ਜਨਵਾਦੀ ਇਸਤਰੀ ਸਭਾ ਪੰਜਾਬ ਨੇ 'ਮਹਿਲਾ ਅਧਿਕਾਰ ਦਿਵਸ' ਵਜੋਂ
ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਜਨਵਾਦੀ ਇਸਤਰੀ ਸਭਾ ਪੰਜਾਬ ਨੇ 'ਕੌਮਾਂਤਰੀ ਮਹਿਲਾ ਦਿਵਸ' ਨੂੰ 'ਮਹਿਲਾ ਅਧਿਕਾਰ ਦਿਵਸ' ਵਜੋਂ ਮਨਾਇਆ। ਇਸ ਸਬੰਧ 'ਚ 8 ਮਾਰਚ ਨੂੰ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ 'ਚ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿਚ ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ਔਰਤਾਂ ਨੇ ਹਿੱਸਾ ਲਿਆ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਭਾ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਕਿਹਾ ਕਿ ''ਅੱਜ ਅਸੀਂ ਇਕ ਅਜਿਹੇ ਦੌਰ 'ਚੋਂ ਲੰਘ ਰਹੇ ਹਾਂ ਜਿਸ ਵਿਚ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਕਿਤੇ ਵਧੇਰੇ ਮੁਸ਼ਕਿਲ ਹੋ ਗਈ ਹੈ। ਬਰਾਬਰਤਾ ਦੀ ਗੱਲ ਤਾਂ ਦੂਰ, ਘਰੋਂ ਬਾਹਰ ਨਿਕਲਣਾ ਵੀ ਮੌਤ ਨੂੰ ਆਵਾਜ਼ਾਂ ਮਾਰਨ ਦੇ ਬਰਾਬਰ ਹੋ ਗਿਆ ਹੈ। ਅਜਿਹੇ ਮਾਹੌਲ 'ਚ ਅਧਿਕਾਰਾਂ ਦੀ ਪ੍ਰਾਪਤੀ ਇਕ ਸ਼ਕਤੀਸ਼ਾਲੀ ਜਥੇਬੰਦਕ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਤੇ ਇਹ ਕਾਰਜ ਇਕ ਲੜਾਕੂ ਜਥੇਬੰਦੀ ਤੋਂ ਬਿਨਾਂ ਨਹੀਂ ਹੋ ਸਕਦਾ, ਜਿਹੜੀ ਕਿ ਔਰਤਾਂ ਦੀ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀ ਕਰਨ ਦੇ ਸਮਰੱਥ ਹੋਵੇ।''
ਜਥੇਬੰਦੀ ਦੀ ਸੂਬਾ ਪ੍ਰਧਾਨ ਕਾਮਰੇਡ ਦਰਸ਼ਨ ਕੌਰ ਪਲਾਸੀ, ਖਜ਼ਾਨਚੀ ਕਾਮਰੇਡ ਬਿਮਲਾ ਦੇਵੀ, ਉਪ ਪ੍ਰਧਾਨ ਕਾਮਰੇਡ ਜਸਬੀਰ ਕੌਰ ਤਰਨ ਤਾਰਨ ਤੇ ਅਜੀਤ ਕੌਰ ਕੋਟ ਰਜ਼ਾਦਾ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਹੋਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਲਮ ਘੁਮਾਣ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਇਤਿਹਾਸਕ ਪਿਛੋਕੜ, ਔਰਤਾਂ ਦੇ ਅਧਿਕਾਰਾਂ ਅਤੇ ਮੌਜੂਦਾ ਹਾਲਾਤ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾ ਕਿਹਾ ਕਿ ਇਸ ਵਾਰ ਦਾ ਮਹਿਲਾ ਦਿਵਸ ਉਸ ਮਾਹੌਲ 'ਚ ਮਨਾਇਆ ਜਾ ਰਿਹਾ ਹੈ ਜਦੋਂ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦਾ ਰਾਸ਼ਟਰਪਤੀ ਇਕ ਅਜੇਹਾ ਵਿਅਕਤੀ ਚੁਣਿਆ ਗਿਆ ਹੈ ਜਿਹੜਾ ਔਰਤਾਂ ਲਈ ਸਿਰੇ ਦੀ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਸ਼ਰੇਆਮ ਵਰਤਦਾ ਹੈ। ਉਸਦੇ ਸਹੁੰ ਚੁੱਕ ਸਮਾਗਮ ਵੇਲੇ 20 ਜਨਵਰੀ ਨੂੰ ਅਮਰੀਕਾ ਸਮੇਤ ਦੁਨੀਆਂ ਭਰ 'ਚ, ਖਾਸਕਰ ਯੂਰਪ 'ਚ ਵਿਸ਼ਾਲ ਰੋਸ ਮੁਜ਼ਾਹਰੇ ਹੋਏ ਸਨ ਅਤੇ ਅੱਜ ਦੇ ਦਿਨ ਵੀ ਹੋ ਰਹੇ ਹਨ। ਉਨ੍ਹਾ ਕਿਹਾ ਕਿ ਸਾਡੇ ਆਪਣੇ ਦੇਸ਼ ਭਾਰਤ ਵਿਚ ਸੰਘ ਪਰਿਵਾਰ ਤੇ ਕੇਂਦਰ 'ਚ ਵਿਰਾਜਮਾਨ ਮੋਦੀ ਸਰਕਾਰ ਇਕ ਅਜਿਹੇ ਸਭਿਆਚਾਰ ਦੀ ਅਲੰਬਰਦਾਰ ਬਣੀ ਹੋਈ ਹੈ ਜਿਹੜਾ ਜਾਤਪਾਤ ਨੂੰ ਕਾਇਮ ਰੱਖਣ ਦੇ ਨਾਲ ਨਾਲ ਔਰਤ ਨੂੰ ਮਰਦ ਦੀ ਦਾਸੀ ਸਮਝਦਾ ਹੈ।
ਉਨ੍ਹਾ ਕਿਹਾ ਕਿ ਔਰਤਾਂ ਲਈ ਮਰਦਾਂ ਨਾਲ ਬਰਾਬਰਤਾ ਦਾ ਅਧਿਕਾਰ ਸਭ ਤੋਂ ਪ੍ਰਮੁੱਖ ਅਧਿਕਾਰ ਹੈ। ਸੰਸਾਰ ਭਰ ਵਿਚ ਜਿੱਥੇ ਵੀ ਔਰਤ ਨੂੰ ਮੌਕਾ ਮਿਲਿਆ ਹੈ, ਉਸ ਨੇ ਹਰ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਰਾਜਨੀਤੀ ਤੋਂ ਲੈ ਕੇ ਖੇਡਾਂ, ਅਧਿਆਪਨ, ਪ੍ਰਸ਼ਾਸਨ, ਸਿਹਤ ਸੇਵਾਵਾਂ, ਵਿਗਿਆਨਕ ਖੋਜ, ਸਾਹਿਤ ਤੇ ਪੁਲਾੜ ਦੀ ਖੋਜ ਦੇ ਖੇਤਰ ਤੱਕ ਔਰਤਾਂ ਨੇ ਧੁੰਮਾਂ ਪਾਈਆਂ ਹਨ ਪਰ ਸਾਡੇ ਦੇਸ਼ ਅੰਦਰ ਔਰਤਾਂ ਨੂੰ ਕਿਧਰੇ ਵੀ ਸਿੱਖਣ ਸਿਖਾਉਣ ਦੇ ਬਰਾਬਰ ਮੌਕੇ ਨਹੀਂ ਮਿਲੇ। ਵੋਟ ਦਾ ਅਧਿਕਾਰ ਤਾਂ ਮਿਲ ਗਿਆ ਪਰ 33 ਫੀਸਦੀ ਰਾਖਵੇਂਕਰਨ ਤੋਂ ਅਜੇ ਵੀ ਇਨਕਾਰ ਕੀਤਾ ਜਾ ਰਿਹਾ ਹੈ। ਦੂਰ ਦੁਰਾਡੇ ਇਕੱਲਿਆਂ ਰਹਿਣ ਦੀ ਗੱਲ ਤਾਂ ਕੀ, ਵੇਲੇ ਕੁਵੇਲੇ ਘਰੋਂ ਬਾਹਰ ਨਿਕਲਣਾ ਵੀ ਮੌਤ ਨੂੰ ਆਵਾਜ਼ਾਂ ਮਾਰਨ ਬਰਾਬਰ ਬਣ ਚੁੱਕਾ ਹੈ। ਦਿਨ ਦੀਵੀਂ ਬਲਾਤਕਾਰ ਇਕ ਆਮ ਗੱਲ ਹੋ ਗਈ ਹੈ। ਕਾਨੂੂੰਨੀ ਵਿਵਸਥਾ ਦੀਆਂ ਕਮਜ਼ੋਰੀਆਂ ਕਾਰਨ ਹਰ ਥਾਂ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਜੇ ਕੋਈ ਔਰਤ ਕਿਸੇ ਮੁੱਦੇ 'ਤੇ ਬੋਲਣ ਦਾ ਹੌਂਸਲਾ ਕਰਦੀ ਹੈ ਤਾਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉਸ ਉਪਰ ਹਮਲੇ ਕੀਤੇ ਜਾਂਦੇ ਹਨ ਤੇ ਬਲਾਤਕਾਰ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਸੰਦਰਭ 'ਚ ਉਨ੍ਹਾ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੀ ਮਿਸਾਲ ਦਿੱਤੀ ਜਿਸਨੂੰ ਸੰਘ ਪਰਿਵਾਰ ਨਾਲ ਸਬੰਧਤ ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਹੇਠਲੇ ਪੱਧਰ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਸ ਕਾਨਫਰੰਸ ਨੂੰ ਕੰਵਲਜੀਤ ਕੌਰ ਅੰਮ੍ਰਿਤਸਰ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਆਗੂ ਸੀਮਾ ਦੇਵੀ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਆਗੂ ਹਰਮਨਪ੍ਰੀਤ ਕੌਰ ਫਰੀਦਕੋਟ, ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਸੁਖਵਿੰਦਰ ਕੌਰ, ਪੰਜਾਬ ਇਸਤਰੀ ਸਭਾ ਦੀ ਆਗੂ ਕਮਲਜੀਤ ਕੌਰ ਤੋਂ ਬਿਨਾਂ ਮਿਡ ਡੇ ਮੀਲ ਵਰਕਰਜ਼ ਯੂਨੀਅਨ ਤੇ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭਨਾਂ ਕਾਨੂੂੰਨੀ ਰੋਕਾਂ ਦੇ ਬਾਵਜੂਦ ਲਗਾਤਾਰ ਜਾਰੀ ਭਰੂਣ ਹੱਤਿਆ ਅਤੇ ਬੱਚੀ ਦੇ ਜਨਮ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀ ਘਰੇਲੂ ਹਿੰਸਾ ਦਾ ਜ਼ਿਕਰ ਕਰਦਿਆਂ ਇਨ੍ਹਾਂ ਸਮਾਜਿਕ ਲਾਹਨਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਕੰਮ ਵਾਲੀਆਂ ਥਾਵਾਂ 'ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਔਰਤ ਦੀ ਘਰੇਲੂ ਪਰਿਵਾਰਕ ਕਿਰਤ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ, ਜੇ ਉਹ ਘਰੋਂ ਬਾਹਰ ਕੰਮ ਕਰਨ ਲਈ ਨਿਕਲਦੀ ਹੈ ਤਾਂ ਉਸਦਾ ਆਰਥਿਕ ਸ਼ੋਸ਼ਣ ਬਹੁਤ ਹੀ ਬੇਤਰਸੀ ਨਾਲ ਕੀਤਾ ਜਾਂਦਾ ਹੈ ਅਤੇ ਸਰਕਾਰ ਖ਼ੁਦ ਇਸ ਬੇਤਰਸ ਲੁੱਟ ਦਾ ਮਾਡਲ ਪੇਸ਼ ਕਰਦੀ ਹੈ। ਇਸ ਸਬੰਧ ਵਿਚ ਉਨ੍ਹਾਂ ਆਂਗਣਵਾੜੀ, ਆਸ਼ਾ ਵਰਕਰਜ਼, ਮਿਡ ਡੇ ਮੀਲ ਵਰਕਰਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਮੁਸ਼ੱਕਤ ਦੀ 10 ਤੋਂ 20 ਫੀਸਦੀ ਉਜਰਤ ਵੀ ਨਹੀਂ ਮਿਲਦੀ। ਇਸ ਲਈ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੇ ਅਧਿਕਾਰ ਨੂੰ ਲਾਗੂ ਕਰਵਾਉਣਾ ਇਕ ਵੱਡੀ ਚੁਣੌਤੀ ਹੈ।
ਇਸ ਕਾਨਫਰੰਸ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਇਸ ਇਤਿਹਾਸਕ ਦਿਹਾੜੇ 'ਤੇ ਜਨਵਾਦੀ ਇਸਤਰੀ ਸਭਾ ਵਲੋਂ ਕੀਤੀ ਗਈ ਇਸ ਸਫਲ ਵਿਸ਼ਾਲ ਕਾਨਫਰੰਸ ਦੀ ਸਰਾਹਨਾ ਕੀਤੀ। ਉਨ੍ਹਾ ਕਿਹਾ ਕਿ ਅਧਿਕਾਰਾਂ ਦੀ ਪ੍ਰਾਪਤੀ ਜਥੇਬੰਦਕ ਸੰਘਰਸ਼ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਔਰਤਾਂ ਲਈ ਜਥੇਬੰਦਕ ਸੰਘਰਸ਼ ਤਾਂ ਸਭ ਤੋਂ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਉਨ੍ਹਾਂ ਨਾਲ ਜੰਮਣ ਤੋਂ ਲੈ ਕੇ ਮਰਨ ਤੱਕ ਪੈਰ-ਪੈਰ 'ਤੇ ਵਿਤਕਰਾ ਹੁੰਦਾ ਹੈ। ਕਾਮਰੇਡ ਪਾਸਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਬਰਾਬਰਤਾ ਦੀ ਮੁਦੱਈ ਹੈ ਅਤੇ ਇਸ ਸੇਧ ਵਿਚ ਕੀਤੇ ਗਏ ਹਰ ਜਥੇਬੰਦਕ ਸੰਘਰਸ਼ ਵਿਚ ਹਮੇਸ਼ਾ ਉਨ੍ਹਾਂ ਦੇ ਅੰਗ ਸੰਗ ਰਹੇਗੀ। ਇਸ ਕਾਨਫਰੰਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਸਕੱਤਰ ਕਾਮਰੇਡ ਰਘਬੀਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਇਸ ਸ਼ਾਨਦਾਰ ਉਪਰਾਲੇ ਲਈ ਕਮੇਟੀ ਵਲੋਂ ਵਧਾਈ ਦਿੱਤੀ। ਕਾਨਫਰੰਸ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੇ ਸਮਰਥਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਖੇਧੀ ਕਰਦੇ ਮਤੇ ਵੀ ਪਾਸ ਕੀਤੇ। ਕਾਨਫਰੰਸ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਇਕ ਮੰਗ ਪੱਤਰ ਜਲੰਧਰ ਡਵੀਜਨ ਦੇ ਕਮਿਸ਼ਨਰ ਨੂੰ ਸੌਂਪਿਆ ਗਿਆ ਜਿਸ ਵਿਚ ਔਰਤਾਂ ਤੇ ਬੱਚੀਆਂ 'ਤੇ ਵੱਧ ਰਹੇ ਹਿੰਸਕ ਤੇ ਲਿੰਗਕ ਹਮਲਿਆਂ ਨੂੰ ਰੋਕਣ ਵਾਸਤੇ ਪੁਲਸ ਤੇ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕਰਦੇ ਸਖਤ ਤੋਂ ਸਖਤ ਕਾਨੂੰਨ ਬਣਾਉਣ, ਘਰੇਲੂ ਮਜ਼ਦੂਰ ਔਰਤਾਂ ਦੇ ਹੱਕਾਂ ਵਾਸਤੇ 'ਘਰੇਲੂ ਮਜ਼ਦੂਰ ਬੋਰਡ' ਦਾ ਗਠਨ ਕਰਨ, ਸਰਕਾਰੀ ਵਿਭਾਗਾਂ 'ਚ ਮਾਣ ਭੱਤੇ 'ਤੇ ਕੰਮ ਕਰਦੀਆਂ ਔਰਤਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦੇਣ ਤੇ ਯੋਗਤਾ ਅਨੁਸਾਰ ਗੁਜ਼ਾਰੇਯੋਗ ਤਨਖਾਹਾਂ ਯਕੀਨੀ ਬਣਾਉਣ, ਮਨਰੇਗਾ ਮਜ਼ਦੂਰ ਔਰਤਾਂ ਲਈ ਘੱਟੋ ਘੱਟ 200 ਦਿਨ ਦੇ ਰੁਜ਼ਗਾਰ ਦੀ ਗਰੰਟੀ ਅਤੇ ਦਿਹਾੜੀ ਵਧਾ ਕੇ 500 ਰੁਪਏ ਕਰਨ ਆਦਿ ਮੰਗਾਂ ਦਰਜ ਹਨ।
