ਸ਼ਹੀਦ ਭਗਤ ਸਿੰਘ ਦੇ 109ਵੇਂ ਜਨਮ ਦਿਨ 'ਤੇ ਰੈਲੀ ਤੇ ਮਾਰਚ
ਦੇਸ਼ ਦੀ ਜਵਾਨੀ ਦੇ ਸਦੀਵੀ ਵਿਚਾਰਧਾਰਕ ਆਦਰਸ਼ ਬਣ ਚੁੱਕੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ 109ਵੇਂ ਜਨਮ ਦਿਨ ਮੌਕੇ 6 ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਨੇ 28 ਸਤੰਬਰ ਨੂੂੰ ਜਲੰਧਰ 'ਚ ਇਕ ਵਿਸ਼ਾਲ ਰੈਲੀ ਕੀਤੀ ਜਿਸ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਗ਼ਦਰੀ ਬਾਬਿਆਂ ਦੀ ਵਿਰਾਸਤ ਸੰਭਾਲੀ ਬੈਠੇ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਚ ''ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ'' ਦੇ ਨਾਅਰੇ ਲਾਉਂਦੇ ਲਾਲ, ਨੀਲੇ, ਚਿੱਟੇ ਰੰਗਾਂ ਦੇ ਝੰਡਿਆਂ ਵਾਲੇ ਨੌਜਵਾਨਾਂ-ਵਿਦਿਆਰਥੀਆਂ ਦੇ ਇਹ ਕਾਫ਼ਲੇ ਸਵੇਰ ਸਾਰ ਹੀ ਪੁੱਜਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਵਿਚ ਲੜਕੀਆਂ ਦੀ ਗਿਣਤੀ ਕਿਸੇ ਵੀ ਪੱਖੋਂ ਘੱਟ ਨਹੀਂ ਸੀ।
ਇਸ ਵਿਲੱਖਣ ਇਕੱਠ ਦੀ ਅਗਵਾਈ ਸਰਬ ਭਾਰਤ ਨੌਜੁਆਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਇਨਕਲਾਬੀ ਨੌਜੁਆਨ ਸਭਾ ਦੇ ਸੂਬਾ ਕਨਵੀਨਰ ਹਰਮਨ ਹਿੰਮਤਪੁਰਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਛਾਂਗਾਰਾਏ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਦੀਪ ਕੋਟਕਪੂਰਾ ઠਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਸਕੱਤਰ ਰਾਮਾਨੰਦੀ ਨੇ ਕੀਤੀ। ਸੂਬੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ, ਪਿੰਡਾਂ, ਸ਼ਹਿਰਾਂ ਤੋਂ ਨੌਜੁਆਨਾਂ ਦੇ ਕਾਫਲੇ ਝੰਡੇ ਚੁੱਕੀ, ਨਾਅਰੇ ਲਾਉਂਦੇ ਪੂਰੇ ਜੋਸ਼ੋ-ਖਰੋਸ਼ ਨਾਲ ਪਹੁੰਚੇ।"''ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, "ਇਨਕਲਾਬ ਜ਼ਿੰਦਾਬਾਦ, "ਸਭ ਲਈ ਵਿੱਦਿਆ, ਸਭ ਲਈ ਰੁਜ਼ਗਾਰ''" ਦੇ ਨਾਅਰਿਆਂ ਨੇ ਫਿਜ਼ਾ ਵਿੱਚ ਇਨਕਲਾਬੀ ਰੰਗ ਘੋਲ ਦਿੱਤਾ। ਨੌਜੁਆਨ ਅਤੇ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਭਗਤ ਸਿੰਘ ਕਿਸੇ ਟੋਪੀ ਜਾਂ ਪਗੜੀ ਦਾ ਮੁਥਾਜ਼ ਨਹੀਂ, ਭਗਤ ਸਿੰਘ ਤਾਂ ਇੱਕ ਵਿਚਾਰ ਦਾ ਨਾਂਅ ਹੈ, ਇੱਕ ਵਰਤਾਰੇ ਦਾ ਨਾਂਅ ਹੈ। ਵਿਚਾਰ ਕਦੇ ਮਰਿਆ ਨਹੀਂ ਕਰਦੇ ਤੇ ਵਰਤਾਰਾ ਕਦੇ ਰੁਕਦਾ ਨਹੀਂ। ਉਨ੍ਹਾ ਕਿਹਾ ਕਿ ਅੱਜ ਦੇਸ਼ ਦੇ ਹੁਕਮਰਾਨਾਂ ਵੱਲੋਂ ਭਗਤ ਸਿੰਘ ਦੇ ਅਕਸ ਨੂੰ ਜਿਸ ਤਰ੍ਹਾਂ ਉਭਾਰਿਆ ਜਾ ਰਿਹਾ ਹੈ, ਉਹ ਉਨ੍ਹਾ ਦੀ ਵਿਚਾਰਧਾਰਾ ਨੂੰ, ਉਹਨਾ ਦੇ ਫਲਸਫੇ ਨੂੰ ਮਿੱਟੀ-ਘੱਟੇ ਰੋਲਣ ਦੀ ਇੱਕ ਸਾਜ਼ਿਸ਼ ਹੈ। ਹੁਕਮਰਾਨ ਤੇ ਉਹਨਾਂ ਦੀਆਂ ਪਿਛਲੱਗ ਸੰਸਥਾਵਾਂ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਤਾਂ ਉਭਾਰਦੀਆਂ ਹਨ, ਪਰ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ 'ਤੇ ਪਰਦਾ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਉਹ ਭਗਤ ਸਿੰਘ ਨੂੰ ਹੱਥ ਵਿੱਚ ਪਿਸਤੌਲ ਫੜੀ ਇੱਕ ਫਿਲਮੀ ਨਾਇਕ ਵਜੋਂ ਪੇਸ਼ ਕਰਦੇ ਹਨ, ਜੋ ਕਿ ਇਸ ਮਹਾਨ ਸ਼ਹੀਦ ਨੂੰ ਘਟਾ ਕੇ ਪੇਸ਼ ਕਰਨ ਦੀ ਇੱਕ ਸ਼ਾਤਰਾਨਾ ਚਾਲ ਹੈ।
ਨੌਜਵਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਭਗਤ ਸਿੰਘ ਦੇ ਬੌਧਿਕ ਪੱਖ ਨੂੰ ਉਭਾਰਨ ਤੇ ਉਹਨਾ ਦੇ ਵਿਗਿਆਨਕ ਇਨਕਲਾਬੀ ਫਲਸਫੇ 'ਤੇ ਅਧਾਰਤ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਦੀ ਜ਼ਿੰਮੇਵਾਰੀ ਅੱਜ ਸਾਡੇ ਮੋਢਿਆਂ 'ਤੇ ਹੈ, ਜਿਸ ਨੂੰ ਅਸੀਂ ਸਵੀਕਾਰ ਕਰਦੇ ਹਾਂ ਤੇ ਹੋਰਨਾਂ ਪ੍ਰਗਤੀਸ਼ੀਲ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਨੂੰ ਵੀ ਇਸ ਸਾਂਝੇ ਮੰਚ 'ਤੇ ਆਉਣ ਦਾ ਸੱਦਾ ਦਿੰਦੇ ਹਾਂ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਭਗਤ ਸਿੰਘ ਅਧਿਐਨ 'ਤੇ ਬਹੁਤ ਜ਼ੋਰ ਦਿੰਦੇ ਸਨ। ਆਪਣੇ ਆਖਰੀ ਪਲਾਂ ਵਿੱਚ ਵੀ ਉਹ ਇੱਕ ਕਿਤਾਬ ਪੜ੍ਹ ਰਹੇ ਸਨ। ਜਦ ਉਹਨਾ ਨੂੰ ਫਾਂਸੀ ਦਾ ਬੁਲਾਵਾ ਆਇਆ ਤਾਂ ਉਹਨਾ ਉਹ ਕਿਤਾਬ ਉਸੇ ਪੰਨੇ ਨੂੰ ਮੋੜ ਕੇ ਬੰਦ ਕਰ ਦਿੱਤੀ ਸੀ।
ਆਗੂਆਂ ਨੇ ਕਿਹਾ ਕਿ ਅੱਜ ਦੀ ਨੌਜਵਾਨ-ਵਿਦਿਆਰਥੀ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਭਗਤ ਸਿੰਘ ਹੁਰਾਂ ਦੀ ਉਸੇ ਕਿਤਾਬ ਨੂੰ ਫੜ ਕੇ, ਜਿੱਥੋਂ ਉਹਨਾ ਉਹ ਕਿਤਾਬ ਬੰਦ ਕੀਤੀ, ਉਸ ਦਾ ਅਗਲਾ ਵਰਕਾ ਫੋਲਣ। ਇਹ ਅਗਲਾ ਵਰਕਾ ਜਿੱਥੇ ਸਾਮਰਾਜਵਾਦ ਦੀਆਂ ਜੜ੍ਹਾਂ ਹਿਲਾ ਦੇਵੇਗਾ, ਉੱਥੇ ਦੇਸ਼ ਅੰਦਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਵਾਲੇ ਨਿਜ਼ਾਮ ਦਾ ਮੁੱਢ ਵੀ ਬੰਨ੍ਹੇਗਾ।
