'ਕਾਲੇ ਕਾਨੂੂੰਨ ਵਿਰੋਧੀ ਮੋਰਚੇ' ਦੇ ਸੱਦੇ 'ਤੇ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼
ਬਰਤਾਨਵੀ ਹਕੂਮਤ ਦੀ ਗੁਲਾਮੀ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਹਰ ਸ਼ਖਸ ਦੀ ਜ਼ੁਬਾਨ 'ਤੇ ਜਾਬਰ ਰੋਲਟ ਐਕਟ ਦਾ ਨਾਂਅ ਚੜ੍ਹ ਗਿਆ ਸੀ ਤੇ ਉਸ ਐਕਟ ਵਿਰੁੱਧ ਲੋਕਾਂ ਦੇ ਮਨਾਂ 'ਚ ਸਖ਼ਤ ਗੁੱਸਾ ਤੇ ਨਫ਼ਰਤ ਸੀ, ਉਸੇ ਤਰ੍ਹਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਗਏ 'ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014' ਦਾ ਨਾਂਅ ਕਾਲੇ ਕਾਨੂੰਨ ਵਜੋਂ ਅੱਜਕੱਲ ਲੋਕਾਂ ਦੀ ਜ਼ੁਬਾਨ ਅਤੇ ਇਸ ਵਿਰੁੱਧ ਉਨ੍ਹਾਂ ਦੇ ਮਨਾਂ 'ਚ ਸਖ਼ਤ ਗੁੱਸਾ ਹੈ।
ਇਹ ਬਿੱਲ ਪਹਿਲਾਂ ਇਸੇ ਗਠਜੋੜ ਦੀ ਸਰਕਾਰ ਨੇ 2010 'ਚ ਲਿਆਂਦਾ ਸੀ ਪਰ ਜਬਰਦਸਤ ਜਨਤਕ ਵਿਰੋਧ ਦੇ ਮੱਦੇਨਜ਼ਰ ਇਸ ਨੂੰ 2011 'ਚ ਵਾਪਸ ਲੈ ਲਿਆ ਗਿਆ ਸੀ। ਇਸ ਵਾਰ ਇਹ ਬਿੱਲ ਪਹਿਲੇ ਬਿੱਲ 'ਚ ਤਿੱਖੀਆਂ ਸੋਧਾਂ ਕਰਕੇ ਹੋਰ ਸਖਤ ਰੂਪ ਵਿਚ ਪੇਸ਼ ਕਰਕੇ ਪਾਸ ਕਰਵਾ ਲਿਆ ਗਿਆ ਹੈ। ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਵਿਵਸਥਾਵਾਂ ਅਨੁਸਾਰ ਅਦਾਲਤ ਵਿਚ ਕਿਸੇ ਮਨੁੱਖ ਦੀ ਗਵਾਹੀ ਨੂੰ ਹੀ ਪੁਖਤਾ ਸਬੂਤ ਮੰਨਿਆਂ ਜਾਂਦਾ ਹੈ ਪਰ ਇਸ ਬਿੱਲ 'ਚ ਕੀਤੀ ਗਈ ਵਿਵਸਥਾ ਅਨੁਸਾਰ ਕਿਸੇ ਤਸਵੀਰ ਨੂੰ ਹੀ ਅਦਾਲਤ ਇਕ ਭਰੋਸੇਯੋਗ ਸਬੂਤ ਮੰਨ ਕੇ ਸਬੰਧਤ ਵਿਅਕਤੀ, ਜਥੇਬੰਦੀ, ਜਥੇਬੰਦੀਆਂ ਦੇ ਆਗੂਆਂ ਨੂੰ ਦੋਸ਼ੀ ਮੰਨ ਕੇ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਤਰ੍ਹਾਂ ਇਹ ਬਿੱਲ ਭਾਰਤੀ ਦੰਡਾਵਲੀ ਦੀ ਮੂਲ ਭਾਵਨਾ ਦੇ ਹੀ ਖਿਲਾਫ ਹੈ। ਇਹੀ ਕਾਰਨ ਹੈ ਕਿ ਇਸ ਬਿੱਲ ਨੂੰ ਕਾਲਾ ਕਾਨੂੰਨ ਕਿਹਾ ਜਾ ਰਿਹਾ ਹੈ।
ਇਸ ਕਾਲੇ ਕਾਨੂੰਨ ਵਿਰੁੱਧ ਜਿੱਥੇ 40 ਦੇ ਕਰੀਬ ਜਨਤਕ ਜਥੇਬੰਦੀਆਂ ਨੇ ਸੰਘਰਸ਼ ਦਾ ਪਿੜ ਮੱਲ ਲਿਆ ਹੈ, ਉਥੇ ਚਾਰ ਖੱਬੀਆਂ ਪਾਰਟੀਆਂ ਵੀ ਸਾਂਝਾ ਮੰਚ ਬਣਾਕੇ ਮੈਦਾਨ 'ਚ ਆ ਗਈਆਂ ਹਨ। ਖੱਬੀਆਂ ਪਾਰਟੀਆਂ ਨੇ 4 ਅਗਸਤ ਨੂੰ ਜਲੰਧਰ 'ਚ ਦੇਸ਼ ਭਗਤ ਹਾਲ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਕਰਕੇ ਸਾਂਝੇ ਸੰਘਰਸ਼ ਦਾ ਬਿਗੁਲ ਬਜਾਇਆ ਹੈ ਅਤੇ ਆਪਣੀਆਂ ਹੇਠਲੀਆਂ ਇਕਾਈਆਂ ਨੂੰ 2 ਤੋਂ 5 ਸਤੰਬਰ ਤੱਕ ਜ਼ਿਲ੍ਹਾ ਪੱਧਰ 'ਤੇ ਸਾਂਝੇ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ।
ਇਸੇ ਤਰ੍ਹਾਂ 40 ਦੇ ਕਰੀਬ ਜਨਤਕ ਜਥੇਬੰਦੀਆਂ ਨੇ 26 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਕਰਕੇ 'ਕਾਲਾ ਕਾਨੂੰਨ ਵਿਰੋਧੀ ਮੋਰਚਾ' ਦਾ ਗਠਨ ਕੀਤਾ ਹੈ। ਇਸ ਮੋਰਚੇ ਵਲੋਂ 5 ਅਗਸਤ ਤੋਂ 10 ਅਗਸਤ ਤੱਕ ਪੰਜਾਬ ਭਰ 'ਚ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਜਬਰਦਸਤ ਹੁੰਗਾਰਾ ਮਿਲਿਆ ਹੈ। ਇਨ੍ਹਾਂ ਮੁਜ਼ਾਹਰਿਆਂ ਦੀਆਂ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
ਅਜਨਾਲਾ : ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਲਚਣ ਲਈ ਬਣਾਏ ਗਏ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ 37 ਦੇ ਕਰੀਬ ਸੰਘਰਸ਼ਸੀਲ ਜਨਤਕ ਜਥੇਬੰਦੀਆਂ 'ਤੇ ਅਧਾਰਤ ਨਵਗਠਿਤ 'ਕਾਲੇ ਕਾਨੂੰਨਾਂ ਵਿਰੁੱਧ ਸਾਂਝਾ ਮੋਰਚਾ' ਵੱਲੋਂ ਸਰਵਸ੍ਰੀ ਅਮਰਜੀਤ ਸਿੰਘ ਭੀਲੋਵਾਲ, ਸੁਖਦੇਵ ਸਿੰਘ ਝੰਜੋਟੀ, ਧੰਨਵੰਤ ਸਿੰਘ ਖਤਰਾਏ, ਸਤਨਾਮ ਸਿੰਘ ਚੱਕਔਲ, ਰਣਜੀਤ ਸਿੰਘ ਗੱਗੋਮਾਹਲ, ਨਾਨਕ ਲੱਥੂਵਾਲ ਤੇ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਦੀ ਪ੍ਰਤੀਕ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਅਜਨਾਲਾ ਦੇ ਪ੍ਰਮੁੱਖ ਬਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕਰਨ ਉਪਰੰਤ ਮੁੱਖ ਚੌਕ ਵਿੱਚ ਪੁਤਲਾ ਸਾੜਿਆ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਧੰਨਵੰਤ ਸਿੰਘ ਖਤਰਾਏ ਕਿਰਤੀ ਕਿਸਾਨ ਯੂਨੀਅਨ, ਗੁਰਨਾਮ ਸਿੰਘ ਉਮਰਪੁਰਾ ਦਿਹਾਤੀ ਮਜ਼ਦੂਰ ਸਭਾ, ਗੁਰਦੇਵ ਸਿੰਘ ਗੱਗੋਮਾਹਲ ਕਿਸਾਨ ਸੰਘਰਸ਼ ਕਮੇਟੀ, ਡਾ. ਸਤਨਾਮ ਸਿੰਘ ਅਜਨਾਲਾ ਜਮਹੂਰੀ ਕਿਸਾਨ ਸਭਾ, ਲਾਭ ਸਿੰਘ ਪੇਂਡੂ ਮਜ਼ਦੂਰ ਯੂਨੀਅਨ, ਹਰਚਰਨ ਸਿੰਘ ਮੱਦੀਪੁਰਾ ਬੀ ਕੇ ਯੂ (ਉਗਰਾਹਾਂ), ਜਸਬੀਰ ਸਿੰਘ, ਸਵਿੰਦਰ ਸਿੰਘ ਬੱਲ, ਸੁਖਜਿੰਦਰ ਸਿੰਘ ਗੱਗੋਮਾਹਲ, ਜੋਰਾ ਸਿੰਘ ਅਵਾਣ, ਸੈਮੂਅਲ ਹੰਸ, ਬੀਰ ਸਿੰਘ ਭੱਖਾ, ਪ੍ਰਿੰਸੀਪਲ ਬਲਦੇਵ ਸਿੰਘ ਲੁਹਾਰਕਾ, ਕਾਬਲ ਸਿੰਘ, ਸਤਨਾਮ ਸਿੰਘ ਝੰਡੇਰ, ਜੱਗਾ ਸਿੰਘ ਡੱਲਾ, ਬੀਬੀ ਕਾਂਤਾ ਆਗੂ ਜਨਵਾਦੀ ਇਸਤਰੀ ਸਭਾ, ਰਜਵੰਤ ਭਿੰਡੀਨੈਨ, ਜਸਕਰਨ ਸਿੰਘ ਲੋਪੋਕੇ, ਜਗਤਾਰ ਸਿੰਘ ਉਮਰਪੁਰਾ, ਕੁਲਵੰਤ ਸਿੰਘ ਕੋਟਲਾ, ਕਾਲਾ ਮਸੀਹ, ਸ਼ੇਖ ਭੱਟੀ, ਜਗੀਰ ਸਿੰਘ, ਸਾਰੰਗ ਦੇਵ ਤੇ ਗੁਰਭੇਜ ਸਿੰਘ ਗ੍ਰੰਥਗੜ੍ਹ ਨੇ ਆਪਣੇ ਵਿਚਾਰ ਪੇਸ਼ ਕੀਤੇ।
ਮੱਲ੍ਹੀਆਂ ਕਲਾਂ : ਪੰਜਾਬ ਦੀਆਂ ਜਨਤਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਅੱਡਾ ਮੱਲ੍ਹੀਆਂ ਕਲਾਂ ਵਿਖੇ ਝੰਡਾ ਮਾਰਚ ਕਰਦੇ ਹੋਏ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਹੋਏ ਰੋਸ ਪ੍ਰਦਰਸ਼ਨ ਨੂੰ ਗੁਰਨਾਮ ਸਿੰਘ ਸੰਘੇੜਾ, ਮਨੋਹਰ ਸਿੰਘ ਗਿੱਲ, ਜਮਹੂਰੀ ਕਿਸਾਨ ਸਭਾ ਅਤੇ ਹਰਮੇਸ਼ ਮਾਲੜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸੰਬੋਧਨ ਕੀਤਾ।
ਟੀ ਐੱਸ ਯੂ ਦੇ ਡਵੀਜ਼ਨ ਪ੍ਰਧਾਨ ਸੰਜੀਵ ਕੁਮਾਰ, ਆਫਿਸ ਪ੍ਰਧਾਨ ਹਰਜਿੰਦਰ ਸਿੰਘ, ਸਕੱਤਰ ਮਲਕੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਵੱਲੋਂ ਮੱਖਣ ਨੂਰਪੁਰੀ, ਬਲਕਾਰ ਸਿੰਘ, ਅਮਰ ਚੰਦ ਤਲਵੰਡੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਗੁਰਚਰਨ ਸਿੰਘ ਮੱਲ੍ਹੀ, ਰਣਜੀਤ ਸਿੰਘ ਮੱਲ੍ਹੀ, ਖੇਤ ਮਜ਼ਦੂਰ ਯੂਨੀਅਨ ਵੱਲੋਂ ਟੋਨੀ ਰਸੂਲਪੁਰ, ਬਲਜੀਤ ਸੁਰਪੁਰੀ, ਕੁਲਵਿੰਦਰ ਨੂਰਪੁਰੀ ਤੇ ਹੋਰ ਆਗੂ ਸ਼ਾਮਲ ਹੋਏ।
ਮੁਕਤਸਰ : ਪੰਜਾਬ ਦੀਆਂ ਸੰਘਰਸ਼ਸ਼ੀਲઠ ਜਥੇਬੰਦੀਆਂ ਦੇ ਸੂਬਾਈ ਸੱਦੇ 'ਤੇ 5 ਅਗਸਤ ਤੋਂ 10 ਅਗਸਤ ਤੱਕ ਪੰਜਾਬ ਭਰ 'ਚ ਪੁਤਲੇ ਸਾੜਨ ਦੀ ਕੜੀ ਤਹਿਤ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਦੋ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਪਿੰਡ ਹਰੀਕੇ ਕਲਾਂ 'ਚ ਕਾਲੇ ਕਾਨੂੰਨਾਂ ਦਾ ਪੁਤਲਾ ਫੂਕਿਆ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀਵਾਲਾ ਨੇ ਸੈਂਕੜਿਆਂ ਦੇ ਹੋਏ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਗੁਰਦਾਸ ਸਿੰਘ, ਪ੍ਰੀਤਮ ਸਿੰਘ ਹਰੀਕੇ ਕਲਾਂ, ਗੁਰਦਾਸ ਸਿੰਘ, ਗੰਨਸੀ ਸਿੰਘ ਭੁੱਟੀਵਾਲਾ, ਕ੍ਰਿਸ਼ਨ ਸਿੰਘ ਹਰੀਕੇ ਕਲਾਂ, ਜੀਤ ਸਿੰਘ ਆਦਿ ਹਾਜ਼ਰ ਸਨ।
ਸੰਗਤ ਮੰਡੀ : ਜਨਤਕ ਜਥੇਬੰਦੀਆਂ ਦੇ ਸਾਂਝੇ ਸੁਬਾਈ ਮੰਚ ਦੇ ਸੱਦੇ ਨੂੰ ਲਾਗੂ ਕਰਦਿਆਂ ਸਥਾਨਕ ਦਾਣਾ ਮੰਡੀ ਵਿੱਚ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਕਾਰਕੁੰਨਾਂ ਨੇ "ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿਲ 2014" ਅਤੇ ਹੋਰ ਕਾਲੇ ਕਾਨੂੰਨਾਂ ਖਿਲਾਫ ਰੋਸ ਮਾਰਚ ਕਰਨ ਉਪਰੰਤ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।
ਇਸ ਮਾਰਚ ਤੋਂ ਪਹਿਲਾਂ ਦਾਣਾ ਮੰਡੀ ਵਿਖੇ ਹੋਈ ਰੈਲੀ ਨੂੰ ਸਰਵਸਾਥੀ ਮਹਪਾਲ, ਮਿੱਠੂ ਘੁੱਦਾ, ਅਸ਼ਵਨੀ ਕੁਮਾਰ, ਜਸਕਰਨ ਸਿੰਘ, ਦਰਸ਼ਨ ਸਿੰਘ, ਬਾਬੂ ਸਿੰਘ ਜੈ ਸਿੰਘ ਵਾਲਾ ਅਤੇ ਗੁਰਜੰਟ ਸਿੰਘ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਇਹ ਵੀ ਦੱਸਿਆ ਕਿ ਨਥਾਣਾ-ਸੰਗਤ ਮੰਡੀ, ਗੋਨਿਆਣਾ, ਭੁੱਚੋ ਮੰਡੀ, ਭਗਤਾ ਭਾਈਕਾ, ਮੌੜ ਮੰਡੀ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਆਦਿ ਕਸਬਿਆਂ ਵਿੱਚ ਅਰਥੀ ਫੂਕ ਮੁਜ਼ਾਹਰਿਆਂ ਤੋਂ ਬਾਅਦ11 ਅਗਸਤ ਨੂੰ ਬਠਿੰਡਾ ਵਿਖੇ ਸਾਂਝਾ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਅਤੇ ਧਰਨਾ ਲਾਉਣ ਤੋਂ ਉਪਰੰਤ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਕਾਲੇ ਕਾਨੂੰਨ ਰੱਦ ਕਰਨ ਲਈ ਮੰਗ ਪੱਤਰ ਭੇਜਿਆ ਜਾਵੇਗਾ।
ਪਠਾਨਕੋਟ : ਪੰਜਾਬ ਅੰਦਰ ਬਾਦਲ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦਾ ਸਾਂਝਾ 'ਕਾਲੇ ਕਾਨੂੰਨ ਵਿਰੁੱਧ ਮੋਰਚਾ ਪੰਜਾਬ' ਦੇ ਫੈਸਲੇ ਅਨੁਸਾਰ ਪਿੰਡ ਕਟਾਰੂਚੱਕ ਵਿਖੇ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਤੇ ਪੁਤਲਾ ਫੂਕਿਆ। ਇਸ ਮੌਕੇ ਹੋਈ ਰੈਲੀ ਨੂੰ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਹੇਮ ਰਾਜ, ਰਘੁਬੀਰ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਸੁਖਦੇਵ ਸਿੰਘ, ਸੁਰਿੰਦਰ ਕੁਮਾਰ, ਰਵੀ ਕੁਮਾਰ, ਤਰਸੇਮ ਲਾਲ, ਜੋਗਿੰਦਰ ਪਾਲ ਆਦਿ ਨੇ ਵੀ ਸੰਬੋਧਨ ਕੀਤਾ। ਉਨ੍ਹਾ ਕਿਹਾ ਕਿ 11 ਅਗਸਤ ਨੂੰ ਪਠਾਨਕੋਟ ਲੇਬਰ ਸ਼ੈੱਡ ਵਿਖੇ ਸਰਕਾਰ ਵਿਰੁੱਧ ਮੁਜ਼ਾਹਰਾ ਕਰਕੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਨੂਰਮਹਿਲ : ਸਰਕਾਰੀ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਰੱਦ ਕਰਾਉਣ ਲਈ ਕਾਲੇ ਕਾਨੂੰਨ ਵਿਰੋਧੀ ਸਾਂਝੇ ਮੰਚ ਵੱਲੋਂ ਅੱਜ ਨੂਰਮਹਿਲ ਸਰਾਂ ਅੱਗੇ ਭਾਰੀ ਇਕੱਠ ਕੀਤਾ ਗਿਆ, ਉਸ ਉਪਰੰਤ ਸ਼ਹਿਰ ਵਿੱਚ ਮਾਰਚ ਕਰਕੇ ਪੁਰਾਣਾ ਬੱਸ ਅੱਡਾ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ। ਵੱਖ-ਵੱਖ ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਨੇ ਅੰਗਰੇਜ਼ ਹਕੂਮਤ ਵਰਗਾ ਜਿਹੜਾ ਕਾਲਾ ਕਨੂੰਨ ਪਾਸ ਕੀਤਾ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਪਰਮਜੀਤ ਰੰਧਾਵਾ, ਮੇਜਰ ਫਿਲੌਰ ਜਰਨੈਲ ਫਿਲੌਰ ਬਨਾਰਸੀ ਘੁੜਕਾ, ਪੇਂਡੂ ਮਜ਼ਦੂਰ ਯੁਨੀਅਨ ਵੱਲੋਂ ਹੰਸ ਰਾਜ ਪੱਬਵਾਂ, ਨਿਰਮਲ, ਪਰਮਾ ਲਾਲ ਕੈਂਥ, ਜਮਹੂਰੀ ਕਿਸਾਨ ਸਭਾ ਵੱਲੋਂ ਕੁਲਵੰਤ ਬਿਲਗਾ, ਸਰਬਜੀਤ ਗੋਗਾ, ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਤੋਖ ਤੱਗੜ, ਨਿਰਮਲ ਤੱਗੜ ਤੇ ਸੰਤੋਖ ਸੰਧੂ, ਪ ਸ ਸ ਫ਼ ਵੱਲੋਂ ਤੀਰਥ ਸਿੰਘ ਬਾਸੀ, ਅਕਲ ਚੰਦ, ਮਾ. ਸ਼ਲਿੰਦਰ ਜੌਹਲ, ਕੁਲਦੀਪ ਵਾਲੀਆ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕੁਲਦੀਪ ਬਿਲਗਾ, ਜਗਜੀਤ ਔਜਲਾ ਤੇ ਜਸਪਾਲ ਬਿਲਗਾ ਲੋਕ ਰੱਖਿਆ ਕਮੇਟੀ ਵੱਲੋਂ ਪੱਤਰਕਾਰ ਬਾਲ ਕ੍ਰਿਸ਼ਨ ਬਾਲੀ, ਉਮ ਪ੍ਰਕਾਸ਼ ਗੋਹਾਵਰ, ਜਨਕ ਰਾਜ ਪੁਆਦੜਾ, ਕੁਲਵਿੰਦਰ ਕੁਮਾਰ ਹਾਜ਼ਰ ਸਨ।
ਭੂਚੋਂ ਮੰਡੀ : ਪੰਜਾਬ ਦੀਆਂ ਜਨਤਕ ਜਥੇਬੰਦੀਆਂ ਦੇ ਸੱਦੇ ਤਹਿਤ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ ਦੇ ਵਿਰੋਧ ਵਿੱਚ 5 ਤਰੀਕ ਤੋਂ ਲੈ ਕੇ 10 ਤਰੀਕ ਤੱਕ ਅਰਥੀ ਸਾੜਨ ਦੇ ਸੱਦੇ ਤਹਿਤ 8 ਅਗਸਤ ਨੂੰ ਭੁੱਚੋ ਮੰਡੀ ਵਿੱਚ ਰੇਲਵੇ ਸਟੇਸ਼ਨ ਤੋਂ ਲੈ ਕੇ ਬਜ਼ਾਰ ਵਿੱਚ ਮੁਜ਼ਾਹਰਾ ਕਰਦੇ ਹੋਏ ਬੱਸ ਸਟੈਂਡ ਜਾ ਕੇ ਰੈਲੀ ਕੀਤੀ ਗਈ ਅਤੇ ਇਸ ਰੈਲੀ ਨੂੰ ਸੰਬੋਧਨ ਬੀ ਕੇ ਯੂ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਸੰਤੋਖ ਸਿੰਘ ਲਹਿਰਾਖਾਨਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਔਰਤ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਲਹਿਰਾ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਰੈਲੀ ਉਪਰੰਤ ਭੁੱਚੋ ਮੰਡੀ ਬੱਸ ਸਟੈਂਡ ਉੱਪਰ ਅਰਥੀ ਫੂਕੀ ਗਈ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਰਾਜ ਸਿੰਘ ਪੂਹਲੀ, ਦਿਹਾਤੀ ਮਜ਼ਦੂਰ ਸਭਾ ਦੇ ਬਲਾਕ ਆਗੂ ਕੂਕਾ ਸਿੰਘ ਨਥਾਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤੇਜਾ ਸਿੰਘ ਲਹਿਰਾ ਖਾਨਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਕੂਕਾ ਸਿੰਘ ਨਥਾਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਤੇਜਾ ਸਿੰਘ ਲਹਿਰਾ ਖਾਨਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਹਰਵਿੰਦਰ ਸੇਮਾਂ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਿਤਪਾਲ ਸਿੰਘ ਬਠਿੰਡਾ ਨੇ ਵੀ ਸ਼ਮੂਲੀਅਤ ਕੀਤੀੇ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੁੱਚੋ ਦੇ ਕੈਸ਼ੀਅਰ ਡਾ. ਰਾਜ ਸਿੰਘ ਰਾਜੀ ਨੇ ਇਸ ਕਾਲੇ ਕਾਨੂੰਨ ਦੇ ਵਿਰੋਧ ਦੀ ਆਪਣੀ ਜਥੇਬੰਦੀ ਵੱਲੋਂ ਹਮਾਇਤ ਕੀਤੀੇ।
