Monday 3 October 2016

ਸਹਾਇਤਾ (ਸੰਗਰਾਮੀ ਲਹਿਰ-ਅਕਤੂਬਰ 2016)

ਸਾਥੀ ਰਾਮ ਲੁਭਾਇਆ ਪਿੰਡ ਭੈਣੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੀ ਮਾਤਾ ਗੁਰਬਖਸ਼ ਕੌਰ ਪਤਨੀ ਕਾਮਰੇਡ ਗੁਰਨਾਮ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਦਿਹਾਤੀ ਮਜ਼ਦੂਰ ਸਭਾ  ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਹਿੰਮਤ ਸਿੰਘ ਮੋਹਾਲੀ ਦੇ ਪਰਿਵਾਰ ਵਲੋਂ ਉਨ੍ਹਾਂ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਚੰਡੀਗੜ੍ਹ-ਮੋਹਾਲੀ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਪਿਛਲੇ ਦਿਨੀਂ ਕਾਮਰੇਡ ਹਰਭਜਨ ਸਿੰਘ, ਸਪੁੱਤਰ ਮਾਨਯੋਗ ਆਜ਼ਾਦੀ ਘੁਲਾਟੀਏ ਕਾਮਰੇਡ ਹਜ਼ਾਰਾ ਸਿੰਘ ਭੋਰਸ਼ੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਹੋਈ ਕੁਦਰਤੀ ਮੌਤ ਬਾਅਦ ਅੰਤਮ ਰਸਮਾਂ ਸਮੇਂ ਉਹਨਾਂ ਦੇ ਪੁੱਤਰ ਡਾ. ਸਤਵਿੰਦਰ ਸਿੰਘ ਸੋਨੀ ਅਤੇ ਉਹਨਾਂ ਦੇ ਸਮੁੱਚੇ ਪਰਵਾਰ ਵਲੋਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਦਿਲਦਾਰ ਸਿੰਘ ਅੰਮ੍ਰਿਤਸਰ ਨੇ ਆਪਣੀ ਧਰਮ ਪਤਨੀ ਦੀ ਯਾਦ ਵਿਚ 'ਸੰਗਰਾਮੀ ਲਹਿਰ' ਨੂੰ ਬਤੌਰ ਸਹਾਇਤਾ 100 ਰੁਪਏ ਦਿੱਤੇ।
 
ਕਾਮਰੇਡ ਮੁਖਤਿਆਰ ਸਿੰਘ ਮੀਮਸਾਂ ਜ਼ਿਲ੍ਹਾ ਸੰਗਰੂਰ ਨੇ ਆਪਣੀ ਧਰਮ ਪਤਨੀ ਬੀਬੀ ਗੁਰਚਰਨ ਕੌਰ ਦੇ ਭੋਗ ਦੀ ਰਸਮ ਸਮੇਂ ਪਾਰਟੀ ਦੀ ਧੂਰੀ ਤਹਿਸੀਲ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਡਾ. ਬਗੀਚਾ ਸਿੰਘ ਪਿੰਡ ਤਿੰਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਨੇ ਆਪਣੇ ਪਿਤਾ ਸਰਦਾਰ ਨਿਰੰਜਨ ਸਿੰਘ ਦੀ ਅੰਤਿਮ ਅਰਦਾਸ ਸਮੇਂ ਜਮਹੂਰੀ ਕਿਸਾਨ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸਵਰਨ ਸਿੰਘ ਮੁਕੇਰੀਆਂ ਅਤੇ ਬੀਬੀ ਅਮਰਜੀਤ ਕੌਰ ਨੇ ਆਪਣੇ ਘਰ ਵਿਚ ਪੋਤਰੇ ਸਮਰਦੀਪ ਅਤੇ ਪੋਤਰੀ ਸੀਰਤ ਦੇ ਜਨਮ ਲੈਣ ਦੀ ਖੁਸ਼ੀ ਵਿਚ ਪਾਰਟੀ ਸੂਬਾ ਕਮੇਟੀ ਨੂੰ 3100 ਰੁਪਏ  ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਨੇਕ ਸਿੰਘ ਮਾਵੀ ਜ਼ਿਲ੍ਹਾ ਰੋਪੜ ਨੇ ਆਪਣੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਵਜੋਂ 2100 ਰੁਪਏ ਦਿੱਤੇ।
 
ਸਾਥੀ ਬਲਬੀਰ ਸਿੰਘ ਕਾਠਗੜ ਨੇ ਆਪਣੀ ਸੇਵਾ ਮੁਕਤੀ ਸਮੇਂ ਪਾਰਟੀ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment