ਸਾਥੀ ਗੁਰਨਾਮ ਸਿੰਘ ਸੰਘੇੜਾ ਨਹੀਂ ਰਹੇ
ਪੰਜਾਬ ਦੇ ਕਿਸਾਨ ਅੰਦੋਲਨ ਦੇ ਜੋਸ਼ੀਲੇ ਆਗੂ ਅਤੇ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਸੰਘੇੜਾ ਨਹੀਂ ਰਹੇ। ਲੰਮਾ ਸਮਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਦਸਤਪੰਜਾ ਲੈਂਦੇ ਆ ਰਹੇ ਸਾਥੀ ਸੰਘੇੜਾ ਨੇ 24 ਜਨਵਰੀ ਨੂੰ ਆਖਰੀ ਸਾਹ ਲਿਆ।
ਜੰਡਿਆਲਾ ਮੰਜਕੀ ਕਾਲਜ ਤੋਂ ਵਿਦਿਆਰਥੀ ਜਥੇਬੰਦੀ ਐਸ.ਐਫ.ਆਈ. ਰਾਹੀਂ ਖੱਬੇ ਪੱਖੀ ਅੰਦੋਲਨ 'ਚ ਸਰਗਰਮ ਹੋਏ ਸਾਥੀ ਗੁਰਨਾਮ ਸਿੰਘ ਸੰਘੇੜਾ ਨੇ ਮੁੜਕੇ ਪਿੱਛੇ ਨਹੀਂ ਦੇਖਿਆ। ਕਾਲਜ ਦੇ ਦਿਨਾਂ 'ਚ ਸਾਥੀ ਗੁਰਨਾਮ ਸਿੰਘ ਸੰਘੇੜਾ ਸਾਇਕਲਿੰਗ ਦਾ ਇਕ ਉਘਾ ਅਥਲੀਟ ਸੀ। ਐਸ.ਐਫ.ਆਈ. 'ਚ ਸਰਗਰਮੀ ਦੌਰਾਨ ਉਹ ਹਮੇਸ਼ਾ ਮੁਹਰਲੀ ਕਤਾਰ 'ਚ ਰਿਹਾ। 1977 'ਚ ਨੈਸ਼ਨਲ ਕਾਲਜ ਨਕੋਦਰ 'ਚ ਗੁੰਡਾ ਗਿਰੋਹਾਂ ਨੇ ਉਧੜ ਧੁੰਮੀ ਮਚਾ ਰੱਖੀ ਸੀ। ਸਾਥੀ ਗੁਰਨਾਮ ਸਿੰਘ ਨੇ ਇਨ੍ਹਾਂ ਗਿਰੋਹਾਂ ਵਿਰੁੱਧ ਆਵਾਜ਼ ਹੀ ਨਹੀਂ ਉਠਾਈ ਸਗੋਂ ਜਥੇਬੰਦਕ ਢੰਗ ਨਾਲ ਸਖਤ ਲੜਾਈ ਦਿੱਤੀ ਜਿਸ ਵਿਚ ਉਨ੍ਹਾਂ ਗਰੋਹਾਂ ਨੂੰ ਮੂੰਹ ਦੀ ਖਾਣੀ ਪਈ।
ਕਾਲਜ ਜੀਵਨ ਤੋਂ ਬਾਅਦ ਉਹ ਨੌਜਵਾਨ ਸਭਾ 'ਚ ਸਰਗਰਮ ਹੋਏ। ਪਹਿਲਾਂ ਉਹ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਤੇ ਬਾਅਦ ਵਿਚ ਜ਼ਿਲ੍ਹਾ ਸਕੱਤਰ ਬਣੇ। ਸ਼ੁਰੂ 'ਚ ਉਹ ਫਿਲੌਰ ਤਹਿਸੀਲ 'ਚ ਜ਼ਿਆਦਾ ਸਰਗਰਮ ਰਹੇ ਤੇ ਬਾਅਦ 'ਚ ਆਪਣੇ ਨਾਨਕੇ ਪਿੰਡ ਗਾਂਧਰਾਂ 'ਚ ਜਾ ਵੱਸਣ ਕਾਰਨ ਨਕੋਦਰ ਤਹਿਸੀਲ 'ਚ ਜ਼ਿਆਦਾ ਸਰਗਰਮ ਰਹੇ। ਅੱਤਵਾਦ ਦੇ ਦਿਨਾਂ ਦੌਰਾਨ ਸਾਥੀ ਦੇਸ ਰਾਜ ਮਾਹੂੰਵਾਲ ਦੀ ਸ਼ਹਾਦਤ ਤੋਂ ਬਾਅਦ ਸਾਥੀ ਸੰਘੇੜਾ ਸੀ.ਪੀ.ਆਈ. (ਐਮ). ਦੀ ਨਕੋਦਰ ਤਹਿਸੀਲ ਇਕਾਈ ਦੇ ਸਕੱਤਰ ਬਣੇ ਤੇ ਲਗਾਤਾਰ ਇਸ ਅਹੁਦੇ 'ਤੇ ਕੰਮ ਕਰਦੇ ਰਹੇ। ਸੀ.