ਕਨਾਡਾ ਵਿਚ ਵਸਦੇ ਭਾਰਤੀਆਂ ਨੇ ਵੀ ਪਿਛਲੇ ਦਿਨੀਂ ਤਿੰਨ ਸ਼ਹਿਰਾਂ ਵਿਚ ਗ਼ਦਰ ਸ਼ਤਾਬਦੀ ਸਮਾਰੋਹਾਂ ਦਾ ਆਯੋਜਨ ਕੀਤਾ। ਇਹਨਾਂ ਸਮਾਗਮਾਂ, ਜਿਹਨਾਂ ਵਿਚ ਸੀ.ਪੀ.ਐਮ. ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਦੀਆਂ ਰਿਪੋਰਟਾਂ 'ਸੰਗਰਾਮੀ ਲਹਿਰ' ਦੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ : -
ਐਡਮਿੰਟਨ : ਏਥੇ ਚਾਰ ਸਾਹਿਤਕ-ਸਭਿਆਚਾਰਕ ਸੰਸਥਾਵਾਂ ਜਿਵੇਂ ਕਿ ਪੰਜਾਬੀ ਆਰਟ ਐਸੋਸੀਏਸ਼ਨ, ਮੇਪਲ ਲੀਫ਼ ਰਾਈਟਰਜ਼ ਫ਼ਾਉਂਡੇਸ਼ਨ, ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਅਲਬਰਟਾ ਅਤੇ ਸੈਕੂਲਰ ਪੀਪਲਜ਼ ਐਸੋਸੀਏਸ਼ਨ 'ਤੇ ਅਧਾਰਤ ਬਣੀ ਸਾਂਝੀ ਸੰਸਥਾ ਪ੍ਰੋਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ (ਪੀ.ਪੀ.ਐਫ਼.ਈ.) ਵਲੋਂ ਗ਼ਦਰ ਸ਼ਤਾਬਦੀ ਵਰ੍ਹੇ 2013 ਦੇ ਸੰਦਰਭ ਵਿਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਜੋਂ 16 ਨਵੰਬਰ ਨੂੰ ਗ਼ਦਰ ਸ਼ਤਾਬਦੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਤ ਜਨਤਕ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪੁਹੰਚੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਵੱਜੋਂ ਸ਼ਾਮਿਲ ਹੋਏ। ਭਾਰਤ ਤੋਂ ਹੀ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਸੁਖਦੇਵ ਸਿੰਘ ਸਿਰਸਾ ਅਤੇ ਯੂਨੀਵਰਸਿਟੀ ਆਫ਼ ਅਲਬਰਟਾ ਦੇ ਸਾਬਕਾ ਪ੍ਰੋਫੈਸਰ ਡਾ. ਰਾਜ ਪਨੂੰ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨਗੀ ਮੰਡਲ ਵਿੱਚ ਇਨ੍ਹਾਂ ਤੋਂ ਇਲਾਵਾ ਪ੍ਰੋਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਦੇ ਪ੍ਰਧਾਨ ਦਲਬੀਰ ਸਾਂਗਿਆਣ ਵੀ ਸਾਮਿਲ ਸਨ। ਸਟੇਜ ਸਕਤੱਰ ਦੀ ਭੂਮਿਕਾ ਪੀ.ਪੀ.ਐਫ਼.ਈ. ਦੇ ਡਾਇਰੈਕਟਰ ਜਸਵੀਰ ਦਿਓਲ ਨੇ ਨਿਭਾਉਦਿਆਂ ਲੋਕਾਂ ਦੇ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਜੀ ਆਇਆ ਕਿਹਾ। ਉਪਰੰਤ ਦਲਬੀਰ ਸਾਂਗਿਆਣ ਨੇ ਪੀ.ਪੀ.ਐਫ਼.ਈ. ਵੱਲੋਂ ਗ਼ਦਰ ਸ਼ਤਾਬਦੀ ਵਰ੍ਹੇ ਵਿੱਚ ਗ਼ਦਰ ਲਹਿਰ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰਾਂ, ਨਾਟਕ, ਕਵੀ ਦਰਬਾਰ ਤੇ ਸਭਾਵਾਂ ਦੇ ਸਾਲਾਨਾ ਸਮਾਗਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਬੁਲਾਰਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਾ ਪੀ.ਪੀ.ਐਫ਼.ਈ. ਦੇ ਸੱਦੇ 'ਤੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਤੋਂ ਬਾਅਦ ਜੋਗਿੰਦਰ ਰੰਧਾਵਾ ਵੱਲੋਂ ਮੱਖਣ ਕੁਹਾੜ ਦੀ ਲਿਖੀ ਗ਼ਜ਼ਲ 'ਸਭ ਦੋਲਤਾਂ ਗ਼ਦਰ ਲਈ, ਸਭ ਰਹਿਮਤਾਂ ਗ਼ਦਰ ਲਈ', ਅਮਰਜੀਤ ਪੁਰੇਵਾਲ ਨੇ ਆਪਣੀ ਲਿਖੀ ਕਵਿਤਾ 'ਗ਼ਦਰੀਉ ਤੁਹਾਨੂੰ ਪ੍ਰਨਾਮ', ਸਿਮਰਪ੍ਰੀਤ ਵੱਲੋਂ ਦੀਪਕ ਜੈਤੋਈ ਦੀ ਗ਼ਜ਼ਲ 'ਇਸ ਹਨੇਰੇ ਸ਼ਹਿਰ ਵਿੱਚ ਰੌਸ਼ਨੀ ਵੰਡੂਗਾ ਕੌਣ', ਰਣਜੀਤ ਸਿੰਘ ਵੱਲੋਂ ਇੰਦਰਜੀਤ ਹੁਸਨਪੁਰੀ ਦਾ ਲਿਖਿਆ ਗੀਤ 'ਮੈਨੂੰ ਅਜੇ ਕੰਮ ਹਜ਼ਾਰ' ਅਤੇ ਜਸਵੀਰ ਸੰਘਾ ਦੀ ਅਗਵਾਈ ਵਿੱਚ ਗੁਰਸੇਵਕ ਮਾਨ, ਜੋਗਿੰਦਰ ਰੰਧਾਵਾ, ਕਿਰਤਮੀਤ ਕੁਹਾੜ ਵੱਲੋਂ ਜੈਮਲ ਪੱਡਾ ਦਾ ਲਿਖਿਆ ਗੀਤ 'ਸਿਦਕ ਸਾਡੇ ਨੇ ਕਦੇ ਮਰਨਾ ਨਹੀਂ' ਤਰੰਨਮ ਵਿੱਚ ਪੇਸ਼ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਸਿਰਸਾ ਨੇ ਗ਼ਦਰੀ ਬਾਬਿਆਂ ਦੀਆਂ ਅਥਾਹ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣ ਦੀ ਲੋੜ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗ਼ਦਰੀ ਬਾਬਿਆਂ ਦੇ ਉੱਤਰੀ ਅਮਰੀਕਾ ਦੀ ਧਰਤੀ ਤੋਂ ਗ਼ਦਰ ਲਹਿਰ ਨੂੰ ਸ਼ੁਰੂ ਕਰਨ ਦਾ ਮਕਸਦ ਭਾਰਤ ਦੀ ਆਜ਼ਾਦੀ, ਸਮਾਜਿਕ ਬਰਾਬਰੀ ਅਤੇ ਮਨੁੱਖੀ ਆਜ਼ਾਦੀ ਦੀ ਲੜਾਈ ਸੀ। ਉਹਨਾਂ ਨੇ ਇਸ ਨਿਸ਼ਾਨੇ ਦੀ ਪੂਰਤੀ ਲਈ ਬਿਨਾਂ ਕਿਸੇ ਭੇਦਭਾਵ ਤੇ ਧਾਰਮਿਕ ਬੰਧਨਾਂ ਤੋਂ ਪਰ੍ਹਾਂ ਹੋ ਕੇ ਆਪਣੀ ਲੜਾਈ ਨੂੰ ਜਾਰੀ ਰੱਖਿਆ।
ਇਸ ਤੋਂ ਬਾਅਦ ਪ੍ਰੋਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿੱਚ ਛਾਪੀ ਅਤੇ ਡਾ.ਪੀ.ਆਰ. ਕਾਲੀਆ ਵੱਲੋਂ ਸੰਪਾਦਿਤ ਕਿਤਾਬ 'ਗ਼ਦਰ ਲਹਿਰ ਅਤੇ ਭਾਰਤ ਦਾ ਸਾਮਰਾਜ ਵਿਰੋਧੀ ਸੰਘਰਸ਼ ਦੀ ਘੁੰਢ ਚੁਕਾਈ ਪ੍ਰਧਾਨਗੀ ਮੰਡਲ ਅਤੇ ਪੀ.ਪੀ.ਐਫ਼.