Tuesday 5 July 2016

ਸਹਾਇਤਾ (ਸੰਗਰਾਮੀ ਲਹਿਰ-ਜੁਲਾਈ 2016)

ਪਿਛਲੇ ਦਿਨੀਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਮਜ਼ਦੂਰਾਂ ਦੇ ਮੁੱਦਿਆਂ 'ਤੇ ਕੀਤੇ ਗਏ ਸੰਘਰਸ਼ਾਂ ਅਤੇ ਖਾਸ ਕਰਕੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਅਲਾਦੀਨਪੁਰ ਦੇ ਮਜ਼ਦੂਰਾਂ ਦੇ ਘਰਾਂ ਅਤੇ ਕਾਰੋਬਾਰ ਦੀ ਜਗ੍ਹਾ ਹਾਈਵੇ-15 ਅਧੀਨ ਆ ਜਾਣ ਤੇ ਉਸ ਦਾ ਮੁਆਵਜ਼ਾ ਦੇਣ ਵੇਲੇ ਤਰਨ ਤਾਰਨ ਦੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਤਕਰੇ ਖਿਲਾਫ ਕੀਤੇ ਗਏ ਸੰਘਰਸ਼ ਨੂੰ ਮੁੱਖ ਰੱਖ ਕੇ ਮਜ਼ਦੂਰ ਲਹਿਰ ਦੇ ਹਮਦਰਦ ਸ਼੍ਰੀਮਾਨ ਰੁਲੀਆ ਰਾਮ ਅਣਾਣ ਵਲੋਂ ਵਿਦੇਸ਼ ਵਿਚੋਂ 15000 ਰੁਪਏ ਦਿਹਾਤੀ ਮਜ਼ਦੂਰ ਸਭਾ ਨੂੰ ਸਹਾਇਤਾ ਵਜੋਂ ਭੇਜੇ ਗਏ। ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਵਲੋਂ ਧੰਨਵਾਦ ਕੀਤਾ ਗਿਆ ਅਤੇ ਇਸ ਵਿਚੋਂ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ ਗਏ।
 
ਕਾਮਰੇਡ ਗੰਗਾ ਪ੍ਰਸ਼ਾਦ, ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਆਪਣੇ ਸਪੁੱਤਰ ਨਵੀਨ ਕੁਮਾਰ ਅਤੇ ਬਹੁ ਸੀਮਾ ਸੈਣੀ ਦੇ ਘਰ ਬੇਟੇ ਵੰਸ਼ ਗੁਪਤਾ ਦੇ ਪੈਦਾ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਇਤਾ ਵਜੋਂ ਦਿੱਤੇ।
 
ਸ਼੍ਰੀਮਤੀ ਨਿਰਮਲਜੋਤ ਅਤੇ ਡਾ. ਹਜ਼ਾਰਾ ਸਿੰਘ ਚੀਮਾ, ਅੰਮ੍ਰਿਤਸਰ ਨੇ ਆਪਣੀ ਬੇਟੀ ਦੀ ਬੀ.ਆਰਕ ਡਿਗਰੀ ਮੁਕੰਮਲ ਹੋਣ 'ਤੇ ਰੋਜ਼ਗਾਰ ਮਿਲਣ ਦੀ ਖੁਸ਼ੀ ਵਿਚ ਜਮਹੂਰੀ ਲਹਿਰ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਇਤਾ ਵਜੋਂ ਦਿੱਤੇ।
 
ਕਾਮਰੇਡ ਕਰਮ ਸਿੰਘ ਤੱਖਤੂਚੱਕ ਨੇ ਆਪਣੀ ਸਪੁੱਤਰੀ ਮਨਦੀਪ ਕੌਰ ਦੀ ਸ਼ਾਦੀ ਵਿਕਰਮ ਸਿੰਘ ਸਪੁੱਤਰ ਕੰਵਲਜੀਤ ਸਿੰਘ ਵਾਸੀ ਬਾਬਾ ਬਕਾਲਾ ਮੋੜ, ਰਈਆ ਨਾਲ ਹੋਣ ਸਮੇਂ 1000 ਰੁਪਏ ਸੀ.ਪੀ.ਐਮ.ਪੰਜਾਬ, ਤਹਿਸੀਲ ਕਮੇਟੀ ਖਡੂਰ ਸਾਹਿਬ ਨੂੰ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਇਤਾ ਵਜੋਂ ਦਿੱਤੇ।
 
ਸੁਰਜੀਤ ਸਿੰਘ ਪਟਵਾਰੀ ਮਾਲ ਵਾਸੀ ਪਿੰਡ ਜਗਨਪੁਰ ਨੇ ਆਪਣੀ ਸੇਵਾ ਮੁਕਤੀ ਤੇ ਸੀ.ਪੀ.ਐਮ.ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਸਟਰ ਸਰਦੂਲ ਸਿੰਘ ਤਰਨ ਤਾਰਨ ਨੇ ਆਪਣੇ ਬੇਟੇ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 500 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

No comments:

Post a Comment