ਭੋਂ-ਮਾਫੀਏ ਵਿਰੁੱਧ ਸਾਂਝੇ ਮੋਰਚੇ ਵਲੋਂ ਜਨਤਕ ਪ੍ਰਤੀਰੋਧ ਦੇ ਜਿੱਤ ਵੱਲ ਵੱਧਦੇ ਕਦਮ
ਪੰਜਾਬ ਵਿਚ ਇਸ ਵੇਲੇ ਵੱਖ-ਵੱਖ ਮਾਫੀਆ ਗਰੋਹ ਦਨ ਦਨਾਉਂਦੇ ਫਿਰ ਰਹੇ ਹਨ। ਹਰ ਪਾਸੇ ਇਹਨਾਂ ਦਾ ਹੀ ਰਾਜ ਲੱਗਦਾ ਹੈ, ਹਾਕਮਾਂ ਦੀ ਇਨ੍ਹਾਂ ਨੂੰ ਪੁਸ਼ਤ ਪਨਾਹੀ ਹੈ। ਭੌਂ ਮਾਫੀਆ, ਰੇਤ ਬੱਜਰੀ ਮਾਫੀਆ, ਕੇਬਲ ਟੀ.ਵੀ. ਮਾਫੀਆ, ਹੋਟਲ ਮਾਫੀਆ, ਟ੍ਰਾਂਸਪੋਰਟ ਮਾਫੀਆ, ਰੇਪ ਮਾਫੀਆ, ਕਤਲ ਮਾਫੀਆ, ਸ਼ਰਾਬ ਤੇ ਹੋਰ ਨਸ਼ਾ ਮਾਫੀਆ ਆਦਿ ਅਨੇਕਾਂ ਤਰ੍ਹਾਂ ਦੇ ਮਾਫੀਏ ਆਪਣੀ ਮਨਮਰਜ਼ੀ ਕਰ ਰਹੇ ਹਨ। ਕਿਸੇ ਦੀ ਜ਼ੁਅਰਤ ਨਹੀਂ ਉਨ੍ਹਾਂ ਨੂੰ ਰੋਕ ਸਕੇ। ਜੇ ਕੋਈ ਰੋਕਦਾ ਹੈ ਤਾਂ ਝੱਟ ਸਰਕਾਰੀ ਮਸ਼ੀਨਰੀ ਉਨ੍ਹਾਂ ਦੇ ਪਿੱਛੇ ਆਣ ਖੜਦੀ ਹੈ। ਪੁਲਸ ਉਹਨਾਂ ਦੇ ਨਾਲ ਹੁੰਦੀ ਹੈ, ਉਹ ਜਿਸ ਵੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਦੀ ਠਾਣ ਲੈਣ ਉਸਨੂੰ ਸਿਰੇ ਚਾੜ੍ਹ ਕੇ ਹੀ ਹਟਦੇ ਹਨ। ਉਹਨਾਂ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ ਦੇ ਲੱਠਮਾਰ ਗਿਰੋਹ ਹਨ ਜੋ 'ਹੁਕਮ ਮੇਰੇ ਆਕਾ' ਦੀ ਉਡੀਕ ਵਿਚ ਰਹਿੰਦੇ ਹਨ। ਫਿਰ ਤੁਸੀਂ ਉਹਨਾਂ ਤੋਂ ਜੋ ਚਾਹੇ ਕਰਾ ਲਓ, ਜਿਸਨੂੰ ਚਾਹੇ ਅਗਵਾ ਕਰਾ ਲਓ ਜਿਸ ਦਾ ਚਾਹੇ ਕਤਲ ਕਰਾ ਲਉ। ਜਵਾਨੀ ਦੀ ਬੇਰੋਜ਼ਗਾਰੀ ਤੇ ਜੋਸ਼ ਦੀ ਉਹ 'ਬਾਖੂਬ' ਦੁਰਵਰਤੋਂ ਕਰਦੇ ਹਨ।
ਗੁਰਦਾਸਪੁਰ ਦੇ ਮੁਹੱਲਾ ਗੋਪਾਲ ਨਗਰ ਵਿਚ ਕਰੀਬ ਸਵਾ ਦੋ ਏਕੜ ਜ਼ਮੀਨ ਐਨ ਸ਼ਹਿਰ ਦੇ ਵਿਚਕਾਰ ਹੈ। ਇਹ ਜਗ੍ਹਾਂ ਕਦੇ ਸ਼ਹਿਰ ਦੇ ਮਸ਼ਹੂਰ ਵਕੀਲ ਦੀਵਾਨ ਉਤਮ ਚੰਦ ਦੀ ਹੁੰਦੀ ਸੀ। ਆਪਣੀ ਜਮੀਨ ਵਿਚ ਉਸਨੇ ਕੁਝ ਏਕੜ ਥਾਂ ਵਿਚ ਸੈਰ ਲਈ ਤਲਾਅ ਬਣਾਇਆ ਸੀ। ਬਾਅਦ ਵਿਚ ਉਸਨੇ ਇਹ ਜ਼ਮੀਨ ਪਲਾਟ ਬਣਾ ਕੇ ਵੇਚ ਦਿੱਤੀ। ਲੋਕਾਂ ਨੇ ਕਰੀਬ 1969-70 ਤੋਂ ਰਜਿਸਟਰੀਆਂ ਕਰਵਾ ਲਈਆਂ। ਬਹੁਤੇ ਲੋਕਾਂ ਨੇ ਆਪਣੇ ਪਲਾਟਾਂ ਵਿਚ ਮਿੱਟੀ ਪਾ ਕੇ ਮਕਾਨ ਬਣਾ ਲਏ। ਪੂਰਾ ਮੁਹੱਲਾ ਵਸ ਗਿਆ। ਪਰ ਜਿਸਦੀ ਪਹੁੰਚ ਨਾ ਪਈ ਉਹ ਨਾ ਬਣਾ ਸਕਿਆ। ਉਂਝ ਉਹਨਾਂ ਪਲਾਟਾਂ ਦੀ ਚਾਰਦਿਵਾਰੀ ਕਰ ਕੇ ਮੱਲ ਛੱਡੇ। ਇਹ ਥਾਂ ਵਿਚਕਾਰੋਂ ਕੁਝ ਨੀਵਾਂ ਸੀ ਤੇ ਛੱਪੜ ਜਿਹਾ ਬਣਿਆ ਹੋਇਆ ਸੀ। ਮੁਹੱਲਾ ਗੋਪਾਲ ਨਗਰ ਦੇ ਇਸ ਨੀਵੇਂ ਥਾਂ ਵਿਚ ਕੁਝ ਲੋਕਾਂ ਨੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ। ਪਲਾਟ ਮਾਲਕਾਂ ਦੀਆਂ ਚਾਰ ਦੀਵਾਰੀਆਂ ਜੇਸੀਬੀ ਨਾਲ ਦਰੜ ਦਿੱਤੀਆਂ। ਕਈਆਂ ਦੇ ਛੋਟੇ ਕਮਰੇ ਤੇ ਨਲਕੇ ਵੀ ਹੇਠਾਂ ਦਬਾ ਦਿੱਤੇ। ਰਜਿਸਟਰੀਆਂ, ਇੰਤਕਾਲਾਂ ਅਤੇ ਕੋਰਟ ਸਟੇਅ ਨੂੰ ਪਰੇ ਵਗਾਹ ਮਾਰਿਆ। ਪਲਾਟ ਮਾਲਕ ਆਮ ਗਰੀਬ ਲੋਕ ਸਨ ਤੇ ਇਕਮੁੱਠ ਵੀ ਨਹੀਂ ਸਨ। ਇਕੱਲੇ ਇਕੱਲੇ ਨੇ ਵਿਰੋਧ ਸ਼ੁਰੂ ਕੀਤਾ। ਕੋਰਟ ਵਿਚ ਗਏ। ਸਟੇਅ ਲਏ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਪਾਰਲੀਮੈਂਟ ਚੋਣਾਂ ਦੀ ਇਕ ਰੈਲੀ, ਜੋ ਏਸੇ ਥਾਂ ਤੇ ਹੋਈ ਵਿਚ ਵਿਧਾਇਕ ਬੱਬੇਹਾਲੀ ਨੇ ਐਲਾਨ ਕੀਤਾ ਕਿ ਮਿੱਟੀ ਮੇਰੇ ਕਹਿਣ ਤੇ ਪੈ ਰਹੀ ਹੈ, ਲੋਕਾਂ ਦੇ ਪਲਾਟ ਸੁਰੱਖਿਅਤ ਰਹਿਣਗੇ ਮਿੱਟੀ ਪੈਣ ਦਿਓ। ਪਰ ਪਲਾਟਾਂ ਵਾਲਿਆਂ ਨੇ ਵਿਰੋਧ ਜਾਰੀ ਰੱਖਿਆ। ਵਿਧਾਇਕ ਨੇ ਪਲਾਟ ਮਾਲਕਾਂ ਨੂੰ ਆਪਣੇ ਕੋਲ ਸੱਦਕੇ ਪਲਾਟਾਂ ਦਾ ਕਲੇਮ ਛੱਡ ਦੇਣ ਅਤੇ ਉਨ੍ਹਾਂ ਪਲਾਟਾਂ ਉਪਰ ਬਣਨ ਵਾਲੀ ਕਲੋਨੀ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣ ਲਈ ਲਈ ਵਾਰ ਵਾਰ ਦਬਾਅ ਪਾਇਆ। ਪ੍ਰੰਤੂ ਪਲਾਟ ਮਾਲਕ ਨਹੀਂ ਝੁਕੇ। ਇਸ ਸਮੇਂ ਦੌਰਾਨ ਹੀ ਮਾਫੀਏ ਨੇ ਕਲੋਨੀ ਮੁਤਾਬਕ ਸੜਕਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ। ਜੋ ਰੋਕਦਾ ਉਸਨੂੰ ਪੁਲਸ ਲੈ ਜਾਂਦੀ। ਹਾਹਾਕਾਰ ਮਚ ਗਈ। ਏਸੇ ਦਰਮਿਆਨ ਗਰੀਬ ਪਲਾਟ ਮਾਲਕ ਇਕਮੁੱਠ ਹੋ ਗਏ। ਚਾਰ ਖੱਬੀਆਂ ਪਾਰਟੀਆਂ ਸੀ.ਪੀ.ਐਮ.ਪੰਜਾਬ, ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ. ਅਤੇ ਆਮ ਆਦਮੀ ਪਾਰਟੀ ਦਾ ਸਾਂਝਾ ਮੋਰਚਾ ਬਣ ਗਿਆ। ਪਲਾਟ ਮਾਲਕਾਂ ਨੂੰ ਪੁਲਸ ਤੋਂ ਛੁਡਾਉਣ ਲਈ ਥਾਣੇ ਅਗੇ ਧਰਨਾ ਦਿੱਤਾ। ਉਸ ਰਕਬੇ ਵਿਚ ਟੈਂਟ ਗੱਡ ਕੇ ਪੱਕਾ ਮੋਰਚਾ ਲਾ ਦਿੱਤਾ। ਦੋ ਮਹੀਨੇ ਤੋਂ ਮੋਰਚੇ ਦੀ ਸਰਗਰਮੀ ਸ਼ੁਰੂ ਹੋ ਗਈ। ਮਾਫੀਏ ਵਲੋਂ ਵੱਡੀ ਗਿਣਤੀ ਵਿਚ ਇਕ ਗੈਂਗ ਨੂੰ ਸੱਦ ਕੇ 5 ਮਈ 2015 ਨੂੰ ਟੈਂਟ ਪੁਟਵਾ ਦਿੱਤੇ। ਕੋਲ ਖੜੇ ਆਗੂਆਂ ਨੂੰ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਐਸ.ਐਸ.ਪੀ. ਦੇ ਦਖਲ ਨਾਲ ਮਸਾਂ ਹੀ ਰੁਕੀ। ਪਰ ਪੁਲਸ ਨੇ ਗੈਂਗਸਟਰਾਂ ਨੂੰ ਕੁਝ ਨਹੀਂ ਕਿਹਾ। ਮੋਰਚਾ ਚਲਦਾ ਰਿਹਾ। ਮੋਰਚੇ ਵਿਚ ਜਲਦੀ ਹੀ ਬਾਕੀ ਦੀਆਂ ਹੋਰ ਪਾਰਟੀਆਂ, ਪੰਜਾਬ ਪ੍ਰਦੇਸ਼ ਕਾਂਗਰਸ, ਭਾਰਤੀ ਜਨਤਾ ਪਾਰਟੀ, ਪੀਪਲਜ਼ ਪਾਰਟੀ ਆਫ ਪੰਜਾਬ ਤੇ ਬਹੁਜਨ ਸਮਾਜ ਪਾਰਟੀ ਅਤੇ ਬੈਂਸ ਭਰਾ ਵੀ ਵੱਡੀ ਗਿਣਤੀ ਵਿਚ ਆਪਦੇ ਸਮਰਥਕਾਂ ਨਾਲ ਆ ਕੇ ਹਮਾਇਤ ਕਰਦੇ ਰਹੇ। ਹਰ ਰੋਜ ਸ਼ਹਿਰ ਵਿਚ ਜਲੂਸ ਤੇ ਪੁਤਲਾ ਸਾੜਿਆ ਜਾਣ ਲੱਗਾ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਕ ਟ੍ਰੇਨਿੰਗ ਅਧੀਨ ਅਧਿਕਾਰੀ ਸ਼੍ਰੀ ਸੌਕਤ ਅਹਿਮਦ ਨੂੰ ਮਿੱਟੀ ਪਾਉਣ ਵਾਲਿਆਂ ਦਾ ਸਟੇਟਸ ਜਾਣਨ ਅਤੇ ਜਗ੍ਹਾ, ਪਲਾਟਾਂ ਦੀ ਮਾਲਕੀ ਆਦਿ ਬਾਰੇ ਛਾਣਬੀਣ ਕਰਨ ਲਈ ਪੜਤਾਲੀਆ ਅਧਿਕਾਰੀ ਲਾ ਦਿੱਤਾ ਗਿਆ।
ਕਿਥੋਂ ਤੀਕ ਜਾ ਸਕਦਾ ਹੈ ਮਾਫੀਆ। ਜਾਂਚ ਦੌਰਾਨ ਇਹ ਸਾਹਮਣੇ ਆ ਗਿਆ ਕਿ ਸ਼ਜਰੇ ਵਿਚ ਵੱਡੀ ਪੱਧਰ ਤੇ ਛੇੜਛਾੜ ਕੀਤੀ ਗਈ ਹੋਈ ਹੈ। ਅਜਿਹਾ ਪੂਰੀ ਤਰ੍ਹਾਂ ਸਾਬਤ ਹੋ ਗਿਆ। ਮੋਰਚੇ ਵਲੋਂ ਮੁਸਾਵੀ ਨੂੰ ਆਧਾਰ ਬਨਾਉਣ ਦੀ ਮੰਗ ਕੀਤੀ ਗਈ ਤਾਂ ਅੱਗੋਂ ਮੁਸਾਵੀ ਨੂੰ ਚੁਹੇ ਖਾ ਗਏ ਦੱਸਿਆ ਗਿਆ। ਮੁਸਾਵੀ ਨਹੀਂ ਮਿਲੀ।
ਏਸੇ ਦਰਮਿਆਨ ਦੋ ਜੂਨ ਨੂੰ ਮੋਰਚੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਮਾਫੀਏ ਦੇ ਸਰਗਨੇ ਤੇ ਨਾਲ ਲੱਠਮਾਰਾਂ ਦੇ ਗੈਂਗ ਨੇ ਕਾਂਗਰਸ ਦੇ ਉਘੇ ਆਗੂ ਅਤੇ ਗੁਰਦਾਸਪੁਰ ਮਿਉਂਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਰਮਨ ਬਹਿਲ ਨੂੰ ਮੋਰਚੇ ਵਾਲੀ ਥਾਂ ਤੋਂ ਨਿਕਲਦਿਆਂ ਸਰੇਬਾਜ਼ਾਰ ਡਾਕਖਾਨਾ ਚੌਕ ਗੁਰਦਾਸਪੁਰ ਵਿਚ ਸਰੇਆਮ ਜਾਨੋ ਮਾਰਨ ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਬਾਕੀ ਕੁੱਝ ਹੋਰ ਆਗੂ ਥੋੜਾ ਕੁ ਪਿੱਛੇ ਰਹਿਣ ਕਾਰਨ ਬਚ ਗਏ। ਹਮਲਾ ਬਹੁਤ ਵੱਡਾ ਸੀ। ਸਾਰੀਆਂ ਹੀ ਪਾਰਟੀਆਂ ਵਲੋਂ ਇਸ ਦੇ ਵਿਰੋਧ ਵਿਚ 10 ਜੂਨ 2015 ਨੂੰ ਸ਼ਹਿਰ ਵਿਚ ਬਹੁਤ ਵੱਡੀ ਰੈਲੀ ਕੀਤੀ ਗਈ। ਸਾਰੀਆਂ ਪਾਰਟੀਆਂ ਦੇ ਸੂਬਾਈ ਆਗੂ ਪੁੱਜੇ।
16 ਜੂਨ ਨੂੰ ਡੀਸੀ ਦਫਤਰ ਸਾਹਮਣੇ ਵੱਡੇ ਧਰਨੇ ਵਿਚ ਡਿਪਟੀ ਕਮਿਸ਼ਨਰ ਵਲੋਂ ਰਿਪੋਰਟ ਜਨਤਕ ਕਰ ਦਿੱਤੀ ਗਈ। ਜਾਂਚ ਰਿਪੋਰਟ ਮੁਤਾਬਕ ਮਿੱਟੀ ਪਾਉਣ ਵਾਲਿਆਂ ਦੀ ਕੇਵਲ 21 ਮਰਲੇ ਹੀ ਥਾਂ ਹੈ ਉਥੇ। ਮਿੱਟੀ ਪਾਉਣੀ ਵਾਜਿਬ ਨਹੀਂ ਸੀ। ਮਾਲ ਰਿਕਾਰਡ ਵਿਚ over-writing ਅਤੇ manipulation ਨਾਲ ਛੇੜਛਾੜ ਹੋਣ ਦੀ ਪੁਸ਼ਟੀ ਹੋਈ ਹੈ। ਇਕ ਪੁਰਾਣੇ ਸ਼ੁਜਰੇ ਮੁਤਾਬਕ ਪਲਾਟ ਸਬੰਧਤ ਪਲਾਟ ਮਾਲਕਾਂ ਦੇ ਹੀ ਹਨ। ਤਬਦੀਲ ਕੀਤੇ ਸ਼ਜਰੇ ਮੁਤਾਬਕ ਉਹ ਪਲਾਟਾਂ ਦੀ ਹੋਂਦ ਹੀ ਖਤਮ ਦੱਸ ਰਹੇ ਹਨ। ਪ੍ਰੰਤੂ ਅਜੇ ਵੀ ਪ੍ਰਸ਼ਾਸਨ ਪਲਾਟ ਮਾਲਕਾਂ ਨੂੰ ਉਸਾਰੀ ਕਰਨ ਤੋਂ ਰੋਕ ਰਿਹਾ ਹੈ।
ਸਾਰੀਆਂ ਹੀ ਪਾਰਟੀਆਂ ਇਕਮੁਠ ਹਨ। ਦੂਜੇ ਪਾਸੇ ਭੌਂ ਮਾਫੀਆ, ਜਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਹੈ। ਸਾਰੀ ਰਿਪੋਰਟ ਹੱਕ 'ਚ ਹੋਣ 'ਤੇ ਵੀ ਪੁਲਸ ਪਲਾਟ ਮਾਲਕਾਂ ਨੂੰ ਉਸਾਰੀ ਨਹੀਂ ਕਰਨ ਦੇ ਰਹੀ। ਉਫ਼! ਐਨੀ ਹਨੇਰਗਰਦੀ। ਹੈਰਾਨੀ ਦੀ ਗੱਲ ਇਹ ਵੀ ਕਿ ਸ਼੍ਰੀ ਰਮਨ ਬਹਿਲ ਵਲੋਂ ਦਰਜ ਕਰਾਈ ਸ਼ਿਕਾਇਤ ਨੂੰ ਐਫਆਈਆਰ ਦਾ ਅਧਾਰ ਬਣਾਉਣ ਦੀ ਥਾਂ ਇਕ ਪੁਲਸ ਏ.ਐਸ.ਆਈ. ਵਲੋਂ ਐਫ.ਆਈ.ਆਰ. ਦਰਜ ਕਰਾਈ ਗਈ ਹੈ ਜਿਸ ਨੂੰ ਜਦ ਚਾਹੇ ਮੁਕਰਾਇਆ ਜਾ ਸਕਦਾ ਹੈ। ਤੀਸਰਾ ਦੋਸ਼ੀ ਸੱਜਣ ਸਿੰਘ ਅਤੇ ਗੈਂਗ ਦੇ ਬਾਕੀ ਬੰਦੇ ਅਜੇ ਤੀਕ ਵੀ ਗ੍ਰਿਫਤਾਰ ਨਹੀਂ ਕੀਤੇ ਗਏ।
ਮੁੱਖ ਮੰਤਰੀ ਪੰਜਾਬ, ਬਾਦਲ ਸਾਹਿਬ ਨੂੰ ਕਈ ਵਾਰ ਮੰਗ ਪੱਤਰ ਭੇਜੇ ਹਨ ਪਰ ਉਹ ਖਾਮੋਸ਼ ਹਨ। ਐਸਾ ਹੋਰ ਵੀ ਥਾਂ ਹੋ ਰਿਹਾ ਹੈ। ਪਰ ਯਕੀਨਨ ਜਨਤਕ ਲੜਾਈ ਦੇ ਚੰਗੇ ਸਿੱਟੇ ਨਿਕਲਣਗੇ ਐਸੀ ਹੀ ਆਸ ਹੈ। ਹੱਕ ਸੱਚ ਇਨਸਾਫ ਲਈ ਲੜਨ ਵਾਲੇ ਹਮੇਸ਼ਾ ਜਿੱਤਦੇ ਹਨ। ਇਸ ਸਮੇਂ ਇਸ ਮੋਰਚੇ ਦੀ ਅਗਵਾਈ ਸੀ.ਪੀ.ਐਮ.ਪੰਜਾਬ ਵਲੋਂ ਲਾਲ ਚੰਦ ਕਟਾਰੂਚੱਕ, ਮੱਖਣ ਸਿੰਘ ਕੁਹਾੜ, ਸੀ.ਪੀ.ਆਈ. (ਐਮ) ਵਲੋਂ ਧਿਆਨ ਸਿੰਘ ਠਾਕੁਰ, ਦਲਜੀਤ ਸਿੰਘ ਚਾਹਲ, ਸੀ.ਪੀ.ਆਈ. ਵਲੋਂ ਗੁਲਜਾਰ ਸਿਘ ਬਸੰਤ ਕੋਟ, ਬਲਵੀਰ ਸਿੰਘ ਕੱਤੋਵਾਲ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਗੁਰਮੀਤ ਸਿੰਘ ਬਖਤਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਆਪ ਵਲੋਂ ਗੁਰਨਾਮ ਸਿੰਘ ਮੁਸਤਫਾਵਾਦ, ਸੁਖਵਿੰਦਰ ਸਿੰਘ ਕਾਹਲੋਂ, ਕਾਂਗਰਸ ਵਲੋਂ ਰਮਨ ਬਹਿਲ, ਦਰਸ਼ਨ ਮਹਾਜਨ, ਪੀ.ਪੀ.ਪੀ. ਵਲੋਂ ਹਰਦਿਆਲ ਸਿੰਘ ਗਜਨੀਪੁਰ, ਨਿਰਮਲ ਸਿੰਘ ਜੌੜਾ, ਬੀ.ਐਸ.ਪੀ. ਵਲੋਂ ਪ੍ਰਕਾਸ਼ ਸਿੰਘ, ਰਮਨ ਕੁਮਾਰ ਤੇ ਬੀ.ਜੇ.ਪੀ. ਵਲੋਂ ਰਮੇਸ਼ ਸ਼ਰਮਾ ਤੇ ਅਸ਼ੋਕ ਵੈਦ ਆਦਿ ਆਗੂ ਸਾਂਝੇ ਰੂਪ ਵਿਚ ਕਰ ਰਹੇ ਹਨ। ਸਰਵਪਾਰਟੀ ਮੋਰਚਾ ਪਲਾਟ ਮਾਲਕਾਂ ਵਲੋਂ ਉਸਾਰੀ ਕਰਨ ਤੀਕ ਲੜਦਾ ਰਹੇਗਾ। ਐਸਾ ਮੋਰਚੇ ਦਾ ਅਹਿਦ ਹੈ। ਭਾਵੇਂ ਆਗੂਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਮੋਰਚੇ ਵਲੋਂ ਜਮਹੂਰੀਅਤ ਪ੍ਰਸਤ ਤੇ ਲੋਕ ਹਿਤੈਸ਼ੀ ਸਮੂਹ ਪੰਜਾਬੀਆਂ ਨੂੰ ਇਸ ਬੇਇਨਸਾਫੀ ਵਿਰੁੱਧ ਚਲ ਰਹੀ ਲੜਾਈ ਦੀ ਹਮਾਇਤ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਗਈ ਹੈ।

-ਮੱਖਣ ਕੁਹਾੜ
ਸੀ ਪੀ ਐੱਮ ਪੰਜਾਬ ਵੱਲੋਂ ਜ਼ਿਲ੍ਹਾ ਕੇਂਦਰਾਂ 'ਤੇ ਰੈਲੀਆਂ ਤੇ ਰੋਸ ਮੁਜ਼ਾਹਰੇ
ਸੀ.ਪੀ.ਐੱਮ ਪੰਜਾਬ ਦੇ ਸੱਦੇ 'ਤੇ 10 ਜੂਨ ਨੂੰ ਸਮੁੱਚੇ ਸੂਬੇ ਵਿਚ ਜ਼ਿਲ੍ਹਾ ਕੇਂਦਰਾਂ 'ਤੇ ਹਜ਼ਾਰਾਂ ਕਾਰਕੁਨਾਂ ਨੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ, ਮੋਦੀ ਸਰਕਾਰ ਦੀ ਫਿਰਕਾਪ੍ਰਸਤੀ ਨੂੰ ਸ਼ਹਿ ਦੇਣ ਵਾਲੀਆਂ ਫਾਸ਼ੀਵਾਦੀ ਨੀਤੀਆਂ ਵਿਰੁੱਧ ਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਆਰਥਕ ਨੀਤੀਆਂ, ਜਿਹੜੀਆਂ ਲੋਕਾਂ ਦੀਆਂ ਆਰਥਕ ਤੇ ਸਮਾਜਕ ਦੁਸ਼ਵਾਰੀਆਂ ਨੂੰ ਨਿਰੰਤਰ ਵਧਾ ਰਹੀਆਂ ਹਨ, ਵਿਰੁੱਧ ਰੈਲੀਆਂ ਅਤੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ। ਜਿਨ੍ਹਾਂ ਵਿਚ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਪਾਰਟੀ ਵੱਲੋਂ ਮਈ ਮਹੀਨੇ ਸੂਬੇ ਭਰ ਵਿਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਦੇ ਅਗਲੇ ਪੜਾਅ ਵਜੋਂ ਕੀਤੇ ਗਏ ਇਨ੍ਹਾਂ ਰੈਲੀਆਂ ਤੇ ਮੁਜ਼ਾਹਰਿਆਂ ਵਿਚ ਮੰਗ ਕੀਤੀ ਗਈ ਕਿ ਮਹਿੰਗਾਈ ਨੂੰ ਨੱਥ ਪਾਈ ਜਾਵੇ, ਜ਼ਮੀਨ ਹਥਿਆਉਣ ਲਈ ਤੀਜੀ ਵਾਰ ਜਾਰੀ ਕੀਤਾ ਗਿਆ ਭੂਮੀ ਅਧਿਗ੍ਰਹਿਣ ਆਰਡੀਨੈਂਸ ਵਾਪਸ ਲਿਆ ਜਾਵੇ ਤੇ ਇਸ ਬਾਰੇ ਲਿਆਂਦੇ ਜਾ ਰਹੇ ਬਿੱਲ ਨੂੰ ਰੱਦ ਕੀਤਾ ਜਾਵੇ, ਐੱਫ.ਸੀ.ਆਈ ਰਾਹੀਂ ਖੇਤੀ ਜਿਣਸਾਂ ਦੇ ਮੰਡੀਕਰਨ ਨੂੰ ਮਜ਼ਬੂਤ ਬਣਾਇਆ ਜਾਵੇ, ਬੇਜ਼ਮੀਨੇ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਨੂੰ ਘਰਾਂ ਲਈ 10-10 ਮਰਲੇ ਦੇ ਪਲਾਟ ਤੇ ਉਸਾਰੀ ਲਈ ਗਰਾਂਟਾਂ ਦਿੱਤੀਆਂ ਜਾਣ, ਮਨਰੇਗਾ ਅਧੀਨ ਦਿਹਾੜੀ 500 ਰੁਪਏ ਅਤੇ ਸਾਰਾ ਸਾਲ ਕੰਮ ਦਿੱਤਾ ਜਾਵੇ, ਬੇਰੁਜ਼ਗਾਰਾਂ ਨੂੰ ਢੁੱਕਵਾਂ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਬਰਾਬਰ ਤੇ ਮਿਆਰੀ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਣ, ਸਨਅਤੀ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 15000 ਰੁਪਏ ਮਹੀਨਾ ਕੀਤੀ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਪੰਜਾਬ ਵਿਚ ਰੇਤ, ਕੇਬਲ, ਟਰਾਂਸਪੋਰਟ, ਨਸ਼ਾ, ਰੀਅਲ ਅਸਟੇਟ ਆਦਿ 'ਤੇ ਕਾਬਜ਼ ਮਾਫੀਆ ਤੰਤਰ ਨੂੰ ਨੱਥ ਪਾਈ ਜਾਵੇ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ 'ਤੇ ਪਾਏ ਗਏ ਸਿੱਧੇ-ਅਸਿੱਧੇ ਟੈਕਸਾਂ ਦੇ ਭਾਰ ਨੂੰ ਵਾਪਸ ਲਿਆ ਜਾਵੇ, ਟੋਲ ਟੈਕਸ ਦੇ ਰੂਪ ਵਿਚ ਉਗਰਾਹੇ ਜਾਂਦੇ ਜਜ਼ੀਏ ਨੂੰ ਖਤਮ ਕੀਤਾ ਜਾਵੇ, ਬਾਦਲ ਪਰਵਾਰ ਦੀ ਜਾਇਦਾਦ ਵਿਚ ਹੋਏ ਚਮਤਕਾਰੀ ਵਾਧੇ ਦੀ ਪੜਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਅਤੇ ਮਾਫੀਆ ਰਾਜ ਲਈ ਜ਼ਿੰਮੇਵਾਰ ਸੁਖਬੀਰ ਬਾਦਲ ਤੋਂ ਅਸਤੀਫਾ ਲਿਆ ਜਾਵੇ।
ਪਾਰਟੀ ਹੈੱਡਕੁਆਰਟਰ ਵਿਖੇ ਪਹੁੰਚੀਆਂ ਰਿਪੋਰਟਾਂ ਦੇ ਮੁਤਾਬਕ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੋਪੜ, ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਅਬੋਹਰ ਵਿਖੇ ਹੋਏ ਇਨ੍ਹਾਂ ਰੋਹ ਭਰਪੂਰ ਮੁਜ਼ਾਹਰਿਆਂ ਦੌਰਾਨ ਹੋਈਆਂ ਰੈਲੀਆਂ ਨੂੰ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਪਕੀਵਾ, ਗੁਰਨਾਮ ਸਿੰਘ ਦਾਊਦ, ਪਰਗਟ ਸਿੰਘ ਜਾਮਾਰਾਏ, ਲਾਲ ਚੰਦ ਕਟਾਰੂਚੱਕ, ਭੀਮ ਸਿੰਘ ਆਲਮਪੁਰ, ਮਹੀਪਾਲ ਤੋਂ ਬਿਨਾਂ ਜਗਤਾਰ ਸਿੰਘ ਕਰਮਪੁਰਾ, ਅਮਰੀਕ ਸਿੰਘ ਦਾਊਦ, ਡਾ. ਬਲਵਿੰਦਰ ਸਿੰਘ, ਸ਼ਿਵ ਕੁਮਾਰ, ਨੱਥਾ ਸਿੰਘ, ਹਰਦੀਪ ਸਿੰਘ, ਨੀਲਮ ਘੁਮਾਣ, ਮੋਹਨ ਸਿੰਘ ਧਮਾਣਾ, ਲਾਲ ਚੰਦ ਮਾਨਸਾ, ਗੱਜਣ ਸਿੰਘ ਦੁੱਗਾਂ, ਮਲਕੀਅਤ ਸਿੰਘ ਵਜੀਦਕੇ, ਜਸਪਾਲ ਸਿੰਘ ਢਿੱਲੋਂ, ਮੁਖਤਾਰ ਸਿੰਘ ਮੱਲ੍ਹਾ, ਦਰਸ਼ਨ ਨਾਹਰ, ਮੇਲਾ ਸਿੰਘ ਰੁੜਕਾ, ਜਸਵਿੰਦਰ ਸਿੰਘ ਢੇਸੀ, ਮਨੋਹਰ ਗਿੱਲ, ਸੋਹਣ ਸਿੰਘ ਸਲੇਮਪੁਰੀ, ਸਰੂਪ ਰਾਹੋਂ, ਮਹਿੰਦਰ ਸਿੰਘ ਖੈਰੜ, ਪ੍ਰਿੰਸੀਪਲ ਪਿਆਰਾ ਸਿੰਘ, ਜੋਧ ਸਿੰਘ, ਰਮੇਸ਼ ਚੰਦਰ ਸ਼ਰਮਾ, ਜਗਜੀਤ ਸਿੰਘ ਜੱਸੇਆਣਾ, ਗੁਰਤੇਜ ਸਿੰਘ ਹਰੀਨੌ, ਰਾਮ ਕਿਸ਼ਨ, ਗੁਰਮੇਜ਼ ਗੇਜੀ, ਰਾਮ ਕੁਮਾਰ, ਭੋਲਾ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਜਲੰਧਰ 'ਚ ਪਾਰਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਵਿਸ਼ਾਲ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਰਵ-ਸਾਥੀ ਦਰਸ਼ਨ ਨਾਹਰ, ਰਮੇਸ਼ ਚੰਦਰ ਸ਼ਰਮਾ, ਜਸਵਿੰਦਰ ਢੇਸੀ, ਮਨੋਹਰ ਸਿੰਘ ਗਿੱਲ, ਹਰੀਮੁਨੀ ਸਿੰਘ, ਪਰਮਜੀਤ ਰੰਧਾਵਾ, ਰਾਮ ਕਿਸ਼ਨ ਤੇ ਸੰਤੋਖ ਸਿੰਘ ਬਿਲਗਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਲੋਕਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਸੰਘਰਸ਼ ਦਾ ਮੈਦਾਨ ਮੱਲਣ ਦਾ ਸੱਦਾ ਦਿੱਤਾ। ਰੈਲੀ ਨੂੰ ਸਰਵ-ਸਾਥੀ ਦਰਸ਼ਨ ਨਾਹਰ, ਜਸਵਿੰਦਰ ਢੇਸੀ, ਪਰਮਜੀਤ ਰੰਧਾਵਾ ਤੇ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸ਼ਹਿਰ 'ਚ ਮਾਰਚ ਵੀ ਕੀਤਾ ਗਿਆ, ਜਿਹੜਾ ਕੰਪਨੀ ਬਾਗ ਜਾ ਕੇ ਖ਼ਤਮ ਹੋਇਆ।

ਅੰਮ੍ਰਿਤਸਰ : ਲੋਕ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਕਮਿਊਨਿਸਟ ਪਾਰਟੀ ਮਾਰਕਸਵਾਦੀ (ਪੰਜਾਬ) ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੁਰਮੇਜ ਸਿੰਘ ਤਿੰਮੋਵਾਲ, ਜਗਤਾਰ ਸਿੰਘ ਕਰਮਪੁਰਾ, ਗੁਰਨਾਮ ਸਿੰਘ ਉਮਰਪੁਰਾ ਅਤੇ ਬਾਬਾ ਅਰਜਨ ੀਿਸੰਘ ਦੀ ਪ੍ਰਧਾਨਗੀ ਹੇਠ ਡੀ ਸੀ ਦਫਤਰ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਜਨਤਕ ਮੁਜ਼ਾਹਰਾ ਕੀਤਾ ਗਿਆ। ਡੀ ਸੀ ਦਫਤਰ ਸਾਹਮਣੇ ਇਕੱਠੇ ਹੋਏ ਦਿਹਾਤੀ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਔਰਤਾਂ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੈਕਟਰੀ ਗੁਰਨਾਮ ਸਿੰਘ ਦਾਊਦ, ਸੀ ਟੀ ਯੂ (ਪੰਜਾਬ) ਦੇ ਆਗੂ ਜਗਤਾਰ ਸਿੰਘ ਕਰਮਪੁਰਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੈਦਪੁਰੀ ਤੋਂ ਇਲਾਵਾ ਅਮਰੀਕ ਸਿੰਘ ਦਾਊਦ ਅਤੇ ਸ਼ੀਤਲ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸਰਪੰਚ ਬੁਟਾਰੀ, ਡਾਕਟਰ ਬਲਵਿੰਦਰ ਸਿੰਘ ਛੇਹਰਟਾ, ਲਖਬੀਰ ਸਿੰਘ ਪੱਟੀ, ਅਜੀਤ ਸਿੰਘ ਗੁਰੂ ਵਾਲੀ, ਸੁਰਜੀਤ ਸਿੰਘ ਦਦਰਾਹ, ਅਮਰਜੀਤ ਸਿੰਘ ਭੀਲੋਵਾਲ, ਨਿਰਮਲ ਸਿੰਘ ਛੱਜਲਵੱਡੀ, ਬਲਕਾਰ ਸਿੰਘ ਜਸਪਾਲ, ਵਿਰਸਾ ਸਿੰਘ ਚੌਗਾਵਾਂ, ਟਹਿਲ ਸਿੰਘ ਚੇਤਨਪੁਰਾ, ਵਿਰਸਾ ਸਿੰਘ ਮਾਹਵਾ, ਡਾਕਟਰ ਸੁਰਿੰਦਰ ਕੁਮਾਰ ਮਾਨਾਂਵਾਲਾ ਆਦਿ ਹਾਜ਼ਰ ਸਨ।

