ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਪਹਿਲੀ ਸੂਬਾਈ ਜੱਥੇਬੰਦਕ ਕਾਨਫ਼ਰੰਸ 26 ਤੋਂ 28 ਸਤੰਬਰ 2017 ਤੱਕ ਮਾਲਵੇ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿਖੇ ਸਫ਼ਲਤਾ ਪੂਰਵਕ ਸੰਪੰਨ ਹੋਈ।
ਕਾਨਫ਼ਰੰਸ ਦੀ ਤਿੰਨ ਦਿਨ ਚੱਲਣ ਵਾਲੀ ਸਮੁੱਚੀ ਕਾਰਵਾਈ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ 110 ਵੇਂ ਜਨਮ ਦਿਵਸ ਨੂੰ ਸਮਰਪਿਤ ਕੀਤੀ ਗਈ।
ਜੁਗਰਾਜ ਪੈਲੇਸ, ਜਿੱਥੇ ਇਹ ਕਾਨਫ਼ਰੰਸ ਸੰਪੰਨ ਹੋਈ, ਦੇ ਸਮੁੱਚੇ ਚਾਰ ਚੁਫ਼ੇਰੇ ਨੂੰ ''ਗਦਰੀ ਸ਼ਹੀਦ ਰਹਿਮਤ ਅਲੀ ਵਜ਼ੀਦ ਕੇ ਨਗਰ'' ਦਾ ਨਾਂਅ ਦਿੱਤਾ ਗਿਆ। ਇਸੇ ਤਰ੍ਹਾਂ ਕਾਨਫ਼ਰੰਸ ਹਾਲ ਨੂੰ ''ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲ ਹਾਲ'' ਅਤੇ ਸਟੇਜ ਨੂੰ ''ਸ਼ਹੀਦ ਸਾਥੀ ਗੁਰਨਾਮ ਉੱਪਲ ਮੰਚ '' ਦਾ ਨਾਂਅ ਦਿੱਤਾ ਗਿਆ।
ਉਹ ਮੈਦਾਨ ਜਿੱਥੇ ਝੰਡਾ ਝੁਲਾਇਆ ਗਿਆ ਅਤੇ ਸ਼ਹੀਦ ਮੀਨਾਰ ਬਣਾਈ ਗਈ, ਦੇ ਦਾਖਲਾ ਗੇਟ ਨੂੰ ''ਕਾਮਰੇਡ ਸੁਰਜੀਤ ਗਿੱਲ ਗੇਟ'' ਦਾ ਨਾਂਅ ਦਿੱਤਾ ਗਿਆ।
ਕਾਨਫ਼ਰੰਸ ਸਥਲ ਨੂੰ ਜਾਂਦੀ ਸੜਕ ਬੀਬੀ ਵਾਲਾ ਰੋਡ ਦੇ ਸ਼ਹਿਰ ਵਾਲੇ ਪਾਸੇ ਦੇ ਸਿਰੇ 'ਤੇ ਮਹਾਨ ਪਰਜ਼ਾ ਮੰਡਲੀ ਯੋਧਿਆਂ ਅਤੇ ਸ਼ਾਨਾਮੱਤੇ ਮੁਜਾਰਾ ਕਿਸਾਨ ਸੰਗਰਾਮ ਦੇ ਮਿਸਾਲੀ ਆਗੂਆਂ ਨੂੰ ਸਮਰਪਿਤ ਗੇਟ ਦੀ ਸਾਜਣਾ ਕੀਤੀ ਗਈ ਸੀ। ਬੱਸ ਅੱਡੇ, ਰੇਲਵੇ ਸਟੇਸ਼ਨ ਅਤੇ ਨਹਿਰ ਤੋਂ ਲੈ ਕਾਨਫ਼ਰੰਸ ਤੱਕ ਪੁੱਜਣ ਵਾਲੀਆਂ ਸਾਰੀਆਂ ਸੜਕਾਂ ਨੂੰ ਆਰ.ਐਮ.ਪੀ.ਆਈ. ਦੇ ਸੂਹੇ ਝੰਡਿਆਂ ਨਾਲ ਸ਼ਿੰਗਾਰਿਆ ਗਿਆ।
ਕਾਨਫ਼ਰੰਸ ਹਾਲ 'ਚ ਕੌਮਾਂਤਰੀ ਅਤੇ ਭਾਰਤੀ ਕਮਿਊਨਿਸਟ ਆਗੂਆਂ ਦੀਆਂ ਤਸਵੀਰਾਂ ਸੁਸ਼ੋਭਤ ਸਨ। ਪੰਜਾਬ ਦੇ ਜੁਝਾਰੂ ਵਿਰਸੇ ਨਾਲ ਜੁੜਨ ਅਤੇ ਭਵਿੱਖ ਦੇ ਸੰਗਰਾਮਾਂ ਦਾ ਸੁਨੇਹਾ ਦੇਣ ਵਾਲੀਆਂ ਫ਼ਲੈਕਸਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਪੰਜਾਬ ਦੇ ਲਗਭਗ ਸਾਰੇ ਜਿਲ੍ਹਿਆਂ 'ਚੋਂ 16 ਬੀਬੀਆਂ ਸਮੇਤ 252 ਡੈਲੀਗੇਟਾਂ ਅਤੇ ਦਰਸ਼ਕਾਂ ਨੇ ਕਾਨਫ਼ਰੰਸ ਵਿੱਚ ਸ਼ਮੂਲੀਅਤ ਕੀਤੀ।
ਇਨਕਲਾਬੀ ਸਾਦਗੀ ਅਤੇ ਦ੍ਰਿੜ੍ਹਤਾ ਦੇ ਮੁੱਜਸਮੇ ਸਾਥੀ ਹਰਕੰਵਲ ਸਿੰਘ ਵਲੋਂ, 26 ਸਤੰਬਰ ਨੂੰ ਬਾਅਦ ਦੁਪਹਿਰ, ਕਿਰਤੀਆਂ ਦੀ ਬੰਦਖਲਾਸੀ ਦਾ ਸੂਹਾ ਝੰਡਾ ਝੁਲਾਏ ਜਾਣ ਨਾਲ ਕਾਨਫ਼ਰੰਸ ਦੀ ਲਾਮਿਸਾਲ ਸ਼ੁਰੂਆਤ ਹੋਈ। ਡੈਲੀਗੇਟਾਂ ਅਤੇ ਵਲੰਟੀਅਰਾਂ ਦੇ ਜੋਸ਼ ਭਰਪੂਰ, ਬੁਲੰਦ ਅਵਾਜ਼ ਨਾਅਰਿਆਂ ਨੇ ਸਮੁੱਚਾ ਇਲਾਕਾ ਗੁੰਜਾ ਦਿੱਤਾ। ਕਿਰਤੀਆਂ ਦੇ ਕਾਜ ਲਈ ਜਾਨਾਂ ਵਾਰ ਗਏ ਸਾਥੀਆਂ ਦੀ ਯਾਦ ਵਿੱਚ ਬਣੇ ਸ਼ਹੀਦ ਮੀਨਾਰ 'ਤੇ ਪੁਸ਼ਪਾਂਜਲੀਆਂ ਅਰਪਿੱਤ ਕਰਨ ਪਿਛੋਂ ਸਾਰੇ ਡੈਲੀਗੇਟ ਅਤੇ ਦਰਸ਼ਕ ਕਾਨਫਰੰਸ ਹਾਲ 'ਚ ਦਾਖ਼ਲ ਹੋਏ।
ਸਾਥੀ ਮੰਗਤ ਰਾਮ ਪਾਸਲਾ ਦੀ ਤਜਵੀਜ ਨੂੰ ਹਾਊਸ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਪਿਛੋਂ ਸਰਵ ਸਾਥੀ ਗੁਰਨਾਮ ਸਿੱਘ ਦਾਊਦ, ਪਰਗਟ ਸਿੰਘ ਜਾਮਾਰਾਇ, ਨੀਲਮ ਘੁਮਾਣ , ਲਾਲ ਚੰਦ ਸਰਦੂਲਗੜ੍ਹ ਅਤੇ ਮਿੱਠੂ ਸਿੰਘ ਘੁੱਦਾ 'ਤੇ ਅਧਾਰ ਪ੍ਰਧਾਨਗੀ ਮੰਡਲ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਇਸੇ ਤਰਜ਼ 'ਤੇ ਸਮੁੱਚੇ ਸੂਬਾ ਸਕੱਤਰੇਤ ਮੈਂਬਰਾਂ 'ਤੇ ਅਧਾਰਤ ਸੰਚਾਲਨ ਕਮੇਟੀ ਚੁਣੀ ਗਈ। ਪਿਆਰਾ ਸਿੰਘ ਪਰਖ, ਸ਼ਮਸ਼ੇਰ ਸਿੰਘ ਬਟਾਲਾ ਅਤੇ ਹਰਨੇਕ ਸਿੰਘ ਗੁੱਜਰਵਾਲ 'ਤੇ ਅਧਾਰਤ ਕਾਰਵਾਈ ਕਮੇਟੀ, ਰਘੁਬੀਰ ਸਿੰਘ ਬਟਾਲਾ ਅਤੇ ਛੱਜੂ ਰਿਸ਼ੀ 'ਤੇ ਅਧਰਿਤ ਮਤਿਆਂ ਸਬੰਧੀ ਕਮੇਟੀ ਅਤੇ ਪ੍ਰੋਫ਼ੈਸਰ ਜੈਪਾਲ ਤੇ ਸੱਜਣ ਸਿੰਘ 'ਤੇ ਅਧਾਰਤ ਪਛਾਣ ਪੱਤਰ ਕਮੇਟੀਆਂ ਚੁਣੀਆਂ ਗਈਆਂ।
ਸਾਥੀ ਮਹੀਪਾਲ ਵੱਲੋਂ ਪੇਸ਼ ਕੀਤੇ ਗਏ ਇੱਕ ਸ਼ੋਕ ਮਤੇ ਰਾਹੀਂ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਸਾਥੀ ਫ਼ੀਦੇਲ ਕਾਸਟਰੋ, ਵੈਨਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਸਾਥੀ ਹੂਗੋ ਸ਼ਾਵੇਜ਼, ਏ.ਬੀ.ਬਰਧਨ, ਅਮਰਜੀਤ ਕੁਲਾਰ, ਗੁਰਨਾਮ ਸਿੰਘ ਸੰਘੇੜਾ, ਹਰਦੀਪ ਸਿੰਘ, ਸ਼ਿੰਗਾਰਾ ਸਿੰਘ ਬੋਪਾਰਾਇ,ਬਖਤੌਰ ਸਿੰਘ ਦੂਲੋਵਾਲ, ਨਰਿੰਦਰ ਕੁਮਾਰ ਸੋਮਾ ਅਤੇ ਹੋਰਨਾਂ ਨੂੰ ਦੋ ਮਿੰਟ ਮੌਨ ਖੜੋ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸੇ ਮਤੇ ਰਾਹੀਂ ਸਰਕਾਰੀ ਸ਼ਹਿ ਪ੍ਰਾਪਤ ਪਿਛਾਖੜੀ 'ਤੇ ਫ਼ਿਰਕੂ ਅਪਰਾਧੀਆਂ ਵਲੋਂ ਕਤਲ ਕਰ ਦਿੱਤੇ ਗਏ ਚਾਨਣ ਦੇ ਸੰਦੇਸ਼ਵਾਹਕ ਨਰਿੰਦਰ ਦਭੋਲਕਰ, ਪ੍ਰੋਫ਼ੈਸਰ ਐਮ ਐਮ ਕੁਲਬਰਗੀ, ਗੋਵਿੰਦ ਪਨਸਾਰੇ, ਗੌਰੀ ਲੰਕੇਸ਼ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਫ਼ਿਰਕੂ ਸ਼ਕਤੀਆਂ ਵਲੋਂ ਸ਼ਿਸ਼ਕਾਰੀਆਂ ਕਾਤਲ ਭੀੜਾਂ ਵੱਲੋਂ ਮਾਰ-ਮੁਕਾਏ ਨਿਰਦੋਸ਼ ਨਾਗਰਿਕਾਂ ਪ੍ਰਤੀ ਵੀ ਸੰਵੇਦਨਾਵਾਂ ਪਰਗਟ ਕੀਤੀਆਂ ਗਈਆਂ । ਇਸੇ ਤਰ੍ਹਾਂ ਗੋਰਖਪੁਰ ਅਤੇ ਹੋਰਨੀਂ ਥਾਂਈਂ ਇਲਾਜ਼ ਦੀ ਅਣਹੋਂਦ 'ਚ ਮੌਤ ਦੇ ਮੂੰਹ ਪਾ ਦਿੱਤੇ ਗਏ ਮਾਸੂਮ ਬੱਚਿਆਂ ਦੇ ਪ੍ਰੀਵਾਰਾਂ ਨਾਲ ਵੀ ਹਮਦਰਦੀਆਂ ਪ੍ਰਗਟ ਕੀਤੀਆਂ ਗਈਆਂ। ਡੈਲੀਗੇਟ ਸਾਥੀਆਂ ਵੱਲੋਂ ਨਾਅਰਿਆਂ ਦੀ ਗੂੰਜ 'ਚ ਵਿਛੜੇ ਤੇੇ ਸ਼ਹੀਦ ਸਾਥੀਆਂ ਦੇ ਅਧੂਰੇ ਕਾਜ ਪੂਰੇ ਕਰਨ ਲਈ ਜਾਨਾਂ ਵਾਰ ਦੇਣ ਦਾ ਅਹਿਦ ਦ੍ਰਿੜ੍ਹਾਇਆ ਗਿਆ।
ਕਾਨਫ਼ਰੰਸ ਦੇ ਸੁਚਾਰੂ ਪ੍ਰਬੰਧਾਂ ਲਈ ਗਠਿਤ ਕੀਤੀ ਗਈ, ਵਿਸ਼ਾਲ ਸਮਾਜਕ ਪ੍ਰਭਾਵ ਵਾਲੀ, ਸੁਆਗਤੀ ਕਮੇਟੀ ਦੇ ਚੇਅਰਮੈਨ, ਉੱਘੇ ਪੰਜਾਬੀ ਲੇਖਕ ਜਸਪਾਲ ਮਾਨਖੇੜਾ ਨੇ ਸਮੁੱਚੇ ਸ਼ਹਿਰੀਆਂ ਵਲੋਂ ਪ੍ਰਤੀਨਿਧਾਂ ਨੂੰ ਜੀ ਆਇਆਂ ਕਿਹਾ।
ਇਸ ਪਿਛੋਂ ਸਾਥੀ ਹਰਕੰਵਲ ਸਿੰਘ ਵੱਲੋਂ ਕਾਨਫ਼ਰੰਸ ਦਾ ਵਿਧੀਵਤ ਉਦਘਾਟਨ ਕੀਤਾ ਗਿਆ। ਉਨ੍ਹਾਂ ਆਪਣੀ ਜਾਣੀ ਪਛਾਣੀ, ਸਾਦਮੁਰਾਦੀ ਸ਼ੈਲੀ 'ਚ ਸੰਸਾਰ ਅਤੇ ਭਾਰਤ ਦੇ ਕਿਰਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਕੌਮਾਂਤਰੀ, ਕੌਮੀ ਅਤੇ ਸੂਬਾਈ ਵਰਤਾਰਿਆਂ ਦੀ ਨਿਸ਼ਾਨਦੇਹੀ ਕੀਤੀ। ਨਾਲ ਹੀ ਉਨ੍ਹਾਂ ਉਕਤ ਵਰਤਾਰਿਆਂ ਚੋਂ ਉਪਜੀਆਂ ਚੁਣੌਤੀਆਂ ਤੋਂ ਪਾਰ ਪਾਉਣ ਲਈ ਕਮਿਊਨਿਸਟ ਢੰਗਾਂ, ਵਿਸ਼ੇਸ਼ ਕਰ ਆਰ.ਐਮ.ਪੀ. ਆਈ. ਸਨਮੁੱਖ ਕਾਰਜਾਂ ਦੀ ਵੀ ਵਿਆਖਿਆ ਕੀਤੀ।
ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵਲੋਂ ਰਾਜਸੀ ਅਤੇ ਜੱਥੇਬੰਦਕ ਰੀਪੋਰਟ ਦਾ ਖਰੜਾ ਪ੍ਰਤੀਨਿਧਾਂ ਸਾਹਮਣੇ ਪੇਸ਼ ਕੀਤਾ ਗਿਆ।
27 ਸਤੰਬਰ ਨੂੰ ਖਰੜੇ 'ਤੇ ਹੋਈ ਵਿਚਾਰ ਚਰਚਾ ਦੌਰਾਨ, ਹੇਠਲੀਆਂ ਕਮੇਟੀਆਂ ਅਤੇ ਜਨਸੰਗਠਨਾਂ ਦੀ ਪ੍ਰਤੀਨਿਧਤਾ ਕਰਦੇ 62 ਡੈਲੀਗੇਟਾਂ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਸਭਨਾਂ ਵਲੋਂ ਖਰੜੇ ਵਿੱਚ ਪੇਸ਼ ਕੀਤੀ ਗਈ ਰਾਜਸੀ ਅਤੇ ਜੱਥੇਬੰਦਕ ਸੇਧ ਦੀ ਪ੍ਰੌੜ੍ਹਤਾ ਕੀਤੀ ਗਈ। ਸਾਥੀਆਂ ਵੱਲੋਂ ਸੰਗਰਾਮਾਂ ਦੀ ਉਸਾਰੀ ਅਤੇ ਜੱਥੇਬੰਦਕ ਮਜ਼ਬੂਤੀ ਲਈ ਠੋਸ ਹਾਂ ਪੱਖੀ ਸੁਝਾਅ ਵੀ ਪੇਸ਼ ਕੀਤੇ ਗਏ।