ਆਗੂਆਂ ਨੇ ਕਿਹਾ ਕਿ "ਭਗਤ ਸਿੰਘ ਦੇ ਸੁਪਨਿਆਂ ਦਾ ਬਰਾਬਰਤਾ ਵਾਲਾ ਦੇਸ਼ ਬਣਾਉਣ ਲਈ ਨੌਜੁਆਨ ਅੱਜ ਦੇਸ਼ 'ਚ ਕਾਣੀ-ਵੰਡ ਵਾਲੇ ਪ੍ਰਬੰਧ ਨੂੰ ਨਕਾਰਨ। ਉਹਨਾਂ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਤਹਿਤ ਅਸਾਵਾਂ ਵਿਕਾਸ ਇੱਕ ਪਾਸੇ ਕੁਝ ਵਿਆਕਤੀਆਂ ਨੂੰ ਸਾਰੇ ਸਾਧਨਾਂ ਦੇ ਮਾਲਕ ਅਤੇ ਦੂਜੇ ਪਾਸੇ ਦੇਸ਼ ਦੇ ਕਰੋੜਾਂ ਨਿਪੁੰਨ ਲੋਕਾਂ ਨੂੰ ਕੰਮ ਤੋਂ ਬਾਹਰ ਧੱਕ ਕੇ ਸਾਧਨ ਵਿਹੂਣੇ ਬਣਾ ਰਿਹਾ ਹੈ।ਪੂਰੇ ਦੇਸ਼ ਵਿੱਚ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਤਹਿਤ ਕਰੋੜਾਂ ਲੋਕਾਂ ਨੂੰ ਵਿੱਦਿਆ ਹਾਸਲ ਕਰਨ ਤੋਂ ਬਾਹਰ ਧੱਕਿਆ ਜਾ ਰਿਹਾ ਹੈ।ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਦੀ ਖੁੱਲ੍ਹ ਦੇ ਕੇ ਦੇਸ਼ ਦੇ ਸਾਧਨਾਂ ਨੂੰ ਕੌਡੀਆਂ ਦੇ ਭਾਅ ਲੁਟਾ ਕੇ ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਦੇਸ਼ ਦੀ ਅਮੀਰੀ ਲਈ ਕਰੋੜਾਂ ਨੌਜੁਆਨਾਂ ਨੂੰ ਵਿੱਦਿਆਂ ਤੇ ਰੁਜ਼ਗਾਰ ਦੇਣਾ ਸਮੇਂ ਦੀ ਅਣਸਰਦੀ ਲੋੜ ਹੈ। ਏ ਆਈ ਵਾਈ ਐੱਫ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਪੰਜਾਬ ਅਤੇ ਹਰਿਆਣਾ ਦੇ ਸੂਬਾ ਸਕੱਤਰ ਮਨਦੀਪ ਰਤੀਆ, ਆਰ ਵਾਈ ਏ ਦੇ ਅਸ਼ਵਨੀ ਕੁਮਾਰ ਹੈਪੀ, ਪੀ ਐੱਸ ਐੱਫ ਦੇ ਸਕੱਤਰ ਅਜੈ ਫਿਲੌਰ, ਏ ਆਈ ਐੱਸ ਐੱਫ ਦੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ ਅਤੇ ਆਈਸਾ ਦੇ ਸੋਨੀਆ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਰੈਗੂਲਰ ਭਰਤੀ ਰਾਹੀਂ ਹਰ ਖੇਤਰ ਵਿੱਚ ਨੌਜੁਆਨਾਂ ਨੂੰ ਰੁਜ਼ਗਾਰ ਦੇਣ ਲਈ ਦੇਸ਼ ਵਿੱਚ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ, ਜੋ ਅਣਸਿੱਖਿਅਤ ਤੋਂ ਲੈ ਕੇ ਉੱਚ ਸਿੱਖਿਅਤ ਨੂੰ ਰੁਜ਼ਗਾਰ ਦੀ ਗਰੰਟੀ ਕਰੇ, ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ, ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਦੀ ਗਿਣਤੀ ਵਧਾਉਣ, ਬੱਸ ਪਾਸ ਸਹੂਲਤ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਉੱਤੇ ਵੀ ਲਾਗੂ ਕਰਨ, 3 ਲੱਖ ਤੋਂ ਘੱਟ ਆਮਦਨ ਵਾਲੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਧੀਨ ਮੁਫਤ ਵਿੱਦਿਆ ਦਿੱਤੇ ਜਾਣ ਦੀ ਮੰਗ ਕੀਤੀ ਗਈ। ਆਗੂਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਦਾ ਹੀ ਨੌਜੁਆਨਾਂ ਦੀ ਅਗਵਾਈ ਕਰਦੀ ਰਹੇਗੀ। ਆਗੂਆਂ ਨੇ ਕਿਹਾ ਕਿ ਸੂਬੇ ਅੰਦਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੜਨ ਵਾਲੇ ਵੱਖ-ਵੱਖ ਗਰੁੱਪਾਂ/ ਯੂਨੀਅਨਾਂ ਨੂੰ ਸਰਕਾਰ ਵੱਲੋਂ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ, ਰੁਜ਼ਗਾਰ ਦੀ ਥਾਂ ਨਸ਼ੇ ਵੰਡ ਕੇ ਸਰਕਾਰ ਨੌਜੁਆਨ ਪੀੜ੍ਹੀ ਦਾ ਘਾਣ ਕਰ ਰਹੀ ਹੈ। ਇੱਕਠ ਨੇ ਇੱਕ ਮਤੇ ਰਾਹੀਂ ਵਿੱਦਿਆ, ਸਿਹਤ ਅਤੇ ਰੁਜ਼ਗਾਰ ਦੀ ਲੜਾਈ ਲੜ ਰਹੀਆਂ ਸਾਰੀਆਂ ਜੱਥੇਬੰਦੀਆਂ ਦਾ ਸਮਰਥਨ ਕੀਤਾ ਅਤੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਨੂੰ ਵਿਸ਼ਾਲ ਕਰਨ ਦਾ ਸੱਦਾ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਬੀਬੀ ਰਘਬੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇੱਕਠ ਪਿਛਲੇ ਸਮੇਂ ਦੀ ਸਰਗਰਮੀ ਦਾ ਸ਼ਾਨਦਾਰ ਸਿੱਟਾ ਹੈ। ਵਿਚਾਰਧਾਰਕ ਤੌਰ 'ਤੇ ਸਪੱਸ਼ਟ ਹੋ ਕੇ ਚੱਲਣ ਵਾਲੀ ਇਸ ਸਾਂਝੀ ਲਹਿਰ ਨੂੰ ਜਿੱਤ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਲੋੜ ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਹੈ।
ਇਸ ਸਮੇਂ ਏ ਆਈ ਵਾਈ ਐੱਫ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਦੀ ਕਿਤਾਬ 'ਗਦਰ ਲਹਿਰ ਦੇ ਸੂਹੇ ਪੰਨੇ' ਰਿਲੀਜ਼ ਕਰਨ ਲਈ ਬੀਬੀ ਡਾ. ਰਘਬੀਰ ਕੌਰ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਨੌਜੁਆਨਾਂ ਦੇ ਇਸ ਇੱਕਠ ਨੂੰ ਥਾਪੜਾ ਦੇ ਕੇ ਅੱਗੇ ਵਧਣ ਦਾ ਹੌਸਲਾ ਦਿੱਤਾ। ਸੂਬੇ ਅੰਦਰ ਗਦਰੀ ਬਾਬਿਆਂ, ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਲੋਕ ਮਨਾਂ 'ਚੋਂ ਵਿਸਾਰਨ ਲਈ ਸਰਕਾਰ ਵੱਲੋਂ ਜਾਣਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ, ਸ਼ਹੀਦਾਂ ਦੀਆਂ ਯਾਦਗਰਾਂ, ਜਿਵੇਂ ਜੱਦੀ ਘਰਾਂ, ਘਟਨਾ ਸਥਲਾਂ ਨੂੰ ਸੰਭਾਲਣ ਲਈ ਮਤੇ ਪਾਸ ਕੀਤੇ ਗਏ ਕਿ ਸਰਕਾਰ ਇਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲਵੇ ਅਤੇ ਐਲਾਨ ਕੀਤਾ ਗਿਆ ਕਿ ਇਹਨਾਂ ਦੀ ਕੁਤਾਹੀ ਅਤੇ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਮਤੇ ਰਾਹੀਂ ਸਖਤੀ ਨਾਲ ਮੰਗ ਕੀਤੀ ਕਿ ਦੁਨੀਆ ਦੇ ਕਿਸੇ ਵੀ ਸ਼ਹੀਦ ਦੀ ਤਸਵੀਰ ਦਾ ਅਪਮਾਨ ਜੁਝਾਰੂ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਮਤਾ ਪਾਸ ਕਰਕੇ ਮੰਗ ਕੀਤੀ ਕਿ 'ਚੀ ਗਵੇਰਾ' ਦੀ ਫੋਟੋ ਵਾਲੇ ਫੁਟਵੀਅਰ ਤਰੁੰਤ ਬੰਦ ਕਰਵਾਏ ਜਾਣ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੱਯਦ ਵਲੀ ਉਲਾ ਕਾਦਰੀ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਵਾਲੀ ਨੀਤੀ ਹੀ ਅਸਲੀ ਰਾਜਨੀਤੀ ਹੈ, ਜਿਸ ਨੂੰ ਲਾਗੂ ਕਰਨ ਲਈ ਦੇਸ਼ ਭਰ ਦੇ ਨੌਜੁਆਨ ਆਪਣੀ ਸਰਗਰਮੀ ਤੇਜ਼ ਕਰ ਰਹੇ ਹਨ। ਉਹਨਾ ਵਿਸ਼ਾਲ ਇੱਕਠ 'ਤੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ।
ਨੌਜੁਆਨ ਆਗੂ ਨਰਿੰਦਰ ਕੌਰ ਸੋਹਲ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਵਿਦਿਆਰਥੀ ਅਤੇ ਨੌਜੁਆਨ ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਸਮਾਜਵਾਦੀ ਸਮਾਜ, ਜਿਸ ਦੀ ਬੁਨਿਆਦ ਹਰ ਇੱਕ ਨੂੰ ਕੰਮ ਯੋਗਤਾ ਅਨੁਸਾਰ ਅਤੇ ਤਨਖਾਹ ਕੰਮ ਹੋਵੇ ਅਨੁਸਾਰ ਉਸਾਰਨ ਲਈ ਦੇਸ਼ ਦੀ ਰਾਜਨੀਤੀ ਦਾ ਪਿੜ ਮੱਲਣ। ਉਹਨਾ ਕਿਹਾ ਕਿ ਸਰਕਾਰ ਕਿਸਾਨ ਖੁਦਕੁਸ਼ੀਆਂ, ਬੇਰੁਜ਼ਗਾਰੀ, ਵਿੱਦਿਆ ਦੇ ਸਵਾਲ 'ਤੇ ਬੋਲਣ ਦੀ ਬਜਾਇ ਨਸ਼ੇ, ਸਿਆਸੀ ਗੁੰਡਾਗਰਦੀ, ਧਰਮ-ਜਾਤਾਂ ਦੇ ਨਾਂਅ 'ਤੇ ਭੜਕਾਹਟ ਅਤੇ ਸਰਹੱਦੀ ਤਣਾਅ ਜਿਹੇ ਮੁੱਦਿਆਂ ਨਾਲ ਗੁੰਮਰਾਹ ਕਰ ਰਹੀ ਹੈ।ਇੱਕਠ ਨੇ ਪ੍ਰੋਗਰਾਮ ਪੇਸ਼ ਕਰਦਿਆਂ ਕਿਹਾ ਕਿ ਨੌਜੁਆਨ ਭਾਈਚਾਰਕ ਸਾਂਝ ਬਰਾਬਰਤਾ ਦੇ ਅਧਾਰ 'ਤੇ ਪੂਰਨ ਸਮਾਜ ਦੇ ਵਿਕਾਸ ਵਾਲੀ ਰਾਜਨੀਤੀ ਨੂੰ ਤਰਜੀਹ ਦੇਣ, ਲੁਭਾਵੇਂ ਨਾਹਰਿਆਂ ਦੀ ਥਾਂ ਤਰਕ ਅਤੇ ਤੱਥਾਂ ਦੇ ਅਧਾਰ 'ਤੇ ਰਾਜਨੀਤੀ ਦੀ ਪਹਿਚਾਣ ਕਰਨ।
