ਮਜ਼ਦੂਰ ਆਗੂ 'ਤੇ ਹਮਲਾ ਕਰਨ ਵਾਲਿਆਂ ਦਾ ਹੰਕਾਰ ਤੋੜਨ ਲਈ ਵਿਸ਼ਾਲ 'ਹੰਕਾਰ ਤੋੜ ਰੈਲੀ'
ਲੰਘੀ 2 ਜੂਨ ਨੂੰ ਪਿੰਡ ਬੋੜਾਵਾਲ, ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਵਿਖੇ ਪਿੰਡ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਚ ਦੇ ਹੰਕਾਰੇ ਮੁੰਡੇ ਅਤੇ ਉਸਦੇ ਜੋਟੀਦਾਰਾਂ ਨੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕਰਾਉਣ ਗਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਅਤੇ ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਸਾਥੀ ਭਗਵੰਤ ਸਿੰਘ ਸਮਾਓਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਜੇ ਸਥਾਨਕ ਮਜ਼ਦੂਰ ਔਰਤਾਂ ਭਗਵੰਤ ਦੀ ਢਾਲ ਨਾ ਬਣਦੀਆਂ ਤਾਂ ਹਮਲਾਵਰਾਂ ਵਲੋਂ ਕੀਤਾ ਗਿਆ ਵਾਰ ਸਾਥੀ ਭਗਵੰਤ ਲਈ ਜਾਨਲੇਵਾ ਵੀ ਸਾਬਤ ਹੋ ਸਕਦਾ ਸੀ। ਇਹ ਹੰਕਾਰਗ੍ਰਸਤ ਮੁੰਡਾ ਪਹਿਲਾਂ ਵੀ ਪਿੰਡ ਦੇ ਕਈ ਲੋਕਾਂ ਦੀ ਕੁਟਮਾਰ ਅਤੇ ਬੇਇੱਜ਼ਤੀ ਕਰ ਚੁੱਕਾ ਹੈ। ਹਰ ਵੇਰ ਇਸ ਦੇ ਆਧੁਨਿਕ ਧ੍ਰਿਤਰਾਸ਼ਟਰ ਬਾਪ ਦੇ ਕਹੇ ਅਨੁਸਾਰ ਜ਼ਿਲ੍ਹੇ ਦੇ ਅਕਾਲੀ ਆਗੂਆਂ ਦੀਆਂ ਹਿਦਾਇਤਾਂ 'ਤੇ ਚਲਦਿਆਂ ਪੁਲਸ ਪ੍ਰਸ਼ਾਸਨ ਇਸ ਵਿਰੁੱਧ ਢੁੱਕਵੀਂ ਕਾਰਵਾਈ ਨਹੀਂ ਕਰਦਾ ਰਿਹਾ ਜਿਸ ਸਦਕਾ ਇਹ ਮੁੰਡਾ ਵੱਧ ਤੋਂ ਵਧੇਰੇ ਭੂਤਰਦਾ ਗਿਆ ਹੈ। ਹਾਲੀਆ ਮਾਮਲੇ ਵਿਚ ਵੀ ਪਹਿਲਾਂ ਪੁਲਸ ਨੇ ਕੋਈ ਵੀ ਕਾਰਵਾਈ ਕਰਨ ਤੋਂ ਪੂਰੀ ਤਰ੍ਹਾਂ ਕੰਨੀ ਕਤਰਾਈ। ਪਿਛੋਂ ਜਨਤਕ ਦਬਾਅ ਦੇ ਚਲਦਿਆਂ ਅਤੇ ਬਦਨਾਮੀ ਤੋਂ ਡਰਦਿਆਂ ਭਾਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਪਰ ਉਨ੍ਹਾਂ ਦੇ ਜ਼ੁਰਮ ਅਨੁਸਾਰ ਬਣਦੀਆਂ ਧਾਰਾਵਾਂ ਖਾਸ ਕਰ ਧਾਰਾ 307 ਨਹੀਂ ਲਾਈ ਗਈ। ਨਾ ਤਾਂ ਇਹ ਪਹਿਲਾ ਹਮਲਾ ਹੈ ਅਤੇ ਨਾ ਹੀ ਪੁਲਸ ਦੀ ਪੱਖਪਾਤੀ ਪਹੁੰਚ ਕੋਈ ਨਵੀਂ ਗੱਲ ਹੈ। ਸੂਬਾ ਹਕੂਮਤ, ਪੁਲਸ ਦੀ ਦੋਸ਼ੀ ਬਚਾਊ ਕਾਰਗੁਜਾਰੀ ਅਤੇ ਧੜਵੈਲ ਅਕਾਲੀ ਆਗੂਆਂ ਵਲੋਂ ਜਾਬਰ ਗੁੰਡਾ ਹੱਲੇ ਨੂੰ ਮਜ਼ਦੂਰ-ਕਿਸਾਨ ਟਕਰਾਅ ਦਾ ਰੂਪ ਦੇਣ ਦੇ ਕੋਝੇ ਉਦੇਸ਼ਾਂ ਵਿਰੁੱਧ ਸ਼ਾਨਾਮੱਤੀ ਮੁਜਾਰਾ ਕਿਸਾਨ ਲਹਿਰ ਦਾ ਕੇਂਦਰ ਰਹੀ ਬੁਢਲਾਡਾ ਮੰਡੀ ਵਿਖੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ.(ਐਮ. ਐਲ.ਲਿਬਰੇਸ਼ਨ) ਵਲੋਂ 10 ਜੂਨ ਨੂੰ ''ਹੰਕਾਰ ਤੋੜੋ ਰੈਲੀ'' ਕਰਨ ਦਾ ਐਲਾਨ ਕੀਤਾ ਗਿਆ ਅਤੇ ਇਹ ਰੈਲੀ ਨਾ ਕੇਵਲ ਹਾਜਰੀ ਪੱਖੋਂ ਸਫਲ ਰਹੀ ਬਲਕਿ ਭਵਿੱਖ 'ਚ ਇਸ ਦੇ ਖੱਬੀ ਜਮਹੂਰੀ ਲਹਿਰ ਦੇ ਵਾਧੇ ਲਈ ਅਨੇਕਾਂ ਹਾਂ ਪੱਖੀ ਪ੍ਰਭਾਵ ਵੀ ਵਿਚਾਰਨਯੋਗ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਨਾ ਕੇਵਲ ਇਸ ਰੈਲੀ ਦੇ ਸਮਾਨਅੰਤਰ ਰੈਲੀ ਕਰਨ ਦਾ ਐਲਾਨ ਕਰ ਦਿੱਤਾ, ਬਲਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਦਲਿਤ ਵਿਧਾਇਕ ਚਤਿੰਨ ਸਿੰਘ ਸਮਾਉਂ, ਜੋ ਭਗਵੰਤ ਦੇ ਹੀ ਪਿੰਡ ਦੇ ਰਹਿਣ ਵਾਲੇ ਹਨ, ਨੂੰ ਮੂਹਰੇ ਲਾ ਕੇ ਕੂੜ ਪ੍ਰਚਾਰ ਦੀ ਵਿਆਪਕ ਮੁਹਿੰਮ ਛੇੜ ਦਿੱਤੀ। ਅਕਾਲੀ ਪੱਖੀ ਪੰਚਾਇਤਾਂ, ਵੱਖੋ ਵੱਖ ਖੇਤਰਾਂ ਦੇ ਬਾਰਸੂਖ ਬੰਦਿਆਂ ਅਤੇ ਹੋਰ ਨਾਵਾਜ਼ਿਬ ਢੰਗਾਂ ਰਾਹੀਂ ਹੰਕਾਰ ਤੋੜੋ ਰੈਲੀ ਵਿਚ ਲੋਕਾਂ ਨੂੰ ਜਾਣੋਂ ਰੋਕਣ ਲਈ ਹਾਕਮਾਂ ਦੇ ਹੱਥਠੋਕਿਆਂ ਵਲੋਂ ਪੂਰੇ ''ਤੋਪੇ ਤੁੜਾਏ'' ਗਏ। ਸਰਕਾਰੀ ਦਬਾਅ ਦੀਆਂ ਭੱਦੀਆਂ ਤੋਂ ਭੱਦੀਆਂ ਵੰਨਗੀਆਂ ਨੂੰ ਟਿੱਚ ਜਾਣਦਿਆਂ ਹਜ਼ਾਰਾਂ ਮਰਦ ਔਰਤਾਂ ਨੇ ਇਸ ਰੈਲੀ ਵਿਚ ਸਰਕਾਰ ਦੇ ਖਿਲਾਫ ਤਿੱਖਾ ਰੋਸ ਜਾਹਿਰ ਕਰਦਿਆਂ ਪਰਵਾਰਾਂ ਸਮੇਤ ਸ਼ਮੂਲੀਅਤ ਕੀਤੀ। ਇਹ ਹਮਲਾ ਮਨਰੇਗਾ ਮਜ਼ਦੂਰਾਂ ਨੂੰ ਲਾਮਬੰਦ ਹੋਣ ਤੋਂ ਰੋਕਣ ਦੇ ਮਕਸਦ ਨਾਲ ਕੀਤਾ ਗਿਆ। ਪਰ ਉਸ ਤੋਂ ਉਲਟ ਇਹ ਹਮਲਾ ਕਿਤੇ ਵਧੇਰੇ ਵੱਡੀ ਲਾਮਬੰਦੀ ਦਾ ਸਬੱਬ ਹੋ ਨਿਬੜਿਆ। ਇਹ ਰੈਲੀ ਸਾਬਤ ਕਰਦੀ ਹੈ ਕਿ ਜਮਾਤੀ ਮੁੱਦਿਆਂ 'ਤੇ ਲੜਾਈ ਲੜਨ ਵੇਲੇ ਭਾਵੇਂ ਜਮਹੂਰੀ ਲਹਿਰ ਦੇ ਕਾਰਕੁੰਨਾਂ ਨੂੰ ਅਨੇਕਾਂ ਖਤਰਿਆਂ 'ਚੋਂ ਲੰਘਣਾ ਪੈ ਸਕਦਾ ਹੈ ਅਤੇ ਇੱਥੋਂ ਤੱਕ ਕਿ ਜਾਨ ਵੀ ਜਾ ਸਕਦੀ ਹੈ ਅਤੇ ਅਤੀਤ 'ਚ ਇਹ ਕੁੱਝ ਬੜੀ ਵਾਰ ਜਾਂਬਾਜ ਜੁਝਾਰੂਆਂ ਨੇ ਝੱਲਿਆ ਵੀ ਹੈ। ਪਰ ਜਦੋਂ ਲੋਕ ਆਪਣੇ ਲਈ ਜਾਨ ਦਾਅ 'ਤੇ ਲਾਉਣ ਵਾਲੇ ਦੀ ਨਿਸ਼ਾਨਦੇਹੀ ਕਰ ਲੈਣ ਤਾਂ ਫਿਰ ਉਸ ਦੇ ਹੱਕ ਵਿਚ ਨਿੱਤਰਦੇ ਵੀ ਨਿਸੰਗ ਹੋ ਕੇ ਹਨ। ''ਹੰਕਾਰ ਤੋੜੋ ਰੈਲੀ'' ਵਿਚ ਸਭ ਤੋਂ ਗਰੀਬ ਵਰਗਾਂ ਦੇ ਲੋਕਾਂ ਦਾ ਆਪਣੇ ਖ਼ੁਦ ਦੇ ਸਾਧਨਾਂ ਰਾਹੀਂ ਇੰਨੀ ਵੱਡੀ ਤਾਦਾਦ ਵਿਚ ਪੁੱਜਣਾ, ਪਾਣੀ ਦੀ ਘਾਟ, ਪੱਖਿਆਂ ਦੀ ਅਣਹੋਂਦ ਅਤੇ ਜਾਨਲੇਵਾ ਗਰਮੀ ਦੇ ਬਾਵਜੂਦ ਘੰਟਿਆ ਬੱਧੀ ਆਗੂਆਂ ਦੇ ਵਿਚਾਰ ਸੁਨਣਾ ਅਤੇ ਲਗਭਗ ਸਾਰਾ ਸਮਾਂ ਸਰਕਾਰੀ ਹੱਲੇ ਵਿਰੁੱਧ ਰੋਹ ਭਰਪੂਰ ਨਾਅਰੇ ਲਾਉਣਾ ਉਪਰੋਕਤ ਕਥਨ ਦੀ ਪੁਸ਼ਟੀ ਕਰਦਾ ਹੈ।
ਹੰਕਾਰ ਤੋੜੋ ਰੈਲੀ, ਨਿਰਪੱਖ ਦਰਸ਼ਕ ਜਿਸ ਬਾਰੇ ਇਹ ਟਿੱਪਣੀ ਕਰਦੇ ਹਨ ਕਿ ਇਸ ਇਲਾਕੇ ਵਿਚ ਹਾਲੀਆ ਸਮੇਂ 'ਚ ਖੱਬੇ ਪੱਖੀਆਂ ਦੀ ਇੰਨੀ ਵੱਡੀ ਇਕਤਰਤਾ ਨਹੀਂ ਦੇਖੀ, ਦੀ ਬਣਤਰ ਦੂਜਾ ਉਤਸ਼ਾਹ ਵਧਾਊ ਪੱਖ ਹੈ। ਨੱਬੇ ਫੀਸਦੀ (90%) ਤੋਂ ਵਧੇਰੇ ਸ਼ਮੂਲੀਅਤ ਮਜ਼ਦੂਰ ਵਰਗ ਖਾਸ ਕਰ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਸੀ ਅਤੇ ਬਿਨਾਂ ਸ਼ੱਕ ਸਮਾਜਿਕ ਤਬਦੀਲੀ ਦੇ ਨਜ਼ਰੀਏ ਤੋਂ ਭਵਿੱਖ 'ਚ ਹਾਂ ਪੱਖੀ ਸਿੱਟਾ ਇਸ ਰੁਝਾਣ ਨੂੰ ਹੋਰ-ਹੋਰ ਮਜ਼ਬੂਤ ਕੀਤੇ ਜਾਣ ਨਾਲ ਹੀ ਨਿਕਲਣਾ ਹੈ।
ਕੁੱਝ ਸੁਹਿਰਦ ਬੁੱਧੀਜੀਵੀ ਵੀ ਪਰ ਵਧੇਰੇ ਕਰਕੇ ਹਾਕਮ ਜਮਾਤੀ ਵਿਚਾਰਵਾਨ, ਖੱਬੇ ਪੱਖ ਦੇ ਹਾਸ਼ੀਏ 'ਤੇ ਚਲੇ ਜਾਣ ਦੀ ਗੱਲ ਕਰਦੇ ਹਨ। ਕਈਆਂ ਪੱਖਾਂ ਤੋਂ ਵੱਜੀਆਂ ਪਛਾੜਾਂ ਉਨ੍ਹਾਂ ਦੇ ਤੌਖਲਿਆਂ 'ਤੇ ਮੁਹਰ ਵੀ ਲਾਉਂਦੀਆਂ ਹਨ। ਪਰ ਦਰੁਸਤ ਜਮਾਤੀ ਪੈਂਤੜੇ ਅਧੀਨ ਕੀਤੀ ਗਈ ਜਮਾਤੀ ਕਤਾਰਬੰਦੀ ਅਤੇ ਜਮਾਤੀ ਘੋਲ ਅੱਜ ਵੀ ਖੱਬੇ ਪੱਖ ਦੇ ਅਗਾਂਹ ਵੱਲ ਵਿਕਾਸ ਦੀ ਜਾਮਨੀ ਹਨ ਅਤੇ ਹਮੇਸ਼ਾਂ ਰਹਿਣਗੇ, ਇਹ ਇਸ ਰੈਲੀ ਦਾ ਹੋਰ ਮਹੱਤਵਪੂਰਨ ਸਬਕ ਹੈ। ਹਰ ਕਿਸਮ ਦੇ ਲੋਭ-ਲਾਲਚਾਂ-ਦਬਕਿਆਂ ਨੂੰ ਦਰਕਿਨਾਰ ਕਰਕੇ ਲੋਕਾਂ ਦਾ ''ਹੰਕਾਰੀ ਤੋੜੋ ਰੈਲੀ'' ਵਿਚ ਪੁੱਜਣਾ ਇਸ ਦੀ ਪੁਸ਼ਟੀ ਕਰਦਾ ਹੈ।
ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਸਾਥੀ ਕੁਲਵਿੰਦਰ ਉਡਤ ਵਲੋਂ ਰੈਲੀ 'ਚ ਸ਼ਾਮਲ ਹੋ ਕੇ ਸਮਰਥਨ ਦੇਣਾ ਖੱਬੀ ਸਾਂਝ ਅਤੇ ਭਵਿੱਖੀ ਸੰਗਰਾਮਾਂ ਲਈ ਚੰਗਾ ਸ਼ਗਨ ਹੈ। ਭਾਵੇਂ ਕੁੱਝ ਜ਼ਮੀਨੀ ਕਾਰਕੁੰਨ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਦੇ ਸੂਬਾਈ ਆਗੂਆਂ ਦੇ ਨਾ ਪੁੱਜਣ 'ਤੇ ਗੁੱਝੀ ਨਾਖੁਸ਼ੀ ਵੀ ਪ੍ਰਗਟ ਕਰਦੇ ਦੇਖੇ ਗਏ ਪਰ ਕੁੱਲ ਮਿਲਾ ਕੇ ਖੱਬੇ ਪੱਖੀਆਂ ਦੀ ਸਮੂਹਿਕ ਸ਼ਮੂਲੀਅਤ ਹੌਂਸਲਾ ਵਧਾਊ ਹੈ। ਮਸਲੇ ਦੀ ਤੀਬਰਤਾ ਨੂੰ ਦੇਖਦੇ ਹੋਏ ਘੋਰ ਵਿਚਾਰਧਾਰਕ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਬਾਮਸੇਫ ਦੇ ਆਗੂ ਵੀ ਸਮਰਥਨ ਲਈ ਪੁੱਜੇ। ਐਨ ਆਸ ਦੇ ਮੁਤਾਬਕ ਕਾਂਗਰਸ ਪਾਰਟੀ,ਆਪ ਆਦਿ ਵਰਗਿਆਂ ਨੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ।
ਇਸ ਰੈਲੀ ਦਾ ਇਕ ਹੋਰ ਹਾਂਪੱਖੀ ਤੱਥ ਵੀ ਸਾਂਝਾ ਕਰਨਾ ਅਤੀ ਜਰੂਰੀ ਹੈ। ਹਾਕਮ ਦਲ ਵਲੋਂ ਇਸ ਮਸਲੇ ਨੂੰ ਮਜ਼ਦੂਰਾਂ-ਕਿਸਾਨਾਂ ਦਾ ਟਕਰਾਅ ਸਾਬਤ ਕਰਨ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨ ਸਥਾਨਕ ਬਿਜਲੀ ਘਰ ਤੋਂ ਇਕ ਜਲੂਸ ਦੀ ਸ਼ਕਲ ਵਿਚ ਰੈਲੀ ਵਾਲੀ ਥਾਂ ਸਥਾਨਕ ਅਨਾਜ ਮੰਡੀ ਵਿਖੇ ਪਹੁੰਚੇ ਅਤੇ ਸੰਗਰਾਮੀ ਮਜ਼ਦੂਰ ਕਿਸਾਨ ਏਕੇ ਦਾ ਸਬੂਤ ਦਿੱਤਾ।
ਦੂਜੇ ਪਾਸੇ ਸਰਕਾਰੀ ਤੰਤਰ ਦੀ ਮਦਦ ਨਾਲ ਹੋਈ ਰੈਲੀ ਵਿਚ ਅਧਿਕਾਰੀਆਂ ਨੂੰ ਉਚ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਹਮਲਾਵਰਾਂ 'ਤੇ ਦਰਜ ਪਰਚਾ ਇਕ ਮੁੱਢੋਂ ਰੱਦ ਕਰਨ ਦੀ ਮੰਗ ਕਰਦਾ ਮੰਗ ਪੱਤਰ ਦਿੱਤਾ ਗਿਆ ਅਤੇ ਇਹ ਸਰਕਾਰੀ ਤਮਾਸ਼ਾ ਡੇਢ ਕੁ ਵਜੇ ਹੀ ਸਮਾਪਤ ਹੋ ਗਿਆ।
ਇਸ ਘਟਨਾਕ੍ਰਮ ਦੇ ਸੰਦਰਭ 'ਚ ਸੂਬੇ ਦੇ ਰਾਜਸੀ ਆਰਥਕ ਹਾਲਾਤ ਦੇ ਕੁੱਝ ਪੱਖਾਂ 'ਤੇ ਝਾਤ ਮਾਰਨੀ ਅਤੀ ਜ਼ਰੂਰੀ ਹੈ। ਪੰਜਾਬ ਦੇ ਬੇਜ਼ਮੀਨੇ ਪੇਂਡੂ ਮਜ਼ਦੂਰ, ਜਿਨ੍ਹਾਂ 'ਚੋਂ ਭਾਰੀ ਗਿਣਤੀ ਦਲਿਤ ਅਤੇ ਪੱਛੜੇ ਵਰਗਾਂ ਨਾਲ ਸਬੰਧਤ ਹਨ, ਘੋਰ ਆਰਥਕ ਨਾਬਰਾਬਰੀ ਅਤੇ ਅਣਮਨੁੱਖੀ ਜਾਤੀਪਾਤੀ ਵਿਤਕਰੇ ਦੀ ਮਾਰ ਹੇਠ ਹਨ। ਹਾਕਮ ਜਮਾਤੀ ਖਾਸੇ ਵਾਲੀਆਂ ਸੱਭੇ ਰਾਜਸੀ ਪਾਰਟੀਆਂ ਇਨ੍ਹਾਂ ਨੂੰ ਪੇਸ਼ ਆ ਰਹੀਆਂ ਬਹੁਪਰਤੀ ਦਿੱਕਤਾਂ ਦੇ ਠੋਸ ਹੱਲ ਲਈ ਸਾਰਥਕ ਯਤਨ ਕਰਨ ਦੀ ਥਾਂ ਭੀਖ ਵਰਗੀਆਂ ਮਾਲੀ ਇਮਦਾਦਾਂ, ਲਾਰਿਆਂ ਅਤੇ ਫੋਕੇ ਨਾਅਰਿਆਂ ਨਾਲ ਹੀ ਵਰਚਾ ਰਹੀਆਂ ਹਨ।
ਜਦਕਿ ਇਨ੍ਹਾਂ ਵਰਗਾਂ ਅੰਦਰ ਕਾਰਜਸ਼ੀਲ ਖੱਬੀ, ਜਮਹੂਰੀ, ਜਨਤਕ ਪਹੁੰਚ ਵਾਲੀਆਂ ਮਜ਼ਦੂਰ ਜਥੇਬੰਦੀਆਂ ਸੂਬੇ ਦੇ ਵੱਖ-ਵੱਖ ਭਾਗਾਂ 'ਚ ਲਗਭਗ ਹਰ ਰੋਜ਼ ਹੀ ਇਨ੍ਹਾਂ ਨੂੰ ਦਰਪੇਸ਼ ਫੌਰੀ ਮੰਗਾਂ ਦੇ ਠੋਸ ਹੱਲ ਲਈ, ਜਾਤੀਪਾਤੀ ਅਤੇ ਸਮਾਜਿਕ-ਪ੍ਰਸ਼ਾਸਨਿਕ ਜ਼ਿਆਦਤੀਆਂ ਖਿਲਾਫ, ਜਿਉਂਦੇ ਰਹਿਣ ਅਤੇ ਅਗਾਂਹ ਵਿਕਾਸ ਕਰਨ ਲਈ ਜ਼ਰੂਰੀ ਸਹੂਲਤਾਂ ਦੀ ਪ੍ਰਾਪਤੀ ਲਈ, ਸਮਾਜਿਕ ਸੁਰੱਖਿਆ ਦੀ ਜਾਮਨੀ ਆਦਿ ਲਈ ਸੰਘਰਸ਼ਾਂ ਦੇ ਮੈਦਾਨ ਭਖਾਉਂਦੀਆਂ ਹਨ। ਸਰਕਾਰ ਵਲੋਂ ਇਨ੍ਹਾਂ ਵਰਗਾਂ ਨੂੰ ਚੋਣਾਂ ਸਮੇਂ ਕੀਤੇ ਵਾਅਦਿਆਂ 'ਤੇ ਉਕਾ ਹੀ ਅਮਲ ਨਾ ਕਰਨ ਬਾਰੇ ਵੀ ਇਹ ਉਪਲੱਬਧ ਮੰਚਾਂ 'ਤੇ ਸਰਕਾਰ ਦੀ ਨਿਖੇਧੀ ਕਰਦੀਆਂ ਹਨ। ਇਹ ਧਿਰਾਂ ਹੋਰਨਾਂ ਮਿਹਨਤੀ ਵਰਗਾਂ ਨਾਲ ਹੋ ਰਹੇ ਧੱਕਿਆਂ ਖਿਲਾਫ ਸੰਘਰਸਾਂ 'ਚ ਵੀ ਯਥਾ ਸ਼ਕਤੀ ਭਰਵਾਂ ਯੋਗਦਾਨ ਪਾਉਂਦੀਆਂ ਹਨ। ਸਰਕਾਰ ਵਲੋਂ ਜਮਹੂਰੀ ਘੋਲਾਂ ਨੂੰ ਫੇਲ੍ਹ ਕਰਨ ਦੇ ਮਕਸਦ ਲਈ ਕੀਤੇ ਗਏ ਜਾਬਰ ਹੱਲਿਆਂ ਵਿਰੁੱਧ ਸੰਗਰਾਮਾਂ ਵਿਚ ਵੀ ਭਰਵਾਂ ਯੋਗਦਾਨ ਪਾਇਆ ਹੈ। ਸਰਕਾਰੀ ਸਕੀਮਾਂ/ਗਰਾਟਾਂ ਨੂੰ ਮਨਮਾਨੇ ਢੰਗ ਨਾਲ ਲਾਗੂ ਕਰਨ ਅਤੇ ਖਰਚਣ ਵਿਰੁੱਧ ਇਹ ਜਥੇਬੰਦੀਆਂ ਮੈਦਾਨ 'ਚ ਨਿੱਤਰ ਕੇ ਦਸਤਪੰਜਾ ਲੈਂਦੀਆਂ ਹਨ। ਹੁਣ ਇਸ ਸੰਗਰਾਮੀ ਸਰਗਰਮੀ ਨੂੰ ਹੋਰ ਸਿੱਟਾਦਾਈ ਅਤੇ ਸੰਗਠਿਤ ਬਨਾਉਣ ਲਈ ਇਨ੍ਹਾਂ ਮਜ਼ਦੂਰ ਸੰਗਠਨਾਂ ਨੇ ''ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ'' ਉਸਾਰ ਕੇ ਸਾਂਝਾ ਸੰਗਰਾਮ ਅਰੰਭਿਆ ਹੈ। ਇਸ ਸਾਰੀ ਸਰਗਰਮੀ ਦੇ ਸਿੱਟੇ ਵਜੋਂ ਇਸ ਅਤੀ ਗਰੀਬ ਅਤੇ ਪੱਛੜੀ ਵਸੋਂ ਵਿਚ ਨਿੱਤ ਤਿੱਖੀ ਹੋ ਰਹੀ ਜਮਾਤੀ ਅਤੇ ਜਮਹੂਰੀ ਚੇਤਨਾ ਤੋਂ ਔਖੀਆਂ ਹੋਣ ਕਰਕੇ ਉਂਝ ਤਾਂ ਸਾਰੀਆਂ ਹਾਕਮ ਜਮਾਤਾਂ ਪਰ ਖਾਸ ਕਰਕੇ ਮੌਜੂਦਾ ਸੂਬਾ ਸਰਕਾਰ ਦੇ ਕਰਤੇ ਧਰਤੇ ਡਾਢੇ ਔਖੇ ਹਨ।
ਭਗਵੰਤ ਸਮਾਓਂ ਨੇ ਹਮਲਾ ਅਤੇ ਹੋਰਨੀ ਥਾਈਂ ਮਜ਼ਦੂਰ ਸੰਘਰਸ਼ਾਂ 'ਤੇ ਜਬਰ ਇਸੇ ਹੁਕਮਰਾਨਾਂ ਦੀ ਔਖ ਦਾ ਸਿੱਟਾ ਹੈ। ਪਰ ਜਿਸ ਚੇਤਨਾ ਨੂੰ ''ਕਰੰਡ'' ਕਰਨ ਦੇ ਕੋਝੇ ਉਦੇਸ਼ ਅਧੀਨ ਇਹ ਹਮਲਾ ਕੀਤਾ ਗਿਆ ਸੀ, ਹਮਲੇ ਦੇ ਵਿਰੋਧ 'ਚ ਹੋਈ ਲਾਮਬੰਦੀ ਨੇ ਸਗੋਂ ਉਸ ਚੇਤਨਾ ਦੀ ਮਿਕਦਾਰ ਵਿਚ ਹਜ਼ਾਰਾਂ ਗੁਣਾਂ ਦਾ ਵਾਧਾ ਹੀ ਕੀਤਾ ਹੈ। ਸਾਡੇ ਜਾਚੇ ''ਹੰਕਾਰ ਤੋੜੋ ਰੈਲੀ'' ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। 22 ਜੂਨ ਦੀਆਂ ਅਖਬਾਰਾਂ ਅਨੁਸਾਰ ਪੁਲਸ ਨੇ ਦੋਸ਼ੀਆਂ 'ਤੇ ਲਾਈਆਂ ਧਾਰਾਵਾਂ ਨੂੰ ਖੋਰਦੇ ਹੋਏ, ਉਨ੍ਹਾਂ ਨੂੰ ਛੱਡ ਦਿੱਤਾ ਹੈ। ਸੰਘਰਸ਼ਸ਼ੀਲ ਧਿਰਾਂ ਨੇ ਵੀ ਇਸ ਮੁੱਦੇ ਉਤੇ ਮੁੜ ਸੰਘਰਸ਼ ਸ਼ੁਰੂ ਕਰਨ ਦਾ ਅਹਿਦ ਪ੍ਰਗਟਾਇਆ ਹੈ।
ਪੇਂਡੂ ਤੇ ਖੇਤ ਮਜ਼ਦੂਰਾਂ ਵਲੋਂ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ 9 ਜੂਨ ਨੂੰ ਸੂਬੇ ਦੇ ਬਹੁਗਿਣਤੀ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਹਜ਼ਾਰਾਂ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੇ ਪਰਵਾਰਾਂ ਸਮੇਤ ਰੋਹ ਭਰਪੂਰ ਧਰਨੇ ਮਾਰਦਿਆਂ ਸੂਬਾ ਹਕੂਮਤ ਵਿਰੁੱਧ ਰੋਸ ਪ੍ਰਗਟਾਇਆ। ਮੋਰਚੇ ਦੇ ਸੱਦੇ 'ਤੇ ਇਸ ਤੋਂ ਪਹਿਲਾਂ 26 ਮਈ ਨੂੰ 250 ਦੇ ਕਰੀਬ ਥਾਵਾਂ 'ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਵੀ ਸਾੜੀਆਂ ਗਈਆਂ ਸਨ।
ਲੰਘੀ ਇਕ ਅਪ੍ਰੈਲ ਨੂੰ ਮੋਰਚੇ ਦੇ ਸੂਬਾਈ ਆਗੂਆਂ ਦੀ ਸੂਬਾਈ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਰਾਜਧਾਨੀ ਵਿਚਲੇ ਉਚ ਅਧਿਕਾਰੀਆਂ ਦੀ ਵੱਡ ਅਕਾਰੀ ਟੀਮ ਨਾਲ ਹੋਈ ਇਕ ਮੀਟਿੰਗ ਵਿਚ ਕੁੱਝ ਫੌਰੀ ਮਜ਼ਦੂਰ ਮਸਲੇ ਹੱਲ ਕਰਨ ਲਈ ਸਹਿਮਤੀ ਬਣੀ ਸੀ। ਸਹਿਮਤੀ ਵਾਲੇ ਮੁੱਦੇ 'ਸੰਗਰਾਮੀ ਲਹਿਰ'' ਦੇ ਮਈ ਅੰਕ ਵਿਚ ਛਪੇ ਹਨ। ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨਿਕ ਮਸ਼ੀਨਰੀ ਦੇ ਗੁੱਝੇ ਹੁਕਮਾਂ 'ਤੇ ਅਮਲ ਕਰਦਿਆਂ ਜ਼ਿਲ੍ਹਾ ਅਤੇ ਹੇਠ ਪੱਧਰ ਦੇ ਅਧਿਕਾਰੀਆਂ ਵਲੋਂ ਬਣੀ ਸਹਿਮਤੀ ਵਾਲੇ ਮੁੱਦਿਆਂ 'ਤੇ ਅਮਲ ਟਾਲਣ ਲਈ ਅਨੇਕਾਂ ਤਰ੍ਹਾਂ ਦੇ ਬੇਲੋੜੇ ਅਡਿਕੇ ਡਾਹੇ ਜਾ ਰਹੇ ਹਨ। ਸੂਬਾ ਹਕੂਮਤ ਦੀ ਇਹ ਪਹੁੰਚ ਮਜ਼ਦੂਰਾਂ ਲਈ ਐਲਾਨੀਆਂ ਸਹੂਲਤਾਂ ਲਾਗੂ ਨਾ ਕਰਨ ਵਾਲੀ ਲਗਾਤਾਰ ਜਾਰੀ ਵਾਅਦਾ ਖਿਲਾਫੀ ਦਾ ਅਗਲਾ ਵਾਧਾ ਹੈ।
