ਹਰਕੰਵਲ ਸਿੰਘ
ਕੁਲ ਹਿੰਦ ਜਨਵਾਦੀ ਇਸਤਰੀ ਸਭਾ (AIDWA) ਦੀ ਜਨਰਲ ਸਕੱਤਰ ਅਤੇ ਸੀ.ਪੀ.ਆਈ.(ਐਮ) ਦੀ ਕੇਂਦਰੀ ਕਮੇਟੀ ਦੀ ਮੈਂਬਰ ਕਾਮਰੇਡ ਜਗਮਤੀ ਸਾਂਗਵਾਨ ਵਲੋਂ, 20 ਜੂਨ ਨੂੰ ਕੇਂਦਰੀ ਕਮੇਟੀ ਦੀ ਚੱਲ ਰਹੀ ਮੀਟਿੰਗ ਦੌਰਾਨ, ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਪਾਰਟੀ ਨੂੰ ਅਲਵਿਦਾ ਕਹਿ ਜਾਣ ਨਾਲ, ਇਸ ਪਾਰਟੀ ਦੀ ਵਿਚਾਰਧਾਰਕ-ਰਾਜਨੀਤਕ ਲਾਇਨ ਅਤੇ ਇਸ ਦੀ ਲੀਡਰਸ਼ਿਪ ਦੀਆਂ ਗੈਰ ਜਮਹੂਰੀ ਜਥੇਬੰਦਕ ਪਹੁੰਚਾਂ ਇਕ ਵਾਰ ਫਿਰ ਕਮਿਊਨਿਸਟ ਹਲਕਿਆਂ ਵਿਚ ਵਿਆਪਕ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਪਾਰਟੀ ਦੇ ਦਿੱਲੀ ਵਿਚਲੇ ਹੈਡਕੁਆਰਟਰ ਸਾਹਮਣੇ, ਮੌਕੇ 'ਤੇ ਹਾਜ਼ਰ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਕਾਮਰੇਡ ਜਗਮਤੀ ਵਲੋਂ ਦਿੱਤੇ ਗਏ ਉੱਤਰ ਅਤੇ ਆਪਣੀ ਪੁਜੀਸ਼ਨ ਨੂੰ ਸਪੱਸ਼ਟ ਕਰਨ ਲਈ ਉਹਨਾਂ ਵਲੋਂ ਸੋਸ਼ਲ ਮੀਡੀਏ 'ਤੇ, ਪਾਰਟੀ ਸਾਥੀਆਂ ਦੇ ਨਾਂਅ ਪਾਈ ਗਈ ਖੁੱਲੀ ਚਿੱਠੀ (ਇਹ ਚਿੱਠੀ ਅਸੀਂ ਪਰਚੇ ਦੇ ਏਸੇ ਅੰਕ ਵਿਚ ਛਾਪ ਰਹੇ ਹਾਂ) ਇਸ ਘਟਨਾ ਦੇ ਪਿਛੋਕੜ ਵਿਚਲੇ ਸਾਰੇ ਤੱਥ ਸਪੱਸ਼ਟ ਕਰ ਦਿੰਦੀ ਹੈ। ਨਿਸ਼ਚੇ ਹੀ ਕਾਮਰੇਡ ਜਗਮਤੀ ਦੀ ਇਸ ਮਾਣਮੱਤੀ ਬਗਾਵਤ ਦੇ ਦੋ ਪ੍ਰਮੁੱਖ ਕਾਰਨ ਹਨ-ਪਾਰਟੀ ਦੀ ਰਾਜਨੀਤਕ ਥਿੜਕਣ ਅਤੇ ਪਾਰਟੀ ਦੇ ਆਗੂਆਂ ਦੀਆਂ ਅੰਦਰੂਨ-ਪਾਰਟੀ ਜਮਹੂਰੀਅਤ ਨੂੰ ਢਾਅ ਲਾਉਣ ਵਾਲੀਆਂ ਧੱਕੇਸ਼ਾਹੀਆਂ। ਇਹ ਦੋਵੇਂ ਮੁੱਦੇ ਦੇਸ਼ ਦੀ ਸਮੁੱਚੀ ਕਮਿਊਨਿਸਟ ਲਹਿਰ 'ਤੇ ਅਸਰਅੰਦਾਜ਼ ਹੁੰਦੇ ਹਨ। ਇਸ ਲਈ ਅਸੀਂ ਇਹਨਾਂ ਮੁੱਦਿਆਂ 'ਤੇ, ਸੰਖੇਪ ਰੂਪ ਵਿਚ, ਆਪਣੀ ਪ੍ਰਤੀਕਿਰਿਆ ਸਾਂਝੀ ਕਰਨੀ ਜ਼ਰੂਰੀ ਸਮਝਦੇ ਹਨ।
ਇਹਨਾਂ ਦੋਵਾਂ ਸਵਾਲਾਂ 'ਤੇ, ਲੰਬੇ ਸਮੇਂ ਤੋਂ, ਸੀ.ਪੀ.ਆਈ. (ਐਮ) ਦੀਆਂ ਅਮਲੀ ਪਹੁੰਚਾਂ ਵਿਵਾਦਾਂ ਦੇ ਘੇਰੇ ਵਿਚ ਹਨ। ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਪਾਰਟੀ ਦੀ ਰਾਜਸੀ ਪ੍ਰਤਿਸ਼ਠਾ ਨੂੰ ਅਤੇ ਇਸ ਦੇ ਜਨ ਆਧਾਰ ਨੂੰ ਲੱਗੇ ਭਾਰੀ ਖੋਰੇ ਦੇ ਬਾਵਜੂਦ, ਪਾਰਟੀ ਦੀ ਲੀਡਰਸ਼ਿਪ ਕੋਈ ਸਾਰਥਕ ਸਬਕ ਸਿੱਖਣ ਅਤੇ ਮਾਰਕਸਵਾਦ-ਲੈਨਿਨਵਾਦ ਪ੍ਰਤੀ ਘਾਤਕ ਆਪਣੀਆਂ ਗਲਤ ਪਹੁੰਚਾਂ ਤਿਆਗਣ ਲਈ ਤਿਆਰ ਨਹੀਂ ਹੈ। ਪਾਰਟੀ ਦੀਆਂ ਵਾਰ ਵਾਰ ਸਾਹਮਣੇ ਆ ਰਹੀਆਂ ਰਾਜਨੀਤਕ ਥਿੜਕਣਾਂ ਦਾ ਅਸਲ ਕਾਰਨ ਜਮਾਤੀ ਸੰਘਰਸ਼ ਦੀ ਥਾਂ ਲੀਡਰਸ਼ਿਪ ਦਾ ਜਮਾਤੀ-ਭਿਆਲੀ ਦੀ ਮਰਨਾਊ ਲਾਈਨ ਵੱਲ ਨਿਰੰਤਰ ਝੁਕਦੇ ਜਾਣਾ ਹੈ। ਪਾਰਟੀ 'ਤੇ ਭਾਰੂ ਰਹੇ ਕੁਝ ਆਗੂਆਂ ਵਲੋਂ ਲੁਟੇਰੀਆਂ ਹਾਕਮ ਜਮਾਤਾਂ ਦੇ ਅਤੇ ਉਹਨਾਂ ਦੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਲੁਕਵੀਆਂ ਅਨੈਤਿਕ ਸਾਂਝਾਂ ਲੰਬੇ ਸਮੇਂ ਤੋਂ ਚਰਚਾ ਵਿਚ ਹਨ। ਜਮਾਤੀ ਭਿਆਲੀ ਦੀ ਇਸ ਖਤਰਨਾਕ ਵੰਨਗੀ ਤੋਂ ਸ਼ੁਰੂ ਹੋਇਆ ਇਹ ਕੁਰਾਹਾ, ਪਾਰਲੀਮਾਨੀ ਮੌਕਾਪ੍ਰਸਤੀ ਦੀ ਪੁੱਠ ਚੜ੍ਹ ਜਾਣ ਉਪਰੰਤ, ਹੌਲੀ-ਹੌਲੀ ਪਾਰਟੀ ਨੂੰ ਲੋਕਾਂ ਦੀਆਂ ਦੁਸ਼ਮਣ ਬੁਰਜ਼ਵਾ ਪਾਰਟੀਆਂ ਨਾਲ ਸਿੱਧੇ 'ਤੇ ਐਲਾਨੀਆਂ ਗਠਜੋੜ ਕਰਨ ਤੱਕ ਲੈ ਗਿਆ ਹੈ। ਇਸ ਨਾਲ ਪਾਰਟੀ ਦਾ ਭਵਿੱਖ ਨਕਸ਼ਾ ਬੁਰੀ ਤਰ੍ਹਾਂ ਧੁੰਦਲਾਅ ਗਿਆ ਹੈ ਅਤੇ ਉਹ ਇਨਕਲਾਬੀ ਸੇਧ ਤੋਂ ਪੂਰੀ ਤਰ੍ਹਾਂ ਉਖੜ ਗਈ ਹੈ। ਇਹੋ ਕਾਰਨ ਹੈ ਕਿ ਪਾਰਟੀ ਦੇ ਸਰਵਉਚ ਜਥੇਬੰਦਕ ਅਦਾਰੇ-ਪਾਰਟੀ ਕਾਂਗਰਸ (21ਵੀਂ) ਵਲੋਂ ਪ੍ਰਵਾਨ ਕੀਤੀ ਗਈ ਰਾਜਨੀਤਕ-ਦਾਅਪੇਚਕ ਲਾਈਨ ਦੀਆਂ ਵੀ ਸ਼ਰੇਆਮ ਧੱਜੀਆਂ ਉੱਡ ਗਈਆਂ ਹਨ। ਅਤੇ, ਲਗਭਗ ਅੱਧੀ ਕੇਂਦਰੀ ਲੀਡਰਸ਼ਿਪ ਨੂੰ ਪੱਛਮੀ ਬੰਗਾਲ ਵਿਚ ਹਾਕਮ ਜਮਾਤਾਂ ਦੀ ਸਿਰਮੌਰ ਤੇ 'ਸ਼ੁੱਧ' ਸਿਆਸੀ ਧਿਰ ਨਾਲ ਚੁਣਾਵੀ ਗਠਜੋੜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ। ਇਸ ਅਨੈਤਿਕ ਗੱਠਜੋੜ ਨੂੰ 'ਸ਼ਾਬਦਿਕ ਸੁੰਦਰਤਾ' ਪ੍ਰਦਾਨ ਕਰਨ ਲਈ ਜਿਸ ਤਰ੍ਹਾਂ ਦੀਆਂ ਬਚਗਾਨਾ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਆਪਣੇ ਆਪ ਵਿਚ ਉਹ ਨੈਤਿਕ ਨਿਘਾਰ ਅਤੇ ਸਿਆਸੀ ਮੌਕਾਪ੍ਰਸਤੀ ਦਾ ਇਕ ਨਵਾਂ ਰੂਪ ਹੈ। ਇਸ ਨੂੰ ਕਮਿਊਨਿਸਟ ਲਹਿਰ ਦੀ ਤਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਪੱਛਮੀ ਬੰਗਾਲ ਵਿਚ 34 ਸਾਲ ਤੱਕ ਰਾਜਸੱਤਾ 'ਤੇ ਰਹਿਣ ਵਾਲੀ ਖੱਬੀ ਧਿਰ ਦੇ 34 ਤੋਂ ਵੀ ਘੱਟ ਸੀਟਾਂ ਤੱਕ ਸਿਮਟ ਜਾਣ ਦੇ ਬਾਵਜੂਦ ਸੀ.ਪੀ.ਆਈ.(ਐਮ) ਦੀ ਲੀਡਰਸ਼ਿਪ ਅਜੇ ਵੀ ਤ੍ਰਿਨਮੂਲ ਤਸ਼ੱਦਦ (Trinmool Terror) ਨਾਲ ਟੱਕਰ ਲੈਣ ਦੇ ਬਹਾਨੇ ਜਮਾਤੀ ਭਿਆਲੀ ਦੀ ਉਸੇ ਤਬਾਹਕੁੰਨ ਰਾਜਨੀਤਕ ਲਾਈਨ 'ਤੇ 'ਡਟੇ ਰਹਿਣ' ਅਤੇ ਕਾਂਗਰਸ ਪਾਰਟੀ ਨਾਲ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦੇ ਸੰਕੇਤ ਦੇ ਰਹੀ ਹੈ। ਜਿਵੇਂ ਕਿ ਇਹ ਲੀਡਰਸ਼ਿਪ ਜਾਣਦੀ ਨਾ ਹੋਵੇ ਕਿ ਤ੍ਰਿਨਮੂਲ ਕਾਂਗਰਸ ਅਤੇ ਸੋਨੀਆਂ ਗਾਂਧੀ ਦੀ ਪਾਰਟੀ ਇੱਕੋ ਜਮਾਤ ਦੀਆਂ ਪਾਰਟੀਆਂ ਹਨ। ਫਰਕ ਸਿਫਰ ਏਨਾ ਹੀ ਹੈ ਕਿ ਪਹਿਲੀ ਇਕ ਖੇਤਰੀ ਪਾਰਟੀ ਹੈ ਅਤੇ ਦੂਜੀ ਕੌਮੀ ਪੱਧਰ ਦੀ। ਮਮਤਾ ਬੈਨਰਜੀ ਦੀ ਤ੍ਰਿਨਮੂਲ ਕਾਂਗਰਸ ਦੀ ਬੁਰਛਾਗਰਦੀ ਦਾ ਵਿਰੋਧ ਕਰਨਾ ਤਾਂ ਜ਼ਰੂਰੀ ਹੈ ਪ੍ਰੰਤੂ ਇਹ ਵਿਰੋਧ ਖੱਬੀਆਂ ਸ਼ਕਤੀਆਂ ਨੂੰ ਇੱਕਜੁਟ ਕਰਕੇ ਉਵੇਂ ਹੀ ਕੀਤਾ ਜਾ ਸਕਦਾ ਹੈ ਜਿਵੇਂ ਕਿ 70ਵਿਆਂ ਵਿਚ ਕਾਂਗਰਸ ਪਾਰਟੀ ਦੇ ਨੀਮ-ਫਾਸ਼ੀ ਤਸ਼ੱਦਦ ਦਾ ਕੀਤਾ ਗਿਆ ਸੀ, ਨਾਕਿ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਨਜ਼ਰਅੰਦਾਜ ਕਰਕੇ ਤੇ ਕਿਸੇ ਬੁਰਜ਼ਵਾ ਪਾਰਟੀ ਦੀ ਪੂਛ ਬਣਕੇ।