ਇਸ ਮੌਕੇ ਜੱਥੇਬੰਦੀਆਂ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਕਿ 17 ਅਕਤੂਬਰ ਨੂੰ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਦੀ ਧਰਤੀ ਤੋਂ ઠਨੌਜੁਆਨਾਂ-ਵਿਦਿਆਰਥੀਆਂ ਦੇ ਭਵਿੱਖ ਦੀ ਰਣਨੀਤੀ ਤੈਅ ਕਰਦਾ ਯੂਥ-ਸਟੂਡੈਂਟਸ ਐਲਾਨਨਾਮਾ ਜਾਰੀ ਕੀਤਾ ਜਾਵੇਗਾ। ਇਸ ਮੌਕੇ ਬਲਦੇਵ ਪੰਡੋਰੀ, ਜਸਪ੍ਰੀਤ ਕੌਰ ਬੱਧਨੀ, ਮਨਜਿੰਦਰ ਢੇਸੀ, ਸੰਦੀਪ ਸਿੰਘ, ਗੁਰਦਿਆਲ ਘੁਮਾਣ, ਕੁਲਵੰਤ ਮੱਲੋਨੰਗਲ, ਵਰਿੰਦਰ ਪਾਤੜਾਂ, ਸੁਖਦੇਵ ઠਧਰਮੂਵਾਲਾ, ਗੁਰਿੰਦਰ ਸਿੰਘ, ਰੁਪਿੰਦਰ ਕੌਰ, ਪਰਮਪ੍ਰੀਤ ਪੜ੍ਹਤੇਵਾਲਾ, ਸ਼ਮਸ਼ੇਰ ਬਟਾਲਾ, ਸੁਖਵੀਰ ਸੁੱਖ, ਮਨਦੀਪ ਸਰਦੂਲਗੜ੍ਹ, ਸੁਭਾਸ਼ ਕੈਰੇ, ਡਾ. ਮਨਿੰਦਰ ਧਾਲੀਵਾਲ, ਅਮਨ ਰਤੀਆ, ਸੰਦੀਪ ਦੌਲੀਕੇ, ਨੀਲੇ ਖਾਂ, ਮੰਗਤ ਰਾਏ, ਲਖਵਿੰਦਰ ਗੋਪਾਲਪੁਰਾ, ਵਿਸ਼ਾਲ ਵਲਟੋਹਾ, ਮੱਖਣ ਫਿਲੌਰ, ਸੰਜੀਵ ਅਰੋੜਾ ਤੇ ਗੁਰਚਰਨ ਮੱਲ੍ਹੀ ਆਦਿ ਵੀ ਮੌਜੂਦ ਸਨ। ਰੈਲੀ ਤੋਂ ਬਾਅਦ ਸ਼ਹਿਰ ਵਿਚ ਇਕ ਪ੍ਰਭਾਵਸ਼ਾਲੀ ਮਾਰਚ ਵੀ ਕੀਤੀ ਗਿਆ।

केरल में आर.एम.पी.आई. द्वारा डीसी दफ्तरों के समक्ष प्रदर्शन
भारतीय क्रांतिकारी माक्र्सवादी पार्टी (आर.एम.पी.आई.) की केरला ईकाई द्वारा 30 सितंबर 2016 को कोझीकोट व त्रिशूर जिला प्रशासनिक कार्यालयों के समक्ष जन मांगों को लेकर प्रभावशाली मार्च एवं प्रदर्शनों का आयोजित किया गया। प्रदर्शनों का मुख्य उद्देश्य यह था कि केरल की पी. विजयन सरकार केंद्र की मोदी सरकार की जनविरोधी साम्राज्यवाद परस्त नीतियों का हूबहू अनुकरण बंद करते हुए जनपक्षीय नीतियों पर चले। प्रदर्शनकारी नारे लगा रहे थे कि केंद्र की तर्ज पर राष्ट्रीय राजमार्गों का अंधाधुंध निजीकरण किया जा रहा है। महंगाई बेलगाम बढ़ रही है और इस बढ़ौत्तरी के जिम्मेदारों की तरफ ठीक मोदी की ही तरह केरल सरकार आँखें मूंदे बैठी है। इतना ही नहीं केंद्रीय सरकार का किसी की भी न सुनने वाला मनमाना रवैय्या केरल सरकार का भी लक्षण बन चुका है। प्रदर्शनकारियों ने कहा कि यह रवैय्या केरल की जनवादी परम्पराओं का भी घोर हनन है। उन्होंने आगाह किया कि सिर्फ नाम से वाम जनतांत्रिक होने से भ्रमित नहीं होना चाहिए, देशी विदेशी कारपोरेट घरानों के हित साधने बंद होने ही किसी सरकार के वर्गीय झुकाव की असली पहचान होते हैं। कोझीकोड में एन.वेनू राज्य सचिव आर.एम.पी.आई. ने प्रदर्शन का नेतृत्व किया। त्रिशूर में पार्टी के राज्य चेयरमैन टी. संतोष ने नेतृत्व किया तथा के.के. रेमा, के एस. हरिहरन, के.पी. प्रकासन, पी कुमारनकुट्टी तथा पी.जे. मोंसी ने संबोधन किया। कार्यक्रम को समर्थन देते हुए एसयूसीआई सचिव एम. शेखर भी शामिल हुए।

रिपोर्ट : के एस. हरिहरन
ਪਾਰਟੀ ਵਲੋਂ ਅਜਨਾਲਾ ਵਿਖੇ ਜੰਗ ਵਿਰੋਧੀ ਮਾਰਚ
ਅਜਨਾਲਾ ਦੇ ਵੱਖ-ਵੱਖ ਬਜ਼ਾਰਾਂ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ) ਦੇ ਤਹਿਸੀਲ ਭਰ ਦੇ ਵਰਕਰਾਂ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਸਾਮਰਾਜੀ ਜੰਗਬਾਜ਼ ਰਾਵਣਾਂ ਦੀਆਂ ਯੁੱਧ ਲਾਉਣ ਵਾਲੀਆਂ ਮਾਨਵ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਅਤੇ ਅਮਨ ਪਸੰਦ ਤਾਕਤਾਂ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੰਦਿਆਂ ਸ਼ਹਿਰ ਦੇ ਮੁੱਖ ਚੌਕ 'ਚ ਸੜਕੀ ਜਾਮ ਲਗਾ ਕੇ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਦੀ ਅਗਵਾਈ ਸੂਬਾ ਸਕੱਤਰੇਤ ਮੈਂਬਰ ਡਾ ਸਤਨਾਮ ਸਿੰਘ ਅਜਨਾਲਾ ਕਰ ਰਹੇ ਸਨ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ 'ਚ ਲਾਲ ਝੰਡੇ ਫੜੇ ਹੋਏ ਸਨ ਅਤੇ ਉਹਨਾਂ ਵੱਲੋਂ ਭਾਰਤ-ਪਾਕਿ ਜੰਗ ਨਾ ਹੋਵੇ ਅਤੇ ਕਸ਼ਮੀਰ ਸਮੇਤ ਸਾਰੇ ਅੰਦਰੂਨੀ ਤੇ ਬਹਿਰੂਨੀ ਮਸਲਿਆਂ ਦਾ ਦੋਵੇਂ ਦੇਸ਼ ਗੱਲਬਾਤ ਰਾਹੀਂ ਹੱਲ ਕੱਢਣ ਆਦਿ ਨਾਅਰੇ ਲਾਏ ਜਾ ਰਹੇ ਸਨ। ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ ਨੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਖੇ ਬੁਜ਼ਦਿਲਾਨਾ ਹਮਲਾ ਕਰਕੇ ਸ਼ਹੀਦ ਕੀਤੇ ਗਏ ਭਾਰਤੀ ਸੈਨਿਕਾਂ ਦੇ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਸਰਹੱਦ ਪਾਰੋਂ ਹੋ ਰਹੀ ਘੁੱਸਪੈਠ ਰੋਕਣ ਲਈ ਕੇਂਦਰੀ ਸਰਕਾਰ 'ਤੇ ਜੋਰ ਦਿੱਤਾ ਉੱਥੇ ਸੰਘ ਪਰਵਾਰ 'ਤੇ ਕੇਂਦਰ ਦੀ ਮੋਦੀ ਸਰਕਾਰ ਸਮੇਤ ਪਾਕਿਸਤਾਨ ਦੇ ਹਾਕਮਾਂ ਨੂੰ ਵੀ ਜੰਗ ਦੀ ਬਜਾਏ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਖਤਮ ਕਰਨ ਤੇ ਜੋਰ ਦਿੱਤਾ। ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ,ਸ਼ੀਤਲ ਸਿੰਘ ਤਲਵੰਡੀ,ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਬੀਬੀ ਅਜੀਤ ਕੌਰ ਕੋਟ ਰਜ਼ਾਦਾ,ਜਗੀਰ ਸਿੰਘ ਸਾਰੰਗਦੇਵ, ਹਰਜਿੰਦਰ ਸਿੰਘ ਸੋਹਲ, ਸੁਰਜੀਤ ਸਿੰਘ ਭੂਰੇਗਿੱਲ, ਸਤਵਿੰਦਰ ਸਿੰਘ ਓਠੀਆਂ,ਦਲਬੀਰ ਸਿੰਘ ਬੱਲੜਵਾਲ, ਜਸਬੀਰ ਸਿੰਘ ਮਾਝੀਮੀਆਂ,ਰਾਜਪਾਲ ਸਿੰਘ ਕਾਮਲਪੁਰਾ,ਪਿਆਰਾ ਸਿੰਘ ਕੋਟਲਾ, ਬਲਜੀਤ ਸਿੰਘ ਕੋਟਲਾ, ਸੁੱਚਾ ਸਿੰਘ ਘੋਗਾ, ਜਸਬੀਰ ਸਿੰਘ ਜਸਰਾਊਰ, ਮਨਜੀਤ ਕੌਰ ਵੰਝਾਵਾਲਾ, ਮਨਜੀਤ ਕੌਰ ਭੂਰੇਗਿੱਲ, ਆਦਿ ਆਗੂ ਹਾਜ਼ਰ ਸਨ।
