ਸੀਪੀਐੱਮ ਪੰਜਾਬ ਵੱਲੋਂ ਜਨ ਚੇਤਨਾ ਕਨਵੈਨਸ਼ਨਾਂ
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ ਪੀ ਐੱਮ) ਵੱਲੋਂ 23 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਜਨ ਚੇਤਨਾ ਕਨਵੈਨਸ਼ਨ ਆਯੋਜਿਤ ਕੀਤੀ ਗਈ ਜਿਸ ਵਿੱਚ ਸੈਂਕੜੇ ਪਾਰਟੀ ਮੈਂਬਰਾਂ ਤੇ ਹਮਦਰਦਾਂ ਨੇ ਸਰਗਰਮ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸਾਥੀ ਕਾਮਰੇਡ ਨਾਜਰ ਸਿੰਘ ਸੈਦਪੁਰ, ਜਗਤਾਰ ਸਿੰਘ ਕਰਮਪੁਰਾ, ਰਾਜਬਲਬੀਰ ਸਿੰਘ ਵਿਰਮ ਤੇ ਗੁਰਨਾਮ ਸਿੰਘ ਉਮਰਪੁਰਾ ਤੇ ਅਧਾਰਿਤ ਚਾਰ ਮੈਂਬਰੀ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ।
ਕਨਵੈਨਸ਼ਨ ਦਾ ਮੁੱਖ ਮੱਤਾ ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ ਨੇ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਕਿ ਮਹਿੰਗਾਈ ਬੇਰੁਜ਼ਗਾਰੀ, ਸਰਾਕਰੀ ਜਬਰ, ਭ੍ਰਿਸ਼ਟਾਚਾਰ, ਧੱਕੇਸ਼ਾਹੀਆਂ ਅਤੇ ਲੋਕਾਂ ਦੀਆਂ ਸਿੱਖਿਆ ਸਿਹਤ ਤੇ ਪੀਣ ਵਾਲੇ ਸਾਫ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਪ੍ਰਤੀ ਕੇਂਦਰ ਤੇ ਪੰਜਾਬ ਸਰਾਕਰ ਦੀ ਮੁਜ਼ਰਮਾਨਾਂ ਤੇ ਬੇਰੁਖੀ ਵਿਰੁੱਧ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ, ਔਰਤ ਮੁਲਾਜ਼ਮਾਂ ਤੇ ਹੋਰ ਮੇਹਨਤੀ ਲੋਕਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਕਨਵੈਨਸ਼ਨ ਉਪਰੰਤ 15 ਨਵੰਬਰ ਤੋਂ 30 ਨਵੰਬਰ ਤੱਕ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਝੰਡਾ ਮਾਰਚ ਕੀਤੇ ਜਾਣਗੇ। ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅਤੇ ਕੇਂਦਰ 'ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਸਪੱਸ਼ਟ ਕੀਤਾ ਕਿ ਦੋਹਾਂ ਸਰਕਾਰਾਂ ਨੇ ਵੱਡੇ-ਵੱਡੇ ਸਰਮਾਏਦਾਰਾਂ, ਜਗੀਰਦਾਰਾਂ, ਵਪਾਰੀਆਂ ਅਤੇ ਹਰ ਤਰ੍ਹਾਂ ਦੇ ਹੋਰ ਲੁਟੇਰਿਆਂ ਨੂੰ ਲੋਕਾਂ ਦੀ ਚਮੜੀ ਉਧੇੜਨ ਦੀਆਂ ਪੂਰੀਆਂ ਖੁੱਲ੍ਹਾਂ ਦਿਤੀਆਂ ਹੋਈਆਂ ਹਨ।
ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਜਨ ਚੇਤਨਾ ਕਨਵੈਨਸ਼ਨ 'ਚ ਬੋਲਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਅਜ਼ਾਦੀ ਤੋਂ ਬਾਅਦ ਲੂਟੇਰੀ ਜਮਾਤ ਵੱਡੀ ਸਰਮਾਏਦਾਰੀ ਤੇ ਜਗੀਰਦਾਰੀ ਨੇ ਸਾਮਰਾਜ ਨਾਲ ਭਾਈਵਾਲੀ ਪਾ ਕੇ ਅੰਨ੍ਹੀ ਲੁੱਟ ਮਚਾਈ ਹੋਈ ਹੈ। ਸਾਥੀ ਦਾਉਦ ਨੇ ਕਿਹਾ ਕਿ ਅਜਿਹੀ ਅਵਸਥਾ 'ਚ ਦਿਹਾਤੀ ਮਜ਼ਦੂਰਾਂ ਨੂੰ ਪਾਰਟੀ ਵੱਲੋਂ ਅਲਾਨੇ ਘੋਲਾਂ 'ਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਆਪਣੇ ਏਕੇ ਨੂੰ ਮਜ਼ਬੂਤ ਕਰਕੇ ਲਹੂ ਵੀਟਵੇਂ ਘੋਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਡਾ. ਬਲਵਿੰਦਰ ਸਿੰਘ ਛੇਹਰਟਾ, ਹਰਪ੍ਰੀਤ ਸਿੰਘ ਬੁਟਾਰੀ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ ਆਦਿ ਨੇ ਵੀ ਸੰਬੋਧਨ ਕੀਤਾ।
ਚੰਡੀਗੜ੍ਹ : ਸੀ.ਪੀ.ਐਮ. ਪੰਜਾਬ ਵਲੋਂ ਲੋਕਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ 'ਜਨਚੇਤਨਾ' ਮੁਹਿੰਮ ਦੇ ਦੂਜੇ ਪੜ੍ਹਾਅ ਦੇ ਹਿੱਸੇ ਵਜੋਂ ਪਾਰਟੀ ਦੀ ਚੰਡੀਗੜ੍ਹ ਇਕਾਈ ਵਲੋਂ 14 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਪਾਰਟੀ ਦੇ ਜ਼ਿਲ੍ਹਾ ਦਫਤਰ, ਕਾਮਰੇਡ ਭਾਗ ਸਿੰਘ ਸੱਜਣ ਮੈਮੋਰੀਅਲ ਭਵਨ, ਸੈਕਟਰ 20-ਸੀ ਵਿਖੇ ਕੀਤੀ ਗਈ ਕਨਵੈਨਸ਼ਨ ਵਿਚ ਸੈਂਕੜੇ ਦੇ ਕਰੀਬ ਪਾਰਟੀ ਕਾਰਕੁੰਨ ਹਾਜ਼ਰ ਸਨ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਰਵਸਾਥੀ ਦੇਵ ਰਾਜ, ਜੁਗਿੰਦਰ ਸਿੰਘ ਬੁੜੈਲ ਅਤੇ ਸਾਥੀ ਪੀ.ਡੀ.ਐਸ. ਉਪਲ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਉਚੇਚੇ ਰੂਪ ਵਿਚ ਪਹੁੰਚੇ ਸਨ।
ਕਨਵੈਨਸ਼ਨ ਦੀ ਸ਼ੁਰੂਆਤ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ 'ਜਨਚੇਤਨਾ' ਮੁਹਿੰਮ ਦੀਆਂ ਮੰਗਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਵਿਚ ਰੇਤ ਮਾਫੀਆ ਦੀ ਧੱਕੇਸ਼ਾਹੀ ਦਾ ਵਰਣਨ ਕਰਦਿਆਂ ਕਿਹਾ ਕਿ ਅੱਜ ਰੇਤ ਅਤੇ ਬੱਜਰੀ ਇਸ ਮਾਫੀਆ ਵਲੋਂ ਲਾਏ ਗਏ ਗੁੰਡਾ ਟੈਕਸ ਕਾਰਨ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਹਨ। ਜਿਸ ਨਾਲ ਆਮ ਆਦਮੀ ਆਪਣੇ ਸਿਰ ਢੱਕਣ ਲਈ ਛੱਤ ਪਾਉਣ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਨਿਰਮਾਣ ਮਜ਼ਦਰ ਵੱਡੀ ਪੱਧਰ 'ਤੇ ਬੇਰੁਜਗਾਰ ਹੋ ਰਹੇ ਹਨ।
ਸਾਥੀ ਹਰਕੰਵਲ ਸਿੰਘ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਹੀ ਨਵਉਦਾਰਵਾਦੀ ਆਰਥਕ ਨੀਤੀਆਂ ਲਾਗੂ ਕਰ ਰਹੇ ਹਨ। ਇਹ ਨੀਤੀਆਂ ਜਿਥੇ ਦੇਸ਼ ਵਿਚ ਕੁੱਝ ਕੁ ਅਰਬਾਂਪਤੀ ਪੈਦਾ ਕਰ ਰਹੀਆਂ ਹਨ ਉਥੇ ਨਾਲ ਹੀ ਆਮ ਲੋਕਾਂ ਨੂੰ ਕੰਗਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਆਮ ਆਦਮੀ ਅੱਜ ਮਹਿੰਗਾਈ ਕਰਕੇ ਰੋਟੀ ਤੋਂ ਵੀ ਆਤੁਰ ਹੈ, ਬੇਰੁਜ਼ਗਾਰ ਨੌਜਵਾਨ ਨਿਰਾਸ਼ਾ ਦੀ ਜਿੱਲਣ ਵਿਚ ਫਸੇ ਨਸ਼ਿਆਂ ਦਾ ਸ਼ਿਕਾਰ ਬਣ ਰਹੇ ਹਨ, ਦੇਸ਼ ਦੀਆਂ ਸਰਕਾਰਾਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਵੀ ਉਪਲੱਬਧ ਨਹੀਂ ਕਰਵਾ ਰਹੀਆਂ। ਲੋਕ ਕਾਲੇ ਪੀਲੀਏ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬੀਮਾਰੀਆਂ ਦਾ ਇਲਾਜ ਕਰਵਾਉਣਾ ਦੂਰ ਦੀ ਗੱਲ ਹੋ ਗਈ ਹੈ। ਕਿਸਾਨ ਸੰਕਟ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਦੇ ਰਾਹ ਤੁਰ ਪਏ ਹਨ। ਉਨ੍ਹਾਂ ਕਿਹਾ ਕਿ 'ਜਨਚੇਤਨਾ' ਮੁਹਿੰਮ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਇਨ੍ਹਾਂ ਦੇ ਕਾਰਨਾਂ ਪ੍ਰਤੀ ਜਾਗਰੂਕ ਕਰਦੀ ਹੋਈ, ਇਨ੍ਹਾਂ ਨੂੰ ਖਤਮ ਕਰਨ ਲਈ ਅਤੇ ਇਨ੍ਹਾਂ ਦੇ ਫੌਰੀ ਹੱਲ ਲਈ ਸੰਘਰਸ਼ ਲਈ ਲਾਮਬੰਦ ਕਰਨ ਹਿੱਤ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬੀ.ਜੇ.ਪੀ. ਅਤੇ ਹੋਰ ਪੂੰਜੀਵਾਦੀ ਖੇਤਰੀ ਪਾਰਟੀਆਂ ਨੂੰ ਗੱਦੀ ਤੋਂ ਦੂਰ ਰੱਖਣ ਲਈ ਸਮੁੱਚੀਆਂ ਖੱਬੇ ਪੱਖੀ ਸ਼ਕਤੀਆਂ ਨੂੰ ਇਕਜੁਟ ਹੁੰਦੇ ਹੋਏ ਲੋਕਾਂ ਦੀਆਂ ਨਿੱਤ ਦਿਨ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਪਿੜ ਮਘਾਉਣਾ ਚਾਹੀਦਾ ਹੈ। ਇਕ ਮਤਾ ਪਾਸ ਕਰਦੇ ਹੋਏ ਕਨਵੈਨਸ਼ਨ ਨੇ ਮੰਗ ਕੀਤੀ ਕਿ ਲੋਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਮਹਿੰਗਾਈ ਨੂੰ ਨੱਥ ਪਾਈ ਜਾਵੇ, ਹਰੇਕ ਵਿਅਕਤੀ ਲਈ ਉਸ ਦੀ ਯੋਗਤਾ ਅਨੁਸਾਰ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਨਿੱਜੀਕਰਨ ਦੀ ਨੀਤੀ ਤਿਆਗੀ ਜਾਵੇ ਅਤੇ ਸਮੂਹ ਲੋਕਾਂ ਲਈ ਮਿਆਰੀ ਤੇ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤਾਂ, ਪੀਣ ਵਾਲੇ ਸਾਫ ਪਾਣੀ ਤੇ ਸਸਤੀ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ, ਗਰੀਬ ਤੇ ਸੰਕਟਗ੍ਰਸਤ ਕਿਸਾਨੀ ਦਾ ਉਜਾੜਾ ਰੋਕਿਆ ਜਾਵੇ ਅਤੇ ਪੇਂਡੂ ਮਜ਼ਦੂਰਾਂ ਨੂੰ ਘਰਾਂ ਲਈ ਪਲਾਟ, ਗਰਾਂਟਾਂ ਤੇ ਮੁਫ਼ਤ ਬਿਜਲੀ ਦਿੱਤੀ ਜਾਵੇ, ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇ ਅਤੇ ਰੇਤ, ਬੱਜਰੀ ਦੀ ਅੰਨ੍ਹੀ ਲੁੱਟ ਖਤਮ ਕੀਤੀ ਜਾਵੇ।
ਰੋਪੜ : ਸੀ.ਪੀ.ਐਮ ਪੰਜਾਬ ਦੇ ਸੱਦੇ 'ਤੇ 15 ਅਕਤੂਬਰ ਨੂੰ ਬਲਾਕ ਨੂਰਪੁਰ ਬੇਦੀ ਵਿਖੇ ਸਾਥੀ ਹਰਭਜਨ ਸਿੰਘ ਅਸਮਾਨਪੁਰ,ਧਰਮ ਸਿੰਘ ਬੱਲੀ,ਨਰੰਜਨ ਦਾਸ ਲਾਲਪੁਰ ਦੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਜਨ ਚੇਤਨਾ ਕਨਵੈਨਸ਼ਨ ਕੀਤੀ ਗਈ । ਇਸ ਕਨਵੈਨਸ਼ਨ ਦੌਰਾਨ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕਤਰੇਤ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਯੂ.ਪੀ.ਏ ਦੀ ਕੇਂਦਰੀ ਸਰਕਾਰ ਅਤੇ ਪੰਜਾਬ ਦੀ ਅਕਾਲੀ -ਭਾਜਪਾ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਮਹਿੰਗਾਈ, ਬੇਰੋਜ਼ਗਾਰੀ, ਗਰੀਬੀ ਅਤੇ ਰਿਸ਼ਵਤਖੋਰੀ ਵਿੱਚ ਕਾਫੀ ਵਾਧਾ ਹੋਇਆ ਹੈ । ਇਨ੍ਹਾਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਆਏ ਦਿਨ ਵੱਡੇ ਵੱਡੇ ਘਪਲੇ ਬੇਨਕਾਬ ਹੋ ਰਹੇ ਹਨ। ਸਾਹਮਣੇ ਆਉਣ ਵਾਲਾ ਘਪਲਾ ਪਿਛਲੇ ਘਪਲਿਆਂ ਨੂੰ ਕੋਹਾਂ ਪਿੱਛੇ ਸੁੱਟ ਦਿੰਦਾ ਹੈ। ਦੇਸ਼ ਦੇ ਕੁਦਰਤੀ ਸਰੋਤਾਂ ਜਲ, ਜੰਗਲ, ਜ਼ਮੀਨ ਨੂੰ ਭੰਗ ਦੇ ਭਾਅ ਕਾਰਪੋਰੇਟ ਘਰਾਣਿਆਂ ਹੱਥ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦਾ ਬੇੜਾ ਡੁੱਬਣ ਕਿਨਾਰੇ ਖੜਾ ਹੈ। ਇਸ ਨੂੰ ਬਚਾਉਣ ਲਈ ਇਕ ਵੱਡੇ ਸੰਘਰਸ਼ ਦੀ ਲੋੜ ਹੈ ਜਿਸ ਵਾਸਤੇ ਲੋਕਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਸਾਥੀ ਤਰਲੋਚਨ ਸਿੰਘ ਰਾਣਾ, ਸੂਬਾ ਸਕਤਰੇਤ ਮੈਂਬਰ ਇੰਦਰਜੀਤ ਸਿੰਘ ਗਰੇਵਾਲ, ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਧਮਾਣਾ, ਬਲਵਿੰਦਰ ਸਿੰਘ ਆਸਮਾਨਪੁਰ, ਗੁਰਨਾਇਬ ਸਿੰਘ ਜੇਤੇਵਾਲ, ਸਰਪੰਚ ਵਿਜੈ ਕੁਮਾਰ ਸ਼ਮਸ਼ੇਰ ਸਿੰਘ ਹਵੇਲੀ, ਛੋਟੂ ਰਾਮ ਜੱਟਪੁਰ ਨੇ ਵੀ ਸਾਥੀਆਂ ਨੂੰ ਸੰਬੋਧਨ ਕੀਤਾ।
ਹੁਸ਼ਿਆਰਪੁਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵਲੋਂ ਹੁਸ਼ਿਆਰਪੁਰ ਵਿਖੇ ਵਿਸ਼ਾਲ ਜਨ ਚੇਤਨਾ ਕਨਵੈਨਸ਼ਨ ਆਯੋਜਿਤ ਕੀਤੀ ਗਈ, ਜਿਸਦੀ ਪ੍ਰਧਾਨਗੀ ਖੁਸ਼ੀ ਰਾਮ, ਡਾ. ਤਰਲੋਚਨ ਸਿੰਘ, ਮਹਿੰਦਰ ਸਿੰਘ ਖੈਰੜ ਤੇ ਸੋਹਣ ਸਿੰਘ ਭੂੰਨੋ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਸੂਬਾ ਸਕੱਤਰੇਤ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਨੇ ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ ਹੈ। ਸਰਕਾਰੀ ਖਜ਼ਾਨਾ ਖਾਲੀ ਹੋਣ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਆਪਣੇ ਲਈ ਹੈਲੀਕਾਪਟਰ, ਮਹਿੰਗੀਆਂ ਵਿਦੇਸ਼ੀ ਕਾਰਾਂ ਅਤੇ ਵਿਦੇਸ਼ੀ ਸੌਦਿਆਂ ਤੇ ਦੌਰਿਆਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਲੋਕਾਂ ਦੀ ਹੋਰ ਲੁੱਟ ਕਰਨ ਲਈ ਰੈਗੂਲਰਾਈਜ਼ ਦੇ ਨਾਂ 'ਤੇ ਲੋਕਾਂ ਨੂੰ ਹੋਰ ਲੁੱਟਣ ਲਈ ਕਲੋਨੀਆਂ ਰੈਗੂਲਰਾਈਜ਼ ਕਰਨ, ਬਿਜਲੀ, ਪੈਟਰੋਲ, ਡੀਜ਼ਲ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹਰ ਦਿਨ ਵਧਾਈਆਂ ਜਾ ਰਹੀਆਂ ਹਨ। ਪੰਜਾਬ ਵਿਚ ਲੋਕਾਂ ਦੀ ਅੰਨੀ ਲੁੱਟ ਹੋਣ ਦਾ ਕਾਰਨ ਮਾਫ਼ੀਆ ਰਾਜ ਸਥਾਪਿਤ ਹੋਣਾ ਹੈ। ਇਸ ਕਨਵੈਨਸ਼ਨ ਨੂੰ ਪ੍ਰਿੰ. ਪਿਆਰਾ ਸਿੰਘ, ਮਹਿੰਦਰ ਸਿੰਘ ਖੈਰੜ, ਗੰਗਾ ਪ੍ਰਸ਼ਾਦ, ਖੁਸ਼ੀ ਰਾਮ, ਸਤਪਾਲ ਲੱਠ ਮਾਹਿਲਪੁਰ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਗਿਆਨ ਸਿੰਘ ਗੁਪਤਾ ਨੇ ਬਾਖੂਬੀ ਨਿਭਾਇਆ।
ਜਲੰਧਰ : ਸੀ.ਪੀ.ਐਮ. ਪੰਜਾਬ ਵਲੋਂ ਨਕੋਦਰ ਦੇ ਸ਼ਹੀਦ ਗਗਨ ਸੁਰਜੀਤ ਪਾਰਕ ਵਿਖੇ 16 ਅਕਤੂਬਰ ਨੂੰ ਜਨ ਚੇਤਨਾ ਕਨਵੈਨਸ਼ਨ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਰਵਸਾਥੀ ਮਨੋਹਰ ਸਿੰਘ ਗਿੱਲ, ਮੇਲਾ ਸਿੰਘ ਰੁੜਕਾ ਤੇ ਦਰਸ਼ਨ ਨਾਹਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਦੀ ਚੀਰ ਫਾੜ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਨੀਤੀਆਂ ਦਾ ਰਾਹ ਰੋਕਣ ਲਈ ਸੰਘਰਸ਼ ਹੀ ਇਕੋ ਇਕ ਬਦਲ ਹੈ। ਕਨਵੈਨਸ਼ਨ ਨੂੰ ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਤੇ ਜ਼ਿਲ੍ਹਾ ਸਕੱਤਰ ਸਾਥੀ ਗੁਰਨਾਮ ਸਿੰਘ ਸੰਘੇੜਾ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ ਪੀ ਐਮ) ਵੱਲੋਂ ਰਾਮਗੜ੍ਹੀਆ ਬੁੰਗਾ ਵਿਖੇ ਜਸਪਾਲ ਸਿੰਘ ਝਬਾਲ, ਮੁਖਤਾਰ ਸਿੰਘ ਮੱਲਾ ਤੇ ਦਲਜੀਤ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਜਨ ਚੇਤਨਾ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦ ਨੀਤੀਆਂ ਲਾਗੂ ਕਰਕੇ ਆਮ ਲੋਕਾਂ 'ਤੇ ਅਥਾਹ ਭਾਰ ਲੱਦ ਦਿੱਤਾ ਗਿਆ ਹੈ, ਜਿਸ ਸਦਕਾ ਪੰਜਾਬ ਸਮੇਤ ਦੇਸ਼ ਭਰ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਵੱਧ ਰਹੀ ਗਰੀਬੀ ਕਾਰਨ ਲੋਕ ਭਾਰੀ ਆਰਥਿਕ ਤੰਗੀਆਂ ਵਿੱਚ ਜੀਵਨ ਬਤੀਤ ਕਰ ਰਹੇ ਹਨ। ਅੰਤਾਂ ਦੀ ਮਹਿੰਗਾਈ ਤੇ ਦੂਸਰਾ ਕੰਮ ਨਾ ਮਿਲਣ ਕਾਰਨ ਗਰੀਬ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਅਤੀ ਕਠਿਨ ਹੋ ਗਿਆ ਹੈ। ਉਨ੍ਹਾਂ ਕਿਹਾ ਲੋਕਾਂ ਦਾ ਕਲਿਆਣ ਇਹਨਾਂ ਲੋਕ ਮਾਰੂ ਨੀਤੀਆਂ ਨੂੰ ਭਾਂਜ ਦੇਣ ਨਾਲ ਹੀ ਹੋਣਾ ਹੈ, ਅਤੇ ਇਸ ਸੇਧ ਵਿਚ ਸੀ.ਪੀ.ਐਮ. ਪੰਜਾਬ ਇੱਕ ਵਿਆਪਕ ਜਨ ਅੰਦੋਲਨ ਭਖਾਉਣ ਲਈ ਪਿੰਡਾਂ-ਕਸਬਿਆਂ ਤੇ ਸ਼ਹਿਰਾਂ ਵਿੱਚ ਗਲੀ-ਗਲੀ ਝੰਡੇ ਮਾਰਚ ਕਰਕੇ ਵਿਸ਼ਾਲ ਭਾਗਾਂ ਨੂੰ ਜਾਗਰੂਕ ਕਰੇਗੀ, ਜਿਸ ਵਾਸਤੇ 15 ਨਵੰਬਰ ਤੋਂ 30 ਨਵੰਬਰ ਤੱਕ ਜਨ-ਚੇਤਨਾ ਮੁਹਿੰਮ ਚਲਾਈ ਜਾਵੇਗੀ। ਇਸ ਕਨਵੈਨਸ਼ਨ ਨੂੰ ਸੂਬਾ ਸਕੱਤਰੇਤ ਮੈਂਬਰਾਂ ਸਰਵਸਾਥੀ ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ ਤੇ ਪਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ : ਸੀਪੀਐਮ ਪੰਜਾਬ ਵਲੋਂ ਗੁਰਦਾਸਪੁਰ ਸ਼ਹਿਰ ਦੀ ਰੁਲੀਆ ਰਾਮ ਕਾਲੋਨੀ ਵਿਖੇ ਸ਼ਹੀਦ ਬਲਜੀਤ ਸਿੰਘ ਯਾਦਗਾਰ ਟਰੱਸਟ ਵਿਚ ਸਾਥੀ ਅਜੀਤ ਸਿੰਘ ਸਿਧਵਾਂ ਤੇ ਸਾਥੀ ਸ਼ਿਵ ਕੁਮਾਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਚੇਤਨਾ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਨੂੰ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਰਘਬੀਰ ਸਿੰਘ ਤੇ ਸਾਥੀ ਅਮਰਜੀਤ ਸਿੰਘ ਕੁਲਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜ ਨਿਰਦੇਸ਼ਤ ਨੀਤੀਆਂ ਅੱਗੇ ਝੁਕਦਿਆਂ ਹੋਇਆਂ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੇ ਆਮ ਲੋਕਾਂ 'ਤੇ ਅਥਾਹ ਭਾਰ ਲੱਦ ਦਿੱਤਾ ਹੈ। ਇਸ ਸਦਕਾ ਅੱਜ ਦੇਸ਼ ਭਰ ਵਿਚ ਬੇ-ਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਗਰੀਬੀ ਕਾਰਨ ਲੋਕ ਭਾਰੀ ਆਰਥਿਕ ਤੰਗੀ 'ਚ ਜੀਵਨ ਬਤੀਤ ਕਰ ਰਹੇ ਹਨ। ਕਨਵੈਨਸ਼ਨ ਵਿਚ ਦੇਸ਼ ਦੀ ਆਰਥਿਕ, ਰਾਜਸੀ ਅਤੇ ਸਮਾਜਿਕ ਹਾਲਤ ਉੱਪਰ ਚਿੰਤਾ ਜਾਹਿਰ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਦਿਨਾਂ ਵਿਚ ਬੇ-ਮੌਸਮੀ ਬਾਰਿਸ਼ ਅਤੇ ਝੱਖੜ ਨੇ ਆਮ ਜਨਤਾ ਦਾ ਭਾਰੀ ਨੁਕਸਾਨ ਕੀਤਾ ਹੈ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨ ਦੀ ਬਜਾਇ ਮੰਡੀਆਂ ਵਿਚ ਝੋਨਾਂ ਰੋਲ ਕੇ ਰੱਖ ਦਿੱਤਾ ਹੈ। ਕਨਵੈਨਸ਼ਨ ਨੇ ਐਲਾਨ ਕੀਤਾ ਕਿ ਲੋਕ ਵਿਰੋਧੀ ਨੀਤੀਆਂ ਤੇ ਮੁੱਦਿਆਂ ਦੇ ਖਿਲਾਫ ਆਮ ਜਨਤਾ ਨੂੰ ਲਾਮਬੰਦ ਕਰਨ ਲਈ 15 ਨਵੰਬਰ ਤੋਂ 30 ਨਵੰਬਰ ਤੱਕ ਪਿੰਡਾਂ ਅਤੇ ਸ਼ਹਿਰਾਂ ਵਿਚ ਝੰਡਾ ਮਾਰਚ ਕੀਤੇ ਜਾਣਗੇ। ਇਸ ਕਨਵੈਨਸ਼ਨ ਵਿਚ ਲਾਲ ਚੰਦ ਕਟਾਰੂ ਚੱਕ, ਨੱਥਾ ਸਿੰਘ, ਦਲਬੀਰ ਸਿੰਘ, ਗੁਰਦਿਆਲ ਸਿੰਘ, ਸੰਤੋਖ ਸਿੰਘ, ਸੁਭਾਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਅਬਾਦਕਾਰਾਂ ਦੇ ਉਜਾੜੇ ਵਿਰੁੱਧ ਰੈਲੀਆਂ ਅਤੇ ਧਰਨੇ
ਸਿੱਧਵਾਂ ਬੇਟ : ਦਰਿਆ ਸਤਲੁਜ ਦੇ ਦੋਵੇਂ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਉੱਤੇ ਕਾਬਜ਼ ਕਿਸਾਨਾਂ ਦਾ ਉਜਾੜਾ ਰੋਕਣ ਲਈ ਬਣਾਈ ਗਈ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਵੱਲੋਂ ਜਮਹੂਰੀ ਕਿਸਾਨ ਸਭਾ ਅਤੇ ਹੋਰ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ 8 ਅਕਤੂਬਰ ਨੂੰ ਸਿੱਧਵਾਂ ਬੇਟ ਕਸਬੇ ਦੀ ਦਾਣਾ ਮੰਡੀ ਵਿਖੇ ਰੋਹ ਭਰਪੂਰ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦੇ ਹੋਏ ਮੰਡ-ਬੇਟ ਏਰੀਆ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਥੀ ਗੁਰਨਾਮ ਸਿੰਘ ਸੰਘੇੜਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਆਖਿਆ ਕਿ ਬਾਦਲ ਸਰਕਾਰ ਭੂ-ਮਾਫੀਆ ਨੂੰ ਉਨ੍ਹਾਂ ਜ਼ਮੀਨਾਂ 'ਤੇ ਕਾਬਜ਼ ਹੋਣ 'ਚ ਮਦਦ ਕਰਨ ਦਾ ਯਤਨ ਕਰ ਰਹੀ ਹੈ, ਜੋ ਗਰੀਬ ਕਿਸਾਨਾਂ ਨੇ ਅੱਜ ਤੋਂ 60 ਸਾਲ ਪਹਿਲਾਂ ਪੂਰੀ ਮਿਹਨਤ ਅਤੇ ਮਿੱਟੀ ਨਾਲ ਮਿੱਟੀ ਹੋ ਕੇ ਵਾਹੀਯੋਗ ਬਣਾਈਆਂ ਅਤੇ ਹੁਣ ਉਹ ਜਦੋਂ ਆਪਣੇ ਪੈਰਾਂ ਸਿਰ ਹੋ ਕੇ ਇਸ ਜ਼ਮੀਨ ਤੋਂ ਆਪਣੇ ਪਰਵਾਰ ਦਾ ਗੁਜ਼ਾਰਾ ਚਲਾਉਣ ਲੱਗੇ ਹਨ ਤਾਂ ਸਰਕਾਰ ਇਹਨਾਂ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਬਾਹਰ ਕਰਨਾ ਚਾਹੁੰਦੀ ਹੈ, ਪਰ ਸਾਡੀ ਜਥੇਬੰਦੀ ਅਬਾਦਕਾਰਾਂ ਦੇ ਹਿੱਤਾਂ ਦੀ ਰਾਖੀ ਹਰ ਕੀਮਤ 'ਤੇ ਕਰੇਗੀ ਅਤੇ ਜਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ, ਅਸੀਂ ਦੇਵਾਂਗੇ, ਪਰ ਕਿਸੇ ਵੀ ਅਧਿਕਾਰੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪੈਰ ਨਹੀਂ ਧਰਨ ਦਿੱਤਾ ਜਾਵੇਗਾ।
ਪੰਜਾਬ ਦੀ ਖੱਬੀ ਲਹਿਰ ਦੇ ਪ੍ਰਮੁੱਖ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਖੱਬੀਆਂ ਧਿਰਾਂ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਘੋਲ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਿਆਂ ਆਖਿਆ ਕਿ ਇਹ ਸਮੱਸਿਆਵਾਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਪੂੰਜੀਵਾਦੀ, ਜਗੀਰਦਾਰ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਹੀ ਸਿੱਟਾ ਹਨ, ਜਿਸ ਦੀ ਤਾੜ ਵਿੱਚ ਹੀ ਕੁਝ ਸ਼ਕਤੀਆਂ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਹਨ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਪੰਜਾਬ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਨਾਹਰ, ਸੂਬਾਈ ਆਗੂ ਪਰਮਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਵਜੀਦਕੇ ਕਲਾਂ, ਭੀਮ ਸਿੰਘ, ਮੋਹਣ ਸਿੰਘ ਧਮਾਣਾ, ਮਹਿੰਦਰ ਸਿੰਘ ਅੱਚਰਵਾਲ, ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ, ਕੁਲਦੀਪ ਸਿੰਘ ਫਿਲੌਰ, ਰਾਮ ਸਿੰਘ ਕਾਇਮ ਵਾਲਾ ਅਤੇ ਮੇਲਾ ਸਿੰਘ ਰੁੜਕਾ ਆਦਿ ਨੇ ਵੀ ਸੰਬੋਧਨ ਕੀਤਾ।
ਅਜਨਾਲਾ : ਕੇਂਦਰ ਤੇ ਸੂਬਾਈ ਸਰਕਾਰਾਂ ਦੀ ਗੈਰ-ਯੋਜਨਾਬੰਦੀ ਅਤੇ ਘੋਰ ਨਲਾਇਕੀ ਕਾਰਨ ਪੰਜਾਬ 'ਚ ਦਰਿਆਵਾਂ, ਵੱਡੇ ਨਾਲਿਆਂ-ਡਰੇਨਾਂ ਵਿੱਚ ਆਏ ਹੜ੍ਹਾਂ ਅਤੇ ਭਾਰੀ ਬਾਰਸ਼ਾਂ ਨਾਲ ਹੋਏ ਭਾਰੀ ਜਾਨੀ-ਮਾਲੀ, ਪਸ਼ੂ ਧੰਨ, ਘਰਾਂ ਅਤੇ ਅਬਾਦਕਾਰਾਂ ਦੀਆਂ ਜ਼ਮੀਨਾਂ ਪੱਕੀਆਂ ਕਰਵਾਉਣ ਅਤੇ ਸਰਕਾਰ ਦੇ ਇਸ ਸੰਬੰਧੀ ਲਾਏ ਲਾਏ ਜਾ ਰਹੇ ਝੂਠੇ ਲਾਰੇ -ਲੱਪਿਆਂ ਦਾ ਪਾਜ ਉਧੇੜਨ ਲਈ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਮੰਡ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਤੇ ਅਬਾਦਕਾਰ ਦਰਿਆ ਬਿਆਸ ਵਾਲੇ ਖਡੂਰ ਸਾਹਿਬ ਤੇ ਸ਼ੁਤਰਾਣਾ, ਸਿੱਧਵਾਂ ਬੇਟ 'ਤੇ ਅਧਾਰਤ ਸੰਘਰਸ਼ ਦੀ ਅਗਲੀ ਕੜੀ ਵਜੋਂ ਰਾਵੀ ਦਰਿਆ ਨਾਲ ਲੱਗਦੇ ਜ਼ਿਲ੍ਹਿਆਂ ਦੇ ਆਗੂਆਂ ਬਿਸ਼ਨ ਸਿੰਘ ਸਾਬਕਾ ਸਰਪੰਚ, ਜਗੀਰ ਸਿੰਘ ਲੀਡਰ ਸਾਰੰਗਦੇਵ, ਬੀਬੀ ਅਜੀਤ ਕੌਰ ਕੋਟ ਰਜਾਦਾ, ਦਰਸ਼ਨ ਸਿੰਘ ਡੇਹਰੀਵਾਲ, ਕੁਲਵੰਤ ਸਿੰਘ ਮੱਲੂਨੰਗਲ ਆਗੂਆਂ ਦੀ ਪ੍ਰਧਾਨਗੀ ਹੇਠ ਹਜ਼ਾਰਾਂ ਕਿਸਾਨਾਂ, ਖੇਤ ਮਜ਼ਦੂਰਾਂ ਤੇ ਲੋਕਾਂ ਨੇ 8 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਐੱਸ ਡੀ ਐੱਮ ਦਫਤਰ ਸਾਹਮਣੇ ਰੋਹ ਭਰਿਆ ਮੁਜ਼ਾਹਰਾ ਕੀਤਾ ਅਤੇ ਵਿਸ਼ਾਲ ਰੈਲੀ ਕੀਤੀ। ਇਸ ਸਮੇਂ ਐੱਸ ਡੀ ਐੱਮ ਅਜਨਾਲਾ ਨੂੰ ਮੁੱਖ ਮੰਤਰੀ ਦੇ ਨਾਂਅ 'ਤੇ ਮੰਗ ਪੱਤਰ ਪੇਸ਼ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਸ਼ੀਤਲ ਸਿੰਘ ਤਲਵੰਡੀ ਨੇ ਕਿਹਾ ਕਿ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਨਾਲ 5 ਲੱਖ ਏਕੜ ਤੋਂ ਵਧੇਰੇ ਫਸਲਾਂ ਅਤੇ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਲਟਾ ਅਬਾਦਕਾਰਾਂ ਨੂੰ ਜ਼ਮੀਨਾਂ ਤੋਂ ਉਜਾੜਨ ਦੇ ਨੋਟਿਸ ਦਿੱਤੇ ਜਾ ਰਹੇ ਹਨ। ਮੰਡੀ/ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਮੁਖਤਾਰ ਸਿੰਘ ਨੇ ਕਿਹਾ ਕਿ ਹੁਣ ਜਮੀਨ ਹੜ੍ਹਾਂ ਨਾਲ ਰੁੜ੍ਹ ਗਈ ਹੈ ਅਤੇ ਸੈਂਕੜੇ ਏਕੜ ਜ਼ਮੀਨ ਵਿੱਚ ਰੇਤਾ ਭਰ ਗਿਆ ਹੈ, ਪ੍ਰੰਤੂ ਮਾਲਕ ਅਤੇ ਆਬਾਦਕਾਰ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤਾ ਚੁੱਕਣ ਅਤੇ ਵੇਚਣ ਦੀ ਇਜਾਜ਼ਤ ਨਹੀਂ ਹੈ। ਭੂ-ਮਾਫੀਆ ਗਿਰਦਾਵਰੀਆਂ ਤੁੜਵਾ ਕੇ ਜ਼ਮੀਨ 'ਤੇ ਕਬਜ਼ੇ ਕਰ ਰਿਹਾ ਹੈ।
