2 ਸਤੰਬਰ ਦੀ ਕੁਲ ਹਿੰਦ ਹੜਤਾਲ ਨੂੰ ਸ਼ਾਨਦਾਰ ਹੁੰਗਾਰਾ
ਸਮੁੱਚੇ ਦੇਸ਼ ਵਿਚ 18 ਕਰੋੜ ਕਿਰਤੀਆਂ ਨੇ ਹੜਤਾਲ ਵਿਚ ਭਾਗ ਲਿਆ
ਟਰੇਡ ਯੂਨੀਅਨਾਂ ਵੱਲੋਂ 2 ਸਤੰਬਰ ਨੂੰ ਦਿੱਤੇ ਗਏ ਹੜਤਾਲ ਦੇ ਸੱਦੇ ਨੂੰ ਦੇਸ਼ ਭਰ 'ਚ ਜ਼ਬਰਦਸਤ ਹੁੰਗਾਰਾ ਮਿਲਿਆ। ਇਸ ਹੜਤਾਲ 'ਚ 19 ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ 18 ਕਰੋੜ ਕਿਰਤੀਆਂ ਨੇ ਹਿੱਸਾ ਲਿਆ। ਟਰੇਡ ਯੂਨੀਅਨਾਂ ਦਾ ਦੋਸ਼ ਹੈ ਕਿ ਮੋਦੀ ਸਰਕਾਰ ਕਿਰਤ ਕਾਨੂੰਨਾਂ 'ਚ ਸੁਧਾਰਾਂ ਦੀ ਆੜ 'ਚ ਇਹਨਾਂ ਕਾਨੂੰਨਾਂ ਨੂੰ ਵੀ ਪੂੰਜੀਪਤੀਆਂ ਦੇ ਹੱਕ 'ਚ ਬਦਲਣ ਦੇ ਰਾਹ ਚੱਲ ਰਹੀ ਹੈ। ਟਰੇਡ ਯੂਨੀਅਨ ਦੀ ਹੜਤਾਲ ਕਾਰਨ 2 ਸਤੰਬਰ ਬੈਂਕ ਸੇਵਾਵਾਂ, ਟੈਲੀਕਾਮ ਅਤੇ ਟਰੈਫਿਕ ਸੇਵਾਵਾਂ ਪ੍ਰਭਾਵਤ ਹੋਈਆਂ।
ਸਰਕਾਰ ਨੇ ਟਰੇਡ ਯੂਨੀਅਨਾਂ ਨੂੰ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਟਰੇਡ ਯੂਨੀਅਨਾਂ ਨੇ ਸਰਕਾਰ ਦੀ ਅਪੀਲ ਠੁਕਰਾ ਦਿੱਤੀ। ਟਰੇਡ ਯੂਨੀਅਨਾਂ ਦੀ ਮੁੱਖ ਮੰਗ ਘੱਟੋ-ਘੱਟ ਮਜ਼ਦੂਰੀ ਦੀ ਹੈ। ਹਾਲਾਂਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਹੜਤਾਲ ਰੋਕਣ ਲਈ ਘੱਟੋ-ਘੱਟ ਮਜ਼ਦੂਰੀ 246 ਰੁਪਏ ਤੋਂ ਵਧਾ ਕੇ 350 ਰੁਪਏ ਕਰਨ ਦਾ ਐਲਾਨ ਕੀਤਾ ਸੀ, ਪਰ ਮਜ਼ਦੂਰ ਜਥੇਬੰਦੀਆਂ ਦੀ ਮੰਗ ਹੈ ਕਿ ਘੱਟੋ-ਘੱਟ ਮਜ਼ਦੂਰੀ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਗੈਰ ਜਥੇਬੰਦਕ ਖੇਤਰ ਦੇ ਲੋਕਾਂ ਸਮੇਤ ਸਾਰੇ ਕਿਰਤੀਆਂ ਲਈ ਪੈਨਸ਼ਨ ਘੱਟੋ-ਘੱਟ 3000 ਰੁਪਏ ਮਹੀਨਾ ਕੀਤੀ ਜਾਵੇ।
ਟਰੇਡ ਯੂਨੀਅਨਾਂ ਦੀ ਹੜਤਾਲ ਕਾਰਨ ਦੇਸ਼ ਭਰ 'ਚ ਸਰਕਾਰੀ ਬੈਂਕਾਂ ਅਤੇ ਦਫਤਰ ਬੰਦ ਰਹੇ ਅਤੇ ਦੇਸ਼ ਭਰ 'ਚ ਬਿਜਲੀ ਅਤੇ ਪਾਣੀ ਸਪਲਾਈ ਹੜਤਾਲ ਕਾਰਨ ਪ੍ਰਭਾਵਤ ਹੋਈ। ਬਹੁਤ ਸਾਰੀਆਂ ਥਾਵਾਂ 'ਤੇ ਟਰੈਫਿਕ ਵੀ ਪ੍ਰਭਾਵਤ ਹੋਇਆ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਸਕੂਲ, ਕਾਲਜ ਅਤੇ ਨਿੱਜੀ ਬੈਂਕ ਵੀ ਹੜਤਾਲ ਕਾਰਨ ਬੰਦ ਰਹੇ।
ਜ਼ਿਕਰਯੋਗ ਹੈ ਕਿ ਟਰੇਡ ਯੂਨੀਅਨਾਂ ਵੱਲੋਂ ਰੇਲਵੇ ਅਤੇ ਰੱਖਿਆ ਖੇਤਰ 'ਚ ਵਿਦੇਸ਼ੀ ਨਿਵੇਸ਼ 'ਚ ਢਿੱਲ ਦੇਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਮੰਗ ਹੈ ਕਿ ਸਰਕਾਰ ਰੇਲਵੇ, ਡਿਫੈਂਸ ਸਮੇਤ ਸੁਰੱਖਿਆ ਨਾਲ ਜੁੜੇ ਖੇਤਰਾਂ 'ਚ ਐੱਫ ਡੀ ਆਈ ਦੇ ਫੈਸਲੇ 'ਤੇ ਮੁੜ ਵਿਚਾਰ ਕਰੇ।
ਯੂਨੀਅਨਾਂ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਕਿ ਨਵੀਂ ਕਿਰਤ ਅਤੇ ਨਿਵੇਸ਼ ਨੀਤੀਆਂ 'ਚ ਬਦਲਾਅ ਕੀਤਾ ਜਾਵੇ। ਟਰੇਡ ਯੂਨੀਅਨਾਂ ਵੱਲੋਂ ਘਾਟੇ 'ਚ ਚੱਲ ਰਹੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਬੰਦ ਕਰਨ ਦੀ ਸਰਕਾਰ ਦੀ ਯੋਜਨਾ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਹ ਮੁਲਾਜ਼ਮਾਂ ਦੀ ਗਿਣਤੀ ਘਟਾਉਣ, ਠੇਕੇ 'ਤੇ ਕੰਮ ਦੇਣ, ਨਿੱਜੀਕਰਨ ਵਰਗੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ।
ਪੰਜਾਬ ਅਤੇ ਚੰਡੀਗੜ੍ਹ ਵਿਚ ਲੱਖਾਂ ਮਜ਼ਦੂਰਾਂ ਨੇ ਹੜਤਾਲ ਕਰਕੇ ਕੇਂਦਰ ਦੀ ਮੋਦੀ ਸਰਕਾਰઠ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ, ਮਜ਼ਦੂਰ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ, ਰਿਕਾਰਡ ਤੋੜ ਮਹਿੰਗਾਈ, ਬੇਰੁਜ਼ਗਾਰੀ, ਜਨਤਕ ਖੇਤਰ ਦੇ ਅੰਨ੍ਹੇਵਾਹ ਨਿੱਜੀਕਰਨ, ਗੈਰ-ਕਾਨੂੰਨੀ ਠੇਕੇਦਾਰੀ ਮਜ਼ਦੂਰ ਪ੍ਰਣਾਲੀ, ਆਊਟ ਸੋਰਸਿੰਗ, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ, ਡੀਫੈਂਸ, ਪ੍ਰਚੂਨ ਵਪਾਰ, ਵਿੱਤੀ ਖੇਤਰ ਅਤੇ ਰੇਲਵੇ ਸਮੇਤ ਅਨੇਕਾਂ ਮਹੱਤਵਪੂਰਨ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੀ ਸੀਮਾ 100 ਫੀਸਦੀ ਤੱਕ ਕਰਨ, ਮਜ਼ਦੂਰਾਂ ਦੇ ਟਰੇਡ ਯੂਨੀਅਨ ਅਧਿਕਾਰਾਂ ਤੇ ਪੁਰਅਮਨ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸ ਅਤੇ ਧਾਰਾ 144 ਦੀ ਦੁਰਵਰਤੋਂ ਦੇ ਵਿਰੋਧ ਵਿਚ ਅਤੇ ਘੱਟੋ-ਘੱਟ ਉਜਰਤ 18000 ਰੁਪਏ ਮਹੀਨਾ ਕਰਨ, ਹਰ ਕਿਰਤੀ ਲਈ ਘੱਟੋ-ਘੱਟ ਪੈਨਸ਼ਨ 4 ਹਜ਼ਾਰ ਰੁਪਏ ਮਹੀਨਾ ਕਰਨ, ਈ.ਪੀ.ਐਫ ਅਤੇ ਬੋਨਸ ਦੀ ਲਾਭਪਾਤਰੀ ਬਣਨ ਲਈ ਸਾਰੀਆਂ ਸ਼ਰਤਾਂ ਖਤਮ ਕਰਨ, ਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਦੇ ਘੇਰੇ ਵਿਚ ਸ਼ਾਮਲ ਕਰਨ, ਯੂਨੀਅਨ ਦੀ ਰਜਿਸਟਰੇਸ਼ਨ 45 ਦਿਨਾਂ ਦੇ ਸਮੇਂ ਵਿਚ ਕਰਨ, ਬਰਾਬਰ ਕੰਮ ਬਦਲੇ ਬਰਾਬਰ ਉਜਰਤ ਯਕੀਨੀ ਬਣਾਉਣ, ਗੈਰ ਜਥੇਬੰਦ ਖੇਤਰ ਦੇ ਸਮੁੱਚੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਦੀ ਗਰੰਟੀ ਕਰਨ ਅਤੇ ਰੈਗੂਲਰ ਪੋਸਟਾਂ ਉੱਤੇ ਠੇਕੇ 'ਤੇ ਭਰਤੀ ਸਾਰੇ ਕਿਰਤੀ ਕਰਮਚਾਰੀਆਂ ਨੂੰ ਫੌਰੀ ਪੱਕੇ ਕਰਨ ਦੀ ਮੰਗ ਸਮੇਤ ਅਨੇਕਾਂ ਭੱਖਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਲੱਖਾਂ ਕਿਰਤੀ ਕਰਮਚਾਰੀਆਂ ਨੇ ਹੜਤਾਲ ਕਰਕੇ 100 ਤੋਂ ਵੱਧ ਥਾਵਾਂ 'ਤੇ ਰੋਸ ਰੈਲੀਆਂ, ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ।
ਇਸ ਮੌਕੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਹੁਸ਼ਿਆਰਪੁਰ, ਗੁਰਦਾਸਪੁਰ , ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਮੁਕਤਸਰ ਆਦਿ ਵਿਖੇ ਕੀਤੀਆਂ ਗਈਆਂ ਰੋਸ ਰੈਲੀਆਂ ਨੂੰ ਸੀ.ਟੀ.ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ, ਪ੍ਰਧਾਨ ਇੰਦਰਜੀਤ ਗਰੇਵਾਲ ਅਤੇ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ, ਸੀਟੂ ਦੇ ਪ੍ਰਧਾਨ ਕਾਮਰੇਡ ਵਿਜੇ ਮਿਸਰਾ, ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ, ਏਟਕ ਦੇ ਜਨਰਲ ਸਕੱਤਰ ਨਿਰਮਲ ਧਾਲੀਵਾਲ ਅਤੇ ਪ੍ਰਧਾਨ ਕਾਮਰੇਡ ਬੰਤ ਬਰਾੜ, ਇੰਟਕ ਦੇ ਪ੍ਰਧਾਨઠ ਡਾਕਟਰ ਸੁਭਾਸ਼ ਸ਼ਰਮਾ ਅਤੇ ਜਨਰਲ ਸਕੱਤਰ ਬਲਵੀਰ ਸਿੰਘ, ਏਟਕ ਦੇ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਅਤੇ ਪ੍ਰਧਾਨ ਰਾਜਵਿੰਦਰ ਸਿੰਘ ਰਾਣਾ ਤੋਂ ਇਲਾਵਾ ਸਾਰੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਅਨੇਕਾਂ ਕੌਮੀ, ਸੁਬਾਈ, ਜ਼ਿਲ੍ਹਾ ਅਤੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿਤੇ ਗਏ 12 ਨੁਕਾਤੀ ਮੰਗ ਪੱਤਰ ਵਿਚ ਦਰਜ ਸਾਰੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਕਿਰਤੀ ਕਾਮਿਆਂ ਦਾ ਸੰਘਰਸ਼ ਹੋਰ ਪ੍ਰਚੰਡ ਅਤੇ ਤਿੱਖਾ ਰੂਪ ਧਾਰ ਲਵੇਗਾ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਨੂੰ ਬਹੁਕੌਮੀ ਕੰਪਨੀਆਂ ਅਤੇ ਅਜਾਰੇਦਾਰਾਂ ਦੀ ਸੇਵਾ ਕਰਨ ਦੀ ਥਾਂ ਕਿਰਤੀਆਂ ਦੀਆਂ ਮੰਗਾਂ ਪੂਰੀਆਂ ਕਰਨ ਉੱਤੇ ਜ਼ੋਰ ਦੇਣ ਲਈ ਕਿਹਾ।
ਇਸ ਅੰਦੋਲਨ ਬਾਰੇ ਸੰਗਰਾਮੀ ਲਹਿਰ ਨੂੰ ਪ੍ਰਾਪਤ ਸੰਖੇਪ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ।

