Sunday 3 April 2016

ਸਹਾਇਤਾ (ਸੰਗਰਾਮੀ ਲਹਿਰ-ਅਪ੍ਰੈਲ 2016)

ਸਾਥੀ ਵੇਦ ਪ੍ਰਕਾਸ਼, ਜਨਰਲ ਸਕੱਤਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 11000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 1100 ਰੁਪਏ ਸਹਾਇਤਾ ਵਜੋਂ ਦਿੱਤੇ।
 

ਕੰਚਨ ਰਾਣੀ ਭਤੀਜੀ ਸਾਥੀ ਵੇਦ ਪ੍ਰਕਾਸ਼ (ਸਪੁੱਤਰੀ ਸਵਰਗੀ ਰਾਜ ਕੁਮਾਰ) ਨੇ ਨੌਕਰੀ ਮਿਲਣ ਦੀ ਖੁਸ਼ੀ 'ਚ ਜਮਹੂਰੀ ਲਹਿਰ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਸਾਥੀ ਜੁਗਿੰਦਰ ਸਿੰਘ, ਕੁੱਲ ਹਿੰਦ ਆਗੂ ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਪਰਿਵਾਰ ਵਲੋਂ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਅਮਰਜੀਤ ਸਿੰਘ ਕੁਲਾਰ ਜੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਉਨ੍ਹਾਂ ਦੇ ਪਰਿਵਾਰ ਨੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 

ਸ਼੍ਰੀ ਸ਼ੌਕੀਨ ਸਿੰਘ ਰੰਧਾਵਾ ਅਤੇ ਸ਼੍ਰੀਮਤੀ ਗੁਰਦਿਆਲ ਕੌਰ ਰੰਧਾਵਾ ਪਿੰਡ ਸੈਦੋਵਾਲ, ਯੂ.ਕੇ. ਨਿਵਾਸੀ ਨੇ ਆਪਣੇ ਸਪੁੱਤਰ ਹਰਦੀਪ ਸਿੰਘ ਰੰਧਾਵਾ ਦਾ ਵਿਆਹ ਗੁਰਦੀਪ ਕੌਰ (ਪੁੱਤਰੀ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਅਤੇ ਸ੍ਰੀਮਤੀ ਬਲਜਿੰਦਰ ਕੌਰ ਨਿਵਾਸੀ ਪਿੰਡ ਦਿਵਾਲੀ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਸ਼੍ਰੀ ਫਕੀਰ ਸਿੰਘ ਪਿੰਡ ਰੰਗੀਲਪੁਰ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੀ ਪੋਤਰੀ ਅਵਲੀਨ ਕੌਰ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਬਟਾਲਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਅਵਤਾਰ ਸਿੰਘ ਬੈਂਸ ਅਤੇ ਸ਼੍ਰੀਮਤੀ ਸਰਬਜੀਤ ਕੌਰ ਬੈਂਸ (ਭੱਜਲਾਂ ਜ਼ਿਲ੍ਹਾ ਹੁਸ਼ਿਆਰਪੁਰ) ਹਾਲ ਨਿਵਾਸੀ ਯੂ.ਕੇ. ਨੇ ਆਪਣੀ ਸਪੁੱਤਰੀ ਹਰਪ੍ਰੀਤ ਕੌਰ (ਸੁਪਤਨੀ ਬਾਬੀ) ਦੇ ਘਰ ਦੋਹਤੇ ਅਰਜੁਨ ਸਿੰਘ ਦਾ ਜਨਮ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਗੁਰਜੀਤ ਕੌਰ ਸਨਾਵਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੇ ਆਪਣੇ ਪਤੀ ਕਾਮਰੇਡ ਜਗਤਾਰ ਸਿੰਘ ਸਨਾਵਾ ਦੀ ਪੰਜਵੀਂ ਬਰਸੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਗਿਆਨੀ ਜੋਗਿੰਦਰ ਸਿੰਘ ਸਾਬਕਾ ਮੁਲਾਜ਼ਮ ਆਗੂ ਨੇ ਆਪਣੀ ਭਤੀਜੀ ਸੋਨੀਆਂ ਤੇ ਜਗਜੀਤ ਸਿੰਘ ਦੇ ਅਸਟ੍ਰੇਲੀਆ ਜਾਣ ਦੀ ਖੁਸ਼ੀ ਵਿਚ 500 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।
 

