ਮੱਖਣ ਕੁਹਾੜ
ਧਰਮ ਮਨੁੱਖ ਦਾ ਨਿੱਜੀ ਮਸਲਾ ਹੈ ਅਤੇ ਇਸ ਦਾ ਭਾਵ ਹੈ ਜ਼ਿੰਦਗੀ ਨੂੰ ਸੱਭਿਅਕ ਢੰਗ ਨਾਲ ਜਿਊਣ-ਵਿਚਰਨ ਦੇ ਬਣਾਏ ਕੁਝ ਨਿਯਮਾਂ 'ਤੇ ਚੱਲਣਾ। ਇਸ ਵਿੱਚ ਜ਼ਮੀਰ ਦੀ ਆਜ਼ਾਦੀ ਦੀ ਹਾਮੀ ਵੀ ਮੌਜੂਦ ਹੈ। ਭਾਵ ਵਿਚਾਰਾਂ ਦੀ ਆਜਾਦੀ ਦੀ ਸੁਤੰਤਰਤਾ। ਧਰਤੀ ਦੇ ਵੱਖ-ਵੱਖ ਖਿੱਤਿਆਂ ਵਿੱਚ ਭੂਗੋਲਕ ਤੇ ਉਤਪਾਦਨ ਸਾਧਨਾਂ ਦੇ ਮੁਤਾਬਕ ਮਨੁੱਖ ਦੇ ਇੱਕ-ਦੂਜੇ ਨਾਲ ਚੰਗੇ ਢੰਗ ਨਾਲ ਵਿਚਰਨ ਦੇ ਨਿਯਮ ਨੂੰ ਧਰਮ ਕਿਹਾ ਜਾਣ ਲੱਗਾ ਅਤੇ ਸਮਾਂ ਪਾ ਕੇ ਧਰਮ ਰੱਬ ਦੀ ਹੋਂਦ ਵਿੱਚ ਰਹਿਣ ਅਤੇ ਉਸ ਨੂੰ ਖੁਸ਼ ਕਰਨ ਦੇ ਢੰਗ ਤਰੀਕਿਆਂ ਦੇ ਨੇਮਾਂ ਵਿੱਚ ਬੱਝ ਗਿਆ। ਮਾਰਕਸ ਅਨੁਸਾਰ, ''ਧਰਮ ਦਾ ਇਤਿਹਾਸ ਵਿਗਿਆਨਕ ਚਿੰਤਨ ਦੇ ਵਿਕਾਸ ਵਿਰੁੱਧ ਲੜਾਈ ਦਾ ਇਤਿਹਾਸ ਹੈ।'' ਧਰਮ ਮਨੁੱਖ ਦੇ ਅੰਦਰੂਨੀ ਵਿਸ਼ਵਾਸ ਦੀ ਗੱਲ ਕਰਦਾ ਹੈ, ਪਰੰਤੂ ਮਨੁੱਖ ਦੀ ਤਰਕਸ਼ੀਲਤਾ ਕੁਦਰਤੀ ਅਸੂਲਾਂ ਦੀ ਅਟੱਲਤਾ ਦੀ ਤਲਾਸ਼ ਕਰਦੀ ਹੈ। ਆਮ ਲੋਕ ਧਰਮ ਨੂੰ ਇੱਕ ਆਸਰੇ ਵਜੋਂ ਲੈਂਦੇ ਹਨ। ਪੰਜਾਬੀ ਦਾ ਇੱਕ ਸ਼ਿਅਰ ਹੈ, ''ਇਹ ਬੇਸ਼ੱਕ ਸੱਚ ਹੈ ਬਿਲਕੁਲ ਕਿਤੇ ਕੋਈ ਖੁਦਾ ਨਹੀਂ ਹੈ, ਮਗਰ ਉਹ ਕੀ ਕਰੇ ਜਿਸ ਦਾ ਕੋਈ ਵੀ ਆਸਰਾ ਨਹੀਂ ਹੈ।'' ਇਸ ਤਰ੍ਹਾਂ ਧਰਮ ਨਿਆਸਰਿਆਂ ਨੂੰ ਇਕ ਆਸਰਾ ਦੇਣ ਦੀ ਵਕਤੀ ਰਾਹਤ ਦਾ ਕੰਮ ਦੇਣ ਲੱਗ ਪਿਆ।
ਧਰਮ ਜਿੱਥੇ ਨਿਜੀ ਮਸਲਾ ਹੈ, ਉਥੇ ਮਨੁੱਖ ਨੂੰ ਇਸ ਨਾਲ ਆਤਮਕ ਸ਼ਾਂਤੀ ਮਿਲਦੀ ਹੈ। ਧਰਮ ਦਾ ਫਲਸਫਾ ਬਹੁਤ ਪੁਰਾਣਾ ਹੈ। ਮਨੁੱਖੀ ਬਣਤਰ ਤੋਂ ਬਾਅਦ ਛੇਤੀ ਇਹ ਪ੍ਰਸ਼ਨ ਮਨੁੱਖ ਦੇ ਮਨ ਵਿਚ ਪੈਦਾ ਹੋਇਆ ਕਿ ਇਹ ਧਰਤੀ, ਪਾਣੀ, ਅਸਮਾਨ, ਸੂਰਜ, ਤਾਰੇ, ਚੰਦਰਮਾ, ਹਵਾ, ਅੱਗ, ਬਨਸਪਤੀ ਆਦਿ ਤੇ ਖੁਦ ਮਨੁੱਖ ਕਿਵੇਂ ਬਣਿਆ ਹੈ? ਕਿਸ ਨੇ ਬਣਾਇਆ ਹੈ ਇਹ ਸਾਰਾ ਕੁੱਝ? ਦੋ ਤਰ੍ਹਾਂ ਦੇ ਵਿਚਾਰ ਪੈਦਾ ਹੋਏ। ਪਹਿਲਾ ਵਿਚਾਰ ਤਾਂ ਬੜਾ ਹੀ ਸਰਲ ਸੀ ਕਿ ਕੋਈ ਸੁਪਰੀਮ ਤੇ ਅਦਿੱਖ ਸ਼ਕਤੀ ਹੈ, ਜਿਸ ਨੇ ਇਹ ਸਾਰਾ ਕੁੱਝ ਬਣਾਇਆ ਹੈ। ਇਸ ਨੂੰ ਪ੍ਰਮਾਤਮਾ, ਰੱਬ, ਗੌਡ ਆਦਿ ਨਾਵਾਂ ਨਾਲ ਗਰਦਾਨਿਆ ਗਿਆ। ਕਿਸੇ ਧਰਮ ਨੇ ਇਸ ਨੂੰ ਰੱਬ ਵੱਲੋਂ 'ਕੁੰਨ' ਕਹਿ ਕੇ ਪੈਦਾ ਕਰਨ ਦੀ ਗੱਲ ਕਹੀ, ਕਿਸੇ ਨੇ ਆਦਮ ਤੇ ਹੱਬਾ ਦੇ ਵਰਜਿਤ ਮਿਲਾਪ ਦੀ ਉਲੰਘਣਾ ਤੋਂ ਮਨੁੱਖ ਦੀ ਹੋਂਦ ਦਸਿਆ ਅਤੇ ਕਿਸੇ ਨੇ ਇੱਕੋ ਵਾਰ ਹੀ ਸਾਰਾ ਪਸਾਰਾ ਕੀਤੇ ਜਾਣ ਦੀ ਗੱਲ ਕਹੀ। ਇਸ ਤਰ੍ਹਾਂ ਲੋਕ ਮਨਾਂ ਵਿਚ ਇਸ ਪ੍ਰਮਾਤਮਾ ਰੂਪੀ ਮਹਾਂਸ਼ਕਤੀ ਦਾ ਸੰਕਲਪ ਘਰ ਕਰ ਗਿਆ ਅਤੇ ਕੁੱਝ ਲੋਕ ਇਸ ਨੂੰ ਪੂਜਣ ਲੱਗ ਪਏ। ਉਨ੍ਹਾਂ ਅਨੁਸਾਰ ਉਸ ਸ਼ਕਤੀ ਦਾ ਕੋਈ ਮੁਕਾਬਲਾ ਨਹੀਂ, ਉਹ ਸਾਰਾ ਕੁੱਝ ਕਰ ਸਕਦੀ ਹੈ। ਮਨੁੱਖ ਦਾ ਮਰਨ ਤੇ ਜੰਮਣ ਵੀ ਉਸੇ ਦੇ ਹੱਥ ਸਮਝਿਆ ਗਿਆ। ਇਸ ਤਰ੍ਹਾਂ ਉਸ ਪ੍ਰਮਾਤਮਾ ਵੱਲੋਂ ਮੌਤ ਬਾਦ ਪੁਨਰ-ਜਨਮ ਤੇ ਨਰਕ-ਸਵਰਗ ਦੀ ਗੱਲ ਵੀ ਕਿਸੇ ਨਾ ਕਿਸੇ ਰੂਪ ਵਿੱਚ ਦੱਸੀ ਗਈ। ਕਈਆਂ ਨੇ ਮੌਤੋਂ ਬਾਅਦ ਮਨੁੱਖ ਦੇ ਕਬਰਾਂ ਵਿਚੋਂ ਦੁਬਾਰਾ ਜੀਵਨ ਧਾਰਨ ਕਰਨ ਦੀ ਗੱਲ ਆਖੀ ਹੈ। ਪਰ ਇਸ ਸਾਰੇ ਦਾ ਪ੍ਰਮਾਣ ਕੋਈ ਨਹੀਂ ਹੈ। ਬੱਸ ਸੱਭ ਕੁੱਝ ਕੇਵਲ ਮਨੌਤ 'ਤੇ ਆਧਾਰਤ ਹੈ। ਧਰਮ ਨੂੰ ਪਰਮਾਤਮਾ ਨਾਲ ਮੇਲ ਕਰਨ ਦਾ ਇਕ ਜਰੀਆ ਬਣਾ ਦਿੱਤਾ ਗਿਆ। ਸਮਾਂ ਪਾ ਕੇ ਨਾਲੋ-ਨਾਲ ਇਕ ਹੋਰ ਦੂਜੀ ਸੋਚ ਵੀ ਪਨਪਦੀ ਰਹੀ, ਜੋ ਤਰਕਸ਼ੀਲਤਾ ਅਤੇ ਵਿਗਿਆਨ 'ਤੇ ਆਧਾਰਤ ਸੀ। ਇਸ ਸੋਚ ਮੁਤਾਬਕ ਰੱਬ ਨਾਮ ਦੀ ਕੋਈ ਮਹਾਂ-ਸ਼ਕਤੀ ਨਹੀਂ ਹੈ। ਜਿੱਥੇ ਧਰਤੀ 'ਤੇ ਜੀਵ ਦੀ ਹੋਂਦ ਪਾਣੀ ਕਾਰਨ ਸੰਭਵ ਹੋਈ, ਉਥੇ ਜੀਵਾਂ ਦੇ ਵਿਕਾਸ ਤੋਂ ਹੀ ਮਨੁੱਖ ਦਾ ਸਰੂਪ ਬਣਿਆ ਅਤੇ ਇਹ ਵਿਕਾਸ ਲਗਾਤਾਰ ਜਾਰੀ ਹੈ। ਇਸ ਸੋਚ ਮੁਤਾਬਕ ਧਰਤੀ ਜਿਸ ਸੂਰਜ ਦੁਆਲੇ ਘੁੰਮ ਰਹੀ ਹੈ, ਅਜਿਹੀਆਂ ਹੋਰ ਧਰਤੀਆਂ ਗ੍ਰਹਿਾਂ ਦੇ ਰੂਪ ਵਿੱਚ ਘੁੰਮ ਰਹੀਆਂ ਹਨ। ਐਸੇ ਅਨੇਕਾਂ-ਅਨੇਕ ਸੂਰਜ ਮੰਡਲ ਹਨ, ਜੋ ਕਿਸੇ ਹੋਰ ਗ੍ਰਹਿ ਦੁਆਲੇ ਘੁੰਮ ਰਹੇ ਹਨ ਅਤੇ ਸਾਰਿਆਂ ਨੂੰ ਕਹਿਕਸ਼ਾਂ ਗਤੀ ਪ੍ਰਦਾਨ ਕਰਦੀ ਹੈ। ਐਸੀਆਂ ਅਸੀਮਤ ਕਹਿਕਸ਼ਾਵਾਂ ਅਸਮਾਨ ਵਿੱਚ ਨਿਯਮਤ ਰੂਪ ਵਿੱਚ ਘੁੰਮ ਰਹੀਆਂ ਹਨ ਅਤੇ ਹੋਰ ਵੀ ਵਿਸਫ਼ੋਟ ਹੋ ਰਹੇ ਹਨ, ਜੋ ਹੋਰ-ਹੋਰ ਕਹਿਕਸ਼ਾਵਾਂ ਨੂੰ ਜਨਮ ਦੇ ਰਹੇ ਹਨ। ਧਰਤੀ ਦੇ ਅਰਬਾਂ ਸਾਲਾਂ ਵਿੱਚ ਗਰਮ ਗੋਲੇ ਦੇ ਰੂਪ 'ਚ ਠੰਢੇ ਹੋਣ ਦੇ ਸਬੂਤ ਧਰਤੀ ਹੇਠ ਅਜੇ ਵੀ ਮੌਜੂਦ ਲਾਵਿਆਂ ਦੇ ਫਟਣ ਦੇ ਰੂਪ ਵਿਚ ਮਿਲਦੇ ਹਨ। ਅਨੇਕਾਂ ਹੋਰ ਗ੍ਰਹਿ ਅਜੇ ਵੀ ਅੱਗ ਦੇ ਗੋਲੇ ਹਨ। ਅਨੇਕਾਂ ਹੋਰ ਧਰਤੀਆਂ ਹਨ, ਜਿੱਥੇ ਜੀਵਨ ਹੋਣ ਦੀ ਵੀ ਕਾਫੀ ਸੰਭਾਵਨਾ ਹੈ। ਮੰਗਲ ਗ੍ਰਹਿ 'ਤੇ ਪਾਣੀ ਹੋਣ ਦੇ ਸਬੂਤ ਵੀ ਮਿਲ ਰਹੇ ਹਨ, ਆਦਿ-ਆਦਿ। ਇਸ ਮੁਤਾਬਕ ਸਾਰਾ ਕੁਝ ਨਿਯਮਾਂ ਵਿਚ ਬੱਝਾ ਹੈ। ਸਵੈ-ਚਾਲਕ ਹੈ ਤੇ ਨਿਰੰਤਰ ਚਲ ਰਿਹਾ ਹੈ। ਇਨ੍ਹਾਂ ਨਿਯਮਾਂ ਨੂੰ ਕਿਸੇ ਵੀ ਬਾਹਰੀ ਸ਼ਕਤੀ ਨੇ ਸਿਰਜਿਆ ਨਹੀਂ ਅਤੇ ਨਾ ਹੀ ਉਹ ਕੋਈ ਸ਼ਕਤੀ ਇਨ੍ਹਾਂ ਨਿਯਮਾਂ ਨੂੰ ਬਦਲ ਸਕਦੀ ਹੈ। ਇਸ ਲਈ ਰੱਬ ਦੇ ਰੂਪ ਵਿੱਚ ਕੋਈ ਸ਼ਕਤੀ ਮੌਜੂਦ ਨਹੀਂ ਹੈ। ਡਾਰਵਿਨ ਦੇ 'ਜੀਵ ਵਿਕਾਸ ਸਿਧਾਂਤ' ਨਾਲ ਇਸ ਨੂੰ ਹੋਰ ਬਲ ਮਿਲਿਆ ਅਤੇ ਅਨੇਕਾਂ ਹੋਰ ਫਿਲਾਸਫਰਾਂ ਅਤੇ ਵਿਗਿਆਨੀਆਂ ਦੇ ਨਾਲ-ਨਾਲ ਕਾਰਲ ਮਾਰਕਸ ਨੇ ਇਸ ਨੂੰ ਕੁਦਰਤੀ ਵਿਕਾਸ ਦੇ ਨਿਯਮਾਂ ਦੀ ਸਮਾਜਕ ਵਿਕਾਸ ਵਿੱਚ ਪ੍ਰਚੱਲਤ ਹੋਣ ਦੀ ਗੱਲ ਕਰਕੇ ਇਸ ਸਿਧਾਂਤ 'ਤੇ ਨਵੀਂ ਮੋਹਰ ਲਾਈ।
ਪਹਿਲਾ ਸਿਧਾਂਤ ਇੱਕ ਰੱਬ ਹੈ ਤੇ ਸਾਰਾ ਕੁੱਝ ਉਸੇ ਦੇ ਹੀ ਹੱਥ ਹੈ। ਇਥੋਂ ਤਕ ਕਿ ਜ਼ਿੰਦਗੀ ਤੇ ਮੌਤ, ਗਰੀਬੀ-ਅਮੀਰੀ, ਦੁੱਖ-ਸੁੱਖ ਸਭ ਪਿਛਲੇ ਜਨਮਾਂ ਦੇ ਹੀ ਫਲ ਹਨ, ਰਾਜ ਕਰ ਰਹੇ ਰਾਜਿਆਂ ਦੇ ਹੱਕ ਵਿੱਚ ਬਹੁਤ ਭੁਗਤਦਾ ਸੀ। ਰਾਜੇ ਮਨੁੱਖ ਦੀ ਲੁੱਟ ਕਰਕੇ ਆਪ ਐਸ਼ਾਂ ਕਰਦੇ ਸਨ। ਸਭ ਧੰਨ-ਦੌਲਤ 'ਤੇ ਉਨ੍ਹਾਂ ਦਾ ਕਬਜ਼ਾ ਸੀ। ਇਸ ਲਈ ਉਹ ਲੋਕਾਂ ਨੂੰ ਗਰੀਬੀ ਦਾ ਕਾਰਨ ਪਿਛਲੇ ਜਨਮ ਦਾ ਫ਼ਲ ਤੇ ਅਗਲੇ ਜਨਮ ਵਿੱਚ ਅਮੀਰ ਹੋਣ ਲਈ ਰੱਬ ਦੀ ਪੂਜਾ ਕਰਨ ਅਤੇ ਰੱਬ ਦੀ ਪੂਜਾ ਲਈ ਧਰਮ ਨੂੰ ਮੰਨਣ ਦੀ ਗੱਲ ਕਰਨ ਲੱਗੇ। ਖ਼ੁਦ ਧਾਰਮਕ ਪੂਜਾ ਸਥਾਨ ਬਣਾ ਕੇ ਪੁਜਾਰੀ ਸਥਾਪਤ ਕਰਨ ਲੱਗ ਪਏ। ਪੁਜਾਰੀਆਂ ਦੀ ਸਮਾਜ ਵਿੱਚ ਅਹਿਮੀਅਤ ਹੋਰ ਵਧਾਉਣ ਲੱਗੇ। ਸਿੱਟੇ ਵਜੋਂ ਗੁਲਾਮ ਤੇ ਰਜਵਾੜਾਸ਼ਾਹੀ ਦੇ ਖਾਤਮੇ ਤੋਂ ਬਾਅਦ ਸਰਮਾਏਦਾਰੀ ਨਿਜਾਮ ਵਿਚ ਇਹ ਫਲਸਫਾ ਜਿਉਂ ਦਾ ਤਿਉਂ ਹੈ। ਇਸ ਅੰਧ ਵਿਸ਼ਵਾਸ ਦੀ ਟੇਕ ਨਾਲ ਹੋਰ ਅਨੇਕਾਂ ਧਾਰਮਕ ਡੇਰੇ ਪੈਦਾ ਹੋ ਗਏ। ਹਰ ਧਰਮ 'ਚੋਂ ਹੀ ਧਾਰਮਕ ਵਾਰਿਸ ਬਣਨੇ ਸ਼ੁਰੂ ਹੋ ਗਏ। ਅੰਧਵਿਸ਼ਵਾਸ, ਵਹਿਮ-ਭਰਮ ਤੇ ਦੁੱਖ ਭੋਗ ਰਹੀ ਲੋਕਾਈ 'ਚ ਚੇਤਨਤਾ ਦੀ ਘਾਟ ਹੈ। ਜਿੱਥੇ ਧਰਮ ਕਦੇ ਲੋਕਾਂ ਦੇ ਭਲੇ ਲਈ ਕੰਮ ਕਰਦਾ ਸੀ, ਉਥੇ ਰਾਜ ਕਰ ਰਹੀਆਂ ਜਮਾਤਾਂ ਇਸ ਨੂੰ ਆਪਣੇ ਨਿੱਜੀ ਤੇ ਜਮਾਤੀ ਹਿੱਤਾਂ ਲਈ ਵਰਤਣ ਲੱਗ ਪਈਆਂ। ਹਿੰਦੂ ਤੇ ਇਸਲਾਮ ਧਰਮਾਂ ਦੀ ਕੱਟੜਤਾ, ਜਾਤੀਵਾਦ ਆਦਿ 'ਤੇ ਸਰਕਾਰੀ ਪੁਸ਼ਤਪਨਾਹੀ ਕਾਰਨ ਲੋਕਾਂ ਦਾ ਝੁਕਾਅ ਇਨ੍ਹਾਂ ਧਾਰਮਕ ਡੇਰਿਆਂ ਵੱਲ ਹੋਇਆ। ਇਥੇ ਗਰੀਬਾਂ ਤੇ ਅਛੂਤ ਜਾਤੀਆਂ ਨੂੰ ਕੁਝ ਬਰਾਬਰਤਾ ਮਿਲਦੀ ਸੀ। ਇਸੇ ਤਰ੍ਹਾਂ ਸਿੱਖ ਧਰਮ ਜਦ ਹੋਂਦ ਵਿੱਚ ਆਇਆ ਤਾਂ ਮੁਸਲਿਮ ਤੇ ਹਿੰਦੂ ਧਰਮ ਦੀ ਕੱਟੜਤਾ ਅਤੇ ਗਰੀਬਾਂ ਤੇ ਹੇਠਲੀਆਂ ਜਾਤੀਆਂ ਨਾਲ ਹੁੰਦਾ ਘੋਰ ਵਿਤਕਰਾ ਸ਼ਿਖਰਾਂ 'ਤੇ ਸੀ। ਗੁਰੂ ਨਾਨਕ ਦੇਵ ਜੀ ਨੇ ਸਭ ਮਨੁੱਖਾਂ ਦੀ ਬਰਾਬਰਤਾ ਦੀ ਗੱਲ ਕਹੀ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਧਰਮਾਂ-ਜਾਤਾਂ ਵਾਲੇ ਗਰੀਬਾਂ ਨੂੰ ਨਾਲ ਲਿਆ ਅਤੇ ਉਨ੍ਹਾਂ ਦੀ ਜਮੀਰ ਦੀ ਸੁਤੰਤਰਤਾ ਲਈ ਮੌਕੇ ਦੇ ਮੁਗਲ ਹਾਕਮਾਂ ਵਿਰੁੱਧ ਲਹੂ ਵੀਟਵੀਂ ਲੜਾਈ ਲੜੀ। ਦੱਬੇ-ਕੁਚਲੇ ਤੇ ਲਿਤਾੜੇ ਲੋਕਾਂ ਨੇ ਖੂਬ ਸਾਥ ਦਿੱਤਾ। ਇਸ ਲੜਾਈ ਨੂੰ ਅੱਗੇ ਤੋਰਦਿਆਂ ਬੰਦਾ ਬਹਾਦਰ ਨੇ 'ਜਮੀਨ ਹਲ ਵਾਹਕ ਦੀ' ਦਾ ਨਾਹਰਾ ਦਿੱਤਾ ਅਤੇ ਜਿੱਤਾਂ ਪ੍ਰਾਪਤ ਕਰਕੇ ਮੁਜਾਰਿਆਂ ਨੂੰ ਪੱਕੇ ਮਾਲਕੀ ਹੱਕ ਵੀ ਦਿੱਤੇ। ਮਗਰੋਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਕਹਿਣ ਨੂੰ 'ਸਿੱਖ' ਰਾਜ ਸਥਾਪਤ ਹੋਇਆ, ਪਰ ਉਸ ਨੇ ਰਜਵਾੜਾਸ਼ਾਹੀ, ਜਗੀਰਦਾਰੀ ਦੇ ਤਤਕਾਲੀ ਸਮੇਂ ਵਿਚ ਆਪਣੀ ਲੋੜ ਅਨੁਸਾਰ ਧਰਮ ਨੂੰ ਖੂਬ ਵਰਤਿਆ। ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਪਹਿਲਾਂ ਪਹਿਲ ਇਹ ਸਿੱਖ ਸੰਗਠਨ ਦੇ ਰੂਪ ਵਿਚ ਅੰਗਰੇਜ ਹਾਕਮਾਂ ਵਿਰੁੱਧ ਲੜਦੀ ਵੀ ਰਹੀ। ਗੁਰਦੁਆਰਿਆਂ ਦੇ ਸੁਧਾਰ ਤੇ ਮਨੁੱਖ ਦੀ ਧਾਰਮਕ ਆਜ਼ਾਦੀ ਲਈ ਲੜਾਈਆਂ ਲੜੀਆਂ ਪਰ ਮਗਰੋਂ ਉਹ ਵੀ ਆਧੁਨਿਕ ਰਾਜਿਆਂ ਦੇ ਢਹੇ ਚੜ੍ਹ ਗਈ ਅਤੇ ਅੱਜ ਇਹ ਪੰਜਾਬ ਦੇ ਮੌਜੂਦਾ ਹਾਕਮਾਂ, ਬਾਦਲ ਅਕਾਲੀ ਦਲ ਦਾ ਸਿੱਧਾ ਹੱਥਠੋਕਾ ਬਣ ਕੇ ਰਹਿ ਗਈ ਹੈ। ਸਿੱਖ ਧਰਮ ਵਿਚ ਆਪਣੀ ਪਛਾਣ ਨਾ ਬਣਾ ਸਕਣ ਤੇ ਬਰਾਬਰਤਾ ਨਾ ਮਿਲਣ ਕਾਰਨ ਗਰੀਬ ਤੇ ਜਾਤੀ ਵਰਗ ਜੋ 'ਰੰਗਰੇਟਾ ਗੁਰੂ ਕਾ ਬੇਟਾ' ਦੇ ਰੂਪ ਵਿਚ ਸਿੱਖ ਧਰਮ ਵਿਚ ਜਾਨਾਂ ਵਾਰਨ ਤੀਕ ਗਿਆ ਸੀ, ਉਸ ਦਾ ਇਸ ਤੋਂ ਵੱਡੀ ਪੱਧਰ ਤੱਕ ਮੋਹ ਭੰਗ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ 'ਭਾਈ ਲਾਲੋ' ਲਾਲ ਸਿੰਘ, ਲਾਲ ਚੰਦ, ਲਾਲ ਮਸੀਹ ਤੇ ਲਾਲ ਮੁਹੰਮਦ ਆਦਿ ਦੇ ਰੂਪ ਵਿਚ ਤਾਂ ਵੰਡੇ ਹੀ ਗਏ, ਮਗਰੋਂ ਡੇਰਿਆਂ ਵਿੱਚ 'ਨਾਮ' ਲੈ ਕੇ ਉਨ੍ਹਾਂ ਦੇ ਸ਼ਰਧਾਲੂ ਬਣਨ ਲੱਗ ਗਏ। ਉੱਥੇ ਉਨ੍ਹਾਂ ਨੂੰ ਵਧੇਰੇ ਬਰਾਬਰਤਾ ਦਾ ਅਹਿਸਾਸ ਹੋਣਾ ਲੱਗਾ। ਇਹ ਗੱਲ ਵਖਰੀ ਹੈ ਕਿ ਗਰੀਬੀ ਤੇ ਜਾਤ-ਪਾਤੀ ਵਿਤਕਰਾ ਦੂਰ ਕਰਨ ਲਈ 'ਰੋਟੀ-ਬੇਟੀ' ਦੀ ਸਾਂਝ ਕਿਸੇ ਵੀ ਧਰਮ ਜਾਂ ਧਾਰਮਕ ਡੇਰੇ ਦੇ ਸ਼ਰਧਾਲੂਆਂ ਵਿਚ ਨਹੀਂ ਪਨਪੀ। ਪਰ ਅੱਜ ਪੰਜਾਬ ਵਿਚ ਅਨੇਕਾਂ ਡੇਰੇ ਬਰਸਾਤੀ ਖੂੰਬਾਂ ਵਾਂਗ ਨਿਕਲ ਆਏ ਹਨ। ਉੱਥੇ ਸੈਂਕੜੇ ਲੋਕਾਂ ਦੀ ਭੀੜ ਵੀ ਜੁੜਦੀ ਹੈ। ਇਨ੍ਹਾਂ ਸਾਰੇ ਡੇਰਿਆਂ ਨੂੰ ਸਰਮਾਏਦਾਰ-ਜਗੀਰਦਾਰ ਸਾਰੀਆਂ ਹੀ ਪਾਰਟੀਆਂ ਸਿੱਧੇ-ਅਸਿੱਧੇ ਜਾਂ ਵੱਧ-ਘੱਟ ਰੂਪ ਵਿਚ ਆਪਣੇ ਹਿੱਤਾਂ ਵਿਚ ਵਰਤ ਰਹੀਆਂ ਹਨ। 4 ਫਰਵਰੀ 2017 ਦੀਆਂ ਚੋਣਾਂ ਵਿਚ ਡੇਰਾ ਸਿਰਸਾ ਅਤੇ ਹੋਰ ਕਈ ਵੱਡੇ-ਨਿੱਕੇ ਡੇਰਿਆਂ ਦੇ ਮੁੱਖੀਆਂ ਨੇ ਆਪਣੇ ਸ਼ਰਧਾਲੂਆਂ ਨੂੰ ਅਕਾਲੀ ਪਾਰਟੀ ਦੀ ਸ਼ਰੇਆਮ ਮਦਦ ਦਾ ਐਲਾਨ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਡੇਰੇ ਇਨ੍ਹਾਂ ਸਿਆਸੀ ਪਾਰਟੀਆਂ ਬਿਨਾਂ ਨਹੀਂ ਰਹਿ ਸਕਦੇ ਅਤੇ ਸਿਆਸੀ ਪਾਰਟੀਆਂ ਤੇ ਧਾਰਮਕ ਡੇਰਿਆਂ ਨੂੰ ਖੂਬ ਵਰਤਦੀਆਂ ਹਨ। ਇਨ੍ਹਾਂ ਪਾਰਟੀਆਂ ਦੇ ਆਗੂ ਸਾਰੇ ਡੇਰਿਆਂ 'ਤੇ ਅਕਸਰ ਚੌਂਕੀ ਭਰਦੇ ਰਹਿੰਦੇ ਹਨ। ਵੋਟਾਂ ਦੇ ਨੇੜੇ ਇਨ੍ਹਾਂ 'ਚੌਂਕੀ ਫੇਰਿਆਂ' ਦੀ ਗਿਣਤੀ ਹੋਰ ਵੀ ਵਧੇਰੇ ਹੋ ਜਾਂਦੀ ਹੈ। ਇਸ ਵਿੱਚ ਸਾਰਾ ਬਾਦਲ ਪਰਿਵਾਰ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ ਸਾਰੇ ਹੀ ਸ਼ਾਮਲ ਹਨ।
ਡੇਰਿਆਂ 'ਚ ਸ਼ਰਧਾਲੂਆਂ ਨੂੰ ਨਾਲ ਲਾ ਕੇ ਰੱਖਣ ਲਈ ਜਿੱਥੇ ਵਿਸ਼ੇਸ਼ 'ਨਾਮ' ਦਾ ਉਚੇਚਾ 'ਦਾਨ' ਦੇਣ ਦਾ ਅਹਿਸਾਨ ਕੀਤਾ ਜਾਂਦਾ ਹੈ ਅਤੇ ਇਸ 'ਮੰਤਰ' ਨੂੰ ਹੋਰ ਕਿਸੇ ਨਾਲ ਵੀ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਉਥੇ ਹੋਰ ਵੀ ਅਨੇਕਾਂ ਸਹੂਲਤਾਂ ਮਿਲਦੀਆਂ ਹਨ। ਡੇਰੇ 'ਚ ਰਹਿਣ ਵਾਲਿਆਂ ਲਈ ਲੰਗਰ ਤਾਂ ਮੁਫਤ ਹੈ ਹੀ, ਕਈ ਡੇਰਿਆਂ 'ਚ ਇਲਾਜ ਵੀ ਮੁਫਤ ਕਰਨ ਲਈ ਉਚੇਚੇ ਹਸਪਤਾਲ ਖੋਲ੍ਹੇ ਗਏ ਹਨ। ਇਨ੍ਹਾਂ ਸੁਵਿਧਾਵਾਂ ਰਾਹੀਂ ਅੰਧਵਿਸ਼ਵਾਸ ਹੋਰ ਪਕੇਰਾ ਤੇ ਵਿਆਪਕ ਕੀਤਾ ਜਾਂਦਾ ਹੈ। ਹੋਰ ਵੀ ਜੋ ਕੁਝ ਕੀਤਾ ਜਾਂਦਾ ਹੈ ਉਹ 'ਬਾਪੂ' ਆਸਾ ਰਾਮ ਦੇ ਜੇਲ ਜਾਣ ਤੇ ਅਨੇਕਾਂ ਹੋਰਾਂ 'ਤੇ ਚੱਲ ਰਹੇ ਕੇਸਾਂ ਨਾਲ ਸਾਬਤ ਹੋ ਜਾਂਦਾ ਹੈ। ਬਹੁਤੀ ਵਾਰੀ ਔਰਤਾਂ ਨਾਲ ਹੋ ਰਹੀਆਂ ਜਿਆਦਤੀਆਂ ਦੇ ਭੇਤ ਗੁੱਝੇ-ਛਿਪੇ ਹੀ ਰਹਿ ਜਾਂਦੇ ਹਨ। ਪਤਾ ਹੋਣ 'ਤੇ ਵੀ ਕੋਈ ਕੁਸਕਦਾ ਨਹੀਂ। ਜੇ ਕੋਈ ਭੇਦ ਖੋਲ੍ਹਣ ਦੀ ਜੁਰੱਅਤ ਕਰਦਾ ਹੈ ਤਾਂ ਡੇਰੇ ਦੇ ਲੱਠ ਮਾਰ ਉਸ ਨਾਲ ਕਿਵੇਂ ਸਿੱਝਦੇ ਹਨ, ਉਹ ਦੱਸਣ ਦੇ ਯੋਗ ਵੀ ਨਹੀਂ ਰਹਿੰਦੇ ਤੇ ਜਲਦੀ ਅਦਿੱਖ ਹੋ ਜਾਂਦੇ ਹਨ। ਇਹ ਵੀ ਸੱਚ ਹੈ ਕਿ ਸਾਰੇ ਡੇਰੇ ਲੋਕਾਂ ਵੱਲੋਂ ਮਿਲੇ ਚੜ੍ਹਾਵੇ 'ਤੇ ਹੀ ਫੁਲਦੇ-ਫੁਲਦੇ ਹਨ। ਡੇਰਿਆਂ ਦਾ ਮੁੱਖ ਮੰਤਵ ਮੁਨਾਫ਼ਾ ਕਮਾਉਣਾ ਹੀ ਹੁੰਦਾ ਹੈ। ਇਨ੍ਹਾਂ ਦੀ ਅੰਨ੍ਹੀ ਜਾਇਦਾਦ ਵਧਾਉਣ ਦੀ ਲਾਲਸਾ ਲਗਾਤਾਰ ਵਧਦੀ ਹੀ ਜਾ ਰਹੀ ਹੈ। ਕੈਸੀ ਵਚਿੱਤਰ ਖੇਡ ਹੈ ਕਿ ਸੰਗਤਾਂ ਨੂੰ ਮੋਹ ਮਾਇਆ ਦੇ ਜਾਲ ਤੋਂ ਮੁਕਤ ਰਹਿਣ ਦੇ ਉਪਦੇਸ਼ ਦੇਣ ਵਾਲੇ ਬਾਬੇ ਆਪ ਖੁਦ ਸਿਰ ਤੋਂ ਪੈਰਾਂ ਤਕ ਇਸ ਜਾਲ ਵਿੱਚ ਫਸੇ ਹੋਏ ਨੇ। ਡੇਰਿਆਂ ਦੀਆਂ ਅੱਗੋਂ ਪਿੰਡ-ਪਿੰਡ ਬਰਾਂਚਾਂ ਬਣ ਗਈਆਂ ਹਨ। ਇਹ ਡੇਰੇ ਅਕਸਰ ਐਤਵਾਰ ਦੇ ਐਤਵਾਰ ਲੋਕਾਂ ਨੂੰ ਸੱਦਦੇ ਅਤੇ ਭਜਨ ਬੰਦਗੀ ਕਰਦੇ ਹਨ। ਕੋਈ ਵੀ ਡੇਰਾ ਲੋਕਾਂ ਨੂੰ ਜੁਲਮ ਵਿਰੁੱਧ ਲੜਨ-ਮਰਨ ਦੀ ਮੱਤ ਨਹੀਂ ਦਿੰਦਾ। ਸਿਰਫ ਤੇ ਸਿਰਫ 'ਨਾਮ ਜਪਣ' 'ਤੇ ਹੀ ਜੋਰ ਦਿੰਦੇ ਹਨ। ਸਾਮਰਾਜੀ ਮੁਲਕ ਅਤੇ ਉਸ ਦੀਆਂ ਏਜੰਸੀਆਂ ਰਾਹੀਂ ਵਿਦੇਸ਼ਾਂ ਤੋਂ ਡੇਰਿਆਂ ਨੂੰ 'ਧਰਮ' ਨੂੰ 'ਫੈਲਾਉਣ' ਲਈ ਸਹਾਇਤਾ ਵੀ ਮਿਲਦੀ ਰਹਿੰਦੀ ਹੈ।
ਭਾਰਤੀ ਸਿਆਸਤ ਅਤੇ ਧਰਮ ਇੱਕ ਮਿਕ ਹੋ ਕੇ ਵਿਚਰ ਰਹੇ ਹਨ। ਜਿੱਥੇ ਸਿਆਸਤ ਇੱਕ ਵਧੀਆ ਧੰਦਾ ਬਣ ਗਈ ਹੈ, ਉਥੇ ਧਰਮ ਇਸ ਤੋਂ ਵੀ ਦੋ ਕਦਮ ਅੱਗੇ ਹੈ। ਇਸ ਧੰਦੇ ਨਾਲ ਜੁੜੇ ਲੋਕ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ। ਕੋਈ ਸਰਕਾਰ ਵੀ ਇਨ੍ਹਾਂ ਵਲੋਂ ਕਮਾਏ ਧੰਨ ਦੌਲਤ ਦੀ ਪੜਤਾਲ ਨਹੀਂ ਕਰਦੀ। ਉਂਜ ਤਾਂ ਸਾਰਾ ਭਾਰਤ ਹੀ ਵੱਖ-ਵੱਖ ਧਰਮਾਂ ਦੀ ਜਕੜ ਵਿੱਚ ਹੈ, ਪਰ ਪੰਜਾਬ ਕਿਉਂਕਿ ਸਿੱਖ ਪ੍ਰਭਾਵੀ ਪ੍ਰਾਂਤ ਹੈ, ਇੱਥੇ ਹਰ ਪਿੰਡ 'ਚ ਘੱਟੋ-ਘੱਟ ਇੱਕ ਗੁਰਦੁਆਰਾ ਜ਼ਰੂਰ ਬਣਿਆ ਹੋਇਆ ਹੈ। ਆਮ ਤੌਰ 'ਤੇ ਪਿੰਡਾਂ ਵਿੱਚ ਮੰਦਰ ਵੀ ਹਨ ਅਤੇ ਕਿਤੇ-ਕਿਤੇ ਗਿਰਜੇ ਵੀ ਹਨ। ਬਹੁਤੇ ਪਿੰਡਾਂ ਵਿੱਚ ਇੱਕ ਤੋਂ ਵਧੇਰੇ ਗੁਰਦੁਆਰੇ ਹਨ, ਜੋ ਜਾਤੀ ਆਧਾਰ 'ਤੇ ਹਨ। ਇਵੇਂ ਹੀ ਮੰਦਰ ਤੇ ਹੋਰ ਧਾਰਮਕ ਸਥਾਨ ਵੀ। ਜੇਕਰ ਕਿਸੇ ਨਾ ਕਿਸੇ ਡੇਰੇ ਦੀ ਹਰ ਪਿੰਡ ਬ੍ਰਾਂਚ ਨਹੀਂ ਹੈ ਤਾਂ ਦੋ-ਚਾਰ ਪਿੰਡਾਂ ਦੀ ਵਿੱਥ 'ਤੇ ਇਹ ਡੇਰਾ ਬ੍ਰਾਂਚਾਂ ਮੌਜੂਦ ਹਨ। ਇਹ ਸਾਰੇ ਗੁਰਦੁਆਰੇ, ਧਾਰਮਕ ਸਥਾਨ ਡੇਰੇ ਤੇ ਡੇਰਾ ਬ੍ਰਾਂਚਾਂ ਹੋਣ ਦੇ ਬਾਵਜੂਦ ਅੱਜ ਪੰਜਾਬ ਦੀ ਹਾਲਤ ਐਸੀ ਹੈ ਕਿ ਇਥੇ ਵਸੋਂ ਦੇ ਲਿਹਾਜ ਨਾਲ ਹਿੰਦੋਸਤਾਨ 'ਚ ਸ਼ਰਾਬ ਦੀ ਸਭ ਤੋਂ ਵੱਧ ਖਪਤ ਹੈ। ਸਮੈਕ, ਚਿੱਟਾ, ਅਫੀਮ, ਪੋਸਤ ਆਦਿ ਹੋਰ ਨਸ਼ਿਆਂ ਦਾ ਕੋਈ ਅੰਤ ਹੀ ਨਹੀਂ ਹੈ। ਬਦਮਾਸ਼ੀ, ਮਾਰ-ਧਾੜ, ਲੁੱਟ-ਖੋਹ, ਧੋਖਾਧੜੀ, ਭ੍ਰਿਸ਼ਟਾਚਾਰ, ਬੇਈਮਾਨੀ, ਧਮਕੀ-ਧਾੜਾ, ਪੁਲੀਸ ਜਿਆਦਤੀ, ਝੂਠ, ਔਰਤਾਂ ਨਾਲ ਜਿਆਦਤੀਆਂ ਤੇ ਔਰਤ-ਮਰਦ ਅਨੁਪਾਤ 'ਚ ਅਸੰਤੁਲਨ ਦੇ ਮਾਮਲੇ ਵਿਚ ਵੀ ਪੰਜਾਬ ਸੱਭ ਤੋਂ ਅੱਗੇ ਹੈ। ਖੱਬੇ ਪੱਖੀਆਂ ਤੋਂ ਬਿਨਾਂ ਹੋਰ ਕੋਈ ਲੱਕ ਬੰਨ੍ਹ ਕੇ ਹਾਕਮੀ ਜੁਲਮ ਦੇ ਵਿਰੁਧ ਨਹੀਂ ਲੜ ਰਿਹਾ। ਕੈਸੀ ਵਿਡੰਬਨਾ ਹੈ ਕਿ ਗੁਰੂ ਨਾਨਕ ਜੀ ਦੇ ਭਾਈ ਲਾਲੋ ਦੇ ਹੱਕ ਦੀ ਗੱਲ ਦਾ ਪ੍ਰਚਾਰ ਕਰਨ ਵਾਲੇ ਅੱਜ ਮਲਕ ਭਾਗੋਆਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਬਾਬੇ ਨਾਨਕ ਦੇ ਉਪਦੇਸ਼ਾਂ ਅਨੁਸਾਰ ਦਸਾਂ ਨਹੁਆਂ ਦੀ ਕਿਰਤ ਕਰਨ, ਵੰਡ ਛਕਣ ਦੀ ਗੱਲ ਕਰਨ ਦੀ ਥਾਂ ਧਾਰਮਕ ਆਗੂ ਕੇਵਲ 'ਨਾਮ ਜਪਣ' 'ਤੇ ਜ਼ੋਰ ਦੇਣ 'ਤੇ ਹੀ ਲੱਗੇ ਹੋਏ ਹਨ। ਧਾਰਮਕ ਪ੍ਰਚਾਰਕ ਇਸ ਗੱਲ 'ਤੇ ਜੋਰ ਦੇਣ ਦੇ ਚੇਤਨ ਯਤਨ ਕਰ ਰਹੇ ਹਨ ਕਿ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਸਭ ਨੂੰ ਕੇਵਲ 'ਪੂਜਕ' ਹੀ ਬਣਾਇਆ ਜਾਵੇ। ਉਸ ਦੇ ਜੁਲਮ ਵਿਰੁਧ ਇੱਕਮੁਠ ਹੋ ਕੇ ਲੜਨ ਦੇ ਫਲਸਫੇ ਨੂੰ ਨਾਮ ਸਿਮਰਨ ਦੀ ਵਿਆਖਿਆ ਦੀ ਧੂੜ ਹੇਠ ਦਬਾ ਦਿੱਤਾ ਜਾਵੇ। ਗੁਰੂਆਂ ਦਾ ਸਿਰਫ ਨਾਮ ਸਿਮਰਨ ਹੀ ਕਰਵਾਇਆ ਜਾਵੇ। 'ਨਾਮ' ਦੀ ਵਿਆਖਿਆ ਆਪਣੇ ਢੰਗ ਨਾਲ ਹੀ ਕੀਤੀ ਜਾਂਦੀ ਹੈ। ਸਾਰੇ ਧਾਰਮਕ ਪ੍ਰਚਾਰਕਾਂ ਦਾ ਜੋਰ ਕੇਵਲ ਇਸ ਗੱਲ 'ਤੇ ਹੈ ਕਿ ਵਿਗਿਆਨਕ ਸੋਚ ਨੂੰ ਕਿਧਰੇ ਵੀ ਸਿਰ ਨਾ ਚੁੱਕਣ ਦਿੱਤਾ ਜਾਵੇ। ਉਨ੍ਹਾਂ ਦਾ ਸਾਂਝਾ ਮਿਸ਼ਨ ਅੰਧ ਵਿਸ਼ਵਾਸ਼ ਫੈਲਾਉਣਾ, ਰੱਬ ਦੀ ਹੋਂਦ ਅਤੇ ਉਸ 'ਤੇ ਹੀ ਟੇਕ ਰੱਖਣਾ ਅਤੇ ਵਿਗਿਆਨਕ ਸੋਚ ਤੇ ਨਾਸਤਿਕਤਾ ਨੂੰ ਮੁੱਖ ਦੁਸ਼ਮਣ ਗਰਦਾਨਣਾ ਹੈ। ਐਨਾ ਹੋਣ ਦੇ ਬਾਵਜੂਦ ਵੀ ਅੱਜ ਦੇ ਯੁੱਗ ਵਿਚ ਵਿਗਿਆਨਕ ਸੋਚ ਜੇ ਪਨਪ ਰਹੀ ਹੈ ਤਾਂ ਇਸ ਦਾ ਮਤਲਬ ਹੈ ਅਣਖੀ, ਤਰਕਸ਼ੀਲ ਤੇ ਵਿਗਿਆਨਕ ਸੋਚ ਵਾਲੇ ਲੋਕਾਂ ਦੀ ਪੰਜਾਬ ਵਿੱਚ ਹੋਂਦ ਬਰਕਰਾਰ ਹੈ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਬਾਬਾ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਲ ਫਲਸਫੇ ਨੂੰ ਸਮਝਣ ਤੇ ਲਾਗੂ ਕਰਨ ਵਾਲੇ ਵੀ ਪੰਜਾਬ ਵਿਚ ਮੌਜੂਦ ਹਨ। ਵੱਡੇ ਡੇਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਆਪੋ ਆਪਣੇ ਗ੍ਰੰਥ ਵੀ ਬਣਾ ਲਏ ਹਨ। ਮਗਰੋਂ ਪੀੜੀ ਦਰ ਪੀੜ੍ਹੀ ਵਾਰਸ ਵੀ ਬਣਦੇ ਜਾ ਰਹੇ ਹਨ।
ਤਰਕਸ਼ੀਲ ਸੋਚ ਨੂੰ ਖੁੰਢਿਆਂ ਕੀਤਾ ਜਾ ਰਿਹਾ ਹੈ। ਸੋਚ ਦੀ ਦੁਚਿੱਤੀ ਵੇਖੋ ਕਿ ਇੱਕੋ ਹੀ ਸਮੇਂ ਧਾਰਮਕ ਲੋਕ ਮੀਂਹ ਪਵਾਉਣ ਲਈ ਲੰਗਰ ਵੀ ਲਵਾ ਰਹੇ ਹੁੰਦੇ ਹਨ ਅਤੇ 'ਨੈਟ' ਤੋਂ ਮੌਸਮ ਦੀ ਭਵਿੱਖਵਾਣੀ ਵੀ ਵੇਖ ਰਹੇ ਹੁੰਦੇ ਹਨ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ 'ਚ ਫੈਲਿਆ ਵਿਆਪਕ ਭ੍ਰਿਸ਼ਟਾਚਾਰ ਤੇ ਹੋਰ ਵਰਤਾਰੇ ਵੇਖੇ ਜਾ ਰਹੇ ਹਨ ਤਾਂ ਹੋਰ ਡੇਰਿਆਂ ਦੀਆਂ ਕਾਰਗੁਜਾਰੀਆਂ ਤੋਂ ਕਿਵੇਂ ਨਿਜ਼ਾਤ ਹਾਸਲ ਹੋ ਸਕਦੀ ਹੈ? ਐਸ.ਜੀ.ਪੀ.ਸੀ. ਦੀ ਚੋਣ ਵਿੱਚ ਵੀ ਵੋਟਾਂ ਲਈ ਘਰ-ਘਰ ਨਸ਼ੇ, ਪੈਸੇ ਵੰਡਣ ਤੇ ਹੋਰ ਭ੍ਰਿਸ਼ਟ ਤਰੀਕੇ ਅਪਣਾਏ ਜਾਂਦੇ ਹਨ। ਧਾਰਮਕ ਧੁੰਦੂਕਾਰ ਫੈਲ ਰਿਹਾ ਹੈ। ਅੱਜ ਹਰ ਹਾਲਤ ਵਿਚ ਪੰਜਾਬ ਨੂੰ ਗੂੜ੍ਹ ਹਨੇਰੇ ਤੋਂ ਚਾਨਣ ਵੱਲ ਲਿਜਾਣ ਦੀ ਸਖਤ ਜਰੂਰਤ ਹੈ। ਵਰਨਾ ਪੰਜਾਬ ਦਾ ਸਰਬਤ ਦੇ ਭਲੇ ਦਾ ਜੰਗਜੂ ਵਿਰਸਾ ਸਮਾਪਤ ਹੋ ਜਾਵੇਗਾ। ਚੇਤਨ, ਤਰਕਸ਼ੀਲ ਤੇ ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਨੂੰ ਪਿੱਛੇ ਖਲੋ ਕੇ ਚੁੱਪ ਵੱਟ ਕੇ ਵਾਚਣ ਅਤੇ ਸਹਿਨ ਕਰਨ ਦੀ ਥਾਂ, ਆਪਣੇ ਆਪ 'ਭਲੇ ਦਿਨਾਂ' ਦੀ ਆਸ ਕਰਨ ਦੀ ਥਾਂ ਇਕਮੁੱਠ ਹੋ ਕੇ ਹੰਭਲਾ ਮਾਰਨਾ ਹੋਵੇਗਾ। ਧਰਮ ਨੂੰ ਸਿਆਸਤ 'ਚ ਰਲਗਡ ਹੋਣ ਤੋਂ ਦੂਰ ਰੱਖਣ, ਅੰਧਵਿਸ਼ਵਾਸ਼ ਫੈਲਾਉਣ ਤੋਂ ਰੋਕਣ ਅਤੇ ਧਰਮ ਨੂੰ ਮਨੁੱਖ ਦਾ ਕੇਵਲ ਜਾਤੀ ਮਸਲਾ ਬਣਾਉਣ ਲਈ ਸਾਂਝੇ ਯਤਨ ਕਰਨੇ ਹੋਣਗੇ। ਵਰਨਾ ਧਰਮ ਦੀ ਸਿਆਸਤ, ਅੰਧ ਵਿਸ਼ਵਾਸ਼ ਅਤੇ ਧਾਰਮਕ ਡੇਰਿਆਂ ਦੇ ਚੁੰਗਲ 'ਚੋਂ ਲੋਕਾਂ ਨੂੰ ਕੱਢਣਾ ਅਤਿ ਕਠਿਨ ਹੋ ਜਾਵੇਗਾ।

No comments:
Post a Comment