ਮਾਨਸਾ : ਵੱਖ-ਵੱਖ ਟਰੇਡ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਨੇ ਸਵੇਰੇ ਸੱਤ ਵਜੇ ਗੁਰਦੁਆਰਾ ਚੌਕ ਮਾਨਸਾ ਵਿਖੇ ਇੱਕਠੇ ਹੋ ਕੇ ਸੈਂਕੜੇ ਮੋਟਰ ਸਾਇਕਲਾਂ ਰਾਹੀਂ ਮਾਰਚ ਕੀਤਾ ਤੇ ਦੁਕਾਨਦਾਰਾਂ ਨੂੰ ਬਜ਼ਾਰ ਬੰਦ ਕਰਨ ਦੀ ਅਪੀਲ ਕੀਤੀ ਤੇ ਦੁਕਾਨਦਾਰ ਵੀਰਾਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ। ਇਸ ਤੋਂ ਉਪਰੰਤ ਹਜ਼ਾਰਾਂ ਦੀ ਗਿਣਤੀ ਵਿੱਚ ਟਰੇਡ ਯੂਨੀਅਨ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਬਾਦਲ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਤੇ ਸਥਾਨਕ ਮਾਲ ਗੋਦਾਮ 'ਤੇ ਰੋਸ ਰੈਲੀ ਕੀਤੀ, ਜਿਸ ਦੀ ਅਗਵਾਈ ਏਟਕ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀਟੂ ਦੇ ਆਗੂ ਜਸਵਿੰਦਰ ਕੌਰ ਦਾਤੇਵਾਸ, ਸੀ.ਟੀ.ਯੂ. ਦੇ ਸਾਥੀ ਲਾਲ ਚੰਦ ਅਤੇ ਏਕਟੂ ਦੇ ਅਮਰੀਕ ਸਿੰਘ ਸਮਾਓ ਨੇ ਕੀਤੀ। ਇਸ ਰੈਲੀ ਨੂੰ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਸਿੰਘ ਅਰਸੀ, ਸੀਟੂ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਸੀ.ਟੀ.ਯੂ. ਪੰਜਾਬ ਦੇ ਛੱਜੂ ਰਾਮ ਰਿਸ਼ੀ ਅਤੇ ਏਕਟੂ ਦੇ ਸੂਬਾਈ ਆਗੂ ਸੁਖਦਰਸ਼ਨ ਨੱਤ ਤੋਂ ਇਲਾਵਾ ਏਟਕ ਦੇ ਪ੍ਰਧਾਨ ਕਾਕਾ ਸਿੰਘ, ਖੇਤ ਮਜ਼ਦੂਰ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ, ਇਸਤਰੀ ਸਭਾ ਦੇ ਰੇਖਾ ਸ਼ਰਮਾ, ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਮਾਨਸ਼ਾਹੀਆ, ਅਮਰੀਕ ਸਿੰਘ ਬਰੇਟਾ, ਨੌਜਵਾਨ ਸਭਾ ਦੇ ਜਗਤਾਰ ਕਾਲਾ, ਵੈਦ ਪ੍ਰਕਾਸ਼ ਬੁਢਲਾਡਾ, ਰਤਨ ਭੋਲਾ, ਰੂਪ ਸਿੰਘ ਢਿੱਲੋਂ, ਐਫ.ਸੀ.ਆਈ. ਦੇ ਬੂਟਾ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਸੀਟੂ ਦੇ ਚਰਨਜੀਤ ਕੌਰ ਮਾਨਸਾ, ਅਮਨ ਮਾਨਸਾ, ਕੁਲਵਿੰਦਰ ਕੌਰ ਮਾਖਾ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ, ਦਿਹਾਤੀ ਮਜ਼ਦੂਰ ਸਭਾ ਦੇ ਨਾਥਾ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ।
ਅੰਮ੍ਰਿਤਸਰ : ਮਜ਼ਦੂਰ ਸੰਗਠਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੇਸ਼-ਵਿਆਪੀ ਹੜਤਾਲ ਦੇ ਸੱਦੇ ਨੂੰ ਅੰਮ੍ਰਿਤਸਰ ਵਿਖੇ ਭਰਪੂਰ ਹੁੰਗਾਰਾ ਮਿਲਿਆ। ਸਮੂਹ ਸਨਅਤੀ ਅਦਾਰੇ, ਬੈਂਕ, ਟਰਾਂਸਪੋਰਟ, ਬਿਜਲੀ, ਟੈਲੀਕਾਮ, ਪੋਸਟਲ, ਡਿਫੈਂਸ, ਬੀਮਾ ਖੇਤਰ, ਘਰੇਲੂ ਮਜ਼ਦੂਰ, ਆਂਗਨਵਾੜੀ, ਆਸ਼ਾ ਵਰਕਰ, ਮਿਡ-ਡੇ-ਮੀਲ, ਪੱਲੇਦਾਰ ਆਦਿ ਵੱਖ-ਵੱਖ ਅਦਾਰਿਆਂ ਦੇ ਮਜ਼ਦੂਰਾਂ ਮੁਲਾਜ਼ਮਾਂ ਨੇ ਹੜਤਾਲ ਵਿਚ ਭਰਵਾਂ ਹਿੱਸਾ ਲਿਆ। ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਅਤੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ।
ਕਾ: ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ, ਅਮਰਜੀਤ ਸਿੰਘ ਆਸਲ ਸਕੱਤਰ ਪੰਜਾਬ ਏਟਕ, ਅਮਰੀਕ ਸਿੰਘ ਸੀਨੀਅਰ ਆਗੂ ਸੀਟੂ ਪੰਜਾਬ, ਜਗਤਾਰ ਸਿੰਘ ਕਰਮ ਪੁਰਾ ਸੀਨੀਅਰ ਆਗੂ ਸੀ.ਟੀ.ਯੂ.ਪੰਜਾਬ, ਬਿੱਟੂ ਵੇਰਕਾ ਇੰਟਕ ਆਗੂ ਨਰਿੰਦਰ ਬੱਲ ਬਿਜਲੀ ਮੁਲਾਜਮ ਆਗੂ, ਗੁਰਵਿੰਦਰ ਸਿੰਘ ਵਾਲੀਆ ਐਲ.ਆਈ.ਸੀ. ਮੁਲਾਜ਼ਮ ਆਗੂ, ਸੁਰਿੰਦਰ ਟੋਨਾ ਮਿਊਂਸਪਲ ਕਾਰਪੋਰੇਸ਼ਨ ਮੁਲਾਜ਼ਮ ਆਗੂ ਤੋਂ ਇਲਾਵਾ ਹੋਰ ਬਹੁਤ ਸਾਰੇ ਸਥਾਨਕ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਪਠਾਨਕੋਟ : ਭਾਰਤ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ 2 ਸਤੰਬਰ ਨੂੰ ਦਿੱਤੇ ਹੜਤਾਲ ਦੇ ਸੱਦੇ 'ਤੇ ਸਥਾਨਕ ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ ਅਤੇ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ। ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਏਟਕ, ਸੀਟੂ ਅਤੇ ਸੀ ਟੀ ਯੂ ਪੰਜਾਬ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਸਰਵਸਾਥੀ ਇਕਬਾਲ ਸਿੰਘ, ਵਿਨੋਦ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਵਿਸ਼ਾਲ ਇਕੱਠ ਨੂੰ ਕਾਮਰੇਡ ਮੰਗਤ ਰਾਮ ਪਾਸਲਾ, ਇਕਬਾਲ ਸਿੰਘ, ਉਂਕਾਰ ਸਿੰਘ, ਅਮਰੀਕ ਸਿੰਘ, ਰਮੇਸ਼ ਸਿੰਘ, ਬਲਵੀਰ ਸਿੰਘ, ਵਿਨੋਦ ਕੁਮਾਰ, ਹਰਬੰਸ ਲਾਲ, ਸਤ ਪ੍ਰਕਾਸ਼, ਲਾਜੋ ਰਾਮ, ਕੇਵਲ ਕਾਲੀਆ, ਨੱਥਾ ਸਿੰਘ, ਹਰਿੰਦਰ ਰੰਧਾਵਾ, ਜਸਵੰਤ ਸੰਧੂ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ ਤੋਂ ਇਲਾਵਾ ਕਾ. ਧਿਆਨ ਸਿੰਘ, ਕਾ. ਸੁਭਾਸ਼ ਚੰਦਰ, ਕਾ. ਬੋਧ ਰਾਜ, ਕਾ. ਮਹਿੰਦਰ ਪਾਲ, ਕਾ. ਬਿਕਮਰਜੀਤ, ਕਾ. ਸੁਰਿੰਦਰ ਸਹਿਗਲ, ਕਾ. ਗਨੇਸ਼ ਰਾਜ, ਡਾ. ਸੁਰਿੰਦਰ ਗਿੱਲ, ਕਾ. ਪ੍ਰੇਮ ਸਾਗਰ, ਸ੍ਰੀਮਤੀ ਸੀਮਾ ਦੇਵੀ, ਕਾ. ਤਿਲਕ ਰਾਜ ਨੇ ਵੀ ਸੰਬੋਧਨ ਕੀਤਾ।

ਧੂਰੀ : ਕੇਂਦਰੀ ਟਰੇਡ ਯੂਨੀਅਨ ਦੇ ਸੱਦੇ 'ਤੇ ਅੱਜ ਆਂਗਨਵਾੜੀ, ਮਿੱਡ ਡੇ ਮੀਲ, ਅੱੈਫ.ਸੀ.ਆਈ ਪੱਲੇਦਾਰ ਯੂਨੀਅਨ, ਲਾਲ ਝੰਡਾ ਭੱਠਾ ਮਜਦੂਰ ਯੂਨੀਅਨ, ਬਿਜਲੀ ਕਾਮਿਆਂ, ਕੁਲ ਹਿੰਦ ਕਿਸਾਨ ਸਭਾ, ਸੀਟੂ ਤੇ ਏਟਕ ਨਾਲ ਸੰਬੰਧਤ ਸੈਕੜੇ ਮਜ਼ਦੂਰਾਂ, ਕਿਸਾਨਾਂ ਤੇ ਨਰੇਗਾ ਮਜਦੂਰਾਂ ਵੱਲੋਂ ਸਾਥੀ ਸੁਖਦੇਵ ਸ਼ਰਮਾ, ਕਾਮਰੇਡ ਮੇਜਰ ਸਿੰਘ ਪੁੰਨਾਵਾਲ ਅਤੇ ਤੇਜਾ ਸਿੰਘ ਬੇਨੜਾ ਦੀ ਅਗਵਾਈ ਹੇਠ ਸਥਾਨਕ ਕੱਕੜਵਾਲ ਚੌਂਕ ਵਿਖੇ ਧਰਨਾ ਦਿੰਦਿਆਂ ਕਰੀਬ ਦੋ ਘੰਟੇ ਆਵਜਾਈ ਠੱਪ ਰੱਖੀ ਗਈ ਤੇ ਧਰਨਾਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਗਟ ਕੀਤਾ। ਧਰਨਾਕਾਰੀਆਂ ਨੂੰ ਸਾਥੀ ਸੁਖਦੇਵ ਸ਼ਰਮਾ, ਕਾਮਰੇਡ ਮੇਜਰ ਸਿੰਘ ਪੁੰਨਾਵਾਲ ਅਤੇ ਤੇਜਾ ਸਿੰਘ ਬੇਨੜਾ ਤੋਂ ਇਲਾਵਾ ਹੋਰ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।
ਫਤਿਹਗੜ੍ਹ ਸਾਹਿਬ : ਆਲ ਇੰਡੀਆ ਦੀਆਂ 11 ਜਥੇਬੰਦੀਆਂ ਦੇ ਸੱਦੇ 'ਤੇ ਸੈਂਕੜੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਦਵਿੰਦਰ ਪੂਨੀਆ ਪ੍ਰਧਾਨ ਡੀ ਈ ਐੱਫ, ਅਵਤਾਰ ਸਿੰਘ ਚੀਮਾ ਪ੍ਰਧਾਨ ਦਰਜਾ ਚਾਰ ਯੂਨੀਅਨ, ਬੀਬੀ ਕਿਰਨਦੀਪ ਕੌਰ ਪੰਜੋਲਾ ਪ੍ਰਧਾਨ ਆਸ਼ਾ ਵਰਕਰ ਯੂਨੀਅਨ, ਬੀਬੀ ਸਿਮਰਤ ਕੌਰ ਝਾਮਪੁਰ, ਜਨਰਲ ਸਕੱਤਰ ਖੇਤ ਮਜ਼ਦੂਰ ਸਭਾ ਅਤੇ ਮਨਰੇਗਾ ਵਰਕਰ, ਅਮਰ ਨਾਥ ਜਨਰਲ ਸਕੱਤਰ ਏਟਕ, ਮਨਜੀਤ ਸਿੰਘ ਪ੍ਰਧਾਨ ਏਟਕ, ਮਲੂਕ ਮਸੀਹ ਐੱਫ ਸੀ ਆਈ, ਵਿਨੋਦ ਕੁਮਾਰ ਪੱਪੂ ਜਨਰਲ ਸਕੱਤਰ ਲੇਬਰ ਯੂਨੀਅਨ ਮੰਡੀ ਗੋਬਿੰਦਗੜ੍ਹ, ਬਾਲ ਕਿਸ਼ਨ ਪ੍ਰਧਾਨ ਸਟੀਲ ਵਰਕਰਜ਼ ਯੂਨੀਅਨ ਮੰਡੀ ਗੋਬਿੰਦਗੜ੍ਹ, ਕੇਵਲ ਕ੍ਰਿਸ਼ਨ ਪ੍ਰਧਾਨ ਇੰਟਕ ਦੀ ਅਗਵਾਈ ਵਿੱਚ ਵਿਸ਼ਾਲ ਧਰਨਾ ਮਾਰਿਆ ਗਿਆ।
ਇਸ ਮੌਕੇ ਕੋਕਾ ਕੋਲਾ ਫੈਕਟਰੀ ਨਬੀਪੁਰ ਵਿੱਚੋਂ ਕੱਢੇ ਗਏ ਮਜ਼ਦੂਰਾਂ ਦੀ ਬਹਾਲੀ ਦੀ ਮੰਗ ਕੀਤੀ ਗਈ, ਜੋ ਕੰਧਾਰੀ ਬੀਵਰੇਜ਼ ਕੰਪਨੀ ਨਬੀਪੁਰ ਜੋ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ। ਇਸ ਮੁਜ਼ਾਹਰੇ ਨੂੰ ਸੁਖਵਿੰਦਰ ਸਿੰਘ ਚਾਹਲ, ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਨੇ ਸੰਬੋਧਨ ਕੀਤਾ।

ਜਲੰਧਰ : ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦੇ ਸੰਬੰਧ ਵਿੱਚ ਰਾਸ਼ਟਰੀ ਟਰੇਡ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਫੋਕਲ ਪੁਆਇੰਟ ਜਲੰਧਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਸਵੇਰੇ 6 ਵਜੇ ਤੋਂ ਫੋਕਲ ਪੁਆਇੰਟ ਦਾ ਮੇਨ ਚੌਕ ਜਾਮ ਰੱਖਿਆ ਗਿਆ। ਇਹ ਜਾਮ ਦੁਪਹਿਰ 12 ਵਜੇ ਤੱਕ ਜਾਰੀ ਰਿਹਾ। ਫੈਸਲਾ ਕੀਤਾ ਗਿਆ ਕਿ 25 ਸਤੰਬਰ ਨੂੰ ਕਿਰਤ ਮੰਤਰੀ ਦੀ ਕੋਠੀ 'ਤੇ ਰੋਸ ਧਰਨਾ ਦਿੱਤਾ ਜਾਵੇਗਾ। ਰੋਸ ਪਰਦਰਸ਼ਨ ਨੂੰ ਕਾਮਰੇਡ ਹਰੀਮੁਨੀ ਸਿੰਘ ਸਕੱਤਰ ਸੀ ਟੀ ਯੂ, ਕਾਮਰੇਡ ਰਾਜੇਸ਼ ਥਾਪਾ ਸਕੱਤਰ ਏਟਕ ਅਤੇ ਕਾਮਰੇਡ ਰਾਮ ਕਿਸ਼ਨ ਪ੍ਰਧਾਨ ਸੀਟੀਯੂ ਤੋਂ ਇਲਾਵਾ ਕਾਮਰੇਡ ਹਵਾਲਦਾਰ ਯਾਦਵ ਪ੍ਰਧਾਨ ਹਿੰਦ ਮਜ਼ਦੂਰ ਕਿਸਾਨ ਪੰਚਾਇਤ, ਕਾਮਰੇਡ ਭੋਲਾ ਪ੍ਰਸ਼ਾਦ, ਕਾਮਰੇਡ ਪ੍ਰਭਾਵੀ, ਕਾਮਰੇਡ ਲਕਸ਼ਮੀ, ਕਾਮਰੇਡ ਕੰਚਨ, ਸ਼ੰਭੂ ਚੌਹਾਨ ਆਦਿ ਨੇ ਵੀ ਸੰਬੋਧਨ ਕੀਤਾ। ਭਾਰਤ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਹਜ਼ਾਰਾਂ ਸਨਅਤੀ ਮਜ਼ਦੂਰਾਂ, ਉਸਾਰੀ ਮਜ਼ਦੂਰਾਂ, ਮਨਰੇਗਾ ਮਜ਼ਦੂਰਾਂ, ਟਰਾਂਸਪੋਰਟ ਕਾਮਿਆਂ, ਬੈਂਕਾਂ ਅਤੇ ਬੀ.ਐੱਸ.ਐੱਨ.ਐੱਲ. ਅਤੇ ਬੀਮਾ ਨਿਗਮ, ਪਾਵਰਕਾਮ, ਆਂਗਨਵਾੜੀ ਵਰਕਰਾਂ-ਹੈਲਪਰਾਂ, ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਅਤੇ ਪੇਂਡੂ ਮਜ਼ਦੂਰਾਂ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਵਿਸ਼ਾਲ ਰੈਲੀ ਕਰਨ ਉਪਰੰਤ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਦੀਆਂ ਲੋਕ ਮਾਰੂ, ਮਜ਼ਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਰੋਹ ਭਰਪੂਰ ਰੋਸ ਵਿਖਾਵਾ ਕੀਤਾ।
ਮਾਹਿਲਪੁਰ : ਕੇਂਦਰੀ ਟਰੇਡ ਯੂਨੀਅਨ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ 'ਤੇ ਜੇ ਪੀ ਐੱਮ ਓ ਦੇ ਝੰਡੇ ਹੇਠ ਸਬਜ਼ੀ ਮੰਡੀ ਮਾਹਿਲਪੁਰ ਵਿਖੇ ਸਤਪਾਲ ਲੱਠ, ਸੂਰਜ ਪ੍ਰਕਾਸ਼, ਸੁਖਦੇਵ ਸਿੰਘ ਬੈਂਸ, ਗੁਰਜੀਤ ਕੌਰ ਅਤੇ ਸਤਵਿੰਦਰ ਸਿੰਘ ਪ੍ਰਧਾਨ ਗੌ.ਟੀ. ਯੂਨੀਅਨ ਦੀ ਪ੍ਰਧਾਨਗੀ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਹੜਤਾਲ ਕਰਕੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਚੌਂਕ 'ਤੇ ਚੱਕਾ ਜਾਮ ਕੀਤਾ। ਇਸ ਮੌਕੇ ਪ੍ਰਿੰ. ਪਿਆਰਾ ਸਿੰਘ ਤੋਂ ਇਲਾਵਾ ਪੈਨਸ਼ਨਰ ਆਗੂ ਮਾ. ਜੁਗਿੰਦਰ ਸਿੰਘ, ਗੌਤਮ ਪ੍ਰਦੂਮਣ, ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਅਮਰਜੀਤ ਕੁਮਾਰ, ਪਰਮਜੀਤ ਸਿੰਘ, ਜਗਤਾਰ ਸਿੰਘ ਬਾਹੋਵਾਲ, ਕਮਲਜੀਤ ਕੌਰ ਖੜੌਦਾ, ਬਲਵਿੰਦਰ ਕੌਰ, ਗੁਰਜੀਤ ਕੌਰ, ਮਾ. ਸਰਬਜੀਤ ਸਿੰਘ, ਅਵਤਾਰ ਸਿੰਘ ਪੈਰਾ ਮੈਡੀਕਲ ਆਗੂ, ਰਣਜੀਤ ਕੌਰ, ਮਾ. ਅਰਵਿੰਦਰ ਸਿੰਘ, ਸੁਮੀਤ ਸੁਰੀਨ ਆਦਿ ਨੇ ਵੀ ਸੰਬੋਧਨ ਕੀਤਾ।
ਫਿਲੌਰ : ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ 'ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਮਾਰੂ ਅਤੇ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕੌਮੀ ਪੱਧਰ ਦੀ ਹੜਤਾਲ ਦੇ ਸਮਰਥਨ ਵਿੱਚ ਜਨਤਕ ਜਥੇਬੰਦੀਆਂ ਦੇ ਮੋਰਚੇ ਵੱਲੋਂ ਫਿਲੌਰ ਵਿਖੇ ਵਿਸ਼ਾਲ ਰੈਲੀ ਕਰਕੇ ਰੋਹ ਅਤੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਰੈਲੀ ਦੀ ਅਗਵਾਈ ਜੇ ਪੀ ਐੱਮ ਓ ਦੇ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਤੀਰਥ ਸਿੰਘ ਬਾਸੀ, ਪਰਮਜੀਤ ਰੰਧਾਵਾ, ਅਜੈ ਫਿਲੌਰ, ਕੁਲਦੀਪ ਫਿਲੌਰ, ਸੁਨੀਤਾ ਫਿਲੌਰ ਕੌਂਸਲਰ ਆਦਿ ਨੇ ਕੀਤੀ।
ਤਲਵਾੜਾ (ਹੁਸ਼ਿਆਰਪੁਰ) : ਇੱਥੋਂ ਦੇ ਸਬਜ਼ੀ ਮੰਡੀ ਚੌਕ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ ਪੀ ਐੱਮ ਓ ਦੇ ਬੈਨਰ ਹੇਠ ਵੱਖ-ਵੱਖ ਮੁਲਾਜ਼ਮ, ਕਿਸਾਨ, ਬੇਰੁਜ਼ਗਾਰ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਰਾਸ਼ਟਰ-ਵਿਆਪੀ ਹੜਤਾਲ ਦੇ ਸਮਰਥਨ 'ਚ ਵਿਸ਼ਾਲ ਰੈਲੀ ਉਪਰੰਤ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮਾਰਚ ਸਬਜ਼ੀ ਮੰਡੀ ਚੌਕ ਤੋਂ ਮੁੱਖ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਚੌਧਰੀ ਗਿਆਨ ਸਿੰਘ ਚੌਕ 'ਤੇ ਸਮਾਪਤ ਹੋਇਆ। ਇਸ ਰੋਸ ਮੁਜ਼ਾਹਰੇ ਨੂੰ ਸ਼ਿਵ ਕੁਮਾਰ, ਵਰਿੰਦਰ ਵਿੱਕੀ, ਜਸਵੀਰ ਤਲਵਾੜ, ਗਿਆਨ ਸਿੰਘ ਗੁਪਤਾ, ਯੁਗਰਾਜ ਸਿੰਘ, ਮੁਲਖ ਰਾਜ, ਰਾਜੀਵ ਸ਼ਰਮਾ, ਧਰਮਿੰਦਰ ਸਿੰਘ,ਨਿਰਮਲਾ ਦੇਵੀ, ਰਣਜੀਤ ਕੌਰ, ਅਨਿਲ ਕੁਮਾਰ, ਅਮਰਿੰਦਰ ਢਿੱਲੋਂ, ਪਰਮਿੰਦਰ ਸਿੰਘ , ਨਰੇਸ਼ ਕੁਮਾਰ ਦਾਤਾਰਪੁਰ, ਨਰੇਸ਼ ਮਿੱਡਾ ਆਦਿ ਨੇ ਸੰਬੋਧਨ ਕੀਤਾ।
ਡੇਰਾ ਬਾਬਾ ਨਾਨਕ : ਤਹਿਸੀਲ ਡੇਰਾ ਬਾਬਾ ਨਾਨਕ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ 'ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੰਬੰਧਤ ਸੀ ਟੀ ਯੂ ਪੰਜਾਬ, ਏਟਕ, ਏਕਟੂ, ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ), ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਮਹੂਰੀ ਕਿਸਾਨ ਸਭਾ, ਸਾਂਝਾ ਠੇਕਾ ਮੁਲਾਜ਼ਮ ਮੋਰਚੇ ਅਤੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਖਿਲਾਫ ਜਸਵਿੰਦਰ ਸਿੰਘ ਜਾੜੀਆ ਕਲਾਂ, ਮਨਜੀਤ ਸਿੰਘ ਰਾਊਵਾਲ, ਜੋਗਿੰਦਰ ਸਿੰਘ ਖੰਨਾ ਚਮਾਰਾ, ਅਮ੍ਰਿੰਤਪਾਲ ਕੌਰ, ਰਜਨੀ ਸ਼ਰਮਾ ਅਤੇ ਮਾਸਟਰ ਪਲਵਿੰਦਰ ਸਿੰਘ ਰੰਧਾਵਾ ਦੀ ਸਾਂਝੀ ਪ੍ਰਧਾਨਗੀ ਹੇਠ ਦੇਸ਼-ਵਿਆਪੀ ਹੜਤਾਲ ਦੇ ਸੰਬੰਧ ਵਿੱਚ ਦਾਣਾ ਮੰਡੀ ਵਿਖੇ ਰੈਲੀ ਕਰਕੇ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕਰਕੇ ਘੰਟਿਆਂਬੱਧੀ ਮਹਾਰਾਜਾ ਰਣਜੀਤ ਸਿੰਘ ਚੌਕ ਜਾਮ ਕੀਤਾ ਗਿਆ।
ਇਸ ਵਿਸ਼ਾਲ ਰੈਲੀ ਅਤੇ ਮੁਜ਼ਾਹਰੇ ਨੂੰ ਅਵਤਾਰ ਸਿੰਘ ਨਾਗੀ, ਬਲਦੇਵ ਸਿੰਘ ਖਹਿਰਾ ਆਦਿ ਨੇ ਵੀ ਸੰਬੋਧਨ ਕੀਤਾ।

ਧਾਰੀਵਾਲ : ਦੇਸ਼-ਵਿਆਪੀ ਹੜਤਾਲ ਨੂੰ ਲੈ ਕੇ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਮਿੱਲ ਗਰਾਉਂਡ ਧਾਰੀਵਾਲ ਇਕੱਠੇ ਹੋ ਕੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਡਡਵਾਂ ਚੌਂਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਾਮਰੇਡ ਜਸਵੰਤ ਸਿੰਘ ਬੁੱਟਰ, ਕਾਮਰੇਡ ਜੋਗਿੰਦਰ ਸਿੰਘ ਲੇਹਲ, ਗਗਨ, ਬਾਬਾ ਯਾਕੂਬ ਮਸੀਹ, ਕੁਲਦੀਪ ਪੂਰੋਵਾਲ, ਸੁਖਵਿੰਦਰ ਰੰਧਾਵਾ, ਪ੍ਰਕਾਸ਼ ਚੰਦ, ਵਿਲਿਅਮ ਮਸੀਹ ਆਦਿ ਨੇ ਵੀ ਸੰਬੋਧਨ ਕੀਤਾ।