ਖੱਬੀਆਂ ਪਾਰਟੀਆਂ ਵੱਲੋਂ ਅਸਹਿਣਸ਼ੀਲਤਾ ਤੇ ਫਿਰਕਾਪ੍ਰਸਤੀ ਵਿਰੁੱਧ ਮੁਜ਼ਾਹਰਾ

ਬਟਾਲਾ ਦੇ ਫੁਹਾਰਾ ਚੌਕ ਵਿਖੇ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਆਰ ਐੱਮ ਪੀ ਆਈ ਅਤੇ ਸੀ ਪੀ ਆਈ (ਐੰੱਮ ਐੱਲ) ਲਿਬਰੇਸ਼ਨ ਨੇ ਦੇਸ਼ ਵਿੱਚ ਤੈਅਸ਼ੁਦਾ ਨੀਤੀ ਤਹਿਤ ਭੜਕਾਈ ਜਾ ਰਹੀ ਅਸਿਹਣਸ਼ੀਲਤਾ ਅਤੇ ਫਿਰਕਾਪ੍ਰਸਤੀ ਵਿਰੁੱਧ ਰੈਲੀ ਕਰਕੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਇਸ ਸਮੇਂ ਬੋਲਦਿਆਂ ਖੱਬੇ-ਪੱਖੀ ਆਗੂਆਂ ਜਰਨੈਲ ਸਿੰਘ, ਰਣਬੀਰ ਸਿੰਘ ਵਿਰਕ, ਮਾ. ਰਘਬੀਰ ਸਿੰਘ ਪਕੀਵਾਂ, ਕਾ. ਗੁਰਮੀਤ ਸਿੰਘ ਬਖਤਪੁਰਾ ਅਤੇ ਉੱਘੇ ਕਾਲਮ ਨਵੀਸ ਡਾ. ਅਨੂਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਫਿਰਕੂ ਧਰੁਵੀਕਰਨ ਲਈ ਲਗਾਤਾਰ ਅਸਹਿਣਸ਼ੀਲਤਾ ਅਤੇ ਫਿਰਕਾਪ੍ਰਸਤੀ ਭੜਕਾਈ ਜਾ ਰਹੀ ਹੈ ਅਤੇ ਅੰਧ ਰਾਸ਼ਟਰ ਨੂੰ ਭਾਜਪਾ, ਆਰ ਐੱਸ ਐੱਸ ਅਤੇ ਏ ਬੀ ਵੀ ਪੀ ਵਰਗੀਆਂ ਜਥੇਬੰਦੀਆਂ ਆਪਣੀ ਸੌੜੀ ਰਾਜਨੀਤੀ ਦੇ ਹਿੱਤਾਂ ਲਈ ਵਰਤ ਰਹੀਆਂ ਹਨ। ਸੰਘ ਪਰਵਾਰ ਵੱਲੋਂ ਦਿੱਲੀ ਯੂਨੀਵਰਸਿਟੀ ਦੀ ਪੰਜਾਬੀ ਲੜਕੀ ਗੁਰਮੇਹਰ ਕੌਰ ਦੀ ਵੀਡੀਓ ਪੋਸਟ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਉਪਰੰਤ ਇਨ੍ਹਾਂ ਜਥੇਬੰਦੀਆਂ ਦੇ ਦੇਸ਼ ਵਿਰੋਧੀ ਅਸਲ ਇਰਾਦੇ ਹੋਰ ਵਧੇਰੇ ਨੰਗੇ ਹੋਏ ਹਨ। ਆਗੂਆਂ ਕਿਹਾ ਕਿ ਦੇਸ਼ ਅਤੇ ਦੁਨੀਆ ਵਿੱਚ ਕਮਿਊਨਿਸਟਾਂ ਤੋਂ ਵਧੇਰੇ ਤੇ ਵਧੀਆ ਦੇਸ਼ ਭਗਤੀ ਦੀ ਜਾਣਕਾਰੀ ਕੋਈ ਨਹੀਂ ਰੱਖਦਾ ਤੇ ਅਸੀਂ ਕਦਾਚਿਤ ਦੇਸ਼ ਦੇ ਲੋਕਾਂ ਨੂੰ ਵੰਡਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਰੈਲੀ ਦੀ ਪ੍ਰਧਾਨਗੀ ਕਾ. ਮੋਹਣ ਲਾਲ, ਅਵਤਾਰ ਸਿੰਘ ਕਿਰਤੀ, ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਅਤੇ ਕਾ. ਗੁਲਜਾਰ ਸਿੰਘ ਭੁਬਲੀ ਨੇ ਕੀਤੀ।
ਕਾਮਰੇਡ ਮੋਹਨ ਸਿੰਘ ਮੁਹਾਵਾ ਦੀ ਯਾਦਗਾਰ ਦਾ ਨੀਂਹ ਪੱਥਰ

ਅਟਾਰੀ : ਉੱਘੇ ਸੁਤੰਤਰਤਾ ਸੰਗਰਾਮੀ, ਬੇਦਾਗ ਸ਼ਖਸੀਅਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਮੀਤ ਪ੍ਰਧਾਨ ਕਮਿਊਨਿਸਟ ਆਗੂ ਕਾਮਰੇਡ ਮੋਹਨ ਸਿੰਘ ਮੁਹਾਵਾ ਦੀ ਬਣ ਰਹੀ ਯਾਦਗਾਰ ਦਾ ਨੀਂਹ ਪੱਥਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਰੱਖਿਆ।
ਸਰਹੱਦੀ ਪਿੰਡ ਮੁਹਾਵਾ ਸਥਿਤ ਬੱਸ ਸਟੈਂਡ ਵਿਖੇ ਇਸ ਮੌਕੇ ਕਰਵਾਏ ਗਏ ਸੰਮੇਲਨ ਦੀ ਪ੍ਰਧਾਨਗੀ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਮੁਹਾਵਾ (ਸੇਵਾ-ਮੁਕਤ) ਨੇ ਸਾਂਝੇ ਤੌਰ 'ਤੇ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਾਮਰੇਡ ਮੋਹਨ ਸਿੰਘ ਮੁਹਾਵਾ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਮਰੇਡ ਮੁਹਾਵਾ ਗੋਆ ਨੂੰ ਆਜ਼ਾਦ ਕਰਵਾਉਣ ਲਈ ਮਰਜੀਵੜਿਆਂ ਦੀ ਫ਼ੌਜ ਲੈ ਕੇ ਗੋਆ ਗਏ ਅਤੇ ਸਾਮਰਾਜੀਆਂ ਕੋਲੋਂ ਗੋਆ ਨੂੰ ਆਜ਼ਾਦ ਕਰਾ ਕੇ ਵਾਪਸ ਪਰਤੇ ਸਨ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਵਿੱਚ ਸ੍ਰੀ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਏ ਸਨ। ਕਾਮਰੇਡ ਪਾਸਲਾ ਨੇ ਕਿਹਾ ਕਿ ਕਾਮਰੇਡ ਮੋਹਨ ਸਿੰਘ ਮੁਹਾਵਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਨ ਤਾਂ ਉਹ ਆਪਣੀ ਰੋਟੀ ਨਾਲ ਲੈ ਕੇ ਸਾਈਕਲ 'ਤੇ ਗੁਰੂ ਘਰ ਜਾਂਦੇ ਸਨ। ਉਨ੍ਹਾਂ ਸੁਤੰਤਰਤਾ ਸੰਗਰਾਮ ਵਿੱਚ ਸ਼ਿਰਕਤ ਕਰਨ ਦੇ ਬਾਵਜੂਦ ਸਰਕਾਰ ਕੋਲੋਂ ਕੋਈ ਵੀ ਪੈਨਸ਼ਨ ਨਹੀਂ ਸੀ ਲਈ। ਉਨ੍ਹਾ ਕਿਹਾ ਕਿ ਕਾਮਰੇਡ ਮੁਹਾਵਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਮਿਊਨਿਸਟ ਪਾਰਟੀਆਂ ਸੰਘਰਸ਼ ਰਾਹੀਂ ਆਪਣਾ ਪੂਰਾ ਤਾਣ ਲਾ ਰਹੀਆਂ ਹਨ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ, ਮਾਨ ਸਿੰਘ ਮੁਹਾਵਾ, ਪੂਰਨ ਸਿੰਘ ਧਨੋਆ, ਬੂਟਾ ਸਿੰਘ ਮੋਦੇ, ਸੁਖਵਿੰਦਰ ਸਿੰਘ ਲਾਹੌਰੀਮੱਲ, ਗੁਰਦੇਵ ਸਿੰਘ ਮੁਹਾਵਾ, ਕੁਲਬੀਰ ਸਿੰਘ ਕੱਲੇਵਾਲ ਆਦਿ ਬੁਲਾਰਿਆਂ ਨੇ ਮੁਹਾਵਾ ਦੇ ਤਿੰਨ ਪੋਤਰਿਆਂ ਨਵਕਿਰਤ, ਨਵਤੇਜ ਅਤੇ ਨਵਦੀਪ, ਜੋ ਵਿਦੇਸ਼ ਵਿੱਚ ਹਨ, ਵੱਲੋਂ ਕਾਮਰੇਡ ਮੁਹਾਵਾ ਦੀ ਯਾਦਗਾਰ ਬਣਾਉਣ ਲਈ ਉਨ੍ਹਾ ਦਾ ਧੰਨਵਾਦ ਕੀਤਾ।
ਪਾਰਟੀ ਵਲੋਂ ਜਮਹੂਰੀਅਤ ਅਤੇ ਮੀਡੀਆ ਵਿਸ਼ੇ 'ਤੇ ਸੈਮੀਨਾਰ

ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਭਾਰਤੀ ਜਮਹੂਰੀਅਤ ਅਤੇ ਮੀਡੀਆ ਵਿਸ਼ੇ 'ਤੇ ਸੈਮੀਨਾਰ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮੁਖਤਾਰ ਸਿੰਘ ਮੱਲ੍ਹਾ, ਦਾਰਾ ਸਿੰਘ ਮੁੰਡਾ ਪਿੰਡ ਨੇ ਕੀਤੀ। ਸੈਮੀਨਾਰ ਦੇ ਮੁੱਖ ਬੁਲਾਰੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਬਣਨ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਅੱਗੇ ਲਿਜਾਣ ਅਤੇ ਆਰ ਐੱਸ ਐੱਸ ਦੀ ਫਿਰਕੂ ਵਿਚਾਰਧਾਰਾ ਨੂੰ ਠੋਸਣ ਲਈ ਮੀਡੀਏ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸੱਚ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਜੋ ਦੇਸ਼ ਦੇ ਹਿੱਤਾਂ ਲਈ, ਧਰਮ ਨਿਰਪੱਖ ਅਤੇ ਲੋਕਰਾਜੀ ਕਦਰਾਂ-ਕੀਮਤਾਂ ਲਈ ਗੰਭੀਰ ਖਤਰਾ ਹੈ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਦੇ ਹਿੰਦੂਤਵੀ ਸੰਗਠਨਾਂ ਵੱਲੋਂ ਸਿਰਜੇ ਜਾ ਰਹੇ ਅਸਹਿਣਸ਼ੀਲਤਾ ਵਾਲੇ ਮਾਹੌਲ ਵਿੱਚ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਇਕ ਫ਼ੌਜੀ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਨੂੰ ਦਿੱਤੀਆਂ ਸ਼ਰਮਨਾਕ ਧਮਕੀਆਂ ਬੋਲਣ ਦੀ ਆਜ਼ਾਦੀ 'ਤੇ ਹਮਲਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਮੀਡੀਏ ਦਾ ਇੱਕ ਹਿੱਸਾ ਸਰਕਾਰੀ ਦਬਾਅ ਨੂੰ ਝੱਲ ਨਹੀਂ ਸਕਿਆ। ਉਨ੍ਹਾ ਕਾਰਪੋਰੇਟ ਘਰਾਣਿਆਂ ਦੇ ਟੀ ਵੀ ਚੈਨਲਾਂ ਅਤੇ ਪੇਡ ਨਿਊਜ਼ ਨੂੰ ਜਮਹੂਰੀਅਤ ਲਈ ਖਤਰਾ ਦੱਸਿਆ। ਉਨ੍ਹਾ ਕਿਹਾ ਕਿ ਸਮਾਜ ਵਿੱਚ ਫੈਲੀ ਉਪਰਾਮਤਾ ਵਿੱਚੋਂ ਉਪਜੇ ਚੌਤਰਫ਼ਾ ਸੰਕਟ ਸਮੇਂ ਲੋਕ ਪੱਖੀ ਧਿਰਾਂ ਨੂੰ ਬਾਕੀ ਮੁੱਦਿਆਂ ਦੇ ਨਾਲ ਨਾਲ ਮੀਡੀਆ ਦੀ ਹਕੀਕੀ ਆਜ਼ਾਦੀ ਲਈ ਅਤੇ ਲੋਕਰਾਜੀ ਕਦਰਾਂ-ਕੀਮਤਾਂ ਦੀ ਰਾਖੀ ਲਈ ਖੜਨਾ ਹੋਵੇਗਾ।
ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪਾਰਟੀ ਵਲੋਂ ਸੈਮੀਨਾਰ

ਅਜਨਾਲਾ ਸ਼ਹਿਰ 'ਚ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਆਪਣੀਆਂ ਸਹਿਯੋਗੀ ਕਿਸਾਨ-ਮਜ਼ਦੂਰ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਸ਼ੀਤਲ ਸਿੰਘ ਤਲਵੰਡੀ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਹਰਭਜਨ ਸਿੰਘ ਟਰਪਈ ਤੇ ਸਰਬਜੀਤ ਸਿੰਘ ਹੈਰੀ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ 'ਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕਰਵਾਈ ਗਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਬਤੌਰ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਗਤ ਨਾਮਦੇਵ ਚੇਅਰ ਦੀ ਰਿਟਾ: ਚੇਅਰਪਰਸਨ ਤੇ ਪੰਜਾਬੀ ਦੀ ਨਾਮਵਰ ਸਾਹਿਤਕਾਰ ਡਾ: ਇਕਬਾਲ ਕੌਰ ਸੋਂਦ ਨੇ ਆਪਣੇ ਕੁੰਜੀਵਤ ਭਾਸ਼ਣ 'ਚ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਨੂੰ ਔਰਤਾਂ ਦੇ ਸਸ਼ਕਤੀਕਰਨ ਨਾਲ ਜੋੜਦਿਆਂ ਕਿਹਾ ਕਿ ਮਾਂ (ਔਰਤ) ਆਪਣੇ ਨਵ-ਜਨਮੇ ਬੱਚੇ ਨੂੰ ਲੋਰੀਆਂ ਦਿੰਦਿਆਂ ਮਾਂ ਬੋਲੀ ਦੀ ਗੁੜਤੀ ਦਿੰਦੀ ਹੈ, ਜਦੋਂਕਿ ਸਰਮਾਏਦਾਰ ਪੱਖੀ ਹਾਕਮ ਰਾਜਸੀ ਪਾਰਟੀਆਂ ਵਲੋਂ ਰੁਜ਼ਗਾਰ ਦੀ ਭਾਸ਼ਾ ਲਈ ਨਿਰਧਾਰਤ ਕੀਤੇ ਗਏ ਹੋਰ ਕੌਮਾਂਤਰੀ ਤੇ ਰਾਸ਼ਟਰੀ ਭਾਸ਼ਾਵਾਂ ਦੇ ਮਾਪਦੰਡਾਂ ਕਾਰਨ ਪੰਜਾਬੀ ਮਾਂ ਬੋਲੀ ਕਮਜ਼ੋਰ ਪੈ ਰਹੀ ਹੈ। ਉਨ੍ਹਾਂ ਅਜਿਹੀਆਂ ਪ੍ਰਸਥਿਤੀਆਂ 'ਚ ਪੰਜਾਬੀ ਮਾਂ ਬੋਲੀ ਨਾਲ ਹੋ ਰਹੀ ਬੇਇਨਸਾਫੀ 'ਤੇ ਵੀ ਕਿੰਤੂ ਉਠਾਏ। ਬਤੌਰ ਵਿਸ਼ੇਸ਼ ਮਹਿਮਾਨ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸਜ਼ ਦੇ ਸੀਨੀਅਰ ਫੈਲੋ ਤੇ ਯੂਨੀਵਰਸਲ ਸੰਸਥਾਵਾਂ ਸਮੂਹ ਦੇ ਚੇਅਰਮੈਨ ਡਾ: ਐੱਸ.ਐੱਸ.ਛੀਨਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਹਕੀਕੀ ਰੂਪ 'ਚ ਪ੍ਰਸ਼ਾਸਨਿਕ ਦਫਤਰਾਂ, ਅਦਾਲਤਾਂ, ਯੂਨੀਵਰਸਿਟੀਆਂ 'ਚ ਪੱਤਰ ਵਿਹਾਰ, ਕਿੱਤਾਮੁਖੀ ਉੱਚ ਡਿਗਰੀ ਕੋਰਸਾਂ 'ਚ ਬਣਦਾ ਮਾਣ-ਸਤਿਕਾਰ ਦੇਣ ਨਾਲ ਹੀ ਪੰਜਾਬ ਦਾ ਸਰਵ ਪੱਖੀ ਤੇ ਟਿਕਾਊ ਵਿਕਾਸ ਸੰਭਵ ਹੈ। ਸਮਾਗਮ ਦੇ ਮੇਜ਼ਬਾਨ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਆਜ਼ਾਦੀ ਉਪਰੰਤ ਫੌਰੀ ਤੌਰ 'ਤੇ ਭਾਸ਼ਾ ਦੇ ਅਧਾਰ 'ਤੇ ਸੂਬਿਆਂ ਨੂੰ ਹੋਂਦ 'ਚ ਲਿਆਉਣ ਲਈ ਜ਼ਬਰਦਸਤ ਆਵਾਜ਼ ਬੁਲੰਦ ਕੀਤੀ ਸੀ ਅਤੇ ਲੋਕ-ਪੱਖੀ ਸਾਹਿਤ ਰਚਨਾ ਕਰਕੇ ਪੰਜਾਬ ਦੀ ਸਿਹਤਮੰਦ ਸਿਰਜਨਾ ਲਈ ਵੀ ਖੱਬੇਪੱਖੀ ਵਿਚਾਰਧਾਰਾ ਦੇ ਸਾਹਿਤਕਾਰਾਂ ਦੀ ਪ੍ਰਮੁੱਖ ਭੂਮਿਕਾ ਹੈ। ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ, ਨਾਮਵਰ ਪੱਤਰਕਾਰ ਤੇ ਸਾਹਿਤਕਾਰ ਐੱਸ ਪ੍ਰਸ਼ੋਤਮ ਨੇ ਵੀ ਸੰਬੋਧਨ ਕੀਤਾ।
ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਧਰਨੇ
ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਧਰਨੇ
ਨਕੋਦਰ : ਜਮਹੂਰੀ ਕਿਸਾਨ ਸਭਾ ਦੇ ਆਲੂ ਉਤਪਾਦਕਾਂ ਦੇ ਹੱਕ ਵਿੱਚ ਐੱਸ ਡੀ ਐੱਮ ਦਫਤਰ ਨਕੋਦਰ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿੱਚ ਕਿਸਾਨਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ। ਓਧਰ ਆਲੂ ਪੈਦਾ ਕਰਨ ਵਾਲਾ ਕਿਸਾਨ ਭਾਅ ਘੱਟ ਹੋਣ ਕਾਰਨ ਫਸਲ ਨੂੰ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋ ਰਿਹਾ ਹੈ। ਦੂਜੇ ਪਾਸੇ ਸਟੋਰ ਮਾਲਕ ਆਲੂ ਉਤਪਾਦਨ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਲੂ ਉਤਪਾਦਕਾਂ ਨੂੰ ਫਸਲ ਦਾ ਵਾਜਬ ਭਾਅ ਦੇ ਕੇ ਡੁੱਬਦੀ ਕਿਸਾਨੀ ਨੂੰ ਬਚਾਉਣ ਦੀ ਤੁਰੰਤ ਪਹਿਲ ਕਰੇ।
ਮੰਡ ਬੇਟ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਵੇ ਅਤੇ ਵਿਦੇਸ਼ਾਂ ਤੋਂ ਕਣਕ ਖਰੀਦਣੀ ਬੰਦ ਕੀਤੀ ਜਾਵੇ।
ਇਸ ਸਮੇਂ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਤੋਂ ਇਲਾਵਾ ਹੋਰਨਾਂ ਨੇ ਵੀ ਸੰਬੋਧਨ ਕੀਤਾ।

ਮਾਨਸਾ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪੱਧਰੀ ਸੱਦੇ 'ਤੇ ਮਾਨਸਾ ਜ਼ਿਲ੍ਹੇ ਨਾਲ ਸੰਬੰਧਤ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਐਕਸੀਅਨ ਦਫਤਰ ਜਵਾਹਰਕੇ ਕੋਠੀ ਵਿੱਚ ਧਰਨਾ ਦੇਣ ਉਪਰੰਤ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਪਾਵਰ ਕਾਰਪੋਰੇਸ਼ਨ ਦੇ ਮਾਨਸਾ ਸਥਿਤ ਐਕਸੀਅਨ ਦਫਤਰ ਵਿੱਚ ਵੀ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਛੱਜੂ ਰਾਮ ਰਿਸ਼ੀ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਇਨ੍ਹਾਂ ਫੌਰੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਅਧਿਕਾਰੀਆਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

ਅੰਮ੍ਰਿਤਸਰ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ 'ਤੇ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਨਹਿਰੀ ਦਫਤਰ ਵਿਖੇ ਧਰਨਾ ਦਿੱਤਾ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਤੱਕ ਹੱਥਾਂ ਵਿੱਚ ਆਪਣੀਆ ਮੰਗਾਂ ਦੇ ਮਾਟੋ ਫੜ ਇੱਕ ਰੋਸ ਮਾਰਚ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ। ਨਹਿਰੀ ਦਫਤਰ ਵਿਖੇ ਧਰਨੇ ਨੂੰ ਸਰਵ ਸਾਥੀ ਰਤਨ ਸਿੰਘ ਰੰਧਾਵਾ, ਬਾਬਾ ਅਰਜਨ ਸਿੰਘ, ਡਾ. ਗੁਰਮੇਜ ਸਿੰਘ ਤਿੰਮੋਵਾਲ, ਵਿਰਸਾ ਸਿੰਘ ਟਪਿਆਲਾ ਤੇ ਮਾਸਟਰ ਹਰਭਜਨ ਸਿੰਘ ਟਰਪਈ ਤੋਂ ਇਲਾਵਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੈਦਪੁਰ ਤੇ ਜਰਨਲ ਸਕੱਤਰ ਸੀਤਲ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਪੰਜਾਬ ਕਿਸਾਨ ਸਭਾ ਅਤੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਤਰਨ ਤਾਰਨ ਦੇ ਬੈਨਰ ਹੇਠ ਕਿਸਾਨਾਂ, ਕਿਰਤੀਆਂ ਅਤੇ ਮਜ਼ਦੂਰਾਂ ਨੇ ਰੋਹ ਭਰਪੂਰ ਮੁਜ਼ਾਹਰਾ ਕਰਕੇ ਡੀ ਸੀ ਦਫ਼ਤਰ ਤਰਨ ਤਾਰਨ ਵਿਖੇ ਧਰਨਾ ਮਾਰਿਆ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਜੈਮਲ ਸਿੰਘ ਬਾਠ, ਮੁਖਤਾਰ ਸਿੰਘ ਮੱਲਾ, ਮਾਸਟਰ ਬਮਾਲ ਸਿੰਘ, ਬਲਦੇਵ ਸਿੰਘ ਧੂੰੰਦਾ, ਦਲਜੀਤ ਸਿੰਘ ਦਿਆਲਪੁਰਾ ਤੇ ਦਵਿੰਦਰ ਕੁਮਾਰ ਨੇ ਕੀਤੀ।
ਪ੍ਰਦਰਸ਼ਕਾਰੀਆਂ ਨੂੰ ਸੰਬੋਧਨ ਕਰਦਿਆਂ ਏਟਕ ਦੇ ਸੂਬਾਈ ਸਕੱਤਰ ਪ੍ਰਿੰਥੀਪਾਲ ਸਿੰਘ ਮਾੜੀਮੇਘਾ, ਜਮਹੂਰੀ ਕਿਸਾਨ ਸਭਾ ਦੇ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਵੀ ਸੰਬੋਧਨ ਕੀਤਾ।

ਹੁਸ਼ਿਆਰਪੁਰ : ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਵਫਦ ਦਵਿੰਦਰ ਸਿੰਘ ਕੱਕੋਂ ਜਨਰਲ ਸਕੱਤਰ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਨਦਿਤਾ ਮਿਤਰਾ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿੱਚ ਦਰਜ 17 ਮੰਗਾਂ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਇੰਦਰ ਸਿੰਘ, ਡਾ: ਸੁਖਦੇਵ ਸਿੰਘ ਢਿੱਲੋਂ, ਹੈੱਡਮਾਸਟਰ ਅਮਰੀਕ ਸਿੰਘ, ਮਲਕੀਤ ਸਿੰਘ ਸਲੇਮਪੁਰ, ਪ੍ਰਮਿੰਦਰ ਸਿੰਘ ਸਤੋਰ, ਜਸਵੰਤ ਸਿੰਘ ਲਾਂਬੜਾ, ਮਲਕੀਤ ਸਿੰਘ ਕੱਕੋਂ ਤੇ ਹਰਜਾਪ ਸਿੰਘ ਆਦਿ ਹਾਜ਼ਰ ਸਨ।