ਇਸੇ ਲਈ ਮੋਰਚੇ ਨੇ 9 ਜੂਨ ਦੇ ਧਰਨਾ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ ਅਤੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਬੇਜ਼ਮੀਨੇ ਮਜ਼ਦੂਰਾਂ ਨੇ ਇਸ ਸੱਦੇ ਪ੍ਰਤੀ ਭਰਪੂਰ ਹੁੰਗਾਰਾ ਭਰਿਆ। ਵੱਖੋ ਵੱਖ ਥਾਂਈ ਹੋਏ ਰੋਸ ਐਕਸ਼ਨਾਂ ਨੂੰ ਸਰਵ ਸਾਥੀ ਗੁਰਨਾਮ ਸਿੰਘ ਦਾਊਦ, ਦਰਸ਼ਨ ਨਾਹਰ, ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਤਰਸੇਮ ਪੀਟਰ, ਬਲਵਿੰਦਰ ਸਿੰਘ ਭੁੱਲਰ, ਸੰਜੀਵ ਕੁਮਾਰ ਮਿੰਟੂ, ਗੁਲਜਾਰ ਸਿੰਘ ਗੋਰੀਆ, ਸਵਰਣ ਸਿੰਘ ਨਾਗੋਕੇ, ਹਰਵਿੰਦਰ ਸਿੰਘ ਸੇਮਾ, ਰਾਮ ਸਿੰਘ ਨੂਰਪੁਰੀ, ਗੁਰਮੇਸ਼ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਮਜ਼ਦੂਰ ਮੰਗਾਂ ਮੰਨਣ, ਸਹਿਮਤੀ ਵਾਲੇ ਮੁੱਦਿਆਂ 'ਤੇ ਅਮਲ ਕਰਨ ਅਤੇ ਮਜ਼ਦੂਰ ਅੰਦੋਲਨਾਂ 'ਤੇ ਜਬਰ ਬੰਦ ਕਰਨ ਜਾਂ ਇਸ ਹਕੂਮਤੀ ਹੰਕਾਰ ਵਿਰੁੱੱਧ ਛੇੜੇ ਜਾਣ ਵਾਲੇ ਮਜ਼ਦੂਰ ਸੰਗਰਾਮ ਦੇ ਸਿੱਟੇ ਭੁਗਤਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ।
ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ 18 ਜੂਨ ਨੂੰ ਮਜ਼ਦੂਰ ਮੋਰਚੇ ਦੀ ਨਕੋਦਰ ਵਿਖੇ ਮੀਟਿੰਗ ਹੋਵੇਗੀ ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਇਹ ਸਾਂਝਾ ਮੋਰਚਾ ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ 'ਤੇ ਅਧਾਰਤ ਹੈ।

ਬਠਿੰਡਾ: ਇੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਪੇਂਡੂ ਮਜ਼ਦੂਰ ਯੂਨੀਅਨ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਡੀ.ਸੀ. ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ। ਅਨੇਕਾਂ ਪਿੰਡਾਂ 'ਚੋਂ ਔਰਤਾਂ ਮਨਰੇਗਾ ਜਾਬ ਕਾਰਡ ਨਾਲ ਲੈ ਕੇ ਆਈਆਂ ਜਿਨ੍ਹਾਂ 'ਤੇ ਉਨ੍ਹਾਂ ਵਲੋਂ ਕੀਤੇ ਕੰਮ ਦੀਆਂ ਹਾਜ਼ਰੀਆਂ ਨਹੀਂ ਸੀ ਲੱਗੀਆਂ ਹੋਈਆਂ ਸਨ। ਇਸੇ ਤਰ੍ਹਾਂ ਲੋਕ ਵਰ੍ਹਿਆਂ ਪਹਿਲਾਂ ਅਲਾਟ ਕੀਤੇ ਗਏ ਪਲਾਟਾਂ ਦੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਵਾਲੇ ਸਰਟੀਫਿਕੇਟ ਲੈ ਕੇ ਆਏ ਪਰ ਜਿਨ੍ਹਾਂ ਪਲਾਟਾਂ ਦੇ ਕਬਜ਼ੇ ਅੱਜ ਤੱਕ ਨਹੀਂ ਮਿਲੇ। ਮਜ਼ਦੂਰ ਧਰਨੇ 'ਚ ਸ਼ਾਮਲ ਸਭਨਾਂ ਨੇ ਲਗਾਤਾਰ ਚੱਲ ਰਹੇ ਕਿਸਾਨ ਧਰਨੇ ਵਿਚ ਸ਼ਾਮਲ ਹੋ ਕੇ ਸਾਂਝ ਦਾ ਪ੍ਰਗਟਾਵਾ ਕੀਤਾ। ਮਹੀਪਾਲ, ਹਰਵਿੰਦਰ ਸੇਮਾ, ਅਮਰਜੀਤ ਹਨੀ, ਗੁਰਚਰਨ ਭਗਤਾ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਗੁਰਮੀਤ ਸਿੰਘ ਨਾਟੀ, ਦਰਸ਼ਨ ਸਿੰਘ ਬਾਜਕ, ਕੂਕਾ ਸਿੰਘ ਰੁਪਾਣਾ, ਮੇਜਰ ਸਿੰਘ ਤੁੰਗਵਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਮੁਕਤਸਰ : ਇੱਥੇ ਦਿੱਤੇ ਗਏ ਧਰਨੇ ਨੂੰ ਸਰਵ ਸਾਥੀ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮੱਦਰੱਸਾ, ਤਰਸੇਮ ਸਿੰਘ ਖੂੰਡੇਹਲਾਲ, ਹਰੀ ਰਾਮ ਚੱਕ ਸ਼ੇਰੇਵਾਲਾ, ਜਗਤਾਰ ਸਿਘ ਬਾਸ ਆਦਿ ਆਗੂਆਂ ਨੇ ਸੰਬੋਧਨ ਕੀਤਾ। ਪਿੰਡ ਦਬੁੜਾ ਵਿਖੇ 1974 ਵਿਚ ਕੱਟੇ ਗਏ ਪਲਾਟਾਂ ਦੀ ਮਹਿਕਮਾ ਪੰਚਾਇਤ ਵੱਲੋਂ ਇਕ ਪਾਸੇ ਛੇਤੀ ਤੋਂ ਛੇਤੀ ਨਿਸ਼ਾਨਦੇਹੀ ਕਰਕੇ ਕਬਜ਼ੇ ਦੇਣ ਦੇ ਭਰੋਸੇ ਅਤੇ ਦੂਜੇ ਪਾਸੇ ਉਨ੍ਹਾ ਹੀ 41 ਪਲਾਟਾਂ ਵਾਲੀ ਥਾਂ ਪੰਚਾਇਤ ਵਲੋਂ ਠੇਕੇ 'ਤੇ ਦਿੱਤੇ ਜਾਣ ਦੇ ਮੁੱਦੇ 'ਤੇ ਇਕੱਤਰ ਹੋ ਕੇ ਬੋਲੀ ਅੱਗੇ ਪਾਉਣ ਜਾਂ 41 ਪਲਾਟਾਂ ਦਾ ਰਕਬਾ ਛੱਡ ਕੇ ਬੋਲੀ ਦੀ ਅਪੀਲ ਕਰਨ ਗਏ ਪਿੰਡ ਵਾਸੀ ਦਲਿਤਾਂ ਨਾਲ ਕੀਤੀ ਗਈ ਖਿੱਚ ਧੂਹ, ਕੁੱਟਮਾਰ, ਜਾਤੀ ਸੂਚਕ ਅਪਮਾਨ ਅਤੇ ਔਰਤਾਂ ਦੇ ਕੱਪੜੇ ਪਾੜਨ ਅਤੇ ਉਲਟਾ ਪੀੜਤਾਂ 'ਤੇ ਹੀ ਕੇਸ ਦਰਜ ਕਰਨ ਦੀ ਵੀ ਨਿੰਦਾ ਕੀਤੀ ਗਈ।
ਸੰਗਰੂਰ : ਇੱਥੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸੰਵਿਧਾਨ ਅਨੁਸਾਰ ਪਿੰਡਾਂ ਦੀ ਸਾਂਝੀ ਮਾਲਕੀ ਵਾਲੀ ਜ਼ਮੀਨ 'ਚੋਂ ਤੀਜਾ ਹਿੱਸਾ ਦਲਿਤਾਂ ਲਈ ਰਾਖਵੀਂ ਜ਼ਮੀਨ ਖੇਤੀ ਲਈ ਵਾਜਬ ਰੇਟਾਂ 'ਤੇ ਦੇਣ, ਫਰਜ਼ੀ ਬੋਲੀਆਂ ਦਾ ਅਮਲ ਬੰਦ ਕਰਨ ਲਈ ਚੱਲ ਰਹੇ ਸੰਘਰਸ਼ 'ਤੇ ਸਰਕਾਰੀ ਜਬਰ ਅਤੇ ਪੁਲਸ ਕਾਰਵਾਈ ਦੀ ਨਿਖੇਧੀ ਕੀਤੀ ਗਈ।
ਬਰਨਾਲਾ : ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਭੋਲਾ ਸਿੰਘ ਕਲਾਲ ਮਾਜਰਾ, ਗੁਰਪ੍ਰੀਤ ਸਿੰਘ ਰੂੜੇਕੇ, ਲਾਲ ਸਿੰਘ ਧਨੌਲਾ, ਭਾਨ ਸਿੰਘ ਸੰਘੇੜਾ, ਬਘੇਲ ਸਿੰਘ, ਗੁਰਦੇਵ ਸਿੰਘ ਸਹਿਜੜਾ ਨੇ ਦੋਸ਼ ਲਾਇਆ ਕਿ ਮਨਰੇਗਾ ਮਜ਼ਦੂਰ ਕੰਮ ਨਾ ਮਿਲਣ ਦੀ ਸੂਰਤ ਵਿਚ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਵਿਭਾਗ ਕੰਮ ਠੇਕੇ 'ਤੇ ਦੇ ਕੇ ਭਾਰੀ ਭਰਕਮ ਮਸ਼ੀਨਾਂ ਰਾਹੀਂ ਕਰਵਾਇਆ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਵਾਅਦਿਆਂ-ਦਾਅਵਿਆਂ ਦੇ ਬਾਵਜੂਦ ਮਨਰੇਗਾ ਦੇ ਕੀਤੇ ਕੰਮਾਂ ਦੇ ਪੈਸੇ ਆਦਿ ਨਹੀਂ ਦਿੱਤੇ ਜਾ ਰਹੇ।
ਮਾਨਸਾ : ਇੱਥੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਨਰਿੰਦਰ ਕੁਮਾਰ ਸੋਮਾ, ਨਰਿੰਦਰ ਕੌਰ ਆਹਲੂਪੁਰ, ਸੁਖਦੇਵ ਸਿੰਘ ਅਤਲਾ ਨੇ ਪਿੰਡਾਂ 'ਚ ਲਾਮਬੰਦੀ ਕਰਨ ਜਾਂਦੇ ਮਜ਼ਦੂਰ ਆਗੂਆਂ 'ਤੇ ਸਰਕਾਰੀ ਸ਼ਹਿ ਪ੍ਰਾਪਤ ਗੈਰ ਸਮਾਜੀ ਤੱਤਾਂ ਵਲੋਂ ਕੀਤੇ ਜਾਂਦੇ ਹਮਲਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।
ਜਲੰਧਰ : ਇੱਥੇ ਜਬਰਦਸਤ ਰੋਸ ਧਰਨਾ ਮਾਰਿਆ ਗਿਆ। ਪਰਮਜੀਤ ਸਿੰਘ ਰੰਧਾਵਾ, ਨਿਰਮਲ ਮਲਸੀਆਂ, ਨਿਰਮਲ ਆਧੀ, ਜਰਨੈਲ ਫਿਲੌਰ, ਮੱਖਣ ਨੂਰਪੁਰ, ਬਲਦੇਵ ਸਿੰਘ ਨੂਰਪਰੀ, ਕਸ਼ਮੀਰ ਸਿੰਘ ਘੁੱਗਸ਼ੋਰ, ਹਰਮੇਸ਼ ਮਾਲੜੀ, ਪ੍ਰਕਾਸ਼ ਕਲੇਰ ਆਦਿ ਆਗੂਆਂ ਨੇ ਸਰਕਾਰਾਂ ਦੀ ਮਜ਼ਦੂਰ ਵਿਰੋਧੀ ਪਹੁੰਚ ਦੀ ਜ਼ੋਰਦਾਰ ਨਿਖੇਧੀ ਕੀਤੀ।
ਅੰਮ੍ਰਿਤਸਰ : ਇੱਥੇ ਸਰਵਸਾਥੀ ਗੁਰਨਾਮ ਸਿੰਘ ਉਮਰਪੁਰਾ, ਅਮਰੀਕ ਸਿੰਘ ਦਾਊਦ, ਬਚਨ ਸਿੰਘ ਜਸਪਾਲ, ਨਿਰਮਲ ਛੱਜਲਵੱਡੀ, ਨਰਿੰਦਰ ਸਿੰਘ ਵਡਾਲਾ, ਗੁਰਨਾਮ ਸਿੰਘ ਭਿੰਡਰ ਅਦਿ ਸਾਥੀਆਂ ਦੀ ਅਗਵਾਈ ਵਿਚ ਰੋਹ ਭਰਪੂਰ ਧਰਨਾ ਮਾਰਿਆ ਗਿਆ। ਮਜ਼ਦੂਰਾਂ ਨੂੰ ਬੇਦਖਲ ਕਰਨ ਲਈ ਕੀਤੀਆਂ ਜਾ ਰਹੀਆਂ ਗੁੰਡਾ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਇਸ ਦਾ ਯੋਗ ਜਥੇਬੰਦਕ ਜਵਾਬ ਦੇਣ ਦਾ ਐਲਾਨ ਕੀਤਾ ਗਿਆ।

ਫਾਜ਼ਿਲਕਾ : ਇੱਥੇ ਦਿਹਾਤੀ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਪੰਜਾਬ ਖੇਤ ਮਜਦੂਰ ਸਭਾ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਗੁਰਮੇਜ ਸਿੰਘ ਗੇਜੀ, ਰਾਮ ਕੁਮਾਰ, ਜੱਗਾ ਸਿੰਘ ਖੂਹੀਆਂ ਸਰਵਰ, ਨੱਥਾ ਸਿੰਘ, ਗੁਰਚਰਨ ਸਿੰਘ ਅਰੋੜਾ ਆਦਿ ਸਾਥੀਆਂ ਨੇ ਇਸ ਜ਼ਿਲ੍ਹੇ ਅੰਦਰ ਜਗੀਰੂ ਧੱਕਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਤਰਨ ਤਾਰਨ : ਡੀ.ਸੀ. ਦਫਤਰ ਮੋਹਰੇ ਧਰਨੇ ਨੂੰ ਚਮਨ ਲਾਲ ਦਰਾਜਕੇ, ਸਤਪਾਲ ਪੱਟੀ, ਸਾਥੀ ਦੇਵੀ ਕੁਮਾਰੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪਠਾਨਕੋਟ : ਲਾਲ ਚੰਦ ਕਟਾਰੂਚੱਕ, ਹਜਾਰੀ ਲਾਲ, ਅਜੀਤ ਰਾਜ, ਜਨਕ ਰਾਜ ਸਰਨਾ ਅਤੇ ਅਨੇਕਾਂ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਰੋਸ ਐਕਸ਼ਨ ਹੋਇਆ।

ਪਟਿਆਲਾ : ਦਿਹਾਤੀ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਪਰਵਾਂ ਧਰਨਾ ਮਾਰਿਆ ਗਿਆ।
ਗੁਰਦਾਸਪੁਰ : ਸਰਵਸਾਥੀ ਸ਼ਿੰਦਾ ਛਿੱਥ, ਜਸਵੰਤ ਬੁਟਰ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂਆਂ ਦੀ ਅਗਵਾਈ ਵਿਚ ਰੋਸ ਧਰਨਾ ਮਾਰਿਆ ਗਿਆ।
ਫਰੀਦਕੋਟ : ਇੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਮਲਕੀਤ ਸਿੰਘ, ਗੁਰਤੇਜ ਸਿੰਘ ਹਰੀਨੌ, ਮਾਸਟਰ ਬੂਟਾ ਸਿੰਘ ਦੀ ਅਗਵਾਈ ਹੇਠ ਰੋਸ ਧਰਨਾ ਮਾਰਿਆ ਗਿਆ। ਇਸ ਤੋਂ ਇਲਾਵਾ ਨਵਾਂ ਸ਼ਹਿਰ, ਮੋਗਾ, ਫਿਰੋਜ਼ਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਰੋਪੜ ਵਿਖੇ ਵੀ ਜਨਤਕ ਰੋਸ ਐਕਸ਼ਨ ਕੀਤੇ ਗਏ।
ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨ ਮੰਗਾਂ ਲਈ ਸੂਬੇ ਭਰ ਵਿਚ ਧਰਨੇ
ਜਮਹੂਰੀ ਕਿਸਾਨ ਸਭਾ ਦੇ ਸੱਦੇ 'ਤੇ ਰਾਜ ਭਰ 'ਚ ਤਹਿਸੀਲ ਕੇਂਦਰਾਂ 'ਤੇ ਧਰਨੇ ਦਿੱਤੇ ਗਏ। ਇਨ੍ਹਾਂ ਧਰਨਿਆਂ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜੋਰਦਾਰ ਅਵਾਜ਼ ਬੁਲੰਦ ਕੀਤੀ ਗਈ। 13 ਜੂਨ ਨੂੰ ਦਿੱਤੇ ਗਏ ਇਨ੍ਹਾਂ ਧਰਨਿਆਂ ਦੌਰਾਨ ਕੰਮ ਦਾ ਸੀਜ਼ਨ ਹੋਣ ਦੇ ਬਾਵਜੂਦ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਨ੍ਹਾਂ 'ਚ ਕਿਸਾਨਾਂ ਵਲੋਂ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਅਤੇ 10 ਏਕੜ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਸਾਰੇ ਕਰਜ਼ਿਆਂ 'ਤੇ ਲੀਕ ਫੇਰਨ ਦੀ ਜੋਰਦਾਰ ਮੰਗ ਕੀਤੀ ਗਈ। ਆਗੂਆਂ ਨੇ ਜੋਰਦਾਰ ਅਵਾਜ਼ 'ਚ ਕਿਹਾ ਕਿ ਜਿਸ ਢੰਗ ਨਾਲ ਕਰਜੇ ਤੋਂ ਦੁਖੀ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਇਹ ਬਹੁਤ ਹੀ ਚਿੰਤਾਂ ਵਾਲਾ ਵਿਸ਼ਾ ਹੈ। ਆਗੂਆਂ ਨੇ ਮੰਗ ਕੀਤੀ ਕਿ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਵਾਰਾਂ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਆਗੂਆਂ ਨੇ ਝੋਨੇ ਦੇ ਚਲੰਤ ਸੀਜ਼ਨ 'ਚ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ। ਨਹਿਰੀ ਪਾਣੀ ਦੀ ਸਪਲਾਈ ਹਰ ਖੇਤ ਤੱਕ ਪਹੁੰਚਾਉਣ ਅਤੇ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾਣ, ਬੰਜਰ ਜ਼ਮੀਨਾਂ ਦੇ ਅਬਾਦਕਾਰਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ, ਗੰਨੇ ਤੇ ਕਣਕ ਦੇ ਰਹਿੰਦੇ ਬਕਾਏ ਤੁਰੰਤ ਕਿਸਾਨਾਂ ਨੂੰ ਦਿੱਤੇ ਜਾਣ ਅਤੇ ਆਉਣ ਵਾਲੇ ਸੀਜ਼ਨ 'ਚ 15 ਅਕਤੂਬਰ ਤੋਂ ਖੰਡ ਮਿੱਲਾਂ ਚਲਾਈਆਂ ਜਾਣ। ਆਗੂਆਂ ਨੇ ਇਨ੍ਹਾਂ ਧਰਨਿਆਂ ਦੌਰਾਨ ਕਿਹਾ ਕਿ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨ ਸੰਕਟ ਦਾ ਸ਼ਿਕਾਰ ਹੈ, ਕਰਜ਼ੇ ਦੇ ਬੋਝ ਥੱਲੇ ਦੱਬਿਆ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ, ਇਸ ਦਾ ਕਾਰਨ ਸਬਸਿਡੀਆਂ 'ਚ ਕਟੌਤੀ ਅਤੇ ਲਾਹੇਵੰਦ ਭਾਅ ਨਾ ਮਿਲਣਾ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਫਸਲਾਂ ਦਾ ਬੀਮਾਂ ਸਰਕਾਰ ਵਲੋਂ ਕੀਤਾ ਜਾਵੇ ਅਤੇ 10 ਏਕੜ ਦੇ ਮਾਲਕ ਕਿਸਾਨਾਂ ਦੇ ਬੀਮੇ ਦੀ ਕਿਸ਼ਤ ਸਰਕਾਰ ਵਲੋਂ ਦਿੱਤੀ ਜਾਵੇ। ਸਰਹੱਦੀ, ਕੰਢੀ, ਮੰਡ-ਬੇਟ ਏਰੀਆ ਅਤੇ ਨਰਮਾ ਪੱਟੀ ਦੇ ਕਿਸਾਨਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਹੱਲ ਕੀਤੀਆਂ ਜਾਣ। ਹਰ ਪ੍ਰਕਾਰ ਦੀ ਜ਼ਮੀਨ 'ਤੇ ਖੇਤੀ ਕਰ ਰਹੇ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ ਅਤੇ ਜਿਨ੍ਹਾਂ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾ ਚੁੱਕੇ ਹਨ, ਦੇ ਹੱਕ ਬਹਾਲ ਰੱਖੇ ਜਾਣ। ਸਾਰੀਆਂ ਕਿਸਾਨੀ ਜਿਣਸਾਂ ਸਮੇਤ ਲੱਕੜ ਸਰਕਾਰ ਵਲੋਂ ਖਰੀਦੀਆਂ ਜਾਣ ਅਤੇ ਲਾਗਤ ਕੀਮਤ ਘੱਟ ਕਰਕੇ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਮੁਤਾਬਿਕ ਭਾਅ ਦਿੱਤੇ ਜਾਣ। ਬੇਲਗਾਮ ਖੁੱਲੀ ਮੰਡੀ ਅਤੇ ਈ-ਮਾਰਕੀਟਿੰਗ ਪ੍ਰਣਾਲੀ ਬੰਦ ਕੀਤੀ ਜਾਵੇ।
ਸੂਬਾ ਕੇਂਦਰ 'ਤੇ ਪੁੱਜੀਆਂ ਰਿਪੋਰਟਾਂ ਮੁਤਾਬਿਕ ਹੇਠ ਅਨੁਸਾਰ ਵੱਖ-ਵੱਖ ਥਾਵਾਂ 'ਤੇ ਧਰਨੇ ਦਿੱਤੇ ਗਏ :

ਹੁਸ਼ਿਆਰਪੁਰ : ਇਸ ਜ਼ਿਲ੍ਹੇ ਅੰਦਰ ਮੁਕੇਰੀਆਂ ਅਤੇ ਹੁਸ਼ਿਆਰਪੁਰ ਵਿਖੇ ਐਸ.ਡੀ.ਐਮ. ਦਫਤਰਾਂ ਦੇ ਸਾਹਮਣੇ ਰੋਸ ਧਰਨੇ ਮਾਰੇ ਗਏ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਮੁਕੇਰੀਆਂ ਵਿਖੇ ਸਭਾ ਦੇ ਪ੍ਰਧਾਨ ਸਾਥੀ ਸਵਰਨ ਸਿੰਘ, ਸੂਬਾ ਕਮੇਟੀ ਮੈਂਬਰ ਸਾਥੀ ਅਮਰਜੀਤ ਸਿੰਘ ਨੇ ਅਤੇ ਹੁਸ਼ਿਆਰਪੁਰ ਵਿਖੇ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਦਵਿੰਦਰ ਸਿੰਘ ਕੱਕੋਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਮੰਗ ਪੱਤਰ ਦੀ ਵਿਆਖਿਆ ਕੀਤੀ।