ਸ੍ਰੀ ਹਰਗੋਬਿੰਦਪੁਰ : ਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਜਨਤਕ ਜਥੇਬੰਦੀਆਂ ਅਤੇ ਮੁਲਾਜ਼ਮਾਂ ਦੀਆਂ ਟਰੇਡ ਯੂਨੀਅਨਾਂ ਵੱਲੋਂ ਸ਼ਿੰਦਰ ਕੌਰ ਮਨੇਸ਼, ਜਸਮੇਲ ਸਿੰਘ ਬਿੰਟੂ ਧੀਰੋਵਾਲ, ਕਰਮ ਸਿੰਘ ਵਰਸਾਲ ਚੱਕ ਦੀ ਪ੍ਰਧਾਨਗੀ ਹੇਠ ਦੇਸ਼-ਵਿਆਪੀ ਹੜਤਾਲ ਦੀ ਹਮਾਇਤ ਕਰਦਿਆਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਟਰੈਫਿਕ ਜਾਮ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਜਨਤਕ ਜਥੇਬੰਦੀਆਂ ਦੇ ਆਗੂ ਨੀਲਮ ਘੁਮਾਣ, ਜਸਮੇਲ ਸਿੰਘ ਬਿੱਟੂ ਧੀਰੋਵਾਲ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਦਿਆਲ ਸਿੰਘ ਘੁਮਾਣ ਅਤੇ ਗੁਰਬੰਸ ਸਿੰਘ ਤੋਂ ਇਲਾਵਾ ਹਰਦੀਪ ਸਿੰਘ ਪੰਡੋਰੀ, ਕੁਲਵੰਤ ਸਿੰਘ ਧੰਦੋਈ, ਕਾਮਰੇਡ ਅਜੀਤ ਸਿੰਘ ਡੋਗਰ, ਕਾਮਰੇਡ ਸਤਨਾਮ ਸਿੰਘ ਸ੍ਰੀ ਹਰਗੋਬਿੰਦਪੁਰ, ਕਾਮਰੇਡ ਸੁਰਜੀਤ ਸਿੰਘ ਭਿੰਡਰ ਸ੍ਰੀ ਹਰਗੋਬਿੰਦਪੁਰ, ਬਾਬਾ ਜਰਨੈਲ ਸਿੰਘ ਭਾਮ, ਸਤਨਾਮ ਸਿੰਘ ਦਕੋਹਾ ਆਦਿ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ : ਵੱਖ-ਵੱਖ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਅਪਣਾਈਆਂ ਗਈਆਂ ਮਜ਼ਦੂਰ, ਮੁਲਾਜ਼ਮ, ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਕੀਤੀ ਗਈ ਦੇਸ਼-ਵਿਆਪੀ ਹੜਤਾਲ ਮੌਕੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਅਤੇ ਟ੍ਰੇਡ ਯੂਨੀਅਨਾਂ ਵੱਲੋਂ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇੱਕ ਰੈਲੀ ਕੀਤੀ ਗਈ। ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਥੀ ਦਵਿੰਦਰ ਸਿੰਘ ਕੱਕੋਂ, ਏਟਕ ਦੇ ਸੂਬਾਈ ਆਗੂ ਸਾਥੀ ਕੁਲਦੀਪ ਸਿੰਘ, ਇੰਟਕ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਢੱਟ, ਸੀ.ਪੀ.ਆਈ ਦੇ ਸਟੇਟ ਕੌਂਸਲ ਮੈਂਬਰ ਅਮਰਜੀਤ ਸਿੰਘ, ਪੀ.ਐੱਸ.ਈ. ਬੀ ਇੰਪਲਾਈਜ਼ ਫੈਡਰੇਸ਼ਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਤੋਂ ਇਲਾਵਾ ਜੀ.ਟੀ.ਯੂ.ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਸ਼ਰਮਾ, ਆਂਗਣਵਾੜੀ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ, ਜਲ ਸਰੋਤ ਆਗੂ ਪਰਮਜੀਤ ਸਿੰਘ, ਨੇਪਾਲੀ ਏਕਤਾ ਮੰਚ ਆਗੂ ਰਾਮ ਪ੍ਰਸਾਦ ਢੀਮਰੇ, ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ (ਆਜ਼ਾਦ) ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਨਾਥ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਪ੍ਰਦੀਪ ਸੈਣੀ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਜਨਰਲ ਸਕੱਤਰ ਹਰਨਿੰਦਰ ਕੌਰ, ਨੇਪਾਲੀ ਏਕਤਾ ਸਮਾਜ ਆਗੂ ਰਾਮ ਚੰਦਰ ਪੈਰਾ ਮੈਡੀਕਲ ਯੂਨੀਅਨ ਆਗੂ ਮਨਜੀਤ ਬਾਜਵਾ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਇੰਦਰਜੀਤ ਵਿਰਦੀ ਨੇ ਨਿਭਾਈ।
ਭੁਲੱਥ : ਸਬ-ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਦੇਸ਼-ਵਿਆਪੀ ਅੰਦੋਲਨ ਦੇ ਸੱਦੇ 'ਤੇ ਰੋਸ ਮਾਰਚ ਕਰਦਿਆਂ ਭੁਲੱਥ ਚੌਕ ਨਜ਼ਦੀਕ ਥਾਣਾ ਭੁਲੱਥ ਵਿਖੇ ਧਰਨਾ ਦਿੱਤਾ ਗਿਆ। ਰੋਸ ਮੁਜ਼ਾਹਰਾ ਕਰਦਿਆਂ ਭੁਲੱਥ ਕਸਬੇ ਦੀਆਂ ਸੜਕਾਂ 'ਤੇ ਯੂਨੀਅਨ ਵਰਕਰਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਲੋਕ ਮਾਰੂ, ਮਜ਼ਦੂਰ ਮਾਰੂ ਨੀਤੀਆਂ ਖਿਲਾਫ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਬਲਾਕ ਤਹਿਸੀਲ ਭੁਲੱਥ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਤੋਂ ਇਲਾਵਾ ਸਿਕੰਦਰ ਪਾਸਵਾਨ, ਲਾਲ ਚੰਦ, ਰਣਜੀਤ ਸਿੰਘ, ਬਲਵਿੰਦਰ ਸਿੰਘ ਕਮਰਾਏ ਨੇ ਸੰਬੋਧਨ ਕੀਤਾ।
ਬਟਾਲਾ : ਭਾਰਤ ਪੱਧਰ ਦੀ ਹੜਤਾਲ ਸਮੇਂ ਇੰਟਕ, ਏਕਟ, ਸੀਟੂ, ਏਕਟੂ, ਸੀ ਟੀ ਯੂ ਪੰਜਾਬ ਅਤੇ ਆਲ ਇੰਡੀਆ ਇੰਸ਼ੋਰਿਸ ਇੰਪਲਾਈਜ਼ ਐਸੋਸੀਏਸ਼ਨ ਆਦਿ ਦਰਜਨਾਂ ਯੂਨੀਅਨਾਂ ਦੀ ਅਗਵਾਈ ਵਿੱਚ ਹਜ਼ਾਰਾਂ ਵਰਕਰਾਂ ਨੇ ਹੜਤਾਲ ਕਰਕੇ ਬਟਾਲਾ ਰੇਲਵੇ ਸਟੇਸ਼ਨ ਉੱਪਰ ਰੇਲਗੱਡੀਆਂ ਰੋਕੀਆਂ। ਸ਼ਹਿਰ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ ਕਈ ਘੰਟੇ ਧਰਨਾ ਦਿੱਤਾ। ਇਸ ਧਰਨੇ ਦੀ ਪ੍ਰਧਾਨਗੀ ਜਸਵੰਤ ਸਿੰਘ, ਜਗੀਰ ਸਿੰਘ, ਅਸ਼ਵਨੀ ਕੁਮਾਰ ਹੈਪੀ ਅਤੇ ਮੋਹਨ ਲਾਲ ਨੇ ਸਾਂਝੇ ਤੌਰ 'ਤੇ ਕੀਤੀ। ਵਰਕਰਾਂ ਨੂੰ ਏਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਏਕਟੂ ਦੇ ਬੁਲਾਰਿਆਂ ਕ੍ਰਮਵਾਰ ਮੋਹਨ ਲਾਲ, ਰਣਬੀਰ ਸਿੰਘ ਵਿਰਕ, ਮਾ: ਰਘਬੀਰ ਸਿੰਘ ਪਕੀਵਾਂ ਅਤੇ ਕਾ: ਗੁਰਮੀਤ ਸਿੰਘ ਬਖਤਪੁਰਾ ਤੋਂ ਇਲਾਵਾ ਗੁਰਪ੍ਰੀਤ ਰੰਗੀਲਪੁਰ, ਪਰਵੇਜ਼ ਮਸੀਹ, ਕਾਲਾ ਅਫਗਾਨਾ, ਗੁਰਬਖਸ਼ ਸਿੰਘ, ਜਰਨੈਲ ਸਿੰਘ, ਬਸ਼ੀਰ ਗਿੱਲ, ਗੁਰਇੰਦਰ ਸਿੰਘ, ਡਾ: ਅਨੂਪ ਸਿੰਘ, ਮਾਸਟਰ ਮਹਿੰਦਰ ਸਿੰਘ, ਵਿਜੈ ਕੁਮਾਰ, ਮੰਗਲ ਰਾਜ, ਸਤਨਾਮ ਸੱਤੂ, ਅਵਤਾਰ ਸਿੰਘ ਕਿਰਤੀ, ਗੁਰਚਰਨ ਸਿੰਘ ਨੇ ਸੰਬੋਧਨ ਕੀਤਾ।
ਲੁਧਿਆਣਾ : ਹੜਤਾਲ ਵਿੱਚ ਏਟਕ, ਸੀਟੂ, ਇੰਟਕ, ਸੀ ਟੀ ਯੂ ਅਤੇ ਹੋਰ ਜੱਥੇਬੰਦੀਆਂ ਨਾਲ ਸੰਬੰਧਤ ਕਾਮੇ ਸ਼ਾਮਲ ਹੋਏ। ਉਹ ਆਪਣੇ ਅਦਾਰਿਆਂ ਦੇ ਬਾਹਰ ਰੈਲੀਆਂ ਕਰਨ ਉਪਰੰਤ ਬੱਸ ਅੱਡੇ 'ਤੇ ਇਕੱਠੇ ਹੋਏ ਅਤੇ ਰੈਲੀ ਕੀਤੀ, ਜਿਸ ਦੀ ਪ੍ਰਧਾਨਗੀ ਕਾ. ਓਮ ਪ੍ਰਕਾਸ਼ ਮਹਿਤਾ ਏਟਕ, ਜਗਦੀਸ਼ ਚੰਦ-ਸੀਟੂ, ਗੁਰਜੀਤ ਸਿੰਘ ਜਗਪਾਲ-ਇੰਟਕ, ਪਰਮਜੀਤ ਸਿੰਘ ਸੀ ਟੀ ਯੂ ਨੇ ਕੀਤੀ।
ਇਸ ਮੌਕੇ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰઠ ਏਟਕ ਪੰਜਾਬ,ઠ ਵਿਜੈ ਮਿਸ਼ਰਾ ਪ੍ਰਧਾਨ ਸੀਟੂ ਪੰਜਾਬ, ਇੰਦਰਜੀਤ ਸਿੰਘ ਗਰੇਵਾਲ ਪ੍ਰਧਾਨ ਸੀ ਟੀ ਯੂ ਪੰਜਾਬ, ਸਰਬਜੀਤ ਸਿੰਘ ਸਰਹਾਲੀ ਉਪ ਪ੍ਰਧਾਨ ਇੰਟਕ ਪੰਜਾਬ ਤੋਂ ਇਲਾਵਾ ਜਤਿੰਦਰ ਪਾਲ ਸਿੰਘ ਸੀਟੂ, ਤਰਸੇਮ ਜੋਧਾਂ ਸਾਬਕਾ ਵਿਧਾਇਕ, ਸੁਰੇਸ਼ ਸੂਦ ਇੰਟਕ, ਦਲਜੀਤ ਸਿੰਘ ਰੇਲਵੇ, ਕਰਤਾਰ ਸਿੰਘ ਬੁਆਣੀ, ਸੁਖਵਿੰਦਰ ਸੇਖੋਂ, ਅਮਰਜੀਤ ਮੱਟੂ, ਡਾ: ਅਰੁਣ ਮਿੱਤਰਾ, ਰਮੇਸ਼ ਰਤਨ, ਡੀ ਪੀ ਮੌੜ ਏਟਕ, ਨਰੇਸ਼ ਗੌੜ ਅਤੇ ਸੁਭਾਸ਼ ਰਾਨੀ ਆਂਗਨਵਾੜੀ ਨੇ ਵੀ ਸੰਬੋਧਨ ਕੀਤਾ।
ਇਸ ਹੜਤਾਲ ਵਿੱਚ ਹੋਰਨਾਂ ਤੋਂ ਇਲਾਵਾ ਸਨਅਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼ ਕਾਮੇ, ਬੈਂਕ, ਬਿਜਲੀ, ਆਸ਼ਾ ਵਰਕਰ, ਨਗਰ ਨਿਗਮ ਦੇ ਮੁਲਾਜ਼ਮ, ਬੀ ਐੱਸ ਐੱਨ ਐੱਲ ਕਾਮੇ, ਪੀ ਐੱਸ ਐੱਸ ਐੱਫ, ਦਰਜਾ ਚਾਰ, ਪਬਲਿਕ ਹੈਲਥ ਕਾਮੇ ਅਤੇ ਕਈ ਹੋਰ ਗੈਰ ਜੱਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਲ ਹੋਏ।