ਈ. ਦੇ ਮੈਂਬਰਾਂ ਤੋਂ ਇਲਾਵਾ ਸਮਾਗਮ ਵਿੱਚ ਟਰਾਂਟੋ ਤੋਂ ਵਿਸੇਸ਼ ਤੌਰ ਤੇ ਪੁੱਜੇ ਤਰਕਸ਼ੀਲ ਸੁਸਾਇਟੀ ਆਫ਼ ਨੌਰਥ-ਅਮਰੀਕਾ ਦੇ ਪ੍ਰਤੀਨਿਧ ਸਾਥੀ ਹਰਬੰਸ ਮੱਲ੍ਹੀ, ਰੰਗ-ਕਰਮੀ ਬਲਬੀਰ ਮਲ੍ਹੀ, ਇੰਡੋ-ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਜੀਤ ਸਹੋਤਾ ਅਤੇ ਹਰਿੰਦਰ ਹੁੰਦਲ, ਐਮ.ਐਲ.ਏ. ਨਰੇਸ਼ ਭਾਰਦਵਾਜ਼ ਵੱਲੋਂ ਕੀਤੀ ਗਈ।
ਕਿਤਾਬ ਦੇ ਸ਼ੁਰੂ ਤੋਂ ਅੰਤ ਤੱਕ ਦੇ ਪੜਾਅ ਬਾਰੇ ਡਾ. ਪੀ. ਆਰ. ਕਾਲੀਆ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਦੁਨੀਆਂ ਭਰ ਤੋਂ ਗ਼ਦਰ ਲਹਿਰ ਸਬੰਧੀ ਖੋਜ਼ ਕਰਨ ਅਤੇ ਇਸ ਲਹਿਰ ਨੂੰ ਪ੍ਰਨਾਏ ਲੋਕਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪ੍ਰੋਗਰੈਸਿਵ ਪੀਪਲਜ਼ ਫ਼ਾਊਂਡੇਸ਼ਨ ਆਫ਼ ਐਡਮਿੰਟਨ ਵੱਲੋਂ ਸ਼ਹੀਦ ਭਗਤ ਸਿੰਘ ਦੀ 100ਵੀਂ ਜਨਮ ਸ਼ਤਾਬਦੀ ਵੇਲੇ ਵੀ 'ਭਗਤ ਸਿੰਘ ਟੂ ਮੀ' ਨਾਮ ਦੀ ਕਿਤਾਬ ਛਪਵਾ ਕੇ ਲੋਕਾਂ ਵਿੱਚ ਮੁਫ਼ਤ ਵੰਡੀ ਗਈ ਸੀ।
ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਖਿਆ ਕਿ ਭਾਰਤ ਦੀ ਹਾਕਮ ਸਰਮਾਏਦਾਰ ਸ਼੍ਰੇਣੀ ਨੇ ਆਜ਼ਾਦੀ ਮਗਰੋਂ ਉਨ੍ਹਾਂ ਹੀ ਸਾਮਰਾਜੀ ਤਾਕਤਾਂ ਨਾਲ ਗੂੜ੍ਹੀ ਸਾਂਝ ਪਾ ਲਈ ਹੈ, ਜਿਨ੍ਹਾਂ ਵਿਰੁੱਧ ਗ਼ਦਰੀ ਬਾਬਿਆਂ ਨੇ ਲਹੂ ਵੀਟਵਾਂ ਲੰਮਾ ਸੰਘਰਸ਼ ਕੀਤਾ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਹੀ ਗ਼ਦਰੀ ਫ਼ਾਂਸੀਆਂ 'ਤੇ ਚੜ੍ਹੇ, ਉਮਰ ਕੈਦਾਂ ਭੋਗੀਆਂ ਤੇ ਹੋਰ ਅਥਾਹ ਕੁਰਬਾਨੀਆਂ ਦਿੱਤੀਆਂ। ਗ਼ਦਰੀ ਬਾਬੇ 1913 ਵਿਚ ਉੱਤਰੀ ਅਮਰੀਕਾ ਦੇ ਦੇਸ਼ਾਂ ਅਮਰੀਕਾ, ਕਨੇਡਾ ਤੋਂ ਭਾਰਤ ਵਿਚ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ੀ ਸਾਮਰਾਜ ਨੂੰ ਦੇਸ਼ 'ਚੋਂ ਬਾਹਰ ਕੱਢ ਕੇ ਧਰਮ ਨਿਰਪੱਖ, ਆਰਥਕ ਤੇ ਸਮਾਜਕ ਬਰਾਬਰੀ ਵਾਲਾ ਰਾਜ ਸਥਾਪਤ ਕਰਨਾ ਚਾਹੁੰਦੇ ਸਨ। ਭਾਵੇਂ ਉਹ ਮਿੱਥੇ ਨਿਸ਼ਾਨੇ ਨੂੰ ਹਾਸਿਲ ਨਹੀਂ ਕਰ ਸਕੇ ਪਰ ਮਗਰੋਂ ਗ਼ਦਰ ਲਹਿਰ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਕਿਰਤੀ ਕਿਸਾਨ ਪਾਰਟੀ, ਆਜ਼ਾਦ ਹਿੰਦ ਫ਼ੌਜ, ਭਗਤ ਸਿੰਘ ਦੀ ਨੌਜਵਾਨ ਸਭਾ, ਭਾਰਤੀ ਕਮਿਊਨਿਸਟ ਪਾਰਟੀ ਨੇ ਲਗਾਤਾਰ ਇਹ ਸੰਘਰਸ਼ ਜਾਰੀ ਰੱਖਿਆ। ਕਾਲੇ ਪਾਣੀਆਂ ਦੀ ਅਥਾਹ ਮੁਸ਼ਕਲਾਂ ਵਾਲੀ ਜੇਲ੍ਹ ਵਿਚ ਤਸੀਹੇ ਝੱਲੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜੋ ਗ਼ਦਰੀ ਜਿਉਂਦੇ ਰਹੇ, ਉਨ੍ਹਾਂ ਨੇ ਕਮਿਊਨਿਸਟ ਵਿਚਾਰਧਾਰਾ ਅਪਣਾ ਕੇ ਸਮਾਜਵਾਦੀ ਪ੍ਰਬੰਧ ਲਈ ਜੱਦੋ-ਜਹਿਦ ਜਾਰੀ ਰੱਖੀ। ਉਨ੍ਹਾਂ ਨੇ ਸਾਰੇ ਧਰਮਾਂ, ਜਾਤਾਂ ਦੇ ਲੋਕਾਂ ਨੂੰ ਨਾਲ ਲੈ ਕੇ ਆਪਣੇ ਮਹਾਨ ਨਿਸ਼ਾਨੇ ਦੀ ਪੂਰਤੀ ਲਈ ਯਤਨ ਕੀਤੇ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਜਦੋਂ ਦੁਨੀਆਂ ਭਰ ਵਿਚ ਉਨ੍ਹਾਂ ਦੀ ਯਾਦ ਵਿਚ ਸਮਾਰੋਹ ਆਯੋਜਤ ਕਰਕੇ ਉਨ੍ਹਾਂ ਦੇ ਪੂਰਨਿਆਂ 'ਤੇ ਚੱਲ ਕੇ ਫੇਰ ਤੋਂ ਸਾਮਰਾਜ ਵਿਰੁੱਧ ਲੜਾਈ ਤੇਜ਼ ਕਰਨ ਦਾ ਅਹਿਦ ਕੀਤਾ ਜਾ ਰਿਹਾ ਹੈ, ਉਦੋਂ ਹੀ ਸਾਮਰਾਜੀ ਤਾਕਤਾਂ ਦੀ ਸ਼ਹਿ 'ਤੇ ਕੁਝ ਲੋਕ, ਜਿਨ੍ਹਾਂ ਨੇ ਸੌ ਸਾਲਾਂ ਤਕ ਗ਼ਦਰੀ ਯੋਧਿਆਂ ਨੂੰ ਚੇਤੇ ਤਕ ਨਹੀਂ ਕੀਤਾ, ਅੱਜ ਉਨ੍ਹਾਂ ਨੂੰ ਸਿੱਖ ਆਖ ਕੇ ਛੋਟੇ ਜਿਹੇ ਦਾਇਰੇ ਤਕ ਸੀਮਤ ਕਰ ਰਹੇ ਹਨ। ਪਰ ਗ਼ਦਰੀਆਂ ਦੇ ਵਾਰਿਸ ਇਸ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ ਅਤੇ ਉਨ੍ਹਾਂ ਦੇ ਅਧੂਰੇ ਨਿਸ਼ਾਨੇ ਦੀ ਪੂਰਤੀ ਤਕ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਲੜਦੇ ਰਹਿਣਗੇ। ਕਨੇਡਾ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਇਥੇ ਰਹਿ ਕੇ ਵੀ ਗ਼ਦਰੀ ਬਾਬਿਆਂ ਦੀ ਲੜਾਈ ਨੂੰ ਜਾਰੀ ਰਖਦਿਆਂ ਸਰਮਾਏਦਾਰੀ ਵਿਰੁੱਧ ਸਥਾਨਿਕ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਸਕਦੇ ਹਨ।
ਆਖੀਰ ਵਿੱਚ ਪ੍ਰੋ. ਰਾਜ ਪਨੂੰ ਨੇ ਬੁਲਾਰਿਆਂ ਅਤੇ ਭਾਰੀ ਬਰਫ਼ਬਾਰੀ ਤੇ ਠੰਡ ਦੇ ਬਾਵਜੂਦ ਗ਼ਦਰੀ ਬਾਬਿਆਂ ਨੂੰ ਸਰਧਾਂਜ਼ਲੀ ਦੇਣ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਗਿਆਨੀ ਕੇਸਰ ਸਿੰਘ ਨਾਵਲਿਸਟ ਅਤੇ ਗ਼ਦਰੀ ਬਾਬੇ ਹਰਨਾਮ ਸਿੰਘ ਟੁੰਡੀਲਾਟ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਹੋਰਨਾਂ ਤੋਂ ਇਲਾਵਾ ਪੀ.ਪੀ.ਐਫ਼.