''ਇਉਂ ਮੇਰੀ ਧੀ ਦੀ ਮ੍ਰਿਤਕ ਦੇਹ ਦੀ ਦੁਰਗਤ ਕਰਨ ਨਾਲੋਂ ਤਾਂ ਚੰਗਾ ਸੀ ਉਸਨੂੰ ਗੋਲੀ ਹੀ ਮਾਰ ਦਿੰਦੇ'', ਇਹ ਸ਼ਬਦ ਸਨ ਉਸ ਦੁਖਿਆਰੀ ਮਾਂ ਦੇ ਜਿਸ ਦੀ ਧੀ ਨਾਲ ਪਹਿਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਪਿਛੋਂ ਬੜੇ ਹੀ ਵਹਿਸ਼ੀਆਨਾ ਢੰਗ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਕਿਹੋ ਜਿਹੀ ਮਨੋ-ਅਵਸਥਾ ਹੋਵੇਗਾ ਉਸ ਮਾਂ ਦੀ ਜੋ ਆਪਣੀ ਹੀ ਧੀ ਦੇ ਕਾਤਲਾਂ ਨੂੰ ਅਰਜੋਈ ਕਰਦਿਆਂ ਕਹਿ ਰਹੀ ਹੋਵੋ ਕਿ ਜੇ ਮੇਰੀ ਧੀ ਨੂੰ ਮਾਰਨਾ ਹੀ ਸੀ ਤਾਂ ਘੱਟੋ ਘੱਟ ਸੌਖੀ ਮੌਤ ਤਾਂ ਦੇ ਦਿੰਦੇ। ਇਸ ਤੋਂ ਵੀ ਅਗਾਂਹ ਜਾ ਕੇ ਇਹ ਸੋਚਣ ਦੀ ਲੋੜ ਹੈ ਕਿ ਬੇਰਹਿਮੀ ਨਾਲ ਕਤਲ ਕੀਤੀ ਗਈ ਧੀ ਦੀ ਮ੍ਰਿਤਕ ਦੇਹ ਦੀ ਕਿਹੋ ਜਿਹੀ ਹਾਲਤ ਹੋਵੇਗੀ, ਜਿਸਨੂੰ ਦੇਖ ਕੇ ਮਾਂ ਦੀਆਂ ਲੇਰਾਂ ਉਕਤ ਤਰਲੇ 'ਚ ਵਟ ਗਈਆਂ ਹੋਣਗੀਆਂ।
ਇਹ ਹਿਰਦੇਵੇਦਕ ਘਟਨਾ ਹਰਿਆਣੇ ਦੇ ਸੋਨੀਪਤ ਦੀ ਹੈ। ਲੰਘੀ 9 ਮਈ ਨੂੰ ਇੱਥੋਂ ਇੱਕ ਮੁਟਿਆਰ ਨੂੰ ਅਗਵਾ ਕਰਕੇ ਪਹਿਲਾਂ ਉਸ ਨਾਲ ਸਮੂਹਿਕ ਦੁਸ਼ਕਰਮ ਕੀਤਾ ਗਿਆ। ਫ਼ਿਰ ਉਸ ਦੇ ਗੁਪਤ ਅੰਗਾਂ ਦੀ ਬੇਹੁਰਮਤੀ ਕੀਤੀ ਗਈ ਅਤੇ ਪਿਛੋਂ ਉਸ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕਰਕੇ ਲਾਸ਼ ਬੇਪਛਾਣ ਕਰਨ ਦੇ ਮਕਸਦ ਨਾਲ ਉਸ ਦਾ ਚਿਹਰਾ, ਸਿਰ ਅਤੇ ਹੋਰ ਅੰਗ ਕੁਚਲ ਦਿੱਤੇ ਗਏ। ਇਸ ਪਿਛੋਂ ਕਾਤਲਾਂ, ਜਿਨਾਂ ਦੀ ਗਿਣਤੀ ਸੱਤ ਦੱਸੀ ਜਾਂਦੀ ਹੈ, ਨੇ ਇਸ ਧੀ ਦੀ ਮ੍ਰਿਤਕ ਦੇਹ ਰੋਹਤਕ ਵਿਖੇ ਲਾਵਾਰਿਸ ਸੁੱਟ ਦਿੱਤੀ। ਇੱਥੇ ਅਵਾਰਾ ਕੁੱਤਿਆਂ ਨੇ ਇਸ ਬੇਟੀ ਦੇ ਮ੍ਰਿਤਕ ਸਰੀਰ ਦਾ ਚਿਹਰਾ ਅਤੇ ਹੋਰ ਅੰਗ ਨੋਚ ਖਾਧੇ। 