ਟੋਲ ਪਲਾਜ਼ੇ ਨੂੰ ਤੁਰੰਤ ਬੰਦ ਕਰਨ ਦੀ ਮੰਗ ਨੂੰ ਲੈ ਕੇ ਖੱਬੀਆਂ ਪਾਰਟੀਆਂ ਵੱਲੋਂ ਰੈਲੀ
ਲੇਬਰ ਸ਼ੈੱਡ ਪਠਾਨਕੋਟ ਵਿਖੇ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ ਅਤੇ ਸੀ.ਪੀ. ਆਈ. (ਐਮ ਐਲ) ਲਿਬਰੇਸ਼ਨ ਵੱਲੋਂ ਦਿੱਤੇ ਸੱਦੇ 'ਤੇ ਟੋਲ ਪਲਾਜ਼ੇ ਦੇ ਵਿਰੋਧ ਵਿੱਚ ਸੇਵਾ ਰਾਮ ਭਗਤ, ਡਾ. ਸੁਰਿੰਦਰ ਗਿੱਲ, ਮਾਸਟਰ ਸੁਭਾਸ਼ ਸ਼ਰਮਾ, ਪ੍ਰਕਾਸ਼ ਚੰਦ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਰੈਲੀ ਉਪਰੰਤ ਬਜ਼ਾਰਾਂ ਵਿੱਚ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ। ਇਸ ਰੈਲੀ ਨੂੰ ਹਰਬੰਸ ਲਾਲ, ਬਿਕਰਮਜੀਤ, ਕੇਵਲ ਕ੍ਰਿਸ਼ਨ ਕਾਲੀਆ, ਰਾਜ ਕੁਮਾਰ, ਲਾਲ ਚੰਦ ਕਟਾਰੂਚੱਕ, ਕਾਮਰੇਡ ਨੱਥਾ ਸਿੰਘ, ਦਲਬੀਰ ਸਿੰਘ, ਸ਼ਿਵ ਕੁਮਾਰ, ਧਿਆਨ ਸਿੰਘ, ਮਹਿੰਦਰ ਪਾਲ, ਸੱਤਪ੍ਰਕਾਸ਼, ਬਲਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਭਾਗੋਕਾਵਾਂ, ਕੁਲਵੰਤ ਭੰਡਾਰੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਜ਼ਿਲ੍ਹੇ ਦੇ ਪਿੰਡ ਲਦਪਾਲਵਾਂ ਵਿੱਚ ਲੱਗੇ ਟੋਲ ਪਲਾਜ਼ੇ ਦਾ ਵਿਰੋਧ ਕਰਦਿਆਂ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਇਸ ਨੂੰ ਲੋਕ ਵਿਰੋਧੀ ਕਦਮ ਦੱਸਿਆ।
ਉਨ੍ਹਾਂ ਕਿਹਾ ਇਸ ਟੋਲ ਪਲਾਜ਼ੇ ਨਾਲ ਲੋਕਾਂ 'ਤੇ ਬੇਲੋੜਾ ਬੋਝ ਪਾਇਆ ਗਿਆ ਹੈ। ਲੋਕ ਪਹਿਲਾਂ ਹੀ ਵਾਹਨਾਂ 'ਤੇ ਰੋਡ ਟੈਕਸ ਦਿੰਦੇ ਹਨ। ਉਨ੍ਹਾ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਿਛਲੀ ਯੂ.ਪੀ.ਏ. ਸਰਕਾਰ ਦੀਆਂ ਨੀਤੀਆਂ ਨੂੰ ਅੱਗੇ ਵਧਾ ਰਹੀ ਹੈ। ਜਿਸ ਨਾਲ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਟੈਕਸਾਂ ਦਾ ਪਾਇਆ ਜਾ ਰਿਹਾ ਭਾਰ ਵੀ ਇਨ੍ਹਾਂ ਨੀਤੀਆਂ ਦਾ ਸਿੱਟਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੁਜ਼ਾਹਰਾ ਕਰਨ ਵਾਲੇ ਟਰਾਂਸਪੋਰਟਾਂ ਤੇ ਕਿਸਾਨ ਮਜ਼ਦੂਰਾਂ 'ਤੇ ਬਣਾਏ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ।
ਪੇਸ਼ਾਵਰ ਕਤਲੇਆਮ ਖਿਲਾਫ ਜੇ.ਪੀ.ਐਮ.ਓ. ਵਲੋਂ ਕੈਂਡਲ ਮਾਰਚ
ਪੇਸ਼ਾਵਰ ਵਿੱਚ ਤਾਲਿਬਾਨ ਦਹਿਸ਼ਤਗਰਦਾਂ ਵੱਲੋਂ ਇੱਕ ਸੈਨਿਕ ਸਕੂਲ ਵਿੱਚ ਮਾਸੂਮ ਬੱਚਿਆਂ ਤੇ ਬੇਦੋਸ਼ੇ ਅਧਿਆਪਕਾਂ ਦੇ ਕਤਲੇਆਮ ਖਿਲਾਫ ਦੋਨਾ ਇਲਾਕੇ ਦੇ ਸਰਗਰਮ ਪੱਤਰਕਾਰਾਂ ਦੀ ਜਥੇਬੰਦੀ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਅਤੇ ਜਨਤਕ ਜਥੇਬਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਦੀ ਪਹਿਲਕਦਮੀ 'ਤੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਕੈਂਡਲ ਮਾਰਚ ਕੀਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਸ਼ਾਮਲ ਹੋ ਕੇ ਮਾਰੇ ਗਏ ਬੱਚਿਆਂ ਤੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਇਹ ਗੱਲ ਦਹਿਸ਼ਤਗਰਦੀ ਦੇ ਪਾਲਣਹਾਰਿਆਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦਹਿਸ਼ਤਗਰਦਾਂ ਦਾ ਕੋਈ ਧਰਮ ਨਹੀਂ ਹੁੰਦਾ। ਇਹ ਕਿਸੇ ਦੇ ਵੀ ਸਕੇ ਨਹੀਂ ਹੁੰਦੇ। ਇਹ ਗੱਲ ਪੰਜਾਬ ਅੰਦਰ ਵੀ ਸਿੱਧ ਹੋ ਚੁੱਕੀ ਹੈ ਤੇ ਹੁਣ ਪਾਕਿਸਤਾਨ 'ਚ ਇਸ ਦੀ ਮਿਸਾਲ ਉਭਰ ਕੇ ਸਾਹਮਣੇ ਆਈ ਹੈ।
ਬੁਲਾਰਿਆਂ ਨੇ ਪੇਸ਼ਾਵਰ ਕਤਲੇਆਮ 'ਚ ਮਾਰੇ ਗਏ ਬੱਚਿਆਂ ਤੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੀੜਤ ਪਰਵਾਰਾਂ ਤੇ ਪਾਕਿਸਤਾਨੀ ਆਵਾਮ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁਨੀਆ ਦੇ ਲੋਕਾਂ ਨੂੰ ਹਰ ਕਿਸਮ ਦੀ ਦਹਿਸ਼ਤਗਰਦੀ, ਕੱਟੜਪ੍ਰਸਤੀ ਤੇ ਫਿਰਕਾਪ੍ਰਸਤੀ ਖਿਲਾਫ ਇੱਕਜੁੱਟ ਹੋ ਕੇ ਨਿੱਤਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖਤਾ ਖਿਲਾਫ ਹੋ ਰਹੀ ਬੇਇਨਸਾਫੀ ਵਿਰੁੱਧ ਚੁੱਪ ਰਹਿਣਾ ਵੀ ਇੱਕ ਅਪਰਾਧ ਹੈ। ਇਸ ਕੈਂਡਲ ਮਾਰਚ ਦੀ ਰੌਸ਼ਨੀ ਉਸ ਸਮੇਂ ਹੋਰ ਤਿੱਖੀ ਹੋ ਗਈ, ਜਦ ਕਸਬੇ ਵਿੱਚ ਮੋਮਬੱਤੀਆਂ ਜਗਾ ਕੇ ਮਾਰਚ ਕਰ ਰਹੇ ਸੈਂਕੜੇ ਲੋਕਾਂ ਦੇ ਕਾਫਲੇ ਦਾ ਪਿੰਡ ਦੀਆਂ ਔਰਤਾਂ ਤੇ ਨਿੱਕੇ-ਨਿੱਕੇ ਬੱਚਿਆਂ ਨੇ ਹੱਥਾਂ ਵਿੱਚ ਮੋਮਬੱਤੀਆਂ ਜਗਾ ਕੇ ਸਵਾਗਤ ਕੀਤਾ। ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਵਾਲੇ ਇਸ ਕੈਂਡਲ ਮਾਰਚ ਦੀ ਅਗਵਾਈ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਜੀਤ ਟੁੱਟ ਤੇ ਮੁੱਖ ਸਲਾਹਕਾਰ ਅਮਰਜੀਤ ਸਿੰਘ ਨਿੱਝਰ ਨੇ ਕੀਤੀ। ਇਸ ਮਾਰਚ ਵਿੱਚ ਥਾਂ-ਥਾਂ ਕੀਤੇ ਜਲਸਿਆਂ ਨੂੰ ਪ੍ਰੈੱਸ ਕਲੱਬ ਦੇ ਸਰਪ੍ਰਸਤ ਇੰਦਰਜੀਤ ਚੁਗਾਵਾਂ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਨਾਮ ਸਿੰਘ ਸੰਘੇੜਾ ਤੇ ਮਨੋਹਰ ਸਿੰਘ ਗਿੱਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਗੁਰਚਰਨ ਸਿੰਘ ਮੱਲ੍ਹੀ, ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਬਲਵੀਰ ਸਿੰਘ ਚੀਮਾ ਤੇ ਅਮਰਜੀਤ ਸਿੰਘ ਈਦਾ, ਜਥੇਦਾਰ ਸਰਬਨ ਸਿੰਘ ਹੇਅਰ, ਜਥੇਦਾਰ ਦਰਸ਼ਨ ਸਿੰਘ ਮੱਲ੍ਹੀ, ਜਥੇਦਾਰ ਹਰਭਜਨ ਸਿੰਘ ਹੁੰਦਲ, ਬਲਕਾਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਰਣਜੀਤ ਮੱਲ੍ਹੀ ਸਰਪੰਚ ਮੱਲ੍ਹੀਆਂ ਕਲਾਂ, ਹਰਪ੍ਰੀਤ ਸਿੰਘ ਡਿੰਪਲ ਸਰਪੰਚ ਰਹੀਮਪੁਰ, ਬਲਵਿੰਦਰ ਸਿੰਘ ਬਿੰਦੀ ਕਾਂਗਰਸੀ ਆਗੂ, ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਰਹੀਮਪੁਰ ਵਾਲੇ, ਪੰਜਾਬੀ ਪੀਪਲਜ਼ (ਆਪ) ਦੇ ਸਰਪ੍ਰਸਤ ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, 'ਅਲਖ' ਦੇ ਸੰਪਾਦਕ ਡਾ. ਰਾਮ ਮੂਰਤੀ, ਗਿਆਨ ਚੰਦ ਭੱਟੀ ਕੁਹਾਲਾ, ਗਿਆਨ ਸੈਦਪੁਰੀ, ਨਗਿੰਦਰ ਸਿੰਘ ਬਾਂਸਲ ਸ਼ਾਹਕੋਟ, ਸੁਰਿੰਦਰ ਸਿੰਘ ਖੀਵਾ ਪ੍ਰਧਾਨ ਡੀ ਵਾਈ ਐੱਫ ਆਈ ਆਦਿ ਆਗੂਆਂ ਮਾਰਚ ਵਿੱਚ ਸ਼ਾਮਲ ਹੋ ਕੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸੇ ਤਰ੍ਹਾਂ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ ਫਗਵਾੜਾ ਸ਼ਹਿਰ ਅੰਦਰ ਮਾਰਚ ਕੀਤਾ ਗਿਆ। ਇਸ ਘਿਨੌਣੇ ਕਤਲੇਆਮ ਵਿਚ ਮਾਰੇ ਗਏ 136 ਬੱਚਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪੀ.ਐਸ.ਐਫ. ਦੇ ਵਰਕਰ ਹੱਥਾਂ ਵਿਚ ਫਲੈਕਸ ਅਤੇ ਮਾਟੋ ਫੜ ਕੇ ਫਿਰਕੂ ਤਾਕਤਾਂ ਅਤੇ ਅੱਤਵਾਦ ਖਿਲਾਫ ਨਾਅਰੇ ਲਗਾ ਰਹੇ ਸਨ। ਇਸ ਮੌਕੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਸੂਬਾ ਸਕੱਤਰ ਅਜੈ ਫਿਲੌਰ ਤੋਂ ਇਲਾਵਾ ਸੋਨੂੰ ਢੇਸੀ, ਜਸਨ ਵਾਸੀ, ਪੁਨੀਤ ਢੇਸੀ, ਮਨਜਿੰਦਰ ਸਿੰਘ, ਸੰਨੀ ਫਿਲੌਰ, ਸੁਖ ਮਹਿਤਪੁਰ, ਬੋਬੀ ਸੰਧੂ, ਗੁਰਸ਼ਰਨ ਸਿੰਘ, ਬਰਿੰਦਰ ਸੰਘਾ, ਹਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਜਮਹੂਰੀ ਕਿਸਾਨ ਸਭਾ ਵਲੋਂ ਕਨਵੈਨਸ਼ਨ
ਸ਼ਾਹਪੁਰ ਜਾਜਨ : ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਦੇਸ਼ ਵਿਚ ਕਿਸਾਨੀ ਸੰਕਟ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵਲੋਂ ਖੇਤੀ ਉਪਜ ਲਈ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ, ਜਦਕਿ ਮੰਡੀਆਂ ਵਿਚ ਕਿਸਾਨਾਂ ਨੂੰ ਉਸ ਦੀ ਫਸਲ ਦਾ, .ਯੋਗ ਭਾਅ ਨਹੀਂ ਮਿਲਦਾ ਅਤੇ ਕਈ ਕਈ ਦਿਨ ਮੰਡੀਆਂ ਵਿਚ ਰੁਲਣਾ ਪੈਂਦਾ ਹੈ। ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਦਾ ਭਾਰ ਵਧਣ ਕਰਕੇ ਕਿਸਾਨ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਜਿਸ ਕਾਰਨ ਕਿਸਾਨ ਖੇਤੀ ਛੱਡਣ ਅਤੇ ਖੁਦਕੁਸ਼ੀਆਂ ਕਰਨ ਵਾਲੇ ਪਾਸੇ ਨੂੰ ਵੱਧ ਰਿਹਾ ਹੈ। ਇਹ ਵਿਚਾਰ ਮਾਸਟਰ ਰਘਬੀਰ ਸਿੰਘ ਸੂਬਾ ਜਇੰਟ ਸਕੱਤਰ ਕਿਸਾਨ ਸਭਾ ਵਲੋਂ ਸ਼ਾਹਪੁਰ ਜਾਜਨ ਵਿਚ ਜਮਹੂਰੀ ਕਿਸਾਨ ਸਭਾ ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਵਲੋਂ ਸਾਂਝੇ ਤੌਰ 'ਤੇ ਕਾਮਰੇਡ ਬਾਵਾ ਸਿੰਘ, ਕਾਮਰੇਡ ਗੁਰਬਚਨ ਸਿੰਘ, ਕਾਮਰੇਡ ਜਸਬੀਰ ਸਿੰਘ ਚੰਬਾ, ਕਾਮਰੇਡ ਲਖਬੀਰ ਸਿੰਘ, ਕਾਮਰੇਡ ਗੋਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕਨਵੈਨਸ਼ਨ ਵਿਚ ਸੰਬੋਧਨ ਕਰਦਿਆਂ ਪੇਸ਼ ਕੀਤੇ ਗਏ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁੱਚਾ ਸਿੰਘ ਠੱਠਾ, ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਰਾਵਲ ਨੇ ਵੀ ਆਪਣੇ ਵਿਚਾਰ ਰੱਖੇ ਤੇ ਮੰਗ ਕੀਤੀ ਗਈ ਕਿ ਸਬਸਿਡੀਆਂ ਵਿਚ ਕਟੌਤੀਆਂ ਨਾ ਲਾਈਆਂ ਜਾਣ, ਫਸਲਾਂ ਦਾ ਬੀਮਾ ਕੀਤਾ ਜਾਵੇ ਤੇ ਕਿਸਾਨੀ ਸਿਰ ਚੜ੍ਹੇ ਕਰਜ਼ੇ ਮੁਆਫ ਕੀਤੇ ਜਾਣ, ਸਰਹੱਦੀ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਹੱਲ ਕੀਤੇ ਜਾਣ।
ਅੰਮ੍ਰਿਤਸਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਹਰਿਆਣਾ ਨੇ ਜਲ੍ਹਿਆਂਵਾਲਾ ਬਾਗ ਦੀ ਧਰਤੀ 'ਤੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ 26 ਦਸੰਬਰ ਨੂੰ ਬੇਰੁਜ਼ਗਾਰੀ ਅਤੇ ਵਧ ਰਹੇ ਨਸ਼ਿਆਂ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ । ਨੌਜਵਾਨਾਂ ਨੇ ਬਜ਼ਾਰਾਂ ਵਿੱਚ ਮਾਰਚ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਸਭਾ ਦੇ ਆਗੂ ਨਿਸ਼ਾਨ ਸਿੰਘ ਧਿਆਨਪੁਰ, ਕਾਬਲ ਸਿੰਘ ਪਹਿਲਵਾਨਕੇ, ਕੁਲਵੰਤ ਸਿੰਘ ਮੱਲੂਨੰਗਲ, ਸੁਲੱਖਣ ਸਿੰਘ ਤੁੜ ਨੇ ਕੀਤੀ। ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਬਲਦੇਵ ਸਿੰਘ ਪੰਡੋਰੀ, ਸੂਬਾਈ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬੁਟਾਰੀ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਅਸੀਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ 'ਤੇ ਦੇਸ਼ ਅੰਦਰ ਬੇਰੁਜ਼ਗਾਰੀ, ਸਿੱਖਿਆ ਦੇ ਨਿੱਜੀਕਰਨ ਅਤੇ ਪੰਜਾਬ ਦੀ ਧਰਤੀ 'ਤੇ ਵਧ ਰਹੇ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਤਿੱਖਾ ਸੰਘਰਸ਼ ਕਰਨ ਦਾ ਅਹਿਦ ਲੈਂਦੇ ਹਾਂ। ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਕੰਮ ਦੇ ਅਧਿਕਾਰ ਨੂੰ ਮੁੱਢਲਾ ਸੰਵਿਧਾਨਕ ਅਧਿਕਾਰ ਐਲਾਨੇ ਅਤੇ ਹਰ ਨੌਜਵਾਨ ਮਰਦ ਔਰਤ ਨੂੰ ਉਸ ਦੀ ਯੋਗਤਾ ਅਨੁਸਾਰ ਸਥਾਈ ਅਤੇ ਗੁਜ਼ਾਰੇਯੋਗ ਰੁਜ਼ਗਾਰ ਦੇਣ ਦੇ ਪ੍ਰਬੰਧ ਕੀਤੇ ਜਾਣ। ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਯੋਗਤਾ ਅਨੁਸਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਨਸ਼ਿਆਂ 'ਤੇ ਸਖਤ ਪਾਬੰਦੀ ਲਗਾਈ ਜਾਵੇ ਅਤੇ ਨਸ਼ਿਆਂ ਦੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਬਲਦੇਵ ਸਿੰਘ ਪੰਡੋਰੀ ਨੇ ਐਲਾਨ ਕਰਦਿਆਂ ਕਿਹਾ ਕਿ ਸਭਾ ਵੱਲੋਂ ਬਰਾਬਰ ਵਿੱਦਿਆ, ਸਿਹਤ ਤੇ ਸਥਾਈ ਰੁਜ਼ਗਾਰ ਦੀ ਪ੍ਰਾਪਤੀ ਲਈ 19 ਜਨਵਰੀ ਨੂੰ ਤਰਨ ਤਾਰਨ ਅਤੇ 28 ਜਨਵਰੀ ਨੂੰ ਅੰਮ੍ਰਿਤਸਰ ਦੇ ਰੁਜ਼ਗਾਰ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ।
ਨਕੋਦਰ : ਸ਼ਹੀਦ ਊਧਮ ਸਿੰਘ ਦਾ 115ਵਾਂ ਜਨਮ ਦਿਵਸ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਨਕੋਦਰ ਦੀ ਜਨਰਲ ਬਾਡੀ ਮੀਟਿੰਗ ਕਰਕੇ ਮਨਾਇਆ ਗਿਆ। ਇਸ ਵਿੱਚ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਸਰਗਰਮ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਸੋਢੀ ਹੰਸ ਨੇ ਕੀਤੀ। ਮੀਟਿੰਗ ਨੂੰ ਸਭਾ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਅਜੈ ਫਿਲੌਰ, ਸੰਜੀਵ ਅਰੋੜਾ, ਗੁਰਚਰਨ ਮੱਲੀ ਨੇ ਸੰਬੋਧਨ ਕੀਤਾ।

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ 'ਤੇ ਬੇਰੁਜ਼ਗਾਰੀ ਤੇ ਨਸ਼ਿਆਂ ਖਿਲਾਫ ਸੰਘਰਸ਼ ਦਾ ਅਹਿਦ

No comments:
Post a Comment