ਮਾਨਸਾ : ਜਮਹੂਰੀ ਕਿਸਾਨ ਸਭਾ ਜਿਲ੍ਹਾ ਕਮੇਟੀ ਮਾਨਸਾ ਵੱਲੋਂ ਐਸ.ਡੀ.ਐਮ. ਮਾਨਸਾ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਧਰਨੇ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਅਤਲਾ ਕਲਾਂ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਛੱਜੂ ਰਾਮ ਰਿਸ਼ੀ ਨੇ ਵਿਸਥਾਰ ਨਾਲ ਕਿਸਾਨੀ ਮੰਗਾਂ 'ਤੇ ਚਾਨਣਾ ਪਾਇਆ। ਇਸ ਨੂੰ ਮੇਜਰ ਸਿੰਘ ਦੂਲੋਵਾਲ, ਦਸੌਂਧਾ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਅਲੀਸ਼ੇਰ, ਨਾਤਾ ਸਿੰਘ ਫਫੜੇ, ਗੁਰਿੰਦਰ ਜੋਸ਼ੀ, ਤੇਜ ਸਿੰਘ ਮੌਜੋ ਖੁਰਦ, ਹਰਚਰਨ ਸਿੰਘ ਮੌੜ ਆਦਿ ਨੇ ਵੀ ਸੰਬੋਧਨ ਕੀਤਾ। 15 ਸੂਤਰੀ ਮੰਗ ਪੱਤਰ ਵੀ ਐਸ.ਡੀ.ਐਮ., ਮਾਨਸਾ ਨੂੰ ੱਿਦੱਤਾ ਗਿਆ । ਸਟੇਜ ਸਕੱਤਰ ਦੀ ਡਿਊਟੀ ਅਮਰੀਕ ਸਿੰਘ ਫਫੜੇ ਨੇ ਨਿਭਾਈ।
ਬਠਿੰਡਾ : ਜਮਹੂਰੀ ਕਿਸਾਨ ਸਭਾ ਦੀ ਬਠਿੰਡਾ ਜ਼ਿਲ੍ਹਾ ਇਕਾਈ ਦੇ ਇੱਕ ਵਫਦ ਨੇ ਜ਼ਿਲ੍ਹਾ ਉੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਦਿਆਂ ਕਿਸਾਨ ਸਮੱਸਿਆਵਾਂ ਦੇ ਸਾਰਥਕ ਨਿਪਟਾਰੇ ਦੀ ਮੰਗ ਕੀਤੀ। ਵਫਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨਥਾਣਾ ਅਤੇ ਜਨਰਲ ਸਕੱਤਰ ਦਰਸ਼ਨ ਸਿੰਘ ਫੁੱਲੋਮਿੱਠੀ ਨੇ ਕੀਤੀ।
ਵਫਦ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਉਪਰੋਕਤ ਮੰਗਾਂ ਦੇ ਯੋਗ ਹੱਲ ਸਸਤੇ ਝੋਨਾ ਲੁਆਈ ਦੇ ਸੀਜਨ ਪਿੱਛੋਂ ਪੜਾਅਵਾਰ ਸੰਘਰਸ਼ ਆਰੰਭਿਆ ਜਾਵੇਗਾ।

ਅੰਮ੍ਰਿਤਸਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਸੋਮਵਾਰ ਨੂੰ ਜਥੇਬੰਦੀ ਦੇ ਆਗੂਆਂ ਬਾਬਾ ਅਰਜਨ ਸਿੰਘ, ਬੂਟਾ ਸਿੰਘ, ਰਾਜ ਬਲਵੀਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅੰਮ੍ਰਿਤਸਰ 'ਚ ਰੋਸ ਧਰਨਾ ਦਿੱਤਾ ਗਿਆ।
ਮਜੀਠਾ : ਜਮਹੂਰੀ ਕਿਸਾਨ ਸਭਾ ਦੇ ਸੱਦੇ 'ਤੇ ਮਜੀਠਾ ਵਿਖੇ ਵੀ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਨੂੰ ਜਥੇਬੰਦੀ ਦੇ ਸਟੇਟ ਕਮੇਟੀ ਮੈਂਬਰ ਹਰਭਜਨ ਸਿੰਘ, ਕਾਰਜ ਸਿੰਘ ਮਜੀਠਾ ਅਤੇ ਕਰਮ ਸਿੰਘ ਝੰਡੇ ਨੇ ਸੰਬੋਧਨ ਕੀਤਾ।

ਬਾਬਾ ਬਕਾਲਾ : ਬਾਬਾ ਬਕਾਲਾ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਦਿੱਤੇ ਗਏ ਰੋਸ ਧਰਨੇ ਨੂੰ ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਸਰਪੰਚ ਬੁਟਾਰੀ, ਨਿਸ਼ਾਨ ਸਿੰਘ ਅਤੇ ਧਰਮ ਸਿੰਘ ਧਿਆਨਪੁਰ ਨੇ ਸੰਬੋਧਨ ਕੀਤਾ।
ਅਜਨਾਲਾ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਅਜਨਾਲਾ ਕਸਬੇ ਵਿੱਚ ਦਿਤੇ ਗਏ ਰੋਸ ਧਰਨੇ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੀਤਲ ਸਿੰਘ ਤਲਵੰਡੀ, ਅਜੀਤ ਕੌਰ, ਸਾਬਕਾ ਸਰਪੰਚ ਗੁਰਨਾਮ ਸਿੰਘ ਉਮਰਪੁਰਾ ਤੇ ਕੁਲਵੰਤ ਸਿੰਘ ਮੋਲੋਨੰਗਲ ਨੇ ਸੰਬੋਧਨ ਕੀਤਾ।
ਲਹਿਰਾਗਾਗਾ : ਜਮਹੂਰੀ ਕਿਸਾਨ ਸਭਾ ਦੇ ਸੱਦੇ ਉੱਤੇ ਤਹਿਸੀਲ ਕਮੇਟੀ ਲਹਿਰਾਗਾਗਾ ਵੱਲੋਂ ਇੱਕ ਜਥਾ ਮਾਰਚ ਕੀਤਾ ਗਿਆ। ਨਵੀਂ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਐੱਸ. ਡੀ. ਐੱਮ. ਦਫ਼ਤਰ ਤੱਕ ਮਾਰਚ ਕਰਨ ਉਪਰੰਤ ਇਕ ਰੈਲੀ ਕੀਤੀ ਗਈ। ਇਸ ਮਾਰਚ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਲੂਰ ਇਕਾਈ ਦੇ ਮਰਦ ਅਤੇ ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।
ਰੈਲੀ ਵਿਚ ਪੁੱਜੇ ਲੋਕਾਂ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਭੀਮ ਸਿੰਘ ਆਲਮਪੁਰ ਨੇ ਸੰਬੋਧਨ ਕੀਤਾ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ 15 ਮੰਗਾਂ ਵਾਲਾ ਮੁੱਖ ਮੰਤਰੀ ਦੇ ਨਾਂਅ ਲਿਖਿਆ ਇੱਕ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ ਗਿਆ।
ਜਨਤਕ ਜਥੇਬੰਦੀਆਂ ਵੱਲੋਂ ਐੱਸ ਐੱਸ ਪੀ ਦਫਤਰ ਅੱਗੇ ਧਰਨਾ
ਬਟਾਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਬਟਾਲਾ (ਜੇ ਪੀ ਐੱਮ ਓ) ਵੱਲੋਂ ਸਥਾਨਕ ਪੁਲਸ ਪ੍ਰਸ਼ਾਸਨ ਖਿਲਾਫ ਦਲਿਤ ਮਜ਼ਦੂਰ ਬੀਬੀ ਪ੍ਰਵੀਨ ਕੌਰ ਕੋਟਲਾ ਸ਼ਰਫ ਦੀ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਸੰਬੰਧੀ ਅਤੇ ਕੁਲਜੀਤ ਸਿੰਘ ਮਿਸ਼ਰਪੁਰਾ ਦੇ ਪਰਵਾਰ 'ਤੇ ਝੂਠਾ ਪਰਚਾ ਕਰਨ ਵਿਰੁੱਧ ਵੀਰ ਹਕੀਕਤ ਰਾਏ ਸਮਾਧ 'ਤੇ ਰੈਲੀ ਕੀਤੀ ਗਈ। ਜਿਸਦੀ ਪ੍ਰਧਾਨਗੀ ਸਰਵਸਾਥੀ ਸ਼ਿੰਦਾ ਛਿੱਥ, ਗੁਰਦਿਆਲ ਘੁਮਾਣ, ਜਗੀਰ ਸਿੰਘ ਕਿਲ੍ਹਾ ਲਾਲ ਸਿੰਘ, ਬੀਬੀ ਰਜਵੰਤ ਕੌਰ ਨੇ ਕੀਤੀ। ਜਿਸ ਵਿੱਚ ਦਿਹਾਤੀ ਮਜ਼ਦੂਰ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਜਨਵਾਦੀ ਇਸਤਰੀ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਆਦਿ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ। ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਕੇ ਐੱਸ ਐੱਸ ਪੀ ਦਫਤਰ ਬਟਾਲਾ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜੇ ਪੀ ਐੱਮ ਓ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਾਇੰਟ ਸਕੱਤਰ ਕਾਮਰੇਡ ਰਘਬੀਰ ਸਿੰਘ ਪਕੀਵਾ ਨੇ ਦੱਸਿਆ ਕਿ ਅਸੀਂ ਇਹਨਾਂ ਦੋਵਾਂ ਕੇਸਾਂ ਵਿੱਚ ਇਨਸਾਫ ਲੈਣ ਲਈ 10 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ, ਉਲਟਾ ਇਨਕੁਆਰੀ ਵਿੱਚ ਦੋਵੇਂ ਕੇਸ ਲਟਕਾਏ ਗਏ।
ਇਸ ਮੌਕੇ ਨੌਜਵਾਨ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ, ਕਾਮਰੇਡ ਜਸਵੰਤ ਸਿੰਘ ਬੁੱਟਰ, ਮਾਨਾ ਮਸੀਹ ਬਾਲੇਵਾਲ, ਪਰਮਜੀਤ ਘਟੀਸਪੁਰ, ਬੀਬੀ ਸ਼ਿੰਦਰ ਕੌਰ ਮਨੇਸ਼, ਖੁਸ਼ਵੰਤ ਸਿੰਘ ਸੰਦਲਪੁਰ, ਰਿੰਕੂ ਰਾਜਾ, ਮੁਖਤਾਰ ਸਿੰਘ ਭਾਗੋਵਾਲ ਅਤੇ ਕਲਿਆਣ ਸਿੰਘ ਰਿਖਿਆ ਆਦਿ ਨੇ ਵੀ ਸੰਬੋਧਨ ਕੀਤਾ।
ਖੇਤ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮਾਰਨ ਵਿਰੁੱਧ ਜਨਤਕ ਦਬਾਅ ਨਾਲ ਦਰਜ ਕਰਵਾਇਆ ਕੇਸ