ਰੂਪਨਗਰ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜ਼ਿਲ੍ਹਾ ਰੂਪਨਗਰ ਇਕਾਈ ਨੇ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਬਾਰੇ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ। ਵਫਦ ਵਿੱਚ ਧਰਮਪਾਲ ਟਿੱਬਾ ਟੱਪਰੀਆਂ, ਛੋਟੂ ਰਾਮ ਜੱਟਪੁਰ, ਹਿੰਮਤ ਸਿੰਘ ਨੰਗਲ, ਪ੍ਰੇਮ ਚੰਦ ਬੇਲਾ, ਰਾਮ ਲੋਕ, ਪ੍ਰੇਮ ਚੰਦ ਬੇਲਾ ਧਿਆਨੀ, ਸਮਸ਼ੇਰ ਸਿੰਘ ਬੇਲੀ, ਗੁਲਾਬ ਸਿੰਘ ਬਹਾਦਰਪੁਰ, ਜਰਨੈਲ ਸਿੰਘ ਘਨੌਲਾ, ਬਲਵਿੰਦਰ ਸਿੰਘ ਅਸਮਾਨਪੁਰ, ਰਾਮ ਕਿਸਨ ਲਗਲਪੁਰ, ਗੰਗਾ ਪ੍ਰਸਾਦ ਨੰਗਲ, ਸਮਸ਼ੇਰ ਸਿੰਘ ਹਵੇਲੀ ਕਲਾਂ ਆਦਿ ਸ਼ਾਮਿਲ ਸਨ।
ਵਿੱਦਿਅਕ ਸੰਸਥਾਵਾਂ 'ਤੇ ਫਿਰਕੂ ਹਮਲੇ ਵਿਰੁੱਧ ਵਿਦਿਆਰਥੀਆਂ-ਨੌਜਵਾਨਾਂ ਵਲੋਂ ਮੁਜ਼ਾਹਰੇ
ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਂਡਰੇਸ਼ਨ (ਪੀ.ਐਸ.ਐਫ) ਵੱਲੋਂ ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ 'ਤੇ ਪੂਰੇ ਦੇਸ਼ ਅੰਦਰ ਹੋ ਰਹੇ ਫਿਰਕੂ ਹਮਲਿਆਂ ਦੇ ਖਿਲਾਫ ਸੂਬਾ ਪੱਧਰੀ ਪੁਤਲਾ ਫੂਕ ਮੁਜਾਹਰਿਆਂ ਦੀ ਲੜੀ ਤਹਿਤ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਸੋਨੂੰ ਢੇਸੀ, ਸੁਖਬੀਰ ਸੁਖ, ਸੰਦੀਪ ਸਿੰਘ ਫਿਲੌਰ ਆਦਿ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਾਰਗਿਲ ਦੀ ਜੰਗ 'ਚ ਸ਼ਹੀਦ ਫੌਜੀ ਦੀ ਧੀ ਗੁਰਮੇਹਰ ਕੌਰ ਨੂੰ ਫਿਰਕੂ ਤਾਕਤਾਂ ਵਲੋਂ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣਾ ਫਿਰਕੂ ਏਜੰਡਾ ਪੂਰੇ ਦੇਸ਼ ਅੰਦਰ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਸ ਕਰਕੇ ਸਿੱਖਿਆ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਨਜਿੰਦਰ ਢੇਸੀ ਨੇ ਕਿਹਾ ਕਿ ਰੋਹਿਤ ਵੈਮੁਲਾ ਦੇ ਕਾਤਲ ਪੂਰੇ ਦੇਸ਼ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਹਨ ਜਦਕਿ ਲੋਕਾਂ ਦੀ ਬੋਲਣ ਦੀ ਅਜਾਦੀ ਨੂੰ ਵੀ ਖੋਹਿਆ ਜਾ ਰਿਹਾ ਹੈ। ਜਿਸ ਦੇ ਖਿਲਾਫ ਵਿਦਿਆਰਥੀਆਂ ਦਾ ਜਥੇਬੰਦ ਹੋ ਕੇ ਮੁਕਾਬਲਾ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।

ਫਗਵਾੜਾ : ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਵੱਲੋਂ ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ 'ਤੇ ਪੂਰੇ ਦੇਸ਼ ਅੰਦਰ ਹੋ ਰਹੇ ਫਿਰਕੂ ਹਮਲਿਆਂ ਖਿਲਾਫ ਫਗਵਾੜਾ ਵਿਖੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਸੰਦੀਪ ਸਿੰਘ ਫਿਲੌਰ, ਸੁਖਵੀਰ ਸੁੱਖ, ਸੋਨੂੰ ਢੇਸੀ ਆਦਿ ਨੇ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਅਤੇ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਰੋਹਿਤ ਵੇਮੁਲਾ ਦੇ ਕਾਤਲ ਪੂਰੇ ਦੇਸ਼ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਹਨ, ਜਦਕਿ ਲੋਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਵੀ ਖੋਹਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ. ਦਾ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ 'ਤੇ ਹਮਲਾ, ਦਿੱਲੀ ਦੇ ਰਾਮਜਸ ਕਾਲਜ ਉਪਰ ਹਮਲਾ ਦੇਸ਼ ਦੇ ਸੰਵਿਧਾਨ 'ਤੇ ਹਮਲੇ ਦੇ ਬਰਾਬਰ ਹੈ, ਜਿਸ ਦੇ ਖਿਲਾਫ ਵਿਦਿਆਰਥੀਆਂ ਦਾ ਜਥੇਬੰਦ ਹੋ ਕੇ ਮੁਕਾਬਲਾ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ ।
ਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐੱਸ ਐੱਫ) ਵੱਲੋਂ ਸਾਂਝੇ ਤੌਰ 'ਤੇ ਸੂਬਾਈ ਸੱਦੇ 'ਤੇ ਅੱਡਾ ਖਾਨੋਵਾਲ ਵਿਖੇ ਮਨਦੀਪ ਕੌਰ ਸਕਰੀ, ਹਰਜੀਤ ਸਿੰਘ ਭੀਖੋਵਾਲ ਅਤੇ ਰੋਸ਼ਨ ਸਿੰਘ ਦੀ ਅਗਵਾਈ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਆਰ ਐੱਸ ਐੱਸ ਦੀ ਗੁੰਡਾਗਰਦੀ ਅਤੇ ਫਿਰਕੂ ਜ਼ਹਿਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸਮਸ਼ੇਰ ਸਿੰਘ ਨਵਾਂ ਪਿੰਡ ਦੇਸ਼ ਅੰਦਰ ਫਿਰਕੂ ਤਾਕਤਾਂ ਖਾਸ ਕਰਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਆਰ ਐੱਸ ਐੱਸ ਵੱਲੋਂ ਕਾਲਜਾਂ, ਯੂਨੀਵਰਸਿਟੀਆਂ ਦੇ ਅੰਦਰ ਅਗਾਂਹਵਧੂ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੂੰ ਬੋਲਣ ਤੋਂ ਰੋਕਣ ਵਾਸਤੇ ਹੁੱਲੜਬਾਜ਼ੀ ਅਤੇ ਮਾਰ-ਕੁਟਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਅਖੌਤੀ ਅੰਧ ਰਾਸ਼ਟਰਵਾਦ ਦੇ ਨਾਂਅ 'ਤੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ-ਨੌਜਵਾਨਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨ ਦਾ ਸੱਦ ਦਿੱਤਾ।