ਬਹਿਸ 'ਚੋਂ ਉੱਭਰੇ ਨੁਕਤਿਆਂ 'ਚੋਂ ਹੇਠ ਲਿਖੇ ਕਾਰਜਾਂ ਦੀ ਪੂਰਤੀ ਲਈ ਸਿਰ ਤੋੜ ਯਤਨ ਕਰਨ ਦੀ ਸਰਵਸੰਮਤ ਰਾਇ ਬਣੀ।
(ਓ) ਨਵ ਉਦਾਰਵਾਦੀ ਨੀਤੀਆਂ ਅਤੇ ਫ਼ਿਰਕੂ ਫੁਟਪਾਊ ਤਾਕਤਾਂ ਵਿਰੁੱਧ ਬੇਲਿਹਾਜ਼, ਲਗਾਤਾਰ ਵਿਸ਼ਾਲ ਲੋਕ ਭਾਗੀਦਾਰੀ 'ਤੇ ਅਧਾਰਤ ਸੰਗਰਾਮਾਂ ਦੀ ਉਸਾਰੀ।
(ਅ) ਦਿਨੋਂ-ਦਿਨ ਤਿੱਖੇ ਹੁੰਦੇ ਜਾ ਰਹੇ ਜਾਤੀ-ਪਾਤੀ ਜ਼ੁਲਮਾਂ ਵਿਰੁੱਧ ਜਨ ਪ੍ਰਤੀਰੋਧ ਉਸਾਰਦੇ ਹੋਏ ਅੰਤ ਨੂੰ ਜਾਤ ਰਹਿਤ, ਜਮਾਤ ਰਹਿਤ ਸਮਾਜ ਦੀ ਕਾਇਮੀ ਵੱਲ ਵਧਣਾ।
(ੲ) ਔਰਤਾਂ 'ਤੇ ਹੁੰਦੀ ਜਿੰਸੀ ਹਿੰਸਾ ਅਤੇ ਲਿੰਗ ਅਧਾਰਤ ਵਿਤਕਰੇ ਵਿਰੁੱਧ ਸੰਗਰਾਮਾਂ 'ਚ ਤੇਜੀ ਲਿਆਉਂਦੇ ਹੋਏ ਪਾਰਟੀ ਅਤੇ ਜਨਸੰਗਠਨਾਂ 'ਚ ਔਰਤਾਂ ਨੂੰ ਵਧੇਰੇ ਤੋਂ ਵਧੇਰੇ ਪ੍ਰਤੀਨਿਧਤਾ ਯਕੀਨੀ ਬਨਾਉਣੀ।
(ਸ) ਘੱਟ ਗਿਣਤੀਆਂ, ਖਾਸ ਕਰ ਮੁਸਲਮਾਨਾਂ 'ਤੇ ਹੁੰਦੇ ਕਾਤਲਾਨਾ ਹਮਲਿਆਂ ਵਿਰੁੱਧ ਤੁਰੰਤ ਜਨਤਕ ਦਖਲ ਅੰਦਾਜੀ ਕਰਨੀ ਅਤੇ ਘੱਟ ਗਿਣਤੀਆਂ ਵਿਚਲੇ ਫ਼ਿਰਕੂ ਅਨਸਰਾਂ ਵਿਰੁੱਧ ਵੀ ਚੇਤਨਾ ਤੇ ਸਰਗਰਮੀ ਵਧਾਉਣੀ।
(ਹ) ਲੋਕਾਂ ਨੂੰ ਦਰਪੇਸ਼ ਮਸਲਿਆਂ ਜਿਵੇਂ ਬੇਰੋਜਗਾਰੀ, ਅਨਪੜ੍ਹਤਾ, ਮਹਿੰਗਾਈ, ਗਰੀਬੀ, ਕੁਰਪਸ਼ਨ, ਇਲਾਜ ਖੁਣੋਂ ਮੌਤਾਂ, ਸਿਹਤ ਸਹੂਲਤਾਂ ਦੀ ਅਣਹੋਂਦ, ਪੀਣ ਵਾਲੇ ਸਵੱਛ ਪਾਣੀ ਅਤੇ ਰਿਹਾਇਸ਼ੀ ਥਾਵਾਂ ਤੇ ਮਕਾਨਾਂ ਦੀ ਅਣਹੋਂਦ, ਖੁਦਕੁਸ਼ੀਆਂ ਲਈ ਜਿੰਮੇਵਾਰ ਨੀਤੀ ਚੌਖਟੇ, ਜਮੀਨੀ ਸੁਧਾਰਾਂ ਆਦਿ ਲਈ ਵਧੇਰੇ ਤੋਂ ਵਧੇਰੇ ਸੰਗਰਾਮੀ ਸਰਗਰਮੀ ਕਰਨੀ।
(ਕ) ਉਕਤ ਸਾਰੇ ਕਾਰਜਾਂ ਦੀ ਜਿੱਤ ਲਈ ਖੱਬੀਆਂ, ਜਮਹੂਰੀ, ਸੰਗਰਾਮੀ, ਅਗਾਂਹਵਧੂ ਤੇ ਵਿਗਿਆਨਕ ਧਿਰਾਂ ਦੀ ਏਕਤਾ ਅਤੇ ਸਾਂਝੇ ਸੰਗਰਾਮਾਂ ਵੱਲ ਸਾਬਤ ਕਦਮੀ ਵਧਣਾ ਅਤੇ
(ਖ) ਪਾਰਟੀ ਅਤੇ ਜਨਸੰਗਠਨਾਂ ਦੀ ਮਜਬੂਤੀ ਵੱਲ ਵਧਦੇ ਹੋਏ, ਹਰ ਪੱਧਰ 'ਤੇ ਕਾਡਰ ਦਾ ਸਿਧਾਂਤਕ ਵਿਚਾਰਧਾਰਕ ਪੱਧਰ ਉੱਚਾ ਚੁੱਕਣ ਦੇ ਠੋਸ ਯਤਨ ਕਰਦੇ ਹੋਏ ਪਾਰਟੀ ਦੀ ਅਜਾਦਾਨਾ ਸਰਗਰਮੀ ਅਤੇ ਦਖਲਅੰਦਾਜੀ 'ਚ ਗਿਣਾਤਮਕ ਅਤੇ ਗੁਣਾਤਮਕ ਵਾਧਾ ਕਰਨਾ। ਇੰਝ ਕਰਦੇ ਹੋਏ ਨਾ ਕੇਵਲ ਯੂਥ ਫਰੰਟ ਬਲਕਿ ਹਰ ਜਨਸੰਗਠਨ ਵਿੱਚ ਨੌਜਵਾਨਾਂ ਦੀ ਵਧੇੇਰੇ ਸਰਗਰਮੀ ਅਤੇ ਕਮੇਟੀਆਂ ਵਿੱਚ ਭਾਗੀਦਾਰੀ ਦੇ ਸੁਚੇਤ ਯਤਨ ਕਰਨੇ।
ਸਾਥੀ ਪਾਸਲਾ ਵਲੋਂ ਬਹਿਸ ਦੌਰਾਨ ਉੱਠੇ ਨੁਕਤਿਆਂ ਦਾ ਜਵਾਬ ਦੇਣ ਤੋਂ ਬਾਅਦ ਸਰਵਸੰਮਤੀ ਨਾਲ ਰਿਪੋਰਟ ਪਾਸ ਕਰਦੇ ਹੋਏ ਉੱਪਰ ਦਰਜ ਭਵਿੱਖੀ ਕਾਰਜਾਂ ਦੀ ਪੂਰਤੀ ਲਈ ਸਰਵ ਪੱਖੀ ਯਤਨ ਕਰਨ ਦਾ ਫ਼ੈਸਲਾ ਕੀਤਾ ਗਿਆ।
ਜਾਣ ਪਛਾਣ ਕਮੇਟੀ ਦੇ ਕਨਵੀਨਰ ਪ੍ਰੋ. ਜੈਪਾਲ ਵਲੋਂ ਪੇਸ਼ ਕੀਤੀ ਗਈ ਰੀਪੋਰਟ ਵੀ ਹਾਊਸ ਵਲੋਂ ਸਰਵਸੰਮਤੀ ਨਾਲ ਪਾਸ ਕੀਤੀ ਗਈ। ਜਾਣ ਪਛਾਣ ਰੀਪੋਰਟ ਵਿੱਚ ਇਸ ਗੱਲ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਯੁਵਕਾਂ ਦੀ ਪਾਰਟੀ ਅਤੇ ਜਨਸੰਗਠਨਾਂ 'ਚ ਵਧੇਰੇ ਸ਼ਮੂਲੀਅਤ ਨੇੜ ਭਵਿੱਖ 'ਚ ਕੀਤਾ ਜਾਣ ਵਾਲਾ ਅਹਿਮ ਅਤੇ ਫ਼ੌਰੀ ਕਾਰਜ਼ ਹੈ।
ਅੰਤਲੇ ਦਿਨ ਸਾਥੀ ਮੰਗਤ ਰਾਮ ਪਾਸਲਾ ਨੇ ਪਿਛਲੀ ਸੂਬਾਈ ਕਮੇਟੀ ਵਲੋਂ ਸੁਝਾਈ ਗਈ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ।
ਹਾਉਸ ਵਲੋਂ ਸਰਵਸੰਮਤੀ ਨਾਲ 55 ਮੈਂਬਰੀ ਟੀਮ ਚੁਣੀ ਗਈ। 53 ਸਾਥੀਆਂ ਦੀ ਚੋਣ ਕੀਤੀ ਗਈ ਅਤੇ 2 ਸਾਥੀ ਬਾਅਦ 'ਚ ਲੈਣ ਦਾ ਫ਼ੈਸਲਾ ਕੀਤਾ ਗਿਆ। ਨਵੀਂ ਚੁਣੀ ਸੂਬਾ ਕਮੇਟੀ ਨੇ ਸਾਥੀ ਹਰਕੰਵਲ ਸਿੰਘ ਨੂੰ ਸਰਵਸੰਮਤੀ ਨਾਲ ਸਕੱਤਰ ਚੁਣਿਆ।
ਸਾਥੀ ਪਾਸਲਾ ਵਲੋਂ ਉਨ੍ਹਾਂ ਦੇ ਚੁਣੇ ਜਾਣ ਦੇ ਐਲਾਨ ਦਾ ਸਮੂਹ ਡੈਲੀਗੇਟਾਂ ਵਲੋਂ ਬੇਮਿਸਾਲ ਸੁਆਗਤ ਕੀਤਾ ਗਿਆ।
ਸਰਵ ਸਾਥੀ ਰਾਜ ਬਲਵੀਰ ਸਿੰਘ, ਮਿੱਠੁੂ ਸਿੰਘ ਘੁੱਦਾ ਅਤੇ ਯਸ਼ਪਾਲ ਮਹਿਲ ਕਲਾਂ 'ਤੇ ਅਧਾਰਤ ਕੰਟਰੋਲ ਕਮਿਸ਼ਨ ਦੀ ਚੋਣ ਵੀ ਸਰਵਸੰਮਤੀ ਨਾਲ ਕੀਤੀ ਗਈ।
ਸਾਥੀ ਹਰਕੰਵਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਾਨਫ਼ਰੰਸ ਵਲੋਂ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਜੀਅ-ਜਾਨ ਨਾਲ ਯਤਨ ਕਰਨ ਦਾ ਸੱਦਾ ਦਿੱਤਾ ।
ਸਾਥੀ ਮੰਗਤ ਰਾਮ ਪਾਸਲਾ ਵਲੋਂ ਕਾਨਫਰੰਸ ਦੇ ਸੁਚੱਜੇ ਪ੍ਰੰਬਧਾਂ ਲਈ ਸੁਆਗਤੀ ਕਮੇਟੀ, ਬਠਿੰਡਾ-ਮਾਨਸਾ ਦੀ ਸਮੁੱਚੀ ਪਾਰਟੀ ਅਤੇ ਸਹਿਯੋਗੀ ਸ਼ਹਿਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਹ ਗੱਲ ਵਿਸ਼ੇਸ਼ ਤੌਰ 'ਤੇ ਜਿਕਰਯੋਗ ਹੈ ਕਿ ਕਾਨਫ਼ਰੰਸ ਦੀਆਂ ਲੋੜਾਂ ਦੀ ਪੂਰਤੀ ਲਈ ਜ਼ਿਲ੍ਹੇ ਦੀ ਪਾਰਟੀ ਵਲੋਂ 4 ਲੱਖ ਰੁਪਏ ਤੋਂ ਵਧੇਰੇ ਦੀ ਜਨਤਕ ਫੰਡ ਉਗਰਾਹੀ ਕੀਤੀ ਗਈ। ਇੱਕਲੇ ਬਠਿੰਡਾ ਸ਼ਹਿਰ 'ਚੋਂ ਹੀ 3 ਲੱਖ ਰੁਪਏ ਤੋਂ ਵਧੇਰੇ ਫ਼ੰਡ ਇੱਕਤਰ ਕੀਤਾ ਗਿਆ।
ਜਨਤਕ ਉਗਰਾਹੀ 'ਤੋਂ ਇਹ ਤੱਥ ਫ਼ਿਰ ਜੋਰ-ਸ਼ੋਰ ਨਾਲ ਉੱਭਰਿਆ ਕਿ ਸ਼ਹੀਦ ਭਗਤ ਸਿੰਘ ਲੋਕਾਂ ਲਈ ਬਹੁਤ ਵੱਡੇ ਆਦਰਸ਼ ਹਨ।
ਕਾਨਫ਼ਰੰਸ ਵਿੱਚ ਪੜ੍ਹਿਆ ਗਿਆ ਸੁਆਗਤੀ ਭਾਸ਼ਣ, ਸ਼ੋਕ ਮਤਾ, ਜਾਣ ਪਛਾਣ ਕਮੇਟੀ ਦੀ ਰੀਪੋਰਟ ਨਵੀਂ ਸੂਬਾ ਕਮੇਟੀ ਦੀ ਲਿਸਟ ਅਤੇ ਪਾਸ ਕੀਤੇ ਗਏ ਮਤੇ ਇਸੇ ਅੰਕ ਵਿੱਚ ਵੱਖਰੇ ਛਾਪੇ ਜਾ ਰਹੇ ਹਨ। ਡੈਲੀਗੇਟਾਂ ਦੀ ਬਹਿਸ ਦਾ ਉੱਚਾ ਪਧੱਰ, ਪਾਰਟੀ ਵਲੋਂ ਤੈਅ ਕੀਤੀ ਗਈ ਰਾਜਸੀ ਸਮਝਦਾਰੀ ਪ੍ਰਤੀ ਇੱਕਜੁਟਤਾ ਅਤੇ ਭਵਿੱਖੀ ਪ੍ਰਾਪਤੀਆਂ ਪ੍ਰਤੀ ਫ਼ਿਰਕਮੰਦੀ ਇਸ ਪਹਿਲੀ ਕਾਨਫ਼ਰੰਸ ਦੀ ਬਹੁਤ ਵੱਡੀ ਸਫ਼ਲਤਾ ਕਹੀ ਜਾ ਸਕਦੀ ਹੈ।
ਕਾਨਫਰੰਸ ਵਲੋਂ ਪਾਸ ਕੀਤੇ ਮਤੇ

ਪੰਜਾਬ ਸਰਕਾਰ ਵਲੋਂ ਚੋਣ ਵਾਅਦੇ ਨਾ ਲਾਗੂ ਕਰਨ ਵਿਰੁੱਧ ਸੰਘਰਸ਼ ਦਾ ਸੱਦਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਨਗਰ (ਬਠਿੰਡਾ) ਵਿਖੇ 26 ਤੋਂ 28 ਸਤੰਬਰ ਤੱਕ ਹੋਈ ਇਹ ਪਹਿਲੀ ਸੂਬਾਈ ਕਾਨਫਰੰਸ ਗੰਭੀਰਤਾ ਸਹਿਤ ਨੋਟ ਕਰਦੀ ਹੈ ਕਿ ਪ੍ਰਾਂਤ ਦੀ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਵੀ ਅਕਾਲੀ-ਭਾਜਪਾ ਗਠਜੋੜ ਦੀ ਪਿਛਲੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਹੀ ਲਾਗੂ ਕਰ ਰਹੀ ਹੈ। ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਸਾਰੇ ਲਿਖਤੀ ਵਾਅਦੇ ਵੀ ਇਸ ਸਰਕਾਰ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤੇ ਹਨ। ਹਰ ਘਰ ਨੂੰ ਇਕ ਸਰਕਾਰੀ ਨੌਕਰੀ ਦੇਣ, ਬੇਰੁਜ਼ਗਾਰਾਂ ਨੂੰ 2500 ਰੁਪਏ ਮਹੀਨਾ ਭੱਤਾ ਦੇਣ, ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਨੇ, ਵਿਧਵਾ-ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾ ਕਰਨ, ਸ਼ਗਨ ਸਕੀਮ ਦੀ ਰਾਸ਼ੀ ਵਧਾਕੇ 51000 ਰੁਪਏ ਕਰਨ। ਬੇਜ਼ਮੀਨੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਇਕ ਹਫਤੇ ਦੇ ਅੰਦਰ ਨਸ਼ਿਆਂ ਦਾ ਵਪਾਰ ਖਤਮ ਕਰਨ, ਭਰਿਸ਼ਟ ਸਿਆਸਤਦਾਨਾਂ ਤੇ ਅਫਸਰਾਂ ਦੀਆਂ ਜਾਇਦਾਦਾਂ ਜਬਤ ਕਰਨ, ਰੇਤ ਬੱਜਰੀ ਅਤੇ ਹਰ ਹਰ ਤਰ੍ਹਾਂ ਦੇ ਮਾਫੀਆ ਗਿਰੋਹਾਂ ਨੂੰ ਨਕੇਲ ਪਾਉਣ ਆਦਿ ਦੇ ਚੋਣ ਮੈਨੀਫੈਸਟੋ ਰਾਹੀਂ ਅਤੇ ਘਰ-ਘਰ ਜਾ ਕੇ ਫਾਰਮ ਭਰਵਾਕੇ ਕੀਤੇ ਗਏ ਸਾਰੇ ਵਾਅਦਿਆਂ ਦੀਆਂ ਇਸ ਸਰਕਾਰ ਨੇ ਧੱਜੀਆਂ ਉਡਾ ਦਿੱਤੀਆਂ ਹਨ। ਪ੍ਰਾਂਤ ਅੰਦਰ ਹਰ ਖੇਤਰ ਵਿਚ ਮਾਫੀਆ ਰਾਜ ਵੀ ਉਸੇ ਤਰ੍ਹਾਂ ਦਨਦਨਾ ਰਿਹਾ ਹੈ। ਦਲਿਤਾਂ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਉਪਰ ਜਾਤੀਵਾਦੀ ਜਬਰ ਵੀ ਪਹਿਲਾਂ ਵਾਂਗ ਹੀ ਜਾਰੀ ਹੈ। ਔਰਤਾਂ ਨਾਲ ਹੁੰਦੀਆਂ ਹਿੰਸਕ ਤੇ ਲਿੰਗਕ ਜਿਆਦਤੀਆਂ ਵਿਚ ਕੀ ਕੋਈ ਕਮੀ ਨਹੀਂ ਆਈ ਹੈ। ਅਤੇ ਅਮਨ ਕਾਨੂੰਨ ਅੰਦਰ ਵੀ ਕੋਈ ਸੁਧਾਰ ਨਹੀਂ ਆਇਆ ਹੈ। ਜਿਸਦੇ ਫਲਸਰੂਪ ਲੁੱਟਾਂ-ਖੋਹਾਂ ਵੱਧ ਰਹੀਆਂ ਹਨ।
