Tuesday 3 December 2013

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2013)

ਜਨ ਚੇਤਨਾ ਮੁਹਿੰਮ ਨੂੰ ਭਰਵਾਂ ਹੁੰਗਾਰਾ

23 ਸਤੰਬਰ, 2013 ਨੂੰ ਕੀਤੀ ਗਈ ਇੱਕ ਵਿਸ਼ਾਲ ਜਨ-ਚੇਤਨਾ ਕਨਵੈਨਸ਼ਨ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਸੀ.ਪੀ.ਐੱਮ.ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਜਨ-ਚੇਤਨਾ ਕਨਵੈਨਸ਼ਨਾਂ ਕਰਨ ਤੋਂ ਬਾਅਦ 15 ਤੋਂ 30 ਨਵੰਬਰ ਤੱਕ ਸਮੁੱਚੇ ਪੰਜਾਬ ਅੰਦਰ ਜਨ ਚੇਤਨਾ ਜਥਾ ਮਾਰਚ ਕੀਤੇ ਗਏ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਹਾਕਮਾਂ ਦੀਆਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਪੈਦਾ ਹੋ ਰਹੇ ਭਿਆਨਕ ਹਾਲਾਤ ਬਾਰੇ ਜਾਗਰੂਕ ਕੀਤਾ। 
ਗ਼ਦਰ ਪਾਰਟੀ ਦੀ ਸਥਾਪਨਾ ਦੇ ਸ਼ਤਾਬਦੀ ਵਰ੍ਹੇ ਦੌਰਾਨ ਸ਼ੁਰੂ ਕੀਤੀ ਗਈ ਇਸ ਜਨ ਚੇਤਨਾ ਮੁਹਿੰਮ ਦੌਰਾਨ ਪਾਰਟੀ ਆਗੂਆਂ ਨੇ ਲੋਕਾਂ ਨੂੰ ਮਹਾਨ ਗ਼ਦਰੀ ਯੋਧਿਆਂ ਦੀਆਂ ਅਥਾਹ ਕੁਰਬਾਨੀਆਂ, ਆਪਾਵਾਰੂ ਇਨਕਲਾਬੀ ਰਵਾਇਤਾਂ, ਸਾਮਰਾਜ ਵਿਰੋਧੀ ਪੈਤੜਿਆਂ, ਧਰਮ ਨਿਰਪੱਖਤਾ ਅਤੇ ਆਰਥਕ ਤੇ ਸਮਾਜਕ ਬਰਾਬਰੀ ਦੇ ਉਨ੍ਹਾਂ ਦੇ ਸੰਕਲਪ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਮਹਾਨ ਦੇਸ਼ ਭਗਤਾਂ ਵੱਲੋਂ ਲਏ ਗਏ ਸੁਪਨੇ ਦੇ 100 ਵਰ੍ਹੇ ਬਾਅਦ ਵੀ ਸਾਮਰਾਜੀ ਜਕੜ ਅਜੇ ਟੁੱਟੀ ਨਹੀਂ, ਸਗੋਂ ਇਹ ਨਵੇਂ ਰੂਪ ਵਿੱਚ ਹੋਰ ਪੀਢੀ ਹੋ ਰਹੀ ਹੈ, ਆਰਥਕ ਤੇ ਸਮਾਜਕ ਨਾ-ਬਰਾਬਰੀ ਦਾ ਪਾੜਾ ਮਿਟਣ ਦੀ ਥਾਂ ਹੋਰ ਮ੍ਹੋਕਲਾ ਹੁੰਦਾ ਜਾ ਰਿਹਾ ਹੈ। 
ਥਾਂ-ਥਾਂ ਜਨਤਕ ਇਕੱਠ ਕਰਕੇ ਇਨ੍ਹਾਂ ਜਥਿਆਂ ਨੇ ਲੋਕਾਂ ਨੂੰ ਦੱਸਿਆ ਕਿ ਕੇਂਦਰ ਤੇ ਸੂਬਾਈ ਹਾਕਮਾਂ ਵੱਲੋਂ ਕਿਸ ਤਰ੍ਹਾਂ ਜਨ ਸਧਾਰਨ ਤੋਂ ਉਗਰਾਹੇ ਗਏ ਟੈਕਸਾਂ ਰਾਹੀਂ ਇਕੱਠੇ ਕੀਤੇ ਗਏ ਸਰਕਾਰੀ ਫੰਡਾਂ ਨੂੰ ਸਰੇਆਮ ਲੁੱਟਿਆ ਜਾ ਰਿਹਾ ਹੈ। ਦੇਸ਼ ਦੇ ਕੁਦਰਤੀ ਖਜ਼ਾਨੇ-ਜਲ, ਜੰਗਲ, ਜ਼ਮੀਨ, ਕੋਲਾ, ਲੋਹਾ ਤਾਂ ਲੁੱਟੇ ਹੀ ਜਾ ਰਹੇ ਹਨ, ਹੁਣ ਰੇਤ-ਬੱਜਰੀ ਦੀ ਵੀ ਅੰਨ੍ਹੀ ਲੁੱਟ ਮਚਾ ਦਿੱਤੀ ਗਈ ਹੈ। ਇਸ ਕੁਕਰਮ ਵਿੱਚ ਹਾਕਮ ਪਾਰਟੀਆਂ ਦੇ ਆਗੂ, ਅਫ਼ਸਰਸ਼ਾਹੀ, ਕਾਰਪੋਰੇਟ ਘਰਾਣੇ ਬਰਾਬਰ ਦੇ ਭਾਈਵਾਲ ਹਨ। ਇਸ ਲੁੱਟ ਨੂੰ ਹੋਰ ਤਿੱਖਾ ਕਰਨ ਵਾਸਤੇ ਉਨ੍ਹਾਂ ਬਦੇਸ਼ੀ ਲੁੱਟੇਰਿਆਂ ਨਾਲ ਵੀ ਸਾਂਝਾਂ ਪਾਈਆਂ ਹੋਈਆਂ ਹਨ। 
ਉਨ੍ਹਾ ਕਿਹਾ ਕਿ ਸੱਤਾਧਾਰੀਆਂ ਦੀਆਂ ਇਨ੍ਹਾਂ ਦੇਸ਼ ਤੇ ਲੋਕ ਵਿਰੋਧੀ ਕਾਰਵਾਈਆਂ ਕਾਰਨ ਕਿਰਤੀ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। 
ਜਨ ਚੇਤਨਾ ਜਥਿਆਂ ਦੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਕੱਲੇ ਪੰਜਾਬ ਅੰਦਰ ਹੀ 45 ਲੱਖ ਤੋਂ ਵੱਧ ਨੌਜਵਾਨ ਬੇਰੁਜ਼ਗਾਰ ਹਨ। ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਸੰਕਟ ਦਿਨੋ ਦਿਨ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਵੇਲੇ ਕਿਸਾਨੀ ਲੱਗਭੱਗ 38 ਹਜ਼ਾਰ ਕਰੋੜ ਦੀ ਕਰਜ਼ਾਈ ਹੋ ਚੁੱਕੀ ਹੈ। ਕਰਜ਼ੇ ਦੇ ਜਾਲ ਵਿੱਚ ਫਸੇ ਹੋਏ 2 ਲੱਖ 70 ਹਜ਼ਾਰ ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। 
ਬੁਲਾਰਿਆਂ ਨੇ ਲੋਕਾਂ ਨੂੰ ਦੱਸਿਆ ਕਿ ਇਨ੍ਹਾਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਇਹ ਪੂੰਜੀਵਾਦੀ ਪ੍ਰਬੰਧ ਹੈ, ਜਿਹੜਾ ਕਿਰਤ ਦੀ ਲੁੱਟ ਅਤੇ ਹਾਕਮਾਂ ਦੀਆਂ ਹਰ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਨੂੰ ਕਾਨੂੰਨੀ ਮਾਨਤਾ ਦਿੰਦਾ ਹੈ। 
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕਿਰਤੀ ਲੋਕਾਂ ਦੀਆਂ ਸਮੁੱਚੀਆਂ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਸਮੱਸਿਆਵਾਂ ਦਾ ਇੱਕੋ-ਇੱਕ ਹੱਲ ਇਨ੍ਹਾਂ ਸਾਮਰਾਜ ਨਿਰਦੇਸ਼ਤ ਨੀਤੀਆਂ ਦਾ ਰਾਹ ਰੋਕਣਾ ਹੈ, ਪਰ ਹਾਕਮ ਜਮਾਤਾਂ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੀਆਂ ਸਹਿਯੋਗੀ ਖੇਤਰੀ ਪਾਰਟੀਆਂ ਸਾਰੀਆਂ ਹੀ ਇਨ੍ਹਾਂ ਮਾਰੂ ਨੀਤੀਆਂ ਦੀਆਂ ਜ਼ੋਰਦਾਰ ਸਮੱਰਥਕ ਹਨ ਅਤੇ ਆਪੋ ਆਪਣੇ ਅਧਿਕਾਰ ਖੇਤਰ ਵਿਚ ਲੋਕ ਰੋਹ ਨੂੰ ਹਰ ਤਰ੍ਹਾਂ ਦੇ ਜਬਰ ਰਾਹੀਂ ਦਬਾਅ ਕੇ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਉਤਾਵਲੀਆਂ ਹਨ। ਆਗੂਆਂ ਨੇ ਇਨ੍ਹਾਂ ਬੇਇਨਸਾਫੀਆਂ, ਵਧੀਕੀਆਂ ਤੇ ਆਰਥਕ ਲੁੱਟ ਤੋਂ ਮੁਕਤੀ ਤੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਜਨਤਕ ਘੋਲਾਂ ਨੂੰ ਪ੍ਰਚੰਡ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਵਉਦਾਰਵਾਦੀ ਨੀਤੀਆਂ ਦਾ ਨਿਰੰਤਰ ਵਿਰੋਧ ਕਰਦੀਆਂ ਆ ਰਹੀਆਂ ਸਮੁੱਚੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਵਿਸ਼ਾਲ, ਬੱਝਵੇਂ ਤੇ ਲੜਾਕੂ ਜਨਤਕ ਘੋਲਾਂ ਲਈ ਇਕ ਸਾਂਝੇ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ 12 ਦਸੰਬਰ ਤੋਂ ਸ਼ੁਰੂ ਹੋ ਰਹੇ ਜ਼ਿਲ੍ਹਾ ਕੇਂਦਰਾਂ 'ਤੇ ਲੜੀਵਾਰ ਵਿਸ਼ਾਲ ਜਨਤਕ ਧਰਨਿਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। 

'ਸੰਗਰਾਮੀ ਲਹਿਰ' ਨੂੰ ਜਨ-ਚੇਤਨਾ ਜਥਾ ਮਾਰਚਾਂ ਸਬੰਧੀ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ : 
ਬਰਨਾਲਾ : ਜਨ ਚੇਤਨਾ ਮੁਹਿੰਮ ਅਧੀਨ ਸੀ.ਪੀ.ਐਮ. ਪੰਜਾਬ ਦੇ ਸੀਨੀਅਰ ਆਗੂ ਸਾਥੀ ਮਲਕੀਤ ਸਿੰਘ ਵਜੀਦਕੇ, ਤਹਿਸੀਲ ਸਕੱਤਰ ਸਾਥੀ ਸੁਰਜੀਤ ਸਿੰਘ ਦਿਹੜ ਦੀ ਅਗਵਾਈ ਹੇਠ ਕਿਸਾਨ ਆਗੂ ਸਾਧਾ ਸਿੰਘ ਵਿਰਕ, ਅਮਰਜੀਤ ਸਿੰਘ ਕੁੱਕੂ, ਗੁਰਦੇਵ ਸਿੰਘ ਮਹਿਲ ਖੁਰਦ, ਗੁਰਜੀਤ ਸਿੰਘ ਵਿਨੈ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲਮਾਜਰਾ ਤੇ ਸਲਾਹਕਾਰ ਭਾਨ ਸਿੰਘ ਸੰਘੇੜਾ ਅਤੇ ਕਾ. ਨਿਰਮਲ ਸਿੰਘ ਗੰਗੋਹਰ ਦੇ ਜਥੇ ਵਲੋਂ ਕਸਬਾ ਮਹਿਲ ਕਲਾਂ ਤੋਂ ਜਥਾ ਮਾਰਚ ਕੀਤਾ ਗਿਆ। ਇਸ ਜਥੇ ਵਲੋਂ ਪਿੰਡ ਗੰਗੋਹਰ, ਨਿਹਾਲੂਵਾਲ, ਕਲਾਲਮਾਜਰਾ, ਧਨੇਰ, ਕਿਰਪਾਲ ਸਿੰਘ ਵਾਲਾ, ਗਾਗੇਵਾਨ, ਸਦੋਵਾਲ, ਛੀਨੀਵਾਲ ਖੁਰਦ, ਗਹਿਲ, ਚੰਨਣਵਾਲ, ਕਲਾਲਾ ਅਤੇ ਸਹਿਜੜਾ ਵਿਖੇ ਭਰਵੇਂ ਜਲਸੇ ਕੀਤੇ ਗਏ।

ਅਜਨਾਲਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਕੀਤੀ ਜਾ ਰਹੀ ਜਨ-ਚੇਤਨਾ ਮੁਹਿੰਮ ਦੇ ਸੱਤਵੇਂ ਦਿਨ 21 ਨਵੰਬਰ ਨੂੰ ਪਾਰਟੀ ਮੈਂਬਰਾਂ, ਕਾਰਕੁਨਾਂ ਤੇ ਹਮਦਰਦਾਂ ਨੇ ਸਰਕਾਰ ਵਿਰੁੱਧ ਨਾਅਰੇ ਮਾਰਦਿਆਂ ਜਨ-ਚੇਤਨਾ ਮਾਰਚ ਪਿੰਡ ਭੱਖੇ ਤੋਂ ਗੁਰਨਾਮ ਸਿੰਘ ਉਮਰਪੁਰ, ਬੀਰ ਸਿੰਘ ਭੱਖੇ, ਸੁਰਜੀਤ ਸਿੰਘ ਦੁਧਰਾਏ, ਡਾ. ਅਮਰੀਕ ਸਿੰਘ ਭਲਾਪਿੰਡ, ਸੁਰਜੀਤ ਸਿੰਘ ਭੂਰੇਗਿੱਲ ਤੇ ਝੰਡਾ ਸਿੰਘ ਰਾਏਪੁਰ ਖੁਰਦ ਦੀ ਅਗਵਾਈ ਹੇਠ ਗੱਡੀਆਂ ਤੇ ਮੋਟਰ ਸਾਈਕਲਾਂ ਦੇ ਵੱਡੇ ਕਾਫਲੇ ਨਾਲ ਸ਼ੁਰੂ ਕੀਤਾ ਗਿਆ। ਇਹ ਜਨ-ਚੇਤਨਾ ਜਥਾ ਪੰਜਗਰਾਈਂ, ਉਗਰ ਔਲਖ, ਭਲਾਪਿੰਡ, ਦੁਧਰਾਏ, ਸਲੇਮਪੁਰਾ, ਧਾਰੀਵਾਲ ਆਦਿ ਪਿੰਡਾਂ 'ਚ ਲੋਕਾਂ ਨੂੰ ਜਗਰੂਕ ਕਰਨ ਲਈ ਵਿਹੜਾ ਮੀਟਿੰਗਾਂ, ਜਨ ਸਭਾਵਾਂ ਤੇ ਨੁੱਕੜ ਮੀਟਿੰਗਾਂ ਕਰਦਾ ਹੋਇਆ ਗਲੀ-ਗਲੀ, ''ਜਾਗੋ, ਇੱਕ ਜੁੱਟ ਹੋਵੇ'' ਦਾ ਹੋਕਾ ਦਿੰਦਾ ਹੋਇਆ ਪਿੰਡ ਓਠੀਆਂ ਦੇ ਮੇਨ ਚੌਕ 'ਚ ਪਹੁੰਚਿਆ, ਜਿਥੇ ਸੀ.ਪੀ.ਐਮ. ਅਜਨਾਲਾ ਦੇ ਸਕੱਤਰ ਬਚਨ ਸਿੰਘ ਓਠੀਆਂ ਨੇ ਜਥੇ ਨੂੰ ਜੀ ਆਇਆਂ ਕਿਹਾ। ਪਿੰਡਾਂ ਤੇ ਕਸਬਿਆਂ ਦੇ ਇਕੱਠ ਨੂੰ ਉਪਰੋਕਤ ਆਗੂਆਂ ਦੇ ਨਾਲ ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਸੀ ਪੀ ਐੱਮ ਆਗੂ ਟਹਿਲ ਸਿੰਘ ਚੇਤਨਪੁਰਾ, ਗੁਰਮੀਤ ਸਿੰਘ ਮੁਕਾਮ, ਗੁਲਜਾਰ ਸਿੰਘ ਭੱਖੇ, ਦਿਆਲ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਅਜਨਾਲਾ : ਅਜਨਾਲਾ ਸ਼ਹਿਰ 'ਚ ਪਾਰਟੀ ਕਾਰਕੁੰਨਾ, ਮੈਂਬਰਾਂ ਤੇ ਹਮਦਰਦਾਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਗੱਡੀਆਂ ਤੇ ਮੋਟਰਸਾਈਕਲ 'ਤੇ ਸਰਵਸਾਥੀ ਗੁਰਨਾਮ ਸਿੰਘ ਉਮਰਪੁਰਾ, ਟਹਿਲ ਸਿੰਘ, ਸ਼ੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਚੱਕ ਔਲਾ, ਜਗੀਰ ਸਿੰਘ ਸਾਰੰਗਦੇਵ ਤੇ ਬੀਰ ਸਿੰਘ ਭੱਖੇ ਦੀ ਅਗਵਾਈ 'ਚ ਲੋਕ ਜਗਾਓ ਜਨ ਚੇਤਨਾ ਮਾਰਚ ਕੱਢਿਆ। ਇਹ ਜਨ ਚੇਤਨਾ ਮਾਰਚ ਨੇ ਅਜਨਾਲਾ ਦੇ ਸੀ ਪੀ ਐੱਮ ਦਫਤਰ ਤੋਂ ਵੱਡੇ ਕਾਫਲੇ ਦੇ ਰੂਪ 'ਚ ਅਜਨਾਲਾ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ 'ਚੋਂ ਲੰਘਦਿਆਂ ਲੋਕਾਂ ਨੂੰ ਜਗਾਇਆ ਅਤੇ ਲੋਕ-ਘੋਲਾਂ ਦੇ ਪਿੜ ਮੱਲਣ ਦਾ ਹੋਕਾ ਦਿੱਤਾ। 
ਅਜਨਾਲਾ ਸ਼ਹਿਰ ਦੇ ਮੁੱਖ ਚੌਕ 'ਚ ਜੁੜੇ ਲੋਕਾਂ, ਦੁਕਾਨਦਾਰਾਂ ਤੇ ਜੱਥਾ ਮਾਰਚੀਆਂ ਨੂੰ ਸੰਬੋਧਨ ਕਰਦਿਆ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਤੇ ਸੀ ਪੀ ਐੱਮ ਅਜਨਾਲਾ ਦੇ ਕਾਰਜਕਾਰੀ ਸਕੱਤਰ ਗੁਰਨਾਮ ਸਿੰਘ ਉਮਰਪੁਰਾ ਨੇ ਇਸ ਜਨ ਚੇਤਨਾ-ਜੱਥਾ ਮਾਰਚ ਦੇ ਉਦੇਸ਼ ਬਾਰੇ ਦੱਸਿਆ। ਇਹ ਜਨ ਚੇਤਨਾ ਮਾਰਚ ਰਸਤੇ 'ਚ ਲੋਕਾਂ ਨੂੰ ਸੁਨੇਹਾ ਦਿੰਦਾ ਤਲਵੰਡੀ ਰਾਏ ਦਾਦੂ ਪਹੁੰਚਿਆ ਜਿਥੇ ਤਲਵੰਡੀ ਪਿੰਡ ਦੇ ਚੌਕ ਵਿੱਚ ਰੈਲੀ ਕੀਤੀ ਗਈ ਅਤੇ ਸ਼ੀਤਲ ਸਿੰਘ ਤਲਵੰਡੀ, ਪ੍ਰੀਤਮ ਸਿੰਘ ਤਲਵੰਡੀ, ਜਗੀਰ ਸਿੰਘ ਦੇਣ ਹੋਰ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ। ਇਹ ਜਨ ਚੇਤਨਾ ਮੁਹਿੰਮ ਪਿੰਡ ਅਵਾਣ ਵਸਾਊ ਤੇ ਡਿਆਲ ਰੰਗੜ ਜੁੜਵੇਂ ਪਿੰਡਾਂ ਵਿੱਚ ਸਮਾਪਤ ਹੋਈ।

ਅੰਮ੍ਰਿਤਸਰ : ਸੀ.ਪੀ.ਐਮ. ਪੰਜਾਬ ਵੱਲੋਂ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਜਨ ਚੇਤਨਾ ਮੁਹਿੰਮ ਦੀ ਸ਼ੁਰੂਆਤ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ 15 ਤੋਂ 30 ਨਵੰਬਰ ਤੱਕ ਸ਼ੁਰੂ ਕਰਦਿਆਂ ਸੈਂਕੜੇ ਕਿਰਤੀਆਂ, ਕਿਸਾਨਾਂ, ਨੌਜਵਾਨਾਂ ਨੇ ਨਹਿਰੀ ਪਾਰਕ ਤੋਂ ਲੋਕਾਂ ਵਿੱਚ ਗਦਰ ਲਹਿਰ ਦਾ ਮਕਸਦ ਪ੍ਰਚਾਰਦਿਆਂ ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰਾਂ, ਗਲੀਆਂ, ਮੁਹੱਲਿਆਂ ਵਿੱਚ ਸੁਨੇਹਾ ਦਿੰਦਿਆਂ ਡੀ ਸੀ ਦਫਤਰ ਪਹੁੰਚ ਕੇ ਮਾਰਚ ਖਤਮ ਕੀਤਾ। ਜਥੇ ਦੀ ਅਗਵਾਈ ਜਗਤਾਰ ਸਿੰਘ ਕਰਮਪੁਰਾ ਤੇ ਰਾਜ ਬਲਬੀਰ ਸਿੰਘ ਵੀਰਮ ਨੇ ਸਾਂਝੇ ਤੌਰ 'ਤੇ ਕੀਤੀ। ਕਿਰਤੀਆਂ-ਕਿਸਾਨਾਂ ਨੇ ਹੱਥਾਂ ਵਿੱਚ ਝੰਡੇ ਤੇ ਮੰਗਾਂ ਦੇ ਬੈਨਰ ਤੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਮੰਗਾਂ ਉਭਰਦੀਆਂ ਸਨ। ਮਾਰਚ ਦੀ ਸ਼ੁਰੂਆਤ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹਾ ਸਕੱਤਰ ਰਤਨ ਸਿੰਘ ਰੰਧਾਵਾ ਤੋਂ ਇਲਾਵਾ ਜਗਤਾਰ ਸਿੰਘ ਕਰਮਪੁਰਾ ਤੇ ਬਲਵਿੰਦਰ ਸਿੰਘ ਛੇਹਰਟਾ, ਜਰਮਨਜੀਤ ਸਿੰਘ ਬਾਠ, ਰਾਜਬਲਬੀਰ ਸਿੰਘ ਵੀਰਮ, ਬਲਵਿੰਦਰ ਸਿੰਘ ਝਬਾਲ, ਬਾਬਾ ਅਰਜਨ ਸਿੰਘ, ਪਰਮਜੀਤ ਸਿੰਘ ਘਰਿੰਡੀ, ਸੁਖਵਿੰਦਰ ਸਿੰਘ ਲਹੋਰੀ ਮੱਲ ਪੂਰਨ ਸਿੰਘ ਫੌਜੀ, ਚੂਹੜ ਸਿੰਘ ਪੱਦਰੀ ਆਦਿ ਨੇ ਸੰਬੋਧਨ ਕੀਤਾ।

ਝਬਾਲ : ਸੀ ਪੀ ਐੱਮ ਪੰਜਾਬ ਦੇ ਆਗੂ ਕਾਬਲ ਸਿੰਘ ਮੰਨਣ, ਅਮਰੀਕ ਸਿੰਘ ਐਮਾਂ, ਅਮਰਜੀਤ ਸਿੰਘ ਠੱਠਾ, ਅੰਮ੍ਰਿਤਸ਼ੇਰ ਸਿੰਘ ਮੰਨਣ ਦੀ ਅਗਵਾਈ ਹੇਠ ਜਨ-ਚੇਤਨਾ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਨੂੰ ਕਾਮਰੇਡ ਜਸਪਾਲ ਸਿੰਘ ਝਬਾਲ, ਡਾ: ਸਤਨਾਮ ਸਿੰਘ ਦੇਊ, ਮਾਸਟਰ ਸਰਦੂਲ ਸਿੰਘ ਉਸਮਾ ਨੇ ਸੰਬੋਧਨ ਕੀਤਾ ਅਤੇ ਕਿਰਤੀ ਲੋਕਾਂ ਨੂੰ 15 ਦਸੰਬਰ ਨੂੰ ਡੀ ਸੀ ਦਫਤਰਾਂ ਸਾਹਮਣੇ ਦਿੱਤੇ ਜਾ ਰਹੇ ਵਿਸ਼ਾਲ ਧਰਨਿਆਂ ਵਿੱਚ ਪਰਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ।

