ਮਹਿਤਪੁਰ: ਮਨਰੇਗਾ ਵਰਕਰਜ਼ ਯੂਨੀਅਨ ਮਹਿਤਪੁਰ ਬਲਾਕ ਦੇ ਵਰਕਰਾਂ ਦਾ ਇੱਕ ਇਕੱਠ ਬੀਡੀਪੀਓ ਮਹਿਤਪੁਰ ਦਫ਼ਤਰ ਅੱਗੇ ਹੋਇਆ। ਵਰਕਰਾਂ ਨੇ ਬੀਡੀਪੀਓ ਮਹਿਤਪੁਰ ਅੱਗੇ ਲਗਾਏ ਇਸ ਧਰਨੇ ਦੌਰਾਨ ਮਨਰੇਗਾ ਵਰਕਰਾਂ ਨੇ ਮੰਗ ਕੀਤੀ ਕਿ ਬਹੁਤ ਲੰਬੇ ਸਮੇਂ ਤੋਂ ਨਾ ਤਾਂ ਕੀਤੇ ਹੋਏ ਕੰਮ ਦੇ ਪੈਸੇ ਦਿੱਤੇ ਜਾਂਦੇ ਹਨ ਅਤੇ ਨਾ ਹੀ ਕੰਮ ਦਿੱਤਾ ਜਾ ਰਿਹਾ ਹੈ। ਲੰਬਾ ਸਮਾਂ ਚੱਲੇ ਧਰਨੇ ਨੂੰ ਸੰਬੋਧਨ ਕਰਦਿਆ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਚਰਨਜੀਤ ਸਿੰਘ ਥੰਮੂਵਾਲ ਨੇ ਕਿਹਾ ਕਿ ਉਹ ਵਾਰ-ਵਾਰ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਅਤੇ ਮਨਰੇਗਾ ਵਰਕਰਾਂ ਦੇ ਕੀਤੇ ਹੋਏ ਕੰਮ ਦੇ ਪੈਸੇ ਦਿੱਤੇ ਜਾਣ ਅਤੇ ਮਨਰੇਗਾ ਵਰਕਰਾਂ ਨੂੰ ਕੰਮ ਵੀ ਦਿੱਤਾ ਜਾਵੇ। ਥੰਮੂਵਾਲ ਨੇ ਕਿਹਾ ਪੈਸੇ ਨਾ ਮਿਲਣ ਕਰਕੇ ਮਨਰੇਗਾ ਵਰਕਰਾਂ ਦੇ ਚੁੱਲੇ ਠੰਡੇ ਹੋ ਰਹੇ ਹਨ ਪਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਮਨਰੇਗਾ ਵਰਕਰਾਂ ਨੂੰ ਇਨਸਾਫ ਨਹੀ ਦਿੱਤਾ ਜਾ ਰਿਹਾ। ਥੰਮੂਵਾਲ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਧਰਨੇ ਵਿੱਚ ਆ ਕੇ ਬੀਡੀਪੀਓ ਮਹਿਤਪੁਰ ਨੇ ਕਿਹਾ ਕਿ ਉਹ ਉੱਚ ਅਧਿਕਾਰੀਆ ਨੂੰ ਮਨਰੇਗਾ ਵਰਕਰਾਂ ਦੇ ਪੈਸੇ ਨਾ ਮਿਲਣ ਬਾਰੇ ਲਿਖਤੀ ਭੇਜ ਚੁੱਕੇ ਹਨ।
ਧਰਨੇ ਨੂੰ ਹੋਰਨਾ ਤੋਂ ਇਲਾਵਾ ਸਤਪਾਲ ਸਹੋਤਾ ਆਦਰਾਮਾਨ, ਪਰਮਜੀਤ ਕੌਰ ਬਾਲੌਕੀ, ਅਮਨਦੀਪ ਕੌਰ ਸਿੱਧੂ, ਲਵਲੀਨ ਕੌਰ ਬਾਲੌਕੀ, ਊਸ਼ਾ ਰਾਣੀ ਖਹਿਰਾ, ਬਲਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
No comments:
Post a Comment