Saturday 2 May 2015

ਮਈ ਦਿਵਸ ਦਾ ਅਜੋਕਾ ਮਹੱਤਵ

ਕਿਰਤੀ ਲੋਕਾਂ ਲਈ ਮਈ ਦਿਵਸ ਇਕ ਬਹੁਤ ਹੀ ਮਹੱਤਵਪੂਰਨ ਇਤਹਾਸਕ ਦਿਹਾੜਾ ਹੈ। 8 ਘੰਟੇ ਦੀ ਦਿਹਾੜੀ ਲਈ ਲੜੇ ਗਏ ਸੰਘਰਸ਼ ਦੀ ਇਕ ਅਜਿਹੀ ਬੀਰ ਗਾਥਾ ਹੈ, ਜਿਹੜੀ ਕਿ ਹੱਕ, ਸੱਚ ਤੇ ਇਨਸਾਫ ਲਈ ਲੜਨ ਵਾਲੇ ਲੋਕਾਂ ਵਾਸਤੇ ਸਦੀਵੀ ਪ੍ਰੇਰਣਾ ਦਾ ਇਕ ਵੱਡਮੁੱਲਾ ਸਰੋਤ ਹੈ। ਇਸ ਸੰਘਰਸ਼ ਦੌਰਾਨ ਸੰਨ 1886 ਵਿਚ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ਅੰਦਰ ਵਾਪਰੀਆਂ ਲਹੂ-ਵੀਟਵੀਆਂ ਘਟਨਾਵਾਂ ਨਾਲ ਇਸ ਇਤਿਹਾਸਕ ਦਿਵਸ ਦਾ ਮੁੱਢ ਬੱਝਾ ਸੀ। ਲਗਭਗ ਉਦੋਂ ਤੋਂ ਹੀ ਦੁਨੀਆਂ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ ਜਥੇਬੰਦੀਆਂ ਹਰ ਸਾਲ, ਪਹਿਲ ਮਈ ਨੂੰ, ਵਿਸ਼ੇਸ਼ ਸਮਾਗਮ ਕਰਕੇ ਸ਼ਿਕਾਗੋ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ ਅਤੇ ਪੂੰਜੀਵਾਦੀ ਲੁੱਟ ਚੋਂਘ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਉਹਨਾਂ ਸ਼ਹੀਦਾਂ ਦੇ ਰਹਿੰਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਪ੍ਰਣ ਦਰਿੜ੍ਹਾਏ ਜਾਂਦੇ ਹਨ। 
ਵੱਖ-ਵੱਖ ਦੇਸ਼ਾਂ ਦੇ ਕਿਰਤੀਆਂ ਨੇ, ਇਸ ਕੌਮਾਂਤਰੀ ਮਜ਼ਦੂਰ ਦਿਵਸ ਤੋਂ ਪ੍ਰੇਰਣਾ ਲੈ ਕੇ ਲਾਮਬੰਦ ਕੀਤੇ ਗਏ ਦਰਿੜਤਾ ਭਰਪੂਰ ਤੇ ਕੁਰਬਾਨੀਆਂ ਭਰੇ ਘੋਲਾਂ ਰਾਹੀਂ ਹੁਣ ਤੱਕ ਆਰਥਕ ਖੇਤਰ ਵਿਚ ਤੇ ਰਾਜਨੀਤਕ ਖੇਤਰ ਵਿਚ ਵੀ, ਅਨੇਕਾਂ ਮੱਲਾਂ ਮਾਰੀਆਂ ਹਨ। ਪ੍ਰੰਤੂ ਇਸਦੇ ਬਾਵਜੂਦ, ਸਾਮਰਾਜੀ-ਸੰਸਾਰੀਕਰਨ ਦੇ ਇਸ ਅਜੋਕੇ ਪੜਾਅ 'ਤੇ ਕਿਰਤੀ ਲਹਿਰ ਨੂੰ ਪੂੰਜੀਵਾਦੀ ਲੁੱਟ ਦੇ ਇਕ ਨਵੇਂ ਵਧੇਰੇ ਗੰਭੀਰ ਹਮਲੇ ਦਾ ਟਾਕਰਾ ਕਰਨਾ ਪੈ ਰਿਹਾ ਹੈ। ਪਿਛਲੀ ਸਦੀ ਦੇ ਅੱਸੀਵਿਆਂ ਤੋਂ, ਸਾਮਰਾਜੀ ਜਰਵਾਣਿਆਂ ਵਲੋਂ ਹਰ ਦੇਸ਼ ਅੰਦਰ ਖੁੱਲੀ ਮੰਡੀ ਦੀਆਂ ਨਵਉਦਾਰਵਾਦੀ ਆਰਥਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਦੇ ਫਲਸਰੂਪ ਦੁਨੀਆਂ ਭਰ ਦੇ ਕਾਰਪੋਰੇਟ ਘਰਾਣਿਆਂ ਤੇ ਹੋਰ ਧਨਾਢਾਂ ਦੇ ਤਾਂ ਵਾਰੇ ਨਿਆਰੇ ਹੋ ਰਹੇ ਹਨ ਪ੍ਰੰਤੂ ਮਿਹਨਤਕਸ਼ਾਂ ਦੀਆਂ ਮੁਸ਼ਕਲਾਂ ਵਿਚ ਅਥਾਹ ਵਾਧਾ ਹੋਇਆ ਹੈ, ਅਤੇ ਇਹ ਅੱਗੋਂ ਵੀ ਹੁੰਦਾ ਜਾ ਰਿਹਾ ਹੈ। 
ਇਸ ਸੰਦਰਭ ਵਿਚ, ਸਭ ਤੋਂ ਪਹਿਲਾਂ, ਕੰਮ ਦਿਹਾੜੀ ਦੀ ਸਮਾਂ-ਸੀਮਾ ਨੂੰ ਹੀ ਲੈਂਦੇ ਹਾਂ। ਸ਼ਿਕਾਗੋ ਦੇ ਸ਼ਹੀਦਾਂ ਅਤੇ ਮਜ਼ਦੂਰ ਲਹਿਰ ਦੀਆਂ ਹੋਰ ਅਣਗਿਣਤ ਕੁਰਬਾਨੀਆਂ ਸਦਕਾ 8 ਘੰਟੇ ਦੀ ਦਿਹਾੜੀ ਦਾ ਸਰਵ ਪ੍ਰਵਾਨਤ ਇਤਿਹਾਸਕ ਨਿਯਮ ਵੀ ਇਹਨਾਂ ਨਵਉਦਾਰਵਾਦੀ ਨੀਤੀਆਂ ਦੀ ਭੇਂਟ ਚੜ੍ਹਦਾ ਸਪੱਸ਼ਟ ਦਿਖਾਈ ਦੇ ਰਿਹਾ ਹੈ। ਬਹੁਤੇ ਕਾਰਖਾਨਿਆਂ ਅਤੇ ਨਿੱਜੀ ਕਾਰੋਬਾਰਾਂ ਵਿਚ, ਵਿਸ਼ੇਸ਼ ਤੌਰ 'ਤੇ ਅਸੰਗਠਿਤ ਖੇਤਰ ਦੇ ਕਾਰੋਬਾਰਾਂ ਜਿਵੇਂ ਕਿ ਹੋਟਲਾਂ, ਵੱਡੇ-ਵੱਡੇ ਸਟੋਰਾਂ, ਪ੍ਰਾਈਵੇਟ ਸਕਿਊਰਟੀ ਕੰਪਨੀਆਂ, ਭਵਨ ਨਿਰਮਾਣ ਆਦਿ ਵਿਚ ਕਿਰਤੀਆਂ ਲਈ 12 ਘੰਟੇ ਦੀ ਦਿਹਾੜੀ ਵੀ ਅੱਜ ਆਮ ਜਹੀ ਗੱਲ ਬਣ ਚੁੱਕੀ ਹੈ। ਚਾਹੀਦਾ ਤਾਂ ਇਹ ਸੀ ਨਵੀਆਂ ਖੋਜਾਂ ਅਤੇ ਤਕਨੀਕੀ ਉਨਤੀ ਸਦਕਾ ਪੈਦਾਵਾਰ ਦੇ ਹਰ ਖੇਤਰ ਵਿਚ ਕਿਰਤ ਦੀ ਉਤਪਾਦਕਤਾ ਵਿਚ ਭਾਰੀ ਵਾਧੇ 'ਚੋਂ ਕਿਰਤੀਆਂ ਨੂੰ  ਵੀ ਕੁੱਝ ਹਿੱਸਾ ਮਿਲਦਾ ਅਤੇ ਉਹਨਾਂ ਨੂੰ ਕੰਮ ਦੇ ਭਾਰ ਤੋਂ ਕੁਝ ਰਾਹਤ ਦਿੱਤੀ ਜਾਂਦੀ। ਇਸ ਆਧਾਰ 'ਤੇ ਕੰਮ ਦਿਹਾੜੀ ਘਟਾਕੇ 6 ਘੰਟੇ ਕੀਤੀ ਜਾਣੀ ਚਾਹੀਦੀ ਹੈ ਅਤੇ ਦਿਨ-ਰਾਤ ਲਈ 3 ਦੀ ਥਾਂ 4 ਸ਼ਿਫਟਾਂ ਦੀ ਪ੍ਰਣਾਲੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ। ਕਿਰਤੀਆਂ ਦੀ ਇਸ ਹੱਕੀ ਮੰਗ ਦੀ ਯੂ.ਐਨ.ਓ. ਨਾਲ ਸਬੰਧਤ ਕੌਮਾਂਤਰੀ ਕਿਰਤ ਸੰਸਥਾ (ILO) ਵੀ ਪ੍ਰੋੜਤਾ ਕਰ ਚੁੱਕੀ ਹੈ। ਪ੍ਰੰਤੂ ਇਸ ਦੇ ਬਾਵਜੂਦ 8 ਘੰਟੇ ਦੀ ਕੰਮ ਦਿਹਾੜੀ ਨੂੰ ਘਟਾਕੇ 6 ਘੰਟੇ ਕਰਨ ਦੀ ਬਜਾਏ ਪੂੰਜੀਪਤੀਆਂ ਦੇ ਕਈ ਸੰਗਠਨ, ਆਪਣੇ ਲਾਗਤ ਖਰਚੇ ਘਟਾਉਣ ਲਈ, 12 ਘੰਟੇ ਦੀ ਕੰਮ ਦਿਹਾੜੀ ਨੂੰ ਕਾਨੂੰਨੀ ਰੂਪ ਦੇਣ ਵਾਸਤੇ ਦਬਾਅ ਬਣਾ ਰਹੇ ਹਨ। ਅਮਲੀ ਰੂਪ ਵਿਚ ਉਹ ਗੈਰ ਕਾਨੂੰਨੀ ਢੰਗ ਨਾਲ ਇਸਨੂੰ ਪਹਿਲਾਂ ਹੀ ਲਾਗੂ ਕਰ ਰਹੇ ਹਨ। ਕਈ ਪ੍ਰਾਈਵੇਟ ਅਦਾਰਿਆਂ ਵਿਚ ਤਾਂ 24 ਘੰਟੇ ਦੇ ਮੁਲਾਜ਼ਮ ਵੀ ਹਨ। ਬਾਰਾਂ-ਬਾਰਾਂ ਘੰਟੇ ਦੀਆਂ ਦੋ ਸ਼ਿਫਟਾਂ ਤਾਂ ਆਮ ਹੀ ਹਨ। ਅਜੇਹੇ ਅਦਾਰਿਆਂ ਦੇ ਮੁਲਾਜ਼ਮਾਂ-ਮਜ਼ਦੂਰਾਂ ਲਈ 8 ਘੰਟੇ ਦੀ ਦਿਹਾੜੀ ਤਾਂ ਹੁਣ ਇਕ ਸੁਪਨਾ ਮਾਤਰ ਬਣਦੀ ਜਾ ਰਹੀ ਹੈ। ਇਸ ਲਈ ਕਿਰਤੀਆਂ ਵਲੋਂ 8 ਘੰਟੇ ਦੀ ਦਿਹਾੜੀ ਦੀ ਕੀਤੀ ਗਈ ਪ੍ਰਾਪਤੀ ਨੂੰ ਕਾਇਮ ਰੱਖਣਾ ਅਤੇ ਅਰਥ ਭਰਪੂਰ ਬਨਾਉਣਾ ਵੀ ਅਜੋਕੀ ਕੌਮਾਂਤਰੀ ਕਿਰਤ ਲਹਿਰ ਦੇ ਸਨਮੁੱਖ ਅੱਜ ਇਕ ਅਹਿਮ ਕਾਰਜ ਬਣ ਚੁੱਕਾ ਹੈ; ਜਦੋਂਕਿ ਲੋੜ ਇਸ ਨੂੰ ਘਟਾਕੇ 6 ਘੰਟੇ ਕਰਾਉਣ ਦੀ ਹੈ। 
ਇਹਨਾਂ ਮਜ਼ਦੂਰ-ਮਾਰੂ ਨੀਤੀਆਂ ਨੇ ਕਿਰਤੀਆਂ ਦੀ ਰੁਜ਼ਗਾਰ ਸੁਰੱਖਿਆ ਨੂੰ ਵੀ ਵੱਡੀ ਢਾਅ ਲਾਈ ਹੈ। ਇਸਦੇ ਸਿੱਟੇ ਵਜੋਂ ਪੱਕੀਆਂ ਤੇ ਸਥਾਈ ਨੌਕਰੀਆਂ ਤਾਂ ਹੁਣ ਸਿਰਫ ਕਿਰਤੀ-ਜਨਸਮੂਹਾਂ ਨੂੰ ਦਬਾਅ ਕੇ ਰੱਖਣ ਵਾਲੀ ਅਫਸਰਸ਼ਾਹੀ, ਪੁਲਸ ਜਾਂ ਫੌਜ ਲਈ ਹੀ ਰਹਿ ਗਈਆਂ ਹਨ। ਹੋਰ ਸਾਰੇ ਖੇਤਰ, ਬੜੀ ਤੇਜ਼ੀ ਨਾਲ, ਅਸੁਰੱਖਿਅਤ ਠੇਕਾ ਭਰਤੀ ਦੀ ਭੇਂਟ ਚੜਾਏ ਜਾ ਰਹੇ ਹਨ। ਸਾਡੇ ਦੇਸ਼ ਅੰਦਰ ਤਾਂ ਮੋਦੀ ਸਰਕਾਰ ਨੇ ਇਸ ਮੰਤਵ ਲਈ ਸਮੁੱਚੇ ਕਿਰਤ ਕਾਨੂੰਨਾਂ ਉਪਰ ਹੀ ਭਰਵਾਂ ਹੱਲਾ ਬੋਲ ਦਿੱਤਾ ਹੈ। ਅਮਰੀਕਾ ਅਤੇ ਯੂਰਪ ਸਮੇਤ ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਵੀ, ਸਰਮਾਏਦਾਰਾਂ ਅੰਦਰ ਚਲ ਰਹੀ ਮੁਨਾਫੇ ਦੀ ਚੂਹਾ ਦੌੜ 'ਚੋਂ ਉਭਰੇ, ਸੰਸਾਰਵਿਆਪੀ ਮੰਦਵਾੜੇ ਦਾ ਭਾਰ ਆਮ ਲੋਕਾਂ ਉਪਰ ਲੱਦਣ ਲਈ ਜਨ-ਉਪਯੋਗੀ ਸੰਸਥਾਵਾਂ ਤੇ ਸਹੂਲਤਾਂ ਦਾ ਭੋਗ ਪਾਉਣ ਦੇ ਨਾਲ-ਨਾਲ ਕਿਰਤ ਕਾਨੂੰਨਾਂ ਦੀ ਵੀ ਬੜੀ ਤੇਜ਼ੀ ਨਾਲ ਬਲੀ ਦੇ ਰਹੀਆਂ ਹਨ। ਇੰਝ, ਇਹਨਾਂ ਲੋਕ ਵਿਰੋਧੀ ਆਰਥਕ ਨੀਤੀਆਂ ਅਧੀਨ, ''ਰੁਜ਼ਗਾਰ-ਸੁਰੱਖਿਆ'' ਅਤੇ ''ਸਮਾਜਿਕ ਸੁਰੱਖਿਆ'' ਦੇ ਬੁਨਿਆਦੀ ਅਧਿਕਾਰ, ਜਿਹੜੇ ਕਿ ਕਿਰਤੀ ਲੋਕਾਂ ਨੇ ਲੰਬੇ ਤੇ ਲਹੂ ਵੀਟਵੇਂ ਘੋਲਾਂ ਰਾਹੀਂ ਪ੍ਰਾਪਤ ਕੀਤੇ ਹੋਏ ਸਨ, ਬੜੀ ਤੇਜ਼ੀ ਨਾਲ ਘੱਟੇ ਕੌਡੀਆਂ ਰਲਾਏ ਜਾ ਰਹੇ ਹਨ। ਸਥਾਈ ਤੇ ਭਰੋਸੇਯੋਗ ਰੁਜ਼ਗਾਰ ਦੀ ਥਾਂ ਸਰਕਾਰੀ ਵਿਭਾਗਾਂ ਅੰਦਰ 'ਠੇਕਾ ਭਰਤੀ' ਅਤੇ ਕਾਰਖਾਨਿਆਂ ਤੇ ਹੋਰ ਨਿੱਜੀ ਅਦਾਰਿਆਂ ਵਿਚ 'ਠੇਕੇਦਾਰਾਂ ਰਾਹੀਂ ਭਰਤੀ' ਦੀਆਂ ਮਜ਼ਦੂਰ-ਮਾਰੂ ਪ੍ਰਣਾਲੀਆਂ ਵੱਡੀ ਪੱਧਰ 'ਤੇ ਅਪਣਾਈਆਂ ਜਾ ਚੁੱਕੀਆਂ ਹਨ। ਸਨਅਤੀ ਅਤੇ ਕਈ ਹੋਰ ਪ੍ਰਾਈਵੇਟ ਅਦਾਰਿਆਂ ਵਲੋਂ ਤਾਂ ਉਚ ਸਿੱਖਿਆ ਪ੍ਰਾਪਤ ਤੇ ਹੁਨਰਮੰਦ ਮੁਲਾਜ਼ਮ-ਮਜ਼ਦੂਰ ਵੀ, ਆਮ ਤੌਰ 'ਤੇ 'ਉਕਾ-ਪੁੱਕਾ' ਮੁਆਵਜ਼ੇ 'ਤੇ ਅਧਾਰਤ ''ਵਾਰਸ਼ਿਕ ਪੈਕੇਜ਼'' ਉਪਰ ਰੱਖੇ ਜਾਂਦੇ ਹਨ। ਜਿਹਨਾਂ ਉਪਰ ਅੱਗੋਂ ਵੱਧ ਤੋਂ ਵੱਧ ਕਾਰਗੁਜ਼ਾਰੀ ਦਿਖਾਉਣ ਵਾਸਤੇ ਕਈ ਪ੍ਰਕਾਰ ਦੇ ਜਾਇਜ਼- ਨਜਾਇਜ਼ ਦਬਾਅ ਬਣਾਏ ਜਾਂਦੇ  ਹਨ। ਇਹੋ ਹਾਲ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦਾ ਹੈ। ਜਿੱਥੇ ਸਰਵ ਉਚ ਡਿਗਰੀਆਂ ਪ੍ਰਾਪਤ ਪ੍ਰੋਫੈਸਰਾਂ ਨੂੰ ਵੀ ਹੁਣ ਅਕਸਰ ਸਥਾਈ ਨਿਯੁਕਤੀ ਨਹੀਂ ਦਿੱਤੀ ਜਾਂਦੀ, ਸਗੋਂ ਉਹਨਾਂ ਵਲੋਂ ਹਰ ਰੋਜ਼ ਪੜ੍ਹਾਏ ਜਾਂਦੇ ਪੀਰਡਾਂ ਜਾਂ ਕੀਤੇ ਗਏ ਕੰਮ ਅਨੁਸਾਰ 'ਮਿਹਨਤਾਨਾ' ਹੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ, ਕਿਰਤ ਦਾ ਸ਼ੋਸ਼ਣ ਕਰਨ ਤੇ ਇਹਨਾਂ ਸਾਰੇ ਨਵੇਂ-ਨਵੇਂ ਢੰਗ ਤਰੀਕਿਆਂ ਰਾਹੀਂ ਕਿਰਤੀਆਂ ਲਈ ''ਸਥਾਈ ਤੇ ਭਰੋਸੇਯੋਗ ਰੁਜ਼ਗਾਰ'' ਦੀ ਸੁਰੱਖਿਆ ਉਥੇ ਵੀ ਖਤਮ ਕੀਤੀ ਜਾ ਰਹੀ ਹੈ ਜਿੱਥੇ ਕਿ ਪਹਿਲਾਂ ਇਸ ਦੀ ਥੋੜੀ ਬਹੁਤ ਗਰੰਟੀ ਮਿਲੀ ਹੋਈ ਸੀ। ਆਂਗਨਬਾੜੀ ਮੁਲਾਜ਼ਮਾਂ, ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਆਦਿ ਨੂੰ ਤਾਂ ਪਹਿਲਾਂ ਹੀ 'ਮਾਣਭੱਤੇ' ਦੇ ਰੂਪ ਵਿਚ ਉਕਾ ਪੁੱਕਾ ਉਜਰਤ ਹੀ ਮਿਲਦੀ ਹੈ। ਲੱਖਾਂ ਦੀ ਗਿਣਤੀ ਵਿਚ ਕੰਮ ਕਰਦੀਆਂ ਇਹਨਾਂ ਮਹਿਲਾਵਾਂ-ਮੁਲਾਜ਼ਮਾਂ ਨੂੰ ਤਾਂ ਅਜੇ ਤੱਕ ਰੁਜ਼ਗਾਰ ਸੁਰੱਖਿਆ ਦੀ ਗਾਰੰਟੀ ਮਿਲੀ ਹੀ ਨਹੀਂ। ਦੇਸ਼ ਦੀ ਕੇਂਦਰੀ ਸਰਕਾਰ ਤੇ ਰਾਜ ਸਰਕਾਰਾਂ ਵਲੋਂ ਇਹਨਾਂ ਮਹਿਲਾਵਾਂ ਦੀ ਕਿਰਤ ਸ਼ਕਤੀ ਦੀ ਤਾਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਕੁਲ ਮਿਲਾਕੇ, ਇਹਨਾਂ ਆਰਥਕ ਨੀਤੀਆਂ ਤੇ ਦੇਸ਼ ਅੰਦਰ ਬੇਰੁਜ਼ਗਾਰਾਂ ਦੇ ਨਾਲ-ਨਾਲ ਅਰਧ ਬੇਰੁਜ਼ਗਾਰਾਂ, (ਜਿਹਨਾਂ ਕੋਲ ਗੁਜ਼ਾਰੇਯੋਗ ਰੁਜ਼ਗਾਰ ਨਹੀਂ, ਅਤੇ ਜਿਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਨਹੀਂ ਮਿਲਿਆ ਹੋਇਆ) ਦੀ ਗਿਣਤੀ ਵਿਚ ਵੀ ਭਾਰੀ ਵਾਧਾ ਕਰ ਦਿੱਤਾ ਹੈ। 
ਏਸੇ ਤਰ੍ਹਾਂ, ਕਿਰਤੀਆਂ ਦੀ ਸਮਾਜਿਕ-ਸੁਰੱਖਿਆ ਲਈ ਲੋੜੀਂਦੇ ਪੈਨਸ਼ਨਰੀ ਅਧਿਕਾਰਾਂ ਨੂੰ ਵੀ ਇਹਨਾਂ ਨੀਤੀਆਂ ਅਧੀਨ ਬੁਰੀ ਤਰ੍ਹਾਂ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਅੰਦਰ ਕਿਰਤੀ ਲੋਕਾਂ ਦੀ ਵੱਡੀ ਬਹੁਗਿਣਤੀ ਵਾਸਤੇ, ਤਾਂ ਸਮਾਜਿਕ ਸੁਰੱਖਿਆ ਦੀ ਕੋਈ ਠੋਸ ਵਿਵਸਥਾ ਹੀ ਨਹੀਂ ਹੈ। ਜਿਹੜੇ ਸਰਕਾਰੀ ਜਾਂ ਅਰਧ ਸਰਕਾਰੀ ਮੁਲਾਜ਼ਮਾਂ ਲਈ ਨਿਸ਼ਚਤ (Definitive) ਪੈਨਸ਼ਨ ਦੀ ਵਿਵਸਥਾ ਸੀ, ਉਹ ਵੀ ਪਹਿਲੀ ਜਨਵਰੀ 2004 ਤੋਂ ਬਾਅਦ ਭਰਤੀ ਹੋਣ ਵਾਲਿਆਂ ਲਈ ਖਤਮ ਕਰ ਦਿੱਤੀ ਗਈ ਹੈ। ਅਜੇਹੀ ਨਿਸ਼ਚਤ ਪੈਨਸ਼ਨ ਦੀ ਵਿਵਸਥਾ ਹੁਣ ਸਿਰਫ ਮਿਲਟਰੀ ਅਤੇ ਪੈਰਾ ਮਿਲਟਰੀ ਮੁਲਾਜ਼ਮਾਂ ਲਈ ਹੀ ਰਹਿ ਗਈ ਹੈ। ਬਾਕੀ ਸਾਰੇ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ ਐਲਾਨੀ ਜਾ ਚੁੱਕੀ ਹੈ, ਜਿਸ ਅਨੁਸਾਰ ਮਿਲਣ ਵਾਲੀ ਪੈਨਸ਼ਨ ਸਬੰਧਤ ਮੁਲਾਜ਼ਮਾਂ ਦੀ ਤਨਖਾਹ 'ਚੋਂ ਕੀਤੀ ਗਈ ਕਟੌਤੀ 'ਤੇ ਨਿਰਭਰ ਕਰੇਗੀ। ਇਸ ਤਰ੍ਹਾਂ ਭਾਰਤੀ ਹਾਕਮਾਂ ਨੇ ਸਮੁੱਚੇ ਕਿਰਤੀਆਂ ਲਈ ਸੰਤੋਸ਼ਜਨਕ ਸਮਾਜਿਕ ਸੁਰੱਖਿਆ ਦੀ ਵਿਵਸਥਾ ਵਿਕਸਤ ਕਰਨ ਤੋਂ ਵੀ ਮੂੰਹ ਮੋੜ ਲਿਆ ਹੈ। ਜਦੋਂਕਿ ਹਰ ਕਿਰਤੀ ਨੂੰ ਕੰਮਕਾਜੀ ਜੀਵਨ ਦੌਰਾਨ ਪੇਸ਼ ਆਉਂਦੀਆਂ ਅਚਾਨਕ ਸਮੱਸਿਆਵਾਂ ਅਤੇ ਬੁਢਾਪੇ ਦੌਰਾਨ ਸਮੁੱਚੇ ਰੂਪ ਵਿਚ ਢੁਕਵਾਂ ਆਸਰਾ ਉਪਲੱਬਧ ਬਨਾਉਣ ਲਈ ਸਮਾਜਿਕ ਸੁਰੱਖਿਆ ਦੀ ਭਰੋਸੇਯੋਗ ਪ੍ਰਣਾਲੀ ਵਿਕਸਤ ਕਰਨ ਦੀ ਭਾਰੀ ਲੋੜ ਹੈ। ਪ੍ਰੰਤੂ ਸਰਕਾਰ ਨੂੰ ਤਾਂ ਕਿਰਤੀ ਲੋਕਾਂ ਦੀ ਅਜੇਹੀ ਕੋਈ ਚਿੰਤਾ ਵੀ ਨਹੀਂ ਹੈ। ਉਹਨੂੰ 'ਤੇ ਅੱਜਕਲ ਸਿਰਫ ਦੇਸ਼ ਅੰਦਰ ਵੱਧ ਤੋਂ ਵੱਧ ਪੂੰਜੀ ਨਿਵੇਸ਼ ਕਰਵਾਉਣ ਲਈ ਵਿਦੇਸ਼ੀ ਸਰਮਾਏਦਾਰੀ ਨੂੰ ਸਸਤੇ ਤੋਂ ਸਸਤੇ ਮਜ਼ਦੂਰਾਂ ਦੀ ਸਪਲਾਈ ਸੁਨਿਸ਼ਚਤ ਕਰਨ ਦੀ ਹੀ ਚਿੰਤਾ ਹੈ। ਏਸੇ ਮੰਤਵ ਨਾਲ ਲੰਬੇ ਅਪਰੈਂਟਿਸਸ਼ਿਪ (ਬਿਨਾਂ ਮਜ਼ਦੂਰੀ ਦਿੱਤੀਆਂ ਕੰਮ ਲੈਣ) ਕਾਨੂੰਨ ਘੜਨ ਤੇ ਕੌਸ਼ਲ-ਵਿਕਾਸ ਆਦਿ ਦੇ ਆਡੰਬਰ ਰਚੇ ਜਾ ਰਹੇ ਹਨ। 
ਇਸ ਸੰਦਰਭ ਵਿਚ ਮੋਦੀ ਸਰਕਾਰ ਦੇ 'ਮੇਕ ਇਨ ਇੰਡੀਆ' ਦੇ ਨਵੇਂ ਨਾਅਰੇ ਨੂੰ ਵੀ ਘੋਖਣ ਦੀ ਲੋੜ ਹੈ; ਜਿਸਨੂੰ ਸਫਲ ਬਨਾਉਣ ਲਈ ਪ੍ਰਧਾਨ ਮੰਤਰੀ ਵਲੋਂ ਵਿਦੇਸ਼ ਯਾਤਰਾਵਾਂ ਦਾ ਸਿਲਸਿਲਾ ਨਿਰੰਤਰ ਚਲ ਰਿਹਾ ਹੈ। ਇਹ ਨਾਅਰਾ, ਮੁੱਖ ਤੌਰ 'ਤੇ, ਵਿਦੇਸ਼ੀ ਕੰਪਨੀਆਂ ਨੂੰ ਇਹ ਭਰੋਸਾ ਦੇਣ ਵੱਲ ਸੇਧਤ ਹੈ ਕਿ ਉਹਨਾਂ ਨੂੰ ਭਾਰਤ ਅੰਦਰ ਹਰ ਹਾਲਤ ਵਿਚ ਸਸਤੇ ਤੇ ਸੀਲ ਮਜ਼ਦੂਰ ਉਪਲੱਬਧ ਬਣਾਏ ਜਾਣਗੇ, ਜਿਹੜੇ ਕਿ ਕਿਰਤ ਕਾਨੂੰਨਾਂ ਦੀਆਂ ਸਾਰੀਆਂ ਬੰਦਸ਼ਾਂ ਤੋਂ ਮੁਕਤ ਹੋਣ ਕਰਕੇ ਮਾਲਕਾਂ ਦੀ ਪੂੰਜੀਵਾਦੀ ਲੁੱਟ ਘਸੁੱਟ ਦਾ ਕੋਈ ਵਿਰੋਧ ਨਹੀਂ ਕਰਨਗੇ। ਇਸ ਤੋਂ ਬਿਨਾਂ ਇਹ ਵਾਇਦਾ ਵੀ ਕੀਤਾ ਜਾ ਰਿਹਾ ਹੈ ਕਿ ਵਿਦੇਸ਼ੀ ਕੰਪਨੀਆਂ ਨੂੰ ਏਥੇ ਜਲ, ਜੰਗਲ, ਜ਼ਮੀਨ ਸਮੇਤ ਸਸਤੇ ਖਣਿਜ ਤੇ ਹੋਰ ਕੱਚਾ ਮਾਲ ਅਤੇ ਦੇਸ਼ ਦੀ ਵਿਸ਼ਾਲ ਮੰਡੀ ਵੀ ਉਪਲੱਬਧ ਹੋਵੇਗੀ। ਏਸੇ ਮੰਤਵ ਲਈ ਇਕ ਵਰ੍ਹਾ ਪਹਿਲਾਂ ਪ੍ਰਵਾਨ ਕੀਤੇ ਗਏ ਭੌਂ-ਪ੍ਰਾਪਤੀ ਕਾਨੂੰਨ ਵਿਚ ਕਿਸਾਨ ਵਿਰੋਧੀ ਤੇ ਦਿਹਾਤੀ ਮਜ਼ਦੂਰ ਵਿਰੋਧੀ ਸੋਧਾਂ ਕਰਨ ਲਈਂ ਸਰਕਾਰ ਸਾਰੇ ਜਮਹੂਰੀ ਤਕਾਜਿਆਂ ਦੀਆਂ ਧੱਜੀਆਂ ਉਡਾਉਣ ਤੱਕ ਵੀ ਚਲੀ ਗਈ ਹੈ। ਇਹ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਸਰਕਾਰ ਦੀ ਇਸ ਯੋਜਨਾ ਦਾ ਲਾਭ ਘੱਟ ਹੋਣਾ ਹੈ ਅਤੇ ਨੁਕਸਾਨ ਵੱਧ। ਕਿਉਂਕਿ ਇਸ ਪਹੁੰਚ ਨਾਲ ਨਵੇਂ ਰੁਜ਼ਗਾਰ ਦੇ ਪੈਦਾ ਹੋਣ ਨਾਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਮੌਜੂਦਾ ਰੁਜ਼ਗਾਰ ਦੇ ਖੁਸ ਜਾਣ ਦੀਆਂ ਸੰਭਾਵਨਾਵਾਂ ਵਧੇਰੇ ਹਨ। ਇਸ ਤੋਂ ਇਲਾਵਾ, ਦੇਸ਼ ਦੇ ਵੱਡਮੁੱਲੇ ਕੁਦਰਤੀ ਖਣਿਜਾਂ ਆਦਿ ਦੀ ਲੁੱਟ ਵੀ ਬਹੁਤ ਬੇਰਹਿਮੀ ਨਾਲ ਕੀਤੀ ਜਾਵੇਗੀ ਅਤੇ ਪਰਿਆਵਰਨ ਦੀ ਤਬਾਹੀ ਵੀ ਹੋਰ ਤਿੱਖੀ ਹੋ ਜਵੇਗੀ। 
ਇਹਨਾਂ ਨਵਉਦਾਰਵਾਦੀ ਨੀਤੀਆਂ ਦਾ ਇਕ ਬਹੁਤ ਹੀ ਚਿੰਤਾਜਨਕ ਪ੍ਰਭਾਵ ਹੋਰ ਵੀ ਹੈ। ਇਹਨਾਂ ਨੀਤੀਆਂ ਦੇ ਫਲਸਰੂਪ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਵਿਚ ਹੋ ਰਹੇ ਨਿਰੰਤਰ ਵਾਧੇ ਕਾਰਨ ਕਿਰਤੀ ਜਨਸਮੂਹਾਂ ਅੰਦਰ ਬੇਚੈਨੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਲੁਟੇਰੇ ਪੂੰਜੀਵਾਦੀ ਪ੍ਰਬੰਧ ਨੂੰ ਸਥਾਪਤ ਰੱਖਣ ਵਾਸਤੇ ਹਾਕਮਾਂ ਵਲੋਂ ਇਸ ਲੋਕ ਬੇਚੈਨੀ ਨੂੰ ਕੁਰਾਹੇ ਪਾਉਣ ਅਤੇ ਦਹਿਸ਼ਤ ਰਾਹੀਂ ਦਬਾਉਣ ਦੇ ਦਾਅਪੇਚ ਅਕਸਰ ਹੀ ਅਪਣਾਏ ਜਾਂਦੇ ਹਨ। ਏਸੇ ਮੰਤਵ ਲਈ ਸਾਡੇ ਦੇਸ਼ ਅੰਦਰ ਇਕ ਪਾਸੇ ਫਿਰਕੂ ਨਫਰਤ ਫੈਲਾਅ ਕੇ ਕਿਰਤੀ ਲੋਕਾਂ ਵਿਚਕਾਰ ਫਿਰਕੂ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਪੁਲਸ ਤੇ ਅਰਧ ਸੈਨਿਕ ਬਲਾਂ ਦੇ ਜਾਬਰ ਢਾਂਚੇ ਨੂੰ ਹੋਰ ਵਧੇਰੇ ਵਹਿਸ਼ੀ ਬਣਾਇਆ ਜਾ ਰਿਹਾ ਹੈ। 'ਸੁਰੱਖਿਆ ਬਲਾਂ' ਦੇ ਨਾਂਅ ਹੇਠ ਪੁਲਸ ਦੀਆਂ ਨਿੱਤ ਨਵੀਆਂ ਧਾੜਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਦਬਾਉਣ ਲਈ ਨਿੱਤ ਨਵੇਂ ਕਾਲੇ ਕਾਨੂੰਨ ਘੜੇ ਜਾ ਰਹੇ ਹਨ। ਏਸੇ ਸੇਧ ਵਿਚ  ਪੰਜਾਬ ਸਰਕਾਰ ਨੇ 'ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014' ਪਾਸ ਕੀਤਾ ਹੈ, ਜਿਸਦੀਆਂ ਵਿਵਸਥਾਵਾਂ, ਵੱਡੀ ਹੱਦ ਤੱਕ, ਅੰਗਰੇਜ਼ਾਂ ਵਲੋਂ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਦਬਾਉਣ ਲਈ ਬਣਾਏ ਗਏ ਕਾਲੇ ਕਾਨੂੰਨਾਂ ਦੀ ਕਾਪੀ ਕੀਤੀਆਂ ਗਈਆਂ ਹਨ। ਅਜੇਹੇ ਕਾਲੇ ਕਾਨੂੰਨਾਂ ਤੇ ਪੁਲਸ ਦੇ ਅੱਤਿਆਚਾਰਾਂ ਰਾਹੀਂ ਹਾਕਮਾਂ ਵਲੋਂ, ਹੱਕ, ਸੱਚ ਤੇ ਇਨਸਾਫ ਲਈ ਉਠਣ ਵਾਲੀ ਹਰ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਸ ਦੀ ਵੱਧ ਰਹੀ ਦਰਿੰਦਗੀ ਤੋਂ ਨਾ ਬੱਚੇ ਬਚਦੇ ਹਨ, ਨਾ ਔਰਤਾਂ ਅਤੇ ਨਾ ਹੀ ਸੀਨੀਅਰ ਸਿਟੀਜਨ ਅਖਵਾਉਂਦੇ ਬਜ਼ੁਰਗ। 
ਅਜੇਹੇ ਆਰਥਕ ਤੇ ਰਾਜਸੀ ਮਾਹੌਲ ਵਿਚ ਮਜ਼ਦੂਰ ਜਮਾਤ ਲਈ ਆਪਣੇ ਹੱਕਾਂ ਹਿਤਾਂ ਦੀ ਰਾਖੀ ਕਰਨਾ ਹੋਰ ਵੀ ਵਧੇਰੇ ਕਠਿਨ ਕਾਰਜ ਬਣ ਚੁੱਕਾ ਹੈ। ਇਹਨਾਂ ਹਾਲਤਾਂ ਵਿਚ ਮਜ਼ਦੂਰਾਂ-ਮੁਲਾਜ਼ਮਾਂ ਦਾ ਹੀ ਨਹੀਂ ਬਲਕਿ ਕਿਸਾਨਾਂ, ਬੇਰੁਜ਼ਗਾਰ ਤੇ ਅਰਧ ਬੇਰੁਜ਼ਗਾਰ ਨੌਜਵਾਨਾਂ ਅਤੇ ਛੋਟੇ-ਛੋਟੇ ਕਾਰੋਬਾਰ ਕਰ ਰਹੇ ਕਾਰੀਗਰਾਂ ਦਾ ਕਾਫੀਆ ਵੀ ਦਿਨੋ-ਦਿਨ ਤੰਗ ਹੁੰਦਾ ਜਾ ਰਿਹਾ ਹੈ। ਇਹ ਵੀ ਇਕ ਸ਼ਰਮਨਾਕ ਗੱਲ ਹੈ ਕਿ ਇਕ ਪਾਸੇ ਤਾਂ ਦੇਸ਼ ਅੰਦਰ ਔਰਤਾਂ ਉਪਰ ਅਤੀ ਘਿਨਾਉਣੇ ਜਿਣਸੀ ਹਮਲੇ ਵੱਧ ਰਹੇ ਹਨ ਅਤੇ ਦੂਜੇ ਪਾਸੇ ਉਹਨਾਂ ਨੂੰ ਦਫਤਰਾਂ ਤੇ ਕਾਰਖਾਨਿਆਂ ਅੰਦਰ ਰਾਤ ਦੀ ਸ਼ਿਫਟ ਵਿਚ ਕੰਮ ਕਰਨ ਲਈ ਵੀ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ ਪਹਿਲਾਂ ਲੱਗੀ ਹੋਈ ਪਾਬੰਦੀ ਵੀ ਸਰਕਾਰ ਨੇ ਪਿਛਲੇ ਵਰ੍ਹਿਆਂ ਦੌਰਾਨ ਖਤਮ ਕਰ ਦਿੱਤੀ ਹੈ। ਇਸ ਤਰ੍ਹਾਂ ਕਿਰਤੀ ਲੋਕਾਂ ਦਾ ਹਰ ਹਿੱਸਾ ਹੀ ਇਹਨਾਂ ਨੀਤੀਆਂ ਤੋਂ ਤੰਗ ਤੇ ਪ੍ਰੇਸ਼ਾਨ ਹੈ। ਏਥੋਂ ਤੱਕ ਕਿ ਵੱਡ ਅਕਾਰੀ ਦੇਸੀ ਤੇ ਵਿਦੇਸ਼ੀ ਕੰਪਨੀਆਂ, ਵੱਡੇ ਵਪਾਰੀਆਂ ਤੇ ਸੱਟੇਬਾਜਾਂ ਨੂੰ ਸਰਕਾਰ ਵਲੋਂ ਮਿਲਦੀਆਂ ਖੁੱਲ੍ਹਾਂ ਕਾਰਨ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ ਤੇ ਭਰਿਸ਼ਟਾਚਾਰ ਵਿਚ ਭਾਰੀ ਵਾਧਾ ਹੋਣ ਦੇ ਨਾਲ-ਨਾਲ ਬਹੁਤ ਸਾਰੇ ਛੋਟੇ ਤੇ ਦਰਮਿਆਨੇ ਉਦਮੀਆਂ ਦੇ ਕੰਮਕਾਰ ਵੀ ਚੌਪਟ ਹੋ ਰਹੇ ਹਨ। 
ਇਸ ਸਮੁੱਚੇ ਪਿਛੋਕੜ ਵਿਚ ਲੋੜਾਂ ਦੀ ਲੋੜ ਇਹ ਹੈ ਕਿ ਇਸ ਮਈ ਦਿਵਸ 'ਤੇ ਨਵਉਦਾਰਵਾਦੀ ਨੀਤੀਆਂ ਤੋਂ ਪੀੜਤ ਸਾਰੀਆਂ ਧਿਰਾਂ-ਮਜ਼ਦੂਰਾਂ, ਕਿਸਾਨਾਂ, ਦਿਹਾਤੀ ਤੇ ਅਸੰਗਠਿਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰ ਤੇ ਅਰਧ ਬੇਰੁਜ਼ਗਾਰ ਜੁਆਨਾਂ, ਕੰਮਕਾਜ਼ੀ ਮਹਿਲਾਵਾਂ, ਵਿਦਿਆਰਥੀਆਂ ਅਤੇ ਛੋਟੇ ਕੰਮ-ਧੰਦੇ ਕਰ ਰਹੇ ਹੋਰ ਲੋਕਾਂ ਨੂੰ ਇਕਜੁਟ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣ। ਇਹਨਾਂ ਲੋਕ ਮਾਰੂ ਨੀਤੀਆਂ ਕਾਰਨ ਨਿਰੰਤਰ ਵੱਧਦੇ ਜਾ ਰਹੇ ਮੁਸ਼ਕਲਾਂ ਦੇ ਜੰਜਾਲ ਤੋਂ ਕੋਈ ਵੀ ਇਕ ਧਿਰ ਇਕੱਲਿਆਂ ਮੁਕਤ ਨਹੀਂ ਹੋ ਸਕਦੀ। ਇਸ ਵਾਸਤੇ ਤਾਂ ਲੁਟੇਰੀਆਂ ਸ਼ਕਤੀਆਂ ਦੇ ਹਰ ਪ੍ਰਕਾਰ ਦੇ ਹੱਥਕੰਡਿਆਂ ਨੂੰ ਅਸਫਲ ਬਨਾਉਣਾ ਪਵੇਗਾ। ਇਹਨਾਂ ਨੀਤੀਆਂ ਦੇ ਟਾਕਰੇ ਵਿਚ ਲੋਕ ਪੱਖੀ ਨੀਤੀਗਤ ਬਦਲ ਉਭਾਰਨਾ ਪਵੇਗਾ ਅਤੇ ਅਜੇਹੇ ਪ੍ਰਭਾਵਸ਼ਾਲੀ ਬਦਲ ਪ੍ਰਤੀ ਸਮੁੱਚੇ ਕਿਰਤੀ ਜਨਸਮੂਹਾਂ ਨੂੰ ਜਾਗਰੂਕ ਕਰਕੇ ਹੀ ਵਿਸ਼ਾਲ ਜਨਤਕ ਘੋਲਾਂ ਦੇ ਪਿੜ ਮਘਾਏ ਜਾ ਸਕਦੇ ਹਨ। ਇਸ ਮੰਤਵ ਲਈ ਨਿਸ਼ਚੇ ਹੀ ਸਾਮਰਾਜੀ-ਸੰਸਾਰੀਕਰਨ ਦੀਆਂ ਸਮਰਥਕ ਸਾਰੀਆਂ ਲੋਕ ਵਿਰੋਧੀ ਸ਼ਕਤੀਆਂ ਨੂੰ ਭਾਂਜ ਦੇਣੀ ਹੋਵੇਗੀ ਅਤੇ ਕਾਰਪੋਰੇਟ ਪੱਖੀ ਮੌਜੂਦਾ ਹਾਕਮਾਂ ਵਿਰੁੱਧ ਸ਼ਕਤੀਸ਼ਾਲੀ ਜਨਤਕ ਘੋਲ ਪ੍ਰਚੰਡ ਕਰਨੇ ਹੋਣਗੇ। ਇਸ ਲਈ ਆਓ, ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨ ਲਈ ਇਸ ਮਈ ਦਿਵਸ 'ਤੇ ਸਮੁੱਚੀਆਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਨੂੰ ਇਕਜੁਟ ਕਰਨ ਵੱਲ ਠੋਸ ਰੂਪ ਵਿਚ ਅਗਾਂਹ ਵਧੀਏ। 
- ਹਰਕੰਵਲ ਸਿੰਘ (21.4.2015)