ਗੁਰਦਾਸਪੁਰ : ਸੀ.ਪੀ.ਐੱਮ.ਪੰਜਾਬ ਵਲੋਂ ਸ਼ੁਰੂ ਕੀਤੀ ਗਈ ਜਨ-ਚੇਤਨਾ ਮੁਹਿੰਮ ਤਹਿਤ ਜਨ ਚੇਤਨਾ ਮਾਰਚ ਕੱਢਿਆ। ਇਸ ਮੌਕੇ ਕਾਮਰੇਡ ਹਰਦੀਪ ਸਿੰਘ, ਲਾਲ ਚੰਦ ਕਟਾਰੂਚੱਕ, ਸ਼ਿਵ ਕੁਮਾਰ ਅਤੇ ਦਲਬੀਰ ਕੁਮਾਰ ਤੋਂ ਇਲਾਵਾ ਬਲਕਾਰ ਚੰਦ, ਗੁਰਦੀਪ ਸਿੰਘ, ਮਨੋਹਰ ਲਾਲ, ਰਘੁਬੀਰ ਸਿੰਘ, ਮਨਜਿੰਦਰ ਸਿੰਘ, ਦੇਵਰਾਜ ਨੇ ਵੀ ਇਕੱਠਾਂ ਨੂੰ ਸੰਬੋਧਨ ਕੀਤਾ।

ਤਰਨ ਤਾਰਨ : ਸੀ ਪੀ ਐੱਮ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਜਨ-ਚੇਤਨਾ ਮੁਹਿੰਮ ਤਹਿਤ ਖਡੂਰ ਸਾਹਿਬ ਵਿਖੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਝੰਡਾ ਮਾਰਚ ਸ਼ੁਰੂ ਕੀਤਾ, ਜਿਸ ਦੀ ਅਗਵਾਈ ਬਲਦੇਵ ਸਿੰਘ, ਜਸਬੀਰ ਸਿੰਘ ਵੈਰੋਵਾਲ, ਡਾ: ਅਜੈਬ ਸਿੰਘ,ਅਮਰਜੀਤ ਸਿੰਘ ਆਦਿ ਆਗੂਆਂ ਨੇ ਕੀਤੀ। ਸੂਬਾ ਸਕੱਤਰੇਤ ਮੈਂਬਰ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕੀਤਾ। ਇਸ ਮੌਕੇ ਸੀ.ਪੀ.ਐਮ. ਪੰਜਾਬ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਸਾਥੀ ਮੁਖਤਾਰ ਸਿੰਘ ਨੇ ਜਨ ਚੇਤਨਾ ਮੁਹਿੰਮ ਨੂੰ ਪਿੰਡ ਪਿੰਡ ਲਿਜਾਣ ਦਾ ਸੱਦਾ ਦਿੱਤਾ।

ਅਜਨਾਲਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਸੀ ਪੀ ਐੱਮ ਅਜਨਾਲਾ ਦੇ ਕਾਰਜਕਾਰੀ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਸੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਚੱਕਔਲ ਤੇ ਜਗੀਰ ਸਿੰਘ ਸਾਰੰਗਦੇਵ ਦੀ ਅਗਵਾਈ ਹੇਠ ਅਜਨਾਲਾ ਤੋਂ ਸ਼ੁਰੂ ਹੋਏ ਜਨ-ਚੇਤਨਾ ਮਾਰਚ ਪਿੰਡ ਗੁੱਜਰਪੁਰਾ, ਕੋਟਲੀ ਅੰਬ, ਹਰੜ, ਅਨੈਤਪੁਰਾ, ਡਿਆਲ ਭੱਟੀ, ਗੱਗੋਮਾਹਲ, ਸੂਫੀਆਂ ਤੋਂ ਹੁੰਦਾ ਹੋਇਆ ਪਿੰਡ ਕੋਟ ਰਜਾਦਾ ਵਿਖੇ ਸਮਾਪਤ ਹੋਇਆ, ਜਿੱਥੇ ਵਿਸ਼ਾਲ ਰੈਲੀ ਕੀਤੀ ਗਈ, ਜਿਸ ਨੂੰ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ ਤੇ ਸੀਤਲ ਸਿੰਘ ਤਲਵੰਡੀ ਤੋਂ ਇਲਾਵਾ ਅਵਤਾਰ ਸਿੰਘ, ਦਲਜੀਤ ਸਿੰਘ ਹਰੜ, ਹਰਿੰਦਰ ਸਿੰਘ, ਮਹਿੰਦਰ ਸਿੰਘ, ਸਵਿੰਦਰ ਸਿੰਘ, ਕੁਲਵੰਤ ਸਿੰਘ ਸੂਫੀਆ, ਅਜੀਤ ਕੌਰ ਕੋਟਰਜਾਦਾ, ਪਰਮਜੀਤ ਕੌਰ ਤੇ ਹਰਜੀਤ ਕੌਰ ਸੂਫੀਆ ਆਦਿ ਨੇ ਵੀ ਸੰਬੋਧਨ ਕੀਤਾ।

ਬਟਾਲਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਹਿਸੀਲ ਕਮੇਟੀ ਬਟਾਲਾ ਵੱਲੋਂ ਦੇਸ਼ ਵਿਚ ਫੈਲੀઠ ਮਹਿੰਗਾਈ, ਭ੍ਰਿਸ਼ਟਾਚਾਰ ਤੇ ਪੁਲਸ ਜਬਰ ਵਿਰੁੱਧ ਇਕ ਜਨ-ਚੇਤਨਾ ਮਾਰਚ ਜੇ.ਪੀ.ਐੱਮ.ਓ. ਦਫ਼ਤਰ ਬਟਾਲਾ ਤੋਂ ਸ਼ਮਸ਼ੇਰ ਸਿੰਘ ਨਵਾਂ ਪਿੰਡ ਤੇ ਸੰਤੋਖ਼ ਸਿੰਘ ਔਲਖ਼ ਦੀ ਸਾਂਝੀ ਅਗਵਾਈ ਹੇਠ ਕਢਿਆ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚੋਂ ਗੁਜ਼ਰਦਾ ਹੋਇਆ ਪੁਲਸ ਥਾਣਾ ਸਦਰ ਪਹੁੰਚਿਆ, ਜਿਥੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਤੇ ਪੁਲਸ ਪ੍ਰਸ਼ਾਸਨ ਦੀਆਂ ਮਜ਼ਦੂਰਾਂ ਪ੍ਰਤੀ ਹੋ ਰਹੀਆਂ ਵਧੀਕੀਆਂ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਸ ਵੱਲੋਂ ਪਿੰਡ ਘਸੀਟਪੁਰਾ ਦੇ ਮਜ਼ਦੂਰਾਂ ਨੂੰ ਇਕ ਧਨੀ ਕਿਸਾਨ 'ਤੇ ਕੁੱਝ ਸੱਤਾਧਾਰੀ ਸਿਆਸੀ ਲੀਡਰਾਂ ਦੀ ਸ਼ਹਿ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ 'ਤੇ ਝੂਠੇ ਮੁਕੱਦਮੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਦਾਚਿੱਤ ਵੀ ਮਨਜ਼ੂਰ ਨਹੀਂ। ਇਸ ਦੇ ਰੋਸ ਵਜੋਂ ਪੁਲਸ ਥਾਣਾ ਸਦਰ ਖ਼ਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਰਘੁਬੀਰ ਸਿੰਘ ਪਕੀਵਾਂ ਤੋਂ ਇਲਾਵਾ ਸੁਰਜੀਤ ਸਿੰਘ ਘੁਮਾਣ, ਗੁਰਦਿਆਲ ਸਿੰਘ, ਤਲਵਿੰਦਰ ਕੌਰ ਨੇ ਸੰਬੋਧਨ ਕੀਤਾ। 

ਰੱਈਆ : ਜਨ ਚੇਤਨਾ ਮੁਹਿੰਮ ਅਧੀਨ ਸੂਬਾ ਸਕੱਤਰੇਤ ਮੈਂਬਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਬਲਾਕ ਰਈਆ ਦੇ ਪਿੰਡਾਂ 'ਚ ਜਾ ਕੇ ਪਾਰਟੀ ਪ੍ਰੋਗਰਾਮ ਤਹਿਤ ਲੋਕਾਂ ਨੂੰ ਹੋਕਾ ਦਿੱਤਾ ਕਿ ਸਰਕਾਰ ਦੀਆਂ ਗਰੀਬ ਤੇ ਜਨ ਵਿਰੋਧੀ ਨੀਤੀਆਂ ਨੂੰ ਰੱਦ ਕਰਨ ਲਈ ਸੀ.ਪੀ.ਐੱਮ. ਪੰਜਾਬ ਵੱਲੋਂ ਸਰਕਾਰ ਨੂੰ ਘੇਰਨ ਲਈ ਉਲੀਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਆਪਕ ਪੱਧਰ 'ਤੇ ਸ਼ਮੂਲੀਅਤ ਕਰਨ। ਇਸ ਮੌਕੇ ਹੋਏ ਇਕੱਠਾਂ ਨੂੰ ਕਾਮਰੇਡ ਅਮਰੀਕ ਸਿੰਘ ਦਾਊਦ, ਲਖਵਿੰਦਰ ਸਿੰਘ ਖਾਸੀ, ਹਰਪ੍ਰੀਤ ਸਿੰਘ ਬੁਟਾਰੀ ਆਦਿ ਨੇ  ਵੀ ਸੰਬੋਧਨ ਕੀਤਾ।
ਤਰਨ ਤਾਰਨ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਜਨਚੇਤਨਾ ਮਾਰਚ ਪਿੰਡ ਜਹਾਂਗੀਰ ਤੋਂ ਸ਼ੁਰੂ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਮਾਰਚ ਦੀ ਅਗਵਾਈ ਸੀ ਪੀ ਐੱਮ ਦੇ ਆਗੂ ਸਤਨਾਮ ਸਿੰਘ ਦੇਉ, ਗੁਰਮੁੱਖ ਸਿੰਘ ਦੀਨੇਵਾਲ, ਡਾਕਟਰ ਅਜੈਬ ਸਿੰਘ ਜਹਾਂਗੀਰ, ਚੈਂਚਲ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੂਬਾ ਕਮੇਟੀ ਮੈਂਬਰ ਜਸਪਾਲ ਸਿੰਘ ਝਬਾਲ ਅਤੇ ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ। 

ਨੂਰਪੁਰ ਬੇਦੀ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ ਲੋਕਾਂ 'ਚ ਜਨ ਚੇਤਨਾ ਪੈਦਾ ਕਰਨ ਦੀ ਮੁਹਿੰਮ ਤਹਿਤ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ 'ਚ ਕਾਮਰੇਡ ਮੋਹਣ ਸਿੰਘ ਧਮਾਣਾ ਦੀ ਅਗਵਾਈ ਹੇਠ ਝੰਡਾ ਮਾਰਚ ਨੂਰਪੁਰ ਬੇਦੀ, ਆਜ਼ਮਪੁਰ, ਸੰਦੋਆ, ਅਸਮਾਨਪੁਰ, ਰਾਏਪੁਰ, ਬੈਂਸਾ, ਤਖ਼ਤਗੜ੍ਹ, ਭੋਗੀਪੁਰ, ਸਰਥਲੀ, ਬਜਰੂੜ, ਅਬਿਆਣਾ ਤੋਂ ਹੁੰਦਾ ਹੋਇਆ ਪਿੰਡ ਮਾਧੋਪੁਰ ਤੱਕ ਕੀਤਾ। ਇਸ ਮੌਕੇ ਮੋਹਣ ਸਿੰਘ ਧਮਾਣਾ ਤੋਂ ਇਲਾਵਾ ਜਰਨੈਲ ਸਿੰਘ, ਸ਼ਮਸ਼ੇਰ ਸਿੰਘ, ਨਰੰਜਨ ਦਾਸ ਲਾਲਪੁਰ, ਛੋਟੂਰਾਮ ਜੱਟਪੁਰ, ਮਾਸਟਰ ਹਰਭਜਨ ਸਿੰਘ ਅਸਮਾਨਪੁਰ, ਸੁਰਿੰਦਰ ਸਿੰਘ ਪੰਨੂੰ ਅਤੇ ਆਗੂਆਂ ਨੇ ਵੀ ਇਸ ਮੌਕੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।
ਅੰਮ੍ਰਿਤਸਰ : ਜਨ ਚੇਤਨਾ ਮੁਹਿੰਮ ਅਧੀਨ ਅੰਮ੍ਰਿਤਸਰ ਤਹਿਸੀਲ ਦੇ ਇਲਾਕੇ ਗਵਾਲ ਮੰਡੀ, ਬਸਤੀ ਹਿੰਦੋਸਤਾਨੀ, ਮੂਲੇ ਚੱਕ, ਪਿੰਡ ਸੁਲਤਾਨਵਿੰਡ, ਪਿੰਡ ਗੁਰੂ ਵਾਲੀ, ਵਰਪਾਲ ਤੇ ਚਾਟੀਵਿੰਡ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਕਰਮਪੁਰਾ, ਪ੍ਰਧਾਨ ਬਲਦੇਵ ਸਿੰਘ ਪੰਡੌਰੀ ਵੜੈਚ, ਮੁਖਤਾਰ ਸਿੰਘ ਚਾਹ ਵਾਲਾ, ਲਖਬੀਰ ਸਿੰਘ ਪੱਟੀ, ਸੁਰਿੰਦਰ ਕੁਮਾਰ ਬਾਬਾ, ਅਜੀਤ ਸਿੰਘ ਗੁਰੂ ਵਾਲੀ, ਬਲਕਾਰ ਸਿੰਘ ਚੰਦੀ, ਗੁਰਚਰਨ ਸਿੰਘ ਪੱਪੂ, ਲਭਾਇਆ ਸਿੰਘ ਮੂਲੇ ਚੱਕ, ਪਰਮਜੀਤ ਸਿੰਘ ਰਾਂਝੇ ਦੀ ਹਵੇਲੀ, ਰਾਮ ਦਰਸ ਗੌਤਮ ਨੇ ਸੰਬੋਧਨ ਕੀਤਾ 