ਇਹਨਾਂ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਅਜਿਹਾ ਨੁਕਸਾਨ ਆਉਣ ਵਾਲੇ ਸਮੇਂ 'ਚ ਰੋਕਣ ਲਈ ਦਰਿਆਵਾਂ, ਨਾਲਿਆਂ ਅਤੇ ਸੱਕੀਆਂ ਦਾ ਨਹਿਰੀ ਕਰਨ ਪੱਕੇ ਕਰਕੇ ਕੀਤਾ ਜਾਵੇ ਅਤੇ ਸਮੂਹ ਫਸਲਾਂ ਦਾ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ (ਗੰਨੇ ਦੀ ਫਸਲ ਲਈ 60 ਹਜ਼ਾਰ ਰੁਪਏ) ਪੀੜਤ ਗਰੀਬ ਪਰਿਵਾਰ, ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਪਰਿਵਾਰ, ਮਰ ਗਏ ਪਸ਼ੂਆਂ ਲਈ 60 ਹਜ਼ਾਰ ਰੁਪਏ ਪ੍ਰਤੀ ਪਸ਼ੂ, ਹੜ੍ਹਾ 'ਚ ਮਾਰੇ ਗਏ ਕਿਸਾਨਾਂ ਮਜ਼ਦੂਰਾਂ ਨੂੰ 5 ਲੱਖ ਰੁਪਏ ਤੇ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਰੇਤ ਬੱਜਰੀ ਮਾਫੀਏ ਦੀ ਲੁੱਟ ਰੋਕਣ ਲਈ ਠੇਕੇਦਾਰੀ ਪ੍ਰਬੰਧ ਬੰਦ ਕੀਤਾ ਜਾਵੇ, ਅਬਾਦਕਾਰਾਂ ਤੇ ਕਿਸਾਨਾਂ ਨੂੰ ਰੇਤ ਪੁੱਟਣ ਬਦਲੇ 80 ਪ੍ਰਤੀਸ਼ਤ ਰਾਇਲਟੀ ਦਿੱਤੀ ਜਾਵੇ, ਇਲਾਕੇ ਦੇ ਵਿਕਾਸ ਲਈ ਸਕੂਲਾਂ ਸਿਹਤ ਅਦਾਰਿਆਂ, ਸੜਕਾਂ ਤੇ ਪੁਲਾਂ ਦਾ ਨਿਰਮਾਣ ਕੀਤਾ ਜਾਵੇ।
ਇਸ ਮੌਕੇ ਇਕ ਮਤਾ ਪਾਸ ਕਰਕੇ ਜਮਹੂਰੀ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਜਸਪਾਲ ਸਿੰਘ ਮੋਹਲੇਕੇ ਤੇ ਹੋਰਨਾਂ ਤੇ ਥਾਣਾ ਭਿੰਡੀ ਸੈਦਾ ਦੀ ਸ਼ਹਿ ਤੇ 8 ਸਤੰਬਰ ਨੂੰ ਭੌ ਮਾਫੀਆ ਤੇ ਸ਼ਰਾਬ ਮਾਫੀਏ ਦੇ ਲੱਠ ਮਾਰਾਂ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ।
ਖਡੂਰ ਸਾਹਿਬ : ਜਮਹੂਰੀ ਕਿਸਾਨ ਸਭਾ ਪੰਜਾਬ ਤੇ ਮੰਡ/ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਵਲੋਂ ਹੜ੍ਹ ਪੀੜਤਾਂ ਫਸਲਾਂ, ਘਰਾਂ, ਖੇਤੀ ਮਸ਼ੀਨਰੀ ਦੇ ਹੋਏ ਨੁਕਸਾਨ ਦੀ ਪੂਰਤੀ ਲਈ, ਅਬਾਦਕਾਰ ਕਿਸਾਨਾਂ ਦੇ ਜ਼ਮੀਨਾਂ ਤੋਂ ਉਜਾੜੇ, ਜਬਰੀ ਜ਼ਮੀਨਾਂ ਹਥਿਆਉਣ ਦੇ ਵਿਰੋਧ ਵਿਚ 8 ਅਕਤੂਬਰ ਨੂੰ ਖਡੂਰ ਸਾਹਿਬ ਦੀ ਦਾਣਾ ਮੰਡੀ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ, ਜਿਸਦੀ ਪ੍ਰਧਾਨਗੀ ਸਰਵਸਾਥੀ ਬਲਦੇਵ ਸਿੰਘ ਸੈਦਪੁਰ, ਤਰਲੋਕ ਸਿੰਘ ਬੂਹ, ਅਰਸਾਲ ਸਿੰਘ ਸੰਧੂ ਤੇ ਅਮਰਜੀਤ ਸਿੰਘ ਮੱਲ੍ਹਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮਾਸਟਰ ਰਘਬੀਰ ਸਿੰਘ ਪਕੀਵਾ, ਮੰਡ/ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਮੁਖਤਿਆਰ ਸਿੰਘ ਮੱਲ੍ਹਾ ਨੇ ਕਿਹਾ ਕਿ ਰਾਵੀ, ਬਿਆਸ ਅਤੇ ਸਤਲੁਜ ਦਰਿਆ 'ਚ ਆਏ ਹੜ੍ਹਾਂ ਨੇ ਬੀਤੇ ਦਿਨੀਂ ਭਾਰੀ ਤਬਾਹੀ ਮਚਾਈ ਸੀ ਜਿਸ ਨਾਲ ਪੰਜ ਲੱਖ ਏਕੜ ਤੋਂ ਵਧੇਰੇ ਫਸਲਾਂ ਤੋਂ ਇਲਾਵਾ ਹੋਰ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਪਰ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਹੜ੍ਹ ਪੀੜਤਾਂ ਦੀ ਕੋਈ ਸਾਰ ਨਹੀਂ ਲਈ। ਉਲਟਾ ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾ ਤੋਂ ਉਜਾੜਨ ਦੇ ਨੋਟਿਸ ਦਿੱਤੇ ਜਾ ਰਹੇ ਹਨ। ਭੂ-ਮਾਫੀਆ ਗਿਰਦਾਵਰੀਆਂ ਤੁੜਵਾ ਕੇ ਜ਼ਮੀਨਾਂ 'ਤੇ ਕਬਜ਼ੇ ਕਰ ਰਿਹਾ ਹੈ ਅਤੇ ਰੇਤ ਮਾਫੀਆ ਰੇਤ ਲੁੱਟ ਕੇ ਕਰੋੜਾਂ ਰੁਪਏ ਕਮਾ ਰਹੇ ਹੈ। ਪਰ ਸਮੇਂ ਦੀਆਂ ਸਰਕਾਰਾਂ ਵੀ ਮੰਡ/ਬੇਟ ਏਰੀਏ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਇਸ ਰੈਲੀ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਜਸਪਾਲ ਸਿੰਘ ਝਬਾਲ, ਤੋਂ ਇਲਾਵਾ ਦਲਜੀਤ ਸਿੰਘ ਦਿਆਲਪੁਰ, ਗੁਰਮੇਜ ਸਿੰਘ ਤਿੰਮੋਵਾਲ, ਰਵੇਲ ਸਿੰਘ ਦਾਰਾਪੁਰ, ਸਤਨਾਮ ਸਿੰਘ ਦੇਊ, ਅਜੀਤ ਸਿੰਘ ਢੋਟਾ ਤੇ ਸੁਖਦੇਵ ਸਿੰਘ ਬੋਤਲਕੀੜੀ ਨੇ ਵੀ ਸੰਬੋਧਨ ਕੀਤਾ।
ਮੰਡੀਆਂ 'ਚ ਹੋ ਰਹੀ ਲੁੱਟ ਤੇ ਖੱਜਲ-ਖੁਆਰੀ ਵਿਰੁੱਧ ਥਾਂ-ਥਾਂ ਜਾਮ
ਮੰਡੀਆਂ 'ਚ ਝੋਨੇ ਦੀ ਆਮਦ ਸਿਖ਼ਰ 'ਤੇ ਹੈ, ਪਰ ਸਰਕਾਰੀ ਖ਼ਰੀਦ ਏਜੰਸੀਆਂ ਗਾਇਬ ਹਨ ਤੇ ਇਸ ਸਥਿਤੀ ਦਾ ਫਾਇਦਾ ਸ਼ੈਲਰ ਮਾਲਕ ਉਠਾ ਰਹੇ ਹਨ। ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਨਕਾਰਿਆ ਗਿਆ ਝੋਨਾ ਉਹ ਘੱਟ ਰੇਟ 'ਤੇ ਖਰੀਦ ਰਹੇ ਹਨ। ਇਸ ਵਾਰ ਕੁਦਰਤ ਦੀ ਮਾਰ ਕਾਰਨ ਝੋਨੇ ਦਾ ਦਾਣਾ ਜ਼ਿਆਦਾ ਬਦਰੰਗ ਹੋਇਆ ਹੈ। ਸਰਕਾਰੀ ਏਜੰਸੀਆਂ ਨੇ ਖ਼ਰੀਦ ਵਾਸਤੇ ਬਦਰੰਗੀ ਦੀ ਮਾਤਰਾ ਸਿਰਫ਼ 3 ਫ਼ੀਸਦੀ ਮਿੱਥੀ ਹੈ, ਜੋ ਕਿ ਬਹੁਤ ਹੀ ਘੱਟ ਹੈ। ਇਸ ਤੋਂ ਵੱਧ ਮਾਤਰਾ ਤਾਂ ਆਮ ਹਾਲਾਤ ਵਿੱਚ ਵੀ ਹੁੰਦੀ ਹੈ। ਖ਼ਰੀਦ ਏਜੰਸੀਆਂ ਦੇ ਇੰਸਪੈਕਟਰ 3 ਫ਼ੀਸਦੀ ਤੋਂ ਵੱਧ ਨੁਕਸਾਨੇ (ਡੈਮੇਜਡ) ਦਾਣਿਆਂ ਨੂੰ ਹੱਥ ਨਹੀਂ ਲਾ ਰਹੇ। ਸਿੱਟੇ ਵਜੋਂ ਵੱਡੀ ਮਾਤਰਾ 'ਚ ਝੋਨਾ ਨਕਾਰਿਆ ਜਾ ਰਿਹਾ ਹੈ। ਇਸ ਹਾਲਤ ਵਿੱਚ ਫਸਿਆ ਕਿਸਾਨ ਆਪਣੀ ਫਸਲ ਭੰਗ ਦੇ ਭਾਅ ਵੇਚਣ ਲਈ ਮਜਬੂਰ ਹੋ ਰਿਹਾ ਹੈ। ਝੋਨੇ ਦੀ ਤੈਅ ਕੀਮਤ ਭਾਵੇਂ 1345 ਰੁਪਏ ਪ੍ਰਤੀ ਕੁਇੰਟਲ ਹੈ, ਪਰ ਸ਼ੈਲਰ ਮਾਲਕ ਇਹੋ ਝੋਨਾ 1200 ਤੋਂ 1250 ਰੁਪਏ 'ਚ ਖ਼ਰੀਦ ਰਹੇ ਹਨ। ਹਾਲਾਤ ਦਾ ਝੰਬਿਆ ਕਿਸਾਨ ਸ਼ੈਲਰ ਮਾਲਕਾਂ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦਾ ਹੈ। ਉਪਰੋਂ ਸਿਤਮ ਇਹ ਕਿ ਇਸ ਨਿੱਜੀ ਖ਼ਰੀਦ ਦੀ ਅਦਾਇਗੀ ਮੌਕੇ 'ਤੇ ਨਹੀਂ ਕੀਤੀ ਜਾ ਰਹੀ। ਝੋਨਾ ਖ਼ਰੀਦਣ ਮੌਕੇ ਹੀ ਕਿਸਾਨ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਉਸ ਨੂੰ ਅਦਾਇਗੀ ਡੇਢ-ਦੋ ਮਹੀਨੇ ਅਟਕ ਕੇ ਕੀਤੀ ਜਾਵੇਗੀ, ਪਰ ਗਰੰਟੀ ਉਸ ਦੀ ਵੀ ਨਹੀਂ ਦਿੱਤੀ ਜਾ ਰਹੀ। ਪਹਿਲਾਂ ਕੁਦਰਤ ਦੀ ਕਰੋਪੀ ਤੇ ਫਿਰ ਸਰਕਾਰੀ ਲਾਤੁਅੱਲਕੀ ਕਾਰਨ ਪੰਜਾਬ ਦਾ ਕਿਸਾਨ ਲੁੱਟਿਆ-ਪੁੱਟਿਆ ਮਹਿਸੂਸ ਕਰ ਰਿਹਾ ਹੈ। ਉਸ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ, ਜਿਸ ਦਾ ਪ੍ਰਗਟਾਵਾ ਸੂਬੇ ਦੀਆਂ ਮੰਡੀਆਂ 'ਚ ਹਰ ਰੋਜ਼ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੇ ਘੇਰਾਓ ਅਤੇ ਸੜਕਾਂ 'ਤੇ ਜਾਮ ਦੇ ਰੂਪ ਵਿੱਚ ਹੋ ਰਿਹਾ ਹੈ।
ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਸੜਕਾਂ ਜਾਮ ਕਰਕੇ, ਅਧਿਕਾਰੀਆਂ ਦਾ ਘੇਰਾਓ ਕਰਕੇ ਕਿਸਾਨ ਮੰਗ ਕਰ ਰਹੇ ਹਨ ਕਿ ਮੰਡੀਆਂ 'ਚ ਝੋਨੇ ਦੀ ਖ਼ਰੀਦ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਲਵੇ। ਸ਼ੈਲਰ ਮਾਲਕਾਂ 'ਤੇ ਮੰਡੀਆਂ 'ਚੋਂ ਸਿੱਧੀ ਖ਼ਰੀਦ ਦੀ ਪਾਬੰਦੀ ਲਗਾਈ ਜਾਵੇ, ਝੋਨੇ 'ਚ ਨਮੀ ਦੀ ਮਾਤਰਾ 17 ਫ਼ੀਸਦੀ ਦੀ ਥਾਂ 22 ਫ਼ੀਸਦੀ ਕੀਤੀ ਜਾਵੇ, ਕਿਉਂਕਿ ਬਰਸਾਤ ਇਸ ਵਾਰ ਲੰਮੀ ਚੱਲੀ ਹੈ। ਸਿੱਟੇ ਵਜੋਂ ਦਾਣੇ 'ਚ ਨਮੀ ਦੀ ਮਾਤਰਾ ਵੱਧ ਹੈ। ਪੱਕਣ ਕਿਨਾਰੇ ਖੜੀ ਫ਼ਸਲ ਸਮਾਂ ਚੱਲੇ ਤੇਜ਼ ਝੱਖੜ ਤੇ ਭਾਰੀ ਮੀਂਹ ਕਾਰਨ ਝੋਨੇ ਦਾ ਦਾਣਾ ਜ਼ਿਆਦਾ ਨੁਕਸਾਨਿਆ ਗਿਆ ਹੈ। ਸਰਕਾਰ ਵੱਲੋਂ ਬਦਰੰਗ ਝੋਨੇ ਲਈ ਮਿੱਥਿਆ ਗਿਆ 3 ਫ਼ੀਸਦੀ ਦਾ ਪੱਧਰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਮੰਗ ਕੀਤੀ ਸਰਕਾਰੀ ਖ਼ਰੀਦ ਲਈ ਬਦਰੰਗ ਝੋਨੇ ਦਾ ਪੱਧਰ 3 ਫ਼ੀਸਦੀ ਦੀ ਥਾਂ 10 ਫ਼ੀਸਦੀ ਕੀਤਾ ਜਾਵੇ।
ਨਕੋਦਰ : ਨਕੋਦਰ-ਮਲਸੀਆਂ ਰੋਡ 'ਤੇ ਜਾਮ ਲਾ ਕੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਗੁਰਨਾਮ ਸਿੰਘ ਸੰਘੇੜਾ ਹੁਰਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਹਰ ਸੀਜ਼ਨ 'ਤੇ ਚਾਹੇ ਉਹ ਕਣਕ ਦਾ ਹੋਵੇ ਜਾਂ ਝੋਨੇ ਦਾ ਹੋਵੇ, ਕਿਸਾਨਾਂ ਨੂੰ ਖੱਜਲ-ਖੁਆਰ ਕਰਦੀ ਆ ਰਹੀ ਹੈ। ਮੌਸਮ ਦੀ ਖਰਾਬੀ ਵੇਖ ਕੇ ਕਿਸਾਨ ਡਰਿਆ ਤੇ ਸਹਿਮਿਆ ਹੋਇਆ ਨਜ਼ਰ ਆਉਂਦਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਤੋਂ ਜਲਦੀ 10 ਫੀਸਦੀ ਖਰਾਬੀ ਵਾਲਾ ਝੋਨਾ ਨਾ ਖਰੀਦਿਆਂ ਜਾਂ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਨੋਹਰ ਸਿੰਘ ਗਿੱਲ ਹੁਰਾਂ ਨੇ ਕਿਸਾਨਾਂ ਨੂੰ ਅਗਲੇ ਸਖਤ ਐਕਸ਼ਨ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਸ਼ਾਲ ਜਾਮ ਲੱਗਿਆ ਵੇਖ ਕੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵਿੱਚ ਗੁਰਮੀਤ ਸਿੰਘ ਐੱਸ ਪੀ ਅਪ੍ਰੇਸ਼ਨ ਦਿਹਾਤੀ ਜਲੰਧਰ, ਹਰਦੀਪ ਸਿੰਘ ਧਾਲੀਵਾਲ ਐੱਸ ਡੀ ਐੱਮ ਨਕੋਦਰ, ਐੱਸ ਐੱਚ ਓ ਸਿਟੀ ਸੁਭਾਸ਼ ਬਾਠ, ਐੱਸ ਐੱਚ ਓ ਸਦਰ ਦਲਜੀਤ ਸਿੰਘ ਗਿੱਲ ਅਤੇ ਹੋਰ ਸਿਵਲ ਅਤੇ ਪੁਲਸ ਅਧਿਕਾਰੀ ਸ਼ਾਮਲ ਸਨ। ਐੱਸ ਡੀ ਐੱਮ ਨਕੋਦਰ ਨੇ ਕਿਸਾਨਾਂ ਨੂੰ ਯਕੀਨ ਦੁਆ ਕੇ ਜਾਮ ਖੁਲਵਾਇਆ।
ਮੱਲ੍ਹੀਆਂ ਕਲਾਂ : ਕਸਬਾ ਮੱਲ੍ਹੀਆਂ ਕਲਾਂ (ਜਲੰਧਰ) ਦੀ ਦਾਣਾ ਮੰਡੀ 'ਚ ਤੇ ਫਿਰ ਨਕੋਦਰ-ਕਪੂਰਥਲਾ ਮੁੱਖ ਮਾਰਗ 'ਤੇ ਆਵਾਜਾਈ ਠੱਪ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਨੋਹਰ ਸਿੰਘ ਗਿੱਲ ਅਤੇ ਸੂਬਾਈ ਆਗੂ ਗੁਰਨਾਮ ਸਿੰਘ ਸੰਘੇੜਾ ਨੇ ਕਿਹਾ ਕਿ ਸਰਕਾਰਾਂ ਨੇ ਸਾਮਰਾਜੀਆਂ ਨਾਲ ਜੋ ਸਮਝੌਤੇ ਕੀਤੇ ਹਨ ਇਹ ਸਭ ਉਸ ਦੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਤੇ ਕਿਸਾਨਾਂ ਨੂੰ ਮੰਡੀਆਂ 'ਚਜ ਜਿਨਸਾਂ ਦੇ ਭਾਅ ਸਹੀ ਕੀਮਤ 'ਤੇ ਨਹੀਂ ਮਿਲ ਰਹੇ ਅਤੇ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ। ਇਸ ਮੌਕੇ ਸੈਂਕੜੇ ਕਿਸਾਨਾਂ ਨੇ ਕਪੂਰਥਲਾ ਤੇ ਨਕੋਦਰ ਮੁੱਖ ਮਾਰਗ 'ਤੇ ਦਰੀਆ ਵਿਛਾਅ ਕੇ ਦੋ ਘੰਟੇ ਆਵਾਜਾਈ ਠੱਪ ਕੀਤੀ ਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਨਹੀਂ ਕੀਤੀਆਂ ਗਈਆਂ ਤਾਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ।
ਕੋਟ ਫਤੂਹੀ : 21 ਅਕਤੂਬਰ ਨੂੰ ਅੱਡਾ ਕੋਟ ਫਤੂਹੀ ਵਿਖੇ ਬਿਸਤ ਦੋਆਬ ਨਹਿਰ ਚੌਂਕ 'ਚ ਇਲਾਕੇ ਦੇ ਕਿਸਾਨਾਂ ਵੱਲੋਂ ਸੀ ਪੀ ਐੱਮ ਪੰਜਾਬ ਦੇ ਆਗੂ ਕਾਮਰੇਡ ਮਹਿੰਦਰ ਸਿੰਘ ਖੈਰੜ, ਜੈਲਦਾਰ ਦਵਿੰਦਰ ਸਿੰਘ ਸੂਬਾ ਸਕੱਤਰ ਕਾਂਗਰਸ, ਐੱਸ ਪੀ ਗੁਰਦੇਵ ਸਿੰਘ ਅਰਜੁਨਾ ਐਵਾਰਡੀ, ਰਿਟਾ. ਇੰਸਪੈਕਟਰ ਦਰਸ਼ਨ ਸਿੰਘ ਖੈਰੜ ਆਦਿ ਦੀ ਅਗਵਾਈ ਹੇਠ ਛੇ ਘੰਟੇ ਧਰਨਾ ਲਗਾਇਆ। ਕਿਸਾਨਾਂ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਝੋਨਾਂ ਬਿਨਾਂ ਕਟੋਤੀ ਕੀਤੇ ਖਰੀਦਿਆਂ ਜਾਵੇ। ਮੌਕੇ 'ਤੇ ਨਾਇਬ ਤਹਿਸੀਲਦਾਰ ਮਾਹਿਲਪੁਰ ਗੁਰਸੇਵਕ ਸਿੰਘ, ਡੀ ਐੱਮ ਓ ਨਿਰਮਲ ਸਿੰਘ ਅਤੇ ਐੱਸ ਐੱਚ ਓ ਪਲਵਿੰਦਰ ਸਿੰਘ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ।
ਫਤਿਹਗੜ੍ਹ ਚੂੜੀਆਂ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮਾਰਕਿਟ ਕਮੇਟੀ ਦਫਤਰ ਅੱਗੇ ਸੂਰਤਾ ਸਿੰਘ ਸੇਖਵਾਂ ਤੇ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਫਤਿਹਗੜ੍ਹ ਚੂੜੀਆਂ ਦੀ ਮਾਰਕਿਟ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਬਲਵਿੰਦਰ ਸਿੰਘ ਰਵਾਲ ਤੋਂ ਇਲਾਵਾ ਸੁੱਚਾ ਸਿੰਘ ਠੱਠਾ, ਰਘਬੀਰ ਸਿੰਘ, ਬਲਦੇਵ ਸਿੰਘ ਗਿੱਲ, ਸੁੱਚਾ ਸਿੰਘ ਦਾਦਜੋਧ, ਗੁਰਮੇਜ ਸਿੰਘ ਰਵਾਲ, ਜਗਤਾਰ ਸਿੰਘ ਰਵਾਲ, ਦਿਲਬਾਗ ਸਿੰਘ, ਬਲਦੇਵ ਸਿੰਘ ਸਮਰਾਏ, ਸੰਤੋਖ ਸਿੰਘ ਸੇਖਵਾਂ ਆਦਿ ਨੇ ਵੀ ਸੰਬੋਧਨ ਕੀਤਾ।
ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਤਹਿਸੀਲ ਦਫਤਰ ਦੇ ਸਾਹਮਣੇ ਜਮਹੂਰੀ ਕਿਸਾਨ ਸਭਾ ਵੱਲੋਂ 14 ਅਕਤੂਬਰ ਨੂੰ ਕਿਸਾਨਾਂ ਦੀਆ ਮੰਗਾਂ ਦੇ ਸੰਬੰਧ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸਾਥੀ ਰਘਬੀਰ ਸਿੰਘ ਪਕੀਵਾ, ਦਿਲਬਾਗ ਸਿੰਘ ਡੋਗਰ, ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਅਜਾਇਬ ਸਿੰਘ ਖੁਸ਼ਹਾਲਪੁਰ, ਜਗੀਰ ਸਿੰਘ ਰੋਸੇ ਤੇ ਲਖਬੀਰ ਸਿੰਘ ਹਵੇਲੀ ਨੇ ਕੀਤੀ। ਇਸ ਮੌਕੇ ਇਨ੍ਹਾਂ ਆਗੂਆਂ ਵੱਲੋਂ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਥਾਣੇ ਦਾ ਘਿਰਾਓ