11 ਮਈ ਨੂੰ ਕੋਲੋ ਲੰਘਦੇ ਰਾਹਗੀਰਾਂ ਦੀ ਸੂਚਨਾ ਦੇ ਅਧਾਰ' ਤੇ ਇਹ ਮ੍ਰਿਤਕ ਸਰੀਰ ਪੁਲੀਸ ਦੀ ਨਿਗਰਾਨੀ ਹੇਠ ਹਸਪਤਾਲ ਵਿਖੇ ਲਿਆਂਦਾ ਗਿਆ। ਤਿੰਨ ਦਿਨ ਤੋਂ ਆਪਣੀ ਧੀ ਦੀ ਭਾਲ 'ਚ ਆਕਾਸ਼-ਪਤਾਲ ਗਾਹ ਰਹੇ ਮਾਪਿਆਂ ਨੇ ਉਸ ਦੇ ਸਰੀਰ 'ਤੇ ਪਾਏ ਕੱਪੜਿਆਂ ਤੋਂ ਆਪਣੀ ਬੇਟੀ ਦੀ ਪਛਾਣ ਕੀਤੀ। ਵਿਕ੍ਰਤ ਤਰੀਕੇ ਨਾਲ ਕਤਲ ਕਰਕੇ ਅੰਗ ਭੰਗ ਕਰ ਦਿੱਤੀ ਕਿਸੇ ਵੀ ਮ੍ਰਿਤਕ ਜਵਾਨ ਬੇਟੀ ਦੀ ਮਾਤਾ ਦੇ ਵੈਣ ਠੀਕ ਇਹੋ ਜਿਹੇ ਹੀ ਹੋ ਸਕਦੇ ਹਨ ਜਿਹੇ ਜਿਹੀ ਪ੍ਰਤੀਕ੍ਰਿਆ ਉਕਤ ਮਾਤਾ ਨੇ ਦਿੱਤੀ। ਉਂਝ ਕੁਝ ਸੰਭਲ ਜਾਣ ਪਿਛੋਂ ਉਕਤ ਮਾਤਾ ਨੇ ਰੋਹ ਨਾਲ ਮੰਗ ਕੀਤੀ ਕਿ ਉਸ ਦੇ ਬੇਟੀ ਦੇ ਬਲਾਤਕਾਰੀ ਅਤੇ ਕਾਤਲ ਉਸਦੀਆਂ ਅੱਖਾਂ ਸਾਹਮਣੇ ਫਾਹੇ ਲੱਗਣੇ ਚਾਹੀਦੇ ਹਨ।
ਕਾਤਲ ਟੋਲੇ ਦਾ ਸਰਗਨਾ ਸੁਮੀਤ ਅਸਲ 'ਚ ਇਸ ਵਹਿਸ਼ੀਪੁਣੇ ਦਾ ਸ਼ਿਕਾਰ ਹੋਈ ਲੜਕੀ ਨੂੰ ਇਕ ਤੋਂ ਵਧੇਰੇ ਵਾਰ ਆਪਣੇ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕਰ ਚੁੱਕਾ ਸੀ। ਲੜਕੀ ਨੇ ਪਹਿਲਾਂ ਨਰਮ ਸ਼ਬਦਾਂ 'ਚ ਅਤੇ ਪਿਛੋਂ ਸਖਤ ਭਾਸ਼ਾ 'ਚ ਇਨਕਾਰ ਕਰਦਿਆਂ ਉਸਨੂੰ ਭਵਿੱਖ 'ਚ ਆਪਣਾ ਰਾਹ ਰੋਕਣੋਂ ਵਰਜ ਦਿੱਤਾ। ਲੜਕੀ ਦੀ ਇਹ ਆਜ਼ਾਦ ਮਰਜ਼ੀ, ਦਿਲੇਰੀ ਅਤੇ ਸਪੱਸ਼ਟ ਬਿਆਨੀ ਹੀ ਉਸ ਨਾਲ ਹੋਈ ਬੀਤੀ ਦਾ ਅਸਲ ਕਾਰਨ ਬਣੀ।
