Thursday 1 June 2017

ਸਹਾਇਤਾ (ਸੰਗਰਾਮੀ ਲਹਿਰ-ਜੂਨ 2017)

ਸਾਥੀ ਬਖਤੌਰ ਸਿੰਘ ਦੂਲੋਵਾਲ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਪਾਰਟੀ ਸੂਬਾ ਕਮੇਟੀ ਨੂੰ ਪੰਜ ਹਜ਼ਾਰ ਰੁਪਏ, ਜ਼ਿਲ੍ਹਾ ਕਮੇਟੀ ਨੂੰ ਸਾਢੇ ਚਾਰ ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ ਪੰਜ ਸੌ ਰੁਪਏ ਸਹਾਇਤਾ ਵਜੋਂ ਭੇਜੇ
 
ਮਾਤਾ ਹਰਦੇਵ ਕੌਰ ਵਜੀਦਕੇ ਕਲਾਂ ਜਿਲ੍ਹਾ ਬਰਨਾਲਾ ਦੀ ਅੰਤਿਮ ਅਰਦਾਸ ਸਮੇਂ ਉਹਨਾਂ ਦੇ ਪੁਤਰ ਸ. ਹਰਬੰਸ ਸਿੰਘ ਅਕਾਲੀ ਵੇਲਾ ਵਲੋਂ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਬਰਨਾਲਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਰਹੂਮ ਪਿਆਰਾ ਸਿੰਘ ਪਿੰਡ ਹਿਮਾਯੂਪੁਰ (ਜ਼ਿਲ੍ਹਾ ਲੁਧਿਆਣਾ) ਦੇ ਅੰਤਮ ਸਮਾਗਮ ਸਮੇਂ ਉਨ੍ਹਾਂ ਦੇ ਪੁਤਰਾਂ ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਚਰਨਜੀਤ ਸਿੰਘ, ਕਾਮਰੇਡ ਮਨਜੀਤ ਸਿੰਘ ਵਲੋਂ ਪਾਰਟੀ ਦੀ ਸੂਬਾ ਕਮੇਟੀ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੀ।
 
ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਪਿੰਡ ਗਿੱਲ ਤੋਂ ਕਾਮਰੇਡ ਗੁਰਦੇਵ ਸਿੰਘ ਗਿੱਲ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀਆਂ ਅੰਤਮ ਰਸਮਾਂ ਭੋਗ 'ਤੇ ਉਹਨਾਂ ਦੇ ਸਪੁੱਤਰ ਕਾਮਰੇਡ ਸਰਵਣ ਸਿੰਘ ਗਿੰਲ ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਕਮੇਟੀ ਨੂੰ 1100 ਰੁਪਏ ''ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਚਰਨ ਸਿੰਘ ਅਤੇ ਸ਼੍ਰੀਮਤੀ ਬਲਬੀਰ ਕੌਰ ਕਪੂਰਥਲਾ ਨੇ ਆਪਣੇ ਪੜਪੋਤੇ ਅਨਹੱਦ ਅਮੂੰ, ਪੋਤਰਾ ਸ਼੍ਰੀ ਅਮਰਪਾਲ ਸਿੰਘ ਅਤੇ ਸ੍ਰੀਮਤੀ ਤੇਜਿੰਦਰ ਕੌਰ, ਪੁੱਤਰ ਸ਼੍ਰੀ ਸਮੀਤ ਅਤੇ ਸ਼੍ਰੀਮਤੀ ਅਮਨ ਪ੍ਰੀਤ ਕੌਰ, ਦੋਹਤਰਾ ਸ਼੍ਰੀ ਪ੍ਰੀਤਮ ਸਿੰਘ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਸੈਣੀ  ਦੇ ਜਨਮ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਦੀ ਸੂਬਾ ਕਮੇਟੀ ਨੂੰ 4000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਗੰਗਾ ਪ੍ਰਸ਼ਾਦ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਬੇਟੇ ਗਨੇਸ਼ ਕੁਮਾਰ ਸਿਵਲ ਇੰਜੀਨੀਅਰ ਦੇ ਓਮਾਨ ਜਾਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੇ।
 
