ਦੇਸ਼ ਦੇ ਰਾਜਨੀਤਕ ਨਕਸ਼ੇ ਉਪਰ ਤਿੰਨ ਕੁ ਸਾਲ ਪਹਿਲਾਂ ਉਭਰੀ ਇਕ ਨਵੀਂ ਪਾਰਟੀ 'ਆਪ' (ਆਮ ਆਦਮੀ ਦੀ ਪਾਰਟੀ) ਦੀ ਦਿੱਖ ਲਗਾਤਾਰ ਧੁੰਦਲੀ ਹੁੰਦੀ ਜਾ ਰਹੀ ਹੈ। ਭਾਵੇਂ ਇਹ ਪਾਰਟੀ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੈ, ਪਰ ਸ਼ਾਇਦ ਇਸਦੇ ਪੂਰੀ ਤਰ੍ਹਾਂ ਅਲੋਪ ਹੋ ਜਾਣ ਲਈ ਕੁਝ ਸਮਾਂ ਹੋਰ ਉਡੀਕਣਾ ਪਵੇਗਾ। ਇਕ ਅਗਾਂਹ ਵਧੂ ਤੇ ਲੋਕ ਪੱਖੀ ਭਵਿੱਖੀ ਰਾਜਨੀਤਕ ਲਹਿਰ ਦੇ ਨਜ਼ਰੀਏ ਤੋਂ ਅਜਿਹਾ ਹੋਣਾ ਸ਼ੁਭ ਸ਼ਗਨ ਕਿਹਾ ਜਾਣਾ ਚਾਹੀਦਾ ਹੈ। 'ਆਪ' ਦੀ ਇਸ ਮੌਜੂਦਾ ਤਰਸਯੋਗ ਹਾਲਤ ਲਈ ਕੋਈ ਬਾਹਰੀ ਤਾਕਤ ਨਹੀਂ, ਬਲਕਿ ਇਸਦੇ ਨੇਤਾਵਾਂ ਦੀ ਗਲਤ ਸੋਚ, ਕਹਿਣੀ ਤੇ ਕਰਨੀ ਵਿਚ ਵੱਡਾ ਪਾੜਾ ਅਤੇ ਸੁਪਨਮਈ ਵਾਅਦਿਆਂ ਦੇ ਹਵਾਈ ਗੁਬਾਰੇ ਦਾ ਫਟ ਜਾਣਾ ਹੀ ਮੁੱਖ ਜ਼ਿੰਮੇਵਾਰ ਹਨ। ਭਾਵੇਂ ਸਮਾਜਿਕ ਵਿਗਿਆਨ ਦੇ ਜਾਣਕਾਰ 'ਆਪ' ਦੇ ਪਰਗਟ ਹੋਣ ਦੇ ਕਾਰਨਾਂ, ਉਦੇਸ਼ਾਂ ਤੇ ਸੋਮਿਆਂ ਬਾਰੇ ਭਲੀ ਭਾਂਤ ਜਾਣਦੇ ਸਨ, ਪਰ ਕਾਂਗਰਸ ਤੇ ਭਾਜਪਾ ਸਰਕਾਰਾਂ ਦੀਆਂ ਤਬਾਹਕੁੰਨ ਨੀਤੀਆਂ ਤੇ ਭਰਿਸ਼ਟਾਚਾਰੀ ਕਾਰਵਾਈਆਂ ਤੋਂ ਸਧਾਰਨ ਜਨਤਾ ਏਨੀ ਪ੍ਰੇਸ਼ਾਨ ਸੀ ਕਿ ਉਸਨੂੰ 'ਆਪ' ਵਲੋਂ ਸਾਫ-ਸੁੱਥਰੀ ਰਾਜਨੀਤੀ ਦੇ ਕੀਤੇ ਗਏ ਵਾਅਦਿਆਂ, ਦਿਲ ਖਿਚਵੇਂ ਲੱਛੇਦਾਰ ਭਾਸ਼ਨਾਂ ਤੇ ਪ੍ਰਚਾਰ ਮਾਧਿਅਮਾਂ ਉਪਰ ਕੀਤੇ ਗਏ ਧੂੰਆਂਧਾਰ ਪ੍ਰਚਾਰ ਵਿਚ 'ਆਪ' ਰਾਹੀਂ ਇਕ ਚੰਗੇਰੀ ਜ਼ਿੰਦਗੀ ਦੇਣ ਵਾਲੀ 'ਆਪ' ਦੀ ਸਰਕਾਰ ਬਣਨ ਦੀ ਆਸ ਬੱਝਦੀ ਦਿਖਾਈ ਦਿੱਤੀ।