ਇਹ ਘਟਨਾ ਹਰਿਆਣੇ ਦੀ ਹੈ, ਜਿੱਥੋਂ ਦੀ ਦੰਭੀ ਸਰਕਾਰ ਦੇ ਮੁੱਖ ਮੰਤਰੀ ਨੇ ਉਕਤ ਘਿਣਾਉਣੀ ਘਟਨਾ ਤੋਂ ਠੀਕ ਪਹਿਲਾਂ ''ਓਪਰੇਸ਼ਨ ਦੁਰਗਾ'' ਦੀ ਸ਼ੁਰੂਆਤ ਕੀਤੀ ਸੀ। ਓਪਰੇਸ਼ਨ ਦੁਰਗਾ ਦਾ ਉਦੇਸ਼ ਇਹ ਦੱਸਿਆ ਗਿਆ ਹੈ ਕਿ ਲੜਕੀਆਂ ਆਪਣੇ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਢੁਕਵਾਂ ਸਬਕ ਸਿਖਾਉਣ ਪਰ ਓਪਰੇਸ਼ਨ ਦੁਰਗਾ ਦਾ ਹੀਜ ਪਿਆਜ ਇਸ ਘਟਨਾ ਨੇ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਅਸੀਂ ਸਰਕਾਰ ਨੂੰ ਦੰਭੀ ਇਸ ਲਈ ਕਿਹਾ ਹੈ ਕਿ ਇਸ ਦਾ ਉਕਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਰੇਆਮ ਇਹ ਬਿਆਨ ਦੇ ਚੁੱਕਾ ਹੈ ਕਿ ''ਜੇ ਔਰਤਾਂ ਨੂੰ ਆਜ਼ਾਦੀ ਚਾਹੀਦੀ ਹੈ ਤਾਂ ਉਹ ਨਿਰਵਰਸਤਰ ਹੋ ਕੇ ਘੁੰਮਣ''। ਮੁੱਖ ਮੰਤਰੀ ਦਾ ਉਕਤ ਬਿਆਨ, ਔਰਤਾਂ ਪ੍ਰਤੀ ਹਰਿਆਣਾ ਸਰਕਾਰ ਦੀ ਚਿੰਤਾ ਦਾ ਪਾਜ ਉਘੇੜਣ ਲਈ ਕਾਫੀ ਹੈ। ਖੱਟਰ ਨੇ ਔਰਤਾਂ ਦੀ ਆਜ਼ਾਦੀ ਮਰਜ਼ੀ ਨਾਲ ਘੁੰਮਣ, ਪਹਿਨਣ, ਵਿਚਰਨ ਦੀ ਮੰਗ ਦੇ ਜੁਆਬ ਵਿਚ ਉਕਤ ਮਰਿਆਦਾਹੀਣ ਟਿੱਪਣੀ ਕੀਤੀ ਸੀ। ਅਸਲ 'ਚ ਖੱਟਰ ਨੇ ਆਰ.ਐਸ.ਐਸ. ਦੇ ਕੱਟੜ ਕੈਂਪਾਂ 'ਚੋਂ ਸਿੱਖਿਆ ਲਈ ਹੈ, ਜਿਹੜਾ ਹੈ ਹੀ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਦੀ ਮੂਲੋਂ ਵਿਰੋਧੀ ਮਨੂੰ ਸਮ੍ਰਿਤੀ ਦੇ ਮੁੜ ਲਾਗੂ ਕੀਤੇ ਜਾਣ ਦਾ ਪੂਰਣ ਸਮਰਥਕ।
ਇਕ ਹੋਰ ਤਕਲੀਫਦੇਹ ਮੌਕਾ ਮੇਲ ਵੀ ਧਿਆਨ ਗੋਚਰਾ ਹੈ। ਇਸੇ ਪੰਜ ਮਈ ਨੂੰ ਭਾਰਤ ਦੀ ਸਰਵਉਚ ਅਦਾਲਤ ਦੇ ਤਿੰਨ ਜੱਜਾਂ 'ਤੇ ਆਧਾਰਤ ਬੈਚ ਨੇ 2012 'ਚ ਵਰਤਾਏ ਗਏ ਹੌਲਨਾਕ ਸਮੂਹਿਕ ਬਲਾਤਕਾਰ ਅਤੇ ਕਤਲ ਦੇ ''ਨਿਰਭੈਆ ਮੁਕੱਦਮੇ'' 'ਚ ਚਾਰ ਦੋਸ਼ੀਆਂ ਦੀ ਕਤਲ ਦੀ ਸਜ਼ਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ। ਇਕ ਨਾਬਾਲਗ ਹੋਣ ਦਾ ਲਾਭ ਲੈ ਗਿਆ ਅਤੇ ਛੇਵੇਂ ਨੇ 2013 'ਚ ਤਿਹਾੜ ਜੇਲ੍ਹ 'ਚ ਖੁਦਕੁਸ਼ੀ ਕਰ ਲਈ ਸੀ। ਤਿੰਨਾਂ ਮਾਨਯੋਗ ਜੱਜਾਂ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ''ਮੌਤ ਦੀ ਸਜ਼ਾ ਦਾ ਜੇ ਕੋਈ ਸਭ ਤੋਂ ਢੁਕਵਾਂ ਮਾਮਲਾ ਬਣਦਾ ਹੈ ਤਾਂ ਇਹੋ ਹੈ।'' ਧੀਆਂ ਭੈਣਾਂ ਦੀ ਸੁਰੱਖਿਆ ਦੀ ਜਾਮਨੀ ਚਾਹੁੰਦੇ ਸਭਨਾਂ ਨੇ ਇਸ ਫੈਸਲੇ 'ਤੇ ਤਸੱਲੀ ਜਾਹਿਰ ਕੀਤੀ। ਪੀੜਤ ਨਿਰਭੈਆ ਜਾਂ ਦਾਮਿਨੀ ਦੀ ਮਾਂ ਨੇ ਕਿਹਾ ਕਿ ''10 ਮਈ ਨੂੰ ਮੇਰੀ ਬੇਟੀ ਦਾ ਜਨਮ ਦਿਨ ਪੈਂਦਾ ਹੈ, ਅਦਾਲਤ ਨੇ ਮੇਰੀ ਮ੍ਰਿਤਕ ਬੇਟੀ ਦੀ ਤੜਫਦੀ ਰੂਹ ਨੂੰ ਇਹ ਜਨਮ ਦਿਨ ਦਾ ਤੋਹਫ਼ਾ ਦਿੱਤਾ ਹੈ, ਇਸ ਫੈਸਲੇ ਨਾਲ ਮੇਰੀ ਬੇਟੀ ਜਿਹੀਆਂ ਹੋਰ ਅਨੇਕਾਂ ਬੇਟੀਆਂ ਬਚ ਜਾਣਗੀਆਂ।'' ਪਰ ਇਸ ਨਿਰਭੈਆ ਦੀ ਮਾਂ ਅਤੇ ਕਰੋੜਾਂ ਮੁਟਿਆਰ ਧੀਆਂ ਦੀਆਂ ਮਾਵਾਂ ਦੀ ਆਸ ਇਕੋ ਝਟਕੇ ਨਾਲ ਟੁਕੜੇ ਟੁਕੜੇ ਹੋ ਗਈ ਜਦੋਂ ''ਦਾਮਿਨੀ'' ਦੇ ਜਨਮ ਦਿਨ ਦੇ ਅਗਲੇ ਹੀ ਦਿਹਾੜੇ 11 ਮਈ ਨੂੰ ਸੋਨੀਪਤ ਦੀ ਉਪਰੋਕਤ ਮੁਟਿਆਰ ਦੀ ਮ੍ਰਿਤਕ ਦੇਹ ਉਸੇ ਹਾਲਤ 'ਚ ਪ੍ਰਾਪਤ ਹੋਈ। ਇਹ ਕੋਈ ਇਕੱਲੀ ਜਾਂ ਨਿਵੇਕਲੀ ਘਟਨਾ ਨਹੀਂ। ਇਕੱਲੀ ਦਿੱਲੀ ਵਿਚ ਔਰਤਾਂ ਨਾਲ ਦੁਰਵਿਹਾਰ ਦੇ ਔਸਤ 50 ਮਾਮਲੇ ਰੋਜ਼ਾਨਾ ਵਾਪਰਦੇ ਹਨ ਜਿਨ੍ਹਾਂ 'ਚੋਂ ਚਾਰ ਦੁਸ਼ਕਰਮ ਅਤੇ ਬਲਾਤਕਾਰ ਵਰਗੇ ਸਿਰੇ ਦੇ ਘ੍ਰਿਣਤ ਅਪਰਾਧ ਹੁੰਦੇ ਹਨ। ਜਾਹਿਰ ਹੈ ਅਜਿਹੇ ਕੇਸਾਂ ਵਿਚ ਇਕੱਲੀ ਸਜ਼ਾ ਜਾਂ ਸਖਤ ਕਾਨੂੰਨ ਲਾਜ਼ਮੀ ਹੋਣ ਦੇ ਬਾਵਜੂਦ ਵੀ ਅਜਿਹੇ ਅਪਰਾਧ ਰੋਕਣ 'ਚ ਸਫਲਤਾ ਨਹੀਂ ਮਿਲ ਰਹੀ।