ਤਰਨ ਤਾਰਨ : ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਕਾਲੇ ਕਾਨੂੰਨਾਂ ਵਾਲਾ ਬਿੱਲ ਰੱਦ ਕਰਵਾਉਣ ਲਈ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਕਸਬਾ ਢੋਟੀਆਂ ਵਿਖੇ ਰੋਸ ਮਾਰਚ ਕਰਕੇ ਪੰਜਾਬ ਦੇ ਮੁੱੱਖ ਮੰਤਰੀ ਬਾਦਲ ਦਾ ਪੁਤਲਾ ਸਾੜਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਜਿੰਦਰ ਸਿੰਘ ਫੈਲੋਕੇ, ਬਾਬਾ ਫਤਿਹ ਸਿੰਘ ਤੁੜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਰੇਸ਼ਮ ਸਿੰਘ ਫੈਲੋਕੇ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਲਬੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰੰਜਣ ਸਿੰਘ ਕੋਟ, ਗੁਰਪ੍ਰੀਤ ਸਿੰਘ ਢੋਟੀਆਂ ਆਦਿ ਆਗੂਆਂ ਨੇ ਕੀਤੀ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਪਰਗਟ ਸਿੰਘ ਜਾਮਾਰਾਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਇਕੱਠ ਨੂੰ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ 11 ਅਗਸਤ ਨੂੰ ਡੀ ਸੀ ਦਫਤਰ ਤਰਨ ਤਾਰਨ ਵਿਖੇ ਪਰਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਪਿਸ਼ੌਰਾ ਸਿੰਘ ਢੋਟੀਆਂ, ਪ੍ਰਧਾਨ ਰਵਿੰਦਰ ਸਿੰਘ, ਜਗਦੀਪ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੋਧ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ ਫੈਲੋਕੇ, ਲਛਮਣ ਸਿੰਘ, ਨਿੰਦਰ ਸਿੰਘ ਤੁੜ, ਅਮਰਜੀਤ ਸਿੰਘ, ਬਲਰਾਜ ਸਿੰਘ ਤੁੜ ਆਦਿ ਹਾਜ਼ਰ ਸਨ।
ਅੰਮ੍ਰਿਤਸਰ : ਅਟਾਰੀ ਅਤੇ ਖਾਸਾ ਇਲਾਕੇ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪੰਜਾਬ ਸਰਕਾਰ ਵੱਲੋਂ ਹਾਲ ਦੇ ਦਿਨਾਂ ਵਿੱਚ ਪਾਸ ਕੀਤੇ ਜਮਹੂਰੀਅਤ ਵਿਰੁੱਧ ਕਾਲੇ ਕਾਨੂੰਨ ਦੇ ਪੁਤਲੇ ਫੂਕੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਪਿੱਟ-ਸਿਆਪਾ ਕੀਤਾ। ਇਨ੍ਹਾਂ ਅਰਥੀ-ਫੂਕ ਮੁਜ਼ਾਹਰਿਆਂ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਗੁਰਬਿੰਦਰ ਸਿੰਘ ਭਰੋਵਾਲ, ਮੇਜਰ ਸਿੰਘ ਕਸੇਲ ਤੇ ਜਮਹੂਰੀ ਕਿਸਾਨ ਸਭਾ ਦੇ ਬਾਬਾ ਅਰਜਨ ਸਿੰਘ ਨਗਰ ਮਾਨ ਸਿੰਘ ਮੁਹਾਵੇ ਨੇ ਸਾਂਝੇ ਤੌਰ 'ਤੇ ਕੀਤੀ। ਪੁਤਲੇ ਫੂਕਣ ਤੋਂ ਪਹਿਲਾਂ ਹੋਏ ਇਕੱਠ ਨੂੰ ਰਤਨ ਸਿੰਘ ਰੰਧਾਵਾ, ਰਾਜਬਲਬੀਰ ਸਿੰਘ ਵੀਰਮ, ਗੁਰਬਿੰਦਰ ਸਿੰਘ ਭਰੋਵਾਲ ਅਤੇ ਮੇਜਰ ਸਿੰਘ ਕਸੇਲ ਨੇ ਸੰਬੋਧਨ ਕੀਤਾ। ਉਪਰੋਕਤ ਆਗੂਆਂ ਤੋਂ ਇਲਾਵਾ ਸੁਖਦੇਵ ਸਿੰਘ ਹਵੇਲੀਆਂ, ਜੋਗਾ ਸਿੰਘ ਕਾਹਰੇ, ਬੂਟਾ ਸਿੰਘ, ਉਤਮ ਸਿੰਘ ਧਨੋਆ ਰਿਟਾਇਰ ਏ ਡੀ ਸੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਝਬਾਲ : ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੂਬਾਈ ਸੱਦੇ 'ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਸਿੰਘ ਰਸੂਲਪੁਰ, ਗੁਰਦਵੇਲ ਸਿੰਘ ਚੀਮਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਦੀਪ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡ ਚੀਮਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਇਕੱਤਰ ਮਜ਼ਦੂਰਾਂ-ਕਿਸਾਨਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਢਿੱਲੋਂ, ਜਮਹੂਰੀ ਕਿਸਾਨ ਸਭਾ ਤਹਿਸੀਲ ਪ੍ਰਧਾਨ ਹਰਦੀਪ ਸਿਘ ਰਸੂਲਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਸੁਖਦੇਵ ਸਿੰਘ ਚੀਮਾ, ਸਤਨਾਮ ਸਿੰਘ ਰਸੂਲਪੁਰ, ਨਿਰਮਲ ਸਿੰਘ ਚੀਮਾ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।
ਧਾਰੀਵਾਲ : ਸਥਾਨਕ ਮਿੱਲ ਗਰਾਉਂਡ ਧਾਰੀਵਾਲ ਵਿਖੇઠ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨઠ-ਰੋਕੂ ਕਾਲੇ ਕਾਨੂੰਨ ਵਿਰੋਧੀ ਐਕਸ਼ਨ ਕਮੇਟੀઠ ਪੰਜਾਬ ਦੇ ਸੱਦੇ 'ਤੇ ਸਰਵ ਸਾਥੀ ਬਾਗ ਰਾਜ ਸੰਧਵਾਂ ਸੀਟੂ, ਸੁਖਦੇਵ ਬਿੱਟਾ ਇਫਟੂ, ਗੁਰਮੱਖ ਸਿੰਘ ਪਹਿਰਾ ਟੀ.ਐਸ.ਯੂ., ਤਰਲੋਕ ਸਿੰਘ ਏਕਟੂ, ਦਰਸ਼ਨ ਸਿੰਘ ਜਮਹੂਰੀ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ।ઠ ਰੈਲੀ ਨੂੰ ਜਸਵੰਤ ਸਿੰਘ ਬੁੱਟਰ ਸੂਬਾ ਆਗੂ ਸੀਟੂ, ਅਮਰੀਕ ਸਿੰਘ ਮੰਡਲ ਪ੍ਰਧਾਨ ਟੀ.ਐਸ.ਯੂ., ਅਜੀਤ ਸਿੰਘ ਜਮਹੂਰੀ ਕਿਸਾਨ ਸਭਾ ਨੇ ਸੰਬੋਧਨ ਕੀਤਾ। ਇਸ ਮੌਕੇ ਰਾਜ ਕੁਮਾਰઠ ਪੰਡੋਰੀ ਪੇਡੂ ਮਜਦੂਰ ਯੂਨੀਅਨ, ਵਿਜੇ ਕੁਮਾਰ ਸੋਹਲ, ਕਾਮਰੇਡ ਜੋਗਿੰਦਰ ਸਿੰਘ ਲੇਹਲ, ਤਰਲੋਕ ਚੰਦ ਏਕਟੂ, ਰਕੇਸ਼ ਅਠਵਾਲ, ਪਿਆਰਾ ਸਿੰਘ , ਪ.ਸ.ਸ ਫ਼. ਦੇ ਕੁਲਦੀਪ ਸਿੰਘ ਪੂਰੇਵਾਲ , ਪ੍ਰੇਮ ਮਸੀਹ ਸੋਨਾ ਸੂਬਾ ਆਗੂ ਇਫਟੂ, ਬੀਬੀ ਰਾਜ ਸੰਘਰ, ਗੁਰਮੁੱਖ ਸਿੰਘ ਪਹਿਰਾ ਆਦਿ ਹਾਜ਼ਰ ਸਨ। ਰੈਲੀ ਉਪਰੰਤ ਜਥੇਬੰਦੀਆਂ ਨੇ ਨਰਿਹ ਵਾਲੇ ਪੁਲ ਦੇ ਨਜ਼ਦੀਕ ਸਰਕਾਰ ਦਾ ਪੁਤਲਾ ਫੂਕਿਆ।
ਜੰਡਿਆਲਾ ਮੰਜਕੀ : ਸਰਕਾਰੀ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2014 ਨੂੰ ਰੱਦ ਕਰਵਾਉਣ ਲਈ ਕਾਲੇ ਕਾਨੂੰਨ ਵਿਰੋਧੀ ਸਾਂਝੇ ਮੰਚ ਵੱਲੋਂ ਪਿੰਡ ਜੰਡਿਆਲਾ ਦੇ ਬਾਜ਼ਾਰਾਂ ਵਿੱਚ ਰੋਹ ਭਰਪੂਰ ਮਾਰਚ ਕਰਨ ਉਪਰੰਤ ਜਲੰਧਰ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਮੱਖਣ ਪੱਲਣ, ਗੁਰਨਾਮ ਸਿੰਘ ਤੱਗੜ, ਚੰਨਣ ਸਿੰਘ ਬੁੱਟਰ, ਮਾਸਟਰ ਸੁਲਿੰਦਰ ਜੌਹਲ, ਮਾ. ਅਮਰਜੀਤ ਸਿੰਘ, ਸੁਖਦੇਵ ਦੱਤ ਬਾਂਕਾ, ਗੁਰਦੇਵ ਸਿੰਘ ਲੰਬੜਦਾਰ, ਕਾਮਰੇਡ ਹੰਸ ਰਾਜ ਪੱਬਵਾਂ, ਰਜਿੰਦਰ ਕੁਮਾਰ ਸਰਪੰਚ, ਰਵੀ ਡੇਵਿਡ, ਸਤਵਿੰਦਰ ਸਿੰਘ, ਅਮਰੀਕ ਸਿੰਘ ਮੰਨਾ, ਸਾਥੀ ਰਾਮ ਕਿਸ਼ਨ, ਨਿਰਮਲ ਤੱਗੜ, ਕਾਮਰੇਡ ਪਰਮਜੀਤ ਰੰਧਾਵਾ ਨੇ ਸੰਬੋਧਨ ਕੀਤਾ।
ਸਾਰੰਗਦੇਵ (ਅਜਨਾਲਾ) : ਕੌਮਾਂਤਰੀ ਸਰਹੱਦ ਨਾਲ ਲਗਦੇ ਅੱਧੀ ਦਰਜਨ ਤੋਂ ਵਧੇਰੇ ਪਿੰਡਾਂ ਵਿਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐੱਮ ਓ) ਦੇ ਕਾਰਕੁਨਾਂ ਨੇ ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿੱਲ-2014 ਨੂੰ ਵਾਪਸ ਕਰਵਾਉਣ ਹਿੱਤ ਜਨਤਕ ਲਾਮਬੰਦੀ ਲਈ ਮਾਰਚ ਕਰਦਿਆਂ ਪਿੰਡ ਸਾਰੰਗਦੇਵ ਤੇ ਖਾਨਵਾਲ ਦੇ ਚੌਰਾਹੇ ਵਿਚ ਕਾਲੇ ਕਾਨੂੰਨਾਂ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਰੋਸ ਮਾਰਚ ਤੇ ਮੁਜ਼ਾਹਰੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ, ਜਗੀਰ ਸਿੰਘ ਲੀਡਰ ਸਾਰੰਗਦੇਵ, ਗੁਰਭੇਜ ਸਿੰਘ ਗ੍ਰੰਥਗੜ੍ਹ, ਸਤਨਾਮ ਸਿੰਘ ਚੱਕਔਲ, ਸਾਬਕਾ ਸਰਪੰਚ ਗੁਰਮੁੱਖ ਸਿੰਘ ਡੱਬਰ, ਸਾਬਕਾ ਸਰਪੰਚ ਫੁੰਮਣ ਸਿੰਘ ਮਾਝੀਮੀਆਂ ਤੇ ਜਥੇ: ਤਸਬੀਰ ਸਿੰਘ ਹਾਸ਼ਮਪੁਰਾ ਨੇ ਕੀਤੀ। ਇਸ ਮੌਕੇ ਬੱਗਾ ਸਿੰਘ ਖਾਨਵਾਲ, ਬੰਂਤਾ ਸਿੰਘ ਸਾਰੰਗਦੇਵ, ਅਮਰੀਕ ਸਿੰਘ, ਕੁਲਵੰਤ ਸਿੰਘ, ਕਾਬਲ ਸਿੰਘ ਸ਼ਾਲੀਵਾਲ, ਗੁਰਭੇਜ ਸਿੰਘ ਮਾਝੀਮਿਆਂ, ਗੁਰਭੇਜ ਸਿੰਘ ਗ੍ਰੰਥਗੜ੍ਹ, ਖਜ਼ਾਨ ਸਿੰਘ ਸਾਰੰਗਦੇਵ, ਬਾਬਾ ਬੰਦਾ ਸਿੰਘ, ਸੂਰਤਾ ਸਿੰਘ ਡੱਲਾ, ਦਲਬੀਰ ਸਿੰਘ ਬੱਲੜਵਾਲ, ਸ਼ਿੰਗਾਰਾ ਸਿੰਘ, ਸਾਹਿਬ ਸਿੰਘ ਤੇ ਨਵਤੇਜ ਸਿੰਘ ਗ੍ਰੰਥਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪੂੰਗਾ (ਅਜਨਾਲਾ) : ਜਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਦੇ ਕਾਰਕੁਨਾਂ ਤੇ ਆਗੂਆਂ ਨੇ ਮੀਂਹ ਦੀ ਕਿਣਮਿਣ 'ਚ ਡੇਢ ਦਰਜਨ ਪਿੰਡਾਂ 'ਚ ਰੋਸ ਮਾਰਚ ਕਰਨ ਉਪਰੰਤ ਅੱਡਾ ਪੂੰਗਾ ਵਿਖੇ ਰੋਸ ਰੈਲੀ ਕੀਤੀ ਤੇ ਕਾਲੇ ਕਾਨੂੰਨਾਂ ਤੇ ਪੰਜਾਬ ਸਰਕਾਰ ਦਾ ਅਰਥੀ-ਫੂਕ ਮੁਜ਼ਾਹਰਾ ਕੀਤਾ।
ਰੋਸ ਮਾਰਚ, ਰੈਲੀ ਤੇ ਅਰਥੀ ਫੂਕ ਮੁਜ਼ਾਹਰੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜ਼ੋਰਾ ਸਿੰਘ ਅਵਾਣ, ਦਿਹਾਤੀ ਮਜ਼ਦੂਰ ਸਭਾ ਆਗੂ ਜਸਬੀਰ ਸਿੰਘ ਜਸਰਾਊਰ, ਕਾਬਲ ਸਿੰਘ ਸ਼ਾਲੀਵਾਲ, ਜਗੀਰ ਸਿੰਘ ਲੀਡਰ, ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਦੇ ਆਗੂ ਗੁਰਭੇਜ ਸਿੰਘ ਮਾਝੀਮਿਆਂ ਤੇ ਗੁਰਪਾਲ ਸਿੰਘ ਸੈਦਪੁਰ ਕਰ ਰਹੇ ਸਨ, ਜਦੋਂਕਿ ਜਥੇ: ਤਸਬੀਰ ਸਿੰਘ ਹਾਸ਼ਮਪੁਰਾ, ਬਲਕਾਰ ਸਿੰਘ ਗੁੱਲਗੜ, ਪ੍ਰੀਤਮ ਸਿੰਘ ਟਿਨਾਣਾ, ਨਾਨਕ ਸਿੰਘ ਪੂੰਗਾ, ਸ਼ਿੰਦਾ ਸਿੰਘ ਕੋਟਲਾ ਸੁਰਾਜ, ਜੱਗਾ ਸਿੰਘ ਡੱਲਾ, ਲਖਬੀਰ ਸਿੰਘ ਕਾਲਾ ਤਲਵੰਡੀ, ਪੂਰਨ ਸਿੰਘ ਚੱਕ ਡੋਗਰਾਂ, ਹਰਜਿੰਦਰ ਸਿੰਘ ਅਵਾਣ ਤੇ ਕਾਲਾ ਮਸੀਹ ਆਦਿ ਆਗੂ ਮੌਜੂਦ ਸਨ।
ਨੂਰਪੁਰ ਬੇਦੀ : ਸਮਾਜ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਦਿਆਂ ਪੰਜਾਬ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਜਮਹੂਰੀਅਤ ਦਾ ਗਲਾ ਘੁਟਦਿਆਂ, ਲੋਕਾਂ ਦੇ ਵਿਚਾਰਾਂ ਤੇ ਆਜ਼ਾਦੀ ਦੇ ਹੱਕ 'ਤੇ ਡਾਕਾ ਮਾਰਨ ਲਈ 'ਕਾਲਾ ਕਾਨੂੰਨ' ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਪਾਸ ਕਰ ਦਿੱਤਾ ਹੈ, ਜਿਸ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਕਿਰਤੀ ਲੋਕਾਂ ਨਾਲ ਸ਼ਾਮਲ ਹੁੰਦਿਆਂ ਬਲਾਕ ਨੂਰਪੁਰ ਬੇਦੀ ਵਿਖੇ ਕਾਲੇ ਕਾਨੂੰਨ ਦਾ ਅਰਥੀ-ਫੂਕ ਮੁਜ਼ਾਹਰਾ ਕੀਤਾ ਗਿਆ। ਸਥਾਨਕ ਰੈਸਟ ਹਾਊਸ ਵਿਚ ਮੀਟਿੰਗ ਤੋਂ ਬਾਅਦ ਨੂਰਪੁਰ ਬੇਦੀ-ਰੂਪਨਗਰ ਮੁੱਖ ਸੜਕ 'ਤੇ ਮੋਹਣ ਸਿੰਘ ਧਮਾਣਾ, ਵੇਦਪ੍ਰਕਾਸ਼, ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਮਜ਼ਦੂਰਾਂ-ਮੁਲਾਜ਼ਮਾਂ ਤੇ ਕਿਸਾਨਾਂ ਨੇ ਕਾਲੇ ਕਾਨੂੰਨ ਦਾ ਵਿਰੋਧ ਕਰਦਿਆਂ ਕਾਲੇ ਕਾਨੂੰਨ ਦੀ ਅਰਥੀ ਫੂਕੀ ਅਤੇ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਨਿਰੰਜਨ ਸਿੰਘ ਲਾਲਪੁਰ, ਕਲਦੀਪ ਸਿੰਘ, ਕਰਮ ਸਿੰਘ, ਸੱਤਪਾਲ, ਸੰਜੀਵ ਕੁਮਾਰ ਮੋਠਾਪੁਰ, ਛੋਟੂ ਰਾਮ, ਲਖਵਿੰਦਰ ਸਿੰਘ, ਜਸਪਾਲ, ਰਾਜ ਕੁਮਾਰ, ਰਵੀ ਕਾਂਤ, ਅਵਤਾਰ ਸਿੰਘ, ਰਾਮ ਲੁਭਾਇਆ, ਜਸਵਿੰਦਰ ਪਾਲ ਅਤੇ ਸਮੂਹ ਆਗੂ ਹਾਜ਼ਰ ਸਨ ।
ਗੜ੍ਹਸ਼ੰਕਰ : ਜੇ.ਪੀ.ਐਮ.ਓ. ਬਲਾਕ ਗੜ੍ਹਸ਼ੰਕਰ ਵਲੋਂ ਦਾਣਾ ਮੰਡੀ ਗੜਸ਼ੰਕਰ ਵਿਖੇ ਕਾਲੇ ਕਾਨੂੰਨ ਵਿਰੁੱਧ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੋਂ ਇਲਾਵਾ ਰਾਮਜੀਦਾਸ ਚੌਹਾਨ, ਮੱਖਣ ਸਿੰਘ ਵਾਹਿਦਪੁਰੀ, ਬਲਵੰਤ ਰਾਮ, ਸੁੱਚਾ ਸਿੰਘ ਸਤਨੌਰ, ਨਿਰਭੈਅ ਸਿੰਘ, ਸ਼ਿੰਗਾਰਾ ਰਾਮ, ਹਰਪਾਲ ਕੌਰ, ਕਿਰਨਾ, ਗੋਪਾਲ ਦਾਸ ਮਲਹੋਤਰਾ ਆਦਿ ਨੇ ਸੰਬੋਧਨ ਕੀਤਾ। ਇਸ ਉਪਰੰਤ ਮੇਨ ਰੋਡ 'ਤੇ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਮਾਹਿਲਪੁਰ : ਫਗਵਾੜਾ ਰੋਡ ਮਾਹਿਲਪੁਰ ਵਿਖੇ ਕਾਲੇ ਕਾਨੂੰਨ ਵਿਰੁੱਧ ਜੇ.ਪੀ.ਐਮ.ਓ. ਵਲੋਂ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਨੂੰ ਸਰਵਸਾਥੀ ਪ੍ਰਿੰਸੀਪਲ ਪਿਆਰਾ ਸਿੰਘ, ਸੱਤਪਾਲ ਲੱਠ, ਸੂਰਜ ਪ੍ਰਕਾਸ਼, ਮੱਖਣ ਸਿੰਘ ਲੰਗੇਰੀ, ਜੀਤ ਸਿੰਘ, ਅਮਰਜੀਤ ਕੁਮਾਰ, ਮਲਕੀਤ ਸਿੰਘ, ਮਨੋਹਰ ਲਾਲ, ਹਰਵਿੰਦਰ ਸਿੰਘ ਅਤੇ ਬਲਵੀਰ ਸਿੰਘ ਬਿਜਲੀ ਬੋਰਡ ਆਗੂਆਂ ਨੇ ਸੰਬੋਧਨ ਕੀਤਾ। ਇਸ ਉਪਰੰਤ ਸ਼ਹਿਰ ਵਿਚ ਮਾਰਚ ਕਰਕੇ ਮੇਨ ਚੌਂਕ ਵਿਚ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਬੁੱਲ੍ਹੋਵਾਲ : ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚੇ ਵਲੋਂ ਕਸਬਾ ਬੁਲ੍ਹੋਵਾਲ ਵਿਖੇ ਕਾਲੇ ਕਾਨੂੰਨ ਵਿਰੁੱਧ ਰੈਲੀ ਕੀਤੀ ਗਈ। ਇਸ ਰੈਲੀ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ, ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਤੇਜ ਪਾਲ, ਸਿੱਖਿਆ ਬਚਾਓ ਮੰਚ ਆਗੂ ਲਖਵਿੰਦਰ ਸਿੰਘ, ਬਿਜਲੀ ਬੋਰਡ ਆਗੂ ਸੁਖਦੇਵ ਸਿੰਘ ਧਾਮੀ, ਜੇ.ਪੀ.ਐਮ.ਓ. ਆਗੂ ਡਾ. ਤਰਲੋਚਨ ਸਿੰਘ, ਪ.ਸ.ਸ.ਫ. ਆਗੂ ਇੰਦਰਜੀਤ ਵਿਰਦੀ, ਸੁਖਦੇਵ ਜਾਜਾ, ਮਨਜੀਤ ਸਿੰਘ ਬਾਜਵਾ, ਹਰਜਾਪ ਸਿੰਘ, ਦਵਿੰਦਰ ਸਹੋਤਾ, ਆਸ਼ਾ ਵਰਕਰ ਯੂਨੀਅਨ ਆਗੂ ਸਤਵਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਉਪਰੰਤ ਬਾਈਪਾਸ ਚੌਕ ਵਿਚ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਦਸੂਹਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪਾਂਡਵ ਤਲਾਅ ਵਿਖੇ ਕਾਲੇ ਕਾਨੂੰਨ ਦੇ ਵਿਰੁੱਧ ਰੈਲੀ ਕੀਤੀ ਗਈ ਜਿਸ ਨੂੰ ਪੈਨਸ਼ਨਰ ਆਗੂ ਕੇਸਰ ਸਿੰਘ ਬੰਸੀਆ, ਧਰਮਪਾਲ ਸਿੰਘ, ਜੰਗਲਾਤ ਆਗੂ ਬਖਸ਼ੀਸ਼ ਸਿੰਘ ਬੱਧਣ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ, ਪ.ਸ.ਸ.ਫ. ਆਗੂ ਤਰਲੋਚਨ ਸਿੰਘ, ਅਸ਼ੋਕ ਕੁਮਾਰ, ਬਲਜੀਤ ਕੌਸ਼ਲ, ਸੁਖਦੇਵ ਜਾਜਾ ਅਤੇ ਹਰਕੰਵਲ ਸਿੰਘ ਨੇ ਸੰਬੋਧਨ ਕੀਤਾ ਅਤੇ ਚੌਂਕ ਵਿਚ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਟਾਂਡਾ : ਕਾਲੇ ਕਾਨੂੰਨ ਵਿਰੋਧੀ ਸਾਂਝਾ ਮੋਰਚੇ ਬਲਾਕ ਟਾਂਡਾ ਵਲੋਂ ਬੀ.ਡੀ.ਓ. ਦਫਤਰ ਟਾਂਡਾ ਵਿਖੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਖੈਰੜ, ਅਜੀਬ ਦਿਵੇਦੀ, ਸੁਖਦੇਵ ਜਾਜਾ, ਗੁਰਮੀਤ ਸਿੰਘ, ਸੁਖਦੇਵ ਰਾਜ, ਤਰਲੋਚਨ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਸ਼ਿਵ ਕੁਮਾਰ, ਪਰਮਿੰਦਰ ਸਿੰਘ, ਪਰਮਜੀਤ ਕੌਰ, ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਉਪਰੰਤ ਸਿਵਲ ਹਸਪਤਾਲ ਚੌਕ ਵਿਖੇ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਤਲਵਾੜਾ : ਜਾਇਦਾਦ ਨੁਕਸਾਨ ਰੋਕੂ ਬਿੱਲ 2014 ਦੇ ਵਿਰੁੱਧ ਜੇ.ਪੀ.ਐਮ.ਓ. ਬਲਾਕ ਤਲਵਾੜਾ ਵਲੋਂ ਸਬਜੀ ਮੰਡੀ ਚੌਂਕ ਵਿਚ ਰੈਲੀ ਕੀਤੀ ਗਈ। ਜਿਸਨੂੰ ਜੀ.ਟੀ.ਯੂ. ਦੇ ਸੂਬਾਈ ਜਨਰਲ ਸਕੱਤਰ ਸ਼ਿਵ ਕੁਮਾਰ, ਪੈਨਸ਼ਨਰ ਆਗੂ ਗਿਆਨ ਸਿੰਘ ਗੁਪਤਾ, ਕਰਤਾਰ ਸਿੰਘ, ਉਤਮ ਸਿੰਘ, ਪ.ਸ.ਸ.ਫ. ਆਗੂ ਰਾਜੀਵ ਕੁਮਾਰ, ਮੁਲਖ ਰਾਜ, ਜਸਵੀਰ ਸਿੰਘ, ਵਰਿੰਦਰ ਵਿੱਕੀ, ਦਵਿੰਦਰ ਸਿੰਘ, ਸੀਟੂ ਆਗੂ ਸ਼ਮਸ਼ੇਰ ਸਿੰਘ, ਦੇਸ਼ ਭਗਤ ਕਮੇਟੀ ਦੇ ਦੀਪਕ ਜਰਿਆਲ, ਐਸ.ਸੀ.ਬੀ.ਸੀ.ਯੂਨੀਅਨ ਆਗੂ ਬਿਸ਼ਨ ਦਾਸ, ਬੀ.ਬੀ.ਐਮ.ਬੀ. ਆਗੂ ਹਰਭਜਨ ਸਿੰਘ ਅਤੇ ਕਾਮਰੇਡ ਖੁਸ਼ੀ ਰਾਮ ਨੇ ਸੰਬੋਧਨ ਕੀਤਾ। ਇਸ ਉਪਰੰਤ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਹਰਿਆਣਾ : ਕਸਬਾ ਹਰਿਆਣਾ ਵਿਖੇ ਜੇ.ਪੀ.ਐਮ.ਓ. ਵਲੋਂ ਕਾਲੇ ਕਾਨੂੰਨ ਵਿਰੁੱਧ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਖੈਰੜ, ਦਿਹਾਤੀ ਮਜ਼ਦੂਰ ਸਭਾ, ਗੰਗਾ ਪ੍ਰਸ਼ਾਦ ਨਿਰਮਾਣ ਮਜ਼ਦੂਰ ਯੂਨੀਅਨ, ਹੈਡਮਾਸਟਰ ਅਮਰੀਕ ਸਿੰਘ ਜਮਹੂਰੀ ਕਿਸਾਨ ਸਭਾ, ਅਜੀਬ ਦਿਵੇਦੀ ਈ.ਟੀ.ਟੀ. ਯੂਨੀਅਨ, ਡਾ. ਤੇਜਪਾਲ ਜਮਹੂਰੀ ਅਧਿਕਾਰ ਸਭਾ ਅਤੇ ਪ.ਸ.ਸ.ਫ. ਆਗੂ ਮਨਜੀਤ ਸਿੰਘ ਸੈਣੀ, ਤਰਸੇਮ ਸਿੰਘ, ਪ੍ਰਿੰਸੀਪਲ ਹਰਜੀਤ ਸਿੰਘ, ਸੁਖਦੇਵ ਸਿੰਘ ਢਿਲੋਂ ਆਦਿ ਨੇ ਸੰਬੋਧਨ ਕੀਤਾ ਅਤੇ ਸਬ ਅੱਡਾ ਹਰਿਆਣਾ ਵਿਖੇ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਮੁਕੇਰੀਆਂ : ਕਾਲੇ ਕਾਨੂੰਨ ਵਿਰੁੱਧ ਬਲਾਕ ਮੁਕੇਰੀਆਂ ਵਲੋਂ ਜੇ.ਪੀ.ਐਮ.ਓ. ਦੇ ਝੰਡੇ ਹੇਠ ਰੋਸ ਰੈਲੀ ਕੀਤੀ ਗਈ ਇਸ ਮੌਕੇ ਅਮਰਜੀਤ ਸਿੰਘ ਕਾਨੂੰਗੋ, ਸੂਬਾ ਸਿੰਘ, ਪਿਆਰਾ ਸਿੰਘ ਪਰਖ, ਜਸਵੰਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਤਲਵਾੜਾ ਚੌਕ ਵਿਚ ਕਾਲੇ ਕਾਨੂੰਨ ਦੀ ਅਰਥੀ ਫੂਕੀ ਗਈ।
ਪੰਡੋਰੀ ਗੋਲਾ (ਤਰਨਤਾਰਨ) ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ 'ਤੇ ਕਾਲੇ ਕਾਨੂੰਨਾਂ ਖਿਲਾਫ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਜਨਵਾਦੀ ਇਸਤਰੀ ਸਭਾ ਵਲੋਂ ਪੰਡੋਰੀ ਗੋਲਾ (ਤਰਨਤਾਰਨ) 'ਚ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਦਿਆਲ ਸਿੰਘ ਪੰਡੋਰੀ ਗੋਲਾ ਨੇ ਸੰਬੋਧਨ ਕੀਤਾ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਲਬੀਰ ਸਿੰਘ ਤੋਂ ਇਲਾਵਾ ਗੁਲਜਾਰ ਸਿੰਘ ਪੰਡੋਰੀ, ਕਸ਼ਮੀਰ ਸਿੰਘ, ਰਣਜੀਤ ਕੌਰ, ਜਗੀਰ ਕੌਰ, ਗੁਰਮੀਤ ਸਿੰਘ, ਬਲਕਾਰ ਸਿੰਘ, ਭਗਤ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਨਥਾਣਾ (ਬਠਿੰਡਾ) : ਪੰਜਾਬ ਦੀਆਂ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਸੱਦੇ ਨੂੰ ਲਾਗੂ ਕਰਦਿਆਂ 6 ਅਗਸਤ ਨੂੰ ਮੰਚ ਨਾਲ ਸਬੰਧਤ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸਥਾਨਕ ਕਸਬੇ ਵਿਚ ''ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿੱਲ 2014'' ਨੂੰ ਬਨਾਉਣ ਵਾਲੀ ਜਮਹੂਰੀਅਤ ਦੋਖੀ ਸਰਕਾਰਾਂ ਦੀ ਅਰਥੀ ਸਾੜੀ। ਇਸ ਮੌਕੇ ਹੋਈ ਰੈਲੀ ਨੂੰ ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਨਥਾਣਾ, ਸੁਰਜੀਤ ਸਿੰਘ ਪ੍ਰੇਮੀ, ਲਛਮਣ ਸਿੰਘ ਭੁੱਲਰ, ਸੰਪੂਰਨ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਕੂਕਾ ਸਿੰਘ ਰੁਪਾਣਾ, ਬੰਤ ਸਿੰਘ ਸੰਗਾ, ਮੱਖਣ ਸਿੰਘ ਪੂਹਲੀ, ਟੀ.ਐਸ.ਯੂ. ਥਰਮਲ ਬਠਿੰਡਾ ਦੇ ਸੱਤਪਾਲ ਗੋਇਲ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਰੈਲੀ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਮੰਚ ਦੇ ਘੇਰੇ ਤੋਂ ਬਾਹਰ ਰਹਿ ਗਈਆਂ ਸਾਰੀਆਂ ਇਨਸਾਫ ਪਸੰਦ, ਪ੍ਰਗਤੀਸ਼ੀਲ-ਸੰਘਰਸ਼ਸ਼ੀਲ ਧਿਰਾਂ ਨੂੰ ਰੋਸ ਐਕਸ਼ਨਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਅਬੋਹਰ : 'ਕਾਲਾ ਕਾਨੂੰਨ ਵਿਰੋਧੀ ਮੋਰਚਾ' ਦੇ ਸੱਦੇ 'ਤੇ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਕਮੇਟੀ ਅਬੋਹਰ ਵਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਲੋਕ ਲਹਿਰ ਨੂੰ ਦਬਾਉਣ ਵਾਸਤੇ ਅਤੇ ਜਨਤਕ ਜਥੇਬੰਦੀਆਂ ਜੋ ਲੋਕਾਂ ਦੀ ਅਗਵਾਈ ਕਰਦੀਆਂ ਹਨ ਉਹਨਾਂ ਦੀ ਭਾਰਤ ਦੇ ਸੰਵਿਧਾਨ ਮੁਤਾਬਕ ਮਿਲੀ ਆਜ਼ਾਦੀ 'ਤੇ ਐਮਰਜੈਂਸੀ ਵਰਗੀ ਰੋਕ ਲਾਈ ਜਾ ਰਹੀ ਹੈ। ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਜਦਕਿ ਹਾਲਤ ਇਹ ਹੈ ਕਿ ਅੱਜ ਵੀ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਪਲਾਟ, ਮਨਰੇਗਾ ਅੰਦਰ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦੇਣ, ਦਿਹਾੜੀ 350 ਰੁਪਏ ਕਰਨ, ਸਿਹਤ ਸਹੂਲਤਾਂ ਲਈ, ਸ਼ਗਨ ਸਕੀਮਾਂ ਅੰਦਰ ਘਪਲੇਬਾਜ਼ੀ ਵਿਰੁੱਧ ਪੀਣ ਵਾਲਾ ਸਾਫ ਪਾਣੀ ਲਈ ਵੱਧ ਰਹੀ ਲਗਾਤਾਰ ਮਹਿੰਗਾਈ ਵਿਰੁੱਧ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਵੀ ਪ੍ਰਾਪਤ ਨਹੀਂ ਹੋ ਰਹੀਆਂ। ਇਸ ਮੁਜ਼ਾਹਰੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜੱਗਾ ਸਿੰਘ ਖੂਈਆਂ ਸਰਵਰ, ਤਹਿਸੀਲ ਸੈਕਟਰੀ ਗੁਰਮੇਜ ਲਾਲ ਗੇਜੀ, ਮੈਂਬਰ ਵਿਨੋਦ ਕੁਮਾਰ, ਪ੍ਰੀਤਮ ਸਿੰਘ, ਵੀਰਾਂ ਬਾਈ, ਪਾਰਬਤੀ ਦੇਵੀ ਅਤੇ ਜਮਹੂਰੀ ਕਿਸਾਨ ਸਭਾ ਦੇ ਸਾਥੀ ਜੈਮਲ ਰਾਮ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕੀਤਾ।
ਨਕੋਦਰ : ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਰੱਦ ਕਰਵਾਉਣ ਲਈ ਨਕੋਦਰ ਵਿਖੇ ਵੱਖ ਵੱਖ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਪੰਜਾਬ ਦੀ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਜਮਹੂਰੀ ਕਿਸਾਨ ਸਭਾ ਦੇ ਗੁਰਨਾਮ ਸਿੰਘ ਸੰਘੇੜਾ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ ਅਤੇ ਸ਼ਲਿੰਦਰ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ।
ਗੁਰਾਇਆ : ਸਰਕਾਰੀ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਰੱਦ ਕਰਵਾਉਣ ਲਈ 'ਕਾਲੇ ਕਾਨੂੰਨ ਵਿਰੋਧੀ ਸਾਂਝੇ ਮੰਚ' ਵਲੋਂ 8 ਅਗਸਤ ਨੂੰ ਗੁਰਾਇਆ ਦੇ ਮੁੱਖ ਚੌਰਾਹੇ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਰਾਹੀਂ ਮਿਲੇ ਆਪਣੀ ਗੱਲ ਕਹਿਣ ਦੇ ਹੱਕ ਨੂੰ ਦਬਾਉਣ ਲਈ ਅੰਗਰੇਜ਼ੀ ਹਕੂਮਤ ਵਰਗਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਜਿਸਨੂੰ ਤੁਰੰਤ ਰੱਦ ਕੀਤਾ ਜਾਵੇ।
ਦਿਹਾਤੀ ਮਜ਼ਦੂਰ ਸਭਾ ਵਲੋਂ ਪਰਮਜੀਤ ਰੰਧਾਵਾ, ਬਨਾਰਸੀ ਦਾਸ ਘੁੜਕਾ, ਗੁਰਨਾਮ ਸਿੰਘ ਫਲਪੋਤਾ, ਸੁੱਖ ਰਾਮ, ਸ਼ਿੰਗਾਰਾ ਰਾਮ, ਪਰਮਜੀਤ, ਕੁਲਦੀਪ ਸੂਰਜਾ, ਹਰਦੇਵ ਸਿੰਘ ਘੁੜਕਾ, ਤੀਰਥ ਸਿੰਘ ਬਾਸੀ, ਤਾਰਾ ਸਿੰਘ, ਰਾਕੇਸ਼ ਕੁਮਾਰ ਪਾਂਡੇ, ਕਿਰਤੀ ਕਿਸਾਨ ਯੂਨੀਅਨ ਵਲੋਂ ਨਿਰਮਲ ਸਿੰਘ, ਸੰਤੋਖ ਸਿੰਘ ਤੱਗੜ, ਹਰਭਜਨ ਸਰਗੁੰਦੀ, ਬਿੱਲਾ ਰਾਜਗੋਮਾਲ, ਬਲਬੀਰ ਰੰਧਾਵਾ ਅਤੇ ਤਰਸੇਮ ਘੁੜਕਾ ਨੇ ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕੀਤਾ।
11 ਅਗਸਤ ਨੂੰ ਡੀਸੀ ਦਫਤਰਾਂ ਸਾਹਮਣੇ ਧਰਨੇ
ਬਠਿੰਡਾ : 'ਕਾਲ਼ੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ' ਦੇ ਸੱਦੇ 'ਤੇ ਬਠਿੰਡਾ ਦਾਣਾ ਮੰਡੀ ਵਿੱਚ ਹੋਣ ਵਾਲੇ ਸਾਂਝੇ ਇਕੱਠ ਤੇ ਪੁਲਸੀ ਰੋਕਾਂ ਮੜ੍ਹੇ ਹੋਣ ਦੇ ਬਾਵਜੂਦ ਅਤੇ ਗ੍ਰਿਫਤਾਰੀਆਂ ਦੇ ਬਾਵਜੂਦ ਸ਼ਹਿਰ ਅੰਦਰ ਮਿੰਨੀ ਸਕੱਤਰੇਤ ਨੇੜੇ ਪਾਵਰ ਹਾਊਸ ਰੋਡ 'ਤੇ ਰੋਸ ਮਾਰਚ ਕੀਤਾ ਗਿਆ ਤੇ 'ਨਿੱਜੀ ਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ' ਵਾਪਸ ਲੈਣ ਦੀ ਮੰਗ ਕੀਤੀ ਗਈ। ਪੰਜਾਬ ਭਰ ਵਿੱਚ ਡੀ.ਸੀ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਦੇ ਸੱਦੇ ਤਹਿਤ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਇਕੱਤਰ ਹੋਣ ਆ ਰਹੇ ਵੱਖੋ-ਵੱਖਰੀਆਂ ਜਥੇਬੰਦੀਆਂ ਦੇ ਸੈਂਕੜੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨઠ ਤੇ ਔਰਤ ਕਾਰਕੁਨਾਂ ਨੂੰ ਬਠਿੰਡਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਲੱਗਭੱਗ ਦੋ ਢਾਈ ਸੌ ਦੇ ਕਰੀਬ ਵਰਕਰ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਵਿੱਚ 150 ਦੇ ਕਰੀਬ ਸ਼ਹਿਰ ਨੇੜਲੇ ਪਿੰਡ ਭੁੱਚੋ ਖੁਰਦ, 60 ਦੇ ਕਰੀਬ ਬਠਿੰਡਾ ਸ਼ਹਿਰ 'ਚੋਂ ਤੇ 10 ਦੇ ਕਰੀਬ ਜੱਸੀ ਪੌ ਵਾਲੀ ਕੋਲੋਂ ਗ੍ਰਿਫਤਾਰ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਵਿੱਚ 30 ਦੇ ਕਰੀਬ ਔਰਤਾਂ ਵੀ ਸ਼ਾਮਲ ਹਨ। 50 ਦੇ ਕਰੀਬ ਸੰਘਰਸ਼ਸ਼ੀਲ ਕਾਰਕੁਨਾਂ ਦੇ ਕਾਫ਼ਲੇ ਵੱਲੋਂ ਪਾਵਰ ਹਾਊਸ ਰੋਡ 'ਤੇ ਰੋਸ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਵੱਲ ਵਧਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ।
ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਦੇ ਅਨੁਸਾਰ ਅੱਜ ਸਮੁੱਚੀਆਂ ਜਥੇਬੰਦੀਆਂ ਦੇ ਕਾਰਕੁਨਾਂ ਨੇ ਬਠਿੰਡਾ ਦਾਣਾ ਮੰਡੀ ਵਿੱਚ ਇਕੱਠੇ ਹੋਣਾ ਸੀ। ਇੱਥੇ ਕਾਨਫਰੰਸ ਕਰਨ ਤੋਂ ਬਾਅਦ ਦਾਣਾ ਮੰਡੀ ਤੋਂ ਚੱਲ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਸੌਂਪਣਾ ਸੀ, ਪਰ ਬਠਿੰਡਾ ਪੁਲਸ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਨੂੰ ਸਵੇਰੇ ਹੀ ਪੁਲਸ ਛਾਉਣੀ ਵਿੱਚ ਬਦਲ ਦਿੱਤਾ ਗਿਆ। ਸਵੇਰੇ ਸਵੱਖਤੇ ਪੰਡਾਲ ਵਿੱਚ ਪਹੁੰਚੇ 20 ਦੇ ਕਰੀਬ ਆਗੂਆਂ ਤੇ ਕਾਰਕੁਨਾਂ ਨੂੰ ਸ਼ਹਿ ਲਾ ਕੇ ਬੈਠੇ ਕਮਾਂਡੋਆਂ ਨੇ ਗ੍ਰਿਫ਼ਤਾਰ ਕਰ ਲਿਆ। ਇਥੋਂ ਗ੍ਰਿਫਤਾਰ ਹੋਏ ਮੁੱਖ ਆਗੂਆਂ 'ਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਹੀਪਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਦਰਸ਼ਨ ਮਾਈਸਰਖਾਨਾ, ਨੌਜਵਾਨ ਭਾਰਤ ਸਭਾ ਦੇ ਅਮਰਜੀਤ ਭੁੱਚੋ ਖੁਰਦ ਆਦਿ ਸ਼ਾਮਲ ਹਨ। ਸ਼ਹਿਰ ਵੱਲ ਆ ਰਹੇ ਕਿਸਾਨਾਂ-ਮਜ਼ਦੂਰਾਂ ਦੇ 150 ਦੇ ਲੱਗਭੱਗ ਕਾਫ਼ਲੇ ਨੂੰ 9 ਕਿ.ਮੀ. ਦੂਰ ਭੁੱਚੋ ਖੁਰਦ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਇਸ ਕਾਫ਼ਲੇ ਵਿੱਚ ਬੀ.ਕੇ.ਯੂ ਉਗਰਾਹਾਂ ਦੀ ਆਗੂ ਪਰਮਜੀਤ ਕੌਰ ਪਿੱਥੋ, ਕਰਮਜੀਤ ਲਹਿਰਾ ਖਾਨਾ, ਹਰਪ੍ਰੀਤ ਕੌਰ ਜੇਠੂਕੇ ਆਦਿ ਆਗੂ ਸ਼ਾਮਲ ਸਨ।
ਜਲੰਧਰ : ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਏ ਜਾ ਰਹੇ 'ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿੱਲ' ਨੂੰ ਸੈਂਕੜੇ ਲੋਕਾਂ ਨੇ ਲੋਕ ਵਿਰੋਧੀ ਕਰਾਰ ਦਿੱਤਾ। ਪੰਜਾਬ ਸਰਕਾਰ ਵੱਲੋਂ ਉਪਰੋਕਤ ਬਿੱਲ ਪਾਸ ਕਰਨ ਖਿਲਾਫ਼ ਅੱਜ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਅਧਾਰਤ ਬਣੇ ''ਕਾਲੇ ਕਾਨੂੰਨਾਂ ਵਿਰੁੱਧੀ ਸਾਂਝੇ ਮੋਰਚੇ'' ਦੇ ਸੱਦੇ 'ਤੇ ਇਥੇ ਭਾਰੀ ਗਿਣਤੀ ਮਜ਼ਦੂਰਾਂ-ਕਿਸਾਨਾਂ ਅਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਹ ਭਰਪੂਰ ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਵੱਲੋਂ ਗੁਰਨਾਮ ਸਿੰਘ ਸੰਘੇੜਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹਰਮੇਸ਼ ਮਾਲੜੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਤਰਸੇਮ ਪੀਟਰ, ਦਿਹਾਤੀ ਮਜ਼ਦੂਰ ਸਭਾ ਵੱਲੋਂ ਦਰਸ਼ਨ ਨਾਹਰ, ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਤੋਖ ਸਿੰਘ ਤੱਗੜ, ਲੋਕ ਮੋਰਚਾ ਪੰਜਾਬ ਵੱਲੋਂ ਗੁਰਮੀਤ ਕੋਟਲੀ, ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਮੋਹਨ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਜਸਵਿੰਦਰ ਢੇਸੀ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਮੰਗਲਜੀਤ ਪੰਡੋਰੀ, ਇਸਤਰੀ ਜਾਗਰਿਤੀ ਮੰਚ ਵੱਲੋਂ ਅਨੀਤਾ ਸੰਧੂ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰ ਯੂਨੀਅਨ ਵੱਲੋਂ ਕਰਨੈਲ ਸੰਧੂ, ਤਰਕਸ਼ੀਲ ਸੁਸਾਇਟੀ ਵੱਲੋਂ ਪਰਮਜੀਤ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਕੁਲਵਿੰਦਰ ਜੋਸਨ, ਸੀਟੂ ਵੱਲੋਂ ਹਰੀਮੁਨੀ ਸਿੰਘ, ਨੌਜਵਾਨ ਭਾਰਤ ਸਭਾ ਵੱਲੋਂ ਕਸ਼ਮੀਰ ਮਡਿਆਲਾ, ਜਮਹੂਰੀ ਅਧਿਕਾਰ ਸਭਾ ਵੱਲੋਂ ਵਿਸ਼ਵਾ ਮਿੱਤਰ ਬੰਮੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
ਫਿਰੋਜ਼ਪੁਰ : ਨਿੱਜੀ ਅਤੇ ਜਨਤਕ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਆਮ ਲੋਕਾਂ ਦੇ ਜਮਹੂਰੀ ਸੰਵਿਧਾਨਕ ਹੱਕਾਂ ਉਪਰ ਡਾਕਾ ਐਲਾਨਦਿਆਂ, ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਕਰਵਾਉਣ ਖਾਤਰ ਜ਼ਿਲ੍ਹਾ ਫਿਰੋਜ਼ਪੁਰ ਹੈੱਡਕੁਆਟਰ ਵਿਖੇ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ ਨੇ ਸਮੂਹਿਕ ਤੌਰ 'ਤੇ ਧਰਨਾ ਦਿੱਤਾ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਮਹਿਮਾ, ਲੋਕ ਸੰਗਰਾਮ ਮੰਚ ਪੰਜਾਬ ਦੇ ਸੂਬਾਈ ਆਗੂ ਰਾਜੇਸ਼ ਮਲਹੋਤਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ, ਸਕੱਤਰ ਬਗੀਚਾ ਸਿੰਘ ਚੱਕ ਨਿਧਾਨਾ, ਤੇਜਾ ਸਿੰਘ ਜਨਰਲ ਸਕੱਤਰ ਬਲਾਕ ਜ਼ੀਰਾ, ਕਰਨੈਲ ਸਿੰਘ ਜਨਰਲ ਸਕੱਤਰ ਖੋਸਾ, ਭਾਰਤੀ ਕਿਸਾਨ ਯੂਨੀਅਨ ਡਕੋਟਾਂ ਦੇ ਆਗੂ ਦਰਸ਼ਨ ਸਿੰਘ ਕੜਮਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੈਲ ਸਿੰਘ ਚੱਪਾ ਅੜਿੱਕੀ ਆਦਿ ਹਾਜ਼ਰ ਸਨ।
