Thursday 4 July 2013

ਜਨਤਕ ਲਾਮਬੰਦੀ (ਸੰਗਰਾਮੀ ਲਹਿਰ - ਜੂਨ 2013)

ਪੰਜਾਬ ਭਰ 'ਚ ਮਨਾਇਆ ਮਈ ਦਿਵਸ

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ 1886 ਵਿਚ 8 ਘੰਟੇ ਦੀ ਕੰਮ ਦਿਹਾੜੀ ਲਈ ਚੱਲੇ ਸੰਘਰਸ਼ ਦੇ ਦੌਰਾਨ ਸ਼ਹੀਦ ਹੋਣ ਵਾਲੇ ਮਜ਼ਦੂਰ ਆਗੂਆਂ ਨੂੰ ਸਮਰਪਤ ਦਿਨ ਸਮੁੱਚੇ ਪ੍ਰਾਂਤ ਵਿਚ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਕੇਂਦਰ ਤੇ ਸੂਬਾ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਣ ਸੇਧਤ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਕਾਰਨ ਅੱਜ ਹਲਾਤ ਮੁੜ ਉਸ ਸਮੇਂ  ਵਰਗੇ ਹੀ ਬਣਦੇ ਜਾ ਰਹੇ ਹਨ।  ਅਜਿਹੀਆਂ ਹਾਲਤਾਂ ਵਿਚ ''ਦੁਨੀਆਂ ਭਰ ਦੇ ਮਜ਼ਦੂਰੋ ਇਕ ਹੋ ਜਾਉ!'' ਵਰਗੇ ਨਾਅਰੇ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੋਰ ਵਧੇਰੇ ਹੋ ਗਈ ਹੈ। ਪੰਜਾਬ ਵਿਚ ਕੰਮ ਕਰਦੀਆਂ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ(ਜੇ.ਪੀ.ਐਮ.ਓ.) ਨੇ ਇਨ੍ਹਾਂ ਸਥਿਤੀਆਂ ਨੂੰ ਮੱਦੇ ਨਜ਼ਰ ਰਖਦੇ ਹੋਏ ਆਪਣੀਆਂ ਸਫਾਂ ਨੂੰ ਮਈ ਦਿਵਸ 2013 ਨੂੰ ''ਲੋਕ ਮਾਰੂ ਨੀਤੀਆਂ ਵਿਰੁੱਧ ਦਿਵਸ'' ਵਜੋਂ ਮਨਾਉਣ ਦਾ ਸੱਦਾ ਦਿੱਤਾ ਸੀ। ਸੂਬੇ ਭਰ ਵਿਚ ਥਾਂ-ਥਾਂ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ ਤੇ ਹੋਰ ਮਿਹਨਤਕਸ਼ਾਂ ਨੇ ਇਕੱਠੇ ਹੋ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪੱਤ ਕੀਤੀਆਂ ਅਤੇ ਆਪਣੀ ਇਕਜੁੜਤਾ ਨੂੰ ਮਜਬੂਤ ਕਰਦੇ ਹੋਏ ਲੋਕ-ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਨੂੰ ਹੋਰ ਵਧੇਰੇ ਪੀਡਾ ਕਰਨ ਦਾ ਅਹਿਦ ਦਿੜ੍ਹਾਇਆ ਥਾਂ-ਥਾਂ ਮਨਾਏ ਗਏ ਮਈ ਦਿਵਸ ਦੀ ਰਿਪੋਰਟਾਂ ਹੇਠ ਅਨੁਸਾਰ ਹਨ :

ਅਨੰਦਪੁਰ ਸਾਹਿਬ : ਮਜ਼ਦੂਰ ਜਮਾਤ ਦੇ ਪਰਵ ਮਈ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਥੇ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੰਚ ਜੇ.ਪੀ.ਐਮ.ਓ. ਦੇ ਸੱਦੇ 'ਤੇ ਚੀਮਾ ਪਾਰਕ ਵਿਖੇ ਵਿਸ਼ਾਲ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਕਨਵੈਨਸ਼ਨ ਦੀ ਪ੍ਰਧਾਨਗੀ ਤਰਲੋਚਨ ਸਿੰਘ ਰਾਣਾ, ਮੋਹਣ ਸਿੰਘ ਧਮਾਣਾ, ਵੇਦ ਪ੍ਰਕਾਸ਼, ਮਾਸਟਰ ਕਰਮਚੰਦ, ਜਸਵਿੰਦਰ ਕੌਰ, ਬਲਵੀਰ ਸੈਣੀ, ਮਨਜੀਤ ਕੌਰ ਤੇ ਪ੍ਰਿੰਸੀਪਲ ਦਿਆਲ ਸਿੰਘ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। 
ਮਈ ਦਿਵਸ ਦੇ ਇਤਿਹਾਸ ਬਾਰੇ ਸਟੇਜ ਸੰਚਾਲਨ ਕਰ ਰਹੇ ਸਾਥੀ ਦਰਸ਼ਨ ਸਿੰਘ ਬੜਵਾ ਨੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਮੁਲਾਜ਼ਮ ਲਹਿਰ ਦੇ ਸੰਸਥਾਪਕ ਤਰਲੋਚਨ ਸਿੰਘ ਰਾਣਾ, ਜੇ.ਪੀ.ਐਮ.ਓ. ਦੇ ਜ਼ਿਲ੍ਹਾ ਕਨਵੀਨਰ ਮੋਹਣ ਸਿੰਘ ਧਮਾਣਾ ਤੇ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਸਾਥੀ ਵੇਦ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਵਲੋਂ ਨਵਉਦਾਰਵਾਦੀ ਨੀਤੀਆਂ ਅਪਨਾਉਣ ਨਾਲ ਮਜ਼ਦੂਰਾਂ, ਕਿਸਾਨਾਂ ਤੇ ਹੋਰ ਲੋਕਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ, ਉਨ੍ਹਾਂ ਇਨ੍ਹਾਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਕੱਠ ਵਲੋਂ ਇਕ ਮਤਾ ਪਾਸ ਕਰਕੇ ਦਲਜੀਤ ਸਿੰਘ ਰੇਲਵੇ ਆਗੂ ਅਤੇ ਹੋਰ ਸਾਥੀਆਂ 'ਤੇ ਕੀਤੇ ਕਾਤਲਾਨਾ ਹਮਲੇ ਲਈ ਪੰਜਾਬ ਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਗਈ ਕਿ ਗੁੰਡਾ ਅਨਸਰਾਂ ਨੂੰ ਤੁਰੰਤ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। 
ਇਸ ਰੈਲੀ ਨੂੰ ਸ਼ੋਭਾ ਰਾਣੀ, ਕਰਮ ਸਿੰਘ, ਜਰਨੈਲ ਸਿੰਘ, ਨਿਰੰਜਣ ਦਾਸ, ਜਗਤਾਰ ਸਿੰਘ, ਚਰਨਜੀਤ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਜਸਵਿੰਦਰ ਲਾਲਾ, ਕੇਵਲ ਕ੍ਰਿਸ਼ਨ ਕੋਟਲਾ, ਰਾਜ ਕੁਮਾਰ, ਮਾਸਟਰ ਕਰਮ ਚੰਦ, ਸਫਾਈ ਸੇਵਕ ਯੂਨੀਅਨ ਦੇ ਆਗੂ ਰਾਕੇਸ਼ ਕੁਮਾਰ ਗੋਲਡੀ, ਮਦਨ ਲਾਲ ਘਈ, ਜੋਗਿੰਦਰ ਬੈਂਸ, ਗੁਰਮੀਤ ਸਿੰਘ, ਸਤੀਸ਼ ਕੁਮਾਰ ਡਮਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਰੈਲੀ ਤੋਂ ਬਾਅਦ ਸ਼ਹਿਰ 'ਚ ਮਈ ਦੇ ਸ਼ਹੀਦਾਂ ਨੂੰ ਲਾਲ ਸਲਾਮ ਦਾ ਹੋਕਾ ਦਿੰਦਿਆਂ ਮਾਰਚ ਕੀਤਾ। 

ਫਿਲੌਰ : ਜੇ.ਪੀ.ਐਮ.ਓ. ਵਲੋਂ ਮਈ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਕ ਵਿਸ਼ਾਲ ਸਮਾਰੋਹ ਕਾਮਰੇਡ ਦੇਵ ਖੇਤ ਮਜ਼ਦੂਰ ਆਗੂ ਦੀ ਪ੍ਰਧਾਨਗੀ ਹੇਠ ਅਯੋਜਿਤ ਕੀਤਾ ਗਿਆ। ਜਿਸ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਖੇਤ ਮਜ਼ਦੂਰਾਂ, ਕਾਰਖਾਨਾ ਮਜ਼ਦੂਰਾਂ, ਦਿਹਾੜੀਦਾਰਾਂ, ਸੀ.ਪੀ.ਐਮ. ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਮੇਲਾ ਸਿੰਘ ਰੁੜਕਾ, ਜਸਵਿੰਦਰ ਢੇਸੀ, ਪਰਮਜੀਤ ਰੰਧਾਵਾ, ਜਰਨੈਲ ਫਿਲੌਰ ਆਦਿ ਨੇ ਕਿਹਾ ਕਿ ਅੱਜ ਦਾ ਦਿਨ ਮਜ਼ਦੂਰਾਂ ਲਈ ਅਹਿਮ ਦਿਨ ਹੈ ਜੋ ਦੁਨੀਆਂ ਭਰ ਵਿਚ ਮਜ਼ਦੂਰਾਂ ਵਲੋਂ ਮਨਾਇਆ ਜਾਂਦਾ ਹੈ। ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਲਈ ਅੱਗੇ ਵੱਧਣ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਮਿਹਨਤਕਸ਼ ਇਕਮੁੱਠ ਹੋ ਕੋ ਆਪਣੀਆਂ ਮੰਗਾਂ ਮਨਾਉਣ ਲਈ ਅੱਗੇ ਆਉਣ। ਪੁਲਸ ਵਲੋਂ ਸਪੈਸ਼ਲ ਟਰੇਨਰ ਅਧਿਆਪਕਾਂ 'ਤੇ ਕੀਤੇ ਤਸ਼ੱਦਦ ਦੀ ਨਿੰਦਾ ਕੀਤੀ ਗਈ ਤੇ ਜੇਲ੍ਹਾਂ ਵਿਚ ਬੰਦ ਅਧਿਆਪਕਾਂ ਨੂੰ ਤੁਰੰਤ ਛੱਡਣ ਦੀ ਮੰਗ ਕੀਤੀ। 

