Tuesday, 14 January 2014

ਸਹਾਇਤਾ (ਅੰਕ ਜਨਵਰੀ-2014)

ਸਾਥੀ ਹਰੀ ਬਿਲਾਸ ਸਪੁੱਤਰ ਕਾਮਰੇਡ ਪੀ.ਬੀ.ਪਾਲ ਨੇ ਆਪਣੇ ਛੋਟੇ ਭਰਾ ਸ੍ਰੀ ਵਿਜੈ ਕੁਮਾਰ ਦੇ ਸ਼ਰਧਾਂਜਲੀ ਸਮਾਰੋਹ ਸਮੇਂ ਜਮਹੂਰੀ ਲਹਿਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਇਤਾ ਦਿੱਤੀ। 

ਮਾਸਟਰ ਸਤਨਾਮ ਸਿੰਘ ਪੁੱਤਰ ਮਾਸਟਰ ਸੌਦਾਗਰ ਸਿੰਘ ਪਿੰਡ ਰਾਏਸਰ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਅੰਤਮ ਅਰਦਾਸ ਸਮੇਂ ਪਰਵਾਰ ਵਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 1000 ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਭੇਜੇ। 

ਕਾਮਰੇਡ ਮੋਦਨ ਸਿੰਘ ਮਾਨਸਾ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਹਨਾਂ ਦੇ ਸਪੁੱਤਰ ਜਸਮੀਰ ਸਿੰਘ ਨੇ ਜ਼ਿਲ੍ਹਾ ਕਮੇਟੀ ਮਾਨਸਾ ਬਠਿੰਡਾ ਨੂੰ 1000 ਰੁਪਏ ਅਤੇ ਬ੍ਰਾਂਚ ਦੂਲੋਵਾਲ ਨੂੰ 800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। ਇਸ ਮੌਕੇ ਕਾਮਰੇਡ ਮੋਦਨ ਸਿੰਘ ਦੇ ਭਤੀਜੇ ਕਾਮਰੇਡ ਸੁਖਜਿੰਦਰ ਸਿੰਘ ਨੇ ਜ਼ਿਲ੍ਹਾ ਕਮੇਟੀ ਮਾਨਸਾ ਬਠਿੰਡਾ ਨੂੰ 1000 ਅਤੇ ਬ੍ਰਾਂਚ ਦੂਲੋਵਾਲ  ਨੂੰ 800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਭੇਜੇ।

ਸਾਥੀ ਹਰਚਰਨ ਸਿੰਘ ਮੌੜ ਪਿੰਡ ਫਰੀਦਕੇ (ਮਾਨਸਾ) ਨੇ ਆਪਣੇ ਦੋਹਤੇ ਗੁਰਸ਼ਰਨ ਪਾਲ ਸਿੰਘ ਕੁਲਾਰ ਦੀ ਸ਼ਾਦੀ ਬੀਬੀ ਜਸਮੀਨ ਬੀ.ਐਸ.ਸੀ. ਨਰਸਿੰਗ ਨਾਲ ਹੋਣ ਦੀ ਖੁਸ਼ੀ ਵਿਚ ਜ਼ਿਲ੍ਹਾ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਮਾਨਸਾ ਨੂੰ 500 ਰੁਪਏ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸ੍ਰੀ ਹਰਜੀਤ ਸਿੰਘ ਸਪੁੱਤਰ ਸ੍ਰੀ ਨਾਰਾਇਣ ਸਿੰਘ ਸਾਧੂਵਾਲਾ ਰੋੜ ਸਰਦੂਲਗੜ੍ਹ ਵਲੋਂ ਆਪਣੇ ਬੇਟੇ ਜਗਮੀਤ ਸਿੰਘ ਦੀ ਸ਼ਾਦੀ ਬੀਬੀ ਗੁਰਿੰਦਰ ਕੌਰ ਸਪੁੱਤਰੀ ਸ੍ਰੀ ਦਰਸ਼ਨ ਸਿੰਘ ਅੱਕਾਂਵਾਲੀ (ਫਤਿਹਾਬਾਦ ਹਰਿਆਣਾ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਕਮੇਟੀ ਮਾਨਸਾ-ਬਠਿੰਡਾ ਨੂੰ 100 ਰਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸਤਪਾਲ ਲੱਠ ਪਿੰਡ ਗੋਂਦਪੁਰ ਵਲੋਂ ਆਪਣੇ ਪੋਤਰੇ ਆਰਿਵ ਮੋਡਗਿੱਲ (ਪੁੱਤਰ ਵੰਦਨਾ ਸ਼ਰਮਾ ਤੇ ਸੰਜੀਵ ਕੁਮਾਰ) ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਅਤੇ ਵਿਦੇਸ਼ ਜਾਣ ਦੀ ਖੁਸ਼ੀ ਵਿਚ ਜਨਤਕ ਜਥੇਬੰਦੀਆਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਬੀਬੀ ਬਲਵਿੰਦਰ ਕੌਰ ਪਤਨੀ ਸਵਰਗੀ ਸ. ਜਸਵੰਤ ਸਿੰਘ ਪਿੰਡ ਭੜੋ ਤਹਿਸੀਲ ਅਤੇ ਜ਼ਿਲ੍ਹਾ ਸੰਗਰੂਰ ਨੇ ਆਪਣੇ ਸਪੁੱਤਰ ਕਾਕਾ ਗੁਰਜੀਤ ਸਿੰਘ ਦੀ ਸ਼ਾਦੀ ਬੀਬੀ ਹਰਦੀਪ ਕੌਰ (ਸਪੁੱਤਰੀ ਸ. ਗਿਆਨ ਸਿੰਘ ਪਿੰਡ ਚੰਨੋ ਤਹਿਸੀਲ ਅਤੇ ਜ਼ਿਲ੍ਹਾ ਸੰਗਰੂਰ) ਨਾਲ ਹੋਣ ਦੀ ਖੁਸ਼ੀ 'ਚ ਸੀ.ਪੀ.ਐਮ. ਪੰਜਾਬ ਤਹਿਸੀਲ ਸੰਗਰੂਰ ਇਕਾਈ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਰਿੰਕੂ ਰਾਜਾ ਮੀਤ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਬਲਾਕ ਬਟਾਲਾ (ਗੁਰਦਾਸਪੁਰ) ਨੇ ਆਪਣੇ ਵਿਆਹ ਦੀ ਖੁਸ਼ੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਮਾਸਟਰ ਸੁੱਚਾ ਸਿੰਘ ਰੰਧਾਵਾ ਫਤਹਿਗੜ੍ਹ ਚੂੜੀਆਂ (ਗੁਰਦਾਸਪੁਰ) ਨੇ ਆਪਣੇ ਘਰ ਪੋਤਰਾ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਗੁਰਦਾਸਪੁਰ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਉਘੇ ਕਿਸਾਨ ਆਗੂ ਬਲਵੰਤ ਸਿੰਘ ਸ਼ਾਹ ਪਿੰਡ ਠੱਠਾ (ਗੁਰਦਾਸਪੁਰ) ਦੇ ਪਰਵਾਰ ਨੇ ਉਹਨਾਂ ਦੀ ਪਹਿਲੀ ਬਰਸੀ ਸਮੇਂ ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਮਰਹੂਮ ਕਾਮਰੇਡ ਗੁਲਜਾਰ ਸਿੰਘ ਬੱਚੋਕੇ ਥੇਹ (ਗੁਰਦਾਸਪੁਰ) ਦੇ ਪਰਵਾਰ ਨੇ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤੇ ਹਰਿਆਣਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਅਰਜੁਨ ਸਿੰਘ ਨੇ ਸੀ.ਪੀ.ਐਮ. ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਜਸਵੰਤ ਸਿੰਘ ਨੇ ਸੀ.ਪੀ.ਐਮ. ਪੰਜਾਬ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਚੂਹੜ ਸਿੰਘ ਪਿੰਡ ਬੜਾ ਪਿੰਡ ਤਹਿਸੀਲ ਫਿਲੌਰ ਜਲੰਧਰ ਨੇ ਆਪਣੇ ਸਤਿਕਾਰਯੋਗ ਪਿਤਾ ਸ. ਗੁਰਦਿਆਲ ਸਿੰਘ ਦੀ ਅੰਤਮ ਅਰਦਾਸ ਸਮੇਂ ਸੀ.ਪੀ.ਐਮ. ਪੰਜਾਬ ਸੂਬਾ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮਰਹੂਮ ਸਾਥੀ ਰਾਮ ਸਿੰਘ ਸਲਾਣਾ ਦੇ ਸਪੁੱਤਰ ਸ੍ਰੀ ਹਰੀ ਸਿੰਘ ਨੇ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੀ.ਪੀ.ਐਮ. ਪੰਜਾਬ ਨੂੰ 500 ਰੁਪਏ ਅਤੇ ਜ਼ਿਲ੍ਹਾ ਕਮੇਟੀ ਪਟਿਆਲਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਸ੍ਰੀ ਹਰਪ੍ਰੀਤ ਸਿੰਘ ਐਮ.ਬੀ.ਏ. (ਸਪੁੱਤਰ ਸ੍ਰੀ ਐਲ.ਐਸ. ਕਾਹਲੋਂ ਰਿਟਾਇਰਡ ਤਹਿਸੀਲਦਾਰ) ਨੇ ਆਪਣੇ ਬੇਟੇ ਦੀ ਸ਼ਾਦੀ ਬੀਬੀ ਅੰਮ੍ਰਿਤ ਕੌਰ ਐਮ.ਐਸ.ਸੀ. ਵਾਸੀ ਕਰਨਾਲ ਨਾਲ ਹੋਣ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 2900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਮਹਿੰਦਰ ਸਿੰਘ ਆਗੂ ਜਮਹੂਰੀ ਕਿਸਾਨ ਸਭਾ ਨੇ ਆਪਣੇ ਬੇਟੇ ਸੁਖਬੀਰ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਪਾਰਟੀ ਜ਼ਿਲ੍ਹਾ ਕਮੇਟੀ ਨੂੰ 1900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਸਰਦੂਲ ਸਿੰਘ ਉਸਮਾ ਤਰਨਤਾਰਨ ਨੇ ਆਪਣੇ ਬੇਟੇ ਅਮਰਿੰਦਰ ਸਿੰਘ ਦਾ ਸ਼ੁਭ ਵਿਆਹ ਬੀਬੀ ਦਲਜੀਤ ਕੌਰ ਪੁੱਤਰੀ ਸਵਰਗੀ ਜਸਪਾਲ ਸਿੰਘ ਪਿੰਡ ਚਾਹਲ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ. ਪੰਜਾਬ ਦੀ ਜ਼ਿਲਾ ਕਮੇਟੀ ਅੰਮ੍ਰਿਤਸਰ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਿੱਲਾ ਅੱਟਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਨੇ ਆਪਣੀ ਲੜਕੀ ਮਨਿੰਦਰ ਕੌਰ ਦੇ ਜਨਮ ਦਿਨ ਅਤੇ ਹਰਮਨ ਹੈਰੀ ਦੇ ਜਨਮ ਦੀ ਖੁਸ਼ੀ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਜ਼ਿਲ੍ਹਾ ਜਲੰਧਰ ਇਕਾਈ ਨੂੰ 4800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

No comments:

Post a Comment