Saturday 5 April 2014

ਸਹਾਇਤਾ (ਸੰਗਰਾਮੀ ਲਹਿਰ-ਅਪ੍ਰੈਲ 2014)

ਸਾਥੀ ਜਰਨੈਲ ਸਿੰਘ ਰਾਹੋਂ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਨਿਊਜੀਲੈਂਡ ਨੇ ਆਪਣੇ ਪੋਤਰੇ ਅਗਮਪ੍ਰੀਤ (ਪੁੱਤਰ ਸ਼੍ਰੀ ਰਾਜਵੀਰ ਸਿੰਘ ਅਤੇ ਸ਼੍ਰੀਮਤੀ ਪ੍ਰਿਯ ਰਾਹੋਂ) ਦੇ ਜਨਮ ਦੀ ਖੁਸ਼ੀ ਵਿਚ 2100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਕਾਕਾ ਗੁਰਵਿੰਦਰ ਸਿੰਘ ਸਪੁੱਤਰ ਸ. ਸ਼ਿਵ ਸਿੰਘ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਸੈਦੋ ਭਲਾਣਾ ਜ਼ਿਲ੍ਹਾ ਕਪੂਰਥਲਾ ਦਾ ਸ਼ੁਭ ਵਿਆਹ ਬੀਬੀ ਗੁਰਦੀਪ ਕੌਰ (ਸਪੁੱਤਰੀ ਸ. ਸਤਨਾਮ ਸਿੰਘ ਅਤੇ ਸ਼੍ਰੀਮਤੀ ਸਤਵਿੰਦਰ ਕੌਰ ਆਰ.ਸੀ.ਐਫ. ਕਪੂਰਥਲਾ) ਨਾਲ ਹੋਇਆ। ਇਸ ਖੁਸ਼ੀ ਦੇ ਮੌਕੇ ਪਰਵਾਰ ਵਲੋਂ 5000 ਰੁਪਏ ਸੀ.ਪੀ.ਐਮ. ਪੰਜਾਬ ਨੂੰ ਅਤੇ 1000 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ ਗਏ।

ਕਾਮਰੇਡ ਸੋਹਣ ਸਿੰਘ ਰਾਣੂ (ਯੂ.ਕੇ.) ਵਲੋਂ 1000 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ ਗਏ।

ਇੰਗਲੈਂਡ ਨਿਵਾਸੀ ਸਾਥੀ ਅਵਤਾਰ ਸਿੰਘ ਬੈਂਸ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਸਰਵਜੀਤ ਕੌਰ ਬੈਂਸ ਪਿੰਡ ਭੱਜਲ (ਹੁਸ਼ਿਆਰਪੁਰ) ਨੇ ਪਰਿਵਾਰ ਵਿਚ ਖੁਸ਼ੀ ਦੇ ਮੌਕੇ 'ਤੇ ਪਾਰਟੀ ਨੂੰ 10,000 ਰੁਪਏ, 'ਸੰਗਰਾਮੀ ਲਹਿਰ' ਨੂੰ 1000 ਰੁਪਏ ਅਤੇ ਉਹਨਾਂ ਦੇ ਛੋਟੇ ਭਰਾ ਸਾਥੀ ਝਲਮਣ ਸਿੰਘ ਬੈਂਸ ਨੇ ਪਾਰਟੀ ਨੂੰ 2000 ਰੁਪਏ ਸਹਾਇਤਾ ਦਿੱਤੀ। 