ਇੱਥੇ ਹੀ ਬਸ ਨਹੀਂ ਇਸ ਸਰਕਾਰ ਨੇ 'ਨਿੱਜੀ ਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ' ਕਾਲਾ ਕਾਨੂੰਨ ਲਾਗੂ ਕਰ ਦਿੱਤਾ ਹੈ। ਅਤੇ ਜਨਤਕ ਦਬਾਅ ਹੇਠ ਬਣੇ ਦਿਹਾੜੀਦਾਰ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਕਾਨੂੰਨ ਉਤੇ ਵੀ ਅਮਲ ਰੋਕ ਦਿੱਤਾ ਹੈ। ਪੱਛੜੀਆਂ ਸ਼ਰੇਣੀਆਂ ਦੇ ਪਰਿਵਾਰਾਂ ਨੂੰ ਬਿਜਲੀ ਬਿੱਲਾਂ ਵਿਚ ਮਿਲਦੀ ਰਿਆਇਤ ਨੂੰ ਵੀ ਖਤਮ ਕਰ ਦਿੱਤਾ ਹੈ ਅਤੇ ਟਿਊਬਵੈਲਾਂ 'ਤੇ ਵੀ ਮੀਟਰ ਲਾਉਣ ਦੀਆਂ ਯੋਜਨਾਵਾਂ ਬਣਾਈਆਂ ਹਨ। ਬਠਿੰਡਾ ਥਰਮਲ ਦੇ ਸਾਰੇ ਚਾਰ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕੀਤੇ ਹਨ। ਪੀਣ ਵਾਲੇ ਪਾਣੀ 'ਤੇ ਵੀ ਯੂਜਰ ਚਾਰਜਿਜ ਕਾਫੀ ਵਧਾਅ ਦਿੱਤੇ ਹਨ। ਨਾਲ ਹੀ ਜਨ ਸੁਵਿਧਾਵਾਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਵੀ ਤਿੱਖੀ ਕਰ ਦਿੱਤੀ ਹੈ।
ਇਹ ਕਾਨਫਰੰਸ ਮਹਿਸੂਸ ਕਰਦੀ ਹੈ ਕਿ ਸਰਕਾਰ ਦੀਆਂ ਇਨ੍ਹਾਂ ਵਾਅਦਾ ਖਿਲਾਫੀਆਂ ਅਤੇ ਲੋਕਾਂ ਉਪਰ ਪਾਏ ਜਾ ਰਹੇ ਨਵੇਂ ਭਾਰਾਂ ਵਿਰੁੱਧ ਲੋਕਾਂ ਅੰਦਰ ਬੇਚੈਨੀ ਵੱਧਦੀ ਜਾ ਰਹੀ ਹੈ। ਜਿਸਨੂੰ ਜਮਹੂਰੀ ਲੀਹਾਂ 'ਤੇ ਲਾਮਬੰਦ ਕਰਨਾ ਸਮੇਂ ਦੀ ਵੱਡੀ ਲੋੜ ਹੈ। ਇਸ ਦਿਸ਼ਾ ਵਿਚ ਇਹ ਕਾਨਫਰੰਸ ਐਲਾਨ ਕਰਦੀ ਹੈ ਕਿ ਪ੍ਰਾਂਤ ਅੰਦਰ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਅਤੇ ਇਨਸਾਫ ਪਸੰਦ ਵਿਅਕਤੀਆਂ ਨੂੰ ਇਕਜੁੱਟ ਕਰਕੇ ਇਕ ਸ਼ਕਤੀਸ਼ਾਲੀ ਜਨ ਅੰਦੋਲਨ ਖੜਾ ਕੀਤਾ ਜਾਵੇਗਾ। ਤਾਂ ਜੋ ਸਰਕਾਰ ਨੂੰ ਕੀਤੇ ਵਾਅਦੇ ਲਾਗੂ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।
ਇਸ ਮੰਤਵ ਲਈ 20 ਅਕਤੂਬਰ ਤਕ ਸਾਰੇ ਜ਼ਿਲ੍ਹਿਆਂ ਅੰਦਰ ਕਨਵੈਨਸ਼ਨਾਂ ਕਰਕੇ ਮੁਢਲੇ ਪੱਧਰ ਦੀ ਲੋਕ ਲਾਮਬੰਦੀ ਕੀਤੀ ਜਾਵੇ ਅਤੇ ਇਸ ਸੰਘਰਸ਼ ਦੇ ਅਗਲੇ ਪੜਾਅ ਵਜੋਂ ਮਹਾਨ ਅਕਤੂਬਰ ਇਨਕਲਾਬ ਦੇ ਇਤਿਹਾਸਕ ਦਿਹਾੜੇ 7 ਅਕਤੂਬਰ 'ਤੇ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ। ਇਹ ਕਾਨਫਰੰਸ ਪ੍ਰਾਂਤ ਦੀਆਂ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਤੇ ਲੋਕ ਪੱਖੀ ਪਾਰਟੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਲੋਕ ਲਾਮਬੰਦੀ 'ਤੇ ਅਧਾਰਤ ਇਸ ਸੰਘਰਸ਼ ਨੂੰ ਸਫਲ ਬਨਾਉਣ ਲਈ ਵੱਧ ਤੋਂ ਵੱਧ ਹਿੱਸਾ ਪਾਉਣ।

ਸਰਕਾਰੀ ਥਰਮਲ ਪਲਾਂਟ ਬੰਦ ਕਰਨ ਵਿਰੁੱੱਧ ਮਤਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਨਗਰ ਬਠਿੰਡਾ ਵਿਚ ਮਿਤੀ 28 ਸਤੰਬਰ ਨੂੰ ਸੰਪੰਨ ਹੋਈ ਪਹਿਲੀ ਸੂਬਾ ਕਾਨਫਰੰਸ ਨੇ ਪੰਜਾਬ ਸਰਕਾਰ ਅਤੇ ਪੰਜਾਬ ਪਾਵਰ ਕਾਰਪੋਰੇਸਨ ਵਲੋਂ ਬਠਿੰਡਾ ਥਰਮਲ ਦੇ ਸਾਰੇ ਯੂਨਿਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਦੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਕਾਨਫਰੰਸ ਗੰਭੀਰਤਾ ਸਹਿਤ ਮਹਿਸੂਸ ਕਰਦੀ ਹੈ ਕਿ ਇਹ ਕਾਰਵਾਈ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਕੀਤੇ ਦੇਸ਼ ਵਿਰੋਧੀ ਸਮਝੌਤੇ, ਜਿਨ੍ਹਾਂ ਅਨੁਸਾਰ ਆਪਣੇ ਥਰਮਲ ਬੰਦ ਕਰਕੇ ਵੀ ਉਨ੍ਹਾਂ ਦੀ ਸਾਰੀ ਬਿਜਲੀ ਮਹਿੰਗੇ ਦਰਾਂ 'ਤੇ ਖਰੀਦਣੀ ਲਾਜ਼ਮੀ ਹੈ, ਨੂੰ ਲਾਗੂ ਕਰਨ ਲਈ ਕੀਤੀ ਗਈ ਹੈ। ਇਹ ਨਵਉਦਾਰਵਾਦੀ ਨੀਤੀਆਂ ਦਾ ਸਿੱਟਾ ਹੈ। ਕਾਨਫਰੰਸ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੇ ਇਸ ਲੋਕ ਵਿਰੋਧੀ ਫੈਸਲੇ ਵਿਰੁੱਧ ਜੋਰਦਾਰ ਸੰਘਰਸ਼ ਕਰਕੇ ਇਸਨੂੰ ਵਾਪਸ ਕਰਵਾਇਆ ਜਾਵੇ।
ਫਿਰਕਾਪ੍ਰਸਤੀ ਵਿਰੁੱਧ ਮਤਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਸੂਬੇ ਦੀ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਨਗਰ ਬਠਿੰਡਾ ਵਿਖੇ 26-28 ਸਤੰਬਰ ਨੂੰ ਹੋ ਰਹੀ ਪਹਿਲੀ ਕਾਨਫਰੰਸ ਸੰਘ ਪਰਿਵਾਰ ਦੇ ਹਿੰਦੂਤਵ ਦੇ ਅਜੰਡੇ ਅਨੁਸਾਰ ਦੇਸ਼ ਅੰਦਰ ਪਿਛਾਖੜੀ ਧਰਮ ਅਧਾਰਤ ਰਾਜ ਸਥਾਪਤ ਕਰਨ ਦੇ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਲਈ ਮੋਦੀ ਸਰਕਾਰ ਵਲੋਂ ਅਪਣਾਈਆਂ ਜਾ ਰਹੀਆਂ ਫਿਰਕੂ ਪਹੁੰਚਾਂ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ।
ਇਹ ਕਾਨਫਰੰਸ ਮਹਿਸੂਸ ਕਰਦੀ ਹੈ ਕਿ ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਸੰਘ ਪਰਿਵਾਰ ਵਲੋਂ ਦੇਸ਼ਵਾਸੀਆਂ ਉਪਰ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਰਾਵੇ ਆਦਿ ਦੀਆਂ ਅਮਾਨਵੀ ਬੰਦਸ਼ਾਂ ਲਗਾਈਆਂ ਜਾ ਰਹੀਆਂ ਹਨ। ਦੇਸ਼ ਅੰਦਰ ਬਹੁਤ ਹੀ ਚਿੰਤਾਜਨਕ ਅਸਹਿਨਸ਼ੀਲਤਾ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਿੱਖਿਆ ਤੰਤਰ ਦਾ ਗਿਣ-ਮਿੱਥ ਕੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿਚ ਅੰਧ ਵਿਸ਼ਵਾਸ ਤੇ ਜਾਤੀਵਾਦੀ ਪਰੰਪਰਾਵਾਂ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਇਤਿਹਾਸਕ ਤੱਥਾਂ ਦੀ ਵੀ ਗੰਭੀਰ ਰੂਪ ਵਿਚ ਭੰਨਤੋੜ ਕੀਤੀ ਜਾ ਰਹੀ ਹੈ। ਸੰਘ ਪਰਿਵਾਰ ਨਾਲ ਜੁੜੇ ਹੋਏ ਖਰੂਦੀ ਟੋਲੇ ਦੇਸ਼ ਭਰ ਵਿਚ ਫਿਰਕੂ ਜਹਿਰ ਫੈਲਾ ਰਹੇ ਹਨ। ਅਤੇ ਨਿਰਦੋਸ਼ ਲੋਕਾਂ ਉਪਰ ਘਾਤਕ ਹਮਲੇ ਕਰ ਰਹੇ ਹਨ। ਜਿਸ ਕਾਰਨ ਘੱਟ ਗਿਣਤੀਆਂ ਨਾਲ ਸਬੰਧਤ ਕਈ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੋ ਚੁੱਕੀਆਂ ਹਨ। ਇੱਥੋਂ ਤੱਕ ਕਿ ਉੇਘੇ ਸਮਾਜਸੇਵੀ ਮਾਰਕਸਵਾਦੀ ਵਿਦਵਾਨ ਦਬੋਲਕਰ, ਗੋਬਿੰਦ ਪਨਸਾਰੇ, ਐਮ.ਐਮ. ਕੁਲਬਰਗੀ ਤੋਂ ਬਾਅਦ ਉਘੀ ਪੱਤਰਕਾਰ ਬੀਬੀ ਗੌਰੀ ਲੰਕੇਸ਼ ਵੀ ਇਸ ਫਿਰਕੂ ਫਾਸ਼ੀਵਾਦੀ ਹਨੇਰੀ ਦੀ ਭੇਟ ਚੜ੍ਹ ਗਈ ਹੈ।
ਇਹ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਸੰਘ ਪਰਿਵਾਰ ਤੇ ਭਾਜਪਾ ਦੀ ਇਸ ਫਿਰਕੂ ਪਹੁੰਚ ਕਾਰਨ ਭਾਰਤ ਵਰਗੇ ਬਹੁਧਰਮੀ, ਬਹੁਭਾਸ਼ਾਈ ਤੇ ਵੰਨ-ਸੁਵੰਨੇ ਸਭਿਆਚਾਰਾਂ ਵਾਲੇ ਇਸ ਦੇਸ਼ ਅੰਦਰ ਵੱਸਦੀਆਂ ਘੱਟ ਗਿਣਤੀਆਂ ਬੁਰੀ ਤਰ੍ਹਾਂ ਭੈਭੀਤ ਹੋ ਚੁੱਕੀਆਂ ਹਨ। ਜਿਸ ਨਾਲ ਨਾ ਕੇਵਲ ਭਾਰਤੀ ਸੰਵਿਧਾਨ ਵਿਚ ਦਰਜ ਧਰਮ ਨਿਰਪੱਖਤਾ 'ਤੇ ਅਧਾਰਤ ਵੱਡਮੁੱਲੀਆਂ ਕਦਰਾਂ-ਕੀਮਤਾਂ ਗੰਭੀਰ ਖਤਰੇ ਵਿਚ ਹਨ ਬਲਕਿ ਦੇਸ਼ ਦੀ ਏਕਤਾ-ਅਖੰਡਤਾ ਲਈ ਵੀ ਖਤਰੇ ਨਿਰੰਤਰ ਵੱਧਦੇ ਜਾ ਰਹੇ ਹਨ।
