Wednesday, 20 August 2025

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਐੱਸਡੀਐੱਮ ਫਿਲੌਰ ਨੂੰ ਸੌਪਿਆ ਮੰਗ ਪੱਤਰ

 


ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ  ਚੋਣ ਵਾਅਦੇ ਯਾਦ ਕਰਵਾਉਂਦਾ ਯਾਦ ਪੱਤਰ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਰਾਹੀਂ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਨੌਜਵਾਨਾਂ ਦੀ ਅਗਵਾਈ ਮੱਖਣ ਸੰਗਰਮੀ, ਗਗਨਦੀਪ ਗੱਗਾ, ਅਮਰੀਕ ਰੁੜਕਾ, ਬਲਦੇਵ ਸਾਹਨੀ ਨੇ ਕੀਤੀ। ਇਸ ਤੋਂ ਪਹਿਲਾ ਨੌਜਵਾਨਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਵੀ ਕੀਤਾ ਗਿਆ। ਸਭਾ ਦੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 28 ਸਤੰਬਰ ਤੋਂ ਖਟਕੜ ਕਲਾਂ ਤੋਂ ਨੌਜਵਾਨ ਸਭਾ ਮੋਰਚਾ ਲਗਾਉਣ ਜਾ ਰਹੀ ਹੈ। ਜਿਸ ਲਈ ਪਹਿਲਾ ਹੀ ਤਹਿਸੀਲ ਕੇਂਦਰਾਂ ਤੋਂ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੌਜਵਾਨ ਵਿਰੋਧੀ ਨੀਤੀਆਂ ਕਾਰਨ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ ਅਤੇ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਸਿਹਤ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਕਾਰਨ ਨੌਜਵਾਨਾਂ ਨੂੰ ਬੁਨਿਆਦੀ ਮੁੱਦਿਆਂ ਤੋਂ ਵਾਂਝੇ ਰੱਖ ਕੇ ਨਸ਼ਿਆ ਅਤੇ ਗੁੰਡਾਗਰਦੀ ਵਿੱਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚੋਣਾਂ ਸਮੇਂ ਨੌਜਵਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਬੇਰੁਜਗਾਰੀ ਭੱਤਾ ਦੇਣ ਤੋਂ ਮੁਕਰਨ ਦੀ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ।

ਇਸ ਮੌਕੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦੁਆਰਾ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਰੌਲਾ ਪਾਇਆ ਜਾ ਰਿਹਾ ਹੈ ਉਹ ਕੇਵਲ ਇਕ ਡਰਾਮਾ ਹੈ, ਕਿਉਂਕਿ ਸਿਆਸੀ, ਪੁਲੀਸ, ਨਸ਼ਾ ਸਮਗਲਾਰ ਗੱਠਜੋੜ ਜਿਉ ਦਾ ਤਿਓ ਬਰਕਰਾਰ ਹੈ। ਸਿਰਫ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਹੀ ਜੇਲ੍ਹਾਂ ਵਿੱਚ ਸੁੱਟਿਆਂ ਜਾ ਰਿਹਾ ਹੈ।

ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 'ਚ ਸ਼ਾਮਲ ਕੀਤਾ ਜਾਵੇ, ਵਿਦਿਆ ਦਾ ਵਪਾਰੀਕਰਨ/ਨਿੱਜੀਕਰਨ ਬੰਦ ਕੀਤਾ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਪੋਸਟ ਗਰੈਜੁਏਸ਼ਨ ਤੱਕ ਦੀ ਮਿਆਰੀ ਸਿੱਖਿਆ ਮੁਫ਼ਤ ਇਕਸਾਰ ਦਿੱਤੀ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਵਿਦਿਆਰਥੀ ਬੱਸ-ਪਾਸ ਸਹੂਲਤ ਹਰ ਸਰਕਾਰੀ ਅਤੇ ਨਿੱਜੀ ਬਸ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇ, ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਦੂਰ ਕਰਕੇ ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ, ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਤਨਖਾਹ ਦਾ ਘੱਟੋ ਘੱਟ ਅੱਧਾ ਦਿੱਤਾ ਜਾਵੇ, ਨਸ਼ਿਆਂ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਨਸ਼ਾ ਸਮਗਲਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾਣ, ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਨੌਜਵਾਨ ਆਗੂਆਂ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ, ਵਿੱਦਿਆ, ਵਿਗਿਆਨਕ ਵਿਚਾਰਾਂ, ਪ੍ਰਗਤੀਵਾਦੀ ਸਰੋਕਾਰਾਂ ਨਾਲ ਲੈਂਸ ਕਰਨ ਦੀ ਸੰਘ ਪਰਵਾਰ ਦੀ ਅਗਵਾਈ ਵਿਚ ਫਿਰਕੂ ਸੰਗਠਨਾਂ ਵਲੋਂ ਕੀਤੇ ਜਾ ਰਹੇ ਫਿਰਕੂ ਹਮਲੇ ਜੋ ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਲਈ ਅਤੀ ਘਾਤਕ ਹੈ।

ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ, ਜੱਸਾ ਰੁੜਕਾ, ਸਨੀ ਜੱਸਲ, ਸੰਦੀਪ ਫਿਲੌਰ, ਓਂਕਾਰ ਬਿਰਦੀ, ਗੁਰਿੰਦਰਜੀਤ ਗੈਰੀ, ਲਖਵੀਰ ਖੋਖੇਵਾਲ, ਰਿੱਕੀ ਮਿਓਵਾਲ, ਰਸ਼ਪਾਲ ਬਿਰਦੀ, ਲਵਰਾਜ ਬੇਗਮਪੁਰਾ, ਜੋਗਾ ਸੰਗੋਵਾਲ, ਜਸਬੀਰ ਢੇਸੀ, ਪਾਰਸ ਫ਼ਿਲੌਰ, ਓਮੇਸ਼ ਸਿਮਕ ਆਦਿ ਹਾਜ਼ਰ ਸਨ।

ਜੋਧਾਂ ਪਰਿਵਾਰ ਤੇ ਹੋਰਨਾਂ ਵਲੋਂ ਕੈਨੇਡਾ ‘ਚ ਕਾਮਰੇਡ ਪਾਸਲਾ ਦਾ ਕੀਤਾ ਸਨਮਾਨ

 


ਬਰੈਂਪਟਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ, ਉੱਘੇ ਕਮਿਊਨਿਸਟ ਆਗੂ, ਬੇਦਾਗ਼ ਸ਼ਖ਼ਸੀਅਤ, ਜਿਹੜੇ ਕਿ 50 ਸਾਲ ਤੋਂ ਵੱਧ ਸਮੇਂ ਤੋਂ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਨੂੰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕੀ ਘੋਲਾਂ ਤੇ ਕਿਰਤੀ ਲੋਕਾਂ ਦੇ ਲੇਖੇ ਲਾ ਰਹੇ ਹਨ, ਲੋਕਾਂ ਦੇ ਘੋਲਾਂ ਵਿੱਚ ਪਰਖੇ ਹੋਏ, ਇਮਾਨਦਾਰ ਤੇ ਸੂਝਵਾਨ ਮੰਗਤ ਰਾਮ ਪਾਸਲਾ ਦਾ ਸਨਮਾਨ ਕੀਤਾ ਗਿਆ। 

ਲੋਕਾਂ ਲਈ ਲੜੇ ਜਾ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰਨ ਬਦਲੇ ਕੈਨੇਡਾ ਦੇ ਸ਼ਹਿਰ ਬਰੈਂਪਟਨ, ਜਿਹੜਾ ਕਿ ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ ਵਿਖੇ ਇਹ ਸਨਮਾਨ ਕੀਤਾ ਗਿਆ। ਇਸ ਸ਼ਹਿਰ ਵਿੱਚ ਆਪਣੀ ਕੈਨੇਡਾ ਫੇਰੀ ਦੌਰਾਨ ਆਉਣ ‘ਤੇ ਜੋਧਾਂ ਪਰਿਵਾਰ ਤੇ ਹੋਰਨਾਂ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਸਾਥੀ ਪਾਸਲਾ ਦੇ ਨਾਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਬੁਲਾਰੇ ਅਦਾਰਾ ‘ਸੰਗਰਾਮੀ ਲਹਿਰ’ ਦੇ ਇੰਚਾਰਜ ਸਾਥੀ ਜੀਐੱਸ ਬੀਕਾ ਤੇ ਹੋਰ ਸਾਥੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਇਸ ਮੌਕੇ ਡਾ. ਪ੍ਰਦੀਪ ਜੋਧਾਂ ਦੇ ਵੱਡੇ ਸਪੁੱਤਰ ਸੰਗਰਾਮ ਬੀਰ ਕਪੂਰ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਮੀਟਿੰਗ ਦੌਰਾਨ ਡਾਕਟਰ ਪ੍ਰਦੀਪ ਜੋਧਾਂ ਤੋਂ ਇਲਾਵਾ ਸ਼ੈਂਕੀ ਜੋਧਾਂ, ਕਰਨ ਜੋਧਾਂ, ਅਮਰੀਕ ਸਿੰਘ ਲੁਧਿਆਣਾ, ਅਮਨਦੀਪ ਸਿੰਘ ਮੋਹਾਲੀ, ਜਸਪ੍ਰੀਤ ਸਿੰਘ, ਉਕਾਂਰ ਸਿੰਘ ਚੰਡੀਗੜ੍ਹ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।