ਸੀ.ਪੀ.ਐਮ.ਪੰਜਾਬ ਨੇ ਤਰਨ ਤਾਰਨ ਦੇ ਪਿੰਡ ਪੱਖੋਕੇ ਦੇ ਇਕ ਖੇਤ ਮਜ਼ਦੂਰ ਹਰਜੀਤ ਸਿੰਘ ਨੂੰ ਕੁੱਟ-ਕੁੱਟ ਮਾਰ ਦੇਣ ਵਾਲੇ ਜਿਮੀਦਾਰ ਪਿਓ-ਪੁੱਤ ਵਿਰੁਧ ਮੁਕੱਦਮਾ ਦਰਜ ਕਰਨ ਲਈ ਪੁਲਸ ਨੂੰ ਮਜ਼ਬੂਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਵਾਸੀ ਪੱਖੋਕੇ, ਬਲਕਾਰ ਸਿੰਘ ਪੁੱਤਰ ਸਵਰਨ ਸਿਘ ਵਾਸੀ ਪੱਖੋਕੇ ਨਾਲ ਕਰੀਬ ਤਿੰਨ ਸਾਲਾਂ ਤੋਂ ਸੀਰੀ ਚਲਿਆ ਆ ਰਿਹਾ ਸੀ। ਉਸ ਵਲੋਂ ਘਰੋਂ ਲੇਟ ਹੋਣ ਦੇ ਕਾਰਨ ਉਸ ਨੂੰ ਬਲਕਾਰ ਸਿੰਘ ਅਤੇ ਉਸ ਦੇ ਲੜਕੇ ਸੁਖਚੈਨ ਸਿੰਘ ਨੇ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਜਦ ਉਹ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਤਾਂ ਦੋਸ਼ੀਆਂ ਨੇ ਹਰਜੀਤ ਸਿੰਘ ਦੇ ਪਰਿਵਾਰ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਜਲੀ ਦਾ ਕਰੰਟ ਲੱਗਣ ਕਾਰਨ ਹਰਜੀਤ ਦੀ ਮੌਤ ਹੋਈ ਹੈ। ਬਾਅਦ 'ਚ ਉਹ ਲਾਸ਼ ਘਰ ਦੇ ਬਾਹਰ ਸੁੱਟ ਕੇ ਚਲੇ ਗਏ। ਪਰਿਵਾਰ ਨੇ ਸਰੀਰ 'ਤੇ ਪਏ ਕੁੱਟ ਦੇ ਨਿਸ਼ਾਨ ਦੇਖ ਕੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਪਰ ਉਨ੍ਹਾਂ 'ਤੇ ਕੋਈ ਅਸਰ ਨਾ ਹੋਇਆ। ਬਾਅਦ 'ਚ 181 ਨੰ. 'ਤੇ ਫੋਨ ਕਰਨ 'ਤੇ ਪੁਲਸ ਮੁਲਾਜ਼ਮ ਆਏ ਅਤੇ ਲਾਸ਼ ਪੋਸਟਮਾਰਟਮ ਲਈ ਲੈ ਗਏ। ਪਰਿਵਾਰ ਦੇ ਬਿਆਨ ਵੀ ਦਰਜ ਕੀਤੇ ਗਏ ਪਰ ਅੱਗੋਂ ਕੋਈ ਕਾਰਵਾਈ ਨਾ ਹੋਈ। ਇਹ ਪਤਾ ਲੱਗਣ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ, ਸੀ ਪੀ ਐੱਮ ਪੰਜਾਬ ਦੇ ਆਗੂ ਕਾਮਰੇਡ ਬਲਬੀਰ ਸੂਦ, ਜਮਹੂਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ, ਮੁਖਤਾਰ ਸਿੰਘ ਮੱਲ੍ਹਾ, ਮਨਜੀਤ ਸਿੰਘ ਸੱਗੂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚਮਨ ਲਾਲ ਦਰਾਜਕੇ, ਜਸਬੀਰ ਸਿੰਘ ਵੈਰੋਵਾਲ, ਕਰਮ ਸਿੰਘ ਫਤਿਆਬਾਦ, ਗੁਰਮੁਖ ਸਿੰਘ, ਅਜੀਤ ਸਿੰਘ, ਦਾਰਾ ਸਿੰਘ ਮੁੰਡਾਪਿੰਡ ਆਦਿ ਆਗੂਆਂ ਦੀ ਅਗਵਾਈ ਵਿਚ ਸਿਵਲ ਹਸਪਤਾਲ ਦੇ ਬਾਹਰ ਧਰਨਾ ਮਾਰਿਆ ਗਿਆ। ਉਕਤ ਆਗੂਆਂ ਨੇ ਮੰਗ ਕੀਤੀ ਕਿ ਹਰਜੀਤ ਸਿੰਘ ਦੇ ਕਾਤਲਾਂ 'ਤੇ 302 ਦੀ ਧਾਰਾ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਮੌਕੇ 'ਤੇ ਪਹੁੰਚੇ ਡੀ ਐੱਸ ਪੀ ਸਿਟੀ ਸ੍ਰੀ ਹਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇਗਾ ਪਰ ਇਨ੍ਹਾਂ ਦਿਲਾਸਿਆਂ ਦਾ ਮੁਜਾਹਰਾਕਾਰੀਆਂ 'ਤੇ ਕੋਈ ਅਸਰ ਨਾ ਹੋਇਆ। ਸਾਥੀ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਪੁਲਸ ਦੋਸ਼ੀਆਂ ਨੂੰ ਸ਼ਹਿ ਦੇ ਰਹੀ ਹੈ ਕਿਉਂਕਿ ਉਹ ਅਕਾਲੀ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਨਜ਼ਦੀਕੀ ਹਨ। ਇਸ ਮੌਕੇ ਬੁੱਧ ਸਿੰਘ, ਪੱਖੋਕੇ, ਹਰਜਿੰਦਰ ਸਿੰਘ ਪੱਖੋਕੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਗੁਰਦੇਵ ਸਿੰਘ, ਦੇਵੀ ਕੁਮਾਰੀ ਤੋਂ ਇਲਾਵਾ ਸਮਾਜ ਸੇਵਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਪੁਲਸ ਨੂੰ ਆਖਰਕਾਰ ਮਜ਼ਬੂਰ ਹੋ ਕੇ ਪਿਓ-ਪੁੱਤ ਵਿਰੁੱਧ ਧਾਰਾ 302/34 ਅਧੀਨ ਪਰਚਾ ਦਰਜ ਕਰਨਾ ਪਿਆ। ਐੱਫ ਆਈ ਆਰ ਦੀ ਕਾਪੀ ਮਿਲਣ ਤੋਂ ਬਾਅਦ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕੀਤੀ ਗਈ। ਆਗੂਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਐਕਸ਼ਨ ਕਮੇਟੀ ਬਣਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਅਜਨਾਲਾ ਵਿਖੇ ਪੁਲਸ ਵਧੀਕੀਆਂ ਵਿਰੁੱਧ ਧਰਨਾ
ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਅਤੇ ਹੋਰ ਲੋਕ ਹਿਤੂ ਜਨ ਸੰਗਠਨਾਂ ਵਲੋਂ ਥਾਣਾ ਭਿੰਡੀ ਸੈਦਾਂ ਅਤੇ ਐਸ.ਡੀ.ਐਮ. ਦਫਤਰ ਮੂਹਰੇ ਜ਼ੋਰਦਾਰ ਧਰਨਾ ਮਾਰਿਆ ਗਿਆ। ਪੁਲਸ ਵਿਰੁੱਧ ਧਰਨਾ ਐਸ.ਐਚ.ਓ. ਭਿੰਡੀ ਸੈਦਾਂ ਦੇ ਹੈਂਕੜਬਾਜਾਂ 'ਤੇ ਪੱਖਪਾਤੀ ਵਤੀਰੇ ਵਿਰੁੱਧ ਅਤੇ ਐਸ.ਡੀ.ਐਮ. ਅਜਨਾਲਾ ਦੇ ਦਫਤਰ ਮੂਹਰੇ ਹਰੇਕ ਨਾਗਰਿਕ ਵਿਭਾਗ ਦੇ ਰੋਜਾਨਾ ਕੰਮਾਂ ਵਿਚ ਸੱਤਾਧਾਰੀਆਂ ਦੇ ਸਿਆਸੀ ਦਖਲ ਵਿਰੁੱਧ ਮਾਰਿਆ ਗਿਆ। ਸੱਤਾਧਾਰੀਆਂ ਦੇ ਹੁਕਮ ਦੇ ਬੱਧੇ ਸਿਵਲ ਅਤੇ ਪੁਲਸ ਅਧਿਕਾਰੀ ਸ਼ਰ੍ਹੇਆਮ ਕਾਨੂੰਨਾਂ ਅਤੇ ਸਥਾਪਤ ਪ੍ਰਸ਼ਾਸਨਿਕ ਮਾਪਦੰਡਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇੱਥੋਂ ਤੱਕ ਕਿ ਵਿਰੋਧੀ ਪੰਚਾਇਤਾਂ ਅਤੇ ਚੁਣੇ ਜਨਤਕ ਅਹੁਦੇਦਾਰਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਜਾ ਰਹੀਆਂ ਹਨ। ਦੋਹਾਂ ਧਰਨਿਆਂ ਦੀ ਅਗਵਾਈ ਡਾਕਟਰ ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਬੀਬੀ ਅਮਰਜੀਤ ਕੌਰ ਕੋਟ ਰਜਾਦਾ, ਸ਼ੀਤਲ ਸਿੰਘ ਤਲਵੰਡੀ, ਅਮਰਜੀਤ ਸਿੰਘ ਭੀਲੋਵਾਲ, ਜਸਬੀਰ ਸਿੰਘ ਜਸਰਾਊਰ, ਸੁਖਦੇਵ ਸਿੰਘ ਬਰੀਕੀ, ਕੁਲਵੰਤ ਸਿੰਘ ਮੱਲੂਨੰਗਲ ਨੇ ਕੀਤੀ। ਦੋਹਾਂ ਧਰਨਿਆਂ 'ਚ ਸ਼ਾਮਲ ਹੋਏ ਜਨਤਕ ਕਾਰਕੁੰਨਾਂ ਅਤੇ ਆਮ ਲੋਕਾਂ ਦੀਆਂ ਸੰਗਰਾਮੀ ਭਾਵਨਾਵਾਂ ਇੰਨੀਆਂ ਪ੍ਰਬਲ ਸਨ ਕਿ ਉਨ੍ਹਾਂ ਨੇ ਘੰਟਿਆਂ ਬੱਧੀ ਕੜਕਦੀ ਧੁੱਪ ਦੀ ਪ੍ਰਵਾਹ ਨਾ ਕਰਦਿਆਂ ਸਰਕਾਰ ਦੀ ਨਾਂਹ ਪੱਖੀ ਨਖਿੱਧ ਕਾਰਗੁਜਾਰੀ ਦਾ ਡੱਟਵਾਂ ਵਿਰੋਧ ਕੀਤਾ।

देहाती मजदूर सभा द्वारा फतेहाबाद डी.सी. दफ्तर समक्ष धरना
देहाती मजदूर सभा जिला कमेटी फतेहाबाद की तरफ से 2 जून को डिप्टी कमिश्नर दफ्तर के सामने धरना दिया गया। धरने की अध्यक्षता साथी नत्थु राम चौबारा ने की व धरने का संचालन साथी सुखचैन सिंह जिला सचिव पूर्व सरपंच ने किया। इस धरने में पूरे जिले से सैंकड़ों मजदूरों व महिलाओं ने हिस्सेदारी की। इस धरने की मुख्य मांगें थीं नरेगा का काम जिले के सभी गांवों में जल्दी शुरू किया जाये व बकाया राशि का जल्दी भुगतान किया जाये, मनरेगा के काम वाले कानून को 365 दिन में परिवर्तन करके पूरा साल काम दिया जाये। शहरों के मजदूरों को मनरेगा के कानून से जोड़ कर काम दिया जाऐ, गांवों व शहरों में सर्वे करके बिना शर्त पीले व गुलाबी राशन कार्ड भी बनाए जाएं। डिपुओं पर 14 वस्तुएं सब्सीडी पर दी जाये। सभी भूमिहीन मजदूरों को पंजाब की तर्ज पर 200 यूनिट बिजली प्रतिमाह मुफ्त दी जाये। बिजली के 23 सब स्टेशनों का निजीकरण करना बंद करे, शहर भूना की गरीब बस्तियों में पीने के पानी के कनेक्शन मुफ्त दिये जाएं व साफ पानी का प्रबंध किया जाए, भूमिहीन मजदूरों को फालतू सरकारी व बंजर शामलात जमीन बांटी जाए।