ਅਜਨਾਲਾ ਵਿਖੇ ਜੇ.ਪੀ.ਐੱਮ.ਓ. ਪੰਜਾਬ ਦੇ ਸੱਦੇ 'ਤੇ ਪਹਿਲੀ ਮਈ ਦਾ ਦਿਹਾੜਾ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਸਾਮਰਾਜੀ ਨਿਰਦੇਸ਼ਤ ਲੋਕ-ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਇਨਕਲਾਬੀ ਭਾਵਨਾਵਾਂ ਤੇ ਨਵੀਆਂ ਉਮੰਗਾਂ ਸਹਿਤ ਮਨਾਇਆ ਗਿਆ। ਇਸ ਮੌਕੇ ਜੇ.ਪੀ.ਐਮ.ਓ. ਦੀ ਆਗੂ ਬੀਬੀ ਅਜੀਤ ਕੌਰ, ਬੀਬੀ ਜਗੀਰ ਕੌਰ  ਆਗੂ ਜਨਵਾਦੀ ਇਸਤਰੀ ਸਭਾ ਅਜਨਾਲਾ, ਸੁਰਜੀਤ ਸਿੰਘ ਦੁਧਰਾਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਟੀ.ਐੱਸ.ਯੂ. ਆਗੂ ਗੁਰਨਾਮ ਸਿੰਘ ਦੁਧਰਾਏ, ਸ਼ੀਤਲ ਸਿੰਘ ਤਲਵੰਡੀ ਪ੍ਰਧਾਨ ਜਮਹੂਰੀ ਕਿਸਾਨ ਸਭਾ ਅਜਨਾਲਾ, ਰਸ਼ਪਾਲ ਸਿੰਘ ਰਾਏਪੁਰ ਪੰਜਾਬ ਨਿਰਮਾਣ ਯੂਨੀਅਨ ਤੇ ਗੁਰਦੀਪ ਸਿੰਘ ਬਾਜਵਾ ਪ.ਸ.ਸ.ਫ. ਆਗੂ ਦੀ ਅਗਵਾਈ 'ਚ ਰੋਹ ਭਰੀ ਰੈਲੀ ਕੀਤੀ ਗਈ। ਆਰੰਭ ਵਿੱਚ ਦੇਸ਼ ਭਗਤ ਬਚਨ ਸਿੰਘ ਓਠੀਆਂ ਨੇ ਮਜ਼ਦੂਰਾਂ-ਕਿਸਾਨਾਂ ਦੇ ਸੰਘਰਸ਼ਾਂ ਦਾ ਪ੍ਰਤੀਕ ਝੰਡਾ ਲਹਿਰਾਇਆ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰੇ ਲਾਉਂਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 
ਰੈਲੀ ਨੂੰ ਜੇ.ਪੀ.ਐਮ.ਓ. ਦੇ ਸੂਬਾਈ ਆਗੂ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਨਾਮ ਸਿੰਘ ਉਮਰਪੁਰਾ ਤੇ ਦੇਸ਼ ਭਗਤ ਗੁਰਬਖਸ਼ ਸਿੰਘ ਨੇ ਸੰਬੋਧਨ ਕੀਤਾ। 
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਨਿਰਮਾਣ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਛੇਹਰਟਾ, ਸੁਰਜੀਤ ਸਿੰਘ ਭੁਰੇ ਗਿੱਲ, ਜਗੀਰ ਸਿੰਘ ਸਾਰੰਗਦੇਵ, ਜਸਬੀਰ ਸਿੰਘ ਜਸਤਰਵਾਲ, ਸਤਨਾਮ ਸਿੰਘ ਚੱਕ ਔਲ਼, ਜਸਪਾਲ ਸਿੰਘ ਮੋਹਲੇਕੇ, ਬੀਰ ਸਿੰਘ ਭੱਖੈ,ਪਰਮਿੰਦਰ ਸਿੰਘ ਦੁੱਧਰਾਏ, ਵਿਰਸਾ ਸਿੰਘ ਟਪਿਆਲਾ ਤੇ ਜਥੇਦਾਰ ਤਸਵੀਰ ਸਿਘ ਆਦਿ ਨੇ ਵੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ।

ਝਬਾਲ : ਮਜ਼ਦੂਰਾਂ ਦੇ ਕੌਮਾਂਤਰੀ ਦਿਵਸ ਮੌਕੇ ਸੀ ਪੀ ਐੱਮ ਪੰਜਾਬ ਦੇ ਦਫਤਰ ਵਿਖੇ ਬਜ਼ੁਰਗ ਕਮਿਊਨਿਸਟ ਆਗੂ ਗੁਰਬਚਨ ਸਿੰਘ ਝਬਾਲ ਵੱਲੋਂ ਲਾਲ ਝੰਡਾ ਲਹਿਰਾਇਆ ਗਿਆ। ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਅਜੋਕੇ ਦਿਨ 'ਤੇ ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਤੇਜ਼ ਕਰਨ ਲਈ ਅਹਿਦ ਕਰਨ ਦੀ ਲੋੜ ਹੈ। ਕਿਸਾਨ ਆਗੂ ਮੱਖਣ ਸਿੰਘ ਖੈਰਦੀ, ਚੈਂਚਲ ਸਿੰਘ ਝਬਾਲ, ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਲਖਵਿੰਦਰ ਕੌਰ ਝਬਾਲ, ਕਾਮਰੇਡ ਮਲਗਰਾਮ ਝਬਾਲ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। 

ਤਰਨ ਤਾਰਨ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ) ਵੱਲੋਂ ਮਜ਼ਦੂਰ ਦਿਵਸ ਨੂੰ ਲੋਕ-ਮਾਰੂ, ਨਵ-ਉਦਾਰਵਾਦੀ ਨੀਤੀਆਂ ਵਿਰੋਧੀ ਦਿਨ ਵਜੋਂ ਮਨਾਇਆ ਗਿਆ ਅਤੇ ਸ਼ਹੀਦ ਦੀਪਕ ਧਵਨ ਯਾਦਗਾਰੀ ਬਿਲਡਿੰਗ 'ਤੇ ਲਾਲ ਝੰਡਾ ਝੁਲਾਇਆ ਗਿਆ। ਰੈਲੀ ਦੀ ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਝਬਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂ ਧਰਮ ਸਿੰਘ ਪੱਟੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ, ਜਨਵਾਦੀ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਤਰਨਤਾਰਨ ਨੇ ਕੀਤੀ। ਹਾਜ਼ਰ ਮਜ਼ਦੂਰਾਂ, ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜੇ.ਪੀ.ਐੱਮ.ਓ. ਦੇ ਸੂਬਾਈ ਆਗੂ ਰਤਨ ਸਿੰਘ ਰੰਧਾਵਾ ਅਤੇ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਸਾਮਰਾਜੀ ਸੰਸਥਾਵਾਂ ਦੇ ਦਬਾਅ ਅਧੀਨ ਲੋਕ-ਵਿਰੋਧੀ, ਨਵ-ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਮਜ਼ਦੂਰਾਂ-ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਅਤੇ ਰੁਜ਼ਗਾਰ ਖੁਸ ਰਿਹਾ ਹੈ, ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਮਜ਼ਦੂਰਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਜੇ.ਪੀ.ਐੱਮ.ਓ. ਦੇ ਜ਼ਿਲ੍ਹਾ ਕਨਵੀਨਰ ਅਰਸਾਲ ਸਿੰਘ ਸੰਧੂ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ ਅਤੇ ਨਰਿੰਦਰ ਕੌਰ ਨੇ ਕਿਹਾ ਕਿ ਮਜ਼ਦੂਰ-ਪੱਖੀ ਕਾਨੂੰਨਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ, ਰੁਜ਼ਗਾਰ ਦੀ ਸੁਰੱਖਿਆ ਅਤੇ ਘੱਟੋ ਘੱਟ ਉਜਰਤਾਂ ਨੂੰ ਲਾਗੂ ਕਰਾਉਣ ਵਾਲੇ ਕਾਨੂੰਨਾਂ ਨੂੰ ਬੇਅਸਰ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਦੇ ਹੜਤਾਲ ਕਰਨ ਦੇ ਅਧਿਕਾਰ ਨੂੰ ਖੋਹਿਆ ਜਾ ਰਿਹਾ ਹੈ। ਆਗੂਆਂ ਨੇ ਮਈ ਦਿਵਸ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਏਕਤਾ ਅਤੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। 

ਗੁਰਦਾਸਪੁਰ : ਸਥਾਨਕ ਜੰਗਲਾਤ ਦਫਤਰ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐਮ ਓ) ਦੇ ਸੱਦੇ 'ਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਵੱਲੋਂ ਸਾਂਝੇ ਤੌਰ 'ਤੇ ਮਈ ਦਿਵਸ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਮਜ਼ਦੂਰ, ਮੁਲਾਜ਼ਮ ਤੇ ਕਿਸਾਨ ਇਕੱਠੇ ਹੋਏ ਰਤਨ ਸਿੰਘ, ਨਿਰਮਲ ਸਿੰਘ, ਰਮੇਸ਼ ਚੰਦਰ, ਪਿਆਰਾ ਸਿੰਘ, ਦਿਲਦਾਰ ਭੰਡਾਲ, ਨਰੇਸ਼ ਕੁਮਾਰੀ ਦੀ ਪ੍ਰਧਾਨਗੀ ਵਿੱਚ ਸਮਾਗਮ ਕੀਤਾ ਗਿਆ। ਮਜ਼ਦੂਰ ਦਿਵਸ ਸੰਬੰਧੀ ਸਭ ਤੋਂ ਪਹਿਲਾਂ ਸਵੇਰੇ ਜੰਗਲਾਤ ਕਾਮਿਆਂ ਵੱਲੋਂ ਵਣ ਮੰਡਲ ਦਫਤਰ ਸਾਹਮਣੇ ਝੰਡਾ ਝੁਲਾਇਆ ਗਿਆ ਸੀ। 

ਪੱਟੀ : ਜੇ.ਪੀ.ਐਮ.ਓ. ਦੇ ਸੱਦੇ 'ਤੇ ਕਿਸਾਨਾਂ-ਮਜ਼ਦੂਰਾਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਨਾਅਰਿਆਂ ਦੀ ਗੂੰਜ ਨਾਲ ਯਾਦ ਕੀਤਾ। ਮੁਲਾਜ਼ਮ ਆਗੂ ਦਲਜੀਤ ਸਿੰਘ ਦਿਆਲਪੁਰਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਗੁਰਦੇਵ ਸਿੰਘ ਮਨਿਹਾਲਾ, ਹਰਭਜਨ ਸਿੰਘ ਚੂਸਲੇਵੜ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਨੇ ਇਸ ਦਿਨ ਦੀ ਮਹਾਨਤਾ ਨੂੰ ਵਿਸਥਾਰ ਸਹਿਤ ਦੱਸਿਆ। ਸਮੂਹ ਮਜ਼ਦੂਰਾਂ-ਕਿਸਾਨਾਂ ਨੇ ਝੰਡੇ ਨੂੰ ਲਹਿਰਾਉਂਦਿਆਂ ਪ੍ਰਣ ਕੀਤਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣਗੇ ਅਤੇ ਭਵਿੱਖ ਵਿੱਚ ਮਜ਼ਦੂਰ ਕਿਸਾਨਾਂ ਦੀਆਂ ਮੁਸ਼ਕਲਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਬਲਦੇਵ ਸਿੰਘ ਅਹਿਮਦਪੁਰਾ, ਮਨਜੀਤ ਸਿੰਘ, ਰਛਪਾਲ ਸਿੰਘ, ਜਸਬੀਰ ਸਿੰਘ ਧਾਮੀ, ਲਾਡੀ ਬੁਰਜ, ਗੁਰਦਿਆਲ ਸਿੰਘ, ਪਿਆਰਾ ਸਿੰਘ, ਅਕਬਰ ਸਿੰਘ, ਭਗਵੰਤ ਸਿੰਘ, ਦਰਬਾਰਾ ਸਿੰਘ ਆਦਿ ਹਾਜ਼ਰ ਸਨ।

ਹੁਸ਼ਿਆਰਪੁਰ : ਮਈ ਦਿਵਸ ਦੇ ਮੌਕੇ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ 'ਤੇ ਮਜ਼ਦੂਰ ਮੁਲਾਜ਼ਮ ਸੰਗਠਨਾਂ ਵਲੋਂ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤੇ ਗਏ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਕੜੀ ਤਹਿਤ ਸਥਾਨਕ ਮਾਡਲ ਟਾਊਨ ਵਿਖੇ ਸ਼ਹੀਦ ਊਧਮ ਸਿੰਘ ਪਾਰਕ 'ਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ. ਪੀ. ਐੱਮ. ਓ.) ਵਲੋਂ ਇਕ ਸਮਾਗਮ ਕਾਮਰੇਡ ਸਾਥੀ ਹਰਕੰਵਲ ਸਿੰਘ ਸੀਨੀਅਰ ਆਗੂ ਸੀ. ਪੀ. ਐੱਮ.ਪੰਜਾਬ, ਸਤੀਸ਼ ਰਾਣਾ ਪ. ਸ. ਸ. ਫ. ਆਗੂ, ਨਿਰਮਾਣ ਯੂਨੀਅਨ ਦੇ ਰਾਮ ਚੰਦਰ ਤੇ ਸੀਟੂ ਆਗੂ  ਜੀਤ ਸਿੰਘ ਦੇ ਪ੍ਰਧਾਨਗੀ ਵਿਚ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਇਹ ਦਿਨ ਕਿਰਤੀ ਵਰਗ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਮਜ਼ਦੂਰ ਵਰਗ ਨੂੰ ਉਨ੍ਹਾਂ ਦੇ ਹੱਕ ਦਿਵਾਏ ਸਨ। ਇਸ ਮੌਕੇ ਬੋਲਦਿਆਂ ਸਾਥੀ ਹਰਕੰਵਲ ਸਿੰਘ ਨੇ ਮਜ਼ਦੂਰਾਂ ਤੇ ਹੋਰ ਕਿਰਤੀ ਲੋਕ ਹੱਕਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ਾਂ ਦੀ ਲੋੜ 'ਤੇ ਜ਼ੋਰ ਦਿੱਤਾ। ਕੁਲਤਾਰ ਸਿੰਘ 'ਕੁਲਤਾਰ' ਨੇ ਇਨਕਲਾਬੀ ਕਵਿਤਾਵਾਂ ਤੇ ਗੀਤਾਂ ਨਾਲ ਮਜ਼ਦੂਰ ਵਰਗ 'ਚ ਜੋਸ਼ ਭਰਿਆ। 
ਇੰਨ੍ਹਾਂ ਤੋਂ ਇਲਾਵਾ ਇੰਦਰਜੀਤ ਸਿੰਘ ਵਿਰਦੀ, ਰਾਜ ਕੁਮਾਰ ਸਿੰਗਲਾ, ਸਕੱਤਰ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ, ਇਸਤਰੀ ਆਗੂ ਬਿਮਲਾ ਦੇਵੀ, ਨੰਦ ਕਿਸ਼ੋਰ ਮੌਰੀਆ ਨਿਰਮਾਣ ਮਜ਼ਦੂਰ ਯੂਨੀਅਨ, ਮਹਿੰਦਰ ਸਿੰਘ ਜੋਸ਼, ਡਾ. ਤਰਲੋਚਨ ਸਿੰਘ, ਬਲਦੇਵ ਸਿੰਘ, ਸੁਨੀਲ ਕੁਮਾਰ, ਵੀਰ ਭਾਨ, ਪ੍ਰਵੇਸ਼ ਕੁਮਾਰ, ਸੂਰਜ ਬਹਾਦਰ, ਗੁਰਮੀਤ ਸਿੰਘ ਆਦਿ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸੁਲਤਾਨਪੁਰ ਲੋਧੀ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਦੇ ਸੱਦੇ 'ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤਹਿਸੀਲ ਕਮੇਟੀ ਸੁਲਤਾਨਪੁਰ ਲੋਧੀ ਨੇ ਸਮੂਹ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਹਿਲੀ ਮਈ ਦਾ ਮਜ਼ਦੂਰ ਦਿਹਾੜਾ ਬੜੇ ਇਨਕਲਾਬੀ ਭਾਵਨਾ ਨਾਲ ਚੌਕ ਚੇਲਿਆਂ ਵਿਚ ਮਨਾਇਆ। ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰੇ ਮਾਰਦੇ ਹੋਏ ਝੰਡੇ ਦੀ ਰਸਮ ਅਦਾ ਕੀਤੀ ਗਈ। ਰੈਲੀ ਨੂੰ ਕਾਮਰੇਡ ਬਲਦੇਵ ਸਿੰਘ ਸੁਲਤਾਨਪੁਰ ਲੋਧੀ, ਸਤਨਰਾਇਣ ਮਹਿਤਾ, ਕਾਮਰੇਡ ਗੁਰਮੇਜ ਸਿੰਘ ਕਨਵੀਨਰ ਜੇ.ਪੀ.ਐਮ.ਓ. ਕਪੂਰਥਲਾ, ਹਰਪ੍ਰੀਤ ਕੌਰ ਸਟੇਟ ਕਮੇਟੀ ਮੈਂਬਰ ਜਨਵਾਦੀ ਇਸਤਰੀ ਸਭਾ ਪੰਜਾਬ, ਸੈਕਟਰੀ ਸਰਵਣ ਸਿੰਘ ਠੱਟਾ, ਅਮਰੀਕ ਸਿੰਘ ਪ੍ਰਧਾਨ ਪੀ.ਡਬਲਯੂ.ਡੀ. ਯੂਨੀਅਨ, ਰਾਜ ਮੋਹਣ ਹਾਜੀਪੁਰ, ਰਿਟਾਇਰਡ ਪ੍ਰਿੰਸੀਪਲ ਪੰਨੂੰ ਰਾਮ ਜੀ ਸੁਮਨ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪਰੈਜੀਡੈਂਟ, ਮਾ. ਦੇਸ ਰਾਜ ਜ਼ਿਲ੍ਹਾ ਸਕੱਤਰ ਪੇਂਡੂ ਮਜ਼ਦੂਰ ਯੂਨੀਅਨ, ਕਾਮਰੇਡ ਹਰਬੰਸ ਸਿੰਘ ਸਹਾਇਕ ਸਕੱਤਰ ਸੀ.ਪੀ.ਆਈ., ਸ਼ਿੰਗਾਰਾ ਸਿੰਘ ਮੰਡਾਲਾ ਸਟੇਟ ਕਮੇਟੀ ਮੈਂਬਰ, ਸਿਕੰਦਰ ਸਿੰਘ, ਮਾਸਟਰ ਚਰਨ ਸਿੰਘ ਤਹਿਸੀਲ ਸਹਾਇਕ ਸਕੱਤਰ ਸੀ.ਪੀ.ਆਈ., ਸੁਰਿੰਦਰ ਸਿੰਘ, ਨਿਰਮਲ ਸਿੰਘ ਸੈਦਪੁਰ, ਜਗਤਾਰ ਸਿੰਘ ਸੈਦਪੁਰ, ਬਲਜਿੰਦਰ ਕੁਮਾਰ ਟਿੱਬਾ, ਕੁਲਦੀਪ ਸਿੰਘ ਡਡਵਿੰਡੀ, ਬ੍ਰਹਮ ਦੇਵ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੇ ਵੱਖ-ਵੱਖ ਬਜਾਰਾਂ ਵਿਚ ਮਾਰਚ ਵੀ ਕੀਤਾ। 

ਚੰਡੀਗੜ੍ਹ : ਸੈਂਟਰ ਆਫ ਟਰੇਡ ਯੂਨੀਅਨਜ਼ ਪੰਜਾਬ ਦੇ ਚੰਡੀਗੜ੍ਹ ਯੂਨਿਟ ਵਲੋਂ ਇਕ ਭਰਵਾਂ ਸਮਾਗਮ ਕੀਤਾ ਗਿਆ ਇਸ ਮਈ ਦਿਵਸ ਸਮਾਗਮ ਵਿਚ ਮੁਲਾਜ਼ਮਾਂ ਤੇ ਮਜ਼ਦੂਰਾਂ ਤੋਂ ਇਲਾਵਾ ਸੈਂਕੜੇ ਹੀ ਭਵਨ ਨਿਰਮਾਣ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਸਰਵਸਾਥੀ ਇੰਦਰਜੀਤ ਸਿੰਘ ਗਰੇਵਾਲ ਪ੍ਰਧਾਨ ਸੀ.ਟੀ.ਯੂ. ਪੰਜਾਬ ਅਤੇ ਚੰਡੀਗੜ੍ਹ, ਸਾਥੀ ਰਾਜ ਨਰਾਇਣ ਪਾਂਡੇ ਅਤੇ ਸਾਥੀ ਅਸ਼ੋਕ ਕੁਮਾਰ ਭਵਨ ਨਿਰਮਾਣ ਮਜ਼ਦੂਰ ਆਗੂ ਨੇ ਕੀਤੀ। 
ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸ਼ਾਮਲ ਸਨ ਸਾਥੀ ਇੰਦਰਜੀਤ ਸਿੰਘ ਗਰੇਵਾਲ ਪ੍ਰਧਾਨ ਸੈਂਟਰ ਆਫ ਟਰੇਡ ਯੂਨੀਅਨ ਪੰਜਾਬ, ਸਾਥੀ ਯੱਗ ਨਰਾਇਣ ਜਨਰਲ ਸਕੱਤਰ ਸੀ.ਟੀ.ਯੂ. ਚੰਡੀਗੜ੍ਹ ਇਕਾਈ ਅਤੇ ਪ੍ਰਧਾਨ ਭਵਨ ਨਿਰਮਾਣ ਯੂਨੀਅਨ ਚੰਡੀਗੜ੍ਹ, ਸਾਥੀ ਵਿਜੈ ਸਿੰਘ ਚੰਡੀਗੜ੍ਹ ਮੁਲਾਜ਼ਮਾਂ ਦੇ ਆਗੂ ਅਤੇ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ, ਸਾਥੀ ਸ਼ਿਵ ਮੂਰਤ, ਜਨਰਲ ਸਕੱਤਰ ਭਵਨ ਨਿਰਮਾਣ ਮਜ਼ਦੂਰ ਯੂਨੀਅਨ, ਸਾਥੀ ਸੱਜਣ ਸਿੰਘ, ਜਨਰਲ ਸਕੱਤਰ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ ਪੰਜਾਬ, ਸਾਥੀ ਪੀ.ਡੀ.ਐਸ.ਉਪਲ ਸੈਂਟਰ ਆਫ ਟਰੇਡ ਯੂਨੀਅਨ ਚੰਡੀਗੜ੍ਹ ਦੇ ਮੀਤ ਪ੍ਰਧਾਨ, ਸਾਥੀ ਦੇਵ ਰਾਜ ਚੰਡੀਗੜ੍ਹ ਮੁਲਾਜ਼ਮਾਂ ਦੇ ਆਗੂ, ਮਾਸਟਰ ਮੋਹਨ ਲਾਲ ਰਾਹੀ, ਚੇਤਨਾ ਮੰਚ ਚੰਡੀਗੜ੍ਹ ਦੇ ਆਗੂ ਅਤੇ ਸਾਥੀ ਸਰਦਾਰਾ ਸਿੰਘ ਚੀਮਾ, ਜਨਰਲ ਸਕੱਤਰ ਸਾਹਿਤ ਚਿੰਤਨ ਚੰਡੀਗੜ੍ਹ। 