ਇਸ ਪਿਛੋਕੜ ਵਿਚ ਇਹ ਕਾਨਫਰੰਸ ਦੇਸ਼ ਦੀਆਂ ਸਮੁੱਚੀਆਂ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਦੇਸ਼ ਭਗਤ ਸ਼ਕਤੀਆਂ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਭਾਜਪਾ ਦੇ ਇਸ ਘਿਨਾਉਣੇ ਫਿਰਕੂ ਫਾਸ਼ੀਵਾਦੀ ਹਮਲੇ ਦਾ ਵਿਰੋਧ ਕਰਨ ਲਈ ਆਪਣੀਆਂ ਸਫ਼ਾਂ ਨੂੰ ਇਕਜੁਟ ਕਰਨ। ਇਹ ਕਾਨਫਰੰਸ ਐਲਾਨ ਕਰਦੀ ਹੈ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਇਸ ਪਵਿੱਤਰ ਤੇ ਇਤਿਹਾਸਕ ਸੰਘਰਸ਼ ਵਿਚ ਸਮਰਥਾ ਅਨੁਸਾਰ ਆਪਣਾ ਪੂਰੀ ਤਾਣ ਲਾਵੇਗੀ ਅਤੇ ਕਿਸੇ ਕਿਸਮ ਦੀ ਕੁਰਬਾਨੀ ਕਰਨ ਤੋਂ ਵੀ ਨਹੀਂ ਹਿਚਕਿਚਾਵੇਗੀ।
ਸਵਾਗਤੀ ਭਾਸ਼ਣ

ਪੰਜਾਬ ਦੇ ਕੋਨੇ ਕੋਨੇ ਸਵਾਗਤੀ ਭਾਸ਼ਣ 'ਚੋਂ ਬਠਿੰਡੇ ਪੁੱਜੇ ਸਾਥੀਓ,
ਸਤਿ ਸ਼੍ਰੀ ਅਕਾਲ-ਨਮਸਕਾਰ-ਸਲਾਮ ਏ ਲੇਕਮ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪਹਿਲੀ ਸੂਬਾਈ ਕਾਨਫਰੰਸ ਲਈ ਬਠਿੰਡਾ ਆਉਣ 'ਤੇ ਤੁਹਾਡਾ ਬਹੁਤ ਸਵਾਗਤ ਹੈ। ਤੁਹਾਨੂੰ ਨਿੱਘੀ ਜੀ ਆਇਆਂ ਕਿਹਾ ਜਾਂਦੈ। ਸਮੁੱਚੇ ਬਠਿੰਡਾ ਵਲੋਂ ਅਸੀਂ ਆਪ ਜੀ ਦਾ ਭਰਪੂਰ ਖ਼ੈਰ ਮਕਦਮ ਕਰਦੇ ਹਾਂ। ਅਸੀ ਤੁਹਾਡੇ ਸਵਾਗਤ ਵਿਚ ਇਸ ਲਈ ਭਰਪੂਰ ਆਨੰਦਿੱਤ ਹਾਂ ਕਿ ਤੁਸੀ ਇਕ ਬਹੁਤ ਵੱਡੇ ਅਤੇ ਨੇਕ ਕਾਰਜ ਲਈ ਇਥੇ ਚੱਲ ਕੇ ਆਏ ਹੋ ਅਤੇ ਇਸ ਚਣੌਤੀਆਂ ਭਰਪੂਰ ਸਮੇਂ ਵਿਚ ਆਪਣਾ ਇਤਿਹਾਸਕ ਫ਼ਰਜ ਅਦਾ ਕਰਨ ਲਈ ਤਸ਼ਰੀਫ ਲਿਆਏ ਹੋ। ਤੁਹਾਡਾ ਬਠਿੰਡੇ ਪਧਾਰਨਾਂ ਸਿਰਫ ਸਾਡੇ-ਤੁਹਾਡੇ ਲਈ ਹੀ ਨਹੀਂ ਸਗੋਂ ਸਮੁੱਚੇ ਕਿਰਤੀ-ਵਰਗ ਲਈ ਅਹਿਮ ਕਾਰਜ ਹੈ। ਇਸ ਲਈ ਤੁਹਾਡਾ ਤਹਿ ਦਿਲੋਂ, ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ.....।
ਇੱਕਲਾ ਬਠਿੰਡਾ ਹੀ ਨਹੀਂ ਬਲਕਿ ਮਾਲਵੇ ਦਾ ਇਹ ਸਮੁੱਚਾ ਖਿੱਤਾ ਲੋਕ ਘੋਲਾਂ ਦਾ ਕੇਂਦਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਜਬਰ-ਜੁਲਮ ਵਿਰੁਧ ਜੰਗਾਂ ਦੀ ਇਹ ਰਣਭੂਮੀ ਹੈ। ਇਥੋਂ ਨੇੜਲੇ ਪਿੰਡ ਦੀਨਾਂ-ਕਾਂਗੜ ਤੋਂ ਗੁਰੂ ਗੋਬਿੰਦ ਸਿੰਘ ਵਲੋਂ ਮੁਗਲ-ਸ਼ਾਸਕ ਔਰੰਗਜੇਬ ਨੂੰ ਲਿਖਿਆ ਜਫ਼ਰਨਾਮਾਂ ਜਾਬਰ ਮੁਗਲ-ਸਾਸ਼ਨ 'ਤੇ ਵਿਦਵਾਨੀ ਸੱਟ ਹੋ ਨਿਬੜਿਆ ਸੀ ਤੇ ਮੁਗਲ ਕਾਲ ਦੇ ਅੰਤ ਦਾ ਇਕ ਕਾਰਨ ਬਣਿਆ ਸੀ। ਸਾਮਰਾਜੀ ਅੰਗਰੇਜ ਹਾਕਮਾਂ ਖਿਲਾਫ ਆਜ਼ਾਦੀ ਦੀ ਲੜਾਈ ਵਿਚ ਇਸ ਖਿੱਤੇ ਦੇ ਲੋਕਾਂ ਦਾ ਯੋਗਦਾਨ ਲਾਸਾਨੀ ਰਿਹਾ ਹੈ। ਪਰਜਾ ਮੰਡਲ ਲਹਿਰ ਸਮੇਤ ਆਜ਼ਾਦੀ ਦੀਆਂ ਸਾਰੀਆਂ ਲਹਿਰਾਂ ਵਿਚ ਇਥੋਂ ਦੇ ਸੂਰਬੀਰਾਂ ਨੇ ਆਪਣੀਆਂ ਜਾਨਾਂ ਤੱਕ ਦੀਆਂ ਆਹੂਤੀਆਂ ਦਿੱਤੀਆਂ ਹਨ ਤੇ ਜੇਲ੍ਹਾਂ ਕੱਟੀਆਂ ਹਨ।
ਆਜ਼ਾਦੀ ਸਮੇਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਇਸ ਇਲਾਕੇ ਦੇ ਚੇਤੰਨ ਲੋਕਾਂ ਨੇ ਸੰਘਰਸ਼ਾਂ ਦੀ ਲੌਅ ਮੱਠੀ ਨਹੀਂ ਪੈਣ ਦਿੱਤੀ। ਪੈਪਸੂ ਦੀ ਮੁਜਾਰਾ ਲਹਿਰ ਆਜ਼ਾਦੀ ਤੋਂ ਤੁਰੰਤ ਬਾਅਦ ਚੱਲੀ ਦੇਸ਼ ਦੀ ਪਹਿਲੀ ਲਹਿਰ ਸੀ। ਜਿਸਨੇ ਦੇਸ਼ੀ ਹਾਕਮਾਂ ਦਾ ਹੀਜ ਪਿਆਰ ਨੰਗਾ ਕਰ ਦਿੱਤਾ ਸੀ। ਇਹ ਲੋਕਾਂ ਖਾਸ ਕਰ ਮੁਜਾਰੇ-ਕਿਸਾਨਾਂ ਦੀ ਸ਼ਮੂਲੀਅਤ ਵਾਲੀ ਵੱਡੀ ਲੋਕ ਲਹਿਰ ਸੀ। ਜਿਸ ਅੱਗੇ ਪੈਪਸੂ ਦੀ ਸਰਕਾਰ ਸਮੇਤ ਭਾਰਤ ਦੀ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਆਪਣੇ ਜੇਤੂ ਅੰਜਾਮ ਤੱਕ ਪੁੱਜੀ ਇਸ ਮੁਜਾਰਾ ਮੂਵਮੈਂਟ ਨੇ ਮੁਜਾਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਅਤੇ ਦੇਸ਼ ਦੇ ਮੌਜੂਦਾ ਜਗੀਰਦਾਰੀ-ਬਿਸਵੇਦਾਰੀ ਸਿਸਟਮ 'ਤੇ ਜਬਰਦਸਤ ਵਾਰ ਕੀਤਾ। ਇਸ ਮੁਜਾਰਾ ਲਹਿਰ ਵਿਚ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਗੁਰਚਰਨ ਸਿੰਘ ਰੰਧਾਵਾਂ, ਧਰਮ ਸਿੰਘ ਫੱਕਰ, ਰੂੜ ਸਿੰਘ ਜੁਟ, ਨਾਹਰ ਸਿੰਘ ਦਾਨ ਸਿੰਘ ਵਾਲਾ, ਸੁਰਜੀਤ ਗਿੱਲ ਤੇ ਅਨੇਕਾਂ ਹੋਰ ਇਸ ਦੇ ਆਗੂਆਂ ਦਾ ਵੱਡਮੁੱਲਾ ਯੋਗਦਾਨ ਸੀ।
ਇਹ ਆਗੂ ਹੀ ਅੱਗੇ ਕਮਿਉੂਨਿਸਟ ਪਾਰਟੀ ਦੇ ਕਾਰਕੁੰਨ ਤੇ ਆਗੂ ਬਣੇ। ਅਸਲ ਵਿਚ ਪਰਜਾ ਮੰਡਲ ਦੇ ਨਾਲ-ਨਾਲ ਕਮਿਊਨਿਸਟ ਪਾਰਟੀ ਦਾ ਭਰਵਾਂ ਸਮਰਥਨ ਅਤੇ ਅਗਵਾਈ ਮੌਜੂਦਾ ਲਹਿਰ ਨੂੰ ਪ੍ਰਾਪਤ ਸੀ। ਮੁਜਾਰਾ ਲਹਿਰ ਉਪਰੰਤ ਇਸ ਖਿੱਤੇ ਦੇ ਕਮਿਊਨਿਸਟਾਂ ਅਤੇ ਜਨਤਕ ਜਥੇਬੰਦੀਆਂ ਦੀਆਂ ਪ੍ਰਾਪਤੀਆਂ ਵੀ ਫ਼ਖਰ ਯੋਗ ਹਨ। ਵੱਖ-ਵੱਖ ਸਮੇਂ 'ਤੇ ਚੱਲੀਆਂ ਕਮਿਊਨਿਸਟ ਲਹਿਰਾਂ ਤੇ ਘੋਲਾਂ ਵਿਚ ਇਸ ਇਲਾਕੇ ਦੇ ਬਸ਼ਿੰੰਦਿਆਂ ਦਾ ਵੱਡਾ ਰੋਲ ਰਿਹਾ ਹੈ।
ਰਾਜਸੀ ਸੰਘਰਸ਼ਾਂ ਤੋਂ ਇਲਾਵਾ ਸਭਿਆਚਾਰਕ ਅਤੇ ਸਾਹਿਤਕ ਤੌਰ 'ਤੇ ਵੀ ਬਠਿੰਡਾ ਦੇ ਵਸਨੀਕਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਧਾਰਮਿਕ ਤੌਰ ਤੇ ਗੁਰੂ ਕਾਂਸ਼ੀ ਤਲਵੰਡੀ ਸਾਬੋ, ਮਾਈਸਰ ਖਾਨਾ ਮੰਦਰ ਤੇ ਫਰੀਦਕੋਟ ਬਾਬੇ ਫਰੀਦ ਦਾ ਟਿੱਲਾ ਵਿਦਿਆ ਦੇ ਕੇਂਦਰ ਰਹੇ ਹਨ। ਮਲਵਈ ਸਭਿਆਚਾਰ, ਰਹੁ ਰੀਤਾਂ, ਰਸਮਾਂ ਰਿਵਾਜਾਂ, ਤਿਉਹਾਰ, ਮੇਲੇ ਹਮੇਸ਼ਾ ਲੋਕ ਪੱਖੀ ਅਤੇ ਮਾਨਵ ਹਿਤੈਸ਼ੀ ਰੂਪ-ਸਰੂਪ ਵਾਲੇ ਰਹੇ ਹਨ ਤੇ ਲੋਕਾਂ ਦੇ ਵੱਡੇ ਹਿੱਸਿਆਂ ਤੇ ਸੁਚਾਰੂ ਪ੍ਰਭਾਵ ਪਾਉਣ ਵਾਲੇ ਮੰਨੇ ਗਏ ਹਨ। ਮਾਲਵੇ ਦੀ ਕਵਿਸ਼ਰੀ ਪ੍ਰੰਪਰਾ ਦੇਸ਼ ਵਿਦੇਸ਼ ਵਿਚ ਆਪਣੀ ਕਿਸਮ ਦੀ ਵਿਲੱਖਣ ਸਹਿਤਕ ਵੰਨਗੀ ਹੈ। ਪੁਰਾਤਨ ਤੇ ਆਧੁਨਿਕ ਸਾਹਿਤ ਵਿਚ ਬਠਿੰਡਾ ਵਾਸੀਆਂ ਦਾ ਵੱਡਮੁੱਲਾ ਹਿੱਸਾ ਹੈ। ਬਲਵੰਤ ਗਾਰਗੀ, ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਅਜਮੇਰ ਔਲਖ ਆਦਿ ਇਸ ਖੇਤਰ ਦੀਆਂ ਵੱਡੀਆਂ ਸਾਹਿਤਕ ਹਸਤੀਆਂ ਹਨ। ਮਿਹਰ ਮਿੱਤਲ ਫਿਲਮਾਂ 'ਚ ਤੇ ਜਗਦੀਸ਼ ਫਰਿਆਦੀ ਨਾਟ ਖੇਤਰ ਵਿਚ ਸਨਮਾਨਯੋਗ ਨਾਮ ਹਨ। ਜਗਮੋਹਣ ਕੌਸ਼ਲ ਅਤੇ ਪ੍ਰੋ. ਕਰਮ ਸਿੰਘ ਇਸ ਖੇਤਰ ਦੇ ਹੋਰ ਜ਼ਿਕਰ ਯੋਗ ਲੋਕ ਹਨ।
ਇਨ੍ਹਾਂ ਲਹਿਰਾਂ ਦੇ ਖੇਤਰ ਬਠਿੰਡਾ ਵਿਖੇ, ਇਹਨਾਂ ਮਾਨਯੋਗ ਸਖ਼ਸ਼ੀਅਤਾਂ ਦੀ ਕਰਮਭੂਮੀ 'ਚ ਆਰ.ਐਮ.ਪੀ.ਆਈ. ਦੀ ਪਹਿਲੀ ਕਾਨਫਰੰਸ ਕਰਨਾ ਮਿੱਥ ਕੇ ਪਾਰਟੀ ਵਲੋਂ ਸੱਚਮੁੱਚ ਹੀ ਬਠਿੰਡਾ ਨੂੰ ਤੇ ਫਿਰ ਸਾਨੂੰ ਬਠਿੰਡੇ ਵਾਲਿਆਂ ਨੂੰ ਮਾਣ ਬਖਸ਼ਿਆ ਹੈ। ਇਸ ਲਈ ਪਾਰਟੀ ਲੀਡਰਸ਼ਿਪ ਧੰਨਵਾਦ ਦੀ ਹੱਕਦਾਰ ਹੈ ਅਤੇ ਤੁਸੀਂ ਸਾਰੇ ਪਾਰਟੀ ਦੇ ਸੱਦੇ 'ਤੇ ਆਪਣੇ ਮੁਬਾਰਕ ਕਦਮਾਂ ਨਾਲ ਬਠਿੰਡੇ ਪੁੱਜੇ ਹੋ ਵਧਾਈ ਦੇ ਹੱਕਦਾਰ ਹੋ।
ਸਾਥੀਓ, ਤੁਸੀਂ ਵਧਾਈ ਦੇ ਹੱਕਦਾਰ ਇਸ ਲਈ ਵੀ ਹੋ ਕਿ ਅੱਜ ਦੇ ਇਸ ਖਪਤਵਾਦੀ ਕਲਚਰ ਸਮੇਂ ਅਤੇ ਖਾਓ ਪੀਓ ਐਸ਼ ਕਰੋ ਦੇ ਦੌਰ ਵਿਚ ਦੇਸ਼ ਦੇ ਹਾਲਤਾਂ ਉਤੇ, ਲੋਕਾਂ ਨੂੰ ਦਰਪੇਸ਼ ਸਮੱਸਿਆ ਉਤੇ ਤੇ ਉਨ੍ਹਾਂ ਦੇ ਹੱਲ ਲਈ ਵਿਆਪਕ ਸਿੱਟੇ ਕੱਢਣ ਦੇ ਕਾਰਜ ਉਪਰ ਸਿਰ ਜੋੜ ਕੇ ਗਹਿਰ ਗੰਭੀਰ ਵਿਚਾਰਾਂ ਕਰਨ ਲਈ ਪੁੱਜੇ ਹੋ!
ਸਾਡੇ ਦੇਸ਼ ਦੀ ਹਾਲਤ ਸਚਮੁੱਚ ਚਿੰਤਾਜਨਕ ਹੈ। ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਹਾਕਮ ਜਮਾਤਾਂ ਤੇ ਸ਼ਾਸਕ ਵਰਗ ਆਪਣੇ ਫਰਜ਼ ਤੇ ਜਿੰਮੇਵਾਰੀਆਂ ਭੁੱਲ ਕੇ ਸਿਰਫ ਆਪਣੇ ਜਮਾਤੀ ਹਿੱਤਾਂ ਤੇ ਨਿੱਜੀ ਮੁਫਾਦਾਂ ਲਈ ਕਾਰਜਸ਼ੀਲ ਹਨ। ਕਰੋੜਾਂ ਦੀ ਗਿਣਤੀ 'ਚ ਆਵਾਮ ਦਾ ਉਨ੍ਹਾਂ ਨੂੰ ਕੋਈ ਫਿਕਰ ਨਹੀਂ। ਇਸ ਤੋਂ ਵੀ ਅੱਗੇ ਉਹ ਦੇਸ਼ ਦੇ ਲੋਕਾਂ ਦੀ ਕਿਰਤ ਕਮਾਈ ਲੁੱਟਣ ਦੇ ਮਨਸੂਬੇ ਘੜ ਚੁੱਕੇ ਹਨ ਤੇ ਉਨ੍ਹਾਂ ਨੂੰ ਫਿਟ ਬੈਠਦਾ ਰਾਜ ਪ੍ਰਬੰਧ ਤੇ ਰਾਜਤੰਤਰ ਸਥਾਪਤ ਕਰ ਚੁੱਕੇ ਹਨ।
ਦੇਸ਼ ਅੰਦਰ ਲਾਗੂ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਆਪਣਾ ਪੂਰਨ ਗਲਬਾ ਕਾਇਮ ਕਰ ਲਿਆ ਹੈ। ਹਾਕਮ ਜਮਾਤਾਂ, ਕਾਰਪੋਰੇਟ ਘਰਾਣੇ ਤੇ ਸ਼ਾਸਕ ਵਰਗ ਨੇ ਇਹ ਨੀਤੀਆਂ ਲਾਗੂ ਕਰਕੇ ਸਮੁੱਚਾ ਰਾਜ ਪ੍ਰਬੰਧ ਤੇ ਰਾਜਤੰਤਰ ਇਨ੍ਹਾਂ ਅਨੁਸਾਰ ਢਾਲ ਲਿਆ ਹੈ। ਲੋਕਾਂ ਨੂੰ ਲੁੱਟਣ ਦਾ ਪੂਰਾ ਪ੍ਰਬੰਧ ਕਰ ਬੈਠੇ ਹਾਕਮਾਂ ਨੇ ਸਮੁੱਚਾ ਸਿਸਟਮ ਆਪਣੇ ਅਨੁਸਾਰੀ ਬਣਾ ਲਿਆ ਹੈ। ਰਾਜ ਚਾਹੇ ਕਿਸੇ ਪਾਰਟੀ ਦਾ ਹੋਵੇ ਪਰ ਹਕੂਮਤ ਬਹੁਕੌਮੀ ਕੰਪਨੀਆਂ, ਉਨ੍ਹਾਂ ਦੀਆਂ ਪ੍ਰਤੀਨਿਧ ਸੰਸਥਾਵਾਂ ਤੇ ਦੇਸ਼ ਅੰਦਰਲੇ ਕਾਰਪੋਰੇਟ ਘਰਾਣੇ ਹੀ ਕਰ ਰਹੇ ਹੁੰਦੇ ਹਨ। ਉਨ੍ਹਾਂ ਸਭਨਾ ਦੇ ਸਿਰਾਂ ਉੱਪਰ ਅਮਰੀਕੀ ਸਾਮਰਾਜ ਦਾ ਥਾਪੜਾ ਕਾਇਮ ਹੈ। ਹਰ ਤਰ੍ਹਾਂ ਦਾ ਮੀਡੀਆ ਇਸ ਨੂੰ ਸਥਾਪਤ ਕਰਨ ਵਿਚ ਹਾਕਮਾਂ ਦਾ ਰਖੇਲ ਬਣਿਆ ਹੋਇਆ ਹੈ।
ਲੋਕ ਸਿਰਫ ਰੋਜ਼ੀ-ਰੋਟੀ ਦੀਆਂ ਸਮੱਸਿਆਵਾਂ ਨਾਲ ਹੀ ਨਹੀਂ ਜੂਝ ਰਹੇ ਬਲਕਿ ਲੋਕ ਤਾਂ ਆਪਣੇ ਜਿਉਣ ਦੇ ਅਧਿਕਾਰ ਤੋਂ ਵੀ ਵਿਰਵੇ ਕੀਤੇ ਜਾ ਰਹੇ ਹਨ। ਇੱਕ ਰਾਸ਼ਟਰ, ਇੱਕ ਧਰਮ, ਇੱਕ ਬੋਲੀ ਦੇ ਲੁਕਵੇਂ ਏਜੰਡੇ ਤਹਿਤ ਨਾਗਪੁਰੀ ਸਭਿਆਚਾਰ ਥੋਪਿਆ ਜਾ ਰਿਹਾ ਹੈ। ਕਿਰਤੀ ਲੋਕਾਂ, ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਹੋਰ ਮਿਹਨਤਕਸ਼ ਤਬਕਿਆਂ ਉੱਪਰ ਬੇਇੰਤਾਹ ਜ਼ੁਲਮ ਕੀਤਾ ਜਾ ਰਿਹਾ ਹੈ। ਦੇਸ਼ ਦੇ ਬੁੱਧੀਜੀਵੀ ਵਰਗ 'ਤੇ ਹੋਰ ਚੇਤੰਨ ਹਿੱਸਿਆ ਨੂੰ ਜ਼ਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੋਬਿੰਦ ਪਨਸਾਰੇ, ਨਰਿੰਦਰ ਦਭੋਲਕਰ, ਡਾ. ਕੁਲਬਰਗੀ, ਗੌਰੀ ਲੰਕੇਸ਼ ਵਰਗੇ ਲੋਕ ਪੱਖੀ ਆਗੂਆਂ ਨੂੰ ਚੁਣ-ਚੁਣ ਕੇ ਯੋਜਨਾਬੱਧ ਤਰੀਕੇ ਨਾਲ ਕਤਲ ਕੀਤਾ ਜਾ ਰਿਹਾ ਹੈ।
ਹਾਕਮਾਂ ਦੇ ਜੁਲਮਾਂ ਦੀ ਲੜੀ ਲੰਬੀ ਹੈ। ਇਸ 'ਤੇ ਵਿਚਾਰ ਕਰਨ ਲਈ ਅਤੇ ਇਸ ਦਾ ਸੁਚਾਰੂ ਹੱਲ ਲੱਭਣ ਲਈ ਖ਼ੂਬਸੂਰਤ ਜਥੇਬੰਦਕ ਢਾਂਚਾ ਉਸਾਰਨ ਲਈ ਤੁਸੀਂ ਸਿਰ ਜੋੜ ਕੇ ਬੈਠਣ ਆਏ ਹੋ।
ਪੰਜਾਬ ਅੰਦਰ ਮੈਂਬਰਸ਼ਿੱਪ ਤੋਂ ਲੈ ਕੇ ਮੁੱਢਲੇ ਕਾਰਜ ਤੁਸੀਂ ਕਰ ਆਏ ਹੋ। ਇਸ ਕਾਨਫਰੰਸ 'ਚ ਪੰਜਾਬ, ਦੇਸ਼ ਤੇ ਸੰਸਾਰ ਦੀ ਰਾਜਸੀ ਸਥਿਤੀ ਬਾਰੇ ਤੁਸੀਂ ਗੰਭੀਰ ਵਿਚਾਰਾਂ ਕਰੋਗੇ। ਇਸ ਕਾਨਫਰੰਸ 'ਚ ਅੰਤਰਰਾਸ਼ਟਰੀ, ਰਾਸ਼ਟਰੀ, ਸੂਬਾਈ ਪ੍ਰੀਦ੍ਰਿਸ਼ਾਂ 'ਚੋਂ ਪਾਰਟੀ ਅਤੇ ਕਿਰਤੀ ਲੋਕਾਂ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ, ਦੇਸ਼ ਦੀ ਵਿਸ਼ਾਲ ਵਸੋਂ 'ਤੇ ਪ੍ਰਭਾਵ ਕਾਇਮ ਕਰਨ ਯੋਗ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੀ ਉਸਾਰੀ ਲਈ ਠੋਸ ਵਿਚਾਰ ਚਰਚਾ ਕਰੋਗੇ ਤੇ ਸਾਰਥਕ ਸਿੱਟੇ ਕੱਢ ਕੇ ਲੋਕਾਂ ਦੀ ਮੁਕਤੀ ਦੇ ਰਾਹ ਦਸੇਰੇ ਬਣਨ ਦਾ ਇਤਿਹਾਸਕ ਇਨਕਲਾਬੀ ਕਾਰਜ ਕਰੋਗੇ।
ਇਹ ਕਾਰਜ਼ ਇਸ ਲਈ ਵੀ ਜ਼ਰੂਰੀ ਹਨ ਕਿ ਇੱਕੀਵੀਂ ਸਦਾ ਦੇ ਇਸ ਦੂਜੇ ਦਹਾਕੇ ਵਿੱਚ ਲੋਕਾਂ ਦੀ ਬੰਦਖਲਾਸੀ ਦਾ ਰਾਹ ਸਿਰਫ ਮਾਰਕਸੀ ਵਿਚਾਰਧਾਰਾ 'ਚੋਂ ਹੀ ਨਿਕਲਣਾ ਹੈ। ਤਾਂ ਫਿਰ ਇਹ ਇਤਿਹਾਸਕ ਕਾਰਜ ਕਰਨ ਆਏ ਸਾਥੀਓ ਅੱਜ ਸਮੁੱਚਾ ਦੇਸ਼ ਤੁਹਾਡੇ ਵੱਲ ਵੇਖ ਰਿਹਾ ਹੈ। ਵਿਸ਼ਵ ਦਾ ਸਮੁੱਚਾ ਭਾਈਚਾਰਾ ਤੇ ਕਾਮਾ ਵਰਗ ਕਮਿਊਨਿਸਟਾਂ, ਕਮਿਊਨਿਸਟ ਪਾਰਟੀਆਂ ਦੇ ਮੂੰਹ ਵੱਲ ਵੇਖ ਰਿਹਾ ਹੈ ਕਿਉਂਕਿ ਇਹ ਅਟੱਲ ਸਚਾਈ ਹੈ ਕਿ ਲੋਕਾਂ ਦੀ ਮੁਕਤੀ ਕਮਿਊਨਿਸਟਾਂ, ਕਮਿਊਨਿਸਟ ਵਿਚਾਰਧਾਰਾ ਤੇ ਹਕੀਕੀ ਕਮਿਊਨਿਸਟ ਪਾਰਟੀ ਨੇ ਹੀ ਕਰਨੀ ਹੈ।
ਇੱਕ ਵਾਰ ਫਿਰ ਤੁਹਾਨੂੰ ਜੀ ਆਇਆ ਨੂੰ.. ਸਵਾਗਤਮ.. ਖੁਸਆਮਦੀਦ..ਵੈਲਕਮ ਟੂ ਯੂ ਆਲ ਫਰੈਂਡਜ਼।
- ਜਸਪਾਲ ਮਾਨਖੇੜਾ, ਚੇਅਰਮੈਨ, ਸਵਾਗਤੀ ਕਮੇਟੀ

ਕਾਨਫਰੰਸ ਦੌਰਾਨ ਕੀਤਾ ਗਿਆ ਸ਼ਹੀਦ ਭਗਤ ਸਿੰਘ ਨੂੰ ਸਮਰਪਤ ਸੈਮੀਨਾਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੀ 26 ਤੋਂ 28 ਸਤੰਬਰ, 2017 ਤੱਕ ਬਠਿੰਡਾ ਵਿਖੇ ਹੋਈ ਪਹਿਲੀ ਸੂਬਾਈ ਜੱਥੇਬੰਦਕ ਕਾਨਫ਼ਰੰਸ ਦੇ ਆਖਰੀ ਦਿਨ, ਸ਼ਹੀਦ ਭਗਤ ਸਿੰਘ ਦੇ 110 ਵੇਂ ਜਨਮ ਦਿਵਸ ਨੂੰ ਸਮਰਪਤ ਸੂਬਾਈ ਸੈਮੀਨਾਰ ਕੀਤਾ ਗਿਆ। ''ਅੰਧਰਾਸ਼ਟਰਵਾਦ ਦਾ ਦੌਰ ਅਤੇ ਪ੍ਰਗਤੀਸ਼ੀਲ ਧਿਰਾਂ ਦੀ ਭੂਮਿਕਾ'' ਵਿਸ਼ੇ ਅਧੀਨ ਹੋਏ ਉਕਤ ਸੈਮੀਨਾਰ ਵਿੱਚ ਉੱਘੇ ਪਤਰੱਕਾਰ ਅਤੇ ਲੇਖਕ ਸ਼੍ਰੀ ਰਾਮਸ਼ਰਨ ਜੋਸ਼ੀ ਨੇ ਕੁੰਜੀਵਤ ਭਾਸ਼ਣ ਦਿੱਤਾ। ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੌਫ਼ੈਸਰ (ਸੇਵਾ ਮੁਕਤ) ਡਾਕਟਰ ਕਰਮਜੀਤ ਸਿੰਘ ਨੇ ਸ਼੍ਰੀ ਜੋਸ਼ੀ ਨਾਲ ਸਰੋਤਿਆਂ ਦੀ ਜਾਣ ਪਛਾਣ ਕਰਵਾਈ।
ਸ਼੍ਰੀ ਜੋਸ਼ੀ ਨੇ ਆਪਣੇ ਭਾਸ਼ਣ ਵਿੱਚ ਪਹਿਲਾ ਨੁਕਤਾ ਇਹ ਉਭਾਰਿਆ ਕਿ ਅੰਧਰਾਸ਼ਟਰਵਾਦ ਦਾ ਵਰਤਾਰਾ ਨਾ ਤਾਂ ਕੋਈ ਨਿੱਖੜਵੀਂ ਅਤੇ ਨਾ ਹੀ ਅਚਾਨਕ ਵਾਪਰੀ ਘਟਨਾ ਹੈ, ਬਲਕਿ ਸੰਸਾਰ ਸਾਮਰਾਜੀਆਂ ਅਤੇ ਭਾਰਤ ਸਮੇਤ ਵੱਖੋ-ਵੱਖ ਦੇਸ਼ਾਂ ਵਿਚਲੀਆਂ ਹਾਕਮ ਜਮਾਤਾਂ ਵਲੋਂ ਗਿਣੀ-ਮਿਥੀ ਸਾਜਿਸ਼ ਅਧੀਨ ਇਸ ਨੂੰ ਬੜਾ੍ਹਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਬਸਤੀਵਾਦੀ ਸਾਜਿਸ਼ ਅਧੀਨ ਮਿਥੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਨਾਲ ਗਰੀਬ-ਅਮੀਰ ਵਿਚਲਾ ਪਾੜਾ ਬਹੁਤ ਤੇਜੀ ਨਾਲ ਵੱਧ ਰਿਹਾ ਹੈ। ਲੋਕਾਂ ਤੋਂ ਬੁਨਿਆਦੀ ਸਹੁੂਲਤਾਂ, ਸਬਸਿਡੀਆਂ, ਰਿਆਇਤਾਂ ਤੇ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਲਗਭਗ ਖੋਹ ਲਈਆਂ ਗਈਆਂ ਹਨ। ਭ੍ਰਿਸ਼ਟਾਚਾਰ, ਕਾਲਾ-ਬਜਾਰੀ, ਮਹਿੰਗਾਈ, ਭੁਖਮਰੀ ਦੇ ਅੰਕੜੇ ਅਸਮਾਨ ਛੂਹ ਰਹੇ ਹਨ। ਅਪਰਾਧਾਂ ਅਤੇ ਅਰਾਜਕ ਕਾਰਵਾਈਆਂ ਦਾ ਬੋਲਬਾਲਾ ਹੈ। ਉਨ੍ਹਾਂ 1922 ਤੋਂ ਲੈ ਕੇ 2014 ਤੱਕ ਦੇ ਆਰਥਕ ਅਸਮਾਨਤਾ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ 1991 ਤੋਂ ਬਾਅਦ ਲਾਗੂ ਹੋਈਆਂ ਨਵਉਦਾਰਵਾਦੀ ਨੀਤੀਆਂ ਪਿਛੋਂ ਆਰਥਕ ਨਾਬਰਾਬਰੀ ਦੀ ਦਰ ਸੱਭ ਤੋਂ ਤਿੱਖੀ ਹੈ। ਨਿੱਜੀਕਰਣ-ਨਿਗਮੀਕਰਣ ਦੀ ਨੀਤੀ ਨੇ ਰੋਜ਼ਗਾਰ ਕਰੀਬ-ਕਰੀਬ ਮੁਕਾ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਿੱਜੀ ਵਿੱਦਿਅਕ ਅਦਾਰਿਆਂ ਦਾ ਜਾਲ ਵਿਛ ਗਿਆ ਹੈ ਪਰ ਅਨਪੜ੍ਹਾਂ ਦੀ ਗਿਣਤੀ ਘਟਣ ਦੀ ਥਾਂ ਸਗੋਂ ਵਧਦੀ ਜਾ ਰਹੀ ਹੈ। ਰਵਾਇਤੀ ਉਦਯੋਗਾਂ ਦੇ ਖਾਤਮੇ ਕਾਰਨ ਕਿਰਤ ਸ਼ਕਤੀ ਗੈਰ ਜੱਥੇਬੰਦ ਖੇਤਰਾਂ 'ਚ ਜਾਣ ਖਾਸ ਕਰ ਘਰੇਲੂ ਮਜਦੂਰਾਂ ਦੇ ਤੌਰ 'ਤੇ ਜੂਨ ਗੁਜਾਰਾ ਕਰਨ ਲਈ ਮਜਬੂਰ ਹੋ ਗਈ ਹੈ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਅਮਰੀਕਨ ਸਾਮਰਾਜ ਦੀ ਅਗਵਾਈ 'ਚ ਸਾਮਰਾਜੀ ਦੇਸ਼ ਨਵੇਂ ਸਿਰਿਉਂ ਸੰਸਾਰ ਜੰਗ ਦਾ ਮਾਹੌਲ ਤਿਆਰ ਕਰ ਰਹੇ ਹਨ ਤਾਂ ਕਿ ਉਹ ਮੰਡੀਆਂ ਦੀ ਮੁੜ ਵੰਡ ਕਰ ਸਕਣ ਅਤੇ ਇਨ੍ਹਾਂ ਬਘਿਆੜਾਂ ਦਾ ਹਥਿਆਰਾਂ ਦਾ ਕਾਰੋਬਾਰ ਵੀ ਵਧੇ ਫੁੱਲੇ । ਉਨ੍ਹਾਂ ਕਿਹਾ ਕਿ ਟਰੰਪ ਤੋਂ ਲੈ ਕੇ ਮੋਦੀ ਤੱਕ ਸਾਰੇ ਪੂੰਜੀਪਤੀ ਹਾਕਮ ਨਸਲਵਾਦ, ਇਲਾਕਾਵਾਦ, ਫ਼ਿਰਕਾਪ੍ਰਸਤੀ ਆਦਿ ਦੇ ਕੁਲਹਿਣੇ ਵਰਤਾਰਿਆਂ ਨੂੰ ਨੰਗੀ-ਚਿੱਟੀ ਸ਼ਹਿ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਅਨੇਕਾਂ ਦੇਸ਼ਾਂ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਖੀ ਰਾਸ਼ਟਰ ਪ੍ਰਮੱਖ ਚੁਣੇ ਜਾ ਰਹੇ ਹਨ। ਸ਼੍ਰੀ ਜੋਸ਼ੀ ਨੇ ਮਿਸਾਲਾਂ ਦੇ ਕੇ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲਾ ਮੀਡੀਆ, ਖਾਸ ਕਰ ਬਿਜਲਈ ਮੀਡੀਆ ਹਾਕਮਾਂ ਦੀ ਉਕਤ ਗੰਦੀ ਖੇਡ ਦਾ ਜਰੀਆ ਬਣ ਗਿਆ ਹੈ। ਲੋਕਾਂ ਸਾਹਵੇਂ ਜਾਣ ਬੱਝ ਕੇ ਗਲਤ ਸੂਚਨਾਵਾਂ, ਨੰਗੇਜਵਾਦ, ਖਪਤਵਾਦ, ਬੇਲੋੜੇ ਮੁੱਦੇ ਆਦਿ ਪਰੋਸੇ ਜਾ ਰਹੇ ਹਨ। ਭਾਰਤ ਵਿੱਚ ਇਹ ਵਰਤਾਰਾ ਹੋਰ ਵੀ ਤੇਜੀ ਨਾਲ ਵਧਿਆ ਹੈ। ਵੱਖੋ-ਵੱਖ ਚੈਨਲਾਂ ਉਪਰ ਹੁੰਦੀਆਂ ਬਹਿਸਾਂ ਇੱਕਪਾਸੜ ਅਤੇ ਮੁੱਦਾ ਰਹਿਤ ਹੁੰਦੀਆਂ ਹਨ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਗਰੀਬੀ ਅਤੇ ਨਾਬਰਾਬਰੀ ਦੇ ਡੰਗਾਂ ਨੇ ਲੋਕਾਂ ਦੇ ਮਨਾਂ 'ਚ ਗੁੱਸਾ ਅਤੇ ਬੇਚੈਨੀ ਪੈਦਾ ਕੀਤੀ ਹੈ ਅਤੇ ਇਹ ਆਉਣ ਵਾਲੇ ਦਿਨਾਂ 'ਚ ਹੋਰ ਵਧਣੀ ਹੈ। ਇਸੇ ਬੇਚੈਨੀ ਤੋਂ ਬਚਣ ਅਤੇ ਲੋਕ ਮਨਾਂ 'ਚ ਉਪਜਣ ਵਾਲੀਆਂ ਸੰਭਾਵਿਤ ਸੰਗਰਾਮੀ ਭਾਵਨਾਵਾਂ ਨੂੰ ਪੁੱਠਾ ਗੇੜਾ ਦੇਣ ਲਈ ਹੀ ਅੰਧਰਾਸ਼ਟਰਵਾਦ ਦਾ ਪ੍ਰਚਾਰ ਜੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਪਿਛਲੇ ਕਿਸੇ ਵੀ ਸਮੇਂ ਨਾਲੋਂ ਅੱਜ ਆਰ ਐਸ ਐਸ ਦੇ ਅਖੌਤੀ ਲੋਕ ਭਲਾਈ ਦੇ ਬੁਰਕੇ ਨੂੰ ਲੀਰੇ-ਲੀਰ ਕਰਨ ਦੀ ਵਧੇਰੇ ਲੋੜ ਹੈ, ਕਿਉਂਕਿ ਉਸ ਦਾ ਅਸਲੀ ਅਜੰਡਾ ਦੇਸ਼ੀ ਬਦੇਸ਼ੀ ਧਾੜਵੀਆਂ ਦੀ ਲੁੱਟ ਨੂੰ ਰੋਕਣ ਵਾਲੇ ਸੰਗਰਾਮਾਂ ਤੋਂ ਲੋਕਾਂ ਨੂੰ ਮੋੜਨਾ ਹੈ ਅਤੇ ਇਸ ਕੰਮ ਲਈ ਅੰਧਰਾਸ਼ਟਰਵਾਦ ਦਾ ਪ੍ਰਚਾਰ ਉਸ ਦਾ ਸੱਭ ਤੋਂ ਵੱਡਾ ਹਥਿਆਰ ਹੈ।
ਉਨ੍ਹਾਂ ਕਿਹਾ ਕਿ ਸਭਨਾਂ ਅਮਨਪਸੰਦ ਅਤੇ ਬਿਹਤਰ ਭਵਿੱਖ ਦੀਆਂ ਚਾਹਵਾਨ ਧਿਰਾਂ ਨੂੰ ਨਵਉਦਾਰਵਾਦੀ ਨੀਤੀਆਂ ਦੇ ਪੈਰੋਕਾਰਾਂ ਅਤੇ ਫ਼ਿਰਕੂ-ਫ਼ੁਟਪਾਊਆਂ ਖਿਲਾਫ਼ ਬੇਕਿਰਕ-ਅਰੁੱਕ ਸੰਗਰਾਮਾਂ ਦੀ ਉਸਾਰੀ ਦੇ ਕਾਰਜਾਂ ਵਿੱਚ ਜੁੱਟ ਜਾਣਾ ਚਾਹੀਦਾ ਹੈ।
ਸ਼੍ਰੀ ਜੋਸ਼ੀ ਦੇ ਕਿਹਾ ਕਿ ਇਹ ਕਹਿਣਾ ਵਾਜਿਬ ਹੋਵੇਗਾ ਕਿ ਅੱਜ ਦੇ ਸਾਂਵੀ ਸੋਚਣੀ ਵਾਲੇ ਲੋਕ ਠੀਕ ਉਸੇ ਸਥਿਤੀ 'ਚੋਂ ਲੰਘ ਰਹੇ ਹਨ ਜਿਸ 'ਚੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਪਿਛਲੀ ਸਦੀ ਵਿਚ ਲੰਘੇ ਸਨ। ਉਹ ਸਥਿਤੀ ਸੀ ਅਤੇ ਹੈ '' ''ਬਦੇਸ਼ੀਆਂ ਧਾੜਵੀਆਂ ਅਤੇ ਉਨ੍ਹਾਂ ਦੇ ਭਾਰਤੀ ਭਾਈਵਾਲਾਂ ਦੀ ਅਣਮਨੁੱਖੀ ਲੁੱਟ ਤੋਂ ਭਾਰਤੀਆਂ ਦੀ ਬੰਦਖਲਾਸੀ।'' ਕੁੱਲ ਮਿਲਾ ਕੇ ਅੱਜ ਪ੍ਰਗਤੀਸ਼ੀਲ ਧਿਰਾਂ ਨੂੰ ਉਹੀ ਭੂਮਿਕਾ ਨਿਭਾਉਣ ਦੀ ਲੋੜ ਹੈ ਜੋ ਸ਼ਹੀਦ ਭਗਤ ਸਿੰਘ ਤੇ ਸਾਥੀਆਂ, ਗਦਰੀ ਬਾਬਿਆਂ ਤੇ ਹਰ ਕਿਸਮ ਦੀ ਸਮਾਨਤਾ ਲੋਚਦੇ ਦੇਸ਼ ਭਗਤਾਂ ਨੇ ਨਿਭਾਈ ਸੀ।
ਸੈਮੀਨਾਰ ਵਿੱਚ ਅਨੇਕਾਂ ਬੁੱਧੀਜੀਵੀਆਂ, ਲੇਖਕਾਂ ਅਤੇ ਉਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਮੰਚ 'ਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ, ਕੇਂਦਰੀ ਕਮੇਟੀ ਮੈਂਬਰ ਸਾਥੀ ਰਘੁਬੀਰ ਸਿੰਘ, ਸੁਆਗਤੀ ਕਮੇਟੀ ਦੇ ਚੇਅਰਮੈਨ ਜਸਪਾਲ ਮਾਨਖੇੜਾ ਤੋਂ ਇਲਾਵਾ ਸੰਚਾਲਨ ਕਮੇਟੀ ਅਤੇ ਪ੍ਰਧਾਨਗੀ ਮੰਡਲ ਦੇ ਸਾਥੀ ਵੀ ਮੌਜੂਦ ਸਨ। ਸਟੇਜ ਦੀ ਕਾਰਵਾਈ ਸਾਥੀ ਗੁਰਨਾਮ ਸਿੰਘ ਦਾਊਦ ਨੇ ਚਲਾਈ। ਸ਼ੁਰੂਆਤ ਵਿੱਚ ਸਾਥੀ ਮਹੀਪਾਲ ਵਲੋਂ ਸਭਨਾਂ ਨੂੰ ਜੀ ਆਇਆਂ ਕਿਹਾ ਗਿਆ।
ਕਾਨਫਰੰਸ ਵਲੋਂ ਕੱਢੇ ਗਏ ਭਵਿੱਖੀ ਕਾਰਜ

21. ਇਸ ਰਿਪੋਰਟ ਦੇ ਪਹਿਲੇ ਭਾਗ ਵਿਚ ਨੋਟ ਕੀਤੀਆਂ ਗਈਆਂ ਬਹੁਤ ਹੀ ਚਿੰਤਾਜਨਕ ਅਵਸਥਾਵਾਂ ਵਿਚ ਆਮ ਲੋਕਾਂ ਨੂੰ ਸਾਮਰਾਜੀ ਦੌਰ ਦੀ ਅਜੋਕੀ ਪੂੰਜੀਵਾਦੀ ਲੁੱਟ ਤੋਂ ਰਾਹਤ ਦੁਆਉਣ ਵਾਸਤੇ, ਫੌਰੀ ਤੌਰ 'ਤੇ ਮੁੱਖ ਕਾਰਜ ਤਾਂ ਬਣਦਾ ਹੈ : ਸ਼ਕਤੀਸ਼ਾਲੀ ਖੱਬੇ ਜਮਹੂਰੀ ਬਦਲ ਦੀ ਉਸਾਰੀ ਕਰਨਾ। ਅਤੇ, ਇਸ ਮੰਤਵ ਲਈ ਲੋੜਾਂ ਦੀ ਲੋੜ ਹੈ : ਸਮੂਹ ਲੋਕ ਪੱਖੀ ਰਾਜਸੀ, ਜਨਤਕ, ਸਮਾਜਿਕ ਤੇ ਸੱਭਿਆਚਾਰਕ ਸ਼ਕਤੀਆਂ, ਵਿਅਕਤੀਆਂ ਅਤੇ ਲਹਿਰਾਂ ਨੂੰ ਇਕਜੁਟ ਤੇ ਇਕਸੁਰ ਕਰਨਾ। ਇਸ ਦਰਿਸ਼ਟੀਕੋਨ ਤੋਂ ਅਜੋਕੀਆਂ ਹਾਲਤਾਂ ਵਿਚ ਪ੍ਰਾਂਤ ਅੰਦਰ ਫੌਰੀ ਤੌਰ 'ਤੇ ਹੇਠ ਲਿਖੇ 5 ਕਾਰਜਾਂ ਨੂੰ ਨੇਪਰੇ ਚਾੜਨ੍ਹਾ ਜ਼ਰੂਰੀ ਹੈ :
ਪਹਿਲਾ ਕਾਰਜ : ਸੰਘ-ਪਰਿਵਾਰ ਦੇ ਫਿਰਕੂ ਫਾਸ਼ੀਵਾਦੀ ਹਮਲੇ ਵਿਰੁੱਧ ਵਿਚਾਰਧਾਰਕ ਤੇ ਰਾਜਨੀਤਕ ਸੰਘਰਸ਼ਾਂ ਲਈ ਜਨਸਮੂਹਾਂ ਨੂੰ ਉਭਾਰਨਾ। ਅਤੇ ਧਰਮ ਨਿਰਪੱਖ ਮਾਨਵਵਾਦੀ ਤੇ ਹਕੀਕੀ ਦੇਸ਼ ਭਗਤੀ ਨੂੰ ਮਜ਼ਬੂਤ ਬਣਾਉਂਦੀਆਂ ਅਗਾਂਹਵਧੂ ਕਦਰਾਂ-ਕੀਮਤਾਂ ਦਾ ਨਿਰਮਾਣ ਕਰਨਾ। ਇਸ ਦਿਸ਼ਾ ਵਿੱਚ ਖੱਬੀਆਂ ਤੇ ਜਮਹੂਰੀ, ਤਰਕਸ਼ੀਲ ਤੇ ਧਰਮ ਨਿਰਪੱਖ ਅਤੇ ਦੇਸ਼ ਭਗਤ ਸ਼ਕਤੀਆਂ ਨਾਲ ਮਿਲਕੇ ਕੀਤੇ ਜਾਣ ਵਾਲੇ ਸਾਂਝੇ ਯਤਨਾਂ ਵਾਸਤੇ ਸੁਹਿਰਦਤਾ ਸਹਿਤ ਉਪਰਾਲੇ ਕਰਨੇੇ ਪੈਣਗੇ।
ਦੂਜਾ ਕਾਰਜ : ਪੂੰਜੀਵਾਦੀ ਲੁੱਟ ਨੂੰ ਤਿੱਖਾ ਕਰ ਰਹੀਆਂ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਅਤੇ ਇਹਨਾਂ ਨੀਤੀਆਂ ਦੇ ਲੋਕਾਂ ਦੇ ਵੱਖ-ਵੱਖ ਹਿੱਸਿਆਂ ਉਪੱਰ ਪੈ ਰਹੇ ਮਾਰੂ ਪ੍ਰਭਾਵਾਂ ਵਿਰੁੱਧ ਸ਼ਕਤੀਸ਼ਾਲੀ ਲੋਕ-ਲਾਮਬੰਦੀ ਦਾ ਨਿਰਮਾਣ ਕਰਨਾ।
ਤੀਜਾ ਕਾਰਜ : ਸਮਾਜਿਕ ਜਬਰ ਨੂੰ ਖਤਮ ਕਰਨ ਲਈ ਦੇੇਸ਼ ਅੰਦਰ ਸਦੀਆਂ ਤੋਂ ਜਾਤੀਵਾਦੀ ਨਪੀੜਨ ਦਾ ਸ਼ਿਕਾਰ ਰਹੇ ਦਲਿਤਾਂ ਅਤੇ ਪਿਤਰੀ-ਦਾਬੇ ਦਾ ਸ਼ਿਕਾਰ ਰਹੀਆਂ ਔਰਤਾਂ ਨੂੰ ਲਗਾਤਾਰ ਵਧਦੇ ਜਾ ਰਹੇ ਸਮਾਜਿਕ ਜਬਰ ਤੋਂ ਮੁਕਤੀ ਦਆਉਣ ਅਤੇ ਮਨੁੱਖੀ ਬਰਾਬਰਤਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਾਉਣ ਲਈ ਠੋਸ ਤੇ ਬੱਝਵੇਂ ਸੰਘਰਸ਼ ਲਾਮਬੰਦ ਕਰਨੇ।
ਚੌਥਾ ਕਾਰਜ : ਅੰਧ-ਵਿਸ਼ਵਾਸਾਂ, ਹਨੇਰ ਬਿਰਤੀਵਾਦ ਅਤੇ ਝੂਠੀ ਆਸਥਾ 'ਤੇ ਆਧਾਰਿਤ ਸਿਆਸੀ ਡਰਾਮੇਬਾਜ਼ੀਆਂ ਅਤੇ ਡੇਰਾਵਾਦ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ। ਅਤੇ ਵਿਗਿਆਨਕ ਵਿਚਾਰਾਂ ਦੇ ਸੰਚਾਰ ਲਈ ਯੋਜਨਾਬੱਧ ਉਪਰਾਲੇ ਕਰਨਾ।
ਪੰਜਵਾਂ ਕਾਰਜ : ਇਹਨਾਂ ਸਾਰੇ ਉਪਰੋਕਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੇ ਸਮਰੱਥ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਉਸਾਰੀ ਕਰਨਾ, ਜਿਹੜੀ ਕਿ ਹਰ ਸਿਆਸੀ, ਆਰਥਕ ਤੇ ਵਿਚਾਰਧਾਰਕ ਮੁੱਦੇ 'ਤੇ ਪਹਿਲਕਦਮੀ ਕਰਕੇ ਹੋਰ ਸਾਰੀਆਂ ਅਗਾਂਹਵਧੂ ਧਿਰਾਂ ਦਾ ਸਹਿਯੋਗ ਹਾਸਲ ਕਰਨ ਦੇ ਵੀ ਸਮਰੱਥ ਹੋਵੇ।
22. ਕਿਰਤੀ ਲੋਕਾਂ ਦੀਆਂ ਫੌਰੀ ਤੇ ਬੁਨਿਆਦੀ ਸਮੱਸਿਆਵਾਂ ਅਤੇ ਪ੍ਰਾਂਤ ਨਾਲ ਸਬੰਧਤ ਮਸਲਿਆਂ ਦੇ ਸੰਦਰਭ ਵਿਚ ਸਾਡੀ ਪਾਰਟੀ ਪ੍ਰਾਂਤ ਅੰਦਰ ਹੇਠ ਲਿਖੇ ਮੁੱਦੇ ਤੇ ਮੰਗਾਂ ਉਭਾਰੇਗੀ।
(i) ਮਜ਼ਦੂਰਾਂ-ਕਿਸਾਨਾਂ ਦੀਆਂ ਲਗਾਤਾਰ ਵੱਧ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਉਹਨਾਂ ਦੇ ਸਾਰੇ ਕਰਜ਼ੇ ਫੌਰੀ ਤੌਰ 'ਤੇ ਮੁਆਫ ਕੀਤੇ ਜਾਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ, ਖੇਤੀ ਖਰਚੇ ਘਟਾਉਣ ਲਈ ਲਾਗਤਾਂ (Inputs) 'ਤੇ ਸਬਸਿਡੀ ਵਧਾਈ ਜਾਵੇ, ਸਿੰਚਾਈ ਦੀਆਂ ਸਹੂਲਤਾਂ ਵਿਚ ਵਾਧਾ ਕੀਤਾ ਜਾਵੇ, ਫਸਲ ਬੀਮੇ ਲਈ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਪ੍ਰੀਮੀਅਮ ਰਹਿਤ ਠੋਸ ਤੇ ਲਾਭਕਾਰੀ ਵਿਵਸਥਾ ਬਣਾਈ ਜਾਵੇ, ਬੰਜਰ ਤੇ ਬੇਆਬਾਦ ਜ਼ਮੀਨਾਂ ਨੂੰ ਖੇਤੀਯੋਗ ਬਨਾਉਣ ਵਾਲੇ ਆਬਾਦਕਾਰਾਂ ਨੂੰ ਤੁਰੰਤ ਮਾਲਕੀ ਹੱਕ ਦਿੱਤੇ ਜਾਣ, ਭੌਂ-ਮਾਫੀਏ ਨੂੰ ਨੱਥ ਪਾਈ ਜਾਵੇ ਅਤੇ ਬਾਰਡਰ ਤੇ ਕੰਢੀ ਦੇ ਕਿਸਾਨਾਂ ਦੀਆਂ ਵਿਸ਼ੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।
(ii) ਸਾਰੇ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਲਈ 10-10 ਮਰਲੇ ਦੇ ਰਿਹਾਇਸ਼ੀ ਪਲਾਟਾਂ ਅਤੇ ਰੂੜੀਆਂ ਲਈ ਟੋਇਆਂ ਦੀ ਵਿਵਸਥਾ ਕੀਤੀ ਜਾਵੇ, ਉਹਨਾਂ ਨੂੰ ਘਰ ਬਨਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ ਅਤੇ ਪੰਚਾਇਤੀ ਜ਼ਮੀਨਾਂ ਦਾ ਇਕ ਤਿਹਾਈ ਹਿੱਸਾ ਉਹਨਾਂ ਦੀ ਵਾਹੀ ਤੇ ਵਰਤੋਂ ਲਈ ਰਾਖਵਾਂ ਕਰਨ ਸਬੰਧੀ ਵਿਵਸਥਾਵਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਤਿੱਖੇ ਜ਼ਮੀਨੀ ਸੁਧਾਰ ਕਰਕੇ 10 ਏਕੜ ਤੋਂ ਵੱਧ ਮਾਲਕੀ ਵਾਲੀਆਂ ਜ਼ਮੀਨਾਂ ਬੇਜ਼ਮੀਨੇ ਲੋਕਾਂ ਵਿਚ ਮੁਫ਼ਤ ਵੰਡੀਆਂ ਜਾਣ।
(iii) ਰੁਜ਼ਗਾਰ ਦੇ ਅਧਿਕਾਰ ਨੂੰ ਸੰਵਿਧਾਨ ਵਿਚ ਬੁਨਿਆਦੀ ਅਧਿਕਾਰ ਵਜੋਂ ਦਰਜ ਕੀਤਾ ਜਾਵੇ ਤਾਂ ਜੋ ਹਰ ਵਿਅਕਤੀ ਲਈ ਉਸਦੀ ਯੋਗਤਾ ਅਨੁਸਾਰ ਗੁਜ਼ਾਰੇਯੋਗ ਰੁਜ਼ਗਾਰ ਯਕੀਨੀ ਬਣਾਇਆ ਜਾ ਸਕੇ। ਸਿੱਖਿਆ, ਸਿਹਤ, ਜਲ ਸਪਲਾਈ, ਆਵਾਜਾਈ ਅਤੇ ਸਮਾਜਿਕ ਸੁਰੱਖਿਆ ਵਰਗੀਆਂ ਬੁਨਿਆਦੀ ਜਨਤਕ ਸੇਵਾਵਾਂ ਦਾ ਮੁਕੰਮਲ ਰੂਪ ਵਿਚ ਸਰਕਾਰੀਕਰਨ ਕਰਕੇ ਅਤੇ ਖੇਤੀ ਆਧਾਰਤ ਛੋਟੇ ਤੇ ਦਰਮਿਆਨੇ ਉਦਯੋਗ ਸਥਾਪਤ ਕਰਕੇ ਰੁਜ਼ਗਾਰ ਦੇ ਵੱਧ ਤੋਂ ਵੱਧ ਨਵੇਂ ਮੌਕੇ ਪੈਦਾ ਕੀਤੇ ਜਾਣ। ਠੇਕਾ ਭਰਤੀ ਬੰਦ ਕੀਤੀ ਜਾਵੇ ਅਤੇ ਹਰ ਖੇਤਰ ਵਿਚ ਰੈਗੂਲਰ ਭਰਤੀ ਯਕੀਨੀ ਬਣਾਈ ਜਾਵੇ। ਮਾਣ-ਭੱਤੇ ਆਦਿ 'ਤੇ ਕੰਮ ਕਰਦੇ ਸਾਰੇ ਸਕੀਮ ਵਰਕਰਾਂ, ਜਿਹਨਾਂ ਵਿਚ ਵੱਡੀ ਗਿਣਤੀ ਆਂਗਣਵਾੜੀ, ਮਿਡ ਡੇ ਮੀਲ ਅਤੇ ਆਸ਼ਾ ਵਰਕਰ ਮਹਿਲਾਵਾਂ ਦੀ ਹੈ, ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਮਨਰੇਗਾ ਕਾਨੂੰਨ ਵਿਚ ਸੋਧ ਕਰਕੇ ਪਰਿਵਾਰ ਦੇ ਸਾਰੇ ਕਮਾਊ ਜੀਆਂ ਵਾਸਤੇ ਪੂਰੇ ਸਾਲ ਲਈ ਰੁਜ਼ਗਾਰ ਯਕੀਨੀ ਬਣਾਇਆ ਜਾਵੇ ਅਤੇ ਫੌਰੀ ਤੌਰ 'ਤੇ 500 ਰੁਪਏ ਦਿਹਾੜੀ ਦੀ ਇਕਸਾਰਤਾ ਲਿਆਂਦੀ ਜਾਵੇ। ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿਚ ਮਨਰੇਗਾ ਐਕਟ ਅਨੁਸਾਰ ਹਰ ਇਕ ਲਈ ਢੁਕਵੇਂ ਗੁਜ਼ਾਰੇ ਭੱਤੇ ਦੀ ਵਿਵਸਥਾ ਕੀਤੀ ਜਾਵੇ।
(iv) ਮਹਿੰਗਾਈ ਨੂੰ ਰੋਕਣ ਲਈ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇ ਅਤੇ ਖੁਰਾਕ ਸੁਰੱਖਿਆ ਐਕਟ ਦਾ ਹਰ ਲੋੜਵੰਦ ਤੱਕ ਵਿਸਤਾਰ ਕੀਤਾ ਜਾਵੇ। ਮੁਨਾਫ਼ਾਖੋਰੀ ਨੂੰ ਨੱਥ ਪਾਉਣ ਲਈ ਜ਼ਖ਼ੀਰੇਬਾਜ਼ਾਂ, ਚੋਰ ਬਾਜ਼ਾਰੀ ਕਰਨ ਵਾਲਿਆਂ ਅਤੇ ਸੱਟੇਬਾਜ਼ਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਵਿਵਸਥਾਵਾਂ ਬਣਾਈਆਂ ਜਾਣ। 'ਵਾਅਦਾ ਵਪਾਰ' ਉਪਰ ਮੁਕੰਮਲ ਰੋਕ ਲਾਈ ਜਾਵੇ। ਖੇਤੀ ਜਿਣਸਾਂ ਦੇ ਥੋਕ ਵਪਾਰ ਦਾ ਕੌਮੀਕਰਨ ਕੀਤਾ ਜਾਵੇ।
(v) ਪੀਣ ਵਾਲੇ ਸਾਫ ਪਾਣੀ ਦੀ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਾਲੇ ਪੀਲੀਏ, ਮਿਆਦੀ ਬੁਖਾਰ ਅਤੇ ਡਾਇਰੀਆ ਆਦਿ ਦੀਆਂ ਲਗਾਤਾਰ ਵੱਧ ਰਹੀਆਂ ਘਾਤਕ ਬਿਮਾਰੀਆਂ ਉਪਰ ਕਾਬੂ ਪਾਇਆ ਜਾ ਸਕੇ।
(vi) ਉਚੇਰੀ ਪੱਧਰ ਤੱਕ ਬਰਾਬਰ, ਮਿਆਰੀ ਤੇ ਸਸਤੀ ਅਕਾਦਮਿਕ ਸਿੱਖਿਆ ਅਤੇ ਨਿਪੁੰਨ ਕਿੱਤਾਕਾਰੀ ਸਿੱਖਿਆ ਦੇ ਸਰਕਾਰੀ ਪੱਧਰ ਤੋਂ ਢੁਕਵੇਂ ਪ੍ਰਬੰਧ ਕੀਤੇ ਜਾਣ, ਨਿੱਜੀਕਰਨ ਦੇ ਫਲਸਰੂਪ ਇਹਨਾਂ ਖੇਤਰਾਂ ਵਿਚ ਪੈਦਾ ਹੋਏ ਵਪਾਰੀਕਰਨ ਦੇ ਲੋਕ ਮਾਰੂ ਰੁਝਾਨ ਉਪਰ ਸਖਤੀ ਨਾਲ ਰੋਕ ਲਾਈ ਜਾਵੇ, ਇਸ ਮੰਤਵ ਲਈ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਲੋੜੀਂਦੇ ਸਟਾਫ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ।
(vii) ਵੱਧ ਰਹੀਆਂ ਘਾਤਕ ਬਿਮਾਰੀਆਂ ਦੀ ਰੋਕਥਾਮ ਲਈ ਅਤੇ ਲੋਕਾਂ ਨੂੰ ਭਰੋਸੇਯੋਗ ਸਿਹਤ ਸੇਵਾਵਾਂ ਮੁਫ਼ਤ ਉਪਲੱਬਧ ਕਰਾਉਣ ਦੀਆਂ ਜ਼ਿੰਮੇਵਾਰੀਆਂ ਸਿੱਧੇ ਤੌਰ 'ਤੇ ਸਰਕਾਰ ਵਲੋਂ ਨਿਭਾਈਆਂ ਜਾਣ। ਅਜਾਰੇਦਾਰ ਕੰਪਨੀਆਂ ਵਲੋਂ ਦਵਾਈਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਨ ਲਈ ਪੇਟੈਂਟ ਐਕਟ ਦੀ ਸ਼ਰੇਆਮ ਕੀਤੀ ਜਾ ਰਹੀ ਦੁਰਵਰਤੋਂ ਨੂੰ ਨੱਥ ਪਾਈ ਜਾਵੇ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਵਧੇ ਵਪਾਰੀਕਰਨ ਨੂੰ ਰੋਕਣ ਵਾਸਤੇ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਤੇ ਡਿਸਪੈਂਸਰੀਆਂ ਆਦਿ ਵਿਚ ਲੋੜੀਂਦੇ ਡਾਕਟਰਾਂ ਤੇ ਹੋਰ ਪੈਰਾ-ਮੈਡੀਕਲ ਅਮਲੇ ਦੀਆਂ ਨਿਯੁਕਤੀਆਂ ਕੀਤੀਆਂ ਜਾਣ।