ਅਸਲ 'ਚ ਮੌਜੂਦਾ ਰਾਜ ਪ੍ਰਬੰਧ ਹੀ ਅਰਾਜਕਤਾ, ਅਪਰਾਧਾਂ, ਸਵੈ ਸਿੱਧੀਵਾਦ ਅਤੇ ਕੁਕਰਮਾਂ ਨੂੰ ਜਨਮ ਦੇਣ ਵਾਲਾ ਹੈ। ਮੁਨਾਫੇ ਦੀ ਪੂਰਤੀ ਲਈ ਔਰਤਾਂ ਨੂੰ ਜਿਣਸ ਬਣਾ ਕੇ ਪੇਸ਼ ਕੀਤਾ ਜਾ ਰਿਹਾ । ਜਮਾਤੀ ਰਾਜ 'ਚ ਜਮਾਤੀ ਲੁੱਟ ਤਾਂ ਹੁੰਦੀ ਹੈ ਪਰ ਲਿੰਗ ਅਧਾਰਤ ਵਿਤਕਰਾ ਇਸ ਨਿਜਾਮ ਦੀ ਲਾਜ਼ਮੀ ਪੈਦਾਵਾਰ ਹੈ। ਉਕਤ ਪੱਖੋਂ ਅੱਜ ਸਥਿਤੀ ਹੋਰ ਵੀ ਵਧੇਰੇ ਵਿਗੜ ਚੁੱਕੀ ਹੈ ਕਿਉਂਕਿ ਦੇਸ਼ ਅਤੇ ਸੂਬਿਆਂ 'ਚ ਆਰ.ਐਸ.ਐਸ. ਦੀ ਪਿਛਾਖੜੀ, ਵੇਲਾ ਵਿਹਾ ਚੁੱਕੀ ਵਿਚਾਰਧਾਰਾ 'ਚੋਂ ਸਿਖਲਾਈ ਲੈਣ ਵਾਲੀ ਭਾਜਪਾ ਦੀਆਂ ਸਰਕਾਰਾਂ ਰਾਜ ਗੱਦੀਆਂ 'ਤੇ ਕਾਬਜ਼ ਹੋ ਚੁੱਕੀਆਂ ਹਨ।
ਇਹ ਹੈ ਮੂਲ ਕਾਰਨ ਔਰਤਾਂ ਪ੍ਰਤੀ ਜਿਨਸੀ ਅਪਰਾਧਾਂ ਅਤੇ ਚੌਤਰਫਾ ਵਿਤਕਰਾ ਵਧਣ ਦਾ। ਇਸ ਵਿਰੁੱਧ ਔਰਤਾਂ ਮੈਦਾਨ ਵਿਚ ਨਿੱਤਰ ਵੀ ਰਹੀਆਂ ਹਨ। ਪਰ ਇਹ ਦੇਸ਼ ਦੀ ਖੱਬੀ ਅਤੇ ਜਮਹੂਰੀ ਲਹਿਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮੁੱਦੇ 'ਤੇ ਸੰਗਰਾਮ ਸਿਰਜਣ ਦਾ ਕਾਰਜ ਛੇਤੀ ਤੋਂ ਛੇਤੀ ਆਪਣੇ ਹੱਥ ਲਵੇ। ਵਿਸ਼ਾਲ ਜਨਤਕ ਅੰਦੋਲਨ ਹੀ ਔਰਤਾਂ ਦੇ ਹੱਕਾਂ ਦੀ ਵੱਡੀ ਹੱਦ ਤੱਕ ਰਾਖੀ ਦੀ ਜਾਮਨੀ ਹੋ ਸਕਦਾ ਹੈ। ਫਿਰ ਵੀ ਅਸਲੀ ਹੱਲ ਲੁੱਟ ਰਹਿਤ ਸਮਾਜ ਦੀ ਕਾਇਮੀ ਨਾਲ ਹੀ ਨਿਕਲਣਾ ਹੈ।

No comments:
Post a Comment