼ ਦੇ ਮੈਦਾਨ ਵਿਚ ਹਨ। 
ਪਿਛਲੇ ਸਮੇਂ ਵਿਚ ਇਕ ਹੋਰ ਗੱਲ ਸਾਹਮਣੇ ਆਈ ਹੈ। ਪਿੰਡਾਂ ਦੀਆਂ ਪੰਚਾਇਤਾਂ ਕੋਲ, ਬਹੁ ਗਿਣਤੀ ਪਿੰਡਾਂ ਵਿਚ, ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਹੈ। ਜਿਸ ਵਿਚ ਕਾਨੂੰਨੀ ਤੌਰ 'ਤੇ ਦਲਿਤ ਸਮਾਜ ਦਾ ਤੀਜਾ ਹਿੱਸਾ ਹੈ। ਕਾਫੀ ਪਿੰਡਾਂ ਵਿਚ ਇਹ ਤੀਜਾ ਹਿੱਸਾ ਵੀ ਹਾਕਮਾਂ ਵਲੋਂ ਆਪਣੇ ਕਿਸੇ ਚਾਟੜੇ ਦਲਿਤ ਦੇ ਨਾਮ ਤੇ ਜਾਂ ਫਿਰ ਨਿੱਕਾ ਮੋਟਾ ਲਾਲਚ ਦੇ ਕੇ ਬੋਲੀ ਵੇਲੇ ਦਲਿਤਾਂ ਵਿਚੋਂ ਹੀ ਕਿਸੇ ਨੂੰ ਖੜਾ ਕਰਕੇ, ਉਸਦੇ ਨਾਮ ਤੇ ਬੋਲੀ ਕਰਾ ਕੇ ਧਨੀ ਕਿਸਾਨ ਆਪ ਹੀ ਵਾਹ ਬੀਜ ਰਹੇ ਹਨ। ਇਸ ਪਿਛੋਕੜ ਵਿਚ ਹੀ, ਉਪਰ ਕਹੇ ਅਨੁਸਾਰ, ਕੁਝ ਜਾਗਰੂਕਤਾ ਆ ਜਾਣ ਕਾਰਨ ਤੇ ਜ਼ਮੀਨ ਪ੍ਰਾਪਤੀ ਦੀ ਖਾਹਸ਼ ਕਾਰਨ ਕੁਝ ਥਾਵਾਂ ਤੇ ਪੰਚਾਇਤੀ ਜ਼ਮੀਨ ਵਿਚੋਂ ਆਪਣਾ ਹਿੱਸਾ ਪ੍ਰਾਪਤ ਕਰਨ ਦੀ ਆਵਾਜ਼ ਉਠਣੀ ਸ਼ੁਰੂ ਹੋਈ ਹੈ। ਇਹ ਆਵਾਜ਼ ਬਾਲਦ ਕਲਾਂ, ਬਊਪੁਰ ਤੇ ਬੇਨੜਾ ਆਦਿ ਪਿੰਡਾਂ ਵਿਚ ਬੜੇ ਹੀ ਜ਼ੋਰਸ਼ੋਰ ਨਾਲ ਉਠੀ ਹੈ। ਪਰ ਸਰਕਾਰ ਦੇ ਕੰਨਾਂ ਤੱਕ ਅਜੇ ਨਹੀਂ ਪਹੁੰਚੀ ਅਤੇ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ। 
ਇਸ ਸੰਦਰਭ ਵਿਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਨਵਾਂ ਝੱਖੜ ਵਾਲਾ ਦਾ ਕੇਸ ਵੀ ਬਹੁਤ ਅਨੌਖਾ ਹੈ, ਜਿਥੇ ਪਿੰਡ ਦੇ ਬੇਘਰੇ ਤੇ ਲੋੜਵੰਦ ਮਜ਼ਦੂਰ ਰਿਹਾਇਸ਼ੀ ਪਲਾਟਾਂ ਲਈ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀ ਹੱਕੀ ਆਵਾਜ਼ ਸੁਣਨ ਤੋਂ ਵੀ ਇਨਕਾਰੀ ਹੋਇਆ ਬੈਠਾ ਹੈ। ਅਖੌਤੀ ਉਚ ਜਾਤੀ ਦੇ ਲੋਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਮਿਲਕੇ ਉਹਨਾਂ ਗਰੀਬਾਂ ਉਤੇ ਜ਼ੁਲਮ ਢਾਹ ਰਹੇ ਹਨ। ਇਸ ਧੱਕੇਸ਼ਾਹੀ ਦਾ ਸੰਖੇਪ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ। 
ਜੈਤੋਂ ਤੋਂ ਕਰੀਬ 10 ਕਿਲੋਮੀਟਰ ਦੂਰੀ ਤੇ ਪਿੰਡ ਝੱਖੜ ਵਾਲਾ ਸਥਿਤ ਹੈ। ਪਹਿਲਾਂ ਇਹ ਇਕੋ ਪਿੰਡ ਹੁੰਦਾ ਸੀ ਤੇ ਹੁਣ ਉਸੇ ਹੀ ਪਿੰਡ ਦੇ ਦੋ ਪਿੰਡ ਬਣ ਗਏ ਹਨ। ਇਕ ਨੂੰ ਪੁਰਾਣਾ ਝੱਖੜ ਵਾਲਾ ਅਤੇ ਦੂਜੇ ਨੂੰ ਨਵਾਂ ਝੱਖੜ ਵਾਲਾ ਕਿਹਾ ਜਾਂਦਾ ਹੈ। ਨਵਾਂ ਝੱਖੜ ਵਾਲਾ ਪਿੰਡ ਦੀ ਕੁਲ 12 ਕਿਲੇ ਪੰਚਾਇਤੀ ਜ਼ਮੀਨ ਸੀ। ਜਿਸ ਵਿਚੋਂ ਨਵਾਂ ਝੱਖੜ ਵਾਲਾ ਦੇ ਸਾਬਕਾ ਸਰਪੰਚ ਨੇ ਮਜ਼ਦੂਰਾਂ ਲਈ ਕਲੋਨੀਆਂ ਕੱਟੀਆਂ ਹਨ। ਪਰ ਉਹਨਾਂ ਨੂੰ ਕਬਜ਼ੇ ਨਹੀਂ ਮਿਲ ਸਕੇ। ਫੋਨ ਤੇ ਹੋਈ ਗਲਬਾਤ ਵਿਚ ਉਪਰੋਕਤ ਸਾਬਕਾ ਸਰਪੰਚ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਮੈਂ ਪਿੰਡ ਦੇ ਮਜ਼ਦੂਰਾਂ ਲਈ ਕਲੋਨੀਆਂ ਕੱਟੀਆਂ ਸਨ ਤੇ ਉਸ ਗੱਲ ਉਤੇ ਮੈਂ ਅੱਜ ਵੀ ਕਾਇਮ ਹਾਂ। ਪਰ ਹੁਣ ਪੁਰਾਣਾ ਝੱਖੜ ਵਾਲਾ ਦੇ ਸਰਪੰਚ ਨੇ ਇਸ ਜ਼ਮੀਨ ਵਿਚੋਂ 4 ਏਕੜ ਵਿਚ ਸਟੇਡੀਅਮ ਅਤੇ 4 ਏਕੜ ਵਿਚ ਅਨਾਜ ਮੰਡੀ ਬਣਾ ਦਿੱਤੀ ਹੈ। ਪਰ ਮਜ਼ਦੂਰਾਂ ਨੂੰ ਕਲੋਨੀਆਂ ਦਾ ਕਬਜ਼ਾ ਨਹੀਂ ਦਿੱਤਾ। ਇਸ ਤੋਂ ਬਿਨਾਂ ਕੁਝ ਹੋਰ ਧਨੀ ਲੋਕਾਂ ਕੋਲ ਵੀ ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨ ਕਬਜ਼ੇ ਹੇਠ ਹੈ। 
ਇਸ ਪਿੰਡ ਦੇ ਕੁਲ 646 ਵੋਟਰ ਹਨ ਜਿਨਾਂ ਵਿਚੋਂ 500 ਵੋਟਾਂ ਮਜ਼ਦੂਰਾਂ ਅਤੇ 146 ਵੋਟਾਂ ਕਿਸਾਨਾਂ ਦੀਆਂ ਹਨ। ਪਿੰਡ ਦੀ ਸਰਪੰਚ ਬੀਬੀ ਗੁਲਾਂ ਕੌਰ ਵੀ ਦਲਿਤਾਂ ਵਿਚੋਂ ਹੈ। ਇਸ ਪਿੰਡ ਦੇ ਕਾਫੀ ਲੋਕ ਬੇਘਰੇ ਤੇ ਲੋੜਵੰਦ ਹਨ ਜਿੰਨਾ ਵਿਚੋਂ ਕਰੀਬ 100 ਪਰਵਾਰ ਪੰਚਾਇਤ ਦੀ ਉਕਤ 4 ਏਕੜ ਪਈ ਹੋਈ ਜ਼ਮੀਨ ਤੇ 5-5 ਮਰਲੇ ਜਗਾ ਵਿਚ ਬੈਠੇ ਹੋਏ ਸਨ ਤੇ ਉਹਨਾਂ ਨੇ ਆਪੋ ਆਪਣੇ ਤੰਬੂ ਆਦਿ ਲਾਏ ਹੋਏ ਸਨ। ਕਰੀਬ 15-20 ਪਰਵਾਰਾਂ ਨੇ ਆਪਣੇ ਕੱਚੇ ਘਰ ਵੀ ਬਣਾਏ ਹੋਏ ਸਨ। ਇਸ ਪਿੰਡ ਦੀ ਸਰਪੰਚ ਕੋਲੋਂ ਮਜ਼ਦੂਰਾਂ ਦੇ ਬੇਘਰੇ ਤੇ ਲੋੜਵੰਦ ਪਰਿਵਾਰਾਂ ਨੇ 5-5 ਮਰਲੇ ਦੀ ਅਲਾਟਮੈਂਟ ਆਪਣੇ ਨਾਮ ਕਰਨ ਦੀ ਮੰਗ ਕੀਤੀ ਗਈ। ਜਿਸ ਤੇ ਪਿੰਡ ਦੀ ਸਰਪੰਚ ਬੀਬੀ ਗੁਲਾਂ ਕੌਰ ਨੇ ਮਿਤੀ 5-6-2014 ਨੂੰ ਇਕ ਦਰਖਾਸਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਸਾਰੇ ਲੋੜਵੰਦਾਂ ਨੂੰ ਪਲਾਟ ਕੱਟ ਕੇ ਦੇਣ ਦੀ ਮੰਗ ਕੀਤੀ ਗਈ। ਇਸ ਦਰਖਾਸਤ ਉਤੇ ਬਹੁਗਿਣਤੀ ਪੰਚਾਂ ਨੇ ਵੀ ਦਸਤਖਤ ਕੀਤੇ ਹੋਏ ਹਨ ਅਤੇ ਅੱਜ ਵੀ ਪੰਚਾਇਤ ਦੀ ਬਹੁ ਸੰਮਤੀ ਸਰਪੰਚ ਸਮੇਤ ਪਲਾਟ ਕੱਟ ਕੇ ਦੇਣ ਲਈ ਰਜ਼ਾਮੰਦ ਹਨ। ਮਿਤੀ 11-6-2014 ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਇਹੋ ਚਿੱਠੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਮਾਰਕ ਕਰਕੇ ਬਣਦੀ ਕਾਰਵਾਈ ਕਰਨ ਨੂੰ ਭੇਜ ਦਿੱਤੀ ਗਈ। ਮਿਤੀ 19-6-2014 ਨੂੰ ਇਹ ਚਿੱਠੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੋਟਕਪੂਰਾ ਨੂੰ ਭੇਜ ਦਿੱਤੀ ਅਤੇ ਨਾਲ ਹੀ ਕਿਹਾ ਕਿ ਅਗਲੇਰੀ ਕਾਰਵਾਈ ਕਰਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਨੂੰ ਸੂਚਿਤ ਕੀਤਾ ਜਾਵੇ। 