ਖਡੂਰ ਸਾਹਿਬ : ਚਾਰ ਖੱਬੀਆਂ ਪਾਰਟੀਆਂ ਵੱਲੋਂ ਖਡੂਰ ਸਾਹਿਬ ਵਿਖੇ ਬਾਜ਼ਾਰਾਂ ਵਿੱਚੋਂ ਰੋਸ ਮਾਰਚ ਕਰਕੇ ਬੱਸ ਅੱਡਾ ਖਡੂਰ ਸਾਹਿਬ ਵਿੱਚ ਭਾਰੀ ਇਕੱਠ ਕੀਤਾ ਗਿਆ, ਜਿਸ ਦੀ ਅਗਵਾਈ ਸੀ ਪੀ ਆਈ ਦੇ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ, ਸੀ ਪੀ ਆਈ ਐੱਮ ਦੇ ਨਿੰਦਰ ਸਿੰਘ ਖਡੂਰ ਸਾਹਿਬ, ਸੀ ਪੀ ਐੱਮ ਪੰਜਾਬ ਦੇ ਕਾਰਾ ਸਿੰਘ ਗੰਡਾਪਿੰਡ ਨੇ ਕੀਤੀ। ਇਕੱਠ ਨੂੰ ਸੀ ਪੀ ਆਈ ਦੀ ਸੂਬਾ ਕਾਰਜਕਾਰਨੀ ਦੀ ਮੈਂਬਰ ਨਰਿੰਦਰ ਕੌਰ ਸੋਹਲ, ਸੀ ਪੀ ਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਪਾਲ ਸਿੰਘ ਤੇ ਸੀਪੀਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਮੁਖਤਾਰ ਸਿੰਘ ਮੱਲਾ ਤੋਂ ਇਲਾਵਾ ਦਵਿੰਦਰ ਕੁਮਾਰ ਸੋਹਲ ਜ਼ਿਲ੍ਹਾ ਕਾਰਜਕਾਰੀ ਸਕੱਤਰ ਸੀ ਪੀ ਆਈ, ਬਲਦੇਵ ਸਿੰਘ ਧੂੰਦਾ, ਹਰਬੰਸ ਸਿੰਘ, ਜਸਵੰਤ ਸਿੰਘ ਖਡੂਰ ਸਾਹਿਬ, ਪਿਆਰਾ ਸਿੰਘ ਖਡੂਰ ਸਾਹਿਬ, ਸਵਰਨ ਕੌਰ ਖਡੂਰ ਸਾਹਿਬ, ਨਿੰਦਰ ਕੌਰ ਖਡੂਰ ਸਾਹਿਬ, ਅਜੈਬ ਸਿੰਘ ਜਗਦੀਸ਼, ਗੁਰਮੁਖ ਸਿੰਘ ਦੀਨੇਵਾਲਾ, ਸੁਰਜੀਤ ਸਿੰਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਾਹਿਬ ਨੇ ਵੀ ਸੰਬੋਧਨ ਕੀਤਾ।
ਦਿਹਾਤੀ ਮਜ਼ਦੂਰ ਸਭਾ ਵਲੋਂ ਸੂਬੇ ਭਰ ਵਿਚ ਧਰਨੇ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ 1 ਅਪ੍ਰੈਲ 2016 ਨੂੰ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਮਜ਼ਦੂਰਾਂ ਦੇ ਰਹਿੰਦੇ ਨੀਲੇ ਕਾਰਡਾਂ ਦੇ ਫਾਰਮ ਵੱਖ ਵੱਖ ਜਥੇਬੰਦੀਆਂ ਨੇ ਅਨਾਜ ਭਵਨ ਚੰਡੀਗੜ੍ਹ ਵਿਚ ਜਮਾਂ ਕਰਵਾਏ ਸਨ ਤੇ ਮੀਟਿੰਗ ਵਿਚ ਫੈਸਲਾ ਹੋਇਆ ਸੀ ਕਿ ਜਥੇਬੰਦੀਆਂ ਵਲੋਂ ਦਿੱਤੇ ਗਏ ਫਾਰਮਾਂ 'ਤੇ ਹਰ ਹਾਲਤ ਨੀਲੇ ਕਾਰਡ ਬਣਨਗੇ। ਦਿਹਾਤੀ ਮਜ਼ਦੂਰ ਸਭਾ ਨੇ ਹਜ਼ਾਰਾਂ ਫਾਰਮ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਭਰ ਕੇ ਜਮਾ ਕਰਵਾਏ ਹਨ ਪਰ ਅਜੇ ਤੱਕ ਉਹ ਕਾਰਡ ਸਪਲਾਈ ਨਹੀਂ ਕੀਤੇ ਗਏ। ਲੱਗਦਾ ਹੈ ਕਿ ਸਰਕਾਰ ਇਹ ਕਾਰਡ ਵੀ ਆਪਣੇ ਮੰਤਰੀਆਂ ਤੇ ਵਿਧਾਇਕਾਂ ਰਾਹੀਂ ਵੰਡ ਦੇ ਇਹਨਾਂ ਕਾਰਡਾਂ ਨੂੰ ਵੀ ਵੋਟ ਪ੍ਰਾਪਤੀ ਦੇ ਹਥਿਆਰ ਵਜੋਂ ਵਰਤਣਾ ਚਾਹੁੰਦੀ ਹੈ।
ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ ਮਾਰੇ ਗਏ ਧਰਨਿਆਂ ਵਿਚ ਹਜ਼ਾਰਾਂ ਮਜ਼ਦੂਰ ਸ਼ਾਮਲ ਹੋਏ ਅਤੇ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹੋਈਆਂ। ਇਹ ਧਰਨੇ ਰੱਈਆ, ਜੰਡਿਆਲਾ ਗੁਰੂ, ਅੰਮ੍ਰਿਤਸਰ, ਅਜਨਾਲਾ, ਤਰਨ ਤਾਰਨ, ਭਿੱਖੀਵਿੰਡ, ਫਤਿਹਾਬਾਦ, ਨਕੋਦਰ, ਫਿਲੌਰ, ਸ਼ਾਹਕੋਟ, ਪਠਾਨਕੋਟ, ਬਟਾਲਾ, ਅਬੋਹਰ, ਮੁਕਤਸਰ, ਭੂੱਚੋ ਮੰਡੀ, ਨਥਾਣਾ, ਸੰਗਤ ਮੰਡੀ, ਤਲਵੰਡੀ, ਮਹਿਲ ਕਲਾਂ, ਸਮਾਣਾ ਆਦਿ ਥਾਵਾਂ 'ਤੇ ਮਾਰੇ ਗਏ ਅਤੇ ਕਪੂਰਥਲਾ ਵਿਚ ਇਕ ਵੱਡੇ ਵਫਦ ਨੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਦਿੱਤਾ ਗਿਆ।
ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਜਥੇਬੰਦੀਆਂ ਵਲੋਂ ਦਿੱਤੇ ਗਏ ਫਾਰਮਾਂ ਤੇ ਨੀਲੇ ਕਾਰਡ ਤੁਰੰਤ ਜਾਰੀ ਕੀਤੇ ਜਾਣ ਤੇ ਉਹਨਾਂ 'ਤੇ ਰਾਸ਼ਨ ਸਪਲਾਈ ਕੀਤਾ ਜਾਵੇ। ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਨਿੱਤ ਵਰਤੋਂ ਦੀਆਂ ਸਾਰੀਆਂ ਚੀਜਾਂ ਸਸਤੇ ਭਾਅ 'ਤੇ ਦਿੱਤੀਆਂ ਜਾਣ, ਰਾਸ਼ਨ ਦੀ ਵੰਡ ਸੁਚਾਰੂ ਢੰਗ ਨਾਲ ਚਲਾਉਣ ਲਈ ਖਪਤਕਾਰਾਂ ਦੀਆਂ ਨਿਗਰਾਨ ਕਮੇਟੀਆਂ ਬਣਾਈਆਂ ਜਾਣ ਅਤੇ ਵੰਡਿਆ ਜਾਣ ਵਾਲਾ ਰਾਸ਼ਨ ਚੰਗੀ ਕੁਆਲਟੀ ਦਾ ਤੇ ਖਾਣਯੋਗ ਹੋਵੇ।
ਇਨ੍ਹਾਂ ਧਰਨਿਆਂ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਦਰਸ਼ਨ ਨਾਹਰ, ਅਮਰੀਕ ਸਿੰਘ ਦਾਊਦ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਪਰਮਜੀਤ ਰੰਧਾਵਾ, ਲਾਲ ਚੰਦ ਕਟਾਰੂਚੱਕ, ਜਗਜੀਤ ਸਿੰਘ ਜੱਸੇਆਣਾ, ਮਹੀਪਾਲ ਬਠਿੰਡਾ, ਮਿੱਠੂ ਸਿੰਘ, ਭੋਲਾ ਸਿੰਘ ਕਲਾਲ ਮਾਜਰਾ, ਸੁਖਦੇਵ ਸਿੰਘ ਨਿਆਲ, ਗੁਰਨਾਮ ਸਿੰਘ ਉਮਰਪੁਰਾ, ਬਲਦੇਵ ਸਿੰਘ ਭੈਲ, ਨਰਿੰਦਰ ਸਿੰਘ ਵਡਾਲਾ, ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ, ਹਜਾਰੀ ਲਾਲ, ਨਿਰਮਲ ਸਿੰਘ ਮਲਸੀਹਾਂ, ਨਿਰਮਲ ਸਿੰਘ ਆਧੀ, ਜੱਗਾ ਸਿੰਘ, ਗੁਰਮੇਜ ਲਾਲ ਗੇਜੀ, ਹਰਜੀਤ ਮਦਰੱਸਾ, ਸੱਤਪਾਲ ਪੱਟੀ, ਮੱਖਣ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। 'ਸੰਗਰਾਮੀ ਲਹਿਰ' ਦੇ ਦਫਤਰ ਵਿਖੇ ਪ੍ਰਾਪਤ ਹੋਈਆਂ ਸੰਖੇਪ ਰਿਪੋਰਟਾਂ ਹੇਠ ਅਨੁਸਾਰ ਹਨ :

ਮਹਿਲ ਕਲਾਂ : ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ, ਚਰਨ ਸਿੰਘ ਵਜੀਦਕੇ, ਸਾਧੂ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਬੀ.ਡੀ.ਪੀ.ਓ., ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮਾਰਗ ਮਹਿਲ ਕਲਾਂ 'ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਦਲਿਤਾਂ ਪਛੜੇ ਵਰਗਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ। ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਕਾਨੂੰਨ ਮੁਤਾਬਿਕ 15 ਦਿਨਾਂ ਦੇ ਅੰਦਰ ਅੰਦਰ ਅਦਾਇਗੀ ਯਕੀਨੀ ਨਹੀਂ ਬਣਾਈ ਜਾ ਰਹੀ, ਸਗੋਂ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੈਸੇ ਲੈਣ ਲਈ ਸੜਕਾਂ 'ਤੇ ਆਉਣਾ ਪੈ ਰਿਹਾ ਹੈ। ਇਸਤਰੀ ਆਗੂ ਇੰਦਰਜੀਤ ਕੌਰ ਸਹੌਰ ਨੇ ਕਿਹਾ ਕਿ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਔਰਤਾਂ 'ਤੇ ਜਬਰ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਦਾ ਖਮਿਆਜ਼ਾ ਸੱਤਾਧਾਰੀ ਧਿਰ ਨੂੰ ਆਉਣ ਵਾਲੇ ਦਿਨਾਂ 'ਚ ਭੁਗਤਣਾ ਪਵੇਗਾ। ਇਸ ਮੌਕੇ ਕਾਮਰੇਡ ਆਤਮਾ ਸਿੰਘ, ਜਗਨ ਸਿੰਘ ਕ੍ਰਿਪਾਲ ਸਿੰਘ ਵਾਲਾ ਨੇ ਲੋਕ ਪੱਖੀ ਗੀਤਾਂ ਰਾਹੀਂ ਰੰਗ ਬੰਨ੍ਹਿਆ।
ਸ਼ਾਹਕੋਟ : ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਪੱਧਰੀ ਸੱਦੇ 'ਤੇ ਬੁੱਧਵਾਰ ਨੂੰ ਸਾਥੀ ਗੁਰਮੇਲ ਸਿੰਘ ਸੋਹਲ ਖਾਲਸਾ ਦੀ ਅਗਵਾਈ 'ਚ ਖੁਰਾਕ ਸਪਲਾਈ ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਮਰਦ ਅਤੇ ਔਰਤਾਂ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਇਕੱਠੇ ਹੋਏ ਅਤੇ ਜ਼ੋਰਦਾਰ ਮੁਜ਼ਾਹਰਾ ਕਰਦਿਆਂ ਖੁਰਾਕ ਸਪਲਾਈ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ। ਇਸ ਮੌਕੇ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਹੋਤਾ ਨੇ ਸੰਬੋਧਨ ਕੀਤਾ।
ਮੁਕਤਸਰ : ਦਿਹਾਤੀ ਮਜ਼ਦੂਰ ਸਭਾ' ਵੱਲੋਂ ਮਜ਼ਦੂਰ ਮੰਗਾਂ ਨੂੰ ਮਨਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਮੀਨਾਰ-ਏ-ਮੁਕਤਾ ਵਿਖੇ ਰੈਲੀ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਤੋਂ ਇਲਾਵਾ ਜਸਵਿੰਦਰ ਸਿੰਘ ਸੰਗੂਧੋਣ ਅਤੇ ਜੰਗ ਸਿੰਘ ਸੀਰਵਾਲੀ ਨੇ ਵੀ ਸੰਬੋਧਨ ਕੀਤਾ।
ਫਿਲੌਰ : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੱਦੇ 'ਤੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵੱਲੋਂ ਫੂਡ ਸਪਲਾਈ ਦਫਤਰ ਫਿਲੌਰ ਅੱਗੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਮੇਜਰ ਫਿਲੌਰ, ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸੁਨੀਤਾ ਕੌਂਸਲਰ ਫਿਲੌਰ, ਅਤੇ ਸਰਪੰਚ ਮਨੋਹਰ ਲਾਖਾ ਪੱਦੀ ਜਗੀਰ ਨੇ ਸੰਬੋਧਨ ਕੀਤਾ।