14 ਅਕਤੂਬਰ ਦੀ ਰਾਤ ਨੂੰ ਪਿੰਡ ਪੱਦੀ ਜਗੀਰ ਦੇ ਇੱਕ ਪੰਚ 'ਤੇ ਕੀਤੇ ਹਮਲੇ ਉਪਰੰਤ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਪਾ ਦੇ ਸੱਦੇ 'ਤੇ ਗੁਰਾਇਆ ਥਾਣੇ ਦਾ ਘੇਰਾਓ ਕੀਤਾ ਗਿਆ। ਥਾਣੇ ਅੱਗੇ ਲਗਾਏ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਮੇਲਾ ਸਿੰਘ ਰੁੜਕਾ, ਪਿੰਡ ਪੱਦੀ ਜਗੀਰ ਦੇ ਸਰਪੰਚ ਮਨੋਹਰ ਲਾਖਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਪੱਦੀ ਜਗੀਰ ਦੇ ਪੰਚ ਤਾਰਾ ਰਾਮ ਨੂੰ ਮਾਰਨ ਦੀ ਨੀਅਤ ਨਾਲ ਗੱਡੀ ਹੇਠ ਦੇਣ ਦਾ ਯਤਨ ਕੀਤਾ ਗਿਆ ਹੈ ਅਤੇ ਪੁਲਸ ਰਾਜਸੀ ਸ਼ਹਿ 'ਤੇ ਇਸ ਨੂੰ ਹਾਦਸੇ ਦਾ ਰੂਪ ਦੇਣਾ ਚਾਹੰਦੀ ਹੈ। ਆਗੂਆਂ ਨੇ ਸੰਬੋਧਨ ਕਰਦਿਆਂ ਇਸ ਪਿੰਡ ਦੇ ਇੱਕ ਵਿਅਕਤੀ 'ਤੇ ਹੋਏ ਕਾਤਲਾਨਾਂ ਹਮਲੇ ਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਨਾ ਫੜਨ ਦੀ ਵੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਆਗੂਆਂ ਨੇ ਹੋਰ ਕਈ ਘਟਨਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਰਾਜ ਪ੍ਰਬੰਧ 'ਚ ਲੜਕੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਗਾਇਬ ਕੀਤਾ ਜਾ ਰਿਹਾ ਹੈ ਅਤੇ ਪੁਲਸ ਮੂਕ ਦਰਸ਼ਕ ਬਣ ਕੇ ਦੇਖ ਰਹੀਂ ਹੈ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਬਹੁਤ ਸਾਰੇ ਪਿੰਡਾਂ 'ਚ ਰਾਜਨੀਤਿਕ ਅਧਾਰ 'ਤੇ ਕੇਸ ਇਸ ਕਰਕੇ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਪੰਚਾਂ, ਸਰਪੰਚਾਂ ਦੇ ਪੀਲੇ ਪਰਨੇ ਪਾਏ ਜਾ ਸਕਣ। ਆਗੂਆਂ ਨੇ ਹਲਕੇ ਦੇ ਵਿਧਾਇਕ 'ਤੇ ਦੋਸ਼ ਲਗਾਇਆ ਕਿ ਪਿੰਡਾਂ ਦਾ ਰਾਜਨੀਤਿਕ ਮਹੌਲ ਗੰਧਲਾ ਕਰਨ ਦੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਕਿਉਂਕਿ ਇਨ੍ਹਾਂ ਪਿੰਡਾਂ ਦੀਆਂ ਅਗਾਂਹਵਧੂ ਰਵਾਇਤਾਂ ਕਦੇ ਵੀ ਇਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੀਆ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਗੁਰਨਾਮ ਫਲਪੋਤਾ, ਦੇਵ ਫਿਲੌਰ, ਬਨਾਰਸੀ ਦਾਸ ਘੁੜਕਾ, ਹਰਭਜਨ ਸਰਗੂੰਦੀ ਆਦਿ ਨੇ ਵੀ ਸੰਬੋਧਨ ਕੀਤਾ। ਧਰਨੇ ਦੌਰਾਨ ਥਾਣਾ ਮੁੱਖੀ ਗੁਲਸ਼ਨ ਲਾਲ ਨੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਦੀ ਗੱਲਬਾਤ ਸੁਣੀ, ਜਿਸ 'ਚ ਯਕੀਨ ਦਿਵਾਇਆ ਗਿਆ ਕਿ ਪਿੰਡ ਪੱਦੀ ਜਗੀਰ ਦੇ ਉਕਤ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੂਜੇ ਮਸਲਿਆਂ 'ਚ ਵੀ ਪੂਰਾ ਇਨਸਾਫ਼ ਕੀਤਾ ਜਾਵੇਗਾ। ਵਫ਼ਦ ਨੂੰ ਇਹ ਵਿਸ਼ਵਾਸ਼ ਦਿਵਾਉਣ ਉਪਰੰਤ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਸੀ ਪੀ ਐੱਮ ਪੰਜਾਬ ਵੱਲੋਂ ਪੁਲਸ ਵਧੀਕੀਆਂ ਵਿਰੁੱਧ ਰੋਸ ਮਾਰਚ
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ 24 ਅਕਤੂਬਰ ਨੂੰ ਪੁਲਸ ਵਧੀਕੀਆਂ ਵਿਰੁੱਧ ਤਰਨਤਾਰਨ ਦੇ ਐਸ ਐਸ ਪੀ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਮੌਕੇ 'ਤੇ ਐਸ ਪੀ ਹੈੱਡਕੁਆਰਟਰ ਨੂੰ ਮੰਗ ਪੱਤਰ ਦਿੱਤਾ ਗਿਆ। ਰੋਸ ਮਾਰਚ ਦੀ ਅਗਵਾਈ ਸੀ ਪੀ ਐਮ ਪੰਜਾਬ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਅਮਰਜੀਤ ਸਿੰਘ ਮੱਲਾ, ਸਤਿਨਾਮ ਸਿੰਘ ਦੇਊ ਨੇ ਕੀਤੀ। ਇਸ ਮੌਕੇ ਸੀ ਪੀ ਐਮ ਪੰਜਾਬ ਦੇ ਸੂਬਾਈ ਆਗੂ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਢਿੱਲੋਂ, ਅਰਸਾਲ ਸਿੰਘ ਸੰਧੂ ਨੇ ਕਿਹਾ ਕਿ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਪੁਲਸ ਜ਼ਿਆਦਤੀਆਂ ਵੱਡੀ ਪੱਧਰ 'ਤੇ ਵਧ ਰਹੀਆਂ ਹਨ, ਪੁਲਸ ਲਗਾਤਾਰ ਲੋਕਾਂ 'ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ, ਜ਼ਿਲ੍ਹੇ ਅੰਦਰ ਗੁੰਡਾਗਰਦੀ, ਲੁੱਟਾਂ-ਖੋਹਾਂ, ਨਸ਼ੇ ਲਗਾਤਾਰ ਵਧ ਰਹੇ ਹਨ। ਉਪਰੋਕਤ ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਜਾਇਜ਼ ਪਰਚੇ, ਪੁਲਸ ਜ਼ਿਆਦਤੀਆਂ ਬੰਦ ਨਾ ਕੀਤੀਆਂ ਤਾਂ 8 ਨਵੰਬਰ ਨੂੰ ਐਸ ਐਸ ਪੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਪ੍ਰਾਪਰਟੀ ਟੈਕਸਾਂ ਵਿਰੁੱਧ ਸੀ ਪੀ ਐੱਮ ਪੰਜਾਬ ਵੱਲੋਂ ਪਠਾਨਕੋਟ ਵਿਖੇ ਰੋਸ ਰੈਲੀ
ਪੰਜਾਬ ਸਰਕਾਰ ਵੱਲੋਂ ਠੋਸੇ ਗਏ ਪ੍ਰਾਪਰਟੀ ਟੈਕਸ ਵਿਰੁੱਧ ਸੀ.ਪੀ.ਐਮ. ਪੰਜਾਬ ਵਲੋਂ ਪਠਾਨਕੋਟ 'ਚ 24 ਅਕਤੂਬਰ ਨੂੰ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਰੈਲੀ ਉਪਰੰਤ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਪਠਾਨਕੋਟ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ, ਜਿਸ ਵਿੱਚ ਲੋਕ ਵਿਰੋਧੀ ਫੈਸਲੇ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਰੈਲੀ ਨੂੰ ਕਾਮਰੇਡ ਲਾਲ ਚੰਦ ਕਟਾਰੂਚੱਕ ਅਤੇ ਸਾਥੀ ਨੱਥਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਸੰਸਾਰ ਬੈਂਕ ਦੀਆਂ ਹਦਾਇਤਾਂ ਅਨੁਸਾਰ ਲੋਕ-ਮਾਰੂ ਨੀਤੀਆਂ ਥੋਪੀਆਂ ਜਾ ਰਹੀਆਂ ਹਨ, ਅੱਜ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਆਮ ਜਨਤਾ ਸਿੱਖਿਆ, ਸਿਹਤ-ਸਹੂਲਤਾਂ, ਕੁਪੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਲੋਕ ਭੁੱਖਮਰੀ ਤੇ ਤੰਗੀ-ਤੁਰਸ਼ੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੰਜਾਬ ਸਰਕਾਰ ਨੇ ਕੁਦਰਤੀ ਸੋਮਿਆਂ ਰੇਤ, ਬਜਰੀ, ਅਤੇ ਸ਼ਾਮਲਾਟ ਜ਼ਮੀਨਾਂ 'ਤੇ ਮਾਫੀਏ ਦਾ ਕਬਜ਼ਾ ਕਰਵਾ ਦਿੱਤਾ ਹੈ ਤੇ ਬਾਕੀ ਰਹਿੰਦੀ ਕਸਰ ਪ੍ਰਾਪਰਟੀ ਟੈਕਸ ਲਾ ਕੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਜਜ਼ੀਏ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਰੈਲੀ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਸੁਲਤਾਨਪੁਰ ਦੇ ਪਿੰਡ ਟਿੱਬਾ ਵਿਖੇ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ ਜਿਸਦੀ ਪ੍ਰਧਾਨਗੀ ਸਾਥੀ ਸਤਨਰਾਇਣ ਮਹਿਤਾ ਨੇ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਨਿਰਮਾਣ ਮਜ਼ਦੂਰਾਂ ਦੀ ਗਿਣਤੀ 10 ਲੱਖ ਦੇ ਕਰੀਬ ਹੈ ਪਰ ਪਿਛਲੇ ਪੰਜ ਸਾਲਾਂ ਅੰਦਰ ਸੂਬੇ 'ਚ 1 ਲੱਖ ਦੇ ਕਰੀਬ ਹੀ ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਕੋਲ ਮਜ਼ਦੂਰਾਂ ਦੀ ਭਲਾਈ ਲਈ 400 ਰੁਪਏ ਕਰੋੜ ਦੇ ਕਰੀਬ ਫੰਡ ਇਕੱਠਾ ਹੋ ਚੁੱਕਾ ਹੈ ਪਰ ਦੁੱਖ ਦੀ ਗੱਲ ਹੈ ਕਿ ਪਿਛਲੇ ਪੰਜ ਸਾਲਾਂ ਅੰਦਰ ਉਸਾਰੀ ਕਾਮਿਆਂ ਨੂੰ ਕੇਵਲ 4.67 ਲੱਖ ਰੁਪਏ ਹੀ ਵਡੇ ਗਏ ਹਨ ਤੇ ਇਸ ਵਿਚੋਂ ਵੀ ਬਹੁਤਾ ਹਿੱਸਾ ਲੇਬਰ ਮਹਿਕਮੇਂ ਵਲੋਂ ਗੱਡੀਆਂ ਆਦਿ ਦੀ ਖਰੀਦ 'ਤੇ ਹੀ ਖਰਚਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਦੇ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਵੇ ਅਤੇ ਵੈਲਫੇਅਰ ਬੋਰਡ ਦੇ ਫੰਡ ਕੇਵਲ ਮਜ਼ਦੂਰਾਂ ਦੀ ਭਲਈ 'ਤੇ ਹੀ ਖਰਚ ਕੀਤੇ ਜਾਣ।
ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਮਹਿੰਗਾਈ ਸ਼ਿਖਰਾਂ ਛੋਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਦਾ ਜਨਮਦਾਤਾ ਅਮਰੀਕਾ ਵੀ ਅੱਜ ਦੀਵਾਲੀਆ ਹੋ ਚੁੱਕਾ ਹੈ। ਉਹ ਇਕ ਘੋਰ ਆਰਥਕ ਮੰਦਵਾੜੇ ਵਿਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ, ਪਰ ਸਾਡੇ ਦੇਸ਼ ਦੇ ਹਾਕਮ ਇੰਨਾ ਕੁੱਝ ਹੋਣ ਦੇ ਬਾਵਜੂਦ ਇਹ ਨੀਤੀਆਂ ਤੱਜਣ ਨੂੰ ਤਿਆਰ ਨਹੀਂ। ਉਨ੍ਹਾ ਲੋਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਨੀਤੀਆਂ ਦਾ ਰਾਹ ਰੋਕਣ ਲਈ ਸੰਘਰਸ਼ਾਂ ਦਾ ਰਾਹ ਮੱਲੋ ਕਿਉਂਕਿ ਕਿ ਇਹੋ ਹੀ ਇਕੋ ਇਕ ਰਾਹ ਹੈ।
ਯੂਨੀਅਨ ਦੇ ਸੂਬਾਈ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ ਨੇ ਯੂਨੀਅਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਰੈਲੀ ਵਿਚ ਰੇਲਕੋਚ ਫੈਕਟਰੀ ਦੇ ਇੰਦਰਜੀਤ ਸਿੰਘ ਵਲੋਂ ਕਰੀਓਗਰਾਫੀ ਅਤੇ ਨਾਟਕ ਪੇਸ਼ ਕੀਤੇ ਗਏ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਬਲਦੇਵ ਸਿੰਘ ਸੁਲਤਾਨਪੁਰ ਲੋਧੀ, ਸਰਵਣ ਸਿੰਘ ਠੱਟਾ ਪੁਰਾਣਾ, ਸ਼ਿੰਗਾਰਾ ਸਿੰਘ ਲੋਹੀਆਂ, ਰਾਜਮੋਹਨ ਸਿੰਘ, ਇਕਬਾਲ ਮੁਹੰਮਦ, ਬਲਜਿੰਦਰ ਕੁਮਾਰ, ਤਵਾਰਕ ਆਦਿ ਨੇ ਵੀ ਸੰਬੋਧਨ ਕੀਤਾ।
ਨਹਿਰੂ ਪਾਰਕ ਬਚਾਉਣ ਲਈ ਡੀਸੀ ਦਫਤਰ ਅੱਗੇ ਧਰਨਾ
ਗੁਰਦਾਸਪੁਰ ਸ਼ਹਿਰ 'ਚ ਜਨਤਕ ਸਰਗਰਮੀਆਂ ਦੇ ਕੇਂਦਰ ਨਹਿਰੂ ਪਾਰਕ ਖਤਮ ਕਰਨ ਖਿਲਾਫ ਬਣੀ 'ਨਹਿਰੂ ਪਾਰਕ ਬਚਾਓ ਸੰਘਰਸ਼ ਕਮੇਟੀ' ਦੇ ਸੱਦੇ 'ਤੇ ਡੀ ਸੀ ਦਫਤਰ ਸਾਹਮਣੇ ਸਰਵਸਾਥੀ ਅਜੀਤ ਸਿੰਘ ਸਿੱਧਵਾਂ ਜਮਹੂਰੀ ਕਿਸਾਨ ਸਭਾ, ਅਸ਼ਵਨੀ ਕੁਮਾਰ ਮਜ਼ਦੂਰ ਮੁਕਤੀ ਮੋਰਚਾ, ਮਾਸਟਰ ਪ੍ਰੇਮ ਲਾਲ ਪੇਂਡੂ ਮਜ਼ਦੂਰ ਯੂਨੀਅਨ, ਬਲਬੀਰ ਸਿੰਘ ਸਰਬ ਭਾਰਤ ਨੌਜਵਾਨ ਸਭਾ, ਦਲਜੀਤ ਸਿੰਘ ਪੰਜਾਬ ਕਿਸਾਨ ਸਭਾ, ਅਨੋਖ ਸਿੰਘ ਸੁਲਤਾਨੀ ਕਿਸਾਨ ਸੰਘਰਸ਼ ਕਮੇਟੀ ਦੀ ਪ੍ਰਧਾਨਗੀ ਹੇਠ 7 ਅਕਤੂਬਰ ਨੂੰ ਰੋਹ ਭਰਪੂਰ ਧਰਨਾ ਅਤੇ ਰੈਲੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਹਿਰੂ ਪਾਰਕ (ਸੁੱਕਾ ਤਲਾਅ) ਦੀ ਦਿੱਖ ਨੂੰ ਵਿਗਾੜਨ ਦੇ ਮਨਸੂਬੇ ਨਾਲ ਉਥੇ ਬੰਦ ਕੀਤੇ ਕੰਮ ਨੂੰ ਸ਼ੁਰੂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੰਮ ਬੰਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਿਆਸਤਦਾਨਾਂ ਅਤੇ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦੀ ਲਗਾਤਾਰਤਾ ਤਹਿਤ ਜਨਤਕ ਥਾਂ, ਜੋ ਕਾਫੀ ਪੁਰਾਣੀ ਅਤੇ ਇਤਿਹਾਸਕ ਹੈ, ਨੂੰ ਪਾਰਕਿੰਗ ਦੇ ਨਾਂਅ ਥੱਲੇ ਪੂੰਜੀਪਤੀ ਇਸ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਦੋਂਕਿ ਪੇਂਡੂ ਬਹੁ-ਗਿਣਤੀ ਅਤੇ ਆਮ ਸ਼ਹਿਰੀ ਇਸ ਨੂੰ ਜਿਊਂ ਦੀ ਤਿਊਂ ਦੀ ਸਥਿਤੀ ਵਿੱਚ ਬਹਾਲ ਰੱਖਣ ਲਈ ਤਿਆਰ ਬੈਠੇ ਹਨ।
ਇਸ ਧਰਨੇ ਨੂੰ ਸਾਥੀ ਸਤਿਬੀਰ ਸਿੰਘ ਸੂਬਾ ਸਕੱਤਰ, ਗੁਰਮੀਤ ਸਿੰਘ ਬਖਤਪੁਰਾ ਸੂਬਾ ਆਗੂ ਏਕਟੂ, ਰਘੁਬੀਰ ਸਿੰਘ ਸੂਬਾ ਜਾਇੰਟ ਸਕੱਤਰ ਜਮਹੂਰੀ ਕਿਸਾਨ ਸਭਾ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇੱਕ ਹਫਤੇ ਤੱਕ ਨਹਿਰੂ ਪਾਰਕ ਨੂੰ ਜਿਊਂ ਦਾ ਤਿਊਂ ਹਾਲਤ ਵਿੱਚ ਬਹਾਲ ਰੱਖਣ ਦਾ ਐਲਾਨ ਨਾ ਕੀਤਾ ਤਾਂ ਜਥੇਬੰਦੀਆਂ ਲੋਕਾਂ ਦੇ ਰੁਝੇਵਿਆਂ ਨੂੰ ਮੁੱਖ ਰੱਖਦਿਆਂ ਹਫਤੇ ਬਾਅਦ ਨਹਿਰੂ ਪਾਰਕ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
ਗ਼ਦਰੀ ਯੋਧੇ ਪੰਡਤ ਜਗਤ ਰਾਮ ਦੀ ਯਾਦ 'ਚ ਇਨਕਲਾਬੀ ਸਮਾਗਮ
ਗ਼ਦਰ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਗਦਰੀ ਯੋਧਿਆਂ ਦੀ ਯਾਦ 'ਚ ਕਰਾਏ ਜਾ ਰਹੇ ਚੇਤਨਾ ਸਮਾਗਮ ਤੇ ਇਨਕਲਾਬੀ ਪ੍ਰੋਗਰਾਮਾਂ ਦੀ ਲੜੀ 'ਚ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ 'ਚ ਗਦਰੀ ਯੋਧੇ ਪੰਡਤ ਜਗਤ ਰਾਮ ਦੀ ਯਾਦ 'ਚ ਵਿਸ਼ਾਲ ਸਮਾਗਮ ਕਣਕ ਮੰਡੀ ਹਰਿਆਣਾ ਵਿਖੇ ਹੋਇਆ। ਪੰਡਤ ਜਗਤ ਰਾਮ ਦੇ ਪਰਵਾਰ 'ਚੋਂ ਰਵਿੰਦਰ ਕੁਮਾਰ ਸਾਬਕਾ ਐੱਮ ਸੀ, ਮਾਸਟਰ ਗੁਰਦੇਵ ਦੱਤ, ਸੁਰਿੰਦਰ ਕੁਮਾਰ, ਜਗਦੀਸ਼ ਕੁਮਾਰ, ਤਰਸੇਮ ਕੁਮਾਰ ਨੂਰਪੁਰ, ਐੱਮ ਪੀ ਸ਼ਰਮਾ, ਉਮ ਸਿੰਘ ਸਟਿਆਣਾ ਸ਼ਾਮਲ ਹੋਏ। ਇੰਜ. ਗੁਰਮੇਲ ਸਿੰਘ, ਕਾਮਰੇਡ ਮਹਿੰਦਰ ਸਿੰਘ ਖੈਰੜ ਦੀ ਅਗਵਾਈ 'ਚ ਹੋਏ ਇਸ ਸਮਾਗਮ ਦੌਰਾਨ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਚਰੰਜੀ ਲਾਲ ਕੰਗਣੀਵਾਲ, ਸੀਤਲ ਸਿੰਘ ਸੰਘਾ, ਬਲਵੰਤ ਸਿੰਘ, ਪ੍ਰਿੰ. ਜੋਗਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਆਜ਼ਾਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਬਹੁ ਗਿਣਤੀ ਲੋਕ ਸਿੱਖਿਆ, ਸਿਹਤ, ਰੋਟੀ, ਕੱਪੜਾ ਤੇ ਮਕਾਨ ਜਿਹੀਆਂ ਬੁਨਿਆਦੀ ਸਹੂਲਤਾਂ ਲਈ ਜੂਝ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੰਗਾਰਿਆ ਕਿ ਗਦਰੀਆਂ ਦੇ ਸੁਪਨੇ ਸਾਕਾਰ ਕਰਨ ਲਈ ਚਲ ਰਹੇ ਸੰਗਰਾਮ ਦਾ ਹਿੱਸਾ ਬਣਨ, ਅਸਲ ਲੋਕ ਮੁਕਤੀ ਦਾ ਇਹੋ ਇਕੋ ਇਕ ਰਾਹ ਹੈ।
ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਵਰ੍ਹੇ ਨੂੰ ਸਮਰਪਤ ਜਨਤਕ ਕਨਵੈਨਸ਼ਨ
12 ਅਕਤੂਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿੱਚ ਜੇ. ਪੀ. ਐਮ. ਓ (ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ) ਦੇ ਸੱਦੇ 'ਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਇਸ ਮਹਾਨ ਗ਼ਦਰ ਲਹਿਰ ਨੂੰ ਇੱਕ ਰਾਹ ਦਸੇਰਾ ਕਰਾਰ ਦਿੰਦਿਆ ਕਿਹਾ ਕਿ ਗ਼ਦਰ ਸਤਾਬਦੀ ਸਮਾਗਮਾਂ ਨੂੰ ਮਨਾਉਣਾ ਇੱਕ ਰਸਮੀ ਕਾਰਵਾਈ ਨਾ ਹੋਕੇ ਇਹ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ ਕਿ ਗ਼ਦਰੀ ਸੂਰਬੀਰਾਂ ਦਾ ਸਾਮਰਾਜੀ ਜੂਲੇ ਤੋਂ ਮੁਕੰਮਲ ਮੁਕਤ, ਬਰਾਬਰਤਾ ਅਧਾਰਤ, ਹਕੀਕੀ ਧਰਮ ਨਿਰਪੱਖ਼ ਅਤੇ ਹਰ ਕਿਸਮ ਦੀ ਲੁੱਟ ਤੋਂ ਰਹਿਤ ਸਮਾਜ ਉਸਾਰਨ ਲਈ ਕਿਸ ਤਰ੍ਹਾਂ ਸਾਂਝੇ ਨਿੱਗਰ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਸਾਮਰਾਜੀ ਨੀਤੀਆਂ 'ਤੇ ਚੱਲਦੀਆਂ ਹੋਈਆਂ ਗਰੀਬ ਲੋਕਾਂ ਨੂੰ ਰੋਜ਼ਗਾਰ, ਸਿਹਤ ਸਹੂਲਤਾਂ, ਸਿੱਖਿਆ, ਪੀਣ ਵਾਲੇ ਸਾਫ਼ ਪਾਣੀ, ਢੁੱਕਵੀਆਂ ਸੈਨੀਟੈਸ਼ਨ ਸਹੂਲਤਾਂ, ਰਿਹਾਇਸ਼ੀ ਥਾਵਾਂ ਆਦਿ ਤੋਂ ਵਾਂਝੇ ਕਰਦੀਆਂ ਹੋਈਆਂ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਦੇ ਮੱਕੜ ਜਾਲ ਵਿੱਚ ਫਸਾਉਦੀਆਂ ਜਾ ਰਹੀਆਂ ਹਨ ਅਤੇ ਲੋਕਾਂ ਦਾ ਧਿਆਨ ਬੁਨਿਆਦੀ ਮਸਲਿਆਂ ਤੋਂ ਪਾਸੇ ਕਰਨ ਲਈ ਇਸ ਬੇਅਰਥ ਬਹਿਸ ਵਿੱਚ ਉਲਝਾ ਰਹੀਆਂ ਹਨ ਕਿ ਫਿਰਕੂ ਮੋਦੀ ਅਤੇ ਸਾਮਰਾਜੀ ਨੀਤੀਆਂ ਦੇ ਪੈਰੋਕਾਰ ਰਾਹੁਲ ਗਾਂਧੀ ਵਿੱਚੋਂ ਬੇਹਤਰ ਪ੍ਰਧਾਨ ਮੰਤਰੀ ਕੌਣ ਹੋਵੇਗਾ ਅਤੇ ਇਸ ਸਥਿਤੀ ਵਿੱਚ ਖੱਬੇ ਪੱਖ ਦੇ ਸਿਰ ਲੋਕਾਂ ਨੂੰ ਨੀਤੀਆਂ ਦੇ ਪੱਖ ਤੋਂ ਠੀਕ ਪੈਂਤੜਾ ਮੱਲਣ ਲਈ ਚੇਤਨ ਕਰਨ ਦੀ ਗ਼ਦਰੀ ਬਾਬਿਆਂ ਵੱਲੋਂ ਦਰਸਾਈ ਗਈ ਇਤਿਹਾਸਕ ਜਿੰਮੇਵਾਰ ਆ ਪਈ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰੀ ਪ੍ਰਚਾਰ ਤੰਤਰ ਅਤੇ ਫਿਰਕੂ ਤਾਕਤਾਂ ਗ਼ਦਰੀ ਬਾਬਿਆਂ ਨੂੰ ਇੱਕ ਖਾਸ ਧਰਮ ਨਾਲ ਬੰਨ੍ਹਣ ਦਾ ਕੋਝਾ ਯਤਨ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਮਾਹੌਲ ਦਾ ਲਾਹਾ ਲੈਣ ਲਈ ਸ਼ਹੀਦਾਂ ਦੀਆਂ ਯਾਦਾਂ ਬਨਾਉਣ ਦਾ ਢਕਵੰਜ ਵੀ ਰਚ ਰਹੀਆਂ ਹਨ। ਉਹਨਾਂ ਕਿਹਾ ਕਿ ਹਰ ਅਗਾਂਹਵਧੂ ਸੋਚ ਵਾਲੇ ਵਿਆਕਤੀ ਨੂੰ ਦੇਸ਼ ਅੰਦਰ ਚੱਲ ਰਹੇ ਜਲ-ਜ਼ਮੀਨ, ਜੰਗਲ ਦੀ ਰਾਖੀ ਦੇ ਜਮਹੂਰੀ ਘੋਲ ਦਾ ਸਮਰਥਨ ਕਰਨਾ ਚਾਹੀਦਾ ਹੈ। ਉਹਨਾਂ ਵੱਖੋ ਵੱਖ ਥਾਈਂ ਲੜ ਰਹੇ ਕਿਰਤੀ, ਕਿਸਾਨਾਂ, ਆਬਾਦਕਾਰਾਂ, ਕੱਚੇ-ਕਾਮਿਆਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ 'ਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਤਸੱਦਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਿਰੁੱਧ ਸਾਂਝਾ ਪੈਂਤੜਾ ਮੱਲਣਾ ਚਾਹੀਦਾ ਹੈ। ਕਨਵੈਨਸ਼ਨ ਵਿਚ ਛੱਜੂ ਰਾਮ ਰਿਸ਼ੀ, ਲਾਲ ਚੰਦ ਸਰਦੂਲਗੜ੍ਹ, ਮਹੀਂਪਾਲ, ਮਿੱਠੂ ਸਿੰਘ ਘੁੱਦਾ, ਟਰੇਡ ਯੂਨੀਅਨ ਆਗੂ ਆਤਮਾ ਰਾਮ ਸਰਦੂਲਗੜ੍ਹ, ਸੁਖਦੇਵ ਸਿੰਘ ਨਥਾਣਾ, ਗੁਰਜੰਟ ਸਿੰਘ ਘੁੱਦਾ ਆਦਿ ਜਨਤਕ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।
शहीद भगत सिंह के जन्म दिन पर रतिया में जनसभा
शहीद भगत सिंह नौजवान सभा पंजाब-हरियाणा द्वारा शहीद भगत सिंह के जन्मदिवस पर 29 सितंबर को रतिया (हरियाणा) में एक विशाल जनसभा का आयोजन किया गया और विभिन्न मार्गों पर मशाल जलूस भी निकाला गया। कार्यक्रम की अध्यक्षता साथी मलकीत सिंह व निर्भय सिंह ने की जबकि मंच संचालन परमजीत लाली ने किया। इस सभा में मुख्य वक्ता के तौर पर देशभक्त यादगार हाल जालंधर के ट्रस्टी सदस्य कुलवंत सिंह संधू ने भाग लिया। युवाओं को संबोधित करते हुए साथी संधू ने कहा कि आज देश में आजादी के बावजूद गुलामी जैसे हालात पैदा किए जा रहे हैं। युवाओं के पास न कोई कोई रोजगार है नहीं शिक्षा का उचित प्रबंध। रोजगार न होने के कारण लाखों युवा गरीबी में अपना गुजारा कर रहे हैं। आम आदमी का जीवन गहरे संकट में फंस चुका है और देश की भ्रष्ट व निकम्मी सरकार के कारण भ्रष्टाचार चरम सीमा पर पहुंच चुका है और कोई भी कार्य बिना रिश्वत के नहीं होता। साथी संधू ने कहा कि आजादी के जो सपने शहीद भगत सिंह ने लिए थे, वह पूरे नहीं हो पाए, क्योंकि भगत सिंह चाहते थे कि उनके सपनों का भारत ऐसा देश हो जो जहां सभी को समान अधिकार प्राप्त हों। इस अवसर पर प्रदेश महासचिव मनदीप सिंह नथवान ने बताया कि नौजवान सभा की हरियाणा के अन्य क्षेत्रों में भी इकाइयों का गठन शीघ्र कर दिया जाएगा। कार्यक्रम के दौरान कार्यकत्र्ताओं ने बुढलाडा रोड, मेन बाजार, टोहाना रोड़, फतेहाबाद रोड पर विशाल जलूस निकाला व भगत सिंह चौक पर शहीद भगत सिंह की प्रतिमा पर माल्यार्पण कर उन्हें श्रद्धांजलि दी। इस अवसर पर मनदीप सिंह, सुरजीत सिंह, इंद्रजीत सिंह, जसवंत सिंह, राजवीर सिंह, बहादुर सिंह, बलजीत सिंह, अजय कुमार, प्रधान बलदेव सिंह, गुरदीप सिंह, उप प्रधान केवलदीप व कुलदीप सिंह आदि उपस्थित थे।
हिसार में गदर पार्टी की शताब्दी पर सैमीनार
जवाहरलाल नेहरू विश्वविद्यालय छात्र संघ के पूर्व अध्यक्ष वी.लेनिन ने कहा कि आज देश की नौजवानों को फिर से गदर पार्टी और शहीदे आजम भगत सिंह के बताए रास्ते पर चलने की जरूरत है। वह सोमवार को जाट धर्मशाला हिसार में गदर पार्टी की 100वीं वर्षगांठ के अवसर पर आयोजित एक सेमिनार को संबोधित कर रहे थे।
उन्होंने कहा कि देश की आजादी की दूसरी लड़ाई को जीतने के लिए सैकड़ों भगत सिंह, राजगुरू, सुखदेव, चंद्रशेखर आजाद, उधम सिंह, करतार सिंह सराभा व लाला हरदयाल चाहिएं। क्योंकि आज भी भारत माता बेकारी, भूखमरी, गरीबी, भ्रष्टाचार व अंधविश्वास की बेडिय़ों में जकड़ी हुई है।
देशभक्त यादगार ट्रस्ट के मैंबर कामरेड मंगतराम पासला ने गदर पार्टी के इतिहास पर चर्चा करते हुए कहा कि आजादी की लड़ाई में गदर पार्टी का अहम योगदान रहा है। इसका प्रभाव गदर के असफल होने के बाद भी शहीद भगत सिंह व उनके अन्य क्रांतिकारी साथियों पर रहा। गदर पार्टी ने बिना जाति-पात व धर्म के सभी देशवासियों को देश की आजादी की लड़ाई में हिस्सा लेने का आह्वान किया था।
शहीद भगत सिंह नौजवान सभा की तरफ से आयोजित सेमिनार की अध्यक्षता युवा नेता राहुल हांसी, सुग्रीव भिवानी व सुरेंद्र कुमार ने संयुक्त रूप से की। सैमिनार में इतिहासकार कृष्णस्वरूप गोरखपुरिया, देहाती मजदूर सभा के जतिंद्र सिंह थिंद, जगमति मलिक, दलबीर किरमारा, इंद्रजीत बोसवाल, राजेश पूनियां, शीलू पुनियां, प्रदीप कुमार, कृष्ण मल्ली, मनदीप सिंह नथवान, सुरजीत सिंह रतिया, परमजीत लाली, राजबीर, बहादुर सिंह प्रो. अर्जुन राणा, राजबीर अलेवा, एम एल सहगल, सुनील कुमार व रमनदीप आदि उपस्थित थे।
No comments:
Post a Comment