जालंधर : मजदूरों का अंतर्राष्ट्रीय दिवस मई दिवस ट्रेड यूनियनों की संयुक्त एक्शन कमेटी की ओर से बेअंत सिंह पार्क में मनाया गया। इस अवसर पर समूचे जालंधर से भिन्न भिन्न ट्रेेड यूनियनों के सैंकड़ों कार्यकत्र्ता वहां इक_े हुए तथा शिकागो के शहीदों को भाव-भीनी श्रद्धांजलियां अर्पित की गईं। 
इस समारोह को संबोधित करते हुए एक्शन कमेटी के संयोजक कामरेड राजेश थापा ने कहा कि आज से करीब 117 बरस पहले मजदूरों ने अमरीका के शहर शिकागो में जायज मांगें मनवाने के लिए बलिदान दिया था परंतु आज फिर स्थिति वहीं पहुंच गईं है। सी.टी.यू. पंजाब के जिला सचिव कामरेड हरिमुनि सिंह ने कहा कि जालंधर की 90 प्रतिशत फैक्ट्रियों में मजदूरों की हाजरी नहीं लगाई जा रही, जिस कारण वे श्रम कानूनों के लाभों से वंचित रह जाते हैं। उन्होंने कहा यदि श्रम विभाग फैक्ट्री मालिकों पर कार्यवाही नहीं करता तो एक्शन कमेटी श्रम मंत्री के विरुद्ध संघर्ष तेज करेगी। समारोह को सी.टी.यू. पंजाब के जिलाध्यक्ष कामरेड राम किशन ने संबोधित करते हुए कहा कि पंजाब व केंद्र सरकार की नीतियां मजदूर विरोधी हैं। कामरेड जीतलाल, शंभू चौहान, नंद लाल, कामरेड गुरदयाल, नरेंद्र, संजीव कुमार व रमेश मिश्रा ने भी अपने विचार रखे तथा मई दिवस के शहीदों को श्रद्धांजलियां अर्पित की। 


ਪਠਾਨਕੋਟ : ਟਰੇਡ ਯੂਨੀਅਨ ਕੌਂਸਲ ਪਠਾਨਕੋਟ ਅਤੇ ਜੇ.ਪੀ.ਐਮ.ਓ. ਦੇ ਸਾਂਝੇ ਸੱਦੇ 'ਤੇ ਫੁਆਰਾ ਚੌਕ, ਰੇਲਵੇ ਸਟੇਸ਼ਨ 'ਤੇ ਮਜ਼ਦੂਰਾਂ-ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਇਨਕਲਾਬੀ ਰਵਾਇਤਾਂ ਸਹਿਤ ਮਈ ਦਿਵਸ ਮਨਾਇਆ। ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰਾਂ ਦੀਆਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ, ਜਿਨ੍ਹਾਂ ਨਾਲ ਲਗਾਤਾਰ ਮਹਿੰਗਾਈ, ਬੇਰੋਜ਼ਗਾਰੀ ਤੇ ਭਰਿਸ਼ਟਾਚਾਰ ਵੱਧਦਾ ਜਾ ਰਿਹਾ ਹੈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਇਹਨਾਂ ਨੀਤੀਆਂ ਨੂੰ ਮੋੜਾ ਦਵਾਉਣ ਲਈ ਤਿੱਖੇ ਸੰਘਰਸ਼ ਛੇੜਨ ਦੇ ਅਹਿਦ ਕੀਤੇ। ਫੁਆਰਾ ਚੌਕ ਵਿਖੇ ਹੋਈ ਇਕੱਤਰਤਾ ਨੂੰ ਸਰਵ ਸਾਥੀ ਨੱਥਾ ਸਿੰਘ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ, ਮਹਿੰਦਰ ਸਿੰਘ, ਪ੍ਰੇਮ ਸਾਗਰ, ਰਾਜਿੰਦਰ ਧੀਮਾਨ, ਸੱਤਪਾਲ, ਨਰਿੰਦਰ ਸਿੰਘ, ਰਾਮ ਬਿਲਾਸ, ਜੀਤ ਰਾਮ, ਕੁਲਜੀਤ ਸਿੰਘ, ਲੱਜੋ ਰਾਮ, ਨੀਨਾ ਜਾਹਨ ਆਦਿ ਨੇ ਸੰਬਧਨ ਕੀਤਾ। ਰੈਲੀ ਬਾਅਦ ਸ਼ਹਿਰ ਦੇ ਮੇਨ ਬਜਾਰਾਂ ਵਿਚ ਮਜ਼ਦੂਰਾਂ ਮੁਲਾਜ਼ਮਾਂ ਨੇ ਆਪਣੀ ਏਕਤਾ ਦਾ ਵਿਖਾਵਾ ਕੀਤਾ ਅਤੇ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ। ਇਕੱਤਰਤਾ ਨੇ ਸਰਵ ਸੰਮਤੀ ਨਾਲ ਐਨ.ਆਰ.ਐਮ.ਯੂ. ਦੇ ਆਗੂਆਂ 'ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਅਤੇ ਬਣਦੀ ਕਾਰਵਾਈ ਕਰਨ ਦੀ ਸਰਕਾਰ ਤੋਂ ਮੰਗ ਕੀਤੀ। 

ਅੰਮ੍ਰਿਤਸਰ : ਜੇ.ਪੀ.ਐਮ.ਓ. ਦੇ ਸੱਦੇ 'ਤੇ ਮਈ ਦਿਵਸ 'ਲੋਕ ਮਾਰੂ ਨੀਤੀਆਂ ਵਿਰੁੱਧ ਦਿਵਸ' ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ 'ਤੇ ਸੀ.ਟੀ.ਯੂ. ਦੇ ਜ਼ਿਲ੍ਹਾ ਦਫਤਰ ਸਾਹਮਣੇ ਝੰਡਾ ਝੁਲਾਉਣ ਤੋਂ ਬਾਅਦ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਰਤਨ ਸਿੰਘ ਰੰਧਾਵਾ, ਕਨਵੀਨਰ ਜੇ.ਪੀ.ਐਮ.ਓ. ਜ਼ਿਲ੍ਹਾ ਅੰਮ੍ਰਿਤਸਰ ਨੇ ਸੰਬੋਧਨ ਕਰਦਿਆਂ ਮਈ ਦਿਵਸ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਮਜ਼ਦੂਰਾਂ, ਕਿਸਾਨਾਂ ਸਾਹਮਣੇ ਖਲੋਤੀਆਂ ਚੁਣੌਤੀਆਂ ਦੀ ਚਰਚਾ ਕਰਦੇ ਹੋਏ ਇਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿਚ ਨਿੱਤਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸ਼ਹੀਦਾਂ ਨੂੰ ਇਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਸੀ.ਟੀ.ਯੂ. ਦੇ ਸੂਬਾਈ ਆਗੂ ਜਗਤਾਰ ਸਿੰਘ ਕਰਮਪੁਰਾ, ਨਿਰਮਾਣ ਮਜ਼ਦੂਰਾਂ ਦੇ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਦੁਰਗਾ ਪਰਸਾਦਿ, ਦਿਹਾਤੀ ਮਜ਼ਦੂਰਾਂ ਦੇ ਆਗੂ ਲਖਬੀਰ ਸਿੰਘ ਪੱਟੀ, ਲੁਭਾਇਆ ਸਿੰਘ ਲੱਭੂ ਤੇ ਸੁਰਤੀ ਸਿੰਘ ਜੰਡਿਆਲਾ ਗੁਰੂ, ਰਮੇਸ਼ ਕੁਮਾਰ ਤੇ ਦਵਿੰਦਰ ਸਿੰਘ, ਸ਼ੋਪ ਐਂਡ ਕੈਮੀਕਲ ਦੇ ਆਗੂ ਲਾਲ ਚੰਦ ਗੁਪਤਾ, ਮਿਸਤਰੀ ਤਰਸੇਮ ਲਾਲ, ਸਰਦਾਰੀ ਲਾਲ ਭਗਤ, ਬੀਬੀ ਸੁਖਵਿੰਦਰ ਕੌਰ ਗੁਮਟਾਲਾ, ਬੀਬੀ ਧੰਨੋਂ, ਬੀਬੀ ਰਜਵੰਤ ਕੌਰ ਮਾਨ, ਪ੍ਰਾਈਵੇਟ ਟਰਾਂਸਪੋਰਟ ਦੇ ਕਾਮਿਆਂ ਦੇ ਆਗੂ ਬਲਦੇਵ ਸਿੰਘ ਪੰਡੋਰੀ ਵੜੈਚ, ਜਗਦੀਪ ਸਿੰਘ ਵੇਰਕਾ, ਕਿਸ਼ੋਰ ਸਿੰਘ ਫੈਜਪੁਰਾ, ਧਰਮ ਸਿੰਘ ਤੁੰਗਬਾਲਾ ਨੇ ਵੀ ਸੰਬੋਧਨ ਕੀਤਾ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ।