ਅਜਨਾਲਾ : ਭਾਰਤ-ਪਾਕਿ ਬਾਰਡਰ 'ਤੇ ਵਸਦੇ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੇ ਆਪਣੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੀ ਅਗਵਾਈ 'ਚ ਜਨ-ਚੇਤਨਾ ਮਾਰਚ ਜੋਸ਼ੋ-ਖਰੋਸ਼ ਨਾਲ ਕੱਢਿਆ, ਜਿਹੜਾ ਸਰਹੱਦੀ ਕਿਸਾਨ-ਮਜ਼ਦੂਰ ਆਗੂਆਂ ਜਸਪਾਲ ਸਿੰਘ ਮੋਹਲੇਕੇ, ਨੌਜਵਾਨ ਆਗੂ ਸਤਵਿੰਦਰ ਸਿੰਘ ਉਠੀ, ਜਰਨੈਲ ਸਿੰਘ ਤੇ ਜਗੀਰ ਸਿੰਘ ਭਿੰਡੀਸੈਦਾਂ, ਸਤਨਾਮ ਸਿੰਘ ਚੱਕਔਲ, ਕਾਬਲ ਸਿੰਘ ਸ਼ਾਲੀਆਲ, ਸ਼ਿੰਦਾ ਸਿੰਘ ਕੋਟਲਾ, ਬਲਵੰਤ ਸਿੰਘ ਟਨਾਣਾ, ਜਸਬੀਰ ਸਿੰਘ ਜਸਰਾਊਰ, ਚੰਨਣ ਸਿੰਘ ਤੇ ਸੁਖਦੇਵ ਸਿੰਘ ਮੁਜੱਫਰਪੁਰ, ਸੁਰਜੀਤ ਸਿੰਘ ਤੇ ਸੁਖਬੀਰ ਸਿੰਘ ਮੋਹਲਕੇ ਦੀ ਅਗਵਾਈ 'ਚ ਮੋਟਰਸਾਈਕਲਾਂ ਤੇ ਹੋਰ ਵਾਹਨਾਂ 'ਤੇ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਸਰਹੱਦੀ ਲੋਕ-ਵਿਰੋਧੀ ਨੀਤੀਆਂ ਨੂੰ ਭੰਡਦਾ ਤੇ ਨਾਹਰੇ ਮਾਰਦਾ ਅਜਨਾਲਾ ਤੋਂ ਚਲ ਕੇ ਬਾਰਡਰ ਪੱਟੀ ਦੇ ਪਿੰਡਾਂ ਕੋਟਲਾ, ਜਸਰਾਊਰ, ਟਨਾਣਾ, ਭਿੰਡੀ ਸੈਦਾਂ, ਭੱਗੂਪੁਰਾ, ਕੋਟਲੀ ਕਸੋਦੀ, ਕੱਲੇਆਲ, ਵੇਹਰਾ, ਨੂਰੋਵਾਲ ਆਦਿ ਪਿੰਡਾਂ ਵਿੱਚ ਹੁੰਦਾ ਹੋਇਆ ਜਨ ਚੇਤਨਾ ਕਾਫਲਾ ਮੋਹਲੇਕੇ ਵਿਖੇ ਸਮਾਪਤ ਹੋਇਆ। ਜਨ-ਚੇਤਨਾ ਮਾਰਚ ਦੌਰਾਨ ਪਿੰਡਾਂ 'ਚ ਆਯੋਜਿਤ ਕੀਤੀਆਂ ਮੀਟਿੰਗਾਂ, ਜਲਸੇ, ਨੁੱਕੜ ਤੇ ਵਿਹੜਾ ਇਕੱਠਾਂ ਨੂੰ ਪਾਰਟੀ ਦੇ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਜਸਪਾਲ ਸਿੰਘ ਮੋਹਲੇਕੇ, ਨੌਜਵਾਨ ਸਭਾ ਦੇ ਆਗੂ ਸੁਰਜੀਤ ਸਿੰਘ ਤੇ ਕਾਬਲ ਸਿੰਘ ਸ਼ਾਲੀਆਲ ਨੇ ਸੰਬੋਧਨ ਕੀਤਾ।

ਮਲਸੀਆਂ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ ਪਾਰਟੀ ਦੇ ਆਗੂ ਕਾਮਰੇਡ ਨਿਰਮਲ ਸਹੋਤਾ, ਕਾਮਰੇਡ ਮਨੋਹਰ ਸਿੰਘ ਗਿੱਲ, ਕਾਮਰੇਡ ਗੁਰਨਾਮ ਸਿੰਘ ਸੰਘੇੜਾ, ਕਾਮਰੇਡ ਦਰਸ਼ਨ ਸਿੰਘ ਨਾਹਰ ਦੀ ਅਗਵਾਈ 'ਚ ਹਲਕਾ ਸ਼ਾਹਕੋਟ ਦੇ ਪਿੰਡ ਮਲਸੀਆਂ, ਕੋਟਲੀ ਗਾਜਰਾਂ, ਮੁਰੀਦਵਾਲ, ਮੱਲ੍ਹੀਵਾਲ, ਦੌਲਤਪੁਰ ਢੱਡਾ, ਬਿੱਲੀ ਚਾਓ, ਕੋਟਲਾ ਹੇਰਾਂ, ਤਲਵੰਡੀ ਮਾਧੋ, ਰਾਏਵਾਲ, ਬੱਲ ਨੌਂ, ਗਿੱਲਾਂ, ਛੀਓਵਾਲ, ਰਾਂਗੜਾ, ਨੂਰਪੁਰ ਚੱਠਾ, ਰਾਏਬਵਾਲ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਪਿੰਡਾਂ ਵਿੱਚ ਕੇਂਦਰ ਦੀ ਯੂ ਪੀ ਏ ਸਰਕਾਰ ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਿਰਤੀ ਲੋਕਾਂ ਦੀਆਂ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਰਿਸ਼ਵਤਖੋਰੀ, ਚੋਰਬਜ਼ਾਰੀ, ਭ੍ਰਿਸ਼ਟਾਚਾਰ ਆਦਿ ਵਰਗੀਆਂ ਗੰਭੀਰ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਚੇਤੰਨ ਕਰਨ ਦੇ ਮਕਸਦ ਨਾਲ ਚੇਤਨਾ ਮਾਰਚ ਕਰਦੇ ਹੋਏ ਥਾਂ-ਥਾਂ ਜਲਸੇ ਅਤੇ ਮੀਟਿੰਗਾਂ ਕੀਤੀਆਂ ਗਈਆਂ। 

ਫਿਲੌਰ : ਜਨ-ਚੇਤਨਾ ਮੁਹਿੰਮ ਅਧੀਨ ਸੀ.ਪੀ.ਐਮ. ਪੰਜਾਬ ਦੀ ਫਿਲੌਰ ਤਹਿਸੀਲ ਇਕਾਈ ਵਲੋਂ ਤਹਿਸੀਲ ਸਕੱਤਰ ਮੇਲਾ ਸਿੰਘ ਰੁੜਕਾ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਜਸਵਿੰਦਰ ਢੇਸੀ, ਮੇਜਰ ਫਿਲੌਰ, ਜਰਨੈਲ ਫਿਲੌਰ ਤੇ ਮਨਜੀਤ ਸੂਰਜਾ ਦੀ ਅਗਵਾਈ 'ਚ ਤਹਿਸੀਲ ਦੇ ਪੁਆਦੜਾ, ਤਲਵਣ, ਸੰਗੋਵਾਲ, ਭੁੱਲਰਾਂ, ਕਾਦੀਆਂ, ਮੌ ਸਾਹਿਬ, ਮਿਓਵਾਲ, ਪ੍ਰਤਾਬਪੁਰਾ, ਸੰਗਤਪੁਰ, ਔਜਲਾ, ਬੇਗਮਪੁਰ, ਮਹਿਸਮਪੁਰ, ਜੱਜਾ ਕਲਾਂ, ਮੁਠੱਡਾ ਕਲਾਂ, ਮੁਠੱਡਾ ਖੁਰਦ, ਕੰਗ ਅਰਾਈਆਂ, ਹਰੀਪੁਰ, ਭੈਣੀ ਤੇ ਹੋਰ ਅਨੇਕਾਂ ਪਿੰਡਾਂ 'ਚ ਜਥਾ ਮਾਰਚ ਕੀਤਾ ਗਿਆ। 


ਮੰਡ, ਬੇਟ ਏਰੀਆ ਅਤੇ ਆਬਾਦਕਾਰ ਕਮੇਟੀ ਪੰਜਾਬ ਦੇ ਸੱਦੇ 'ਤੇ ਗੋਇੰਦਵਾਲ ਵਿਖੇ 2 ਦਿਨ ਦਾ ਧਰਨਾ
ਹੜ੍ਹ ਪੀੜਤਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਵਿਰੁੱਧ ਮੰਡ, ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਗੋਇੰਦਵਾਲ ਸਾਹਿਬ ਵਿਖੇ 12 ਤੇ 13 ਨਵੰਬਰ ਨੂੰ ਦੋ ਦਿਨ ਦਾ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿੱਚ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਦਿਨ ਧਰਨਾਕਾਰੀਆਂ ਦੀ ਅਗਵਾਈ ਅਜੀਤ ਸਿੰਘ ਢੋਟਾ, ਜੀਤ ਖਿਜ਼ਰਪੁਰ, ਜਸਬੀਰ ਸਿੰਘ ਵੈਰੋਵਾਲ, ਗੁਰਦੇਵ ਸਿੰਘ ਮਨਿਆਲਾ, ਹਰਦੀਪ ਸਿੰਘ ਰਸੂਲਪੁਰ ਆਦਿ ਆਗੂਆਂ ਨੇ ਕੀਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਹੜ੍ਹਾਂ ਨਾਲ ਫਸਲਾਂ, ਖੇਤੀ ਸੰਦਾਂ ਅਤੇ ਜਾਨ-ਮਾਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ, ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਦਰਿਆ ਬੁਰਦ ਹੋਈ ਜ਼ਮੀਨ ਬਦਲੇ ਜ਼ਮੀਨ ਅਤੇ ਪ੍ਰਬੰਧ ਹੋਣ ਤੱਕ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਈ ਰੇਤ ਕਿਸਾਨਾਂ ਨੂੰ ਚੁਕਣ ਤੇ  ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਝੂਠੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਡ ਬੇਟ ਏਰੀਆ ਅਤੇ ਆਬਾਦਕਾਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮੰਡ ਏਰੀਏ ਵਿੱਚ ਹੋਈ ਹੜ੍ਹਾਂ ਨਾਲ ਤਬਾਹੀ ਮੌਕੇ ਕੇਂਦਰ ਦੀ ਕਾਂਗਰਸੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੀੜਤ ਕਿਸਾਨਾਂ-ਮਜ਼ਦੂਰਾਂ ਦੀ ਬਾਹ ਫੜਨ ਦੀ ਬਜਾਇ ਸਿਆਸੀ ਬਿਆਨ ਹੀ ਦਿੱਤੇ। ਕਿਸਾਨ ਦੀਆਂ ਮਾਰੀਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਥਾਂ ਹਾੜ੍ਹੀ ਦੀਆਂ ਫਸਲਾਂ ਬੀਜਣ ਵਿੱਚ ਰੋਕਾਂ ਡਾਹੀਆਂ ਜਾ ਰਹੀਆਂ ਹਨ। ਸੈਂਕੜੇ ਏਕੜ ਜ਼ਮੀਨ ਵਿੱਚ ਪਈ ਰੇਤਾ ਨੂੰ ਚੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਪਰੋਂ ਆਬਾਦਕਾਰ ਕਿਸਾਨਾਂ ਨੂੰ ਉਜਾੜੇ ਦੇ ਨੋਟਿਸ ਭੇਜੇ ਜਾ ਰਹੇ ਹਨ, ਜਿਸ ਨੂੰ ਕਿਸਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੇ ਹੱਕ ਲੈ ਕੇ ਰਹਿਣਗੇ। ਜਦੋਂ ਕਿ ਹਾਕਮ ਧਿਰ ਨਾਲ ਸੰਬੰਧਤ ਅਤੇ ਉੱਚ ਅਧਿਕਾਰੀਆਂ ਦੇ ਚਹੇਤੇ ਦਰਿਆ ਦੀ ਰੇਤਾ ਲੁੱਟਦੇ ਸ਼ਰੇਆਮ ਦਿਖਾਈ ਦੇ ਰਹੇ ਹਨ। ਇਸ ਮੌਕੇ ਰਵੇਲ ਸਿੰਘ ਵੈਰੋਵਾਲ, ਸੁਲਖਣ ਸਿੰਘ ਤੁੜ, ਦਾਰਾ ਸਿੰਘ ਮੁੰਡਾ ਪਿੰਡ, ਗੁਰਜਿੰਦਰ ਸਿੰਘ ਰੰਧਾਵਾ, ਬਲਦੇਵ ਸਿੰਘ ਭੈਲ, ਬਲਦੇਵ ਸਿੰਘ ਪੰਡੋਰੀ, ਬਾਬਾ ਫਤਿਹ ਸਿੰਘ, ਡਾ: ਅਜੈਬ ਸਿੰਘ, ਕਸ਼ਮੀਰ ਸਿੰਘ ਕੰਗ, ਮਨਜੀਤ ਸਿੰਘ, ਜਸਵੰਤ ਸਿੰਘ ਬਾਣੀਆ, ਅਵਤਾਰ ਸਿੰਘ, ਰੇਸ਼ਮ ਸਿੰਘ ਫੈਲੋਕੇ, ਸਰਬਜੀਤ ਸਿੰਘ  ਭਰੋਵਾਲ, ਰੂਪ ਸਿੰਘ, ਅਵਤਾਰ ਸਿੰਘ, ਰੇਸ਼ਮ ਸਿੰਘ, ਸਰਬਜੀਤ ਸਿੰਘ, ਰੂਪ ਸਿੰਘ ਧੂੰਦਾ, ਸੁਖਦੇਵ ਸਿੰਘ ਜਵੰਦਾ ਆਦਿ ਆਗੂਆਂ ਨੇ ਸੰਬੋਧਨ ਕੀਤਾ। 

ਗੋਇੰਦਵਾਲ ਸਾਹਿਬ ਤਹਿਸੀਲ ਦਫਤਰ ਦੇ ਸਾਹਮਣੇ ਦਿੱਤੇ ਗਏ ਇਸ ਧਰਨੇ ਵਿੱਚ ਦੂਸਰੇ ਦਿਨ ਵੀ ਸੈਂਕੜੇ ਕਿਸਾਨ ਮਜ਼ਦੂਰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸ਼ਾਮਲ ਹੋਏ। ਦੂਸਰੇ ਦਿਨ ਦੇ ਧਰਨੇ ਦੀ ਪ੍ਰਧਾਨਗੀ ਕਿਸਾਨ ਆਗੂਆਂ ਸਰਵਸਾਥੀ ਗੁਰਨਾਮ ਸਿੰਘ ਸੰਘੇੜਾ, ਦਾਰਾ ਸਿੰਘ ਮੁੰਡਾਪਿੰਡ, ਡਾ: ਸਤਨਾਮ ਸਿੰਘ ਦੇਊ, ਜਰਨੈਲ ਸਿੰਘ ਦਿਆਲਪੁਰਾ, ਸੁੱਚਾ ਸਿੰਘ ਠੱਠਾ, ਸ਼ੀਤਲ ਸਿੰਘ ਤਲਵੰਡੀ, ਰਾਮ ਸਿੰਘ ਅਤੇ ਬਲਦੇਵ ਸਿੰਘ ਸੈਦਪੁਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੰਡ ਬੇਟ ਏਰੀਆ ਤੇ ਆਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਤੇ ਸੂਬਾਈ ਸੰਯੁਕਤ ਸਕੱਤਰ ਰਘਬੀਰ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਖੇਤੀ ਸੈਕਟਰ 'ਚ ਪੈਦਾ ਹੋਏ ਗੰਭੀਰ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ। ਇਸ ਧਰਨੇ ਨੂੰ ਸਰਵਸਾਥੀ ਨੇ ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਸਾਰੰਗ ਦੇਵ, ਜੋਗਾ ਸਿੰਘ, ਰਵੇਲ ਸਿੰਘ, ਬਾਬਾ ਫਤਿਹ ਸਿੰਘ ਤੁੜ, ਅਜੀਤ ਸਿੰਘ ਢੋਟਾ, ਮੇਲਾ ਸਿੰਘ ਰੁੜਕਾ, ਗੁਰਨਾਮ ਸਿੰਘ ਉਮਰਪੁਰਾ ਨੇ ਵੀ ਸੰਬੋਧਨ ਕੀਤਾ।

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਤਹਿਸੀਲ ਪੱਧਰੀ ਕਨਵੈਨਸ਼ਨ ਸੰਪੰਨ
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦਸੂਹਾ ਦੀ ਤਹਿਸੀਲ ਪੱਧਰੀ ਜੱਥੇਬੰਦਕ ਕਨਵੈਨਸ਼ਨ ਸਾਥੀ ਪ੍ਰਵੀਨ ਕਮੁਾਰ, ਰਣਜੀਤ ਸਿੰਘ ਤੇ ਰਘਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਘੋਗਰਾ ਵਿਖੇ ਹੋਈ । ਜਿਸ ਵਿੱਚ ਤਹਿਸੀਲ ਦਸੂਹਾ ਦੇ ਵੱਖ-ਵੱਖ ਭੱਠਿਆਂ ਉਪੱਰ ਕੰਮ ਕਰਦੇ ਵੱਡੀ ਗਿਣਤੀ ਭੱਠਾ ਮਜ਼ਦੂਰ ਸ਼ਾਮਿਲ ਹੋਏ। ਕਨਵੈਨਸ਼ਨ ਵਿੱਚ ਭੱਠਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਜਿੰਵੇ ਭੱਠਾ ਮਜ਼ਦੂਰਾਂ 'ਤੇ ਕਿਰਤ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ, ਵਧੀ ਹੋਈ ਮਹਿੰਗਾਈ ਅਨੁਸਾਰ ਮਜ਼ਦੂਰੀ ਵਿੱਚ ਵਾਧਾ, ਰਿਹਾਇਸ਼ ਲਈ ਸਾਫ ਸੁਥਰਾ ਪ੍ਰਬੰਧ, ਔਰਤਾਂ ਲਈ ਵੱਖਰਾ ਬਾਥਰੂਮ ਤੇ ਬਿਜਲੀ ਦਾ ਮੁਫ਼ਤ ਪ੍ਰਬੰਧ ਭੱਠਾ ਮਾਲਕਾਂ ਵੱਲੋਂ ਕਰਨਾ, ਬਾਲ ਮਜ਼ਦੂਰੀ ਨੂੰ ਰੋਕਣ ਲਈ ਭੱਠਿਆਂ ਦੇ ਨਜ਼ਦੀਕ ਆਂਗਨਬਾੜੀ ਕੇਂਦਰ ਤੇ ਪ੍ਰਾਇਮਰੀ ਸਕੂਲਾਂ ਦਾ ਤੁਰੰਤ ਪ੍ਰਬੰਧ ਕੇਂਦਰ/ਸੂਬਾ ਸਰਕਾਰਾਂ ਵੱਲੋਂ ਕਰਨਾ, ਉਸਾਰੀ ਕਾਨੂੰਨ 1996 ਤਹਿਤ ਭੱਠਾ ਮਜ਼ਦੂਰਾਂ ਦੀਆਂ ਤੁਰੰਤ ਰਜ਼ਿਸਟਰੇਸ਼ਨ ਕਰ ਬਣਦੀਆਂ ਸਹੂਲਤਾਂ ਨੂੰ ਮਿਲਣਾ ਯਕੀਨੀ ਬਣਾਉਣਾ, ਮਹਿੰਗਾਈ ਤੋਂ ਰਾਹਤ ਲਈ ਭੱਠਿਆਂ ਨੇੜੇ  ਆਰਜ਼ੀ  ਰਾਸ਼ਨ ਡਿਪੂ ਖੋਲਣਾ, ਸਰਕਾਰ ਵੱਲੋਂ ਘਰੇਲੂ ਵਰਤੋਂ ਦੀਆਂ ਜਰੂਰੀ  ਵਸਤਾਂ ਦਾ  ਅੱਧੀਆਂ ਕੀਮਤਾਂ 'ਤੇ ਮਿਲਣਾ ਯਕੀਨੀ ਬਣਾਉਣਾ ਆਦਿ ਮੰਗਾਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਕਨਵੈਨਸ਼ਨ 'ਚ ਉਚੇਚੇ ਤੌਰ 'ਤੇ ਪਹੁੰਚੇ ਯੂਨੀਅਨ ਦੇ  ਸੂਬਾਈ ਜਨਰਲ ਸਕੱਤਰ  ਸ਼ਿਵ ਕੁਮਾਰ ਨੇ ਆਏ ਹੋਏ ਭੱਠਾ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਇਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸਦਕਾ ਹੀ ਦੇਸ਼ ਅੰਦਰ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੁੰਡਾਗਰਤੀ ਆਦਿ ਜਿਹੀਆਂ ਅਲਾਮਤਾਂ ਦਿਨੋਂ-ਦਿਨ ਵਧ ਰਹੀਆਂ  ਹਨ ਅਤੇ ਜਿਸ ਦਾ ਸਭ ਤੋ ਵੱਧ ਮਾਰੂ ਅਸਰ ਮਜ਼ਦੂਰ ਜਮਾਤ ਉਪੱਰ ਪੈ  ਰਿਹਾ ਹੈ।  
ਉਨ੍ਹਾਂ ਕਿਹਾ ਕਿ  ਸਕਰਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਤੇ ਭੱਠਾ ਮਜ਼ਦੂਰਾਂ ਦੀਆਂ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਏਕੇ ਨੂੰ ਵਿਸ਼ਾਲ ਤੇ ਸੰਘਰਸ਼ ਨੂੰ ਤਿੱਖਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਭੱਠਾ ਮਜ਼ਦੂਰਾਂ ਦੀਆਂ  ਮੰਗਾਂ ਦਾ ਸਮਰਥਨ ਕਰਦੇ ਹੋਇਆਂ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਗਿਆਨ ਸਿੰਘ ਗੁਪਤਾ ਨੇ ਭੱਠਾ ਮਜ਼ਦੂਰਾਂ ਵੱਲੋਂ ਭਵਿੱਖ 'ਚ ਕੀਤੇ ਜਾਣ ਵਾਲੇ ਸੰਘਰਸ਼ 'ਚ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਸਾਥੀ ਖੁਸ਼ੀ ਰਾਮ ਤਲਵਾੜਾ, ਸਾਥੀ ਕਰਮ ਸਿੰਘ ਵਰਸਾਲ ਚੱਕ, ਮਨਹਰਨ ਬਿਲਾਸਪੁਰੀ, ਪ੍ਰਵੀਨ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। 
ਇਸ ਉਪਰੰਤ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਤਹਿਸੀਲ ਦਸੂਹਾ ਦੀ ਚੋਣ ਕੀਤੀ ਗਈ । ਜਿਸ ਵਿੱਚ ਤਹਿਸੀਲ ਪ੍ਰਧਾਨ ਸਾਥੀ ਪ੍ਰਵੀਨ ਕੁਮਾਰ, ਸੱਕਤਰ ਸਾਥੀ ਖੁਸ਼ੀ ਰਾਮ ਤਲਵਾੜਾ, ਖ਼ਜ਼ਾਨਚੀ ਪ੍ਰਤਾਪ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ, ਜੁਆਇੰਟ ਸਕੱਤਰ ਰਣਜੀਤ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ  ਕਰਤਾਰ ਚੰਦ ਕਰਤਾਰਾ, ਅਨਿਲ ਕੁਮਾਰ, ਉਦੇਵੀਰ, ਫਾਗੂ ਲਾਲ, ਤੇਜਪਾਲ, ਜਤਿਨ, ਰਾਮ ਵੀਰ ਤੇ  ਲੱਖਨਪਾਲ ਆਦਿ ਦੀ ਚੋਣ ਕੀਤੀ। 