ਤਰਨ ਤਾਰਨ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ 'ਤੇ ਤਹਿਸੀਲ ਖੁਰਾਕ ਸਪਲਾਈ ਦਫਤਰ ਸਾਹਮਣੇ ਹੀਰਾ ਸਿੰਘ ਅਲਾਦੀਨਪੁਰ, ਗੁਰਭੇਜ ਸਿੰਘ ਬਾਠ, ਕਰਤਾਰ ਸਿੰਘ ਪੱਖੋਕੇ ਦੀ ਅਗਵਾਈ ਹੇਠ ਪਹਿਲਾਂ ਗਾਂਧੀ ਪਾਰਕ ਵਿੱਚ ਇਕੱਠ ਕਰਨ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਏ ਐੱਫ ਐੱਸ ਓ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡਾਂ ਦੀ ਵੰਡ ਸਮੇਂ ਕੀਤੇ ਪੱਖਪਾਤੀ ਰਵੱਈਏ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਦੀ ਆਗੂ ਲਖਵਿੰਦਰ ਕੌਰ ਝਬਾਲ, ਕੁਲਵੰਤ ਕੌਰ ਅਲਾਦੀਨਪੁਰ, ਪ੍ਰਕਾਸ਼ ਕੌਰ ਅਲਾਦੀਨਪੁਰ ਆਦਿ ਨੇ ਵੀ ਸੰਬੋਧਨ ਕੀਤਾ।
ਰਈਆ : ਦਿਹਾਤੀ ਮਜ਼ਦੂਰ ਸਭਾ ਦੇ ਸੈਂਕੜੇ ਕਾਰਕੁਨਾਂ ਵੱਲੋਂ ਪਬਲਿਕ ਵੰਡ ਪ੍ਰਣਾਲੀ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕਰ ਕੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜ਼ਿਲ਼੍ਹਾ ਜਨਰਲ ਸਕੱਤਰ ਅਤੇ ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਨੇ ਸੰਬੋਧਨ ਕੀਤਾ।
'ਕਿਸਾਨੀ, ਜਵਾਨੀ ਤੇ ਪਾਣੀ ਬਚਾਓ ਮੋਰਚੇ' ਵੱਲੋਂ ਸੂਬੇ ਭਰ 'ਚ ਧਰਨੇ
ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੋਰਚੇ' ਵੱਲੋਂ ਪੰਜਾਬ ਭਰ ਵਿਚ ਡੀ.ਸੀ. ਦਫਤਰਾਂ 'ਤੇ ਵਿਸ਼ਾਲ ਧਰਨੇ ਦਿੱਤੇ ਗਏ।
ਅਮ੍ਰਿਤਸਰ, ਗੁਰਦਾਸਪੁਰ, ਜਲੰਧਰ, ਸੰਗਰੂਰ, ਮਾਨਸਾ, ਰੋਪੜ ਵਿਖੇ ਲਾਏ ਧਰਨਿਆਂ ਵਿਚ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਰਘਬੀਰ ਸਿੰਘ ਪਕੀਵਾਂ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਾਂਬਰ, ਬਲਵਿੰਦਰ ਸਿੰਘ ਦੁਧਾਲਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਗੰਨਾ ਉਤਪਾਦਨ ਐਸੋਸੀਏਸ਼ਨ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਦੀ ਬਾਦਲ ਸਰਕਾਰ ਕਿਸਾਨ ਵਿਰੋਧੀ ਨੀਤੀਆਂ 'ਤੇ ਅਮਲ ਕਰ ਰਹੀਆਂ ਹਨ। ਵੱਧ ਰਹੀ ਮਹਿੰਗਾਈ ਨਾਲ ਕਿਸਾਨਾਂ ਦੇ ਲਾਗਤ ਖਰਚੇ ਲਗਾਤਾਰ ਵੱਧ ਰਹੇ ਹਨ। ਕਿਸਾਨੀ ਜਿਣਸਾਂ ਦੇ ਭਾਅ ਲਾਹੇਵੰਦ ਨਾ ਹੋਣ ਕਾਰਨ ਖੇਤੀ ਘਾਟੇਵੰਦਾ ਸੌਦਾ ਬਣ ਕੇ ਰਹਿ ਗਈ ਹੈ। ਕਿਸਾਨੀ ਕਰਜ ਜਾਲ ਵਿਚ ਫਸ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋੜ ਹੈ ਕਿ ਕਾਰਪੋਰੇਟ ਪੱਖੀ ਨੀਤੀਆਂ ਤਿਆਗ ਕੇ ਕਿਸਾਨ ਪੱਖੀ ਨੀਤੀ ਅਪਣਾਈ ਜਾਵੇ। ਕਿਸਾਨ ਮੰਗ ਕਰ ਰਹੇ ਸਨ ਕਿ ਝੋਨੇ ਦੀ ਸਰਕਾਰੀ ਖਰੀਦ 20 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ, ਬਾਸਮਤੀ ਦੀ ਸਰਕਾਰੀ ਖਰੀਦ ਘਟੋ-ਘੱਟ ਚਾਰ ਹਜ਼ਾਰ ਰੁਪਏ ਪ੍ਰਤੀ ਕਵਿੰਟਲ ਦੇ ਰੇਟ 'ਤੇ ਯਕੀਨੀ ਬਣਾਈ ਜਾਵੇ, ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਰੱਦ ਕੀਤੇ ਗਏ ਇੰਤਕਾਲ ਬਹਾਲ ਕੀਤੇ ਜਾਣ, ਕਿਸਾਨੀ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ, ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਕੀਤੀ ਜਾਵੇ; 10 ਏਕੜ ਤੋਂ ਘੱਟ ਜ਼ਮੀਨ ਦੇ ਮਾਲਕਾਂ ਨੂੰ ਅੱਧੇ ਰੇਟ ਤੇ ਖਾਦ, ਬੀਜ, ਸੰਦ ਅਤੇ ਕੀਟਨਾਸ਼ਕ ਦਿੱਤੇ ਜਾਣ; ਫਸਲਾਂ ਦਾ ਬੀਮਾ ਸਰਕਾਰੀ ਖਰਚੇ ਤੇ ਕੀਤਾ ਜਾਵੇ ਅਤੇ ਕਰਜ਼ਾ ਨਬੇੜੂ ਕਾਨੂੰਨ ਕਿਸਾਨ ਪੱਖੀ ਬਣਾਇਆ ਜਾਵੇ; ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ; 5 ਏਕੜ ਤੱਕ ਦੇ ਮਾਲਕਾਂ ਨੂੰ ਬਿਜਲੀ ਮੋਟਰਾਂ ਦੇ ਕੁਨੈਕਸ਼ਨ ਮੁਫਤ ਦਿੱਤੇ ਜਾਣ ਅਤੇ ਲੋਕਾਂ 'ਤੇ ਲਾਇਆ ਗਿਆ ਗਊ ਸੈੱਸ ਤੁਰੰਤ ਵਾਪਸ ਲਿਆ ਜਾਵੇ। ਗੰਨੇ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਦਰਿਆਵਾਂ ਅਤੇ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ ਅਤੇ ਨਹਿਰੀ ਪਾਣੀ ਲਈ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕੀਤੀ ਜਾਵੇ। ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ-ਮਜ਼ਦੂਰਾਂ ਲਈ 5000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੁਆਬਾ ਸੰਘਰਸ਼ ਕਮੇਟੀ ਦੇ ਆਗੂ ਮਨਜੀਤ ਰਾਏ, ਵਾਸਦੇਵ ਗਿੱਲ ਫਿਰੋਜ਼ਪੁਰ, ਰਤਨ ਸਿੰਘ ਰੰਧਾਵਾ, ਮੋਹਣ ਸਿੰਘ ਧਮਾਣਾ ਰੋਪੜ, ਭੀਮ ਸਿੰਘ ਆਲਮਪੁਰ ਸੰਗਰੂਰ, ਲਖਬੀਰ ਸਿੰਘ ਨਿਜ਼ਾਮਪੁਰਾ, ਅਰਸਾਲ ਸਿੰਘ ਸੰਧੂ ਤਰਨ ਤਾਰਨ, ਛੱਜੂ ਰਾਮ ਰਿਸ਼ੀ ਮਾਨਸਾ, ਮਲਕੀਤ ਸਿੰਘ ਵਜੀਦਕੇ ਬਰਨਾਲਾ, ਜੈਮਲ ਸਿੰਘ ਬਾਠ, ਮਨੋਹਰ ਸਿੰਘ ਗਿੱਲ ਜਲੰਧਰ, ਸੰਤੋਖ ਸਿੰਘ ਬਿਲਗਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਜਲੰਧਰ : ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਮੋਰਚੇ, ਕਿਸਾਨੀ, ਜਵਾਨੀ ਤੇ ਪਾਣੀ ਬਚਾਓ ਮੋਰਚਾ ਨੇ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿੱਚ ਇੱਕ ਭਰਵੀਂ ਰੈਲੀ ਕੀਤੀ, ਜਿਸ ਨੂੰ ਸਰਵਸਾਥੀ ਪਰਗਟ ਸਿੰਘ ਜਾਮਾਰਾਏ, ਮਨੋਹਰ ਸਿੰਘ ਗਿੱਲ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਸਵਰਨ ਸਿੰਘ ਹੁਸ਼ਿਆਰਪੁਰ, ਕੁਲਦੀਪ ਫਿਲੌਰ, ਰਾਮ ਸਿੰਘ ਕੈਮਵਾਲਾ, ਦਵਿੰਦਰ ਸਿੰਘ ਕੱਕੋਂ, ਵਾਸਦੇਵ ਸਿੰਘ ਗਿੱਲ, ਸਤਨਾਮ ਸਿੰਘ ਸਾਹਨੀ, ਮਨਜੀਤ ਸਿੰਘ ਰਾਏ, ਹਰਦੀਪ ਰਿਹਾਣਾ ਜੱਟਾਂ, ਬਲਬੀਰ ਸਿੰਘ ਰਿਹਾਣਾ ਜੱਟਾਂ, ਕਿਰਪਾਲ ਸਿੰਘ ਮੂਸਾਪੁਰ ਤੇ ਜਤਿੰਦਰ ਸਿੰਘ ਡੁਮੇਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਰੈਲੀ ਉਪਰੰਤ ਡੀ ਸੀ ਦਫਤਰ ਤੱਕ ਰੋਹ ਭਰਪੂਰ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਸੌਪਿਆ। ਇਸ ਤੋਂ ਪਹਿਲਾਂ ਜਲੰਧਰ 'ਚ ਧਰਨੇ ਲਈ ਆ ਰਹੇ ਕਿਸਾਨਾਂ ਨੇ ਸਾਥੀ ਰਾਮ ਸਿੰਘ ਕੈਮਵਾਲਾ, ਮੇਜਰ ਸਿੰਘ ਖੁਰਲਾਪੁਰ, ਮਹਿੰਦਰ ਸਿੰਘ, ਭੁਪਿੰਦਰ ਸਿੰਘ, ਜੁਗਿੰਦਰ ਸਿੰਘ ਤੇ ਨੱਥਾ ਸਿੰਘ ਦੀ ਅਗਵਾਈ 'ਚ ਮਹਿਤਪੁਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ।