ਐਨ.ਆਰ.ਐਮ.ਯੂ. ਆਗੂਆਂ ਉਤੇ ਹਮਲੇ ਵਿਰੁੱਧ ਰੇਲਵੇ ਸਟੇਸ਼ਨਾਂ ਸਾਹਮਣੇ ਧਰਨੇ ਤੇ ਮੁਜ਼ਾਹਰੇ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਦੇ ਸੱਦੇ 'ਤੇ 10 ਮਈ ਨੂੰ ਪੰਜਾਬ ਵਿਚਲੇ ਸੱਤ ਰੇਲਵੇ ਸਟੇਸ਼ਨਾਂ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਬਠਿੰਡਾ ਸਾਹਮਣੇ ਹਜ਼ਾਰਾਂ ਮਿਹਨਤਕਸ਼ਾਂ ਨੇ ਰੈਲੀਆਂ ਅਤੇ ਰੋਸ ਮੁਜ਼ਾਹਰੇ ਕੀਤੇ। ਇਹ ਰੈਲੀਆਂ ਅਤੇ ਮੁਜ਼ਾਹਰੇ 27 ਅਪ੍ਰੈਲ ਨੂੰ ਫਿਰੋਜ਼ਪੁਰ ਵਿਖੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ (ਐੱਨ.ਆਰ.ਐੱਮ.ਯੂ.) ਦੇ ਡਵੀਜ਼ਨਲ ਸਕੱਤਰ ਅਤੇ ਜੇ.ਪੀ.ਐੱਮ.ਓ. ਦੇ ਕਨਵੀਨਰ ਸਾਥੀ ਦਲਜੀਤ ਸਿੰਘ ਅਤੇ ਹੋਰ ਕਾਰਕੁੰਨਾਂ ਉਤੇ ਸਰਕਾਰ ਪੱਖੀ ਯੂ.ਆਰ.ਐੱਮ.ਯੂ. ਦੇ ਆਗੂਆਂ ਤੇ ਗੁੰਡਿਆਂ ਵਲੋਂ ਰੇਲਵੇ ਅਫਸਰਾਂ ਦੀ ਸ਼ਹਿ ਨਾਲ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਸਨ। ਇੱਥੇ ਵਰਣਨਯੋਗ ਹੈ ਕਿ ਅੱੈਨ.ਆਰ.ਐੱਮ.ਯੂ. ਦੇ ਸਾਥੀ ਫਿਰੋਜ਼ਪੁਰ ਵਿਖੇ, ਰੇਲਵੇ ਵਿਚ ਯੂਨੀਅਨਾਂ ਨੂੰ ਮਾਨਤਾ ਪ੍ਰਦਾਨ ਕਰਨ ਹਿੱਤ ਬੈਲਟ ਨਾਲ ਸਬੰਧਤ, ਬਕਸੇ ਜਮ੍ਹਾ ਕਰਵਾਉਣ ਲਈ ਉਥੇ ਗਏ ਸਨ। ਰੇਲਵੇ ਪ੍ਰਸ਼ਾਸਨ ਨੇ ਹਮਲਾਵਰਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਥਾਂ ਹਮਲੇ ਵਿਚ ਜ਼ਖਮੀ ਹੋਏ ਹਸਪਤਾਲਾਂ ਵਿਚ ਭਰਤੀ ਕਾਰਕੁੰਨਾਂ ਉਤੇ ਹੀ ਝੂਠੇ ਕੇਸ ਬਣਾ ਦਿੱਤੇ, ਜਿਸ ਨਾਲ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਵਿਚ ਗੁੱਸਾ ਹੋਰ ਭੜਕ ਗਿਆ। ਇਸ ਬਾਰੇ ਰੇਲ ਮੰਤਰੀ ਅਤੇ ਸੰਬੰਧਤ ਅਫਸਰਾਂ ਨੂੰ ਮੈਮੋਰੰਡਮ ਦੇਣ ਦੇ ਬਾਵਜੂਦ ਕੋਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਸੀ। 

ਜਲੰਧਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐੱਮ ਓ) ਦੇ ਸੱਦੇ 'ਤੇ 10 ਮਈ ਨੂੰ ਰੇਲਵੇ ਸਟੇਸ਼ਨ ਜਲੰਧਰ ਦੇ ਸਾਹਮਣੇ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸੰਬੰਧਤ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਰੈਲੀ ਅਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਹ ਐਕਸ਼ਨ 27 ਅਪ੍ਰੈਲ ਨੂੰ ਫਿਰੋਜ਼ਪੁਰ ਵਿਖੇ ਐੱਨ ਆਰ ਐੱਮ ਯੂ ਦੇ ਆਗੂ ਸਾਥੀ ਦਲਜੀਤ ਸਿੰਘ ਅਤੇ ਹੋਰ ਆਗੂਆਂ ਉੱਤੇ ਸਰਕਾਰ ਪੱਖੀ ਯੂਨੀਅਨ ਯੂ.ਆਰ.ਐਮ.ਯੂ. ਦੇ ਆਗੂਆਂ ਤੇ ਲਠੈਤਾਂ ਵਲੋਂ ਕੀਤੇ ਗਏ ਕਾਤਲਾਨਾ ਹਮਲੇ ਵਿਰੁੱਧ ਕੀਤਾ ਗਿਆ। ਜੇ ਪੀ ਐੱਮ ਓ ਦੇ ਕਨਵੀਨਰ ਸਤੀਸ਼ ਰਾਣਾ ਪ੍ਰਧਾਨ ਪ.ਸ.ਸ.ਫ., ਕਰਨੈਲ ਸਿੰਘ ਸੰਧੂ ਪ੍ਰਧਾਨ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ, ਜਸਵਿੰਦਰ ਸਿੰਘ ਢੇਸੀ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ, ਕਿਸਾਨ ਆਗੂ ਗੁਰਨਾਮ ਸਿੰਘ ਸੰਘੇੜਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪਰਮਜੀਤ ਰੰਧਾਵਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੰਗਾ ਪ੍ਰਸ਼ਾਦ, ਜਨਵਾਦੀ ਇਸਤਰੀ ਸਭਾ ਦੀ ਆਗੂ ਬਿਮਲਾ ਦੇਵੀ, ਐੱਨ ਆਰ ਐੱਮ ਯੂ ਜਲੰਧਰ ਦੇ ਕਨਵੀਨਰ ਬਲਦੇਵ ਰਾਜ ਦੀ ਅਗਵਾਈ ਵਿੱਚ ਸਟੇਸ਼ਨ ਸਾਹਮਣੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਹਾ ਕਿ ਜੇ ਪੀ ਐੱਮ ਓ ਦੀ ਪ੍ਰਮੁੱਖ ਧਿਰ ਐੱਨ ਆਰ ਐੱਮ ਯੂ ਦੇ ਆਗੂਆਂ ਉਤੇ ਰੇਲਵੇ ਦੇ ਅਫਸਰਾਂ ਵੱਲੋਂ ਮਿਲੀਭੁਗਤ ਕਰਕੇ ਕਰਵਾਏ ਗਏ ਇਸ ਹਮਲੇ ਨਾਲ ਸਮੁੱਚੇ ਪੰਜਾਬ ਦੇ ਮਿਹਨਤਕਸ਼ ਲੋਕਾਂ ਵਿੱਚ ਰੋਸ ਫੈਲ ਗਿਆ ਹੈ। ਇਨ੍ਹਾਂ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਐੱਨ ਆਰ ਐੱਮ ਯੂ ਦੇ ਆਗੂਆਂ 'ਤੇ ਬਣਾਏ ਝੂਠੇ ਕੇਸ ਵਾਪਸ ਲਏ ਜਾਣ ਅਤੇ ਹਮਲਾ ਕਰਨ ਵਾਲੇ ਦੋਸ਼ੀਆਂ ਉਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਜੇ ਪੀ ਐੱਮ ਓ ਵੱਲੋਂ ਪਹਿਲਾਂ ਵੀ ਰੇਲ ਮੰਤਰੀ ਅਤੇ ਸੰਬੰਧਤ ਅਧਿਕਾਰੀਆਂ ਨੂੰ ਕਾਰਵਾਈ ਹਿੱਤ ਮੈਮੋਰੰਡਮ ਭੇਜੇ ਜਾ ਚੁੱਕੇ ਹਨ। ਜੇਕਰ ਹੁਣ ਵੀ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਜੇ ਪੀ ਐੱਮ ਓ ਹੋਰ ਤਿੱਖਾ ਰੋਸ ਐਕਸ਼ਨ ਕਰਨ ਲਈ ਮਜਬੂਰ ਹੋਵੇਗਾ। ਉਪਰੋਕਤ ਆਗੂਆਂ ਤੋਂ ਇਲਾਵਾ ਮਨਜੀਤ ਸਿੰਘ ਸੈਣੀ ਸੂਬਾ ਜਨਰਲ ਸਕੱਤਰ ਪੀ ਡਬਲਯੂ ਡੀ. ਫੀਲਡ ਐਂਡ ਵਰਕਸ਼ਾਪ ਯੂਨੀਅਨ ਪੰਜਾਬ, ਅਜੈ ਫਿਲੌਰ ਸੂਬਾ ਸਕੱਤਰ ਪੀ ਐੱਸ ਐੱਫ, ਰਮੇਸ਼ ਚੰਦਰ ਸ਼ਰਮਾ ਸੂਬਾ ਵਿੱਤ ਸਕੱਤਰ ਜੇ ਪੀ ਐੱਮ ਓ, ਰਾਮ ਕਿਸ਼ਨ, ਹਰੀਮੁਨੀ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਸਕੱਤਰ ਸੀ ਟੀ ਯੂ ਪੰਜਾਬ, ਬਲਦੇਵ ਸਿੰਘ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ, ਮਨੋਹਰ ਗਿੱਲ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਤੀਰਥ ਸਿੰਘ ਬਾਸੀ ਪ੍ਰੈੱਸ ਸਕੱਤਰ ਜੀ ਟੀ ਯੂ, ਗੁਰਮੇਜ ਸਿੰਘ, ਹਰਚਰਨ ਸਿੰਘ ਅਤੇ ਸ਼ਲਿੰਦਰ ਜੌਹਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।  ਸਟੇਸ਼ਨ ਸਾਹਮਣੇ ਰੈਲੀ ਕਰਨ ਤੋਂ ਬਾਅਦ ਜੇ ਪੀ ਐੱਮ ਓ ਕਾਰਕੁਨਾਂ ਨੇ ਰੇਲਵੇ ਸਟੇਸ਼ਨ ਉਤੇ ਰੋਸ ਮੁਜ਼ਾਹਰਾ ਕੀਤਾ ਅਤੇ ਸਟੇਸ਼ਨ ਮਾਸਟਰ ਨੂੰ ਉਪਰੋਕਤ ਮੰਗਾਂ ਨਾਲ ਸੰਬੰਧਤ ਮੰਗ ਪੱਤਰ ਦਿੱਤਾ।

ਬਠਿੰਡਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਕਾਰਕੁੰਨਾਂ ਨੇ 10 ਮਈ ਨੂੰ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਇਕਾਈ ਬਠਿੰਡਾ ਦੇ ਸਹਿਯੋਗ ਨਾਲ ਸਥਾਨਕ ਰੇਲਵੇ ਸਟੇਸ਼ਨ 'ਤੇ ਇੱਕ ਜਬਰਦਸਤ ਰੈਲੀ ਤੇ ਰੋਸ ਮੁਜਾਹਰਾ ਕੀਤਾ ਗਿਆ। ਤਪਦੀ ਤਿੱਖੜ ਦੁਪਹਿਰ ਵਿੱਚ ਮੁਜ਼ਾਹਾਰਕਾਰੀਆਂ ਦਾ ਖ਼ੂਨ ਵੀ ਉਬਾਲੇ ਮਾਰ ਰਿਹਾ ਸੀ ਜੋ ਹਕੂਮਤ ਦੀ ਜਖ਼ ਹੋ ਚੁੱਕੀ ਜ਼ਮੀਰ ਨੂੰ ਲਾਹਨਤਾਂ ਪਾ ਰਿਹਾ ਸੀ। ਮੁਜਾਹਰਾਕਾਰੀ ਆਗੂਆਂ ਨੇ ਐਨ. ਆਰ. ਐਮ. ਯੂ. ਦੇ ਆਗੂਆਂ 'ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਇਹ ਰੇਲਵੇ ਮੈਨੇਜਮੈਂਟ ਦੇ ਹੱਥ ਠੋਕਿਆਂ ਵੱਲੋਂ ਗਿਣੀ ਮਿਥੀ ਸਾਜਿਸ਼ ਤਹਿਤ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਬੀਤੇ 27 ਅਪ੍ਰੈਲ ਨੂੰ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਕੀਤਾ ਗਿਆ। ਪਰ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀਆਂ ਸ਼ਜਾਵਾਂ ਦਿਵਾਉਣ ਦੀ ਬਜਾਏ ਉਲਟਾ ਜਖ਼ਮੀ ਐਨ. ਆਰ. ਐਮ. ਯੂ. ਆਗੂਆਂ 'ਤੇ ਹੀ ਮੁਕੱਦਮੇ ਦਰਜ਼ ਕੀਤੇ ਗਏ ।
ਇਸ ਰੈਲੀ ਨੂੰ ਸਾਥੀ ਮਿੱਠੂ ਸਿੰਘ ਘੁੱਦਾ ਸੂਬਾਈ ਮੀਤ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਜਿਲ੍ਹਾ ਕਨਵੀਨਰ ਕਾਮਰੇਡ ਮਹੀਂਪਾਲ, ਐਨ. ਆਰ. ਐਮ. ਯੂ. ਦੇ ਸਕੱਤਰ ਠਾਕਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਅਨਿਲ ਕੁਮਾਰ ਬਰਨਾਲਾ, ਪੀ. ਡਬਲਯੂ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਹੰਸ ਰਾਜ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਰਾਮ ਕੁਮਾਰ ਅਬੋਹਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਬੰਸੀ ਲਾਲ ਸਰਦੂਲਗੜ੍ਹ, ਟੈਕਨੀਕਲ ਸਰਵਿਸਜ਼ ਯੂਨੀਅਨ ਬਠਿੰਡਾ ਅਤੇ ਲਹਿਰ ਮੁਹੱਬਤ ਦੇ ਪ੍ਰਕਾਸ਼ ਸਿੰਘ ਪਾਸਾ ਅਤੇ ਮੇਜਰ ਸਿੰਘ ਦਾਦੂ, ਐਮ. ਈ. ਐਸ. ਵਰਕਰਜ਼ ਯੂਨੀਅਨ ਦੇ ਜਸਵੀਰ ਸਿੰਘ, ਕੰਟਰੈਕਟ ਵਰਕਰਜ਼ ਯੂਨੀਅਨ ਥਰਮਲ ਬਠਿੰਡਾ ਦੇ ਅਸ਼ਵਨੀ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਕੀਤਾ। 
ਜੇ. ਪੀ. ਐਮ. ਓ. ਅਤੇ ਐਨ. ਆਰ. ਐਮ. ਯੂ. ਆਗੂਆਂ ਨੇ ਬਠਿੰਡਾ ਦੇ ਰੇਲ ਅਧਿਕਾਰੀਆਂ ਰਾਹੀਂ ਰੇਲ ਮੰਤਰਾਲੇ ਅਤੇ ਰੇਲ ਮੈਨੇਜ਼ਮੈਟ ਨੂੰ ਮੰਗ ਪੱਤਰ ਭੇਜ ਕੇ ਚਿਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਵਿਰੁੱਧ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਅਤੇ ਜਖ਼ਮੀਆਂ ਆਗੂਆਂ 'ਤੇ ਦਰਜ਼ ਝੂਠਾ ਪਰਚਾ ਖਾਰਜ ਨਾ ਕੀਤਾ ਗਿਆ ਤਾਂ ਅਗਲੇ ਪੜਾਅ ਵਿੱਚ ਇੱਕ ਵੱਡੇ ਘੋਲ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਰੇਲ ਪ੍ਰਬੰਧਕਾਂ ਦੀ ਹੋਵੇਗੀ। ਇਸ ਤੋਂ ਪਹਿਲਾ ਸ਼ਹਿਰ ਵਿੱਚ ਜੇ. ਪੀ. ਐਮ. ਓ. ਕਾਰਕੁੰਨ ਸਾਥੀ ਮਲਕੀਤ ਸਿੰਘ ਵਜੀਦਕੇ, ਲਾਲ ਚੰਦ ਸਰਦੂਲਗੜ੍ਹ, ਮੋਦਨ ਸਿੰਘ ਦੁਲੋਵਾਲ, ਦਰਸ਼ਨ ਸਿੰਘ ਬਾਜਕ, ਸੁਖਦੇਵ ਸਿੰਘ ਨਥਾਣਾ, ਰੂਲਦੂ ਸਿੰਘ ਐਮ. ਈ. ਐਸ., ਗੁਰਮੇਜ ਗੇਜੀ ਅਤੇ ਅਵਤਾਰ ਅਬੋਹਰ ਦੀ ਅਗਵਾਈ ਹੇਠ ਮਾਰਚ ਕਰਦੇ ਰੇਲਵੇ ਸਟੇਸ਼ਨ ਪੁੱਜੇ। ਅਖੀਰ ਵਿੱਚ ਸਾਥੀ ਬਲਜਿੰਦਰ ਸਿੰਘ ਬਰਾੜ ਪ੍ਰਧਾਨ ਐਨ. ਆਰ. ਐਮ. ਯੂ. ਬਠਿੰਡਾ ਨੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ।

ਲੁਧਿਆਣਾ : ਐਨ.ਆਰ.ਐਮ.ਯੂ ਦੇ ਡਵੀਜਨਲ ਸਕੱਤਰ ਸਾਥੀ ਦਲਜੀਤ ਸਿੰਘ, ਅਤੇ ਹੋਰ ਸਾਥੀਆਂ ਉੱਤੇ ਸਰਕਾਰ ਪੱਖੀ ਯੂਨੀਅਨ ਯੂ.ਆਰ.ਐਮ.ਯੂ. ਦੇ ਗੁੰਡਿਆਂ ਵਲੋਂ ਕੀਤੇ ਗਏ 27 ਅਪ੍ਰੈਲ ਨੂੰ ਹਮਲੇ ਵਿਰੁੱਧ ਜੇ.ਪੀ.ਐਮ.ਓ ਦੇ ਸੱਦੇ ਤੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਰੈਲੀ 10 ਮਈ ਨੂੰ ਕੀਤੀ ਗਈ। ਇਸ ਹਮਲੇ ਵਿਚ ਸਾਥੀ ਸੁਨੀਲ ਕੁਮਾਰ,ਪਰਮਿੰਦਰ ਪਿੰਕੀ ਅਤੇ ਸੋਮ ਨਾਥ ਵੀ ਜਖ਼ਮੀ ਹੋਏ ਸਨ। ਸੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ 3 ਮਈ ਤੱਕ ਇਲਾਜ ਅਧੀਨ ਰਹਿਣ ਤੋਂ ਬਾਅਦ ਦਲਜੀਤ ਸਿੰਘ ਅਤੇ ਬਾਕੀ 3 ਸਾਥੀਆਂ ਨੂੰ ਤਾਂ ਛੁੱਟੀ ਦੇ ਦਿੱਤੀ ਗਈ ਪਰੰਤੂ ਸਾਥੀ ਅਵਤਾਰ ਸਿੰਘ ਦੀ ਹਾਲਤ ਗੰਭੀਰ ਹੈ, ਉਹ ਅਜੇ ਵੀ ਆਈ.ਸੀ.ਯੂ. ਵਿਚ ਜੇਰੇ ਇਲਾਜ ਹਨ। ਫਿਰੋਜਪੁਰ ਵਿਖੇ ਇਹ ਸਾਥੀ ਮਾਨਤਾ ਪ੍ਰਦਾਨ ਕਰਨ ਹਿੱਤ ਹੋਈ ਪੋਲਿੰਗ ਨਾਲ ਸਬੰਧਤ ਬੈਲਟ ਬਾਕਸ ਜਮ੍ਹਾਂ ਕਰਵਾਉਣ ਗਏ ਸਨ।  
ਰੇਲਵੇ ਸਟੇਸ਼ਨ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿਚ ਰੇਲ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਵਿਦਿਆਰਥੀਆਂ  ਨੇ ਰੋਹ ਭਰਪੂਰ ਰੈਲੀ ਕੀਤੀ। ਜਿਸਦੀ ਪ੍ਰਧਾਨਗੀ ਐਨ.ਆਰ.ਐਮ.ਯੂ. ਦੇ ਆਗੂ ਸਾਥੀ ਰਾਜਿੰਦਰ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਹਿੰਦਰ ਸਿੰਘ ਅੱਚਰਵਾਲ ਨੇ ਸਾਂਝੇ ਰੂਪ ਵਿਚ ਕੀਤੀ। ਰੈਲੀ ਵਿਚ ਐਨ.ਆਰ.ਐਮ.ਯੂ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲਾ ਝੰਡਾ ਟੈਕਸਟਾਇਲ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਸਮੂਲੀਅਤ ਕੀਤੀ। ਇਸ ਰੈਲੀ ਨੂੰ ਜੇ.ਪੀ.ਐਮ.ਓ. ਦੇ ਇਕ ਕਨਵੀਨਰ ਸਾਥੀ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ, ਜਮਹੂਰੀ ਕਿਸਾਨ ਸਭਾ ਪੰਜਾਬ, ਕਾਮਰੇਡ ਦਲਜੀਤ ਸਿੰਘ ਡਵੀਜਨਲ ਸਕੱਤਰ ਐਨ.ਆਰ.ਐਮ.ਯੂ., ਘਨਸ਼ਾਮ ਸਿੰਘ ਤੇ ਕੁਲਵਿੰਦਰ ਸਿੰਘ ਰੇਲਵੇ ਆਗੂਆਂ, ਜਮਹੂਰੀ  ਕਿਸਾਨ ਸਭਾ ਦੇ ਆਗੂ ਮਹਿੰਦਰ ਸਿੰਘ ਅੱਚਰਵਾਲ, ਟੈਕਸਟਾਇਲ ਮਜ਼ਦੂਰ ਆਗੂ ਰਾਜਾ ਰਾਮ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਬੰਸ ਸਿੰਘ ਲੋਹਟਬੱਦੀ , ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਦੇ ਡਵੀਜਨਲ ਸਕੱਤਰ ਸਾਥੀ ਪਰਮਜੀਤ ਸਿੰਘ ਐਨ.ਆਰ.ਐਮ.ਯੂ., ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਭਜਨ ਕੌਰ ਨੇ ਸੰਬੋਧਨ ਕੀਤਾ।
ਸਮੂਹ ਬੁਲਾਰਿਆਂ ਨੇ ਇਸ ਕਾਤਲਾਨਾ ਹਮਲੇ ਦੀ ਨਿਖੇਧੀ ਕਰਦੇ ਹੋਏ ਹਮਲਾਵਰਾਂ ਨੂੰ ਸਜਾਵਾਂ ਦੇਣ, ਹਮਲੇ ਦੇ ਸ਼ਿਕਾਰ ਸਾਥੀਆਂ 'ਤੇ ਬਣਾਏ ਝੂਠੇ ਕੇਸ ਰੱਦ ਕਰਨ, ਹਮਲਾਵਰਾਂ ਨੂੰ ਸ਼ਹਿ ਦੇਣ ਵਾਲੇ ਡਵੀਜਨਲ ਮੈਨੇਜਰ ਅਤੇ ਹੋਰ ਅਫਸਰਾਂ ਦੀ ਬਦਲੀ ਕਰਨ ਦੇ ਨਾਲ-ਨਾਲ ਸਮੂਚੀ ਘਟਨਾ ਦੀ ਨਿਰਪੱਖ ਇਨਕੁਆਰੀ  ਕਰਵਾਉਣ ਦੀ ਵੀ ਮੰਗ ਕੀਤੀ। ਰੈਲੀ ਤੋਂ ਬਾਅਦ ਸਟੇਸ਼ਨ ਮਾਸਟਰ ਨੂੰ ਰੇਲ ਮੰਤਰੀ ਨੂੰ ਸੰਬੋਧਤ ਮੰਗ ਪੱਤਰ ਦਿੱਤਾ ਗਿਆ।