ਤਰਨ ਤਾਰਨ : ਸੀ ਪੀ ਐੱਮ ਪੰਜਾਬ ਵੱਲੋਂ ਵਧ ਰਹੀ ਮਹਿੰਗਾਈ ਵਿਰੁੱਧ, ਨੌਜਵਾਨਾਂ ਲਈ ਰੁਜ਼ਗਾਰ ਦੀ ਪ੍ਰਾਪਤੀ ਲਈ, ਭੂਮੀ ਅਧਿਗ੍ਰਹਿਣ ਕਾਨੂੰਨ ਖਿਲਾਫ, ਨਸ਼ਿਆਂ ਦੇ ਵਪਾਰੀਆਂ ਖਿਲਾਫ, ਬੇਘਰੇ ਮਜ਼ਦੂਰਾਂ ਲਈ 10-10 ਮਰਲੇ ਦੇ ਪਲਾਟ ਦੇਣ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਰੇਤ, ਨਸ਼ੇ, ਟਰਾਂਸਪੋਰਟ ਅਤੇ ਭੂ-ਮਾਫੀਏ ਖਿਲਾਫ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਡੀ ਸੀ ਦਫਤਰ ਅੱਗੇ ਮੁਜ਼ਾਹਰਾ ਕੀਤਾ। ਇਸ ਮੁਜ਼ਹਾਰੇ ਦੀ ਅਗਵਾਈ ਕਾਮਰੇਡ ਬਲਬੀਰ ਸੂਦ, ਅਰਸਾਲ ਸਿੰਘ ਆਸਲ, ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਚਮਨ ਲਾਲ ਦਰਾਜਕੇ, ਸਤਨਾਮ ਸਿੰਘ ਦੇਊ, ਚਰਨਜੀਤ ਸਿੰਘ ਬਾਠ ਆਦਿ ਆਗੂਆਂ ਨੇ ਕੀਤੀ। ਸਤਪਾਲ ਸ਼ਰਮਾ ਪੱਟੀ, ਨਰਿੰਦਰ ਕੌਰ, ਗੁਰਦੇਵ ਸਿੰਘ, ਜਸਬੀਰ ਕੌਰ ਤਰਨ ਤਾਰਨ, ਲਖਵਿੰਦਰ ਕੌਰ ਝਬਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ : ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤੀ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਨੀਤੀਆਂ ਵਿਰੁੱਧ ਅੱਜ ਇਥੇ ਸੀ.ਪੀ.ਐਮ. ਪੰਜਾਬ ਨੇ ਇੱਕ ਲਾਮਿਸਾਲ ਰੈਲੀ ਤੇ ਮੁਜਾਹਰਾ ਕੀਤਾ। ਕੜਕਦੀ ਧੁੱਪ ਅਤੇ ਕਹਿਰ ਦੀ ਗਰਮੀ ਦੇ ਬਾਵਜੂਦ ਜਿਲ੍ਹੇ ਦੇ ਕੋਨੇ-ਕੋਨੇ ਤੋ ਆਏ ਲੱਗਭੱਗ 1000 ਮਿਹਨਤਕਸ਼ਾਂ ਨੇ ਇਸ ਜੁਝਾਰੂ ਐਕਸ਼ਨ ਵਿੱਚ ਸ਼ਮੂਲੀਅਤ ਕਰਕੇ ਸਰਕਾਰ ਵਿਰੁੱਧ ਆਪਣੇ ਰੋਹ ਦਾ ਜ਼ੋਰਦਾਰ ਢੰਗ ਨਾਲ ਪ੍ਰਗਟਾਵਾ ਕੀਤਾ।
ਸ਼ਹੀਦ ਉਧਮ ਸਿੰਘ ਪਾਰਕ ਵਿੱਚ ਕੀਤੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਖੈਰੜ, ਸੂਬਾ ਮੈਂਬਰ ਕਾਮਰੇਡ ਹਰਕੰਵਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ, ਪ੍ਰਿੰਸੀਪਲ ਪਿਆਰਾ ਸਿੰਘ, ਜਿਲ੍ਹਾਂ ਸਕੱਤਰੇਤ ਦੇ ਮੈਂਬਰਾਨ ਕਾਮਰੇਡ ਯੋਧ ਸਿੰਘ, ਮਹਿੰਦਰ ਸਿੰਘ ਜੋਸ਼ ਅਤੇ ਗੰਗਾ ਪ੍ਰਸ਼ਾਦ ਤੋਂ ਇਲਾਵਾ ਕੁਲਤਾਰ ਸਿੰਘ, ਅਮਰਜੀਤ ਸਿੰਘ, ਸ਼ਾਦੀ ਰਾਮ ਕਪੂਰ, ਕਿਸਾਨ ਆਗੂ ਸਵਰਨ ਸਿੰਘ ਮੁਕੇਰੀਆਂ, ਦਿਹਾਤੀ ਮਜ਼ਦੂਰਾਂ ਦੇ ਆਗੂ ਸਾਥੀ ਪਿਆਰਾ ਸਿੰਘ ਪਰਖ ਅਤੇ ਔਰਤਾਂ ਦੀ ਆਗੂ ਬਿਮਲਾ ਦੇਵੀ ਨੇ ਵੀ ਸੰਬੋਧਨ ਕੀਤਾ । ਮੰਚ ਸੰਚਾਲਣ ਦੀ ਜਿਮੇਵਾਰੀ ਸਾਥੀ ਦਵਿੰਦਰ ਸਿੰਘ ਕੱਕੋਂ ਨੇ ਨਿਭਾਈ। ਰੈਲੀ ਉਪਰੰਤ ਪਾਰਟੀ ਦੀ ਸਮਝਦਾਰੀ ਸ਼ਹਿਰ ਵਾਸੀਆਂ ਨਾਲ ਸਾਂਝੀ ਕਰਨ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।

ਪਠਾਨਕੋਟ : ਇੱਥੇ ਸੀ ਪੀ ਐੱਮ ਪੰਜਾਬ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਅਨੁਸਾਰ ਸਾਥੀ ਹਜ਼ਾਰੀ ਲਾਲ ਅਤੇ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਤਹਿਸੀਲ ਇਕਾਈ ਵੱਲੋਂ ਵਿਸ਼ਾਲ ਰੈਲੀ ਕਰਨ ਉਪਰੰਤ ਬਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੀ ਅਗਵਾਈ ਸੂਬਾਈ ਆਗੂਆਂ ਸਾਥੀ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ, ਹਰਦੀਪ ਸਿੰਘ, ਸ਼ਿਵ ਕੁਮਾਰ ਅਤੇ ਹੋਰ ਸਾਥੀਆਂ ਨੇ ਕੀਤੀ। ਉਪਰੋਕਤ ਸਾਥੀਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਵਾਅਦੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਪੁਲਸ ਜਬਰ ਰੋਕਣ, ਲੁੱਟਾਂ-ਖੋਹਾਂ, ਇਸਤਰੀਆਂ ਨਾਲ ਜਬਰ-ਜ਼ਨਾਹ ਰੋਕਣ, ਅੱਛੇ ਦਿਨ ਲਿਆਉਣ, ਗਰੀਬਾਂ ਲਈ ਘਰ ਦੇਣ, ਸਾਫ ਪਾਣੀ, ਸਿਹਤ, ਸਿੱਖਿਆ ਸਹੂਲਤਾਂ ਦੇਣ ਆਦਿ ਸਭ ਲਾਰੇ ਸਾਬਤ ਹੋਏ ਹਨ। ਇਸ ਦੇ ਉਲਟ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਭੂ-ਮਾਫੀਆ, ਕੇਬਲ ਮਾਫੀਆ, ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਰੇਤ-ਬਜਰੀ ਮਾਫੀਆ ਅਤੇ ਤਸਕਰੀ ਮਾਫੀਆ ਦਨ-ਦਨਾਉਂਦਾ ਫਿਰ ਰਿਹਾ ਹੈ। ਇਸ ਮੌਕੇ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਹਜ਼ਾਰੀ ਲਾਲ, ਪ੍ਰੇਮ ਸਾਗਰ, ਅਜੀਤ ਰਾਮ, ਜਨਕ ਕੁਮਾਰ, ਬਲਦੇਵ ਭੋਆ, ਲਾਲ ਸਿੰਘ ਭਨਵਾਲ, ਰਘਬੀਰ ਸਿੰਘ, ਹੇਮ ਰਾਜ, ਦੇਵ ਰਾਜ ਆਦਿ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ : ਸੁੱਕਾ ਤਲਾਅ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਕਮਿਊਨਿਸਟ ਪਾਰਟੀ ਮਾਰਕਰਵਾਦੀ ਪੰਜਾਬ ਵੱਲੋਂ ਜਨਤਕ ਮਸਲਿਆਂ ਬਾਰੇ ਜਨਤਕ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਾਥੀ ਸੰਤੋਖ ਸਿੰਘ ਔਲਖ, ਹਰਜੀਤ ਸਿੰਘ ਕਾਹਲੋਂ, ਨਿਰਮਲ ਸਿੰਘ ਬੋਪਾਰਾਏ, ਜਸਵੰਤ ਸਿੰਘ ਬੁਟਰ, ਸ਼ਿੰਦਰ ਕੌਰ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਮੁਜ਼ਾਹਰਾ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾ, ਨੀਲਮ ਘੁਮਾਣ, ਗੁਰਦਿਆਲ ਸਿੰਘ ਘੁਮਾਣ, ਸੰਤੋਖ ਸਿੰਘ ਔਲਖ, ਦਰਸ਼ਨ ਸਿੰਘ, ਜਗੀਰ ਸਿੰਘ ਸਲਾਚ, ਬਲਵਿੰਦਰ ਸਿੰਘ ਰਵਾਲ, ਮਨਜੀਤ ਸਿੰਘ ਕਾਦੀਆਂ, ਸੋਹਣ ਸਿੰਘ, ਸੁਰਜੀਤ ਘੁਮਾਣ, ਸ਼ਿਦਰ ਪਾਲ ਸ਼ਰਮਾ, ਮੱਖਣ ਕੁਹਾੜ, ਕਰਮ ਸਿੰਘ ਵਰਸਾਲਚੱਕ ਆਦਿ ਵੀ ਨੇ ਸੰਬੋਧਨ ਕੀਤਾ।
ਰੂਪਨਗਰ : ਸੀ.ਪੀ.ਐੱਮ ਪੰਜਾਬ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਇਕਾਈ ਵੱਲੋਂ ਇੱਥੇ ਡੀ. ਸੀ. ਦਫਤਰ ਅੱਗੇ ਮਲਕੀਅਤ ਸਿੰਘ, ਸਮਸ਼ੇਰ ਸਿੰਘ ਤੇ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਮਾਰਿਆ ਗਿਆ ਤੇ ਮੁਜ਼ਾਹਰਾ ਕੀਤਾ ਗਿਆ। ਧਰਨਾਕਾਰੀਆਂ ਨੂੰ ਜ਼ਿਲ੍ਹਾ ਸਕੱਤਰ ਮੋਹਣ ਸਿੰਘ ਧਮਾਣਾ ਅਤੇ ਤਰਲੋਚਨ ਸਿੰਘ ਰਾਣਾ, ਨਿਰਮਲ ਸਿੰਘ ਮੋਧੀਮਾਜਰਾ, ਬਲਵਿੰਦਰ ਸਿੰਘ ਅਸਮਾਨਪੁਰ, ਹਿੰਮਤ ਸਿੰਘ ਨੰਗਲ, ਮਸੋਮ ਸਿੰਘ ਰੌਲੀ, ਕਾਮਰੇਡ ਗੁਰਨਾਮ ਸਿੰਘ, ਜਰਨੈਲ ਸਿੰਘ ਘਨੌਲਾ, ਗੁਰਨੈਬ ਸਿੰਘ ਜੈਤੇਵਾਲ, ਅਵਤਾਰ ਸਿੰਘ ਮੂਸਾਪੁਰ, ਧਰਮਪਾਲ ਟਿੱਬਾ ਟੱਪਰੀਆਂ, ਬੀਬੀ ਦਰਸ਼ਨ ਕੌਰ ਪਲਾਸੀ, ਹਰਚੰਦ ਸਿੰਘ ਫਤਿਹਪੁਰ ਅਤੇ ਮੋਹਣ ਸਿੰਘ ਬਹਾਦਰਪੁਰ ਨੇ ਵੀ ਸੰਬੋਧਨ ਕੀਤਾ।
ਚੰਡੀਗੜ੍ਹ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੀ ਚੰਡੀਗੜ੍ਹ ਜਥੇਬੰਦਕ ਕਮੇਟੀ ਵਲੋਂ 10 ਜੂਨ ਨੂੰ ਇਕ ਵਿਸ਼ਾਲ ਜਨਤਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਪਿੰਡ ਬੁੜੈਲ ਤੇ ਚੰਡੀਗੜ੍ਹ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਤੋਂ ਸੈਂਕੜੇ ਲੋਕ ਸ਼ਾਮਿਲ ਹੋਏ। ਇਸ ਕਾਨਫਰੰਸ ਦੀ ਪ੍ਰਧਾਨਗੀ, ਸਾਂਝੇ ਤੌਰ 'ਤ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤੀ, ਜਿਸ ਵਿਚ ਸਰਵ ਸਾਥੀ ਪੀ.ਡੀ.ਐਸ.ਉਪਲ, ਸਤਾਰ ਮੁਹੰਮਦ ਅਤੇ ਭਾਗ ਸਿੰਘ ਬੁੜੈਲ ਸ਼ਾਮਲ ਸਨ। ਇਸ ਕਾਨਫਰੰਸ ਵਿਚ ਦੇਸ਼ ਦੇ ਪੱਧਰ ਦੇ ਗੰਭੀਰ ਮੁੱਦਿਆਂ ਤੋਂ ਇਲਾਵਾ ਚੰਡੀਗੜ੍ਹ ਦੇ ਸਥਾਨਕ ਮੁੱਦੇ ਵੀ ਉਠਾਏ ਗਏ ਜਿਵੇਂ, ਮਾਂ ਬੋਲੀ ਪੰਜਾਬੀ ਦੀ ਦੁਰਦਸ਼ਾ, ਫੈਲ ਰਿਹਾ ਨਸ਼ਿਆਂ ਦਾ ਜਾਲ, ਪਾਣੀ-ਬਿਜਲੀ ਦੇ ਗੰਭੀਰ ਮਸਲੇ, ਚੰਡੀਗੜ੍ਹ 'ਚ ਜਨਤਕ ਟਰਾਂਸਪੋਰਟ ਦੀਆਂ ਸਮੱਸਿਆਵਾਂ, ਭਵਨ ਨਿਰਮਾਣ 'ਚ ਲੱਗੇ ਮਜ਼ਦੂਰਾਂ ਦੀਆਂ ਅਣਗਿਣਤ-ਮੁਸ਼ਕਿਲਾਂ, ਚੰਡੀਗੜ੍ਹ-ਹਾਊਸਿੰਗ ਬੋਰਡ ਦੇ ਮਕਾਨ ਮਾਲਕਾਂ ਦੇ ਮਸਲੇ, ਚੰਡੀਗੜ੍ਹ ਦੇ 23 ਪਿੰਡਾਂ ਦੀਆਂ ਬੁਨਿਆਦੀ ਸਮੱਸਿਆਵਾਂ ਪਿੰਡਾਂ ਦੇ ਗਰੀਬ ਅਨੁਸੂਚਿਤ ਜਾਤੀਆਂ, ਜਨਜਾਤੀਆਂ, ਪੱਛੜੀਆਂ ਸ਼੍ਰੇਣੀਆਂ ਦੇ ਮਸਲੇ, ਪੇਂਡੂ ਨੌਜਵਾਨਾਂ ਨੂੰ ਨੌਕਰੀਆਂ 'ਚ 10% ਰਾਖਵਾਂਕਰਨ, ਪਿੰਡਾਂ ਦੇ ਸਰਬ ਪੱਖੀ ਵਿਕਾਸ ਤੇ 25% ਬਜਟ ਨੂੰ ਪਿੰਡ-ਵਿਕਾਸ ਤੇ ਲਗਾਉਣਾ ਆਦਿ। ਸਰਵ ਸਾਥੀ ਇੰਦਰਜੀਤ ਸਿੰਘ ਗਰੇਵਾਲ ਸੂਬਾ ਸਕੱਤਰੇਤ ਮੈਂਬਰ ਸੀ.ਪੀ.ਐਮ.ਪੰਜਾਬ, ਚੰਡੀਗੜ੍ਹ, ਪੀ.ਡੀ.ਐਸ. ਉਪਲ, ਸੱਜਣ ਸਿੰਘ, ਸਤੀਸ਼ ਖੋਸਲਾ, ਮੋਹਣ ਲਾਲ ਰਾਹੀਂ, ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਸਾਥੀ ਗਿਆਨ ਚੰਦ ਬੁੜੈਲ ਨੇ ਕੀਤਾ।
