Monday 2 December 2013

ਸਹਾਇਤਾ (ਸੰਗਰਾਮੀ ਲਹਿਰ-ਨਵੰਬਰ 2013)

ਪ੍ਰਿੰਸੀਪਲ ਇਕਬਾਲ ਸਿੰਘ ਨਵਾਂ ਸ਼ਹਿਰ ਵਲੋਂ ਆਪਣੇ ਸਪੁੱਤਰ ਰਣਜੋਧ ਸਿੰਘ ਦੇ ਘਰ ਬੇਟਾ ਪੈਦਾ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਸੂਬਾ ਕਮੇਟੀ ਨੂੰ 9000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਅਸ਼ੋਕ ਕੁਮਾਰ ਹਿੰਦੀ ਮਾਸਟਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੱਕ ਸਿੰਘਾਂ (ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਸੇਵਾ ਮੁਕਤੀ 'ਤੇ ਜਨਤਕ ਜਥੇਬੰਦੀਆਂ ਨੂੰ 1000 ਰੁਪਏ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਯੋਗਰਾਜ ਜੇ.ਈ. ਸ/ਸ ਸੇਵਾ ਮੁਕਤ 132 ਕੇ.ਵੀ. ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਆਪਣੀ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਬੀਬੀ ਸੁਖਵਿੰਦਰ ਵਜੀਦਕੇ ਕਲਾਂ ਜ਼ਿਲ੍ਹਾ ਬਰਨਾਲਾ ਦੀ ਅੰਤਮ ਅਰਦਾਸ ਸਮੇਂ ਉਹਨਾਂ ਦੇ ਪਰਵਾਰ ਵਲੋਂ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਬਰਨਾਲਾ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮੁਲਾਜ਼ਮ ਆਗੂ ਸਾਥੀ ਹਿੰਮਤ ਸਿੰਘ ਮੋਹਾਲੀ ਨੇ ਆਪਣੇ ਪਿਤਾ ਸਰਦਾਰ ਹਰਦੇਵ ਸਿੰਘ ਸਪੁੱਤਰ ਸ. ਕਿਰਪਾ ਸਿੰਘ ਦੀ ਅੰਤਿਮ ਅਰਦਾਸ ਸਮੇਂ ਸੀ.ਪੀ.ਐਮ. ਪੰਜਾਬ ਚੰਡੀਗੜ੍ਹ ਇਕਾਈ ਨੂੰ 200 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

No comments:

Post a Comment