ਪਠਾਨਕੋਟ  : ਬੀਤੀ 27 ਅਪ੍ਰੈਲ ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਉੱਤੇ ਐੱਨ ਆਰ ਐੱਸ ਯੂ ਆਗੂਆਂ 'ਤੇ ਸਾਜ਼ਿਸ਼ ਤਹਿਤ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿਰੁੱਧ ਦੋਸ਼ੀਆਂ ਨੂੰ ਫੜਨ ਦੀ ਬਜਾਏ ਐੱਨ ਆਰ ਐੱਮ ਯੂ ਆਗੂਆਂ 'ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਲਈ ਜੇ ਪੀ ਐੱਮ ਓ ਪੰਜਾਬ ਦੇ ਸੱਦੇ 'ਤੇ ਪਠਾਨਕੋਟ ਵਿਖੇ ਕਨਵੀਨਰ ਸ੍ਰੀ ਸ਼ਿਵ ਕੁਮਾਰ, ਜਨਕ ਕੁਮਾਰ, ਪ੍ਰੇਮ ਸਾਗਰ, ਸ਼ਿਵ ਦੱਤ, ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਲੇਬਰ ਸ਼ੈੱਡ ਵਿਖੇ ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਨੇ ਰੋਹ ਭਰਪੂਰ ਇਕੱਤਰਤਾ ਕੀਤੀ। ਜਿਸ ਨੂੰ ਸੂਬਾਈ ਆਗੂ ਕਾਮਰੇਡ ਨੱਥਾ ਸਿੰਘ, ਲਾਲ ਚੰਦ ਕਟਾਰੂਚੱਕ, ਦਲਬੀਰ ਸਿੰਘ, ਰਜਿੰਦਰ ਧੀਮਾਨ, ਨਰਿੰਦਰ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਰਮੇਸ਼ ਚੰਦ, ਜਸਵੰਤ ਸਿੰਘ, ਹਰਿੰਦਰ ਰੰਧਾਵਾ, ਜੇ ਪੀ ਸੈਨੀ, ਮਾਇਆਧਾਰੀ, ਅਜੀਤ ਕੁਮਾਰ ਨੇ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਹਮਲਾਵਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ  ਅਤੇ ਐੱਨ ਆਰ ਐੱਮ ਯੂ ਆਗੂਆਂ 'ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ। ਇਸ ਤੋਂ ਬਾਅਦ ਇਕ ਜਲੂਸ ਦੀ ਸ਼ਕਲ ਵਿੱਚ ਪ੍ਰਦਰਸ਼ਨਕਾਰੀ ਰੇਲਵੇ ਸਟੇਸ਼ਨ 'ਤੇ ਧਰਨਾ ਦੇਣ ਪੁੱਜੇ। 

ਅੰਮ੍ਰਿਤਸਰ : ਰੇਲਵੇ ਯੂਨੀਅਨ ਐੱਨ ਆਰ ਐੱਮ ਯੂ ਦੇ ਆਗੂਆਂ 'ਤੇ ਹੋਏ ਕਾਤਲਾਨਾ ਹਮਲੇ ਤੇ ਉਨ੍ਹਾਂ ਉਪਰ ਬਣਾਏ ਗਏ ਝੂਠੇ ਕੇਸਾਂ ਵਿਰੁੱਧ ਜੇ ਪੀ ਐੱਮ ਓ ਪੰਜਾਬ ਦੇ ਸੱਦੇ 'ਤੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ, ਮੁਲਾਜ਼ਮਾਂ ਤੇ ਰੇਲਵੇ ਦੇ ਕਰਮਚਾਰੀਆਂ ਨੇ ਹੱਥਾਂ 'ਚ ਜਥੇਬੰਦੀਆਂ ਦੇ ਝੰਡੇ ਤੇ ਮਾਟੋ ਲੈ ਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਰੋਹ ਭਰਿਆ ਪ੍ਰਦਰਸ਼ਨ ਕੀਤਾ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਵਿਸ਼ਾਲ ਮੁਜ਼ਾਹਰਾ ਕੀਤਾ। ਇਸ ਰੋਹ ਭਰੇ ਮੁਜ਼ਾਹਰੇ ਦੀ ਅਗਵਾਈ ਐੱਨ ਐੱਨ ਆਰ ਐੱਮ ਯੂ ਕੇ ਆਗੂ ਜਸਮੰਗਲ ਸਿੰਘ ਤੇ ਵਿਜੈ ਕੁਮਾਰ, ਦਿਹਾਤੀ ਮਜ਼ਦੂਰ ਸਭਾ ਦੇ ਅਮਰੀਕ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਤਨ ਸਿੰਘ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਪ੍ਰੀਤ ਬੁਟਾਰੀ, ਜਨਵਾਦੀ ਇਸਤਰੀ ਸਭਾ ਦੀ ਆਗੂ ਅਜੀਤ ਕੌਰ, ਸੀ ਟੀ ਯੂ ਆਗੂ ਜਗਤਾਰ ਸਿੰਘ ਕਰਮਪੁਰਾ ਤੇ ਪ ਸ ਸ ਫ ਦੇ ਆਗੂ ਦਵਿੰਦਰ ਸਿੰਘ ਰਸੂਲਪੁਰ ਨੇ ਕੀਤੀ। ਸੀ ਟੀ ਯੂ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਵਿਸ਼ਾਲ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿ ਕੇਂਦਰ ਸਰਕਾਰ ਤੇ ਉਸ ਦਾ ਕਠਪੁਤਲੀ ਰੇਲਵੇ ਬੋਰਡ ਰੇਲਵੇ 'ਚ ਨਿੱਜੀਕਰਨ ਦੀ ਨੀਤੀ ਲਾਗੂ ਕਰ ਰਹੇ ਹਨ ਤੇ ਇਹ ਹਾਕਮ ਰੇਲਵੇ ਦੀ ਇਨਕਲਾਬੀ ਯੂਨੀਅਨ ਐੱਨ ਆਰ ਐੱਮ ਯੂ ਨੂੰ ਇਸ ਵਿੱਚ ਰੁਕਾਵਟ ਸਮਝਦੇ ਹਨ। ਇਸੇ ਕਾਰਨ ਹੀ ਯੂਨੀਅਨ ਦੇ ਆਗੂਆਂ ਸਾਥੀ ਦਲਜੀਤ ਸਿੰਘ ਤੇ ਹੋਰ ਆਗੂਆਂ 'ਤੇ ਭਾੜੇ ਦੇ ਅਨਸਰਾਂ ਤੋਂ ਕਾਤਲਾਨਾ ਹਮਲਾ ਕਰਵਾ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਨ੍ਹਾਂ ਪੁਰਜ਼ੋਰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ 'ਚ ਆਪਣੀਆਂ ਮੰਗਾਂ ਦੇ ਹੱਕ 'ਚ ਅਤੇ ਸਮਾਜਿਕ ਜਬਰ ਤੇ ਧੱਕੇਸ਼ਾਹੀਆਂ ਵਿਰੁੱਧ ਘੋਲ ਲਾਮਬੰਦ ਕਰਨ ਲਈ ਜਥੇਬੰਦ ਹੋ ਕੇ ਕਮਰਕੱਸੇ ਕਰ ਲੈਣ। ਇਸ ਮੌਕੇ ਐੱਨ ਆਰ ਐੱਮ ਯੂ ਦੇ ਆਗੂ ਜਸਮੰਗਲ ਸਿੰਘ ਤੇ ਈਸ਼ ਕੁਮਾਰ, ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਰਾਜਵੰਤ ਕੌਰ, ਪ੍ਰਗਟ ਸਿੰਘ ਜਾਮਾਰਾਏ, ਗੁਰਦਿਆਲ ਸਿੰਘ ਘੁਮਾਣ, ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਜੀ ਟੀ ਯੂ ਆਗੂ ਮੰਗਲ ਸਿੰਘ ਟਾਂਡਾ, ਡਾ. ਬਲਵਿੰਦਰ ਸਿੰਘ ਛੇਹਰਟਾ, ਦਲਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਰੇਲਵੇ ਸਟੇਸ਼ਨ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ। 