ਇਥੋਂ ਸ਼ੁਰੂ ਹੁੰਦੀ ਹੈ ਮਜ਼ਦੂਰਾਂ ਨਾਲ ਘੋਰ ਬੇਇਨਸਾਫੀ ਅਤੇ ਧੱਕੇਸ਼ਾਹੀ ਦੀ ਕਹਾਣੀ। ਪੰਜਾਬ ਸਰਕਾਰ ਨੇ ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਦੌਰਾਨ ਮੰਨਿਆ ਹੋਇਆ ਹੈ ਕਿ ਜਿਹੜੀ ਪੰਚਾਇਤ ਆਪਣੀ ਜ਼ਮੀਨ ਵਿਚੋਂ ਲੋੜਵੰਦ ਤੇ ਬੇਘਰੇ ਲੋਕਾਂ ਨੂੰ ਪਲਾਟ ਦੇਣਾ ਚਾਹੇਗੀ ਉਹ ਦੇ ਦੇਵੇ ਅਤੇ ਸਰਕਾਰ ਇਹ ਪਲਾਟ ਅਲਾਟ ਕਰਵਾ ਦੇਵੇਗੀ। ਇਸ ਸਬੰਧ ਵਿਚ ਇਕ ਚਿੱਠੀ ਵੀ ਸਰਕਾਰ ਵਲੋਂ ਮਿਤੀ 3-4-2013 ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਰਾਹੀਂ ਜਾਰੀ ਕੀਤੀ ਗਈ। ਜਿਸ ਵਿਚ ਜਿਥੇ ਨਰੇਗਾ ਦਾ ਕੰਮ 100 ਦਿਨ ਦੇਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਉਥੇ ਲਿਖਿਆ ਗਿਆ ਕਿ ''ਪੇਂਡੂ ਖੇਤਰਾਂ ਵਿਚ ਰਹਿੰਦੇ ਬੇਘਰੇ ਵਿਅਕਤੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5-5 ਮਰਲੇ ਦੇ ਪਲਾਟ ਮਕਾਨ ਬਣਾਉਣ ਲਈ ਅਲਾਟ ਕੀਤੇ ਜਾਣ ਅਤੇ ਯੋਗ ਵਿਅਕਤੀਆਂ ਨੂੰ ਇੰਦਰਾ ਅਵਾਸ ਯੌਜਨਾਂ ਤਹਿਤ ਮਕਾਨ ਬਣਾਉਣ ਲਈ ਗ੍ਰਾਂਟ ਵੀ ਜਾਰੀ ਕੀਤੀੇ ਜਾਵੇ।'' ਪ੍ਰੰਤੂ ਪਿੰਡ ਨਵਾਂ ਝੱਖੜਵਾਲਾ ਵਿਖੇ ਅਧਿਕਾਰੀਆਂ ਨੇ ਇਹਨਾਂ ਸਾਰੇ ਸਪੱਸ਼ਟ ਆਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਝੂਠੀ ਮੂਠੀ ਇਨਕੁਆਰੀ ਚੋਰੀ ਛੁਪੇ ਕਰਕੇ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਕਬਜ਼ਾਕਾਰਾਂ ਵਿਚ ਕੋਈ ਜ਼ਰੂਰਤਮੰਦ ਨਹੀਂ ਹੈ। 
ਇਸ ਆਧਾਰ 'ਤੇ ਮਿਤੀ 15-7-2014 ਨੂੰ ਦੂਸਰੇ ਪਿੰਡ, ਪੁਰਾਣਾ ਝੱਖੜ ਵਾਲਾ ਦਾ ਸਰਪੰਚ ਤੇ ਪੰਚ ਪ੍ਰਸ਼ਾਸਨ ਨੂੰ ਨਾਲ ਲੈ ਕੇ ਮਜ਼ਦੂਰਾਂ ਉਤੇ ਆਣ ਝਪਟੇ। ਪੁਲਸ ਦੀਆਂ ਧਾੜਾਂ ਨਾਲ ਸਨ। ਪੁਰਾਣਾ ਝੱਖੜ ਵਾਲਾ ਦੇ ਸਰਪੰਚ ਅਤੇ ਪੰਚਾਂ ਨੇ ਪੁਲਸ ਦੇ ਨਾਲ ਮਜ਼ਦੂਰਾਂ ਦੀਆਂ ਪਾਈਆਂ ਹੋਈਆਂ ਝੁਗੀਆਂ ਤੇ ਤੰਬੂ ਅੱਗ ਲਾ ਕੇ ਸਾੜ ਸੁੱਟੇ। ਉਹਨਾਂ ਦੇ ਬਣੇ ਹੋਏ ਘਰ ਢਾਹ ਦਿੱਤੇ। ਵਿਰੋਧ ਕਰਨ ਤੇ ਅਨੇਕਾਂ ਮਜ਼ਦੂਰਾਂ ਨੂੰ ਉਕਤ ਸਰਪੰਚ, ਪੰਚ ਤੇ ਪੁਲਸ ਨੇ ਬੇਤਹਾਸ਼ਾ ਕੁਟਿਆ। ਜਖ਼ਮੀ ਮਜ਼ਦੂਰ ਅੱਜ ਵੀ ਫਰੀਦਕੋਟ ਹਸਪਤਾਲ ਵਿਚ ਜੇਰੇ ਇਲਾਜ਼ ਹਨ। ਮਜ਼ਦੂਰਾਂ ਵਲੋਂ ਮਜ਼ਦੂਰੀ ਰਾਹੀਂ ਕਮਾਏ ਪੈਸੇ ਤੇ ਘਰਾਂ ਦਾ ਸਮਾਨ ਵੀ ਲੁਟ ਕੇ ਉਕਤ ਸਰਪੰਚ, ਪੰਚ ਤੇ ਪੁਲਸ ਲੈ ਗਈ ਹੈ। ਪੀੜਤ ਮਜ਼ਦੂਰ, ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ, ਬੀ.ਡੀ.ਪੀ.ਓ. ਕੋਟ ਕਪੂਰਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰਾਂ ਅੱਗੇ ਧਰਨੇ ਮਾਰ ਚੁੱਕੇ ਹਨ। ਪ੍ਰਸ਼ਾਸਨ ਤੋਂ ਪਲਾਟ ਦੇਣ ਅਤੇ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਗਰੀਬਾਂ ਦੀ ਗਲ ਸੁਣ ਰਿਹਾ ਹੈ। ਮਿਤੀ 20-7-2014 ਨੂੰ ਮੈਂ ਖੁਦ ਪਿੰਡ ਨਵਾਂ ਝੱਖੜ ਵਾਲਾ ਜਾ ਕੇ ਆਇਆਂ ਹਾਂ ਤੇ ਇਹ ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਮਜ਼ਦੂਰਾਂ ਦੀ ਅਗਵਾਈ ਕਰ ਰਹੀ ਮਜ਼ਦੂਰ ਔਰਤ ਰਿੰਪੀ ਕੌਰ ਨੂੰ ਵੀ ਮਿਲਕੇ ਆਇਆ ਹਾਂ। ਮਜ਼ਦੂਰ ਇਹ ਘੋਲ ਜਿੱਤ ਹਾਸਲ ਕਰਨ ਤੱਕ ਲੜਨ ਲਈ ਤਿਆਰ ਹਨ। ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਇਹ ਘੋਲ ਪਲਾਟਾਂ ਦੀ ਪ੍ਰਾਪਤੀ ਤੱਕ ਲੜਿਆ ਜਾਵੇਗਾ। ਹੋਰ ਮਜ਼ਦੂਰ ਹਿਤੈਸ਼ੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਤੇ ਪਿੰਡ ਨਵਾਂ ਝੱਖੜ ਵਾਲਾ ਦੇ ਮਜ਼ਦੂਰਾਂ ਨੂੰ ਨਾਲ ਲੈ ਕੇ ਇਹ ਲੜਾਈ ਜਿੱਤ ਤੱਕ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ। 
ਜਨਰਲ ਸਕੱਤਰ , ਦਿਹਾਤੀ ਮਜ਼ਦੂਰ ਸਭਾ 

ਸਿੱਖਿਆ ਦੇ ਅਧਿਕਾਰ ਕਾਨੂੰਨ ਦਾ ਸੱਚ

ਮਹੀਪਾਲ

ਸਕੂਲਾਂ ਵਿਚ ਦਾਖਲਿਆਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਨਥਾਣੇ ਪਿੰਡ ਤੋਂ ਬਾਜੀਗਰ ਬਰਾਦਰੀ ਨਾਲ ਸਬੰਧਤ ਮਜ਼ਦੂਰ ਕੂਕਾ ਸਿੰਘ ਰੁਪਾਣਾ ਆ ਕੇ ਮੈਨੂੰ ਕਹਿਣ ਲੱਗਿਆ, ''ਪ੍ਰਧਾਨ ਜੀ ਇਕ ਪੰਜਾਬ ਸਰਕਾਰ ਦੀ ਚਿੱਠੀ ਆਈ ਹੈ ਜਿਸ ਵਿਚ ਲਿਖਿਆ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਵੀ ਸ਼ਡੂਲ ਕਾਸਟ (ਸ਼ਿਡਿਊਲਡ ਕਾਸਟ) ਬੱਚਿਆਂ ਦੀਆਂ ਫੀਸਾਂ ਮਾਫ ਹੋਣਗੀਆਂ, ਤੇ ਜੇ ਤੁਸੀਂ ਮੈਨੂੰ ਕਿਤੋਂ ਪਤਾ ਕਰਕੇ ਉਹ ਚਿੱਠੀ ਦਿਵਾ ਦਿਓ ਤਾਂ ਮੈਂ ਆਪਣੇ ਪੋਤੇ ਨੂੰ ਹੀ ਪ੍ਰਾਈਵੇਟ ਸਕੂਲ 'ਚ ਦਾਖਲ ਕਰਾਦੀਏ; ਜੇ ਫੀਸ ਮਾਫੀ ਹੋ ਜੇ ਤਾਂ ਵਰਦੀ-ਵੁਰਦੀ ਦਾ ਪ੍ਰਬੰਧ ਤਾਂ ਔਖੇ ਸੌਖੇ ਰਲ ਕੇ ਕਰ ਲਾਂਗੇ ਸਾਰਾ ਟੱਬਰ। ਮੈਂ ਦੋ ਕੁ ਦਿਨਾਂ ਪਿਛੋਂ ਡੀ.ਈ.ਓ. ਦਫਤਰ ਤੋਂ ਉਸ ਚਿੱਠੀ ਦੀ ਕਾਪੀ ਲੈ ਕੇ ਬਸ ਕੰਡਕਟਰ ਰਾਹੀਂ ਉਸਨੂੰ ਭੇਜ ਦਿੱਤੀ। ਕੂਕਾ ਸਿੰਘ ਨੇ ਮੈਨੂੰ ਫੋਨ 'ਤੇ ਧੰਨਵਾਦ ਕੀਤਾ ਤਾਂ ਮੈਂ ਉਸਦੇ ਬੋਲਾਂ ਦੀ ਖੁਸ਼ੀ ਮਹਿਸੂਸ ਕਰਕੇ ਖ਼ੁਦ ਵੀ ਚੰਗਾ ਮਹਿਸੂਸ ਕੀਤਾ। ਪਰ ਤੀਜੇ ਹੀ ਦਿਨ ਕੂਕਾ ਸਿੰਘ ਨੇ ਰੋਣਹਾਕਾ ਹੋ ਕੇ ਮੈਨੂੰ ਫੋਨ 'ਤੇ ਦੱਸਿਆ ਕਿ ਪ੍ਰਧਾਨ ਜੀ ਪ੍ਰਿੰਸੀਪਲ ਤਾਂ ਮੁੰਡੇ ਨੂੰ ਦਾਖਲ ਕਰਨੋਂ ਚਿੱਟਾ ਜੁਆਬ ਦੇ ਗਿਆ ਹੁਣ ਆਪਾਂ ਨੂੰ ਡੀ.ਸੀ. ਨੂੰ ਮਿਲਣਾ ਪੈਣਾ ਹੈ। ਮੈਂ ਉਸਨੂੰ ਕਿਹਾ ਕਿ ਇਕ ਸਾਦੀ ਅਰਜੀ ਲਿਖਾ ਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਨਥਾਣਾ ਨੂੰ ਨਾਲ ਲੈ ਕੇ ਡੀ.ਸੀ. ਨੂੰ ਜਾਂ ਏ.ਡੀ.ਸੀ. (ਜਨਰਲ) ਨੂੰ ਮਿਲੋ ਅਤੇ ਅਰਜੀ ਦੀ ਨਕਲ ਸਾਥੀ ਸੰਪੂਰਨ ਸਿੰਘ ਕੋਲ ਪੁਚਾ ਦਿਓ।
ਕੂਕਾ ਸਿੰਘ ਦੀ ਨਿਰਾਸ਼ਾ ਅਤੇ ਸਕੂਲ ਪ੍ਰਿੰਸੀਪਲ ਦਾ ਵਤੀਰਾ ਮੈਨੂੰ ਵਾਰ ਵਾਰ ਤੰਗ ਕਰੀ ਗਿਆ ਕਿਉਂਕਿ ਉਕਤ ਚਿੱਠੀ ਨੰ 2-4-10-2 ਮਿ7/877 ਸਿੱਖਿਆ 7/2010/18/11/10, ਅਸਲ ਵਿਚ ਕੇਂਦਰੀ ਹਕੂਮਤ ਵੱਲੋਂ ਪਾਸ ਕੀਤੇ ਗਏ ਸਿੱਖਿਆ ਅਧਿਕਾਰ ਕਾਨੂੰਨ ਨੂੰ ਸੂਬੇ ਵਿਚ ਲਾਗੂ ਕਰਨ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਦਰਸਾਉਂਦੀ ਸੀ ਅਤੇ ਗਵਰਨਰ ਪੰਜਾਬ ਵਲੋਂ ਜਾਰੀ ਕੀਤੀ ਗਈ ਸੀ। ਇਸ ਵਿਚ ਲਿਖਿਆ ਗਿਆ ਸੀ ਕਿ 12.5% ਸਾਧਨਹੀਨ ਵਰਗ, 5% ਬੀ.ਸੀ. ਅਤੇ ਓ.ਬੀ.ਸੀ., 5% ਅਨੁਸੂਚਿਤ ਜਾਤੀਆਂ, 1.25% ਜੰਗੀ ਵਿਧਵਾਵਾਂ ਅਤੇ 1.25% ਅਪੰਗ ਮਾਪਿਆਂ (50% ਜਾਂ ਇਸ ਤੋਂ ਜ਼ਿਆਦਾ) ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਫੀਸ ਮੁਆਫੀ ਦੀ ਸਹੂਲਤ ਮਿਲੇਗੀ। ਚਿੱਠੀ ਵਿਚ ਹਿਦਾਇਤਾਂ ਹਨ ਕਿ ਬੀ.ਸੀ. ਅਤੇ ਓ.ਬੀ.ਸੀ. ਸ਼੍ਰੇਣੀ ਦੇ ਬੱਚਿਆਂ ਨੂੰ ਫੀਸ ਮਾਫੀ ਦੀ ਸਹੂਲਤ ਦੇਣ ਵੇਲੇ ਕੇਂਦਰੀ ਸਰਕਾਰ ਵੱਲੋਂ ਨਿਰਧਾਰਤ ਕ੍ਰੀਮੀ ਲੇਅਰ ਮਾਪਦੰਡਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਇਸੇ ਤਰ੍ਹਾਂ ਦੇ ਮਾਪਦੰਡ ਸਾਧਨਹੀਨ ਵਰਗਾਂ ਦੇ ਬੱਚਿਆਂ ਦੀ ਫੀਸ ਮਾਫੀ ਵੇਲੇ ਵੀ ਵਿਚਾਰੇ ਜਾਣਗੇ, ਜਦਕਿ ਐਸ.ਸੀ. ਬੱਚਿਆਂ ਲਈ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਜਾਵੇਗੀ। ਚਿੱਠੀ ਵਿਚ ਇਹ ਸਾਫ ਲਿਖਿਆ ਹੋਇਆ ਸੀ ਕਿ ਮਾਫ ਕੀਤੀਆਂ ਫੀਸਾਂ ਦੀ ਅਦਾਇਗੀ ਸਿੱਖਿਆ ਅਧਿਕਾਰ ਕਾਨੂੰਨ ਵਿਚ ਦਰਜ ਮਾਪਦੰਡਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ। ਅੰਦਰੋਂ ਦੁੱਖ ਅਤੇ ਗੁੱਸੇ ਨਾਲ ਭਰਿਆ ਪੀਤਾ ਮੈਂ ਜਦ ਦੋਬਾਰਾ ਡੀ.ਈ.ਓ. ਪ੍ਰਾਇਮਰੀ ਦੇ ਦਫਤਰ ਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਦਰਅਸਲ ਮੈਨੂੰ ਜੋ ਚਿੱਠੀ ਦੀ ਕਾਪੀ ਦਿੱਤੀ ਗਈ ਸੀ, ਉਹ ਅਧੂਰੀ ਸੀ; ਕਿਉਂਕਿ ਚਿੱਠੀ ਨਾਲ ਨੱਥੀ ਕੀਤੇ ਗਏ ਅਗਲੇਰੇ ਦਿਸ਼ਾ ਨਿਰਦੇਸ਼ਾਂ ਵਿਚ ਇਹ ਲਿਖਿਆ ਹੋਇਆ ਸੀ ਕਿ ਇਸ ਚਿੱਠੀ ਦੇ ਘੇਰੇ ਵਿਚ ਉਹ ਪ੍ਰਾਇਮਰੀ ਸਕੂਲ ਨਹੀਂ ਆਉਣਗੇ ਜਿਨ੍ਹਾਂ ਦੇ ਇਕ ਕਿਲੋਮੀਟਰ ਦੇ ਘੇਰੇ ਵਿਚ ਕੋਈ ਸਰਕਾਰੀ ਪ੍ਰਾਇਮਰੀ ਸਕੂਲ ਹੋਵੇਗਾ। ਇਸ ਤਰ੍ਹਾਂ ਪੰਜਾਬ ਸਰਕਾਰ ਨੇ ਇਸ ਚਿੱਠੀ ਨੂੰ ਲਾਗੂ ਕਰਨ ਵੇਲੇ ਵਰਤੀ ਚੋਰ-ਮੋਰੀ ਰਾਹੀਂ ਸਮੁੱਚੇ ਪ੍ਰਾਈਵੇਟ ਸਕੂਲ ਹੀ ਇਸ ਚਿੱਠੀ ਅਧੀਨ ਦਰਜ ਫੀਸ ਮਾਫੀ ਦੇ ਘੇਰੇ ਵਿਚੋਂ ਕੱਢ ਕੇ ਖੁਦ ਆਪਣਾ ਪੱਲਾ ਵੀ ਛੁਡਾ ਲਿਆ। ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਇਕ ਸੁਹਿਰਦ ਮਹਿਲਾ ਕਰਮਚਾਰੀ ਨੇ ਮੈਨੂੰ ਦੱਸਿਆ ਕਿ, ''ਵੀਰ ਜੀ, ਤੁਹਾਡੇ ਵਰਗੇ ਕਿਸੇ ਸੱਜਣ ਵਲੋਂ ਆਰ.ਟੀ.ਆਈ.ਐਕਟ ਰਾਹੀਂ ਮੰਗੀ ਗਈ ਜਾਣਕਾਰੀ ਵਿਚ ਮੈਂ ਬਠਿੰਡਾ ਬਲਾਕ ਦੇ 135 ਪ੍ਰਾਈਵੇਟ ਸਕੂਲਾਂ ਦੀ ਲਿਸਟ ਜਾਣਕਾਰੀ ਮੰਗਣ ਵਾਲੇ ਨੂੰ ਭੇਜੀ ਹੈ ਅਤੇ ਐਸ.ਸੀ., ਬੀ.ਸੀ.ਅਤੇ ਓ.ਬੀ.ਸੀ., ਸਾਧਨਹੀਨ ਵਰਗਾਂ, ਜੰਗੀ ਵਿਧਾਵਾਵਾਂ ਅਤੇ ਅਪੰਗ ਮਾਪਿਆਂ ਦੇ ਇਕ ਵੀ ਬੱਚੇ ਨੂੰ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਧੀਨ ਫੀਸ ਮਾਫੀ ਦੀ ਸਹੂਲਤ ਉਕਤ ਸਕੂਲਾਂ ਵਿਚ ਨਹੀਂ ਮਿਲੀ ਹੈ। ਉਸ ਮੈਡਮ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ ''ਵੀਰ ਜੀ ਮੇਰਾ ਦਾਅਵਾ ਹੈ ਕਿ ਇਹ ਹਾਲ ਸਾਰੇ ਜ਼ਿਲ੍ਹੇ ਅਤੇ ਅੱਗੋਂ ਸਾਰੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਦਾ ਹੋਵੇਗਾ। ਇਸ ਸਾਰੀ ਪੜਤਾਲ ਤੋਂ ਬਾਅਦ ਮੈਨੂੰ ਨਥਾਣੇ ਵਾਲੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦਾ ਹੈਂਕੜ ਭਰਿਆ ਵਤੀਰਾ ਤੁਰੰਤ ਸਮਝ ਆ ਗਿਆ। ਉਸ ਸਮੇਂ ਮੇਰੇ ਦਿਮਾਗ ਵਿਚ ਉਸ ਸਮਾਗਮ ਦੀਆਂ ਅਖਬਾਰੀ ਰਿਪੋਰਟਾਂ ਵੀ ਚਮਕ ਉਠੀਆਂ ਜਿਸ ਵਿਚ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਸੂਬੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਹਕੂਮਤੀ ਧਿਰ ਦੀ ਉਮੀਦਵਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ 'ਚ ਹਰ ਪੱਖੋਂ ਸਮਰਥਨ ਦੇਣ ਅਤੇ ਕਾਮਯਾਬ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਮੇਰਾ ਧਿਆਨ ਕੂਕਾ ਸਿੰਘ ਤੋਂ ਹੁੰਦਾ ਹੋਇਆ ਪ੍ਰਾਂਤ ਦੇ ਲੱਖਾਂ ਅਨੁਸੂਚਿਤ ਜਾਤੀਆਂ ਦੇ ਪਰਵਾਰਾਂ ਦੇ ਸਭ ਬਾਲ ਬਾਲੜੀਆਂ ਵੱਲ ਚਲਾ ਗਿਆ, ਜਿਨ੍ਹਾਂ ਤੋਂ ਪੰਜਾਬ ਸਰਕਾਰ ਦੀ ਜ਼ਾਲਮ ਕਲਮ ਨੇ ਇਕ ਲਾਈਨ ਰਾਹੀਂ ਇਕੋ ਝਟਕੇ ਵਿਚ ਪ੍ਰਾਈਵੇਟ ਸਕੂਲਾਂ ਵਿਚ ਫੀਸ ਮਾਫੀ ਦਾ ਅਧਿਕਾਰ ਖੋਹ ਲਿਆ ਹੈ। ਨਾਲ ਹੀ ਮੇਰੇ ਸਾਹਮਣੇ ਕੌਮੀ ਸਿੱਖਿਆ ਅਧਿਕਾਰ ਕਾਨੂੰਨ ਅਤੇ ਉਸਨੂੰ ਲਾਗੂ ਕਰਨ ਵੇਲੇ ਪੰਜਾਬ ਅਤੇ ਹੋਰ ਸੂਬਾ ਸਰਕਾਰਾਂ ਵਲੋਂ ਦਿਖਾਈ ਜਾ ਰਹੀ ''ਸੰਜੀਦਗੀ'' ਦਾ ਨੰਗਾ ਸੱਚ ਵੀ ਆ ਗਿਆ। ਕੇਂਦਰ ਸਰਕਾਰ ਵਲੋਂ ਚੋਣ ਲਾਭਾਂ ਲਈ ਖੂਬ ਪ੍ਰਚਾਰੇ ਗਏ ਹੋਰ ਲੋਕ ਪੱਖੀ ਕਾਨੂੰਨਾਂ ਵਾਂਗ ਰਾਸ਼ਟਰੀ ਸਿੱਖਿਆ ਅਧਿਕਾਰ ਵੀ ਕਿੰਨਾ ਥੋਥਾ ਅਤੇ ਧੋਖੇ ਭਰਿਆ ਹੈ ਇਹ ਪਾਠਕਾਂ ਨੂੰ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਾਮਰਾਜੀਆਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਇਹ ਗਰੰਟੀ ਕਰਦੀਆਂ ਹਨ ਕਿ ਸਿੱਖਿਆ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਲੋੜਵੰਦਾਂ ਨੂੰ ਉਪਲੱਬਧ ਕਰਨਾ ਉਨ੍ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਕਤਈ ਨਹੀਂ ਅਤੇ ਉਤਲਾ ਕਾਨੂੰਨ ਇਸੇ ਸਾਮਰਾਜੀ ਪਹੁੰਚ ਦੀ ਪੁਸ਼ਟੀ ਕਰਦਾ ਹੈ। ਨਾਲ ਹੀ ਇਹ ਯਾਦ ਰੱਖਣਯੋਗ ਹੈ ਕਿ ਵਿਖਾਵੇ ਦੇ ਸਿਆਸੀ ਮਤਭੇਦਾਂ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਸਮੁੱਚੀਆਂ ਸੂਬਾ ਸਰਕਾਰਾਂ ਵੀ ਇਨ੍ਹਾਂ ਨੀਤੀਆਂ 'ਤੇ ਹੀ ਹੂਬਹੂ ਅਮਲ ਕਰਦੀਆਂ ਹੋਈਆਂ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਰੋਜ਼ਗਾਰ, ਸਮਾਜਿਕ ਸੁਰੱਖਿਆ, ਪੀਣ ਵਾਲੇ ਸਾਫ ਪਾਣੀ, ਢੁਕਵੀਆਂ ਸੈਨੇਟਰੀ ਸਹੂਲਤਾਂ ਅਤੇ ਰਿਹਾਇਸ਼ ਆਦਿ ਤੋਂ ਵਾਂਝੇ ਕਰਨ ਦੀ ਰਾਹੇ ਤੁਰੀਆਂ ਹੋਈਆਂ ਹਨ। ਜਮਹੂਰੀ ਲਹਿਰ ਨੂੰ ਸਮੁੱਚੇ ਤੌਰ 'ਤੇ ਅਤੇ ਪੇਂਡੂ ਮਜਦੂਰਾਂ 'ਚ ਕੰਮ ਕਰਦੀਆਂ ਜਥੇਬੰਦੀਆਂ ਨੂੰ ਵਿਸ਼ੇਸ਼ ਕਰਕੇ ਸੂਬਾ ਸਰਕਾਰ ਦੀ ਉਕਤ ਠੱਗੀ ਖਿਲਾਫ ਮੈਦਾਨ 'ਚ ਨਿੱਤਰਨਾ ਚਾਹੀਦਾ ਹੈ।  

राजस्थान सरकार द्वारा श्रम कानूनों में श्रमिक विरोधी संशोधन

रवि कंवर 
इस वर्ष के प्रारंभ में राजस्थान में हुए विधान सभा चुनावों के फलस्वरूप प्रदेश में श्रीमति वसुंधरा राजे सिंधिया के नेतृत्व में बनी बीजेपी सरकार ने अपना वास्तविक वर्गीय चरित्र दिखा दिया है। इस सरकार ने अपने कुछेक, पहल के आधार पर किए जाने वाले, कार्यों को पूरा करते हुए अपने प्रदेश में श्रम सुधारों के नाम पर केंद्रीय श्रम कानूनों में संशोधन करने का कार्य आरंभ कर दिया है। अपने चुनाव मैनीफैस्टो में 15 लाख रोजगार पैदा करने के लिए राज्य में उद्योगमुखी वातावरण बनाने के नाम पर पिछले महीने केंद्रीय श्रम कानूनों, इंडस्ट्रियल डिसप्यूट एक्ट 1947, फैक्ट्रीज एक्ट 1948, ट्रेड यूनियन एक्ट 1926 तथा कंट्रैक्ट लेबर (रैगुलेशन एंड एबोलिशन) एक्ट को संशोधित करने की प्रक्रिया आरंभ कर दी थी। अब जुलाई महीने के शुरू में दो अन्य श्रम कानूनों, अप्रैंटिसशिप एक्ट 1960 तथा बायलरज एक्ट को संशोधित करने की भी प्रक्रिया शुरू कर दी है। इन संशोधनों में से अधिकतर श्रमिकों के हितों के विरुद्ध हैं। इस महीने के शुरू में इन संशोधनों को राज्य के मंत्रिमंडल ने सहमति प्रदान कर दी है तथा अब यह राज्य विधानसभा में पारित करने के लिए पेश किए जाएंगे।  यह प्रस्तावित संशोधन निम्न अनुसार हैं :
इंडस्ट्रियल डिसप्यूट एक्ट 1947 : औद्योगिक विवादों को हल करने के लिए देश की आजादी प्राप्ती के एकदम बाद बना यह कानून श्रमिकों व मालिकों के बीच पैदा हुए विवादों को हल करने से संबंधित है। अब तक इस कानून के अनुसार यदि 100 से अधिक श्रमिकों की किसी कारखाने या संस्थान से छंटनी करनी हो तो इसके लिए सरकार से अग्रिम अनुमति लेने की जरूरत होती है। परंतु राजस्थान सरकार के प्रस्तावित संशोधन के अनुसार 300 से अधिक श्रमिकों की छंटनी करने की स्थिति में ही सरकार से अग्रिम अनुमति की जरूरत होगी। एक अन्य प्रस्तावित संशोधन के अनुसार किसी भी श्रमिक के लिए पैदा हुए विवाद को संबंधित अधिकारी या अदालत के समक्ष ले जाने की समय सीमा 3 साल निश्चित हो जाएगी। इस