ਸਤਿਕਾਰ ਨਾਲ ਜਿੰਦਾ ਸ਼ਹੀਦ ਸੱਦੇ ਜਾਂਦੇ ਸਾਥੀ ਸ਼ਿੰਗਾਰਾ ਸਿੰਘ ਬੋਪਰਾਇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ। ਸਾਮਰਾਜੀ ਸ਼ਹਿ ਪ੍ਰਾਪਤ ਖਾਲਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਬਹੁਮੰਤਵੀ ਸੰਗਰਾਮ 'ਚ ਇੱਸ ਨਿਡਰ ਕਮਿਊਨਿਸਟ ਯੋਧੇ ਨੇ ਬੇਮਿਸਾਲ ਯੋਗਦਾਨ ਪਾਇਆ। ਲੁੱਟੇ-ਪੁੱਟੇ ਵਰਗਾਂ ਦੇ ਸੰਗਰਾਮਾਂ 'ਚ ਬਹੁਮੁੱਲੇ ਯੋਗਦਾਨ ਦੀ ਉਨ੍ਹਾਂ ਦੇ ਜੀਵਨ ਦੀ ਸ਼ਾਨਦਾਰ ਗਾਥਾ ਹੈ। ਆਪ ਸੀ.ਪੀ.ਐਮ. ਪੰਜਾਬ ਅਤੇ ਆਰ.ਐਮ.ਪੀ.ਆਈ. ਦੇ ਸੰਸਥਾਪਕਾਂ 'ਚੋਂ ਇੱਕ ਸਨ। ਉਹਨਾਂ ਦੀ ੱਅੰਤਮ ਵਿਦਾਇਗੀ ਸਮੇਂ ਉਮੜਿਆ ਜਨ ਸੈਲਾਬ ਉਹਨਾਂ ਦੀ ਹਰਮਨ ਪਿਆਰਾ ਦਾ ਮੂੰਹ ਬੋਲਦਾ ਸਬੂਤ ਹੈ। ਉਹਨਾਂ ਨਮਿੱਤ ਸ਼ਰਧਾਂਜਲੀ ਸਮਾਗਮ ਵੀ ਉਹਨਾਂ ਦੀ ਮਕਬੂਲੀਅਤ ਅਤੇ ਮਿਸਾਲੀ ਜੀਵਨ ਅਨੁਸਾਰ ਲਾਮਿਸਾਲ ਸੀ ਜਿਸ ਵਿੱਚ ਆਰ.ਐਮ.ਪੀ.ਆਈ., ਖੱਬੀਆਂ ਪਾਰਟੀਆਂ, ਦੂਜੇ ਰਾਜਸੀ ਦਲਾਂ ਅਤੇ ਹੋਰਨਾ ਸੰਗਠਨਾਂ ਦੇ ਉੱਚ ਆਗੂ ਸਾਥੀ ਨੂੰ ਨਮਨ ਕਰਨ ਲਈ ਉਚੇਚਾ ਪਹੁੰਚੇ । ਅਦਾਰਾ 'ਸੰਗਰਾਮੀ ਲਹਿਰ' ਅਤੇ ਸਮੁੱਚਾ ਪਾਰਟੀ ਸੰਗਠਨ ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਲਈ ਹਰ ਤਾਣ ਲਾਉਣ ਦਾ ਪ੍ਰਣ ਕਰਦੇ ਹੋਏ ਉਨ੍ਹਾਂ ਨੂੰ ਸੂਹੀ ਸ਼ਰਧਾਂਜਲੀ ਪੇਸ਼ ਕਰਦੇ ਹਨ।
No comments:
Post a Comment