मुख्य वक्ता राज्य कनवीनर साथी तेजिंदर सिंह रतिया, राज्य कमेटी सदस्य पंजाब नरेंद्र कुमार सोमा ने अपने विचार रखे। साथी तेजिंदर सिंह ने कहा मनरेगा काम 100 दिन देने की बजाए पूरे साल दिया जाए व मनरेगा का जो बजट है वो 2 लाख 35 हजार करोड़ किया जाए, सभी सरकारी व अद्र्धसरकारी महकमों में ठेकेदारी प्रथा को रोककर मजदूरों को काम दिया जाए। इसके साथ साथ सरकार सभी गावों में दोबारा सर्वे करके सभी लोगों को बिना शर्त पीले व गुलाबी राशन कार्ड बनाए जाएं ताकि मजदूर हरियाणा सरकार की योजनाओं का लाभ ले सकें। मोदी सरकार के शासनो में महंगाई दोगुनी हो गई है । सभी वस्तुओं के दाम आसमान को छू रहे हैं और सरकार 23 सब डिविजनों में बिजली निगम को प्राईवेट हाथों में सौंप रही है वह सरासर गलत है। इस पर रोक लगाई जाए। इस धरने को साथी जीत सिंह, सुरजीत सिंह, भोला सिंह नक्टा, राजाराम, जसविंद कौर, देवराज सहनाल, नौजवान सभा के साथी मनदीप सिंह नथवान, अमन रतिया ने भी संबोधित किया।
रिपोर्ट सुखचैन सिंह, जिला सचिव

रतिया में शिक्षा शिविर का आयोजन
रतिया (हरियाणा) में विगत 8 एवं 9 जून को पार्टी शिक्षा शिविर का आयोजन किया गया। इस दो दिवसीय शिविर में क्रांतिकारी दर्शन (माकर््सवादी फलसफा), क्रांतिकारी युद्धनीति (भारत में मजदूर किसान शासन स्थापित करने का प्रोग्राम) एवं कांतिकारी संगठन विषयों पर व्याख्यान दिये गये। समाजिक क्रांतिकारी संगठन विषयों पर व्याख्यान दिये गए। सामाजिक क्रांति के इच्छुक अनेकों नये पुराने कार्यकत्र्ताओं ने जहां विषयों के अंर्तगत व्याख्यानों को गंभीरतापूर्वक सुना वहीं अनेकों प्रश्न भी पूछे। कुल मिला कर यह शिविर गहन विचार विमर्श पर आधारित ज्ञान वितरण माहौल में ढल गया। सी.पी.एम. पंजाब के सचिव साथी मंगत राम पासला एवं राज्य सचिव मंडल सदस्य साथी महीपाल ने चयनित विषयों पर प्रारंभिक जानकारी पूर्ण व्याषयान दिये। उपरंत तीनों विषयों पर गहन प्रश्नावली एवं विचार विर्मश हुआ।
रिपोर्टो : निर्भय रतिया

हरियाणा स्टूडैंटस यूनियन द्वारा कुरूक्षेत्र विश्वविद्यालय में सहायता शिविर
हरियाणा स्टडैंटस यूनियन द्वारा विगत दिनों कुरूक्षेत्र विश्वविद्यालय में पहली बार दाखिला लेने पहुंचे शिक्षार्थियों के लिये एक सहायता शिविर लगाया गया। शिविर में विभिन्न पाठयक्रम विभागों, दाखिले के लिये अनिवार्य दस्तावेजों, फीसों तथा अन्य शुल्कों, आवागमन के साधनों, विभागीय प्रमुखों आदि संबंधी नवांगुतकों को जानकारी दी गई। इस अवसर पर छपा कर बांटे गये हाथपर्चे द्वारा शिक्षार्थियों को हरियाणा स्टूडैंटस यूनियन के उद्देश्यों से अवगत कराया गया तथा संगठन का सदस्य बनने का आग्रह किया गया।

रिर्पोट : अमन रतिया
ਬਾਬਾ ਬਕਾਲਾ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਡੀ ਐੱਸ ਪੀ ਦਫਤਰ ਅੱਗੇ ਧਰਨਾ
ਦਿਹਾਤੀ ਮਜ਼ਦੂਰ ਸਭਾ ਅਤੇ ਸੀ ਪੀ ਐੱਮ ਪੰਜਾਬ ਵੱਲੋਂ ਡੀ ਐੱਸ ਪੀ ਦਫਤਰ ਬਾਬਾ ਬਕਾਲਾ ਸਾਹਿਬ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ, ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੱਮੋਵਾਲ ਅਤੇ ਬਲਦੇਵ ਸਿੰਘ ਸੈਦਪੁਰ ਨੇ ਦੱਸਿਆ ਕਿ ਪਿੰਡ ਦਾਊਦ ਦਾ ਸ਼ੇਰ ਸਿੰਘ ਪੁੱਤਰ ਗੱਜਣ ਸਿੰਘ, ਗੱਜਣ ਸਿੰਘ ਅਤੇ ਪਰਮਜੀਤ ਕੌਰ ਦੀ ਮਦਦ ਨਾਲ ਪਿੰਡ ਦੀ ਹੀ ਇਕ ਗਰੀਬ ਪਰਵਾਰ ਦੀ ਲੜਕੀ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ ਉਸਦਾ ਜਿਸਮਾਨੀ ਸ਼ੋਸ਼ਣ ਕਰਦਾ ਰਿਹਾ। ਇਸ ਸੰਬੰਧੀ ਥਾਣਾ ਬਿਆਸ ਵਿਖੇ 28 ਮਈ ਨੂੰ ਪਰਚਾ ਦਰਜ ਹੋ ਚੁੱਕਾ ਹੈ, ਪਰ ਕਈ ਦਿਨ ਬੀਤ ਜਾਣ ਪਿੱਛੋਂ ਵੀ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਰਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਇਨਸਾਫ ਪ੍ਰਾਪਤੀ ਤੱਕ ਤਿੱਖਾ ਘੋਲ ਕੀਤਾ ਜਾਵੇਗਾ। ਇਸ ਧਰਨੇ ਨੂੰ ਸਰਵਸਾਥੀ ਬਚਨ ਸਿੰਘ ਜਸਪਾਲ, ਗੁਰਨਾਮ ਸਿੰਘ ਭਿੰਡਰ, ਸੁਖਵਿੰਦਰ ਸਿੰਘ ਦਾਊਦ, ਬਲਵਿੰਦਰ ਸਿੰਘ ਖਿਲਚੀਆਂ, ਕਮਲ ਸ਼ਰਮਾ ਮੱਦ, ਜਸਵੰਤ ਸਿੰਘ ਬਾਬਾ ਬਕਾਲਾ, ਪ੍ਰੇਮ ਸਿੰਘ ਤਲਾਵਾਂ, ਗੁਰਮੇਜ ਸਿੰਘ ਤਲਵੰਡੀ, ਪਾਲ ਸਿੰਘ ਪੱਡੇ, ਬੀਰ ਸਿੰਘ, ਸੂਰਤਾ ਸਿੰਘ ਬੁੱਟਰ, ਨਰਿੰਦਰ ਸਿੰਘ, ਵਡਾਲਾ, ਨਿਸ਼ਾਨ ਸਿੰਘ ਧਿਆਨਪੁਰ, ਦਲਬੀਰ ਸਿੰਘ ਮਹਿਤਾ, ਦਲਬੀਰ ਸਿੰਘ ਟਕਾਪੁਰ ਆਦਿ ਨੇ ਵੀ ਸੰਬੋਧਨ ਕੀਤਾ।
ਜਨਵਾਦੀ ਇਸਤਰੀ ਸਭਾ ਪੰਜਾਬ ਦੀਆਂ ਸਰਗਰਮੀਆਂ ਜਨਵਾਦੀ ਇਸਤਰੀ ਸਭਾ ਦੀ ਜੁਝਾਰੂ ਬੀਬੀ ਗੁਰਮੀਤ ਕੌਰ ਸੂਫੀਆਂ ਦੀ ਯਾਦ ਨੂੰ ਸਮਰਪਤ ''ਔਰਤਾਂ ਦੀ ਬਰਾਬਰਤਾ ਅਤੇ ਸਮਾਜਕ ਜਬਰ ਵਿਰੁੱਧ ਕਾਨਫਰੰਸ'' ਬੀਤੇ ਦਿਨੀਂ ਅਜਨਾਲਾ ਵਿਖੇ ਕੀਤੀ ਗਈ ਜਿਸਨੂੰ ਸਭਾ ਦੀ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ, ਜ਼ਿਲ੍ਹਾ ਆਗੂਆਂ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਸੂਬਾਈ ਤੇ ਜ਼ਿਲ੍ਹਾ ਆਗੂਆਂ ਨੇ ਸੰਬੋਧਨ ਕੀਤਾ।