ਸੰਗਰੂਰ : ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਸੰਗਰੂਰ ਵਲੋਂ ਡੀਸੀ ਦਫਤਰ ਅੱਗੇ ਸੈਂਕੜੇ ਮਰਦਾਂ ਅਤੇ ਔਰਤਾਂ ਨੇ ਧਰਨਾ ਦਿੱਤਾ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਭੀਮ ਸਿਘ ਆਲਮਪੁਰ ਪਾਰਟੀ ਦੇ ਸਟੇਟ ਕਮੇਟੀ ਮੈਂਬਰ ਗੱਜਣ ਸਿੰਘ ਦੁੱਗਾਂ, ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਸਾਥੀ ਹਰਦੇਵ ਸਿੰਘ ਘਨੌਰੀ, ਚੰਦ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ ਅਤੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਤਿਆਗ ਕੇ ਲੋਕ ਪੱਖੀ ਕਦਮ ਚੁੱਕਣ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਤਿੱਖੇ ਸੰਘਰਸ਼ਾਂ ਰਾਹੀਂ ਵਿਸ਼ਾਲ ਲਾਮਬੰਦੀ ਕਰਕੇ ਸਰਕਾਰਨੂੰ ਇਹ ਨੀਤੀਆਂ ਬਦਲਣ ਲਈ ਮਜ਼ਬੂਰ ਕੀਤਾ ਜਾਵੇਗਾ। ਧਰਨਾਕਾਰੀ ਲੌਲਾਂ ਪਾਰਕ ਤੋਂ ਕਾਫਲੇ ਦੇ ਰੂਪ ਵਿਚ ਬਜ਼ਾਰ ਵਿਚੋਂ ਦੀ ਨਾਹਰੇ ਮਾਰਦੇ ਡੀ.ਸੀ. ਕੰਪਲੈਕਸ ਪੁੱਜੇ।
ਬਠਿੰਡਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ.ਪੀ.ਐਮ. ਪੰਜਾਬ) ਵੱਲੋਂ ਪੰਜਾਬ ਵਾਸੀਆਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ 10 ਜੂਨ ਨੂੰ ਸੂਬੇ ਦੇ ਸੰਮੂਹ ਜ਼ਿਲ੍ਹਾ ਕੇਂਦਰਾਂ 'ਤੇ ਰੋਸ ਵਿਖਾਵੇ ਕਰਨ ਦੇ ਸੱਦੇ 'ਤੇ ਪਾਰਟੀ ਦੀ ਬਠਿੰਡਾ ਜ਼ਿਲ੍ਹਾ ਇਕਾਈ ਨੇ ਸਥਾਨਿਕ ਅਮਰੀਕ ਸਿੰਘ ਰੋਡ 'ਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਈ ਇਕੱਤਰਤਾ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ, ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਦਰਸ਼ਨ ਸਿੰਘ ਫ਼ੁੱਲੋ ਮਿੱਠੀ, ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਗੁਰੂਸਰ, ਤਾਰਾ ਸਿੰਘ ਨੰਦਗੜ੍ਹ ਕੋਟੜਾ ਆਦਿ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਕਾਮਰੇਡ ਸਤਪਾਲ ਗੋਇਲ ਨੇ ਕੀਤਾ।
ਮੁਕਤਸਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਕਿਰਤੀ ਲੋਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਮਕਸਦ ਨਾਲ ਪੰਜਾਬ ਭਰ 'ਚ ਡੀ.ਸੀ. ਦਫ਼ਤਰਾਂ ਸਾਹਮਣੇ ਧਰਨੇ ਮਾਰਨ ਦੀ ਕੜੀ ਤਹਿਤ ਅੱਜ ਸੀ.ਪੀ.ਐੱਮ. ਪੰਜਾਬ ਦੀ ਜ਼ਿਲ੍ਹਾ ਇਕਾਈ ਮੁਕਤਸਰ ਸਾਹਿਬ ਵੱਲੋਂ ਸ਼ਹਿਰ 'ਚ ਰੋਸ ਮੁਜ਼ਾਹਰਾ ਕਰਨ ਉਪਰੰਤ ਡੀ.ਸੀ. ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਵਿਸ਼ਾਲ ਰੈਲੀ ਵੀ ਕੀਤੀ ਗਈ, ਜਿਸ ਵਿਚ ਜ਼ਿਲ੍ਹੇ ਭਰ ਦੇ ਕਿਰਤੀ ਲੋਕਾਂ ਨੇ ਸਮੂਲੀਅਤ ਕੀਤੀ। ਰੈਲੀ ਨੂੰ ਸੀਪੀਐਮ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਮਾਸਟਰ ਹਿੰਮਤ ਸਿੰਘ ਮਲੋਟ ਤੇ ਹਰਜੀਤ ਸਿੰਘ ਮਦਰੱਸਾ ਨੇ ਸੰਬੋਧਨ ਕੀਤਾ।
ਅਬੋਹਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਲੋਕਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਨ ਲਈ ਪੰਜਾਬ ਅੰਦਰ ਲੋਕ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸਦੀ ਕੜੀ ਵਜੋਂ 10 ਜੂਨ ਨੂੰ ਅਬੋਹਰ ਵਿਖੇ ਐਸ.ਡੀ.ਐਮ. ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਨਹਿਰੂ ਪਾਰਕ ਵਿੱਚ ਰੈਲੀ ਕੀਤੀ ਗਈ, ਜਿਸ ਨੂੰ ਪਾਰਟੀ ਦੇ ਜ਼ਿਲ੍ਹਾ ਸੈਕਟਰੀ ਕਾਮਰੇਡ ਗੁਰਮੇਜ ਗੇਜੀ, ਤਹਿਸੀਲ ਸਕੱਤਰ ਕੁਲਵੰਤ ਕਿਰਤੀ, ਜ਼ਿਲ੍ਹਾ ਕਮੇਟੀ ਆਗੂਆਂ ਕਾਮਰੇਡ ਸਤਨਾਮ ਰਾਏ, ਅਵਤਾਰ ਸਿੰਘ, ਜੈਮਲ ਰਾਮ, ਰਾਮ ਕੁਮਾਰ ਵਰਮਾ, ਰਮੇਸ਼ ਵਡੇਰਾ ਫਾਜ਼ਿਲਕਾ, ਜੱਗਾ ਸਿੰਘ ਖੂਈਆ ਸਰਵਰ ਅਤੇ ਲਖਮੀਰ ਸਿੰਘ ਦਲਮੀਰ ਖੇੜਾ ਨੇ ਸੰਬੋਧਨ ਕੀਤਾ। ਇਸ ਮੌਕੇ ਕਾਮਰੇਡ ਗੁਰਬਖਸ਼ ਸਿੰਘ, ਜੱਗਾ ਸਿੰਘ ਸੀਡ ਫਾਰਮ, ਰਵੀਪਾਲ ਕੋਇਲ ਖੇੜਾ, ਰਾਮ ਬਿਲਾਸ ਅਬੋਹਰ ਸ਼ਾਮਲ ਸਨ।
ਮਾਨਸਾ : ਅੱਜ ਇੱਥੇ ਸੀ.ਪੀ.ਐਮ. ਪੰਜਾਬ ਵੱਲੋਂ ਦਿੱਤੇ ਸੱਦੇ ਦੇ ਤਹਿਤ ਜਿਲ੍ਹਾ ਕਮੇਟੀ ਸੀ.ਪੀ.ਐਮ. ਪੰਜਾਬ ਦੀ ਅਗਵਾਈ ਵਿੱਚ ਇਕੱਠੇ ਹੋਏ ਸੈਂਕੜੇ ਕਾਰਕੁੰਨਾਂ ਵੱਲੋਂ ਸਥਾਨਕ ਡੀ.ਸੀ. ਦਫਤਰ ਸਾਹਮਣੇ, ਦੇਸ਼ ਦੀ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਰੋਸ ਧਰਨਾ ਦਿੱਤਾ ਅਤੇ ਰੈਲੀ ਕੀਤੀ। ਕੜਕਦੀ ਧੁੱਪ ਵਿੱਚ ਹੱਥਾਂ ਵਿੱਚ ਲਾਲ ਝੰਡੇ ਫੜੀ ਕਾਫਲਿਆਂ ਵਿੱਚ ਆ ਰਹੇ ਲੋਕਾਂ ਨੇ ਸਰਕਾਰਾਂ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਧਰਨੇ ਵਿੱਚ ਜੁੜੇ ਵਰਕਰਾਂ ਨੂੰ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ, ਸਾਥੀ ਆਤਮਾ ਰਾਮ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਤੋਂ ਇਲਾਵਾ ਸਾਥੀ ਸੁਖਦੇਵ ਸਿੰਘ ਅਤਲਾ, ਧੰਨਾ ਸਿੰਘ ਟਾਹਲੀਆਂ, ਅਮਰੀਕ ਸਿੰਘ ਫਫੜੇ, ਗੁਰਦੇਵ ਸਿੰਘ ਲੋਹਗੜ੍ਹ, ਰਾਜਿੰਦਰ ਕੁਲੈਹਰੀ ਅਤੇ ਮੇਜਰ ਸਿੰਘ ਦੁੱਲੋਵਾਲ ਨੇ ਵੀ ਸੰਬੋਧਨ ਕੀਤਾ। ਅਖੀਰ ਤੇ ਕਾ. ਬਖਤੌਰ ਸਿੰਘ ਦੁੱਲੋਵਾਲ ਨੇ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਭੈਣਾਂ, ਭਰਾਵਾਂ ਦਾ ਧੰਨਵਾਦ ਕੀਤਾ।
ਬਰਨਾਲਾ : ਸੀ.ਪੀ.ਐਮ.ਪੰਜਾਬ ਦੀ ਬਰਨਾਲਾ ਜ਼ਿਲ੍ਹਾ ਇਕਾਈ ਵਲੋਂ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਸਾਥੀ ਜਸਪਾਲ ਸਿੰਘ ਮਹਿਲਕਲਾਂ ਅਤੇ ਡਾ. ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਸ਼ਹਿਰ ਦੇ ਮੁੱਖ ਬਾਜ਼ਾਰ 'ਚੋਂ ਹੁੰਦਾ ਹੋਇਆ ਇਹ ਮੁਜ਼ਾਹਰਾ ਡੀਸੀ ਦਫਤਰ ਪੁੱਜਾ ਜਿੱਥੇ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸਰਵਸਾਥੀ ਮਲਕੀਤ ਸਿੰਘ ਵਜੀਦਕੇ, ਸੁਰਜੀਤ ਸਿੰਘ ਦਿਹੜ, ਸ਼ਿੰਦਰ ਸਿੰਘ ਧੌਲਾ, ਗੁਰਦੇਵ ਸਿੰਘ ਮਹਿਲ ਖੁਰਦ ਅਤੇ ਭਾਨ ਸਿੰਘ ਸੰਘੇੜਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿਚ ਪੁਤਲਾ ਫੂਕ ਮੁਜ਼ਾਹਰੇ
ਪੰਜਾਬ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਤੇ ਔਰਤਾਂ ਦੀਆਂ 38 ਤੋਂ ਵੱਧ ਸੰਘਰਸ਼ਸ਼ੀਲ ਜੱਥੇਬੰਦੀਆਂ ਉੱਤੇ ਅਧਾਰਿਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਕਾਲੀ ਮੰਤਰੀਆਂ, ਅਕਾਲੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਵੱਲ ਮਾਰਚ ਉਪਰੰਤ ਔਰਬਿਟ ਬੱਸ ਕੰਪਨੀ ਦੇ ਮਾਲਕ, ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਗਏ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਦਿੱਲੀ ਦੀ ਤਰਜ਼ ਉੱਤੇ ਮੋਗਾ ਨੇੜੇ ਔਰਬਿਟ ਬੱਸ ਵਿੱਚ ਵਾਪਰੇ ਕਾਂਡ ਲਈ ਕੰਪਨੀ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇ, ਔਰਬਿਟ ਬੱਸ ਕੰਪਨੀ ਬੰਦ ਕਰਕੇ ਇਸ ਦੇ ਸਾਰੇ ਰੂਟ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਨੂੰ ਦਿੱਤੇ ਜਾਣ, ਸੁਖਬੀਰ ਬਾਦਲ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੰਸਦ ਵਿੱਚ ਝੂਠ ਬੋਲ ਕੇ ਸੰਸਦ ਨੂੰ ਗੁੰਮਰਾਹ ਕਰਨ ਬਦਲੇ ਮੰਤਰੀ ਪਦ ਤੋਂ ਅਸਤੀਫਾ ਦੇਵੇ, ਪਿਛਲੇ ਸਮੇਂ ਖਾਸ ਕਰਕੇ 2007 ਤੋਂ ਬਾਅਦ ਬਾਦਲਾਂ ਵੱਲੋਂ ਇਕੱਤਰ ਕੀਤੀ ਅਰਬਾਂ ਰੁਪਏ ਦੀ ਜਾਇਦਾਦ ਦੀ ਸੁਪਰੀਮ ਕੋਰਟ ਦੇ ਜੱਜ ਪਾਸੋਂ ਪੜਤਾਲ ਕਰਾਈ ਜਾਵੇ, ਮੁਕਤਸਰ ਕਾਂਡ ਲਈ ਜ਼ੁੰਮੇਵਾਰ ਨਿਊ ਦੀਪ ਕੰਪਨੀ ਦੇ ਕੰਡਕਟਰ ਤੇ ਡਰਾਈਵਰ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਵੇ, ਇਨਸਾਫ ਦੀ ਮੰਗ ਕਰਨ ਵਾਲੇ ਵਿਦਿਆਰਥੀ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਸ਼ੋਰ ਪ੍ਰਦੂਸ਼ਣ ਫੈਲਾਅ ਰਹੀਆਂ ਬੱਸਾਂ ਵਿੱਚੋਂ ਵੀਡੀਓ ਟੇਪਾਂ ਆਦਿ ਹਟਾਈਆਂ ਜਾਣ, ਗੁੰਡਾਗਰਦੀ ਦੇ ਮਕਸਦ ਨਾਲ ਵਾਧੂ ਸਟਾਫ ਦੇ ਨਾਂਅ ਹੇਠ ਭਰਤੀ ਕੀਤੇ ਡਰਾਈਵਰ ਕੰਡਕਟਰ ਤੋਂ ਬਿਨਾਂ ਬਾਕੀ ਸਭ ਘਰਾਂ ਨੂੰ ਤੋਰੇ ਜਾਣ।