ਮੋਗਾ : ਪੰਜਾਬ ਦੀਆਂ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਜਨਤਕ ਜੱਥੇਬੰਦੀਆਂ 'ਤੇ ਅਧਾਰਤ ਕਾਲੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਦੇ ਸੱਦੇ 'ਤੇ ਮੋਗਾ ਜਿਲ੍ਹੇ ਦੀਆਂ 18 ਦੇ ਕਰੀਬ ਜਨਤਕ ਜੱਥੇਬੰਦੀਆਂ ਨੇ ਲੋਕ ਦੋਖੀ ਅਕਾਲੀ-ਭਾਜਪਾ ਹਕੂਮਤ ਵੱਲੋਂ ਵਿਧਾਨ ਸਭਾ 'ਚ ਪਾਸ ਕੀਤੇ ਸਰਕਾਰੀ ਤੇ ਪ੍ਰਾਈਵੇਟ ਜਾਇਦਾਦ ਭੰਨਤੋੜ ਰੋਕੂ ਕਾਨੂੰਨ ਖਿਲਾਫ ਡੀ.ਸੀ ਦਫਤਰ ਅੱਗੇ ਜ਼ੋਰਦਾਰ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ। ਧਰਨੇ ਸਮੇਂ ਹੋਈ ਰੈਲੀ ਨੂੰ ਅਮਰਜੀਤ ਸਿੰਘ ਸੈਦੋਕੇ, ਦਵਿੰਦਰ ਸਿੰਘ ਘਾਲੀ, ਸਿੰਦਰ ਸਿੰਘ ਨੱਥੂਵਾਲਾ, ਬਲਵੰਤ ਸਿੰਘ ਬਾਘਾਪੁਰਾਣਾ, ਸੁਰਜੀਤ ਸਿੰਘ ਕੋਟਲਾ, ਗਿੰਦਰ ਸਿੰਘ ਰੋਡੇ, ਸੂਬਾ ਸਿੰਘ, ਸੁਰਿੰਦਰ ਸਿੰਘ ਮੋਗਾ, ਰਛਪਾਲ ਸਿੰਘ ਡੇਮਰੂ, ਬਲਦੇਵ ਸਿੰਘ ਸਿੰਘਵਾਲਾ, ਬਖਸ਼ੀਸ਼ ਸਿੰਘ ਅਜਾਦ, ਮੰਗਾ ਸਿੰਘ ਵੈਰੋਕੇ, ਦਿਗਵਿਜੈਪਾਲ ਬਾਘਾਪੁਰਾਣਾ, ਦਰਸ਼ਨ ਸਿੰਘ ਤੂਰ ਨੇ ਸੰਬੋਧਨ ਕੀਤਾ। ਡੀ.ਸੀ ਮੋਗਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ, ਜਿਸ ਰਾਹੀਂ ਮਾਰੂ ਕਾਲੇ ਕਾਨੂੰਨ ਤੁਰੰਤ ਵਾਪਸ ਲੈਣ ਲਈ ਮੰਗ ਕੀਤੀ ਗਈ।
ਪਠਾਨਕੋਟ : ਜਨਤਕ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਦੇ ਝੰਡੇ ਹੇਠ ਨਿੱਜੀ ਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਵਾਪਸ ਕਰਵਾਉਣ ਵਾਸਤੇ ਲੇਬਰ ਸ਼ੈੱਡ ਪਠਾਨਕੋਟ ਵਿੱਚ ਸਾਥੀ ਸ਼ਿਵ ਕੁਮਾਰ, ਸਾਥੀ ਗੁਲਜ਼ਾਰ ਸਿੰਘ, ਮੁਖਤਿਆਰ ਸਿੰਘ ਦੀ ਪ੍ਰਧਾਨਗੀ ਹੇਠ ਰੋਹ ਭਰਿਆ ਮੁਜ਼ਾਹਰਾ ਕੀਤਾ ਗਿਆ। ਬਾਜ਼ਾਰਾਂ ਵਿੱਚ ਮਾਰਚ ਕਰਨ ਉਪਰੰਤ ਡੀ ਸੀ ਪਠਾਨਕੋਟ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਲੋਕਾਂ ਦੇ ਭਾਰੀ ਇਕੱਠ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ, ਰਮੇਸ਼ ਰਾਣਾ, ਬਲਬੀਰ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਦਲਬੀਰ ਸਿੰਘ, ਜਸਵੰਤ ਸਿੰਘ ਸੰਧੂ, ਮਾਸਟਰ ਸੁਭਾਸ਼ ਸ਼ਰਮਾ, ਹਰਿੰਦਰ ਰੰਧਾਵਾ, ਰਜਿੰਦਰ ਧੀਮਾਨ, ਪ੍ਰੇਮ ਸਾਗਰ, ਸੱਤਪਾਲ, ਸ਼ਿਵ ਦੱਤ ਆਦਿ ਵੀ ਹਾਜ਼ਰ ਸਨ।
ਕਪੂਰਥਲਾ : ਸਥਾਨਕ ਸ਼ਾਲੀਮਾਰ ਬਾਗ ਵਿੱਚ ਕਾਲੇ ਕਾਨੂੰਨਾਂ ਵਿਰੋਧੀ ਸਾਂਝੇ ਮੋਰਚੇ ਵਿੱਚ ਸ਼ਾਮਲ ਦਰਜਨ ਤੋਂ ਵੱਧ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਇੱਕਤਰ ਹੋ ਕੇ ਵਿਧਾਨ ਸਭਾ ਵਿੱਚ ਹਾਲ ਹੀ ਵਿੱਚ ਪਾਸ ਕੀਤੇ ਕਾਲੇ ਬਿੱਲ ''ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2014" ਨੂੰ ਰੱਦ ਕਰਵਾਉਣ ਲਈ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਪੰਜਾਬ ਦੇ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ।
ਰੋਸ ਰੈਲੀ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਭੁੱਲਰ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਬਾਜਵਾ, ਜੇ.ਪੀ.ਐੱਮ.ਓ ਦੇ ਗੁਰਮੇਜ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਬਲਦੇਵ ਸਿੰਘ, ਨੌਜਵਾਨ ਭਾਰਤ ਸਭਾ ਦੇ ਕੁਲਵਿੰਦਰ ਸਿੰਘ ਜੋਸਨ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰਜੀਤ ਸਿੰਘ ਡੋਗਰਾਂਵਾਲ, ਡੀ ਟੀ ਐੱਫ ਦੇ ਕਰਮ ਸਿੰਘ ਪੈਰਾ ਮੈਡੀਕਲ ਅਤੇ ਸਿਹਤ ਫਰੰਟ ਦੇ ਜਸਵੰਤ ਵਿਰਲੀ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਸੁਖਚੈਨ ਸਿੰਘ ਨੇ ਸੰਬੋਧਨ ਕੀਤਾ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਦੇਸਲ, ਸੁਰਿੰਦਰ ਸਿੰਘ ਗਦਰੀ, ਸਮਸ਼ੇਰ ਸਿੰਘ ਰੱਤੜਾ, ਸਰਬਣ ਚੰਦ ਹੈਦਰਾਬਾਦ, ਨਿਰਮਲ ਸ਼ੇਰਪੁਰ ਸੱਧਾ, ਅਮਰਜੀਤ ਜਵਾਲਾਪੁਰ, ਰਘੁਬੀਰ ਸਿੰਘ, ਹੰਸਾ ਸਿੰਘ ਮੁੰਡੀ, ਜੀ.ਟੀ ਯੂ ਦੇ ਮਾ. ਸੁਰਿੰਦਰ ਸਿੰਘ, ਪੀ ਡਬਲਿਊ ਦੇ ਅਮਰੀਕ ਸਿੰਘ, ਰੇਲਵੇ ਮਜ਼ਦੂਰਾਂ ਦੇ ਆਗੂ ਹਰਚਰਨ ਸਿੰਘ ਅਤੇ ਰਛਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ : ਪੰਜਾਬ ਦੀਆਂ ਤਿੰਨ ਦਰਜਨ ਤੋਂ ਵੱਧ ਸੰਘਰਸ਼ਸ਼ੀਲ ਜਥੇਬੰਦੀਆਂ 'ਤੇ ਆਧਾਰਤ ਬਣਿਆ 'ਕਾਲਾ ਕਾਨੂੰਨ ਵਿਰੁੱਧ ਸਾਂਝਾ ਮੋਰਚਾ' ਦੇ ਸੱਦੇ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਕਸਬਿਆਂ, ਸ਼ਹਿਰਾਂ ਅੰਦਰ ਕਾਲੇ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਉਪਰੰਤ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਕਾਲੇ ਤੇ ਲਾਲ ਝੰਡੇ ਚੁੱਕੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਸੀ।
ਸ਼ਹੀਦ ਊਧਮ ਸਿੰਘ ਪਾਰਕ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਸਰਕਾਰੀ ਅਤੇ ਨਿੱਜੀ ਜਾਇਦਾਦ ਰੋਕੂ ਬਿੱਲ 2014 ਨੂੰ ਵਾਪਿਸ ਕਰਵਾਉਣ ਲਈ ਵੱਖ-ਵੱਖ ਰੰਗਾਂ ਦੇ ਝੰਡੇ, ਬੈਨਰ, ਅਰਥੀ ਚੁੱਕ ਕੇ ਰੋਸ ਮਾਰਚ ਕੀਤਾ ਗਿਆ ਅਤੇ ਘੰਟਾ ਘਰ ਚੌਕ ਵਿਖੇ ਪ੍ਰਸ਼ਾਸਨ ਵੱਲੋਂ ਪਹੁੰਚੇ ਅਧਿਕਾਰੀ ਬਲਜਿੰਦਰ ਸਿੰਘ ਤਹਿਸੀਲਦਾਰ ਨੂੰ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੂੰ ਸੰਬੋਧਿਤ ਮੰਗ ਪੱਤਰ ਸੌਂਪਿਆ ਗਿਆ ਅਤੇ ਅਰਥੀ ਫੂਕੀ ਗਈ।
ਇਸ ਮੌਕੇ ਹੋਈ ਰੈਲੀ ਨੂੰ ਉੱਘੇ ਟ੍ਰੇਡ ਯੂਨੀਅਨ ਆਗੂ ਹਰਕੰਵਲ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ, ਮਹਿੰਦਰ ਸਿੰਘ ਖੈਰੜ, ਰਾਮਜੀ ਦਾਸ ਚੌਹਾਨ, ਨਿਰਮਾਣ ਮਜ਼ਦੂਰ ਯੂਨੀਅਨ ਦੇ ਗੰਗਾ ਪ੍ਰਸਾਦ, ਜਮਹੂਰੀ ਅਧਿਕਾਰ ਸਭਾ ਦੇ ਡਾਕਟਰ ਤੇਜਪਾਲ ਸਿੰਘ, ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਮਨਜੀਤ ਸਿੰਘ ਸੈਣੀ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਮਹਿੰਦਰ ਸਿੰਘ ਜੋਸ਼, ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਬਲਦੇਵ ਸਿੰਘ, ਪਰਮਜੀਤ ਸਿੰਘ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਗਿਆਨ ਸਿੰਘ ਗੁਪਤਾ, ਕਿਸਾਨ ਸੰਘਰਸ਼ ਕਮੇਟੀ ਦੇ ਸਵਿੰਦਰ ਸਿੰਘ ਠੱਠੀਖਾਰਾ, ਗੌਰਮਿੰਟ ਟੀਚਰ ਯੂਨੀਅਨ ਦੇ ਸ਼ਿਵ ਕੁਮਾਰ ਸ਼ਰਮਾ, ਜੰਗਲਾਤ ਵਰਕਰਜ਼ ਯੂਨੀਅਨ ਦੇ ਗੁਰਦਿਆਲ ਸਿੰਘ, ਪੇਂਡੂ ਰੁਜ਼ਗਾਰ ਵਰਕਰਜ਼ ਯੂਨੀਅਨ ਦੇ ਅਨਿਲ ਕੁਮਾਰ, ਨਰਿੰਦਰ ਕੌਰ ਹੇੜੀਆ, ਟੇਵੂ ਯੂਨੀਅਨ ਦੇ ਪ੍ਰੇਮ ਚੰਦ, ਪੂਰਨ ਬਹਾਦੁਰ, ਜਨਵਾਦੀ ਇਸਤਰੀ ਸਭਾ ਦੀ ਬਿਮਲਾ ਦੇਵੀ, ਆਸ਼ਾ ਵਰਕਰਜ਼ ਯੂਨੀਅਨ ਦੀ ਸੁਖਵਿੰਦਰ ਕੌਰ, ਈ ਟੀ ਟੀ ਟੀਚਰ ਯੂਨੀਅਨ ਦੇ ਅਜੀਬ ਦਿਵੇਦੀ, ਮਿਡ ਡੇ ਮੀਲ ਦੇ ਹਰਬਖਸ਼ ਸਿੰਘ, ਕਮਲਜੀਤ ਕੌਰ, ਪੈਨਸ਼ਨਰਜ਼ ਯੂਨੀਅਨ ਦੇ ਪ੍ਰਿੰ. ਪਿਆਰਾ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾ. ਕਰਮਜੀਤ ਸਿੰਘ, ਡਾ. ਜਸਬੀਰ ਸਿੰਘ ਪਰਮਾਰ, ਨੇਪਾਲੀ ਏਕਤਾ ਮੰਚ ਦੇ ਪ੍ਰਕਾਸ਼ ਕੇ ਸੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪਟਿਆਲਾ : ਭਾਰਤੀ ਸੰਵਿਧਾਨ ਦੇ ਆਰਟੀਕਲ 19 ਤਹਿਤ ਨਾਗਰਿਕਾਂ ਨੂੰ ਮਿਲੇ ਬੋਲਣ, ਲਿਖਣ ਤੇ ਇਕੱਠੇ ਹੋਣ ਦੇ ਬੁਨਿਆਦੀ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਲਈ ਪੰਜਾਬ ਸਰਕਾਰ ਨੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014 ਨੂੰ ਪਾਸ ਕੀਤਾ ਹੈ। ਇਸ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਉਸਰੇ ਕਾਲਾ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਦੇ ਸੱਦੇ 'ਤੇ 2 ਦਰਜਨ ਦੇ ਲਗਭਗ ਜਨਤਕ ਜੱਥੇਬੰਦੀਆਂ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ।
ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਔਰਤਾਂ ਅਤੇ ਬੁੱਧੀਜੀਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਗਮੋਹਨ ਸਿੰਘ, ਭਗਵੰਤ ਕੰਗਣਵਾਲ, ਐਡਵੋਕੇਟ ਰਾਜੀਵ ਲੋਹਟਬੱਧੀ, ਪੂਰਨ ਚੰਦ ਨਨਹੇੜਾ ਤੇ ਵਿਜੇ ਦੇਵ 'ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਮਗਰੋਂ ਰਾਜਪਾਲ ਪੰਜਾਬ ਦੇ ਨਾਮ ਏ.ਡੀ.ਸੀ. ਗੁਰਪਾਲ ਚਹਿਲ ਰਾਹੀਂ ਮੰਗ ਪੱਤਰ ਭੇਜਿਆ ਗਿਆ। ਮਗਰੋਂ ਡੀ.ਸੀ. ਦਫਤਰ ਤੋਂ ਲੈ ਕੇ ਸਥਾਨਕ ਬੱਸ ਅੱਡੇ ਤੱਕ ਵਿਸ਼ਾਲ ਮੁਜ਼ਾਹਰਾ ਕਰਕੇ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨઠ ਰੋਕੂ ਬਿੱਲ 2014 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਧਰਨੇ ਨੂੰ ਡਾ. ਦਰਸ਼ਨਪਾਲ, ਰਾਮਿੰਦਰ ਸਿੰਘ ਪਟਿਆਲਾ, ਪੂਰਨ ਚੰਦ ਨਨਹੇੜਾ, ਵਿਜੇ ਦੇਵ, ਤਰਸੇਮ ਗੋਇਲ, ਰਣਜੀਤ ਸਿੰਘ, ਅਮਰਜੀਤ ਸਿੰਘ ਬਾਜੇਕੇ, ਪਰਮਜੀਤ ਕੌਰ, ਅਮਨਦੀਪ ਕੌਰ ਦਿਓਲ, ਅਮਰਜੀਤ ਘਨੌਰ, ਡਾ. ਬਲਕਾਰ ਸਿੰਘ, ਦਵਿੰਦਰ ਪੁਨੀਆ, ਕਸ਼ਮੀਰ ਸਿੰਘ ਬਿੱਲਾ, ਹਰਦੀਪ ਸਿੰਘ ਟੋਡਰਪੁਰ, ਹਰਭਜਨ ਸਿੰਘ, ਬਨਾਰਸੀ ਦਾਸ, ਸੁਰੇਸ਼ ਕੁਮਾਰ, ਅਮਰਿੰਦਰ ਪਾਲ ਸਿੰਘ, ਦਰਸ਼ਨ ਸਿੰਘ ਬੇਲੂਮਾਜਰਾ ਨੇ ਵੀ ਸੰਬੋਧਨ ਕੀਤਾ।
ਅੰਮ੍ਰਿਤਸਰ : ਕਾਲੇ ਕਾਨੂੰਨ ਵਿਰੁੱਧ ਸਾਂਝਾ ਮੋਰਚਾ ਦੇ ਸੂਬਾਈ ਸੱਦੇ ਤੇ ਇਸ ਮੋਰਚੇ ਵਿਚ ਸ਼ਾਮਿਲ ਜਨਤਕ ਜਥੇਬੰਦੀਆਂ ਵਲੋਂ ਲੋਕ ਘੋਲਾਂ ਯਾਨੀ ਧਰਨੇ, ਬੰਦ, ਮੁਜ਼ਾਹਰੇ, ਮਾਰਚ, ਪ੍ਰਦਰਸ਼ਨ, ਰੇਲ ਰੋਕੋ, ਰਸਤਾ ਰੋਕੋ, ਹੜਤਾਲ, ਐਜੀਟੇਸ਼ਨ ਤੇ ਸ਼ਹਿਰੀ ਆਜ਼ਾਦੀਆਂ ਨੂੰ ਦਬਾਉਣ 'ਤੇ ਕੁਚਲਣ ਤੇ ਮਨਸ਼ੇ ਨਾਲ ਪੰਜਾਬ ਸਰਕਾਰ ਵਲੋਂ ਲਿਆਂਦਾ ਕਾਲਾ ਕਾਨੂੰਨ ''ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ 2014'' ਨੂੰ ਮੂਲੋਂ ਰੱਦ ਕਰਵਾਉਣ ਲਈ ਡੀ.ਸੀ. ਦਫਤਰ ਸਾਹਮਣੇ ਰੋਹ ਭਰਿਆ ਵਿਸ਼ਾਲ ਮੁਜ਼ਾਹਰਾ ਕੀਤਾ। ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਠਾਠਾਂ ਮਾਰਦੇ ਤੇ ਜਮਹੂਰੀ ਹੱਕ ਬਹਾਲ ਕਰੋ, ਨਾਹਰੇ ਮਾਰਦੇ ਹੋਏ ਕਾਫ਼ਲਿਆਂ ਦੇ ਰੂਪ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਮੁਲਾਜ਼ਮ, ਔਰਤਾਂ ਤੇ ਹੋਰ ਮੇਹਨਤਕਸ਼ ਲੋਕ ਸਰਗਰਮੀ ਨਾਲ ਸ਼ਾਮਿਲ ਹੋਏ। ਮੁਜ਼ਾਹਰੇ ਦੀ ਪ੍ਰਧਾਨਗੀ ਵੱਖ ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਸਰਵ ਸ਼੍ਰੀ ਸਰਵਣ ਸਿੰਘ ਪੰਧੇਰ, ਧੰਨਵੰਤ ਸਿੰਘ ਖਤਰਾਏ ਕਲਾਂ, ਡਾ. ਕੁਲਦੀਪ ਸਿੰਘ ਮੱਤੇਨੰਗਲ, ਬਲਦੇਵ ਸਿੰਘ ਸੈਦਪੁਰ, ਸ਼ੇਰ ਸਿੰਘ ਚੈਨਪੁਰ, ਹੀਰਾ ਸਿੰਘ ਚੱਕ ਸਿਕੰਦਰ, ਗੁਰਨਾਮ ਸਿੰਘ ਉਮਰਪੁਰਾ ਤੇ ਲਾਭ ਸਿੰਘ ਉਡਰ ਨੇ ਕੀਤੀ।
ਰੋਹ ਭਰੇ ਜੋਸ਼ੀਲੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਤਾਰ ਸਿੰਘ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਬੀ.ਕੇ.ਯੂ. ਉਗਰਾਹਾਂ ਦੇ ਆਗੂ ਹੀਰਾ ਸਿੰਘ ਚੱਕ ਸਿਕੰਦਰ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਗਜੀਤ ਸਿੰਘ ਵਰਪਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਧਰਮਿੰਦਰ ਅਜਨਾਲਾ ਨੇ ਸੰਬੋਧਨ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਤਨ ਸਿੰਘ ਰੰਧਾਵਾ, ਪ੍ਰੋ. ਪਰਮਿੰਦਰ ਸਿੰਘ, ਬਾਬਾ ਗੁਰਬਚਨ ਸਿੰਘ ਚੱਬਾ, ਪ੍ਰੋ. ਬਲਦੇਵ ਸਿੰਘ ਲੁਹਾਰਕਾ, ਜਗਤਾਰ ਸਿੰਘ ਸੀ.ਟੀ.ਯੁ. ਆਗੂ, ਨਿਰਮਲ ਸਿੰਘ ਛੱਜਲਵੱਡੀ, ਗੁਰਸਾਹਿਬ ਸਿੰਘ ਚਾਟੀਵਿੰਡ, ਰਾਜਬਲਬੀਰ ਸਿੰਘ ਵੀਰਮ, ਡਾ. ਬਲਵਿੰਦਰ ਸਿੰਘ ਛੇਹਰਟਾ ਨਿਰਮਾਣ ਮਜ਼ਦੂਰ ਯੂਨੀਅਨ ਆਗੂ, ਬਾਜ ਸਿੰਘ ਸਾਰੰਗੜਾ, ਮਾਸਟਰ ਬਲਵਿੰਦਰ ਸਿੰਘ ਭਿੰਡੀ ਔਲਖ, ਹਰਚਰਨ ਸਿੰਘ ਮਹੱਦੀਪੁਰਾ, ਸ਼ੀਤਲ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਸਿੱਧਵਾਂ, ਜਸਬੀਰ ਸਿੰਘ ਜਸਰਾਊਰ, ਨੌਜਵਾਨ ਸਭਾ ਆਗੂ ਹਰਪ੍ਰੀਤ ਸਿੰਘ ਬੁਟਾਰੀ, ਪੀ.ਐਸ.ਯੁ.ਆਗੂ ਰਜਿੰਦਰ ਸਿੰਘ ਮਝੈਲ, ਇਸਤਰੀ ਸਭਾ ਆਗੂ ਬੀਬੀ ਅਜੀਤ ਕੌਰ ਕੋਟ ਰਜਾਦਾ, ਡੀ.ਟੀ.ਐਫ.ਦੇ ਆਗੂ ਸੁਖਰਾਜ ਸਿੰਘ ਸਰਕਾਰੀਆ ਤੇ ਅਸ਼ਵਨੀ ਅਵੱਸਥੀ, ਪ.ਸ.ਸ.ਫ. ਆਗੂ ਗੁਰਦੀਪ ਸਿਘ ਬਾਜਵਾ ਤੇ ਮੰਗਲ ਸਿੰਘ ਟਾਂਡਾ, ਚਰਨਜੀਤ ਸਿੰਘ ਪੀ.ਡਬਲਯੂ.ਡੀ. ਆਗੂ, ਨਰਿੰਦਰ ਸਿੰਘ ਹੈਲਥ, ਡਾ. ਗੁਰਮੇਜ ਸਿੰਘ ਤਿੰਮੋਵਾਲ, ਸਤਨਾਮ ਸਿੰਘ ਝੰਡੇਰ, ਜੱਗਾ ਸਿੰਘ ਡੱਲਾ, ਸੁਖਰਾਜ ਸਿੰਘ ਛੀਨਾ, ਜੋਰਾ ਸਿੰਘ ਅਵਾਣ, ਕੁਲਵੰਤ ਸਿੰਘ ਮੱਲੂਨੰਗਲ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਰੋਪੜ : ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਦੇ ਸੱਦੇ 'ਤੇ 11 ਅਗਸਤ ਨੂੰ ਸ਼ਮਸ਼ੇਰ ਸਿੰਘ ਹਵੇਲੀ, ਅਵਤਾਰ ਸਿੰਘ ਮੂਸਾਪੁਰ, ਸ਼ਿਵ ਕੁਮਾਰ ਤੇ ਅਵਤਾਰ ਜਵੰਦਾ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੋਹਨ ਸਿੰਘ ਧਮਾਣਾ, ਵੇਦ ਪ੍ਰਕਾਸ਼, ਗੁਰਵਿੰਦਰ ਸਿੰਘ ਤੇ ਰਵੀ ਕੰਵਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਅਕਤੂਬਰ 2010 ਵਿਚ ਵੀ ਇਹ ਕਾਨੂੰਨ ਪਾਸ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਪੰਜਾਬ ਦੇ ਕਿਰਤੀ ਲੋਕਾਂ ਨੇ ਜਨਤਕ ਦਬਾਅ ਹੇਠ ਇਸ ਕਾਨੂੰਨ ਨੂੰ ਵਾਪਸ ਕਰਵਾ ਦਿੱਤਾ। ਇਸ ਧਰਨੇ ਨੂੰ ਚੌਧਰੀ ਹਿੰਮਤ ਸਿੰਘ, ਕੁਲਦੀਪ ਸਿੰਘ ਗਿੱਲ, ਹਰਮੀਤ ਸਿੰਘ ਬਾਰਾਵਾਲੀ, ਮਾਸਟਰ ਕਿਰਪਾਲ ਸਿੰਘ, ਬਲਵਿੰਦਰ ਸਿੰਘ, ਮਾਸਟਰ ਮਲਕੀਅਤ ਸਿੰਘ ਪਲਾਸੀ, ਧਰਮਪਾਲ ਟਿੱਬਾ ਟੱਪਰੀਆਂ, ਗੁਰਦੀਪ ਖਾਬੜਾ, ਰਕੇਸ਼ ਕੁਮਾਰ ਗੋਨੂੰ, ਨਿਰਮਲ ਸਿੰਘ ਲੋਧੀ ਮਾਜਰਾ, ਭਰਪੂਰ ਸਿੰਘ ਨੇ ਵੀ ਸੰਬੋਧਨ ਕੀਤਾ।
