ਮਹੀਪਾਲ
ਸੰਸਾਰ ਭਰ ਦੀਆਂ ਬਰਾਬਰਤਾ ਆਧਾਰਿਤ ਅਤੇ ਹਰ ਕਿਸਮ ਦੇ ਬੇਇਨਸਾਫੀ ਤੇ ਲੁੱਟ ਤੋਂ ਰਹਿਤ ਰਾਜ ਪ੍ਰਬੰਧ ਕਾਇਮ ਕਰਨ ਲਈ ਜੂਝ ਰਹੀਆਂ ਅਗਾਂਹਵਧੂ ਤਾਕਤਾਂ, ਕਿਰਤੀ ਕਿਸਾਨ ਤੇ ਹੋਰ ਮਿਹਨਤੀ ਵਰਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ, ਕੌਮਾਂਤਰੀ ਮਜ਼ਦੂਰ ਦਿਹਾੜਾ ਜਾਂ ਮਈ ਦਿਵਸ, ਇਨਕਲਾਬੀ ਰਿਵਾਇਤਾਂ ਅਤੇ ਉਤਸ਼ਾਹ ਨਾਲ ਮਨਾਏ ਜਾਣ ਦੀ ਬੇਜੋੜ ਤਿਆਰੀ ਵਿਚ ਰੁੱਝੇ ਹੋਏ ਹਨ। ਅੱਜ ਤੋਂ 131 ਸਾਲ ਪਹਿਲਾਂ, 1886 ਵਿਚ, ''ਅੱਠ ਘੰਟੇ ਦਾ ਕੰਮ ਦਿਨ'' ਦੀ ਹੱਕੀ ਮੰਗ ਮਨਾਏ ਜਾਣ ਲਈ ਅਮਰੀਕਾ ਵਿਖੇ ਵਿਸ਼ਾਲ ਤੇ ਪ੍ਰੇਰਣਾਮਈ ਕਿਰਤੀ ਸੰਗਰਾਮ ਲੜਿਆ ਗਿਆ। ਅਮਰੀਕਾ ਦੇ ਕਿਰਤੀਆਂ ਦੀ ਕੌਮੀ ਜਦੋ-ਜਹਿਦ ਦਾ ਕੇਂਦਰ ਬਣਿਆ ਇਸ ਦੇਸ਼ ਦਾ ਸਨਅੱਤੀ ਸ਼ਹਿਰ ਸ਼ਿਕਾਗੋ। ਇਸ ਸਮੁੱਚੇ ਸੰਗਰਾਮ, ਇਸ ਸੰਗਰਾਮ ਨੂੰ ਮਲੀਆ ਮੇਟ ਕਰਨ ਦੇ ਮਿੱਲ ਮਾਲਕਾਂ ਤੇ ਉਨ੍ਹਾਂ ਦੀ ਰਾਖੀ ਕਰਨ ਵਾਲੀ ਅਮਰੀਕੀ ਸਰਕਾਰ ਦੇ ਜਾਬਰ ਹੱਲੇ, ਆਗੂਆਂ ਅਤੇ ਹੜਤਾਲੀ ਕਿਰਤੀਆਂ ਦੀ ਲਾਸਾਨੀ ਸ਼ਹਾਦਤ ਨਾਲ ਜੁੜੇ ਸਮੁੱਚੇ ਘਟਨਾਕ੍ਰਮ ਕਰਕੇ ਇਹ ਸੰਗਰਾਮ ਕੌਮਾਂਤਰੀ ਖਿੱਚ ਦਾ ਕੇਂਦਰ ਬਣਿਆ। ਇਸ ਸੰਗਰਾਮ ਦੇ ਭਵਿੱਖ ਦੇ ਅੰਦੋਲਨਾਂ 'ਤੇ ਸਦੀਵੀਂ ਪਏ ਅਤੇ ਪੈਣ ਵਾਲੇ ਪ੍ਰਭਾਵਾਂ ਕਾਰਨ ਹੀ, ਹਰ ਸਾਲ ਇਕ ਮਈ ਨੂੰ ਕੌਮਾਂਤਰੀ ਮਈ ਦਿਵਸ ਭਾਵ ਮਜ਼ਦੂਰ ਦਿਹਾੜਾ ਸੰਸਾਰ ਭਰ 'ਚ ਮਨਾਏ ਜਾਣ ਦਾ ਮੁੱਢ ਬੰਨ੍ਹਿਆ। ਸੰਸਾਰ ਭਰ ਦੇ ਕਿਰਤੀ ਇਸ ਦਿਨ ''ਮਜ਼ਦੂਰ ਇਕਜੁਟਤਾ ਦੀ ਰਾਖੀ ਅਤੇ ਮਜ਼ਬੂਤੀ, ਪ੍ਰਾਪਤ ਅਧਿਕਾਰਾਂ ਦੀ ਰਾਖੀ ਅਤੇ ਨਵੀਆਂ ਜਿੱਤਾਂ ਦੀ ਪ੍ਰਾਪਤੀ ਲਈ ਸੰਗਰਾਮਾਂ ਦੀ ਸਿਰਜਣਾ'' ਦਾ ਇਨਕਲਾਬੀ ਸੰਕਲਪ ਦ੍ਰਿੜ੍ਹਾਉਂਦੇ ਹਨ। ਆਓ ਮਈ ਦਿਹਾੜੇ ਦਾ ਮਹੱਤਵ ਅਤੇ ਅਜੋਕੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੀ ਭਵਿੱਖੀ ਸਰਗਰਮੀ ਬਾਰੇ ਗੱਲ ਕਰਨ ਤੋਂ ਪਹਿਲਾਂ ਉਪਰ ਦੱਸੇ ਗਏ ਕਿਰਤੀ ਅੰਦੋਲਨ ਨਾਲ ਜੁੜੀਆਂ ਪ੍ਰਮੁੱਖ ਘਟਨਾਵਾਂ ਬਾਰੇ ਇਕ ਸੰਖੇਪ ਜਾਣਕਾਰੀ ਸਾਂਝੀ ਕਰੀਏ।
ਜਿਵੇਂ ਕਿ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ, ਅੱਠ ਘੰਟੇ ਦੇ ਕੰਮ ਦਿਨ ਦੀ ਮੰਗ ਨਾਲ ਸਬੰਧਤ ਕਿਰਤੀ ਸੰਗਰਾਮ ਅਮਰੀਕਾ ਦੀ ਮਜ਼ਦੂਰ ਜਮਾਤ ਦਾ ਕੌਮੀ ਸੰਗਰਾਮ ਬਣ ਚੁੱਕਾ ਸੀ ਅਤੇ ਇੱਥੋਂ ਦਾ ਸ਼ਿਕਾਗੋ ਸ਼ਹਿਰ ਬੜੀ ਤੇਜ਼ੀ ਨਾਲ ਇਸ ਕੌਮੀ ਸੰਗਰਾਮ ਦੇ ਕੇਂਦਰ ਵਜੋਂ ਉਭਰਿਆ। ਸ਼ਿਕਾਗੋ ਸ਼ਹਿਰ ਵਿਚ ਵੱਖੋ-ਵੱਖ ਮਿੱਲਾਂ ਦੇ ਕਿਰਤੀਆਂ ਨੇ 25 ਅਪ੍ਰੈਲ ਤੋਂ 4 ਮਈ 1886 ਦੇ ਦਰਮਿਆਨ ਅਣਗਿਣਤ ਮੀਟਿੰਗਾਂ, ਰੈਲੀਆਂ ਆਦਿ ਤੋਂ ਛੁੱਟ 19 ਵਾਰ ਸ਼ਹਿਰ ਦੀਆਂ ਸੜਕਾਂ 'ਤੇ ਆਪਣੀ ਮਾਨਵਵਾਦੀ ਤੇ ਹੱਕੀ ਮੰਗ ਦੀ ਪ੍ਰਾਪਤੀ ਲਈ ਸ਼ਾਤੀਪੂਰਨ 'ਤੇ ਬਾਜ਼ਾਬਤਾ ਮੁਜ਼ਾਹਰੇ ਕੀਤੇ। ਇਕ ਮਈ, 1886, ਸ਼ਨੀਵਾਰ ਨੂੰ ਹਜ਼ਾਰਾਂ (ਅੰਦਾਜਨ ਪੈਂਤੀ ਤੋਂ ਚਾਲੀ ਹਜ਼ਾਰ) ਕਿਰਤੀਆਂ ਨੇ ਜਨਇਕੱਤਰਤਾ ਕੀਤੀ। ਦੋ ਤੋਂ 4 ਮਈ ਤੱਕ, ਕਿਰਤੀਆਂ ਦੇ ਸਥਾਨਕ ਆਗੂਆਂ ਦੀ ਅਗਵਾਈ ਵਿਚ, ਵੱਡੇ ਟੋਲਿਆਂ ਦੇ ਰੂਪ ਵਿਚ ਹਰ ਮਿਲ ਅਤੇ ਅਦਾਰੇ ਵਿਚ ਹੜਤਾਲ ਤੋਂ ਬਾਹਰ ਚਲ ਰਹੇ ਕਿਰਤੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਹਿੱਤ ਹਜ਼ਾਰਾਂ ਕਿਰਤੀਆਂ ਨੇ ਜਨਸੰਪਰਕ ਮੁਹਿੰਮ ਲਾਮਬੰਦ ਕੀਤੀ। ਇਸ ਮੁਹਿੰਮ ਦੌਰਾਨ ਮਿਲ ਮਾਲਕਾਂ ਦੇ ਹੁਕਮਾਂ ਦੀ ਬੱਧੀ ਪੁਲਸ ਅਤੇ ਸਰਕਾਰੀ ਤੰਤਰ ਨੇ ਅਨੇਕ ਥਾਈਂ ਮਜ਼ਦੂਰਾਂ ਨੂੰ ਖਦੇੜਨ ਲਈ ਤਾਕਤ ਦੀ ਦੁਰਵਰਤੋਂ ਕੀਤੀ ਅਤੇ ਤਿੰਨ ਥਾਈਂ ਗੋਲੀ ਵੀ ਚਲਾਈ। ਇੱਕੋ ਇਕ ਮਿੱਲ ਮੈਕੋਸਮਿਕ ਹਾਰਵੈਸਟਰ ਕੰਪਨੀ (Mccosmic Harvester Co.) ਦੇ ਮਾਲਕ ਬਾਕੀ ਮਿਲ ਮਾਲਕਾਂ ਨਾਲੋਂ ਕੁੱਝ ਵੱਧ ਹੀ ਔਖੇ ਸਨ ਕਿਉਂਕਿ 1 ਮਈ ਦੀ ਇਕੱਤਰਤਾ ਵਿਚ ਇਸ ਮਿਲ ਦੇ ਅੱਧੇ ਤੋਂ ਵੱਧੇਰੇ ਕਿਰਤੀ ਕੰਮ ਛੱਡ ਕੇ ਸ਼ਾਮਲ ਹੋਏ ਸਨ। ਇਸ ਲਈ ਤਿੰਨ ਮਈ ਨੂੰ ਇਸ ਕੰਪਨੀ ਮੂਹਰੇ ਹੋਏ ਹੜਤਾਲ ਤੋੜੂਆਂ ਦੇ ਹਮਲੇ ਅਤੇ ਪੁਲਸ ਗੋਲੀਬਾਰੀ ਨਾਲ ਦੋ ਕਿਰਤੀ ਸ਼ਹੀਦ ਹੋ ਗਏ ਅਤੇ ਅਨੇਕਾਂ ਗੰਭੀਰ ਤੇ ਮਾਮੂਲੀ ਫੱਟੜ ਹੋਏ। ਤਿੰਨ ਮਈ ਦੀ ਘਟਨਾ ਦੇ ਵਿਰੋਧ 'ਚ ਆਗੂਆਂ ਨੇ ਸਮੁੱਚੇ ਦੇਸ਼ 'ਚ ਵਿਰੋਧ ਮੁਹਿੰਮ ਲਾਮਬੰਦ ਕਰਨ ਅਤੇ ਅਗਲੇ ਦਿਨ ਭਾਵ ਚਾਰ ਮਈ, 1886 ਨੂੰ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਦੇ ਚੌਂਕ ਵਿਚ ਪ੍ਰਤੀਰੋਧ ਰੈਲੀ ਕਰਨ ਦਾ ਫੈਸਲਾ ਕਰਦਿਆਂ ਸਮੂਹ ਕਿਰਤੀਆਂ ਨੂੰ ਪੁੱਜਣ ਦਾ ਸਰਕੂਲਰ ਜਾਰੀ ਕੀਤਾ ਗਿਆ।
ਚਾਰ ਮਈ ਨੂੰ ਹੋਈ ਰੈਲੀ ਤੋਂ ਪਹਿਲਾਂ ਇਕ ਹੋਰ ਪੱਖ 'ਤੇ ਵੀ ਚਰਚਾ ਕਰਨੀ ਢੁਕਵੀਂ ਹੋਵੇਗੀ। ਪਹਿਲਾਂ ਕੀਤੇ ਜ਼ਿਕਰ ਅਨੁਸਾਰ ਸ਼ਿਕਾਗੋ ਸ਼ਹਿਰ ਅਮਰੀਕਾ ਦੇ ਕਿਰਤੀਆਂ ਦੇ 8 ਘੰਟੇ ਦਾ ਕੰਮ ਦਿਨ ਦੀ ਮੰਗ ਦੀ ਪ੍ਰਾਪਤੀ ਦੀ ਕੌਮੀ ਜਦੋ ਜਹਿਦ ਦਾ ਕੇਂਦਰ ਬਣ ਕੇ ਉਭਰਿਆ, ਇੱਥੇ 40 ਹਜ਼ਾਰ ਤੋਂ ਵਧੇਰੇ ਕਿਰਤੀ ਹੜਤਾਲ 'ਤੇ ਸਨ। ਬੇਸ਼ੱਕ ਇਸ ਵਿਸ਼ਾਲ ਪ੍ਰਤੀਰੋਧ ਦਾ ਪ੍ਰਮੁੱਖ ਕਾਰਨ ਦੇਸ਼ ਭਰ ਦੇ ਕਿਰਤੀਆਂ ਦੀ ਸਰਵ ਸਾਂਝੀ ਇਕੋ ਕੌਮੀ ਮੰਗ ਸੀ, ਪਰ ਨਾਲ ਜੁੜਵੇਂ ਕੁੱਝ ਹੋਰ ਕਾਰਕ ਵੀ ਅਤੀ ਵਿਚਾਰਨਯੋਗ ਅਤੇ ਪ੍ਰੇਰਣਾਦਾਈ ਹਨ। ਸਭ ਤੋਂ ਪਹਿਲਾਂ, ਹੁਨਰਮੰਦ ਤੇ ਗੈਰਹੁਨਰਮੰਦ, ਕਾਲੇ ਅਤੇ ਗੋਰੇ, ਮਰਦ ਅਤੇ ਔਰਤ, ਮੂਲਵਾਸੀ ਅਤੇ ਪ੍ਰਵਾਸੀ, ਹਰ ਕਿਸਮ ਦੀ ਭਾਸ਼ਾ ਬੋਲਣ ਵਾਲੇ, ਯਾਨਿ ਕਿ ਕਿਰਤੀਆਂ ਦੀਆਂ ਦੁਸ਼ਮਣ ਤਾਕਤਾਂ ਵਲੋਂ ਪੈਦਾ ਕੀਤੇ ਗਏ ਭਾਸ਼ਾਈ, ਇਲਾਕਾਈ, ਨਸਲੀ, ਲਿੰਗਕ, ਕਿੱਤਾ ਅਧਾਰਤ ਗੱਲ ਕਿ ਹਰ ਵੰਨਗੀ ਦੇ ਮਤਭੇਦਾਂ ਨੂੰ ਦਰ ਕਿਨਾਰ ਕਰਦੀ ਹੋਈ ਜਮਾਤੀ ਏਕਤਾ ਅਧਾਰਤ ਲਾਮਬੰਦੀ। ਦੂਜਾ, ਬਹੁਪੱਖੀ ਗਤੀਵਿਧੀਆਂ ਜਿਵੇਂ ਸਾਂਝੇ ਤੌਰ 'ਤੇ ਘੁੰਮਣ ਫਿਰਨ ਜਾਣਾ (picnic), ਪੁਸਤਕਾਲਿਆਂ ਦੀ ਉਸਾਰੀ ਅਤੇ ਸਾਂਝੀ ਵਰਤੋਂ, ਨਾਚ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ, ਭਾਸ਼ਣਾਂ ਆਦਿ ਦੀ ਲਗਾਤਾਰ ਲੜੀ। ਤੀਜਾ, ਉਸ ਵੇਲੇ ਦਾ ਪਲੇਠਾ ਅਤੇ 26000 ਦੀ ਛਪਣ ਗਿਣਤੀ ਵਾਲਾ ਟਰੇਡ ਯੂਨੀਅਨ ਗਤੀਵਿਧੀਆਂ ਬਾਰੇ ਅਖਬਾਰ ਕੱਢਣਾ। ਇਹ ਜਰਮਨ ਮੂਲ ਦੇ ਕਿਰਤੀਆਂ ਦੀ ਮਾਤ ਭਾਸ਼ਾ ਦਾ ਪਰਚਾ ਸੀ। ਪਰ ਬੇਹੱਦ ਹੈਰਾਨੀਜਨਕ ਅਤੇ ਹੌਂਸਲਾ ਵਧਾਊ ਤੱਥ ਇਹ ਹੈ ਕਿ ਇਸ ਤੋਂ ਇਲਾਵਾ ਅੰਗਰੇਜ਼ੀ, ਸਕੈਂਡਵੇਨੀਆਈ (ਆਈਸਲੈਂਡ ਨਾਰਵੇ, ਡੈਨਮਾਰਕ ਅਤੇ ਸਵੀਡਨ ਦੇਸ਼ਾਂ) ਭਾਸ਼ਾਈ ਅਤੇ ਬੋਹੀਮੀਆਈ ਮੂਲ ਦੇ ਮਜ਼ਦੂਰਾਂ ਦੀ ਭਾਸ਼ਾ ਦੇ ਅਖਬਾਰ ਵੱਖਰੇ ਨਿਕਲਦੇ ਸਨ। ਜਿੱਥੇ ਇਹ ਸਾਰੇ ਸ਼ਾਨਦਾਰ ਕਾਰਕ ਮਿਲ ਦੇ ਮਜ਼ਦੂਰਾਂ ਦੀ ਜਦੋ ਜਹਿਦ ਨੂੰ ਨਵੀਂ ਤਾਕਤ ਦੇ ਰਹੇ ਸਨ ਉਥੇ ਮਿਲ ਮਾਲਕਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਨੂੰ ਕਾਂਬਾ ਵੀ ਛੇੜ ਰਹੇ ਸਨ। ਇਸੇ ਲਈ 4 ਮਈ ਨੂੰ ਇਕ ਸਾਜਿਸ਼ ਅਧੀਨ ਜਬਰ ਦੇ ਨਵੇਂ ਵਿਊਂਤਬੱਧ ਹੱਲੇ ਦਾ ਮੁੱਢ ਬੰਨ੍ਹਣ ਵਾਲੇ ਵਰਤਾਰੇ ਦੀਆਂ ਗੋਂਦਾਂ ਗੁੰਦੀਆਂ ਗਈਆਂ।
4 ਮਈ ਨੂੰ ਹੋਈ ਸਭਾ ਦੇ ਚੱਲਦਿਆਂ, ਸ਼ਹਿਰ ਦੇ ਮੇਅਰ ਨੇ ਪੁਲਸ ਨੂੰ ਕਿਹਾ ਕਿ ਟਕਰਾਅ ਆਦਿ ਦਾ ਖਦਸ਼ਾ ਨਹੀਂ ਹੈ। ਇਸ ਲਈ ਵੱਧ ਤੋਂ ਵੱਧ ਪੁਲਸ ਕਰਮੀਆਂ ਨੂੰ ਥਾਣੇ ਵਾਪਸ ਭੇਜ ਦਿੱਤਾ ਜਾਵੇ। ਪਰ ਅਚਾਨਕ ਜਦੋਂ ਆਖਰੀ ਬੁਲਾਰਾ ਬੋਲ ਰਿਹਾ ਸੀ ਅਤੇ ਉਹ ਵੀ ਭਾਸ਼ਣ ਦੀ ਸਮਾਪਤੀ ਵੱਲ ਨੂੰ ਵੱਧ ਰਿਹਾ ਸੀ, ਤਾਂ ਅਚਾਨਕ ਕਾਫੀ ਗਿਣਤੀ 'ਚ ਪੁਲਸ ਮੁਲਾਜ਼ਮ ਆ ਗਏ। ਆਉਂਦਿਆਂ ਹੀ ਉਨ੍ਹਾਂ ਹੁਕਮ ਸੁਣਾਇਆ, ਸਭਾ ਬਰਖਾਸਤ ਕਰੋ। ਇਸੇ ਵੇਲੇ ਕਿਸੇ ਅਨਜਾਣ ਵਿਅਕਤੀ ਨੇ ਪੁਲਸ 'ਤੇ ਬੰਬ ਨਾਲ ਹਮਲਾ ਕਰ ਦਿੱਤਾ ਅਤੇ ਸਿੱਟੇ ਵਜੋਂ ਇਕ ਪੁਲਸ ਅਧਿਕਾਰੀ ਦੀ ਹੋਈ ਮੌਤ ਪਿੱਛੋਂ ਪੁਲਸ ਨੇ ਇਕੱਤਰ ਕਿਰਤੀਆਂ 'ਤੇ ਅੰਨ੍ਹੇ ਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿਚ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਜਖ਼ਮੀ ਹੋਏ। ਇਹ ਗੱਲ ਅੱਜ ਵੀ ਇਕ ਅਣਸੁਲਝਿਆ ਰਹੱਸ ਹੀ ਹੈ। ਇਸ ਤੋਂ ਇਲਾਵਾ, ਬੰਬ ਸੁੱਟਣ ਵਾਲੇ ਦੀ ਅੱਜ ਤੱਕ ਨਾ ਕੋਈ ਸ਼ਨਾਖਤ ਹੋਈ ਅਤੇ ਨਾ ਹੀ ਖੁਲਾਸਾ। ਸਾਫ਼ ਹੈ ਕਿ ਬੰਬ ਸੁੱਟਣਾ ਮਿਲ ਮਾਲਕਾਂ ਅਤੇ ਸਰਕਾਰੀ ਤੰਤਰ ਦੀ ਸਾਂਝੀ ਸਾਜਿਸ਼ ਦਾ ਸਿੱਟਾ ਸੀ ਤਾਂ ਕਿ ''ਅੱਠ ਘੰਟੇ ਦੇ ਕੰਮ ਦਿਨ'' ਦੇ ਅੰਦੋਲਨ ਨੂੰ ਲਾ ਕਾਨੂੰਨੀ ਅਤੇ ਅਰਾਜਕਤਾ ਦੇ ਦੋਸ਼ਾਂ ਤਹਿਤ ਬਦਨਾਮ ਕਰਕੇ ਤਸ਼ੱਦਦ ਰਾਹੀਂ ਤਬਾਹ ਕੀਤਾ ਜਾ ਸਕੇ। ਠੀਕ ਇੰਝ ਹੀ ਹੋਇਆ। ਟਰੇਡ ਯੂਨੀਅਨ ਛਾਪਾਖਾਨਾ ਜਬਤ ਕਰ ਲਿਆ ਗਿਆ, ਮੀਟਿੰਗ ਹਾਲ ਸੀਲ ਕਰ ਦਿੱਤੇ ਗਏ, ਦਫਤਰਾਂ ਅਤੇ ਨਿੱਜੀ ਰਿਹਾਇਸ਼ਗਾਹਾਂ ਅਤੇ ਪੁਲਸ ਛਾਪਿਆਂ ਦਾ ਅਮੁੱਕ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਪਿੱਛੋਂ ਜਾ ਕੇ ਇਕ ਹੋਰ ਗੱਲ ਸਾਫ ਹੋ ਗਈ, ਪੁਲਸ ਨੂੰ ਕਿਹਾ ਗਿਆ ਸੀ ਕਿ ਛਾਪਿਆਂ ਦੀ ਕਾਰਵਾਈ ਜਾਰੀ ਰੱਖੋ, ਕਾਨੂੰਨੀ ਪੱਖਾਂ ਦੀ ਪਰਵਾਹ ਨਾ ਕਰੋ। ਇੰਝ ਅਣਗਿਣਤ ਲੋਕਾਂ ਦੀ ਗ੍ਰਿਫਤਾਰੀ ਹੋਈ ਅਤੇ ਜਬਰ ਦਾ ਬੇਰਹਿਮ ਦੌਰ ਲੰਮਾ ਚਲਿਆ।
ਅੱਠ ਮੁੱਖ ਆਗੂਆਂ ਅਗਸਤ ਸਪਾਈਸ, ਫ਼ੀਲਡਨ, ਪਾਰਸਨਸ, ਆਡੋਲਫ਼ ਫ਼ਿਸ਼ਰ, ਜਾਰਜ ਏਮਲ, ਮਾਈਕਲ ਸ਼ਵੈਬ, ਲੁਇਸ ਲਿੰਗ ਅਤੇ ਆਸਕਰ ਨੀਬੇ 'ਤੇ ਕਤਲ ਦੀ ਸਾਜਿਸ਼ ਕਰਨ ਅਤੇ ਕਤਲ ਲਈ ਵਰਤਿਆ ਜਾਣ ਵਾਲਾ ਸਮਾਨ ਤਿਆਰ ਕਰਨ ਅਤੇ ਘਟਨਾ-ਸਥਾਨ 'ਤੇ ਲੈ ਕੇ ਆਉਣ ਬਾਬਤ ਮੁਕੱਦਮਾ ਦਰਜ ਕੀਤਾ ਗਿਆ। ਜੁਲਮ ਦੀ ਹੱਦ ਇਹ ਕਿ ਅੱਠਾਂ ਨਾਮਜਦ ਆਗੂਆਂ 'ਚੋਂ ਇੱਕ ਪਾਰਸਨਸ ਜਲਸੇ ਵਿੱਚ ਆਪਣੇ ਦੋ ਛੋਟੇ-ਛੋਟੇ ਬੱਚੇ ਵੀ ਨਾਲ ਲੈ ਕੇ ਆਇਆ ਸੀ। ਇਨਸਾਫ਼ ਦਾ ਤਕਾਜ਼ਾ ਅੱਜ ਵੀ ਚੀਖ-ਚੀਖ ਕੇ ਪੁੱਛ ਰਿਹਾ ਹੈ ਕਿ ਭੀੜ 'ਚ ਜਿਸ ਵਿਅਕਤੀ ਦੀ ਕੁੱਛੜ 'ਚ ਆਪਣੇ ਬਾਲ ਚੁੱਕੇ ਹੋਏ ਹੋਣ ਉਹ ਬੰਬ ਧਮਾਕੇ ਵਰਗਾ ਅਮਾਨਵੀ ਕਾਰਾ ਕਿਵੇਂ ਕਰ ਸਕਦਾ ਹੈ? ਅੱਠਾਂ ਨਾਮਜ਼ਦ ਮੁਜ਼ਰਿਮਾਂ 'ਚੋਂ ਪੰਜ ਘਟਨਾ ਸਥਾਨ 'ਤੇ ਮੌਜੂਦ ਹੀ ਨਹੀਂ ਸਨ। ਸਾਰੇ ਮੁਕੱਦਮੇਂ ਦੌਰਾਨ ਅੱਠਾਂ ਵਿਰੁੱਧ ਕੋਈ ਵੀ ਸਬੂਤ ਨਹੀਂ ਮਿਲਿਆ ਅਤੇ ਇਕ ਵੀ ਗਵਾਹ ਨਹੀਂ ਭੁਗਤਿਆ। ਸਾਰੇ ਸਥਾਪਤ ਨਿਯਮ-ਕਾਇਦੇ ਛਿੱਕੇ ਟੰਗ ਕੇ ਜਿਊਰੀ ਦਾ ਗਠਨ ਕੀਤਾ ਗਿਆ। ਜਿਊਰੀ ਵਿਚ ਮਿੱਲ ਮਾਲਕਾਂ ਦੇ ਹੱਥਠੋਕਿਆਂ ਦੇ ਨਾਲ ਨਾਲ ਬੰਬ ਧਮਾਕੇ 'ਚ ਕਤਲ ਹੋਏ ਪੁਲਸ ਅਧਿਕਾਰੀ ਦਾ ਅਤੀ ਨੇੜਲਾ ਰਿਸ਼ਤੇਦਾਰ ਸ਼ਾਮਲ ਹੋਇਆ। ਜੱਜ ਇੰਨਾਂ ਪੱਖਪਾਤੀ ਸੀ ਕਿ ਉਸ ''ਭੱਦਰ ਲੋਕ'' ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਹੀ ਨਹੀਂ ਸੁਣੀਆਂ। ਆਸ ਅਨੁਸਾਰ 21 ਜੂਨ 1886 ਨੂੰ ਸ਼ੁਰੂ ਹੋਏ ਇਸ ''ਇਨਸਾਫ ਦੇ ਨਾਟਕ'' ਦਾ 19 ਅਗਸਤ 1886 ਨੂੰ ਨਿਪਟਾਰਾ ਕਰਦਿਆਂ ਅੱਠਾਂ ਵਿਚੋਂ ਸੱਤ ਨੂੰ ਮੌਤ ਦੀ ਤੇ ਇਕ ਨੂੰ ਪੰਦਰਾਂ ਸਾਲ ਦੀ ਜੇਲ੍ਹ ਕੱਟਣ ਦੀ ਸਜ਼ਾ ਸੁਣਾ ਦਿੱਤੀ ਗਈ। ਤੁਰੰਤ ਸਮਾਂ ਅਨੁਕੂਲ ਪ੍ਰਤੀਕ੍ਰਿਆ ਹੋਈ। ਨਾ ਕੇਵਲ ਅਮਰੀਕਾ ਬਲਕਿ ਸੰਸਾਰ ਭਰ ਦੇ ਅਗਾਂਹਵਧੂ ਸੰਗਠਨਾਂ ਤੇ ਉਚ ਨਾਮਣੇ ਵਾਲੀਆਂ ਸਖ਼ਸੀਅਤਾਂ ਨੇ ਅਮਰੀਕੀ ਸ਼ਾਸਨ ਤੰਤਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ। ਇਸ ਚੌਤਰਫ਼ਾ ਦਬਾਉ ਦੇ ਸਿੱਟੇ ਵਜੋਂ ਸਜਾਏ ਮੌਤ ਦਿੱਤੇ ਗਏ ਸੱਤਾਂ ਵਿਚੋਂ ਦੋ ਦੀ ਸਜਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ। ਗਿਆਰਾਂ ਨਵੰਬਰ 1887 ਨੂੰ ਚਾਰ ਸਾਥੀਆਂ ਪਾਰਸਨਸ, ਸਪਾਈਸ, ਏਂਗਲ ਅਤੇ ਫਿਸ਼ਰ ਨੂੰ ਫਾਂਸੀ 'ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ।
ਇੱਥੇ ਇਕ ਹੋਰ ਮਾਣ ਮੱਤਾ ਤੱਥ ਵੀ ਸਾਂਝਾ ਕਰਨਯੋਗ ਹੈ। ਜ਼ਿੰਦਗੀ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਬਸ਼ਰ ਸਵੈਘਾਤ ਨੂੰ ਸਖਤ ਨਿਖੇਧੀਯੋਗ ਵਰਤਾਰਾ ਸਮਝਦਾ ਹੈ। ਪਰ ਅੰਗਰੇਜ਼ ਸਾਮਰਾਜ ਦੀ ਗੁਲਾਮੀ ਨੂੰ ਘੋਰ ਨਫਰਤ ਕਰਨ ਅਤੇ ਅਣਖ ਨਾਲ ਜਿਉਣ ਵਾਲੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਵਲੋਂ ਅੰਗਰੇਜਾਂ ਦੀ ਪੁਲਸ ਦੇ ਹੱਥ ਆਉਣ ਦੀ ਬਜਾਏ ਆਪਣੇ ਛੋਟੇ ਹਥਿਆਰ ਦੀ ਆਖਰੀ ਗੋਲੀ ਨੂੰ ਆਪਣੇ ਹੀ ਸਿਰ ਮਾਰ ਕੇ ਸ਼ਹਾਦਤ ਪ੍ਰਾਪਤ ਕਰ ਲੈਣਾ ਹਰ ਅਣਖੀ ਮਨੁੱਖ ਨੂੰ ਪ੍ਰੇਰਿਤ ਵੀ ਬਹੁਤ ਕਰਦਾ ਹੈ। ਠੀਕ ਇਸੇ ਤਰ੍ਹਾਂ ਉਪਰੋਕਤ ਅੱਠਾਂ ਸਾਥੀਆਂ 'ਚੋਂ ਵੀ ਇੱਕ ਨੇ ਕੀਤਾ ਸੀ। ਉਸ ਨੇ ਇਹ ਕਹਿੰਦਿਆਂ ਕਿ ਮੈਂ ਅਮਰੀਕੀ ਸਰਕਾਰ ਦੇ ਪੱਖਪਾਤੀ, ਕਾਨੂੰਨ ਤੋਂ ਬਾਗੀ ਹਾਂ। ਆਪਣੇ ਆਪ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਹੀ ਸ਼ਹੀਦ ਕਰ ਲਿਆ।
ਬਾਕੀ ਦੇ ਚਾਰ ਸਾਥੀਆਂ ਦੇ ਫਾਂਸੀ ਲੱਗਣ ਦੀ ਖਬਰ ਨਾਲ ਅਮਰੀਕਨ ਸਮਾਜ ਵਿਚ ਹੀ ਨਹੀਂ ਸੰਸਾਰ ਭਰ ਵਿਚ ਹਾਹਾਕਾਰ ਮਚ ਗਿਆ। ਸੱਠ ਹਜ਼ਾਰ ਲੋਕਾਂ ਨੇ ਫਾਂਸੀ (ਕਤਲ ਕਰ) ਦਿੱਤੇ ਗਏ ਸਾਥੀਆਂ ਦੀ ਅੰਤਮ ਯਾਤਰਾ 'ਚ ਸ਼ਮੂਲੀਅਤ ਕੀਤੀ।
ਇਸ ਲੋਕ ਰੋਹ ਦਾ ਪਹਿਲਾ ਸਿੱਟਾ ਇਹ ਨਿਕਲਿਆ ਕਿ 26 ਜੂਨ 1893 ਨੂੰ ਬਾਕੀ ਬਚੇ ਸਾਰੇ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ। ਬਰੀ ਕਰਨ ਵਾਲੇ ਫ਼ੈਸਲੇ 'ਚ ਗਵਰਨਰ ਨੇ ਟਿੱਪਣੀ ਕੀਤੀ, ''ਬਰੀ ਹੋਣ ਵਾਲੇ ਅਤੇ ਫਾਂਸੀ ਚਾੜ੍ਹ ਦਿੱਤੇ ਗਏ ਸਾਰੇ ਵਿਅਕਤੀ ਇਕ ਮਨੋਰੋਗ (Hysteria Packed) ਦੀ ਬਿਮਾਰੀ ਤੋਂ ਬੁਰੀ ਤਰ੍ਹਾਂ ਪੀੜਤ ਟੋਲੇ (ਜਿਉਰੀ ਅਤੇ ਜੱਜ) ਦੇ ਗਲਤ ਫੈਸਲੇ ਦਾ ਸ਼ਿਕਾਰ ਹੋਏ ਹਨ।'' ਪਰ ਸਭ ਤੋਂ ਵੱਡਾ ਸਵਾਲ ਅੱਜ ਵੀ ਪੁੱਛਣਯੋਗ ਹੈ ਅਤੇ ਰਹੇਗਾ ਕਿ ਗਲਤ ਮੁਕੱਦਮਾ ਚਲਾਉਣ ਵਾਲੇ ਅਤੇ ਇਸ ਦਾ ਆਧਾਰ ਤਿਆਰ ਕਰਨ ਵਾਲੀ ਸਾਜਿਸ਼ੀ ਘਟਨਾ ਦੇ ਜ਼ਿੰਮੇਵਾਰਾਂ ਨੂੰ ਸਜਾਵਾਂ ਕਿਉਂ ਨਹੀਂ ਮਿਲੀਆਂ?