समय इस बारे में कोई समय सीमा नहीं है। वह जब चाहे अपनी सुविधा के अनुसार विवाद को अपने कानूनी हक की प्राप्ति के लिए संबंधित अधिकारी के पास ले जा सकता है। इसी कानून के अनुसार इस समय यदि किसी श्रमिक को काम से हटाना हो तो उसे एक माह का नोटिस तथा 15 दिन का मुआवजा वेतन देना होता है, परंतु प्रस्तावित संशोधन में नोटिस समय 3 महीने करने तथा 3 महीने का ही मुआवजा वेतन देने का प्रस्ताव किया गया है। यूनियन की मान्यता प्राप्त करने के लिए भी अब समूचे श्रमिकों के 15 प्रतिशत के समर्थन की आवश्यकता होती है। इसे बढ़ा कर 30 प्रतिशत करने का प्रस्ताव है। इस तरह इंडस्ट्रियल डिस्प्यूट एक्ट 1947 में प्रदेश सरकार द्वारा प्रस्तावित 4 संशोधनों में से 3 श्रमिकों के हितों के विरुद्ध हैं। 
फैक्ट्रीज एक्ट, 1948 : स्वतंत्रता प्राप्ति के बाद 1948 में बनाया गया यह कानून फैक्ट्री की परिभाषा, उसमें कार्य करने की स्थितियों आदि से संंबंधित हैं। इस समय कोई भी संस्थान या कारखाना जिस में बिजली का उपयोग उत्पादन/कार्य में नहीं होता है, उसमें यदि 20 तक श्रमिक कार्य करते हैं तो वह फैक्ट्री एक्ट के में नहीं आएगा बल्कि उसे दुकान मानते हुए उस पर शाप एंड इस्टैबलिशमैंट एक्ट लागू होता है। राजस्थान सरकार द्वारा इसके लिए श्रमिकों की संख्या दोगुनी करने का प्रस्ताव है। अर्थात यदि किसी संस्थान में बिजली का उपयोग उत्पादन/कार्य में नहीं होता है वहां 40 श्रमिकों तक कार्यरत हों वह संस्थान फैक्ट्री एक्ट में नहीं आएगा तथा दुकान ही माना जाएगा। इसी तरह बिजली के उत्पादन/कार्यप्रक्रिया में उपयोग वाले संस्थान/कारखाने में यदि 10 तक श्रमिक कार्यरत हैं तो उस पर फैक्ट्रीज एक्ट लागू होता है। इसके लिए भी श्रमिकों की संख्या दोगुनी किए जाने का प्रस्ताव है। अर्थात ऐसे संस्थान में यदि 20 से अधिक श्रमिक कार्यरत हों तभी वह फैक्र्ट्री एक्ट में आएगा। 
कंट्रैक्ट लेबर (रैगुलेशन एंड एबोलिशन) एक्ट 1960 : इस समय तक यह कानून, जो ठेकेदारी प्रथा में कार्य करने वाले श्रमिकों के हितों की रक्षा के लिए बनाया गया है, जिस संस्थान में 20 या इससे अधिक श्रमिक कार्य करते हों उस पर लागू होता है।  राजस्थान सरकार द्वारा प्रस्तावित संशोधन में यह कानून उन संस्थानों पर ही लागू होगा जिन में 50 या इस से अधिक श्रमिक कार्यरत होंगे। यह प्रस्ताव भी पूर्ण रूप में श्रमिकों के हितों के विरुद्ध हैं। 
ट्रेड यूनियन एक्ट 1926 : स्वतंत्रता प्राप्ति से पहले बनाया गया यह कानून ट्रेड यूनियनों की रजिस्ट्रेशन तथा उनकी कार्य प्रणाली से संबंधित है। इस समय किसी भी संस्थान/कारखाने में कुल श्रम शक्ति के न्यूनतम 10 प्रतिशत श्रमिकों का समर्थन यूनियन की रजिस्ट्रेशन के लिए जरूरी है। राजस्थान सरकार के प्रस्तावित संशोधन के अनुसार इस संख्या को बढ़ाकर कुल श्रम शक्ति का 30 प्रतिशत करने का प्रावधान है। इसके लिए भी इस संस्थान में ठेकेदार के अधीन कार्य कर रहे श्रमिकों को इस कानून के लिए श्रमिक नहीं माना जाएगा। इस संशोधन से यूनियन की रजिस्ट्रेशन और मुश्किल हो जाएगी। 
राजस्थान सरकार ने जून महीने में यह सभी संशोधन करने की प्रक्रिया आरंभ कर दी है। जुलाई के शुरू में इस सरकार ने अप्रैंटिसशिप एक्ट तथा बायलरज एक्ट में भी संशोधन करने की इच्छा प्रकट की है। राज्य के मुख्य सचिव के अनुसार स्टेट अप्रैंटिसशिप कौंसिल में तब्दीलियां करते हुए इस कानून में मुआवजे, लागू करने की प्रक्रिया तथा ढांचागत मानकों को नरम किए जाने का प्रस्ताव है। यदि कोई कंपनी जिसमें 250 से कम श्रमिक कार्यरत हैं, वह अप्रैंटिस रखती है तो उनकी आधी लागत सरकार वहन करेगी तथा 250 से अधिक श्रमिकों वाले कारखानों मेें सरकार लागत का चौथाई भाग