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਕੁੱਝ ਅਹਿਮ ਪ੍ਰਾਪਤੀਆਂ

ਮੰਗਤ ਰਾਮ ਪਾਸਲਾ

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ (5-8 ਅਪ੍ਰੈਲ 2015) ਬਹੁਤ ਸਾਰੇ ਪੱਖਾਂ ਤੋਂ ਇਕ ਅਤੀ ਮਹੱਤਵਪੂਰਨ, ਨਿਵੇਕਲੀ ਤੇ ਪਾਰਟੀ ਸਫਾਂ ਅੰਦਰ ਇਨਕਲਾਬੀ ਵਿਸ਼ਵਾਸ਼ ਨੂੰ ਹੋਰ ਪਕੇਰਾ ਕਰਨ ਵਾਲੀ ਸਫਲ ਕਾਨਫਰੰਸ ਰਹੀ ਹੈ। ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਸਿਧਾਂਤ ਤੋਂ ਸੇਧ ਲੈ ਕੇ ਦੇਸ਼ ਤੇ ਪੰਜਾਬ ਦੀਆਂ ਠੋਸ ਪ੍ਰਸਥਿਤੀਆਂ ਅਨੁਸਾਰ ਜਨਤਕ ਘੋਲ ਲਾਮਬੰਦ ਕਰਦਿਆਂ ਹੋਇਆਂ ਸੀ.ਪੀ.ਐਮ.ਪੰਜਾਬ ਨੇ ਜਿਸ ਤਰ੍ਹਾਂ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਆਪਣੇ ਜਥੇਬੰਦਕ ਢਾਂਚੇ ਤੇ ਜਨ ਆਧਾਰ ਵਿਚ ਪਸਾਰਾ ਕੀਤਾ ਹੈ ਅਤੇ ਸਾਰੀਆਂ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਕੇ ਲੋਕ ਘੋਲਾਂ ਦਾ ਪਿੜ ਮਘਾਉਣ ਵਿਚ ਆਪਣੀ ਬਣਦੀ ਭੂਮਿਕਾ ਅਦਾ ਕੀਤੀ ਹੈ, ਉਸਦਾ ਪ੍ਰਗਟਾਵਾ ਕਾਨਫਰੰਸ ਦੌਰਾਨ ਡੈਲੀਗੇਟਾਂ ਵਲੋਂ ਪ੍ਰਗਟਾਏ ਵਿਚਾਰਾਂ, ਬਿਆਨੇ ਤਜ਼ਰਬਿਆਂ ਤੇ ਦਿੱਤੇ ਗਏ ਠੋਸ ਭਵਿੱਖੀ ਸੁਝਾਵਾਂ ਤੋਂ ਸਾਫ ਝਲਕਦਾ ਸੀ। ਆਤਮ ਚਿੰਤਨ ਕਰਕੇ ਦਰਪੇਸ਼ ਚਨੌਤੀਆਂ ਦਾ ਮੁਕਾਬਲਾ ਕਰਨ ਦੇ ਹਾਣੀ ਬਣਨ ਲਈ ਕੀਤੀਆਂ ਗਈਆਂ ਗੰਭੀਰ ਬਹਿਸਾਂ ਤੇ ਹੋਰ ਰੁਝੇਵਿਆਂ ਸਦਕਾ ਚਾਰ ਦਿਨਾਂ ਦਾ ਇਹ ਅਜਲਾਸ ਵੀ ਸਮੇਂ ਦੇ ਪੱਖ ਤੋਂ ਨਾਕਾਫੀ ਜਾਪਿਆ। ਇਸ ਕਾਨਫਰੰਸ ਨੇ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪੰਜਾਬ ਦੀਆਂ ਮੌਜੂਦਾ ਆਰਥਿਕ, ਰਾਜਨੀਤਕ ਤੇ ਸਮਾਜਿਕ ਅਵਸਥਾਵਾਂ ਦਾ ਠੋਸ ਮੁਲਾਂਕਣ ਕੀਤਾ। ਮੋਦੀ ਦੀ ਅਗਵਾਈ ਵਿਚ ਲੁਟੇਰੀਆਂ ਹਾਕਮ ਜਮਾਤਾਂ ਵਲੋਂ ਅਪਣਾਈਆਂ ਜਾ ਰਹੀਆਂ ਆਰਥਿਕ ਨੀਤੀਆਂ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵਲੋਂ ਦੇਸ਼ ਦੀ ਸੱਤਾ 'ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਫੈਲਾਈ ਜਾ ਰਹੀ ਫਿਰਕੂ ਜ਼ਹਿਰ ਤੋਂ ਉਪਜੀਆਂ ਕਿਰਤੀ ਜਨਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਠੋਸ ਵਿਸ਼ਲੇਸ਼ਣ ਕੀਤਾ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਢੁਕਵੇਂ ਘੋਲ ਲਾਮਬੰਦ ਕਰਨ ਲਈ ਭਵਿੱਖੀ ਸੇਧਾਂ ਤੈਅ ਕੀਤੀਆਂ ਗਈਆਂ। ਸੀ.ਪੀ.ਐਮ.ਪੰਜਾਬ ਦੇ ਇਤਿਹਾਸ ਵਿਚ ਇਹ ਚੌਥੀ ਕਾਨਫਰੰਸ ਹੇਠ ਲਿਖੇ ਕੁਝ ਪਹਿਲੂਆਂ ਤੋਂ ਰਾਹ ਦਰਸਾਊ ਸਿੱਧ ਹੋਈ ਹੈ : 
1. ਸੀ.ਪੀ.ਐਮ.ਪੰਜਾਬ ਦੀ ਪਿਛਲੀ ਤੀਸਰੀ ਕਾਨਫਰੰਸ ਵਲੋਂ ਲਏ ਗਏ ਫੈਸਲਿਆਂ ਅਤੇ ਸੇਧਾਂ ਦੀ ਰੌਸ਼ਨੀ ਵਿਚ ਜੋ ਰਾਜਨੀਤਕ ਦਾਅਪੇਚ ਘੜੇ ਗਏ, ਪਾਰਟੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਗੰਭੀਰਤਾ ਤੇ ਤਨਦੇਹੀ ਨਾਲ ਲਾਗੂ ਕੀਤੇ ਜਾਣ ਨੂੰ ਮੋਟੇ ਰੂਪ 'ਚ ਸਲਾਹਿਆ ਗਿਆ। ਕੇਂਦਰ ਦੀ ਪਹਿਲਾਂ ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਤੇ ਹੁਣ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਭਾਜਪਾ ਸਰਕਾਰ ਅਤੇ ਪੰਜਾਬ ਦੀ ਅਕਾਲੀ ਦਲ-ਭਾਜਪਾ  ਗਠਜੋੜ ਸਰਕਾਰ ਦੀਆਂ ਲੋਕ ਵਿਰੋਧੀ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਬੱਝਵੀਂ ਲੜਾਈ ਅਤੇ ਹੋਰ ਹਰ ਰੰਗ ਦੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਕਾਰਾਂ, ਜੋ ਅਜਿਹੀਆਂ ਹੀ ਆਰਥਿਕ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ, ਦੇ ਵਿਰੋਧ ਵਿਚ ਜਮਾਤੀ ਘੋਲਾਂ ਨੂੰ ਤੇਜ਼ ਕੀਤੇ ਜਾਣ ਦੀ ਰਾਜਸੀ ਲਾਈਨ ਉਪਰ ਸਮੁੱਚੇ ਅਜਲਾਸ ਵਲੋਂ ਸਰਵਸੰਮਤੀ ਨਾਲ ਮੋਹਰ ਲਗਾਈ ਗਈ ਹੈ। 
2. ਹਰ ਰੰਗ ਦੇ ਲੁਟੇਰੇ ਹਾਕਮਾਂ ਦੀਆਂ ਆਰਥਿਕ ਨੀਤੀਆਂ ਅਤੇ ਫਿਰਕਾਪ੍ਰਸਤ ਤੱਤਾਂ ਵਿਰੁੱਧ ਇਕਸਾਰ ਸੰਘਰਸ਼ ਕਰਨ ਦੀ ਦਾਅਪੇਚਕ ਲਾਈਨ ਨੂੰ ਭਵਿੱਖ ਵਿਚ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਕ ਦੁਸ਼ਮਣ ਵਿਰੁੱਧ ਲੜਾਈ ਲੜਦਿਆਂ ਹੋਇਆਂ ਦੂਸਰੀ ਲੁਟੇਰੀ ਧਿਰ ਨਾਲ ਪਾਈਆਂ ਮੌਕਾਪ੍ਰਸਤ ਰਾਜਸੀ ਸਾਂਝਾਂ ਖੱਬੀ ਲਹਿਰ ਨੂੰ ਜਨਸਮੂਹਾਂ ਵਿਚੋਂ ਨਿਖੇੜਨ ਦਾ ਕੰਮ ਕਰਦੀਆਂ ਹਨ, ਜਿਸ ਨਾਲ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਸਮੁੱਚੀਆਂ ਖੱਬੇ ਪੱਖੀ ਸ਼ਕਤੀਆਂ ਦੀ ਭਰੋਸੇਯੋਗਤਾ ਉਪਰ ਆਂਚ ਆਉਂਦੀ ਹੈ। 
ਕਿਸੇ ਖਾਸ ਮੁੱਦੇ ਉਪਰ ਦੁਸ਼ਮਣ ਜਮਾਤਾਂ ਦੀਆਂ ਆਪਸੀ ਵਿਰੋਧਤਾਈਆਂ ਨੂੰ ਵੀ ਇਨਕਲਾਬੀ ਧਿਰਾਂ ਵਲੋਂ ਤਦ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦੋਂ ਖੱਬੀ ਲਹਿਰ ਇਕ ਸ਼ਕਤੀਸ਼ਾਲੀ ਧਿਰ ਵਜੋਂ ਉਭਰੀ ਹੋਵੇ ਤੇ ਜਨ ਸਮੂਹਾਂ ਨੂੰ ਕਿਸੇ ਵਿਸ਼ੇਸ਼ ਮੁੱਦੇ ਉਪਰ ਵਿਰੋਧੀ ਜਮਾਤਾਂ ਨਾਲ ਪਾਈ ਸਾਂਝ ਦੇ ਦੌਰਾਨ ਵੀ ਆਪਣੀ ਆਜ਼ਾਦਾਨਾ ਰਾਜਨੀਤਕ ਪਹੁੰਚ ਬਾਰੇ ਸਮਝਾਉਣ ਦੇ ਸਮਰੱਥ ਹੋਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਖੱਬੇ ਪੱਖੀਆਂ ਦੀ ਕਿਸੇ ਲੁਟੇਰੀ ਰਾਜਨੀਤਕ ਧਿਰ ਨਾਲ ਪਾਈ ਥੋੜ ਚਿਰੀ ਸਾਂਝ ਵੀ ਖੱਬੀ ਲਹਿਰ ਲਈ ਨੁਕਸਾਨਦੇਹ ਸਾਬਤ ਹੁੰਦੀ ਰਹੀ ਹੈ ਤੇ ਅੱਗੋਂ ਵੀ ਅਜਿਹਾ ਹੀ ਵਾਪਰਨ ਦੀ ਸੰਭਾਵਨਾ ਕਾਇਮ ਰਹੇਗੀ। 
3.  ਲੋਕਲ ਮੁੱਦਿਆਂ ਉਪਰ ਘੋਲ ਕੀਤੇ ਜਾਣ ਦੀ ਲੋੜ ਉਪਰ ਬਲ ਦਿੱਤਾ ਗਿਆ ਹੈ। ਸਰਕਾਰਾਂ ਦੀਆਂ ਆਰਥਿਕ ਨੀਤੀਆਂ ਖਿਲਾਫ ਅਤੇ ਲੋਕ ਹਿਤਾਂ ਦੀ ਰਾਖੀ ਲਈ ਲੜਦਿਆਂ ਹੋਇਆਂ ਸਥਾਨਕ ਸੰਘਰਸ਼ਾਂ ਦੀ ਮਦਦ ਨਾਲ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਜਨ ਆਧਾਰ ਅਤੇ ਹੋਰ ਸਧਾਰਣ ਲੋਕਾਂ ਨੂੰ ਸਾਂਝੀ ਲਹਿਰ ਅੰਦਰ ਖਿੱਚਿਆ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਹਾਕਮ ਧਿਰਾਂ ਵਿਰੁੱਧ ਵੱਡੀ ਰਾਜਨੀਤਕ ਜਨਤਕ ਲੜਾਈ ਵਿਚ ਭਾਗੀਦਾਰ ਬਣਾ ਕੇ ਇਨਕਲਾਬੀ ਲਹਿਰ ਦਾ ਪਸਾਰਾ ਕੀਤਾ ਜਾ ਸਕਦਾ ਹੈ। ਦੋਨਾਂ ਤਰ੍ਹਾਂ ਦੇ ਘੋਲ ਇਕ ਦੂਸਰੇ ਦੇ ਸਹਿਯੋਗੀ ਤੇ ਪਰਿਪੂਰਕ ਹਨ, ਜਿਨ੍ਹਾ ਉਪਰ ਬਣਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। 
4. ਕਾਨਫਰੰਸ ਵਲੋਂ ਸੀ.ਪੀ.ਐਮ.ਪੰਜਾਬ ਨੂੰ ਦੇਸ਼ ਤੇ ਪ੍ਰਾਂਤ ਅੰਦਰ ਪਾਰਟੀ ਦੇ ਜਨ ਅਧਾਰ ਅਤੇ ਸਮੁੱਚੀ ਜਮਹੂਰੀ ਲਹਿਰ ਮਜ਼ਬੂਤ ਕਰਨ ਹਿੱਤ ਤਿੰਨ ਪੱਧਰਾਂ ਉਪਰ ਸੰਘਰਸ਼ ਵਿੱਢਣ ਦੀ ਲੋੜ ਉਪਰ ਜ਼ੋਰ ਦਿੱਤਾ ਗਿਆ ਹੈ : 
ੳ. ਪਾਰਟੀ ਤੇ ਜਨ ਸੰਗਠਨਾਂ ਦੇ ਆਜ਼ਾਦਾਨਾ ਸੰਘਰਸ਼
ਅ. ਖੱਬੀਆਂ ਸ਼ਕਤੀਆਂ ਨਾਲ ਮਿਲ ਕੇ ਸਾਂਝੇ ਘੋਲ
ੲ. ਵੱਖ ਵੱਖ ਖੇਤਰਾਂ ਤੇ ਸਮਾਜ ਦੇ ਅਲੱਗ ਅਲੱਗ ਹਿੱਸਿਆਂ ਨਾਲ ਸਬੰਧਤ ਲੋਕ ਹਿਤਾਂ ਲਈ ਸੰਘਰਸ਼ਸ਼ੀਲ ਜਮਹੂਰੀ ਜਥੇਬੰਦੀਆਂ, ਜੋ ਸਮਾਜਿਕ ਜਬਰ, ਵਾਤਾਵਰਣ, ਆਦਿਵਾਸੀਆਂ, ਜਮਹੂਰੀ ਅਧਿਕਾਰਾਂ, ਇਸਤਰੀ ਹੱਕਾਂ ਇਤਿਆਦਿ ਮੁੱਦਿਆਂ ਉਪਰ ਸੰਘਰਸ਼ ਕਰ ਰਹੀਆਂ ਹਨ, ਨਾਲ ਸਾਂਝਾ ਮੰਚ (ਆਲ ਇਡੀਆ ਪਿਉਪਲਜ ਫੋਰਮ AIPF ਦੀ ਤਰਜ਼ 'ਤੇ) ਉਸਾਰ ਕੇ ਵਿਸ਼ਾਲ ਘੋਲ। 
ਅਜਿਹਾ ਕਰਦਿਆਂ ਹੋਇਆਂ ਸੀ.ਪੀ.ਐਮ.ਪੰਜਾਬ ਦੀ ਆਜ਼ਾਦਾਨਾ ਰਾਜਨੀਤਕ ਤੇ ਵਿਚਾਰਧਾਰਕ ਪਹੁੰਚ ਬਾਰੇ ਵੀ ਸਮੁੱਚੀ ਪਾਰਟੀ ਤੇ ਆਮ ਲੋਕਾਂ ਨੂੰ ਚੇਤਨ ਕੀਤੇ ਜਾਣ ਦੀ ਲੋੜ ਨੂੰ ਵੀ ਉਜਾਗਰ ਕੀਤਾ ਗਿਆ ਹੈ। 
5. ਸਦੀਆਂ ਤੋਂ ਦਲਿਤਾਂ ਤੇ ਸਮਾਜ ਦੇ ਹੋਰ ਪੱਛੜੇ ਤੇ ਕਥਿਤ ਤੌਰ 'ਤੇ ਅਛੂਤ ਸਮਝੇ ਜਾਂਦੇ ਲੋਕਾਂ ਉਪਰ ਲਗਾਤਾਰ ਹੋ ਰਹੇ ਸਮਾਜਿਕ ਜਬਰ ਦੇ ਮੁੱਦੇ ਨੂੰ ਸਮੁੱਚੇ ਜਮਾਤੀ ਘੋਲਾਂ ਦੇ ਨਾਲ ਨਾਲ  ਇਕ ਵੱਖਰੇ ਮੁੱਦੇ ਵਜੋਂ ਵੀ ਸਮਝਣ ਤੇ ਇਸ ਵਿਰੁੱਧ ਢੁਕਵੇਂ  ਜਨਤਕ ਸੰਘਰਸ਼ ਵਿੱਢਣ ਦੀ ਲੋੜ ਹੈ। ਇਨ੍ਹਾਂ ਘੋਲਾਂ ਨੂੰ ਪਹਿਲ ਦੇ ਆਧਾਰ ਤੇ ਲੜਨ ਦੀ ਜ਼ਰੂਰਤ ਦੇ ਨਾਲ ਨਾਲ ਹਰ ਰੰਗ ਦੀਆਂ ਜਾਤੀਪਾਤੀ, ਫੁੱਟ ਪਾਊ ਤੇ ਜਮਹੂਰੀ ਲਹਿਰ ਅੰਦਰ ਨਫਰਤ ਦੇ ਬੀਜ ਬੀਜਣ ਵਾਲੀਆਂ ਸ਼ਕਤੀਆਂ ਵਿਰੁੱਧ ਵਿਚਾਰਧਾਰਕ ਘੋਲ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਤ ਕੀਤਾ ਗਿਆ ਹੈ। 
6. ਔਰਤਾਂ, ਵਿਦਿਆਰਥੀਆਂ ਤੇ ਨੌਜਵਾਨਾਂ ਦੇ ਮਸਲਿਆਂ ਉਪਰ ਅਧਾਰਤ ਮਜ਼ਬੂਤ ਜਨਤਕ ਜਥੇਬੰਦੀਆਂ ਉਸਾਰਨ ਤੇ ਸੰਘਰਸ਼ ਕਰਨ ਦੀ ਫੌਰੀ ਲੋੜ ਮਹਿਸੂਸ ਕੀਤੀ ਗਈ ਹੈ। ਸਮੁੱਚੀ ਕਾਨਫਰੰਸ ਵਲੋਂ ਇਨ੍ਹਾਂ ਵਰਗਾਂ ਦੀ ਲਹਿਰ ਵਿਚ ਆਈ ਖੜੋਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਸਮਾਂਬੱਧ ਯੋਜਨਾਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਔਰਤਾਂ ਉਪਰ ਹੋ ਰਹੇ ਭਿੱਨ ਭਿੰਨ ਤਰ੍ਹਾਂ ਦੇ ਅਣਮਨੁੱਖੀ ਜਬਰ ਵਿਰੁੱਧ ਸੰਘਰਸ਼ ਕਰਨ ਦੀ ਮਹੱਤਤਾ ਉਪਰ ਸਿਰਫ ਔਰਤ ਡੈਲੀਗੇਟਾਂ ਨੇ ਹੀ ਨਹੀਂ ਸਗੋਂ ਸਮੁੱਚੇ ਡੈਲੀਗੇਟ ਹਾਊਸ ਵਲੋਂ ਪੂਰਾ ਜ਼ੋਰ ਦਿੱਤਾ ਗਿਆ ਹੈ। 
7. ਪੰਜਾਬ ਦੇ ਖੇਤੀਬਾੜੀ ਸੰਕਟ ਦੇ ਵਿਸ਼ੇ ਬਾਰੇ ਪ੍ਰਸਿੱਧ ਅਰਥ ਸ਼ਾਸ਼ਤਰੀ ਡਾ. ਗਿਆਨ ਸਿੰਘ ਜੀ ਨੇ ਕਾਨਫਰੰਸ ਦੌਰਾਨ ਆਯੋਜਤ ਵਿਸ਼ੇਸ਼ ਸੈਮੀਨਾਰ ਵਿਚ ਬਹੁਤ ਹੀ ਅਰਥ ਭਰਪੂਰ ਤੇ ਗਿਆਨ ਭੰਡਾਰ ਨਾਲ ਗੜੁਚ ਭਾਸ਼ਣ ਦਿੱਤਾ, ਜਿਸ ਨੇ ਕਾਨਫਰੰਸ ਵਿਚ ਹਾਜ਼ਰ ਸਮੁੱਚੇ ਡੈਲੀਗੇਟਾਂ ਤੇ ਵੱਡੀ ਗਿਣਤੀ ਵਿਚ ਜੁੜੇ ਹੋਰ ਲੋਕਾਂ ਨੂੰ ਬੇਜ਼ਮੀਨੇ, ਦਿਹਾਤੀ ਮਜ਼ਦੂਰਾਂ, ਗਰੀਬ ਤੇ ਦਰਮਿਆਨੇ ਕਿਸਾਨਾਂ ਉਪਰ ਅਧਾਰਤ ਮਜ਼ਬੂਤ ਜਨਤਕ ਲਹਿਰ ਉਸਾਰਨ ਦੀ ਮਹੱਤਤਾ ਦਾ ਡੂੰਘਾ ਅਹਿਸਾਸ ਕਰਾਇਆ, ਜਿਸ ਨਾਲ ਭਵਿੱਖੀ ਜਨਤਕ ਲਹਿਰ ਨੂੰ ਬੜ੍ਹਾਵਾ ਦੇਣ ਵਾਸਤੇ ਅਮਲੀ ਰੂਪ ਵਿਚ ਨਵਾਂ ਰੰਗ ਭਰਿਆ ਜਾ ਸਕੇਗਾ। 
8. ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਦੋਨਾਂ ਤਰ੍ਹਾਂ ਦੇ ਸੰਘਰਸ਼ਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਹੋਇਆਂ, ਕਾਨਫਰੰਸ ਵਲੋਂ ਗੈਰ ਪਾਰਲੀਮਾਨੀ ਘੋਲਾਂ ਉਪਰ ਹੋਰ ਵਧੇਰੇ ਜ਼ੋਰ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਸਦੇ ਨਾਲ ਹੀ ਕਮਿਊਨਿਸਟ ਲਹਿਰ ਵਿਚ ਆਏ ਸੱਜੇ ਤੇ ਖੱਬੇ ਕੁਰਾਹਿਆਂ ਵਿਰੁੱਧ ਨਿਰੰਤਰ ਸੰਘਰਸ਼ ਜਾਰੀ ਰੱਖਣ ਦੇ ਨਾਲ ਨਾਲ ਖੱਬੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਸੇਧ ਵੀ ਤੈਅ ਕੀਤੀ ਗਈ। 
9. ਪਾਰਟੀ ਜਥੇਬੰਦੀ ਨੂੰ ਲੈਨਿਨਵਾਦੀ ਲੀਹਾਂ ਉਪਰ ਮਜ਼ਬੂਤ ਕਰਨ ਲਈ ਬਹੁਤ ਹੀ ਕੀਮਤੀ ਸੁਝਾਅ ਪੇਸ਼ ਕੀਤੇ ਗਏ ਤੇ ਪਾਰਟੀ ਜਥੇਬੰਦੀ ਤੇ ਪਾਰਟੀ ਆਗੂਆਂ ਵਿਚ ਪਾਈਆਂ ਜਾ ਰਹੀਆਂ ਕਮਜ਼ੋਰੀਆਂ ਬਾਰੇ ਕੋਈ ਬਦਲਾਖੋਰੀ ਜਾਂ ਦੁਸ਼ਮਣੀ ਦੀ ਭਾਵਨਾ ਵਾਲੀ ਨਹੀਂ ਸਗੋਂ ਬਣਦੀ ਸਾਰਥਕ ਤੇ ਉਸਾਰੂ ਨੁਕਤਾਚੀਨੀ ਕੀਤੀ ਗਈ। ਇਸ ਸਭ ਕੁੱਝ ਪਿੱਛੇ ਕਮਿਊਨਿਸਟ ਭਾਵਨਾ ਸਾਫ ਝਲਕਦੀ ਸੀ। ਪਾਰਟੀ ਕੇਂਦਰ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਜ਼ਬੂਤ ਕਰਨਾ, ਪਾਰਟੀ ਇਕਾਈਆਂ ਤੇ ਵੱਖ ਵੱਖ ਪੱਧਰਾਂ ਦੀਆਂ ਕਮੇਟੀਆਂ ਦੀ ਕਾਰਜਵਿਧੀ ਨੂੰ ਸੁਧਾਰਨਾ ਤੇ ਸਮੁੱਚੀ ਪਾਰਟੀ ਮੈਂਬਰਸ਼ਿਪ ਦੀ ਗੁਣਵੱਤਾ ਨੂੰ ਹੋਰ ਨਿਖਾਰਨ ਦੀ ਅਹਿਮ ਲੋੜ ਸਮੁੱਚੀ ਬਹਿਸ ਦਾ ਕੇਂਦਰੀ ਬਿੰਦੂ ਰਹੀ। ਪਾਰਟੀ ਵਿਦਿਆ ਦੇਣ, 'ਸੰਗਰਾਮੀ ਲਹਿਰ' ਦੀ ਕੁਆਲਟੀ ਤੇ ਘੇਰਾ ਵਧਾਉਣ ਅਤੇ ਹੋਰ ਪ੍ਰਚਾਰ ਸਮੱਗਰੀ ਛਾਪਣ ਦੀ ਅਹਿਮੀਅਤ ਬਾਰੇ ਵੀ ਹਾਊਸ ਨੇ ਗੰਭੀਰਤਾ ਨਾਲ ਵਿਚਾਰਿਆ ਅਤੇ ਯੋਗ ਫੈਸਲੇ ਕੀਤੇ। 
10. ਪਾਰਟੀ ਤੇ ਜਨਤਕ ਜਥੇਬੰਦੀਆਂ ਦੇ ਆਪਸੀ ਸਬੰਧਾਂ ਨੂੰ ਇਨਕਲਾਬੀ ਚੌਖਟੇ ਵਿਚ ਇਕ ਵਾਰ ਮੁੜ ਰੇਖਾਂਕਤ ਕੀਤਾ ਗਿਆ। ਪਾਰਟੀ ਅੰਦਰ ਹਰ ਪੱਧਰ 'ਤੇ ਹਕੀਕੀ ਤੌਰ 'ਤੇ ਅੰਤਰ ਪਾਰਟੀ ਜਮਹੂਰੀਅਤ ਨੂੰ ਪ੍ਰਫੁਲਤ ਕਰਦਿਆਂ ਹੋਇਆਂ ਜਮਹੂਰੀ ਕੇਂਦਰੀਵਾਦ ਦੇ ਸੁਨਹਿਰੀ ਅਸੂਲ ਨੂੰ ਇਸਦੀ ਇਨਕਲਾਬੀ ਭਾਵਨਾ ਵਿਚ ਪੂਰੇ ਜ਼ੋਰ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਦੂਜੇ ਪਾਸੇ ਜਨਤਕ ਜਥੇਬੰਦੀਆਂ ਦੀ ਆਜ਼ਾਦਾਨਾ ਜਮਹੂਰੀ ਕਾਰਜਵਿਧੀ ਨੂੰ ਯਕੀਨੀ ਬਣਾ ਕੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੇ ਸੁਝਾਅ ਦਿੱਤੇ ਗਏ।
11. ਜਿਸ ਤਰ੍ਹਾਂ ਕਾਨਫਰੰਸਾਂ ਵਿਚ ਡੈਲੀਗੇਟਾਂ ਵਲੋਂ ਗੰਭੀਰ ਬਹਿਸਾਂ ਰਾਹੀਂ ਖੁਲ੍ਹ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਤੇ ਪਾਰਟੀ ਬਿਹਤਰੀ ਲਈ ਨਿਝੱਕ ਹੋ ਕੇ ਸੁਝਾਅ ਪੇਸ਼ ਕੀਤੇ ਗਏ, ਉਹ ਸੱਚਮੁੱਚ ਹੀ ਪ੍ਰੇਰਨਾ ਸਰੋਤ ਸਨ। ਸਭ ਤੋਂ ਵੱਡੀ ਗੱਲ ਸੀ ਪਾਰਟੀ ਅੰਦਰ ਪੂਰਨ ਰੂਪ ਵਿਚ ਇਰਾਦੇ ਦੀ ਏਕਤਾ। ਕਿਸੇ ਕਿਸਮ ਦੀ ਪਾਰਟੀ ਧੜੇਬੰਦੀ ਜਾਂ ਆਪਹੁਦਰੇਪਣ ਦਾ ਨਾਮੋ ਨਿਸ਼ਾਨ ਨਹੀਂ ਸੀ ਤੇ ਸਮੁੱਚਾ ਹਾਊਸ ਪਾਰਟੀ ਦੁਆਰਾ ਅਪਣਾਈ ਜਾ ਰਹੀ ਰਾਜਨੀਤੀ ਤੇ ਵਿਚਾਰਧਾਰਕ ਲਾਈਨ ਉਪਰ ਪੂਰੀ ਤਰ੍ਹਾਂ ਇਕਮੁੱਠ ਜਾਪ ਰਿਹਾ ਸੀ। ਨਾਲ ਹੀ ਲੋੜ ਤੋਂ ਵਧੇਰੇ ਆਤਮ ਸੰਤੁਸ਼ਟੀ ਤੇ ਅਵੇਸਲੇਪਨ ਤੋਂ ਰਹਿਤ ਮਜ਼ਬੂਤ ਭਵਿੱਖੀ ਲਹਿਰ ਉਸਾਰਨ ਦੀ ਚਿੰਤਾ ਦੀਆਂ ਲਕੀਰਾਂ ਵੀ ਹਰ ਸਾਥੀ ਦੇ ਜ਼ਿਹਨ ਵਿਚ ਸਪੱਸ਼ਟ ਉਕਰੀਆਂ ਨਜ਼ਰ ਆ ਰਹੀਆਂ ਸਨ। ਪਾਰਟੀ ਅੰਦਰ ਇਸ ਇਨਕਲਾਬੀ ਜਮਹੂਰੀ ਮਹੌਲ ਦਾ ਹੋਰ ਵਧੇਰੇ ਸੰਚਾਰ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਪਾਰਟੀ ਤੇ ਜਮਹੂਰੀ ਲਹਿਰ ਦਾ ਘੇਰਾ ਹੋਰ ਵਿਸ਼ਾਲ ਕੀਤੇ ਜਾਣ ਵਿਚ ਸਹਾਇਤਾ ਮਿਲ ਸਕੇ।
12. ਸੀ.ਪੀ.ਆਈ. ਦੇ ਸੂਬਾਈ ਸਕੱਤਰ ਸਾਥੀ ਹਰਦੇਵ ਅਰਸ਼ੀ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਵਲੋਂ ਭਰਾਤਰੀ ਸੰਦੇਸ਼ ਨੂੰ ਡੈਲੀਗੇਟਾਂ/ਅਬਜਰਵਰਾਂ ਵਲੋਂ ਤਾੜੀਆਂ ਤੇ ਨਾਅਰਿਆਂ ਦੀ ਗੂੰਜ ਵਿਚ ਸੁਣਿਆ ਗਿਆ। ਇਸ ਨਾਲ ਖੱਬੀ ਲਹਿਰ ਵਿਚ ਆਪਸੀ ਸੂਝਬੂਝ ਨਾਲ ਇਕ ਦੂਸਰੇ ਨੂੰ ਸਮਝਣ ਅਤੇ ਅਮਲਾਂ ਵਿਚ ਏਕਤਾ ਤੇ ਸੰਘਰਸ਼ ਦੇ ਸੰਕਲਪ ਨੂੰ ਹੋਰ ਮਜ਼ਬੂਤ ਤੇ ਪੀਡਾ ਕਰਨ ਵਿਚ ਸਹਾਇਤਾ ਮਿਲੇਗੀ। 
13. ਪਠਾਨਕੋਟ-ਗੁਰਦਾਸਪੁਰ ਦੀ ਸਮੁੱਚੀ ਪਾਰਟੀ ਵਲੋਂ ਜਿਸ ਉਤਸ਼ਾਹ, ਇਨਕਲਾਬੀ ਤੇ ਸਮਰਪਤ ਭਾਵਨਾ ਨਾਲ ਇਸ ਕਾਨਫਰੰਸ ਦੀ ਤਿਆਰੀ ਕੀਤੀ ਗਈ, ਉਹ ਸਿਰਫ ਕਮਾਲ ਦੀ ਹੀ ਨਹੀਂ ਸੀ, ਸਗੋਂ ਪੂਰੇ ਪੰਜਾਬ ਦੀ ਪਾਰਟੀ ਲਈ ਇਕ ਰਾਹ ਦਸੇਰਾ ਬਣਕੇ ਉਭਰੀ ਹੈ। ਸਮੁੱਚਾ ਪ੍ਰਬੰਧ, ਖਾਸ ਤੌਰ 'ਤੇ ਇਨਕਲਾਬੀ ਵਿਚਾਰਾਂ ਤੇ ਸਾਡੇ ਆਪਣੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਹੋਈ ਇਨਕਲਾਬੀ ਸਜਾਵਟ ਤੇ ਸਮੁੱਚੇ ਵਲੰਟੀਅਰਾਂ ਦੁਆਰਾ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਆਪੋ ਆਪਣੀਆਂ ਜਿੰਮੇਵਾਰੀਆਂ ਨੇ ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਇਕ ਯਾਦਗਾਰੀ ਇਤਿਹਾਸ ਸਿਰਜਿਆ ਹੈ। ਕਿਰਤੀ ਲੋਕਾਂ ਵਲੋਂ ਆਪਣੀ ਕਿਰਤ ਕਮਾਈ ਵਿਚੋਂ ਦਿੱਤੇ ਪਾਰਟੀ ਫੰਡਾਂ ਦੀ ਵਰਤੋਂ ਜਿਸ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਕੀਤੀ ਗਈ, ਉਸ ਨੇ ਦਰਸਾ ਦਿੱਤਾ ਹੈ ਕਿ ਜੇਕਰ ਕੋਈ ਇਨਕਲਾਬੀ ਸੰਗਠਨ ਇਮਾਨਦਾਰੀ ਤੇ ਠੀਕ ਸੇਧ ਵਿਚ ਸਮਾਜਿਕ ਤਬਦੀਲੀ ਤੇ ਲੋਕ ਹਿਤਾਂ ਦੀ ਰਾਖੀ ਲਈ ਯਤਨਸ਼ੀਲ ਹੈ, ਤਦ ਇਸ ਕਾਰਜ ਲਈ ਪੰਜਾਬ ਦੀ ਮਿਹਨਤਕਸ਼ ਜਨਤਾ ਵੀ ਕਿਸੇ ਕਿਸਮ ਦੀ ਕੋਈ ਥੋੜ ਨਹੀਂ ਰਹਿਣ ਦਿੰਦੀ। 
ਪੂਰਾ ਭਰੋਸਾ ਹੈ ਕਿ ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਪ੍ਰਾਂਤ ਤੇ ਦੇਸ਼ ਵਿਚ ਖੱਬੇ ਪੱਖੀ ਲਹਿਰ ਉਸਾਰਨ ਵਿਚ ਇਕ ਮੀਲ ਪੱਥਰ ਸਿੱਧ ਹੋਵੇਗੀ ਤੇ ਪਾਰਟੀ ਦੇ ਜਨ ਅਧਾਰ ਨੂੰ ਨਵੀਆਂ  ਬੁਲੰਦੀਆਂ ਤੱਕ ਲੈ ਕੇ ਜਾਣ ਦੇ ਸਮਰੱਥ ਬਣੇਗੀ। 

ਨੀਯਤ ਸਾਫ ਹੋਵੇ ਤਾਂ ਭਾਰਤੀ ਖੇਤੀ ਲਾਹੇਵੰਦ ਧੰਦਾ ਬਣ ਸਕਦੀ ਹੈ

ਰਘਬੀਰ ਸਿੰਘ

ਭਾਰਤ ਅੰਦਰ ਖੇਤੀ ਸੈਕਟਰ ਦਾ ਸੰਕਟ ਦਿਨ ਪ੍ਰਤੀ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕਿਸਾਨੀ ਦੀ ਉਤਪਾਦਕਤਾ ਖੜੋਤ ਵਿਚ ਹੈ ਅਤੇ ਇਸਦੇ ਦੇਸ਼ ਦੀਆਂ ਖੁਰਾਕ ਲੋੜਾਂ ਪੂਰੀਆਂ ਕਰ ਸਕਣ ਦੇ ਹਾਣ ਦੀ ਬਣੀ ਰਹਿਣ ਬਾਰੇ ਗੰਭੀਰ ਸ਼ੰਕੇ ਪੈਦਾ ਹੋ ਰਹੇ ਹਨ। ਦੇਸ਼ ਦੀ ਲਗਾਤਾਰ ਵੱਧ ਰਹੀ ਜਨਸੰਖਿਆ ਲਈ 2020 ਤੱਕ 280 ਮਿਲੀਅਨ ਟਨ (28 ਕਰੋੜ ਟਨ) ਅਨਾਜ ਦੀ ਲੋੜ ਹੈ। ਜਦੋਂਕਿ 2013-14 ਅੰਦਰ ਉਤਪਾਦਨ 264 ਮਿਲੀਅਨ ਟਨ (26 ਕਰੋੜ 40 ਲੱਖ) ਟਨ ਸੀ। ਭਾਵੇਂ ਸਰਕਾਰ ਨੇ ਭੰਡਾਰਨ ਦੇ ਮਸਲੇ 'ਤੇ ਵਿਖਾਈ ਮੁਜ਼ਰਮਾਨਾ ਅਣਗਹਿਲੀ ਰਾਹੀਂ ਖੁਲ੍ਹੇ ਅਸਮਾਨ ਹੇਠ ਲੱਖਾਂ ਟਨ ਅਨਾਜ ਬਰਬਾਦ ਕਰਕੇ ਅਨਾਜ ਦੇ ਵਾਧੂ ਹੋਣ ਦੀ ਦੁਹਾਈ ਮਚਾਈ ਹੋਈ ਹੈ। ਪਰ ਅਸਲ ਵਿਚ ਅਨਾਜ ਦੀ ਪ੍ਰਤੀ ਜੀਅ ਉਪਲੱਬਧਤਾ ਲਗਾਤਾਰ ਘੱਟ ਰਹੀ ਹੈ। ਇਹ 1964 ਤੱਕ 168 ਕਿਲੋਗਰਾਮ ਪ੍ਰਤੀ ਵਿਅਕਤੀ ਸੀ ਜੋ 80ਵਿਆਂ ਵਿਚ 180 ਕਿਲੋਗਰਾਮ ਹੋ ਗਈ ਸੀ ਜੋ ਹੁਣ 161 ਕਿਲੋਗਰਾਮ ਹੈ। ਇਸ ਨਾਲ ਦੇਸ਼ ਦੇ ਲੋਕਾਂ ਨੂੰ ਪੌਸ਼ਟਕ ਖੁਰਾਕ ਨਹੀਂ ਮਿਲ ਸਕਦੀ। 
ਇਹ ਵੀ ਸੱਚ ਹੈ ਕਿ ਅਨਾਜ ਉਤਪਾਦਨ ਦੇ ਮੋਹਰੀ ਖਿੱਤੇ ਉਤਰ ਪੱਛਮੀ ਭਾਰਤ ਵਿਸ਼ੇਸ਼ ਕਰਕੇ ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ.ਵਿਚ ਪੈਦਾਵਾਰ ਤਾਂ ਬਹੁਤ ਵਧੀ ਹੈ, ਪਰ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਸਤਹ ਬਹੁਤ ਹੇਠਾਂ ਚਲੀ ਗਈ ਹੈ ਅਤੇ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਲੋੜੋਂ ਵੱਧ ਵਰਤੋਂ ਨਾਲ ਪਾਣੀ ਅਤੇ ਹਵਾ ਪ੍ਰਦੂਸ਼ਤ ਹੋਈ ਹੈ ਅਤੇ ਚੋਗਿਰਦੇ ਦੇ ਵਾਤਾਵਰਨ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ। 
ਵੱਧ ਰਹੀਆਂ ਲਾਗਤ ਕੀਮਤਾਂ, ਬਹੁਤ ਮਹਿੰਗੇ ਕਰਜ਼ੇ ਅਤੇ ਮੰਡੀ ਵਿਚ ਕਿਸਾਨੀ ਦੀ ਹੋ ਰਹੀ ਲੁੱਟ ਕਰਕੇ ਕਿਸਾਨ ਕਰਜਾ ਜਾਲ ਵਿਚ ਬੁਰੀ ਤਰ੍ਹਾਂ ਫਸ ਗਏ ਹਨ। ਸਾਰੇ ਯਤਨ ਕਰਨ ਦੇ ਬਾਵਜੂਦ ਵੀ ਉਹ ਇਸ ਵਿਚੋਂ ਬਾਹਰ ਨਹੀਂ ਨਿਕਲ ਸਕੇ। ਬੇਵਸੀ ਵਿਚ ਉਹ ਖੁਦਕੁਸ਼ੀਆਂ ਕਰਨ ਦੇ ਗਲਤ ਰਾਹ 'ਤੇ ਪੈ ਜਾਂਦੇ ਹਨ। ਵਾਤਾਵਰਨ ਵਿਚ ਆ ਰਹੀਆਂ ਤਿੱਖੀਆਂ ਤਬਦੀਲੀਆਂ ਕਰਕੇ ਉਸਦੀਆਂ ਪੱਕੀਆਂ ਫਸਲਾਂ ਦੀ ਬਰਬਾਦੀ ਹੋਣ, ਸੋਕੇ ਸਮੇਂ ਵੱਡੇ ਖੇਤਰਾਂ ਵਿਚ ਬਿਜਾਈ ਨਾ ਹੋਣ ਅਤੇ ਬੀਜੀ ਹੋਈ ਫਸਲ ਦੇ ਸੁੱਕ ਜਾਣ ਦੇ ਖਤਰੇ ਅੱਗੇ ਨਾਲੋਂ ਬਹੁਤ ਵੱਧ ਗਏ ਹਨ। ਮੰਡੀ ਵਿਚ ਲੁੱਟੇ ਜਾਣ ਵਾਲੇ ਕਿਸਾਨਾਂ ਦੀ ਆਪਣੀ ਫਸਲ ਦੀ ਢੇਰੀ ਤੇ ਬੈਠਿਆਂ ਅਤੇ ਸੋਕੇ ਤੇ ਬਾਰਸ਼ਾਂ ਨਾਲ ਤਬਾਹ ਹੋਈ ਫਸਲ ਵਾਲੇ ਖੇਤਾਂ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਿਚ ਪਿਛਲੇ ਸਮੇਂ ਵਿਚ ਕਾਫੀ ਵਾਧਾ ਹੋਇਆ ਹੈ। 
ਸਰਕਾਰ ਦੀਆਂ ਗਲਤ ਨੀਤੀਆਂ ਜਿੰਮੇਵਾਰ 
ਖੇਤੀ ਸੈਕਟਰ ਦੇ ਇਸ ਗੰਭੀਰ ਸੰਕਟ ਦੇ ਕਾਰਨਾਂ ਅਤੇ ਹੱਲ ਬਾਰੇ ਅੱਜ ਗੰਭੀਰ ਚਰਚਾ ਹੋ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ, ਇਕ ਦੋ ਨੂੰ ਛੱਡਕੇ, ਸਾਰੀਆਂ ਇਸ ਵਿਚਾਰ ਦੀਆਂ ਹਨ ਕਿ ਇਹ ਸੰਕਟ ਆਮ ਢੰਗ ਨਾਲ ਹਲ ਨਹੀਂ ਹੋ ਸਕਦਾ। ਉਹਨਾਂ ਦੀ ਸਮਝਦਾਰੀ ਹੈ ਕਿ ਖੇਤੀ ਮਾਲਕੀ ਦੇ ਘੱਟ ਰਹੇ ਅਕਾਰ, ਖੜ੍ਹੋਤ ਵਿਚ ਆਈ ਉਤਪਾਦਕਤਾ ਅਤੇ ਵਾਤਾਵਰਨ 'ਤੇ ਪੈ ਰਹੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਕਿਸਾਨੀ ਦਾ ਕਾਫੀ ਵੱਡਾ ਹਿੱਸਾ ਖੇਤੀ ਵਿਚੋਂ ਬਾਹਰ ਕੱਢਿਆ ਜਾਣਾ ਜ਼ਰੂਰੀ ਹੈ। ਉਹਨਾ ਅਨੁਸਾਰ ਛੋਟੀ ਖੇਤੀ ਲਾਹੇਵੰਦੀ ਨਹੀਂ ਅਤੇ ਉਤਪਾਦਕਤਾ ਦੇ ਵਾਧੇ ਲਈ ਖੇਤੀ ਵੱਡੇ ਸਰਮਾਏਦਾਰ-ਜਗੀਰਦਾਰਾਂ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦਿੱਤੀ ਜਾਣੀ ਚਾਹੀਦੀ ਹੈ। ਉਹ ਪਰਵਾਰਕ ਖੇਤੀ (ਛੋਟੀ ਖੇਤੀ) ਦੀ ਥਾਂ ਵੱਡੀ ਖੇਤੀ (Corporate) ਲਿਆਉਣ ਲਈ ਕਾਹਲੇ ਹਨ। ਖੇਤੀ ਦਾ ਇਹ ਨਵਾਂ ਪੈਟਰਨ ਕਿਸਾਨ ਦੀ ਖੁਸ਼ਹਾਲੀ, ਅਨਾਜ ਵਿਚ ਦੇਸ਼ ਦੀ ਸਵੈ ਨਿਰਭਰਤਾ ਅਤੇ ਅੰਨ ਸੁਰੱਖਿਆ ਦੀ ਜਾਮਨੀ ਕਰਨ ਦੀ ਥਾਂ ਆਪਣੇ ਵਪਾਰਕ ਲਾਭਾਂ ਅਤੇ ਕੁਲ ਘਰੇਲੂ ਉਤਪਾਦਨ ਵਿਚ ਵਾਧੇ ਵਾਲੇ ਉਤਪਾਦਨ ਤੋਂ ਪ੍ਰੇਰਤ ਹੁੰਦਾ ਹੈ। ਸਰਕਾਰ ਦੇ ਨੁਮਾਇੰਦੇ ਜਿਹੜੇ ਮੋਦੀ ਸਰਕਾਰ ਸਮੇਂ ਵਧੇਰੇ ਬੜਬੋਲੇ ਅਤੇ ਹੰਕਾਰੀ ਹੋ ਗਏ ਹਨ ਅਤੇ ਉਹਨਾਂ ਦੀ ਚਾਕਰੀ ਵਿਚ ਲੱਗੇ ਆਰਥਕ ਅਤੇ ਖੇਤੀ ਮਾਹਰ ਜਿਹਨਾਂ ਦੀ ਮਾਨਸਿਕਤਾ ਸਾਮਰਾਜੀ ਦੇਸ਼ਾਂ ਦੀਆਂ ਲੁਟੇਰੀਆਂ ਸੰਸਥਾਵਾਂ ਨੇ ਪੂਰੀ ਤਰ੍ਹਾਂ ਪਲੀਤ ਅਤੇ ਦੇਸ਼ ਵਿਰੋਧੀ ਬਣਾ ਦਿੱਤੀ ਹੈ, ਇਸ ਨਵੇਂ ਪੈਟਰਨ ਦੇ ਪੂਰੀ ਸ਼ਕਤੀ ਨਾਲ ਝੰਡਾ ਬਰਦਾਰ ਬਣੇ ਹੋਏ ਹਨ। ਸਾਰੀਆਂ ਸਰਮਾਏਦਾਰ ਜਗੀਰਦਾਰ ਪਾਰਟੀਆਂ ਇਸ ਲੋਕ ਵਿਰੋਧੀ ਗਠਜੋੜ ਦੀ ਰਾਜਨੀਤਕ ਖੇਤਰ ਵਿਚ ਅਗਵਾਈ ਕਰਦੀਆਂ ਹਨ। ਉਹ ਸਾਰੇ ਬੜੀ ਬੇਸ਼ਰਮੀ ਅਤੇ ਢੀਠਤਾਈ ਨਾਲ ਕਹਿ ਰਹੇ ਹਨ ਕਿ ਉਹ ਦੇਸ਼ ਦੀਆਂ ਅੰਨ ਲੋੜਾਂ ਪੂਰੀਆਂ ਕਰਨ ਲਈ ਅਨਾਜ ਬਾਹਰੋਂ ਮੰਗਵਾ ਲੈਣਗੇ। ਇਸ ਲਈ ਅਨਾਜ ਪੈਦਾ ਕਰਨ ਇਸਦੇ ਭੰਡਾਰਨ ਅਤੇ ਵੰਡ ਦੇ ਝੰਜਟ ਤੋਂ ਬਚਣ ਲਈ ਐਫ. ਸੀ.ਆਈ.ਏਜੰਸੀ ਦੀ ਲੋੜ ਨਹੀਂ ਹੈ। ਉਹ ਜਾਣ ਬੁੱਝਕੇ ਅਨਾਜ ਉਤਪਾਦਨ ਵਿਚ ਸਵੈਨਿਰਭਰ ਹੋਣ ਦੀਆਂ ਲੋੜਾਂ ਨੂੰ ਅਣਗੌਲਿਆ ਕਰ ਰਹੇ ਹਨ। ਉਹ ਡਾ. ਸਵਾਮੀਨਾਥਨ ਦੇ ਇਸ ਕਥਨ ਕਿ ਦੇਸ਼ ਦੀ ਅੰਨ ਸੁਰੱਖਿਆ ਤਾਂ ਸਿਰਫ ਅਤੇ ਸਿਰਫ ਦੇਸ਼ ਵਿਚ ਲੋੜੀਂਦਾ ਅਨਾਜ ਪੈਦਾ ਕਰਕੇ ਹੀ ਕਾਇਮ ਕੀਤੀ ਜਾ ਸਕਦੀ ਹੈ ਵੱਲ ਵੀ ਧਿਆਨ ਨਹੀਂ ਦੇ ਰਹੇ। ਉਹ ਭਾਰਤ ਦੀ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਪੀ.ਐਲ. 480 ਦੇ ਦਿਨਾਂ ਵਿਚ ਦੇਸ਼ ਦੇ ਲੋਕਾਂ ਨਾਲ ਅਮਰੀਕਾ ਵਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ, ਧੋਖਾਧੜੀਆਂ ਅਤੇ ਦੇਸ਼ ਦੇ ਆਗੂਆਂ ਦੀ ਕੀਤੀ ਜਾਂਦੀ ਹੇਠੀ ਤੋਂ ਬੇਖ਼ਬਰ ਰੱਖਣਾ ਚਾਹੁੰਦੇ ਹਨ। ਕਾਰਪੋਰੇਟ ਸੈਕਟਰ ਦੀ ਸੇਵਾ ਲਈ ਉਹ ਜ਼ੋਰਦਾਰ ਦਲੀਲਾਂ ਦੇ ਰਹੇ ਹਨ ਕਿ ਛੋਟੀ ਖੇਤੀ ਲਾਹੇਵੰਦ ਹੋ ਹੀ ਨਹੀਂ ਸਕਦੀ ਇਸ ਲਈ ਛੋਟੇ ਕਿਸਾਨਾਂ ਨੂੰ ਖੇਤੀ ਛੱਡਣ ਵਿਚ ਹੀ ਲਾਭ ਹੈ। ਉਹ ਖੇਤੀ ਸੰਕਟ ਤੋਂ ਸਤੇ ਅਤੇ ਬੇਬਸ ਹੋਏ ਕਿਸਾਨਾਂ ਦੀ ਵੱਡੀ ਗਿਣਤੀ  (ਇਕ ਅੰਦਾਜ਼ੇ ਅਨੁਸਾਰ 75% ਖੇਤੀ ਛੱਡ ਦੇਣਾ ਚਾਹੁੰਦੇ ਹਨ) ਦੀ ਦੁਰਵਰਤੋਂ ਕਰਦੇ ਹਨ। ਉਹ ਇਹ ਗੱਲ ਭੁਲਦੇ ਹਨ ਕਿ ਜੇ ਛੋਟੇ ਕਿਸਾਨ ਦੀ ਆਮਦਨ ਚੌਥਾ ਦਰਜਾ ਕਰਮਚਾਰੀ ਨਾਲੋਂ ਵੀ ਘੱਟ ਹੈ ਤਾਂ ਉਹ ਹੋਰ ਕੀ ਆਖੇਗਾ? ਇਹ ਗੱਲ ਹੋਰ ਵੀ ਦੁੱਖ ਵਾਲੀ ਹੈ ਕਿ ਵੱਡੀ ਕਿਸਾਨੀ ਦੀਆਂ ਕਿਸਾਨ ਜਥੇਬੰਦੀਆਂ ਵੀ ਉਨ੍ਹਾ ਦੀ ਬੋਲੀ ਬੋਲ ਰਹੀਆਂ ਹਨ। 
ਸੋ ਸਰਕਾਰ ਅਤੇ ਉਸਦੀ ਚਾਕਰੀ ਵਿਚ ਲੱਗੇ ਆਰਥਕ ਅਤੇ ਖੇਤੀ ਮਾਹਰਾਂ ਅਤੇ ਵੱਡੀ ਕਿਸਾਨੀ ਦੀਆਂ ਕਿਸਾਨ ਜਥੇਬੰਦੀਆਂ ਡੰਕੇ ਦੀ ਚੋਟ 'ਤੇ ਕਹਿ ਰਹੀਆਂ ਹਨ ਕਿ ਉਹ ਨਵਾਂ ਪੈਂਤੜਾ ਹਰ ਹਾਲਤ ਵਿਚ ਲੈ ਕੇ ਅੱਗੇ ਵਧਣਗੀਆਂ, ਚਾਹੇ ਛੋਟੀ ਕਿਸਾਨੀ ਦੀ ਪੂਰੀ ਤਰ੍ਹਾਂ ਬਰਬਾਦੀ ਹੋ ਜਾਵੇ। 
ਲੋਕ ਹਿਤੂ ਅਤੇ ਦੇਸ਼ ਭਗਤ ਧਿਰ 
ਦੂਜੇ ਪਾਸੇ ਡਾ .ਸਵਾਮੀਨਾਥਨ, ਡਾ. ਗਿਆਨ ਸਿੰਘ ਪਟਿਆਲਾ ਯੂਨੀਵਰਸਿਟੀ, ਡਾ. ਮਨਜੀਤ ਸਿੰਘ ਕੰਗ ਸਾਬਕਾ ਵੀ.ਸੀ., ਡਾ. ਸੁੱਚਾ ਸਿੰਘ ਗਿੱਲ, ਡਾ. ਸੁਖਪਾਲ ਸਿੰਘ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਰਗੇ ਅਨੇਕਾਂ ਆਰਥਕ ਤੇ ਖੇਤੀ ਮਾਹਰਾਂ, ਛੋਟੀ ਕਿਸਾਨੀ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ, ਸਾਰੀਆਂ ਖੱਬੀਆਂ ਪਾਰਟੀਆਂ  ਅਤੇ ਹੋਰ ਅਨੇਕਾਂ ਦੇਸ਼ ਭਗਤ ਲੋਕ ਸਰਕਾਰ ਦੀਆਂ ਮੌਜੂਦਾ ਨੀਤੀਆਂ ਨੂੰ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਗਰਦਾਨਦੇ ਹਨ। ਉਹ ਇਹਨਾਂ ਨੀਤੀਆਂ ਨੂੰ ਭਾਂਜ ਦੇਣ ਲਈ ਦ੍ਰਿੜ ਸੰਕਲਪ ਹਨ ਅਤੇ ਇਹਨਾਂ ਵਿਰੁੱਧ ਜ਼ੋਰਦਾਰ ਜਨਤਕ ਲਹਿਰ ਉਸਾਰਨ ਲਈ ਯਤਨਸ਼ੀਲ ਹਨ। 
ਭਾਰਤ ਦੀ ਠੋਸ ਅਵਸਥਾ 
ਦੇਸ਼ ਦੇ ਲੋਕਾਂ ਦੀ ਤਰਾਸਦੀ ਹੈ ਕਿ ਆਜ਼ਾਦੀ ਸੰਗਰਾਮ ਸਮੇਂ ਅੰਗਰੇਜ਼ ਸਰਕਾਰ ਅਤੇ ਸਰਮਾਏਦਾਰੀ ਵਿਚ ਸਮਝੌਤਾ ਹੋਣ ਕਰਕੇ ਭਾਰਤ ਦਾ ਜਮਹੂਰੀ ਇਨਕਲਾਬ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹਿਆ। ਆਜ਼ਾਦੀ ਪਿਛੋਂ ਦੇਸ਼ ਵਿਚ ਕਾਇਮ ਹੋਈ ਸਰਮਾਏਦਾਰ, ਜਗੀਰਦਾਰ ਰਾਜਸੱਤਾ ਵਲੋਂ ਦੇਸ਼ ਵਿਚ ਮੱਲੋਜੋਰੀ ਸਰਮਾਏਦਾਰੀ ਪ੍ਰਬੰਧ ਠੋਸਣ ਦਾ ਜਤਨ ਕੀਤਾ ਗਿਆ ਹੈ। ਇਸ ਪਿਛੋਕੜ ਵਿਚ ਉਸਨੇ ਜਗੀਰਦਾਰੀ ਨਾਲ ਸਮਝੌਤਾ ਕਰਕੇ ਜਮੀਨ ਹੱਲ ਵਾਹਕ ਪਾਸ ਨਹੀਂ ਜਾਣ ਦਿੱਤੀ। ਜ਼ਮੀਨ ਦੀ ਬਹੁਤ ਹੀ ਕਾਣੀ ਵੰਡ ਖੇਤੀ ਸੈਕਟਰ ਦੇ ਸੰਕਟ ਦਾ ਬੁਨਿਆਦੀ ਕਾਰਨ ਹੈ। ਇਸਨੂੰ ਹੱਲ ਕੀਤੇ ਬਿਨਾਂ ਖੇਤੀ ਸੈਕਟਰ ਦਾ ਵਿਕਾਸ ਅਸੰਭਵ ਹੈ। ਇਸ ਲਈ ਜ਼ਮੀਨੀ ਸੁਧਾਰਾਂ ਲਈ ਵੱਡੇ ਅੰਦੋਲਨ ਦੀ ਲੋੜ ਹੋਵੇਗੀ। 
ਦੇਸ਼ ਦੇ ਹਾਕਮਾਂ ਨੂੰ ਭਾਰਤ ਵਿਚ ਛੋਟੀ ਖੇਤੀ ਦੀ ਬੁਨਿਆਦੀ ਭੂਮਿਕਾ ਨੂੰ ਸਮਝਣਾ ਜ਼ਰੂਰੀ ਹੈ। ਛੋਟੀ ਕਿਸਾਨੀ ਭੌਂ ਮਾਲਕਾਂ ਦਾ 75-80% ਬਣਦੀ ਹੈ। ਇਸਦੀ ਭਲਾਈ ਕਰਨ ਤੋਂ ਬਿਨਾਂ ਨਾ ਤਾਂ ਖੇਤੀ ਸੈਕਟਰ ਦਾ ਅਤੇ ਨਾ ਹੀ ਦੇਸ਼ ਦਾ ਭਲਾ ਹੋ ਸਕਦਾ ਹੈ। ਛੋਟੀ ਖੇਤੀ ਦੇ ਘੱਟ ਉਤਪਾਦਕ ਹੋਣ ਅਤੇ ਬੁਨਿਆਦੀ ਤੌਰ 'ਤੇ ਘਾਟੇਵੰਦਾ ਹੋਣ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਨਾ ਹੋਵੇਗਾ। ਡਾਕਟਰ ਸਵਾਮੀਨਾਥਨ ਸਮੇਤ ਹੋਰ ਅਨੇਕਾਂ ਖੇਤੀ ਮਾਹਰਾਂ ਅਤੇ ਕਿਸਾਨਾਂ ਦੇ ਅਮਲੀ ਤਜ਼ਰਬੇ ਸਾਬਤ ਕਰਦੇ ਹਨ ਕਿ ਸਰਕਾਰ ਦੀ ਨੀਯਤ ਸਾਫ ਹੋਵੇ ਤਾਂ ਛੋਟੀ ਖੇਤੀ ਵਧੇਰੇ ਲਾਭਕਾਰੀ, ਰੁਜ਼ਗਾਰ ਮੁਖੀ, ਵਧੇਰੇ ਉਤਪਾਦਕ ਅਤੇ ਵਾਤਾਵਰਨ ਦੀ ਮਿੱਤਰ ਬਣਾਈ ਜਾ ਸਕਦੀ ਹੈ। 
ਡਾਕਟਰ ਸਵਾਮੀਨਾਥਨ ਕਮਿਸ਼ਨ ਨੇ 2006 ਵਿਚ ਦਿੱਤੀ ਰਿਪੋਰਟ ਵਿਚ ਜ਼ਮੀਨ ਸੁਧਾਰਾਂ ਦੇ ਅਧਵਾਟੇ ਰਹਿਣ ਬਾਰੇ, ਛੋਟੀ ਖੇਤੀ ਦੀ ਮਹੱਤਤਾ ਬਾਰੇ ਅਤੇ ਇਸਨੂੰ ਲਾਹੇਵੰਦ ਅਤੇ ਚਿਰ ਸਥਾਈ ਤੌਰ ਤੇ ਵਾਤਾਵਰਨ ਦੇ ਮਿੱਤਰ ਬਣਾਉਣ ਲਈ ਠੋਸ ਸੁਝਾਅ ਦਿੱਤੇ ਸਨ। ਉਹਨਾਂ ਕਿਸਾਨਾਂ ਨੂੰ ਸਸਤਾ ਖੇਤੀ ਕਰਜ਼ਾ, ਲੋੜੀਦੀਆਂ ਸਬਸਿਡੀਆਂ, ਖੇਤੀ ਲਈ ਲੋੜੀਂਦਾ ਸਿੰਜਾਈ ਪ੍ਰਬੰਧ ਵਿਸ਼ੇਸ਼ ਕਰਕੇ ਨਹਿਰੀ ਪਾਣੀ, ਖੇਤੀ ਖੋਜ ਸੰਸਥਾਵਾਂ ਦੀ ਮਜ਼ਬੂਤੀ, ਜਿਹਨਾਂ ਰਾਹੀਂ ਕਿਸਾਨਾਂ ਨੂੰ ਸਸਤੇ ਅਤੇ ਉਚ ਗੁਣਵਤਾ ਵਾਲੇ ਬੀਜ ਅਤੇ ਤਕਨੀਕ ਸਪਲਾਈ ਕਰਨ, ਫਸਲ ਦਾ ਬੀਮਾ ਕੀਤੇ ਜਾਣ ਅਤੇ ਮੰਡੀ ਵਿਚ ਕਿਸਾਨੀ ਜਿਣਸਾਂ ਦੀ ਲਾਹੇਵੰਦ ਭਾਆਂ ਤੇ ਖਰੀਦ ਯਕੀਨੀ ਬਣਾਏ ਜਾਣ ਅਤੇ ਮਜ਼ਬੂਤ ਸਰਵ ਵਿਆਪੀ  ਲੋਕ ਵੰਡ ਪ੍ਰਣਾਲੀ ਦੀ ਸਿਫਾਰਸ਼ ਕੀਤੀ ਸੀ। ਲਾਹੇਵੰਦ ਭਾਆਂ ਨੂੰ ਠੋਸ ਰੂਪ ਦਿੱਤਾ ਅਤੇ ਕਿਸਾਨ ਦੇ ਖਰਚੇ ਨਾਲੋਂ ਡਿਓਡਾ ਭਾਅ ਨਿਸ਼ਚਿਤ ਕਰਨ ਦੀ ਸਿਫਾਰਸ਼ ਕੀਤੀ। 