(viii) ਨਸ਼ਾਖੋਰੀ ਦੀ ਵੱਧ ਰਹੀ ਲਾਅਨਤ ਅਤੇ ਨਜਾਇਜ਼ ਨਸ਼ਿਆਂ ਦੀ ਵਿਕਰੀ ਨੂੰ ਨੱਥ ਪਾਉਣ ਲਈ ਨਸ਼ਾ ਵਪਾਰੀਆਂ, ਭਰਿਸ਼ਟ ਸਿਆਸਤਦਾਨਾਂ ਅਤੇ ਪੁਲਸ ਅਧਿਕਾਰੀਆਂ ਦੀ ਜ਼ੁੰਮੇਵਾਰ ਤਰਿਕੜੀ ਨੂੰ ਤੋੜਿਆ ਤੇ ਬੇਪਰਦ ਕੀਤਾ ਜਾਵੇ।
(ix) ਟੌਲ ਟੈਕਸਾਂ ਰਾਹੀਂ ਲੋਕਾਂ ਦੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਲੁੱਟ ਤੁਰੰਤ ਖਤਮ ਕੀਤੀ ਜਾਵੇ।
(x) ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਨੂੰ ਰੋਕਣ ਲਈ ਹਰ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਵਾਸਤੇ ਸਮਾਂਬੱਧ ਜਵਾਬਦੇਹੀ ਯਕੀਨੀ ਬਣਾਈ ਜਾਵੇ ਅਤੇ ਭਰਿਸ਼ਟ ਅਧਿਕਾਰੀਆਂ ਆਦਿ ਲਈ ਸਖਤ ਤੋਂ ਸਖਤ ਸਜ਼ਾਵਾਂ ਦੀ ਵਿਵਸਥਾ ਕੀਤੀ ਜਾਵੇ।
(xi) ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਰਾਖੀ ਲਈ, ਰੇਤ ਤੇ ਬੱਜਰੀ ਦੀ ਨਾਜਾਇਜ਼ ਖੁਦਾਈ ਤੇ ਢੋਆ-ਢੁਆਈ ਰੋਕਣ ਲਈ, ਦਰੱਖਤਾਂ ਦੀ ਨਜਾਇਜ਼ ਕਟਾਈ ਉਪਰ ਰੋਕ ਲਾਉਣ ਲਈ, ਹਵਾ ਤੇ ਪਾਣੀ ਦੇ ਵੱਧ ਰਹੇ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਖਤ ਕਾਨੂੰੂਨੀ ਵਿਵਸਥਾਵਾਂ ਬਣਾਈਆਂ ਜਾਣ ਅਤੇ ਅਜੇਹੇ ਕਾਨੂੰਨਾਂ ਦੀ ਪਾਲਣਾ ਪ੍ਰਤੀ ਅਵੇਸਲਾਪਨ ਦਿਖਾਉਣ ਵਾਲੇ ਅਧਿਕਾਰੀਆਂ ਲਈ ਵੀ ਢੁਕਵੀਆਂ ਸਜ਼ਾਵਾਂ ਦੀ ਵਿਵਸਥਾ ਕੀਤੀ ਜਾਵੇ। ਫੈਕਟਰੀਆਂ ਆਦਿ ਦੇ ਕਚਰੇ ਕਾਰਨ ਵੱਧ ਰਹੇ ਪ੍ਰਦੂਸ਼ਣ ਉਪਰ ਵੀ ਸਖਤੀ ਨਾਲ ਰੋਕ ਲਾਈ ਜਾਵੇ।
(xii) ਕਿਰਤ ਕਾਨੂੰਨਾਂ ਦੀਆਂ ਕਾਰਖਾਨੇਦਾਰ ਅਤੇ ਮਾਲਕਾਂ ਵਲੋਂ ਕੀਤੀਆਂ ਜਾਂਦੀਆਂ ਘੋਰ ਉਲੰਘਣਾਵਾਂ ਨੂੰ ਸਖਤੀ ਨਾਲ ਰੋਕਿਆ ਜਾਵੇ, ਘੱਟੋ ਘੱਟ ਉਜਰਤ 18000 ਰੁਪਏ ਮਹੀਨਾ ਨਿਸ਼ਚਿਤ ਕੀਤੀ ਜਾਵੇ ਅਤੇ ਮਜਦੂਰ-ਮੁਲਾਜ਼ਮ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਰਾਹੀਂ ਕਿਰਤ ਕਾਨੂੰਨਾਂ ਨੂੰ ਵਧੇਰੇ ਤਰਕਸੰਗਤ ਬਣਾਇਆ ਜਾਵੇ।
(xiii) ਪੁਲਸ ਤੇ ਪ੍ਰਸ਼ਾਸਨ ਦੇ ਬਹੁਤ ਹੀ ਖਤਰਨਾਕ ਹੱਦ ਤੱਕ ਵਧੇ ਹੋਏ ਸਿਆਸੀਕਰਨ ਨੂੰ ਖਤਮ ਕੀਤਾ ਜਾਵੇ ਅਤੇ ਸਮੁੱਚੇ ਪ੍ਰਸ਼ਾਸਨ ਦੀ ਆਮ ਲੋਕਾਂ ਪ੍ਰਤੀ ਜਵਾਬਦੇਹੀ ਸੁਨਿਸ਼ਚਤ ਕੀਤੀ ਜਾਵੇ।
(xiv) ਸਾਮਰਾਜੀ ਸੰਸਾਰੀਕਰਨ ਦੇ ਪ੍ਰਭਾਵ ਹੇਠ ਤਿੱਖੇ ਹੋਏ ਸਭਿਆਚਾਰਕ ਨਿਘਾਰ ਨੂੰ ਰੋਕਣ ਲਈ ਪ੍ਰਚਾਰ ਮੀਡੀਏ ਅੰਦਰ ਵਧੀ ਲੱਚਰਤਾ, ਅੰਧਵਿਸ਼ਵਾਸ, ਧਾਰਮਿਕ ਅਸਹਿਨਸ਼ੀਲਤਾ ਅਤੇ ਮਾਰ-ਧਾੜ ਵਰਗੀਆਂ ਲੋਕ ਵਿਰੋਧੀ ਧਾਰਨਾਵਾਂ ਉਪਰ ਮੁਕੰਮਲ ਰੋਕ ਲਾਈ ਜਾਵੇ।
(xv) ਆਰਥਕ ਪਛੜੇਵੇਂ ਤੇ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੇ ਕਿਰਤੀ ਲੋਕਾਂ ਨੂੰ ਅੰਧ ਵਿਸ਼ਵਾਸਾਂ ਤੇ ਅੰਨ੍ਹੀ ਸ਼ਰਧਾ ਦਾ ਸ਼ਿਕਾਰ ਬਣਾਕੇ ਸਿਆਸੀ/ਸਰਕਾਰੀ ਸਹਾਇਤਾ ਨਾਲ ਵੱਧ ਫੁੱਲ ਰਹੇ ਡੇਰਾਵਾਦ ਨੂੰ ਕਾਨੂੰਨੀ ਤੌਰ 'ਤੇ ਨਿਰਉਤਸ਼ਾਹਿਤ ਤੇ ਬੇਪਰਦ ਕੀਤਾ ਜਾਵੇ ਅਤੇ ਇਹਨਾਂ ਡੇਰਿਆਂ ਦੇ ਅਖਾਊਤੀ ਸਾਧਾਂ ਆਦਿ ਵਲੋਂ ਰੂਹਾਨੀ ਸ਼ਕਤੀ ਦਾ ਪ੍ਰਪੰਚ ਰਚਕੇ ਲੋਕਾਂ ਦੀ ਕੀਤੀ ਜਾ ਰਹੀ ਵਿਆਪਕ ਲੁੱਟ ਅਤੇ ਕੀਤੇ ਜਾ ਰਹੇ ਹੋਰ ਹਰ ਤਰ੍ਹਾਂ ਦੇ ਕੁਕਰਮਾਂ ਨੂੰ ਸਖਤੀ ਨਾਲ ਰੋਕਿਆ ਜਾਵੇ। ਇਹਨਾਂ ਡੇਰਿਆਂ ਨੂੰ ਮਿਲਦੀ ਸਰਕਾਰੀ ਸਹਾਇਤਾ ਤੇ ਸਮਰਥਨ ਅਸਲ ਵਿਚ ਧਰਮ ਤੇ ਰਾਜਨੀਤੀ ਨੂੰ ਰਲ-ਗੱਡ ਕਰਨਾ ਇਕ ਘਿਨਾਉਣਾ ਰੂਪ ਹੀ ਹੈ।
(xvi) ਚੰਡੀਗੜ੍ਹ ਤੇ ਹੋਰ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕੀਤੇ ਜਾਣ, ਦਰਿਆਈ ਪਾਣੀਆਂ ਦੀ ਵੰਡ ਦੇ ਲਟਕਦੇ ਆ ਰਹੇ ਮਸਲੇ ਨੂੰ ਰੀਪੇਰੀਅਨ ਅਧਿਕਾਰਾਂ ਨੂੰ ਪ੍ਰਮੁੱਖਤਾ ਦੇ ਕੇ ਲੋੜਾਂ ਦੀ ਪੂਰਤੀ ਕਰਨ ਦੇ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ।
(xvii) ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸਿਹਤਮੰਦ ਲੋਕ ਪੱਖੀ ਸੱਭਿਆਚਾਰ ਦੇ ਵਿਕਾਸ ਲਈ ਸਰਕਾਰੀ ਤੌਰ 'ਤੇ ਬੱਝਵੇਂ ਉਪਰਾਲੇ ਕੀਤੇ ਜਾਣ।
23. ਇਹਨਾਂ ਸਾਰੇ ਉਪਰੋਕਤ ਕਾਰਜਾਂ ਤੋਂ ਇਲਾਵਾ ਹਰ ਪੱਧਰ 'ਤੇ ਪਾਰਟੀ ਦੀਆਂ ਬਰਾਂਚਾਂ, ਤਹਿਸੀਲ ਤੇ ਜ਼ਿਲ੍ਹਾ ਕਮੇਟੀਆਂ ਆਪੋ ਆਪਣੇ ਖੇਤਰ ਨਾਲ ਸਬੰਧਤ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨਗੀਆਂ ਅਤੇ ਉਹਨਾਂ ਦੇ ਨਿਪਟਾਰੇ ਲਈ ਆਜ਼ਾਦਾਨਾ ਤੇ ਸਾਂਝੇ ਸਥਾਨਕ ਘੋਲ ਲਾਮਬੰਦ ਕਰਨਗੀਆਂ।
24. ਦਲਿਤਾਂ ਅਤੇ ਹੋਰ ਪੱਛੜੀਆਂ ਜਾਤੀਆਂ ਦੇ ਲੋਕਾਂ ਉਪਰ, ਤਰਿਸਕਾਰਪੂਰਬਕ ਵਿਤਕਰਿਆਂ ਦੇ ਰੂਪ ਵਿਚ, ਕੀਤੇ ਜਾਂਦੇ ਸਮਾਜਿਕ ਜਬਰ ਨੂੰ ਖਤਮ ਕਰਾਉਣ ਅਤੇ ਇਸ ਪੱਛੜੇ ਵਰਗ ਦੇ ਜਨ ਸਮੂਹਾਂ ਅੰਦਰ ਮਨੁੱਖੀ ਬਰਾਬਰਤਾ 'ਤੇ ਆਧਾਰਤ ਜਮਹੂਰੀ ਚੇਤਨਾ ਪ੍ਰਜਵਲਤ ਕਰਨ ਦੇ, ਸਮਾਜਿਕ ਨਿਆਂ ਨਾਲ ਸਬੰਧਤ, ਅਹਿਮ ਕਾਰਜਾਂ ਨੂੰ ਪਾਰਟੀ ਵਲੋਂ ਹਮੇਸ਼ਾ ਪਹਿਲ ਦਿੱਤੀ ਜਾਵੇਗੀ। ਅਜੇਹੇ ਸਮਾਜਿਕ ਜਬਰ ਦੀਆਂ ਨਿੱਤ ਵਾਪਰ ਰਹੀਆਂ ਘਟਨਾਵਾਂ ਲਈ ਜ਼ੁੰਮੇਵਾਰ ਵਿਅਕਤੀਆਂ ਤੇ ਸੰਸਥਾਵਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਅਜੇਹੀਆਂ ਘਟਨਾਵਾਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਨ ਤੇ ਦੋਸ਼ੀ ਜਾਬਰਾਂ ਦਾ ਪੱਖ ਪੂਰਨ ਵਾਲੇ ਅਧਿਕਾਰੀਆਂ ਵਿਰੁੱਧ ਵਿਸ਼ਾਲ ਜਨਤਕ ਦਬਾਅ ਬਨਾਉਣ ਦੀ ਪਹੁੰਚ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ।
25. ਏਸੇ ਤਰ੍ਹਾਂ, ਪੂੰਜੀਵਾਦੀ ਲੁੱਟ ਚੋਂਘ ਦੇ ਫਲਸਰੂਪ ਸਾਡੇ ਸਮਾਜ ਅੰਦਰ ਵਧੀ ਲੱਚਰਤਾ ਤੇ ਗੁੰਡਾਗਰਦੀ ਦੇ ਮਾਹੌਲ ਵਿਚ, ਔਰਤਾਂ ਉਪਰ ਹੁੰਦੇ ਜਾਨੀ ਤੇ ਜਿਨਸੀ ਹਮਲਿਆਂ ਵਿਚ ਵੀ ਤਿੱਖਾ ਵਾਧਾ ਹੋਇਆ ਹੈ। ਏਥੋਂ ਤੱਕ ਕਿ ਹੁਣ ਮਾਸੂਮ ਬੱਚੀਆਂ ਵੀ ਅਜੇਹੇ ਸ਼ਰਮਨਾਕ ਤੇ ਘਿਨਾਉਣੇ ਹਮਲਿਆਂ ਦੀ ਮਾਰ ਹੇਠ ਆ ਰਹੀਆਂ ਹਨ। ਵਿਆਪਕ ਬੇਰੁਜ਼ਗਾਰੀ ਤੇ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਕਾਰਨ ਵਧੀਆਂ ਆਰਥਕ ਤੰਗੀਆਂ ਤੇ ਸਮਾਜਿਕ ਤਣਾਅ ਦੇ ਫਲਸਰੂਪ ਔਰਤਾਂ ਉਪਰ ਘਰੇਲੂ ਹਿੰਸਾ ਦੇ ਕੇਸਾਂ ਵਿਚ ਵੀ ਚੋਖਾ ਵਾਧਾ ਹੋਇਆ ਹੈ। ਔਰਤਾਂ ਨੂੰ ਇਸ ਸਮੁੱਚੀ ਤਰਾਸਦੀ ਤੋਂ ਮੁਕਤ ਕਰਾਉਣ ਅਤੇ ਉਹਨਾਂ ਦੇ ਮਾਨ-ਸਨਮਾਨ ਤੇ ਮਰਦਾਂ ਨਾਲ ਬਰਾਬਰਤਾ ਨੂੰ ਯਕੀਨੀ ਬਨਾਉਣ ਅਤੇ ਉਹਨਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਅਮਲੀ ਰੂਪ ਵਿਚ ਲਾਗੂ ਕਰਾਉਣ ਵਾਸਤੇ ਵੀ ਪਾਰਟੀ ਵਲੋਂ ਜਨਤਕ, ਜਥੇਬੰਦਕ ਅਤੇ ਕਾਨੂੰਨੀ ਪੱਖਾਂ ਤੋਂ ਬੱਝਵੇਂ ਸੰਘਰਸ਼ ਕੀਤੇ ਜਾਣਗੇ।

No comments:
Post a Comment