ਇਨਕਲਾਬੀ, ਜਮਹੂਰੀ, ਦੇਸ਼ ਭਗਤ ਤੇ ਖੱਬੀ ਵਿਚਾਰਧਾਰਾ ਦੇ ਅਨੁਆਈਆਂ ਵਲੋਂ ਆਜ਼ਾਦੀ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੇ ਸੰਘਰਸ਼ ਵਿਚ ਹੱਸ ਹੱਸ ਕੇ ਫਾਂਸੀਆਂ ਚੜ੍ਹਨ, ਉਮਰ ਕੈਦਾਂ ਕੱਟਣ, ਤਸੀਹੇ ਝੱਲਣ, ਜਾਇਦਾਦਾਂ ਕੁਰਕ ਕਰਾਉਣ ਤੇ ਜਨਤਕ ਘੋਲਾਂ ਦੌਰਾਨ ਹਰ ਤਰ੍ਹਾਂ ਦੇ ਜਬਰ ਦਾ ਟਾਕਰਾ ਕਰਨ ਨਾਲੋਂ ਵੀ, ਲੋਕਾਂ ਵਲੋਂ, ਅਰਵਿੰਦ ਕੇਜਰੀਵਾਲ ਵਲੋਂ ਨੌਕਰੀ ਦੌਰਾਨ ਮੋਟੀ ਤਨਖਾਹ ਦੇ ਨਾਲ ਕੋਈ ਭਰਿਸ਼ਟਾਚਾਰ ਨਾ ਕਰਨ ਦੀ 'ਕੁਰਬਾਨੀ' ਨੂੰ ਵਡੇਰਾ ਬਣਾ ਦਿੱਤਾ ਗਿਆ! ਸਰਮਾਏਦਾਰੀ ਪ੍ਰਬੰਧ ਦੀ ਉਪਜ ਬੇਕਾਰੀ, ਗਰੀਬੀ, ਅਨਪੜ੍ਹਤਾ, ਭੁਖਮਰੀ, ਭਰਿਸ਼ਟਾਚਾਰ ਆਦਿ ਸਭ ਮਸਲਿਆਂ ਨੂੰ ਕੇਜਰੀਵਾਲ ਰੂਪੀ ਪੂੰਜੀਵਾਦ ਦੀ ਕਾਇਮੀ ਨਾਲ ਹੀ ਹੱਲ ਹੋ ਜਾਣ ਦਾ ਭਰਮ ਪਾਲ ਕੇ ਦਰਮਿਆਨੇ ਵਰਗਾਂ ਦੇ ਅਨੇਕਾਂ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਨੇ ਵੱਡੀਆਂ ਉਮੀਦਾਂ ਨਾਲ 'ਆਪ' ਵਿਚ ਸ਼ਮੂਲੀਅਤ ਕੀਤੀ। ਨਾਲ ਹੀ ਸ਼ੋਸ਼ਲ ਮੀਡੀਆ ਰਾਹੀਂ 'ਆਪ' ਦਾ ਏਨਾ ਪ੍ਰਚਾਰ ਛੇੜ ਦਿੱਤਾ ਗਿਆ ਕਿ ਜਿਸ ਨਾਲ ਸਧਾਰਨ ਜਨਤਾ ਦਾ ਚੋਖਾ ਭਾਗ ਸੁੱਤੇ ਸਿੱਧ ਹੀ ਪ੍ਰਭਾਵਿਤ ਹੋਣ ਤੋਂ ਬਚ ਨਾ ਸਕਿਆ। ਬਹੁਤ ਸਾਰੇ ਲੋਕਾਂ ਨੇ ਤਾਂ ਇਥੋਂ ਤੱਕ ਆਖਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਦੇ ਸਾਰੇ ਕਮਿਊਨਿਸਟਾਂ ਅਤੇ ਦੂਸਰੇ ਖੱਬੇ ਪੱਖੀਆਂ ਦੀ ਰਾਜਨੀਤੀ, ਨਾਅਰੇ ਅਤੇ ਅਮਲ (?) ਕਿਉਂਕਿ 'ਆਪ' ਆਗੂਆਂ ਨੇ ਅਪਣਾ ਲਏ ਹਨ, ਇਸ ਲਈ ਸ਼ਾਇਦ ਹੁਣ ਖੱਬੇ ਪੱਖੀ ਵਿਚਾਰਾਂ ਦੀ ਭਾਰਤੀ ਰਾਜਨੀਤੀ ਵਿਚ ਕੋਈ ਥਾਂ ਨਹੀਂ ਰਹੀ। ਅਜਿਹੇ ਸੱਜਣ ਇਹ ਵੀ ਭੁਲ ਗਏ ਕਿ ਜਵਾਹਰ ਲਾਲ ਨਹਿਰੂ ਦੇ 'ਸਮਾਜਵਾਦ', ਇੰਦਰਾ ਗਾਂਧੀ ਦੇ 'ਗਰੀਬੀ ਹਟਾਉਣ ਦੇ ਵਾਅਦੇ', ਰਾਜਿਆਂ ਦੇ ਭੱਤੇ ਖਤਮ ਕਰਨ ਤੇ ਬੈਂਕਾਂ ਦਾ ਰਾਸ਼ਟਰੀਕਰਨ ਵਰਗੇ ਅੱਗੇ ਵਧੂ ਕਦਮ ਅਤੇ ਜੈਪ੍ਰਕਾਸ਼ ਨਰਾਇਣ ਦੇ 'ਸੰਪੂਰਨ ਇਨਕਲਾਬ' ਦੇ ਨਾਅਰੇ ਤਾਂ 'ਆਪ' ਨਾਲੋਂ ਵੀ ਜ਼ਿਆਦਾ ਲੋਕ ਪੱਖੀ ਜਾਪਦੇ ਸਨ, ਪ੍ਰੰਤੂ ਉਨ੍ਹਾਂ ਸਾਰੇ ਵਾਅਦਿਆਂ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ। ਅਸੀਂ ਇੱਥੇ ਇਹ ਗੱਲ ਬੜੀ ਸਾਫ਼ਗੋਈ ਨਾਲ ਕਹਿਣਾ ਚਾਹੁੰਦੇ ਹਾਂ ਕਿ 'ਆਪ' ਦੇ ਗਠਨ ਪਿੱਛੇ ਮੁੱਖ ਕਾਰਕ ਭਾਰਤੀ ਹਾਕਮ ਜਮਾਤਾਂ ਹਨ, ਜੋ ਇਹ ਕਤਈ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੀ ਲੁੱਟ ਤੋਂ ਅੱਕੇ ਲੋਕ ਖੱਬੇ ਪੱਖ ਦੇ ਪ੍ਰੋਗਰਾਮ ਨੂੰ ਅਪਣਾ ਕੇ ਅੰਤ ਨੂੰ ਉਨ੍ਹਾਂ ਦੇ ਲੁੱਟ ਅਧਾਰਤ ਰਾਜ ਪ੍ਰਬੰਧ ਦੇ ਖਾਤਮੇ ਵਾਲੇ ਰਾਹ ਪੈਣ। ਉਹ ਚਾਹੁੰਦੇ ਹਨ ਕਿ ਲੋਕ ਇਸੇ ਢਾਂਚੇ 'ਚ ਕੁੱਟ ਤੇ ਲੁੱਟ ਜ਼ਰੀ ਜਾਣ ਅਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਹਾਕਮ ਧਿਰਾਂ ਦੀਆਂ ਪਾਰਟੀਆਂ ਦੀ ਹੀ ਅਦਲਾ-ਬਦਲਾ ਕਰੀ ਜਾਣ। ਭਾਜਪਾ ਆਗੂਆਂ ਦਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕੀਤਾ ਗਿਆ ਪ੍ਰਚਾਰ ਤਾਂ ਕਿਸੇ ''ਸਮਾਜਵਾਦੀ ਕਰਾਂਤੀ'' ਦੀ ਆਮਦ ਦੀ ਸੰਭਾਵਨਾ ਤੋਂ ਘੱਟ ਨਹੀਂ ਸੀ! ਇਸ ਲਈ 'ਆਪ', ਜਿਸਦੇ ਆਗੂ ਕਿਸੇ ਵੀ ਵਿਚਾਰਧਾਰਾ ਤੋਂ ਮੁਕਤ (ਅਸਲ ਵਿਚ ਪੂੰਜੀਵਾਦੀ ਵਿਚਾਰਧਾਰਾ ਦੇ ਅਨੁਆਈ ਹੋਣ ਦਾ ਕਬੂਲਨਾਮਾ) ਅਤੇ ਪੂੰਜੀਵਾਦੀ ਢਾਂਚੇ ਦੀ ਹਮਾਇਤੀ ਹੋਣ ਦਾ ਐਲਾਨ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਨ, ਦਾ ਕੀਤੇ ਵਾਅਦਿਆਂ ਤੋਂ ਮੁਕਰਨਾ, ਨੇਤਾਵਾਂ ਦਾ ਭਰਿਸ਼ਟਾਚਾਰੀ ਤੇ ਹੋਰ ਅਨੈਤਿਕ ਕੰਮਾਂ ਵਿਚ ਲਿਪਤ ਹੋਣਾ ਤੇ ਰਾਜ ਭਾਗ ਨਾ ਮਿਲਣ ਪਿਛੋਂ ਦਲ ਬਦਲੀ ਕਰਕੇ ਦੂਸਰੀਆਂ ਰਾਜਨੀਤਕ ਪਾਰਟੀਆਂ ਵਿਚ ਸ਼ਾਮਲ ਹੋ ਜਾਣਾ ਸੁਭਾਵਿਕ ਹੈ। ਖੁੱਲ੍ਹੀ ਮੰਡੀ ਤੇ ਨਿੱਜੀਕਰਨ ਦੇ ਹਮਾਇਤੀ, ਕਾਰਪੋਰੇਟ ਘਰਾਣਿਆਂ ਦੇ ਸ਼ੁੱਭ ਚਿੰਤਕ ਅਤੇ ਵੱਖ ਵੱਖ ਕੰਮਾਂ-ਕਾਰਾਂ ਵਿਚੋਂ ਕਰੋੜਾਂ ਰੁਪਏ ਕਮਾ ਕੇ ਬਣੇ ਅਮੀਰ ਸ਼ਹਿਜ਼ਾਦਿਆਂ ਦਾ ਕੁਰਸੀ ਦੀ ਲਾਲਸਾ ਵਿਚ ਪਾਰਟੀ ਛੱਡਣਾ, ਧੜੇਬੰਦੀ ਕਰਨਾ ਅਤੇ ਦਲ ਬਦਲੀ ਕਰਕੇ ਕਿਸੇ ਦੂਸਰੇ ਦਲ ਵਿਚ ਛਾਲ ਮਾਰਕੇ ਸ਼ਾਮਿਲ ਹੋਣਾ ਵਿਗਿਆਨਕ ਰਾਜਨੀਤਕ ਚੇਤਨਾ ਤੋਂ ਸੱਖਣੇ ਪ੍ਰੰਤੂ ਗੰਭੀਰ ਤੇ ਇਮਾਨਦਾਰ ਲੋਕਾਂ ਲਈ ਜ਼ਰੂਰ ਅਫਸੋਸਨਾਕ ਤੇ ਦੁਖਦਾਈ ਹੋ ਸਕਦਾ ਹੈ, ਪ੍ਰੰਤੂ ਲੋਕ ਪੱਖੀ ਵਿਗਿਆਨਕ ਵਿਚਾਰਧਾਰਾ ਨਾਲ ਲੈਸ ਧਿਰਾਂ ਨੂੰ ਇਸ ਉਪਰ ਕੋਈ ਅਫਸੋਸ ਜਾਂ ਹੈਰਾਨੀ ਨਹੀਂ ਹੈ। 'ਆਪ' ਦੇ ਆਗੂਆਂ ਵਿਚ ਵੱਡੀ ਗਿਣਤੀ ਲੋਕ ਸਾਮਰਾਜ ਦੇ ਹਮਾਇਤੀ, ਫਿਰਕੂ ਸੋਚ ਦੇ ਧਾਰਨੀ ਅਤੇ ਪੂੰਜੀਵਾਦੀ ਵਿਕਾਸ ਮਾਡਲ ਦੇ ਕੱਟੜ ਹਮਾਇਤੀ ਹਨ। 'ਆਪ' ਦੇ ਕੁਝ ਆਗੂ, ਜੋ ਲੋਕਾਂ ਦੀਆਂ ਮਜ਼ਬੂਰੀਆਂ ਤੋਂ ਲਾਹਾ ਲੈ ਕੇ ਨਵੇਂ ਨਵੇਂ ਧਨਵਾਨ ਬਣੇ ਹਨ, ਵੀ ਰਾਜਨੀਤੀ ਵਿਚ ਸ਼ਿਰਕਤ ਕਰਕੇ ਆਪਣੇ ਭਵਿੱਖ ਨੂੰ ਜਲਦੀ ਤੋਂ ਜਲਦੀ ਹੋਰ ਨਿਖਾਰਣਾ ਚਾਹੁੰਦੇ ਸਨ। ਹੁਣ ਜਦੋਂ ਉਨ੍ਹਾਂ ਦਾ ਸ਼ੇਖਚਿੱਲੀਵਾਦ ਖੇਰੂੰ ਖੇਰੂੰ ਹੋ ਗਿਆ ਹੈ, ਤਦ ਉਹ 'ਆਪ' ਦੀ ਡੁਬ ਰਹੀ ਬੇੜੀ ਵਿਚੋਂ ਛਾਲ ਮਾਰਕੇ ਬਾਹਰ ਕੁੱਦਣ ਲਈ ਵੱਖ ਵੱਖ ਬਹਾਨੇ ਘੜ ਰਹੇ ਹਨ। 'ਆਪ' ਦੇ ਖੱਬੇ ਪੱਖੀ ਫੋਕੇ ਨਾਅਰਿਆਂ ਦੇ 'ਰੋਮਾਂਸ' ਰਾਹੀਂ ਦੇਸ਼ ਦਾ ਮੌਜੂਦਾ ਢਾਂਚਾ ਬਦਲਣਾ ਨਾ ਤਾਂ ਸੰਭਵ ਹੈ ਤੇ ਨਾ ਹੀ 'ਸਮਾਜਿਕ ਪਰਿਵਰਤਨ' ਦੇ ਕਾਰਜ ਲਈ ਸਹਾਇਕ ਸਿੱਧ ਹੋ ਸਕਦਾ ਹੈ।
ਇਹ ਕੌੜੀ ਸੱਚਾਈ ਵੀ ਯਾਦ ਰੱਖਣਯੋਗ ਹੈ ਕਿ ਜੋ ਲੋਕ 'ਆਪ' ਤੋਂ ''ਇਨਕਲਾਬ'' ਦੀ ਆਸ ਲਾਈ ਬੈਠੇ ਸਨ, ਉਹ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਂਦ 'ਚ ਆਈ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਦੇ 'ਰੈਡੀਕਲ' ਨਾਅਰਿਆਂ ਤੇ ਇਸ ਦੇ ਆਗੂਆਂ ਦੇ ਲੱਛੇਦਾਰ ਭਾਸ਼ਣਾਂ ਤੋਂ ਵੀ ਇੰਝ ਹੀ ਪ੍ਰਭਾਵਿਤ ਹੋਏ ਸਨ। ਇਸ ਤੋਂ ਕਈ ਸਾਲ ਪਹਿਲਾਂ ਅਨੇਕਾਂ ਲੋਕ ਦਲਬਦਲੀਆਂ ਅਤੇ ਗੱਪਾਂ ਦੇ ਮਾਹਿਰ ਬਲਵੰਤ ਸਿੰਘ ਰਾਮੂਵਾਲੀਏ ਦੀ ਲੋਕ ਭਲਾਈ ਪਾਰਟੀ ਮਗਰ ਵੀ ਵਹੀਰਾਂ ਘੱਤ ਕੇ ਹੋ ਤੁਰੇ ਸਨ। ਆਸਾਮ ਅੰਦਰ ਇਸੇ ਢੰਗ ਨਾਲ ਹੋਂਦ ਵਿਚ ਆਈ ਅਸਾਮ ਗਣ ਪਰੀਸ਼ਦ ਨੂੰ ਤਾਂ ਉਥੋਂ ਦੇ ਲੋਕਾਂ ਨੇ ਸੂਬੇ ਦੀ ਵਾਗਡੋਰ ਵੀ ਸੌਂਪ ਦਿੱਤੀ ਸੀ। ਪਰ ਉਨ੍ਹਾਂ ਦਾ ਜੋ ਹਸ਼ਰ ਹੋਇਆ, ਉਹ ਵੀ ਸਭ ਦੇ ਸਾਹਮਣੇ ਹੈ ਅਤੇ 'ਹਸ਼ਰ' ਆਪ ਦਾ ਵੀ ਕੋਈ ਇਸ ਤੋਂ ਵੱਖਰਾ ਨਹੀਂ ਹੋਣ ਲੱਗਾ। ਬਦਕਿਸਮਤੀ ਦੀ ਗੱਲ ਇਹ ਹੈ ਕਿ ਰਿਵਾਇਤੀ ਸਰਮਾਏਦਾਰ- ਜਾਗੀਰਦਾਰ ਪੱਖੀ ਪਾਰਟੀਆਂ ਤੋਂ ਕਿਨਾਰਾ ਕਰਨ ਵਾਲੇ ਲੋਕ ਉਹੀ ਮਾਰੂ ਤਜ਼ਰਬਾ ਵਾਰ ਵਾਰ ਦੁਹਰਾਈ ਜਾ ਰਹੇ ਹਨ। ਅਸੀਂ ਤਬਦੀਲੀ ਦੇ ਇੱਛੁਕ ਲੋਕਾਂ ਨੂੰ ਕੇਵਲ ਇੰਨਾ ਹੀ ਕਹਿਣਾ ਚਾਹਾਂਗੇ ਕਿ ਕਾਂਗਰਸ-ਭਾਜਪਾ-ਅਕਾਲੀ ਆਦਿ ਦੇ ਰਾਜ ਕਰਨ ਦੇ ਢੰਗ ਤਰੀਕਿਆਂ 'ਚੋਂ ਜਿਹੜੇ ਨੁਕਸ ਲੋਕ ਦੇਖ ਜਾਂ ਮਹਿਸੂਸ ਕਰ ਰਹੇ ਹਨ, ਉਹ ਅਸਲ 'ਚ ਪੂੰਜੀਵਾਦੀ ਪ੍ਰਬੰਧ ਦੀ ਦੇਣ ਹਨ। ਅਤੇ ਪੂੰਜੀਵਾਦੀ ਪ੍ਰਬੰਧ ਦੀ ਹਾਮੀ ਕੋਈ ਵੀ ਰਾਜਨੀਤਕ ਪਾਰਟੀ ਉਕਤ ਨੁਕਸਾਂ ਤੋਂ ਕਦੀ ਵੀ ਛੁਟਕਾਰਾ ਨਹੀਂ ਦਿਵਾ ਸਕਦੀ।
ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਸਦਕਾ ਜਿਸ ਤਰ੍ਹਾਂ ਲੋਕਾਂ ਨੇ ਦਿੱਲੀ ਕਾਰਪੋਰੇਸ਼ਨ ਦੀਆਂ ਚੋਣਾਂ ਅੰਦਰ 'ਆਪ' ਨੂੰ ਰੱਦ ਕੀਤਾ ਹੈ ਤੇ ਇਸਤੋਂ ਪਹਿਲਾਂ 'ਆਪ' ਦਾ ਜਿਹੜਾ ਹਸ਼ਰ ਪੰਜਾਬ ਤੇ ਗੋਆ ਦੀਆਂ ਅਸੈਂਬਲੀ ਚੋਣਾਂ ਵਿਚ ਹੋਇਆ ਹੈ (ਜਿੱਥੇ ਉਹ ਜਿੱਤ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਸਨ), ਅਸਲ ਵਿਚ ਉਹ ਇਸ ਪਾਰਟੀ ਦੀ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਸੋਚ ਅਤੇ ਕਹਿਣੀ ਤੇ ਕਰਨੀ ਦੇ ਅੰਤਰ ਦਾ ਹੀ ਨਤੀਜਾ ਹੈ। 'ਆਪ' ਵਿਚ ਚਲ ਰਿਹਾ ਮੌਜੂਦਾ ਘਮਾਸਾਨ ਅਸਲ ਵਿਚ ਗੱਦੀ ਦੀ ਲਾਲਸਾ ਲਈ ਇਕੱਠੇ ਹੋਏ ਖੁਦਗਰਜ਼ ਆਗੂਆਂ ਦੀ ਨਿਰਾਸ਼ਤਾ ਤੇ ਕਿਸੇ ਲੋਕ ਪੱਖੀ ਸੋਚ ਤੋਂ ਸੱਖਣੇ ਦਿਸ਼ਾ ਹੀਣ ਰਾਜਨੀਤੀਵਾਨਾਂ ਦੀ ਭੀੜ ਦੇ ਖਿੰਡਰ ਜਾਣ ਦਾ ਪ੍ਰਤੀਕ ਹੈ।
ਬਹੁਤ ਸਾਰੇ ਪੰਜਾਬੀ ਵੀਰਾਂ ਤੇ ਭੈਣਾਂ ਨੇ ਜੋ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਹੋਰ ਕਈ ਦੇਸ਼ਾਂ ਵਿਚ ਵਸੇ ਹੋਏ ਹਨ, 'ਆਪ' ਦੀ ਤਨ, ਮਨ, ਧਨ ਨਾਲ ਸੇਵਾ ਕੀਤੀ। ਬਹੁਤ ਸਾਰੇ ਖੱਬੇ ਪੱਖੀ ਲੋਕ, ਜੋ ਵਿਦੇਸ਼ਾਂ ਵਿਚ ਬੈਠ ਕੇ ਭਾਰਤ ਅੰਦਰ ਇਨਕਲਾਬੀ ਲਹਿਰ ਵਿਕਸਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਤੇ ਵਿਦੇਸ਼ੀ ਧਰਤੀ ਉਤੇ ਗਦਰੀ ਬਾਬਿਆਂ, ਊਧਮ ਸਿੰਘ ਸੁਨਾਮ ਤੇ ਭਗਤ ਸਿੰਘ ਵਰਗੇ ਯੋਧਿਆਂ ਦੇ ਯਾਦਗਾਰੀ ਮੇਲੇ ਲਗਾਉਂਦੇ ਹਨ, ਵੀ ਦੇਸ਼ ਆਉਣ ਸਮੇਂ ਆਪਣੇ ਨਾਲ ਵਾਪਰੀਆਂ ਖੱਜਲ-ਖੁਆਰ ਕਰਨ ਵਾਲੀਆਂ ਔਕੜਾਂ ਦੇ ਕੌੜੇ ਤਜ਼ਰਬਿਆਂ ਅਤੇ ਪੰਜਾਬ ਨੂੰ ਦੋ ਲੁਟੇਰੀਆਂ ਧਿਰਾਂ ਅਕਾਲੀ ਦਲ ਤੇ ਭਾਜਪਾ ਗਠਜੋੜ ਅਤੇ ਕਾਂਗਰਸ ਤੋਂ ਮੁਕਤ ਕਰਕੇ ਇਕ ਤੀਸਰਾ ਭਰੋਸੇਯੋਗ ਲੋਕ ਪੱਖੀ ਰਾਜਨੀਤਕ ਮੁਤਬਾਦਲ ਕਾਇਮ ਕਰਨ ਦੇ ਆਸ਼ੇ ਨਾਲ ਜਜ਼ਬਾਤੀ ਰੂਪ ਵਿਚ 'ਆਪ' ਨਾਲ ਜੁੜ ਗਏ। ਕਈ ਸੱਜਣ ਤਾਂ 'ਆਪ' ਦੀ ਸਰਕਾਰ ਬਣਨ ਸਮੇਂ ਆਪਣੇ ਵਿਉਪਾਰ ਨੂੰ ਪ੍ਰਫੁਲਤ ਕਰਨ ਦੀਆਂ ਸਕੀਮਾਂ ਵੀ ਘੜ ਰਹੇ ਸਨ। ਉਹ ਲੋਕ ਅੱਜ ਨਿਰਾਸ਼ ਹਨ। ਖੱਬੀ ਲਹਿਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਦੇਸ਼ਾਂ ਵਿਚ ਬੈਠੇ ਭਾਰਤੀਆਂ, ਖਾਸਕਰ ਪੰਜਾਬੀਆਂ, ਨਾਲ ਆਪਣੀਆਂ ਰਾਜਨੀਤਕ ਵਿਚਾਰਧਾਰਕ ਤੰਦਾਂ ਮੁੜ ਜੋੜਨ ਤੇ ਉਨ੍ਹਾਂ ਮਿੱਤਰਾਂ ਨੂੰ ਉਨ੍ਹਾਂ ਦੀ ਬਣਦੀ ਸਤਿਕਾਰ ਯੋਗ ਜਗ੍ਹਾ ਉਤੇ ਮੁੜ ਲੈ ਕੇ ਆਉਣ ਲਈ ਯਤਨ ਕਰਨ।
ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਜਿਹੜੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਤੇ ਹੋਰ ਸੁਹਿਰਦ ਲੋਕ 'ਆਪ' ਨਾਲ ਵੱਡੀਆਂ ਉਮੰਗਾਂ ਲੈ ਕੇ ਜੁੜੇ ਸਨ, ਹੁਣ ਨਿਰਾਸ਼ ਹੋ ਕੇ ਕਿਤੇ ਘਰੀਂ ਤਾਂ ਨਹੀਂ ਬਹਿ ਜਾਣਗੇ ਜਾਂ ਕਿਸੇ ਦੂਸਰੀ ਲੁਟੇਰੀ ਪਾਰਟੀ ਦੇ ਸੰਗ ਤਾਂ ਨਹੀਂ ਜਾ ਮਿਲਣਗੇ? ਗਲਤ ਦਿਸ਼ਾ 'ਤੇ ਉਸਰੀਆਂ ਜਨਤਕ ਲਹਿਰਾਂ ਜਾਂ ਰਾਜਨੀਤਕ ਪਾਰਟੀਆਂ ਦਾ ਪਤਣ ਤਾਂ ਉਨ੍ਹਾਂ ਦੇ ਆਪਣੇ ਅਮਲਾਂ ਕਾਰਨ ਹੀ ਹੁੰਦਾ ਹੈ, ਪ੍ਰੰਤੂ ਜਿਹੜੀ ਪਸਤ ਹਿੰਮਤੀ ਇਨ੍ਹਾਂ ਪਿੱਛੇ ਲਾਮਬੰਦ ਹੋਏ ਇਮਾਨਦਾਰ ਤੇ ਸੁਹਿਰਦ ਲੋਕਾਂ ਦੇ ਮਨਾਂ ਅੰਦਰ ਪੈਦਾ ਹੁੰਦੀ ਹੈ, ਉਹ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੁੰਦਾ ਹੈ। 'ਆਪ' ਸੰਗ ਜਜ਼ਬਾਤੀ ਤੇ ਕੁਝ ਕਰਨ ਦੀ ਇੱਛਾ ਨਾਲ ਜੁੜੇ ਲੋਕਾਂ ਦੇ ਮਨਾਂ ਅੰਦਰ ਜੇਕਰ ਚੰਗੇ ਭਵਿੱਖ ਲਈ ਲੜਨ ਦੀ ਇੱਛਾ ਮੱਧਮ ਪੈ ਜਾਂਦੀ ਹੈ (ਜਿਸਦਾ ਸੂਝਵਾਨ ਚਿੰਤਕਾਂ ਨੂੰ ਪਹਿਲਾਂ ਹੀ ਖਦਸ਼ਾ ਸੀ), ਤਦ ਫਿਰ ਇਹ
''ਦਿਨ ਢਲ ਗਿਆ, ਰਾਤ ਹੋ ਗਈ,
ਜਿਸ ਬਾਤ ਕਾ ਡਰ ਥਾ, ਵੁਹੀ ਬਾਤ ਹੋ ਗਈ।''
ਵਾਲੀ ਗੱਲ ਹੋਈ ਜਾਪਦੀ ਹੈ।
ਇਸ ਖਤਰਨਾਕ ਵਰਤਾਰੇ ਨੂੰ ਹਰ ਹੀਲੇ ਰੋਕਿਆ ਜਾਣਾ ਚਾਹੀਦਾ ਹੈ। ਕਾਂਗਰਸ ਅਤੇ ਭਾਜਪਾ ਸਰਕਾਰਾਂ ਦੇ (ਸਮੇਤ ਇਤਿਹਾਦੀਆਂ ਦੇ) ਲੋਕ ਵਿਰੋਧੀ ਕਿਰਦਾਰ ਕਾਰਨ ਉਨ੍ਹਾਂ ਵਿਰੁੱਧ ਉਠੇ ਜਨਤਕ ਰੋਹ ਦੇ ਖਿਲਾਅ ਨੂੰ ਜੋ 'ਆਪ' ਨੇ ਭਰਨ ਦਾ ਯਤਨ ਕੀਤਾ ਹੈ ਤੇ ਜਿਸਨੇ ਅਸਫਲ ਹੋਣਾ ਹੀ ਸੀ, ਹੁਣ ਉਸ ਖਿਲਾਅ ਨੂੰ ਭਰਨ ਵਾਸਤੇ ਖੱਬੀਆਂ ਸ਼ਕਤੀਆਂ ਨੂੰ ਬਦਲਵੇਂ ਲੋਕ ਪੱਖੀ ਪ੍ਰੋਗਰਾਮ ਅਤੇ ਜਨਤਕ ਸੰਘਰਸ਼ਾਂ ਦੇ ਬਲਬੂਤੇ ਇਕ ਠੋਸ ਤਾਕਤ ਦੇ ਰੂਪ ਵਿਚ ਅੱਗੇ ਆਉਣਾ ਚਾਹੀਦਾ ਹੈ। ਅਜਿਹੇ ਕਾਰਜ ਦੇ ਸੰਪੂਰਨ ਹੋਣ ਲਈ ਖੱਬੇ ਪੱਖੀ ਦਲਾਂ ਕੋਲ ਪ੍ਰੋਗਰਾਮ ਵੀ ਹੈ ਤੇ ਲੋੜੀਂਦੀ ਇੱਛਾ ਸ਼ਕਤੀ ਵੀ ਹੈ। ਅਜਿਹਾ ਢੁਕਵਾਂ ਸਮਾਂ ਬਿਲਕੁਲ ਅਜ਼ਾਈ ਨਹੀਂ ਗੁਆਇਆ ਜਾਣਾ ਚਾਹੀਦਾ।

No comments:
Post a Comment