ਉਹਨਾਂ 13 ਜੂਨ 2015 ਨੂੰ ਪੰਜਾਬ ਯੂਨੀਵਰਸਿਟੀ ਦੀ 64ਵੀਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਲਈ ਆਪਣੀ ਚੰਡੀਗੜ੍ਹ ਫੇਰੀ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀਆਂ ਸਿਫਾਰਸ਼ਾਂ ਦੀ ਪੂਰੀ ਦ੍ਰਿੜਤਾ ਨਾਲ ਪ੍ਰੋੜਤਾ ਕੀਤੀ ਅਤੇ ਕੁਝ ਮੌਜੂਦਾ ਸਮੱਸਿਆਵਾਂ ਬਾਰੇ ਵੀ ਆਪਣੇ ਠੋਸ ਵਿਚਾਰ ਪ੍ਰਗਟ ਕੀਤੇ। 50% ਲਾਭ ਵਾਲੇ ਭਾਅ ਦਿੱਤੇ ਜਾਣ ਬਾਰੇ ਉਹਨਾਂ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਇਹ ਭਾਅ ਦਿੱਤੇ ਜਾ ਸਕਦੇ ਹਨ। ਭਾਵੇਂ ਇਹ ਪਹਿਲੇ ਸਾਲ 10% ਅਤੇ ਅਗਲੇ ਦੋ ਸਾਲਾਂ ਵਿਚ 20%-20% ਪ੍ਰਤੀਸ਼ਤ ਵਧਾਏ ਜਾਣ। ਧਰਤੀ ਹੇਠਲੇ ਪਾਣੀ ਦੇ ਹੇਠਾਂ ਜਾਣ ਲਈ ਉਹਨਾ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬਾਸਮਤੀ ਆਦਿ ਬੀਜਣ 'ਤੇ ਜ਼ੋਰ ਦਿੱਤਾ। ਧਰਤੀ ਦੀ ਸਿਹਤ ਦੀ ਸੰਭਾਲ ਲਈ ਉਹਨਾਂ ਕਿਹਾ ਕਿ ਹਾੜੀ ਸਮੇਂ ਦੋ ਸਾਲ ਕਣਕ ਬੀਜਣ ਪਿਛੋਂ ਤੀਜੀ ਵਾਰ ਹਰਾ ਚਾਰਾ ਬੀਜਿਆ ਜਾਵੇ। ਇਸੇ ਤਰ੍ਹਾਂ ਸੌਣੀ ਸਮੇਂ ਦੋ ਸਾਲ ਝੋਨੇ ਦੀ ਬਿਜਾਈ ਪਿਛੋਂ ਫਲੀਦਾਰ ਫਸਲਾਂ ਦੀ ਬਿਜਾਈ ਕੀਤੀ ਜਾਵੇ। 
ਜ਼ਮੀਨ ਜਬਰੀ ਹਥਿਆਏ ਜਾਣ ਦਾ ਵਿਰੋਧ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਦੇਸ ਦੀ ਅੰਨ ਸੁਰੱਖਿਆ ਨੂੰ ਖਤਰਾ ਪੈਦਾ ਹੋਵੇਗਾ। ਉਹਨਾਂ ਅਨੁਸਾਰ ਜ਼ਮੀਨ ਐਕਵਾਇਰ ਕੀਤੇ ਜਾਣ ਸਮੇਂ ਤਿੰਨ ਗੱਲਾਂ-ਅੰਨ ਸੁਰੱਖਿਅਤਾ, ਕਿਸਾਨਾਂ ਦੀ ਸੁਰੱਖਿਅਤਾ ਅਤੇ ਜ਼ਮੀਨ ਲੈਣ ਦੇ ਮੰਤਵ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਉਹਨਾਂ ਖੇਤੀ ਖੋਜ ਦੀ ਮਾੜੀ ਹਾਲਤ ਬਾਰੇ ਆਪਣੀ ਨਰਾਜਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਭਾਰਤ ਦਾ ਭਵਿੱਖ ਤਹਿ ਕਰੇਗੀ। 
ਇਸਤੋਂ ਬਿਨਾਂ ਉਹਨਾਂ ਕੁਝ ਨਵੇਕਲੀਆਂ ਪਰ ਬਹੁਤ ਮਹੱਤਵਪੂਰਨ ਗੱਲਾਂ ਵੀ ਕਹੀਆਂ ਹਨ। ਖੇਤੀ ਵਿਚ ਕਿਸਾਨੀ ਵਿਸ਼ੇਸ਼ ਕਰਕੇ ਨੌਜਵਾਨ ਵਰਗ ਦੀ ਦਿਲਚਸਪੀ ਪੈਦਾ ਕਰਨ ਲਈ ਸਰਕਾਰ ਨੂੰ ਖੇਤੀ ਉਤਪਾਦਨ ਦੇ ਵਾਧੇ ਨਾਲੋਂ ਕਿਸਾਨੀ ਦਾ ਲਾਭ ਵਧਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਢੰਗ ਨਾਲ ਖੇਤੀ ਲਾਹੇਵੰਦ ਬਣੇਗੀ ਅਤੇ ਕਿਸਾਨ ਇਸਨੂੰ ਖੁਸ਼ੀ ਖੁਸ਼ੀ ਅਪਨਾਉਣਗੇ। ਪੰਜਾਬ ਬਾਰੇ ਉਹਨਾਂ ਕਿਹਾ ਕਿ ਪੰਜਾਬ ਨੂੰ ਕਣਕ ਝੋਨਾ ਪੈਦਾ ਕਰਨਾ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਸਦੀ ਦੇਸ਼ ਨੂੰ ਲੋੜ ਹੈ। ਇਸ ਸਬੰਧੀ ਉਹਨਾਂ ਨੇ ਇਸਨੂੰ ਵਿਸ਼ੇਸ਼ ਖੇਤੀ ਇਲਾਕਾ ਐਲਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਹਨਾਂ ਇਥੇ ਹੋਣ ਵਾਲੇ ਉਤਪਾਦਨ ਨਾਲ ਵਾਤਾਵਰਨ ਨੂੰ ਪੁੱਜਣ ਵਾਲੇ ਨੁਕਸਾਨ ਅਤੇ ਧਰਤੀ ਦੀ ਸਿਹਤ ਦੀ ਸੰਭਾਲ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣ ਅਤੇ ਪੰਜਾਬ ਨੂੰ ਇਸ ਬਾਰੇ ਮਾਲੀ ਸਹਾਇਤਾ ਦਿੱਤੀ ਜਾਣ ਦੀ ਗੱਲ ਕਹੀ ਹੈ। ਅਜਿਹਾ ਸੁਝਾਅ ਉਸ ਸਮੇਂ ਦੇਣਾ ਜਦੋਂ ਕਿ ਦੇਸ਼ ਦੇ ਹਾਕਮਾਂ ਤੇ ਮੀਡੀਆ ਵਲੋਂ ਸਾਰਾ ਜ਼ੋਰ ਇਸ ਚੱਕਰ ਵਿਚੋਂ ਨਿਕਲਣ ਅਤੇ ਫਸਲੀ ਵਿਭਿੰਨਤਾ ਅਪਣਾਉਣ 'ਤੇ ਲਾਇਆ ਜਾ ਰਿਹਾ ਹੈ, ਬੜਾ ਦਲੇਰੀ ਭਰਿਆ ਕਦਮ ਹੈ। ਇਸ ਬਾਰੇ ਗੰਭੀਰ ਚਰਚਾ ਹੋਣੀ ਚਾਹੀਦੀ ਹੈ।  ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਹੋਰ ਫਸਲਾਂ ਦੀ ਲਾਹੇਵੰਦ ਭਾਅ 'ਤੇ ਖਰੀਦ ਨੂੰ ਯਕੀਨੀ ਬਣਾਏ ਜਾਣ ਤੋਂ ਬਿਨਾਂ ਕਣਕ, ਝੋਨਾ ਛੱਡਣ ਲਈ ਕਿਸਾਨਾਂ ਨੂੰ ਮਜ਼ਬੂਰ ਕਰਨਾ ਉਹਨਾਂ ਨੂੰ ਤਬਾਹੀ ਵੱਲ ਧੱਕਣ ਵਾਲੀ ਗੱਲ ਹੈ। 
ਸਰਕਾਰ ਦੇ ਉਲਟੇ ਕੰਮ 
ਪਰ ਚਿੰਤਾ ਵਾਲੀ ਗੱਲ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨਵਉਦਾਰਵਾਦੀ ਨੀਤੀਆਂ ਦੇ ਪ੍ਰਭਾਵ ਹੇਠਾਂ ਡਾਕਟਰ ਸਵਾਮੀਨਾਥਨ ਕਮਿਸ਼ਨ, ਜੋ ਇਹਨਾਂ ਨੀਤੀਆਂ ਦੇ ਤਬਾਹਕੁੰਨ ਮੰਤਕੀ ਸਿੱਟਿਆਂ ਦੇ ਹੱਲ ਲਈ ਬਣਿਆ ਸੀ, ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਹੈ। ਉਹ ਇਹਨਾਂ ਸਿਫਾਰਸ਼ਾਂ ਦੇ ਐਨ ਉਲਟ ਕੰਮ ਕਰ ਰਹੀਆਂ ਹਨ। ਹੇਠਾਂ ਕੁੱਝ ਮਿਸਾਲਾਂ ਪੇਸ਼ ਹਨ :
1. ਦੇਸ਼ ਦੀ 65-70% ਪ੍ਰਤੀਸ਼ਤ ਵੱਸੋਂ ਵਾਲੇ ਖੇਤੀ ਸੈਕਟਰ ਲਈ ਕੇਂਦਰੀ ਬਜਟ ਦਾ ਸਿਰਫ 2% ਅਲਾਟ ਕੀਤੇ ਜਾਣਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦਾ ਹੈ। ਲੋਕ ਪੱਖੀ ਖੇਤੀ ਮਾਹਰਾਂ ਦੀ ਰਾਏ ਹੈ ਕਿ ਖੇਤੀ ਸੈਕਟਰ ਲਈ ਬਜਟ ਦਾ 40-50% ਹਿੱਸਾ ਰਾਖਵਾਂ ਰੱਖਿਆ ਜਾਵੇ। 
2. ਖੇਤੀ ਸੈਕਟਰ ਵਿਚ ਜ਼ਮੀਨ ਦੀ ਕਾਣੀ ਵੰਡ ਨੂੰ ਖਤਮ ਕਰਨ ਵਾਲੇ ਜ਼ਮੀਨੀ ਸੁਧਾਰਾਂ ਦੇ ਕਾਨੂੰਨ ਨੂੰ ਕੇਂਦਰੀ ਸਰਕਾਰ ਨੇ ਪੂਰੀ ਤਰ੍ਹਾਂ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਇਸਦੇ ਉਲਟ ਵਿਸ਼ੇਸ਼ ਆਰਥਕ ਖੇਤਰਾਂ, ਮੈਗਾ ਪ੍ਰਾਜੈਕਟਾਂ ਅਤੇ ਸਨਅਤੀ ਗਲਿਆਰਿਆਂ ਦੇ ਨਾਂਅ 'ਤੇ ਜ਼ਮੀਨਾਂ ਹਥਿਆ ਕੇ ਵੱਡੀਆਂ ਮਿਲਖਾਂ ਉਸਾਰਕੇ ਕਾਣੀ ਵੰਡ ਹੋਰ ਵਧਾਈ ਜਾ ਰਹੀ ਹੈ। 
3. ਛੋਟੀ ਖੇਤੀ 'ਤੇ ਨਿਰਭਰ ਭਾਰਤ ਵਿਚ ਕਿਸਾਨ ਦੀ ਖੁਸ਼ਹਾਲੀ ਅਤੇ ਅੰਨ ਸੁਰੱਖਿਅਤਾ ਲਈ ਲੋੜੀਂਦੇ ਉਤਪਾਦਨ ਅਤੇ ਭੰਡਾਰਨ ਲਈ, ਕਿਸਾਨੀ ਨੂੰ ਸਸਤਾ ਤੇ ਲੋੜੀਂਦਾ ਪਾਣੀ, ਖਾਦਾਂ, ਕੀੜੇਮਾਰ ਦੁਆਈਆਂ, ਵਧੀਆ ਬੀਜ ਅਤੇ ਤਕਨੀਕ ਸਪਲਾਈ ਕਰਨ ਖਾਤਰ ਇਸ ਵਿਚ ਜਨਤਕ ਨਿਵੇਸ਼ ਵਧਾਉਣਾ ਬਹੁਤ ਜ਼ਰੂਰੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਨੂੰ ਵਧਾਉਣ ਦੀ ਥਾਂ ਘੱਟ ਕੀਤਾ ਜਾ ਰਿਹਾ ਹੈ ਸਿੱਟੇ ਵਜੋਂ ਅਜੇ ਵੀ 60% ਖੇਤੀ ਬਰਾਨੀ ਹੈ। ਖੋਜ ਸੰਸਥਾਵਾਂ ਨਿੱਜੀਕਰਨ ਦੇ ਚੱਕਰ ਵਿਚ ਫਸਾ ਦਿੱਤੀਆਂ ਹਨ। ਉਹਨਾਂ ਦੇ ਫੰਡ ਬਹੁਤ ਘੱਟ ਕਰ ਦਿੱਤੇ ਹਨ ਅਤੇ ਖੇਤੀ ਫਾਰਮ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਬੀਜਾਂ ਤੇ ਮੋਨਸੈਂਟੋ ਵਰਗੀਆਂ ਕੰਪਨੀਆਂ ਦਾ ਕਬਜ਼ਾ ਹੋ ਰਿਹਾ ਹੈ। ਲੋੜ ਹੈ ਇਹ ਨੀਤੀਆਂ ਬਦਲੀਆਂ ਜਾਣ ਅਤੇ ਜਨਤਕ ਨਿਵੇਸ਼ ਵਿਚ ਵਾਧਾ ਕੀਤਾ ਜਾਵੇ। 
4. ਕਿਸਾਨਾਂ, ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਨੂੰ ਵਿੱਤੀ ਸੰਸਥਾਵਾਂ ਤੋਂ ਲੋੜੀਂਦਾ ਕਰਜ਼ਾ ਨਹੀਂ ਮਿਲਦਾ ਅਤੇ ਉਹ ਆੜਤੀਆਂ ਅਤੇ ਨਿੱਜੀ ਸ਼ਾਹੂਕਾਰਾਂ ਦੇ ਚੁੰਗਲ ਵਿਚ ਫਸ ਗਏ ਹਨ। ਸਰਕਾਰ ਵਲੋਂ ਖੇਤੀ ਕਰਜ਼ਾ ਵਧਾਏ ਜਾਣ ਦੇ ਅੰਕੜੇ ਵੀ ਧੋਖੇ ਭਰੇ ਅਤੇ ਫਰੇਬੀ ਹਨ। ਇਸ ਸਾਲ ਇਹ ਖੇਤੀ ਕਰਜ਼ਾ 7.75 ਲੱਖ ਕਰੋੜ ਤੋਂ ਵਧਾਕੇ 8.50 ਲੱਖ ਕਰੋੜ ਰੁਪਏ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਰ ਇਸਦਾ 70% ਦੇ ਲਗਭਗ ਹਿੱਸਾ ਖੇਤੀ ਨਾਲ ਸਬੰਧਤ ਕੰਪਨੀਆਂ ਬਣਾਕੇ ਦੇਸ਼ ਦੇ ਉਦਯੋਗਪਤੀ ਲੈ ਜਾਂਦੇ ਹਨ। ਲੋੜ ਹੈ ਕਿ ਛੋਟੇ ਕਿਸਾਨਾਂ ਨੂੰ 2-3% ਸਧਾਰਨ ਵਿਆਜ ਤੇ ਸਸਤਾ ਕਰਜ਼ਾ ਦਿੱਤਾ ਜਾਵੇ। 
5. ਸਰਕਾਰ ਪਾਣੀ ਦੀ ਪੱਧਰ ਹੇਠਾਂ ਜਾਣ ਦੇ ਬਹਾਨੇ ਨਾਲ ਝੋਨੇ ਦੀ ਬਿਜਾਈ ਛੱਡਣ 'ਤੇ ਜ਼ੋਰ ਦੇ ਰਹੀ ਹੈ। ਪਰ ਜੇ ਵਰਖਾ ਦੇ ਪਾਣੀ ਦੀ ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾਣ, ਉਦਯੋਗਾਂ ਅਤੇ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਦੀ ਸਫਾਈ ਕਰਕੇ ਖੇਤੀ ਅਤੇ ਉਸਾਰੀ ਦੇ ਕੰਮਾਂ ਲਈ ਵਰਤਿਆ ਜਾਵੇ ਤਾਂ ਪਾਣੀ ਦੇ ਸੰਕਟ 'ਤੇ ਕਾਬੂ ਪੈ ਸਕਦਾ ਹੈ। 
6. ਕੇਂਦਰ ਸਰਕਾਰ ਖੇਤੀ ਸੈਕਟਰ ਨੂੰ ਮਿਲਣ ਵਾਲੀਆਂ ਸਬਸਿਡੀਆਂ ਵਿਚ ਵੱਡੀਆਂ ਕਟੌਤੀਆਂ ਕਰਨ ਲਈ ਬਜਿੱਦ ਹੈ। ਇਸ ਨਾਲ ਕਿਸਾਨੀ ਸੰਕਟ ਹੋਰ ਵਧੇਗਾ। ਇਹ ਕਟੌਤੀਆਂ ਬਿਲਕੁਲ ਹੀ ਗਲਤ ਹਨ ਕਿਉਂਕਿ ਸਾਰੇ ਦੇਸ਼ਾਂ ਵਿਚ ਹੀ ਖੇਤੀ ਲਈ ਵੱਖ ਵੱਖ ਰੂਪਾਂ ਵਿਚ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਸਬਸਿਡੀਆਂ ਬਿਨਾਂ ਖੇਤੀ ਨਹੀਂ ਹੋ ਸਕਦੀ। 
7. ਸਰਕਾਰ ਕੁਦਰਤੀ ਆਫਤਾਂ, ਜਿਸਦਾ ਖੇਤੀ ਆਮ ਤੌਰ 'ਤੇ ਸ਼ਿਕਾਰ ਹੁੰਦੀ ਰਹਿੰਦੀ ਹੈ, ਤੋਂ ਕਿਸਾਨਾਂ ਨੂੰ ਬਚਾਉਣ ਲਈ ਫਸਲਾਂ ਦਾ ਬੀਮਾ ਨਹੀਂ ਕਰ ਰਹੀ। ਫਸਲੀ ਬੀਮਾ ਕਿਸਾਨੀ ਦੀ ਹਾਲਤ ਸੁਧਾਰਨ ਲਈ ਅਤੀ ਜ਼ਰੂਰੀ ਹੈ। 
8. ਮੋਦੀ ਸਰਕਾਰ ਨੇ ਦੋ ਨਿਵੇਕਲੇ ਕੰਮ ਕੀਤੇ ਹਨ ਜੋ ਕਿਸਾਨੀ ਦੀ ਕਮਰ ਤੋੜ ਦੇਣਗੇ। ਪਹਿਲਾ ਫਸਲਾਂ, ਵਿਸ਼ੇਸ਼ ਤੌਰ 'ਤੇ ਕਣਕ ਝੋਨਾ ਲਾਹੇਵੰਦ ਭਾਅ ਤੇ ਖਰੀਦਣ ਦੇ ਪ੍ਰਬੰਧ ਦੀ ਜੜ੍ਹੀਂ ਤੇਲ ਦੇਣ ਲਈ ਐਫ.ਸੀ.ਆਈ. ਨੂੰ ਤੋੜਨ ਦਾ ਮਨਸੂਬਾ ਹੈ। ਸਰਕਾਰ ਨੇ ਫੈਸਲਾ ਕਰ ਲਿਆ ਹੈ ਕਿ ਇਸ ਸਾਲ ਉਹ ਕਣਕ ਬਹੁਤ ਘੱਟ ਖਰੀਦੇਗੀ। ਇਹ ਕੰਮ ਪਹਿਲਾਂ ਸੂਬਾ ਸਰਕਾਰਾਂ ਕਰਨ, ਜਦੋਂਕਿ ਸੂਬਾ ਸਰਕਾਰਾਂ ਪਾਸ ਨਾ ਤਾਂ ਲੋੜੀਂਦਾ ਸਰਮਾਇਆ ਹੈ ਅਤੇ ਨਾ ਹੀ ਬੁਨਿਆਦੀ ਢਾਂਚਾ। ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਰੁਲਣਗੀਆਂ ਅਤੇ ਲੋਕ ਵੰਡ ਪ੍ਰਣਾਲੀ ਛੇਤੀ ਹੀ ਦਮ ਤੋੜ ਜਾਵੇਗੀ ਜਿਸ ਨਾਲ ਗਰੀਬਾਂ ਨੂੰ ਸਸਤਾ ਅਨਾਜ ਮਿਲਣ ਦੀ ਸੰਭਾਵਨਾ ਲਗਾਤਾਰ ਘਟਦੀ ਜਾਵੇਗੀ। 
ਦੂਜਾ ਵੱਡਾ ਧੱਕਾ ਜ਼ਮੀਨ ਹਥਿਆਉਣ ਬਾਰੇ ਲਿਆਂਦਾ ਗਿਆ ਆਰਡੀਨੈਂਸ ਹੈ, ਜਿਸਨੂੰ ਕਾਨੂੰਨ ਬਣਾਏ ਜਾਣ ਲਈ ਪੂਰੀ ਵਾਹ ਲੱਗ ਰਹੀ ਹੈ। ਇਸ ਆਰਡੀਨੈਂਸ/ਕਾਨੂੰਨ ਰਾਹੀਂ ਕਿਸਾਨੀ ਦੇ ਵੱਡੀ ਪੱਧਰ 'ਤੇ ਉਜਾੜੇ ਅਤੇ ਆਰਥਕ ਤਬਾਹੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਨਾਲ ਖੇਤੀਯੋਗ ਜ਼ਮੀਨ ਦਾ ਵੀ ਕਾਫੀ ਵੱਡਾ ਹਿੱਸਾ ਗੈਰ ਖੇਤੀ ਕੰਮਾਂ ਲਈ ਲੈ ਲਿਆ ਜਾਵੇਗਾ ਜਿਸ ਕਰਕੇ ਅੰਨ ਸੁਰੱਖਿਆ ਨੂੰ ਖਤਰਾ ਵੀ ਵਧੇਗਾ। 
ਸਿੱਟਾ 
ਉਪਰੋਕਤ ਤੱਥ ਸਪੱਸ਼ਟ ਕਰਦੇ ਹਨ ਕਿ ਭਾਰਤ ਵਿਚ ਖੇਤੀ ਦਾ ਧੰਦਾ ਲਾਹੇਵੰਦ ਬਣ ਸਕਦਾ ਹੈ ਅਤੇ ਛੋਟੀ ਖੇਤੀ ਇਸਦਾ ਆਧਾਰ ਬਣ ਸਕਦੀ ਹੈ। ਪਰ ਦੇਸ਼ ਦੇ ਹਾਕਮ, ਉਹਨਾਂ ਦੀਆਂ ਸਰਮਾਏਦਾਰ-ਜਗੀਰਦਾਰ ਪਾਰਟੀਆਂ ਅਤੇ ਕਾਰਪੋਰੇਟ ਸੈਕਟਰ ਇਸ ਸੰਕਟ ਨੂੰ ਹੱਲ ਕਰਨ ਦੀ ਥਾਂ ਹੋਰ ਵਧਾਉਣਾ ਚਾਹੁੰਦੇ ਹਨ। ਉਹ ਛੋਟੀ ਖੇਤੀ ਦੀ ਤਬਾਹੀ ਦੇ ਖੰਡਰਾਂ 'ਤੇ ਕਾਰਪੋਰੇਟ ਖੇਤੀ ਦਾ ਮਹਿਲ ਉਸਾਰਨਾ ਚਾਹੁੰਦੇ ਹਨ। ਉਹ ਦੇਸ਼ ਨੂੰ ਸਵੈਨਿਰਭਰ ਬਣਾਕੇ ਅੰਨ ਸੁਰੱਖਿਅਤਾ ਨੂੰ ਯਕੀਨੀ ਬਣਾਉਣ ਦੀ ਥਾਂ ਬਦੇਸ਼ਾਂ ਤੋਂ ਅਨਾਜ ਮੰਗਵਾਉਣ ਵਿਚ ਵਧੇਰੇ ਦਿਲਚਸਪੀ ਰੱਖ ਰਹੇ ਹਨ। 
ਸਰਕਾਰ ਦੀਆਂ ਇਹ ਨੀਤੀਆਂ ਇਹਨਾਂ ਦੇ ਸਮਰਥਕਾਂ ਅਤੇ ਇਸਦੇ ਵਿਰੋਧੀ ਕਿਰਤੀ ਲੋਕਾਂ ਵਿਚ ਵਿਰੋਧ ਨੂੰ ਬਹੁਤ ਤਿੱਖਾ ਕਰ ਦੇਣਗੀਆਂ। ਦੋਵੇਂ ਧਿਰਾਂ ਆਪਣੀ ਸਾਰੀ ਸ਼ਕਤੀ ਅਤੇ ਸਮਰੱਥਾਵਾਂ ਨਾਲ ਆਪਸ ਵਿਚ ਭਿੜਨਗੀਆਂ। ਹਾਕਮ ਜਮਾਤਾਂ ਆਪਣੀ ਰਾਜ ਸੱਤਾ ਦੀ ਪੂਰੀ  ਸ਼ਕਤੀ ਨਾਲ ਕਿਰਤੀ ਲੋਕਾਂ 'ਤੇ ਹਮਲਾ ਕਰਨਗੀਆਂ ਅਤੇ ਉਹਨਾਂ ਨੂੰ ਅਪਣੇ ਜ਼ੁਲਮਾਂ ਦਾ ਸ਼ਿਕਾਰ ਬਣਾਉਣਗੀਆਂ, ਇਸਦਾ ਮੁਕਾਬਲਾ ਕਰਨ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ, ਖੱਬੀਆਂ ਪਾਰਟੀਆਂ ਅਤੇ ਹੋਰ ਦੇਸ਼ ਭਗਤ ਲੋਕ ਜਨਤਕ ਲਾਮਬੰਦੀ ਰਾਹੀਂ ਆਪਣੀ ਲੜਾਕੂ ਸਮਰੱਥਾ ਵਧਾਉਣਗੀਆਂ। 
ਇਸ ਤਰ੍ਹਾਂ ਭਵਿੱਖ ਤਿੱਖੇ ਜਨਤਕ ਸੰਗਰਾਮਾਂ ਨਾਲ ਭਰਪੂਰ ਹੋਵੇਗਾ। ਇਹਨਾਂ ਸੰਗਰਾਮਾਂ ਵਿਚ ਅੰਤਮ ਜਿੱਤ ਕਿਰਤੀ ਲੋਕਾਂ ਦੀ ਹੀ ਹੋਵੇਗੀ। 