वहन करेगी। बायलरज एक्ट, जिस द्वारा राज्य में चल रहे बायलरों (भाप से चलने वाली भ_ियां) की निगरानी की जाती है, में भी संशोधन प्रस्तावित किए गए हैं। उनके अनुसार अब सरकारी इंस्पैक्टरों द्वारा बायलर का निरीक्षण करके लाइसैंस जारी करना जरूरी नहीं होगा। बल्कि मान्यता प्राप्त एजैंसियां तथा गैर सरकारी संस्थानों द्वारा जारी किए गए प्रमाण पत्र के आधार पर भी लाइसैंस का नवीनीकरण किया जा सकेगा। इन प्रस्तावों को भी राजस्थान की वसुंधरा राजे सरकार के मंत्रिमंडल ने सहमति प्रदान करते हुए विधानसभा में पेश किए जाने के लिए रास्ता साफ कर दिया है। 
केंद्रीय श्रम कानूनों में राजस्थान सरकार द्वारा प्रस्तावित यह लगभग सभी संशोधन श्रमिकों के हितों के विरुद्ध हैं। सिर्फ एक आध संशोधन ही ऐसा है जो श्रमिकों के पक्ष में जाता है। श्रम, देश के संविधान के अनुसार समवर्ती सूची (Concurrent List) का विषय है। इसलिए केंद्र के साथ साथ राज्य सरकारों को भी इन कानूनों में संशोधन करने तथा इसके बारे में नियम बनाने का अधिकार है। परंतु राज्य की विधानसभा में इन संशोधनों के पारित होने के बाद, इन्हें कानून का रूप देने के लिए देश के राष्ट्रपति की  पुष्टि की आवश्यकता होती है। इसलिए ही वसुंधरा राजे सरकार ने इस प्रक्रिया को केंद्र में नरेंद्र मोदी सरकार के बनने के बाद ही प्रारंभ किया है। राजस्थान विधानसभा द्वारा पारित होने के बाद यदि राष्ट्रपति भी इनकी पुष्टि कर देते हैं तो यह संशोधित कानून राजस्थान राज्य में लागू हो जाएंगे। 
देश के पूंजीपतियों के संगठन सी.आई.आई. (CII) तथा फिक्की (FICCI) आदि श्रम कानूनों में इन प्रस्तावित संशोधनों से अति प्रसन्न हैं तथा अन्य राज्य सरकारों को इनकी ‘फोटो कापी’ करने के परामर्श दे रहे हैं। पंजाब की पी.पी.पी. के प्रमुख मनप्रीत सिंह बादल, जो कि पंजाब की पारंपरिक कम्युनिस्ट पार्टियों के नजदीकी सहयोगी हैं, ने भी पिछले दिनों ‘दि ट्रिब्यून’ में केंद्रीय बजट से एकदम पहले लिखे एक लेख में राजस्थान सरकार द्वारा किए जा रहे इन श्रमिक विरोधी संशोधनों के प्रति प्रसन्नता व्यक्त की है तथा उस सरकार को शाबाश दी है। 
देश की समस्त ट्रेड यूनियनों ने इन संशोधनों का जोरदार विरोध किया है। बी.जे.पी. से हमदर्दी रखने वाली तथा आर.एस.एस. से जुड़ी ट्रेड यूनियन भारतीय मजदूर संघ (बी.एम.एस.) के अखिल भारतीय नेता बैजनाथ राय ने कहा है कि जब बी.जे.पी. का मैनिफैस्टो तैयार किया जा रहा था, उस समय भी हम इस बारे में कमेटी के प्रमुख से मिले थे तथा श्रम कानूनों में सुधारों का विरोध किया था। 
राजस्थान सरकार के इस श्रमिक विरोधी कदम की निंदा करते हुए सीटू के अध्यक्ष ऐ.के. पदमनाभन ने कहा-‘अच्छे दिन आ गए  हैं। पर किसके लिए प्रश्न यह है? लगता है कि बी.जे.पी. ने राजनीतिक निर्णय ले लिया है कि श्रम कानूनों में संशोधन करने के मामले में राज्य सरकारें पहल करें। हम केंद्रीय ट्रेड यूनियनों के अपने साथियों से सलाह मशवरा करके आगामी एक्शन का फैसला करेंगे। हम एकजुट होकर स्थिति का मुकाबला करेंगे।’
एटक नेता तथा वरिष्ठ ट्रेड यूनियनिस्ट गुरूदास दासगुप्ता ने कहा ‘हम इस कदम की सख्त निंदा तथा विरोध करते हैं। हम मेहनतकशों को इसका प्रतिरोध करने का आह्वान करते हैं।’