28 ਸਤੰਬਰ ਨੂੰ ਖਟਕੜ ਕਲਾਂ ਤੋਂ ਨੌਜਵਾਨਾਂ ਦੇ ਰੁਜ਼ਗਾਰ ਦੀ ਪ੍ਰਾਪਤੀ ਲਈ ਲਾਇਆ ਜਾਵੇਗਾ ਮੋਰਚਾ


ਖਡੂਰ ਸਾਹਿਬ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਖਡੂਰ ਸਾਹਿਬ ਦਾ ਅਜਲਾਸ ਸੰਪਨ ਹੋ ਗਿਆ। ਇਸ ਸਬੰਧੀ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਇਸ ਮੌਕੇ 22 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਬੋਬੀ ਗੋਇੰਦਵਾਲ ਸਾਹਿਬ, ਸਕੱਤਰ ਸੁਖਵੰਤ ਸਿੰਘ ਛਾਪੜੀ ਸਾਹਿਬ ਚੁਣੇ ਗਏ। ਪ੍ਰੈਸ ਸਕੱਤਰ ਖੁਸ਼ਦੀਪ ਸਿੰਘ ਤੁੜ, ਮੀਤ ਪ੍ਰਧਾਨ ਬਲਵਿੰਦਰ ਸਿੰਘ ਗੋਇੰਦਵਾਲ, ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਮਗਲਾਣੀ, ਸਾਜਨ ਦੀਪ ਸਿੰਘ, ਇੰਦਰਜੀਤ ਸਿੰਘ ਕੋਟ ਮੁਹੰਮਦ ਖਾਂ, ਅਮਰਜੀਤ ਸਿੰਘ ਧੂੰਦਾ, ਮਨਜੀਤ ਸਿੰਘ ਚੱਕ ਮਹਿਰ, ਜਰਨੈਲ ਸਿੰਘ ਹੰਸਾਂ ਵਾਲਾ, ਸਾਹਿਬ ਸਿੰਘ, ਬਗੀਚਾ ਸਿੰਘ ਚੰਡੀਗੜ੍ਹ, ਬਿੰਦਬੀਰ ਸਿੰਘ ਖਵਾਸਪੁਰਾ, ਪੱਪੂ, ਮਲਕੀਤ ਸਿੰਘ ਛਾਪੜੀ ਸਾਹਿਬ ਚੁਣੇ ਗਏ। ਇਸ ਸਬੰਧੀ ਜ਼ਿਲ੍ਹਾ ਕਮੇਟੀ ਮੈਂਬਰ ਕੈਪਟਨ ਸਿੰਘ ਕਾਹਲਵਾਂ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਕਰਨਬੀਰ ਸਿੰਘ ਨੇ ਕਿਹਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ‘ਤੇ ਆਈ ਸੀ ਪਰ ਸਰਕਾਰ ਵੱਲੋਂ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ। ਨੌਜਵਾਨ ਮੰਗ ਕਰਦੇ ਹਨ ਕਿ ਸਰਕਾਰ ਹਰਾ ਪਿੰਨ ਚਲਾਵੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵੇ।

ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਦੇ ਲਈ ਭਗਤ ਸਿੰਘ ਦੇ ਜਨਮ ਦਿਨ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਖਟਕੜ ਕਲਾਂ ਪੱਕਾ ਮੋਰਚਾ ਲਾਇਆ ਜਾਵੇਗਾ, ਜਿਸ ‘ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ।

Tuesday, 19 August 2025

मनरेगा मजदूरो की मांगो का मांग पत्र दिया

 


फतेहाबाद: आज देहाती मजदूर सभा ने जिला फतेहाबाद के उपायुक्त महोदय को मुख्य मन्त्री को मनरेगा मजदूरो की मांगो का मांग पत्र दिया, जिसमे मुख्य मांग  हरियाणा सरकार ने मनरेगा के कच्चे काम बंद कर दिए है।

घरने को देहाती मजदूर सभा सूबा अध्यक्ष तेजेंद्र रतीया, जिला कमेटी फतेहाबाद के अध्यक्षता धलवन्त सिंह, जिला  सचिव जसपाल सिंह खुन्डन ने मनरेगा व अन्य मुद्दों पर ने अपने विचार रखे और अपनी समस्याओं से अवगत करवाया। जो हाल ही में सरकार द्वारा किये गये निर्णय से मनरेगा मजदूरों को भारी परेशानियों का सामना करना पड़ रहा है। मनरेगा श्रमिकों ने अधिकारियों को एक ज्ञापन पत्र भी सौंपा।