ਅਗਲਾ ਪ੍ਰੋਗਰਾਮ : 40 ਦੇ ਕਰੀਬ ਜਨਤਕ ਜਥੇਬੰਦੀਆਂ ਦੇ 'ਕਾਲਾ ਕਾਨੂੰਨ ਵਿਰੋਧੀ ਮੋਰਚੇ' ਨੇ ਪੰਜਾਬ ਸਰਕਾਰ ਵਲੋਂ ਜਮਹੂਰੀਅਤ ਪਸੰਦ ਲੋਕਾਂ ਦੀ ਆਵਾਜ਼ ਨੂੰ ਕੁਚਲਣ ਲਈ ਪਾਸ ਕੀਤੇ ਗਏ ਕਾਲੇ ਬਿੱਲ ਵਿਰੁੱਧ ਪੰਜਾਬ ਭਰ 'ਚ ਤਿੰਨ ਵਿਸ਼ਾਲ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ 17 ਅਗਸਤ ਨੂੰ ਹੋਈ ਮੀਟਿੰਗ 'ਚ ਕੀਤਾ ਗਿਆ।
ਇਸ ਮੀਟਿੰਗ ਵਿਚ 5 ਤੋਂ 10 ਅਗਸਤ ਤੱਕ ਹੋਏ ਅਰਥੀ ਫੂਕ ਮੁਜ਼ਾਹਰਿਆਂ ਅਤੇ 12 ਅਗਸਤ ਦੇ ਜ਼ਿਲ੍ਹਾ ਪੱਧਰੀ ਧਰਨਿਆਂ 'ਤੇ ਮੁਜ਼ਾਹਰਿਆਂ 'ਚ ਕਿਰਤੀ ਲੋਕਾਂ ਦੀ ਸ਼ਮੂਲੀਅਤ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨੋਟ ਕੀਤਾ ਗਿਆ ਕਿ ਇਸ ਕਾਲੇ ਕਾਨੂੰਨ ਵਿਰੁੱਧ ਲੋਕਾਂ 'ਚ ਗੁੱਸਾ ਹੈ ਅਤੇ ਇਸ ਵਿਰੁੱਧ ਲਾਮਬੰਦੀ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ।
ਇਸ ਸੇਧ ਵਿਚ ਕਾਲਾ ਕਾਨੂੰਨ ਵਿਰੋਧੀ ਮੋਰਚੇ ਨੇ ਇਸ ਕਾਲੇ ਬਿੱਲ ਵਿਰੁੱਧ ਪੰਜਾਬ 'ਚ ਤਿੰਨ ਵੱਡੇ ਇਕੱਠ ਕਰਨ ਦਾ ਫੈਸਲਾ ਕੀਤਾ ਹੈ। ਮਾਝੇ ਦਾ ਇਕੱਠ 29 ਸਤੰਬਰ ਨੂੰ ਅੰਮ੍ਰਿਤਸਰ 'ਚ, ਦੋਆਬੇ ਦਾ ਇਕੱਠ 30 ਸਤੰਬਰ ਨੂੰ ਜਲੰਧਰ 'ਚ ਅਤੇ ਮਾਲਵੇ ਦਾ ਇਕੱਠ 1 ਅਕਤੂਬਰ ਨੂੰ ਬਰਨਾਲਾ 'ਚ ਕੀਤਾ ਜਾਵੇਗਾ।
ਇਨ੍ਹਾਂ ਰੈਲੀਆਂ ਦੀ ਤਿਆਰੀ ਲਈ ਸੂਬੇ ਭਰ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ 'ਚ ਜਾਗੋ, ਪ੍ਰਭਾਤ ਫੇਰੀਆਂ, ਨੁੱਕੜ ਨਾਟਕ, ਸੈਮੀਨਾਰਾਂ, ਝੰਡਾ ਮਾਰਚਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਹ ਉਹੀ ਬਿੱਲ ਹੈ ਜਿਹੜਾ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਪਹਿਲਾਂ 2010 'ਚ ਲਿਆਂਦਾ ਸੀ ਅਤੇ 2011 'ਚ ਵਾਪਸ ਲੈ ਲਿਆ ਸੀ। ਹੁਣ ਇਸ ਬਿਲ 'ਚ ਤਿੱਖੀਆਂ ਸੋਧਾਂ ਕਰਕੇ ਇਸ ਨੂੰ ਅਸੰਬਲੀ 'ਚ ਪਾਸ ਕਰ ਦਿੱਤਾ ਗਿਆ ਹੈ। ਇਹ ਬਿੱਲ ਭਾਰਤੀ ਦੰਡਾਵਲੀ ਦੀ ਮੂਲਭਾਵਨਾ ਦੇ ਵੀ ਖਿਲਾਫ ਹੈ, ਜਿਸ ਵਿਚ ਅਦਾਲਤ ਅੱਗੇ ਇਕ ਮਨੁੱਖ ਦੀ ਗਵਾਹੀ ਹੀ ਭਰੋਸੇਯੋਗ ਮੰਨੀ ਜਾਂਦੀ ਸੀ ਪਰ ਹੁਣ ਇਕ ਤਸਵੀਰ ਨੂੰ ਵੀ ਪੁਖਤਾ ਸਬੂਤ ਮੰਨ ਲਿਆ ਜਾਵੇਗਾ। ਇਥੋਂ ਤੱਕ ਕਿ ਰਸਤਾ ਰੋਕ ਕੇ ਵਿਰੋਧ ਪ੍ਰਗਟਾਵੇ ਨੂੰ ਵੀ ਜਨਤਕ ਜਾਇਦਾਦ ਦੇ ਨੁਕਸਾਨ 'ਚ ਸ਼ਾਮਲ ਕਰ ਲਿਆ ਗਿਆ ਹੈ।
ਕਾਲਾ ਕਾਨੂੰਨ ਵਿਰੋਧੀ ਮੋਰਚੇ ਨੇ ਆਪਣੀਆਂ ਇਕਾਈਆਂ ਨੂੰ ਤਿੰਨ ਵੱਡੀਆਂ ਰੈਲੀਆਂ ਦੀ ਤਿਆਰੀ ਲਈ ਦਿਨ ਰਾਤ ਇਕ ਕਰਨ ਦਾ ਸੱਦਾ ਦਿੱਤਾ ਹੈ।
ਦਿਹਾਤੀ ਮਜ਼ਦੂਰ ਸਭਾ ਵਲੋਂ ਪੰਜਾਬ ਭਰ ਵਿਚ ਧਰਨੇ ਅਤੇ ਮੁਜ਼ਾਹਰੇ
ਦਿਹਾਤੀ ਮਜ਼ਦੂਰ ਸਭਾ ਨੇ ਆਪਣੀ ਸੂਬਾ ਕਮੇਟੀ ਵਿਚ ਫੈਸਲਾ ਕੀਤਾ ਸੀ ਕਿ 28 ਅਤੇ 30 ਜੁਲਾਈ ਨੂੰ ਪੰਜਾਬ ਭਰ ਦੇ ਬੀ.ਡੀ.ਪੀ.ਓ. ਦਫਤਰਾਂ ਅੱਗੇ ਧਰਨੇ ਮਾਰ ਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਇਸ ਫੈਸਲੇ ਨੂੰ ਲਾਗੂ ਕਰਦਿਆਂ ਸਾਰੇ ਪੰਜਾਬ ਵਿਚ ਧਰਨੇ ਮਾਰੇ ਗਏ ਅਤੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ। ਇਹ ਧਰਨੇ ਕੇਵਲ ਮਨਰੇਗਾ ਸਕੀਮ ਨਾਲ ਸਬੰਧਤ ਮੰਗਾਂ ਨੂੰ ਅਧਾਰ ਬਣਾ ਕੇ ਮਾਰੇ ਗਏ। ਇਹਨਾਂ ਧਰਨਿਆਂ ਵਿਚ ਮੰਗ ਕੀਤੀ ਗਈ ਕਿ ਮਨਰੇਗਾ ਯੋਜਨਾ ਅਧੀਨ ਪਰਵਾਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਦਿਹਾੜੀ ਘੱਟੋ ਘੱਟ 350 ਰੁਪਏ ਦਿੱਤੀ ਜਾਵੇ ਅਤੇ ਪੈਮਾਇਸ਼ ਦੇ ਆਧਾਰ 'ਤੇ ਕੰਮ ਕਰਾਉਣਾ ਬੰਦ ਕੀਤਾ ਜਾਵੇ। ਅਜੇ ਤੱਕ ਰਹਿੰਦੇ ਲੋੜਵੰਦ ਮਜ਼ਦੂਰਾਂ ਦੇ ਬਿਨਾਂ ਵਿਤਕਰਾ ਜੋਬ ਕਾਰਡ ਬਣਾਏ ਜਾਣ ਅਤੇ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ, ਮਨਰੇਗਾ ਅਧੀਨ ਮਜ਼ਦੂਰਾਂ ਦੇ ਕੀਤੇ ਕੰਮਾਂ ਦੇ ਦੱਬੇ ਹੋਏ ਪੈਸੇ ਤੁਰੰਤ ਜਾਰੀ ਕੀਤੇ ਜਾਣ। ਕੰਮ ਮੰਗਣ 'ਤੇ ਐਕਟ ਮੁਤਾਬਕ 15 ਦਿਨ ਦੇ ਅੰਦਰ ਅੰਦਰ ਕੰਮ ਦਿੱਤਾ ਜਾਵੇ ਅਤੇ ਨਾ ਦੇਣ ਦੀ ਸੂਰਤ ਵਿਚ ਨਿਯਮਾਂ ਅਨੁਸਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਮਨਰੇਗਾ ਕੰਮਾਂ ਵਿਚ ਹੁੰਦਾ ਭ੍ਰਿਸ਼ਟਾਚਾਰ ਅਤੇ ਸਰਕਾਰੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਕੰਮ ਕਰਦੇ ਸਮੇਂ ਕਿਸੇ ਵੀ ਕਿਸਮ ਦਾ ਹਾਦਸਾ ਵਾਪਰਨ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਮਹਿੰਗਾਈ ਤੋਂ ਰਾਹਤ ਦੇਣ ਲਈ ਪੰਜਾਬ ਸਰਕਾਰ ਉਜਰਤਾਂ ਦੀ ਮੱਦ ਵਿਚ ਆਪਣੇ ਵਲੋਂ ਜ਼ਿਆਦਾ ਵਿੱਤੀ ਯੋਗਾਦਨ ਪਾਵੇ। ਹੇਠ ਲਿਖੇ ਜ਼ਿਲ੍ਹਿਆਂ ਵਿਚ ਧਰਨੇ ਮਾਰੇ ਗਏ :
ਜ਼ਿਲ੍ਹਾ ਤਰਨਤਾਰਨ : ਇਸ ਜ਼ਿਲ੍ਹੇ ਦੇ ਪੰਜ ਬਲਾਕਾਂ ਗੰਡੀਵਿੰਡ, ਭਿਖੀਵਿੰਡ, ਨੁਸ਼ਹਿਰਾ ਪੰਨੂਆਂ, ਚੋਹਲਾ ਸਾਹਿਬ ਅਤੇ ਪੱਟੀ ਵਿਚ ਧਰਨੇ ਮਾਰੇ ਗਏ। ਇਹਨਾਂ ਧਰਨਿਆਂ ਵਿਚ 125 ਤੋਂ 250 ਤੱਕ ਦੀ ਗਿਣਤੀ ਵਿਚ ਮਜ਼ਦੂਰ ਸ਼ਾਮਲ ਹੋਏ। ਇਹਨਾਂ ਧਰਨਿਆਂ ਨੂੰ ਜਸਪਾਲ ਸਿੰਘ ਝਬਾਲ, ਸਤਨਾਮ ਸਿੰਘ ਰਸੂਲਪੁਰ, ਜਰਨੈਲ ਸਿੰਘ ਰਸੂਲਪੁਰ, ਚਮਨ ਲਾਲ ਦਰਾਜਕੇ, ਹਰਜਿੰਦਰ ਸਿੰਘ ਚੁੰਘ, ਸਤਪਾਲ ਪੱਟੀ, ਗੁਰਬੀਰ ਸਿੰਘ ਭੱਟੀ, ਕੰਵਲਜੀਤ ਕੌਰ ਨੁਸ਼ਹਿਰਾ, ਰਾਜੂ ਕੋਟ ਮੁਹੰਮਦ, ਬਲਦੇਵ ਸਿੰਘ ਪੰਡੋਰੀ, ਕਰਮ ਸਿੰਘ ਫਤਿਆਬਾਦ, ਦਿਆਲ ਸਿੰਘ ਲਹੁਕਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ : ਇਸ ਜ਼ਿਲ੍ਹੇ ਦੇ 4 ਬਲਾਕਾਂ ਰਈਆ, ਜੰਡਿਆਲਾ, ਅਜਨਾਲਾ ਤੇ ਅੰਮ੍ਰਿਤਸਰ ਵਿਚ ਧਰਨੇ ਮਾਰੇ ਗਏ 60 ਤੋਂ 200 ਤੱਕ ਦੀ ਗਿਣਤੀ ਵਿਚ ਮਜ਼ਦੂਰਾਂ ਦੀ ਸ਼ਮੂਲੀਅਤ ਹੋਈ। ਮੁਜ਼ਾਹਰੇ ਕਰਕੇ ਧਰਨੇ ਮਾਰ ਕੇ ਮੰਗ ਪੱਤਰ ਦਿੱਤੇ ਗਏ। ਇਹਨਾਂ ਧਰਨਿਆਂ ਨੂੰ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ, ਨਿਰਮਲ ਸਿੰਘ ਛੱਜਲਵੱਢੀ, ਨਰਿੰਦਰ ਸਿੰਘ ਵਡਾਲਾ, ਸੁਖਵਿੰਦਰ ਸਿੰਘ ਦਾਊਦ, ਪਰਗਟ ਸਿਘ ਰਮਾਣੇ ਚੱਕ, ਜਗਮੋਹਨ ਮਾਨਾਵਾਲਾ, ਗੁਰਮੇਜ਼ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਉਮਰਪੁਰਾ, ਅਮਰਜੀਤ ਸਿੰਘ ਭੀਖੋਵਾਲ, ਸੁਖਦੇਵ ਸਿੰਘ ਚੁਗਾਵਾਂ, ਜਸਬੀਰ ਸਿੰਘ ਜਸਰਾਊਰ, ਬੀਰ ਸਿੰਘ ਭੱਖੇ ਅਤੇ ਲੱਖਾ ਸਿੰਘ ਪੱਟੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ 4 ਬਲਾਕਾਂ ਬਟਾਲਾ, ਸੁਜਾਨਪੁਰ, ਬਮਿਆਲ ਅਤੇ ਨਰੋਟ ਮਹਿਰਾ ਵਿਖੇ ਮੁਜ਼ਾਹਰੇ ਕਰਕੇ ਧਰਨੇ ਮਾਰੇ ਗਏ। 70 ਤੋਂ 150 ਤੱਕ ਦੀ ਗਿਣਤੀ ਵਿਚ ਮਜ਼ਦੂਰ ਸ਼ਾਮਲ ਹੋਏ। ਧਰਨਿਆਂ ਨੂੰ ਲਾਲ ਚੰਦ ਕਟਾਰੂਚੱਕ, ਸ਼ਿੰਦਾ ਛਿਤ ਪਰਮਜੀਤ ਘਸੀਟਪੁਰ, ਮਾਸਟਰ ਹਜ਼ਾਰੀ ਲਾਲ, ਮਨੋਹਰ ਲਾਲ, ਦੇਵ ਰਾਜ, ਬਲਕਾਰ ਚੰਦ, ਜਨਕ ਰਾਜ, ਅਜੀਤ ਰਾਜ, ਗੁਲਜਾਰ ਮਸੀਹ, ਪ੍ਰੇਮ ਚੰਦ ਅਤੇ ਭੈਣ ਦਰਸ਼ਨਾਂ ਦੇਵੀ ਨੇ ਸੰਬੋਧਨ ਕੀਤਾ।
ਜਲੰਧਰ : ਜ਼ਿਲ੍ਹੇ ਦੇ ਕੁਲ ਪੰਜ ਬਲਾਕ ਨਕੋਦਰ, ਸ਼ਾਹਕੋਟ, ਲੋਹੀਆਂ, ਫਿਲੌਰ ਤੇ ਰੁੜਕਾ ਵਿਚ ਮੁਜ਼ਾਹਰੇ ਕਰਕੇ ਧਰਨੇ ਮਾਰੇ ਗਏ, 125 ਤੋਂ 200 ਤੱਕ ਦੀ ਗਿਣਤੀ ਵਿਚ ਮਜ਼ਦੂਰ ਔਰਤਾਂ ਤੇ ਮਰਦ ਸ਼ਾਮਲ ਹੋਏ। ਧਰਨਿਆਂ ਨੂੰ ਸਾਥੀ ਦਰਸ਼ਨ ਨਾਹਰ, ਨਿਰਮਲ ਸਿੰਘ ਮਲਸੀਹਾਂ, ਬਲਦੇਵ ਮੱਟੂ, ਗੁਰਦਾਵਰ ਭੱਟੀ, ਬਲਕਾਰ ਸਿੰਘ ਨੂਰਪੁਰ, ਮੱਖਣ ਨੂਰਪੁਰ, ਸਿੰਗਾਰਾ ਸਿੰਘ ਮੰਡਾਲਾ, ਸੂਰਤੀ ਰਾਮ ਪਰਜੀਆ, ਪਰਮਜੀਤ ਰੰਧਾਵਾ, ਮੇਜਰ ਫਿਲੌਰ, ਜਰਨੈਲ ਫਿਲੌਰ, ਗੁਰਨਾਮ ਸਿੰਘ ਫਲਪੋਤਾ, ਸੁਖਰਾਮ ਦੁਸਾਂਝ ਅਤੇ ਦੇਵ ਫਿਲੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਅਬੋਹਰ : ਇਥੇ ਮਜ਼ਦੂਰ ਔਰਤਾਂ ਅਤੇ ਮਰਦਾਂ ਦਾ ਬਹੁਤ ਵੱਡਾ ਇਕੱਠ ਹੋਇਆ ਧਰਨਾ ਮਾਰਨ ਤੋਂ ਪਹਿਲਾਂ ਮਾਰਚ ਕੀਤਾ ਗਿਆ। ਧਰਨਾ ਮਾਰਕੇ ਮੰਗ ਪੱਤਰ ਬੀ.ਡੀ.ਓ. ਰਾਹੀਂ ਸਰਕਾਰ ਨੂੰ ਦਿੱਤਾ ਗਿਆ। ਧਰਨੇ ਨੂੰ ਸਾਥੀ ਜੱਗਾ ਸਿੰਘ, ਰਾਮ ਕੁਮਾਰ ਅਤੇ ਗੁਰਮੇਜ਼ ਲਾਲ ਗੇਜੀ ਨੇ ਸੰਬੋਧਨ ਕੀਤਾ।
ਬਠਿੰਡਾ : ਇਸ ਜ਼ਿਲ੍ਹੇ ਦੇ 3 ਬਲਾਕਾਂ, ਨਥਾਣਾ, ਸੰਗਤ ਮੰਡੀ ਤੇ ਸਰਦਦੂਲਗੜ੍ਹ ਵਿਚ ਮੁਜ਼ਾਹਰੇ ਕਰਕੇ ਧਰਨੇ ਮਾਰੇ ਗਏ ਅਤੇ ਪੰਜਾਬ ਸਰਕਾਰ ਨੂੰ ਬੀ.ਡੀ.ਪੀ.ਓ. ਰਾਹੀਂ ਮੰਗ ਪੱਤਰ ਭੇਜੇ ਗਏ। ਇਥੇ 50 ਤੋਂ ਲੈ ਕੇ 125 ਤੱਕ ਦੀ ਗਿਣਤੀ ਵਿਚ ਔਰਤਾਂ ਤੇ ਮਰਦ ਸ਼ਾਮਲ ਹੋਏ। ਇਹਨਾਂ ਧਰਨਿਆਂ ਨੂੰ ਸਾਥੀ ਮਹੀਪਾਲ ਬਠਿੰਡਾ, ਸਾਥੀ ਮਿੱਠੂ ਸਿੰਘ ਘੁੱਦਾ, ਸੁਖਦੇਵ ਸਿੰਘ ਨਥਾਣਾ, ਆਤਮਾ ਰਾਮ ਸਰਦੂਲਗੜ੍ਹ, ਨਰਿੰਦਰ, ਅਤੇ ਛੱਜੂ ਰਾਮ ਰਿਸ਼ੀ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਫਰੀਦਕੋਟ : ਇਸ ਜ਼ਿਲ੍ਹੇ ਦੇ 2 ਬਲਾਕਾਂ ਕੋਟਕਪੁਰਾ ਅਤੇ ਫਰੀਦਕੋਟ ਵਿਚ ਧਰਨੇ ਮਾਰੇ ਗਏ ਮੁਜ਼ਾਹਰੇ ਕੀਤੇ ਗਏ ਜਿਨ੍ਹਾਂ ਵਿਚ ਸੈਂਕੜੇ ਔਰਤਾਂ ਮਰਦ ਸ਼ਾਮਲ ਹੋਏ। ਇਹਨਾਂ ਧਰਨਿਆਂ ਨੂੰ ਸਾਥੀ ਗੁਰਤੇਜ ਸਿੰਘ ਹਰੀ ਨੌ, ਮਲਕੀਅਤ ਸਿੰਘ ਸ਼ੇਰਸਿੰਘ ਵਾਲਾ ਸਾਥੀ ਗੁਰਚੇਤ ਸਿੰਘ ਹਰੀਨੌ, ਸੁਖਦੇਵ ਸਿੰਘ ਸਫਰੀ, ਬਲਕਾਰ ਸਿੰਘ ਔਲਖ ਅਤੇ ਮਾਸਟਰ ਜਗਤਾਰ ਸਿੰਘ ਵਿਰਦੀ ਨੇ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸਾਥੀ ਜਤਿੰਦਰ ਕੁਮਾਰ ਅਤੇ ਨਵਦੀਪ ਸਿੰਘ ਨੇ ਸੰਬੋਧਨ ਕੀਤਾ।
ਮੁਕਤਸਰ : ਇਸ ਜ਼ਿਲ੍ਹੇ ਦੇ ਮੁਕਤਸਰ ਬਲਾਕ ਵਿਚ ਧਰਨਾ ਮਾਰਿਆ ਗਿਆ ਤੇ ਮੁਜ਼ਾਹਰਾ ਕਰਕੇ ਮਾਰਚ ਕੀਤਾ ਗਿਆ। ਸੈਂਕੜੇ ਮਰਦ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਚੰਦ ਸਿੰਘ ਮੁਕਤਸਰ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਇਸ ਜਿਲ੍ਹੇ ਦੇ ਦੋ ਬਲਾਕਾਂ ਤੇ ਟਾਂਡਾ ਅਤੇ ਭੂੰਗਾ ਵਿਚ ਧਰਨੇ ਮਾਰੇ ਗਏ ਦੋਵਾਂ ਥਾਵਾਂ 'ਤੇ ਬਹੁਤ ਵੱਡੀ ਗਿਣਤੀ ਔਰਤਾਂ ਤੇ ਮਰਦ ਸ਼ਾਮਲ ਹੋਏ। ਇਹਨਾਂ ਧਰਨਿਆਂ ਨੂੰ ਮਹਿੰਦਰ ਸਿੰਘ ਖੈਰੜ, ਸੁਖਵਿੰਦਰ ਕੌਰ ਨੰਗਲ ਫਰੀਦ, ਸਾਥੀ ਹਰਕੰਵਲ ਸਿੰਘ, ਭੈਣ ਬਿਮਲਾ ਦੇਵੀ, ਅਜੀਬ ਦਿਵੇਦੀ, ਸੁਖਦੇਵ ਸਿੰਘ ਜਾਜਾ, ਤਰਸੇਮ ਲਾਲ, ਮਹਿੰਦਰ ਸਿੰਘ ਜੋਸ਼, ਜੋਧ ਸਿੰਘ, ਸਰਵਣ ਸਿੰਘ ਨੂਰਪੁਰ, ਬਲਰਾਜ ਰਾਮ ਅਧਿਕਾਰੇ , ਸੁਰਿੰਦਰ ਸਿੰਘ ਨੂਰਪੁਰ, ਜਸਬੀਰ ਕੌਰ ਨੂਰ ਤਲਾਈ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਬਰਨਾਲਾ : ਜ਼ਿਲ੍ਹੇ ਦੇ ਦੋ ਬਲਾਕਾਂ ਬਰਨਾਲਾ ਅਤੇ ਮਹਿਲ ਕਲਾਂ ਵਿਚ ਧਰਨੇ ਮਾਰੇ ਗਏ। ਇਹਨਾਂ ਧਰਨਿਆਂ ਵਿਚ ਸੈਂਕੜੇ ਮਰਦ ਤੇ ਔਰਤਾਂ ਸ਼ਾਮਲ ਹੋਈਆਂ। ਮੰਗ ਪੱਤਰ ਬੀ.ਡੀ.ਪੀ.ਓ. ਰਾਹੀਂ ਸਰਕਾਰ ਨੂੰ ਭੇਜੇ ਗਏ। ਇਨ੍ਹਾਂ ਧਰਨਿਆਂ ਨੂੰ ਭੋਲਾ ਸਿੰਘ ਕਲਾਲ ਮਾਜਰਾ, ਗੁਰਦੇਵ ਸਿੰਘ ਸਰਿਜੜਾ, ਧੰਨਾ ਸਿੰਘ ਭਦੌੜ, ਅਮਰਜੀਤ ਕੁਕੂ, ਸੁਰਜੀਤ ਦਿਹੜ, ਮਲਕੀਤ ਸਿੰਘ ਵਜੀਦਕੇ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਡੈਲੀਗੇਟ ਅਜਲਾਸ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਜ਼ਿਲ੍ਹਾ ਪਠਾਨਕੋਟ ਦਾ ਡੈਲੀਗੇਟ ਅਜਲਾਸ 24 ਅਗਸਤ ਨੂੰ ਸੁਜਾਨਪੁਰ ਦੇ ਸੱਤਿਅਮ ਪੈਲੇਸ ਵਿਖੇ ਹੋਇਆ। ਇਸ ਅਜਲਾਸ ਵਿਚ 90 ਪਿੰਡਾਂ ਵਿਚੋਂ ਚੁਣੇ ਗਏ 456 ਡੈਲੀਗੇਟ ਸ਼ਾਮਲ ਹੋਏ। ਇਸਦੀ ਪ੍ਰਧਾਨਗੀ ਯੂਨੀਅਨ ਦੇ ਸ਼ਹਿਰੀ ਖੇਤਰ ਦੇ ਪ੍ਰਧਾਨ ਸਾਥੀ ਰਾਮ ਬਿਲਾਸ ਅਤੇ ਦਿਹਾਤੀ ਖੇਤਰ ਦੇ ਪ੍ਰਧਾਨ ਸਾਥੀ ਤਿਲਕ ਰਾਜ ਜੈਣੀ ਨੇ ਕੀਤੀ।
ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਅਜਲਾਸ ਦਾ ਉਦਘਾਟਨ ਕਰਦੇ ਹੋਏ ਅਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਟੈਕਸਾਂ ਦਾ ਬੋਝ, ਕਦੇ ਬਸ ਕਿਰਾਇਆਂ ਵਿਚ ਵਾਧੇ, ਕਦੇ ਪ੍ਰਾਪਰਟੀ ਟੈਕਸ ਲਗਾ ਕੇ ਅਤੇ ਕਦੇ ਬਿਜਲੀ ਬਿੱਲਾਂ ਵਿਚ ਵਾਧਾ ਕਰਕੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਵੀ ਲਗਭਗ ਠੁੱਸ ਹੋ ਕੇ ਰਹਿ ਗਈ ਹੈ। ਕਿਉਂਕਿ ਨਸ਼ਿਆਂ ਦੇ ਅਸਲ ਕਾਰੋਬਾਰੀ ਜਿਨ੍ਹਾਂ ਦੀ ਸਰਕਾਰ ਨਾਲ ਨੇੜਤਾ ਹੈ ਅਤੇ ਜੋ ਸਰਕਾਰ ਦਾ ਅੰਗ ਹਨ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇੱਥੇ ਹੀ ਬਸ ਨਹੀਂ ਪੁਲਸ ਦਾ ਜਬਰ ਆਮ ਲੋਕਾਂ 'ਤੇ ਨਿਰੰਤਰ ਵੱਧ ਰਿਹਾ ਹੈ। ਲੋਕਾਂ ਦਾ ਦੁੱਖ ਦਰਦ ਸਮਝਣ ਦੀ ਬਜਾਏ ਪੁਲਸ ਵਲੋਂ ਉਨ੍ਹਾਂ ਉਪਰ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਉਨ੍ਹਾਂ ਕੋਲੋਂ ਬੋਲਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ ਜਿਸ ਲਈ ਅੰਗਰੇਜਾਂ ਵੇਲੇ ਦੇ ਕਾਲੇ ਕਾਨੂੰਨ ਮੁੜ ਬਣਾਏ ਜਾ ਰਹੇ ਹਨ। ਇਸ ਸਰਕਾਰ ਵਿਰੁੱਧ ਮਜ਼ਦੂਰ ਵਰਗ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਇਹ ਸਰਕਾਰ ਨੂੰ ਚਲਦਾ ਕਰਨ ਲਈ ਸਭਨਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ.ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ 2 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਪੂਰੇ ਪੰਜਾਬ ਅੰਦਰ ਸਾਂਝੇ ਰੂਪ ਵਿਚ ਰੈਲੀਆਂ ਅਤੇ ਧਰਨੇ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਮਜ਼ਦੂਰਾਂ ਨੂੰ ਇਸ ਜਨਤਕ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਸੱਦਾ ਦਿੱਤਾ।
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਹਰਿੰਦਰ ਰੰਧਾਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂਨੀਅਨ ਲੰਬੇ ਸੰਘਰਸ਼ਾਂ ਤੋਂ ਬਾਅਦ ਪੰਜਾਬ ਅੰਦਰ ਮਜ਼ਦੂਰਾਂ ਦੀ ਭਲਾਈ ਵਾਲਾ ਕਾਨੂੰਨ ਲਾਗੂ ਕਰਵਾਉਣ ਵਿਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 10 ਲੱਖ ਤੋਂ ਵੱਧ ਕਾਮੇ ਉਸਾਰੀ ਕੰਮਾਂ ਵਿਚ ਲੱਗੇ ਹੋਏ ਹਨ ਜਦੋਂਕਿ ਉਨ੍ਹਾਂ ਵਿਚੋਂ ਸਿਰਫ 2.5 ਲੱਖ ਕਾਮਿਆਂ ਦੀ ਹੀ ਰਜਿਸਟਰੇਸ਼ਨ ਇਸ ਕਾਨੂੰਨ ਅਧੀਨ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਲੇਬਰ ਵਿਭਾਗ ਨੂੰ ਨਿਰਮਾਣ ਕਾਮਿਆਂ ਨੂੰ ਰਜਿਸਟਰ ਕਰਨ ਦੀ ਰਫਤਾਰ ਵਧਾਉਣੀ ਚਾਹੀਦੀ ਹੈ।
ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ ਨੇ ਅਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਲਾਈ ਬੋਰਡ ਕੋਲ ਪੰਜਾਬ ਵਿਚ 500 ਕਰੋੜ ਰੁਪਏ ਸੈਸ ਵਜੋਂ ਇਕੱਠੇ ਹੋ ਚੁੱਕੇ ਹਨ ਪਰ ਮਜ਼ਦੂਰਾਂ ਨੂੰ ਉਸ ਦੇ ਵਿਆਜ਼ ਜਿੰਨੀ ਰਕਮ ਵੀ ਅਜੇ ਤੱਕ ਨਹੀਂ ਵੰਡੀ ਗਈ ਹੈ। ਇਸ ਮੌਕੇ ਯੂਨੀਅਨ ਦੇ ਮੁੱਖ ਸਲਾਹਕਾਰ ਨੰਦ ਲਾਲ ਮਹਿਰਾ ਅਤੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਯੂਨੀਅਨ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਅਜਲਾਸ ਨੂੰ ਸੀ.ਟੀ.ਯੂ.ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ, ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸਾਥੀ ਜਸਵੰਤ ਸੰਧੂ, ਲਾਲ ਝੰਡਾ ਲੇਬਰ ਭੱਠਾ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਸ਼ਿਵ ਕੁਮਾਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਲਾਲ ਚੰਦ ਕਟਾਰੂਚੱਕ ਆਦਿ ਨੇ ਵੀ ਸੰਬੋਧਨ ਕੀਤਾ।
ਸੁਲਤਾਨਪੁਰ ਲੋਧੀ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦਾ ਚੌਥਾ ਇਜਲਾਸ 20 ਅਗਸਤ ਨੂੰ ਸਤਨਰਾਇਣ ਮਹਿਤਾ ਦੀ ਪ੍ਰਧਾਨਗੀ ਹੇਠ ਸਫਰੀ ਪੈਲਸ ਵਿਚ ਹੋਇਆ। ਜਿਸ ਵਿਚ ਇਲਾਕੇ ਦੇ 50 ਦੇ ਕਰੀਬ ਪਿੰਡਾਂ ਦੇ ਚੁਣੇ ਹੋਏ 140 ਡੈਲੀਗੇਟਾਂ ਨੇ ਭਾਗ ਲਿਆ। ਇਸ ਅਜਲਾਸ ਵਿਚ ਸਾਥੀ ਗੰਗਾ ਪ੍ਰਸ਼ਾਦ ਸੂਬਾਈ ਪ੍ਰਧਾਨ, ਕਾਮਰੇਡ ਹਰਿੰਦਰ ਰੰਧਾਵਾ ਸੂਬਾਈ ਜਨਰਲ ਸਕੱਤਰ, ਕਾਮਰੇਡ ਬਲਵੰਤ ਸਿੰਘ ਮੀਤ ਪ੍ਰਧਾਨ, ਸ਼ਾਮਿਲ ਹੋਏ। ਇਸ ਇਜਲਾਸ ਨੂੰ ਸੰਬੋਧਨ ਕਰਦਿਆਂ ਸਾਥੀ ਗੰਗਾ ਪ੍ਰਸ਼ਾਦ ਸੂਬਾਈ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵਲੋਂ ਮਜ਼ਦੂਰਾਂ ਨੂੰ ਮਿਲ ਰਹੀਆਂ ਸਹੂਲਤਾਂ ਨਾਮਾਤਰ ਹਨ। ਉਹਨਾਂ ਅੱਗੇ ਮੰਗ ਕੀਤੀ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਲਈ ਕੈਂਪ ਲਗਾ ਕੇ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਰਜਿਸਟਰਡ ਕਰੇ। ਰਜਿਸਟਰਡ ਮਜ਼ਦੂਰਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਲਾਭ ਦੇਣ ਲਈ ਫਾਰਮ ਭਰੇ ਜਾਣ, ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਭਲਾਈ ਲਈ ਲੇਬਰ ਵਿਭਾਗ ਕੋਲ 500 ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ ਪਰ ਇਸ ਵਿਚੋਂ ਮਜ਼ਦੂਰਾਂ ਨੂੰ ਇਸ ਰਕਮ ਦੇ ਵਿਆਜ ਜਿੰਨੀ ਰਕਮ ਵੀ ਪੰਜਾਬ ਵਿਚ ਨਹੀਂ ਵੰਡੀ ਗਈ। ਪੰਜਾਬ ਦੇ ਲੱਖਾਂ ਮਜ਼ਦੂਰ ਅਜੇ ਵੀ ਰਜਿਸਟਰੇਸ਼ਨ ਤੋਂ ਰਹਿੰਦੇ ਹਨ। ਕਾਮਰੇਡ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਨਿਰਮਾਣ ਮਜ਼ਦੂਰਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਅਜਲਾਸਵਿਚ 31 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ ਜਿਸ ਵਿਚ ਸਤਨਰਾਇਣ ਮਹਿਤਾ ਪ੍ਰਧਾਨ, ਸਰਵਣ ਸਿੰਘ ਠੱਟਾ ਪੁਰਾਣਾ ਜਨਰਲ ਸੈਕਟਰੀ, ਰਾਜ ਮੋਹਨ ਹਾਜੀਪੁਰ ਖਜਾਨਚੀ, ਬਲਵਿੰਦਰ ਸਿੰਘ ਅਮਾਨੀਪੁਰ ਮੀਤ ਖਜਾਨਚੀ, ਇਕਬਾਲ ਮੁਹੰਮਦ ਠੱਟਾ ਨਵਾਂ ਮੀਤ ਪ੍ਰਧਾਨ, ਕਸ਼ਮੀਰ ਸਿੰਘ ਬੂੜੇਵਾਲ ਮੀਤ ਸਕੱਤਰ ਚੁਣੇ ਗਏ।
ਕੰਢੀ ਖੇਤਰ ਦੀਆਂ ਮੰਗਾਂ ਲਈ ਸਾਂਝੀਆਂ ਕਨਵੈਨਸ਼ਨਾਂ
ਨੂਰਪੁਰ ਬੇਦੀ : ਕੰਢੀ ਸੰਘਰਸ਼ ਕਮੇਟੀਆਂ ਦੇ ਸਾਂਝੇ ਮੋਰਚੇ ਵਲੋਂ ਕਮਿਊਨਿਟੀ ਸੈਂਟਰ ਜੈਤੇਵਾਲ ਵਿਖੇ ਮਾਸਟਰ ਹਰਭਜਨ ਸਿੰਘ ਅਤੇ ਗੀਤਾ ਰਾਮ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਕਾਨਫਰੰਸ ਕਰਕੇ ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ ਅਤੇ ਮੋਹਣ ਸਿੰਘ ਧਮਾਣਾ ਨੇ ਮੰਗ ਕੀਤੀ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਅਤੇ ਮੁਫ਼ਤ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਵੇ, ਸਿੰਚਾਈ ਵਾਲੇ ਟਿਊਬਵੈਲਾਂ ਦੇ ਬਿੱਲਾਂ ਦੀ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਅਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਤੋਂ ਫਸਲਾਂ ਦੇ ਉਜਾੜੇ ਨੂੰ ਰੋਕਿਆ ਜਾਵੇ ਅਤੇ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਇਸ ਤੋਂ ਬਾਅਦ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਕਰਨ ਸਿੰਘ ਰਾਣਾ, ਦੀਵਾਨ ਸਿੰਘ ਥੋਪੀਆ, ਮਹਾਂ ਸਿੰਘ ਰੋੜੀ, ਤਰਸੇਮ ਸਿੰਘ ਭਲੜੀ ਅਤੇ ਗੁਰਦਿਆਲ ਸਿੰਘ ਢੇਰ ਨੇ ਵੀ ਸੰਬੋਧਨ ਕੀਤਾ। ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵਲੋਂ ਬਣਾਇਆ ਜਮਹੂਰੀਅਤ ਵਿਰੋਧੀ ਕਾਲਾ ਕਾਨੂੰਨ ਵਾਪਸ ਲਿਆ ਜਾਵੇ। ਇਸ ਮੌਕੇ ਭਜਨ ਸਿੰਘ ਸੰਦੋਆ, ਤੀਰਥ ਸਿੰਘ ਸਰਪੰਚ ਭੋਗੀਪੁਰ, ਕਰਮ ਸਿੰਘ ਨੰਬਰਦਾਰ, ਬਿੱਕਰ ਸਿੰਘ ਝੱਜ, ਜਗਤਾਰ ਸਿੰਘ ਭੋਗੀਪੁਰ, ਅਨੰਤ ਰਾਮ ਝਾਡੀਆਂ, ਨਿਰੰਜਨ ਸਿੰਘ ਲਾਲਪੁਰ ਆਦਿ ਹਾਜ਼ਰ ਸਨ।
ਤਲਵਾੜਾ : ਜ਼ਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਤੇ ਕੰਢੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਂਝੀ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਸਥਾਨਕ ਕਾਲੀ ਮਾਤਾ ਮੰਦਿਰ ਦੇ ਹਾਲ 'ਚ 20 ਅਗਸਤ ਨੂੰ ਕੰਢੀ ਦੀਆਂ ਸੱਮਸਿਆਵਾਂ ਤੇ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ 'ਚ ਪਾਸ ਕੀਤੇ ਕਾਲੇ ਕਾਨੂੰਨ ਦੇ ਵਿਰੋਧ 'ਚ ਵਿਸ਼ਾਲ ਕਨਵੈਨਸ਼ਨ ਕਾ. ਘਣਸ਼ਾਮ ਦਾਸ ਤੇ ਕਾ. ਕਰਤਾਰ ਸਿੰਘ ਪਲਿਆਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਦਕਿ ਸਟੇਜ਼ ਸੱਕਤਰ ਦੀ ਭੂਮਿਕਾ ਕਾ.ਗਿਆਨ ਸਿੰਘ ਗੁਪਤਾ ਨੇ ਬਾਖੂਬੀ ਨਿਭਾਈ।
ਕਨਵੈਨਸ਼ਨ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਕਾ.ਦਰਸ਼ਨ ਮੱਟੂ ਨੇ ਸਮੇਂ-ਸਮੇਂ ਸਿਰ ਰਾਜ ਕਰਨ ਵਾਲੀਆਂ ਹਾਕਮ ਧਿਰਾਂ 'ਤੇ ਕੰਢੀ ਵਾਸੀਆਂ ਨੂੰ ਵੋਟ ਬੈਂਕ ਵਜੋਂ ਵਰਤਣ ਦਾ ਦੋਸ਼ ਲਗਾਉਂਦੇ ਹੋਇਆਂ ਕਿਹਾ ਕਿ ਆਜਾਦੀ ਦੇ 68 ਵਰ੍ਹੇ ਬੀਤ ਜਾਣ ਬਾਅਦ ਵੀ ਕੰਢੀਵਾਸੀ ਪੀਣ ਵਾਲੇ ਸਾਫ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਹਾਕਮ ਜਮਾਤਾਂ ਕੰਢੀ ਵਾਸੀਆਂ ਦੀ ਆਰਥਿਕ ਹਾਲਤ ਸੁਧਾਰਨ ਲਈ ਜਿੱਥੇ ਯੋਗ ਕਦਮ ਚੁੱਕਣ 'ਚ ਅਸਫਲ ਰਹੀਆਂ ਹਨ, ਉੱਥੇ ਹੀ ਸੂਬਾ ਸਰਕਾਰ ਕੰਢੀ ਵਾਸੀਆਂ ਤੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਵਸੂਲ ਕਰ ਕੇ ਪਾਣੀ ਵੀ ਮੁੱਲ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਕੰਢੀ ਦੇ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿੱਲ ਮੁਆਫ ਕਰਨ ਲਈ ਸੰਘਰਸ਼ ਕਰ ਰਹੀ ਸੰਘਰਸ਼ ਕਮੇਟੀ ਦੇ ਦਬਾਅ ਹੇਠਾਂ ਭਾਵੇਂ ਸੂਬੇ ਦੇ ਮੁੱਖ ਮੰਤਰੀ ਨੇ ਇਹ ਬਿੱਲ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਸੀ, ਪਰ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜ਼ਾਰੀ ਨਾ ਕਰਨ ਕਾਰਨ ਕੰਢੀ ਦਾ ਕਿਸਾਨ ਨਿਰਾਸ਼ ਹੈ। ਕਨਵੈਨਸ਼ਨ 'ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਕਾ.ਮੋਹਣ ਸਿੰਘ ਧਮਾਣਾ ਸੂਬਾ ਪ੍ਰਧਾਨ ਜਮਹੂਰੀ ਕੰਢੀ ਸੰਘਰਸ਼ ਕਮੇਟੀ ਨੇ ਸੰਬੋਧਨ ਕਰਦੇ ਹੋਇਆਂ ਕੰਢੀ ਦੀਆਂ ਮੰਗਾਂ ਲਈ ਸੰਘਰਸ਼ਸ਼ੀਲ ਦੋ ਲੜਾਕੂ ਜੱਥੇਬੰਦੀਆਂ ਵੱਲੋਂ ਸਾਂਝੇ ਸੰਘਰਸ਼ ਦੇ ਐਲਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਲੋਕਾਂ ਦੁਆਰਾ ਸਾਂਝੀ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਕੀਤਾ ਜਾਣ ਵਾਲਾ ਸੰਘਰਸ਼ ਭਵਿੱਖ 'ਚ ਸਾਰਥਕ ਸਿੱਧ ਹੋਵੇਗਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਐਂਟੀ ਕੰਢੀ ਨੀਤੀਆਂ ਕਾਰਨ ਟੋਲ ਪਲਾਜ਼ਿਆਂ ਦਾ ਸਭ ਤੋਂ ਵੱਧ ਭਾਰ ਪੰਜਾਬ ਦੇ ਕੁੱਲ ਖੇਤਰਫਲ ਦੇ 9 ਫੀਸਦੀ ਹਿੱਸੇ, ਕੰਢੀ ਵਾਸੀਆਂ 'ਤੇ ਪਾਇਆ ਗਿਆ ਹੈ। ਕਾ. ਮੋਹਣ ਸਿੰਘ ਧਮਾਣਾ ਨੇ ਕੰਢੀ ਦੀਆਂ ਸੱਮਸਿਆਵਾਂ ਉਪਰ ਵਿਸਥਾਰ ਪੂਰਵਕ ਚਰਚਾ ਕਰਦੇ ਹੋਇਆਂ ਬਲਾਕ ਤਲਵਾੜਾ 'ਚ ਪਿੱਛਲੇ ਲੰਮੇ ਸਮੇਂ ਤੋਂ ਠੱਪ ਪਏ ਵਿਕਾਸ ਕਾਰਜ ਜਿਵੇਂ ਪਿੱਛਲੇ 45 ਸਾਲਾਂ ਤੋਂ ਨੰਗਲ-ਤਲਵਾੜਾ ਵਾਇਆ ਰੇਲ ਪ੍ਰਾਜੈਕਟ ਦਾ ਅੱਧਵਿਚਕਾਰ ਲਟਕਣਾ, ਸਥਾਨਕ ਸਰਕਾਰੀ ਕਾਲਜ ਵਿੱਚ ਅਧਿਆਪਕਾਂ, ਸਾਜੋ ਸਮਾਨ ਤੇ ਸੀਟਾਂ ਦੀ ਘਾਟ ਕਾਰਨ ਕੰਢੀ ਵਾਸੀਆਂ ਦੇ ਬੱਚਿਆਂ ਦਾ ਉਚੇਰੀ ਸਿੱਖਿਆ ਤੋਂ ਸੱਖਣਾ ਰਹਿਣਾ, ਤਲਵਾੜਾ 'ਚ ਨਵੇਂ ਉਸਾਰੇ ਜਾ ਰਹੇ ਆਦਰਸ਼ ਸਕੂਲ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਤਿਆਰੀ, ਬੀ ਬੀ ਐਮ ਬੀ ਹਸਪਤਾਲ ਸਮੇਤ ਸਰਕਾਰੀ ਕਮਿਉਨਿਟੀ ਸਿਹਤ ਕੇਂਦਰ ਭੋਲ-ਕਲੌਤਾ ਤੇ ਕਮਾਹੀ ਦੇਵੀ 'ਚ ਡਾਕਟਰਾਂ, ਸਟਾਫ ਤੇ ਸਾਜੋ ਸਮਾਨ ਦੀ ਘਾਟ, ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਖਸਤਾ ਹਾਲ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ, ਜੰਗਲੀ ਤੇ ਅਵਾਰਾ ਪਸ਼ੂਆਂ ਵਲੋਂ ਉਜਾੜੇ ਕਾਰਨ ਤਬਾਹ ਹੋ ਚੁੱਕੀ ਕਿਸਾਨੀ, ਸੋਕੇ ਕਾਰਨ ਕਿਸਾਨਾਂ ਨੂੰ ਰਾਹਤ ਰਾਸ਼ੀ, ਕੰਢੀ ਇਲਾਕੇ 'ਚ ਬੰਦ ਪਏ ਸਰਕਾਰੀ ਬਸ ਰੂਟ ਮੁੜ ਚਾਲੂ ਕਰਵਾਉਣ, ਜੰਗਲਾਂ 'ਤੇ ਆਪਣਾ ਪੂਰੀ ਤਰ੍ਹਾਂ ਕਬਜ਼ਾ ਕਰ ਚੁੱਕੀ ਚੁੜੈਲ ਬੂਟੀ ਤੇ ਗਾਜਰ ਘਾਹ ਆਦਿ ਸੱਮਸਿਆਵਾਂ ਦੇ ਹੱਲ ਲਈ ਜੱਥੇਬੰਦ ਘੋਲ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਕਾ.ਦੀਵਾਨ ਸਿੰਘ ਬਲਾਚੌਰ, ਕਾ.ਬਲਦੇਵ ਸਿੰਘ ਭਵਨੌਰ, ਸ਼੍ਰੀਮਤੀ ਸੁਭਾਸ਼ ਮੱਟੂ, ਦੀਪਕ ਜਰਿਆਲ ਕਨਵੀਨਰ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ, ਕਾ. ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ, ਕਾ.ਬਲਵੰਤ ਸਿੰਘ ਨਾਰੰਗਪੁਰ, ਕਾ.ਕੁੰਦਨ ਲਾਲ, ਸਰਪੰਚ ਸੁਖਦੇਵ ਸਿੰਘ, ਸੰਧਿਆ ਦੇਵੀ, ਕਾ.ਕੇਸਰ ਸਿੰਘ ਬੰਸੀਆ, ਉੱਤਮ ਸਿੰਘ ਬੰਸੀਆ, ਸਾਬਕਾ ਸਰਪੰਚ ਰਾਮ ਪ੍ਰਸ਼ਾਦ ਸ਼ਰਮਾ, ਪ੍ਰਿੰ.ਰਤਨ ਕੰਵਰ ਚੰਦ, ਕਾ .ਖੁਸ਼ੀ ਰਾਮ, ਮਾ.ਯੋਧ ਸਿੰਘ, ਮਾ.ਪਿਆਰਾ ਸਿੰਘ ਪਰਖ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾ. ਸ਼ਿਵ ਕੁਮਾਰ ਨੇ ਪੰਜਾਬ ਸਰਕਾਰ ਵੱਲੋਂ ਪਾਸ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਦੇ ਵਿਰੋਧ ਵਿੱਚ ਮਤਾ ਰੱਖਿਆ। ਜਿਸਨੂੰ ਹਾਜ਼ਰੀਨ ਨੇ ਦੋਵੇਂ ਹੱਥ ਖੜੇ ਕਰਕੇ ਪਾਸ ਕੀਤਾ। ਅੰਤ ਵਿੱਚ ਕਾ.ਗਿਆਨ ਸਿੰਘ ਗੁਪਤਾ ਨੇ ਕੰਢੀ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਸੰਘਰਸ਼ ਵਿੱਢਣ ਦਾ ਐਲਾਨ ਕਰਦੇ ਹੋਇਆਂ ਕਨਵੈਨਸ਼ਨ 'ਚ ਪਹੁੰਚੇ ਸਮੂਹ ਕੰਢੀ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ 'ਤੇ ਕਾ.ਯੁਗਰਾਜ ਸਿੰਘ, ਬਿਸ਼ਨ ਸਿੰਘ, ਵਰਿੰਦਰ ਕੁਮਾਰ, ਕਾ. ਸੁਖਦੇਵ, ਕਾ. ਪ੍ਰਕਾਸ਼ ਸਿੰਘ, ਕਾ.ਸੋਹਣ ਲਾਲ, ਕਾ.ਸੁਭਾਸ਼ ਨੱਥੂਵਾਲ, ਪ੍ਰਿੰ. ਕਰਤਾਰ ਸਿੰਘ ਪਲਿਆਲ, ਕਾ. ਪੰਚਮ ਲਾਲ, ਸੱਤਪਾਲ ਟੋਹਲੂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
ਬਲਾਚੌਰ : ਕੰਢੀ ਸੰਘਰਸ਼ ਕਮੇਟੀ ਅਤੇ ਜਮਹੂਰੀ ਕੰਢੀ ਸੰਘਰਸ਼ ਕਮੇਟੀ ਵੱਲੋਂ ਕੰਢੀ ਦੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਅਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ ਬਾਬਾ ਵਤਨ ਸਿੰਘ ਵੱਪਰੀਆਂ ਭਵਨ ਬਲਾਚੌਰ ਵਿਖੇ ਲੋਕਾਂ ਨੂੰ ਸੰਘਰਸ ਲਈ ਲਾਮਬੰਦ ਕਰਨ ਹਿੱਤ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹੁਸਨ ਚੰਦ ਅਤੇ ਮਾਸਟਰ ਦੀਵਾਨ ਸਿੰਘ ਵਲੋਂ ਕੀਤੀ ਗਈ।
ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਕੰਢੀ ਦੇ ਲੋਕਾਂ ਨਾਲ ਹਮੇਸ਼ਾਂ ਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਕੀਤੀ ਗਈ ਹੈ। 67 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਕੰਢੀ ਦੇ ਲੋਕ ਸਾਫ ਤੇ ਪੂਰੇ ਪਾਣੀ ਨੂੰ ਤਰਸ ਰਹੇ ਹਨ। ਸਰਕਾਰ ਕੰਢੀ ਦੇ ਲੋਕਾਂ ਨੂੰ ਪਾਣੀ ਮੁੱਲ ਵੇਚ ਰਹੀ ਹੈ। ਕੰਢੀ ਖੇਤਰ ਵਿਚ ਪੰਜਾਬ ਸਰਕਾਰ ਵਲੋਂ ਕੋਈ ਵੀ ਰੁਜ਼ਗਾਰ ਦੇ ਸਾਧਨ ਮੁਹੱਈਆ ਨਹੀਂ ਕੀਤੇ ਗਏ, ਲੋਕ ਬੇਰੁਜ਼ਗਾਰੀ, ਗਰੀਬੀ, ਭੁਖਮਰੀ ਅਤੇ ਲੁੱਟ-ਖਸੁੱਟ ਤੋਂ ਲਾਚਾਰ ਹਨ। ਭਾਵੇਂ ਕੰਢੀ ਸੰਘਰਸ਼ ਕਮੇਟੀ ਵਲੋਂ ਲੋਕਾਂ ਦੀਆਂ ਮੰਗਾਂ ਲਈ ਬਹੁਤ ਹੀ ਸੰਘਰਸ਼ ਕੀਤਾ ਹੈ, ਪਰ ਸਰਕਾਰ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕਰ ਰਹੀ। ਦੋਹਾਂ ਕੰਢੀ ਸੰਘਰਸ਼ ਕਮੇਟੀਆਂ ਦੇ ਏਕੇ ਲਈ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੋਨਾਂ ਲੜਾਕੂ ਜਥੇਬੰਦੀਆਂ ਵਲੋਂ ਕੀਤਾ ਸੰਘਰਸ਼ ਸਰਕਾਰ ਨੂੰ ਮੰਗਾਂ ਲਾਗੂ ਕਰਨ ਲਈ ਮਜ਼ਬੂਰ ਕਰ ਦੇਵੇਗਾ। ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਲੋਕ ਹੁਣ ਚੁੱਪ ਕਰਕੇ ਨਹੀਂ ਬੈਠਣਗੇ। ਸੀਨੀਅਰ ਪ੍ਰਧਾਨ ਮੀਤ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਦੋਨੋਂ ਕੰਢੀ ਸੰਘਰਸ਼ ਕਮੇਟੀਆਂ ਸਾਂਝੇ ਤੌਰ 'ਤੇ ਸੰਘਰਸ਼ ਕਰਕੇ ਪੰਜਾਬ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੀਆਂ ਤੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਣਗੀਆਂ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀ.ਐਸ.ਐਫ. ਵਲੋਂ ਨਸ਼ਾ ਵਿਰੋਧੀ ਕਨਵੈਨਸ਼ਨਾਂ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਪੰਜਾਬ ਤੇ ਹਰਿਆਣਾ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਉਪਰ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਨੌਜਵਾਨਾਂ-ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਸ਼ਹੀਦ ਭਗਤ ਸਿੰਘ ਅਤੇ ਗਦਰੀ ਬਾਬਿਆਂ ਦੀ ਵਿਚਾਰਧਾਰਾ ਦੇ ਹਾਣੀ ਬਣਾਉਣ ਲਈ ਹਮੇਸ਼ਾ ਹੀ ਤਤਪਰ ਰਹੀਆਂ ਹਨ। ਗਰੀਬੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਸਿੱਖਿਆ ਦਾ ਵਪਾਰੀਕਰਨ, ਨਸ਼ਿਆਂ ਦਾ ਵਪਾਰ, ਔਰਤਾਂ ਨਾਲ ਜ਼ਿਆਦਤੀਆਂ ਦਾ ਵੱਧਦੇ ਜਾਣਾ, ਲੱਚਰ ਅਤੇ ਰੂੜ੍ਹੀਵਾਦੀ ਸਭਿਆਚਾਰ ਆਦਿ ਨੌਜਵਾਨਾਂ-ਵਿਦਿਆਰਥੀਆਂ ਦੇ ਭੱਖਦੇ ਮਸਲੇ ਬਣੇ ਹੋਏ ਹਨ। ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦਾ ਭਾਰਤ ਉਪਰ ਹਮਲਾ ਦਿਨੋ ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਇਸ ਹਮਲੇ ਨੇ ਹਰ ਵਰਗ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪ੍ਰੰਤੂ ਅੱਜ ਇਨ੍ਹਾਂ ਨੀਤੀਆਂ ਦਾ ਸਭ ਤੋਂ ਵੱਡਾ ਸ਼ਿਕਾਰ ਨੌਜਵਾਨ ਅਤੇ ਵਿਦਿਆਰਥੀ ਵਰਗ ਹੋ ਰਿਹਾ ਹੈ। ਸਿੱਖਿਆ ਦਾ ਦਿਨੋ ਦਿਨ ਵਪਾਰੀਕਰਨ ਹੁੰਦੇ ਜਾਣ ਕਾਰਨ ਸਿੱਖਿਆ ਦਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਚਲੇ ਜਾਣਾ ਹੁਣ ਸਰਵ ਪ੍ਰਵਾਨਿਤ ਗੱਲ ਬਣ ਚੁੱਕੀ ਹੈ। ਨਿੱਜੀ ਵਿਦਿਅਕ ਅਦਾਰਿਆਂ ਦੁਆਰਾ ਆਪਣੀ ਮਰਜੀ ਨਾਲ ਫੀਸਾਂ-ਫੰਡਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਐਸ.ਬੀ.ਬੀ.ਐਸ, ਬੀ.ਟੈਕ, ਬੀ.ਐਡ, ਕਾਨੂੰਨ ਆਦਿ ਦੀ ਉਚ ਪੜ੍ਹਾਈ ਦੀਆਂ ਫੀਸਾਂ ਵਿਚ ਅਥਾਹ ਵਾਧਾ ਹੋਣ ਕਾਰਨ ਹੀ ਸਮਾਜ ਦਾ ਵੱਡਾ ਹਿੱਸਾ ਵਿਦਿਆ ਪ੍ਰਾਪਤੀ ਦੇ ਅਧਿਕਾਰ ਤੋਂ ਵਾਂਝਾ ਹੋ ਚੁੱਕਾ ਹੈ। ਨਵ ਉਦਾਰਵਾਦੀ ਨੀਤੀਆਂ ਕਾਰਨ ਬੇਰੁਜ਼ਗਾਰਾਂ ਦੀ ਗਿਣਤੀ ਵਿਸਫੋਟਕ ਰੂਪ ਧਾਰਨ ਕਰਦੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਹੀ 70 ਲੱਖ ਨੌਜਵਾਨ ਬੇਰੁਜ਼ਗਾਰੀ ਦੇ ਸ਼ਿਕਾਰ ਹਨ।
ਇਸ ਸਮੇਂ ਸਿੱਖਿਆ ਅਤੇ ਰੁਜ਼ਗਾਰ ਤੋਂ ਵਿਹੁਣੀ ਪੰਜਾਬ ਦੀ ਜਵਾਨੀ ਸਾਮਰਾਜੀਆਂ ਦੁਆਰਾ ਸਿਰਜੇ ਗਏ ਨਿਘਾਰਗ੍ਰਸਤ ਮਾਹੌਲ ਦੀ ਪੂਰੀ ਤਰ੍ਹਾਂ ਨਾਲ ਲਪੇਟ ਵਿਚ ਆ ਕੇ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ ਅਤੇ 73% ਨੌਜਵਾਨ ਮੁੰਡੇ, ਕੁੜੀਆਂ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਰੂੜ੍ਹੀਵਾਦੀ ਸਭਿਆਚਾਰ ਨੇ ਨੌਜਵਾਨਾਂ ਦੀ ਸਮਝ ਨੂੰ ਖਤਰਨਾਕ ਪਾਸੇ ਲਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਲੰਘੀਆਂ ਲੋਕ ਸਭਾ ਦੀਆਂ ਚੋਣਾਂ ਅੰਦਰ ਨਸ਼ਿਆਂ ਦਾ ਮੁੱਦਾ ਬੜੀ ਵੱਡੀ ਪੱਧਰ ਉਪਰ ਉਭਰਕੇ ਸਾਹਮਣੇ ਆਇਆ। ਇਸ ਦਾ ਹੀ ਨਤੀਜਾ ਸੀ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਰੁੱਧ ਵੀ ਲੋਕਾਂ ਨੇ ਜ਼ੋਰਦਾਰ ਫਤਵਾ ਦਿੱਤਾ ਇਸ ਮਾੜੀ ਕਾਰਗੁਜ਼ਾਰੀ ਅਤੇ ਲੋਕਾਂ ਅੰਦਰ ਆਪਣੀ ਦਿਖ ਨੂੰ ਸੁਧਾਰਨ ਲਈ ਹੀ ਪੰਜਾਬ ਸਰਕਾਰ ਦੁਆਰਾ ''ਨਸ਼ਾ ਵਿਰੋਧੀ'' ਮੁਹਿੰਮ ਚਲਾਈ ਜਾ ਰਹੀ ਹੈ। ਜਿਹੜੀ ਮੁਹਿੰਮ ਹੁਣ ਤੱਕ ''ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ ਬਗੈਰ'' ਹੀ ਚਲਾਈ ਜਾ ਰਹੀ ਹੈ। ਕਿਉਂਕਿ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ, ਸਾਬਕਾ ਡੀਜੀ.ਪੀ. (ਜੇਲ੍ਹਾਂ) ਸ਼ਸ਼ੀਕਾਂਤ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਕਈ ਵੱਡੇ ਮੰਤਰੀਆਂ ਬਿਕਰਮਜੀਤ ਸਿੰਘ ਮਜੀਠੀਆ, ਅਜੀਤ ਸਿੰਘ ਕੋਹਾੜ, ਗੁਲਜਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਲੋਪੋਕੇ, ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਅਤੇ ਉਸਦਾ ਬੇਟਾ ਦਮਨਵੀਰ ਸਿੰਘ ਅਤੇ ਕਈ ਵੱਡੇ ਪੁਲਿਸ ਅਧਿਕਾਰੀਆਂ ਦਾ ਨਾਂਅ ਜਗ ਜਾਹਰ ਹੋ ਚੁੱਕਾ ਹੈ। ਪ੍ਰੰਤੂ ਬਾਦਲ ਦੀ ਸਰਕਾਰ ਵਲੋਂ ਚਲਾਈ ਜਾ ਰਹੀ ਅਖੌਤੀ ਨਸ਼ਾ ਵਿਰੋਧੀ ਮੁਹਿਮ ਸਿਰਫ ਆਮ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਸੁੱਟਣ ਤੱਕ ਹੀ ਸੀਮਤ ਹੈ। ਇਸ ਮੁਹਿੰਮ ਦੌਰਾਨ ਬੜੀ ਵੱਡੀ ਪੱਧਰ ਉਤੇ ਨੌਜਵਾਨਾਂ ਦੀ ਫੜੋ ਫੜੀ ਵੀ ਹੋਈ ਅਤੇ ਇਸ ਮੁਹਿੰਮ ਨੂੰ ਸਰਕਾਰੀ ਏਜੰਸੀਆਂ ਦੁਆਰਾ ਵੀ ''ਨਸ਼ਾ ਵਿਰੋਧੀ ਮੁਹਿੰਮ'' ਦੇ ਨਾਂਅ ਹੇਠ ਮੀਡੀਏ ਵਿਚ ਪੂਰੀ ਤਰ੍ਹਾਂ ਪ੍ਰਚਾਰਿਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਪੱਸ਼ਟ ਤੌਰ ਤੇ ਸਮਝਦਾਰੀ ਹੈ ਕਿ ਜਦੋਂ ਤੱਕ ਨੌਜਵਾਨਾਂ ਦੇ ਭੱਖਦੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ, ਸਿਖਿਆ ਅਤੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਨਸ਼ੇ ਦੀ ਸਪਲਾਈ ਲਾਈਨ ਤੋੜ ਕੇ ਸਿਆਸੀ-ਪੁਲਿਸ-ਨਸ਼ਾ ਸਮੱਗਲਰ ਗਠਜੋੜ ਨੂੰ ਨੱਥ ਨਹੀਂ ਪਾਈ ਜਾਂਦੀ, ਨਸ਼ੇ ਦੇ ਆਦੀ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਦ ਤੱਕ ਨਸ਼ਿਆਂ ਦੇ ਵੱਗਦੇ ਇਸ ਦਰਿਆ ਨੂੰ ਰੋਕ ਲੈਣ ਦਾ ਸਰਕਾਰੀ ਦਾਅਵਾ ਕੇਵਲ ਦਿਖਾਵਾ ਅਤੇ ਪਖੰਡ ਹੀ ਹੈ। ਇਸੇ ਸਮਝ ਨੂੰ ਲੈ ਕੇ ਉਪਰੋਕਤ ਜਥੇਬੰਦੀਆਂ ਨੇ ਪੰਜਾਬ ਅੰਦਰ 8 ਵੱਡੀਆਂ ਨਸ਼ਾ ਵਿਰੋਧੀ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਸੀ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 15 ਜੁਲਾਈ ਤੋਂ 31 ਜੁਲਾਈ ਤੱਕ ਗੁਰਦਾਸਪੁਰ, ਫਿਲੌਰ (ਜਲੰਧਰ), ਬਠਿੰਡਾ, ਸੰਗਰੂਰ, ਫਰੀਦਕੋਟ, ਤਰਨਤਾਰਨ, ਅੰਮ੍ਰਿਤਸਰ, ਫਤਿਆਬਾਦ (ਹਰਿਆਣਾ) ਵਿਖੇ ਇਹ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ ਕਨਵੈਨਸ਼ਨਾਂ ਵਿਚੋਂ ਫਰੀਦਕੋਟ, ਗੁਰਦਾਸਪੁਰ, ਫਿਲੌਰ ਕਨਵੈਨਸ਼ਨਾਂ ਦੀ ਰਿਪੋਰਟ ਪਿਛਲੇ ਅੰਕ ਵਿਚ ਛੱਪ ਚੁੱਕੀ ਹੈ। ਬਾਕੀ ਕਨਵੈਨਸ਼ਨਾਂ ਦੀ ਰਿਪੋਰਟ ਇਸ ਪ੍ਰਕਾਰ ਹੈ :
ਸੰਗਰੂਰ : 24 ਜੁਲਾਈ ਨੂੰ ਸੰਗਰੂਰ ਸ਼ਹਿਰ ਦੀ ਅਗਰਸੈਨ ਧਰਮਸ਼ਾਲਾ ਅੰਦਰ ਕਨਵੈਨਸ਼ਨ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਿੰਗਾਰਾ ਸਿੰਘ ਬੇਨੜਾ, ਪ੍ਰਹਲਾਦ ਸਿੰਘ, ਸੁਰੇਸ਼ ਸਮਾਣਾ ਨੇ ਕੀਤੀ। ਇਸ ਕਨਵੈਨਸ਼ਨ ਨੂੰ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸਕੱਤਰ ਮਨਦੀਪ ਰਤੀਆ, ਪੀ.ਐਸ.ਐਫ. ਸਕੱਤਰ ਅਜੇ ਫਿਲੌਰ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਗੁਰਮੀਤ ਸਿੰਘ ਕਾਲਾਝਾੜ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭੀਮ ਸਿੰਘ ਆਲਮਪੁਰ, ਗੱਜਣ ਸਿੰਘ ਦੁੱਗਾਂ, ਤੇਜਾ ਸਿੰਘ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਤਰਨਤਾਰਨ ਸ਼ਹਿਰ ਅੰਦਰ 27 ਜੁਲਾਈ ਨੂੰ ਕਨਵੈਨਸ਼ਨ ਅਤੇ ਮਾਰਚ ਕੀਤਾ ਗਿਆ। ਜਿਸਦੀ ਪ੍ਰਧਾਨਗੀ, ਸੁਲੱਖਣ ਤੁੜ, ਗੁਰਜਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ, ਰੋਜਦੀਪ ਕੌਰ ਆਦਿ ਨੇ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਪ੍ਰੈਸ ਸਕੱਤਰ ਬਲਦੇਵ ਪੰਡੋਰੀ, ਵਤਨਦੀਪ ਕੌਰ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਪਰਗਟ ਸਿੰਘ ਜਾਮਾਰਾਏ, ਜਸਪਾਲ ਢਿਲੋਂ, ਚਮਨ ਲਾਲ ਦਰਾਜਕੇ ਆਦਿ ਨੇ ਵੀ ਸੰਬੋਧਨ ਕੀਤਾ।
ਬਠਿੰਡਾ : ਬਠਿੰਡਾ ਦੇ ਟੀਚਰਜ਼ ਹੋਮ ਵਿਖੇ 27 ਜੁਲਾਈ ਨੂੰ ਨਸ਼ਾ ਵਿਰੋਧੀ ਕਨਵੈਨਸ਼ਨ ਕੀਤੀ ਗਈ। ਜਿਸ ਦੀ ਪ੍ਰਧਾਨਗੀ ਗੁਰਜੰਟ ਸਿੰਘ, ਨਵਦੀਪ ਕੋਟਕਪੁਰਾ ਨੇ ਕੀਤੀ। ਇਸ ਮੌਕੇ ਸੂਬਾ ਸਕੱਤਰ ਮਨਦੀਪ ਰਤੀਆ, ਪੀ.ਐਸ.ਐਫ. ਦੇ ਆਗੂ ਅਜੈ ਫਿਲੌਰ, ਸੂਬਾ ਆਗੂ ਜਤਿੰਦਰ ਫਰੀਦਕੋਟ ਨੇ ਵੀ ਸੰਬੋਧਨ ਕੀਤਾ।
ਫਤਿਆਬਾਦ : ਹਰਿਆਣਾ ਦੇ ਫਤਿਆਬਾਦ ਸ਼ਹਿਰ ਦੇ ਅਰੋੜਾ ਵੰਸ਼ ਧਰਮਸ਼ਾਲਾ ਅੰਦਰ 30 ਜੁਲਾਈ ਨੂੰ ਕਨਵੈਨਸ਼ਨ ਕੀਤੀ ਗਈ ਜਿਸ ਦੀ ਪ੍ਰਧਾਨਗੀ ਨਿਰਭੈ ਸਿੰਘ, ਬੰਸੀ ਸਰਦੂਲਗੜ੍ਹ, ਕਮਲਦੀਪ ਸ਼ਰਮਾ, ਸਨਦੀਪ ਸਿੰਘ ਨੇ ਕੀਤੀ। ਇਸ ਮੌਕੇ ਸਾਬਕਾ ਵਿਦਿਆਰਥੀ ਆਗੂ ਮਹੀਪਾਲ ਬਠਿੰਡਾ ਮੁੱਖ ਬੁਲਾਰੇ ਦੇ ਤੌਰ 'ਤੇ ਬੋਲੇ। ਇਸ ਤੋਂ ਇਲਾਵਾ ਸੂਬਾ ਸਕੱਤਰ ਮਨਦੀਪ ਰਤੀਆ, ਗੁਰਜਿੰਦਰ ਰੰਧਾਵਾ, ਅਜੈ ਫਿਲੌਰ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਸ਼ਹਿਰ ਅੰਦਰ ਮਾਰਚ ਵੀ ਕੀਤਾ ਗਿਆ ਅਤੇ ਮੌਕੇ 'ਤੇ ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਨੇ ਨਿਭਾਈ।
ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਅੰਦਰ 31 ਜੁਲਾਈ ਨੂੰ ਕਨਵੈਨਸ਼ਨ ਕੀਤੀ ਗਈ। ਜਿਸਦੀ ਪ੍ਰਧਾਨਗੀ ਸਰਬਜੀਤ ਹੈਰੀ, ਨਿਸ਼ਾਨ ਸਿੰਘ, ਕੁਲਵੰਤ ਮੱਲੂਨੰਗਲ, ਸੁਰਜੀਤ ਸਿੰਘ, ਕਿਰਨਜੀਤ ਕੌਰ, ਮਿਲਖਾ ਸਿੰਘ ਨੇ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਪੀ.ਐਸ.ਐਫ. ਦੀ ਰੋਜ਼ਦੀਪ ਕੌਰ, ਹਰਪ੍ਰੀਤ ਸਿੰਘ ਬੁਟਾਰੀ, ਬਲਦੇਵ ਪੰਡੋਰੀ, ਗੁਰਦਿਆਲ ਘੁਮਾਣ ਤੋਂ ਇਲਾਵਾ ਸਾਬਕਾ ਨੌਜਵਾਨ ਆਗੂ ਸਰਬਜੀਤ ਗਿੱਲ ਨੇ ਸੰਬੋਧਨ ਕੀਤਾ। ਇਸ ਮੌਕੇ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਮਾਰਚ ਵੀ ਕੀਤਾ ਗਿਆ ਅਤੇ ਸਭਾ ਦੇ ਸੂਬਾਈ ਆਗੂ ਸਰਬਜੀਤ ਹੈਰੀ ਅਤੇ ਸਾਥੀ ਬਲਵਿੰਦਰ ਛੇਹਰਟਾ ਖਿਲਾਫ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਛੇਹਰਟਾ ਥਾਣੇ ਅੱਗੇ ਧਰਨਾ ਵੀ ਦਿੱਤਾ ਗਿਆ।
ਅਗਲਾ ਪ੍ਰੋਗਰਾਮ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਸੂਬਾ ਕਮੇਟੀ ਮੀਟਿੰਗ ਜਲੰਧਰ ਦਫਤਰ ਵਿਖੇ ਸੂਬਾ ਪ੍ਰਧਾਨ ਜਸਵਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਕੀਤੇ ਗਏ ਕੰਮਾਂ ਦਾ ਵਿਸਥਾਰ ਸਹਿਤ ਮੁਲਾਂਕਣ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਅੰਦਰ ਨੌਜਵਾਨਾਂ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਨੂੰ ਤੇਜ਼ ਕਰਨ ਦੀ ਰੂਪ ਰੇਖਾ ਉਲੀਕੀ ਗਈ। ਨਸ਼ਾ ਸਮਗਲਰ-ਪੁਲਿਸ ਅਤੇ ਸਿਆਸੀ ਗਠਜੋੜ ਨੂੰ ਨੱਥ ਪਾਉਣ, ਨੌਜਵਾਨਾਂ ਲਈ ਸਥਾਈ ਰੁਜ਼ਗਾਰ ਦਾ ਪ੍ਰਬੰਧ ਕਰਨ, ਸਿੱਖਿਆ ਦਾ ਵਪਾਰੀਕਰਨ ਬੰਦ ਕਰਨ, ਖੇਡਾਂ ਦੇ ਨਾਂਅ 'ਤੇ ਨਸ਼ੇ ਦਾ ਵਪਾਰ ਕਰਨ, ਫੀਸਾਂ ਫੰਡਾਂ ਵਿਚ ਹੋਏ ਵਾਧੇ ਖਿਲਾਫ, ਵਿਦਿਆਰਥੀਆਂ ਦੇ ਵਜੀਫਿਆਂ ਦੇ ਰੁਕੇ ਬਕਾਏ ਜਾਰੀ ਕਰਾਉਣ ਅਤੇ ਨੌਜਵਾਨ-ਵਿਦਿਆਰਥੀਆਂ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਲਈ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਹੈਡਕੁਆਰਟਰਾਂ ਉਪਰ ਧਰਨੇ ਦਿੱਤੇ ਜਾਣਗੇ। ਜਿਸ ਦੀ ਤਿਆਰੀ ਲਈ ਯੂਨਿਟ ਚੋਣਾਂ, ਜਲਸੇ, ਮੀਟਿੰਗਾਂ, ਮਸ਼ਾਲ ਮਾਰਚ ਅਤੇ ਤਹਿਸੀਲ ਪੱਧਰੀ ਅਜਲਾਸ ਕੀਤੇ ਜਾਣਗੇ। 22 ਸਤੰਬਰ ਗੁਰਦਾਸਪੁਰ, 23 ਸਤੰਬਰ ਅੰਮ੍ਰਿਤਸਰ, 24 ਸਤੰਬਰ ਬਠਿੰਡਾ, 25 ਸਤੰਬਰ ਤਰਨਤਾਰਨ, 26 ਸਤੰਬਰ ਮਾਨਸਾ, 23 ਸਤੰਬਰ ਪਟਿਆਲਾ, 26 ਸਤੰਬਰ ਫਾਜ਼ਿਲਕਾ, 29 ਸਤੰਬਰ ਜਲੰਧਰ, 30 ਸਤੰਬਰ ਲੁਧਿਆਣਾ, 24 ਸਤੰਬਰ ਸੰਗਰੂਰ ਵਿਖੇ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਰਿਪੋਰਟ : ਅਜੈ ਫਿਲੌਰ ਸਕੱਤਰ ਪੀ.ਐਸ.ਐਫ.