ਗੁਰਦਾਸਪੁਰ : ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਕਿਸਾਨੀ, ਜੁਆਨੀ ਅਤੇ ਪਾਣੀ ਬਚਾਉ ਸਾਂਝੇ ਮੋਰਚੇ ਦੀ ਅਗਵਾਈ ਵਿਚ ਸੈਕੜੇ ਕਿਸਾਨਾਂ ਨੇ ਆਪਣੀਆਂ ਫੌਰੀ ਮੰਗਾਂ ਦੇ ਹੱਕ ਵਿਚ ਰੈਲੀ ਅਤੇ ਸ਼ਹਿਰ ਵਿਚ ਮਾਰਚ ਕਰਕੇ ਡਿਪਟੀ ਕਮਿਸਨਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ। ਇਸ ਧਰਨੇ ਦੀ ਪ੍ਰਧਾਨਗੀ ਸਾਥੀ ਦਰਸ਼ਨ ਸਿੰਘ ਡੇਹਰੀਵਾਲ, ਇਕਬਾਲ ਸਿੰਘ ਲਾਡੀ, ਬਲਬੀਰ ਸਿੰਘ ਕੱਤੋਵਾਲ ਅਤੇ ਬਲਜੀਤ ਬਾਜਵਾ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਰਘੁਬੀਰ ਸਿੰਘ ਪਕੀਵਾਂ, ਅਜੀਤ ਸਿੰਘ ਠਾਕਰ ਜਮਹੂਰੀ ਕਿਸਾਨ ਸਭਾ, ਬਲਬੀਰ ਸਿੰਘ ਕੱਤੋਵਾਲ, ਗੁਲਜਾਰ ਸਿੰਘ ਬਸੰਤ ਕੋਟ ਕੁਲ ਹਿੰਦ ਕਿਸਾਨ ਸਭਾ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਰੰਧਾਵਾ ਪੰਜਾਬ ਕਿਸਾਨ ਯੂਨੀਅਨ, ਗੁਰਪ੍ਰਤਾਪ ਸਿੰਘ ਅਤੇ ਇਕਬਾਲ ਸਿੰਘ ਲਾਡੀ ਪਗੜੀ ਸੰਭਾਲ ਜੱਟਾ ਲਹਿਰ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਤਿੱਖੀ ਅਲੋਚਨਾ ਕੀਤੀ। ਧਰਨੇ ਲਈ ਡਿਪਟੀ ਕਮਿਸ਼ਨਰ ਦਫਤਰ ਪੁੱਜਣ ਤੋਂ ਪਹਿਲਾਂ ਕਿਸਾਨ ਨਹਿਰੂ ਪਾਰਕ ਵਿਚ ਇਕੱਠੇ ਹੋਏ ਅਤੇ ਉਥੋਂ ਸ਼ਹਿਰ ਦੇ ਬਜ਼ਾਰਾਂ ਵਿਚ ਮਾਰਚ ਕਰਦੇ ਹੋਏ ਅਤੇ ਮੰਗਾਂ ਦੇ ਹੱਕ ਵਿਚ ਜ਼ੋਰਦਾਰ ਨਾਹਰੇ ਮਾਰਦੇ ਹੋਏ ਧਰਨੇ ਵਾਲੀ ਥਾਂ 'ਤੇ ਪੁੱਜੇ। ਇਸ ਧਰਨੇ ਨੂੰ ਉਪਰੋਕਤ ਆਗੂਆਂ ਤੋਂ ਬਿਨਾਂ ਦਲਬੀਰ ਸਿੰਘ ਪਠਾਨਕੋਟ, ਸੁਰਜੀਤ ਘੁਮਾਣ, ਨਿਰਮਲ ਸਿੰਘ ਬੋਪਾਰਾਏ, ਜਸਬੀਰ ਸਿੰਘ ਕੱਤੋਵਾਲ, ਬਲਦੇਵ ਸਿੰਘ ਖਹਿਰਾ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਚੀਮਾ, ਬਲਬੀਰ ਸਿੰਘ ਨੇ ਸੰਬੋਧਨ ਕੀਤਾ।
ਮਾਨਸਾ: ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਆਧਾਰਤ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓੁ ਮੋਰਚੇ ਦੇ ਸੱਦੇ 'ਤੇ ਜਿਲ੍ਹਾ ਕਚਹਿਰੀ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਧਰਨਾ ਦਿੱਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਸਤਰੀਆਂ ਸ਼ਾਮਲ ਸਨ। ਸਰਵਸਾਥੀ ਹਾਕਮ ਸਿੰਘ ਝੁਨੀਰ, ਪ੍ਰਿੰਸੀਪਲ ਹਰਚਰਨ ਮੌੜ ਅਤੇ ਮਾਸਟਰ ਗੁਰਬਚਨ ਸਿੰਘ ਮੰਦਰਾਂ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਹਾਲ ਸਿੰਘ ਮਾਨਸਾ ਅਤੇ ਛੱਜੂ ਰਾਮ ਰਿਸ਼ੀ ਮੀਤ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਸੰਬੋਧਨ ਕੀਤਾ। ਇਸ ਸਮੇਂ ਨਾਤਾ ਸਿੰਘ ਫਫੜੇ, ਕੇਵਲ ਸਿੰਘ ਅਕਲੀਆ ਅਤੇ ਹੁਸਨਦੀਪ ਲਾਡੀ ਨੇ ਇਨਕਲਾਬੀ ਗੀਤ ਗਾਏ ਅਤੇ ਸਟੇਜ ਸਕੱਤਰ ਦੇ ਫਰਜ਼ ਗੁਰਨਾਮ ਸਿੰਘ ਭੀਖੀ ਨੇ ਨਿਭਾਏ।
ਰੋਪੜ : ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਰੈਲੀ ਕੀਤੀ ਜਿਸ ਨੂੰ ਸਰਵਸਾਥੀ ਮੋਹਣ ਸਿੰਘ ਧਮਾਣਾ, ਸੁਰਿੰਦਰ ਸਿੰਘ ਪੰਨੂੰ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ, ਨਿਰੰਜਨ ਦਾਸ (ਜਮਹੂਰੀ ਕਿਸਾਨ ਸਭਾ), ਦਵਿੰਦਰ ਸਿੰਘ ਨੰਗਲੀ, ਸੁਖਵਿੰਦਰ ਸਿੰਘ ਸੁੱਖਾ ਅਤੇ ਬੀ.ਐਸ.ਸੈਣੀ ਨੇ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸ਼ਹਿਰ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ ਅਤੇ ਡੀਸੀ ਦਫਤਰ ਜਾ ਕੇ ਮੰਗ ਪੱਤਰ ਦਿੱਤਾ ਗਿਆ।
ਸੰਗਰੂਰ : ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੋਰਚੇ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਸਥਾਨਕ ਬਨਾਸਰ ਬਾਗ 'ਚ ਰੈਲੀ ਕੀਤੀ। ਇਸ ਰੈਲੀ ਨੂੰ ਸਰਵਸਾਥੀ ਮਲਕੀਤ ਸਿੰਘ ਵਜੀਦਕੇ, ਨਿਹਾਲ ਸਿੰਘ ਦਸੌਂਧਾ ਸਿੰਘਵਾਲਾ, ਭੀਮ ਸਿੰਘ ਆਲਮਪੁਰ, ਗੱਜਣ ਸਿੰਘ ਦੁੱਗਾਂ (ਜਮਹੂਰੀ ਕਿਸਾਨ ਸਭਾ), ਬਲਦੇਵ ਸਿੰਘ ਨਿਹਾਲਗੜ੍ਹ, ਹਰਦੇਵ ਸਿੰਘ ਬਖਸ਼ੀਵਾਲਾ, ਸਤਵੰਤ ਸਿੰਘ ਖੰਡੇਬੱਧ (ਕੁਲ ਹਿੰਦ ਕਿਸਾਨ ਸਭਾ), ਬਲਵੀਰ ਸਿੰਘ ਜਲੂਰ ਅਤੇ ਨਾਥ ਸਿੰਘ ਉਭਿਆ (ਪੰਜਾਬ ਕਿਸਾਨ ਯੂਨੀਅਨ) ਨੇ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸ਼ਹਿਰ 'ਚ ਮਾਰਚ ਕਰਦਿਆਂ ਮੁਜ਼ਾਹਰਾਕਾਰੀ ਡੀ.ਸੀ. ਦਫਤਰ ਪਹੁੰਚੇ ਜਿੱਥੇ ਧਰਨਾ ਦਿੱਤਾ ਗਿਆ ਅਤੇ ਧਰਨੇ ਤੋਂ ਬਾਅਦ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਗਿਆ।
ਪੰਜਾਬ ਸਟੂਡੈਂਟਸ ਫੈਡਰੈਸ਼ਨ (ਪੀਐਸਐਫ) ਵਲੋਂ ਸੂਬੇ ਭਰ 'ਚ 'ਸਿੱਖਿਆ ਬਚਾਓ' ਕਨਵੈਨਸ਼ਨਾਂ
ਪੰਜਾਬ ਸਟੂਡੈਂਟਸ ਫੈਡਰੈਸ਼ਨ (ਪੀਐਸਐਫ) ਵਲੋਂ ਸੂਬੇ ਭਰ 'ਚ 'ਸਿੱਖਿਆ ਬਚਾਓ' ਕਨਵੈਨਸ਼ਨਾਂ ਅਯੋਜਿਤ ਕੀਤੀਆਂ ਗਈਆਂ। ਇਸ ਲੜੀ ਤਹਿਤ ਵੱਖ-ਵੱਖ ਸ਼ਹਿਰਾਂ 'ਚ ਵਿਦਿਆਰਥੀਆਂ ਨਾਲ ਬਹੁਤ ਹੀ ਅਹਿਮ ਵਿਸ਼ੇ ਰਾਹੀਂ ਸਾਂਝ ਪਾਈ ਗਈ। ਫਗਵਾੜਾ 'ਚ ਅਯੋਜਿਤ ਕਨਵੈਨਸ਼ਨ ਦੀ ਪ੍ਰਧਾਨਗੀ ਸੋਨੂੰ ਢੇਸੀ, ਸੁਖਬੀਰ ਸੁੱਖ, ਸੰਦੀਪ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪੀਐਸਐਫ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਸੰਵਾਰਨ ਲਈ ਦਿੱਤੀ ਜਾਂਦੀ ਸਿੱਖਿਆ ਰੂਪੀ ਸਹੂਲਤ ਦਾ ਪੂਰੀ ਤਰ੍ਹਾਂ ਨਾਲ ਨਿੱਜੀਕਰਨ ਕੀਤੇ ਜਾਣ ਕਾਰਨ ਹੁਣ ਸਿੱਖਿਆ ਨੂੰ ਅਮੀਰ ਵਰਗ ਦੇ ਲੋਕਾਂ ਲਈ ਹੀ ਰਾਖਵਾਂ ਕੀਤਾ ਜਾ ਰਿਹਾ ਹੈ, ਜਦਕਿ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਅੱਖਰ ਗਿਆਨ ਤੋਂ ਵੀ ਵਿਹੂੰਣਾ ਹੁੰਦਾ ਜਾ ਰਿਹਾ ਹੈ। ਸੂਬੇ ਦੀ ਹਾਕਮ ਸਰਕਾਰ ਇੱਕ ਪਾਸੇ ਪੰਜਾਬ ਅੰਦਰ 27 ਤੋਂ ਵੱਧ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ ਕੇ ਸੂਬੇ ਦੇ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਸਿਖਿਆ ਆਮ ਵਰਗ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਐੱਨਡੀਏ ਸਰਕਾਰ ਵਲੋਂ ਸਿੱਖਿਆ 'ਤੇ ਹਮਲਾ ਕਰਕੇ ਸਿੱਖਿਆ ਦਾ ਭਗਵਾਂਕਰਨ ਅਤੇ ਫਿਰਕੂਕਰਨ ਕੀਤਾ ਜਾ ਰਿਹਾ ਹੈ ਅਤੇ ਹਰ ਉਸ ਗੈਰ-ਵਿਗਿਆਨਕ, ਗੈਰ-ਯਥਾਰਥਿਕ ਮਿਥਿਹਾਸਕ ਘਟਨਾਵਾਂ ਨੂੰ ਸਿਲੇਬਸਾਂ ਨਾਲ ਜੋੜਿਆ ਜਾ ਰਿਹਾ ਹੈ। ਜਦਕਿ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਦੇਸ਼ ਭਗਤਾਂ ਦੀਆਂ ਜੀਵਨੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਹਰ ਉਸ ਵਿਅਕਤੀ/ਸੰਸਥਾ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਜੋ ਇਸ ਦਾ ਵਿਰੋਧ ਕਰ ਰਿਹਾ ਹੈ ਚਾਹੇ ਉਹ ਗੋਬਿੰਦ ਪੰਸਾਰੇ, ਦਾਬੋਲਕਰ ਹੋਵੇ ਅਤੇ ਚਾਹੇ ਜੇ.ਐਨ.ਯੂ. ਅਤੇ ਹੈਦਰਾਬਾਦ ਯੂਨੀਵਰਸਿਟੀ ਹੋਵੇ। ਇਸ ਮੌਕੇ ਪੀਐਸਐਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਸੱਤਾ ਦੀਆਂ ਭੁੱਖੀਆਂ ਰਾਜਨੀਤਕ ਪਾਰਟੀਆਂ ਵਿਦਿਆਰਥੀਆਂ ਨੂੰ ਆਪਣੇ ਸੌੜੇ ਹਿੱਤਾਂ ਲਈ ਵਰਤਣਾ ਚਾਹੁੰਦੀਆਂ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਝੂਠੇ ਲਾਰੇ ਲਗਾਏ ਜਾ ਰਹੇ ਹਨ, ਜਦਕਿ ਪਹਿਲਾਂ ਕੀਤੇ ਗਏ ਵਾਅਦਿਆਂ 'ਚ ਲੈਪਟੌਪ, ਸਪੈਸ਼ਲ ਵਿਦਿਆਰਥੀ ਬੱਸਾਂ ਦੇ ਲਾਰੇ ਅਜੇ ਧਰੇ ਧਰਾਏ ਹੀ ਪਏ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਪਹਿਲਾਂ ਹੀ ਮਿਲ ਰਹੀ ਬੱਸ ਪਾਸ ਦੀ ਸਹੂਲਤ ਨੂੰ ਜਾਣ-ਬੁੱਝ ਕੇ ਬੰਦ ਕੀਤਾ ਜਾ ਰਿਹਾ ਹੈ ਅਤੇ ਬਾਦਲਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਨਿੱਜੀ ਟਰਾਂਸਪੋਟਰਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਸਰਕਾਰੀ ਬੱਸਾਂ ਦੇ ਰੂਟ ਗੈਰ ਕਾਨੂੰਨੀ ਢੰਗ ਨਾਲ ਕੱਟੇ ਜਾ ਰਹੇ ਹਨ। ਢੇਸੀ ਨੇ ਅੱਗੇ ਕਿਹਾ ਕਿ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੇ ਮੌਕੇ ਜਾਣਬੁੱਝ ਕੇ ਦਿੱਤੇ ਜਾ ਰਹੇ ਹਨ। ਹਾਕਮਾਂ ਦੀ ਸ਼ਹਿ ਉਪਰ ਨਸ਼ੇ ਦਾ ਵਪਾਰ ਵਿੱਦਿਅਕ ਅਦਾਰਿਆਂ ਅੰਦਰ ਵੀ ਪਹੁੰਚ ਗਿਆ ਹੈ ਅਤੇ ਲੜਕੀਆਂ ਉਪਰ ਤਸ਼ੱਸ਼ਦ ਲਗਾਤਾਰ ਵੱਧ ਰਿਹਾ ਹੈ। ਇਸ ਮੌਕੇ ਵਿੱਦਿਆ ਦਾ ਨਿੱਜੀਕਰਨ ਬੰਦ ਕਰਨ, ਚੋਣਾਂ ਸਮੇਂ ਵਿਦਿਆਰਥੀਆਂ ਨਾਲ ਕੀਤੇ ਲੈਪਟੌਪ ਅਤੇ ਸਪੈਸ਼ਲ ਵਿਦਿਆਰਥੀ ਬੱਸਾਂ ਦਾ ਪ੍ਰਬੰਧ ਕਰਨ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸਾਰੇ ਵਰਗਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਸਕੀਮ ਅਧੀਨ ਮੁਫਤ ਸਿੱਖਿਆ ਦੇਣ, ਵਿੱਦਿਅਕ ਅਦਾਰਿਆਂ ਅੰਦਰ ਗੁੰਡਾਗਰਦੀ ਨੂੰ ਨੱਥ ਪਾ ਕੇ ਵਿਦਿਆਰਥੀ ਚੋਣਾਂ ਸ਼ੁਰੂ ਕਰਨ, ਲੜਕੀਆਂ ਦੀ ਪੋਸਟ ਗ੍ਰੈਜੂਏਸ਼ਨ ਤੱਕ ਸਿੱਖਿਆ ਮੁਫਤ ਕਰਨ, ਬੱਸ ਪਾਸ ਸਹੂਲਤ ਨੂੰ ਸਾਰੀਆ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚ ਲਾਗੂ ਕਰਨ, ਪ੍ਰਾਈਵੇਟ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਦੇ ਬੱਸ ਪਾਸ ਚਾਲੂ ਕਰਨ ਆਦਿ ਮੰਗਾਂ ਉਪਰ ਸੰਘਰਸ਼ ਕਰਨ ਦੇ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਵਤਨਦੀਪ ਕੌਰ, ਮਨੀਸ਼ਾ ਰਾਣੀ, ਧਰਮਿੰਦਰ ਸਿੰਘ, ਅਯੂਸ਼ ਸ਼ਰਮਾ, ਮੋਹਿਤ ਸ਼ਰਮਾ, ਗੁਰਕੀਰਤ ਸਿੰਘ, ਮਨੋਜ ਕੁਮਾਰ, ਪ੍ਰਭਾਤ ਕਵੀ, ਪੁਨੀਤ ਸੂਦ, ਓਕਾਂਰ ਸੰਧੂ, ਗੁਰਿੰਦਰ ਗੁਰੀ ਆਦਿ ਹਾਜ਼ਰ ਸਨ।

ਸਰਦੂਲਗੜ੍ਹ - ਇਥੇ ਕੀਤੀ ਕਨਵੈਨਸ਼ਨ ਨੂੰ ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ, ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਮਨਪ੍ਰੀਤ ਸਿੰਘ, ਨੌਜਵਾਨ ਆਗੂ ਬੰਸੀ ਲਾਲ ਅਤੇ ਮਨਦੀਪ ਸਿੰਘ, ਪਰਮਵੀਰ ਕੁਮਾਰ ਨੇ ਸੰਬੋਧਨ ਕੀਤਾ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਨਪ੍ਰੀਤ ਸਿੰਘ, ਰਵਿੰਦਰ ਲੋਹਗੜ੍ਹ, ਸੰਦੀਪ ਝੰਡਾ ਨੇ ਕੀਤੀ।
ਤਰਨਤਾਰਨ - ਇਥੇ ਕੀਤੀ ਕਨਵੈਨਸ਼ਨ ਦੀ ਪ੍ਰਧਾਨਗੀ ਅਮ੍ਰਿੰਤਪਾਲ ਸਿੰਘ ਲੱਕੀ, ਸਾਜਨ ਸਿੰਘ, ਵਤਨਦੀਪ ਕੌਰ ਅਤੇ ਸਨੇਹਦੀਪ ਸਿੰਘ ਨੇ ਕੀਤੀ। ਇਸ ਕਨਵੈਨਸ਼ਨ ਨੂੰ ਪੀਐਸਐਫ ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ, ਸੂਬਾ ਸਕੱਤਰ ਅਜੇ ਫਿਲੌਰ, ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਮਨੋਜ ਕੁਮਾਰ ਨੇ ਸੰਬੋਧਨ ਕੀਤਾ।
ਫਰੀਦਕੋਟ - ਇਥੇ ਕੀਤੀ ਕਨਵੈਨਸ਼ਨ ਨੂੰ ਸੂਬਾ ਪ੍ਰਧਾਨ ਨਵਦੀਪ ਸਿੰਘ ਕੋਟਕਪੂਰਾ, ਸੂਬਾ ਸਕੱਤਰ ਅਜੇ ਫਿਲੌਰ, ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜਤਿੰਦਰ ਕੁਮਾਰ ਨੇ ਸੰਬੋਧਨ ਕੀਤਾ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਨਦੀਪ ਸਿੰਘ, ਬੇਅੰਤ ਸਿੰਘ, ਧਰਮਿੰਦਰ ਸਿੰਘ ਨੇ ਕੀਤੀ।
ਚੰਡੀਗੜ੍ਹ : ਇੱਥੇ ਕੀਤੀ ਗਈ ਕਨਵੈਨਸ਼ਨ ਨੂੰ ਪੀ.ਐਸ.ਐਫ. ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਅਮਨ ਸਿੰਘ ਨੇ ਸੰਬੋਧਨ ਕੀਤਾ।
ਪੰਡਿਤ ਕਿਸ਼ੋਰੀ ਲਾਲ ਦੀ ਯਾਦ 'ਚ ਨਾਟਕ ਮੇਲਾ
ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਦੀ ਖੋਖਾ ਮਾਰਕਿਟ ਗਰਾਉਂਡ ਵਿਖੇ ਕੰਢੀ ਇਲਾਕੇ ਦੇ ਇਨਕਲਾਬੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਇਨਕਲਾਬੀ ਮੇਲਾ 25 ਸਿਤੰਬਰ ਨੂੰ ਕਰਵਾਇਆ ਗਿਆ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਅਤੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਰਤੀ ਲੋਕਤੰਤਰ ਦੇ ਨਾਮ ਹੇਠਾਂ ਘੱਟ ਗਿਣਤੀਆਂ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਨੂੰ ਨਿਸ਼ਾਨਾ ਬਣਾ, ਭਾਈਚਾਰਿਆਂ 'ਚ ਪੈਦਾ ਕੀਤੀ ਜਾ ਰਹੀ ਆਪਸੀ ਕੁੜੱਤਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕੁੱਝ ਲੋਕ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਗੁਰੂ ਨਾਨਕ ਤੇ ਭਾਈ ਮਰਦਾਨੇ ਦੀ ਦੋਸਤੀ ਨੂੰ ਤੋੜ, ਫਿਰਕੂ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਾ.ਪਾਸਲਾ ਨੇ ਅਕਾਲੀ ਭਾਜਪਾ ਗਠਜੋੜ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਲਾਲੋ ਲੁੱਟਿਆ ਜਾ ਰਿਹਾ ਹੈ ਅਤੇ ਮਲਿਕ ਭਾਗੋ ਬੋਝੇ ਭਰ ਰਿਹਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਦੋਆਬੇ 'ਚ ਡੋਡਿਆਂ ਵਾਲੇ ਬਾਬੇ ਦੇ ਨਾਮ ਨਾਲ ਮਸ਼ਹੂਰ ਕੈਬਨਿਟ ਮੰਤਰੀ ਦਾ ਨਾਂਅ ਲੈ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ 'ਚ ਧਕੇਲਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਢਾਂਚੇ ਨੂੰ ਬਦਲਿਆਂ ਬਿਨਾਂ ਦੇਸ਼ਵਾਸੀਆਂ ਨੂੰ ਰਾਹਤ ਮਿਲਣੀ ਅਸੰਭਵ ਹੈ। ਇਸ ਤੋਂ ਪਹਿਲਾਂ ਡਾ.ਰਘੁਵੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਨੇ ਆਪਣੇ ਸੰਬੋਧਨ 'ਚ ਇਨਕਲਾਬੀ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਉਸਾਰਨ ਲਈ ਉਨ੍ਹਾਂ ਦੇ ਵਿਚਾਰਾਂ 'ਤੇ ਪਹਿਰਾ ਦੇਣ ਦਾ ਹੌਕਾ ਦਿੱਤਾ।
ਇਨਕਲਾਬੀ ਨਾਟਕ ਮੇਲੇ 'ਚ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਸਮਾਜਿਕ ਹਾਲਾਤਾਂ 'ਤੇ ਆਧਾਰਿਤ ਨਾਟਕ 'ਇਹ ਲਹੂ ਕਿਸ ਦਾ ਹੈ' ਅਤੇ 'ਮਿੱਟੀ ਰੂਦਨ ਕਰੇ' ਪੇਸ਼ ਕਰਕੇ ਲੋਕਾਂ ਨੂੰ ਇੱਕਜੁੱਟ ਹੋ ਲੋਕ ਘੋਲਾਂ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਜਦਕਿ ਕੌਰਿਓਗ੍ਰਾਫੀਆਂ 'ਧੀ ਦੀ ਪੁਕਾਰ' ਅਤੇ 'ਦੇਸ਼ ਨੂੰ ਚੱਲੋ' ਰਾਹੀਂ ਹਾਜ਼ਰੀਨ ਨੂੰ ਮੰਤਰਮੁਗਧ ਕੀਤਾ। ਇਸ ਮੌਕੇ 'ਤੇ ਲੋਕ ਗਾਇਕ ਜਗਸੀਰ ਜੀਦਾ ਤੇ ਉਸਦੀ ਟੀਮ ਨੇ ਆਪਣੇ ਨਿਵੇਕਲੇ ਅੰਦਾਜ਼ 'ਚ ਬੋਲੀਆਂ, ਗੀਤਾਂ, ਟੱਪਿਆਂ ਤੇ ਜੁਗਨੀਆਂ ਰਾਹੀਂ ਰਾਜਨੀਤਕ ਤੇ ਸਮਾਜਿਕ ਮੁੱਦਿਆਂ ਨੂੰ ਉਭਾਰਿਆ। ਮੰਚ ਦਾ ਸੰਚਾਲਨ ਜਸਵੀਰ ਤਲਵਾੜਾ ਤੇ ਅਮਰਿੰਦਰ ਢਿੱਲੋਂ ਵੱਲੋਂ ਬਾਖੂਬੀ ਢੰਗ ਨਾਲ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜੀਪੁਰ ਤੋਂ ਰਾਜਵਿੰਦਰ ਕੌਰ, ਸੁੱਖਵਿੰਦਰ ਸਿੰਘ ਵਾਹਲਾ, ਧਰਮਿੰਦਰ ਸਿੰਘ, ਦਲਜੀਤ ਸਿੰਘ ਸੈਦੋਂ,ਜਰਨੈਲ ਸਿੰਘ ਸੈਦੋਂ, ਪ੍ਰਿੰ. ਕੇਸਰ ਸਿੰਘ ਬੰਸੀਆ, ਪਿਆਰਾ ਸਿੰਘ 'ਪਰਖ', ਅਜੀਬ ਦਿਵੇਦੀ, ਪ੍ਰਧਾਨ ਵਿਜੈ ਕੁਮਾਰ, ਪਰਮਿੰਦਰ ਸਿੰਘ, ਪ੍ਰਧਾਨ ਰੁਮੇਲ ਸਿੰਘ ਠਾਕੁਰ, ਸ਼ਿਵ ਕੁਮਾਰ, ਵਰਿੰਦਰ ਵਿੱਕੀ, ਗੁਰਨਾਮ ਸਿੰਘ ਟੋਹਲੂ, ਉਤੱਮ ਸਿੰਘ ਬੰਸੀਆ, ਗਿਆਨ ਸਿੰਘ ਗੁਪਤਾ, ਸ਼ਸ਼ੀਕਾਂਤ, ਨਰੇਸ਼ ਮਿੱਡਾ, ਕੁੰਦਨ ਲਾਲ, ਕੁਲਵੰਤ ਸਿੰਘ ਰਜਵਾਲ, ਰਾਜੀਵ ਸ਼ਰਮਾ, ਦੀਪਕ ਠਾਕੁਰ, ਯਾਦਵਿੰਦਰ ਹਲੇੜ੍ਹ, ਰਾਜ ਕੁਮਾਰ ਦੌਸੜਕਾ, ਬਲਵਿੰਦਰ ਬਿੱਟੂ, ਸੁਰੇਸ਼ ਪਰਮਾਰ ਪ੍ਰਧਾਨ ਸ਼੍ਰੀ ਦੁਰਗਾ ਮਾਤਾ ਮੰਦਿਰ ਧਰਮਪੁਰ, ਵਿਆਸ ਦੇਵ, ਵਿਨੋਦ ਕੁਮਾਰ, ਰਾਜਿੰਦਰ ਸਿੰਘ ਆਦਿ ਵੱਡੀ ਗਿਣਤੀ 'ਚ ਪਤਵੰਤੇ ਮੌਜ਼ੂਦ ਸਨ।

No comments:
Post a Comment