लुधियाना में टैक्सटाईल मजदूरों की सफल हड़ताल
पूंजीवादी व्यवस्था में आम नागरिक विशेषतय: मजदूर वर्ग के लिए जीवन स्थितियां बहुत ही मुश्किल भरी होती हैं। इस व्यवस्था के बुरे प्रभाव भी होते हैं। इन्हीं बुरी स्थितियों व प्रभावों में से एक बहुत ही घिनौनी स्थिति होती है कि मालिक जहां मजदूर का आर्थिक शोषण करता है अर्थात् लूटता व पीटता है, वह उसे रोने भी नहीं देता, अर्थात् अपने हक की खातिर सच्च भी नहीं बोलने देता। पर संगठन के नेतृत्व में मजदूर चेतन होकर अपने हकों की पहचान व रक्षा करता हुआ आगे बढ़ता जाता है। ठीक इन्हीं परिस्थितियों में लाल झंडा टैक्सटाईल एंड हौजरी मजदूर यूनियन, लुधियाना के नेतृत्व में शहर के टैक्सटाईल मजदूरों ने लगभग 40-45 दिन तक संघर्ष चलाया अंतत:  जीत मजदूरों की हुई तथा पूंजीपतियों (चाहे छोटे ही सही) हार गए। 19 सितंबर 2013 को टैक्सटाईल मजदूर हर साल की तरह अपने सहयोगी संगठन एन.आर.एम.यू. लुधियाना के साथ रेल के शहीदों को श्रद्धांजलि देने के लिए पठानकोट गए। दूसरे दिन ही 20 सितंबर को टैक्सटाईल मालिकों ने फैक्ट्रियों को ताले लगा दिए। जिसका फौैरी रूप से साथी राजा राम प्रधान लाल झंडा टैक्सटाईल एंड हौजरी मजदूर यूनियन लुधियाना के नेतृत्व में नोटिस लेते हुये संघर्ष शुरू कर दिया गया तथा श्रम विभाग लुधियाना के पास इस गैर-कानूनी तालाबंदी के विरुद्ध शिकायत दर्ज करवा दी गई। इसी दौरान उपरोक्त यूनियन द्वारा वार्षिक रेट बढ़ौत्तरी के लिए दिया गया दिनांक 27.7.2013 का मांगपत्र, जो कि एक-एक मालिक तथा श्रम विभाग को दिया गया था उसका लिखित समझौता श्रम विभाग में कुछ मालिकों द्वारा श्रम अधिकारी की हाजरी में 27.9.2013 को हो गया। इस रेट बढ़ौत्तरी के समझौते में शामिल एक मालिक उस क्षेत्र का सबसे बड़ा मालिक था तथा बाकी के चार मध्यम स्तर के मालिक थे। टैक्सटाईल व्यापार की मंडी की स्थिति के अनुसार यह समय काफी तेजी वाला माना जाता है। जिन मालिकों ने मांग पत्र पर हुए समझौते से सहमति प्रकट नहीं की उन कारखानों में हड़ताल हो गई। समझौता करने वाले कारखानों के चलते होने के कारण मालिकों में आपसी फूट व ईष्र्या बढऩे लगी। इस ईष्र्या में मालिक तिकड़मबाजी व घटिया हरकतें करने लगे जिसके परिणामस्वरूप मालिकों ने 10-12 मजदूरों के नामों समेत पुलिस में झूठी शिकायत दर्ज करवा दी तथा एक मजदूर साथी प्रमोद को पुलिस 20.10.2013 को दिन में 2 बजे पकड़ कर ले गई। जिसके कारण समस्त मजदूरों में गुस्से की लहर दौड़ गई। परंतु प्रधान साथी राजा राम के नेतृत्व में मजदूरों के दबाव के कारण मालिकों की हाजरी के बावजूद ठीक उसी दिन पुलिस चौकी जाकर साथी प्रमोद को शाम को 6 बजे रिहा करवा लिया गया तथा झूठी शिकायत पर अगले दिन बातचीत करने के बारे में तय हुआ। अगले दिन तीन अक्तूबर को यूनियन द्वारा विशाल लामबंदी करके कामरेड इंद्रजीत सिंह गरेवाल, अध्यक्ष सी.टी.यू. पंजाब के नेतृत्व में पुलिस चौकी का घेराव किया गया। जिस में मजदूरों ने लगभग 1200 की संख्या में भाग लिया। पूरे वाद-विवाद के बाद झूठी शिकायत को रद्द् करवाया गया तथा समस्त मजदूरों ने दोनों हाथ खड़े करके अध्यक्ष को यकीन दिलाया कि जब तक रहते मालिक जिनकी संख्या 40 के करीब थी, वार्षिक रेटों में बढ़ौत्तरी  नहीं करते तब तक हड़ताल जारी रहेगी। 
समझौता न होने के कारण बंद कारखाने वाले मालिकों में से एक ने 15 अक्टूबर को चलते कारखाने के एक मजदूर के साथ हाथापाई की जिससे एक वर्कर की बाजू टूट गई, जिसकी अस्पताल में जाकर एम.एल.आर. बनवाई गई तथा मालिक के विरूद्ध पर्चा दर्ज करवाया गया। इसी मालिक ने एक अन्य वर्कर को एक दिन पहले मोबाईल फोन पर गंदी शब्दावली का प्रयोग करके डराया व धमकाया था। परंतु साथी ने यह सारा वार्तालाप रिकार्ड कर लिया था, 15 अक्टूबर को पुलिस चौंकी में हाजिर डी.एस.पी. को यह वार्तालाप सुनाया भी गया। 16 अक्टूबर को मालिकों के संगठन के जिला अध्यक्ष ने दखलअंदाजी करके पुलिस चौकी में उस मालिक से माफी मंगवाई तथा वर्कर जिसकी बाजू टूटी थी उसके इलाज का खर्चा भी दिलवाया। इस बातचीत में सी.टी.यू. पंजाब की लुधियाना शाखा के अध्यक्ष साथी परमजीत सिंह भी शामिल थे। उनके साथ ही सी.आई.टी.यू. के जिला अध्यक्ष कामरेड जतिंदर पाल भी शामिल हुए। परंतु समझौते को न मानने वाले 40 के करीब कारखानों में हड़ताल जारी रही। श्रम विभाग लुधियाना को समस्त कारीगरों की सितंबर 2013 की कमाई हुई तनख्वाह दिलवाने के लिए शिकायत की गई परंतु श्रम विभाग की भूमिका मजदूर विरोधी ही रही। 
वास्तव में मालिकों की धारणा थी कि लंबी हड़ताल चलने के कारण मजदूर आर्थिक तंगी की स्थिति में हड़ताल को आगे नहीं चला पाएंगे। उनकी यह भी पक्की धारणा थी कि सितंबर, अक्टूबर, नवंबर में आने वाले प्रमुख त्योहारों दशहरा, दिवाली व छट्ट पूजा आदि के कारण मजदूर हड़ताल को लंबा नहीं खींच सकेंगे। परंतु संगठन द्वारा किए गए समझौते के कारण चल रहे कारखानों के साथियों ने हड़ताली साथियों की इन त्योहारों को मनाने के लिए आर्थिक मदद फंड एकत्र करके की। इस तरह लगभग 80 हजार रुपए की मदद दी गई। इस सहायता से हड़ताली साथियों का मनोबल मजबूत हुआ। मालिकों की उपरोक्त धारणा के टूट जाने के कारण वे दिवाली के बाद एक-एक करके समझौते के लिए तैयार होते गए तथा इस तरह समस्त हड़ताल हुए कारखानों में वार्षिक बढ़ौत्तरी 12 प्रतिशत का समझौता लागू हो गया। 
पिछले समय में कारखाना मालिक दिवाली के नाम पर कारीगरों को नाम मात्र उपहार देते थे। परंतु लाल झंडा टैक्सटाईल एंड हौजरी मजदूर यूनियन लुधियाना ने ऐसे नाम मात्र उपहारों का विरोध किया तथा दीवाली पर बोनस के रूप में नकदी की मांग की। इस बार प्रति कारीगर 1400 रुपए की अदायगी की गई। समस्त कारीगरों में इसका अच्छा प्रभाव गया। 
इस समस्त संघर्ष के दौरान सी.टी.यू. पंजाब जिला अध्यक्ष साथी परमजीत सिंह द्वारा विशेष रूप में संघर्ष का नेतृत्व किया जबकि समय समय पर कामरेड इंद्रजीत सिंह ग्रेवाल अध्यक्ष सी.टी.यू. पंजाब भी दिशा-निर्देश देते रहे तथा इस तरह यह संघर्ष सफलता तक पहुंचा। सी.आई.टी.यू. लुधियाना के प्रधान साथी जतिंदर पाल सिंह भी इस समस्त संघर्ष के दौरान तालमेल रखते रहे तथा इसी संगठन के हीरो साईकल के नेताओं साथी हनुमान दुबे, विनोद तिवारी, जगदीश चौधरी तथा नौजवान नेता सोनू गुप्ता ने भी संघर्ष में साथियों की हौसला अफजाई की तथा हर तरह की सहायता की। इस संघर्ष में जहां साथी अधिक चेतनशील हुए वहीं उन्होंने संगठन को शहर स्तर पर और मजबूत करने का भी संकल्प लिया।         
रिपोर्ट : राम लाल