केंद्र में बनी मोदी सरकार ने भी पिछले दिनों श्रम कानूनों में संशोधन करने की इच्छा प्रकट की है। जून महीने के अंतिम सप्ताह में श्रम मंत्री नरेंद्र सिंह तोमर ने फैक्ट्रीज एक्ट, मिनीमम वेजिज एक्ट तथा चाइल्ड लेबर (प्रोहिविशन एंड रैगुलेशन) एक्ट में संशोधन करने की बात राज्यों के श्रम सचिवों की बैठक में की थी। जुलाई के पहले सप्ताह में श्रम राज्य मंत्री विष्णु देव ने लोक सभा में दिए एक लिखित उत्तर में फैक्ट्रीज एक्ट में संशोधन करने की बात की थी। श्रम सुधारों के नाम पर श्रम कानूनों में श्रमिकों के हितों के विरुद्ध संशोधन करने के प्रयत्न होते रहे हैं तथा इनका देश भर में सख्त विरोध भी होता रहा है। वास्तव में बी.जे.पी. इसीलिए ही अपनी राज्य सरकारों को आगे लगाकर एक तो ट्रेड यूनियनों में कितनी शक्ति है इसे परखना चाहती है। दूसरी ओर केंद्रीय सरकार पहले ऐसे संशोधन करने का प्रयत्न करेगी जो श्रमिकों के हितों के ज्यादा विरुद्ध नहीं हैं। बल्कि इन्हें समय अनुकूल बनाने से संबंधित हैं। इनके पारित होने के बाद अगले कदम के रूप में रोजगार पैदा करने, निवेश मुखी वातावरण बनाने तथा मैन्युफैक्चरिंग क्षेत्र को उत्साहित करने के नाम पर श्रमिक विरोधी संशोधन प्रस्तावित किए जाएंगे। यहां यह भी वर्णनयोग्य है कि केंद्र के श्रम विभाग ने तीन केंद्रीय श्रम कानूनों-फैक्ट्रीज एक्ट 1948, मिनीमम वेजिज एक्ट 1948 तथा अप्रैटिसशिप एक्ट के बारे में संशोधन अपने वैबसाईट पर डालकर उनके बारे में टिप्पणियां व राय मांगी है। इसी तरह केंद्रीय व्यापार व उद्योग मंत्री निर्मला सीतारामन ने राज्य सरकारों को चि_ी लिखकर बायलरज एक्ट के बारे में नियमों में संशोधन करके स्वयं -प्रमाणित योजना लागू करने के लिए कहा है। 
देश की कुल श्रमिक शक्ति का मात्र 8 प्रतिशत भाग ही संगठित क्षेत्र में कार्यरत है, जिन पर यह कानून लागू करने की व्यवस्था है। इनमें से भी बहुत बड़ी संख्या निजी क्षेत्र में काम करने वाले श्रमिकों की है। जिनमें से 70 प्रतिशत से भी अधिक पर यह कानून बिल्कुल भी लागू नहीं किए जा रहे। तथा वे अत्यंत दयनीय स्थितियों में काम करते हैं व सख्त मेहनत के बाद भी भूखे मरने योग्य वेतन (Starving Wages) ही प्राप्त करते हैं। आज हमारे राज्य में भी 70 प्रतिशत से अधिक श्रमिक ऐसे हैं जिनकी हाजिरी तक नहीं लगती अन्य कानून तो लागू होना दूर की बात है। आवश्यकता तो यह है कि देश भर में इन श्रम कानूनों को सख्ती से लागू किये जाने के लिये कदम उठाये जायें तथा श्रम विभागों में हर स्तर पर व्याप्त भ्रष्टाचार को लगाम लगाई जाये जो कि हमेशा मालिकों के हितों में सरकारी तंत्र के भुगतने में उत्प्रेरक बनता है। ऐसी स्थितियों में नरेंद्र मोदी, जो कि आम लोगों से ‘अच्छे दिन’ लाने का वादा करके सत्ता में आए हैं। वे श्रम सुधारों के नाम पर श्रम कानूनों में संशोधन करके श्रमिकों को जो थोड़ी बहुत रोटी मिल भी रही है, उसे भी छीनना चाहते हैं। वास्तव में वे अंबानी तथा अडाणी जैसे इजारेदारों के धन के बल पर जीत प्राप्त करके सत्ता में आये हैं तथा उनके ही हितों की पूर्ति करने की ओर आगे बढ़ रहे हैं। राजस्थान सरकार का श्रम कानूनों में संशोधन करने का कदम  वास्तव में इस एजंडे को आगे बढ़ाने की ओर पहला कदम है। देश के श्रमिक वर्ग को इस चाल को समझते हुए इस जनविरोधी कदम को वहीं ठप्प कर देना चाहिए। इसलिए देश स्तर पर एक जुझारू संघर्ष की आज जरूरत है। आशा है, देश की समस्त केंद्रीय व क्षेत्रीय ट्रेड यूनियनें अपने इस कर्तव्य को पहचानते हुए मोर्चा संभालेंगी।

Tuesday 5 August 2014

Socialism and Religion

V. I. Lenin

Present-day society is wholly based on the exploitation of the vast masses of the working class by a tiny minority of the population, the class of the landowners and that of the capitalists. It is a slave society, since the “free” workers, who all their life work for the capitalists, are “entitled” only to such means of subsistence as are essential for the maintenance of slaves who produce profit, for the safeguarding and perpetuation of capitalist slavery.