ਕਾਮਰੇਡ ਜਗਮਤੀ ਦੇ ਇਸ ਨਿਡਰਤਾ ਭਰਪੂਰ ਕਦਮ ਨੇ ਕਮਿਊਨਿਸਟ ਲਹਿਰ ਦੇ ਸਰਵਪ੍ਰਵਾਨਤ ਲੈਨਿਨਵਾਦੀ ਅਸੂਲਾਂ ਦੀ ਹੋ ਰਹੀ ਘੋਰ ਉਲੰਘਣਾ ਨੂੰ ਵੀ ਠੋਸ ਰੂਪ ਵਿਚ ਬੇਪਰਦ ਕੀਤਾ ਹੈ। ਕੇਂਦਰੀ ਕਮੇਟੀ ਵਿਚ ਘੱਟ ਗਿਣਤੀ ਵਲੋਂ ਬਹੁਗਿਣਤੀ ਦੀ ਰਾਏ ਨੂੰ ਸ਼ਾਤਰਾਨਾ ਢੰਗ ਨਾਲ ਰੱਦ ਕਰਨ ਵਾਸਤੇ ਨਾਜਾਇਜ਼ ਦਬਾਅ ਬਣਾਉਣਾ ਨਿਸ਼ਚਤ ਰੂਪ ਵਿਚ ਜਮਹੂਰੀ-ਕੇਂਦਰੀਵਾਦ ਦੇ ਅਸੂਲ ਦਾ ਮਖੌਲ ਉਡਾਉਣਾ ਹੈ। ਅੰਤਰ-ਪਾਰਟੀ ਜਮਹੂਰੀਅਤ ਹਰ ਕਮਿਊਨਿਸਟ ਜਥੇਬੰਦੀ ਦੀ ਜਿੰਦ ਜਾਨ ਸਮਝੀ ਜਾਂਦੀ ਹੈ। ਜਿਸ ਅਨੁਸਾਰ ਮੀਟਿੰਗਾਂ ਵਿਚ ਆਪੋ ਆਪਣੀ ਰਾਏ ਤਾਂ ਨਿੱਝਕ ਤੇ ਨਿਡਰ ਹੋ ਕੇ ਦਿੱਤੀ ਜਾਂਦੀ ਹੈ ਪ੍ਰੰਤੂ ਅੰਤ ਵਿਚ ਅਲਪਮੱਤ ਵਲੋਂ ਬਹੁਮੱਤ ਦੇ ਫੈਸਲੇ ਨੂੰ ਬਿਨਾਂ ਕਿਸੇ ਰੱਖ ਰਖਾਅ ਦੇ ਖਿੜੇ ਮੱਥੇ ਪ੍ਰਵਾਨ ਕੀਤਾ ਜਾਂਦਾ ਹੈ। ਐਪਰ ਏਥੇ ਬਹੁਮਤ ਦੀ ਰਾਏ ਦੀਆਂ ਵਾਰ-ਵਾਰ ਧੱਜੀਆਂ ਉਡਾਈਆਂ ਗਈਆਂ ਹਨ। ਉਹ ਵੀ ਇਕ ਅਸਲੋਂ ਗਲਤ ਰਾਜਨੀਤਕ ਪਹੁੰਚ ਦੀ ਰਾਖੀ ਲਈ ਜਿਸ ਨੂੰ ਆਮ ਲੋਕਾਂ ਨੇ ਵੀ ਵੱਡੀ ਹੱਦ ਤੱਕ ਨਕਾਰ ਦਿੱਤਾ ਹੈ। ਜੇਕਰ ਕੋਈ ਸਾਧਾਰਨ ਮੈਂਬਰ ਅਵੇਸਲੇਪਨ ਵਿਚ ਵੀ ਕੋਈ ਗਲਤੀ ਕਰੇ ਤਾਂ ਉਸਨੂੰ ਫੈਸਲੇ ਦੀ 'ਉਲੰਘਣਾ' 'ਘੋਰ ਉਲੰਘਣਾ' ਅਤੇ 'ਨਾਕਾਬਲੇ-ਮੁਆਫੀ ਅਪਰਾਧ' ਤੱਕ ਆਖਿਆ ਜਾਂਦਾ ਹੈ, ਪ੍ਰੰਤੂ ਜੇਕਰ ਕਿਸੇ ਫੈਸਲੇ ਦੀ ਐਲਾਨੀਆਂ ਉਲੰਘਣਾ ਦੀ ਸੂਈ ਕਿਸੇ ਉੱਚ ਆਗੂ ਤੱਕ ਚਲੀ ਜਾਵੇ ਤਾਂ ਉਸਨੂੰ ''ਉਲੰਘਣਾ'' ਦੀ ਥਾਂ ''ਫੈਸਲੇ ਨਾਲ ਮੇਲ ਨਹੀਂ ਖਾਂਦਾ'' ਕਹਿਕੇ ਸਾਰ ਲਓ। ਕਹਿਣਾ ਤਾਂ ਇਹ ਕਿ ਪਾਰਟੀ ਦੇ ਸੰਵਿਧਾਨ ਦੀਆਂ ਨਜ਼ਰਾਂ ਵਿਚ ਸਾਧਾਰਨ ਮੈਂਬਰ ਤੋਂ ਲੈ ਕੇ ਪਾਰਟੀ ਦੇ ਉਚ ਕੋਟੀ ਦੇ ਆਗੂਆਂ ਤੱਕ ਸਾਰੇ ਮੈਂਬਰ ਇਕ ਸਮਾਨ ਹਨ ਅਤੇ ਸਾਰਿਆਂ ਉਪਰ ਅਨੁਸ਼ਾਸਨ ਇਕੋ ਤਰ੍ਹਾਂ ਦਾ ਲਾਗੂ ਹੁੰਦਾ ਹੈ। ਇਕ ਇਨਕਲਾਬੀ ਪਾਰਟੀ ਲਈ ਅਜੇਹਾ ਅਨੁਸ਼ਾਸਨ ਜਰੂਰੀ ਵੀ ਹੈ। ਪ੍ਰੰਤੂ ਏਥੇ ਤਾਂ ਅਨੁਸ਼ਾਸਨ ਦੇ ਗ਼ਜ ਵੱਖੋ ਵੱਖਰੇ ਦਿਖਾਈ ਦਿੰਦੇ ਹਨ। ਅਜੇਹੀ ਅਵਸਥਾ ਵਿਚ ਪਾਰਟੀ ਅੰਦਰਲੇ ਸੁਹਿਰਦ ਤੇ ਆਪਾਵਾਰੂ ਤੱਤ ਲਾਜ਼ਮੀ ਨਿਰਾਸ਼ ਹੁੰਦੇ ਹਨ ਅਤੇ ਪਾਰਟੀ ਅੰਦਰ ਗੁੱਡੀ-ਲੁੱਟਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਅਤੇ, ਨਾਲ ਹੀ ਭਾਰੂ ਲੀਡਰਸ਼ਿਪ ਦੀ ਅਨੁਸ਼ਾਸਨਹੀਣਤਾ ਅਤੇ ਉਸਦੀਆਂ ਅਨੈਤਿਕ ਮਨਮਾਨੀਆਂ ਵੀ ਵਧੀ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਕਾਮਰੇਡ ਜੋਤੀ ਬਾਸੂ ਨੂੰ ਸਰਮਾਏਦਾਰ-ਜਗੀਰਦਾਰ ਪਾਰਟੀਆਂ ਦੀ ਮਦਦ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣ ਦੀ ਲਾਈਨ ਦਾ ਸੀ.ਪੀ.ਆਈ.