ਉਂਝ ਇਸ ਯੁਗਪਲਟਾਊ ਘਟਨਾ ਨੇ ਭਵਿੱਖ ਦੀਆਂ ਨਸਲਾਂ ਦੇ ਜੀਵਨ 'ਤੇ ਬਹੁਤ ਨਰੋਏ ਤੇ ਉਤਸ਼ਾਹ ਵਧਾਊ ਪ੍ਰਭਾਵ ਪਾਏ। ਜਿਸ ''ਅੱਠ ਘੰਟੇ ਦੇ ਕੰਮ ਦਿਨ'' ਦੀ ਮੰਗ ਤੋਂ ਟਾਲਾ ਵੱਟਣ ਲਈ ਸਾਰੀ ਸਾਜਿਸ਼ ਘੜੀ ਗਈ ਸੀ। ਉਹ ਮੰਗ ਨਾ ਕੇਵਲ ਸ਼ਿਕਾਗੋ ਸਮੇਤ ਸਮੁੱਚੇ ਅਮਰੀਕਾ ਬਲਕਿ ਸੰਸਾਰ ਭਰ ਵਿਚ ਪ੍ਰਵਾਨ ਅਤੇ ਲਾਗੂ ਕੀਤੀ ਗਈ। ਇਸ ਇਕ ਮੰਗ ਦੀ ਪ੍ਰਾਪਤੀ ਤੋਂ ਬਾਅਦ ਅਨੇਕਾਂ ਨਵੀਆਂ ਜਿੱਤਾਂ ਦੇ ਦਰ ਖੁੱਲ੍ਹੇ ਅਤੇ ਟਰੇਡ ਯੂਨੀਅਨ ਅੰਦੋਲਨ ਨੇ ਨਵੀਆਂ ਬੁਲੰਦੀਆਂ ਛੂਹੀਆਂ। ਅਨੇਕਾਂ ਕਿਰਤੀ ਪੱਖੀ ਕਾਨੂੰਨ ਹੋਂਦ 'ਚ ਆਏ। ਯੂਨੀਅਨਾਂ ਨੂੰ ਮਾਨਤਾਵਾਂ ਹਾਸਲ ਹੋਈਆਂ। ਜੱਦੋ ਜਹਿਦ ਦੀ ਅਗਵਾਈ ਕਰਦਿਆਂ ਸ਼ਹਾਦਤਾਂ ਦੇਣ ਤੇ ਹੋਰ ਅਦੁੱਤੀ ਘਾਲਣਾਵਾਂ ਘਾਲਣ ਵਾਲੇ ਆਗੂ ਕੇਵਲ ਸ਼ਿਕਾਗੋ ਦੇ ਕਿਰਤੀ ਅੰਦੋਲਨ ਦੇ ਆਗੂ ਨਾ ਰਹੇ ਬਲਕਿ ਉਨ੍ਹਾਂ ਦੀਆਂ ਤਿਆਗ ਗਾਥਾਵਾਂ ਸੰਸਾਰ ਭਰ ਦੇ ਇਨਸਾਫ ਲਈ ਜੂਝਣ ਵਾਲੇ ਵਰਗਾਂ ਦੀ ਜ਼ੁਬਾਨ ਦਾ ਸ਼ਿੰਗਾਰ ਬਣੀਆਂ। ਸੰਸਾਰ ਭਰ ਦੋੇ ਛੋਟੇ ਵੱਡੇ ਕਾਰਖਾਨਿਆਂ, ਮਿੱਲਾਂ ਦੇ ਗੇਟਾਂ ਅਤੇ ਮਜ਼ਦੂਰ ਬਸਤੀਆਂ 'ਚ ਉਨ੍ਹਾਂ ਦੀ ਦਲੇਰੀ ਅਤੇ ਕੁਰਬਾਨੀ ਦੇ ਤਰਾਨੇ ਗੂੰਜੇ। ਇਹ ਸਿਲਸਿਲਾ ਅੱਜ ਵੀ ਜਾਰੀ ਹੈ ਤੇ ਰਹੇਗਾ। ਇਸ ਸ਼ਿਕਾਗੋ ਦੇ ਅਫਸਾਨੇ ਦਾ ਸੰਸਾਰ ਭਰ ਦੀਆਂ ਕੌਮੀ ਮੁਕਤੀ ਲਹਿਰਾਂ ਦੀਆਂ ਜਿੱਤਾਂ ਅਤੇ ਲੁੱਟ ਰਹਿਤ ਸ਼ਾਸਨਾਂ ਦੀ ਕਾਇਮੀ 'ਚ ਹਾਸਲ ਹੋਈਆਂ ਕਾਮਯਾਬੀਆਂ 'ਚ ਬਿਨਾਂ ਸ਼ੱਕ ਠੋਸ ਯੋਗਦਾਨ ਰਿਹਾ। ਸਭ ਤੋਂ ਵੱਡੀ ਛਾਪ ਇਸ ਦੀ ਇਹ ਰਹੀ ਹੈ ਕਿ ਕੌਮਾਂਤਰੀ ਮਜ਼ਦੂਰ ਦਿਹਾੜਾ ਜਾਂ ਮਈ ਦਿਵਸ ਸੰਸਾਰ ਭਰ ਵਿਚ ਹਰ ਸਾਲ ਇਕ 1 ਮਈ ਨੂੰ ਮਨਾਏ ਜਾਣ ਦੀ ਉਤਸ਼ਾਹੀ ਰੀਤ ਸ਼ੁਰੂ ਹੋਈ।
ਪਰ ਅੱਜ ਜਦੋਂ ਅਸੀਂ ਮਈ ਦਿਹਾੜਾ, ਕੌਮਾਂਤਰੀ ਮਜ਼ਦੂਰ ਦਿਵਸ ਮਨਾਉਣ ਜਾ ਰਹੇ ਹਾਂ ਤਾਂ ਅਜੋਕੀਆਂ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ 'ਚੋਂ ਨਿਕਲਣ ਦੀਆਂ ਵਿਊਂਤਾਂ ਬਾਰੇ ਵਿਚਾਰ ਚਰਚਾ ਸਭ ਤੋਂ ਪਹਿਲੀ ਤੇ ਵੱਡੀ ਲੋੜ ਹੈ। ਸ਼ਿਕਾਗੋ ਦੇ ਖੂਨੀ ਸਾਕੇ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ, ਮਜ਼ਦੂਰਾਂ ਦਾ ਜਥੇਬੰਦ ਹੋਣਾ ਭਾਵ ਯੂਨੀਅਨ ਬਣਾਉਣਾ, ਮੰਗਾਂ ਲਈ ਹੜਤਾਲ ਸਮੇਤ ਅਨੇਕਾਂ ਢੰਗਾਂ ਨਾਲ ਸੰਘਰਸ਼ ਕਰਨ ਅਤੇ ਸਮੂਹਿਕ ਸੌਦੇਬਾਜ਼ੀ ਰਾਹੀਂ ਮੈਨੇਜਮੈਂਟਾਂ ਨਾਲ ਗੱਲਬਾਤ ਕਰਦਿਆਂ ਮੰਗਾਂ ਦੀ ਪ੍ਰਾਪਤੀ ਲਈ ਦਲੀਲਬਾਜ਼ੀ ਦਾ ਅਧਿਕਾਰ ਤੇ ਯੂਨੀਅਨਾਂ ਨੂੰ ਮਾਨਤਾ ਦਿੱਤੇ ਜਾਣ ਤੇ ਰਜਿਸਟਰੇਸ਼ਨ ਆਦਿ ਕਰਵਾਉਣ ਦਾ ਕਾਨੂੰਨ। ਪਰ ਅੱਜ ਇਸ ਪ੍ਰਾਪਤੀ ਨੂੰ ਸੰਸਾਰ ਭਰ ਵਿਚ ਖਾਸਕਰ ਭਾਰਤ ਵਿਚ ਇੱਥੋਂ ਦੀ ਮੋਦੀ ਸਰਕਾਰ ਵਲੋਂ ਮੁੱਢੋਂ-ਸੁੱਢੋਂ ਹੀ ਖਤਮ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਹਰ ਪਲ ਹੋ ਰਹੀਆਂ ਹਨ ਅਤੇ ਪ੍ਰਗਤੀ ਵਿਰੋਧੀ ਤਾਕਤਾਂ ਇਸ ਕੋਝੇ ਕੰਮ ਵਿਚ ਕਾਮਯਾਬ ਵੀ ਹੁੰਦੀਆਂ ਜਾ ਰਹੀਆਂ ਹਨ। ਇਸ ਕੰਮ ਲਈ ਕਿਰਤ ਕਾਨੂੰਨਾਂ 'ਚ ਸੋਧਾਂ ਰਾਹੀਂ ਜਾਂ ਅਜਿਹੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨ ਦੀ ਤਾਨਾਸ਼ਾਹੀ ਵਿਧੀ ਅਪਣਾਈ ਜਾ ਰਹੀ ਹੈ। ਰੋਜ਼ਗਾਰ ਸੁਰੱਖਿਆ ਯਾਨੀ ਪੱਕੀ ਨੌਕਰੀ ਦੀ ਗਰੰਟੀ ਦੀ ਜਿੱਤ ਦਾ ਲਗਭਗ ਭੋਗ ਪੈ ਚੁੱਕਿਆ ਹੈ। ਇਸ ਉਦੇਸ਼ ਲਈ ਘੋਰ ਗੈਰ ਮਨੁੱਖੀ ਠੇਕਾ ਭਰਤੀ ਜਾਂ ਕੱਚੀ ਭਰਤੀ ਰੁਜਗਾਰ ਦੇਣ ਵਾਲਿਆਂ ਲਈ, ਸਰਕਾਰੀ ਵਿਭਾਗਾਂ ਅਤੇ ਨਿੱਜੀ ਸਨਅੱਤਕਾਰਾਂ ਲਈ ਮਦਦਗਾਰ ਹੋਣ ਵਾਲਾ ਵੱਡਾ ਹਥਿਆਰ ਬਣ ਚੁੱਕਿਆ ਹੈ। ਜਥੇਬੰਦਕ ਟਰੇਡ ਯੂਨੀਅਨ ਘੋਲਾਂ ਅਤੇ ਹੋਰ ਹੱਕੀ ਜਨ ਸੰਗਰਾਮਾਂ 'ਤੇ ਪੁਲਸ, ਫੌਜ, ਨੀਮ ਫੌਜੀ ਬਲਾਂ ਅਤੇ ਗੁੰਡਾ ਗਰੋਹਾਂ ਦੇ ਮਾਰੂ ਹੱਲੇ ਨਿੱਤ ਵੱਧਦੇ ਜਾ ਰਹੇ ਹਨ। ਘੱਟੋ ਘੱਟ ਉਜਰਤ ਕਾਨੂੰਨ ਤਾਂ ਇੰਨਾ ਬੇਅਰਥ ਹੋ ਕੇ ਰਹਿ ਗਿਆ ਹੈ ਕਿ ਖ਼ੁਦ ਡੀ.ਸੀ. ਦਫਤਰਾਂ 'ਚ ਡੀ.ਸੀ. ਰੇਟ ਲਾਗੂ ਨਹੀਂ। ਘੱਟੋ ਘੱਟ ਉਜਰਤ ਕਹਿਣ ਤਹਿਤ ਤਨਖਾਹ ਸੁਪਨਾ ਬਣ ਚੁੱਕੀ ਹੈ। ਔਰਤ ਕਿਰਤੀਆਂ ਦੀ ਹਾਲਤ ਤਾਂ ਹੋਰ ਵੀ ਨਿਘਾਰ ਗ੍ਰਸਤ ਹੈ। ਮੌਜੂਦਾ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਉਸ ਨੇ ਪ੍ਰਸੂਤਾ ਛੁੱਟੀ 26 ਹਫਤੇ ਕਰ ਦਿੱਤੀ ਹੈ। ਪਰ ਨਾਲ ਹੀ ਉਹ ਇਸ ਤੱਥ ਨੂੰ ਬੜੀ ਬੇਸ਼ਰਮੀ ਨਾਲ ਅਣਡਿੱਠ ਕਰਦੀ ਹੈ ਕਿ 90% ઑਤੋਂ ਵਧੇਰੇ ਕਿਰਤੀ ਔਰਤਾਂ ਗੈਰ ਜਥੇਬੰਦ ਖੇਤਰ (Unorganised or Informal sectors) 'ਚ ਕੰਮ ਕਰਦੀਆਂ ਹਨ, ਉਥੇ ਪ੍ਰਸੁਤਾ ਛੁੱਟੀ ਤਾਂ ਛੱਡੋ ਇਕ ਵੀ ਬੁਨਿਆਦੀ ਕਿਰਤ ਕਾਨੂੰਨ ਜਾਂ ਔਰਤਾਂ ਨਾਲ ਸਬੰਧਤ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਖੁਦ ਸਰਕਾਰੀ ਵਿਭਾਗਾਂ 'ਚ ਕੰਮ ਕਰਦਿਆਂ ਸਕੀਮ ਜਾਂ ਮਾਣਭੱਤਾ ਔਰਤ ਮੁਲਾਜ਼ਮਾਂ ਨੂੰ ਹਰ ਹੱਕ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ। ਵਿਕਾਊ ਮੀਡੀਏ ਰਾਹੀਂ ਅਤੇ ਹੋਰ ਹਰ ਹਰਬਾ ਵਰਤ ਕੇ ਹੱਕੀ ਸੰਗਰਾਮਾਂ ਅਤੇ ਸੰਗਰਾਮੀ ਸੰਗਠਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਨੇਕਾਂ ਥਾਈਂ ਪੁਲਸ ਪ੍ਰਸ਼ਾਸਨ ਵਲੋਂ ਮਿਲਕੇ ਆਮ ਲੋਕ ਅਤੇ ਸੰਗਰਾਮੀ ਧਿਰਾਂ ਦੇ ਟਕਰਾਅ ਕਰਵਾਏ ਜਾ ਰਹੇ ਹਨ। ਜੇ ਸਿੱਧਮ-ਸਿੱਧਾ ਕਹਿਣਾ ਹੋਵੇ ਤਾਂ ਬੇਝਿਜਕ ਇਹ ਗੱਲ ਕਹੀ ਜਾ ਸਕਦੀ ਹੈ ਕਿ 1886 ਦੇ ਸ਼ਿਕਾਗੋ ਦੇ ਸੰਘਰਸ਼ ਅਤੇ ਉਸ ਦੇ ਬਾਅਦ ਦੀਆਂ ਕਿਰਤੀ ਜਦੋ ਜਹਿਦਾਂ ਦੀਆਂ ਪ੍ਰਾਪਤੀਆਂ ਨੂੰ ਬੜੀ ਤੇਜ਼ੀ ਨਾਲ ਖੋਰਾ ਲੱਗ ਰਿਹਾ ਹੈ। ਸਮੁੱਚੀਆਂ ਟਰੇਡ ਯੂਨੀਅਨ ਸਰਗਰਮੀਆਂ ਪਿਛਲੀਆਂ ਪ੍ਰਾਪਤੀਆਂ ਦੀ ਰਾਖੀ ਦੇ ਸੰਗਰਾਮਾਂ ਤੱਕ ਸਿਮਟ ਕੇ ਰਹਿ ਗਈਆਂ ਹਨ।
ਅੱਜ ਪਹਿਲੇ ਕਿਸੇ ਵੀ ਸੋਮੇ ਤੋਂ ਜ਼ਿਆਦਾ ਅਤੇ ਬੜਾ ਵੱਡਾ ਖਤਰਾ ਸਾਡੇ ਸਨਮੁੱਖ ਆਣ ਖੜਾ ਹੈ। ਜੋ ਜਮਾਤੀ ਏਕਤਾ ਰੰਗ, ਨਸਲ, ਫਿਰਕੇ, ਭਾਸ਼ਾ, ਇਲਾਕਾ, ਸਰਹੱਦਾਂ ਆਦਿ ਦੇ ਹਾਕਮ ਜਮਾਤਾਂ ਵਲੋਂ ਸਿਰਜੇ ਮਤਭੇਦਾਂ ਤੋਂ ਉਪਰ ਉਠਦਿਆਂ ਸ਼ਿਕਾਗੋ ਦੇ ਕਿਰਤੀਆਂ ਨੇ ਕਾਇਮ ਕੀਤੀ ਸੀ ਅਤੇ ਬਿਨਾਂ ਸ਼ੱਕ ਇਹੋ ਇਸ ਸੰਗਰਾਮ ਦੀ ਜਿੱਤ ਦੀ ਸਭ ਤੋਂ ਵੱਡੀ ਜਾਮਨੀ ਸੀ ਅਤੇ ਹੈ, ਤੋਂ ਡਰਦਿਆਂ ਹਾਕਮ ਜਮਾਤਾਂ ਨੇ ਇਸ ਏਕਤਾ ਨੂੰ ਤਹਿਸ ਨਹਿਸ ਕਰਨ ਦੀਆਂ ਬਹੁਪਰਤੀ ਸਾਜਿਸ਼ਾਂ ਘੜ ਕੇ ਉਨ੍ਹਾਂ 'ਤੇ ਬੜੀ ਤੇਜ਼ੀ ਨਾਲ ਅਮਲ ਕੀਤਾ ਅਤੇ ਇਹ ਅਮਲ ਅੱਜ ਵੀ ਜਾਰੀ ਹੈ। ਦੁਨੀਆਂ ਭਰ ਦੇ ਕਿਰਤ ਦੇ ਲੁਟੇਰੇ ਇਸ ਤਬਾਹਕੁੰਨ ਵਿਊਤਬੰਦ ਨੂੰ ਅਮਲ 'ਚ ਲਿਆ ਕੇ ਸੰਸਾਰ ਦੇ ਹਰ ਕੋਨੇ 'ਚ ਕਿਰਤੀ ਜਮਾਤ ਨੂੰ ਨਸਲ, ਸਰਹੱਦਾਂ, ਲਿੰਗ, ਭਾਸ਼ਾ, ਧਰਮ, ਜਾਤੀ, ਚਮੜੀ ਦੇ ਰੰਗ, ਇਲਾਕੇ ਆਦਿ ਨੂੰ ਆਧਾਰ ਬਣਾ ਕੇ ਕਿਰਤੀ ਜਮਾਤ ਦੀ ਏਕਤਾ ਨੂੰ ਤਬਾਹੋ-ਬਰਬਾਦ ਕਰਨ 'ਚ ਰੁੱਝੇ ਹੋਏ ਹਨ। ਇਸ ਕੰਮ 'ਚ ਲੁਟੇਰੇ ਵਰਗਾਂ ਦੇ ਹਿੱਤਾਂ ਦੇ ਰਾਖੇ ਟਰੰਪ ਤੋਂ ਲੈ ਕੇ ਮੋਦੀ ਤੱਕ ਹਰ ਵੰਨਗੀ ਦੇ ਰਾਜ ਪ੍ਰਮੁੱਖ, ਸ਼ਾਸਨ ਪ੍ਰਬੰਧਾਂ ਦੀ ਹਰ ਵੰਨਗੀ ਦੀ ਤਾਕਤ ਵਰਤਕੇ ਪੂਰਾ ਜ਼ੋਰ ਲਾ ਕੇ ਲੋਟੂਆਂ ਦੀ ਇੱਛਾ ਪੂਰਤੀ ਕਰਨ ਲਈ ਤੋਪੇ ਤੁੜਾ ਰਹੇ ਹਨ। ਮੰਦੇ ਭਾਗਾਂ ਨੂੰ ਇਹ ਮਨੁੱਖਤਾ ਮਾਰੂ ਸਾਜਿਸ਼ ਵੱਡੀ ਹੱਦ ਤੱਕ ਸਿਰੇ ਵੀ ਚੜ੍ਹਦੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਤਾਂ ਇਸ ਦੀਆਂ ਅਤੀ ਦੁਖਦਾਈ ਮਿਸਾਲਾਂ ਹਨ। ਸਾਜਿਸ਼ਾਂ ਤਹਿਤ ਜਥੇਬੰਦ ਕੀਤੇ ਗਏ ਫਿਰਕੂ ਦੰਗਿਆਂ 'ਚ ਮਜ਼ਦੂਰਾਂ ਦੀ ਭਾਗੀਦਾਰੀ ਦਾ ਕੁਲਹਿਣਾ ਵਰਤਾਰਾ, ਭਿਵੰਡੀ, ਮੁੰਬਈ, ਗੋਧਰਾ ਆਦਿ ਦੰਗਿਆਂ 'ਚ ਨੋਟ ਕੀਤਾ ਗਿਆ। ਬਾਬਰੀ ਮਸਜਿੱਦ ਢਾਹੁਣ ਵੇਲੇ ਵੀ ਇਹ ਵਰਤਾਰਾ ਉਭਰ ਕੇ ਨਜ਼ਰੀਂ ਪਿਆ ਸੀ। ਹਰ ਹਾਕਮ ਜਮਾਤ ਨੂੰ ਫੁਟਪਾਊ ਹਮਲਿਆਂ 'ਚ ਲੋਟੂ ਜਮਾਤਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕਿਰਤੀ ਹਾਕਮ ਜਮਾਤਾਂ ਦੇ ਹੱਥੀਂ 'ਚੜ੍ਹ ਜਾਂਦੇ ਹਨ। ਐਸਾ ਨਹੀਂ ਹੈ ਕਿ ਬੀਮਾਰੀ ਸਿਫਰ ਫਿਰਕੂ ਝੜਪਾਂ ਤੱਕ ਹੀ ਸੀਮਤ ਹੈ। ਬਲਕਿ ਜਾਤੀ ਪਾਤੀ, ਭਾਸ਼ਾਈ ਜਾਂ ਇਲਾਕਾਈ ਮੁੱਦਿਆਂ ਅਧਾਰਤ ਝੜਪਾਂ ਸਮੇਂ ਵੀ ਇਹ ਗੈਰ ਜਮਾਤੀ ਵਰਤਾਰਾ ਬੜੀ ਕਰੂਪਤਾ ਨਾਲ ਸਾਹਮਣੇ ਆਉਂਦਾ ਹੈ। ਸਾਡੇ ਜਾਚੇ ਭਾਰਤ ਦੇ ਸਮੁੱਚੇ ਲੋਕ ਪੱਖੀ ਟਰੇਡ ਯੂਨੀਅਨ ਅੰਦੋਲਨ ਨੂੰ ਇਸ ਮੁੱਦੇ ਬਾਰੇ ਬੜੀ ਬੇਬਾਕ 'ਤੇ ਵਿਸ਼ਾਲ ਵਿਚਾਰ ਵਟਾਂਦਰੇ 'ਤੇ ਅਧਾਰਤ ਅਮੁੱਕ ਬਹੁਮੰਤਵੀ ਸਰਗਰਮੀ ਵੱਲ ਵੱਧਣਾ ਚਾਹੀਦਾ ਹੈ।
ਕੌਮਾਂਤਰੀ, ਕੌਮੀ ਮਹੱਤਵ ਦੀਆਂ ਮਨੁੱਖੀ ਹੋਣੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਸਮੇਂ ਰੈਡੀਕਲ ਟਰੇਡ ਯੂਨੀਅਨਾਂ ਦੀ ਪਹਿਲ ਕਦਮੀ ਅਧਾਰਤ ਮਜ਼ਦੂਰ ਜਮਾਤ ਦੀ ਦਖਲ ਅੰਦਾਜ਼ੀ ਨਾ ਹੋਣੀ ਦੂਜੀ ਵੱਡ ਅਕਾਰੀ ਚਿੰਤਾ ਹੈ। ਇਸ ਪੱਖੋਂ ਇਕੋ ਮਿਸਾਲ ਕਾਫੀ ਰਹੇਗੀ। ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਨੇਵੀ (ਸਮੁੰਦਰੀ ਫ਼ੌਜ) ਦੇ ਜਹਾਜ਼ੀਆਂ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਬਗਾਵਤ ਦੇ ਸ਼ਾਨਦਾਰ ਕਾਰਨਾਮੇ ਨੂੰ ਸਰਅੰਜਾਮ ਦਿੱਤਾ। ਇਨ੍ਹਾਂ ਬਹਾਦਰ ਜਹਾਜੀਆਂ ਨੇ ਇਸ ਤੋਂ ਵੀ ਅੱਗੇ ਵੱਧ ਕੇ ਭਾਰਤੀਆਂ ਦੀ ਕੌਮੀ ਇਕਮੁੱਠਤਾ ਦੀ ਭਾਵਨਾ ਨੂੰ ਆਪਣੇ ਢੰਗ ਨਾਲ ਉਭਾਰਨ ਲਈ ਕਾਂਗਰਸ, ਕਮਿਊਨਿਸਟ ਪਾਰਟੀ ਅਤੇ ਮੁਸਲਿਮ ਲੀਗ ਦੇ ਝੰਡੇ ਲਹਿਰਾ ਦਿੱਤੇ। ਇਸ ਬਗਾਵਤ ਦੇ ਸਿੱਟਿਆਂ ਨੂੰ ਹਾਂ ਪੱਖੀ ਮੋੜਾ ਦੇਣ ਵਿਚ ਜਿਸ ਘਟਨਾ ਨੇ ਸਭ ਤੋਂ ਵੱਧ ਉਸਾਰੂ ਯੋਗਦਾਨ ਪਾਇਆ ਉਹ ਸੀ, ਨੇਵੀ ਦੇ ਮਤਵਾਲੇ ਜਹਾਜੀਆਂ ਦੀ ਬਗਾਵਤ ਦੇ ਸਮਰਥਨ 'ਚ ਮੁੰਬਈ (ਉਸ ਵੇਲੇ ਬੰਬੇ) ਦੀ ਮਜ਼ਦੂਰ ਜਮਾਤ ਦਾ ਕੰਮ ਠੱਪ ਕਰ ਕੇ ਸੜਕਾਂ 'ਤੇ ਨਿਕਲ ਆਉਣਾ। ਸੂਝਵਾਨ ਪਾਠਕਾਂ ਨਾਲ ਇਹ ਗੱਲ ਸਾਂਝੀ ਕਰਨੀ ਲਾਜ਼ਮੀ ਲਾਹੇਵੰਦ ਹੋਵੇਗੀ ਕਿ ਉਪਰੋਕਤ ਜਹਾਜੀਆਂ ਦੀ ਬਗਾਵਤ ਅਤੇ ਅਜਿਹੀਆਂ ਹੋਰ ਉਤਸ਼ਾਹੀ ਘਟਨਾਵਾਂ ਹੀ ਸਨ ਜਿਨ੍ਹਾਂ ਨੇ ਅੰਗਰੇਜ਼ ਹਾਕਮਾਂ ਨੂੰ ਇਸ ਸਿੱਟੇ 'ਤੇ ਪੁੱਜਣ ਲਈ ਮਜ਼ਬੂਰ ਕੀਤਾ ਕਿ ''ਹੁਣ ਸਾਡਾ ਭਾਰਤ 'ਤੇ ਰਾਜ ਕਰਨਾ ਇਕ ਪਲ ਵੀ ਸੰਭਵ ਨਹੀਂ।'' ਅਸੀਂ ਬੜੀ ਚਿੰਤਾ ਅਤੇ ਡਾਢੇ ਗਮ ਨਾਲ ਇਹ ਲਿਖਣ ਲਈ ਮਜ਼ਬੂਰ ਹਾਂ ਕਿ ਭਾਰਤ ਦਾ ਟਰੇਡ ਯੂਨੀਅਨ ਅੰਦੋਲਨ (ਰੈਡੀਕਲ) ਮੁੰਬਈ ਦੇ ਕਿਰਤੀਆਂ ਦੀ ਭਾਵਨਾਵਾਂ ਨੂੂੰ ਅਗਾਂਹ ਤੋਰਨ 'ਚ ਲਗਭਗ ਪੂਰਨ ਰੂਪ ਵਿਚ ਅਸਫਲ ਰਿਹਾ ਹੈ। ਹਾਲੀਆ ਨੋਟਬੰਦੀ ਸਮੇਂ ਲੋਕਾਂ ਨੂੰ ਪੇਸ਼ ਆਈਆਂ ਪਹਾੜ ਕੱਦ ਦਿੱਕਤਾਂ ਵਿਰੁੱਧ ਟਰੇਡ ਯੂਨੀਅਨਾਂ ਦਾ ਕਰੀਬ ਕਰੀਬ ਬੇਹਰਕਤ ਰਹਿਣਾ ਇਸ ਪੱਖ ਤੋਂ ਅਸਫਲਤਾ ਦੀ ਸਭ ਤੋਂ ਤਾਜ਼ੀ ਮਿਸਾਲ ਹੈ।
ਤਕਰੀਬਨ ਅਜਿਹੀ ਹੀ ਸਥਿਤੀ ਹਰ ਕਿਸਮ ਦੀਆਂ ਫਿਰਕੂ ਫੁਟਪਾਊ ਝੜਪਾਂ ਵੇਲੇ ਵੀ ਨਜ਼ਰੀਂ ਪੈਂਦੀ ਹੈ।
ਸਮਾਜ ਦਾ ਇਕ ਚੇਤੰਨ ਅਤੇ ਜਥੇਬੰਦ ਹਿੱਸਾ ਹੋਣ ਦੇ ਨਾਤੇ ਟਰੇਡ ਯੂਨੀਅਨਾਂ ਦੀ ਇਕ ਹੋਰ ਬੜੀ ਵੱਡੀ ਜਿੰਮੇਵਾਰੀ ਹੈ। ਉਹ ਹੈ ਸਮਾਜ ਦੇ ਦੂਜੇ ਘੱਟ ਚੇਤੰਨ ਮਿਹਨਤੀ ਵਰਗਾਂ ਖਾਸ ਕਰ ਕਿਸਾਨਾਂ, ਬੇਜ਼ਮੀਨੇ ਮਜ਼ਦੂਰਾਂ, ਖਿੰਡਰੇ ਪੁੰਡਰੇ ਕਿਰਤੀਆਂ, ਔਰਤਾਂ ਅਤੇ ਸਭ ਤੋਂ ਵਧੇਰੇ ਬੇਰੁਜ਼ਗਾਰ-ਅਰਧ ਬੇਰੋਜ਼ਗਾਰ ਵਸੋਂ ਨੂੰ ਜਥੇਬੰਦ ਕਰਦਿਆਂ ਵਿਗਿਆਨਕ ਲੀਹਾਂ 'ਤੇ ਉਨ੍ਹਾਂ ਦੇ ਅੰਦੋਲਨਾਂ ਦੀ ਉਸਾਰੀ ਅਤੇ ਸਮੁੱਚੀ ਮਿਹਨਤੀ ਵਸੋਂ ਦੀ ਵਿਸ਼ਾਲ ਜਮਾਤੀ ਏਕਤਾ ਕਾਇਮ ਕਰਨੀ, ਇਸ ਪੱਖ ਤੋਂ ਰੈਡੀਕਲ ਟਰੇਡ ਯੂਨੀਅਨ ਅੰਦੋਲਨ ਨੂੰ ਡੂੰਘੀ ਅੰਤਰ ਝਾਤ ਦੀ ਡਾਢੀ ਲੋੜ ਹੈ।
ਉਪਰੋਕਤ ਅਤੇ ਨਾਲ ਲੱਗਦੇ ਹੋਰ ਕਈਆਂ ਕਾਰਨਾਂ ਕਰਕੇ ਟਰੇਡ ਯੂਨੀਅਨ ਅੰਦੋਲਨ ਤਰੱਕੀ ਕਤਈ ਨਹੀਂ ਕਰ ਰਿਹਾ। ਅਨੇਕਾਂ ਕਮਜ਼ੋਰੀਆਂ ਦਾ ਆਕਾਰ ਵੱਧਦਾ ਜਾ ਰਿਹਾ ਹੈ। ਜਿਨ੍ਹਾਂ 'ਚੋਂ ਪ੍ਰਮੁੱਖ ਹੈ ਦੁਨੀਆਂ ਭਰ ਦੇ ਕਿਰਤੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਅਮਰੀਕਨ ਸਾਮਰਾਜ ਅਤੇ ਉਸ ਦੇ ਜੋਟੀਦਾਰਾਂ ਵਿਰੁੱਧ ਲੋਕਾਂ 'ਚ ਲੋੜੀਂਦੀ ਚੇਤਨਾ ਅਤੇ ਘ੍ਰਿਣਾ ਨਾ ਉਭਰਨਾ। ਇਹ ਸਾਮਰਾਜੀ ਅਜੋਕੀਆਂ ਹਰ ਮਨੁੱਖ ਮਾਰੂ ਦੁਸ਼ਵਾਰੀਆਂ ਦਾ ਜਨਮਦਾਤਾ ਅਤੇ ਪਾਲਕ ਪੋਸ਼ਕ ਹੈ। ਕੁੱਲ ਮਿਲਾ ਕੇ ਜੇ ਇਹ ਕਹਿ ਲਿਆ ਜਾਵੇ ਕਿ ਟਰੇਡ ਯੂਨੀਅਨ ਅੰਦੋਲਨ ਰੈਡੀਕਲ (ਇਨਕਲਾਬੀ) ਲੀਹਾਂ 'ਤੇ ਅੱਗੇ ਵੱਧਣ ਦੀ ਥਾਂ ਆਰਥਿਕ ਮੰਗਾਂ ਨਾਲ ਸਬੰਧਤ ਘੋਲਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਪਰੋਕਤ ਨਜ਼ਰੀਏ ਤੋਂ ਦੇਖਿਆਂ-ਸਮਝਿਆਂ ਉਭਰ ਕੇ ਸਾਹਮਣੇ ਆਈਆਂ ਕਮੀਆਂ ਕਮਜ਼ੋਰੀਆਂ ਦੇ ਹੱਲ ਵੱਲ ਨਿਗਰ ਪਹਿਲਕਦਮੀ ਕਰਨੀ ਹੀ ਮਈ ਦਿਹਾੜੇ ਦੇ ਮਹਾਨ ਸ਼ਹੀਦਾਂ ਨੂੰ ਢੁੱਕਵੀਂ ਸ਼ਰਧਾਂਜਲੀ ਹੋਵੇਗੀ।

No comments:
Post a Comment