The economic oppression of the workers inevitably calls forth and engenders every kind of political oppression and social humiliation, the coarsening and darkening of the spiritual and moral life of the masses. The workers may secure a greater or lesser degree of political liberty to fight for their economic emancipation, but no amount of liberty will rid them of poverty, unemployment, and oppression until the power of capital is overthrown. Religion is one of the forms of spiritual oppression which everywhere weighs down heavily upon the masses of the people, over burdened by their perpetual work for others, by want and isolation. Impotence of the exploited classes in their struggle against the exploiters just as inevitably gives rise to the belief in a better life after death as impotence of the savage in his battle with nature gives rise to belief in gods, devils, miracles, and the like. Those who toil and live in want all their lives are taught by religion to be submissive and patient while here on earth, and to take comfort in the hope of a heavenly reward. But those who live by the labour of others are taught by religion to practise charity while on earth, thus offering them a very cheap way of justifying their entire existence as exploiters and selling them at a moderate price tickets to well-being in heaven. Religion is opium for the people. Religion is a sort of spiritual booze,   in which the slaves of capital drown their human image, their demand for a life more or less worthy of man.
But a slave who has become conscious of his slavery and has risen to struggle for his emancipation has already half ceased to be a slave. The modern class-conscious worker, reared by large-scale factory industry and enlightened by urban life, contemptuously casts aside religious prejudices, leaves heaven to the priests and bourgeois bigots, and tries to win a better life for himself here on earth. The proletariat of today takes the side of socialism, which enlists science in the battle against the fog of religion, and frees the workers from their belief in life after death by welding them together to fight in the present for a better life on earth.
Religion must be declared a private affair. In these words socialists usually express their attitude towards religion. But the meaning of these words should be accurately defined to prevent any misunderstanding. We demand that religion be held a private affair so far as the state is concerned. But by no means can we consider religion a private affair so far as our Party is concerned. Religion must be of no concern to the state, and religious societies must have no connection with governmental authority. Everyone must be absolutely free to profess any religion he pleases, or no religion whatever, i.e., to be an atheist, which every socialist is, as a rule. Discrimination among citizens on account of their religious convictions is wholly intolerable. Even the bare mention of a citizen’s religion in official documents should unquestionably be eliminated. No subsidies should be granted to the established church nor state allowances made to ecclesiastical and religious societies. These should become absolutely free associations of like-minded citizens, associations independent of the state. Only the complete fulfilment of these demands can put an end to the shameful and accursed past when the church lived in feudal dependence on the state, and Russian citizens lived in feudal dependence on the established church, when medieval, inquisitorial laws (to this day remaining in our criminal codes and on our statute-books) were in existence and were applied, persecuting men for their belief or disbelief, violating men’s consciences, and linking cosy government   jobs and government-derived incomes with the dispensation of this or that dope by the established church. Complete separation of Church and State is what the socialist proletariat demands of the modern state and the modern church.
The Russian revolution must put this demand into effect as a necessary component of political freedom. In this respect, the Russian revolution is in a particularly favourable position, since the revolting officialism of the police-ridden feudal autocracy has called forth discontent, unrest and indignation even among the clergy. However abject, however ignorant Russian Orthodox clergymen may have been, even they have now been awakened by the thunder of the downfall of the old, medieval order in Russia. Even they are joining in the demand for freedom, are protesting against bureaucratic practices and officialism, against the spying for the police imposed on the “servants of God”. We socialists must lend this movement our support, carrying the demands of honest and sincere members of the clergy to their conclusion, making them stick to their words about freedom, demanding that they should resolutely break all ties between religion and the police. Either you are sincere, in which case you must stand for the complete separation of Church and State and of School and Church, for religion to be declared wholly and absolutely a private affair. Or you do not accept these consistent demands for freedom, in which case you evidently are still held captive by the traditions of the inquisition, in which case you evidently still cling to your cosy government jobs and government-derived incomes, in which case you evidently do not believe in the spiritual power of your weapon and continue to take bribes from the state. And in that case the class-conscious workers of all Russia declare merciless war on you.
So far as the party of the socialist proletariat is concerned, religion is not a private affair. Our Party is an association of class-conscious, advanced fighters for the emancipation of the working class. Such an association cannot and must not be indifferent to lack of class-consciousness, ignorance or obscurantism in the shape of religious beliefs. We demand complete disestablishment of the Church so as to be able to combat the religious fog with purely ideo   logical and solely ideological weapons, by means of our press and by word of mouth. But we founded our association, the Russian Social-Democratic Labour Party, precisely for such a struggle against every religious bamboozling of the workers. And to us the ideological struggle is not a private affair, but the affair of the whole Party, of the whole proletariat.
If that is so, why do we not declare in our Programme that we are atheists? Why do we not forbid Christians and other believers in God to join our Party?
The answer to this question will serve to explain the very important difference in the way the question of religion is presented by the bourgeois democrats and the Social-Democrats.
Our Programme is based entirely on the scientific, and moreover the materialist, world-outlook. An explanation of our Programme, therefore, necessarily includes an explanation of the true historical and economic roots of the religious fog. Our propaganda necessarily includes the propaganda of atheism; the publication of the appropriate scientific literature, which the autocratic feudal government has hitherto strictly forbidden and persecuted, must now form one of the fields of our Party work. We shall now probably have to follow the advice Engels once gave to the German Socialists: to translate and widely disseminate the literature of the eighteenth-century French Enlighteners and atheists.[1]
But under no circumstances ought we to fall into the error of posing the religious question in an abstract, idealistic fashion, as an “intellectual” question unconnected with the class struggle, as is not infrequently done by the radical-democrats from among the bourgeoisie. It would be stupid to think that, in a society based on the endless oppression and coarsening of the worker masses, religious prejudices could be dispelled by purely propaganda methods. It would be bourgeois narrow-mindedness to forget that the yoke of religion that weighs upon mankind is merely a product and reflection of the economic yoke within society. No number of pamphlets and no amount of preaching can enlighten the proletariat, if it is not enlightened by its own struggle against the dark forces of capitalism.   Unity in this really revolutionary struggle of the oppressed class for the creation of a paradise on earth is more important to us than unity of proletarian opinion on paradise in heaven.
That is the reason why we do not and should not set forth our atheism in our Programme; that is why we do not and should not prohibit proletarians who still retain vestiges of their old prejudices from associating themselves with our Party. We shall always preach the scientific world-outlook, and it is essential for us to combat the inconsistency of various “Christians”. But that does not mean in the least that the religious question ought to be advanced to first place, where it does not belong at all; nor does it mean that we should allow the forces of the really revolutionary economic and political struggle to be split up on account of third-rate opinions or senseless ideas, rapidly losing all political importance, rapidly being swept out as rubbish by the very course of economic development.
Everywhere the reactionary bourgeoisie has concerned itself, and is now beginning to concern itself in Russia, with the fomenting of religious strife—in order thereby to divert the attention of the masses from the really important and fundamental economic and political problems, now being solved in practice by the all-Russian proletariat uniting in revolutionary struggle. This reactionary policy of splitting up the proletarian forces, which today manifests itself mainly in Black-Hundred pogroms, may tomorrow conceive some more subtle forms. We, at any rate, shall oppose it by calmly, consistently and patiently preaching proletarian solidarity and the scientific world-outlook—a preaching alien to any stirring up of secondary differences.
The revolutionary proletariat will succeed in making religion a really private affair, so far as the state is concerned. And in this political system, cleansed of medieval mildew, the proletariat will wage a broad and open struggle for the elimination of economic slavery, the true source of the religious humbugging of mankind. 
(With courtesy from  “Marxists Internet Archive” )