ਪੀ.ਆਈ.(ਐਮ) ਦੀ ਵਿਚਾਰਧਾਰਕ ਥਿੜਕਣ ਕਾਰਨ ਜਦ ਪਾਰਟੀ ਦੇ ਵੱਡੇ ਹਿੱਸੇ ਨੇ ਵੱਖ ਹੋ ਕੇ ਸੀ.ਪੀ.ਐਮ.ਪੰਜਾਬ ਦਾ ਗਠਨ ਕੀਤਾ ਤਾਂ ਸਾਥੀ ਗੁਰਨਾਮ ਸਿੰਘ ਸੰਘੇੜਾ ਇਸ ਨਵੀਂ ਪਾਰਟੀ ਦੀ ਵਿਚਾਰਧਾਰਕ ਤੇ ਜਥੇਬੰਦਕ ਮਜ਼ਬੂਤੀ ਲਈ ਜੀ-ਜਾਨ ਨਾਲ ਜੁੱਟ ਗਏ। ਪਾਰਟੀ ਨੇ ਉਨ੍ਹਾ ਨੂੰ ਜਲੰਧਰ ਦੇ ਜ਼ਿਲ੍ਹਾ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ।
ਸਾਥੀ ਸੰਘੇੜਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਵੀ ਸਨ। ਕਿਸਾਨੀ ਘੋਲਾਂ 'ਚ ਉਨ੍ਹਾ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਪਾਇਆ। ਆਬਾਦਕਾਰਾਂ ਦੇ ਸ਼ਾਨਦਾਰ ਘੋਲਾਂ 'ਚ ਉਨ੍ਹਾਂ ਦਾ ਮਿਸਾਲੀ ਯੋਗਦਾਨ ਰਿਹਾ। ਕੋਟ ਉਮਰਾ 'ਚ 197 ਏਕੜ ਜ਼ਮੀਨ 'ਤੇ ਜੰਗਲਾਤ ਮਹਿਕਮੇ ਦੇ ਕਬਜ਼ੇ ਨੂੰ ਛੁਡਵਾ ਕੇ ਦੁਬਾਰਾ ਅਬਾਦਕਾਰਾਂ ਦਾ ਕਬਜ਼ਾ ਸਾਥੀ ਸੰਘੇੜਾ ਦੀ ਅਗਵਾਈ 'ਚ ਸੂਝ-ਬੂਝ ਨਾਲ ਲੜੇ ਸੰਘਰਸ਼ ਕਾਰਨ ਹੀ ਸੰਭਵ ਹੋ ਸਕਿਆ। ਉਨ੍ਹਾ ਖੁਰਲਾਪੁਰ, ਕੰਨੀਆ ਹੁਸੈਨਾਂ ਸਮੇਤ ਕਈ ਹੋਰਨਾਂ ਪਿੰਡਾਂ 'ਚ ਅਬਾਦਕਾਰਾਂ ਦੇ ਘੋਲਾਂ ਦੀ ਅਗਵਾਈ ਕੀਤੀ। ਇਸ ਦੌਰਾਨ ਪੁਲਸ ਨਾਲ ਝੜਪਾਂ ਵੀ ਹੋਈਆਂ। 307 ਤੇ ਕਈ ਹੋਰ ਧਾਰਾਵਾਂ ਅਧੀਨ ਉਨ੍ਹਾਂ 'ਤੇ ਮੁਕੱਦਮੇਂ ਵੀ ਬਣੇ ਜਿਸ ਕਾਰਨ ਉਹ 19 ਕਿਸਾਨ ਅਤੇ 4 ਇਸਤਰੀ ਆਗੂਆਂ ਸਮੇਤ 50 ਦਿਨ ਜੇਲ੍ਹ 'ਚ ਵੀ ਰਹੇ। ਬਾਅਦ 'ਚ ਪੁਲਸ ਨੇ 307 ਦਾ ਮੁਕੱਦਮਾ ਤਾਂ ਵਾਪਸ ਲੈ ਲਿਆ ਪਰ ਕਈ ਹੋਰ ਮੁਕੱਦਮੇ ਅਜੇ ਵੀ ਚਲ ਰਹੇ ਸਨ।
ਸਾਥੀ ਸੰਘੇੜਾ ਨੇ ਪਾਰਟੀ ਦੀ ਜ਼ਿੰਮੇਵਾਰੀ ਨੂੰ ਪਹਿਲ ਦਿੰਦਿਆਂ ਡੇਅਰੀ ਤੇ ਖੇਤੀ ਦਾ ਧੰਦਾ ਬੰਦ ਕਰਕੇ ਆਪਣਾ ਸਾਰਾ ਸਮਾਂ ਪਾਰਟੀ ਨੂੰ ਸਮਰਪਤ ਕੀਤਾ ਹੋਇਆ ਸੀ।
ਉਹ ਪਿਛਲੇ ਪੰਜ ਸਾਲ ਤੋਂ ਮੰਡ ਬੇਟ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਨ ਤੇ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਨ। ਸਾਥੀ ਗੁਰਨਾਮ ਸਿੰਘ ਸੰਘੇੜਾ ਜਿਹੇ ਜੁਝਾਰੂ ਆਗੂ ਦਾ ਸਦੀਵੀਂ ਵਿਛੋੜਾ ਕਿਸਾਨੀ ਤੇ ਆਬਾਦਕਾਰ ਅੰਦੋਲਨ ਦੇ ਨਾਲ ਨਾਲ ਸਮੁੱਚੀ ਖੱਬੀ ਲਹਿਰ ਲਈ ਇਕ ਵੱਡਾ ਘਾਟਾ ਹੈ।
2 ਫਰਵਰੀ ਨੂੰ ਨਕੋਦਰ ਵਿਖੇ ਹੋਏ ਸ਼ਰਧਾਂਜਲੀ ਸਮਾਗਮ 'ਚ ਚੋਣਾਂ ਦੀ ਗਹਿਮਾ-ਗਹਿਮੀ ਦੇ ਬਾਵਜੂਦ ਵੱਡੀ ਗਿਣਤੀ ਸਾਥੀਆਂ ਨੇ ਸਾਥੀ ਗੁਰਨਾਮ ਸਿੰਘ ਸੰਘੇੜਾ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
ਇਸ ਸ਼ਰਧਾਂਜਲੀ ਸਮਾਗਮ ਨੂੰ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਸਾਥੀ ਮਨੋਹਰ ਸਿੰਘ ਗਿੱਲ ਤੇ ਸੰਤੋਖ ਸਿੰਘ ਬਿਲਗਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਢੇਸੀ, ਸੀ.ਪੀ.ਆਈ. ਆਗੂ ਸਾਥੀ ਚਰਨਜੀਤ ਥੰਮੂਵਾਲ, ਸੀ.ਪੀ.ਆਈ.(ਐਮ) ਦੇ ਐਕਟਿੰਗ ਜ਼ਿਲ੍ਹਾ ਸਕੱਤਰ ਸਾਥੀ ਸੁਰਿੰਦਰ ਖੀਵਾ ਤੇ ਸਾਥੀ ਲਹਿੰਬਰ ਸਿੰਘ ਤੱਗੜ ਨੇ ਸੰਬੋਧਨ ਕਰਦਿਆਂ ਮਰਹੂਮ ਸਾਥੀ ਗੁਰਨਾਮ ਸਿੰਘ ਸੰਘੇੜਾ ਵਲੋਂ ਖੱਬੀ ਲਹਿਰ ਤੇ ਕਿਸਾਨੀ ਅੰਦੋਲਨ 'ਚ ਪਾਏ ਗਏ ਉਘੇ ਯੋਗਦਾਨ ਤੇ ਉਨ੍ਹਾਂ ਨਾਲ ਆਪਣੀਆਂ ਸਾਂਝਾਂ ਨੂੰ ਯਾਦ ਕਰਦਿਆਂ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਅਦਾਰਾ 'ਸੰਗਰਾਮੀ ਲਹਿਰ' ਇਸ ਮਿਸਾਲੀ ਕਮਿਊਨਿਸਟ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ ਅਤੇ ਉਨ੍ਹਾਂ ਦੇ ਪਰਵਾਰ ਦੇ ਦੁੱਖ 'ਚ ਸ਼ਰੀਕ ਹੁੰਦਾ ਹੈ।