ਪਟਿਆਲਾ : ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਦੇ ਸੱਦੇ 'ਤੇ  ਇੱਥੇ ਰੇਲਵੇ ਸਟੇਸ਼ਨ ਵਿਖੇ ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਰੋਪੜ ਤੇ ਸੰਗਰੂਰ ਤੋਂ ਪੁੱਜੇ ਕਿਰਤੀ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਰੇਲਵੇ ਮੁਲਾਜ਼ਮਾਂ ਨੇ ਰੋਹ ਭਰਪੂਰ ਵਿਸ਼ਾਲ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ। ਵੱਖ-ਵੱਖ ਜੱਥੇਬੰਦੀਆਂ ਦੇ ਸੂਬਾਈ ਆਗੂਆਂ ਸਰਵ ਸਾਥੀ ਇੰਦਰਜੀਤ ਸਿੰਘ ਗਰੇਵਾਲ (ਸੀ.ਟੀ.ਯੂ. ਪੰਜਾਬ), ਵੇਦ ਪ੍ਰਕਾਸ਼ ਸ਼ਰਮਾ (ਪ.ਸ.ਸ.ਫ ਪੰਜਾਬ), ਅਜੀਤ ਸਿੰਘ (ਐਨ.ਆਰ.ਐਮ.ਯੂ.), ਭੀਮ ਸਿੰਘ ਆਲਮਪੁਰ (ਜਮਹੂਰੀ ਕਿਸਾਨ ਸਭਾ), ਪੂਰਨ ਚੰਦ ਨਨਹੇੜਾ (ਦਿਹਾਤੀ ਮਜਦੂਰ ਸਭਾ) ਨੇ ਇਸ ਧਰਨੇ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਐੱਨ.ਆਰ.ਐੱਮ.ਯੂ. ਵੱਲੋਂ ਜਗਦੀਪ ਸਿੰਘ ਡਵੀਜਨਲ ਕਨਵੀਨਰ, ਸਨਮਪ੍ਰੀਤ ਸਿੰਘ ਮੀਤ ਪ੍ਰਧਾਨ ਅਤੇ ਮਹਾਵੀਰ ਪ੍ਰਸ਼ਾਦ, ਪ.ਸ.ਸ.ਫ. ਵੱਲੋਂ ਗੁਰਬਚਨ ਸਿੰਘ ਵਿਰਦੀ, ਦਰਸ਼ਨ ਸਿੰਘ ਰੋਗਲਾ, ਸੁਖਦੇਵ ਚੰਗਾਲੀਵਾਲਾ, ਬਲਵੀਰ ਚੰਦ ਸੈਣੀ, ਸਰਵਨ ਸਿੰਘ, ਜਮਹੂਰੀ ਕਿਰਤ ਸਭਾ ਵਲੋਂ ਗੱਜਣ ਸਿੰਘ ਦੁੱਗਾਂ, ਸ਼ਮਸੇਰ ਸਿੰਘ, ਨਿਰਮਾਣ ਮਜ਼ਦੂਰਾਂ ਵੱਲੋਂ ਅਮਰਜੀਤ ਸਿੰਘ ਪਟਿਆਲਾ, ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਯੂਨੀਅਨ ਵਲੋਂ ਗੁਰਵਿੰਦਰ ਸਿੰਘ, ਸੀ.ਟੀ.ਯੂ. ਪੰਜਾਬ ਵੱਲੋਂ ਜਗ ਨਰਾਇਣ ਤਿਬਾੜੀ, ਫੀਲਡ ਵਰਕਸ਼ਾਪ ਵੱਲੋਂ ਛੱਜੂ ਰਾਮ, ਦਰਸ਼ਨ ਬੜਵਾ, ਪ੍ਰਤਾਪ ਸਿੰਘ ਮਾਂਗਟ, ਜਰਨੈਲ ਸਿੰਘ ਨੰਗਲ, ਟੀ.ਐਸ.ਯੂ. ਵੱਲੋਂ ਕ੍ਰਿਸ਼ਨ ਕੁਮਾਰ ਡੋਗਰਾ ਤੇ ਰਣਜੀਤ ਸਿੰਘ, ਦਿਹਾਤੀ ਮਜ਼ਦੂਰਾਂ ਵਲੋਂ ਸੁਖਦੇਵ ਸਿੰਘ ਨਿਆਲ, ਪ੍ਰਲਾਹਦ ਸਿੰਘ, ਅਨੂਪ ਸਿੰਘ ਬਾਵਾ, ਦਵਿੰਦਰ ਸਿੰਘ ਜੀ.ਟੀ.ਯੂ. ਰੋਪੜ, ਕੁਲਦੀਪ ਸਿੰਘ ਗਿੱਲ, ਸੁਰਮੁੱਖ ਸਿੰਘ ਨੇ ਐਲਾਨ ਕੀਤਾ ਕਿ ਅੱਜ ਭਾਵੇਂ ਪੰਜਾਬ ਦੇ ਸੱਤ ਰੇਲਵੇ ਸਟੇਸ਼ਨਾਂ ਤੇ ਅਮਨ-ਚੈਨ ਨਾਲ ਧਰਨੇ ਦਿੱਤੇ ਜਾ ਰਹੇ ਹਨ, ਪਰ ਜੇ ਰੇਲਵੇ ਵਿਭਾਗ ਤੇ ਪੁਲਸ ਆਪਣੀ ਕੁੰਭਕਰਨੀ ਨੀਂਦ ਤੋਂ ਨਾ ਜਾਗੇ ਤੇ ਇਨਸਾਫ ਨਾ ਦਿੱਤਾ, ਤਾਂ ਪੰਜਾਬ ਦੇ ਸਮੂਚੇ ਕਿਰਤੀ ਲੋਕ ਪੰਜਾਬ ਪੱਧਰ 'ਤੇ ਸ਼ਕਤੀਸ਼ਾਲੀ ਸੰਘਰਸ਼ ਛੇੜ ਦੇਣਗੇ।
ਧਰਨੇ ਉਪਰੰਤ ਰੇਲਵੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਕਾਤਲਾਨਾ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਟੇਸ਼ਨ ਤੋਂ ਫੁਆਰਾ ਚੌਂਕ ਤੱਕ ਪ੍ਰਦਰਸ਼ਨ ਕੀਤਾ ਅਤੇ ਆਪਣਾ ਮੰਗ ਪੱਤਰ ਰੇਲਵੇ ਪੁਲਸ ਹੈੱਡਕੁਆਟਰ ਵਿਖੇ ਇੰਸਪੈਕਟਰ ਜਨਰਲ ਰੇਲਵੇ ਪੁਲਸ ਵਿਭਾਗ ਨੂੰ ਸੌਂਪਿਆ।

ਫਿਰੋਜ਼ਪੁਰ : ਮੁਲਾਜ਼ਮ, ਮਜ਼ਦੂਰਾਂ ਅਤੇ ਕਿਰਤੀਆਂ ਦੀ ਸਾਂਝੀ ਜਥੇਬੰਦੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ੳ.) ਵੱਲੋਂ ਰੇਲਵੇ ਯੂਨੀਅਨਾਂ ਦੀਆਂ ਚੋਣਾਂ ਸਮੇਂ ਨਾਰਦਨ ਰੇਲਵੇ ਮੈਨਜ ਯੂਨੀਅਨ ਦੇ ਆਗੂਆਂ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ 'ਤੇ ਝੂਠੇ ਪੁਲਸ ਕੇਸ ਰੱਦ ਕਰਵਾਉਣ ਲਈ ਸਾਥੀ ਸੁਰਿੰਦਰ ਸਿੰਘ, ਬਲਦੇਵ ਰਾਜ ਸ਼ਰਮਾ, ਮਹਿੰਦਰ ਸਿੰਘ ਧਾਲੀਵਾਲ, ਜਗਦੇਵ ਸਿੰਘ, ਸੁਰਜੀਤ ਕੌਰ, ਕਨਵੀਨਰਜ਼ ਜਿਲਾ ਫਿਰੋਜਪੁਰ ਦੀ ਅਗਵਾਈ ਹੇਠ ਐਨ. ਆਰ. ਐਮ. ਯੂ, ਦੇ ਦਫਤਰ ਫਿਰੋਜ਼ਪੁਰ ਤੋਂ ਵਿਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਜੋ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਪਲੇਟਫਾਰਮ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਦੇ ਸਾਹਮਣੇ ਖੁੱਲ੍ਹੇ ਪੰਡਾਲ ਵਿਚ ਪਹੁੰਚਿਆ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਮਜ਼ਦੂਰਾਂ ਅਤੇ ਕਿਸਾਨਾਂ, ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਝੰਡਿਆਂ ਅਤੇ ਬੈਨਰਾਂ ਨਾਲ ਇਸ ਧੱਕੇਸ਼ਾਹੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਰੇਲਵੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਐਨ.ਆਰ.ਐਮ.ਯੂ. ਦੇ ਅਹੁਦੇਦਾਰਾਂ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਆਗੂਆਂ ਤੇ ਦਰਜ ਕੀਤੇ ਝੂਠੇ ਪੁਲਿਸ ਕੇਸ ਵਾਪਸ ਲਏ ਜਾਣ। ਇਸ ਰੈਲੀ ਅਤੇ ਮੁਜਾਹਰੇ ਵਿਚ ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਤੋਂ ਮਜ਼ਦੂਰ, ਮੁਲਾਜ਼ਮ, ਕਿਸਾਨ ਅਤੇ ਨੌਜਵਾਨ ਕਾਫਲਿਆਂ ਦੇ ਰੂਪ ਵਿਚ ਸ਼ਾਮਲ ਹੋਏ। 
ਰੋਸ ਰੈਲੀ ਅਤੇ ਮੁਜ਼ਾਹਰੇ ਨੂੰ ਰਮੇਸ਼ ਠਾਕੁਰ ਪ੍ਰਧਾਨ, ਸੁਭਾਸ਼ ਸ਼ਰਮਾ ਵਿੱਤ ਸਕੱਤਰ ਨਾਰਦਨ ਰੇਲਵੇ ਮੈਨਜ ਯੂਨੀਅਨ, ਸਾਥੀ ਰਘੁਬੀਰ ਸਿੰਘ ਸੂਬਾ ਮੈਂਬਰ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਪੰਜਾਬ, ਜਗਦੇਵ ਸਿੰਘ ਲਖੋਕੇ ਬਹਿਰਾਮ ਪ੍ਰਧਾਨ ਜਮਹੂਰੀ ਕਿਸਾਨ ਸਭਾ, ਗੁਰਮੇਜ ਸਿੰਘ ਦਿਹਾਤੀ ਮਜ਼ਦੂਰ ਸਭਾ, ਬਲਦੇਵ ਰਾਜ ਸ਼ਰਮਾ ਸਰਕਲ ਪ੍ਰਧਾਨ ਪੋਸਟਲ ਐਂਡ ਟੈਲੀਗਰਾਫ, ਮਹਿੰਦਰ ਸਿੰਘ ਧਾਲੀਵਾਲ ਪ੍ਰਧਾਨ ਅਤੇ ਕਿਸ਼ਨ ਚੰਦ ਜਾਗੋਵਾਲੀਆ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ, ਜਗੀਰ ਸਿੰਘ ਪ੍ਰਧਾਨ ਪੈਨਸ਼ਨਰਜ ਐਸੋਸੀਏਸ਼ਨ ਤੋਂ ਇਲਾਵਾ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਮੰਗ ਪੱਤਰ ਡਵੀਜਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਡਵੀਜ਼ਨ ਨੂੰ ਦਿਤਾ।

No comments:

Post a Comment