ਈ. ਅਤੇ ਭਰਾਤਰੀ ਜਥੇਬੰਧੀਆਂ ਦੇ ਅਹੁਦੇਦਾਰ ਗੁਰਵਿੰਦਰ (ਸੋਨੀ) ਗਿੱਲ, ਜਗਦੇਵ ਸੋਹੀ, ਰਾਜ ਪੰਧੇਰ, ਸੁਰਿੰਦਰ ਦਿਓਲ, ਪਵਿੱਤਰ ਧਾਲੀਵਾਲ, ਪਰਮਿੰਦਰ ਧਾਲੀਵਾਲ, ਲਾਡੀ ਸੂਸ, ਕਸ਼ਮੀਰ ਬਦੇਸ਼ਾ, ਗਰਿੰਦਰ ਮੂੰਮ, ਹਰਜਿੰਦਰ ਬਦੇਸ਼ਾ, ਬਖ਼ਸ਼ ਸੰਘਾ, ਗੁਰਚਰਨ ਬਰਾੜ, ਰਬਿੰਦਰ ਸਰਾਂ, ਵਰਿੰਦਰ ਭੱਚੂ, ਊਸ਼ਾ ਭੱਚੂ, ਬਲਜਿੰਦਰ ਗਿੱਲ, ਗੁਰਮੇਲ ਧਾਲੀਵਾਲ, ਉਪਿੰਦਰ ਮਠਾਰੂ, ਪ੍ਰਤੀਕ ਮਾਨ, ਬਲੌਰਾ ਸਿੰਘ ਮਾਨ, ਪ੍ਰਤੀਕ ਮਾਨ, ਗੁਰਿੰਦਰ ਦੀਦ, ਹਰਚਰਨ ਗਰਚਾ, ਮਨਜੀਤ ਸਿੰਘ, ਮੱਖਣ ਕੁਹਾੜ, ਐਮ.ਐਲ.ਏ. ਸੁਹੇਲ ਕਾਦਰੀ, ਕੁਲਦੀਪ ਹੰਸਰਾ, ਨਾਮਧਾਰੀ ਸੰਪਰਦਾ ਵੱਲੋਂ ਸੁਰਜੀਤ ਜੰਢੂ ਆਦਿ ਵੀ ਸ਼ਮਿਲ ਹੋਏ। ਸਮਾਗਮ ਦੌਰਾਨ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਪੇਸ਼ ਕਰਦਾ ਸਲਾਈਡ-ਸੋਅ ਵੀ ਦਿਖਾਇਆ ਗਿਆ ਜਿਸ ਨੂੰ ਕਨੇਡਾ ਦੀ ਜੰਮਪਲ ਨਵੀਂ ਪੀੜ੍ਹੀ ਦੀ ਨੌਜਵਾਨ ਲੜਕੀ ਅਵਨੀਤ ਰੰਧਾਵਾ ਵੱਲੋਂ ਬਣਾਇਆ ਗਿਆ ਸੀ।
ਇਸ ਸਮਾਗਮ ਦੀ ਵਿਲੱਖਣਤਾ ਇਹ ਵੀ ਸੀ ਕਿ ਇਸ ਸਮਾਗਮ ਵਿੱਚ ਕਨੇਡਾ ਦੇ ਜੰਮਪਲ ਨਵੀਂ ਪੀੜ੍ਹੀ ਦੇ ਨੌਜਵਾਨ ਲੜਕੇ-ਲੜਕੀ ਜਿਨ੍ਹਾਂ ਵਿੱਚ ਸਮੀਰ ਬੈਂਸ, ਰਾਹਿਨ ਦਿਓਲ, ਜੇਸਨ ਦਿਓਲ, ਅਰਮਨ ਦਿਓਲ, ਜੋਸ਼ਵਾ ਸੂਸ, ਅਦੇਸ਼ ਸਾਂਗਿਆਣ, ਹਰਪ੍ਰੀਤ ਰੰਧਾਵਾ, ਅਵਨੀਤ ਰੰਧਾਵਾ, ਤਰੰਨਮ ਕੁਹਾੜ, ਜਸਲੀਨ ਮਾਨ, ਰਵੀ ਧਾਲੀਵਾਲ, ਆਦਰਸ਼ ਬਦੇਸ਼ਾ, ਅਰਸ਼ ਧਾਲੀਵਾਲ, ਹਰਜਨ ਧਾਲੀਵਾਲ ਵੱਲੋਂ ਉਤਸ਼ਹਿਤ ਹੋ ਕੇ ਵਲੰਟੀਅਰ ਵੱਜ਼ੋ ਕੰਮ ਕੀਤਾ ਗਿਆ।
ਟੋਰਾਂਟੋ : ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ 9 ਨਵੰਬਰ ਨੂੰ ਬਰੈਮਪਟਨ ਵਿਚ ਅਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 100 ਸਾਲਾਂ ਬਾਅਦ ਵੀ ਗ਼ਦਰ ਲਹਿਰ ਮੌਜੂਦਾ ਸੰਘਰਸ਼ਸ਼ੀਲ ਲੋਕ ਪੱਖੀ ਧਿਰਾਂ ਲਈ ਇਕ ਵੱਡੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਹ ਲਹਿਰ ਸਿਰਫ਼ ਬਰਤਾਨਵੀ ਸਾਮਰਾਜਵਾਦ ਦੇ ਭਾਰਤ ਵਿਚੋਂ ਖਾਤਮੇ ਖਿਲਾਫ਼ ਲਾਮਬੰਦ ਲਹਿਰ ਹੀ ਨਹੀਂ ਸੀ ਸਗੋਂ ਇਕ ਧਰਮ ਨਿਰਪੱਖ, ਬਰਾਬਰੀ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖ਼ਾਤਮੇ ਦੀ ਪ੍ਰਾਪਤੀ ਵਾਲੇ ਸਮਾਜ ਦੀ ਸਿਰਜਣਾ ਲਈ ਜੂਝਣ ਵਾਲੀ ਇਕ ਗੌਰਵਸ਼ਾਲੀ ਇਨਕਲਾਬੀ ਲਹਿਰ ਸੀ। ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਗ਼ਦਰ ਲਹਿਰ ਇਕੋ ਇਕ ਅਜਿਹੀ ਲਹਿਰ ਸੀ ਜਿਸ ਨੇ ਉਸ ਸਮੇਂ ਸੰਪੂਰਨ ਆਜ਼ਾਦੀ ਦੀ ਮੰਗ ਦਾ ਨਾਅਰਾ ਬੁਲੰਦ ਕੀਤਾ। ਗ਼ਦਰ ਲਹਿਰ ਨੇ ਆਪਣੇ ਇਤਿਹਾਸ ਦੀਆਂ ਮਹਾਨ ਇਨਕਲਾਬੀ ਅਤੇ ਮਾਣਮਤੀਆਂ ਪ੍ਰੰਪਰਾਵਾਂ ਨਾਲ ਨਾਤਾ ਜੋੜਿਆ। ਕਾਮਰੇਡ ਪਾਸਲਾ ਨੇ ਲੋਕਾਂ ਨੂੰ ਉਨ੍ਹਾਂ ਸਭ ਫ਼ਿਰਕਾਪ੍ਰਸਤ ਧਿਰਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਜੋ ਗ਼ਦਰ ਲਹਿਰ ਨੂੰ ਸੌੜੀਆਂ ਧਾਰਮਕ ਲੀਹਾਂ 'ਤੇ ਵੰਡ ਕੇ ਲਹਿਰ ਦੇ ਉਦੇਸ਼ਾਂ ਪ੍ਰਤੀ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀ ਮਹਾਨ ਵਿਰਾਸਤ ਤਾਂ ਹੀ ਬਚਾਈ ਜਾ ਸਕੇਗੀ ਜੇਕਰ ਵਰਤਮਾਨ ਹਾਕਮਾਂ ਦੀਆਂ ਲੋਕ ਵਿਰੋਧੀ ਆਰਥਕ ਨੀਤੀਆਂ ਦਾ ਵਿਰੋਧ ਕੀਤਾ ਜਾਵੇ ਜੋ ਦੇਸ਼ ਨੂੰ ਨਵ-ਬਸਤੀਵਾਦੀ ਅਤੇ ਸਮਾਜਵਾਦੀ ਸ਼ਕਤੀਆਂ ਦੇ ਸਿੱਧੇ ਪ੍ਰਭਾਵ ਅਧੀਨ ਇਕ ਹੋਰ ਗੁਲਾਮੀ ਵੱਲ ਤੇਜ਼ੀ ਨਾਲ ਧੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨੂੰ ਤਾਂ ਹੀ ਪੂਰਾ ਕੀਤਾ ਜਾ ਸਕੇਗਾ ਜੇਕਰ ਅਸੀਂ ਬਰਾਬਰਤਾ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਿਰਜਣਾ ਪ੍ਰਤੀ ਪੂਰੀ ਸ਼ਕਤੀ ਅਤੇ ਸਮਰਥਾ ਨਾਲ ਜੁੱਟ ਜਾਈਏ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵੇਲੇ ਮੁੱਖ ਮੁੱਦਾ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਬਣੇ ਜਾਂ ਮੋਦੀ ਸਗੋਂ ਮੁੱਖ ਮੁੱਦਾ ਇਕ ਅਜਿਹੇ ਲੋਕ ਪੱਖੀ ਰਾਜਸੀ ਅਤੇ ਆਰਥਕ ਬਦਲ ਪੇਸ਼ ਕਰਨ ਦਾ ਹੈ, ਜੋ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਅਤੇ ਹੋਰ ਲੋਕ ਮਸਲਿਆਂ ਦਾ ਸਥਾਈ ਹੱਲ ਅਤੇ ਬਦਲ ਪੇਸ਼ ਕਰੇ। ਜਦਕਿ ਰਾਹੁਲ ਅਤੇ ਮੋਦੀ ਸਰਮਾਏਦਾਰ ਪੱਖੀ ਨੀਤੀਆਂ ਪੇਸ਼ ਕਰਨ ਵਿਚ ਇਕ ਦੂਜੇ ਤੋਂ ਕਾਹਲੇ ਨਜ਼ਰ ਆ ਰਹੇ ਹਨ। ਅਗਲੇ ਦਿਨ ਕਾਮਰੇਡ ਪਾਸਲਾ ਨੇ ਤਰਕਸ਼ੀਲ ਮੇਲੇ 'ਤੇ ਵੱਡੇ ਇਕੱਠ ਨੂੰ ਵੀ ਸੰਬੋਧਨ ਕੀਤਾ ਅਤੇ ਡਾ. ਦਾਬੋਲਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੀਟਿੰਗ ਵਿਚ ਪੰਜਾਬ ਤੋਂ ਉਘੇ ਤਰਕਸ਼ੀਲ ਆਗੂ ਬਲਵਿੰਦਰ ਸਿੰਘ ਬਰਨਾਲਾ ਨੇ ਵੀ ਸੰਬੋਧਨ ਕੀਤਾ ਅਤੇ ਵਰਤਮਾਨ ਪ੍ਰਸਿਥਤੀਆਂ ਵਿਚ ਤਰਕਸ਼ੀਲ ਵਿਚਾਰਾਂ ਦੇ ਪ੍ਰਸਾਰ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। ਸਟੇਜ ਸੰਚਾਲਨ ਦਾ ਕਾਰਜ ਪੰਜਾਬੀ ਕਵੀ ਪ੍ਰੋ. ਜਗੀਰ ਕਾਹਲੋਂ ਨੇ ਕੀਤਾ ਅਤੇ ਜੋਗਿੰਦਰ ਗਰੇਵਾਲ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।
B. C. (VANCOUVER) : A visiting Marxist leader from India, Comrade Mangat Ram Pasla, called upon Non-Resident-Indians to uphold the values of the Ghadar Party that was formed by the South Asian political activists in North America 100 years ago.
Pasla told a crowd of Indo Canadians in Surrey on Sunday i.e. November 17, that the challenges that forced the Ghadar Party activists to wage a war against the British Empire continue to prevail in a neo-colonial era.
The event was organized to celebrate the 100 years of the Ghadar Party which was formed in Astoria in 2013 and had a big following in Canada. The party was established by the Indian immigrants who came to this part of the world as British subjects as India was under British occupation back then. Blatant racism and indifference of the British authorities towards their grievances transformed many of these men into social justice activists who fought both against foreign occupation back home and racism abroad.
Pasla who is the trustee of the Desh Bhagat Yadgar Committee a body that was formed by the Veteram Ghadrites to preserve the history of its movement pointed out that racism and imperialism still exist and need to be challenged through political activism.
Mere celebrations of the Ghadar centenary are not enough, he said. He added that the Ghadar Party believed in secularism and socio economic equality. However, the religious fundamentalism and caste-based oppression, besides the widening gap between the rich and the poor, continues to pose challenges even 66 years after Indias independence. He also attacked the neo-liberal economic policies being adopted by the Indian government under pressure from powerful nations, like the U.S.
There was a pin drop silence at the India Banquet hall during Paslas one-hour-long speech. Others who spoke on the occasion included, MP Jasbir Sandhu, Burnaby City Councilor Sav Dhaliwal, a prominent leftist activist Jasvir Dosanjh, the editor of the Peoples Voice, Kimball Cariou and eminent historical researchers Sohan Singh Pooni, Sadhu Binning and Dr. Raghbir Singh Sirjana.
Sav Dhaliwal also presented Pasla with the Ghadar centenary proclamation recently issued by the Burnaby municipality, whereas Kimball Cariou presented him the copies of the Ghadar Centenary Edition of Peoples Voice. Those present on the occasion included former B.C. Premier Ujjal Dosanjh and MLA Harry Bains.
Special performances were made by Paramjit Dulleys troop of balladeers and a singer Harjinder Cheema.
No comments:
Post a Comment