(ਐਮ) ਦੀ ਕੇਂਦਰੀ ਕਮੇਟੀ ਦੇ ਭਾਰੀ ਬਹੁਮਤ ਵਲੋਂ ਵਿਰੋਧ ਕਰਨ ਦੇ ਬਾਵਜੂਦ ਉਸ ਇਤਹਾਸਕ ਫੈਸਲੇ ਨੂੰ ਇਤਹਾਸਕ ਭੁੱਲ (Historic Blunder) ਕਹਿਕੇ ਭੰਡਿਆ ਜਾਂਦਾ ਰਿਹਾ। ਪ੍ਰੰਤੂ ਪਾਰਟੀ ਦੇ ਅਨੁਸ਼ਾਸਨ ਦੀ ਹੋ ਰਹੀ ਇਸ ਐਲਾਨੀਆਂ ਉਲੰਘਣਾ ਨੂੰ ਰੋਕਣ ਦੀ ਪਾਰਟੀ ਦੀ ਕਦੇ ਹਿੰਮਤ ਨਹੀਂ ਸੀ ਪਈ। ਨਿਸ਼ਚੇ ਹੀ ਇਨਕਲਾਬੀ ਰਾਜਨੀਤਕ ਸਿਧਾਂਤ ਤੇ ਲੈਨਿਨਵਾਦੀ ਜਥੇਬੰਦਕ ਅਸੂਲਾਂ ਤੋਂ ਥਿੜਕੀ ਹੋਈ ਅਜੇਹੀ ਪਾਰਟੀ ਇਨਕਲਾਬੀ ਤਬਦੀਲੀ ਦੀ ਦਿਸ਼ਾ ਵਿਚ ਕੋਈ ਵਰਣਨਯੋਗ ਭੂਮਿਕਾ ਨਹੀਂ ਨਿਭਾ ਸਕਦੀ।
ਕਾਮਰੇਡ ਜਗਮਤੀ ਦੀ ਇਸ ਬਗਾਵਤ ਨੇ ਕਮਿਊਨਿਸਟ ਲਹਿਰ 'ਚ ਜਥੇਬੰਦਕ ਪੱਖ ਤੋਂ ਪੈਦਾ ਹੋਏ ਇਕ ਹੋਰ ਨਿਘਾਰ ਨੂੰ ਵੀ ਇਕ ਵਾਰ ਫਿਰ ਉਜਾਗਰ ਕੀਤਾ ਹੈ। ਕਮਿਊਨਿਸਟ ਪਾਰਟੀਆਂ ਵਿਚ ਵਿਅਕਤੀ ਦੇ ਸਿਆਸੀ ਕੱਦ-ਕਾਠ ਨਾਲੋਂ ਉਸਦੀ ਰਾਜਨੀਤਕ ਸਮਝਦਾਰੀ ਨੂੰ ਵਧੇਰੇ ਮਹਾਨਤਾ ਦਿੱਤੀ ਜਾਂਦੀ ਹੈ। ਇਹੋ ਕਾਰਨ ਹੈ ਕਿ ਜਦੋਂ ਕਿਸੇ ਲੀਡਰ ਦੀ ਰਾਜਨੀਤਕ ਸਮਝਦਾਰੀ ਗਲਤ ਸਿੱਧ ਹੋ ਜਾਂਦੀ ਹੈ ਜਾਂ ਪਾਰਟੀ ਦੇ ਅੰਦਰ ਉਸਦੀ ਹਾਰ ਹੋ ਜਾਂਦੀ ਹੈ ਤਾਂ ਉਹ ਤੁਰਤ ਹੀ ਲੀਡਰਸ਼ਿਪ ਤੋਂ ਪਿਛਾਂਹ ਹਟਕੇ ਪਾਰਟੀ ਸਫ਼ਾਂ ਵਿਚ ਚਲਾ ਜਾਂਦਾ ਹੈ। ਇਨਕਲਾਬੀ ਇਮਾਨਦਾਰੀ ਅਜੇਹੀ ਨੈਤਿਕਤਾ ਦੀ ਮੰਗ ਵੀ ਕਰਦੀ ਹੈ। ਪਾਰਟੀ ਦੇ ਵਿਕਾਸ ਦੇ ਪੱਖ ਤੋਂ ਅਜੇਹੀ ਪਹੁੰਚ ਦੇ, ਇਤਿਹਾਸਕ ਤੌਰ 'ਤੇ, ਸਿੱਟੇ ਵੀ ਬੜੇ ਸਾਰਥਕ ਤੇ ਉਤਸ਼ਾਹਜਨਕ ਰਹੇ ਹਨ। ਪ੍ਰੰਤੂ ਸੀ.ਪੀ.ਆਈ.(ਐਮ) ਵਿਚ ਹੁਣ ਸਿਆਸੀ ਲਾਈਨ ਦੇ ਮੁਕੰਮਲ ਰੂਪ ਵਿਚ ਹਾਰ ਜਾਣ ਦੇ ਬਾਵਜੂਦ ਉਚੇਰੀ ਲੀਡਰਸ਼ਿਪ ਉਹਨਾਂ ਹੀ ਪੁਜੀਸ਼ਨਾਂ ਤੇ ਡਟੀ ਰਹਿੰਦੀ ਹੈ, ਅਤੇ ਸੁਭਾਵਕ ਤੌਰ ਤੇ ਆਪਣੀ ਸਮਝਦਾਰੀ ਦੇ ਵਿਰੁੱਧ ਪ੍ਰਵਾਨ ਹੋਈ ਲਾਈਨ ਨੂੰ ਸਾਬੋਤਾਜ ਕਰਨ ਵਿਚ ਰੁੱਝ ਜਾਂਦੀ ਹੈ। ਇਸ ਪਾਰਟੀ ਦੀ 16ਵੀਂ ਕਾਂਗਰਸ ਵਿਚ ਵੀ ਇਵੇਂ ਹੀ ਹੋਇਆ ਅਤੇ ਹੁਣ 21ਵੀਂ ਵਿਸ਼ਾਖਾਪਟਨਮ ਕਾਂਗਰਸ ਵਿਚ ਵੀ ਅਜਿਹਾ ਹੀ ਵਾਪਰਿਆ। ਪੂਰੀ ਤਰ੍ਹਾਂ ਨੁਕਸਦਾਰ ਇਸ ਜਮਹੂਰੀਅਤ ਵਿਰੋਧੀ ਪਹੁੰਚ ਦਾ ਸਿੱਟਾ ਹੀ ਹੈ ਕਿ ਇਹ ਪਾਰਟੀ ਇਕ ਵਾਰ ਫਿਰ ''ਇਕ ਪਾਰਟੀ, ਦੋ ਲਾਈਨਾਂ'' ਵਾਲੀ ਸ਼ਰਮਨਾਕ ਸਥਿਤੀ ਦਾ ਸ਼ਿਕਾਰ ਹੋਈ ਦਿਖਾਈ ਦੇ ਰਹੀ ਹੈ। ਇਹ ਸਾਰੇ ਖਤਰਨਾਕ ਜਥੇਬੰਦਕ ਵਿਗਾੜ ਪਾਰਟੀ ਦੀ ਗਲਤ ਰਾਜਨੀਤਕ ਪਹੁੰਚ ਦੇ ਮੰਤਕੀ ਸਿੱਟੇ ਹੀ ਹਨ। ਜਮਾਤੀ ਸੰਘਰਸ਼ ਦੀ ਇਨਕਲਾਬੀ ਰਾਜਸੀ ਪਹੁੰਚ ਵਿਚ ਲੀਡਰਸ਼ਿਪ ਵਲੋਂ ਰਲਾਏ ਜਾਂਦੇ ਸਿਆਸੀ ਖੋਟ ਨੂੰ ਚੈਕ ਕੀਤੇ ਬਗੈਰ ਇਸ ਨਿਘਾਰ ਨੂੰ ਕਦਾਚਿੱਤ ਰੋਕਿਆ ਨਹੀਂ ਜਾ ਸਕਦਾ। ਦੇਸ਼ ਅੰਦਰ ਇਨਕਲਾਬੀ ਸਮਾਜਿਕ ਤਬਦੀਲੀ ਲਈ ਜੂਝ ਰਹੇ ਹਕੀਕੀ ਕਮਿਊਨਿਸਟਾਂ ਲਈ ਇਹ ਡੂੰਘੇ ਵਿਚਾਰ ਮੰਥਨ ਦੀ ਘੜੀ ਹੈ।

No comments:
Post a Comment