ਬੀਬੀ ਸੁਰਜੀਤ ਕੌਰ ਸਪੁਤਰੀ ਉਘੇ ਕਮਿਊਨਿਸਟ ਆਗੂ ਮਰਹੂਮ ਕਾਮਰੇਡ ਹਜਾਰਾ ਸਿੰਘ ਜੱਸੜ ਨੇ ਆਪਣੇ ਪਿਤਾ ਦੀ ਬਰਸੀ ਸਮੇਂ 'ਸੰਗਰਾਮੀ ਲਹਿਰ' ਨੂੰ 200 ਰੁਪਏ, ਸੂਬਾ ਕਮੇਟੀ ਨੂੰ 2000 ਰੁਪਏ ਅਤੇ ਪਾਰਟੀ ਦੇ ਅਜਨਾਲਾ ਦਫਤਰ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਜਗਜੀਤ ਪਾਲ ਏ.ਪੀ. ਫਰੀਦਕੋਟ ਨੇ ਆਪਣੇ ਸਪੁੱਤਰ ਹਿਤੇਸ਼ ਹਨੀ ਦਾ ਸ਼ੁਭ ਵਿਆਹ ਨਵਨੀਤ ਭੱਲਾ ਸਪੁੱਤਰੀ ਲੇਟ ਸ਼੍ਰੀ ਕਰਨਵੀਰ ਭੱਲਾ ਫਰੀਦਕੋਟ ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਦੀ ਜ਼ਿਲ੍ਹਾ ਇਕਾਈ ਨੂੰ 1600 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਹਰਵਿੰਦਰ ਸਿੰਘ ਸਪੁੱਤਰ ਸਰਦਾਰ ਭਾਨ ਸਿੰਘ ਦੁੱਗਾਂ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਨੇ ਆਪਣੀ ਦੋਹਤੀ ਸਾਹਿਬ ਜੀਤ ਕੌਰ ਦੇ ਜਨਮ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਤਹਿਸੀਲ ਸੰਗਰੂਰ ਨੂੰ 1250 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਟੀ.ਆਰ. ਗੌਤਮ ਸਾਬਕਾ ਐਨ.ਆਰ.ਐਮ.ਯੂ. ਆਗੂ ਨੇ ਬਿਲਡਿੰਗ ਫੰਡ ਲਈ 5000 ਰੁਪਏ ਅਤੇ 'ਸੰਗਰਾਮੀ ਲਹਿਰ' ਲਈ 100 ਰੁਪਏ ਸਹਾਇਤਾ ਭੇਜੀ।
 
ਕਾਮਰੇਡ ਬਲਵਿੰਦਰ ਸਿੰਘ ਰਵਾਲ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਗੁਰਦਾਸਪੁਰ ਨੇ ਆਪਣੇ ਲੜਕੇ ਕਾਕਾ ਮਨਦੀਪ ਸਿੰਘ ਦੀ ਸ਼ਾਦੀ ਬੀਬੀ ਪ੍ਰਭਜੋਤ ਕੌਰ ਸਪੁੱਤਰੀ ਸਰਦਾਰ ਸਕੱਤਰ ਸਿੰਘ ਫੈਜੁਉਲਾਹੁ ਨਾਲ ਹੋਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਅਮਰਜੀਤ ਸਿੰਘ ਮਾੜੀਮੇਘਾ ਨੇ ਅਪਣੀ ਲੜਕੀ ਦਾ ਰਿਸ਼ਤਾ ਹੋਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਆਰ.ਐਮ.ਪੀ.ਆਈ. ਅਤੇ ਖੱਬੀ ਲਹਿਰ ਦੇ ਸ਼ੁਭ ਚਿੰਤਕਾਂ ਸਾਥੀ ਅਜੀਤ ਸਿੰਘ ਪੁੱਤਰ ਸ. ਲਾਭ ਸਿੰਘ ਸਾਬਕਾ ਸਰਪੰਚ ਜੋਧਾਂ, ਸ਼੍ਰੀ ਰੁਪਿੰਦਰ ਜੋਧਾਂ ਜੋਧਾਂ (ਜਾਪਾਨ) ਅਤੇ ਦਵਿੰਦਰ ਸਿੰਘ ਪੱਪੂ (ਬੈਲਜ਼ੀਅਮ) ਵਲੋਂ, ਕਸਬਾ ਜੋਧਾਂ ਅਤੇ ਸਰਾਭਾ ਦੇ ਜਨਮ ਦਿਵਸ ਸਮਾਗਮਾਂ ਸਮੇਂ ਪਾਰਟੀ ਨੂੰ ਤੀਹ ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ ਇਕ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment