Sunday, 7 December 2014

ਭੱਠਾ ਮਜ਼ਦੂਰਾਂ ਵੱਲੋਂ ਮਾਈਨਿੰਗ ਅਫ਼ਸਰ ਦੇ ਦਫ਼ਤਰ ਦਾ ਘਿਰਾਓ

ਪੰਜਾਬ ਦੇ ਕੁਝ ਭੱਠਾ ਮਾਲਕਾਂ ਦੇ ਕਹਿਣ ਉਤੇ ਬਿਨਾਂ ਕਾਰਨ ਜਬਰੀ ਬੰਦ ਕਰਾਏ ਭੱਠਿਆਂ ਕਾਰਨ ਪੰਜਾਬ ਦੇ ਲੱਖਾਂ ਮਜ਼ਦੂਰ ਕੰਮ ਤੋਂ ਵਿਹਲੇ ਹੋ ਗਏ ਹਨ। ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਭੱਠਾ ਮਜ਼ਦੂਰਾਂ ਨੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਅਗਵਾਈ 'ਚ 7 ਨਵੰਬਰ ਨੂੰ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਰੈਲੀ ਕੀਤੀ ਅਤੇ ਫੇਰ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਦੇ ਦਫ਼ਤਰ ਦਾ ਪ੍ਰਦਰਸ਼ਨ ਕਰਦੇ ਹੋਏ ਘਿਰਾਓ ਕੀਤਾ। ਭੱਠਾ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਸੀਟੀਯੂ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਬੰਦ ਕੀਤੇ ਭੱਠੇ ਫ਼ੌਰੀ ਚਾਲੂ ਕਰਵਾਉਣੇ ਚਾਹੀਦੇ ਹਨ। ਉਨ੍ਹਾ ਕਿਹਾ ਜੇ ਭੱਠਾ ਮਜ਼ਦੂਰਾਂ ਦੀ ਮੰਗ ਨਾ ਮੰਨੀ ਗਈ ਤਾਂ ਹੋਰ ਵੱਖ-ਵੱਖ ਯੂਨੀਅਨਾਂ ਉਨ੍ਹਾਂ ਦੇ ਸਮਰਥਨ 'ਤੇ ਨਿਤਰਨਗੀਆਂ। ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਆਤਮਾ ਰਾਮ ਅਤੇ ਜਨਰਲ ਸਕੱਤਰ ਸ਼ਿਵ ਕੁਮਾਰ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੁਝ ਭੱਠਾ ਮਾਲਕਾਂ ਦੀ ਮੰਤਰੀਆਂ ਨਾਲ ਮਿਲੀਭੁਗਤ ਹੈ। ਉਹ ਡੰਪ ਕੀਤੀਆਂ ਇੱਟਾਂ ਨੂੰ ਮਹਿੰਗੇ ਭਾਅ ਵੇਚਣਾ ਚਾਹੁੰਦੇ ਹਨ ਤੇ ਭੱਠੇ ਇੱਕ ਚਾਲ ਤਹਿਤ ਬੰਦ ਕੀਤੇ ਗਏ ਹਨ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੁਝ ਭੱਠੇ ਵਾਲਿਆਂ ਦੀ ਕਠਪੁਤਲੀ ਨਹੀਂ ਬਣਨਾ ਚਾਹੀਦਾ ਹੈ। ਕੰਮ ਬੰਦ ਹੋਣ ਕਾਰਨ ਮਜ਼ਦੂਰ ਦਾਣੇ-ਦਾਣੇ ਲਈ ਮੁਹਤਾਜ਼ ਹੋਏ ਪਏ ਹਨ। ਇਸ ਰੈਲੀ ਨੂੰ ਕਾਮਰੇਡ ਜਸਵੰਤ ਸਿੰਘ, ਕਰਮ ਸਿੰਘ, ਮਨਹਰਨ, ਤਰਸੇਮ ਸਿੰਘ, ਬਲਵੰਤ ਸਿੰਘ, ਅਨਿਲ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਰਾਮ ਬਿਲਾਸ, ਦਲਬੀਰ ਸਿੰਘ, ਜਸਵੰਤ ਸਿੰਘ ਸੰਧੂ, ਲਾਲ ਚੰਦ ਕਟਾਰੂ ਚੱਕ ਤੇ ਅਜੀਤ ਰਾਮ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

No comments:

Post a Comment