ਸਾਥੀ ਬਲਵਿੰਦਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਸੀ.ਪੀ.ਐਮ.ਪੰਜਾਬ ਰੋਪੜ ਨੇ ਆਪਣੀ ਬੇਟੀ ਰਾਜਬੀਰ ਕੌਰ ਦੀ ਸ਼ਾਦੀ ਕਾਕਾ ਹਰਵਿੰਦਰ ਸਿੰਘ ਰੋਪੜ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਸਟੇਟ ਕਮੇਟੀ ਨੂੰ 5000 ਰੁਪਏ, ਜ਼ਿਲ੍ਹਾ ਕਮੇਟੀ ਨੂੰ 5000 ਰੁਪਏ, ਤਹਿਸੀਲ ਕਮੇਟੀ ਨੂੰ 2500 ਰੁਪਏ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਰੋਪੜ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਦਰਸ਼ਨ ਸਿੰਘ ਫੁੱਲੋਮਿੱਠੀ, ਜ਼ਿਲ੍ਹਾ ਕਮੇਟੀ ਮੈਂਬਰ ਬਠਿੰਡਾ ਨੇ ਆਪਣੇ ਬੇਟੇ ਸਵਰਨਜੀਤ ਸਿੰਘ ਦੀ ਸ਼ਾਦੀ ਬੀਬੀ ਸਰਬਜੀਤ ਕੌਰ ਸਪੁੱਤਰੀ ਸ਼੍ਰੀ ਰਜਿੰਦਰ ਵਾਸੀ ਔਢਾਂ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 300 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਮੋਹਣ ਸਿੰਘ ਭਾਟੀਆ ਅਤੇ ਸ਼੍ਰੀਮਤੀ ਸੁਰਜੀਤ ਕੌਰ ਪਿੰਡ ਮਨੋਲੀਆਂ ਬਲਾਕ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਬੇਟੇ ਵਿੱਕੀ ਭਾਟੀਆ ਦੀ ਸ਼ਾਦੀ ਗਗਨਦੀਪ ਕੌਰ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 

ਸਾਥੀ ਰਜਿੰਦਰ ਸਿੰਘ ਪਿੰਡ ਫਰੀਦਾ ਨਗਰ ਜ਼ਿਲ੍ਹਾ ਪਠਾਨਕੋਟ ਨੇ ਆਪਣੀ ਮਾਤਾ ਸ਼੍ਰੀਮਤੀ ਕਰਨੈਲ ਕੌਰ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 

ਸਾਥੀ ਹਰਿੰਦਰ ਸਿੰਘ ਹੁੰਦਲ ਕਨੇਡਾ ਵਾਸੀ ਨੇ ਪਾਰਟੀ ਅਤੇ 'ਸੰਗਰਾਮੀ ਲਹਿਰ' ਦੀ ਉਸਾਰੂ ਅਤੇ ਅਗਾਂਹਵਧੂ ਸੇਧ ਤੋਂ ਖੁਸ਼ ਹੋ ਕੇ ਸੀ.ਪੀ.ਐਮ.ਪੰਜਾਬ ਦੀ ਸੂਬਾ ਕਮੇਟੀ ਨੂੰ 4000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।
 

ਸਾਥੀ ਸੰਤੋਖ ਸਿੰਘ ਬਿਲਗਾ ਦੇ ਚਾਚਾ ਜੀ ਅਤੇ ਸਾਬਕਾ ਮੁਲਾਜ਼ਮ ਆਗੂ ਸਾਥੀ ਸੁੱਚਾ ਸਿੰਘ ਬਿਲਗਾ ਜ਼ਿਲ੍ਹਾ ਜਲੰਧਰ ਵਲੋਂ ਵਿਦੇਸ਼ ਤੋਂ ਪੰਜਾਬ ਫੇਰੀ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 

ਆਬਾਦਕਾਰਾਂ ਦੇ ਪ੍ਰਮੁੱਖ ਆਗੂ ਕਾਮਰੇਡ ਦਲੀਪ ਸਿੰਘ ਸੀਡ ਫਾਰਮ ਕੱਚਾ (ਅਬੋਹਰ) ਦੀ ਪੋਤਰੀ ਕਰਮਜੀਤ ਕੌਰ ਪੁੱਤਰੀ ਸ. ਗੁਰਬਚਨ ਸਿੰਘ ਭੱਟੀ ਦੀ ਸ਼ਾਦੀ ਕਾਕਾ ਹਰਜੌਤ ਸਿੰਘ (ਹਨੀ) ਸਪੁੱਤਰ ਸਰਦਾਰ ਦੀਵਾਨ ਸਿੰਘ ਵਾਸੀ ਜੰਮੂ ਬਸਤੀ ਅਬੋਹਰ ਨਾਲ ਹੋਣ ਮੌਕੇ ਸਾਥੀ ਗੁਰਚਰਨ ਸਿੰਘ ਤੇ ਸਾਥੀ ਜੋਗਾ ਸਿੰਘ ਵਲੋਂ ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਤਹਿਸੀਲ ਕਮੇਟੀ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 

ਸਾਥੀ ਭੁਪਿੰਦਰ ਸਿੰਘ ਸਪੁੱਤਰ ਸਰਦਾਰ ਦਰਸ਼ਨ ਸਿੰਘ ਅਟਵਾਲ ਪਿੰਡ ਫਰਾਲਾ ਦੀ ਪੁੱਤਰੀ ਰਮਨਦੀਪ ਕੌਰ ਦਾ ਵਿਆਹ ਕਾਕਾ ਮਨਪ੍ਰੀਤ ਸਿੰਘ ਸਪੁੱਤਰ ਸ਼੍ਰੀ ਸੁਰਿੰਦਰ ਸਿੰਘ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਣ ਦੀ ਖੁਸ਼ੀ ਵਿਚ ਸਾਥੀ ਭੁਪਿੰਦਰ ਸਿੰਘ ਨੇ 10000 ਰੁਪਏ ਸੀ.ਪੀ.ਐਮ.ਪੰਜਾਬ ਨੂੰ ਅਤੇ 'ਸੰਗਰਾਮੀ ਲਹਿਰ' ਨੂੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਸਾਥੀ ਰਵਿੰਦਰ ਸਿੰਘ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਪਿੰਡ ਚੱਕ ਮਾਈਦਾਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਇਟਲੀ ਨਿਵਾਸੀ) ਨੇ ਆਪਣੀ ਬੇਟੀ ਹਰਸਿਮਰਨ ਕੌਰ ਦਾ ਸ਼ੁਭ ਵਿਆਹ ਕਾਕਾ ਜਸਪ੍ਰੀਤ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਅਤੇ ਸ਼੍ਰੀਮਤੀ ਬਲਿਹਾਰ ਕੌਰ ਵਾਸੀ ਜਹਿਲ ਮਾਜਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। ਇਸ ਖੁਸ਼ੀ ਦੇ ਮੌਕੇ 'ਤੇ ਹਰਸਿਮਰਨ ਕੌਰ ਦੀ ਭੂਆ ਸ਼੍ਰੀਮਤੀ ਸੁਰਜੀਤ ਕੌਰ ਸ਼ੇਰ ਗਿੱਲ ਨੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment