Thursday 16 March 2017

ਸਹਾਇਤਾ (ਸੰਗਰਾਮੀ ਲਹਿਰ-ਮਾਰਚ 2017)

ਪ.ਸ.ਸ.ਫ. ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਰਹੇ ਸਿਰਮੌਰ ਆਗੂ ਮਰਹੂਮ ਸਾਥੀ ਸ਼ਲਿੰਦਰ ਸਿੰਘ ਜੌਹਲ ਦੀ ਬੇਟੀ ਕਮਲਜੀਤ ਕੌਰ ਦਾ ਸ਼ੁਭ ਵਿਆਹ ਕਾਕਾ ਸੁਖਵੀਰ ਸਿੰਘ ਜਲੰਧਰ ਨਾਲ ਹੋਣ ਸਮੇਂ ਪਰਿਵਾਰ ਵਲੋਂ ਪਾਰਟੀ ਨੂੰ 5000 ਰੁਪਏ ਅਤੇ ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਸਾਥੀ ਸੁਖਜੀਤ ਸਿੰਘ ਸਪੁੱਤਰ ਸ. ਜਰਨੈਲ ਸਿੰਘ ਫਰੀਦ ਨਿਵਾਸੀ ਸੁੰਨੜ ਕਲਾਂ (ਜਲੰਧਰ) ਨੇ ਆਪਣੇ ਬੇਟੇ ਗੈਵਿਨ ਸਿੰਘ ਦੇ ਪਹਿਲੇ ਜਨਮ ਦਿਨ 'ਤੇ  ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸੁਰਿੰਦਰ ਸਿੰਘ ਮਾਨ ਥੀਨ ਡੈਮ ਵਰਕਰਜ਼ ਯੂਨੀਅਨ ਦੇ ਖਜਾਨਚੀ ਨੇ ਆਪਣੇ ਬੇਟੇ ਸ਼ੇਰਵੀਰ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਚੋਣ ਫੰਡ ਹਲਕਾ ਸੁਜਾਨਪੁਰ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਭਾਗ ਸਿੰਘ ਪਿੰਡ ਸੈਦਪੁਰ ਥੇਹ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੀ ਮਾਤਾ ਸ਼੍ਰੀਮਤੀ ਬਿਸ਼ਨ ਕੌਰ ਦੀਆਂ ਅੰਤਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਪਰਗਣ ਸਿੰਘ ਮੱਟੂ, ਹਰੀਪੁਰ, ਜ਼ਿਲ੍ਹਾ ਜਲੰਧਰ ਨੇ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੂੰ 9000 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 
ਡਾਕਟਰ ਪ੍ਰਦੀਪ ਜੋਧਾਂ ਪੱਤਰਕਾਰ ਦੇ ਕੈਨੇਡਾ 'ਚ ਵੱਸਦੇ ਸਪੁੱਤਰ ਅਸ਼ਵਨੀ (ਸੈਂਕੀ ਜੋਧਾਂ) ਦਾ ਵਿਆਹ ਨੇਹਾ ਸਪੁੱਤਰੀ ਮਹਿੰਦਰ ਪਾਲ (ਵਾਸੀ ਫਿਰੋਜ਼ਪੁਰ) ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀ ਖੁਸ਼ੀ ਵਿਚ ਜੋਧਾਂ ਪਰਿਵਾਰ ਨੇ 10 ਹਜ਼ਾਰ ਰੁਪਏ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੂੰ ਅਤੇ 1000 ਰੁਪਏ ਅਤੇ ਅਦਾਰਾ 'ਸੰਗਰਾਮੀ ਲਹਿਰ' ਲਈ ਸਹਾਇਤਾ ਵਜੋਂ ਦਿੱਤੇ। ਕਾਮਰੇਡ ਦਵਿੰਦਰ ਪੱਪੂ ਬੈਲਜੀਅਮ (ਜੋਧਾਂ) ਵਲੋਂ ਆਰ.ਐਮ.ਪੀ.ਆਈ. ਸੂਬਾ ਕਮੇਟੀ ਲਈ 10,000 ਰੁਪਏ ਦੀ ਸਹਾਇਤਾ ਦਿੱਤੀ ਗਈ।
 
ਸਾਥੀ ਸਰਦੂਲ ਸਿੰਘ ਜ਼ਿਲ੍ਹਾ ਤਰਨਤਾਰਨ ਨੇ ਆਰ.ਐਮ.ਪੀ.ਆਈ.  ਸੂਬਾ ਕਮੇਟੀ ਨੂੰ ਪਾਰਟੀ ਫੰਡ 1800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਮੁਲਾਜ਼ਮ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਆਪਣੇ ਪਿਤਾ ਸ਼੍ਰੀ ਸ਼ੇਰ ਸਿੰਘ ਜੀ ਦੀਆਂ ਅੰਤਿਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਦਿਦਾਰ ਸਿੰਘ ਬਰਾਂਚ ਸਕੱਤਰ ਆਰ.ਐਮ.ਪੀ.ਆਈ. ਕੁਲਾਰ ਨੇ ਆਪਣੇ ਪੋਤਰੇ ਤੇਜਿੰਦਰ ਸਿੰਘ ਗੋਰਾਇਆ ਦੀ ਸ਼ਾਦੀ ਦੀ ਖੁਸ਼ੀ ਸਮੇਂ ਆਰ.ਐਮ.ਪੀ.ਆਈ. ਜ਼ਿਲ੍ਹਾ ਕਮੇਟੀ ਗੁਰਦਾਸਪੁਰ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਬੀਬੀ ਸੁਖਵਿੰਦਰ ਕੌਰ ਕਾਹਲੋਂ ਜ਼ਿਲ੍ਹਾ ਆਗੂ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਗੁਰਦਾਸਪੁਰ ਨੇ ਆਪਣੀ ਰਿਟਾਇਰਮੈਂਟ ਸਮੇਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਗੁਰਦਾਸਪੁਰ ਨੂੰ 10000 ਰੁਪਏ, 'ਸੰਗਰਾਮੀ ਲਹਿਰ' ਨੂੰ 1000 ਰੁਪਏ ਅਤੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਸੁਦਰਸ਼ਨ ਕੁਮਾਰ ਮੁਕੇਰੀਆਂ ਨੇ ਆਪਣੀ ਮਾਤਾ ਸ਼੍ਰੀਮਤੀ ਪ੍ਰਮਿੰਨੀ ਦੇਵੀ ਜੀ ਦੀ ਅੰਤਿਮ ਅਰਦਾਸ ਸਮੇਂ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਵਿਆਸ ਦੇਵ ਬਲਾਕ ਪ੍ਰਧਾਨ ਜੀ.ਟੀ.ਯੂ. ਤਲਵਾੜਾ (ਹੁਸ਼ਿਆਰਪੁਰ) ਨੇ ਆਪਣੀ ਸੇਵਾ ਮੁਕਤੀ ਸਮੇਂ ਆਰ.ਐਮ.ਪੀ.ਆਈ. ਨੂੰ 2000 ਰਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਗੰਗਾ ਪ੍ਰਸ਼ਾਦ ਸੂਬਾਈ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਆਪਣੀ ਬੇਟੀ ਕਰਾਂਤੀ ਕੁਮਾਰੀ ਦੀ ਸ਼ਾਦੀ ਕਾਕਾ ਨੀਰਜ ਸਾਓ ਨਾਲ ਹੋਣ ਦੀ ਖੁਸ਼ੀ ਮੌਕੇ ਪਾਰਟੀ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਕਰਨੈਲ ਸਿੰਘ ਟੀਐਸਯੂ ਪ੍ਰਧਾਨ ਸਬ ਡਵੀਜ਼ਨ ਬਡਰੁਖਾ ਪਿੰਡ ਬਡਰੁੱਖਾ, ਜ਼ਿਲ੍ਹਾ ਸੰਗਰੂਰ ਨੇ ਆਪਣੇ ਸਪੁੱਤਰ ਕਾਕਾ ਗੁਰਵਿੰਦਰ ਸਿੰਘ ਦੀ ਸ਼ਾਦੀ ਬੀਬੀ ਪ੍ਰਦੀਪ ਕੌਰ ਸਪੁੱਤਰੀ ਸਾਥੀ ਜਰਨੈਲ ਸਿੰਘ ਪਿੰਡ ਭਿੰਡਰਾਂ ਜ਼ਿਲ੍ਹਾ ਸੰਗਰੂਰ ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ ਤਹਿਸੀਲ ਸੰਗਰੂਰ ਨੂੰ 1000 ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਅਮਰਜੀਤ ਕੁੱਕੂ, ਮਹਿਲ ਖੁਰਦ ਦੇ ਮਾਤਾ ਜੀ ਬੀਬੀ ਹਰਭਜਨ ਕੌਰ ਦੀ ਅੰਤਿਮ ਅਰਦਾਸ ਸਮੇਂ ਪਰਿਵਾਰ ਵਲੋਂ ਆਰ.ਐਮ.ਪੀ.ਆਈ. ਨੂੰ 2000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਗੁਲਜ਼ਾਰ ਸਿੰਘ ਚੁਗਾਵਾਂ ਅਤੇ ਕਾਮਰੇਡ ਗੁਰਜੀਤ ਸਿੰਘ ਚੁਗਾਵਾਂ ਨੇ ਆਰ.ਐਮ.ਪੀ.ਆਈ. ਨੂੰ 12,500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਹਰਭਜਨ ਸਿੰਘ ਸਪੁੱਤਰ ਕਾਮਰੇਡ ਬੂਝਾ ਸਿੰਘ ਪਿੰਡ ਬਿਲਾਸਪੁਰ (ਹੁਸ਼ਿਆਰਪੁਰ) ਨੇ ਆਪਣੇ ਇਟਲੀ ਨਿਵਾਸੀ ਪੁੱਤਰ ਦੇ ਆਉਣ 'ਤੇ ਆਰ.ਐਮ.ਪੀ.ਆਈ. ਨੂੰ 10 ਹਜ਼ਾਰ ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਅਦਾਰਾ 'ਸੰਗਰਾਮੀ ਲਹਿਰ' ਸਹਾਇਤਾ ਦੇਣ ਵਾਲੇ ਸਾਰੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸ਼ੁਕਰੀਆ ਅਦਾ ਕਰਦਾ ਹੈ।

No comments:

Post a Comment