ਖੱਬੀਆਂ ਪਾਰਟੀਆਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਕਨਵੈਨਸ਼ਨ
ਸੰਗਰੂਰ : ਇੱਥੇ ਅੱਠ ਖੱਬੀਆਂ ਪਾਰਟੀਆਂ ਅਤੇ ਜਮਹੂਰੀ ਪਾਰਟੀਆਂ ਨੇ ਸਾਂਝੀ ਕਨਵੈਨਸ਼ਨ ਕਰਕੇ ਮੌਜੂਦਾ ਸਰਕਾਰ ਨੂੰ ਲੋਕ ਦੋਖੀ ਤੇ ਜਮਹੂਰੀਅਤ ਦੀ ਕਾਤਲ ਗਰਦਾਨਦਿਆਂ ਸੂਬੇ ਦੀ ਜਨਤਾ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਅਤੇ ਕਾਲੇ ਕਾਨੂੰਨਾਂ ਵਿਰੁੱਧ ਤਿੱਖੇ ਤੇ ਵਿਸ਼ਾਲ ਘੋਲ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਕਨਵੈਨਸ਼ਨ ਨੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵਿੱਚੋਂ ਬੇਦਖਲ ਕਰਨ ਦੀ ਦੂਜੀ ਜੰਗੇ-ਅਜ਼ਾਦੀ ਦੀ ਲੜਾਈ ਨੂੰ ਅੱਗੇ ਲੈ ਕੇ ਜਾਣ ਦਾ ਅਹਿਦ ਲਿਆ।
ਕਾਮਰੇਡ ਮੰਗਤ ਰਾਮ ਲੌਂਗੋਵਾਲ, ਹਰਨੇਕ ਸਿੰਘ ਬਮਾਲ, ਘੁਮੰਡ ਖਾਲਸਾ, ਗੁਰਜੀਤ ਸਿੰਘ ਕੌਲਸੇੜੀ, ਡਾਕਟਰ ਰਜਿੰਦਰ ਸਿੰਘ ਭਲਵਾਨ, ਭਜਨ ਰੰਗੀਆਂ ਤੇ ਜੀਤ ਭੀਖੀ ਦੀ ਪ੍ਰਧਾਨਗੀ ਹੇਠ ਇੱਥੇ ਪਰਲ ਪੈਲੇਸ ਵਿੱਚ ਹੋਈ ਕਨਵੈਨਸ਼ਨ ਨੂੰ, ਸੀ ਪੀ ਆਈ ਦੇ ਕਾਮਰੇਡ ਸੁਖਦੇਵ ਸ਼ਰਮਾ, ਸੀ ਪੀ ਐੱਮ (ਪੰਜਾਬ) ਦੇ ਕਾਮਰੇਡ ਗੱਜਣ ਸਿੰਘ ਦੁੱਗਾਂ, ਐੱਮ ਸੀ ਪੀ ਆਈ ਦੇ ਐਡਵੋਕੇਟ ਕਿਰਨਜੀਤ ਸੇਖੋਂ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕਾਮਰੇਡ ਹਰਭਗਵਾਨ ਭੀਖੀ, ਆਈ ਡੀ ਪੀ ਦੇ ਕਰਨੈਲ ਸਿੰਘ ਜਖੇਪਲ, ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੇ ਮੱਖਣ ਸਿੰਘ ਰਾਮਗੜ੍ਹ, ਵਿਚਾਰ ਚਰਚਾ ਮੰਚ ਦੇ ਬਸ਼ੇਸ਼ਰ ਰਾਮ ਅਤੇ ਆਮ ਆਦਮੀ ਪਾਰਟੀ ਦੇ ਡਾਕਟਰ ਏ ਐੱਸ ਮਾਨ ਨੇ ਸੰਬੋਧਨ ਕੀਤਾ।
ਕਨਵੈਨਸ਼ਨ ਦੌਰਾਨ ਅਮਰੀਕਾ ਦੀ ਸ਼ਹਿ ਉਪਰ ਇਜ਼ਰਾਇਲ ਵੱਲੋਂ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਦੀ ਨਿਖੇਧੀ ਤੇ ਹਮਲੇ ਤੁਰੰਤ ਬੰਦ ਕਰਨ, ਬਾਦਲ ਸਰਕਾਰ ਪਾਸ ਕੀਤੇ ਕਾਲੇ ਕਾਨੂੰਨ ਤੇ ਟੈਕਸ ਨੂੰ ਵਾਪਸ ਲਿਆ ਜਾਵੇ, ਜੇਲ੍ਹਾਂ ਵਿੱਚ ਬੰਦ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਤੇ ਦਲਿਤਾਂ ਨੂੰ ਜ਼ਮੀਨ ਦਾ ਹੱਕ ਦੇਣ ਅਤੇ ਅਧਿਆਪਕਾਂ ਉਪਰ ਪੁਲਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਆਦਿ ਮਤੇ ਸਰਵ-ਸੰਮਤੀ ਨਾਲ ਹੱਥ ਖੜੇ ਕਰਕੇ ਪਾਸ ਕੀਤੇ ਗਏ। ਕਨਵੈਨਸ਼ਨ ਦੇ ਉਦੇਸ਼ ਬਾਰੇ ਐਡਵੋਕੇਟ ਸੰਪੂਰਨ ਛਾਜਲੀ ਨੇ ਚਾਨਣਾ ਪਾਇਆ।
सी.पी.एम.हरियाणा द्वारा सैमीनार का आयोजन
कम्युनिस्ट पार्टी माक्र्सवादी पंजाब-हरियाणा द्वारा 13 अगस्त को फतेहाबाद के नूर गार्डन में एक सैमीनार का आयोजन किया गया। जिसकी अध्यक्षता सर्वसाथी पाला राम, हरभजन व बलवीर महमड़ा आधारित अध्यक्षमंडल ने की। मंच संचालन जिला सचिव कामरेड तजिन्द्र सिंह थिंद ने किया। इस सैमीनार के मुख्यवक्ता सी.पी.एम.पंजाब के महासचिव कामरेड मंगत राम पासला ने सम्बोधित करते हुए कहा कि केंद्र में नई मोदी सरकार ने जो चुनावों के समय किये वायदों से मुंह फेरना शुरू कर दिया है। जो नीतियां मनमोहन सरकार देश में लागू कर रही थी उन्हीं नीतियों को मोदी सरकार तेजी से लागू कर रही है। कांग्रेस व भाजपा की आर्थिक नीतियों में कोई फर्क नहीं है। दोनों ही नवउदारवादी आर्थिक व सामाजिक नीतियों को तेजी से लागू कर रही हैं। देश की सुरक्षा के लिये जिम्मेदार रक्षा क्षेत्र में एफ.डी.आई. लागू करना रेलवे में 100 फीसदी एफ डी.आई. लागू करना तथा इसके अतिरिक्त 29 विभागों में विदेशी-देशी बहुराष्ट्रीय कम्पनियों को खुली छूट देना, इन कदमों से मोदी का असली चेहरा सामने आ चुका है। यू.पी.ए. सरकार की तरह मोदी सरकार द्वारा बहुराष्ट्रीय कम्पनियों व बड़े बड़े कार्पोरेट घरानों को ही फायदा पहुंचाया जा रहा है। जिसकी ताजा उदाहरण तेल कम्पनियों को 11 हजार करोड़ की सबसिडी देना है। जबकि दूसरी तरफ किसानों व मजदूरों की सबसिडियां काटने की तैयारी की जा रही है। किसानों की जमीनें, कुदरती संसाधन जैसे जल, जंगल, खनिज पदार्थ विदेशी-देशी कम्पनियों का कौडिय़ों के भाव बेचे जा रहे हैं। पिछले दिनों नई सरकार के वित्त मंत्री अरूण जेतली ने बजट पेश किया उसमें स्पष्ट नजर आता है बड़े बड़े कार्पोरेट घरानों को ज्यादा से ज्यादा फायदा पहुंचाया गया है तथा 80 प्रतिशत लोगों का धंधा चौपट करने जा रहा है। महंगाई दिन-प्रतिदिन बढ़ रही है, मनरेगा को भी खुर्द-बुर्द करने की कोशिश की जा रही है। मोदी सरकार को सिर्फ कार्पोरेट घरानों की चिन्ता है ना कि देश की 80 प्रतिशत जनता की। मोदी सरकार देश के लिये घातक साबित होगी यह भाजपा की सरकार नहीं बल्कि आर.एस.एस. की कठपुतली सरकार है, जिसका मुख्य ऐजंडा देश को धर्म के नाम पर बांटना व भारत को हिंद राष्ट्र में तबदील करना है।
इस सैमीनार में शहीद भगत सिंह नौजवान सभा पंजाब-हरियाणा के महासचिव कामरेड मनदीप द्वारा घग्घर नदी में फैक्ट्ररियां के दूषित पानी को रोकने पर प्रस्ताव रखा गया। जिसको सर्वसम्मति से पास कर दिया गया। कामरेड इन्द्रजीत बोसवाल ने अपने सम्बोधन में कहा कि रतिया में हेपिटाईसिस सी. (काला पीलिया) व कैंसर जैसी गंभीर बीमारियां पैर पसार रही हैं। दिन-प्रतिदिन रोगियों की संख्या बढ़ रही है। उन्होंने मांग की कि इसका इलाज रतिया के सामान्य अस्पताल में फ्री करवाया जाये। इस प्रस्ताव को भी सर्व सम्मति से पास किया गया। कामरेड सुरजीत ने पीने वाला शुद्ध पानी मुहैया करवाये जाने के बारे में प्रस्ताव रखा।
कामरेड जीत सिंह जिला प्रधान देहाती मजदूर सभा ने महंगाई, मनरेगा, रिहायशी प्लांट, खाद्य वितरण प्रणाली पर प्रस्ताव रखा। यह सभी प्रस्ताव सर्व सम्मति से पारित कर दिये गये। साथी परमजीत ने क्रांतिकारी गीत पेश किये।
रिपोर्ट : इन्द्रजीत बोसवाल
ਖੱਬੀਆਂ ਪਾਰਟੀਆਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਕਨਵੈਨਸ਼ਨ
ਸੰਗਰੂਰ : ਇੱਥੇ ਅੱਠ ਖੱਬੀਆਂ ਪਾਰਟੀਆਂ ਅਤੇ ਜਮਹੂਰੀ ਪਾਰਟੀਆਂ ਨੇ ਸਾਂਝੀ ਕਨਵੈਨਸ਼ਨ ਕਰਕੇ ਮੌਜੂਦਾ ਸਰਕਾਰ ਨੂੰ ਲੋਕ ਦੋਖੀ ਤੇ ਜਮਹੂਰੀਅਤ ਦੀ ਕਾਤਲ ਗਰਦਾਨਦਿਆਂ ਸੂਬੇ ਦੀ ਜਨਤਾ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਅਤੇ ਕਾਲੇ ਕਾਨੂੰਨਾਂ ਵਿਰੁੱਧ ਤਿੱਖੇ ਤੇ ਵਿਸ਼ਾਲ ਘੋਲ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਕਨਵੈਨਸ਼ਨ ਨੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵਿੱਚੋਂ ਬੇਦਖਲ ਕਰਨ ਦੀ ਦੂਜੀ ਜੰਗੇ-ਅਜ਼ਾਦੀ ਦੀ ਲੜਾਈ ਨੂੰ ਅੱਗੇ ਲੈ ਕੇ ਜਾਣ ਦਾ ਅਹਿਦ ਲਿਆ।
ਕਾਮਰੇਡ ਮੰਗਤ ਰਾਮ ਲੌਂਗੋਵਾਲ, ਹਰਨੇਕ ਸਿੰਘ ਬਮਾਲ, ਘੁਮੰਡ ਖਾਲਸਾ, ਗੁਰਜੀਤ ਸਿੰਘ ਕੌਲਸੇੜੀ, ਡਾਕਟਰ ਰਜਿੰਦਰ ਸਿੰਘ ਭਲਵਾਨ, ਭਜਨ ਰੰਗੀਆਂ ਤੇ ਜੀਤ ਭੀਖੀ ਦੀ ਪ੍ਰਧਾਨਗੀ ਹੇਠ ਇੱਥੇ ਪਰਲ ਪੈਲੇਸ ਵਿੱਚ ਹੋਈ ਕਨਵੈਨਸ਼ਨ ਨੂੰ, ਸੀ ਪੀ ਆਈ ਦੇ ਕਾਮਰੇਡ ਸੁਖਦੇਵ ਸ਼ਰਮਾ, ਸੀ ਪੀ ਐੱਮ (ਪੰਜਾਬ) ਦੇ ਕਾਮਰੇਡ ਗੱਜਣ ਸਿੰਘ ਦੁੱਗਾਂ, ਐੱਮ ਸੀ ਪੀ ਆਈ ਦੇ ਐਡਵੋਕੇਟ ਕਿਰਨਜੀਤ ਸੇਖੋਂ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕਾਮਰੇਡ ਹਰਭਗਵਾਨ ਭੀਖੀ, ਆਈ ਡੀ ਪੀ ਦੇ ਕਰਨੈਲ ਸਿੰਘ ਜਖੇਪਲ, ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੇ ਮੱਖਣ ਸਿੰਘ ਰਾਮਗੜ੍ਹ, ਵਿਚਾਰ ਚਰਚਾ ਮੰਚ ਦੇ ਬਸ਼ੇਸ਼ਰ ਰਾਮ ਅਤੇ ਆਮ ਆਦਮੀ ਪਾਰਟੀ ਦੇ ਡਾਕਟਰ ਏ ਐੱਸ ਮਾਨ ਨੇ ਸੰਬੋਧਨ ਕੀਤਾ।
ਕਨਵੈਨਸ਼ਨ ਦੌਰਾਨ ਅਮਰੀਕਾ ਦੀ ਸ਼ਹਿ ਉਪਰ ਇਜ਼ਰਾਇਲ ਵੱਲੋਂ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਦੀ ਨਿਖੇਧੀ ਤੇ ਹਮਲੇ ਤੁਰੰਤ ਬੰਦ ਕਰਨ, ਬਾਦਲ ਸਰਕਾਰ ਪਾਸ ਕੀਤੇ ਕਾਲੇ ਕਾਨੂੰਨ ਤੇ ਟੈਕਸ ਨੂੰ ਵਾਪਸ ਲਿਆ ਜਾਵੇ, ਜੇਲ੍ਹਾਂ ਵਿੱਚ ਬੰਦ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਤੇ ਦਲਿਤਾਂ ਨੂੰ ਜ਼ਮੀਨ ਦਾ ਹੱਕ ਦੇਣ ਅਤੇ ਅਧਿਆਪਕਾਂ ਉਪਰ ਪੁਲਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਆਦਿ ਮਤੇ ਸਰਵ-ਸੰਮਤੀ ਨਾਲ ਹੱਥ ਖੜੇ ਕਰਕੇ ਪਾਸ ਕੀਤੇ ਗਏ। ਕਨਵੈਨਸ਼ਨ ਦੇ ਉਦੇਸ਼ ਬਾਰੇ ਐਡਵੋਕੇਟ ਸੰਪੂਰਨ ਛਾਜਲੀ ਨੇ ਚਾਨਣਾ ਪਾਇਆ।
सी.पी.एम.हरियाणा द्वारा सैमीनार का आयोजन
कम्युनिस्ट पार्टी माक्र्सवादी पंजाब-हरियाणा द्वारा 13 अगस्त को फतेहाबाद के नूर गार्डन में एक सैमीनार का आयोजन किया गया। जिसकी अध्यक्षता सर्वसाथी पाला राम, हरभजन व बलवीर महमड़ा आधारित अध्यक्षमंडल ने की। मंच संचालन जिला सचिव कामरेड तजिन्द्र सिंह थिंद ने किया। इस सैमीनार के मुख्यवक्ता सी.पी.एम.पंजाब के महासचिव कामरेड मंगत राम पासला ने सम्बोधित करते हुए कहा कि केंद्र में नई मोदी सरकार ने जो चुनावों के समय किये वायदों से मुंह फेरना शुरू कर दिया है। जो नीतियां मनमोहन सरकार देश में लागू कर रही थी उन्हीं नीतियों को मोदी सरकार तेजी से लागू कर रही है। कांग्रेस व भाजपा की आर्थिक नीतियों में कोई फर्क नहीं है। दोनों ही नवउदारवादी आर्थिक व सामाजिक नीतियों को तेजी से लागू कर रही हैं। देश की सुरक्षा के लिये जिम्मेदार रक्षा क्षेत्र में एफ.डी.आई. लागू करना रेलवे में 100 फीसदी एफ डी.आई. लागू करना तथा इसके अतिरिक्त 29 विभागों में विदेशी-देशी बहुराष्ट्रीय कम्पनियों को खुली छूट देना, इन कदमों से मोदी का असली चेहरा सामने आ चुका है। यू.पी.ए. सरकार की तरह मोदी सरकार द्वारा बहुराष्ट्रीय कम्पनियों व बड़े बड़े कार्पोरेट घरानों को ही फायदा पहुंचाया जा रहा है। जिसकी ताजा उदाहरण तेल कम्पनियों को 11 हजार करोड़ की सबसिडी देना है। जबकि दूसरी तरफ किसानों व मजदूरों की सबसिडियां काटने की तैयारी की जा रही है। किसानों की जमीनें, कुदरती संसाधन जैसे जल, जंगल, खनिज पदार्थ विदेशी-देशी कम्पनियों का कौडिय़ों के भाव बेचे जा रहे हैं। पिछले दिनों नई सरकार के वित्त मंत्री अरूण जेतली ने बजट पेश किया उसमें स्पष्ट नजर आता है बड़े बड़े कार्पोरेट घरानों को ज्यादा से ज्यादा फायदा पहुंचाया गया है तथा 80 प्रतिशत लोगों का धंधा चौपट करने जा रहा है। महंगाई दिन-प्रतिदिन बढ़ रही है, मनरेगा को भी खुर्द-बुर्द करने की कोशिश की जा रही है। मोदी सरकार को सिर्फ कार्पोरेट घरानों की चिन्ता है ना कि देश की 80 प्रतिशत जनता की। मोदी सरकार देश के लिये घातक साबित होगी यह भाजपा की सरकार नहीं बल्कि आर.एस.एस. की कठपुतली सरकार है, जिसका मुख्य ऐजंडा देश को धर्म के नाम पर बांटना व भारत को हिंद राष्ट्र में तबदील करना है।
इस सैमीनार में शहीद भगत सिंह नौजवान सभा पंजाब-हरियाणा के महासचिव कामरेड मनदीप द्वारा घग्घर नदी में फैक्ट्ररियां के दूषित पानी को रोकने पर प्रस्ताव रखा गया। जिसको सर्वसम्मति से पास कर दिया गया। कामरेड इन्द्रजीत बोसवाल ने अपने सम्बोधन में कहा कि रतिया में हेपिटाईसिस सी. (काला पीलिया) व कैंसर जैसी गंभीर बीमारियां पैर पसार रही हैं। दिन-प्रतिदिन रोगियों की संख्या बढ़ रही है। उन्होंने मांग की कि इसका इलाज रतिया के सामान्य अस्पताल में फ्री करवाया जाये। इस प्रस्ताव को भी सर्व सम्मति से पास किया गया। कामरेड सुरजीत ने पीने वाला शुद्ध पानी मुहैया करवाये जाने के बारे में प्रस्ताव रखा।
कामरेड जीत सिंह जिला प्रधान देहाती मजदूर सभा ने महंगाई, मनरेगा, रिहायशी प्लांट, खाद्य वितरण प्रणाली पर प्रस्ताव रखा। यह सभी प्रस्ताव सर्व सम्मति से पारित कर दिये गये। साथी परमजीत ने क्रांतिकारी गीत पेश किये।
रिपोर्ट : इन्द्रजीत बोसवाल
No comments:
Post a Comment