ਸਾਥੀ ਪ੍ਰੇਮ ਸਿੰਘ ਪਿੰਡ ਨੂਰਪੁਰ ਜ਼ਿਲ੍ਹਾ ਜਲੰਧਰ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਮਾਸਟਰ ਹਰਭਜਨ ਸਿੰਘ ਉਸਮਾਨਪੁਰ ਜ਼ਿਲ੍ਹਾ ਰੋਪੜ ਨੇ ਆਪਣੇ ਲੜਕੇ ਹਰਪਾਲ ਸਿੰਘ ਦੀ ਸ਼ਾਦੀ ਬੀਬੀ ਰਣਜੀਤ ਕੌਰ (ਸਪੁੱਤਰੀ ਸਰਦਾਰ ਕਮਲ ਸਿੰਘ ਬਾੜੀਆਂ ਨੂਰਪੁਰ ਬੇਦੀ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਰਾਮ ਲਾਲ ਪਿੰਡ ਦੁਸਾਂਝ ਕਲਾਂ ਤਹਿਸੀਲ ਫਿਲੌਰ (ਜਲੰਧਰ) ਦੇ ਸਪੁੱਤਰ ਮਨਦੀਪ ਕੁਮਾਰ ਦਾ ਸ਼ੁਭ ਵਿਆਹ ਅਮਨਦੀਪ ਕੌਰ (ਸਪੁੱਤਰੀ ਸ਼੍ਰੀ ਪਾਲ ਸਿੰਘ ਪਿੰਡ ਸੰਗਤਪੁਰ ਫਿਲੌਰ) ਨਾਲ ਹੋਇਆ। ਇਸ ਖੁਸ਼ੀ ਦੇ ਮੌਕੇ ਤਹਿਸੀਲ ਕਮੇਟੀ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ, ਤਹਿਸੀਲ ਕਮੇਟੀ ਦਿਹਾਤੀ ਮਜ਼ਦੂਰ ਸਭਾ ਨੂੰ 5000 ਰੁਪਏ ਅਤੇ ਅਦਾਰਾ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਹਰਪਾਲ ਸਿੰਘ ਜਗਤਪੁਰ, ਜ਼ਿਲ੍ਹਾ ਕਮੇਟੀ ਮੈਂਬਰ, ਸ਼ਹੀਦ ਭਗਤ ਸਿੰਘ ਨਗਰ ਨੇ ਆਪਣੀ ਸਪੁੱਤਰੀ ਗੁਰਜੀਤ ਕੌਰ ਦੀ ਸ਼ਾਦੀ ਕਾਕਾ ਅਸ਼ਵਨੀ ਕੁਮਾਰ (ਸਪੁੱਤਰ ਸ਼੍ਰੀ ਹਰਮੇਸ਼ ਚੌਹਾਨ, ਖਾਨਖਾਨਾ) ਨਾਲ ਹੋਣ ਦੇ ਮੌਕੇ ਸੀ.ਪੀ.ਐਮ. ਪੰਜਾਬ ਨੂੰ 200 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਬਕਾ ਅਧਿਆਪਕ ਅਤੇ ਮੁਲਾਜ਼ਮ ਆਗੂ ਸਾਥੀ ਗਿਆਨ ਸਿੰਘ ਬਿਲਗਾ ਯੂ.ਐਸ.ਏ. ਨੇ ਆਪਣੀ ਜੀਵਨ ਸਾਥਣ ਬੀਬੀ ਅਵਤਾਰ ਕੌਰ ਜਿਹੜੇ 8 ਜਨਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਦੇ 16 ਮਾਰਚ 2014 ਨੂੰ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ ਵਿਖੇ ਹੋਈ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਸਮੇਂ 20,000 ਰੁਪਏ ਸੀ.ਪੀ.ਐਮ. ਪੰਜਾਬ ਅਤੇ 500 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਸ਼ਾਹਬਾਜਪੁਰ (ਲੁਧਿਆਣਾ) ਨੇ ਆਪਣੀ ਮਾਤਾ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 500 ਰੁਪਏ ਅਤੇ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਸਾਥੀ ਮੇਜਰ ਸਿੰਘ ਫਿਲੌਰ, ਜ਼ਿਲ੍ਹਾ ਕਮੇਟੀ ਮੈਂਬਰ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਜਲੰਧਰ ਨੇ ਆਪਣੀ ਮਾਤਾ ਤਰਸੋ ਦੇਵੀ ਦੀਆਂ ਅੰਤਮ ਰਸਮਾਂ ਸਮੇਂ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਹਰੀ ਸਿੰਘ ਕੋਟੜਾ ਲਹਿਲ ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ ਨੇ ਆਪਣੇ ਪੁੱਤਰ ਦਲਜੀਤ ਸਿੰਘ ਦੀ ਸ਼ਾਦੀ ਬੀਬੀ ਮਨਦੀਪ ਕੌਰ (ਸਪੁੱਤਰੀ ਸ. ਜਸਵਿੰਦਰ ਸਿੰਘ ਪਿੰਡ ਕੋਟ ਕਲਾਂ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਸੰਗਰੂਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਮਾਸਟਰ ਹਰਜਾਪ ਸਿੰਘ ਪਿੰਡ ਖਡਿਆਲਾ ਸੈਣੀਆਂ (ਹੁਸ਼ਿਆਰਪੁਰ) ਨੇ ਆਪਣੇ ਵੱਡੇ ਭਰਾ ਸ. ਪਰਮੇਸ਼ਰ ਸਿੰਘ ਦੀ ਪੋਤਰੀ ਜੋਤਸਰੂਪ  ਕੌਰ (ਪੁੱਤਰੀ ਅਮਨਜੀਤ ਸਿੰਘ ਤੇ ਭੁਪਿੰਦਰ ਕੌਰ) ਦੇ ਜਨਮਦਿਨ ਮੌਕੇ ਜਨਤਕ ਜਥੇਬੰਦੀਆਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਨਿਹਾਲ ਸਿੰਘ ਦਸੌਂਦਾ ਸਿੰਘ ਵਾਲਾ, ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਬੇਟੇ ਰੁਪਿੰਦਰ ਸਿੰਘ ਦੀ ਸ਼ਾਦੀ ਬੀਬੀ ਹਰਪ੍ਰੀਤ ਕੌਰ ਨਾਲ ਬਿਨਾਂ ਦਾਜ ਦਹੇਜ ਤੋਂ ਹੋਣ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਨੂੰ 1500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਅਜੀਤ ਸਿੰਘ ਐਸ.