ਆਰ.ਐਮ.ਪੀ.ਆਈ. ਵਲੋਂ ਹਲਕਾ ਮੁਕੇਰੀਆਂ ਲਈ ਉਮੀਦਵਾਰ ਦਾ ਐਲਾਨ
ਹੁਸ਼ਿਆਰਪੁਰ : ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਥੋਂ ਦੀ ਫਰੈਂਡਜ਼ ਕਾਲੋਨੀ ਵਿਖੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰ.ਐੱਮ.ਪੀ.ਆਈ) ਦੇ ਉਮੀਦਵਾਰ ਤੇ ਖਣਨ ਰੋਕੋ ਅਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸਰਗਰਮ 26 ਸਾਲਾ ਆਗੂ ਸਾਥੀ ਧਰਮਿੰਦਰ ਸਿੰਘ ਸਿੰਬਲੀ ਦੇ ਚੋਣ ਦਫਤਰ ਦਾ ਉਦਘਾਟਨ ਆਰ.ਐੱਮ.ਪੀ.ਆਈ. ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਕੇਂਦਰੀ ਕਮੇਟੀ ਮੈਬਰ ਹਰਕੰਵਲ ਸਿੰਘ ਹੁਸ਼ਿਆਰਪੁਰ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਹਾਜ਼ਰ ਮਜ਼ਦੂਰ, ਕਿਸਾਨ, ਆਗੂਆਂ ਤੇ ਹਲਕੇ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਨੌਜਵਾਨ ਉਮੀਦਵਾਰ ਧਰਮਿੰਦਰ ਸਿੰਘ ਸਿੰਬਲੀ ਸੰਘਰਸ਼ੀ ਯੋਧਾ ਹੈ, ਜਿਸ ਨੇ ਇਲਾਕੇ ਵਿੱਚ ਚੱਲ ਰਹੀ ਖਣਨ ਦੀ ਸਮੱਸਿਆ ਅਤੇ ਲੋਕਾਂ ਦੀਆਂ ਹੋਰ ਮੁਸ਼ਕਲਾਂ ਲਈ ਅਨੇਕਾਂ ਸੰਘਰਸ਼ ਲੜੇ ਹਨ ਅਤੇ ਉਨ੍ਹਾਂ ਦੀ ਲੜਾਈ ਵਿੱਚ ਨਾ ਸਿਰਫ ਪੁਲਸ ਜਬਰ ਝੱਲਿਆ ਹੈ, ਸਗੋਂ ਝੂਠੇ ਕੇਸਾਂ ਵਿੱਚ ਜੇਲ੍ਹ ਵੀ ਕੱਟੀ ਹੈ। ਪਾਸਲਾ ਨੇ ਕਿਹਾ ਕਿ ਸਾਡੀ ਲੜਾਈ ਕੋਈ ਨਿੱਜੀ ਲੜਾਈ ਜਾਂ ਝੂਠੇ ਲਾਰੇ ਲਾ ਕੇ ਕੁਰਸੀ ਹਥਿਆਉਣ ਦੀ ਲੜਾਈ ਨਹੀਂ, ਸਗੋਂ ਇਹ ਚੋਣ ਜਨਤਕ ਸੰਘਰਸ਼ਾਂ ਦੀ ਮਜ਼ਬੂਤੀ ਅਤੇ ਕਾਮਯਾਬੀ ਲਈ ਰਾਜਨੀਤਕ ਲੜਾਈ ਹੈ, ਜਿਸ ਨੂੰ ਖੱਬੀਆਂ ਪਾਰਟੀਆਂ ਦਾ ਸਾਂਝਾ ਮੋਰਚਾ ਬਣਾ ਕੇ ਲੜਿਆ ਜਾਵੇਗਾ ਅਤੇ ਜਿੱਤ ਤੱਕ ਲਿਜਾਇਆ ਜਾਵੇਗਾ। ਪੰਜਾਬ ਵਿੱਚ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਹੈ, ਔਰਤਾਂ 'ਤੇ ਜਬਰ ਹੋ ਰਹੇ ਹਨ, ਦਲਿਤਾਂ ਤੇ ਪੱਛੜਿਆਂ ਨੂੰ ਦਬਾਇਆ ਜਾ ਰਿਹਾ ਹੈ, ਮਹਿੰਗਾਈ ਛਾਲਾਂ ਮਾਰ ਮਾਰ ਕੇ ਵੱਧ ਰਹੀ ਹੈ, ਪੰਜਾਬ ਵਿੱਚ ਨੌਜਵਾਨੀ ਨਸ਼ਿਆਂ ਵਿੱਚ ਰੁੜ੍ਹ ਗਈ ਹੈ। ਕਿਰਸਾਨੀ ਨੂੰ ਖੁਦਕਸ਼ੀਆਂ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੜ੍ਹਾਈ ਅਤੇ ਇਲਾਜ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੈ। ਇਨ੍ਹਾਂ ਹਾਲਾਤਾਂ ਵਿੱਚ ਰਾਜ ਕਰਦੇ ਗਠਜੋੜ, ਆਪ ਅਤੇ ਕਾਂਗਰਸ ਦੇ ਉਮੀਦਵਾਰ ਅਤੇ ਹੋਰ ਪੂੰਜੀਪਤੀਆਂ ਦੀਆਂ ਪਾਰਟੀਆਂ ਆਮ ਲੋਕਾਂ ਨਾਲ ਉਪਰੋਕਤ ਮੁਸ਼ਕਲਾਂ ਦੂਰ ਕਰਨ ਦੇ ਵਾਅਦੇ ਤਾਂ ਕਰਦੀਆਂ ਹਨ, ਪਰ ਇਹ ਮੁਸ਼ਕਲਾਂ ਹੱਲ ਕਿਵੇਂ ਕੀਤੀਆਂ ਜਾਣੀਆਂ ਹਨ, ਇਸ ਦਾ ਉਨ੍ਹਾਂ ਕੋਲ ਕੋਈ ਉਤਰ ਨਹੀਂ ਹੈ।
ਇਨ੍ਹਾਂ ਦਾ ਹੱਲ ਸਿਰਫ ਖੱਬੀਆਂ ਪਾਰਟੀਆਂ ਦੀਆਂ ਨੀਤੀਆਂ ਰਾਹੀਂ ਹੋ ਸਕਦਾ ਹੈ, ਜਦਕਿ ਸਰਮਾਏਦਾਰ ਪਾਰਟੀ ਵਲੋਂ ਝੂਠੇ ਲਾਰੇ ਧਰਮ, ਜਾਤ, ਗੋਤ, ਨਸ਼ੇ, ਲਾਲਚ ਅਤੇ ਹੋਰ ਅਨੈਤਿਕ ਢੰਗਾਂ ਨਾਲ ਲੋਕਾਂ ਤੋਂ ਵੋਟਾਂ ਲਈਆਂ ਜਾਂਦੀਆਂ ਹਨ। ਇਸ ਲਈ ਬਦਲਵੀਂਆਂ ਨੀਤੀਆਂ ਰਾਹੀਂ ਗਰੀਬ ਅਤੇ ਮਿਹਨਤਕਸ਼ ਲੋਕਾਂ ਨੂੰ ਰਾਹਤ ਦੇਣ ਲਈ ਖੱਬੀ ਧਿਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਸਾਨੂੰ ਇਸ ਚੋਣ ਵਿੱਚ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ ਅਤੇ ਧਰਮਿੰਦਰ ਵਰਗੇ ਨਿਸ਼ਕਾਮ ਅਤੇ ਲੋਕਾਂ ਦੇ ਜਾਏ ਨੂੰ ਜਿਤਾਉਣ ਲਈ ਹਰ ਵਰਕਰ ਨੂੰ ਪੂਰਾ ਜ਼ੋਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਹਰਕੰਵਲ ਸਿੰਘ ਕੇਂਦਰੀ ਕਮੇਟੀ ਮੈਂਬਰ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ, ਮਾ: ਯੋਧ ਸਿੰਘ, ਸਾਥੀ ਪਿਆਰਾ ਸਿੰਘ ਪਰਖ, ਜ਼ਿਲ੍ਹਾ ਸਕੱਤਰ ਕ੍ਰਾਂਤੀਕਾਰੀ ਮਾਰਕਸੀ ਪਾਰਟੀ ਹੁਸ਼ਿਆਰਪੁਰ ਮਹਿੰਦਰ ਸਿੰਘ ਖੈਰੜ, ਸਵਰਨ ਸਿੰਘ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਅਤੇ ਅਮਰਜੀਤ ਸਿੰਘ ਕਾਨੂੰਨਗੋ ਨੇ ਵੀ ਹਾਜ਼ਰ ਸਾਥੀਆਂ ਨੂੰ ਇਸ ਰਾਜਨੀਤਕ ਲੜਾਈ ਲਈ ਪੂਰਾ ਜ਼ੋਰ ਲਾਉਣ ਲਈ ਕਿਹਾ।
ਸੁਜਾਨਪੁਰ ਅਤੇ ਭੋਆ ਹਲਕਿਆਂ 'ਚ ਚੋਣ ਮੁਹਿੰਮ ਦਾ ਆਗਾਜ਼
ਪੂੰਜੀਪਤੀ ਜਗੀਰਦਾਰ ਹਾਕਮ ਜਮਾਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ, ਭਾਰਤ ਦੀ ਬਿਹਤਰੀਨ ਕਿਰਤ ਸ਼ਕਤੀ 'ਤੇ ਮਾਲਾਮਾਲ ਕੁਦਰਤੀ ਖਜ਼ਾਨਿਆਂ ਦੀ ਬੇਰਹਿਮ ਲੁੱਟ ਦੇ ਦੇਸ਼ ਵਿਰੋਧੀ ਉਦੇਸ਼ ਲਈ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੀਆਂ ਇਕਸਾਰ ਹਿਮਾਇਤੀ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਆਪ ਅਤੇ ਅਜਿਹੀਆਂ ਹੋਰ ਰੋਜ ਉਗਦੀਆਂ ਹੋਰ ਚੁਣਾਵੀ ਖੁੰਭਾ ਦੇ ਗੰਭੀਰ, ਝੂਠੇ, ਨੀਅਤ ਦੇ ਖੋਟੇ ਚੋਣ ਪ੍ਰਚਾਰ 'ਚ ਆਖਰ ਇਕ ਨਿਵੇਕਲੀ, ਲੋਕ ਪੱਖੀ, ਗਰਜਵੀਂ ਸੁਰ ਉਭਰੀ ਹੈ। 22 ਅਤੇ 23 ਅਕਤੂਬਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਭੋਆ (ਰਾਖਵਾਂ) ਅਤੇ ਸੁਜਾਨਪੁਰ (ਜਨਰਲ) ਵਿਧਾਨ ਸਭਾ ਸਭਾ ਹਲਕਿਆਂ ਵਿਚ ਹੋਈਆਂ ਦੋ ਅਤੀ ਪ੍ਰਭਾਵਸ਼ਾਲੀ ਜਨਸਭਾਵਾਂ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਾਰਟੀ ਵਲੋਂ ਸਰਵ ਸਾਥੀ ਲਾਲ ਚੰਦ ਕਟਾਰੂਚੱਕ ਅਤੇ ਨੱਥਾ ਸਿੰਘ ਢਡਵਾਲ ਵਲੋਂ ਇਨ੍ਹਾਂ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ।
ਇਸ ਮੌਕੇ ਕਾਮਰੇਡ ਰਘਬੀਰ ਸਿੰਘ ਪਕੀਵਾਂ ਮੈਂਬਰ ਕੇਂਦਰੀ ਕਮੇਟੀ, ਹਰਿੰਦਰ ਸਿੰਘ ਰੰਧਾਵਾ ਅਤੇ ਸ਼ਿਵ ਕੁਮਾਰ ਮੈਬਰਾਨ ਸੂਬਾ ਕਮੇਟੀ ਤੋਂ ਇਲਾਕਾ ਪਾਰਟੀ ਅਤੇ ਜਨ ਸੰਗਠਨਾਂ ਦੇ ਹਰ ਪੱਧਰ ਦੇ ਆਗੂ 'ਤੇ ਕਾਰਕੁੰਨ ਮੌਜੂਦ ਸਨ।
ਆਪਣੇ ਸੰਬੋਧਨ ਵਿਚ ਸਾਥੀ ਪਾਸਲਾ ਅਤੇ ਬਾਕੀ ਸਾਰੇ ਬੁਲਾਰਿਆਂ ਨੇ ਕਿਹਾ ਕਿ ਸਾਰੇ ਰੰਗਾਂ ਦੀਆਂ ਹਾਕਮ ਜਮਾਤੀ ਰਾਜਸੀ ਪਾਰਟੀਆਂ ਇਕ ਪਾਸੇ ਅਤੇ ਆਰ.ਐਮ.ਪੀ.ਆਈ. ਸਮੇਤ ਜੁਝਾਰੂ ਖੱਬੀ ਧਿਰ ਦੂਜੇ ਪਾਸੇ ਆਪੋ ਆਪਣੇ ਟਰੈਕ ਰਿਕਾਰਡ ਅਤੇ ਜਮਾਤੀ ਕਿਰਦਾਰ ਅਨੁਸਾਰ ਚੋਣ ਮੈਦਾਨ 'ਚ ਹਨ। ਜਿੱਥੇ ਪੂੰਜੀਪਤੀ ਵਰਗਾਂ ਦੀਆਂ ਪਾਰਟੀਆਂ ਦਾ ਰਿਕਾਰਡ ਕੁਰੱਪਸ਼ਨ, ਭਾਈ ਭਤੀਜਾਵਾਦ, ਨਸ਼ਾ ਵਿਉਪਾਰ ਨੂੰ ਖੁੱਲ੍ਹੀ ਛੁੱਟੀ, ਕਿਸਮ ਕਿਸਮ ਦੇ ਮਾਫੀਆ ਨੂੰ ਪੂਰਨ ਸਰਪ੍ਰਸਤੀ, ਪੁਲਸ ਪ੍ਰਸ਼ਾਸਨ ਦੇ ਸਿਆਸੀਕਰਣ, ਜਾਤਪਾਤੀ ਜਬਰ, ਸੰਘਰਸ਼ੀ ਲੋਕਾਂ 'ਤੇ ਜਬਰ ਦੇ ਖੂਨੀ ਧੱਬਿਆਂ ਨਾਲ ਭਰਿਆ ਪਿਆ ਹੈ, ਉਥੇ ਖੱਬੀਆਂ ਪਾਰਟੀਆਂ ਜਾਨਾਂ ਵਾਰ ਕੇ ਉਕਤ ਲੋਕ ਦੋਖੀ ਵਰਤਾਰਿਆਂ ਵਿਰੁੱਧ ਸੰਗਰਾਮਾਂ ਅਤੇ ਮੁਹਿੰਮਾਂ ਦੀ ਸਿਰਜਣਾ ਕਰਦੀਆਂ ਹਨ। ਹਾਕਮ ਜਮਾਤੀ ਪਾਰਟੀਆਂ ਸਿੱਧਾ ਸਿੱਧਾ ਅਤੇ ਲੁਕਵੇਂ ਢੰਗਾਂ ਰਾਹੀਂ ਅਤਵਾਦ-ਵੱਖਵਾਦ, ਧਾਰਮਿਕ ਟਕਰਾਅ, ਜਾਤਪਾਤੀ ਤੇ ਭਾਸ਼ਾਈ ਟਕਰਾਅ ਨੂੰ ਹਰ ਕਿਸਮ ਦਾ ਬੜ੍ਹਾਵਾ ਦਿੰਦੀਆਂ ਹਨ। ਉਥੇ ਖੱਬੀਆਂ ਤਾਕਤਾਂ ਨੇ ਲੋਕਾਂ ਦੀ ਏਕਤਾ ਦੀ ਰਾਖੀ ਲਈ ਜਾਨਾਂ ਵਾਰੀਆਂ ਜਿਸ ਦਾ ਸਭ ਤੋਂ ਵੱਡਾ ਸਬੂਤ ਪੰਜਾਬ 'ਚ ਅੱਤਵਾਦ ਦੇ ਕਾਲੇ ਦਿਨਾਂ 'ਚ ਸੈਂਕੜੇ ਕਮਿਊਨਿਸਟਾਂ ਵਲੋਂ ਦਿੱਤੀਆਂ ਸ਼ਹਾਦਤਾਂ ਹਨ।
ਸਭ ਤੋਂ ਵੱਧ ਕਿ ਹਾਕਮ ਜਮਾਤੀ ਪਾਰਟੀਆਂ ਲੋਕਾਂ ਦੀ ਚੌਤਰਫਾ ਲੁੱਟ ਦੀਆਂ ਨੀਤੀਆਂ ਹਰ ਹਾਲਤ 'ਚ ਜਾਰੀ ਰੱਖਣਾ ਚਾਹੁੰਦੀਆਂ ਹਨ ਅਤੇ ਆਰ.ਐਮ.ਪੀ.ਆਈ. ਤੇ ਸਮੁੱਚੀ ਲੜਾਕੂ ਖੱਬੀ ਧਿਰ ਇਨ੍ਹਾਂ ਨੀਤੀਆਂ ਅਤੇ ਨੀਤੀਆਂ ਦੇ ਜਨਮਦਾਤਾ ਰਾਜ ਪ੍ਰਬੰਧਾਂ ਦਾ ਲੋਕ ਤਾਕਤ ਰਾਹੀਂ ਫਸਤਾ ਵੱਢਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਿੰਝ ਖੱਬੀਆਂ ਪਾਰਟੀਆਂ 2017 ਦੀ ਅਸੈਂਬਲੀ ਚੋਣਾਂ 'ਚ ਲੋਕਾਂ ਦੀ ਪਹਿਲੀ 'ਤੇ ਸੁਭਾਵਕ ਪਸੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਅਸੀਂ ਪੂੰਜੀਪਤੀ ਵਰਗ ਦੀ ਕਿਸੇ ਵੀ ਪਾਰਟੀ ਨਾਲ ਚੋਣਾਂ ਤੋਂ ਪਹਿਲਾਂ ਜਾਂ ਬਾਅਦ 'ਚ ਕੋਈ ਸਾਂਝ ਨਹੀਂ ਰੱਖਾਂਗੇ।
ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਦਫਤਰ ਅੱਗੇ ਧਰਨਾ
ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਮਾਨਾ ਮਸੀਹ ਬਾਲੇਵਾਲ ਅਤੇ ਸ਼ਿੰਦਾ ਛਿੱਥ ਦੀ ਅਗਵਾਈ ਵਿੱਚ ਬਟਾਲਾ ਦੇ ਪਿੰਡ ਘਸੀਟਪੁਰ ਕਲਾਂ ਦੀ ਸ਼ਾਮਲਾਟ ਜ਼ਮੀਨ 'ਤੇ ਕਥਿਤ ਨਜਾਇਜ਼ ਕਬਜ਼ੇ ਖਿਲਾਫ ਰੋਸ ਮਈ ਧਰਨਾ ਬੀ ਡੀ ਪੀ ਓ ਦਫਤਰ ਬਟਾਲਾ ਅੱਗੇ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਿੰਡ ਘਸੀਟਪੁਰ ਕਲਾਂ ਦੀ ਸ਼ਾਮਲਾਟ ਜ਼ਮੀਨ 'ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਰੋਕਿਆ ਜਾਵੇ। ਇਸ ਮੌਕੇ ਬੀ ਡੀ ਪੀ ਓ ਨੇ ਧਰਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਹ ਨਜਾਇਜ਼ ਕਬਜ਼ਾ ਰੋਕਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਾਇੰਟ ਸਕੱਤਰ ਮਾਸਟਰ ਰਘਬੀਰ ਸਿੰਘ ਪਕੀਵਾ, ਜਨਵਾਦੀ ਇਸਤਰੀ ਸਭਾ ਦੇ ਜਨਰਲ ਸਕੱਤਰ ਨੀਲਮ ਘੁਮਾਣ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੀਤ ਪ੍ਰਧਾਨ ਗੁਰਦਿਆਲ ਘੁਮਾਣ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਪਰਮਜੀਤ ਘਸੀਟਪੁਰ ਨੇ ਕਿਹਾ ਕਿ ਜੇਕਰ ਬੀ ਡੀ ਪੀ ਓ ਦੇ ਹੁਕਮਾਂ ਦੇ ਬਾਵਜੂਦ ਨਜਾਇਜ਼ ਕਬਜ਼ਾ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਬੀ ਡੀ ਪੀ ਓ ਦਫਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰੇਮ ਸਿੰਘ ਘਸੀਟਪੁਰ, ਗੁਰਨਾਮ ਸਿੰਘ ਸਾਬਕਾ ਸਰਪੰਚ ਸਰੂਪਵਾਲੀ ਕਲਾਂ, ਬਚਨ ਕੌਰ ਛਿੱਥ, ਪ੍ਰੇਮ ਸਿੰਘ, ਅਸ਼ੋਕ ਕੁਮਾਰ, ਗੁਰਮੇਜ ਸਿੰਘ, ਸੁਖਚੈਨ ਸਿੰਘ, ਸਤਪਾਲ ਸਿੰਘ ਘਸੀਟਪੁਰ ਆਦਿ ਹਾਜ਼ਰ ਸਨ।
ਦਿਹਤੀ ਮਜ਼ਦੂਰ ਸਭਾ ਵਲੋਂ ਹਕੂਮਤੀ ਅਤੇ ਸਮਾਜਿਕ ਜਬਰ ਵਿਰੁੱਧ ਲਾਮਬੰਦੀ
ਸਾਡੇ ਦੇਸ਼ ਵਿਚ ਬੇਜ਼ਮੀਨੇ ਅਤੇ ਦਲਿਤਾਂ ਵਿਚ ਆਪਣੇ 'ਤੇ ਹੁੰਦੇ ਸਮਾਜਕ ਜਬਰ ਦੇ ਖਾਤਮੇ ਅਤੇ ਆਰਥਕ-ਸਮਾਜਕ ਬਰਾਬਰੀ ਲਈ ਚੇਤਨਾ ਦਿਨੋਂ ਦਿਨ ਤਿੱਖੀ ਹੋ ਰਹੀ ਹੈ। ਸਿੱਟੇ ਵਜੋਂ ਆਪ ਮੁਹਾਰੇ ਅਤੇ ਸੰਗਠਿਤ ਘੋਲ ਵੱਧ ਰਹੇ ਹਨ। ਇਹ ਘੋਲ ਸਮਾਜਕ ਪਰਿਵਰਤਨ ਲਈ ਜੂਝ ਰਹੀਆਂ ਧਿਰਾਂ, ਨਿਰੋਲ ਜਾਤੀਵਾਦੀ ਮੁੱਦਿਆਂ 'ਤੇ ਲੜਨ ਵਾਲੇ ਸੰਗਠਨਾਂ ਅਤੇ ਇਕ ਸ਼ੁਭ ਲੱਛਣ ਵਜੋਂ ਉਕਤ ਦੋਹਾਂ ਵੱਲੋਂ ਸਾਂਝ ਪਾ ਕੇ ਵੀ ਅੱਗੇ ਵੱਧ ਰਹੇ ਹਨ। ਜਿੰਨੀ ਤੇਜੀ ਨਾਲ ਇਹ ਚੇਤਨਾ ਅਤੇ ਸੰਗਰਾਮ ਵੱਧ ਰਹੇ ਹਨ ਉਸ ਤੋਂ ਕਿਤੇ ਵੱਧ ਤੇਜੀ ਨਾਲ ਪਿਛਾਖੜੀ 'ਤੇ ਸਥਾਪਤੀ ਪੱਖੀ ਹਕੂਮਤੀ ਮਸ਼ੀਨਰੀ ਇਸ ਚੇਤਨਾ ਤੇ ਜਨਸੰਗਰਾਮਾਂ ਨੂੰ ਮੁੱਢੋਂ ਹੀ ਖਤਮ ਕਰਨ ਲਈ ਚੌਤਰਫਾ ਜਾਬਰ ਹੱਲਾ ਕਰ ਰਹੀਆਂ ਹਨ। ਉਪਰੋਕਤ ਵਰਤਾਰੇ ਦੀਆਂ ਭੱਦੀਆਂ ਜ਼ਾਲਮ ਵੰਨਗੀਆਂ ਸਾਰੇ ਦੇਸ਼ ਵਿਚ ਹੀ ਦੇਖੀਆਂ ਜਾ ਸਕਦੀਆਂ ਹਨ। ਪਰ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਲਗਾਤਾਰ ਦੋ ਕਾਰਜਕਾਲਾਂ ਦਾ ਸਮਾਂ ਉਪਰੋਕਤ ਚੌਖਟੇ ਪੱਖੋਂ ਅਤੀ ਜਾਲਮਾਨਾ ਅਤੇ ਨਿਖੇਧੀਯੋਗ ਸਾਬਤ ਹੋਇਆ ਹੈ। ਪੰਜਾਬ 'ਚ ਪਿਛਲੇ ਦਿਨੀਂ ਉਪਰੋ ਥੱਲੀ ਵਾਪਰੀਆਂ ਦੋ ਵਹਿਸ਼ੀ ਘਟਨਾਵਾਂ ਇਸ ਤੱਥ ਦਾ ਜਿਉਂਦਾ ਜਾਗਦਾ ਸਬੂਤ ਹਨ। ਪਹਿਲੀ ਘਟਨਾ ਹੈ ਝਲੂਰ ਪਿੰਡ ਦੇ ਬੇਜਮੀਨਿਆਂ ਤੇ ਜ਼ਮੀਨ ਦੀ ਨਿਆਂਈ ਵੰਡ ਦੇ ਸਵਾਲ 'ਤੇ ਵਾਪਰਿਆ ਹਕੂਮਤੀ ਕਹਿਰ ਅਤੇ ਦੂਜੀ ਹੈ ਮਾਨਸਾ ਦੇ ਇਕ ਪਿੰਡ ਘਰਾਂਗਣਾ ਵਿਖੇ 20 ਸਾਲ ਦਲਿਤ ਨੌਜਵਾਨ ਦਾ ਕੀਤਾ ਗਿਆ ਵਹਿਸ਼ੀਆਨਾ ਕਤਲ। ਦਿਹਾਤੀ ਮਜ਼ਦੂਰ ਸਭਾ ਦੀ ਪੰਜਾਬ ਇਕਾਈ ਨੇ 16-17 ਅਕਤੂਬਰ ਨੂੰ ਸਰਕਾਰ ਦੀ ਭੂਮਿਕਾ ਬੇਪਰਦ ਕਰਨ ਅਤੇ ਜਬਰ ਵਿਰੁੱਧ ਲਾਮਬੰਦੀ ਦੇ ਉਦੇਸ਼ ਲਈ ਪਿੰਡਾਂ 'ਚ ਮੀਟਿੰਗਾਂ, ਰੈਲੀਆਂ, ਜਥਾ ਮਾਰਚਾਂ, ਪੁਤਲਾ ਫੂਕ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ ਪੇਸ਼ ਹਨ ਉਸ ਦੀਆਂ ਜ਼ਿਲ੍ਹਾਵਾਰ ਸੰਖੇਪ ਰਿਪੋਰਟਾਂ :

ਮੁਕਤਸਰ : ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਬੰਦ ਕਰਨ ਅਤੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੋਮਵਾਰ ਨੂੰ ਪਿੰਡ ਮਦਰੱਸਾ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਹੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ। ਸਭਾ ਦੇ ਆਗੂ ਹਰਜੀਤ ਸਿੰਘ ਮਦਰੱਸਾ ਅਤੇ ਜਗਜੀਤ ਸਿੰਘ ਜੱਸੇਆਣਾ ਨੇ ਕਿਹਾ ਕਿ ਪੰਜਾਬ 'ਚ ਦਲਿਤਾਂ 'ਤੇ ਦਿਨ-ਪ੍ਰਤੀ ਦਿਨ ਜ਼ੁਲਮ ਵਧਦੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਉਹ ਰਾਜ ਸਰਕਾਰ ਦੇ ਖਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸਤੋਂ ਇਲਾਵਾ ਮਜ਼ਦੂਰਾਂ ਨੇ ਗੋਨਿਆਣਾ ਰੋਡ ਦੀ ਗੁਰਦਿੱਤ ਬਸਤੀ, ਪਿੰਡ ਅਕਾਲਗੜ੍ਹ 'ਚ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਕਰਨ ਸਿੰਘ, ਬਲਕਾਰ ਸਿੰਘ, ਕਸ਼ਮੀਰ ਸਿੰਘ, ਲੱਖਾ ਸਿੰਘ, ਸੁਰਜੀਤ ਸਿੰਘ, ਬੱਬੂ ਸਿੰਘ, ਪਰਮਜੀਤ ਸਿੰਘ, ਨਸੀਬ ਸਿੰਘ, ਜਸਵਿੰਦਰ ਸਿੰਘ ਆਦਿ ਤੋਂ ਆਗੂ ਹਾਜ਼ਰ ਸਨ।
ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਘੁੱਦਾ, ਜਸੀ ਬਾਗਵਾਲੀ ਅਤੇ ਪੱਕਾ ਕਲਾਂ ਵਿਖੇ ਉਕਤ ਸੱਦੇ ਤਹਿਤ ਵਿਸ਼ਾਲ ਮੀਟਿੰਗਾਂ ਹੋਈਆਂ ਜਿਨ੍ਹਾਂ ਨੂੰ ਸਾਥੀ ਮਿੱਠੂ ਸਿੰਘ ਘੁੱਦਾ, ਸੁਰਜੀਤ ਸਿੰਘ ਪੱਕਾ, ਦਰਸ਼ਨ ਸਿੰਘ ਬਾਜਕ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕ੍ਰਿਸ਼ਨ ਕੁਮਾਰ, ਸ਼ਿੰਦਰ ਖਾਂ, ਮਨੋਹਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਤਲਵੰਡੀ ਸਾਬੋ ਵਿਖੇ ਦਿਹਾਤੀ ਮਜ਼ਦੂਰ ਸਭਾ ਅਤੇ ਸਾਂਝੀ ਸੰਘਰਸ਼ ਕਮੇਟੀ ਵਲੋਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਜਿਸ ਦੀ ਅਗਵਾਈ ਮੱਖਣ ਸਿੰਘ ਅਤੇ ਜਸਪਾਲ ਗਿੱਲ ਨੇ ਕੀਤੀ।

ਅੰਮ੍ਰਿਤਸਰ : ਇੱਥੇ ਖਲਚੀਆਂ, ਸੁਧਾਰ, ਕੋਹਾਟਵਿੰਡ, ਬੁਤਾਲਾ, ਮਹਿਸਮਪੁਰ, ਵਰਪਾਲ ਵਿਖੇ ਵਿਸ਼ਾਲ ਇਕੱਤਰਤਾਵਾਂ ਹੋਈਆਂ। ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਉਮਰਪੁਰਾ ਆਦਿ ਸਾਥੀਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ।
ਭੱਠਾ ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ
ਭੱਠਾ ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ (ਸੀ.ਟੀ.ਯੂ. ਪੰਜਾਬ) ਦੀ ਅਗਵਾਈ ਹੇਠ, ਢਿੱਲੋਂ ਬਰਿਕਸ ਕੰਪਨੀ ਘੁੱਦਾ, ਜ਼ਿਲ੍ਹਾ ਬਠਿੰਡਾ ਦੇ ਮਾਲਕਾਂ ਵਿਰੁੱਧ ਲੜਿਆ ਗਿਆ ਪਥੇਰ ਮਜ਼ਦੂਰਾਂ ਦਾ ਸਰਕਾਰ ਵਲੋਂ ਤੈਅ ਘੱਟੋ ਘੱਟ ਉਜਰਤ ਪ੍ਰਾਪਤੀ ਦਾ ਲੰਮਾ ਸੰਘਰਸ਼ ਸਨਮਾਨਜਨਕ ਜਿੱਤ ਨਾਲ ਸੰਪੰਨ ਹੋਇਆ। 2015-16 ਸੀਜਨ ਦੌਰਾਨ ਉਕਤ ਭੱਠੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਭੱਠੇ ਦੇ ਮਾਲਕਾਂ ਅਤੇ ਹਿਸੇਦਾਰਾਂ ਵਲੋਂ ਕਿਰਤ ਵਿਭਾਗ ਵਲੋਂ ਤੈਅ ਸ਼ੁਦਾ ਉਜਰਤ ਸੂਚੀ ਅਨੁਸਾਰ ਬਣਦੇ ਕੀਤੇ ਕੰਮ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਨ੍ਹਾਂ ਹੀ ਭੱਠਾ ਮਾਲਕਾਂ ਨੇ ਭੱਠਾ ਮਜ਼ਦੂਰ ਯੂਨੀਅਨ ਦੇ ਸਥਾਨਕ ਆਗੂਆਂ ਨਾਲ ਆਪਣੇ ਕਰਿੰਦਿਆਂ ਦੀ ਬੇਵਜ੍ਹਾ ਲੜਾਈ ਕਰਾ ਕੇ ਪੁਲਸ ਕੇਸਾਂ ਵਿਚ ਉਲਝਾਉਣ ਦੀ ਕੋਝੀ ਕੋਸ਼ਿਸ਼ ਵੀ ਕੀਤੀ ਜਿਸ ਦਾ ਮਜ਼ਦੂਰਾਂ ਨੇ ਏਕੇ ਅਤੇ ਸੰਘਰਸ਼ ਨਾਲ ਸਫਲ ਟਾਕਰਾ ਕੀਤਾ।
ਤੈਅਸ਼ੁਦਾ ਉਜਰਤਾਂ ਲੈਣ ਲਈ ਭੱਠਾ ਮਜ਼ਦੂਰਾਂ ਨੇ ਭੱਠਾ ਮਾਲਕਾਂ ਵਿਰੁੱਧ 13 ਛੋਟੇ ਵੱਡੇ ਮੁਜ਼ਾਹਰੇ ਕੀਤੇ। ਅਨੇਕਾਂ ਪਿੰਡਾਂ 'ਚ ਜਥਾ ਮਾਰਚਾਂ ਰਾਹੀਂ ਮਾਲਕਾਂ 'ਤੇ ਉਨ੍ਹਾਂ ਦੇ ਹਿੱਤ ਪਾਲਕ ਸਿਆਸੀ ਆਗੂਆਂ ਦੇ ਪੁਤਲੇ ਫੂਕੇ। ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਇੰਚਾਰਜ ਬੀਬੀ ਪਰਮਜੀਤ ਕੌਰ ਗੁਲਸ਼ਨ (ਸਾਬਕਾ ਐਮ.ਪੀ.) ਦਾ ਸੰਗਤ ਦਰਸ਼ਨਾਂ ਦੌਰਾਨ ਘਿਰਾਓ ਕੀਤਾ। ਪਿੰਡ ਘੁੱਦਾ ਦੀ ਮੇਨ ਰੋਡ (ਬਠਿੰਡਾ-ਬਾਦਲ) ਰੋਡ 'ਤੇ ਆਜਾਦੀ ਸੰਗਰਾਮ ਦੇ ਜਸ਼ਨਾਂ ਦੌਰਾਨ 15 ਅਗਸਤ ਨੂੰ ਸਰਕਾਰ ਵਿਰੋਧੀ ਰੈਲੀ ਪ੍ਰਦਰਸ਼ਨ ਕੀਤਾ। ਸਮੁੱਚੇ ਸੰਘਰਸ਼ ਦੌਰਾਨ ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਮਹੂਰੀ ਕਿਸਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਮਿੱਠੂ ਸਿੰਘ ਘੁੱਦਾ, ਗੁਰਜੰਟ ਸਿੰਘ, ਦਰਸ਼ਨ ਸਿੰਘ ਬਾਜਕ, ਦਰਸ਼ਨ ਸਿੰਘ ਫੁੱਲੋ ਮਿੱਠੀ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਮਨੋਹਰ ਸਿੰਘ, ਸੰਦੀਪ ਸਿੰਘ, ਗੁਰਜੰਟ ਸਿੰਘ ਜੈ ਸਿੰਘ ਵਾਲਾ, ਮਨਪ੍ਰੀਤ ਕੌਰ ਪਲ-ਪਲ ਭੱਠਾ ਮਜ਼ਦੂਰਾਂ ਦੇ ਅੰਗ ਸੰਗ ਰਹੇ। ਭੱਠੇ 'ਤੇ ਭੱਠਾ ਮਾਲਕਾਂ ਵਿਰੁੱਧ ਹੋਏ ਅਰਥੀ ਫੂਕ ਪ੍ਰਦਰਸ਼ਨ ਵਿਚ ਉਪਰੋਕਤ ਸੰਗਠਨਾਂ ਤੋਂ ਬਿਨਾਂ ਇਨਸਾਫ ਦੀ ਆਵਾਜ਼ ਅਰਗੀਨਾਈਜੇਸ਼ਨ ਪੰਜਾਬ, ਨੌਜਵਾਨ ਭਾਰਤ ਸਭਾ ਅਤੇ ਟੈਟ ਪਾਸ ਈ.ਟੀ.ਟੀ. ਬੇਰੋਜ਼ਗਾਰ ਯੂਨੀਅਨ ਦੇ ਆਗੂ ਵੀ ਦਲ-ਬਲ ਨਾਲ ਸ਼ਾਮਲ ਹੋਏ। ਭੱਠਾ ਮਾਲਕਾਂ ਨੂੰ ਸਥਾਨਕ ਅਕਾਲੀ ਆਗੂਆਂ ਦੀ ਹਿਮਾਇਤ ਹੋਣ ਦਾ ਗਰੂਰ ਅਖੀਰ ਤਿਆਗਣਾ ਪਿਆ। ਪ੍ਰਸ਼ਾਸਨ ਵਲੋਂ ਨਿਪਟਾਰੇ ਲਈ ਨਿਯੁਕਤ ਕੀਤੇ ਗਏ ਕੰਵਲਜੀਤ ਸਿੰਘ ਗੋਲਡੀ ਨਾਇਬ ਤਹਿਸੀਲਦਾਰ ਬਠਿੰਡਾ ਦੀ ਹਾਜ਼ਰੀ ਵਿਚ ਕਈ ਗੇੜਾਂ ਦੀ ਗੱਲਬਾਤ ਮਗਰੋਂ ਆਖਰ ਭੱਠਾ ਮਾਲਕਾਂ ਨੂੰ ਤੈਅਸ਼ੁਦਾ ਘੱਟੋ ਘੱਟ ਉਜਰਤਾਂ ਦੀ ਅਦਾਇਗੀ ਦਾ ਕੌੜਾ ਘੁੱਟ ਭਰਨਾ ਪਿਆ।
ਵਰਣਨਯੋਗ ਹੈ ਕਿ ਇਲਾਕੇ ਦੇ ਮੀਡੀਆ ਕਰਮੀਆਂ ਨੇ ਭੱਠਾ ਮਜ਼ਦੂਰਾਂ ਦੇ ਇਸ ਹੱਕੀ ਘੋਲ ਦੀ ਪੂਰੀ ਸੁਹਿਰਦਤਾ ਨਾਲ ਕਵਰੇਜ਼ ਕੀਤੀ ਅਤੇ ਅਖਬਾਰਾਂ ਨੇ ਵੀ ਖਬਰ ਨੂੰ ਪੂਰੀ ਪੂਰੀ ਬਣਦੀ ਥਾਂ ਦਿੱਤੀ। ਨੋਟ ਕਰਨਾ ਬਣਦਾ ਹੈ ਕਿ ਆਪਣੀ ਮਰਜ਼ੀ ਨਾਲ ਬਣਾਏ ਹਿਸਾਬ ਅਨੁਸਾਰ ਜਿੱਥੇ ਭੱਠਾ ਮਾਲਕ ਮਜ਼ਦੂਰਾਂ ਤੋਂ 70 ਹਜ਼ਾਰ ਤੋਂ ਵਧੇਰੇ ਰੁਪਏ ਮੰਗਦੇ ਸਨ; ਉਥੇ ਸੰਘਰਸ਼ ਸਦਕਾ ਉਲਟਾ ਉਨ੍ਹਾਂ ਨੂੰ 2 ਲੱਖ 4 ਹਜ਼ਾਰ ਰੁਪਏ ਹੋਰ ਅਦਾ ਕਰਨੇ ਪਏ। ਸਾਰੇ ਸੰਘਰਸ਼ ਦੌਰਾਨ ਕਿਰਤ ਵਿਭਾਗ ਦੀ ਭੂਮਿਕਾ ਬੜੀ ਘਟੀਆ ਰਹੀ। ਵਾਰ ਵਾਰ ਅਰਜੀਆਂ ਦੇਣ ਦੇ ਬਾਵਜੂਦ ਕੇਵਲ ਇਕ ਵਾਰ ਕਿਰਤ ਇੰਸਪੈਕਟਰ ਗਰੇਡ-1 ਭੱਠੇ ਤੇ ਗਿਆ ਅਤੇ ਉਹ ਵੀ ਮਜ਼ਦੂਰਾਂ ਨੂੰ ਮਿਲੇ ਬਿਨਾਂ ਪਰਤ ਗਿਆ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਸ਼ਿਵ ਕੁਮਾਰ ਨੇ ਮਜ਼ਦੂਰਾਂ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਸਭਨਾਂ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ।

ਰਿਪੋਰਟ : ਜਸਪਾਲ ਸਿੰਘ ਪਾਲੀ, ਘੁੱਦਾ
ਜਲੰਧਰ ਦੇ ਸੰਤੋਖਪੁਰਾ ਵਿਖੇ ਜਨਵਾਦੀ ਇਸਤਰੀ ਸਭਾ ਦੀ ਇਕਾਈ ਦਾ ਗਠਨ
ਜਲੰਧਰ ਸ਼ਹਿਰ ਦੇ ਇਲਾਕੇ ਸੰਤੋਖਪੁਰਾ ਵਿਖੇ ਜਨਵਾਦੀ ਇਸਤਰੀ ਸਭਾ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪਾਰਵਤੀ ਸੰਤੋਖਪੁਰਾ ਨੇ ਕੀਤੀ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਘਰੇਲੂ ਮਜ਼ਦੂਰ ਔਰਤਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਵਿਚ ਔਰਤਾਂ ਆਪਣੇ ਜੀਵਨ ਦਾ ਸਭ ਤੋਂ ਮਾੜਾ ਸਮਾਂ ਗੁਜ਼ਾਰ ਰਹੀਆਂ ਹਨ। ਜਿੱਥੇ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਦੁਖੀ ਹੈ, ਉੱਥੇ ਔਰਤ ਵੀ ਆਰਥਿਕ ਤੰਗੀਆਂ ਦਾ ਸ਼ਿਕਾਰ ਹੈ ਤੇ ਮਜਬੂਰੀਵੱਸ ਘਰ ਤੋਂ ਬਾਹਰ ਕੰਮ ਕਰਨ ਜਾਣ ਲਈ ਮਜਬੂਰ ਹੈ। ਉਹਨੂੰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਉਸ ਦੀ ਕਿਰਤ ਦੀ ਲੁੱਟ ਹੁੰਦੀ ਹੈ, ਉੱਥੇ ਉਸ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਹੈ। ਔਰਤਾਂ ਉਪਰ ਹੋ ਰਹੇ ਸਮਾਜਿਕ ਜਬਰ ਅੱਜ ਸਿਖਰਾਂ 'ਤੇ ਹੈ। ਔਰਤਾਂ ਆਪਣੇ ਉਪਰ ਹੋ ਰਹੇ ਜਬਰ ਦਾ ਮੁਕਾਬਲਾ ਕਰਨ ਅਤੇ ਆਪਣੇ ਹੱਕ ਲੈਣ ਲਈ ਜਥੇਬੰਦ ਹੋਣ।
ਇਸ ਸਮੇਂ 23 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜੋ ਇਸ ਪ੍ਰਕਾਰ ਹੈ- ਪਾਰਵਤੀ, ਮੀਰਾ, ਕੰਚਨ ਸਿੰਘ, ਸਰੋਜ, ਮੀਨਾ, ਬਿਮਲਾ, ਚੰਦਾ, ਬਿੰਦੂ, ਮਮਤਾ, ਸ਼ੀਲਾ, ਲਛਮੀ, ਸ਼ਰਮੀਲੀ, ਰੇਨੂੰ ਦੇਵੀ, ਮੁੰਨਾ ਰਾਜੀ, ਪੂਜਾ, ਸੋਨਾ, ਉਰਮੀਲਾ, ਸੰਗੀਤਾ, ਸੁਨੀਤਾ, ਰਾਧਿਕਾ, ਵੁਰਮੀਲਾ ਦੇਵੀ, ਚੰਦਰਾਵਤੀ ਦੇਵੀ, ਬਿੰਦੂ ਦੇਵੀ ਅਤੇ ਸਰਵਸੰਮਤੀ ਨਾਲ ਪਾਰਵਤੀ ਪ੍ਰਧਾਨ ਅਤੇ ਕੰਚਨ ਸਿੰਘ ਜਨਰਲ ਸਕੱਤਰ ਚੁਣੀਆਂ ਗਈਆਂ। ਇਹਨਾਂ ਤੋਂ ਇਲਾਵਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਹਰੀਮੁਨੀ ਸਿੰਘ ਨੇ ਵੀ ਸੰਬੋਧਨ ਕੀਤਾ।

हरियाणा में संयुक्त किसान आंदोलन
अपनी तानाशाह कार्यशैली के लिए कुख्यात हरियाणा की खट्टर सरकार द्वारा विगत दिनों एक और एकतरफा नादिरशाही ऐलान किया गया है। किसान तथा कृषि विभाग के अधिकारियों से परामर्श तथा किसान प्रतिनिधियों से गहन विचार विमर्श किए बिना ही तथा माननीय उच्चतम न्यायालय के आदेशों को नजरअंदाज कर ढिंढोरा पीट दिया कि धान की फसल का कटाई उपरांत खेत में खड़ा रह गया निम्न भाग (पराली) जलाने वालों से बनता जुर्माना वसूला जाएगा एवं पुलिस कार्यवाही करते हुए जेल यात्रा कराई जाएगी। मामले का तुरंत उचित संज्ञान लेते हुए राज्य के सभी किसान संगठनों, जिन में जम्हूरी किसान सभा तथा अखिल भारतीय किसान सभा भी शामिल हैं, ने बैठक कर संयुक्त किसान संघर्ष समिति का गठन करते हुए 19 अगस्त को खंड स्तर पर सांझा किसान प्रतिरोध संगठित करने का आह्वान किया। इसी के तहत राज्य के अनेक खंड कार्यालयों पर जुझारू प्रदर्शन कर सरकार को अपना निर्णय पांच दिन के भीतर वापस लेने का अल्टीमेटम देते हुए संघर्ष समिति को बातचीत का न्यौता देने की मांग की गई। इन प्रदर्शनों में किसान नेताओं ने कहा कि एक भी किसान पर्यावरण विरोधी नहीं परंतु पहले ही घाटे में चल रहे किसानों पर पडऩे वाले अतिरिक्त बोझ के बारे में कुछ सोचे बगैर सरकार मूर्खतापूर्ण व्यवहार कर रही है।
रिपोर्ट : तेजिन्द्र थिंद
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਕਾਨਫਰੰਸ ਅਤੇ ਨਾਟਕ ਮੇਲਾ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਉਘੇ ਖੱਬੇ ਪੱਖੀ ਆਗੂ ਸਾਥੀ ਨਰਿੰਦਰ ਕੁਮਾਰ ਸੋਮਾ ਦੀ ਯਾਦ ਨੂੰ ਸਮਰਪਿਤ ਕਾਨਫਰੰਸ ਅਤੇ ਨਾਟਕ ਮੇਲਾ 2 ਅਕਤੂਬਰ ਨੂੰ ਕਸਬਾ ਸਰਦੂਲਗੜ੍ਹ ਵਿਖੇ ਕੀਤਾ ਗਿਆ। ਇਸ ਮੇਲੇ ਵਿਚ ਕਸਬਾ ਅਤੇ ਇਲਾਕੇ ਦੇ ਭਾਰੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਤੇ ਸਕੱਤਰ ਕ੍ਰਮਵਾਰ ਸਾਥੀ ਜਸਵਿੰਦਰ ਸਿੰਘ ਢੇਸੀ ਤੇ ਮਨਦੀਪ ਸਿੰਘ ਰਤੀਆ, ਸੂਬਾ ਕਮੇਟੀ ਮੈਂਬਰ ਮਨਦੀਪ ਸਿੰਘ ਸੰਧੂ, ਜ਼ਿਲ੍ਹਾ ਆਗੂ ਬੰਸੀ ਲਾਲ ਤੇ ਪਰਮਵੀਰ ਕੁਮਾਰ, ਸਕਾਨਕ ਆਗੂ ਦਵਿੰਦਰ ਸਿੰਘ, ਪੀ.ਐਸ.ਐਫ.ਆਗੂ ਮਨਪ੍ਰੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਮਹਾਨ ਸ਼ਹੀਦਾਂ ਦੇ ਵਿਚਾਰਾਂ ਦੇ ਚੌਖਟੇ ਵਾਲੇ ਬਰਾਬਰਤਾ ਅਧਾਰਤ ਹਰ ਕਿਸਮ ਦੀ ਲੁੱਟ ਚੋਂਘ ਤੋਂ ਮੁਕਤ ਸਮਾਜ ਸਿਰਜਣ ਦੇ ਸੰਗਰਾਮਾਂ ਨੂੰ ਸਰਗਰਮ ਸ਼ਮੂਲੀਅਤ ਅਤੇ ਬਹੁਪੱਖੀ ਇਮਦਾਦ ਰਾਹੀਂ ਤਕੜਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ 'ਚ ਸ਼ਹੀਦਾਂ ਦੇ ਸੰਗਰਾਮ ਦਾ ਸਿੱਧਾ ਸੰਬੰਧ ਸਾਮਰਾਜ ਨਾਲ ਜੁੜਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਅੱਜ ਮਿਹਨਤੀ ਵਰਗਾਂ ਦੇ ਮਿੱਤਰ ਅਤੇ ਵੈਰੀ ਦੀ ਪਛਾਣ ਦਾ ਇਕੋ ਇਕ ਪੈਮਾਨਾ ਇਹੋ ਹੀ ਹੈ ਕਿ ਕੌਣ ਸਾਮਰਾਜ ਪ੍ਰਸਤ ਨਵਉਦਾਰਵਾਦੀ ਨੀਤੀਆਂ ਦੇ ਵਿਰੋਧ 'ਚ ਨਿਤਰਿਆ ਹੈ ਕੌਣ ਸਾਮਰਾਜ ਭਗਤੀ ਦਾ ਰਾਹ 'ਤੇ ਚਲਦਿਆਂ ਉਕਤ ਨੀਤੀਆਂ ਦੀ ਹਿਮਾਇਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤੀ ਲੋਕਾਂ ਨੂੰ ਧਰਮ-ਜਾਤ-ਇਲਾਕਾ ਜਾਂ ਭਾਸ਼ਾ ਆਦਿ ਮੁੱਦਿਆਂ 'ਤੇ ਇਕ ਦੂਜੇ ਦੇ ਕਤਲੇਆਮ ਦੇ ਰਾਹ ਤੋਰ ਰਹੀਆਂ ਹਰ ਕਿਸਮ ਦੀਆਂ ਫੁਟਪਾਊ ਤਾਕਤਾਂ, ਨੀਤੀਆਂ ਲਾਗੂ ਕਰਨ ਵਾਲੇ ਸਾਮਰਾਜ ਭਗਤਾਂ ਦਾ ਰਾਹ ਪੱਧਰਾ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਹੈ। ਉਨ੍ਹਾਂ ਨੌਜਵਾਨ ਸਭਾ ਅਤੇ ਪੀ.ਐਸ.ਐਫ. ਦੀ ''ਬਰਾਬਰ ਵਿਦਿਆ ਸਿਹਤ ਤੇ ਰੋਜ਼ਗਾਰ ਸਭ ਨੂੰ ਹੋਵੇ ਇਹ ਅਧਿਕਾਰ'' ਦੀ ਮੰਗ ਨੂੰ ਪੂਰਾ ਕਰਾਉਣ ਲਈ ਚਲ ਰਹੇ ਸੰਗਰਾਮ ਦੀ ਸਫਲਤਾ ਲਈ ਸਮਾਜ ਦੇ ਸਭਨਾ ਮਿਹਨਤੀ ਵਰਗਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਨੌਜਵਾਨ ਵਿਦਿਆਰਥੀ ਆਗੂਆਂ ਨੇ ਉਘੇ ਜਨਤਕ ਆਗੂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਸੰਸਥਾਪਕਾਂ 'ਚੋਂ ਇਕ ਮਰਹੂਮ ਸਾਥੀ ਨਰਿੰਦਰ ਕੁਮਾਰ ਸੋਮਾ ਨੂੰ ਸਨਮਾਨ ਨਾਲ ਯਾਦ ਕਰਦਿਆਂ ਉਨ੍ਹਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਅਪੀਲ ਕੀਤੀ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵਲੋਂ ਸਮਾਜਕ ਪਰਿਵਰਤਨ ਦੇ ਸੰਗਰਾਮਾਂ ਨੂੰ ਤਕੜਾ ਕਰਨ ਦਾ ਹੋਕਾ ਦਿੰਦੇ ਨਾਟਕ ਅਤੇ ਕੋਰੀਉਗ੍ਰਾਫੀਆਂ ਪੇਸ਼ ਕੀਤੀਆਂ।
ਰਿਪੋਰਟ : ਮਨਦੀਪ ਸਿੰਘ ਸਰਦੂਲਗੜ੍ਹ
ਨਿਰਮਾਣ ਮਜ਼ਦੂਰਾਂ ਦਾ ਧਰਨਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਭਾਰੀ ਗਿਣਤੀ ਵਰਕਰਾਂ ਨੇ ਕਿਰਤ ਵਿਭਾਗ ਬਟਾਲਾ ਦੇ ਦਫਤਰ ਮੁਹਰੇ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਵਿਭਾਗੀ ਅਧਿਕਾਰੀ ਮਜ਼ਦੂਰਾਂ ਅਤੇ ਆਸ਼੍ਰਿਤ ਪਰਵਾਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਵਜੀਫ਼ਾ, ਸ਼ਗਨ ਸਕੀਮ, ਸਾਈਕਲ ਆਦਿ ਦੀ ਅਦਾਇਗੀ ਨੂੰ ਬੇਲੋੜਾ ਲਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹੀਨਿਆਂ ਪਹਿਲਾਂ ਦਿੱਤੀਆਂ ਅਰਜੀਆਂ 'ਚ ਸਵੈ ਘੋਸ਼ਣਾ ਪੱਤਰਾਂ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਇਹ ਹਿਦਾਇਤਾਂ ਨਵੀਆਂ ਅਰਜੀਆਂ ਤੇ ਲਾਗੂ ਕੀਤੀਆਂ ਗਈਆਂ ਹਨ। ਇਸ ਮੌਕੇ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਅੜਿੱਕੇ ਪੰਜਾਬ ਸਰਕਾਰ ਵਲੋਂ ਡਾਹੇ ਜਾ ਰਹੇ ਹਨ ਕਿਉਂਕਿ ਸੂਬਾ ਹਕੂਮਤ ਆਪਣੇ ਵਲੋਂ ਦਿੱਤੀਆਂ ਜਾਂਦੀਆਂ ਨਿਗੂਣੀਆਂ ਸਹੂਲਤਾਂ ਤੋਂ ਵੀ ਭੱਜਣਾ ਚਾਹੁੰਦੀ ਹੈ। ਧਰਨਾਕਾਰੀਆਂ ਨੂੰ ਜਗਤਾਰ ਸਿੰਘ ਕਿਲਾ ਲਾਲ ਸਿੰਘ, ਅਵਤਾਰ ਸਿੰਘ ਨਾਗੀ, ਸਤਨਾਮ ਸਿੰਘ ਦਕੋਹਾ, ਦਾਤਾਰ ਸਿੰਘ ਠੱਕਰਸੰਧੂ, ਸੰਤੋਖ ਸਿੰਘ ਚੰਦੂ ਨੰਗਲ, ਪਰਵੇਜ਼ ਮਸੀਹ, ਰਾਮ ਸਿੰਘ ਲੋਈ ਨੰਗਲ ਆਦਿ ਨੇ ਸੰਬੋਧਨ ਕੀਤਾ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ

No comments:
Post a Comment