ਸੰਖੇਪ ਜੀਵਨੀ ਕਾਰਲ ਮਾਰਕਸ

(5 ਮਈ 2015 ਨੂੰ ਮਜ਼ਦੂਰ ਜਮਾਤ ਦੇ ਪਥਪ੍ਰਦਰਸ਼ਕ ਕਾਰਲ ਮਾਰਕਸ ਦਾ 197ਵਾਂ ਜਨਮ ਦਿਨ ਹੈ। ਇਸ ਮਹਾਨ ਦਿਨ 'ਤੇ ਅਸੀਂ ਸਾਥੀ ਵੀ.ਆਈ.ਲੈਨਿਨ ਵਲੋਂ ਲਿਖਿਆ ਇਕ ਸੰਖੇਪ ਲੇਖ ਦੇ ਰਹੇ ਹਾਂ। ਇਹ ਲੇਖ ਸਾਥੀ ਲੈਨਿਨ ਨੇ 1913 ਵਿਚ ਲਿਖਿਆ ਸੀ। ਇਹ ਉਹਨਾਂ ਦੀਆਂ ਚੋਣਵੀਆਂ ਲਿਖਤਾਂ ਦੀ ਸੈਂਚੀ ਨੰ. ਇਕ ਵਿਚ ਦਰਜ਼ ਹੈ।  
- ਸੰਪਾਦਕੀ ਮੰਡਲ)
ਮਾਰਕਸ, ਕਾਰਲ ਦਾ ਜਨਮ 5 ਮਈ 1818 (ਨਵੀਂ ਜੰਤਰੀ ਅਨੁਸਾਰ) ਟਰੀਅਰ (ਰ੍ਹਾਈਨ ਕੰਢੇ ਦਾ ਪਰੂਸ਼ੀਆ) ਵਿਖੇ ਹੋਇਆ। ਉਹਦਾ ਪਿਤਾ ਇਕ ਵਕੀਲ ਸੀ, ਇਕ ਯਹੂਦੀ ਜਿਸਨੇ 1824 ਵਿਚ ਪ੍ਰੋਟੈਸਟੈਂਟ ਈਸਾਈ ਮਤ ਧਾਰਨ ਕਰ ਲਿਆ। ਪਰਵਾਰ ਖਾਂਦਾ-ਪੀਂਦਾ, ਸਭਿਅ ਸੀ, ਪਰ ਇਨਕਲਾਬੀ ਨਹੀਂ ਸੀ। ਟਰੀਅਰ ਵਿਖੇ ਜਿਮਨੇਜ਼ੀਅਮ (ਹਾਈ ਸਕੂਲ) ਦੀ ਪੜ੍ਹਾਈ ਮੁਕਾਉਣ ਪਿਛੋਂ ਉਹ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਿਆ, ਪਹਿਲਾਂ ਬੋਨ ਵਿਖੇ ਅਤੇ ਫਿਰ ਬਰਲਿਨ ਵਿਖੇ, ਜਿਥੇ ਉਹਨੇ ਕਾਨੂੰਨ ਦੀ ਪੜ੍ਹਾਈ ਕੀਤੀ, ਉਹਦੇ ਮੁੱਖ ਵਿਸ਼ੇ ਇਤਿਹਾਸ ਅਤੇ ਦਰਸ਼ਨ ਸਨ। ਉਹਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ 1841 ਵਿਚ ਮੁਕਾਈ ਅਤੇ ਡੀ.ਐਸ.ਸੀ. ਦੀ ਡਿਗਰੀ ਲਈ ਅਪੀਕਿਊਰੀਅਸ ਦੇ ਦਰਸ਼ਨ ਸਬੰਧੀ ਖੋਜ ਪ੍ਰਬੰਧ ਪੇਸ਼ ਕੀਤਾ। ਉਸ ਸਮੇਂ ਮਾਰਕਸ ਆਪਣੇ ਵਿਚਾਰਾਂ ਵਿਚ ਹੀਗਲਵਾਦੀ-ਆਦਰਸ਼ਵਾਦੀ ਸੀ। ਬਰਲਿਨ ਵਿਖੇ ਉਹ ''ਖੱਬੇ ਪੱਖੀ ਹੀਗਲਵਾਦੀਆਂ'' (ਬਰੂਨੋ ਬਾਵੇਰ ਅਤੇ ਹੋਰਾਂ) ਦੇ ਧੜੇ ਵਿਚੋਂ ਸੀ, ਜਿਨ੍ਹਾਂ ਨੇ ਹੀਗਲ ਦੇ ਦਰਸ਼ਨ ਵਿਚੋਂ ਨਾਸਤਕ ਅਤੇ ਇਨਕਲਾਬੀ ਸਿਟੇ ਕੱਢਣ ਦਾ ਯਤਨ ਕੀਤਾ। 
ਯੂਨੀਵਰਸਿਟੀ ਦੀ ਪੜ੍ਹਾਈ ਮੁਕਾਉਣ ਪਿਛੋਂ ਮਾਰਕਸ ਬੋਨ ਚਲਾ ਗਿਆ, ਉਹਨੂੰ ਪ੍ਰੋਫੈਸਰ ਬਣਨ ਦੀ ਆਸ ਸੀ। ਪਰ ਹਕੂਮਤ ਦੀ, ਜਿਸਨੇ 1832 ਵਿਚ ਲੁਡਵਿਗ ਫਿਊਰਬਾਖ਼ ਨੂੰ ਉਹਦੀ ਪ੍ਰੋਫੈਸਰ ਦੀ ਪਦਵੀ ਤੋਂ ਹਟਾ ਦਿੱਤਾ ਸੀ ਅਤੇ ਉਹਨੂੰ 1836 ਵਿਚ ਯੂਨੀਵਰਸਿਟੀ ਵਿਖੇ ਮੁੜਨ ਨਹੀਂ ਸੀ ਦਿੱਤਾ ਅਤੇ 1841 ਵਿਚ ਨੌਜਵਾਨ ਪ੍ਰੋਫੈਸਰ ਬਰੂਨੋ ਬਾਵੇਰ ਦੇ ਬੋਨ ਵਿਖੇ ਲੈਕਚਰ ਦੇਣ ਉਤੇ ਪਾਬੰਦੀ ਲਾ ਦਿੱਤੀ। ਇਸ ਪਿਛਾਂਹਖਿਚੂ ਨੀਤੀ ਨੇ ਮਾਰਕਸ ਨੂੰ ਵਿਦਿਅਕ ਜੀਵਨ ਦਾ ਵਿਚਾਰ ਛੱਡਣ ਉਤੇ ਮਜ਼ਬੂਰ ਕਰ ਦਿੱਤਾ। ਜਰਮਨੀ ਵਿਚ ਖੱਬੇ ਪੱਖੀ ਹੀਗਲਵਾਦੀ ਵਿਚਾਰਾਂ ਦਾ ਵਿਕਾਸ ਇਸ ਸਮੇਂ ਵਿਚ ਬੜੀ ਤੇਜ਼ੀ ਨਾਲ ਫੈਲ ਰਿਹਾ ਸੀ। ਲੁਡਵਿਗ ਫਿਉਰਬਾਖ਼ ਨੇ ਵਿਸ਼ੇਸ਼ ਤੌਰ 'ਤੇ 1836 ਤੋਂ ਪਿਛੋਂ, ਧਰਮ ਵਿਦਿਆ ਉਤੇ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ, ਅਤੇ ਪਦਾਰਥਵਾਦ ਵਲ ਮੁੜ ਪਿਆ, ਜਿਹੜਾ 1841 ਵਿਚ ਉਹਦੇ ਦਰਸ਼ਨ ਵਿਚ ਪੂਰਾ ਪ੍ਰਬਲ ਹੋ ਗਿਆ (''ਈਸਾਈਅਤ ਦਾ ਤੱਤ'')। 1843 ਵਿਚ ਉਹਦੀ ਲਿਖਤ 'ਭਵਿੱਖ ਦੇ ਦਰਸ਼ਨ ਦੇ ਮੁੱਖ ਨਿਯਮ' ਆਈ। ''ਬੰਦੇ ਲਈ ਇਹ ਲਾਜ਼ਮੀ ਸੀ ਕਿ ਉਹਨੇ ਇਹਨਾਂ ਪੁਸਤਕਾਂ ਦਾ, ਮੁਕਤੀਦਾਤਾ ਪ੍ਰਭਾਵ ਆਪ ਅਨੁਭਵ ਕੀਤਾ ਹੋਵੇ'', ਏਂਗਲਜ ਨੇ ਪਿਛੋਂ ਜਾ ਕੇ ਫਿਉਰਬਾਖ਼ ਦੀਆਂ ਇਹਨਾਂ ਲਿਖਤਾਂ ਸਬੰਧੀ ਲਿਖਿਆ। ''ਅਸੀਂ, (ਅਰਥਾਤ, ਮਾਰਕਸ ਸਮੇਤ, ਖੱਬੇ ਪੱਖੀ ਹੀਗਲਵਾਦੀ), ਸਾਰੇ ਇਕਦਮ ਫਿਉਰਬਾਖਵਾਦੀ ਬਣ ਗਏ। ਉਸ ਸਮੇਂ ਰਾਈਨਲੈਂਡ ਦੀ ਗਰਮ-ਖਿਆਲ ਬੁਰਜ਼ੁਆਜ਼ੀ ਨੇ, ਜਿਨ੍ਹਾਂ ਦਾ ਖੱਬੇ-ਪੱਖੀ ਹੀਗਲਵਾਦੀਆਂ ਨਾਲ ਸੰਪਰਕ ਸੀ, ਕੋਲੇਨ ਵਿਖੇ ਵਿਰੋਧੀ ਪੱਖ ਦਾ ਇਕ ਪੱਤਰ ਸਥਾਪਤ ਕੀਤਾ ਜਿਸਦਾ ਨਾਂ ਸੀ ''Rheinische Zeitung'' (ਪਹਿਲਾ ਪਰਚਾ ਪਹਿਲੀ ਜਨਵਰੀ 1842 ਨੂੰ ਨਿਕਲਿਆ)। ਮਾਰਕਸ ਅਤੇ ਬਰੂਨੋ ਬਾਵੇਰ ਨੂੰ ਇਹਦੇ ਲਈ ਮੁੱਖ ਲੇਖਕ ਹੋਣ ਦਾ ਸੱਦਾ ਦਿੱਤਾ ਗਿਆ, ਅਤੇ ਅਕਤੂਬਰ 1842 ਵਿਚ ਮਾਰਕਸ ਮੁੱਖ ਸੰਪਾਦਕ ਬਣ ਗਿਆ ਅਤੇ ਬੋਨ ਤੋਂ ਕੋਲੇਨ ਚਲਾ ਗਿਆ। ਮਾਰਕਸ ਦੇ ਸੰਪਾਦਨ ਅਧੀਨ ਅਖਬਾਰ ਦਾ ਇਨਕਲਾਬੀ-ਜਮਹੂਰੀ ਮੁਹਾਣ ਸਦਾ ਵਧੇਰੇ ਤਿੱਖਾ ਹੁੰਦਾ ਗਿਆ ਅਤੇ ਹਕੂਮਤ ਨੇ ਪਹਿਲਾਂ ਇਹਦੇ ਉਤੇ ਦੂਹਰੀ ਅਤੇ ਤੀਹਰੀ ਸੈਂਸਰਸ਼ਿਪ ਲਾਗੂ ਕਰ ਦਿੱਤੀ ਅਤੇ ਫਿਰ ਪਹਿਲੀ ਜਨਵਰੀ 1843 ਨੂੰ ਇਹਨੂੰ ਬੰਦ ਕਰਨ ਦਾ ਨਿਰਣਾ ਕੀਤਾ। ਮਾਰਕਸ ਨੂੰ ਉਸ ਤਾਰੀਖ ਤੋਂ ਪਹਿਲਾਂ ਸੰਪਾਦਕ ਦੀ ਪਦਵੀ ਤੋਂ ਅਸਤੀਫਾ ਦੇਣਾ ਪਿਆ ਪਰ ਉਹਦਾ ਅਸਤੀਫਾ ਅਖ਼ਬਾਰ ਨੂੰ ਬਚਾਅ ਨਾ ਸਕਿਆ, ਜਿਹੜਾ ਮਾਰਚ 1843 ਵਿਚ ਛਪਣਾ ਬੰਦ ਹੋ ਗਿਆ। ਮਾਰਕਸ ਨੇ ''Rheinische Zeitung'' ਲਈ ਜਿਹੜੇ ਵੱਡੇ ਲੇਖ ਲਿਖੇ, ਉਹਨਾਂ ਵਿਚੋਂ, ਕੁੱਝ ਹੋਰ ਲੇਖਾਂ ਸਮੇਤ ਏਂਗਲਜ਼ ਮੋਸਲ ਘਾਟੀ ਦੇ ਅੰਗੂਰ ਉਗਾਉਣ ਵਾਲੇ ਕਿਸਾਨਾਂ ਦੀ ਪ੍ਰਸਥਿਤੀ ਸਬੰਧੀ ਇਕ ਲੇਖ ਦਾ ਵਰਣਨ ਕਰਦਾ ਹੈ। ਮਾਰਕਸ ਦੀਆਂ ਪੱਤਰਕਾਰ ਸਰਗਰਮੀਆਂ ਨੇ ਉਹਨੂੰ ਨਿਸ਼ਚਾ ਕਰਵਾ ਦਿੱਤਾ ਕਿ ਉਹ ਰਾਜਨੀਤਕ ਆਰਥਕਤਾ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਅਤੇ ਉਹਨੇ ਉਤਸ਼ਾਹ  ਨਾਲ ਇਹਦਾ ਅਧਿਐਨ ਸ਼ੁਰੂ ਕਰ ਦਿੱਤਾ। 
1843 ਵਿਚ ਮਾਰਕਸ ਨੇ ਕ੍ਰਿਊਜ਼ਨਾਖ ਵਿਖੇ ਆਪਣੀ ਬਚਪਨ ਦੀ ਮਿੱਤਰ ਜੈਨੀ ਫਾਨ ਫੈਸਟਫਾਲਨ ਨਾਲ ਵਿਆਹ ਕਰਵਾ ਲਿਆ, ਜਿਸ ਨਾਲ ਉਹਨੇ ਉਦੋਂ ਮੰਗਣੀ ਕਰ ਲਈ ਸੀ ਜਦੋਂ ਉਹ ਅਜੇ ਵਿਦਿਆਰਥੀ ਸੀ। ਉਹਦੀ ਪਤਨੀ ਪਰਸ਼ੀਆਈ ਰਾਠਸ਼ਾਹੀ ਦੇ ਇਕ ਪਿਛਾਂਹਖਿਚੂ ਪਰਵਾਰ ਵਿਚੋਂ ਸੀ, ਉਹਦਾ ਵੱਡਾ ਭਰਾ 1850-58 ਦੇ ਅਤਿਅੰਤ ਪਿਛੇਖਿਚੂ ਸਮੇਂ ਵਿਚ ਪਰੂਸ਼ੀਆ ਦਾ ਗ੍ਰਹਿ ਮੰਤਰੀ ਸੀ। 1843 ਦੀ ਪਤਝੜ ਵਿਚ ਮਾਰਕਸ ਆਰਨਲਡ ਰੂਗੇ (1802-80; ਖੱਬੇ-ਪੱਖੀ ਹੀਗਲਵਾਦੀ; 1825-30 ਵਿਚ ਜੇਲ੍ਹ ਵਿਚ ਰਿਹਾ; 1848 ਤੋਂ ਪਿਛੋਂ ਰਾਜਸੀ ਜਲਾਵਤਨ ਅਤੇ 1866-70 ਤੋਂ ਪਿਛੋਂ ਬਿਸਮਾਰਕ ਪੱਖੀ) ਨਾਲ  ਰਲਕੇ ਬਦੇਸ਼ ਵਿਚ ਇਕ ਗਰਮ ਖਿਆਲੀ ਰਸਾਲਾ ਪ੍ਰਕਾਸ਼ਤ ਕਰਨ ਲਈ ਪੈਰਿਸ ਚਲਾ ਗਿਆ। ਇਸ ਰਸਾਲੇ ''Deutsch-Franzosische Jahrbucher'' ਦਾ ਇਕੋ ਇਕ ਅੰਕ ਪ੍ਰਕਾਸ਼ਤ ਹੋਇਆ। ਜਰਮਨੀ ਵਿਚ ਇਸਦੇ ਗੁਪਤ ਤੌਰ ਉਤੇ ਪ੍ਰਚਾਰ ਵਿਚ ਆਈਆਂ ਔਖਿਆਈਆਂ ਅਤੇ ਰੂਗੇ ਨਾਲ ਮਤਭੇਦਾਂ ਕਾਰਨ ਪ੍ਰਕਾਸ਼ਨਾ ਬੰਦ ਕਰ ਦਿੱਤੀ ਗਈ। ਇਸ ਰਸਾਲੇ ਵਿਚ ਮਾਰਕਸ ਦੇ ਲੇਖ ਦਰਸਾਉਂਦੇ ਹਨ ਕਿ ਉਹ ਪਹਿਲਾਂ ਹੀ ਇਕ ਇਨਕਲਾਬੀ ਬਣ ਚੁੱਕਾ ਸੀ, ਜਿਹੜਾ ''ਹਰ ਵਿਦਮਾਨ ਸ਼ੈ ਦੀ ਬੇਕਿਰਕੀ ਨਾਲ ਪੜਚੋਲ'', ਅਤੇ ਵਿਸ਼ੇਸ਼ ਤੌਰ ਉਤੇ ''ਹਥਿਆਰ ਦੀ ਪੜਚੋਲ'' ਦੀ ਵਕਾਲਤ ਕਰਦਾ ਅਤੇ ਜਨਤਾ ਨੂੰ ਅਤੇ ਪ੍ਰੋਲਤਾਰੀ ਨੂੰ ਸੱਦਾ ਦਿੰਦਾ। 
ਸਤੰਬਰ 1844 ਵਿਚ ਏਗਲਜ਼ ਥੋੜ੍ਹੇ ਦਿਨਾਂ ਲਈ ਪੈਰਿਸ ਆਇਆ ਅਤੇ ਉਸ ਸਮੇਂ ਤੋਂ ਮਾਰਕਸ ਦਾ ਸਭ ਤੋਂ ਨੇੜਵਾਂ ਮਿੱਤਰ ਬਣ ਗਿਆ। ਉਹਨਾਂ ਦੂਹਾਂ ਨੇ ਪੈਰਿਸ ਦੀਆਂ ਇਨਕਲਾਬੀ ਟੋਲੀਆਂ ਦੇ ਉਸ ਸਮੇਂ ਦੇ ਕੁਰਬਲ-ਕੁਰਬਲ ਕਰਦੇ ਜੀਵਨ ਵਿਚ ਅਤਿਅੰਤ ਸਰਗਰਮ ਹਿੱਸਾ ਲਿਆ। (ਉਸ ਸਮੇਂ ਪਰੂਧੋ ਦਾ ਸਿਧਾਂਤ ਵਿਸ਼ੇਸ਼ ਮਹੱਤਤਾ ਵਾਲਾ ਸੀ, ਜਿਸਨੂੰ ਮਾਰਕਸ ਨੇ ਆਪਣੀ ''ਦਰਸ਼ਨ ਦੀ ਕੰਗਾਲੀ'' (1847) ਵਿਚ ਫ਼ੀਤਾ-ਫੀਤਾ ਕੀਤਾ); ਅਤੇ ਨਿਕ ਬੁਰਜ਼ੂਆ ਸੋਸ਼ਲਿਜ਼ਮ ਦੇ ਵੱਖ ਵੱਖ ਸਿਧਾਂਤਾਂ ਵਿਰੁੱਧ ਜ਼ੋਰਦਾਰ ਘੋਲ ਕਰਦੇ ਹੋਏ ਉਹਨਾਂ ਇਨਕਲਾਬੀ ਪ੍ਰੋਲਤਾਰੀ ਸੋਸ਼ਲਿਜ਼ਮ, ਜਾਂ ਕਮਿਊਨਿਜ਼ਮ (ਮਾਰਕਸਵਾਦ) ਦਾ ਸਿਧਾਂਤ ਅਤੇ ਦਾਅਪੇਚ ਘੜੇ। ਪਰੂਸ਼ੀਆਈ ਹਕੂਮਤ ਦੀ ਜ਼ੋਰਦਾਰ ਬੇਨਤੀ ਉਤੇ ਮਾਰਕਸ ਨੂੰ 1845 ਵਿਚ ਇਕ ਖ਼ਤਰਨਾਕ ਇਨਕਲਾਬੀ ਵਜੋਂ ਪੈਰਿਸ ਤੋਂ ਬਦਰ ਕਰ ਦਿੱਤਾ ਗਿਆ। ਉਹ ਬਰਸੇਲਜ਼ ਚਲਾ ਗਿਆ। 1847 ਦੀ ਬਸੰਤ ਵਿਚ ਮਾਰਕਸ ਅਤੇ ਏਂਗਲਜ਼ ''ਕਮਿਊਨਿਸਟ ਲੀਗ'' ਨਾਂ ਦੀ ਇਕ ਗੁਪਤ ਪ੍ਰਚਾਰ ਸਭਾ ਵਿਚ ਸ਼ਾਮਲ ਹੋ ਗਏ, ਉਹਨਾਂ ਲੀਗ ਦੀ ਦੂਜੀ ਕਾਂਗਰਸ (ਲੰਦਨ, ਨਵੰਬਰ 1847) ਵਿਚ ਸਰਗਰਮ ਹਿੱਸਾ ਲਿਆ, ਜਿਸਦੀ ਬੇਨਤੀ ਉਤੇ ਉਹਨਾਂ ਪ੍ਰਸਿੱਧ ''ਕਮਿਊਨਿਸਟ ਮੈਨੀਫੈਸਟੋ'' ਲਿਖਿਆ, ਜਿਹੜਾ ਫਰਵਰੀ 1848 ਵਿਚ ਛਪਿਆ। ਪ੍ਰਤਿਭਾ ਦੀ ਸਪੱਸ਼ਟਤਾ ਅਤੇ ਸਿਆਣਪ ਨਾਲ ਇਸ ਕਿਰਤ ਵਿਚ ਇਕ ਨਵਾਂ ਸੰਸਾਰ-ਸੰਕਲਪ, ਇਕਸਾਰ ਪਦਾਰਥਵਾਦ ਉਲੀਕਿਆ ਗਿਆ ਹੈ, ਜਿਹੜਾ ਸਮਾਜੀ ਜੀਵਨ ਦੇ ਖੇਤਰ ਨੂੰ ਆਪਣੀ ਵਲਗਣ ਵਿਚ ਲੈਂਦਾ ਹੈ; ਵਿਕਾਸ ਦੇ ਸਭ ਤੋਂ ਵੱਧ ਸਰਬਪੱਖੀ ਅਤੇ ਗੰਭੀਰ ਸਿਧਾਂਤ ਵਜੋਂ ਦਵੰਦਵਾਦ; ਜਮਾਤੀ ਸੰਘਰਸ਼ ਦਾ ਸਿਧਾਂਤ ਅਤੇ ਪ੍ਰੋਲਤਾਰੀ-ਨਵੇਂ, ਕਮਿਊਨਿਸਟ ਸਮਾਜ ਦੇ ਸਿਰਜਣਹਾਰ ਦਾ ਸੰਸਾਰ-ਇਤਿਹਾਸਕ ਇਨਕਲਾਬੀ ਰੋਲ ਵੀ ਸ਼ਾਮਲ ਹਨ। 
1848 ਦਾ ਫਰਵਰੀ ਇਨਕਲਾਬ ਸ਼ੁਰੂ ਹੋਣ ਉਤੇ ਮਾਰਕਸ ਨੂੰ ਬੈਲਜੀਅਮ ਤੋਂ ਬਦਰ ਕਰ ਦਿੱਤਾ ਗਿਆ। ਉਹ ਪੈਰਿਸ ਮੁੜ ਆਇਆ, ਜਿੱਥੋਂ, ਮਾਰਚ ਇਨਕਲਾਬ ਤੋਂ ਪਿਛੋਂ ਉਹ ਕੋਲੋਨ, ਜਰਮਨੀ ਚਲਾ ਗਿਆ, ਜਿਥੇ ਪਹਿਲੀ ਜੂਨ 1848 ਤੋਂ 19 ਮਈ 1849 ਤੱਕ ''Neue Rheinische Zeitung'' ਪ੍ਰਕਾਸ਼ਤ ਹੋਇਆ, ਮਾਰਕਸ ਇਹਦਾ ਮੁਖ ਸੰਪਾਦਕ ਸੀ। 1848-49 ਦੀਆਂ ਇਨਕਲਾਬੀ ਘਟਨਾਵਾਂ ਦੇ ਪ੍ਰਵਾਹ ਨੇ ਬੜੇ ਉਜਾਗਰ ਢੰਗ ਨਾਲ ਨਵੇਂ ਸਿਧਾਂਤ ਦੀ ਪ੍ਰੋੜ੍ਹਤਾ ਕਰ ਦਿੱਤੀ, ਐਨ ਉਸੇ ਤਰ੍ਹਾਂ ਜਿਵੇਂ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਕੁਲ ਪ੍ਰੋਲਤਾਰੀ ਅਤੇ ਜਮਹੂਰੀ ਲਹਿਰਾਂ ਨੇ ਇਹਦੀ ਪ੍ਰੋੜ੍ਹਤਾ ਕੀਤੀ। ਜੇਤੂ ਉਲਟ ਇਨਕਲਾਬੀਆਂ  ਨੇ ਪਹਿਲਾਂ ਮਾਰਕਸ ਦੇ ਵਿਰੁੱਧ ਅਦਾਲਤੀ ਕਾਰਵਾਈ ਉਕਸਾਈ (ਉਹ 9 ਫਰਵਰੀ 1849 ਨੂੰ ਬਰੀ ਕਰ ਦਿੱਤਾ ਗਿਆ) ਅਤੇ ਫਿਰ ਉਹਨੂੰ ਜਰਮਨੀ ਤੋਂ ਬਦਰ ਕਰ ਦਿੱਤਾ (16 ਮਈ 1849)। ਮਾਰਕਸ ਪਹਿਲਾਂ ਪੈਰਿਸ ਗਿਆ 13 ਜੂਨ 1849 ਦੇ ਪ੍ਰਦਰਸ਼ਨ ਪਿਛੋਂ ਉਹ ਫਿਰ ਬਦਰ ਕਰ ਦਿੱਤਾ ਗਿਆ, ਅਤੇ ਫਿਰ ਲੰਦਨ ਚਲਾ ਗਿਆ, ਜਿਥੇ ਉਹ ਆਪਣੀ ਮੌਤ ਤੱਕ ਰਿਹਾ। 
ਰਾਜਸੀ ਜਲਾਵਤਨੀ ਵਿਚ ਮਾਰਕਸ ਦਾ ਜੀਵਨ ਬਹੁਤ ਕਰੜਾ ਸੀ, ਜਿਹਾ ਕਿ (1913 ਵਿਚ ਛਪੇ) ਮਾਰਕਸ ਅਤੇ ਏਂਗਲਜ਼ ਵਿਚਕਾਰ ਚਿੱਠੀ-ਪੱਤਰ ਤੋਂ ਪਤਾ ਲੱਗਦਾ ਹੈ। ਗਰੀਬੀ ਦਾ ਮਾਰਕਸ ਅਤੇ ਉਹਦੇ ਪਰਿਵਾਰ ਉਤੇ ਸਖਤ ਭਾਰ ਸੀ ਅਤੇ ਜੇ ਏਂਗਲਜ਼ ਦੀ ਨਿਰੰਤਰ ਅਤੇ ਬੇਗਰਜ਼ ਮਾਲੀ ਸਹਾਇਤਾ ਨਾ ਹੁੰਦੀ ਤਾਂ ਨਾ ਕੇਵਲ ਮਾਰਕਸ ''ਸਰਮਾਇਆ'' ਮੁਕੰਮਲ ਨਾ ਕਰ ਸਕਦਾ ਸਗੋਂ ਥੁੜ ਕਾਰਨ ਕੁਚਲਿਆ ਜਾਂਦਾ। ਨਾਲੇ, ਨਿਕ-ਬੁਰਜ਼ੂਆ ਸੋਸ਼ਲਿਜ਼ਮ ਅਤੇ ਗੈਰ ਪ੍ਰੋਲਤਾਰੀ ਸੋਸ਼ਲਿਜ਼ਮ ਦੇ ਆਮ ਤੌਰ ਉਤੇ ਪ੍ਰਚਲਤ ਸਿਧਾਂਤ ਅਤੇ ਮੁਹਾਣ ਮਾਰਕਸ ਨੂੰ ਇਸ ਗੱਲ ਲਈ ਮਜ਼ਬੂਰ ਕਰਦੇ ਕਿ ਉਹ ਨਿਰੰਤਰ ਅਤੇ ਬੇਕਿਰਕ ਘੋਲ ਲੜੇ ਅਤੇ ਕਈ ਵਾਰ ਅਤਿਅੰਤ ਵਹਿਸ਼ੀ ਅਤੇ ਘੋਰ ਨਿੱਜੀ ਹਮਲਿਆਂ ਦਾ ਮੂੰਹ ਭੰਨੇ। ਮਾਰਕਸ ਰਾਜਸੀ ਜਲਾਵਤਨਾਂ ਦੇ ਹਲਕਿਆਂ ਤੋਂ ਵੱਖ ਰਿਹਾ, ਅਤੇ ਕਈ ਇਤਿਹਾਸਕ ਕਿਰਤਾਂ ਵਿਚ ਆਪਣਾ ਪਦਾਰਥਵਾਦੀ ਸਿਧਾਂਤ ਘੜਿਆ ਅਤੇ ਆਪਣੇ ਆਪ ਨੂੰ ਮੁਖ ਤੌਰ ਉਤੇ ਰਾਜਨੀਤਕ ਆਰਥਕਤਾ ਦੇ ਅਧਿਐਨ ਪ੍ਰਤੀ ਸਮਰਪਤ ਕੀਤਾ। ਮਾਰਕਸ ਨੇ ਆਪਣੀਆਂ ਰਚਨਾਵਾਂ ''ਰਾਜਨੀਤਕ ਆਰਥਕਤਾ ਦੀ ਪੜਚੋਲ'' ਵਿਚ ਹਿਸਾ ਪਾਇਆ  (1859) ਅਤੇ ''ਸਰਮਾਇਆ'' (ਸੰਚੀ 1, 1867) ਲਿਖਕੇ ਇਸ ਸਿਧਾਂਤ ਵਿਚ ਇਨਕਲਾਬ ਲਿਆ ਦਿੱਤਾ। 
ਪੰਜਾਹਵਿਆਂ ਦੇ ਅੰਤ ਅਤੇ ਸੱਠਵਿਆਂ ਵਿਚ ਜਮਹੂਰੀ ਲਹਿਰਾਂ ਦੇ ਸੁਰਜੀਤ ਹੋਣ ਨੇ ਮਾਰਕਸ ਨੂੰ ਅਮਲੀ ਸਰਗਰਮੀ ਲਈ ਮੁੜ ਪ੍ਰੇਰਿਆ। 1864 ਵਿਚ (28 ਸਤੰਬਰ) 'ਕਿਰਤੀ ਲੋਕਾਂ ਦੀ ਕੌਮਾਂਤਰੀ ਸਭਾ' (International Working Mens’ Association) ਪ੍ਰਸਿੱਧ ਪਹਿਲੀ ਇੰਟਰਨੈਸ਼ਨਲ-ਲੰਦਨ ਵਿਖੇ ਸਥਾਪਤ ਕੀਤੀ ਗਈ। ਮਾਰਕਸ ਇਸ ਸਭਾ ਦੀ ਜ਼ਿੰਦ ਜਾਨ ਸੀ, ਅਤੇ ਇਹਦੇ ਪਹਿਲੇ ''ਸੰਬੋਧਨ ਪੱਤਰ'' ਅਤੇ ਅਣਗਿਣਤ ਪ੍ਰਸਤਾਵਾਂ, ਐਲਾਨਾਂ ਅਤੇ ਮਨੋਰਥ ਪੱਤਰਾਂ ਦਾ ਲੇਖਕ ਸੀ। ਵੱਖ ਵੱਖ ਦੇਸ਼ਾਂ ਦੀ ਮਜ਼ਦੂਰ ਲਹਿਰ ਨੂੰ ਇਕਮੁਠ ਕਰਦੇ ਹੋਏ ਗੈਰ ਪ੍ਰੋਲਤਾਰੀ, ਪੂਰਬ ਮਾਰਕਸੀ, ਸੋਸ਼ਲਿਜ਼ਮ ਦੇ ਵੱਖ ਵੱਖ ਰੂਪਾਂ (ਮਾਜ਼ਿਨੀ, ਪਰੂਧੋਂ, ਬਾਕੂਨਿਨ, ਬਰਤਾਨੀਆ ਦੇ ਉਦਾਰਪੰਥੀ ਟਰੇਡ ਯੂਨਿਅਨਵਾਦ, ਜਰਮਨੀ ਵਿਚ ਲਾਸਾਲਵਾਦੀ ਸੱਜੇ ਪੱਖੀ ਡਾਵਾਂਡੋਲਤਾ) ਨੂੰ ਸਾਂਝੀ ਸਰਗਰਮੀ ਦੇ ਰਾਹ ਉਤੇ ਪਾਉਣ ਦਾ ਯਤਨ ਕਰਦੇ ਹੋਏ, ਅਤੇ ਇਹਨਾਂ ਸਾਰੀਆਂ ਧਾਰਾਵਾਂ ਅਤੇ ਪਰਪਾਰਟੀਆਂ ਦੇ ਸਿੱਧਾਂਤਾਂ ਦਾ ਮੁਕਾਬਲਾ ਕਰਦੇ ਹੋਏ ਮਾਰਕਸ ਨੇ ਵੱਖ ਵੱਖ ਦੇਸ਼ਾਂ ਵਿਚ ਕਿਰਤੀ ਸ਼੍ਰੇਣੀ ਦੇ ਪ੍ਰੋਲਤਾਰੀ ਘੋਲ ਲਈ ਇਕਸਾਰ ਦਾਅਪੇਚ ਘੜੇ। ਪੈਰਿਸ ਕਮਿਊਨ ਦੀ ਹਾਰ (1871) ਤੋਂ ਪਿਛੋਂ ਜਿਸਦੀ ਮਾਰਕਸ ਨੇ ਅਜਿਹੀ ਗੰਭੀਰ, ਦੋ ਟੁਕ, ਸ਼ਾਨਦਾਰ, ਕਾਰਗਰ ਅਤੇ ਇਨਕਲਾਬੀ ਵਿਆਖਿਆ ਦਿੱਤੀ (ਫਰਾਂਸ ਵਿਚ ਖਾਨਾ-ਜੰਗੀ'' 1871 ) ਅਤੇ ਇੰਟਰਨੈਸ਼ਨਲ ਵਿਚ ਬਾਕੂਨਿਨ ਦੇ ਹਾਮੀਆਂ ਵਲੋਂ ਪਾਈ ਫੁੱਟ ਪਿਛੋਂ ਪਿਛਲੇਰੀ ਜਥੇਬੰਦੀ ਦੀ ਹੋਂਦ ਯੂਰਪ ਵਿਚ ਨਹੀਂ ਸੀ ਰਹਿ ਸਕਦੀ। ਇੰਟਰਨੈਸ਼ਨਲ ਦੀ ਹੇਗ ਕਾਂਗਰਸ (1872) ਤੋਂ ਪਿਛੋਂ ਮਾਰਕਸ ਨੇ ਇੰਟਰਨੈਸ਼ਨਲ ਦੀ ਆਮ ਪ੍ਰੀਸ਼ਦ ਨਿਊਯਾਰਕ ਤਬਦੀਲ ਕਰ ਦਿੱਤੀ। ਪਹਿਲੀ ਇੰਟਰਨੈਸ਼ਨਲ ਨੇ ਆਪਣਾ ਇਤਿਹਾਸਕ ਕਾਰਜ ਪੂਰਾ ਕਰ ਲਿਆ ਸੀ ਅਤੇ ਹੁਣ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਮਜ਼ਦੂਰ ਲਹਿਰ ਦੇ ਕਿਤੇ ਵਧੇਰੇ ਵਿਕਾਸ ਦੇ ਸਮੇਂ ਲਈ ਮੈਦਾਨ ਖਾਲੀ ਕਰ ਦਿੱਤਾ, ਉਹ ਸਮਾਂ ਸੀ ਜਿਸ ਵਿਚ ਲਹਿਰ ਵਿਸ਼ਾਲਤਾ ਵਿਚ ਵਧੀ ਅਤੇ ਵੱਖ ਵੱਖ ਕੌਮੀ ਰਾਜਾਂ ਵਿਚ ਜਨਤਕ ਸੋਸ਼ਲਿਸਟ ਕਿਰਤੀ ਜਮਾਤ ਦੀਆਂ ਪਾਰਟੀਆਂ ਸਥਾਪਤ ਕੀਤੀਆਂ ਗਈਆਂ। 
ਇੰਟਰਨੈਸ਼ਨਲ ਵਿਚ ਉਹਦੀ ਕਰੜੀ ਘਾਲਣਾ ਅਤੇ ਉਸ ਤੋਂ ਵੀ ਵੱਧ ਕਰੜੇ ਸਿਧਾਂਤਕ ਰੁਝੇਵਿਆਂ ਨੇ ਮਾਰਕਸ ਦੀ ਸਿਹਤ ਦੀ ਜੜ੍ਹੀਂ ਤੇਲ ਦੇ ਦਿੱਤਾ। ਉਹਨੇ ਰਾਜਨੀਤਕ ਆਰਥਕਤਾ ਨੂੰ ਮੁੜ ਘੜਨ ਅਤੇ ''ਸਰਮਾਇਆ'' ਮੁਕੰਮਲ ਕਰਨ ਲਈ ਕੰਮ ਜਾਰੀ ਰੱਖਿਆ, ਜਿਸ ਵਿਚ ਉਹਨੇ ਬਹੁਤ ਸਾਰੀ ਨਵੀਂ ਸਮੱਗਰੀ ਇਕੱਠੀ ਕੀਤੀ ਅਤੇ ਕਈ ਭਾਸ਼ਾਵਾਂ (ਉਦਾਹਰਣ ਵਜੋਂ, ਰੂਸੀ) ਪੜ੍ਹੀਆਂ। ਪਰ ਖ਼ਰਾਬ ਸਿਹਤ ਨੇ ਉਹਨੂੰ ''ਸਰਮਾਇਆ'' ਮੁਕੰਮਲ ਨਾ ਕਰਨ ਦਿੱਤਾ। 
2 ਦਸੰਬਰ 1881 ਨੂੰ ਉਹਦੀ ਪਤਨੀ ਦੀ ਮੌਤ ਹੋ ਗਈ ਅਤੇ 14 ਮਾਰਚ 1883 ਨੂੰ ਮਾਰਕਸ ਆਪਣੀ ਆਰਾਮ ਕੁਰਸੀ ਵਿਚ ਸੁਖ ਦੀ ਨੀਂਦ ਸੌਂ ਗਿਆ। ਉਹ ਆਪਣੀ ਪਤਨੀ ਦੇ ਨੇੜੇ ਲੰਦਨ ਦੇ ਹਾਈਗੇਟ ਕਬਰਿਸਤਾਨ ਵਿਚ ਦਫਨ ਹੈ। ਮਾਰਕਸ ਦੇ ਬੱਚਿਆਂ ਵਿਚੋਂ ਕਈ ਉਸ ਸਮੇਂ ਲੰਦਨ ਵਿਚ ਮਰ ਗਏ ਜਦੋਂ ਪਰਵਾਰ ਕੰਗਾਲੀ ਦੀ ਹਾਲਤ ਵਿਚ ਰਹਿ ਰਿਹਾ ਸੀ। ਉਹਦੀਆਂ ਤਿੰਨ ਧੀਆਂ ਨੇ ਅੰਗਰੇਜ਼ ਅਤੇ ਫਰਾਂਸੀਸੀ ਸੋਸ਼ਲਿਸਟਾਂ ਨਾਲ ਵਿਆਹ ਕੀਤੇ : ਇਲੀਨੋਰ ਐਵਲਿੰਗ, ਲਾਉਰਾ ਲਾਫਾਰਗ ਅਤੇ ਜੈਨੀ ਲੌਂਗੇ। ਪਿਛਲੇਰੀ ਦਾ ਪੁਤਰ ਫਰਾਂਸੀਸੀ ਸੋਸ਼ਲਿਸਟ ਪਾਰਟੀ ਦਾ ਮੈਂਬਰ ਹੈ। 

Friday 1 May 2015

The Three Sources and Three Component Parts of Marxism

Vladimir Ilyich Lenin

This article was published in 1913 in Prosveshcheniye No. 3, dedicated to the Thirtieth Anniversary of Marx’s death.

Throughout the civilised world the teachings of Marx evoke the utmost hostility and hatred of all bourgeois science (both official and liberal), which regards Marxism as a kind of “pernicious sect”. And no other attitude is to be expected, for there can be no “impartial” social science in a society based on class struggle. In one way or another, all official and liberal science defends wage-slavery, whereas Marxism has declared relentless war on that slavery. To expect science to be impartial in a wage-slave society is as foolishly naïve as to expect impartiality from manufacturers on the question of whether workers’ wages ought not to be increased by decreasing the profits of capital.
But this is not all. The history of philosophy and the history of social science show with perfect clarity that there is nothing resembling “sectarianism” in Marxism, in the sense of its being a hidebound, petrified doctrine, a doctrine which arose away from the high road of the development of world civilisation. On the contrary, the genius of Marx consists precisely in his having furnished answers to questions already raised by the foremost minds of mankind. His doctrine emerged as the direct and immediate continuation of the teachings of the greatest representatives of philosophy, political economy and socialism.
The Marxist doctrine is omnipotent because it is true. It is comprehensive and harmonious, and provides men with an integral world outlook irreconcilable with any form of superstition, reaction, or defence of bourgeois oppression. It is the legitimate successor to the best that man produced in the nineteenth century, as represented by German philosophy, English political economy and French socialism.
It is these three sources of Marxism, which are also its component parts that we shall outline in brief.
I
The philosophy of Marxism is materialism. Throughout the modern history of Europe, and especially at the end of the eighteenth century in France, where a resolute struggle was conducted against every kind of medieval rubbish, against serfdom in institutions and ideas, materialism has proved to be the only philosophy that is consistent, true to all the teachings of natural science and hostile to superstition, cant and so forth. The enemies of democracy have, therefore, always exerted all their efforts to “refute”, under mine and defame materialism, and have advocated various forms of philosophical idealism, which always, in one way or another, amounts to the defence or support of religion.
Marx and Engels defended philosophical materialism in the most determined manner and repeatedly explained how profoundly erroneous is every deviation from this basis. Their views are most clearly and fully expounded in the works of Engels, Ludwig Feuerbach and Anti-Dühring, which, like the Communist Manifesto, are handbooks for every class-conscious worker.
But Marx did not stop at eighteenth-century materialism: he developed philosophy to a higher level, he enriched it with the achievements of German classical philosophy, especially of Hegel’s system, which in its turn had led to the materialism of Feuerbach. The main achievement was dialectics, i.e., the doctrine of development in its fullest, deepest and most comprehensive form, the doctrine of the relativity of the human knowledge that provides us with a reflection of eternally developing matter. The latest discoveries of natural science—radium, electrons, the transmutation of elements—have been a remarkable confirmation of Marx’s dialectical materialism despite the teachings of the bourgeois philosophers with their “new” reversions to old and decadent idealism.
Marx deepened and developed philosophical materialism to the full, and extended the cognition of nature to include the cognition of human society. His historical materialism was a great achievement in scientific thinking. The chaos and arbitrariness that had previously reigned in views on history and politics were replaced by a strikingly integral and harmonious scientific theory, which shows how, in consequence of the growth of productive forces, out of one system of social life another and higher system develops—how capitalism, for instance, grows out of feudalism. 
Just as man’s knowledge reflects nature (i.e., developing matter), which exists independently of him, so man’s social knowledge (i.e., his various views and doctrines—philosophical, religious, political and so forth) reflects the economic system of society. Political institutions are a superstructure on the economic foundation. We see, for example, that the various political forms of the modern European states serve to strengthen the domination of the bourgeoisie over the proletariat. 
Marx’s philosophy is a consummate philosophical materialism which has provided mankind, and especially the working class, with powerful instruments of knowledge. 
ii
Having recognised that the economic system is the foundation on which the political superstructure is erected, Marx devoted his greatest attention to the study of this economic system. Marx’s principal work, Capital, is devoted to a study of the economic system of modern, i.e., capitalist, society. 
Classical political economy, before Marx, evolved in England, the most developed of the capitalist countries. Adam Smith and David Ricardo, by their investigations of the economic system, laid the foundations of the labour theory of value. Marx continued their work; he provided a proof of the theory and developed it consistently. He showed that the value of every commodity is determined by the quantity of socially necessary labour time spent on its production. 
Where the bourgeois economists saw a relation between things (the exchange of one commodity for another) Marx revealed a relation between people. The exchange of commodities expresses the connection between individual producers through the market. Money signifies that the connection is becoming closer and closer, inseparably uniting the entire economic life of the individual producers into one whole. Capital signifies a further development of this connection: man’s labour-power becomes a commodity. The wage-worker sells his labour-power to the owner of land, factories and instruments of labour. The worker spends one part of the day covering the cost of maintaining himself and his family (wages), while the other part of the day he works without remuneration, creating for the capitalist surplus-value, the source of profit, the source of the wealth of the capitalist class. 
The doctrine of surplus-value is the corner-stone of Marx’s economic theory. 
Capital, created by the labour of the worker, crushes the worker, ruining small proprietors and creating an army of unemployed. In industry, the victory of large-scale production is immediately apparent, but the same phenomenon is also to be observed in agriculture, where the superiority of large-scale capitalist agriculture is enhanced, the use of machinery increases and the peasant economy, trapped by money-capital, declines and falls into ruin under the burden of its backward technique. The decline of small-scale production assumes different forms in agriculture, but the decline itself is an indisputable fact. 
By destroying small-scale production, capital leads to an increase in productivity of labour and to the creation of a monopoly position for the associations of big capitalists. Production itself becomes more and more social—hundreds of thousands and millions of workers become bound together in a regular economic organism—but the product of this collective labour is appropriated by a handful of capitalists. Anarchy of production, crises, the furious chase after markets and the insecurity of existence of the mass of the population are intensified. 
By increasing the dependence of the workers on capital, the capitalist system creates the great power of united labour. 
Marx traced the development of capitalism from embryonic commodity economy, from simple exchange, to its highest forms, to large-scale production. 
And the experience of all capitalist countries, old and new, year by year demonstrates clearly the truth of this Marxian doctrine to increasing numbers of workers. 
Capitalism has triumphed all over the world, but this triumph is only the prelude to the triumph of labour over capital. 
iii
When feudalism was overthrown and “free” capitalist society appeared in the world, it at once became apparent that this freedom meant a new system of oppression and exploitation of the working people. Various socialist doctrines immediately emerged as a reflection of and protest against this oppression. Early socialism, however, was utopian socialism. It criticised capitalist society, it condemned and damned it, it dreamed of its destruction, it had visions of a better order and endeavoured to convince the rich of the immorality of exploitation. 
But utopian socialism could not indicate the real solution. It could not explain the real nature of wage-slavery under capitalism, it could not reveal the laws of capitalist development, or show what social force is capable of becoming the creator of a new society. 
Meanwhile, the stormy revolutions which everywhere in Europe, and especially in France, accompanied the fall of feudalism, of serfdom, more and more clearly revealed the struggle of classes as the basis and the driving force of all development. 
Not a single victory of political freedom over the feudal class was won except against desperate resistance. Not a single capitalist country evolved on a more or less free and democratic basis except by a life-and-death struggle between the various classes of capitalist society.
The genius of Marx lies in his having been the first to deduce from this the lesson world history teaches and to apply that lesson consistently. The deduction he made is the doctrine of the class struggle. 
People always have been the foolish victims of deception and self-deception in politics, and they always will be until they have learnt to seek out the interests of some class or other behind all moral, religious, political and social phrases, declarations and promises. Champions of reforms and improvements will always be fooled by the defenders of the old order until they realise that every old institution, how ever barbarous and rotten it may appear to be, is kept going by the forces of certain ruling classes. And there is only one way of smashing the resistance of those classes, and that is to find, in the very society which surrounds us, the forces which can—and, owing to their social position, must—constitute the power capable of sweeping away the old and creating the new, and to enlighten and organise those forces for the struggle. 
Marx’s philosophical materialism alone has shown the proletariat the way out of the spiritual slavery in which all oppressed classes have hitherto languished. Marx’s economic theory alone has explained the true position of the proletariat in the general system of capitalism. 
Independent organisations of the proletariat are multiplying all over the world, from America to Japan and from Sweden to South Africa. The proletariat is becoming enlightened and educated by waging its class struggle; it is ridding itself of the prejudices of bourgeois society; it is rallying its ranks ever more closely and is learning to gauge the measure of its successes; it is steeling its forces and is growing irresistibly. 
Source: Lenin’s Collected Works, Progress Publishers, 1977, Moscow, Volume 19, pages 21-28. 