ਸਬਜ਼ੀ ਉਤਪਾਦਕ ਕਿਸਾਨਾਂ ਵਲੋਂ ਵਿਸ਼ਾਲ ਕਨਵੈਨਸ਼ਨ
ਅੰਮ੍ਰਿਤਸਰ : ਸਬਜ਼ੀ ਉਤਪਾਦਕ ਕਿਸਾਨਾਂ ਨੇ ਇਕੱਠਿਆਂ ਹੋ ਕੇ ਸਬਜ਼ੀ ਮੰਡੀ ਵੱਲ੍ਹਾ, ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕੀਤੀ, ਜਿਨ੍ਹਾਂ ਕਾਰਨ ਸਬਜ਼ੀਆਂ ਖਾਸ ਕਰਕੇ ਮਟਰ, ਬੰਦ ਗੋਭੀ, ਫੁੱਲ ਗੋਭੀ, ਗਾਜਰ ਅਤੇ ਫ੍ਰਾਂਸਬੀਨ ਆਦਿ ਨੂੰ ਕਿਸਾਨਾਂ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ। ਖਾਸ ਕਰਕੇ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਾਰਨ ਸਬਜ਼ੀਆਂ ਦੇ ਰੇਟ ਵਿੱਚ ਆਈ ਭਾਰੀ ਗਿਰਾਵਟ ਨੇ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋਏ। ਹੁਣ ਆਲੂਆਂ ਦੀ ਫਸਲ ਨੂੰ ਭਾਰੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਦੋਂ ਕਿਸਾਨਾਂ ਨੇ ਆਲੂਆਂ ਦੀ ਪੁਟਾਈ ਕਰਕੇ ਖੇਤਾਂ ਵਿੱਚ ਵੱਡੇ-ਵੱਡੇ ਢੇਰ ਲਾਏ ਹੋਏ ਹਨ, ਪਰ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਦਬਾਅ ਕਰਕੇ ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਹੈ, ਉਹ ਵੀ ਅਮਲ ਵਿੱਚ ਕਿਤੇ ਵੀ ਨਹੀਂ ਦਿਸ ਰਿਹਾ। ਪੰਜਾਬ ਸਰਕਾਰ ਦੀ ਕੋਈ ਵੀ ਖਰੀਦ ਏਜੰਸੀ ਅਜੇ ਤੱਕ ਕਿਸਾਨਾਂ ਕੋਲੋਂ ਆਲੂ ਖਰੀਦਣ ਲਈ ਨਹੀਂ ਪਹੁੰਚੀ ਅਤੇ ਨਾ ਹੀ ਕਿਸੇ ਖਰੀਦ ਪਾਲਸੀ ਦਾ ਐਲਾਨ ਹੋਇਆ ਹੈ। ਸਿਰਫ ਅਖਬਾਰੀ ਬਿਆਨਾਂ ਰਾਹੀਂ ਸਰਕਾਰ ਡੰਗ ਟਪਾਉਣਾ ਚਾਹੁੰਦੀ ਹੈ।
ਕਨਵੈਨਸ਼ਨ ਵਿੱਚ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਘੱਟੋ-ਘੱਟ 600 ਰੁਪੈ ਪ੍ਰਤੀ ਕੁਇੰਟਲ ਭਾਅ ਤੈਅ ਕਰਕੇ ਆਲੂ ਦੀ ਖਰੀਦ ਕਰੇ ਅਤੇ ਜਿਨ੍ਹਾਂ ਕਿਸਾਨਾਂ ਨੇ ਹੋਰ ਸਬਜ਼ੀਆਂ ਮਟਰ, ਬੰਦ ਗੋਭੀ, ਫੁੱਲ ਗੋਭੀ ਫ੍ਰਾਂਸਬੀਨ, ਗਾਜਰ ਆਦਿ ਦੀ ਕਾਸ਼ਤ ਕੀਤੀ ਸੀ, ਉਹਨਾਂ ਨੂੰ ਨੋਟਬੰਦੀ ਕਾਰਨ ਪਈ ਮਾਰ ਕਰਕੇ ਪ੍ਰਤੀ ਏਕੜ 30,000/- ਰੁਪੈ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਮੱਕੀ ਦੇ ਬੀਜ ਵਿੱਚ ਹੋ ਰਹੀ ਕਾਲਾਬਾਜ਼ਾਰੀ ਨੂੰ ਫੌਰੀ ਰੋਕਿਆ ਜਾਵੇ ਅਤੇ ਮੱਕੀ ਦੀ ਜਿਨਸ ਨੂੰ ਸਮਰਥਨ ਮੁੱਲ 'ਤੇ ਖ੍ਰੀਦਣ ਦਾ ਪ੍ਰਬੰਧ ਕੀਤਾ ਜਾਵੇ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਸਬਜ਼ੀ ਮੰਡੀ ਵੱਲ੍ਹਾ ਦੇ ਪ੍ਰਬੰਧ ਵਿੱਚ ਸੁਧਾਰ ਕੀਤਾ ਜਾਵੇ ਅਤੇ ਮੰਡੀ ਪਾਸ ਰੇਲਵੇ ਲਾਈਨ ਉੱਪਰ ਫਲਾਈਓਵਰ ਬਣਾਇਆ ਜਾਵੇ। ਮੰਡੀ ਨੂੰ ਜਾਂਦੀ ਸੜਕ ਵੱਲ੍ਹਾ ਸਾਹਿਬ ਤੋਂ ਮਕਬੂਲਪੁਰਾ ਚੌਕ ਤੱਕ ਚਾਰ ਮਾਰਗੀ ਬਣਾਈ ਜਾਵੇ।
ਕਨਵੈਨਸ਼ਨ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਸਬਜ਼ੀ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹਨਾਂ ਮਸਲਿਆਂ ਉੱਪਰ ਦੋਵੇਂ ਕਿਸਾਨ ਜੱਥੇਬੰਦੀਆਂ ਪੰਜਾਬ ਪੱਧਰ ਦਾ ਘੋਲ ਲਾਮਬੰਦ ਕਰਨ ਜਾ ਰਹੀਆਂ ਹਨ ਤਾਂ ਜੋ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਬਚਾਇਆ ਜਾ ਸਕੇ। ਅੱਜ ਦੀ ਕੰਨਵੈਨਸ਼ਨ ਨੂੰ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇੱਕ ਹਫਤੇ ਦੇ ਅੰਦਰ-ਅੰਦਰ ਕਿਸਾਨ ਮਸਲਿਆਂ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਜਥੇਬੰਦੀ 15 ਮਾਰਚ ਤੋਂ 23 ਮਾਰਚ ਤੱਕ ਪਿੰਡਾਂ ਵਿੱਚ ਜੱਥਾ ਮਾਰਚ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਕੇ ਡਿਪਟੀ ਕਮਿਸ਼ਨਰ ਦਾ ਘਿਰਾਓ ਕਰੇਗੀ। ਜੱਥੇਬੰਦੀ ਦੇ ਆਗੂਆਂ ਭੁਪਿੰਦਰ ਸਿੰਘ ਤੀਰਥਪੁਰਾ, ਤਰਸੇਮ ਸਿੰਘ ਨੰਗਲ, ਜਗਤਾਰ ਸਿੰਘ ਛਾਪਾ, ਪ੍ਰਤਾਪ ਸਿੰਘ ਛੀਨਾ, ਸਰਬਜੀਤ ਸਿੰਘ ਚੌਹਾਨ, ਕਰਨੈਲ ਸਿੰਘ ਨਾਗ, ਪਿਆਰਾ ਸਿੰਘ ਧਾਰੜ, ਗੁਰਭੇਜ ਸਿੰਘ ਸੈਦੋਲੇਹਲ, ਜਗਤਾਰ ਸਿੰਘ ਮਹਿਲਾਂਵਾਲਾ, ਕਰਨੈਲ ਸਿੰਘ ਨਵਾਂ ਪਿੰਡ, ਕਾਮਰੇਡ ਬਲਵਿੰਦਰ ਸਿੰਘ, ਬਲਕਾਰ ਸਿੰਘ ਦੁਧਾਲਾ, ਇਕਬਾਲ ਸਿੰਘ ਹਦਾਇਤਪੁਰ, ਡਾ. ਹਰਦੀਪ ਸਿੰਘ ਗਦਲੀ, ਦਿਲਬਾਗ ਸਿੰਘ ਦਸ਼ਮੇਸ਼ਨਗਰ, ਲਾਭ ਸਿੰਘ ਤਲਵੰਡੀ, ਚਰਨਜੀਤ ਸਿੰਘ ਮੱਖਣਵਿੰਡੀ, ਸੁਖਵਿੰਦਰ ਸਿੰਘ ਚਵਿੰਡਾਦੇਵੀ, ਅਵਤਾਰ ਸਿੰਘ ਵਡਾਲਾ ਜੌਹਲ, ਗਿਆਨ ਸਿੰਘ ਬੰਮਾ, ਸਲਵਿੰਦਰ ਸਿੰਘ ਦੇਵੀਦਾਸਪੁਰਾ, ਹਰਚਰਨ ਸਿੰਘ ਨਿਜ਼ਾਮਪੁਰਾ, ਚਰਨਜੀਤ ਸਿੰਘ ਬੋਹੜੂ, ਜੋਗਿੰਦਰ ਸਿੰਘ ਖੈਰਦੀ ਨੇ ਵੀ ਸੰਬੋਧਨ ਕੀਤਾ।
ਝੂਠਾ ਪਰਚਾ ਦਰਜ ਕਰਨ ਵਿਰੁੱਧ ਬਰਨਾਲਾ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ
ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੀ.ਪੀ.ਐਮ.ਓ.) ਦੇ ਸੱਦੇ 'ਤੇ ਇਕੱਤਰ ਹੋਏ ਭਾਰੀ ਗਿਣਤੀ ਵਰਕਰਾਂ ਨੇ ਬਰਨਾਲਾ ਸ਼ਹਿਰ ਦੇ ਮੁੱਖ ਬਜ਼ਾਰਾਂ 'ਚ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰੇ ਦਰਮਿਆਨ ਕਿਰਤੀ ਕਾਮਿਆਂ ਵਲੋਂ ਸਥਾਨਕ ਕੋਤਵਾਲੀ ਅਤੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਚੇਤਾਵਨੀ ਭਰਪੂਰ ਸੰਕੇਤਕ ਧਰਨੇ ਮਾਰਦਿਆਂ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ।
ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ 'ਚ ਬਾਬਾ ਵਾਲਮੀਕਿ ਚੌਕ, ਜਿਸ ਨੂੰ ਲੇਬਰ ਚੌਕ ਵੀ ਕਿਹਾ ਜਾਂਦਾ ਹੈ, ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਰਨਾਲਾ ਵਲੋਂ ਲੜੇ ਗਏ ਬੱਝਵੇਂ ਸੰਘਰਸ਼ ਸਦਕਾ, ਵੇਲੇ ਦੇ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਵਲੋਂ ਦਿੱਤੀ ਗਈ ਗ੍ਰਾਂਟ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅਲਾਟ ਕੀਤੀ ਗਈ ਜਗ੍ਹਾ ਉਪਰ ਇਕ ਲੇਬਰ ਸ਼ੈਡ ਬਣਾਇਆ ਗਿਆ ਸੀ।
ਕੁੱਝ ਸਮਾਂ ਪਹਿਲਾਂ, ਈ.ਓ. ਨਗਰ ਸੁਧਾਰ ਟਰੱਸਟ ਦੀ ਸਾਜਿਸ਼ੀ ਸਹਿਮਤੀ ਨਾਲ, ਇਕ ਮਠਿਆਈ ਵਿਕਰੇਤਾ ਜੋ ਆਰ.ਐਸ.ਐਸ. ਅਤੇ ਭਾਜਪਾ ਦਾ ਕੱਟੜ ਹਮਾਇਤੀ ਹੈ, ਨੇ ਸ਼ੈਡ ਨੂੰ ਨੁਕਸਾਨ ਪਹੁੰਚਾਇਆ ਅਤੇ ਸ਼ੈਡ ਦੀ ਕੁੱਝ ਥਾਂ ਆਪਣੇ ਨਜ਼ਾਇਜ਼ ਕਬਜ਼ੇ ਵਿਚ ਲੈ ਲਈ। ਈ.ਓ. ਨਾਲ ਮਿਲੀਭੁਗਤ ਹੋਣ ਕਰਕੇ ਉਸ ਨੂੰ ਕਿਸੇ ਨੇ ਵੀ ਨਾ ਰੋਕਿਆ।
ਇਸ ਧੱਕਾਜੋਰੀ ਦੇ ਸਿੱਟੇ ਵਜੋਂ ਉਪਜੇ ਰੋਸ 'ਚੋਂ ਮਜ਼ਦੂਰਾਂ ਨੇ ਇਕੱਤਰ ਹੋ ਕੇ ਦਰੁਸਤ ਫੈਸਲਾ ਲੈਂਦਿਆਂ ਨੁਕਸਾਨੇ ਸ਼ੈਡ ਦੀ ਆਪਣੇ ਤੌਰ 'ਤੇ ਮੁਰੰਮਤ ਵੀ ਕਰ ਲਈ ਅਤੇ ਨਜਾਇਜ਼ ਕਬਜਾਈ ਗਈ ਥਾਂ ਵੀ ਸ਼ੈਡ ਵਿਚ ਰਲਾ ਲਈ। ਜਿਹੜਾ ਈ.ਓ. ਮਠਿਆਈ ਵਿਕਰੇਤਾ ਦੀ ਨਾਜਾਇਜ਼ ਕਬਜ਼ੇ ਦੀ ਕਾਰਵਾਈ ਬਾਬਤ ਧ੍ਰਿਤਰਾਸ਼ਟਰ ਬਣਿਆ ਰਿਹਾ ਉਸੇ ਨੇ ਮਜ਼ਦੂਰਾਂ ਖਿਲਾਫ ਨਾਜਾਇਜ਼ ਕਬਜਾ ਕਰਨ ਦੀ ਝੂਠੀ ਦਰਖਾਸਤ ਪੁਲਸ ਕੋਲ ਦਰਜ ਕਰਵਾ ਦਿੱਤੀ। ਕੋਤਵਾਲੀ ਪੁਲਸ ਨੇ ਅੱਗੋਂ ਬਿਨ੍ਹਾਂ ਪੜਤਾਲ ਕੀਤਿਆਂ ਇਕ ਪਾਸੜ ਕਾਰਵਾਈ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਬਰਨਾਲਾ ਦੇ ਸਰਪ੍ਰਸਤ ਸਾਥੀ ਮਲਕੀਤ ਸਿੰਘ ਅਤੇ ਹੋਰਨਾਂ ਵਿਰੁੱਧ ਝੂਠਾ ਪਰਚਾ ਦਰਜ ਕਰ ਲਿਆ। ਉਪਰੋਕਤ ਮੁਜ਼ਾਹਰਾ ਉਕਤ ਝੂਠਾ ਪਰਚਾ ਰੱਦ ਕਰਵਾਉਣ ਲਈ, ਸ਼ੈਡ ਉਤੇ ਦੁਕਾਨਦਾਰ ਹਲਵਾਈ ਵਲੋਂ ਕਬਜ਼ਾ ਕੀਤੇ ਜਾਣ ਵਿਰੁੱੱਧ ਕਾਰਵਾਈ ਕਰਵਾਉਣ ਲਈ, ਈ.ਓ., ਨਗਰ ਟਰੱਸਟ ਵਲੋਂ ਹਲਵਾਈ ਨਾਲ ਮਿਲੀਭੁਗਤ ਦੇ ਚਲਦਿਆਂ ਉਸ ਵਿਰੁੱਧ ਆਪਣੀ ਕਾਰਵਾਈ ਕਰਨ ਦੀ ਬਣਦੀ ਜਿੰਮੇਵਾਰੀ ਤੋਂ ਟਾਲਾ ਵੱਟਣ ਵਿਰੁੱਧ ਐਕਸ਼ਨ ਲੈਣ ਆਦਿ ਮੰਗਾਂ ਲਈ ਕੀਤਾ ਗਿਆ ਸੀ।
ਸਮੁੱਚੇ ਰੋਸ ਐਕਸ਼ਨ ਦੀ ਅਗਵਾਈ ਸਾਥੀ ਮਹੀਪਾਲ ਸੂਬਾਈ ਵਿੱਤ ਸਕੱਤਰ ਦਿਹਾਤੀ ਮਜ਼ਦੂਰ ਸਭਾ, ਸਾਥੀ ਗੰਗਾ ਪ੍ਰਸ਼ਾਦ ਸੂਬਾਈ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸਾਥੀ ਮਲਕੀਤ ਸਿੰਘ ਵਜੀਦਕੇ ਸੂਬਾ ਸਕੱਤਰ ਜਮਹੂਰੀ ਕਿਸਾਨ ਸਭਾ, ਸਾਥੀ ਕਰਮਜੀਤ ਬੀਹਲਾ ਸੂਬਾਈ ਆਗੂ ਪ.ਸ.ਸ.ਫ. ਆਦਿ ਆਗੂਆਂ ਨੇ ਕੀਤੀ। ਇਸ ਤੋਂ ਪਹਿਲਾਂ ਲੇਬਰ ਚੌਕ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਨੂੰ ਸਰਵ ਸਾਥੀ ਯਸ਼ਪਾਲ ਸ਼ਰੀਹਾਂ, ਡਾਕਟਰ ਕੁਲਵੰਤ ਪੰਡੋਰੀ, ਡਾਕਟਰ ਅਮਰਜੀਤ ਕੁੱਕੂ, ਬ੍ਰਿਜ ਭੂਸ਼ਣ, ਅਨਿਲ ਕੁਮਾਰ ਬਰਨਾਲਾ, ਭਾਨ ਸਿੰਘ ਸੰਘੇੜਾ, ਖੁਸ਼ੀਆ ਸਿੰਘ, ਜੁਗਰਾਜ ਰਾਮਾ, ਗੁਰਪ੍ਰੀਤ ਸਿੰਘ ਰੂੜੇਕੇ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸਾਥੀ ਭੋਲਾ ਸਿੰਘ ਕਲਾਲਮਾਜਰਾ ਨੇ ਚਲਾਈ। ਸਮੂਹ ਸਾਥੀਆਂ ਨੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਅਤੇ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।

No comments:
Post a Comment