Sunday 7 December 2014

ਸਹਾਇਤਾ (ਸੰਗਰਾਮੀ ਲਹਿਰ-ਦਸੰਬਰ 2014)

ਸਾਥੀ ਸ਼ਿੰਗਾਰਾ ਸਿੰਘ ਨੇ ਸੜਕੀ ਦੁਰਘਟਨਾ ਵਿਚ ਵਿਛੜੇ ਆਪਣੇ 23 ਸਾਲਾ ਨੌਜਵਾਨ ਬੇਟੇ ਪ੍ਰਿੰਸ ਦੀਆਂ ਅੰਤਮ ਰਸਮਾਂ ਮੌਕੇ ਉਸਦੀ ਸਦੀਵੀ ਯਾਦ ਵਿਚ 1000 ਰੁਪਏ ਤਹਿਸੀਲ ਕਮੇਟੀ ਸੀ.ਪੀ.ਐਮ.ਪੰਜਾਬ ਤਹਿਸੀਲ ਨੰਗਲ ਅਤੇ 100 ਰਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਦਿੱਤੀ। 

ਕਾਮਰੇਡ ਤਰਲੋਚਨ ਸਿੰਘ ਲੁਧਿਆਣਾ ਨੇ ਆਪਣੇ ਘਰ ਪੋਤੇ ਦੇ ਜਨਮ ਦੀ ਖੁਸ਼ੀ ਵਿਚ 1000 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਹਰਮਿੰਦਰ ਸਿੰਘ ਮਾਖਾ ਸਪੁੱਤਰ ਸਵਰਗਵਾਸੀ ਕਾਮਰੇਡ ਅਜੀਤ ਸਿੰਘ ਮਾਖਾ ਜ਼ਿਲ੍ਹਾ ਮਾਨਸਾ ਨੇ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 10,000 ਰੁਪਏ, ਜ਼ਿਲ੍ਹਾ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਮਰਹੂਮ ਸ਼੍ਰੀ ਭਜਨ ਸਿੰਘ ਲੋਹਟਬੱਧੀ ਜ਼ਿਲ੍ਹਾ ਲੁਧਿਆਣਾ ਦੀ ਯਾਦ ਵਿਚ ਉਹਨਾਂ ਦੇ ਲੜਕੇ ਜੋਰਾ ਸਿੰਘ ਅਤੇ ਬਾਕੀ ਦੇ ਪ੍ਰਵਾਰਿਕ ਮੈਂਬਰਾਂ ਵਲੋਂ 500 ਰੁਪਏ ਸੀ.ਪੀ.ਐਮ. ਪੰਜਾਬ ਸੂਬਾ ਕਮੇਟੀ ਨੂੰ, 500 ਰੁਪਏ 'ਸੰਗਰਾਮੀ ਲਹਿਰ' ਨੂੰ ਅਤੇ 600 ਰੁਪਏ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਰਾਏਕੋਟ ਨੂੰ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਮਹਿੰਦਰ ਸਿੰਘ ਜੋਸ਼ (ਹੁਸ਼ਿਆਰਪੁਰ) ਨੇ ਖੁਸ਼ੀ ਨਾਲ  ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਕਮੇਟੀ ਨੂੰ 1000 ਰੁਪਏ, ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 300 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਅਮਰੀਕ ਸਿੰਘ ਕੱਕੋਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਛੋਟੇ ਭਰਾ ਸ਼੍ਰੀ ਜਗਦੀਸ਼ ਸਿੰਘ ਦੇ ਸਿਹਤਯਾਬ ਹੋਣ 'ਤੇ ਪਰਿਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਇਤਾ ਵਜੋਂ ਦਿੱਤੇ। 

ਸਾਥੀ ਕੌਰ ਸਿੰਘ ਗਿੱਲ ਬਾਬੇਕਾ ਪਿੰਡ ਦੁੱਗਾਂ ਜ਼ਿਲ੍ਹਾ ਸੰਗਰੂਰ ਨੇ ਆਪਣੇ ਪੋਤਰੇ ਲਖਵਿੰਦਰ ਸਿੰਘ ਪੁੱਤਰ ਸ਼੍ਰੀ ਮਲਕੀਤ ਸਿੰਘ ਦੀ ਸ਼ਾਦੀ ਬੀਬੀ ਅੰਮ੍ਰਿਤਪਾਲ ਕੌਰ (ਸਪੁੱਤਰੀ ਸ਼੍ਰੀਮਤੀ ਅਤੇ ਸ਼੍ਰੀ ਸੰਤੋਖ  ਸਿੰਘ ਚਾਹਲ ਨਿਵਾਸੀ ਉਚੀ ਦੋਦ) ਨਾਲ ਹੋਣ ਦੀ ਖੁਸ਼ੀ ਵਿਚ ਤਹਿਸੀਲ ਕਮੇਟੀ ਸੰਗਰੂਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਲਖਵਿੰਦਰ ਸਿੰਘ ਅਤੇ ਕਾਮਰੇਡ ਤੇਜਪਾਲ ਸਿੰਘ ਨੇ ਆਪਣੀ ਲੜਕੀ ਨਵਕਿਰਨ ਕੌਰ ਦੀ ਸ਼ਾਦੀ ਕਾਕਾ ਕੁਲਦੀਪ ਸਿੰਘ ਸਪੁੱਤਰ ਸ੍ਰੀ ਚੰਚਲ ਸਿੰਘ ਵਾਸੀ ਅਲਾਦੀਨਪੁਰ ਜ਼ਿਲ੍ਹਾ ਤਰਨਤਾਰਨ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਨਾਜ਼ਰ ਸਿੰਘ ਕਨੇਡੀਅਨ ਸਾਬਕਾ ਬਲਾਕ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਨੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਪ੍ਰੋਫੈਸਰ ਸੁਰਿੰਦਰ ਕੌਰ ਲੁਧਿਆਣਾ ਨੇ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਜੋਗਾ ਸਿੰਘ ਪੁੱਤਰ ਸ਼੍ਰੀ ਪਿਆਰਾ ਰਾਮ ਪਿੰਡ ਖੁਈਆਂ ਸਰਵਰ ਤਹਿਸੀਲ ਅਬੋਹਰ (ਫਾਜ਼ਿਲਕਾ) ਨੇ ਆਪਣੀ ਬੇਟੀ ਦੀ ਮੰਗਣੀ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

No comments:

Post a Comment