ਹਰ ਪੱਖੋਂ ਸਫਲ ਰਹੀ ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ

ਵਿਸ਼ੇਸ਼ ਰਿਪੋਰਟ

- ਇੰਦਰਜੀਤ ਚੁਗਾਵਾਂ
ਇਕ ਜਿਊਂਦੀ-ਜਾਗਦੀ ਕਮਿਊਨਿਸਟ ਪਾਰਟੀ ਲਈ ਇਹ ਲਾਜ਼ਮੀ ਹੈ ਕਿ ਉਸ ਕੋਲ ਇਕ ਮਜ਼ਬੂਤ ਜਥੇਬੰਦਕ ਢਾਂਚਾ ਹੋਵੇ ਜਿਹੜਾ ਵਿਚਾਰਧਾਰਕ ਪੱਖੋਂ ਪ੍ਰਪੱਕ ਹੋਵੇ ਅਤੇ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਸਮੇਂ ਸਿਰ ਦਾਅਪੇਚਕ ਸੇਧ ਤੈਅ ਕਰਨ ਦੀ ਸਮਰੱਥਾ ਵੀ ਰੱਖਦਾ ਹੋਵੇ। ਸੀ.ਪੀ.ਐਮ.ਪੰਜਾਬ ਦੀ ਪਠਾਨਕੋਟ 'ਚ ਸੰਪੰਨ ਹੋਈ ਚੌਥੀ ਚਾਰ ਰੋਜ਼ਾ ਜਥੇਬੰਦਕ ਕਾਨਫਰੰਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪਾਰਟੀ ਇਸ ਮਿਆਰ 'ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ। 
ਇਹ ਕਾਨਫਰੰਸ 5 ਅਪ੍ਰੈਲ ਨੂੰ ਪਠਾਨਕੋਟ ਦੇ ਬਾਹਰਵਾਰ ਸਰਨਾ ਪਿੰਡ ਦੇ ਸ਼ਕੁੰਤਲਾ ਪੈਲੇਸ 'ਚ ਵਿਸ਼ੇਸ਼ ਤੌਰ 'ਤੇ ਬਸਾਏ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਵਿਚ ਬਾਅਦ ਦੁਪਹਿਰ ਬਜ਼ੁਰਗ ਕਮਿਊਨਿਸਟ ਆਗੂ ਸਾਥੀ ਅਮਰਜੀਤ ਸਿੰਘ ਕਲਾਰ ਵਲੋਂ ਕਿਰਤੀ ਲਹਿਰ ਦਾ ਸ਼ਾਨਾਮੱਤਾ ਸੂਹਾ ਲਾਲ ਝੰਡਾ ਲਹਿਰਾਏ ਜਾਣ ਨਾਲ ਸ਼ੁਰੂ ਹੋਈ। ਸਮੁੱਚੇ ਨਗਰ ਨੂੰ ਲਾਲ ਝੰਡਿਆਂ ਤੇ ਬੈਨਰਾਂ ਨਾਲ ਖੂਬ ਸਜਾਇਆ ਗਿਆ ਸੀ। ਥਾਂ-ਥਾਂ ਉਘੇ ਕਮਿਊਨਿਸਟ ਆਗੂਆਂ, ਸਿੱਖ ਗੁਰੂਆਂ ਅਤੇ ਆਪਣੇ ਵੇਲੇ ਦੇ ਅੱਗੇ ਵਧੂ ਸਮਾਜ ਸੁਧਾਰਕਾਂ ਤੇ ਵਿਚਾਰਕਾਂ ਦੇ ਸਦੀਵੀ ਕਥਨਾਂ ਵਾਲੇ ਫਲੈਕਸ ਲੱਗੇ ਹੋਏ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਵਿਚਲੇ ਮੁੱਖ ਹਾਲ, ਜਿਸ ਨੂੰ ਕਾਮਰੇਡ ਨੇਕ ਰਾਮ ਹਾਲ ਦਾ ਨਾਂਅ ਦਿੱਤਾ ਗਿਆ ਸੀ, ਦੇ ਗੇਟ 'ਤੇ ਦੋਨ੍ਹੋਂ ਪਾਸੇ ਦੇਸ਼ ਅੰਦਰ ਕਮਿਊਨਿਸਟ ਲਹਿਰ ਉਸਾਰਨ 'ਚ ਯੋਗਦਾਨ ਪਾਉਣ ਵਾਲੇ ਆਗੂਆਂ ਦੇ ਨਾਵਾਂ ਦੇ ਬੋਰਡ ਲਾਏ ਗਏ ਸਨ ਜਿਨ੍ਹਾਂ ਵਿਚ ਕਾਮਰੇਡ ਪੀ.ਸੁੰਦਰਈਆ, ਈਐਮਐਸ ਨੰਬੂਦਰੀਪਾਦ ਤੋਂ ਲੈ ਕੇ ਕਾਮਰੇਡ ਸੱਤਪਾਲ ਡਾਂਗ, ਬਿਮਲਾ ਡਾਂਗ ਤੇ ਕਾਮਰੇਡ ਤੁਲਸੀ ਰਾਮ ਦੇ ਨਾਂਅ ਵੀ ਸ਼ਾਮਲ ਸਨ। ਇਹ ਬੋਰਡ ਇਹ ਸੁਨੇਹਾ ਦੇ ਰਹੇ ਸਨ ਕਿ ਸੀ.ਪੀ.ਐਮ.ਪੰਜਾਬ, ਬਿਨਾਂ ਕਿਸੇ ਸੰਕੀਰਨਤਾਵਾਦ ਦੇ, ਕਮਿਊਨਿਸਟ ਅੰਦੋਲਨ ਦੇ ਹਰ ਉਸਰੱਈਏ ਦਾ ਨਿਰਸੰਕੋਚ ਬਰਾਬਰ ਸਤਿਕਾਰ ਕਰਦੀ ਹੈ। 
ਸਾਥੀ ਅਮਰਜੀਤ ਸਿੰਘ ਕਲਾਰ ਵਲੋਂ ਬਾਅਦ ਦੁਪਹਿਰ ਲਾਲ ਝੰਡਾ ਲਹਿਰਾਏ ਜਾਣ ਤੋਂ ਬਾਅਦ ਇਕ ਹੋਰ ਬਜ਼ੁਰਗ ਕਮਿਊਨਿਸਟ ਸਾਥੀ ਮੁਲਖ ਰਾਜ ਨੇ ਹਵਾ 'ਚ ਫਹਿਰਾ ਰਹੇ ਝੰਡੇ ਵੱਲ ਦੇਖ ਜਦ ਇਹ ਸੁਰ ਛੇੜੀ ਕਿ ''ਸੁਣ ਮੇਰੇ ਝੰਡਿਆ, ਸੁਣ ਮੇਰੇ ਝੰਡਿਆ, ਤੈਨੂੰ ਮੈਂ ਨੀਵਾਂ ਹੋਣ ਨਹੀਂ ਦੇਣਾ, ਸੁਣ ਮੇਰੇ ਝੰਡਿਆ....'' ਤਾਂ ਸਮੁੱਚਾ ਮਾਹੌਲ ਇਨਕਲਾਬੀ ਜਜ਼ਬਾਤ ਨਾਲ ਲਬਾ-ਲਬ ਭਰ ਗਿਆ। ਇਕ ਵਾਰ ਫੇਰ 'ਲਾਲ ਝੰਡਾ, ਉਚਾ ਰਹੇ, ਲਾਲ ਝੰਡੇ ਨੂੰ ਲਾਲ ਸਲਾਮ, ਇਨਕਲਾਬ ਜ਼ਿੰਦਾਬਾਦ' ਦੇ ਜੋਸ਼ੀਲੇ ਨਾਅਰਿਆਂ ਨਾਲ ਅਸਮਾਨ ਗੂੰਜ ਉਠਿਆ। ਕਾਮਰੇਡ ਨੇਕ ਰਾਮ ਹਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਬਹੁਤ ਹੀ ਖੂਬਸੂਰਤੀ ਨਾਲ ਉਨ੍ਹਾਂ ਸਾਥੀਆਂ ਦੀ ਯਾਦ ਵਿਚ, ਜਿਹੜੇ ਕਮਿਊਨਿਸਟ ਅੰਦੋਲਨ ਦੌਰਾਨ ਵੱਖ-ਵੱਖ ਸੰਘਰਸ਼ਾਂ 'ਚ ਸ਼ਹੀਦੀਆਂ ਪਾ ਗਏ, ਇਕ ਸ਼ਹੀਦੀ ਮੀਨਾਰ ਬਣਾਇਆ ਗਿਆ ਸੀ। ਇਸ ਸ਼ਹੀਦੀ ਮੀਨਾਰ 'ਤੇ ਸੂਬਾ ਸਕੱਤਰੇਤ ਤੇ ਸੂਬਾ ਕਮੇਟੀ ਦੀ ਅਗਵਾਈ 'ਚ ਸਮੁੱਚੇ ਡੈਲੀਗੇਟਾਂ ਨੇ ਸ਼ਹੀਦਾਂ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ। 
ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਕਾਨਫਰੰਸ 'ਚ ਸ਼ਮੂਲੀਅਤ ਲਈ ਆਉਣ ਵਾਲੇ ਡੈਲੀਗੇਟਾਂ ਤੇ ਦਰਸ਼ਕਾਂ ਦੀ ਆਓ-ਭਗਤ ਲਈ ਪ੍ਰਿੰਸੀਪਲ ਭਗਵਾਨ ਦਾਸ ਸ਼ਰਮਾ ਦੀ ਅਗਵਾਈ ਹੇਠ ਇਕ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਸਕੱਤਰ ਸਾਥੀ ਨੱਥਾ ਸਿੰਘ ਤੇ ਖਜ਼ਾਨਚੀ ਮਾਸਟਰ ਦਲਬੀਰ ਸਿੰਘ ਨੂੰ ਬਣਾਇਆ ਗਿਆ। ਸਵਾਗਤੀ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਭਗਵਾਨਦਾਸ ਸ਼ਰਮਾ ਦੇ ਸਵਾਗਤੀ ਭਾਸ਼ਨ ਨਾਲ ਕਾਨਫਰੰਸ ਦਾ ਵਿਧੀਵਤ ਆਗਾਜ਼ ਹੋਇਆ। ਆਪਣੇ ਬਹੁਤ ਹੀ ਭਾਵਪੂਰਤ ਸਵਾਗਤੀ ਭਾਸ਼ਣ ਰਾਹੀਂ ਪ੍ਰਿੰਸੀਪਲ ਸ਼ਰਮਾ ਨੇ ਜਿਥੇ ਸਮੁੱਚੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ, ਉਥੇ ਉਨ੍ਹਾਂ ਤੋਂ ਇਹ ਆਸ ਵੀ ਕੀਤੀ ਕਿ ਉਹ ਇਸ ਕਾਨਫਰੰਸ ਦੌਰਾਨ ਪੂਰੀ ਸੁਹਿਰਦਤਾ ਨਾਲ ਅਜਿਹੇ ਗਹਿਰ-ਗੰਭੀਰ ਵਿਚਾਰ ਵਟਾਂਦਰੇ ਕਰਨਗੇ ਜਿਨ੍ਹਾਂ ਨਾਲ ਪੰਜਾਬ ਦੇ ਹੀ ਨਹੀਂ, ਸਮੁੱਚੇ ਭਾਰਤ ਦੇ ਕਮਿਊਨਿਸਟ ਅੰਦੋਲਨ ਨੂੰ ਮਜ਼ਬੂਤੀ ਮਿਲੇ ਕਿਉਂਕਿ ਇਹ ਹੀ ਇਕੋ ਇਕ ਅੰਦੋਲਨ ਹੈ ਜਿਹੜਾ ਕਿਰਤੀ ਜਮਾਤ ਦੀ ਸਰਦਾਰੀ ਵਾਲੇ ਨਿਜ਼ਾਮ ਦੀ ਸਥਾਪਤੀ ਰਾਹੀਂ ਸਮੁੱਚੀ ਮਾਨਵਤਾ ਦੀ ਭਲਾਈ ਦਾ ਰਾਹ ਪੱਧਰਾ ਕਰ ਸਕਦਾ ਹੈ। 
ਸਵਾਗਤੀ ਭਾਸ਼ਨ ਤੋਂ ਬਾਅਦ ਸਮੁੱਚੇ ਹਾਊਸ ਨੇ ਕੌਮਾਂਤਰੀ, ਕੌਮੀ ਤੇ ਸਥਾਨਕ ਪੱਧਰ ਤੱਕ ਦੇ ਵਿਛੜੇ ਕਮਿਊਨਿਸਟ ਆਗੂਆਂ ਤੇ ਕਾਰਕੁੰਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ। 
ਹਾਊਸ ਦੀ ਪ੍ਰਵਾਨਗੀ ਨਾਲ ਕਾਨਫਰੰਸ ਦੇ ਸੰਚਾਲਨ ਲਈ ਪ੍ਰਧਾਨਗੀ ਮੰਡਲ, ਸੰਚਾਲਨ ਕਮੇਟੀ, ਕਾਰਵਾਈ ਕਮੇਟੀ ਤੇ ਜਾਣ ਪਛਾਣ ਕਮੇਟੀਆਂ ਦਾ ਗਠਨ ਕੀਤਾ ਗਿਆ। 
ਪ੍ਰਧਾਨਗੀ ਮੰਡਲ 'ਚ ਸਰਵਸਾਥੀ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ, ਨੱਥਾ ਸਿੰਘ, ਗੱਜਣ ਸਿੰਘ ਦੁੱਗਾਂ ਤੇ ਬਿਮਲਾ ਦੇਵੀ ਨੂੰ ਲਿਆ ਗਿਆ। 
ਸੰਚਾਲਨ ਕਮੇਟੀ 'ਚ ਸੂਬਾ ਸਕੱਤਰੇਤ ਦੇ ਮੈਂਬਰ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ, ਅਮਰਜੀਤ ਸਿੰਘ ਕਲਾਰ, ਇੰਦਰਜੀਤ ਸਿੰਘ ਗਰੇਵਾਲ, ਪਰਗਟ ਸਿੰਘ ਜਾਮਾਰਾਏ, ਲਾਲ ਚੰਦ ਕਟਾਰੂਚੱਕ ਤੇ ਭੀਮ ਸਿੰਘ ਆਲਮਪੁਰ ਸ਼ਾਮਲ ਸਨ। 
ਸਮੁੱਚੀ ਕਾਨਫਰੰਸ ਦੀ ਕਾਰਵਾਈ ਨੋਟ ਕਰਨ ਵਾਲੀ ਕਾਰਵਾਈ ਕਮੇਟੀ 'ਚ ਸਰਵਸਾਥੀ ਮਹੀਪਾਲ, ਅਰਸਾਲ ਸਿੰਘ ਸੰਧੂ ਤੇ ਪਿਆਰਾ ਸਿੰਘ ਪਰਖ ਸ਼ਾਮਲ ਸਨ ਜਦਕਿ ਸਮੁੱਚੇ ਡੈਲੀਗੇਟਾਂ ਦੀ ਜਾਣ ਪਛਾਣ ਦੀ ਪੜਚੋਲ ਕਰਨ ਵਾਲੀ ਜਾਣ ਪਛਾਣ ਕਮੇਟੀ 'ਚ ਸਰਵਸਾਥੀ ਸੱਜਣ ਸਿੰਘ, ਹਜ਼ਾਰਾ ਸਿੰਘ ਚੀਮਾ ਤੇ ਬਲਦੇਵ ਸਿੰਘ ਪੰਡੋਰੀ ਸ਼ਾਮਲ ਸਨ। 

ਸ਼ਾਮ ਨੂੰ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਨਫਰੰਸ ਅੱਗੇ ਵਿਚਾਰਨ ਵਾਸਤੇ ਰਾਜਨੀਤਕ ਰਿਪੋਰਟ ਦਾ ਖਰੜਾ ਪੇਸ਼ ਕੀਤਾ। 
ਰਿਪੋਰਟ ਅਨੁਸਾਰ ਸਮੁੱਚਾ ਸੰਸਾਰ ਅੱਜ ਵੀ 2008 ਵਿਚ ਉਭਰੇ ਆਲਮੀ ਆਰਥਕ ਮੰਦਵਾੜੇ ਦੀ ਲਪੇਟ ਵਿਚ ਹੈ ਤੇ ਇਸ ਮੰਦਵਾੜੇ ਨਾਲ ਹਰ ਦੇਸ਼ ਅੰਦਰ ਰੁਜ਼ਗਾਰ ਦੇ ਵਸੀਲੇ ਸਿੱਧੇ ਤੌਰ 'ਤੇ ਪ੍ਰਭਾਵਤ ਹੋਏ ਹਨ। ਸਾਮਰਾਜੀ ਵਿੱਤੀ ਪੂੰਜੀ ਦੀ ਵੱਧ ਤੋਂ ਵੱਧ ਮੁਨਾਫੇ ਬਟੋਰਨ ਦੀ ਹਵਸ ਕਾਰਨ ਅਮਰੀਕਾ ਵਿਚ ਉਭਰੇ ਇਸ ਮੰਦਵਾੜੇ ਨੇ ਸਾਰੇ ਹੀ ਵਿਕਸਤ, ਵਿਕਾਸਸ਼ੀਲ ਤੇ ਪਿੱਛੜੇ ਹੋਏ ਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਲਪੇਟੇ ਵਿਚ ਲਿਆ ਹੋਇਆ ਹੈ। ਇਸ ਸੰਕਟ 'ਤੇ ਕਾਬੂ ਪਾਉਣ ਲਈ ਸਾਮਰਾਜੀ ਸੰਸਾਰੀਕਰਨ ਦੀ ਵਕਾਲਤ ਕਰਦੇ ਆਰਥਕ ਮਾਹਿਰਾਂ 'ਤੇ ਪੂੰਜੀਪਤੀ ਸਰਕਾਰਾਂ ਵਲੋਂ ਹੁਣ ਤੱਕ ਵਰਤੇ ਗਏ ਸਾਰੇ ਉਪਾਅ ਪੂਰੀ ਤਰ੍ਹਾਂ ਅਸਫਲ ਸਿੱਧ ਹੋਏ ਹਨ। 
ਦੇਸ਼ ਅੰਦਰ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦੇ ਜਾਰੀ ਰਹਿਣ ਤੇ ਹੋਰ ਤੇਜ਼ੀ ਫੜਨ ਨਾਲ ਆਰਥਕ, ਰਾਜਨੀਤਕ ਤੇ ਸਮਾਜਕ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਸੱਤਾ ਵਿਚ ਆਉਣ ਨਾਲ ਫਿਰਕੂ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਹਨ। ਪੰਜਾਬ ਅੰਦਰ 2012 ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਰਾਜ ਸੱਤਾ 'ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਬਾਦਲ ਸਰਕਾਰ ਦੀਆਂ ਧੱਕੇਸ਼ਾਹੀਆਂ ਹੋਰ ਵੱਧ ਗਈਆਂ ਹਨ। ਸੂਬੇ ਅੰਦਰ ਮਾਫੀਆ ਰਾਜ ਚਲ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜਿਹੇ ਹਾਲਾਤ ਵਿਚ ਪਾਰਟੀ ਅੱਗੇ ਇਨਕਲਾਬੀ ਲਹਿਰ  ਅੱਗੇ ਵਧਾਉਣ ਲਈ ਆਜ਼ਾਦਾਨਾ ਸਰਗਰਮੀਆਂ ਨੂੰ ਤੇਜ਼ ਕਰਨ ਦੇ ਨਾਲ ਨਾਲ ਖੱਬੀਆਂ ਧਿਰਾਂ ਨੂੰ ਇਕ ਮੰਚ 'ਤੇ ਲਿਆਉਣਾ ਅਤੇ ਹੋਰ ਜਮਹੂਰੀ ਸ਼ਕਤੀਆਂ ਨੂੰ ਨਾਲ ਤੋਰਕੇ ਸੰਘਰਸ਼ਾਂ ਦੇ ਮੈਦਾਨ ਨੂੰ ਮਘਾਉਣਾ ਪ੍ਰਮੁੱਖ ਕਾਰਜ ਹੈ। 

ਕਾਨਫਰੰਸ ਦੇ ਦੂਸਰੇ ਦਿਨ 6 ਅਪ੍ਰੈਲ ਨੂੰ ''ਨਵਉਦਾਰਵਾਦੀ ਨੀਤੀਆਂ ਦਾ ਪੰਜਾਬ ਦੀ ਖੇਤੀ 'ਤੇ ਪ੍ਰਭਾਵ'' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਕੁੰਜੀਵੱਤ ਭਾਸ਼ਣ ਉਘੇ ਅਰਥਸ਼ਾਸਤਰੀ ਡਾ. ਗਿਆਨ ਸਿੰਘ ਨੇ ਦਿੱਤਾ। ਉਹਨਾਂ ਨੇ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਕਾਰਨ ਪੰਜਾਬ ਦੇ ਖੇਤੀ ਖੇਤਰ, ਜਿਸ ਵਿੱਚੋਂ ਛੋਟੀ ਕਿਸਾਨੀ ਤਾਂ ਪਹਿਲਾਂ ਹੀ ਬਾਹਰ ਹੈ, ਵਿੱਚੋਂ ਦਰਮਿਆਨੀ ਕਿਸਾਨੀ ਵੀ ਹਾਸ਼ੀਏ 'ਤੇ ਚੱਲੀ ਗਈ ਹੈ। ਖਾਦਾਂ, ਬੀਜਾਂ ਤੇ ਕੀੜੇਮਾਰ-ਨਦੀਨ ਨਾਸ਼ਕਾਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਦਾ ਕਬਜ਼ਾ ਹੋਣ ਕਾਰਨ ਖੇਤੀ ਲਾਗਤਾਂ ਵਿੱਚ ਬਹੁਤ ਤਿੱਖਾ ਵਾਧਾ ਹੋਇਆ ਹੈ। ਸਿੱਟੇ ਵੱਜੋਂ ਕਿਸਾਨੀ ਕਰਜ਼ੇ ਦੀ ਪੰਡ ਦਿਨੋਂ-ਦਿਨ ਭਾਰੀ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਖੇਤ ਮਜ਼ਦੂਰਾਂ ਦੀ ਹਾਲਤ ਵੀ ਨਿੱਘਰਦੀ ਜਾ ਰਹੀ ਹੈ। ਉਹਨਾਂ ਹੱਥੋਂ ਰੁਜ਼ਗਾਰ ਖੁਸ ਰਿਹਾ ਹੈ। ਸੈਮੀਨਾਰ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਇਹਨਾਂ ਨਵ ਉਦਾਰਵਾਦੀ ਨੀਤੀਆਂ ਦਾ ਡੰਗ ਹੋਰ ਤਿੱਖਾ ਹੋਇਆ ਹੈ। ਐਫ.ਸੀ.ਆਈ ਦਾ ਭੋਗ ਪਾਇਆ ਹੀ ਜਾਣ ਵਾਲਾ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨੀ ਜਿਣਸਾਂ ਦੇ ਭਾਅ ਦੇਣ ਤੋਂ ਮੋਦੀ ਸਰਕਾਰ ਮੁਨਕਰ ਹੋ ਗਈ ਹੈ। ਭੋਂ ਪ੍ਰਾਪਤੀ ਆਰਡੀਨੈਂਸ ਸੰਸਦ ਨੂੰ ਅਣਗੌਲਿਆਂ ਕਰਕੇ ਜਾਰੀ ਕੀਤਾ ਗਿਆ ਹੈ। ਅਜਿਹੇ ਹਾਲਾਤ ਵਿੱਚ ਕਿਸਾਨੀ ਕੋਲ ਹੋਰਨਾਂ ਮਿਹਨਤਕਸ਼ਾਂ ਨਾਲ ਮਿਲ ਕੇ ਇਹਨਾਂ ਨੀਤੀਆਂ ਵਿਰੁੱਧ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। 

ਸੈਮੀਨਾਰ ਤੋਂ ਬਾਅਦ ਕਾਨਫਰੰਸ ਵਾਲੇ ਸਥਾਨ ਤੋਂ ਮਲਿਕਪੁਰ ਚੌਕ ਤੱਕ ਆਲ ਇੰਡੀਆ ਪੀਪਲਜ਼ ਫੋਰਮ ਦੇ ਸੱਦੇ ਤੇ ਭੋਂ ਪ੍ਰਾਪਤੀ ਆਰਡੀਨੈਂਸ ਵਿਰੁੱਧ ਰੋਸ ਮਾਰਚ ਕੀਤਾ ਗਿਆ ਅਤੇ ਆਰਡੀਨੈਂਸ ਦਾ ਪੁਤਲਾ ਵੀ ਫੂਕਿਆ ਗਿਆ।

ਬਾਅਦ ਵਿੱਚ ਬਜ਼ੁਰਗ ਕਮਿਊਨਿਸਟ ਆਗੂ, ਸੂਬਾ ਸਕੱਤਰੇਤ ਮੈਂਬਰ ਸਾਥੀ ਅਮਰਜੀਤ ਸਿੰਘ ਕਲਾਰ ਵੱਲੋਂ ਲਿਖੀ ਕਿਤਾਬ 'ਜ਼ਿੰਦਗੀ ਦੇ ਝਰੋਖੇ 'ਚੋਂ (ਕੁੱਝ ਯਾਦਾਂ-ਕੁੱਝ ਪ੍ਰਭਾਵ)' ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਿੱਚ ਸੰਚਾਲਨ ਕਮੇਟੀ ਵੱਲੋਂ ਲੋਕ ਅਰਪਤ ਕੀਤੀ ਗਈ। 

ਉਪਰੰਤ ਸੂਬਾ ਸਕੱਤਰ ਵੱਲੋਂ ਪਹਿਲੇ ਦਿਨ ਪੇਸ਼ ਕੀਤੀ ਗਈ ਰਿਪੋਰਟ 'ਤੇ ਬਹਿਸ ਸ਼ੁਰੂ ਹੋਈ ਜਿਸ ਵਿੱਚ 49 ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ। ਉਹਨਾਂ ਸਵਾਲ ਵੀ ਉਠਾਏ ਤੇ ਉਸਾਰੂ ਸੁਝਾਅ ਵੀ ਦਿੱਤੇ।
ਬਹਿਸ ਦਾ ਜੁਆਬ ਦਿੰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਦੇਸ਼, ਖਾਸ ਕਰ ਅਮਰੀਕਾ, ਆਪਣੇ ਆਰਥਿਕ ਮੰਦਵਾੜੇ ਦਾ ਭਾਰ ਵਿਕਾਸਸ਼ੀਲ ਤੇ ਹੋਰ ਪੱਛੜੇ ਮੁਲਕਾਂ 'ਤੇ ਪਾਉਣ ਲਈ ਵਪਾਰਕ ਘੁਣਤਰਬਾਜ਼ੀਆਂ ਤੇ ਵਿੱਤੀ ਦਬਾਅ ਦੇ ਹਥਿਆਰ ਵਰਤ ਰਹੇ ਹਨ। ਇਸ ਮੰਤਵ ਲਈ ਉਹ ਸੰਸਾਰ ਵਪਾਰ ਸੰਗਠਨ, ਕੌਮਾਂਤਰੀ ਮਾਲੀ ਫੰਡ ਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੀ ਘੋਰ ਦੁਰਵਰਤੋਂ ਕਰ ਰਹੇ ਹਨ। ਸਾਡੇ ਦੇਸ਼ ਵਿੱਚ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਗਠਨ ਤੋਂ ਬਾਅਦ ਨਵ ਉਦਾਰਵਾਦੀ ਨੀਤੀਆਂ ਦਾ ਹਮਲਾ ਹੋਰ ਤਿੱਖਾ ਹੋਇਆ ਹੈ। ਇਸ ਦੇ ਨਾਲ ਹੀ ਫਿਰਕਾਪ੍ਰਸਤ ਤਾਕਤਾਂ ਨੂੰ ਵੀ ਸ਼ਹਿ ਮਿਲੀ ਹੈ। ਆਰ.ਐਸ.ਐਸ. ਆਪਣੇ ਫਿਰਕੂ ਤੇ ਫਾਸ਼ੀਵਾਦੀ ਮਨਸੂਬੇ ਨੰਗੇ ਚਿੱਟੇ ਢੰਗ ਨਾਲ ਜਾਹਿਰ ਕਰ ਰਹੀ ਹੈ। ਉਸ ਦੀ ਧਰਮ ਅਧਾਰਿਤ ਪਛਾਖੜੀ ਰਾਜ ਸਥਾਪਤ ਕਰਨ ਦੀ ਧਾਰਨਾ ਘੱਟ ਗਿਣਤੀਆਂ ਅੰਦਰ ਸਹਿਮ ਪੈਦਾ ਕਰ ਰਹੀ ਹੈ। ਇਸ ਹਾਲਾਤ ਵਿੱਚ ਜ਼ਰੂਰੀ ਹੈ ਕਿ ਸਾਮਰਾਜੀ ਸ਼ਕਤੀਆਂ ਦੇ ਦੇਸ਼ ਅੰਦਰ ਵੱਧ ਰਹੇ ਦਖ਼ਲ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸੰਘ ਪਰਿਵਾਰ ਦੇ ਫਿਰਕੂ-ਫਾਸ਼ੀਵਾਦੀ ਹਮਲੇ ਵਿਰੁੱਧ ਲੋਕਾਂ ਅੰਦਰ ਦੇਸ਼ ਭਗਤੀ, ਧਰਮ-ਨਿਰਪੱਖਤਾ ਤੇ ਜਮਹੂਰੀਅਤ ਦੇ ਸ਼ਾਨਦਾਰ ਵਿਰਸੇ ਨੂੰ ਸੁਰਜੀਤ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣ। ਅਜਿਹੇ ਮਾਹੌਲ ਵਿੱਚ ਖੱਬੀਆਂ ਸ਼ਕਤੀਆਂ ਦਾ ਇੱਕ ਸਾਂਝੇ ਪਲੇਟਫਾਰਮ 'ਤੇ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਕਾਰਜ ਜਨਤਕ ਸੰਘਰਸ਼ਾਂ ਤੇ ਹੋਰ ਰਾਜਨੀਤਿਕ ਸਰਗਰਮੀਆਂ ਦੌਰਾਨ ਜਮਾਤੀ ਭਿਆਲੀ ਦੇ ਸੱਜੇ ਕੁਰਾਹੇ ਅਤੇ ਸੰਕੀਰਨਤਾਵਾਦੀ ਮਾਅਰਕੇਬਾਜ਼ੀ ਦੇ ਖੱਬੇ ਕੁਰਾਹੇ ਵਿਰੁੱਧ ਨਿਰੰਤਰ ਪਹਿਰਾਬਰਦਾਰੀ ਕਰਕੇ ਹੀ ਕੀਤਾ ਜਾ ਸਕਦਾ ਹੈ। ਸਾਥੀ ਪਾਸਲਾ ਨੇ ਡੈਲੀਗੇਟਾਂ ਵਲੋਂ ਉਠਾਏ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਦਿੱਤਾ ਤੇ ਉਨ੍ਹਾਂ ਵਲੋਂ ਦਿੱਤੇ ਗਏ ਉਸਾਰੂ ਸੁਝਾਵਾਂ ਦਾ ਸਵਾਗਤ ਵੀ ਕੀਤਾ। ਬਾਅਦ 'ਚ ਰਿਪੋਰਟ ਸਰਵਸੰਮਤੀ ਨਾਲ ਪਾਸ ਕਰ ਦਿੱਤੀ ਗਈ। 

ਇਸੇ ਸੈਸ਼ਨ ਵਿਚ ਕੁਝ ਮਤੇ ਵੀ ਪਾਸ ਕੀਤੇ ਗਏ। ਬਾਰਸ਼ਾਂ ਕਰਕੇ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਬਾਰੇ ਮਤਾ ਸਾਥੀ ਬਲਦੇਵ ਸਿੰਘ ਸੈਦਪੁਰ ਵਲੋਂ ਪੇਸ਼ ਕੀਤਾ ਗਿਆ ਅਤੇ ਸਾਥੀ ਰਾਜਬਲਬੀਰ ਸਿੰਘ ਨੇ ਇਸਦੀ ਪ੍ਰੋੜਤਾ ਕੀਤੀ। ਮਨਰੇਗਾ ਬਾਰੇ ਮਤਾ ਸਾਥੀ ਮਹੀਪਾਲ ਨੇ ਪੇਸ਼ ਕੀਤਾ ਅਤੇ ਸਾਥੀ ਭੋਲਾ ਸਿੰਘ ਸੰਘੇੜਾ ਨੇ ਇਸਦੀ ਪ੍ਰੋੜਤਾ ਕੀਤੀ। ਇਹ ਮਤੇ ਸਰਵਸੰਮਤੀ ਨਾਲ ਡੈਲੀਗੇਟ ਹਾਊਸ ਵਲੋਂ ਪਾਸ ਕੀਤੇ ਗਏ।
ਸ਼ਾਮ ਦੇ ਸੈਸ਼ਨ ਦੌਰਾਨ ਸਾਥੀ ਹਰਕੰਵਲ ਸਿੰਘ ਹੁਰਾਂ ਵੱਲੋਂ ਜੱਥੇਬੰਦਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਉੱਪਰ  ਬਹਿਸ ਕਾਨਫਰੰਸ ਦੇ ਤੀਸਰੇ ਦਿਨ ਮੰਗਲਵਾਰ ਨੂੰ ਹੋਈ। ਇਸ ਬਹਿਸ ਵਿਚ 40 ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ। ਜਿਸ ਦੌਰਾਨ ਉਹਨਾਂ ਪਾਰਟੀ ਦੀ ਜਥੇਬੰਦਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਉਸਾਰੂ ਸੁਝਾਅ ਦਿੱਤੇ। ਉਹਨਾਂ ਕਿਹਾ ਕਿ ਸਥਾਨਕ ਮਸਲਿਆਂ ਦੇ ਹੱਲ ਲਈ, ਅਫ਼ਸਰਸ਼ਾਹੀ ਅਤੇ ਪੁਲਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਪਾਰਟੀ ਨੂੰ ਜਥੇਬੰਦਕ ਦਖ਼ਲ 'ਤੇ ਹੀ ਮੁੱਖ ਟੇਕ ਰੱਖਣੀ ਚਾਹੀਦੀ ਹੈ ਜਿਸ ਵਾਸਤੇ ਅਵਾਮੀ ਜਥੇਬੰਦੀਆਂ ਦੀ ਸਰਗਰਮੀ ਬਹੁਤ ਲਾਜ਼ਮੀ ਹੈ। ਉਹਨਾਂ ਨੌਜਵਾਨ-ਵਿੱਦਿਆਰਥੀ ਮੋਰਚੇ 'ਤੇ ਵਧੇਰੇ ਪਹਿਰਾਬਰਦਾਰੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤਿਕ ਸੇਧ ਦੇਣ ਵੱਲ ਪਾਰਟੀ ਨੂੰ ਵਿਸ਼ੇਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ। ਖੱਬੀਆਂ ਧਿਰਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਣ ਲਈ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਉਹਨਾਂ ਸਰਾਹਨਾ ਕੀਤੀ।
ਅਗਲੇ ਦਿਨ 7 ਅਪ੍ਰੈਲ ਨੂੰ ਬਹਿਸ ਦਾ ਜਵਾਬ ਦਿੰਦਿਆਂ ਸਾਥੀ ਹਰਕੰਵਲ ਸਿੰਘ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਡੈਲੀਗੇਟਾਂ ਨੇ ਪਾਰਟੀ ਦੀ ਰਾਜਨੀਤਿਕ ਸੇਧ ਨੂੰ ਦਰੁਸਤ ਕਰਾਰ ਦਿੱਤਾ ਹੈ। ਉਹਨਾਂ ਡੈਲੀਗੇਟਾਂ ਨੂੰ ਚੌਕਸ ਕੀਤਾ ਕਿ ਜਿਸ ਕਮਿਊਨਿਸਟ ਪਾਰਟੀ ਕੋਲ ਮਜ਼ਬੂਤ ਜਥੇਬੰਦਕ ਢਾਂਚਾ ਨਾ ਹੋਵੇ, ਉਸ ਦੀ ਦਰੁਸਤ ਰਾਜਨੀਤਿਕ ਸੇਧ ਵੀ ਪੇਤਲੀ ਪੈ ਜਾਂਦੀ ਹੈ। ਉਹਨਾਂ ਕਿਹਾ ਕਿ ਸਾਮਰਾਜੀ ਦੇਸ਼ਾਂ ਦੀਆਂ ਗਲਬੇ ਵਾਲੀਆਂ ਨੀਤੀਆਂ, ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਨਵ ਉਦਾਰਵਾਦੀ ਨੀਤੀਆਂ ਦੇ ਹੋਰ ਵਧੇਰੇ ਤਿੱਖੇਪਨ ਦੇ ਨਾਲ-ਨਾਲ ਫਿਰਕੂ ਤੇ ਪਿਛਾਖੜੀ ਤਾਕਤਾਂ ਦੇ ਸਿਰ ਚੁੱਕਣ ਕਾਰਨ ਲੋਕਾਂ ਵਿੱਚ ਬੇਚੈਨੀ ਵੱਧ ਰਹੀ ਹੈ। ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਇਸ ਸੰਕਟ ਭਰੇ ਸਮੇਂ ਵਿੱਚ ਲੋਕਾਂ ਦੀ ਬਾਂਹ ਖੱਬੀਆਂ ਪਾਰਟੀਆਂ ਹੀ ਫੜ ਸਕਦੀਆਂ ਹਨ ਤੇ ਇਹ ਕੰਮ ਕਿਸੇ ਇਕੱਲੀਕਾਰੀ ਪਾਰਟੀ ਦਾ ਨਹੀਂ ਹੈ। ਇਸ ਵਾਸਤੇ ਖੱਬੀਆਂ ਪਾਰਟੀਆਂ ਦਾ ਇੱਕ ਸਾਂਝਾ ਮੰਚ ਹੀ ਨਹੀਂ ਸਗੋਂ ਇੱਕ ਖੱਬਾ ਰਾਜਨੀਤਕ ਬਦਲ ਸਮੇਂ ਦੀ ਲੋੜ ਹੈ। ਜਿਸ ਵਾਸਤੇ ਪਾਰਟੀ ਪੂਰੀ ਸੁਹਿਰਦਤਾ ਨਾਲ ਯਤਨਸ਼ੀਲ ਹੈ। ਉਹਨਾਂ ਵੱਲੋਂ ਦਿੱਤੇ ਗਏ ਜਵਾਬ ਉਪਰੰਤ ਜਥੇਬੰਦਕ ਰਿਪੋਰਟ ਸਰਵਸੰਮਤੀ ਨਾਲ ਪਾਸ ਕਰ ਦਿੱਤੀ ਗਈ।
ਇਸ ਜਥੇਬੰਦਕ ਕਾਨਫਰੰਸ ਦੌਰਾਨ ਪਾਰਟੀ ਵਲੋਂ ਖੱਬੀ ਧਿਰ ਦੇ ਏਕੇ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਨੂੰ ਬੂਰ ਪੈਂਦਾ ਸਪੱਸ਼ਟ ਨਜ਼ਰ ਆਇਆ ਜਦੋਂ ਦੋ ਕਮਿਊਨਿਸਟ ਪਾਰਟੀਆਂ, ਸੀ.ਪੀ.ਆਈ. ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰਾਂ ਨੇ ਉਚੇਚੇ ਤੌਰ 'ਤੇ ਭਰਾਤਰੀ ਸੰਦੇਸ਼ ਦੇਣ ਲਈ ਹਾਜ਼ਰੀ ਭਰੀ। 

ਸੀ.ਪੀ.ਆਈ. ਦੀ ਪੰਜਾਬ ਕੌਂਸਲ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ ਨੇ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਰਥਿਕ, ਰਾਜਨੀਤਕ ਤੇ ਸਮਾਜਿਕ ਖੇਤਰ ਵਿੱਚ ਘੋਰ ਬੇਚੈਨੀ ਪਾਈ ਜਾ ਰਹੀ ਹੈ। ਕਾਂਗਰਸ ਤੋਂ ਵੀ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਲਈ ਇੱਕ ਮਜ਼ਬੂਤ ਖੱਬੀ ਧਿਰ ਹੀ ਲੋਕਾਂ ਲਈ ਆਸ ਦੀ ਕਿਰਨ ਸਾਬਤ ਹੋ ਸਕਦੀ ਹੈ। 

ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖ਼ਤਪੁਰਾ ਨੇ ਇਸ ਮੌਕੇ ਇੱਕ ਸਫ਼ਲ ਜਥੇਬੰਦਕ ਕਾਨਫਰੰਸ ਲਈ ਸੀ.ਪੀ.ਐਮ ਪੰਜਾਬ ਦੀ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੱਬੀਆਂ ਪਾਰਟੀਆਂ ਹੀ ਇੱਕ ਲੋਕ ਪੱਖੀ ਰਾਜਨੀਤਕ ਬਦਲ ਪੇਸ਼ ਕਰ ਸਕਦੀਆਂ ਹਨ। ਚਾਰ ਖੱਬੀਆਂ ਪਾਰਟੀਆਂ 'ਚ ਹੋਈ ਨੇੜਤਾ ਨੂੰ ਇੱਕ ਸ਼ੁਭ ਸ਼ਗਨ ਦੱਸਦਿਆਂ ਉਹਨਾਂ ਹੋਰਨਾਂ ਖੱਬੀਆਂ ਧਿਰਾਂ ਨੂੰ ਵੀ ਇਸ ਸਾਂਝੇ ਮੰਚ ਨਾਲ ਜੁੜਨ ਦਾ ਸੱਦਾ ਦਿੱਤਾ।     
ਇਸ ਦਿਨ ਦੋਵਾਂ ਸੈਸ਼ਨਾਂ ਦੌਰਾਨ ਡੈਲੀਗੇਟ ਹਾਉਸ ਨੇ ਮਤੇ ਵੀ ਪਾਸ ਕੀਤੇ ਬੇਘਰਿਆਂ ਨੂੰ ਪਲਾਟ ਦੇਣ ਬਾਰੇ ਮਤਾ ਸਾਥੀ ਜਗਜੀਤ ਸਿੰਘ ਜੱਸੇਆਣਾ ਨੇ ਪੇਸ਼ ਕੀਤਾ ਅਤੇ ਸਾਥੀ ਜਸਪਾਲ ਸਿੰਘ ਝਬਾਲ ਨੇ ਇਸਦੀ ਪ੍ਰੋੜ੍ਹਤਾ ਕੀਤੀ। ਕਿਸਾਨੀ ਜਿਣਸਾਂ ਦੇ ਲਾਹੇਵੰਦ ਭਾਆਂ ਬਾਰੇ ਮਤਾ ਸਾਥੀ ਸੰਤੋਖ ਸਿੰਘ ਔਲਖ ਨੇ ਪੇਸ਼ ਕੀਤਾ ਅਤੇ ਸਾਥੀ ਲਾਲ ਚੰਦ ਮਾਨਸਾ ਨੇ ਇਸਦੀ ਪ੍ਰੋੜ੍ਹਤਾ ਕੀਤੀ। ਜ਼ਮੀਨ ਦੇ ਅਧਿਗ੍ਰਹਿਣ ਕਾਨੂੰਨ ਬਾਰੇ ਮਤਾ ਸਾਥੀ ਗੁਰਨਾਮ ਸਿੰਘ ਸੰਘੇੜਾ ਨੇ ਪੇਸ਼ ਕੀਤਾ ਅਤੇ ਸਾਥੀ ਮਲਕੀਤ ਸਿੰਘ ਵਜ਼ੀਦਕੇ ਨੇ ਇਸਦੀ ਪ੍ਰੋੜਤਾ ਕੀਤੀ। ਜਨਤਕ ਵੰਡ ਪ੍ਰਣਾਲੀ ਬਾਰੇ ਮਤਾ ਸਾਥੀ ਹਰਜੀਤ ਸਿੰਘ ਮਦਰੱਸਾ ਨੇ ਪੇਸ਼ ਕੀਤਾ ਅਤੇ ਸਾਥੀ ਤਜਿੰਦਰ ਸਿੰਘ ਥਿੰਦ ਹਰਿਆਣਾ ਨੇ ਇਸਦੀ ਪ੍ਰੋੜ੍ਹਤਾ ਕੀਤੀ। ਰੇਤ-ਬੱਜਰੀ ਬਾਰੇ ਮਤਾ ਸਾਥੀ ਮੁਖਤਾਰ ਸਿੰਘ ਮਲ੍ਹਾ ਨੇ ਪੇਸ਼ ਕੀਤਾ ਅਤੇ ਸਾਥੀ ਰਾਮ ਸਿੰਘ ਕਾਇਮਵਾਲਾ ਨੇ ਇਸਦੀ ਪ੍ਰੋੜ੍ਹਤਾ ਕੀਤੀ। ਸਮਾਜਕ ਜਬਰ ਬਾਰੇ ਮਤਾ ਸਾਥੀ ਗੁਰਨਾਮ ਸਿੰਘ ਦਾਊਦ ਨੇ ਪੇਸ਼ ਕੀਤਾ ਅਤੇ ਸਾਥੀ ਹਰਕੰਵਲ ਸਿੰਘ ਨੇ ਇਸਦੀ ਪ੍ਰੋੜਤਾ ਕੀਤੀ। ਸਨਅਤੀ ਮਜ਼ਦੂਰਾਂ ਬਾਰੇ ਮਤਾ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ ਪੇਸ਼ ਕੀਤਾ ਅਤੇ ਸਾਥੀ ਬਲਵਿੰਦਰ ਸਿੰਘ ਛੇਹਰਟਾ ਨੇ ਇਸਦੀ ਪ੍ਰੋੜਤਾ ਕੀਤੀ। ਦਰਿਆਈ ਪਾਣੀਆਂ ਬਾਰੇ ਮਤਾ ਸਾਥੀ ਅਰਸਾਲ ਸਿੰਘ ਸੰਧੂ ਨੇ ਪੇਸ਼ ਕੀਤਾ ਅਤੇ ਡਾ. ਸਰਬਜੀਤ ਸਿੰਘ ਗਿੱਲ ਵਲੋਂ ਇਸਦੀ ਪ੍ਰੋੜ੍ਹਤਾ ਕੀਤੀ ਗਈ। ਪੰਜਾਬੀ ਭਾਸ਼ਾ ਬਾਰੇ ਮਤਾ ਡਾਕਟਰ ਕਰਮਜੀਤ ਸਿੰਘ ਨੇ ਪੇਸ਼ ਕੀਤਾ ਅਤੇ ਸਾਥੀ ਮੱਖਣ ਕੁਹਾੜ ਨੇ ਇਸਦੀ ਪ੍ਰੋੜ੍ਹਤਾ ਕੀਤੀ। ਪੁਲਸ ਵਧੀਕੀਆਂ ਬਾਰੇ ਮਤਾ ਸਾਥੀ ਛੱਜੂ ਰਾਮ ਰਿਸ਼ੀ ਨੇ ਪੇਸ਼ ਕੀਤਾ ਅਤੇ ਸਾਥੀ ਰਾਮਕੁਮਾਰ ਫਾਜ਼ਿਲਕਾ ਨੇ ਇਸਦੀ ਪ੍ਰੋੜਤਾ ਕੀਤੀ। ਇਹ ਸਾਰੇ ਮਤੇ ਸਰਬਸੰਮਤੀ ਨਾਲ ਹਾਉਸ ਨੇ ਪਾਸ ਕੀਤੇ। 

ਕਾਨਫਰੰਸ ਦੇ ਆਖਰੀ ਦਿਨ 8 ਅਪ੍ਰੈਲ ਨੂੰ 47 ਮੈਂਬਰੀ ਸੂੱਬਾ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਸੂਬਾ ਕਮੇਟੀ ਨੇ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਮੁੜ ਸੂਬਾ ਸਕੱਤਰ ਚੁਣਿਆ। ਇਸ ਤੋਂ ਬਿਨਾਂ ਤਿੰਨ ਮੈਂਬਰੀ ਕੰਟਰੋਲ ਕਮਿਸ਼ਨ ਵੀ ਬਣਾਇਆ ਗਿਆ ਜਿਸ ਦੇ ਚੇਅਰਮੈਨ ਸਾਥੀ ਹਰਦੀਪ ਸਿੰਘ ਸਰਬ ਸੰਮਤੀ ਨਾਲ ਚੁਣ ਲਿਆ ਗਿਆ। ਕਾਨਫਰੰਸ ਨੇ ਇੱਕ ਵਿਸ਼ੇਸ਼ ਮਤਾ ਵੀ ਪਾਸ ਕੀਤਾ ਜਿਸ ਅਨੁਸਾਰ ਦੇਸ਼ ਅਤੇ ਪੰਜਾਬ ਅੰਦਰ ਸਾਮਰਾਜ ਨਿਰਦੇਸ਼ਤ ਨੀਤੀਆਂ ਜਿਨ੍ਹਾਂ ਨਾਲ ਮਹਿੰਗਾਈ, ਬੇ-ਰੁਜ਼ਗਾਰੀ, ਭ੍ਰਿਸ਼ਟਾਚਾਰ ਦੇ ਨਾਲ-ਨਾਲ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਿੱਖਿਆ, ਸਿਹਤ, ਬਿਜਲੀ, ਟਰਾਂਸਪੋਰਟ ਆਦਿ ਦੀਆਂ ਸਰਕਾਰੀ ਸੇਵਾਵਾਂ ਦਾ ਭੋਗ ਪੈਣ ਜਾ ਰਿਹਾ ਹੈ, ਦੇ ਵਿਰੁੱਧ ਅਤੇ ਕੇਂਦਰ ਸਰਕਾਰ ਵਿੱਚ ਮੋਦੀ ਸਰਕਾਰ ਆਉਣ  ਬਾਅਦ ਸਮਾਜ ਦੀ ਫਿਰਕੂ ਸਦਭਾਵਨਾ ਤੇ ਏਕਤਾ ਨੂੰ ਭੰਗ ਕਰਨ ਵਾਲੀ ਵੱਧ ਰਹੀ ਫਿਰਕਾਪ੍ਰਸਤੀ ਦੇ ਵਿਰੁੱਧ ਪਾਰਟੀ ਨੇ ਤਿੰਨ ਪੱਧਰੀ ਸੰਘਰਸ ਚਲਾਉਣ ਦਾ ਫੈਸਲਾ ਵੀ ਕੀਤਾ। ਪਾਰਟੀ ਨੇ ਇਸ ਮਤੇ ਨੂੰ ਲਾਗੂ ਕਰਨ ਦੀ ਸੇਧ ਵਿੱਚ ਹੀ ਖਬੀਆਂ ਸ਼ਕਤੀਆਂ ਤੇ ਹੋਰ ਲੋਕਪੱਖੀ ਧਿਰਾਂ ਦਾ ਸਹਿਯੋਗ ਲੈਣ ਦਾ ਫੈਸਲਾ ਵੀ ਕੀਤਾ। 
ਲੋਕਪੱਖੀ ਮੁੱਦਿਆਂ ਨੂੰ ਉਭਾਰਨ ਤੇ ਫਿਰਕਾਪ੍ਰਸਤੀ ਵਿਰੁੱਧ ਪ੍ਰਚਾਰ ਮੁਹਿਮ ਨੂੰ ਤੇਜ ਕਰਨ ਲਈ ਪਾਰਟੀ ਵਲੋਂ 11 ਮਈ ਤੋਂ 25 ਮਈ ਤੱਕ ਪੰਜਾਬ ਅੰਦਰ ਪਿੰਡ ਪੱਧਰੀ ਮੀਟਿੰਗਾਂ/ਜਲਸੇ ਕਰਨ ਪਿੱਛੋਂ ਜੂਨ ਦੇ ਪਹਿਲੇ ਹਫਤੇ ਜਿਲ੍ਹਾ ਪੱਧਰੀ ਮੁਜਾਹਰੇ ਕਰਨ ਦਾ ਫੈਸਲਾ ਵੀ ਸਰਬ ਸੰਮਤੀ ਨਾਲ ਕੀਤਾ। ਇਸ ਵਿਸ਼ੇਸ਼ ਮਤੇ ਨੂੰ ਅਤੇ ਹੋਰ ਪਾਸ ਕੀਤੇ ਮਤਿਆਂ ਨੂੰ ਲਾਗੂ ਕਰਵਾਉਣ ਲਈ ਜੱਥੇਬੰਧਕ ਕਾਨਫਰੰਸ ਵਿੱਚ ਜੁੜੇ ਉਤਸਾਹਤ ਡੈਲੀਗੇਟਾਂ ਨੇ ਇਸ ਮੁਹਿਮ ਨੂੰ ਸਫਲ ਬਨਾਉਣ ਦਾ ਪ੍ਰਣ ਵੀ ਲਿਆ।  ਔਰਤਾਂ ਦੀ ਜਥੇਬੰਦੀ ਉਸਾਰਨ ਬਾਰੇ ਵੀ ਇਕ ਵਿਸ਼ੇਸ਼ ਮਤਾ ਡੈਨੀਗੇਟ ਹਾਉਸ ਵਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸੇ ਸੈਸ਼ਨ ਦੌਰਾਨ ਜਾਣ-ਪਛਾਣ ਕਮੇਟੀ ਦੇ ਚੇਅਰਮੈਨ ਸਾਥੀ ਸੱਜਣ ਸਿੰਘ ਨੇ ਡੈਲੀਗੇਟਾਂ ਦੀ ਜਾਣ-ਪਛਾਣ ਸਬੰਧੀ ਰਿਪੋਰਟ ਵੀ ਹਾਉਸ ਸਾਹਮਣੇ ਪੇਸ਼ ਕੀਤੀ। ਸਾਥੀ ਲਾਲ ਚੰਦ ਕਟਾਰੂਚੱਕ ਨੇ ਕਾਨਫਰੰਸ ਦੀ ਤਿਆਰੀ ਸਬੰਧੀ ਤਜ਼ਰਬਿਆਂ ਨੂੰ ਹਾਉਸ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਬਹੁਤੀ ਉਗਰਾਹੀ, ਜਨਤਕ ਉਗਰਾਹੀ ਦੇ ਰੂਪ ਵਿਚ ਕੀਤੀ ਗਈ ਹੈ। ਕਾਨਫਰੰਸ ਲਈ ਬਣੀ ਸਵਾਗਤੀ ਕਮੇਟੀ ਦੇ ਵਿੱਤ ਸਕੱਤਰ ਸਾਥੀ ਦਲਬੀਰ ਸਿੰਘ ਵਲੋਂ ਕਾਨਫਰੰਸ ਲਈ ਇਕੱਠੇ ਕੀਤੇ ਗਏ ਫੰਡ ਅਤੇ ਖਰਚੇ ਦਾ ਹਿਸਾਬ-ਕਿਤਾਬ ਵੀ ਡੈਲੀਗੇਟ ਹਾਉਸ ਸਾਹਮਣੇ ਪੇਸ਼ ਕੀਤਾ। ਅੰਤ ਵਿਚ ਸਾਥੀ ਕੁਲਵੰਤ ਸਿੰਘ ਸੰਧੂ ਨੇ ਪ੍ਰਧਾਨਗੀ ਮੰਡਲ ਵਲੋਂ ਕਾਨਫਰੰਸ ਦੇ ਸ਼ਾਨਦਾਰ ਪ੍ਰਬੰਧਾਂ ਅਤੇ ਸਫਲਤਾਪੂਰਵਕ ਇਸਨੂੰ ਨੇਪਰੇ ਚਾੜ੍ਹਨ ਲਈ ਗੁਰਦਾਸਪੁਰ- ਪਠਾਨਕੋਟ ਦੇ ਪਾਰਟੀ ਸਾਥੀਆਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਨਾਅਰਿਆਂ ਦੀ ਗੂੰਜ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਨਾਉਣ ਦੇ ਅਹਿਦ ਨਾਲ ਕਾਨਫਰੰਸ ਸਫਲਤਾ ਸਹਿਤ ਸੰਪਨ ਹੋਈ। 


ਲਾਲ ਝੰਡੇ ਵਾਲਾ ਬਾਬਾ
ਉਮਰ ਦੇ ਆਖ਼ਰੀ ਪੜਾਅ 'ਤੇ ਹੁੰਦਿਆਂ ਆਪਣੇ ਅਕੀਦੇ ਤੋਂ ਨਾ ਥਿੜਕਣ ਦਾ ਹੁਨਰ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। ਪਰ ਇਹ ਹੁਨਰ 82 ਸਾਲ ਦੇ ਕਮਿਊਨਿਸਟ ਸਾਥੀ ਤੇਜਾ ਸਿੰਘ ਬੇਨੜਾ ਨੂੰ ਬਾਖ਼ੂਬੀ ਆਉਂਦਾ ਹੈ। ਸਾਥੀ ਬੇਨੜਾ ਇਸ ਉਮਰ 'ਚ ਵੀ ਪਾਰਟੀ ਦੀਆਂ ਗਤੀਵਿਧੀਆਂ 'ਚ ਪੂਰੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਤੇ ਇਨ੍ਹਾਂ ਸਰਗਰਮੀਆਂ ਦੌਰਾਨ ਉਹ ਲਾਲ ਝੰਡੇ ਤੋਂ ਵੱਖ ਹੋਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ। 'ਲਾਲ ਝੰਡੇ ਵਾਲਾ ਬਾਬਾ' ਵਜੋਂ ਜਾਣੇ ਜਾਂਦੇ ਸਾਥੀ ਬੇਨੜਾ ਇਸ ਚੌਥੀ ਜਥੇਬੰਦਕ ਕਾਨਫਰੰਸ ਦੌਰਾਨ ਸਭ ਡੈਲੀਗੇਟਾਂ ਤੇ ਵਲੰਟੀਅਰਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਉਹ ਜਿੱਧਰ ਵੀ ਜਾਂਦੇ ਲਾਲ ਝੰਡਾ ਉਨ੍ਹਾਂ ਦੇ ਮੋਢੇ 'ਤੇ ਉਚਾ ਲਹਿਰਾ ਰਿਹਾ ਨਜ਼ਰ ਆਉਂਦਾ। 

ਬਾਬਾਣੀਆਂ-ਕਹਾਣੀਆਂ
ਪੰਜਾਬੀ ਦੀ ਇਕ ਪ੍ਰਸਿੱਧ ਅਖਾਉਤ ਹੈ 'ਬਾਬਾਣੀਆਂ-ਕਹਾਣੀਆਂ ਪੁੱਤ-ਸਪੁੱਤ ਕਰੇਣ'। ਇਹ ਅਖਾਉਤ ਪਾਰਟੀ ਦੀ ਚੌਥੀ ਜਥੇਬੰਦਕ ਕਾਨਫਰੰਸ ਦੌਰਾਨ ਸਾਕਾਰ ਰੂਪ 'ਚ ਸਾਹਮਣੇ ਆਈ। ਡੈਲੀਗੇਟਾਂ ਬਾਰੇ ਇਕੱਤਰ ਕੀਤੀ ਜਾਣਕਾਰੀ ਤੋਂ ਇਕ ਰੌਚਕ ਤੇ ਮਾਣ ਮੱਤਾ ਤੱਥ ਇਹ ਉਭਰ ਕੇ ਸਾਹਮਣੇ ਆਇਆ ਕਿ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਦਾਦਾ-ਪੋਤਾ ਬਤੌਰ ਡੈਲੀਗੇਟ ਤੇ ਦਰਸ਼ਕ ਵਜੋਂ ਇਸ ਕਾਨਫਰੰਸ 'ਚ ਹਿੱਸਾ ਲਿਆ। ਸਾਥੀ ਮਿੱਠੂ ਸਿੰਘ ਘੁੱਦਾ ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਟੀਮ ਦਾ ਪ੍ਰੇਰਣਾਮਈ ਮੈਂਬਰ ਹੈ। ਉਨ੍ਹਾਂ ਦਾ ਬੇਟਾ ਗੁਰਜੰਟ ਸਿੰਘ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦਾ ਮੈਂਬਰ ਹੈ ਤੇ ਉਨ੍ਹਾਂ ਦਾ ਪੋਤਾ ਸੰਦੀਪ ਸਿੰਘ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਦਾ ਕਾਰਕੁੰਨ ਹੈ। ਇਸ ਜਥੇਬੰਦਕ ਕਾਨਫਰੰਸ ਵਿਚ ਸਾਥੀ ਮਿੱਠੂ ਸਿੰਘ ਘੁੱਦਾ ਨੇ ਡੈਲੀਗੇਟ ਵਜੋਂ ਤੇ ਸੰਦੀਪ ਨੇ ਦਰਸ਼ਕ ਵਜੋਂ ਹਿੱਸਾ ਲਿਆ। 

ਚੌਥੀ ਜਥੇਬੰਦਕ ਕਾਨਫਰੰਸ ਵਲੋਂ ਪਾਸ ਕੀਤੇ ਗਏ ਕੁੱਝ ਮਤੇ

ਕਮਿਊਨਿਸਟ ਪਾਰਟੀ ਮਾਕਰਸਵਾਦੀ ਪੰਜਾਬ ਦਾ, ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ-ਪਠਾਨਕੋਟ ਵਿਖੇ, 5 ਤੋਂ 8 ਅਪ੍ਰੈਲ 2015 ਨੂੰ ਹੋ ਰਿਹਾ ਇਹ ਜਥੇਬੰਦਕ ਸੰਮੇਲਨ ਕੇਂਦਰ ਵਿਚਲੀ ਮੋਦੀ ਸਰਕਾਰ ਅਤੇ ਅਕਾਲੀ-ਭਾਜਪਾ ਗਠਜੋੜ ਦੀ ਪ੍ਰਾਂਤਕ ਸਰਕਾਰ ਦੇ ਆਮ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਤਬਾਹ ਕਰਨ ਵਾਲੇ ਅਤੇ ਜਮਹੂਰੀਅਤ ਨੂੰ ਢਾਅ ਲਾਉਣ ਵਾਲੇ ਕਦਮਾਂ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਇਹਨਾਂ ਵਿਰੁੱਧ ਵਿਸ਼ਾਲ ਤੇ ਬੱਝਵਾਂ ਜਨਤਕ ਪ੍ਰਤੀਰੋਧ ਉਸਾਰਨ ਦਾ ਐਲਾਨ ਕਰਦਾ ਹੈ। ਇਹ ਸੂਬਾਈ ਸੰਮੇਲਨ ਇਸ ਗੱਲ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ ਕਿ ਮੋਦੀ ਸਰਕਾਰ, ਅਜਾਰੇਦਾਰ ਸਵਦੇਸ਼ੀ ਘਰਾਣਿਆਂ ਅਤੇ ਧੜਵੈਲ ਵਿਦੇਸ਼ੀ ਕੰਪਨੀਆਂ ਦੇ ਹਿੱਤਾਂ ਦੀ ਪੂਰਤੀ ਲਈ, ਇਕ ਪਾਸੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਧੱਕੇ ਨਾਲ ਹਥਿਆਉਣ ਅਤੇ ਦੂਜੇ ਪਾਸੇ ਕਿਰਤ-ਕਾਨੂੰਨਾਂ ਵਿਚ ਭਾਰੀ ਭੰਨ ਤੋੜ ਕਰਨ ਵਾਸਤੇ ਪੱਬਾਂ ਭਾਰ ਹੋਈ ਪਈ ਹੈ। ਇਸ ਮੰਤਵ ਲਈ ਸਰਕਾਰ ਵਲੋਂ ਵਿਆਪਕ ਲੋਕ ਰਾਏ ਨੂੰ ਵੀ ਪੂਰੀ ਤਰ੍ਹਾਂ ਅਣਡਿੱਠ ਕੀਤਾ ਜਾ ਰਿਹਾ ਹੈ ਅਤੇ ਕੇਵਲ ਇਕ ਵਰ੍ਹਾ ਪਹਿਲਾਂ ਦੇਸ਼ ਦੀ ਪਾਰਲੀਮੈਂਟ ਵਲੋਂ ਪ੍ਰਵਾਨ ਕੀਤੀ ਗਏ ਭੋਂ-ਪ੍ਰਾਪਤੀ ਐਕਟ ਵਿਚ ਕਿਸਾਨ ਤੇ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਦੇਸ਼ ਦੇ ਕਿਰਤੀਆਂ ਵਲੋਂ ਲੰਬੇ ਸੰਘਰਸ਼ਾਂ ਰਾਹੀਂ ਬਣਵਾਏ ਗਏ ਕਿਰਤ ਕਾਨੂੰਨਾਂ 'ਚੋਂ ਸੇਵਾ ਸੁਰੱਖਿਆ ਦੀ ਵਿਵਸਥਾ ਨੂੰ ਵੱਡੀ ਹੱਦ ਤੱਕ ਖਤਮ ਕਰਨ ਅਤੇ ਮਜ਼ਦੂਰਾਂ ਨੂੰ ਮਾਲਕਾਂ ਦੀ ਸਵੈਇੱਛਾ ਦੇ ਗੁਲਾਮ ਬਣਾ ਦੇਣ ਲਈ ਵੀ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਸਰਕਾਰ ਨੇ ਅਸਲੋਂ ਹੀ ਭੁਲਾਅ ਦਿੱਤੇ ਹਨ। ਇਸ ਦੇ ਕਾਰਜਕਾਲ ਦੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਏਥੇ ਮਹਿੰਗਾਈ ਨੂੰ ਨੁਕੇਲ ਪਾਈ ਗਈ ਹੈ, ਨਾ ਦੇਸ਼ 'ਚ ਰੁਜ਼ਗਾਰ ਦੇ ਵਸੀਲੇ ਵਧੇ ਹਨ ਅਤੇ ਨਾ ਹੀ ਚੋਰ ਬਾਜ਼ਾਰੀ ਤੇ ਰਿਸ਼ਵਤਖੋਰੀ ਕਰਨ ਵਾਲੇ ਧਨਾਢਾਂ ਦਾ ਵਿਦੇਸ਼ੀ ਬੈਂਕਾਂ ਵਿਚ ਜਮਾਂ ਕਾਲਾ ਧੰਨ ਹੀ ਵਾਪਸ ਲਿਆ ਕੇ ਲੋਕਾਂ ਨੂੰ ਕੋਈ ਰਾਹਤ ਦਿੱਤੀ ਗਈ ਹੈ। ਏਥੋਂ ਤੱਕ ਕਿ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਕੇ ਇਕ ਤਿਹਾਈ ਰਹਿ ਜਾਣ ਦੇ ਬਾਵਜੂਦ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਆਦਿ ਦੀਆਂ ਕੀਮਤਾਂ ਵਿਚ ਲੋਕਾਂ ਨੂੰ ਬਣਦੀ ਰਾਹਤ ਨਹੀਂ ਦਿੱਤੀ ਗਈ। ਪੰਜਾਬ ਦੀ ਸਰਕਾਰ ਨੇ ਤਾਂ ਸਗੋਂ, ਬਸ ਕਿਰਾਇਆਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਚੋਣ ਵਾਅਦੇ ਪੂਰੇ ਕਰਨ ਅਤੇ ਕਿਰਤੀ ਲੋਕਾਂ ਨੂੰ ਕੋਈ ਠੋਸ ਰਾਹਤ ਦੇਣ ਦੀ ਬਜਾਏ ਮੋਦੀ ਸਰਕਾਰ 'ਸਵੱਛ ਭਾਰਤ'' ਅਤੇ ''ਜਨ ਧਨ ਯੋਜਨਾ'' ਵਰਗੇ ਹਵਾਈ ਨਾਅਰੇ ਦੇ ਕੇ ਲੋਕਾਂ ਨਾਲ ਕੋਝੇ ਮਖੌਲ ਕਰ ਰਹੀ ਹੈ। ਇਸ ਸਰਕਾਰ ਵਲੋਂ ਫੂਡ ਕਾਰਪੋਰੇਸ਼ਨ ਵਰਗੇ ਅਹਿਮ ਅਦਾਰੇ ਨੂੰ ਖਤਮ ਕਰਕੇ ਨਾ ਸਿਰਫ ਕਿਸਾਨੀ ਦੀ ਮੰਡੀ ਵਿਚ ਹੁੰਦੀ ਲੁੱਟ ਤੇ ਖੱਜਲ ਖੁਆਰੀ ਵਿਚ ਹੋਰ ਵਾਧਾ ਕਰਨ ਦੀਆਂ ਸ਼ਰਮਨਾਕ ਯੋਜਨਾਵਾਂ ਐਲਾਨੀਆਂ ਜਾ ਰਹੀਆਂ ਹਨ ਬਲਕਿ ਇਸ ਕਦਮ ਨਾਲ ਗਰੀਬਾਂ ਨੂੰ ਰੋਟੀ ਉਪਲੱਬਧ ਬਨਾਉਣ ਵੱਲ ਸੇਧਤ ਅੰਨ ਸੁਰੱਖਿਆ ਐਕਟ ਵੀ ਇਕ ਤਰ੍ਹਾਂ ਨਾਲ ਅਰਥਹੀਣ ਤੇ ਨਕਾਰਾ ਬਣ ਜਾਵੇਗਾ। 
ਇਹ ਸੰਮੇਲਨ ਇਹ ਵੀ ਨੋਟ ਕਰਦਾ ਹੈ ਕਿ ਮੋਦੀ ਸਰਕਾਰ ਵਲੋਂ ਨਵਉਦਾਰਵਾਦੀ ਨੀਤੀਆਂ ਨੂੰ ਪਹਿਲੀ ਸਰਕਾਰ ਨਾਲੋਂ ਵੀ ਵੱਧ ਤੇਜ਼ੀ ਤੇ ਬੇਰਹਿਮੀ ਨਾਲ ਲਾਗੂ ਕਰਨ ਨਾਲ ਕੇਵਲ ਲੋਕਾਂ ਦੀਆਂ ਆਰਥਕ ਮੁਸ਼ਕਲਾਂ 'ਚ ਹੀ ਵਾਧਾ ਨਹੀਂ ਹੋ ਰਿਹਾ, ਬਲਕਿ ਭਾਰਤੀ ਸੰਵਿਧਾਨ 'ਚ ਦਰਜ ਲੋਕ ਪੱਖੀ ਜਮਹੂਰੀ ਕਦਰਾਂ-ਕੀਮਤਾਂ ਨੂੰ ਵੀ ਭਾਰੀ ਢਾਅ ਲੱਗ ਰਹੀ ਹੈ। ਭੂਮੀ ਅਧੀਗ੍ਰਹਿਣ ਕਾਨੂੰਨ ਦਾ ਹੁਲੀਆ ਵਿਗਾੜਨ ਲਈ ਇਸ ਸਰਕਾਰ ਵਲੋਂ ਜਿਸ ਤਰ੍ਹਾਂ ਪਾਰਲੀਮਾਨੀ ਵਿਵਸਥਾ ਦੀ ਉਲੰਘਣਾ ਕਰਕੇ ਸ਼ਾਹੀ ਫਰਮਾਨਾਂ (ਆਰਡੀਨੈਂਸ) ਦਾ ਆਸਰਾ ਲਿਆ ਜਾ ਰਿਹਾ ਹੈ ਉਸ ਨਾਲ ਭਾਜਪਾਈ ਹਾਕਮਾਂ ਦੀਆਂ ਤਾਨਾਸ਼ਾਹੀ ਰੁਚੀਆਂ ਵੱਡੀ ਹੱਦ ਤੱਕ ਨਿੱਖਰ ਕੇ ਸਾਹਮਣੇ ਆ ਗਈਆਂ ਹਨ। ਆਰਥਕ ਵਿਕਾਸ ਲਈ ਯੋਜਨਾਬੰਦੀ ਨੂੰ ਲੋਕ ਪੱਖੀ ਤੇ ਸੁਚਾਰੂ ਬਨਾਉਣ ਦੀ ਥਾਂ ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਦਾ ਭੋਗ ਪਾ ਕੇ ਤੇ ਸਮੁੱਚੀ ਆਰਥਕਤਾ ਨੂੰ ਕੰਟਰੋਲ ਮੁਕਤ ਕਰਕੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦੇ ਲੋਕ ਮਾਰੂ ਰੱਸੇ ਪੂਰੀ ਤਰ੍ਹਾਂ ਖੋਹਲ ਦਿੱਤੇ ਹਨ। ਸਾਮਰਾਜੀ ਵਿੱਤੀ ਪੂੰਜੀ (FDI) ਨੂੰ ਹੋਰ ਖੁੱਲ੍ਹਾਂ ਦੇ ਕੇ ਇਸ ਸਰਕਾਰ ਨੇ ਬਹੁਰਾਸ਼ਟਰੀ ਕੰਪਨੀਆਂ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਅਤੇ ਲੋਕਾਂ ਦੀ ਕਿਰਤ ਕਮਾਈ ਨੂੰ ਬਿਨਾਂ ਕਿਸੇ ਡਰ-ਡੁੱਕਰ ਦੇ ਲੁੱਟਣ ਵਾਸਤੇ ਰਾਹ ਹੋਰ ਮੋਕਲਾ ਕਰ ਦਿੱਤਾ ਹੈ। ਸਰਕਾਰ ਦੇ ਇਹਨਾਂ ਸਾਰੇ ਕਦਮਾਂ ਨਾਲ ਮੁੱਠੀ ਭਰ ਧਨਾਢਾਂ ਦੀਆਂ ਤਿਜੌਰੀਆਂ ਤਾਂ ਜ਼ਰੂਰ ਹੋਰ ਭਾਰੀਆਂ ਹੁੰਦੀਆਂ ਜਾਣਗੀਆਂ ਪ੍ਰੰਤੂ ਕਿਰਤੀ ਲੋਕਾਂ ਦੀਆਂ ਤੰਗੀਆਂ ਨਿਰੰਤਰ ਵਧਦੀਆਂ ਹੀ ਜਾਣੀਆਂ ਹਨ। ਇਸ ਸਰਕਾਰ ਵਲੋਂ ਸਾਲ 2015-16 ਲਈ ਪੇਸ਼ ਕੀਤੇ ਗਏ ਬਜਟ ਅੰਦਰ ਵੀ ਇਕ ਪਾਸੇ ਸੰਪਤੀ ਟੈਕਸ ਨੂੰ ਖਤਮ ਕਰਕੇ ਅਤੇ ਕਾਰਪੋਰੇਟ ਟੈਕਸ ਵਿਚ ਛੋਟਾਂ ਦੇ ਕੇ ਧਨਾਢਾਂ ਨੂੰ ਤਾਂ ਨਿਹਾਲ ਕਰ ਦਿੱਤਾ ਗਿਆ ਹੈ ਪ੍ਰੰਤੂ ਦੂਜੇ ਪਾਸੇ ਸੇਵਾ ਕਰ ਵਿਚ ਵਾਧਾ ਕਰਕੇ ਆਮ ਲੋਕਾਂ ਉਪਰ ਹੋਰ ਭਾਰ ਲੱਦ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਮਿਲਣ ਵਾਲੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਸੇਵਾਵਾਂ ਲਈ ਰਾਖਵੀਆਂ ਰਕਮਾਂ ਵਿਚ ਵੱਡੀ ਕਟੌਤੀ ਕੀਤੀ ਗਈ ਹੈ। 
ਇਹ ਸੰਮੇਲਨ ਇਸ ਤੱਥ ਨੂੰ ਵੀ ਗੰਭੀਰਤਾ ਸਹਿਤ ਨੋਟ ਕਰਦਾ ਹੈ ਕਿ ਦੇਸ਼  ਵਿਚ ਭਾਜਪਾ ਦੀ ਸਰਕਾਰ ਬਣਨ ਨਾਲ 'ਸੰਘ ਪਰਿਵਾਰ' ਅਤੇ ਉਸ ਨਾਲ ਸਬੰਧਤ ਹੋਰ ਸਾਰੀਆਂ ਜਥੇਬੰਦੀਆਂ ਦੀਆਂ ਫਿਰਕੂ ਨਫਰਤ ਫੈਲਾਉਣ ਵਾਲੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਏਥੋਂ ਤੱਕ ਕਿ ਆਰ.ਐਸ.ਐਸ. ਦੇ ਮੁੱਖੀ, ਮੋਹਨ ਭਾਗਵਤ ਵਲੋਂ ਦੇਸ਼ ਅੰਦਰ ਧਰਮ ਆਧਾਰਤ ਹਿੰਦੂ-ਰਾਸ਼ਟਰ ਸਥਾਪਤ ਕਰਨ ਦੇ ਮਨਸੂਬੇ ਸ਼ਰੇਆਮ ਐਲਾਨੇ ਜਾ ਰਹੇ ਹਨ। ਇਸ ਮੰਤਵ ਲਈ ਘਟਗਿਣਤੀਆਂ ਵਿਰੁੱਧ ਕਈ ਪ੍ਰਕਾਰ ਦਾ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹਨਾਂ ਦੇ ਧਰਮ-ਅਸਥਾਨਾਂ ਉਪਰ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ, ਦੰਗੇ ਭੜਕਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ, ਧੱਕੇ ਨਾਲ ਧਰਮ ਪਰਿਵਰਤਨ ਕਰਾਏ ਜਾ ਰਹੇ ਹਨ ਅਤੇ ਉਤਰ ਪੂਰਬੀ ਪ੍ਰਾਂਤ ਦੇ ਲੋਕਾਂ ਵਿਰੁੱਧ ਨਸਲੀ ਆਧਾਰ 'ਤੇ ਵੀ ਨਫਰਤ ਪੈਦਾ ਕੀਤੀ ਜਾ ਰਹੀ ਹੈ। ਇਹਨਾਂ ਸਾਰੇ ਕੁਕਰਮਾਂ ਵਿਚ ਕੇਂਦਰ ਸਰਕਾਰ ਦੇ ਕਈ ਮੰਤਰੀ ਤੇ ਭਾਜਪਾ ਦੇ ਕਈ ਉਘੇ ਆਗੂ ਵੀ ਸ਼ਰੇਆਮ ਹਿੱਸਾ ਲੈਂਦੇ ਹਨ ਅਤੇ ਜ਼ਹਿਰੀਲੀ ਬਿਆਨਬਾਜ਼ੀ ਕਰਦੇ ਹਨ। ਅਜੇਹੀ ਫਿਰਕੂ ਦਹਿਸ਼ਤਗਰਦੀ ਨਾਲ ਕੇਵਲ ਘੱਟ ਗਿਣਤੀ ਵੱਸੋਂ ਅੰਦਰ ਹੀ ਨਹੀਂ ਬਲਕਿ ਸਮੁੱਚੇ ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਲੋਕਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਕਿਉਂਕਿ ਅਜੇਹੀਆਂ ਫਿਰਕੂ ਫਾਸ਼ੀਵਾਦੀ ਕਾਰਵਾਈਆਂ ਨਾਲ ਦੇਸ਼ ਅੰਦਰਲੀ ਭਾਈਚਾਰਕ ਇਕਜੁਟਤਾ ਨੂੰ ਹੀ ਸੱਟ ਨਹੀਂ ਵੱਜਦੀ ਬਲਕਿ ਦੇਸ਼ ਦੀ ਏਕਤਾ-ਅਖੰਡਤਾ ਲਈ ਵੀ ਗੰਭੀਰ ਖਤਰੇ ਵੱਧ ਰਹੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਵਲੋਂ ਅਜੇਹੇ ਦੇਸ਼ ਧਰੋਹੀ ਤੇ ਲੋਕ ਵਿਰੋਧੀ ਅਨਸਰਾਂ ਵਿਰੁੱਧ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਆਮ ਤੌਰ 'ਤੇ ਚੁੱਪ ਧਾਰਨ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਫਿਰਕੂ-ਫਾਸ਼ੀਵਾਦ ਦਾ ਦੈਂਤ ਦੇਸ਼ ਅੰਦਰ ਤਾਂਡਵ ਨਾਚ ਨੱਚ ਰਿਹਾ ਦਿਖਾਈ ਦਿੰਦਾ ਹੈ, ਜਿਸ ਨੂੰ ਭਾਂਜ ਦੇਣਾ ਵੀ ਲੋਕਾਂ ਲਈ ਅੱਜ ਇਕ ਇਤਹਾਸਕ ਲੋੜਵੰਦੀ ਬਣ ਗਈ ਹੈ। 
ਇਹ ਸੰਮੇਲਨ ਇਹ ਵੀ ਨੋਟ ਕਰਦਾ ਹੈ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਨੇ ਕੁਦਰਤੀ ਵਸੀਲਿਆਂ ਤੇ ਸਰਕਾਰੀ ਖ਼ਜਾਨੇ ਦੀ ਵਿਆਪਕ ਲੁੱਟ ਮਚਾਈ ਹੋਈ ਹੈ। ਅਤੇ, ਪ੍ਰਾਂਤ ਅੰਦਰ ਲੋਕਤੰਤਰ ਦੀ ਥਾਂ ਇਕ ਤਰ੍ਹਾਂ ਦਾ ਮਾਫੀਆ ਰਾਜ ਸਥਾਪਤ ਹੋ ਚੁੱਕਾ ਹੈ। ਜਿਹੜਾ ਕਿ ਰੇਤ ਬੱਜਰੀ ਦੀ ਖੁਦਾਈ, ਨਸ਼ਿਆਂ ਦੀ ਤਸਕਰੀ, ਕੇਬਲ ਸਿਸਟਮ, ਟਰਾਂਸਪੋਰਟ, ਰੀਅਲ ਅਸਟੇਟ, ਸਮੇਤ ਹਰ ਤਰ੍ਹਾਂ ਦੇ ਕਾਰੋਬਾਰਾਂ 'ਤੇ ਹਾਵੀ ਹੋ ਚੁੱਕਾ ਹੈ।  ਅਕਾਲੀ ਦਲ ਤੇ ਭਾਜਪਾ ਦੇ ਆਗੂ ਹਰ ਪ੍ਰਕਾਰ ਦੇ ਪੈਦਾਵਾਰੀ ਸਾਧਨ ਧੱਕੇ ਨਾਲ ਹਥਿਆ ਰਹੇ ਹਨ। ਉਹਨਾਂ ਨੇ ਪ੍ਰਸ਼ਾਸ਼ਨ ਤੇ ਪੁਲਸ ਦਾ ਮੁਕੰਮਲ ਰੂਪ ਵਿਚ ਸਿਆਸੀਕਰਨ ਕਰ ਦਿੱਤਾ ਹੈ ਅਤੇ ਪੁਲਸ ਦਾ ਹਰ ਪੱਧਰ ਦਾ ਅਧਿਕਾਰੀ ਸਮਾਨੰਤਰ ਪੱਧਰ ਦੇ ਅਕਾਲੀ-ਭਾਜਪਾ ਆਗੂ ਦੇ ਅਧੀਨ ਕਰ ਦਿੱਤਾ ਗਿਆ ਹੈ। ਜਿਸ ਨਾਲ ਪੁਲਸ ਤੇ ਪ੍ਰਸ਼ਾਸਨ ਦੀ ਆਮ ਲੋਕਾਂ ਪ੍ਰਤੀ ਜਵਾਬਦੇਹੀ ਲਗਭਗ ਖਤਮ ਹੋ ਗਈ ਹੈ। ਸਿੱਟੇ ਵਜੋਂ ਅਮਨ-ਕਾਨੂੰਨਾਂ ਦੀ ਅਵਸਥਾ ਵਿਚ ਵੀ ਭਾਰੀ ਵਿਗਾੜ ਆ ਚੁੱਕਾ ਹੈ ਅਤੇ ਨਿਰਦੋਸ਼ ਲੋਕਾਂ ਉਪਰ ਅੱਤਿਆਚਾਰ ਵੀ ਲਗਾਤਾਰ ਵੱਧ ਰਹੇ ਹਨ। ਲੁੱਟਾਂ ਖੋਹਾਂ ਵੀ ਵਧੀਆਂ ਹਨ ਅਤੇ ਸਮਾਜ ਵਿਰੋਧੀ  ਹੋਰ ਕੁਕਰਮ ਵੀ ਵਧੇ ਹਨ। ਇਸ ਪਿਛੋਕੜ ਵਿਚ ਹੀ ਨਸ਼ਿਆਂ ਦੇ ਤਸਕਰਾਂ, ਹਾਕਮ ਰਾਜਨੀਤੀਵਾਨਾਂ ਅਤੇ ਪੁਲਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪ੍ਰਾਂਤ ਅੰਦਰ ਨਸ਼ਾਖੋਰੀ ਵਿਚ ਵੱਡਾ ਵਾਧਾ ਹੋਇਆ ਜਿਸ ਨਾਲ ਘਰਾਂ ਦੇ ਘਰ ਤਬਾਹ ਹੋ ਗਏ ਹਨ। ਪ੍ਰਾਂਤ ਅੰਦਰ ਰੁਜ਼ਗਾਰ ਮੰਗਦੇ ਨੌਜਵਾਨ ਲੜਕਿਆਂ ਤੇ ਲੜਕੀਆਂ ਨੂੰ ਲਗਭਗ ਰੋਜ਼ਾਨਾ ਹੀ ਪੁਲਸ ਦੇ ਵਹਿਸ਼ੀ ਅਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵਲੋਂ ਇਕ ਪਾਸੇ ਸਰਕਾਰੀ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਈ ਜਾਂਦੀ ਹੈ ਅਤੇ ਦੂਜੇ ਪਾਸੇ ਪ੍ਰਾਂਤ ਅੰਦਰ ਸਰਕਾਰੀ ਫਜ਼ੂਲ ਖਰਚੀਆਂ ਲਗਾਤਾਰ ਵਧਦੀਆਂ ਹੀ ਜਾਂਦੀਆਂ ਹਨ। ਹੁਣੇ ਹੁਣੇ ਰਾਜ ਸਰਕਾਰ ਨੇ ਇਕ ਪਾਸੇ ਲਗਭਗ 12000 ਕਰੋੜ ਰੁਪਏ ਦੇ ਘਾਟੇ ਦਾ ਬਜਟ ਪੇਸ਼ ਕੀਤਾ ਹੈ ਅਤੇ ਦੂਜੇ ਪਾਸੇ ਅਗਲੇ ਹੀ ਦਿਨ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀਆਂ, ਚੀਫ ਪਾਰਲੀਮੈਂਟਰੀ ਸਕੱਤਰਾਂ ਤੇ ਵਿਧਾਨਕਾਰਾਂ ਆਦਿ ਦੀਆਂ ਤਨਖਾਹਾਂ, ਪੈਨਸ਼ਨਾਂ ਤੇ ਭੱਤਿਆਂ ਅਦਿ ਵਿਚ 60-100% ਤੱਕ ਦਾ ਭਾਰੀ ਵਾਧਾ ਕਰ ਲਿਆ ਹੈ। ਜਦੋਂਕਿ ਗਰੀਬ ਲੋਕਾਂ ਨੂੰ ਸਸਤਾ ਅਨਾਜ ਦੇਣ, ਘਰਾਂ ਲਈ ਪਲਾਟ ਦੇਣ ਤੇ ਗਰਾਂਟਾਂ ਦੇਣ, ਬੇਰੁਜ਼ਗਾਰੀ ਭੱਤਾ ਦੇਣ, ਬੁਢਾਪਾ ਤੇ ਵਿਧਵਾ ਪੈਨਸ਼ਨਾਂ ਵਿਚ ਵਾਧਾ ਕਰਨ ਆਦਿ ਦੇ ਕੀਤੇ ਗਏ ਵਾਅਦੇ ਅਸਲੋਂ ਹੀ ਭੁਲਾ ਦਿੱਤੇ ਗਏ ਹਨ। 
ਇਹ ਸੰਮੇਲਨ ਮਹਿਸੂਸ ਕਰਦਾ ਹੈ ਕਿ ਕੇਂਦਰੀ ਤੇ ਪ੍ਰਾਂਤਕ ਹਾਕਮਾਂ ਦੀਆਂ ਇਹਨਾਂ ਸਾਰੀਆਂ ਲੋਕ-ਵਿਰੋਧੀ ਚਾਲਾਂ ਨੂੰ ਪਿਛਾੜਨ ਲਈ ਜਨਤਕ ਘੋਲਾਂ ਰਾਹੀਂ ਸ਼ਕਤੀਸ਼ਾਲੀ ਤੇ ਵਿਸ਼ਾਲ ਜਨਤਕ ਲਹਿਰ ਦਾ ਨਿਰਮਾਣ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਮੰਤਵ ਲਈ ਸੀ.ਪੀ.ਐਮ.ਪੰਜਾਬ ਵਲੋਂ ਭਵਿੱਖ ਵਿਚ ਤਿੰਨ ਪੱਧਰੀ ਸੰਘਰਸ਼ ਉਲੀਕੇ ਜਾਣਗੇ : 
1. ਪਾਰਟੀ ਤੇ ਪਾਰਟੀ ਦੀ ਅਗਵਾਈ ਹੇਠ ਕੰਮ ਕਰਦੀਆਂ ਜਨਤਕ ਜਥੇਬੰਦੀਆਂ ਦੇ ਆਜ਼ਾਦਾਨਾ ਜਨਤਕ ਘੋਲ,
2. ਖੱਬੀਆਂ ਸ਼ਕਤੀਆਂ ਦੇ ਸਾਂਝੇ ਜਨਤਕ ਘੋਲ ਅਤੇ 
3. ਖੱਬੀਆਂ ਤੇ ਜਮਹੂਰੀ ਸ਼ਕਤੀਆਂ, ਲੋਕ ਪੱਖੀ ਅੰਦੋਲਨਾਂ ਤੇ ਇਨਸਾਫ ਪਸੰਦ ਵਿਅਕਤੀਆਂ ਨੂੰ ਇਕਜੁਟ ਕਰਕੇ ਆਰੰਭੇ ਜਾਣ ਵਾਲੇ ਵਿਸ਼ਾਲ ਜਨਤਕ ਘੋਲ।
ਇਸ ਸੇਧ ਵਿਚ ਇਹ ਸੰਮੇਲਨ ਐਲਾਨ ਕਰਦਾ ਹੈ ਕਿ ਮੋਦੀ ਸਰਕਾਰ ਤੇ ਬਾਦਲ ਸਰਕਾਰ ਵਲੋਂ ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ 'ਤੇ ਕੀਤੇ ਜਾ ਰਹੇ ਨਿੱਤ ਨਵੇਂ ਹਮਲਿਆਂ ਵਿਰੁੱਧ, ਭੌਂ ਪ੍ਰਾਪਤੀ ਬਿਲ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਖਤਮ ਕਰਾਉਣ ਲਈ, ਐਫ.ਸੀ.ਆਈ. ਰਾਹੀਂ ਖੇਤੀ ਜਿਣਸਾਂ ਦੇ ਮੰਡੀਕਰਨ ਨੂੰ ਮਜ਼ਬੂਤ ਬਨਾਉਣ ਲਈ, ਬੇਜ਼ਮੀਨੇ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਲਈ 10-10 ਮਰਲੇ ਦੇ ਪਲਾਟਾਂ ਤੇ ਘਰਾਂ ਲਈ ਗਰਾਂਟਾਂ ਵਾਸਤੇ, ਮਨਰੇਗਾ ਸਕੀਮ ਅਧੀਨ ਪਿੰਡਾਂ ਤੇ ਸ਼ਹਿਰਾਂ ਵਿਚ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦੁਆਉਣ ਤੇ ਦਿਹਾੜੀ 500 ਰੁਪਏ ਕਰਾਉਣ ਲਈ, ਬੇਰੁਜ਼ਗਾਰਾਂ ਨੂੰ ਢੁਕਵਾਂ ਬੇਰੁਜ਼ਗਾਰੀ ਭੱਤਾ ਦਿਵਾਉਣ ਲਈ, ਬਰਾਬਰ ਤੇ ਮਿਆਰੀ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤਾਂ ਲਈ ਅਤੇ ਕਿਰਤੀ ਜਨ ਸਮੂਹਾਂ ਦੀਆਂ ਹੋਰ ਭੱਖਵੀਆਂ ਮੰਗਾਂ ਲਈ ਪਾਰਟੀ ਵਲੋਂ ਮਈ ਮਹੀਨੇ ਤੋਂ ਪੜਾਅਵਾਰ ਤੇ ਤਿੱਖਾ ਜਨਤਕ ਘੋਲ ਆਰੰਭ ਕੀਤਾ ਜਾਵੇਗਾ। ਇਸ ਘੋਲ ਦੇ ਪਹਿਲੇ ਪੜਾਅ ਵਜੋਂ 11 ਮਈ ਤੋਂ 25 ਮਈ ਤੱਕ 'ਲੋਕ ਸੰਪਰਕ ਪੰਦਰਵਾੜਾ' ਮਨਾਇਆ ਜਾਵੇਗਾ, ਜਿਸ ਦੌਰਾਨ ਸਮੁੱਚੇ ਪ੍ਰਾਂਤ ਅੰਦਰ ਵਿਸ਼ਾਲ ਜਨਤਕ ਮੀਟਿੰਗਾਂ ਅਤੇ ਜਲਸੇ ਕੀਤੇ ਜਾਣਗੇ। ਇਸ ਘੋਲ ਦੇ ਅਗਲੇ ਪੜਾਅ ਵਜੋਂ ਜੂਨ ਮਹੀਨੇ ਦੇ ਪਹਿਲੇ ਹਫਤੇ ਵਿਚ ਸਮੂਹ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਮੁਜਾਹਰੇ ਤੇ ਰੈਲੀਆਂ ਕੀਤੀਆਂ ਜਾਣਗੀਆਂ। ਇਹ ਸੂਬਾਈ ਸੰਮੇਲਨ ਪਾਰਟੀ ਦੇ ਸਮੂਹ ਮੈਂਬਰਾਂ ਤੇ ਕਾਡਰਾਂ ਨੂੰ ਅਪੀਲ ਕਰਦਾ ਹੈ ਕਿ ਜਨਤਕ ਲਾਮਬੰਦੀ ਦੀ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ। ਇਹ ਸੰਮੇਲਨ ਸਮੁੱਚੇ ਕਿਰਤੀ ਜਨਸਮੂਹਾਂ ਅਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਵੀ ਇਹਨਾਂ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਲਈ ਜ਼ੋਰਦਾਰ ਅਪੀਲ ਕਰਦਾ ਹੈ। 