ਇਸ ਸਮੇਂ ਪਾਸ ਮਤੇ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਤਾਰ ਤੀਸਰੀ ਵਾਰ ਜਾਰੀ ਭੂਮੀ ਅਧਿਗ੍ਰਹਿਣ ਆਰਡੀਨੈਂਸ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਸਮੇਂ ਇਕੱਠਾਂ ਨੂੰ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਡਾ. ਸਤਨਾਮ ਸਿੰਘ ਅਜਨਾਲਾ, ਬੀ.ਕੇ.ਯੂ. (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਜੁਗਿੰਦਰ ਸਿੰਘ ਉਗਰਾਹਾਂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੁਰਜੀਤ ਸਿੰਘ ਫੂਲ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਉਂ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਦੇ ਕੁਲਵਿੰਦਰ ਸਿੰਘ ਵੜੈਚ, ਸੀ.ਟੀ.ਯੂ. ਦੇ ਨੱਥਾ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਗੰਗਾ ਪ੍ਰਸਾਦ, ਇਸਤਰੀ ਜਾਗਰਿਤੀ ਮੰਚ ਦੇ ਗੁਰਬਖਸ਼ ਕੌਰ ਸੰਘਾ, ਸਤੀਸ਼ ਰਾਣਾ ਤੇ ਜਨਵਾਦੀ ਇਸਤਰੀ ਸਭਾ ਦੇ ਨੀਲਮ ਘੁਮਾਣ, ਜੀ.ਟੀ.ਯੂ. ਦੇ ਕਰਨੈਲ ਸਿੰਘ ਸੰਧੂ, ਡੀ.ਈ.ਐੱਫ. ਦੇ ਜਸਵਿੰਦਰ ਝਬੇਲਵਾਲੀ, ਡੀ.ਟੀ.ਐੱਫ. ਦੇ ਭੁਪਿੰਦਰ ਵੜੈਚ, ਪ.ਸ.ਸ.ਫ. ਦੇ ਵੇਦ ਪ੍ਰਕਾਸ਼, ਐੱਨ.ਆਰ.ਐੱਮ.ਯੂ. ਦੇ ਪਰਮਜੀਤ ਸਿੰਘ, ਪੀ.ਐੱਸ.ਯੂ. ਦੇ ਰਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਰਾਮਿੰਦਰ ਪਟਿਆਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਸਵਿੰਦਰ ਢੇਸੀ, ਪੀ.ਐੱਸ.ਐੱਫ. ਦੇ ਅਜੇ ਫਿਲੌਰ ਅਤੇ ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ ਆਦਿ ਨੇ ਸੰਬੋਧਨ ਕੀਤਾ।

ਹੁਸ਼ਿਆਰਪੁਰ : ਮਿਹਨਤਕਸ਼ ਲੋਕਾਂ ਦੀਆਂ 50 ਤੋਂ ਵੱਧ ਜਨਤਕ ਜੱਥੇਬੰਦੀਆਂ 'ਤੇ ਅਧਾਰਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਇੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਔਰਤਾਂ ਨੇ ਪੁਲਸ ਵੱਲੋਂ ਲਾਈਆਂ ਗਈਆਂ ਰੋਕਾਂ ਦੋ ਵਾਰ ਤੋੜ ਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਸੁਖਬੀਰ ਬਾਦਲ ਦੀ ਅਰਥੀ ਫੂਕੀ। ਇਸ ਮੌਕੇ ਹੋਈ ਰੈਲੀ ਨੂੰ ਸਰਵਸਾਥੀ ਕਾਮਰੇਡ ਹਰਕੰਵਲ ਸਿੰਘ, ਹਰਮੇਸ਼ ਢੇਸੀ, ਰਜਿੰਦਰ ਸਿੰਘ, ਮਹਿੰਦਰ ਸਿੰਘ ਖੈਰੜ, ਸਤੀਸ਼ ਰਾਣਾ, ਡਾਕਟਰ ਤੇਜਪਾਲ ਸਿੰਘ, ਰਾਮਜੀ ਦਾਸ ਚੌਹਾਨ, ਮਹਿੰਦਰ ਸਿੰਘ ਜੋਸ਼, ਗੰਗਾ ਪ੍ਰਸ਼ਾਦ ਅਤੇ ਕੁਲਵਿੰਦਰ ਚਾਹਲ ਨੇ ਸੰਬੋਧਨ ਕੀਤਾ।
ਬਠਿੰਡਾ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਗਿਣੇ ਮਿੱਥੇ ਢੰਗ ਨਾਲ ਅਕਾਲੀ ਕਾਰਕੁੰਨਾਂ ਨੂੰ ਇਕੱਠੇ ਹੋਕੇ ਆਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਪੁਤਲਾ ਫੂਕ ਪ੍ਰੋਗਰਾਮ ਨੂੰ ਰੋਕਣ ਦੀਆਂ ਚਾਲਾਂ ਨੂੰ ਨਾਂਕਾਮ ਕਰਦੇ ਹੋਏ ਅਤੇ ਪੁਲਸ ਦੇ ਕੋਠਾ ਗੁਰੂ ਤੋਂ ਮਲੂਕਾ ਪਿੰਡ ਨੂੰ ਆ ਰਹੇ ਸੈਂਕੜੇ ਅੰਦੋਲਨਕਾਰੀਆਂ ਨੂੰ ਬੇਸ਼ੱਕ ਅੱਗੇ ਨਾ ਵਧਣ ਦਿੱਤਾ, ਲੇਕਿਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਨੂੰ ਅਗਨ ਭੇਟ ਕਰਦਿਆਂ ਉਹਨਾਂ ਸੂਬਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਜ਼ਬਰਦਸਤ ਅਲੋਚਨਾ ਕੀਤੀ। ਇਨਕਲਾਬੀ ਨਾਅਰਿਆਂ ਦੌਰਾਨ ਜਿੱਥੇ ਔਰਤਾਂ ਸਰਕਾਰ ਦੇ ਕੀਰਨੇ ਪਾ ਰਹੀਆਂ ਸਨ, ਉੱਥੇ ਪੁਲਸ ਅਫ਼ਸਰਾਂ ਨੂੰ ਸੰਬੋਧਨ ਹੋ ਕੇ ਬੁਲਾਰੇ ਇਹ ਅਹਿਸਾਸ ਕਰਵਾਉਣ ਲਈ ਯਤਨਸ਼ੀਲ ਸਨ ਕਿ ਲੋਕ ਰੋਹ ਨੂੰ ਲੰਬੇ ਅਰਸੇ ਤੱਕ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ। ਇਸ ਮੌਕੇ ਹੋਈ ਰੈਲੀ ਨੂੰ ਜਿਹਨਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸਰਵ ਸ੍ਰੀ ਮਹੀਂਪਾਲ ਸਾਥੀ, ਬੂਟਾ ਸਿੰਘ ਬੁਰਜ ਗਿੱਲ, ਸ਼ਿੰਗਾਰਾ ਸਿੰਘ ਮਾਨ, ਸੁਰਜੀਤ ਸਿੰਘ ਫੂਲ, ਸੁਖਦੇਵ ਸਿੰਘ ਨਥਾਨਾ, ਲਛਮਣ ਦਾਸ ਕੋਟੜਾ, ਜੋਰਾ ਸਿੰਘ ਨਸਰਾਲੀ, ਸੁਖਪਾਲ ਸਿੰਘ ਖਿਆਲੀ ਵਾਲਾ, ਬਾਬੂ ਸਿੰਘ ਭੁੱਚੋ, ਦਲਵਾਰਾ ਸਿੰਘ ਫੂਲੇਵਾਲਾ, ਗੁਰਮੁਖ ਸਿੰਘ ਈ ਟੀ ਟੀ, ਅਮਰਜੀਤ ਹਨੀ, ਸੱਤਪਾਲ ਗੋਇਲ, ਸੁਮੀਤ ਸਿੰਘ, ਪ੍ਰਕਾਸ ਸਿੰਘ ਥਰਮਲ, ਓਮ ਪ੍ਰਕਾਸ਼ ਟੀ ਐੱਸ ਯੂ, ਹਰਵਿੰਦਰ ਸਿੰਘ ਸੇਮਾ ਆਦਿ ਮੌਜੂਦ ਸਨ।
ਅਜਨਾਲਾ : ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਤਨਾਮ ਸਿੰਘ ਝੰਡੇਰ, ਜਸਬੀਰ ਸਿੰਘ ਜਸਰਾਊਰ, ਗੁਰਦੇਵ ਸਿੰਘ, ਡਾ. ਕੁਲਦੀਪ ਸਿੰਘ ਮੱਤੇ ਨੰਗਲ, ਸੀਤਲ ਸਿੰਘ ਤਲਵੰਡੀ, ਸੁੱਖਾ ਸਿੰਘ ਭਗਤ ਗਗੋਮਾਹਲ ਤੇ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਅਤੇ ਸੁਰਜੀਤ ਸਿੰਘ ਦੁੱਧਰਾਏ ਨੇ ਕੀਤੀ। ਪ੍ਰਦਰਸ਼ਨ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਧਰਮਿੰਦਰ ਅਜਨਾਲਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਦੀ ਅਗਵਾਈ ਵਿਚ ਪ੍ਰਦਰਸ਼ਨ ਉਪਰੰਤ ਇਲਾਕੇ ਦੇ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਘਰ ਸਾਹਮਣੇ ਸੁਖਬੀਰ ਸਿੰਘ ਬਾਦਲ ਦਾ ਪ੍ਰਤੀਕ ਪੁਤਲਾ ਸਾੜ ਕੇ ਬਾਦਲਕਿਆਂ ਦਾ ਜ਼ੋਰਦਾਰ ਪਿੱਟ-ਸਿਆਪਾ ਕੀਤਾ ਗਿਆ।
ਨਵਾਂਸ਼ਹਿਰ : ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੁਸਹਿਰਾ ਗਰਾਊਂਡ ਵਿਖੇ ਰੈਲੀ ਨੂੰ ਇਫਟੂ ਦੇ ਕੁਲਵਿੰਦਰ ਸਿੰਘ ਵੜੈਚ, ਨਿਰਮਾਣ ਮਜ਼ਦੂਰ ਯੂਨੀਅਨ ਦੇ ਸਰੂਪ ਸਿੰਘ ਰਾਹੋਂ, ਇਸਤਰੀ ਜਾਗਰਤੀ ਮੰਚ ਦੇ ਬੀਬੀ ਗੁਰਬਖਸ਼ ਕੌਰ ਸੰਘਾ, ਭੱਠਾ ਵਰਕਰਜ਼ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਜਮਹੂਰੀ ਅਧਿਕਾਰ ਸਭਾ ਦੇ ਜਸਬੀਰ ਦੀਪ, ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਬੈਂਸ, ਜਮਹੂਰੀ ਕਿਸਾਨ ਸਭਾ ਦੇ ਆਗੂ ਜਰਨੈਲ ਸਿੰਘ ਜਾਫ਼ਰਪੁਰ, ਡੀ.ਟੀ.ਐਫ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਭੁਪਿੰਦਰ ਮਾਨ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਿਰਪਾਲ ਸਿੰਘ ਜਗਤਪੁਰ, ਜੀ.ਟੀ.ਯੂ. ਦੇ ਆਗੂ ਕੁਲਦੀਪ ਸਿੰਘ ਦੌੜਕਾ, ਪੀ.ਐਸ.ਯੂ ਦੇ ਆਗੂ ਸਾਹਿਲ ਵੜੈਚ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਮਾਸਟਰ ਇਕਬਾਲ ਸਿੰਘ, ਰੇਹੜੀ ਵਰਕਰ ਯੂਨੀਅਨ ਦੇ ਆਗੂ ਪਰਵੀਨ ਕੁਮਾਰ ਨੇ ਸੰਬੋਧਨ ਕੀਤਾ। ਇਸ ਉਪਰੰਤ ਮੁਜ਼ਾਹਰੇ ਦੇ ਰੂਪ ਵਿਚ ਡਾ. ਸੁੱਖੀ ਦੇ ਘਰ ਅੱਗੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ।
ਪਾਤੜਾਂ : ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਉੇਤੇ ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਅਕਾਲੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਦਫ਼ਤਰ ਸਾਹਮਣੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ।
ਬਰਨਾਲਾ : 'ਔਰਬਿਟ ਬੱਸ ਕਾਂਡ ਵਿਰੋਧੀ ਸਾਂਝੀ ਐਕਸ਼ਨ ਕਮੇਟੀ, ਪੰਜਾਬ' ਵੱਲੋਂ ਹਾਕਮ ਧਿਰ ਦੇ ਮੰਤਰੀਆਂ/ਮੁੱਖ ਪਾਰਲੀਮਾਨੀ ਸਕੱਤਰਾਂ/ਵਿਧਾਇਕਾਂ/ਹਲਕਾ ਇੰਚਾਰਜਾਂ ਦੀਆਂ ਰਿਹਾਇਸ਼ਾਂ ਅੱਗੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦੇ ਸੱਦੇ ਨੂੰ ਬਰਨਾਲਾ ਜ਼ਿਲ੍ਹੇ ਵਿੱਚੋਂ ਜ਼ਬਰਦਸਤ ਹੁੰਗਾਰਾ ਮਿਲਿਆ। ਕਾਫਲਾ ਕਚਹਿਰੀ ਚੌਂਕ ਵਿਖੇ ਪੁੱਜਾ ਜਿੱਥੋਂ ਮਾਰਚ ਕਰਕੇ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਰਿਹਾਇਸ਼ ਅੱਗੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ।
ਸਮਰਾਲਾ : ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ૮ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ 'ਚ ਸ਼ਾਮਲ ਜਥੇਬੰਦੀਆਂ ਨੇ ਸਮਰਾਲਾ ਵਿਖੇ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਤੇ ਰੈਲੀ ਕੀਤੀ ਗਈ। ਰੈਲੀ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਫਿਰੋਜ਼ਪੁਰ : ਔਰਬਿਟ ਬੱਸ ਕਾਂਡ ਵਿਰੁੱਧ ਬਣੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਇਕੱਠੇ ਹੋਏ ਸੈਂਕੜੇ ਕਿਸਾਨ, ਮਜ਼ਦੂਰ ਔਰਤਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਰਕਰਾਂ ਨੇ ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ਤੋਂ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਓਰਬਿਟ ਬੱਸ ਦੀ ਮਾਲਕ ਹਰਸਿਮਰਤ ਕੌਰ ਬਾਦਲ ਦੀ ਅਰਥੀ ਫੂਕੀ।
ਸੁਲਤਾਨਪੁਰ ਲੋਧੀ : ਇੱਥੇ ਸੂਬਾਈ ਸੱਦੇ ਤਹਿਤ ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਬੀਬੀ ਉਪਿੰਦਰਜੀਤ ਕੌਰ ਦੇ ਘਰ ਦੇ ਸਾਹਮਣੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਰਥੀ ਫੂਕੀ। ਸਥਾਨਕ ਬੱਸ ਅੱਡੇ ਵਿੱਚ ਇਕੱਠੇ ਹੋਏ ਸੰਘਰਸ਼ਸ਼ੀਲ ਲੋਕਾਂ ਦਾ ਕਾਫਲਾ ਮਾਰਚ ਕਰਦਾ ਹੋਇਆ ਜਦ ਉਕਤ ਮੰਤਰੀ ਦੀ ਸਥਾਨਕ ਰਿਹਾਇਸ਼ ਵੱਲ ਵਧਿਆ ਤਾਂ ਪੁਲਸ ਨੇ ਬੈਰੀਕੇਟਾਂ ਅਤੇ ਭਾਰੀ ਪੁਲਸ ਫੋਰਸ ਨਾਲ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ, ਪਰ ਪ੍ਰਦਰਸ਼ਨਕਾਰੀ ਪੁਲਸ ਦੀਆਂ ਰੋਕਾਂ ਤੋੜਦੇ ਹੋਏ ਮੰਤਰੀ ਦੇ ਘਰ ਅੱਗੇ ਜਾ ਇਕੱਠੇ ਹੋਏ। ਸੜਕ 'ਤੇ ਅਰਥੀ ਰੱਖ ਕੇ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਸੁਖਬੀਰ ਬਾਦਲ ਦੀ ਅਰਥੀ ਫੂਕੀ।
ਤਰਨ ਤਾਰਨ : ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੁਬਾਈ ਸੱਦੇ 'ਤੇ ਹਲਕਾ ਵਿਧਾਇਕ ਤਰਨ ਤਾਰਨ ਦੇ ਘਰ ਸਾਹਮਣੇ ਔਰਬਿਟ ਬੱਸ ਕੰਪਨੀ ਦੇ ਮਾਲਕ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੋਈ ਰੈਲੀ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਢਿੱਲੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਘ ਗਹਿਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ, ਵਿਦਿਆਰਥੀ ਆਗੂ ਰਜਿੰਦਰ ਮਝੈਲ ਨੇ ਸਬੋਧਨ ਕੀਤਾ।
ਹਰਗੋਬਿੰਦਪੁਰ : ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਆਰਬਿਟ ਬੱਸ ਕਾਂਡ ਵਿਰੋਧੀ ਬਣੇ ਸਾਂਝੇ ਮੁਹਾਜ਼ ਦੇ ਸੱਦੇ 'ਤੇ ਜਨਵਾਦੀ ਇਸਤਰੀ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸੰਸਦੀ ਸਕੱਤਰ ਦੇਸਰਾਜ ਧੁੱਗਾ ਦੇ ਦਫਤਰ ਸਾਹਮਣੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ।
ਖਡੂਰ ਸਾਹਿਬ : ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਘਰ ਸਾਹਮਣੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਨਿਰਮਲ ਸਿੰਘ ਛੱਜਲਵੱਡੀ, ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲਾ, ਗੁਰਮੇਜ ਸਿੰਘ ਤਿੰਮੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਪ੍ਰੀਤ ਬਟਾਰੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ, ਪ੍ਰਭਜੀਤ ਸਿੰਘ ਤਿੰਮੋਵਾਲ, ਮੁਲਾਜ਼ਮ ਮੰਚ ਦੇ ਆਗੂ ਪ੍ਰਕਾਸ਼ ਸਿੰਘ, ਜਸਜੀਤ ਸਿੰਘ ਛੱਜਲਵੱਡੀ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਪਰਗਟ ਸਿੰਘ ਜਾਮਾਰਾਏ ਨੇ ਇਸ ਮੌਕੇ ਹੋਈ ਰੈਲੀ ਨੂੰ ਸੰਬੋਧਨ ਕੀਤਾ।
ਚੋਗਾਵਾਂ/ਲੋਪੋਕੇ : ਮੋਗਾ ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਅਤੇ ਜ਼ਿਲ੍ਹਾ ਇੰਚਾਰਜਾਂ ਦੇ ਘਰਾਂ ਅੱਗੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਆਰਬਿਟ ਬੱਸ ਟਰਾਂਸਪੋਰਟ ਦੇ ਮਾਲਿਕ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਣ ਦੇ ਸੱਦੇ ਤਹਿਤ ਵੀਰ ਸਿੰਘ ਲੋਪੋਕੇ ਦੇ ਘਰ ਅੱਗੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੁਜ਼ਾਹਰੇ ਨੂੰ ਧਰਮਿੰਦਰ ਅਜਨਾਲਾ, ਧੰਨਵੰਤ ਸਿੰਘ ਖਤਰਾਏ, ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬੁਤਾਲਾ : ਇਥੇ ਵੱਖ-ਵੱਖ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਵੱਲੋਂ ਬਾਬਾ ਬਕਾਲਾ ਸਾਹਿਬ ਦੇ ਮੇਨ ਬਜ਼ਾਰਾਂ ਵਿੱਚ ਸਰਕਾਰ ਖਿਲਾਫ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੀ ਬਾਬਾ ਬਕਾਲਾ ਸਾਹਿਬ ਸਥਿਤ ਕੋਠੀ ਅੱਗੇ ਰੈਲੀ ਕੀਤੀ ਗਈ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ। ਨਿਰਮਾਣ ਮਜਦੂਰਾਂ ਦੀ ਦੇਸ਼ ਵਿਆਪੀ ਹੜਤਾਲ ਨੂੰ ਪੰਜਾਬ ਭਰ 'ਚ ਭਰਵਾਂ ਹੁੰਗਾਰਾ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਪਹਿਲੀ ਜੂਨ ਨੂੰ ਕੰਨਸਟਰਕਸ਼ਨ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (CWFI) ਦੇ ਸੱਦੇ 'ਤੇ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਕੀਤੀ। ਇਸ ਹੜਤਾਲ ਵਿਚ ਪੰਜਾਬ ਦੇ 80 ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਅੰਦਰ ਕੰਮ ਕਰਨ ਵਾਲੇ ਨਿਰਮਾਣ ਮਜ਼ਦੂਰਾਂ ਨੇ ਹਿੱਸਾ ਲਿਆ।
ਇਸ ਹੜਤਾਲ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਅੰਦਰ 1 ਲੱਖ ਤੋਂ ਵੱਧ ਮਜ਼ਦੂਰਾਂ ਨੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਅੰਦਰ ਹੜਤਾਲ ਕਰਕੇ ਰੈਲੀਆਂ ਕੀਤੀਆਂ। ਇਹ ਹੜਤਾਲ ਸਮੁੱਚੇ ਦੇਸ਼ ਅੰਦਰ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਬਣੇ ''ਦੀ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996'' ਨੂੰ ਸਾਰਥਿਕ ਰੂਪ ਵਿਚ ਲਾਗੂ ਕਰਾਉਣ, ਮਜ਼ਦੂਰਾਂ ਦੀ ਭਲਾਈ ਲਈ ਇਕੱਤਰ ਹੋ ਰਹੇ ਸੈਸ ਨੂੰ ਮਜ਼ਦੂਰਾਂ ਅੰਦਰ ਵੰਡਾਉਣ, ਘੱਟੋ ਘੱਟ ਉਜਰਤਾਂ 15000 ਰੁਪਏ ਕਰਾਉਣ, ਨਿਰਮਾਣ ਕੰਮਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਸੀਮਿੰਟ, ਸਰੀਆ, ਲੱਕੜ, ਪੇਂਟ, ਸੈਨੇਟਰੀ, ਸ਼ੀਸ਼ਾ ਆਦਿ ਦੇ ਵੱਧ ਰਹੇ ਰੇਟਾਂ ਦੀ ਰੋਕਥਾਮ, ਨਿਰਮਾਣ ਕੰਮਾਂ ਵਿਚ ਸਿੱਧੇ ਬਦੇਸ਼ੀ ਪੂੰਜੀ ਨਿਵੇਸ਼ ਦੇ ਵਿਰੁੱਧ, ਆਰਐਸਬੀਵਾਈ ਦੀ ਰਾਸ਼ੀ 1,00,000 ਕਰਾਉਣ, ਅੰਤਰਰਾਜੀ ਮਜ਼ਦੂਰਾਂ ਨੂੰ 1979 ਦੇ ਕਾਨੂੰਨ ਮਾਤਾਬਿਕ ਸਹੂਲਤਾ ਦੇਣ ਤੇ ਸਮਾਰਟ ਕਾਰਡ ਜਾਰੀ ਕਰਾਉਣ, ਨਿਰਮਾਣ ਮਜ਼ਦੂਰਾਂ ਨੂੰ ਘਰ ਦੇਣ, ਨਿਰਮਾਣ ਕੰਮਾਂ ਵਾਲੀਆਂ ਥਾਵਾਂ 'ਤੇ ਪੂਰੇ ਸੇਫਟੀ ਪ੍ਰਬੰਧ ਕਰਨ ਅਤੇ ਰੇਤ ਬੱਜਰੀ ਨੂੰ ਮਾਫੀਏ ਦੇ ਕੰਟਰੋਲ ਨੂੰ ਮੁਕਤ ਕਰਾਉਣ ਲਈ ਕੀਤੀ ਗਈ।
ਇਸ ਮੌਕੇ ਪੰਜਾਬ ਅੰਦਰ ਵੱਖ ਵੱਖ ਥਾਵਾਂ 'ਤੇ ਹੋਈਆਂ ਰੈਲੀਆਂ ਨੂੰ ਕਾਮਰੇਡ ਮੰਗਤ ਰਾਮ ਪਾਸਲਾ, ਨੱਥਾ ਸਿੰਘ, ਇੰਦਰਜੀਤ ਗਰੇਵਾਲ, ਹਰਿੰਦਰ ਰੰਧਾਵਾ, ਨੰਦ ਲਾਲ, ਜਸਵੰਤ ਸਿੰਘ ਸੰਧੂ, ਮਾਸਟਰ ਸੁਭਾਸ਼ ਸ਼ਰਮਾ, ਗੰਗਾ ਪ੍ਰਸ਼ਾਦ, ਜਗੀਰ ਸਿੰਘ, ਬਲਵਿੰਦਰ ਛੇਹਰਟਾ, ਬਲਦੇਵ ਸਿੰਘ ਸੁਲਤਾਨਪੁਰ, ਗੁਰਦੀਪ ਰਾਏਕੋਟ, ਅਮਰਜੀਤ ਘਨੌਰ, ਗੁਰਮੇਲ ਸਿੰਘ ਬਰਨਾਲਾ, ਗੁਰਸੇਵਕ ਸਿੰਘ ਫਰੀਦਕੋਟ, ਬਚਨ ਯਾਦਵ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਅਰਚਨਾ ਦੇਵੀ, ਸਰਵਣ ਸਿੰਘ, ਸਤਿਆ ਨਰਾਇਣ, ਰਾਮ ਬਿਲਾਸ, ਅਵਤਾਰ ਸਿੰਘ ਨਾਗੀ, ਸੰਤੋਖ ਸਿੰਘ, ਬਲਦੇਵ ਸਿੰਘ ਕਾਦੀਆਂ, ਦਤਾਰ ਸਿੰਘ ਠੱਕਰਸੰਧੂ, ਆਤਮਾ ਰਾਮ, ਜਰਨੈਲ ਸਿੰਘ, ਜੰਗੀ ਪ੍ਰਸ਼ਾਦ, ਨੰਦ ਕਿਸ਼ੋਰ, ਨੰਦ ਲਾਲ ਰਾਮ ਦਾਸ ਗੌਤਮ, ਨਿਰਮਲ ਸਿੰਘ ਮਲੋਟ, ਓਮ ਪ੍ਰਕਾਸ਼ ਮੁਕਤਸਰ ਨੇ ਸੰਬੋਧਨ ਕੀਤਾ। ਹੜਤਾਲੀ ਮਜ਼ਦੂਰਾਂ ਨੂੰ ਉਸ ਸਮੇਂ ਹੋਰ ਵਧੇਰੇ ਬਲ ਮਿਲਿਆ ਜਦੋਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਰਵਸ਼੍ਰੀ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ ਅਜਨਾਲਾ, ਮਲਕੀਅਤ ਸਿੰਘ ਵਜੀਦਕੇ, ਰਤਨ ਸਿੰਘ ਰੰਧਾਵਾ, ਛੱਜੂ ਰਾਮ ਰਿਸ਼ੀ, ਪਰਗਟ ਸਿੰਘ ਜਾਮਾਰਾਏ, ਸੋਹਣ ਸਿੰਘ ਸਲੇਮਪੁਰੀ ਸਾਰੇ ਜਮਹੂਰੀ ਕਿਸਾਨ ਸਭਾ ਆਗੂਆਂ ਤੇ ਗੁਰਨਾਮ ਸਿੰਘ ਦਾਊਦ, ਦਰਸ਼ਨ ਨਾਹਰ, ਲਾਲ ਚੰਦ, ਪੂਰਨ ਚੰਦ, ਗੁਰਤੇਜ਼ ਹਰੀਨੌ, ਜਗਜੀਤ ਜੱਸੇਆਣਾ, ਲਾਲ ਚੰਦ ਕਟਾਰੂਚੱਕ, ਮਹੀਪਾਲ, ਸਾਰੇ ਦਿਹਾਤੀ ਮਜ਼ਦੂਰ ਸਭਾ ਤੋਂ ਇਲਾਵਾ ਹਰਕੰਵਲ ਸਿੰਘ, ਹਰਚਰਨ ਸਿਘ, ਵੇਦ ਪ੍ਰਕਾਸ਼, ਸਤਪਾਲ ਸਹੋਤਾ, ਰਮੇਸ਼ ਚੰਦਰ ਸ਼ਰਮਾ, ਰਾਮ ਕਿਸ਼ਨ, ਦਰਸ਼ਨ ਬੇਲੂਮਾਜਰਾ, ਸੱਜਣ ਸਿੰਘ ਆਦਿ ਨੇ ਰੈਲੀਆਂ ਵਿਚ ਸ਼ਾਮਲ ਹੋ ਕੇ ਉਨ੍ਹਾਂ ਦਾ ਸਮਰਥਨ ਕੀਤਾ।

ਰਾਹੋਂ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਰਾਹੋਂ ਅਤੇ ਆਸਪਾਸ ਦੇ ਇਲਾਕੇ ਦੇ ਨਿਰਮਾਣ ਮਜਦੂਰਾਂ ਤੇ ਮਿਸਤਰੀਆਂ ਨੇ ਕੰਮ ਬੰਦ ਰੱਖ ਕੇ ਹੜਤਾਲ ਕੀਤੀ। ਰਾਹੋਂ ਦੇ ਥਾਣਾ ਰੋਡ 'ਤੇ ਸਥਿਤ ਡਾ. ਅੰਬੇਡਕਰ ਪਾਰਕ ਦੇ ਮਜ਼ਦੂਰਾਂ ਵਲੋਂ ਰੋਸ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਬਲਬੀਰ ਭਾਰਟਾ, ਗੁਰਮੇਲ ਸਿੰਘ ਤੇ ਬਖਸ਼ੀਸ਼ ਸਿੰਘ ਝੰਡੇਵਾਲ ਨੇ ਕੀਤੀ। ਇਸ ਰੈਲੀ ਨੂੰ ਯੂਨੀਅਨ ਦੇ ਸੂਬਾਈ ਉਪ ਪ੍ਰਧਾਨ ਸਰੂਪ ਸਿੰਘ ਰਾਹੋਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਜਸਪਾਲ ਕਲਾਮ, ਸੁਰਿੰਦਰ ਭੱਟੀ, ਸੁਖਦੇਵ ਸੁੱਖਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਿੰਸੀਪਲ ਇਕਬਾਲ ਸਿੰਘ, ਗੁਰਮੇਲ ਰਾਮ, ਮਨਜੀਤ ਸਿੰਘ ਸੈਣੀ, ਰਮਨ ਕੁਮਾਰ, ਜ਼ਿਲ੍ਹਾ ਕਨਵੀਨਰ ਕਿਸ਼ਨ ਸਿੰਘ ਬਾਲੀ, ਵਿਨੋਦ ਕੁਮਾਰ ਤੇ ਸੰਜੇ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
ਤਰਨ ਤਾਰਨ : ਨਿਰਮਾਣ ਮਜ਼ਦੂਰ ਯੂਨੀਅਨ ਦੇ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਹੜਤਾਲ ਕਰਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਤੱਕ ਰੋਸ ਮਾਰਚ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਗੁਰਵੇਲ ਸਿੰਘ ਪੰਡੋਰੀ, ਅਵਤਾਰ ਸਿੰਘ ਲਾਡੀ ਦਰਾਜਕੇ ਅਤੇ ਹਰਜੀਤ ਸਿੰਘ ਵੇਈਂਪੂੰਈ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਮਜ਼ਦੂਰਾਂ ਲਈ ਲੇਬਰਸ਼ੈੱਡ, ਪਾਣੀ, ਬਾਥਰੂਮਾਂ ਦਾ ਫੌਰੀ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਵੇਈਂਪੂਈਂ, ਬਲਵਿੰਦਰ ਸਿੰਘ ਖਡੂਰ ਸਾਹਿਬ, ਕੁਲਦੀਪ ਸਿੰਘ, ਚਮਕੌਰ ਸਿੰਘ ਦਰਾਜਕੇ, ਹੀਰਾ ਸਿੰਘ, ਬਿੰਦਰ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਸੁਲਤਾਨਪੁਰ ਲੋਧੀ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਸਥਾਨਕ ਇਕਾਈ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸੁਲਤਾਨਪੁਰ ਲੋਧੀ ਬਸ ਸਟੈਂਟ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੂਬਾ ਕਮੇਟੀ ਮੈਂਬਰ ਕਾਮਰੇਡ ਬਲਦੇਵ ਸਿੰਘ, ਹਰਬੰਸ ਸਿੰਘ ਹੈਬਤਪੁਰ, ਸਤ ਨਰਾਇਣ ਮਹਿਤਾ, ਮਾ. ਚਰਨ ਸਿੰਘ, ਸਵਰਨ ਸਿੰਘ ਠੱਟਾ ਪੁਰਾਣਾ, ਪਰਗਟ ਸਿੰਘ ਜਾਮਾਰਾਏ ਸੂਬਾ ਸਕੱਤਰੇਤ ਮੈਂਬਰ ਸੀ.ਪੀ.ਐਮ.ਪੰਜਾਬ ਤੋਂ ਇਲਾਵਾ ਮੋਹਨ ਸਿੰਘ ਹਾਜੀਪੁਰ, ਸਰਿੰਦਰ ਸਿੰਘ, ਹੁਸੈਨਪੁਰ ਦੂਲੋਵਾਲ, ਇਕਬਾਲ ਮੁਹੰਮਦ, ਸਰਵਨ ਸਿੰਘ ਦੁਲੋਵਾਲ, ਕੁਲਦੀਪ ਸਿੰਘ ਡਡਵਿੱਡੀ, ਬਾਬਾ ਕੁਲਵੰਤ ਸਿੰਘ ਅਮਰੀਕ ਸਿੰਘ ਮਸੀਤਾਂ, ਬਲਵਿੰਦਰ ਸਿੰਘ ਅਮਾਨੀਪੁਰ, ਤਵਾਰਕ ਨੇ ਵੀ ਸੰਬੋਧਨ ਕੀਤਾ।
ਰਿਹਾਇਸ਼ੀ ਪਲਾਟਾਂ ਤੇ ਰੂੜੀਆਂ ਲਈ ਥਾਂ ਵਾਸਤੇ ਜਿੱਤਾਂ ਵੱਲ ਵੱਧ ਰਿਹਾ ਸੰਘਰਸ਼
ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਅਗਵਾਈ ਵਿਚ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਬਲਾਕ ਕਾਦੀਆਂ ਦੇ ਵੱਖ ਵੱਖ ਪਿੰਡਾਂ ਵਿਚ ਪੰਜ ਪੰਜ ਮਰਲੇ ਦੇ ਪਲਾਟਾਂ ਅਤੇ ਰੂੜੀਆਂ ਲਈ ਥਾਂ ਤੇ ਸਮਾਜਿਕ ਲੁੱਟ ਖਸੁੱਟ ਦੇ ਖਿਲਾਫ ਪਿਛਲੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਇਹਨਾਂ ਦੋਹਾਂ ਬਲਾਕਾਂ ਦੇ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਅਤੇ ਮਜ਼ਦੂਰਾਂ ਵਲੋਂ ਬੀ.ਡੀ.ਪੀ.ਓ. ਦਫਤਰਾਂ ਅੱਗੇ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਮਾਰੇ ਗਏ ਹਨ, ਜਿਸ ਦੇ ਦਬਾਅ ਸਦਕਾ ਕਈਆਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾਏ ਗਏ ਹਨ। ਲੇਕਿਨ ਮਜਦੂਰ ਵਿਰੋਧੀ ਖਾਸੇ ਵਾਲੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਤੋਂ ਲਗਾਤਾਰ ਪਾਸਾ ਵੱਟ ਰਹੀ ਹੈ। ਇਸ ਦੇ ਸਿੱਟੇ ਵਜੋਂ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਬਲਾਕ ਕਾਦੀਆਂ ਦੇ ਗਰੀਬ ਲੋਕ ਸੰਘਰਸ਼ ਦੇ ਮੈਦਾਨ ਵਿਚ ਹਨ। ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ ਕਿਉਂਕਿ ਇਹੀ ਸਰਕਾਰ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦੇ ਤੋਂ ਹੁਣ ਮੁੱਕਰ ਗਈ ਹੈ। ਮਜ਼ਦੂਰ ਜਥੇਬੰਦੀਆਂ ਦੇ ਦਬਾਅ ਹੇਠ ਕੁੱਝ ਗੱਲਾਂ ਮੰਨੀਆਂ ਵੀ ਗਈਆਂ ਹਨ ਕਿ ਪਿੰਡ ਦੀ ਪੰਚਾਇਤ ਮਤਾ ਪਾ ਕੇ ਲੋੜਵੰਦ ਲੋਕਾਂ ਨੂੰ ਪਲਾਟ ਦੇ ਸਕਦੀ ਹੈ। ਲੇਕਿਨ ਪਿੰਡਾਂ ਵਿਚ ਆਪਸੀ ਧੜੇਬੰਦੀਆਂ ਕਾਰਨ ਲੋਕਾਂ ਨੂੰ ਪਲਾਟ ਦੇਣ ਲਈ ਪੰਚਾਇਤਾਂ ਅਮਲ ਵਿਚ ਨਹੀਂ ਲਿਆ ਰਹੀਆਂ ਹਨ। ਪਿੰਡ ਮਨੇਸ਼ ਵੀ ਇਸ ਦਾ ਇਕ ਉਦਾਹਰਨ ਹੈ। ਜਿਥੋਂ ਦੀਆਂ ਬਹਾਦਰ ਔਰਤਾਂ ਨੇ ਪਲਾਟਾਂ ਦੀ ਲੜਾਈ ਸ਼ੁਰੂ ਕੀਤੀ ਹੈ। ਪਿਛਲੇ ਸਮੇਂ ਵਿਚ ਡੀ.ਡੀ.ਪੀ.ਓ. ਗੁਰਦਾਸਪੁਰ ਅਤੇ ਬੀ.ਡੀ.ਪੀ.ਓ. ਕਾਦੀਆਂ ਦੇ ਦਫਤਰਾਂ ਅੱਗੇ ਧਰਨੇ ਵੀ ਦਿੱਤੇ ਹਨ। ਉਹਨਾਂ ਦੀ ਮੰਗ ਹੈ ਕਿ ਪਿੰਡ ਪਿੰਡ ਵਿਚ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਅਤੇ ਕੂੜਾ ਸੁੱਟਣ ਲਈ ਰੂੜੀਆਂ ਵਾਸਤੇ ਥਾਂ ਦਿੱਤੀ ਜਾਵੇ। ਇਸ ਮਕਸਦ ਲਈ ਕੁਝ ਪਿੰਡਾਂ ਦੀਆਂ ਪੰਚਾਇਤਾਂ ਕੋਲੋ ਮਤਾ ਵੀ ਪਾ ਲਿਆ ਹੈ ਲੇਕਿਨ ਪੰਚਾਇਤ ਸੈਕਟਰੀ ਅਤੇ ਪ੍ਰਸ਼ਾਸ਼ਨ ਵਲੋਂ ਨਿਸ਼ਾਨਦੇਹੀ ਦੀ ਆਨਾਕਾਨੀ ਕੀਤੀ ਜਾ ਰਹੀ ਹੈ। ਮਾਈ ਭਾਗੋ ਦੀਆਂ ਵਾਰਸਾਂ ਪਿੰਡ ਮਨੇਸ਼ ਦੀਆਂ ਔਰਤਾ ਨੇ ਇਸ ਸੰਘਰਸ਼ ਲਈ ਦਿਨ ਰਾਤ ਕੀਤਾ ਹੋਇਆ ਹੈ। ਇਸ ਮੋਰਚੇ ਦੀ ਅਗਵਾਈ ਕਰ ਰਹੀਆਂ ਔਰਤਾਂ ਨੇ ਲੜਾਈ ਜਿੱਤ ਤੱਕ ਜਾਰੀ ਰੱਖਣ ਦਾ ਅਹਿਦ ਕੀਤਾ ਹੈ।

ਕਲਾਲ ਮਾਜਰਾ ਦੇ ਲੋਕਾਂ ਵੱਲੋਂ ਪੁਲਸ ਦੇ ਪੱਖਪਾਤੀ ਵਤੀਰੇ ਵਿਰੁੱਧ ਰੋਸ ਪ੍ਰਦਰਸ਼ਨਮਹਿਲ ਕਲਾਂ ਦੇ ਪਿੰਡ ਕਲਾਲ ਮਾਜਰਾ ਵਿਖੇ ਕਿਸਾਨ ਬਲੌਰ ਸਿੰਘ ਪੁੱਤਰ ਗੁਰਦੇਵ ਸਿੰਘ ਨਾਲ ਧੱਕੇਸ਼ਾਹੀ ਕਰਕੇ ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਇਕ ਧਿਰ ਨਾਲ ਮਿਲੀਭੁਗਤ ਕਰਕੇ ਕਿਸਾਨ ਦਾ ਸੋਨਾਲੀਕਾ ਟਰੈਕਟਰ, ਹੋਰ ਸਾਮਾਨ ਥਾਣੇ ਲਿਜਾ ਕੇ ਬੰਦ ਕਰਨ ਅਤੇ ਕਿਸਾਨ ਪਰਵਾਰ ਨੂੰ ਮਾਨਸਿਕ ਤੌਰ 'ਤੇ ਜ਼ਲੀਲ ਕੀਤੇ ਜਾਣ ਦੇ ਵਿਰੋਧ ਵਿਚ ਪਿੰਡ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ 'ਤੇ ਰੋਸ ਰੈਲੀ ਕਰਕੇ ਪੁਲਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਹੋਏ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਮਲਕੀਤ ਸਿੰਘ ਵਜੀਦਕੇ, ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਮਹਿਲ ਕਲਾਂ, ਮੀਤ ਪ੍ਰਧਾਨ ਅਮਰਜੀਤ ਸਿੰਘ ਕੁੱਕੂ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ, ਬਘੇਲ ਸਿੰਘ ਸਹਿਜੜਾ, ਰਾਮ ਪ੍ਰਵੇਸ਼ ਸਿੰਘ ਕਲਾਲ ਮਾਜਰਾ ਨੇ ਸੰਬੋਧਨ ਕੀਤਾ। ਜਥੇਬੰਦਕ ਰੋਹ ਨੂੰ ਵੇਖਦਿਆਂ ਥਾਣਾ ਮੁਖੀ ਨੇ ਟਰੈਕਟਰ ਸਣੇ ਹੋਰ ਸਾਮਾਨ ਤੁਰੰਤ ਹੀ ਵਾਪਸ ਕਰ ਦਿੱਤਾ ਅਤੇ ਨਾਲ ਹੀ ਕਿਸਾਨ ਦੀ ਜ਼ਮੀਨ ਵਿਚ ਬੇਲੋੜੀ ਦਖ਼ਲ-ਅੰਦਾਜ਼ੀ ਕਰਨ ਵਾਲੀ ਧਿਰ ਨੂੰ ਸਖ਼ਤ ਤਾੜਨਾ ਵੀ ਕੀਤੀ।
नौजवानों व छात्रों द्वारा फतेहाबाद (हरियाणा) में जनसभा व प्रदर्शनशहीद भगत सिंह नौजवान सभा पंजाब-हरियाणा की फतेहाबाद (हरियाणा) जिला ईकाई द्वारा विगत 28 मई को फतेहाबाद जिला केंद्र पर जोरदार प्रदर्शन किया गया। इस प्रदर्शन का मुख्य उद्देश्य राज्य में एक जुझारू छात्र-युवा आंदोलन का निर्माण करना था। प्रदर्शन से पहले स्थानीय जाट धर्मशाला में एक विशाल जन सभा का आयोजन किया गया जिसे नौजवान सभा के पूर्व राज्याध्यक्ष लाल चंद कटारूचक्क एंव वर्तमान महासचिव मनदीप सिंंह रतिया ने संबोधित किया। हरियाणा जैसे वैचारिक रूप में पिछड़े प्रदेश में हुए इस प्रदर्शन में बड़ी संख्या में लड़कियों विशेषकर छात्राओं का शामिल होना, राज्य के युवा आंदोलन के सशक्त भविष्य का स्पष्ट संदेश था। ज्ञात हो कि शहीद भगत सिंह नौजवान सभा पंजाब-हरियाणा के जिला स्तरीय प्रतिनिधि सम्मेलन, जो पिछले दिनों फतेहाबाद में हुआ था, में ये निर्णय लिया गया था कि जिले के अधिकतर गांवों/कस्बों में सघन जन संपर्क अभियान चलाने के पश्चात सभी युवाओं को स्थाई रोजगार तथा रोजगार न मिलने तक सम्मानजनक बेरोजगारी भत्ता दिए जाने, शिक्षा का निजीकरण, सांप्रदायिकता बंद करके सभी को मुफ्त एवं एक समान शिक्षा दिये जाने, सभी को संपूर्ण स्वास्थ्य सेवाएं निशुल्क दिये जाने, समस्त विभागों विशेषकर शौक्षणिक एवं स्वास्थ्य विभाग में अवश्यकता अनुसार,भर्ती किये जाने, पीने के लिए पेयजल का प्रबंध निशुल्क किए जाने, नशाखोरी, भ्रष्टाचार-भाई-भतीजावाद पर तुरंत प्रभाव से रोक लगाने एवं दोषियों के विरुद कड़ी कार्यवाही किये जाने, हरियाणा के अधिकांश भाग से होकर गुजरती घग्गर नदी को पूर्णत: प्रदूशन मुक्त किये जाने आदि मांगों की प्राप्ति के लिए हरियाणा प्रांत में एक सशक्त जुझारू युवक आंदोलन का निर्माण किया जाए और उसके पहले पड़ाव में फतेहाबाद जिला सचिवालय पर विशाल जनसभा व जुझारू छात्र युवा प्रर्दशन किया जाए। 28 मई का प्रदर्शन उसी निर्णय को साकार करने हेतु किया गया। वर्णनीय है कि इस अभियान में मेहनतकश वर्गों के अन्य भागों की जायज मांगों का भी जोर-शोर से प्रचार एवं समर्थन किया गया। इस प्रदर्शन में छात्र युवाओं की विशाल भागीदारी सुनिश्चित करने हेतु सभा की फतेहाबाद जिला ईकाई के अध्यक्ष अजय सिधानी, सचिव निर्भय सिंह रतिया, राज्य कमेटी सदस्य सुखविंदर सिधानी, अमन रतिया, जीतू रानी, सुरिंद्र टोहाणा, रविन्द्र टोहाणा आदि के नेतृत्व में सौ से अधिक गांवों के अतिरिक्त टोहाणा जाखल-रतिया आदि कस्बों के मौहल्लों में सघन जन संपर्क अभियान चलाया गया।
इन रैलियों में जहां लोगों खासकर युवाओं को केंद्र की मोदी और हरियाणा में नवगठित खट्टर सरकार की जन विरोधी नीतियों से अवगत करवाया गया वहीं साथ ही सभा की केंद्रीय मांग ‘‘बराबर शिक्षा, सेहत व रोजगार सब को मिले यह अधिकार’’ की प्राप्ति के लिये विशाल स्तर पर लामबंद होने एवं जुझारू आंदोलन चलाने का आह्वान भी किया गया। इस अभियान के तहत लोगों तक यह संदेश भी पहुंचाया गया कि केंद्रीय एवं राज्य सरकारें अपने साम्राज्यवादी आकाओं की लूट सुनिश्ति करने के लिए लोगों की एकता को छिन्न-भिन्न करने के उद्देश्य से जो सांप्रदायिकता उनमाद भडक़ाने का काम कर रही हैं। उस से सुचेत रहते हुए वर्गीय एकता का निर्माण किया जाए। इस पूरे कार्यक्रम में प्रांतवासियों का आह्वान किया गया कि आजादी संग्राम के महान शहीद करतार सिंह सराभा की शहीदी शताब्दी (1915-2015) के उपलक्ष्य में होने वाले कार्यक्रमों में बढ़चढ़ कर भाग लें। समस्त कार्यक्रम में देहाती मजदूर सभा हरियाणा ने समग्र सहियोग किया। प्रदर्शनकारियों के लिए सभा की स्त्री कार्यकत्ताओं द्वारा सादे लंगर का प्रबंध भी किया गया।
रिर्पोट : मनदीप सिंह रतिया
रतिया पुलिस थाने के समक्ष धरना विगत दिनों सी.पी.एम. हरियाणा, शहीद भगत सिंह नौजवान सभा, देहाती मजदूर सभा, हरियाणा छात्र यूनियन, रतिया शहर के सामाजिक धार्मिक संगठनों व गणमान्य व्यक्तियों ने पुलिस के रवैये से क्षुब्ध होकर रतिया शहर में रोष मार्च निकाला व थाने के समक्ष धरना प्रदर्शन किया।
मामला यह है कि रतिया शहर तथा समीपवर्ती गांवों में आपराधिक घटनाएं, नशा बिक्री, चोरियां, खास कर पशुओं की चोरियां बहुत बड़े पैमाने पर हो रही है, परंतु स्थानीय पुलिस अधिकारी किन्ही अज्ञात कारणों से लोगों द्वारा ठीक निशानदेही किये जाने व तुरंत सूचना दिये जाने के बावजूद सक्रिय कार्रवाई नहीं कर रहे। प्रदर्शनकारियों की ओर से बोलने वाले वक्ताओं ने दोष लगाया कि पुलिस उचित कार्रवाई करने की बजाये फालतू बातों में समय लगाती है ताकि चोर अपने गंतव्य स्थान तक तय समय में सुरक्षित पहुंच पाएं। उन्होंने कहा कि ऐसा प्रतीत होता है जैसे पुलिस आम नागरिकों की बजाए चोरों की सुरक्षा के लिए ही तैनात है। यहां यह ऐलान भी किया गया कि इस पहली संगठनात्मक चेतावनी के बाद भी अगर पुलिस अधिकारियों का काम करने की सूरतेहाल यही रही तो और कड़ा संघर्ष किया जाएगा।
- रिपोर्ट : तेजिन्द्र सिंह थिंद

No comments:
Post a Comment