ਸ਼ਹੀਦ ਗੰਜ ਕਾਲਜ਼ ਲੜਕੀਆਂ ਮੁੱਦਕੀ (ਫਿਰੋਜ਼ਪੁਰ) ਦੀ ਪ੍ਰਿੰਸੀਪਲ ਦਵਿੰਦਰ ਕੌਰ ਨੇ ਤੱਥਾਂ ਅਤੇ ਅੰਕੜਿਆਂ ਸਹਿਤ ਔਰਤਾਂ ਨੂੰ ਦਰਪੇਸ਼ ਆਰਥਕ-ਸਮਾਜਕ-ਸੱਭਿਆਚਾਰਕ ਦੁਸ਼ਵਾਰੀਆਂ ਤੋਂ ਬਿਨਾਂ ਸਮੁੱਚੇ ਕਿਰਤੀ ਵਰਗਾਂ ਦੀਆਂ ਦਿੱਕਤਾਂ ਜਿਵੇਂ ਬੇਰੋਜ਼ਗਾਰੀ, ਮਹਿੰਗਾਈ, ਜਿਣਸੀ ਅਪਰਾਧ, ਬਾਲ ਮਜ਼ਦੂਰੀ, ਪੀਣ ਵਾਲੇ ਸਵੱਛ ਪਾਣੀ ਅਤੇ ਰੋਗ ਰਹਿਤ ਆਲਾ ਦੁਆਲਾ, ਅਨਪੜ੍ਹਤਾ, ਆਮ ਅਪਰਾਧਾਂ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ। ਬੀਬੀ ਗੁਰਮੀਤ ਕੌਰ ਦੇ ਯੁੱਧ ਸਾਥੀ ਹੱਥਾਂ 'ਚ ਝੰਡੇ ਮਾਟੋ ਫੜੀ, ਉਨ੍ਹਾਂ ਦੇ ਸੁਪਨਿਆਂ ਦਾ ਬਰਾਬਰਤਾ ਅਧਾਰਤ ਸਮਾਜ ਸਿਰਜਣ ਦੇ ਦ੍ਰਿੜ ਨਿਸ਼ਚੇ ਸਮੇਤ ਬਰਸੀ ਕਾਨਫਰੰਸ ਵਿਚ ਪੁੱਜੇ।
ਗੁਰਦਾਸਪੁਰ : ਜਨਵਾਦੀ ਇਸਤਰੀ ਸਭਾ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਵਲੋਂ ਪੰਡੋਰੀ, ਮਿਸ਼ਰਪੁਰਾ, ਚੋਣੇ, ਬੋਲਵਾਲ, ਵੀਲਾ ਬੱਜੂ, ਧੰਦੋਈ, ਹਰਗੋਬਿੰਦਪੁਰ, ਮੰਡ, ਮਨੇਛ, ਚੀਮਾ ਖੁੱਡੀ, ਰੋੜੀ, ਲੰਗਿਆਂਵਾਲੀ ਆਦਿ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਜ਼ਿਲ੍ਹਾ ਆਗੂਆਂ ਤੋਂ ਇਲਾਵਾ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਵਧੇਰੇ ਥਾਂਈਂ ਤੁਰੰਤ ਦਖਲ ਦੇ ਕੇ ਮਨਰੇਗਾ ਜਾਬ ਕਾਰਡ, ਜਨਮ ਸਰਟੀਫਿਕੇਟ ਆਦੀ ਬਣਵਾਏ ਗਏ। ਹੇਠ ਲਿਖੇ ਅਨੁਸਾਰ ਯੂਨਿਟ ਚੋਣਾਂ ਹੋਈਆਂ ਅਤੇ ਮੈਂਬਰਸ਼ਿਪ ਕੀਤੀ ਗਈ।
ਪੰਡੋਰੀ : ਪ੍ਰਧਾਨ ਭੈਣ ਕੁਲਵਿੰਦਰ ਕੌਰ ਅਤੇ ਸਕੱਤਰ ਬੀਬੀ ਹਰਜਿੰਦਰ ਕੌਰ ਚੁਣੀਆਂ ਗਈਆਂ।
ਮਿਸ਼ਰਪੁਰਾ : ਬੀਬੀ ਲਾਡੋ ਪ੍ਰਧਾਨ, ਬੀਬੀ ਜੋਤੀ ਕੌਰ ਸਕੱਤਰ ਅਤੇ 7 ਮੈਂਬਰੀ ਕਮੇਟੀ ਚੁਣੀ ਗਈ।
ਚੋਣੇ : ਅਮਰਜੀਤ ਕੌਰ ਪ੍ਰਧਾਨ, ਲਖਵਿੰਦਰ ਕੌਰ ਸਕੱਤਰ ਅਤੇ 7 ਮੈਂਬਰੀ ਕਮੇਟੀ ਚੁਣੀ ਗਈ।
ਬੋਲੇਵਾਲ : ਵਿਖੇ 13 ਮੈਂਬਰੀ ਕਮੇਟੀ ਚੁਣਦਿਆਂ ਪ੍ਰਧਾਨ ਬੀਬੀ ਸਰਵਣ ਕੌਰ ਅਤੇ ਸਕੱਤਰ ਸਰਬਜੀਤ ਕੌਰ ਚੁਣੀਆਂ ਗਈਆਂ।
ਵੀਲਾ ਬੱਜੂ : ਪ੍ਰਧਾਨ ਬਲਵਿੰਦਰ ਕੌਰ, ਅਜੀਤ ਕੌਰ ਸਕੱਤਰ ਅਤੇ 13 ਮੈਂਬਰੀ ਕਮੇਟੀ ਚੁਣੀ ਗਈ।
ਸੰਦੋਈ : ਸੰਦੋਈ ਵਿਖੇ ਬੀਬੀ ਪਰਮਜੀਤ ਕੌਰ ਪ੍ਰਧਾਨ ਅਤੇ ਮਹਿੰਦਰ ਕੌਰ ਸਕੱਤਰ ਚੁਣੀ ਗਈ।
ਰਿਪੋਰਟ : ਬੀਬੀ ਅਮਰਜੀਤ ਕੌਰ ਕੋਟ ਰਜਾਦਾ, ਸ਼ਿੰਦਰ ਕੌਰ ਮਨੇਸ਼ ਅਤੇ ਮਨਜੀਤ ਕੌਰ ਵੀਲਾ ਬੱਜੂ
ਪੰਜਾਬ ਘਰੇਲੂ ਕਾਮਗਾਰ ਯੂਨੀਅਨ ਦੀ ਸਥਾਪਨਾਸੀ.ਟੀ.ਯੂ. ਪੰਜਾਬ ਦੀ ਅਗਵਾਈ ਵਿਚ ''ਪੰਜਾਬ ਘਰੇਲੂ ਕਾਮਗਾਰ ਮਜ਼ਦੂਰ ਯੂਨੀਅਨ'' ਦਾ ਗਠਨ ਕੀਤਾ ਗਿਆ। ਉਕਤ ਉਦੇਸ਼ ਲਈ ਯੂਨੀਅਨ ਦੀ ਪਲੇਠੀ ਇਕੱਤਰਤਾ ਸ਼ਿਮਲਾ ਪਹਾੜੀ ਪਠਾਨਕੋਟ ਵਿਖੇ ਹੋਈ। ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਸ਼ਿਵ ਕੁਮਾਰ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸਾਥੀ ਸੁਭਾਸ਼ ਸ਼ਰਮਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਗਠਤ ਹੋ ਕੇ ਹੱਕਾਂ ਦੀ ਪ੍ਰਾਪਤੀ ਦੇ ਰਾਹ ਤੁਰੀਆਂ ਬੀਬੀਆਂ ਅਤੇ ਕਾਮਿਆਂ ਨੂੰ ਸੰਗਰਾਮੀ ਮੁਬਾਰਕਾਂ ਦਿੱਤੀਆਂ। ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਉਸਾਰੀ ਕਿਰਤੀਆਂ ਲਈ ਬਣੇ ਭਲਾਈ ਬੋਰਡ ਦੀ ਤਰਜ਼ 'ਤੇ ਘਰੇਲੂ ਕਾਮਗਾਰ ਮਜ਼ਦੂਰਾਂ ਦੀਆਂ ਜੀਵਨ ਹਾਲਤਾਂ ਸੁਧਾਰਨ ਲਈ ਬੋਰਡ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਰਤੀਆਂ ਦੇ ਹੱਕਾਂ ਦੀ ਰਾਖੀ ਕਰਦੇ ਸਾਰੇ ਕਾਨੂੰਨਾਂ ਦੀ ਘਰੋਗੀ ਕਾਮਿਆਂ ਲਈ ਪਾਲਣਾ ਯਕੀਨੀ ਬਣਾਏ ਜਾਣ ਦੀ ਵੀ ਮੰਗ ਕੀਤੀ। ਕੰਮ ਵੇਲੇ ਹੁੰਦੇ ਦੁਰਵਿਹਾਰ, ਜਿਣਸੀ ਛੇੜਛਾੜ, ਉਜਰਤਾਂ ਦੇ ਪੈਸੇ ਸਮੇਂ ਸਿਰ ਨਾ ਦੇਣ ਜਾਂ ਉਕਾ ਹੀ ਮਾਰ ਲਏ ਜਾਣ, ਬਿਨਾਂ ਕਾਰਨ ਕੰਮ ਤੋਂ ਹਟਾ ਦਿੱਤੇ ਜਾਣ ਆਦਿ ਘਟਨਾਵਾਂ ਵਿਰੁੱਧ ਤੁਰਤ-ਫੁਰਤ ਜਥੇਬੰਦਕ ਦਖਲ ਸਬੰਧੀ ਠੋਸ ਫੈਸਲੇ ਲਏ ਗਏ।
ਇਸ ਮੌਕੇ ਭਵਿੱਖੀ ਕਾਰਜਾਂ ਦੀ ਸਫਲਤਾ ਹਿੱਤ ਇਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਅੰਜੂ ਬਾਲਾ, ਸੁਮਨ ਦੇਵੀ, ਕਮਲਾ ਦੇਵੀ, ਕਾਂਤਾ ਦੇਵੀ, ਦਰਸ਼ਨਾਂ ਦੇਵੀ, ਮਹਿੰਦਰੋ, ਅਨੀਤਾ, ਅਮਨਜੋਤੀ, ਰਜਨੀ ਦੇਵੀ, ਅਲਕਾ, ਆਸ਼ਾ ਰਾਣੀ, ਸੰਤੋਸ਼ ਕੁਮਾਰੀ, ਰਿਤੂ ਬਾਲਾ, ਦਰਸ਼ਨਾਂ, ਪਰਮਜੀਤ ਕੌਰ, ਜਿਊਤੀ, ਪਿੰਕੀ, ਕਿਰਨਾ, ਪੂਜਾ, ਪੂਨਮ, ਰਮਾ ਦੇਵੀ, ਰਜਨੀ ਦੇਵੀ, ਸੰਯੋਗਤਾ, ਨਿਧੀ, ਰੂਪ ਰਾਣੀ, ਸ਼ਾਲਿਨੀ ਸ਼ਰਮਾ, ਸ਼ਸ਼ੀ ਬਾਲਾ, ਰਾਜ ਦੁਲਾਰੀ ਆਦਿ ਨੂੰ ਜ਼ਿੰਮੇਵਾਰੀ ਦਿੱਤੀ ਗਈ।
ਰਿਪੋਰਟ : ਸੁਭਾਸ਼ ਸ਼ਰਮਾ
ਭੱਠਾ ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ
ਗੁਰਦਾਸਪੁਰ : ਜ਼ਿਲ੍ਹੇ ਦੇ ਭੱਠਾ ਮਜ਼ਦੂਰ ਕਈ ਦਿਨਾਂ ਤੋਂ ਆਪਣੀ ਮਜ਼ਦੂਰੀ ਵਿਚ ਵਾਧੇ ਲਈ ਸੰਘਰਸ਼ ਦੇ ਰਾਹ 'ਤੇ ਸਨ। ਇਸਦੇ ਸਿੱਟੇ ਵਜੋਂ ਲੇਬਰ ਅਫਸਰ ਗੁਰਦਾਸਪੁਰ ਦੇ ਦਫਤਰ ਵਿਖੇ ਲੇਬਰ ਅਫਸਰ ਸ੍ਰੀ ਕਰਨੈਲ ਸਿੰਘ ਸਿੱਧੂ ਅਤੇ ਲੇਬਰ ਇੰਸਪੈਕਟਰ ਸ੍ਰੀਮਤੀ ਪਰਮਜੀਤ ਕੌਰ ਦੀ ਹਾਜ਼ਰੀ ਵਿੱਚ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸੰਬੰਧਤ ਸੀ ਟੀ ਯੂ ਪੰਜਾਬ ਅਤੇ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਵਿਚਕਾਰ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਦੇ ਪਿਛਲੇ ਮਿਲਦੇ ਰੇਟਾਂ ਵਿੱਚ ਹੋਏ ਵਾਧੇ ਨਾਲ ਨਵੇਂ ਰੇਟਾਂ ਦਾ ਸਮਝੌਤਾ ਗਿਆ ਹੈ। ਹੁਣ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਨੂੰ ਗਰਮੀ ਦੇ ਸੀਜ਼ਨ ਵਿੱਚ ਕੀਤੇ ਕੰਮ ਦੀ ਮਜ਼ਦੂਰੀ ਤੈਅ ਕੀਤੇ ਰੇਟ ਅਨੁਸਾਰ ਮਿਲੇਗੀ, ਜਿਵੇਂ ਕੱਚੀਆਂ ਇੱਟਾਂ ਪੱਥਣ ਵਾਲੇ ਪਥੇਰ ਕਿਰਤੀਆਂ ਨੂੰ ਮੋਟੀ ਇੱਟ ਪ੍ਰਤੀ ਹਜ਼ਾਰ 712 ਰੁਪਏ, ਟਾਇਲ ਇੱਟ 737 ਰੁਪਏ, ਪੱਕੀਆਂ ਇੱਟਾਂ ਦੀ ਨਿਕਾਸੀ ਅਤੇ ਕੇਰੀ 240 ਰੁਪਏ, ਪੱਕੀਆਂ ਇੱਟਾਂ ਦੀ ਲੋਡਿੰਗ- ਅਨਲੋਡਿੰਗ ਦਾ ਪਿਛਲੇ ਮਿਲਦੇ ਰੇਟ ਵਿੱਚ 3 ਰੁਪਏ ਦਾ ਵਾਧਾ, ਪਥੇਰ, ਮਜ਼ਦੂਰ ਨੂੰ ਰੇਹੜੀ, ਕਹੀਆਂ ਅਤੇ ਪਿੜ ਬਣਾਈ 4 ਰੁਪਏ ਪ੍ਰਤੀ ਹਜ਼ਾਰ ਪਥੇਰ ਰੇਟ ਨਾਲੋਂ ਅਲੱਗ ਦਿੱਤੇ ਜਾਣਗੇ। ਸਰਦੀਆਂ ਦੇ ਸੀਜ਼ਨ ਵਿੱਚ ਘੱਟੋ-ਘੱਟ ਉਜਰਤਾਂ ਵਿੱਚ ਜੋ ਵਾਧਾ 1-9-2016 ਤੋਂ ਹੋਵੇਗਾ, ਉਹ ਵਾਧਾ ਇਨ੍ਹਾਂ ਰੇਟਾਂ ਵਿੱਚ ਜੋੜਿਆ ਜਾਵੇਗਾ। ਸਮਝੌਤੇ ਵੇਲੇ ਕਿਰਤੀਆਂ ਵੱਲੋਂ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਬੁੱਟਰ, ਮੀਤ ਪ੍ਰਧਾਨ ਕਾਮਰੇਡ ਕਰਮ ਸਿੰਘ ਵਰਸਾਲਚੱਕ, ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਕਮੇਟੀ ਮੈਂਬਰ ਸਾਥੀ ਮਨਹਰਨ ਹਾਜ਼ਰ ਸਨ।

No comments:
Post a Comment