ਚੌਧਰੀ ਗੁਰਬਚਨ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਹੁਸ਼ਿਆਰਪੁਰ ਇਕਾਈ ਵਲੋਂ ਮੁਲਾਜ਼ਮਾਂ ਦੇ ਸਾਬਕਾ ਆਗੂ ਅਤੇ ਕਮਿਊਨਿਸਟ ਵਿਚਾਰਧਾਰਾ ਨੂੰ ਪਰਣਾਏ ਹੋਏ ਯੋਧੇ ਚੌਧਰੀ ਗੁਰਬਚਨ ਸਿੰਘ ਦੀ ਮੌਤ ਉਪ੍ਰੰਤ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਚੌਧਰੀ ਗੁਰਬਚਨ ਸਿੰਘ ਨਾਲ ਰਹੇ ਯੁੱਧ ਸਾਥੀਆਂ ਅਤੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਚੌਧਰੀ ਗੁਰਬਚਨ ਸਿੰਘ ਅਧਿਆਪਕਾਂ ਦੀ ਜੱਥੇਬੰਦੀ ਜੀ.ਟੀ.ਯੂ. ਨੂੰ ਹੋਂਦ ਵਿੱਚ ਲਿਆਉਣ ਵਾਲੇ ਮੋਢੀ ਆਗੂਆਂ ਵਿੱਚੋਂ ਇੱਕ ਸਨ। ਉਹਨਾਂ ਕਿਹਾ ਕਿ ਚੌਧਰੀ ਬਹੁਤ ਹੀ ਦੂਰ-ਅੰਦੇਸ਼ ਸਨ ਅਤੇ ਹਰ ਮੁਸ਼ਕਿਲ ਨੂੰ ਹੱਲ ਕਰਨ ਦੀ ਤਕਨੀਕ ਰੱਖਦੇ ਸਨ। ਪਹਿਲਾਂ ਫੌਜ ਵਿੱਚ ਹੋਣ ਕਾਰਨ ਦੇਸ਼ ਭਗਤੀ ਦਾ ਜਜ਼ਬਾ ਤਾਂ ਉਹਨਾਂ ਅੰਦਰ ਹੈ ਹੀ ਸੀ, ਪ੍ਰੰਤੂ ਆਮ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਬੇਹਤਰ ਬਣਾਉਣ ਦੀ ਚਿਣਗ ਵੀ ਲਗਾਤਾਰ ਮਘ ਰਹੀ ਸੀ। ਸਰਕਾਰੀ ਅਧਿਆਪਕ ਵਜੋਂ ਸੇਵਾ ਵਿੱਚ ਆਉਣ ਉਪ੍ਰੰਤ ਡਿਸਟਿਕ ਬੋਰਡ ਵਿੱਚੋਂ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਉਣ ਅਤੇ ਫਿਰ ਕੋਠਾਰੀ ਕਮਿਸ਼ਨ ਨੂੰ ਅਧਿਆਪਕਾਂ 'ਤੇ ਲਾਗੂ ਕਰਵਾਉਣ ਹਿੱਤ ਚੱਲੇ ਸੰਘਰਸ਼ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਚੌਧਰੀ ਨੇ ਅਹਿਮ ਭੁਮਿਕਾ ਨਿਭਾਈ। ਸੇਵਾ ਮੁਕਤ ਹੋਣ ਉਪ੍ਰੰਤ ਆਪ ਸੀ.ਪੀ.ਆਈ.ਐਮ. ਦੇ ਸਿਪਾਹੀ ਬਣੇ ਅਤੇ ਸੂਬਾਈ ਆਗੂ ਤੇ ਤੌਰ 'ਤੇ ਪਾਰਟੀ ਨੂੰ ਵਿਗਿਆਨਕ ਲੀਹਾਂ 'ਤੇ ਚਲਾਉਣ ਵਿੱਚ ਅਤੇ ਫੰਡ ਦਾ ਹਿਸਾਬ ਕਿਤਾਬ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। ਲੰਬੀ ਬਿਮਾਰੀ ਉਪ੍ਰੰਤ ਉਹ 8 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ।
ਵੱਖ-ਵੱਖ ਬੁਲਾਰਿਆਂ ਵਲੋਂ ਜੱਥੇਬੰਦਕ ਰਾਹਾਂ 'ਤੇ ਉਹਨਾਂ ਵਲੋਂ ਪਾਈਆਂ ਪੈੜ੍ਹਾਂ 'ਤੇ ਚੱਲਣ ਦਾ ਅਹਿਦ ਕੀਤਾ ਗਿਆ। ਭਾਰਤੀ ਇਨਕਲਾਬੀ ਮਾਰਕਸੀ ਪਾਰਟੀ ਦੀ ਹੁਸ਼ਿਆਰਪੁਰ ਇਕਾਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਖੈਰੜ ਵਲੋਂ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾ ਦੇ ਗੁਣਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਆਰ.ਐਮ.ਪੀ.ਆਈ. ਆਗੂ ਪ੍ਰਿੰਸੀਪਲ ਪਿਆਰਾ ਸਿੰਘ, ਕਾਮਰੇਡ ਜੋਧ ਸਿੰਘ, ਕਾਮਰੇਡ ਮਹਿੰਦਰ ਸਿੰਘ ਜੋਸ਼, ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਗੰਗਾ ਪ੍ਰਸ਼ਾਦ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਕਿਰਪਾਲ ਸਿੰਘ, ਸੀ.ਪੀ.ਐਮ. ਦੇ ਸੂਬਾਈ ਆਗੂ ਜਗਦੀਸ਼ ਸਿੰਘ ਚੋਹਕਾ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਭੈਣ ਬਿਮਲਾ ਦੇਵੀ, ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਆਗੂ ਮਹਿੰਦਰ ਸਿੰਘ ਹੀਰ, ਆਰ.ਐਮ.ਪੀ.ਆਈ ਦੇ ਸੂਬਾ ਦਫਤਰ ਸਕੱਤਰ ਕਾਮਰੇਡ ਰਵੀ ਕੰਵਰ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸ਼ਿਵ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੇ.ਪੀ.ਐਮ.ਓ. ਆਗੂ ਡਾ. ਤਰਲੋਚਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਪਰਖ, ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ, ਪੈਨਸ਼ਨਰ ਆਗੂ ਗਿਆਨ ਸਿੰਘ ਗੁਪਤਾ, ਕੇਸਰ ਸਿੰਘ ਬੰਸੀਆਂ, ਧਰਮਪਾਲ ਸਿੰਘ, ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ, ਪ.ਸ.ਸ.ਫ. ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਆਦਿ ਵੀ ਹਾਜ਼ਰ ਸਨ।

No comments:
Post a Comment