ਸਥਾਪਨਾ ਦਿਵਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਵਿਸ਼ਾਲ ਰੈਲੀ

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ 11ਵੇਂ ਸਥਾਪਨਾ ਦਿਵਸ ਮੌਕੇ ਹਜ਼ਾਰਾਂ ਨਿਰਮਾਣ ਮਜ਼ਦੂਰਾਂ ਨੇ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ 25 ਨਵੰਬਰ ਨੂੰ ਵਿਸ਼ਾਲ ਤੇ ਰੋਹ ਭਰਪੂਰ ਰੈਲੀ ਕੀਤੀ। ਪੰਜਾਬ ਭਰ ਤੋਂ ਨਿਰਮਾਣ ਕਾਰਜਾਂ ਨਾਲ ਜੁੜੇ ਰਾਜਮਿਸਤਰੀ, ਤਰਖਾਣ, ਪਲੰਬਰ, ਪੇਂਟਰ, ਮਾਰਬਲ ਮਿਸਤਰੀ ਅਤੇ ਨਿੱਤ ਲੇਬਰ ਚੌਕਾਂ ਵਿਚ ਖੜਨ ਵਾਲੇ ਮਜ਼ਦੂਰਾਂ ਤੇ ਕਾਰੀਗਰਾਂ ਨੇ ਸ਼ਿਰਕਤ ਕੀਤੀ। ਰੈਲੀ ਵਿਚ ਆਏ ਮਜ਼ਦੂਰਾਂ ਨੇ ਹੱਥਾਂ ਵਿਚ ਤੇਸੀ-ਕਾਂਡੀ ਦੇ ਨਿਸ਼ਾਨ ਵਾਲੇ ਬੈਨਰ ਤੇ ਝੰਡੇ ਚੁੱਕੇ ਹੋਏ ਸਨ ਅਤੇ ਉਹ ਰੋਹ ਭਰੇ ਨਾਹਰੇ ਲਗਾ ਰਹੇ ਸਨ। ''ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਤੇ ਹੋਰ ਨਿਰਮਾਣ ਕਾਮੇਂ ਭਲਾਈ ਬੋਰਡ ਵਲੋਂ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਇਕੱਠਾ ਹੋਇਆ ਫੰਡ ਮਜ਼ਦੂਰਾਂ ਵਿਚ ਵੰਡੋ'', ''ਮਜ਼ਦੂਰਾਂ ਦੀ ਭਲਾਈ ਲਈ ਬਣਿਆ 1996 ਦਾ ਕਾਨੂੰਨ ਅਸਰਦਾਰ ਢੰਗ ਨਾਲ ਲਾਗੂ ਕਰੋ'', ''ਜਿਨ੍ਹਾ ਸਿਰਜਿਆ ਇਹ ਸੰਸਾਰ, ਹੁਣ ਆਪ ਵੀ ਰਹਿਣੇ ਨਹੀਂ ਬੇਜਾਰ'' ਦੇ ਨਾਹਰੇ ਨਿਰੰਤਰ ਲਗਾ ਰਹੇ ਸਨ। ਰੈਲੀ ਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ ਨੇ ਕੀਤੀ। 
ਇਸ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਕਾਮਰੇਡ ਦਵਿੰਜਨ ਚੱਕਰਵਰਤੀ ਜਨਰਲ ਸਕੱਤਰ  ਕੰਸਟਰਕਸ਼ਨ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (3ਰੁ69) ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ 4 ਕਰੋੜ ਤੋਂ ਵੱਧ ਵੱਖ ਵੱਖ ਕੈਟਾਗਰੀਆਂ ਦੇ ਨਿਰਮਾਣ ਮਜ਼ਦੂਰ ਵਿਚ ਬਿਲਡਿੰਗਾਂ, ਸੜਕਾਂ, ਡੈਮਾਂ, ਨਹਿਰਾਂ, ਫਲਾਈ ਓਵਰ ਅਤੇ ਹੋਰ ਨਿਰਮਾਣ ਕੰਮਾਂ ਵਿਚ ਕੰਮ ਕਰਦੇ ਹਨ। ਮਜ਼ਦੂਰਾਂ ਦੇ ਜਨਤਕ ਸੰਘਰਸ਼ ਦੇ ਦਬਾਅ ਸਦਕਾ ਹੀ ਕੇਂਦਰ ਸਰਕਾਰ ਨੂੰ ''ਦੀ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996'' ਬਨਾਉਣਾ ਪਿਆ। ਪਰ  ਅੱਜ 17 ਸਾਲ ਬੀਤ ਜਾਣ ਬਾਅਦ ਵੀ ਇਹ ਕਾਨੂੰਨ  ਸਮੁੱਚੇ ਦੇਸ਼ ਅੰਦਰ ਲਾਗੂ ਨਹੀਂ ਹੋਇਆ। ਉਹਨਾਂ ਕਿਹਾ ਕਿ ਦੇਸ਼ ਅੰਦਰ 98 ਲੱਖ ਨਿਰਮਾਣ ਮਜ਼ਦੂਰਾਂ ਨੂੰ ਪੰਜੀਕ੍ਰਤ ਕੀਤਾ ਗਿਆ ਹੈ ਪਰ ਇਹਨਾਂ ਦੀ ਭਲਾਈ ਲਈ ਇਕੱਤਰ ਹੋਏ 9325.42 ਕਰੋੜ ਰੁਪਏ ਵਿਚੋਂ ਸਿਰਫ 1178.63 ਕਰੋੜ ਰੁਪਏ ਹੀ ਮਜ਼ਦੂਰਾਂ ਵਿਚ ਵੱਖ ਵੱਖ ਭਲਾਈ ਸਕੀਮਾਂ ਅਧੀਨ ਵੰਡੇ ਗਏ। ਉਹਨਾਂ ਨਿਰਮਾਣ ਮਜ਼ਦੂਰਾਂ ਨੂੰ ਟਰੇਡ ਯੂਨੀਅਨਾਂ ਵਲੋਂ 12 ਦਸੰਬਰ ਨੂੰ ਪਾਰਲੀਮੈਂਟ ਅੱਗੇ ਹੋਣ ਵਾਲੇ ਪ੍ਰਦਰਸ਼ਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। 
ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੱਜ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਰਕੇ ਰੋਜ਼ਗਾਰ ਦੇ ਮੌਕੇ ਲਗਾਤਾਰ ਘੱਟਦੇ ਜਾ ਰਹੇ ਹਨ। ਮਜ਼ਦੂਰਾਂ ਨੂੰ ਪੇਟ ਭਰਨ ਲਈ ਲੇਬਰ ਚੌਕਾਂ ਵਿਚ ਵਿਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅੱਤ ਦੀ ਮਹਿੰਗਾਈ ਨੇ ਮਜ਼ਦੂਰਾਂ ਤੇ ਆਮ ਲੋਕਾਂ ਤੋਂ ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਖੋਹ ਲਿਆ ਹੈ। ਪਰ ਦੂਜੇ ਪਾਸੇ ਸਰਕਾਰ ਵਲੋਂ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਮੰਡੀ ਵਿਚ ਖੁੱਲ੍ਹੀ ਲੁੱਟ ਕਰਨ ਲਈ ਲਗਾਤਾਰ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਪੰਜਾਬ ਅੰਦਰ ਰਾਜਨੀਤਕ ਲੋਕਾਂ ਵਲੋਂ ਡਰੱਗ ਮਾਫੀਆ ਅਤੇ ਭੂ ਮਾਫੀਆ ਦੀ ਪੁਸ਼ਤ ਪਨਾਹੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਉਹਨਾਂ ਸੱਦਾ ਦਿੱਤਾ ਕਿ ਇਹਨਾਂ ਨੀਤੀਆਂ ਦੇ ਖਿਲਾਫ ਵਿਸ਼ਾਲ ਜਨਤਕ ਸੰਘਰਸ਼ ਹੀ ਇਕੋ ਇਕ ਕਾਰਗਰ ਹਥਿਆਰ ਹੈ ਜਿਸਨੂੰ ਹੋਰ ਤਿੱਖਾ ਕਰਨ ਦੀ ਲੋੜ ਹੈ। 
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਰੰਧਾਵਾ ਨੇ ਕਿਹਾ ਕਿ ਯੂਨੀਅਨ ਵਲੋਂ ਸਾਲ 2003 ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ 1996 ਤੋਂ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਕਾਨੂੰਨ ਬਣਾਇਆ ਪਰ ਪੰਜਾਬ ਸਰਕਾਰ ਨੇ ਵੀ 12 ਸਾਲਾਂ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮਜ਼ਦੂਰਾਂ ਦੇ ਲੰਬੇ ਸੰਘਰਸ਼ ਅਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 26 ਮਾਰਚ 2008 ਦੇ ਫੈਸਲੇ ਕਰਕੇ ਪੰਜਾਬ ਅੰਦਰ ਇਹ ਕਾਨੂੰਨ ਲਾਗੂ ਹੋ ਸਕਿਆ। ਉਹਨਾਂ ਚੌਕਾਂ ਵਿਚ ਫੌਰੀ ਲੇਬਰ ਸ਼ੈਡ ਉਸਾਰਨ, ਪੰਜਾਬ ਅੰਦਰ ਚਲ ਰਹੀਆਂ ਭਲਾਈ ਸਕੀਮਾਂ ਵਿਚ ਵਾਧਾ ਕਰਨ ਦੀ ਮੰਗ ਕੀਤੀ। ਉਹਨਾਂ ਇਹ ਵੀ ਮੰਗ ਕੀਤੀ ਕਿ ਲੜਕੀਆਂ ਦੀ ਸ਼ਾਦੀ ਲਈ 51 ਹਜ਼ਾਰ ਰੁਪਏ, ਸੰਦ ਖਰੀਦਣ ਲਈ 20 ਹਜ਼ਾਰ ਰੁਪਏ, ਪ੍ਰਸੂਤਾ ਲਾਭ ਲਈ 20,000 ਰੁਪਏ ਅਤੇ ਹਰੇਕ ਲਾਭਪਾਤਰੀ ਨੂੰ ਇਕ ਸਾਇਕਲ ਫਰੀ ਦਿੱਤਾ ਜਾਵੇ। 
ਯੂਨੀਅਨ ਦੇ ਸੂਬਾਈ ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ ਨੇ ਪੰਜਾਬ ਦੇ ਸਾਰੇ ਲੇਬਰ ਚੌਕਾਂ ਵਿਚ ਫੌਰੀ ਲੇਬਰ ਸ਼ੈਡ ਉਸਾਰਨ ਵਿਚ ਲੇਬਰ ਅਤੇ ਝੁੱਗੀ, ਝੌਪੜੀ ਵਿਚ ਰਹਿਣ ਵਾਲੇ ਮਜ਼ਦੂਰਾਂ ਨੂੰ ਫਲੈਟ ਬਣਾ ਕੇ ਦੇਣ ਦੀ ਮੰਗ ਕੀਤੀ। 
ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਘੱਟੋ ਘੱਟ ਉਜਰਤ 12,000 ਰੁਪਏ ਕੀਤੀ ਜਾਵੇ। ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਸਵੰਤ ਸੰਧੂ ਨੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਨਾਲ ਹੋ ਰਹੇ ਵਿਤਕਰੇ ਬੰਦ ਕਰਨ ਦੀ ਮੰਗ ਕੀਤੀ ਅਤੇ ਇਹਨਾਂ ਮਜ਼ਦੂਰਾਂ ਦੇ ਵੋਟਰ ਕਾਰਡ, ਅਧਾਰ ਕਾਰਡ, ਰਾਸ਼ਨ ਕਾਰਡ ਆਦਿ ਬਨਾਉਣ, ਬੈਂਕ ਅਕਾਊਂਟ ਖੋਲ੍ਹਣ ਅਤੇ ਢੁਕਵੀਂ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ। ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸੂਬਾਈ ਅਹੁਦੇਦਾਰ ਸਰਵਸ਼੍ਰੀ ਬਲਵਿੰਦਰ ਸਿੰਘ ਛੇਹਰਟਾ, ਨੰਦ ਲਾਲ ਮਹਿਰਾ, ਮਾਸਟਰ ਸੁਭਾਸ਼ ਸ਼ਰਮਾ, ਅਵਤਾਰ ਸਿੰਘ ਨਾਗੀ, ਬਚਨ ਯਾਦਵ, ਬਲਦੇਵ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ ਦਕੋਹਾ, ਗੁਰਦੀਪ ਸਿੰਘ ਰਾਏਕੋਟ, ਅਮਰਜੀਤ ਸਿੰਘ ਘਨੌਰ, ਗੁਰਮੇਲ ਸਿੰਘ ਬਰਨਾਲਾ, ਰਾਮ ਬਿਲਾਸ ਠਾਕੁਰ, ਨੰਦ ਕਿਸ਼ੌਰ ਮੋਰੀਆ, ਜੰਗੀ ਪ੍ਰਸ਼ਾਦ, ਸ਼ਿੰਗਾਰਾ ਸਿੰਘ ਅਤੇ ਆਤਮਾ ਰਾਮ ਆਦਿ ਨੇ ਸੰਬੋਧਨ ਕੀਤਾ।