ਐਸ.ਏ. ਪਿੰਡ ਰੁੜਕਾ ਕਲਾਂ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੇ ਪਿਤਾ ਸਵਰਗੀ ਸ. ਸੁਰਿੰਦਰ ਸਿੰਘ ਦੀ ਯਾਦ ਵਿਚ 'ਸੰਗਰਾਮੀ ਲਹਿਰ' ਨੂੰ 250 ਰਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਸੰਤੋਖ ਸਿੰਘ ਔਲਖ ਤਹਿਸੀਲ ਸਕੱਤਰ ਸੀ.ਪੀ.ਐਮ. ਪੰਜਾਬ ਬਟਾਲਾ ਅਤੇ ਉਹਨਾਂ ਦੇ ਪਰਵਾਰ ਨੇ ਆਪਣੀ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਔਲਖ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀਮਤੀ ਮਨਜੀਤ ਕੌਰ ਪਿੰਡ ਅੱਟੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੀ ਬੇਟੀ ਅਮਰਜੀਤ ਕੌਰ ਦੀ ਸ਼ਾਦੀ ਦਲਵਿੰਦਰ ਸਿੰਘ ਸੰਧੂ ਯੂ.ਕੇ. ਨਿਵਾਸੀ (ਸਪੁੱਤਰ ਸਵਰਗੀ ਮੋਹਨ ਸਿੰਘ ਅਤੇ ਹਰਭਜਨ ਕੌਰ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਰਭਜਨ ਦਰਦੀ ਯੂ.ਕੇ. ਦੇ ਭਾਣਜੇ ਸਤਨਾਮ ਸਿੰਘ ਸ਼ੇਰਗਿੱਲ ਯੂ.ਕੇ. ਵਾਸੀ ਨੇ ਆਪਣੀ ਬੇਟੀ ਮਨਵੀਰ ਕੌਰ ਦੀ ਸ਼ਾਦੀ ਜਗਜੀਤ ਸਿੰਘ ਸਹੋਤਾ (ਸਪੁੱਤਰ ਜੁਗਰਾਜ ਸਿੰਘ ਸਹੋਤਾ ਅਤੇ ਜਤਿੰਦਰ ਕੌਰ ਸਹੋਤਾ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਨੂੰ 3950 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਰਭਜਨ ਦਰਦੀ ਦੇ ਭਤੀਜੇ ਬਲਵੀਰ ਸਿੰਘ ਸੰਧੂ (ਸਪੁੱਤਰ ਸਵਰਗੀ ਬਲਦੇਵ ਸਿੰਘ ਸੰਧੂ ਅਤੇ ਮਹਿੰਦਰ ਕੌਰ) ਵਲੋਂ ਸੀ.ਪੀ.ਐਮ. ਪੰਜਾਬ ਨੂੰ 1485 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਰਭਜਨ ਦਰਦੀ ਯੂ.ਕੇ. ਵਾਸੀ ਦੀ ਛੋਟੀ ਬਹੂ ਬੇਟੀ ਰਾਜਵਿੰਦਰ ਕੌਰ ਅਤੇ ਬੇਟੇ ਵਰਿੰਦਰ ਸਿੰਘ ਸੰਧੂ ਵਲੋਂ ਸੀ.ਪੀ.ਐਮ. ਪੰਜਾਬ ਨੂੰ 3950 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਜੈਮਲ ਸਿੰਘ ਪਿੰਡ ਝਾੜੂ ਜੰਗਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਬੇਟੀ ਗਗਨਦੀਪ ਕੌਰ ਦਾ ਵਿਆਹ ਮਨਜੀਤ ਸਿੰਘ (ਪੁੱਤਰ ਸ. ਬਲਵਿੰਦਰ ਸਿੰਘ ਵਾਸੀ ਅੰਮ੍ਰਿਤਸਰ) ਨਾਲ ਹੋਇਆ। ਵਿਆਹ ਦੀ ਖੁਸ਼ੀ ਵਿਚ ਕਾਮਰੇਡ ਜੈਮਲ ਸਿੰਘ ਨੇ ਸੀ.ਪੀ.ਐਮ.ਪੰਜਾਬ ਦੀ ਤਹਿਸੀਲ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਜਨਵਾਦੀ ਇਸਤਰੀ ਸਭਾ ਪੰਜਾਬ ਯੂਨਿਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੋਆਰਡੀਨੇਟਰ ਸ਼੍ਰੀਮਤੀ ਗੁਰਜੀਤ ਕੌਰ ਨੇ ਆਪਣੇ ਪਤੀ ਸਵਰਗਵਾਸੀ ਕਾਮਰੇਡ ਜਗਤਾਰ ਸਿੰਘ ਸਨਾਵਾ (ਹੈਡ ਕਾਸਟੇਬਲ ਪੰਜਾਬ ਪੁਲਿਸ) ਦੀ ਦੂਸਰੀ ਬਰਸੀ ਦੇ ਮੌਕੇ 'ਤੇ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ, ਪਾਰਟੀ ਦੇ ਮਾਸਿਕ ਬੁਲਾਰੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

No comments:

Post a Comment