ਮਨਰੇਗਾ ਵਰਕਰਜ ਯੂਨੀਅਨ ਪਿੰਡ ਖਾਨਖਾਨਾ ਇਕਾਈ ਦੀ ਕੀਤੀ ਗਈ ਚੋਣ

 


ਮੁਕੰਦਪੁਰ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਦੀ ਇਕਾਈ ਦੀ ਚੋਣ ਕਰਵਾਈ ਗਈl ਇਹ ਚੋਣ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ, ਹਰੀਬਿਲਾਸ, ਜਸਵੀਰ ਸਿੰਘ ਮੋਰੋਂ ਦੀ ਅਗਵਾਈ ਵਿੱਚ ਕੀਤੀ ਗਈl ਸਰਬਸੰਮਤੀ ਨਾਲ ਕੀਤੀ ਗਈ ਚੋਣ ‘ਚ ਪਿੰਡ ਖਾਨਖਾਨਾ ਦੀ ਇਕਾਈ ਦੇ ਪ੍ਰਧਾਨ ਅਮਰਜੀਤ ਕੌਰ, ਮੀਤ ਪ੍ਰਧਾਨ ਚਰਨ ਕੌਰ ਅਤੇ  

ਊ਼ਸ਼ਾ ਰਾਣੀ, ਸਕੱਤਰ ਸੁਖਵਿੰਦਰ ਕੌਰ, ਸਹਾਇਕ ਸਕੱਤਰ ਸ੍ਰੀਮਤੀ ਬੇਬੀ, ਵਿੱਤ ਸਕੱਤਰ  ਸੀਮਾ, ਜਥੇਬੰਧਕ ਸਕੱਤਰ ਮਹਿੰਦਰ ਪਾਲ, ਪ੍ਰੈਸ ਸਕੱਤਰ ਸ਼ਾਦੀ ਲਾਲ ਦੀ ਚੁਣੇ ਗਏ।

ਇਸ ਮੌਕੇ ਬੁਲਾਰਿਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ 700 ਰੁਪਏ ਕੀਤਾ ਜਾਵੇl ਕੰਮ ਸਾਰਾ ਸਾਲ ਮੁਹੱਈਆ ਕਰਵਾਇਆ ਜਾਵੇl ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣl ਵਰਕਰਾਂ ਦਾ ਬੀਮਾ ਕਰਵਾਇਆ ਜਾਵੇl ਕੋਆਪਰੇਟਿਵ ਸੋਸਾਇਟੀਆਂ ਵਲੋਂ ਮਜ਼ਦੂਰਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ। ਮਗਨਰੇਗਾ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਹਿੱਤ 28 ਅਗਸਤ 2025 ਨੂੰ ਤਹਿਸੀਲ ਪੱਧਰ ‘ਤੇ ਬੰਗਾ ਵਿਖੇ ਮੰਗ ਪੱਤਰ ਭੇਜ ਕੇ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾl

ਸੰਯੁਕਤ ਕਿਸਾਨ ਮੋਰਚੇ ਦੀ ਸਮਰਾਲਾ ‘ਚ ਹੋਣ ਵਾਲੀ ਮਹਾਂ ਰੈਲੀ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ

 


ਜਲੰਧਰ: “ਸੰਯੁਕਤ ਕਿਸਾਨ ਮੋਰਚੇ ਵਲੋਂ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੀ ਦਾਣਾ ਮੰਡੀ ਵਿੱਚ ਕਿਰਤੀ ਕਿਸਾਨਾਂ ਦੀ 24 ਅਗਸਤ ਨੂੰ ਹੋਣ ਵਾਲੀ ਮਹਾਂ ਰੈਲੀ ਲਈ ਪੰਜਾਬ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਮਹਾਂ ਰੈਲੀ ਅਗਲੇ ਸੰਘਰਸ਼ਾਂ ਵਿੱਚ ਨਵੀ ਜਾਨ ਭਰ ਦੇਵੇਗੀ।” ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਇਥੇ ਸਥਿਤ ਸੂਬਾ ਦਫ਼ਤਰ ਸ਼ਹੀਦ ਸਰਵਣ ਸਿੰਘ ਸਿੰਘ ਚੀਮਾ ਭਵਨ ਗੜ੍ਹਾ ਤੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਹੇ।

ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਜ਼ਬਰਦਸਤੀ ਲਾਗੂ ਕੀਤੀ ਜਾ ਰਹੀ ਲੈਡ ਪੂਲਿੰਗ ਨੀਤੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਭਾਰੀ ਵਿਰੋਧ ਕਾਰਨ ਸਰਕਾਰ ਵੱਲੋ ਰੱਦ ਕੀਤੇ ਜਾਣ ਤੇ ਸਮਰਾਲਾ ਦੀ ਦਾਣਾ ਮੰਡੀ ਵਿੱਚ ਜੇਤੂ ਮਹਾਂ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੀ ਤਿਆਰੀ ਸਬੰਧੀ ਸੂਬਾ ਦਫ਼ਤਰ ‘ਤੇ ਪੁੱਜੀਆਂ ਰੀਪੋਰਟਾਂ ਮੁਤਾਬਕ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਜ਼ਾਰਾਂ ਕਾਰਕੁੰਨ ਕਾਫ਼ਲੇ ਬੰਨ ਕੇ ਸਮਰਾਲਾ ਦੀ ਦਾਣਾ ਮੰਡੀ ‘ਚ ਪਹੁੰਚਣਗੇ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਇਸ ਰੈਲੀ ਦੀ ਸਫਲਤਾ ਲਈ ਵਿਸ਼ੇਸ ਤੌਰ ਤੇ ਲਾਮਬੰਦੀ ਕੀਤੀ ਜਾ ਰਹੀ ਹੈ। 

ਪ੍ਰੈਸ ਨੂੰ ਜਾਰੀ ਕੀਤੇ ਗਏ ਨੋਟ ਵਿੱਚ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਸਾਰਿਆਂ ਜ਼ਿਲ੍ਹਿਆਂ ਦੇ ਪਿੰਡਾਂ, ਕਸਬਿਆਂ, ਗਲੀ, ਮੁਹੱਲਿਆਂ ਵਿੱਚ ਮੀਟਿੰਗਾਂ, ਰੈਲੀਆਂ ਕਰਕੇ ਕਿਰਤੀ ਕਿਸਾਨਾਂ ਨੂੰ ਇਸ ਮਹਾਂ ਰੈਲੀ ਵਿੱਚ ਸ਼ਾਮਲ ਕਰਵਾਉਣ ਦੀ ਮੁਹਿੰਮ ਨੂੰ ਤੇਜ਼ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਮਹਾ ਰੈਲੀ ਇਕੱਠ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ।

Monday, 18 August 2025

ਪਿੰਡ ਥੰਮ੍ਹਣਵਾਲ ‘ਚ ਨੌਜਵਾਨ ਸਭਾ ਨੇ ਕੀਤੀ ਮੀਟਿੰਗ

 


ਬਿਲਗਾ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਥੰਮ੍ਹਣਵਾਲ ਯੂਨਿਟ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਨੌਜਵਾਨਾਂ ਵਲੋਂ 20 ਅਗਸਤ 2025 ਨੂੰ ਐੱਸਡੀਐੱਮ ਫਿਲੌਰ ਰਾਹੀਂ ਪੰਜਾਬ ਸਰਕਾਰ ਨੂੰ ਨੌਜਵਾਨਾਂ ਦੇ ਮਸਲਿਆਂ ਉੱਪਰ ਦਿੱਤੇ ਜਾਣ ਵਾਲੇ ਮੰਗ ਪੱਤਰ ਮੌਕੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਇਸ ਮੌਕੇ ਹਾਜ਼ਰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਕਿਹਾ ਕਿ ਨੌਜਵਾਨਾਂ ਦੀਆਂ ਮੁੱਖ ਮੰਗਾਂ ਨੂੰ ਸਰਕਾਰ ਅੱਗੇ ਪਹੁੰਚਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ, ਸਿੱਖਿਆ, ਖੇਡਾਂ ਅਤੇ ਨਸ਼ਾ ਮੁਕਤ ਸਮਾਜ ਵਰਗੇ ਮਸਲਿਆਂ ਦਾ ਹੱਲ੍ਹ ਹੋ ਸਕੇ। 

ਉਕਤ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ 28 ਸਤੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਪਹਿਲਾ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਨੌਜਵਾਨਾਂ ਦੀਆਂ ਮੰਗਾਂ ਪ੍ਰਤੀ ਅਸੰਵੇਦਨਸ਼ੀਲਤਾ ਵਿਖਾਈ ਤਾਂ ਪੱਕਾ ਮੋਰਚਾ ਖਟਕੜ੍ਹ ਕਲਾਂ ਦੀ ਧਰਤੀ ‘ਤੇ ਲਗਾਇਆ ਜਾਵੇਗਾ।