ਪੰਜਾਬ ਨਿਰਮਾਣ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ
ਪੰਜਾਬ ਨਿਰਮਾਣ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਬਟਾਲਾ ਵਿਖੇ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਪਿਟ ਸਿਆਪਾ ਕੀਤਾ। 
ਇਸ ਮੌਕੇ ਜੇ ਪੀ ਐਮ ਓ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਘੁਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ, ਜੋ ਨਿਰਮਾਣ ਕੰਮਾਂ ਵਿਚ ਆਪਣਾ ਜੀਵਨ ਕੱਢ ਦਿੰਦੇ ਹਨ, ਉਹ ਆਪਣੇ ਜੀਵਨ ਵਿਚ ਮੁੱਢਲੀਆਂ ਸਹੂਲਤਾਂ ਲਈ ਤਰਸਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨਿਰਮਾਣ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਹਾਸਲ ਕਰਨઠਵਾਸਤੇ ਸੰਘਰਸ਼ ਵਿੱਢਣ ਲਈ ਕਿਹਾ। ਇਸ ਮੌਕੇઠ ਸੂਬਾ ਮੀਤ ਪ੍ਰਧਾਨ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਨੇ ਨਿਰਮਾਣ ਮਜ਼ਦੂਰਾਂ ਦੀਆਂ ਹੱਕੀ ਅਤੇ ਕਾਨੂੰਨੀ ਮੰਗਾਂ ਲਈ 25 ਨਵੰਬਰ ਨੂੰ ਮੰਗਾਂ ਦੀ ਪੂਰਤੀ ਲਈ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਤੋਂ ਜਾਣੂ ਕਰਵਾਇਆ ਅਤੇ ਰੈਲੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਇਸ ਮੌਕੇઠ ਜੇ ਪੀ ਐਮ ਓ ਆਗੂ ਬਲਜੀਤ ਸਿੰਘઠ ਦਾਬਾਂਵਾਲ, ਰਿੰਕੂ ਰਾਜਾ ਅਤੇ ਨਿਰਮਾਣ ਮਜ਼ਦੂਰ ਹਰਾਪਲ ਸਿੰਘ ਮਠਾਰੂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਛਿੰਦਾ, ਸਤਨਾਮ ਸਿੰਘ, ਨਰਿੰਦਰ ਸਿੰਘ ਦਾਲਮ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ 'ਤੇ ਨੌਜਵਾਨਾਂ-ਵਿਦਿਆਰਥੀਆਂ ਵਲੋਂ ਰੈਲੀ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਸਰਾਭਾ ਵਿਖੇ 16 ਨਵੰਬਰ ਨੂੰ ਵਿਸ਼ਾਲ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਸਭਾ ਦੇ ਆਗੂ ਗੁਰਦਿਆਲ ਸਿੰਘ ਘੁਮਾਣ, ਕਾਬਲ ਸਿੰਘ ਪਹਿਲਵਾਨਕੇ, ਮਨਦੀਪ ਸਿੰਘ ਸਰਦੂਲਗੜ੍ਹ, ਹਰਪ੍ਰੀਤ ਸਿੰਘ ਬੁਟਾਰੀ ਪੀ.ਐਸ.ਐਫ. ਦੀ ਸੂਬਾ ਪ੍ਰਧਾਨ ਰੋਜ਼ਦੀਪ ਕੌਰ ਨੇ ਕੀਤੀ।   
ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਅਤੇ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅੱਜ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਨ ਤੇ ਸ਼ਹੀਦਾਂ ਨੂੰ ਯਾਦ ਕਰਨ ਲਈ ਪਹੁੰਚੇ ਹਾਂ ਉਥੇ ਅੱਜ ਦੇਸ਼ ਅਤੇ ਨੌਜਵਾਨਾਂ ਸਾਹਮਣੇ ਭਾਰੀ ਚੁਣੌਤੀਆਂ ਹਨ। ਦੇਸ਼ ਦੇ ਕੁਦਰਤੀ ਸਰੋਤ ਜਲ, ਜੰਗਲ, ਜ਼ਮੀਨ, ਖਣਿਜ ਬਹੁਕੌਮੀ ਕੰਪਨੀਆਂ ਨੂੰ ਲੁਟਾਏ ਜਾ ਰਹੇ ਹਨ। ਨਿੱਜੀਕਰਨ ਦੇ ਦੌਰ ਨੇ ਚੰਗੇ ਜੀਵਨ ਨਿਰਬਾਹ ਦੇ ਸੁਪਨਿਆਂ ਨੂੰ ਤੋੜਿਆ ਹੈ। ਇਹਨਾਂ ਆਗੂਆਂ ਨੇ ਸ਼ਹੀਦਾਂ ਵਲੋਂ ਬਰਾਬਰਤਾ ਦਾ ਸਮਾਜ ਸਿਰਜਨ ਲਈ ਨੌਜਵਾਨ ਪੀੜ੍ਹੀ ਨੂੰ ਤਿੱਖਾ ਸੰਘਰਸ਼ ਕਰਨ ਲਈ ਸੱਦਾ ਦਿੱਤਾ। 
ਕਾਨਫਰੰਸ ਵਿਚ ਪਾਸ ਕੀਤੇ ਗਏ ਵੱਖ-ਵੱਖ ਮਤਿਆਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਵਉਦਾਰਵਾਦੀ ਨੀਤੀਆਂ ਰੱਦ ਕਰਕੇ ਲੋਕ ਪੱਖੀ ਨੀਤੀਆਂ ਅਪਣਾਈਆਂ ਜਾਣ। ਠੇਕੇਦਾਰੀ ਪ੍ਰਬੰਧ ਨੂੰ ਬੰਦ ਕਰਕੇ ਸਭ ਨੂੰ ਸਥਾਈ ਰੁਜ਼ਗਾਰ ਦਿੱਤਾ ਜਾਵੇ ਅਤੇ ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿਚ ਸ਼ਾਮਲ ਕੀਤਾ ਜਾਵੇ, ਯੋਗਤਾ ਅਨੁਸਾਰ ਬੇਰੁਜ਼ਗਾਰੀ ਭੱਤਾ ਬਣਦੀ ਤਨਖਾਹ ਦਾ ਘੱਟੋ ਘੱਟ ਅੱਧਾ ਦਿੱਤਾ ਜਾਵੇ। ਹਰੇਕ ਬੱਚੇ ਨੂੰ ਬੀ.ਏ. ਤੱਕ ਮੁਫ਼ਤ ਅਤੇ ਲਾਜ਼ਮੀ ਬਰਾਬਰ ਦੀ ਵਿੱਦਿਆ ਦਿੱਤੀ ਜਾਵੇ। ਵਿਦਿਆ ਦਾ ਵਪਾਰੀਕਰਨ, ਨਿੱਜੀਕਰਨ ਬੰਦ ਕੀਤਾ ਜਾਵੇ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਡਾਕ ਟਿਕਟ ਜਾਰੀ ਕੀਤੀ ਜਾਵੇ ਤੇ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਪੰਜਾਬ ਦੀ ਕਿਸੇ ਯੂਨੀਵਰਸਿਟੀ ਅੰਦਰ ''ਚੇਅਰ'' ਸਥਾਪਤ ਕੀਤੀ ਜਾਵੇ। 
ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਅਤੇ ਜਨਰਲ ਸਕੱਤਰ ਮਨਦੀਪ ਸਿੰਘ ਰਤੀਆ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਮਨਾਉੇਣ ਦਾ ਐਲਾਨ ਕੀਤਾ ਅਤੇ ਬਰਾਬਰ ਵਿੱਦਿਆ, ਸਸਤੀ ਸਿਹਤ ਸਹੂਲਤਾਂ, ਰੁਜ਼ਗਾਰ ਪ੍ਰਾਪਤੀ ਅਤੇ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਲੜਨ ਲਈ ਅਹਿਦ ਲੈਣ ਦਾ ਸੱਦਾ ਦਿੱਤਾ। 
ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਰਕੇ ਆਮ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਤੋਂ ਵਾਂਝਾਂ ਕਰ ਦਿੱਤਾ ਗਿਆ ਹੈ। ਅਤੇ ਅਮੀਰ ਲੋਕਾਂ ਦੇ ਬੱਚਿਆਂ ਲਈ ਵਿੱਦਿਆ ਰਾਖਵੀਂ ਕਰ ਦਿੱਤੀ ਗਈ ਹੈ। ਬਸ ਪਾਸ ਦੀ ਸਹੂਲਤ ਨੂੰ ਤਾਰਪੀਡੋ ਕੀਤਾ ਜਾ ਰਿਹਾ ਹੈ। ਇਸ ਮੌਕੇ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ, ਗੁਰਜਿੰਦਰ ਰੰਧਾਵਾ, ਕੁਲਵੰਤ ਸਿੰਘ ਮੱਲੂਨੰਗਲ, ਸੁਰੇਸ਼ ਕੁਮਾਰ ਸਮਾਣਾ, ਰਵੀ ਪਠਾਨਕੋਟ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੁਲੱਖਣ ਸਿੰਘ ਤੁੜ, ਗੁਰਚਰਨ ਸਿੰਘ ਮੱਲ੍ਹੀ, ਹਰਮੀਤ ਸਿੰਘ ਗੁਜਰਵਾਲ, ਗੁਰਜੰਟ ਸਿੰਘ ਘੁੱਦਾ, ਸ਼ਿੰਦਰਪਾਲ ਬਿਸ਼ਨਕੋਟ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਤੋਂ ਬਾਅਦ ਹਜ਼ਾਰਾਂ ਨੌਜਵਾਨ ਵਿਦਿਆਰਥੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਤੱਕ ਨਾਅਰੇ ਮਾਰਦੇ ਹੋਏ ਬੜੇ ਜੋਸ਼ੋ ਖਰੋਸ਼ ਨਾਲ ਪਹੁੰਚੇ। 
ਇਸ ਕਾਨਫਰੰਸ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ ਅਤੇ ਇਲਾਕੇ ਦੇ ਹੋਰ ਦੇਸ਼ ਭਗਤਾਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭਤੀਜੇ ਨਰਸ਼ੇਰ ਸਿੰਘ, ਉਨ੍ਹਾਂ ਦੀਆਂ ਭਣੇਵੀਆਂ ਰਛਪਾਲ ਕੌਰ, ਪ੍ਰਦੀਪ ਕੌਰ, ਸੁਖਦੇਵ ਕੌਰ, ਸੁਖਜਿੰਦਰ ਕੌਰ ਅਤੇ ਹੋਰ ਦੇਸ਼ ਭਗਤ ਪਰਵਾਰ ਕੁੰਦਨ ਸਿੰਘ, ਅਮਰ ਸਿੰਘ, ਹਰਨਾਮ ਸਿੰਘ, ਤੇਜਾ ਸਿੰਘ ਸਫਰੀ, ਸਿਕੰਦਰ ਸਿੰਘ ਸਰਾਭਾ ਸ਼ਾਮਲ ਸਨ।

ਬੱਸਾਂ ਰੋਕੇ ਜਾਣ ਲਈ ਵਿਦਿਆਰਥੀਆਂ ਵੱਲੋਂ ਧਰਨਾ 

ਪਿਛਲੇ ਦਿਨੀਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਫਿਲੌਰ ਤੇ ਗੁਰਾਇਆ ਦੇ ਬਸ ਅੱਡਿਆਂ 'ਤੇ ਬੱਸਾਂ ਨਾ ਰੋਕਣ ਵਿਰੁੱਧ ਨੈਸ਼ਨਲ ਹਾਈਵੇ 'ਤੇ ਰੋਸ ਧਰਨਾ ਦਿੱਤਾ ਗਿਆ। ਫੈਡਰੇਸ਼ਨ ਦੇ ਸੂਬਾਈ ਜਰਨਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸਰਕਾਰੀ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦਾ ਫਿਲੌਰ ਤੇ ਗੁਰਾਇਆ 'ਚ ਸਟਾਪ ਹੋਣ ਦੇ ਬਾਵਜੂਦ ਵੀ ਬੱਸਾਂ ਰੋਕੀਆਂ ਨਹੀਂ ਜਾਂਦੀਆਂ, ਜਿਸ ਕਾਰਨ ਵਿਦਿਆਰਥੀਆਂ ਨੂੰ ਹਰ ਰੋਜ਼ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਵਿਦਿਆਰਥੀਆਂ ਨੂੰ ਦੇਖ ਕੇ ਬੱਸਾਂ ਭਜਾ ਲੈ ਜਾਂਦੇ ਹਨ। ਜ਼ਿਕਰਯੋਗ ਹੈ ਕਿ ਭੱਜੀ ਜਾਂਦੀ ਬੱਸ 'ਚ ਚੜ੍ਹਨ ਦੀ ਕੋਸ਼ਿਸ਼ 'ਚ ਦੋ ਲੜਕੀਆਂ ਨੂੰ ਸੱਟ ਵੀ ਲੱਗ ਚੁੱਕੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਬੱਸਾਂ ਨਾ ਰੁਕਣ ਕਾਰਨ ਉਨ੍ਹਾਂ ਨੂੰ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਕਈ ਪੇਪਰ ਵੀ ਛੁੱਟ ਚੁੱਕੇ ਹਨ। ਜੱਥੇਬੰਦਕੀ ਦੇ ਆਗੂ ਅਜੈ ਫਿਲੌਰ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਬੱਸਾਂ ਦਾ ਬੱਸ ਅੱਡੇ 'ਤੇ ਰੁਕਣਾ ਯਕੀਨੀ ਬਣਾਇਆ ਜਾਵੇ ਤੇ ਇਸ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਭਵਿੱਖ 'ਚ ਬੱਸਾਂ ਨਾ ਰੋਕੀਆਂ ਗਈਆਂ ਤਾਂ ਜੱਥੇਬੰਦੀ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਸਨੀ ਫਿਲੌਰ, ਸੁਖਵਿੰਦਰ ਸੁੱਕੀ, ਬਾਲੀ ਰਾਮਗੜ੍ਹ, ਮਨੋਜ ਕੁਮਾਰ, ਜਗਮੇਸ਼ ਬਧਣ, ਬਲਵੰਤ ਰਾਏ, ਭਾਰਤ ਭੂਸ਼ਣ, ਕਰਨਦੀਪ ਕਾਕਾ, ਮਨਜੀਤ ਕੁਮਾਰ, ਪਰਪ੍ਰੀਤ ਔਜਲਾ, ਗੁਰਦੀਪ ਸਿੰਘ, ਮਨੀਸ਼ ਕੁਮਰਾ ਤੇ ਵਿੱਕੀ ਆਦਿ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ।

No comments:

Post a Comment