ਔਰਤਾਂ ਨਾਲ ਹੋ ਰਹੇ ਵਿਤਕਰਿਆਂ ਬਾਰੇ ਮਤਾ 
ਭਾਰਤ ਵਿਚ ਔਰਤਾਂ ਹਰ ਪੱਧਰ 'ਤੇ ਸਮਾਜਕ, ਆਰਥਕ  ਅਤੇ ਰਾਜਨੀਤਕ ਖੇਤਰਾਂ ਵਿਚ ਵੱਡੇ ਵਿਤਕਰਿਆਂ ਅਤੇ ਧੱਕਿਆਂ  ਦੀਆਂ ਸ਼ਿਕਾਰ ਹਨ। ਭਰੂਣ ਹੱਤਿਆ ਦੇ ਅਣਮਨੁੱਖੀ ਵਰਤਾਰੇ ਰਾਹੀਂ ਉਸਦੇ ਜਨਮ 'ਤੇ ਹੀ ਪਾਬੰਦੀ ਲਾਉਣ ਦਾ ਯਤਨ ਕੀਤਾ ਜਾਂਦਾ ਹੈ, ਉਸ ਦੀ ਪਾਲਣਾ ਪੋਸਣਾ ਵਿਚ ਵੀ ਵਿਤਕਰਾ ਕੀਤਾ ਜਾਂਦਾ ਹੈ, ਉਸਨੂੰ ਬਰਾਬਰ ਦਾ ਕੰਮ ਕਰਦਿਆਂ ਘੱਟ ਉਜਰਤਾਂ ਦਿੱਤੀਆਂ ਜਾਂਦੀਆਂ ਹਨ, ਉਸਨੂੰ ਦਾਜ ਦੀ ਬਲੀ 'ਤੇ ਕੁਰਬਾਨ ਕੀਤਾ ਜਾਂਦਾ ਹੈ। ਘਰ ਪਰਵਾਰ ਦੀ ਪਾਲਣਾ ਵਿਚ ਹੱਡ ਭੰਨਵੀਂ ਮਿਹਨਤ ਕਰਨ ਅਤੇ ਬੱਚੇ ਪਾਲਣ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਵੀ ਉਸਨੂੰ ਘਰੇਲੂ ਜੀਵਨ ਵਿਚ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ। ਸਗੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਆਪਣੇ ਘਰ ਪਾਲਣ ਲਈ ਨੌਕਰੀ ਤੇ ਖੇਤਾਂ ਵਿਚ ਕੰਮ ਕਰਨ ਗਈਆਂ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਹੈ। ਰਾਜਨੀਤਕ ਖੇਤਰ ਵਿਚ ਉਹਨਾਂ ਨੂੰ ਬਣਦੀ ਪ੍ਰਤੀਨਿੱਧਤਾ ਨਹੀਂ ਦਿੱਤੀ ਜਾਂਦੀ। ਪਾਰਲੀਮੈਂਟ ਅਤੇ ਅਸੈਂਬਲੀਆਂ ਵਿਚ 33% ਰਿਜ਼ਰਵੇਸ਼ਨ ਦੇਣ ਬਾਰੇ ਬਿੱਲ ਲੰਮੇ ਸਮੇਂ ਤੋਂ ਪੈਂਡਿੰਗ ਪਿਆ ਹੋਇਆ ਹੈ। 
ਸੀ.ਪੀ.ਐਮ.ਪੰਜਾਬ ਦੀ ਸੂਬਾ ਕਾਨਫਰੰਸ ਇਸ ਸਾਰੇ ਵਰਤਾਰੇ ਵਿਸ਼ੇਸ਼ ਕਰਕੇ ਰਾਜਸੀ ਪ੍ਰਬੰਧ ਵਲੋਂ ਇਸ ਬਾਰੇ ਕੀਤੀ ਜਾ ਰਹੀ ਮੁਜ਼ਰਮਾਨਾ ਅਣਗਹਿਲੀ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਸੂਬਾ ਕਾਨਫਰੰਸ ਇਸ ਮਸਲੇ ਦੇ ਹੱਲ ਲਈ ਵਿਸ਼ਾਲ ਜਨਤਕ ਲਹਿਰ ਉਸਾਰਨ ਦਾ ਫੈਸਲਾ ਕਰਦੀ ਹੈ। ਇਹ ਜਨਤਕ ਲਹਿਰ ਔਰਤਾਂ ਦੀ ਮਜ਼ਬੂਤ ਜਥੇਬੰਦੀ ਉਸਾਰਕੇ ਹੀ ਖੜ੍ਹੀ ਕੀਤੀ ਜਾ ਸਕਦੀ ਹੈ। ਇਸ ਲਈ ਸੂਬਾ ਕਾਨਫਰੰਸ ਔਰਤਾਂ ਨੂੰ ਜਥੇਬੰਦ ਕਰਨ ਲਈ ਜਨਵਾਦੀ ਇਸਤਰੀ ਸਭਾ ਦੀ ਉਸਾਰੀ ਕਰਨ ਨੂੰ ਆਪਣੀਆਂ ਮਹੱਤਵਪੂਰਨ ਪਹਿਲਾਂ ਦੇ ਰੂਪ ਵਿਚ ਲੈਣ ਦਾ ਫੈਸਲਾ ਕਰਦੀ ਹੈ। 


ਬਰਸਾਤਾਂ ਨਾਲ ਖਰਾਬ ਹੋਈ ਫਸਲਾਂ ਦੇ ਮੁਆਵਜ਼ੇ ਬਾਰੇ ਮਤਾ 
ਸੀ.ਪੀ.ਐਮ.ਪੰਜਾਬ ਦੀ ਸੂਬਾ ਕਾਨਫਰੰਸ ਇਸ ਸਾਲ ਮਾਰਚ ਮਹੀਨੇ ਵਿਚ ਹੋਈ ਬੇਮੌਸਮੀ ਵਰਖਾ ਨਾਲ ਅਤੇ ਕਈ ਥਾਵਾਂ 'ਤੇ ਗੜ੍ਹੇਮਾਰੀ ਹੋਣ ਨਾਲ ਸਾਰੇ ਉਤਰੀ ਭਾਰਤ ਵਿਚ ਫਸਲਾਂ ਦੀ ਹੋਈ ਭਾਰੀ ਬਰਬਾਦੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ। ਇਹ ਗੱਲ ਹੋਰ ਵੀ ਗੰਭੀਰ ਅਤੇ ਦੁਖਦਾਈ ਹੈ ਕਿ ਅਜੇ ਤੱਕ ਇਸ ਬਾਰੇ ਸਰਕਾਰ ਵਲੋਂ ਸਪੈਸ਼ਲ ਗਰਦਾਵਰੀਆਂ ਵੀ ਅਰੰਭ ਨਹੀਂ ਕੀਤੀਆਂ ਗਈਆਂ। ਕਿਸੇ ਵੀ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ੇ ਦਾ ਇਕ ਪੈਸਾ ਵੀ ਨਹੀਂ ਮਿਲਿਆ। ਲੋਕ ਬੜੀ ਮੁਸ਼ਕਲ ਵਿਚ ਫਸੇ ਹੋਏ ਹਨ। 
ਸੀ.ਪੀ.ਐਮ.ਪੰਜਾਬ ਦੀ ਇਹ ਸੂਬਾ ਕਾਨਫਰੰਸ ਸਰਕਾਰ ਦੀ ਇਸ ਮੁਜ਼ਰਮਾਨਾ ਅਣਗਹਿਲੀ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਅਤੇ ਮੰਗ ਕਰਦੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਪੂਰਾ ਪੂਰਾ ਮੁਆਵਜ਼ਾ ਫੌਰੀ ਤੌਰ 'ਤੇ ਅਦਾ ਕੀਤਾ ਜਾਵੇ। ਕੁਦਰਤੀ ਆਫਤਾਂ ਤੋਂ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਫਸਲਾਂ ਦਾ ਫਰੀ ਬੀਮਾ ਕੀਤਾ ਜਾਵੇ ਅਤੇ ਕੁਦਰਤੀ ਆਫਤ ਫੰਡ ਕਾਇਮ ਕੀਤਾ ਜਾਵੇ। 

ਸਮਾਜਕ ਜਬਰ ਬਾਰੇ ਮਤਾ 
ਸੀ.ਪੀ.ਐਮ.ਪੰਜਾਬ ਦੀ ਸੂਬਾ ਕਾਨਫਰੰਸ ਨੇ ਦਲਿਤਾਂ, ਦੂਸਰੀਆਂ ਕਥਿਤ ਅਛੂਤ ਤੇ ਪਛੜੀਆਂ ਸ੍ਰੇਣੀਆਂ 'ਤੇ ਹੋ ਰਹੇ ਸਮਾਜਕ ਜਬਰ ਵਿਰੁੱਧ ਜ਼ੋਰਦਾਰ ਸੰਘਰਸ਼ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਕਾਨਫਰੰਸ ਇਹਨਾਂ ਵਰਗਾਂ ਨੂੰ ਆਪਣੀ ਬੁਨਿਆਦੀ ਜਮਾਤ ਸਮਝਦੀ ਹੈ ਅਤੇ ਇਸਦੇ ਹਿਤਾਂ ਅਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨਾ ਆਪਣੀ ਮੁੱਖ ਪਹਿਲ ਸਮਝਦੀ ਹੈ। ਇਹਨਾ ਵਰਗਾਂ ਨੂੰ ਲਾਮਬੰਦ ਕਰਨ ਤੋਂ ਬਿਨਾਂ ਪਾਰਟੀ ਦਾ ਨਾ ਤਾਂ ਜਨਤਕ ਆਧਾਰ ਹੀ ਵੱਧ ਸਕਦਾ ਹੈ ਅਤੇ ਨਾ ਹੀ ਪਾਰਟੀ ਦੀ ਬੁਨਿਆਦੀ ਬਣਤਰ ਵਿਚ ਤਬਦੀਲੀ ਆ ਸਕਦੀ ਹੈ। ਸਮਾਜਕ ਜਬਰ ਕਰਨ ਵਾਲੀਆਂ ਸ਼ਕਤੀਆਂ ਪੇਂਡੂ ਤੇ ਸ਼ਹਿਰੀ ਧਨਾਢਾਂ-ਜਗੀਰਦਾਰਾਂ-ਧਨੀ ਕਿਸਾਨਾਂ, ਸੂਦਖੋਰਾਂ, ਪੁਲਸ ਅਧਿਕਾਰੀਆਂ ਅਤੇ ਭਰਿਸ਼ਟ ਰਾਜਨੀਤੀਵਾਨਾਂ ਵਿਰੁੱਧ ਸਪੱਸ਼ਟ ਪੈਂਤੜਾ ਲੈ ਕੇ ਹੀ ਪਾਰਟੀ ਆਪਣੇ ਇਸ ਬੁਨਿਆਦੀ ਫਰਜ਼ ਨੂੰ ਪੂਰਿਆਂ ਕਰ ਸਕੇਗੀ। 
ਇਸ ਲਈ ਪਾਰਟੀ ਦੀ ਇਹ ਚੌਥੀ ਸੂਬਾਈ ਜਥੇਬੰਦਕ ਕਾਨਫਰੰਸ ਸਮਾਜਿਕ ਜਬਰ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਦਾ ਸੱਦਾ ਦਿੰਦੀ ਹੈ। 

ਉਦਯੋਗਕ ਕਾਮਿਆਂ ਬਾਰੇ ਸਰਕਾਰਾਂ ਦੀ ਲੋਕ ਵਿਰੋਧੀ ਨੀਤੀ ਵਿਰੁੱਧ ਮਤਾ 
ਸੀ.ਪੀ.ਐਮ.ਪੰਜਾਬ ਦੀ ਚੌਥੀ ਸੂਬਾ ਜਥੇਬੰਦਕ ਕਾਨਫਰੰਸ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਉਦਯੋਗਕ ਕਾਮਿਆਂ ਬਾਰੇ ਧਾਰਨ ਕੀਤੀਆਂ ਗਈਆਂ ਨੀਤੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਕੇ ਲੇਬਰ ਕਾਨੂੰਨਾਂ ਵਿਚ ਬੜੇ ਹੀ ਪਿਛਾਂਹਖਿੱਚੂ ਬਦਲਾਅ ਕੀਤੇ ਜਾ ਰਹੇ ਹਨ। ਕਾਰਖਾਨੇਦਾਰਾਂ ਨੂੰ ਮਨ ਮਰਜ਼ੀ ਨਾਲ ਮਜ਼ਦੂਰਾਂ ਨੂੰ ਕੰਮ ਤੋਂ ਹਟਾਉਣ ਦੀ ਖੁਲ੍ਹ ਦਿੱਤੀ ਜਾ ਰਹੀ ਹੈ। ਕੰਮ ਦੇ ਘੰਟੇ ਮਨਮਰਜ਼ੀ ਨਾਲ ਵਧਾ ਦਿੱਤੇ ਗਏ ਹਨ। 12-12 ਘੰਟੇ ਕੰਮ ਲਿਆ ਜਾ ਰਿਹਾ ਹੈ ਅਤੇ ਘੱਟੋ ਘੱਟ ਉਜਰਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। 
ਇਹ ਕਾਨਫਰੰਸ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਜਮਾਤ ਪੱਖੀ ਤਬਦੀਲੀਆਂ ਕੀਤੀਆਂ ਜਾਣ। ਠੇਕੇਦਾਰੀ ਪ੍ਰਬੰਧ ਨੂੰ ਖਤਮ ਕੀਤਾ ਜਾਵੇ ਅਤੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਕਾਨਫਰੰਸ ਇਹ ਵੀ ਮੰਗ ਕਰਦੀ ਹੈ ਕਿ ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ ਘੱਟ ਉਜਰਤ 15,000 ਰੁਪਏ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ। ਇਸੇ ਅਨੁਪਾਤ ਨਾਲ ਹੁਨਰਮੰਦ ਅਤੇ ਆਲਾ-ਹੁਨਰਮੰਦ ਕਾਮਿਆਂ ਦੀਆਂ ਤਨਖਾਹਾਂ ਤੈਅ ਕਰਨੀਆਂ ਚਾਹੀਦੀਆਂ ਹਨ। 

ਮਨਰੇਗਾ ਯੋਜਨਾ ਬਾਰੇ ਮਤਾ 
ਸੀ.ਪੀ.ਐਮ.ਪੰਜਾਬ ਦੀ ਸੂਬਾ ਕਾਨਫਰੰਸ ਇਸ ਗੱਲ 'ਤੇ ਚਿੰਤਾ ਅਤੇ ਗੁੱਸਾ ਪ੍ਰਗਟ ਕਰਦੀ ਹੈ ਕਿ ਇਸ ਲੋਕ ਪੱਖੀ ਯੋਜਨਾ, ਜਿਸ ਨਾਲ ਪਿੰਡਾਂ ਦੇ ਗਰੀਬ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ, ਨੂੰ ਕੇਂਦਰ ਸਰਕਾਰ ਲਗਾਤਾਰ ਖੋਰਾ ਲਾ ਰਹੀ ਹੈ। ਯੂ.ਪੀ.ਏ. ਸਰਕਾਰ ਨੇ ਵੀ 40,000 ਕਰੋੜ ਦੇ ਸਾਲਾਨਾ ਬਜਟ ਨਾਲ ਸ਼ੁਰੂ ਕੀਤੀ ਯੋਜਨਾ ਨੂੰ ਘਟਾ ਕੇ 34,000 ਕਰੋੜ 'ਤੇ ਲੈ ਆਂਦਾ ਸੀ। ਮੋਦੀ ਸਰਕਾਰ ਨੇ ਵੀ ਇਸ ਵਿਚ ਕੋਈ ਵਾਧਾ ਨਹੀਂ ਕੀਤਾ। ਇਸ ਵਿਚ ਕੰਮ ਕਰਦੇ ਕਿਰਤੀਆਂ ਨੂੰ ਕੀਤੇ ਕੰਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸ ਨੂੰ ਲਾਗੂ ਕਰਨ ਵਾਲੇ ਸਰਪੰਚਾਂ ਅਤੇ ਅਧਿਕਾਰੀਆਂ ਵਲੋਂ ਵੱਡੀ ਪੱਧਰ 'ਤੇ  ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਦੇ ਆਗੂ ਇਸ ਨੂੰ ਬੰਦ ਕਰਨ ਦੀ ਸਾਜਿਸ਼ ਰਚ ਕੇ ਇਸ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਾ ਰਹੇ ਹਨ। 
ਸੂਬਾ ਕਾਨਫਰੰਸ ਦੇਸ਼ ਦੇ ਕਿਰਤੀ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਸਰਕਾਰ ਦੀ ਇਸ ਅਪਵਿਤਰ ਅਤੇ ਨਿੰਦਨਯੋਗ ਕਾਰਵਾਈ ਨੂੰ ਰੋਕਣ ਲਈ ਲਾਮਬੰਦੀ ਕਰਕੇ ਸੰਘਰਸ਼ਾਂ ਦੇ ਪਿੜ ਮੱਲ੍ਹਣ। ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਇਸ ਸਕੀਮ ਨੂੰ ਸਾਰਾ ਸਾਲ ਲਾਗੂ ਕਰੇ, ਸਾਰੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਅਤੇ ਦਿਹਾੜੀ 500 ਰੁਪਏ ਕੀਤੀ ਜਾਵੇ। 

ਸੀ.ਪੀ.ਐਮ.ਪੰਜਾਬ ਦੀ ਚੌਥੀ ਜਥੇਬੰਦਕ ਕਾਨਫਰੰਸ ਜਾਣ-ਪਛਾਣ (ਕਰੀਡੈਨਸ਼ਲ) ਕਮੇਟੀ ਦੀ ਰਿਪੋਰਟ

ਉਮਰਵਾਰ ਵੇਰਵਾ 
20 ਸਾਲ ਤੱਕ 3
20-30 ਸਾਲ ਤੱਕ 9
31-40 ਸਾਲ ਤੱਕ 28
41-50 ਸਾਲ ਤੱਕ 38
51-60 ਸਾਲ ਤੱਕ 84
61-70 ਸਾਲ ਤੱਕ 73
70 ਸਾਲ ਤੋਂ ਵੱਧ 29
ਸਭ ਤੋਂ ਵੱਡੀ ਉਮਰ ਦੇ ਸਾਥੀ ਸਾਥੀ ਗੁਰਬਖਸ਼ ਸਿੰਘ ਅੰਮ੍ਰਿਤਸਰ (91 ਸਾਲ)
ਸਭ ਤੋਂ ਛੋਟੀ ਉਮਰ ਦਾ ਸਾਥੀ ਸਾਥੀ ਸੰਦੀਪ ਸਿੰਘ ਬਠਿੰਡਾ (18 ਸਾਲ)

ਵਿਦਿਆਵਾਰ ਵੇਰਵਾ 
ਅਨਪੜ੍ਹ 13 ਸਾਥੀ
ਪ੍ਰਾਇਮਰੀ 21 ਸਾਥੀ
ਮਿਡਲ 25 ਸਾਥੀ 
ਮੈਟ੍ਰਿਕ 86 ਸਾਥੀ
ਸੀਨੀਅਰ ਸੈਂਕੰਡਰੀ 54 ਸਾਥੀ
ਗਰੈਜੁਏਟ 31 ਸਾਥੀ
ਪੋਸਟ ਗ੍ਰੈਜੁਏਟ 31 ਸਾਥੀ
ਪ੍ਰੋਫੈਸ਼ਨਲਜ 3 ਸਾਥੀ 


ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਵੇਰਵਾ
1964 ਤੋਂ ਪਹਿਲਾਂ 8
1964 ਤੋਂ 1970 12
1970 ਤੋਂ 1980 68
1980 ਤੋਂ 1990 69
1990 ਤੋਂ 2000 26
2000 ਤੋਂ 2010 56
2010 ਤੋਂ ਬਾਅਦ 25


ਪਾਰਟੀ ਪੁਜੀਸ਼ਨ ਬਾਰੇ ਵੇਰਵਾ 
ਸੂਬਾ ਕਮੇਟੀ ਮੈਂਬਰ 36
ਜ਼ਿਲ੍ਹਾ ਕਮੇਟੀ ਮੈਂਬਰ 113
ਤਹਿਸੀਲ ਕਮੇਟੀ ਮੈਂਬਰ 47
ਸਾਧਾਰਨ ਮੈਂਬਰ 68


ਜਮਾਤੀ ਪਿਛੋਕੜ ਬਾਰੇ ਵੇਰਵਾ
ਮਜ਼ਦੂਰ 96
ਗਰੀਬ ਕਿਸਾਨ 98
ਦਰਮਿਆਨਾ ਕਿਸਾਨ 50
ਧਨੀ ਕਿਸਾਨ 2
ਹੋਰ 18


ਜਨਤਕ ਜਥੇਬੰਦੀਵਾਰ ਵੇਰਵਾ
ਸੀ.ਟੀ.ਯੂ. ਪੰਜਾਬ 34
ਦਿਹਾਤੀ ਮਜ਼ਦੂਰ ਸਭਾ 68
ਜਮਹੂਰੀ ਕਿਸਾਨ ਸਭਾ 88
ਨੌਜਵਾਨ ਸਭਾ 24
ਇਸਤਰੀ ਸਭਾ 8
ਵਿਦਿਆਰਥੀ 2
ਕਿਸੇ ਵੀ ਜਨਤਕ 
ਜਥੇਬੰਦੀ ਵਿਚ ਨਹੀਂ 40
ਟਿਪਣੀ : ਕੁੱਝ ਸਾਥੀਆਂ ਨੇ ਇਹ ਕਾਲਮ ਨਹੀਂ ਭਰਿਆ। 

ਜੇਲ੍ਹ ਯਾਤਰਾ ਬਾਰੇ ਵੇਰਵਾ 
1 ਸਾਲ ਤੋਂ ਵੱਧ 3
1 ਸਾਲ ਤੋਂ 6 ਮਹੀਨੇ ਤੱਕ 3
3 ਮਹੀਨੇ ਤੋਂ 6 ਮਹੀਨੇ ਤੱਕ 20
2 ਤੋਂ 3 ਮਹੀਨੇ ਤੱਕ 28
2 ਮਹੀਨੇ ਤੋਂ ਘੱਟ 72

ਸਭ ਤੋਂ ਵੱਧ ਜੇਲ੍ਹ ਸਮੇਂ ਵਾਲਾ ਸਾਥੀ
ਕਾਮਰੇਡ ਗੁਰਨਾਮ ਸਿੰਘ ਦਾਊਦ
(1 ਸਾਲ 9 ਮਹੀਨੇ)

ਅੰਡਰ ਗਰਾਊਂਡ ਜੀਵਨ ਵਾਲੇ ਸਾਥੀ 
4 ਸਾਥੀ