ਤਰਨ ਤਾਰਨ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦਾ ਵਫਦ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਨੂੰ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਮੀਨਾ ਕੌਰ ਸਰਪੰਚ ਸ਼ੁਕਰ ਚੱਕ, ਨਰਿੰਦਰ ਸਿੰਘ ਰਟੌਰ, ਜਰਨੈਲ ਸਿੰਘ ਰਸੂਲਪੁਰ, ਜਸਬੀਰ ਕੌਰ ਕਰੋਵਾਲ, ਕਰਮ ਸਿੰਘ ਪੰਡੋਰੀ ਆਦਿ ਦੀ ਅਗਵਾਈ ‘ਚ ਮਿਲਿਆ।
ਵਫਦ ਨੇ ਮਨਰੇਗਾ ਵਰਕਰਾਂ ਦੇ ਸਬੰਧ ਵਿੱਚ ਏਡੀਸੀ ਵਿਕਾਸ ਨੂੰ ਦੱਸਿਆ ਕਿ ਸਾਰੇ ਜ਼ਿਲ੍ਹੇ ਅੰਦਰ ਮਨਰੇਗਾ ਵਰਕਰਾਂ ਦਾ ਕੰਮ ਬੰਦ ਪਿਆ ਹੈ। ਲਗਭਗ 10 ਪਿੰਡਾਂ ਦੇ ਵਰਕਰਾਂ ਦੀਆਂ ਡਿਮਾਂਡਾਂ ਦੇ ਕੇ ਕੰਮ ਦੀ ਮੰਗ ਕੀਤੀ ਗਈ ਅਤੇ ਕੰਮ ਨਾ ਦੇਣ ਦੀ ਸੂਰਤ ਬੇਰੁਜ਼ਗਾਰੀ ਭੱਤੇ ਦੀ ਜ਼ੋਰਦਾਰ ਮੰਗ ਕੀਤੀ ਗਈ।
ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਮਨਰੇਗਾ ਕਾਮਿਆਂ ਨੂੰ 100 ਦਿਨ ਦੀ ਗਰੰਟੀ ਵਾਲਾ ਕਾਨੂੰਨ ਲਾਗੂ ਕਰਨ ਬੁਰੀ ਤਰ੍ਹਾ ਫੇਲ੍ਹ ਹੋ ਚੁੱਕੀ ਹੈ। ਪੰਜਾਬ ਅੰਦਰ ਮਨਰੇਗਾ ਕਾਮਿਆਂ ਦਾ ਕੰਮ ਬਿਲਕੁਲ ਬੰਦ ਪਿਆ ਹੈ, ਮਨਰੇਗਾ ਵਰਕਰ ਕੰਮ ਤੋਂ ਵਿਹਲੇ ਫਿਰ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰੇ ਅਤੇ ਕੰਮ ਨਾਂ ਦੇਣ ਦੀ ਸੂਰਤ ਮਨਰੇਗਾ ਕਾਮਿਆ ਨੂੰ ਬੇਰੁਜ਼ਗਾਰੀ ਭੱਤਾ ਤੁਰੰਤ ਲਾਗੂ ਕਰੇ। ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਬਜਟ ਵਿੱਚ ਵਾਧਾ ਕਰਕੇ ਕੰਮ ਮੰਗਦੇ ਮਨਰੇਗਾ ਕਾਮਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਕੰਮ ਦਿੱਤਾ ਜਾਵੇ ਅਤੇ ਮਿਹਨਤਆਨਾ ਸਮੇਂ ਸਿਰ ਗੁਜਾਰੇ ਯੋਗ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ। ਮਨਰੇਗਾ ਵਰਕਰਾਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਮੈਡੀਕਲ ਕਿੱਟ, ਫਰੀ ਬੀਮਾ ਯੋਜਨਾ ਘੱਟੋ ਘੱਟ 20 ਲੱਖ ਰੁਪਏ ਅਤੇ ਵਰਤੋਂ ਦਾ ਸਾਰਾ ਸਮਾਨ ਫੌਰੀ ਮੁਹਈਆ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚਹੇਤਿਆਂ ਨੂੰ ਪ੍ਰਸਾ਼ਸ਼ਨਿਕ ਅਧਿਕਾਰੀਆਂ ਤੇ ਪ੍ਰੈਸ਼ਰ ਪਾ ਕੇ ਕੰਮ ਦੇ ਰਹੀ ਹੈ ਅਤੇ ਕੰਮ ਮੰਗਦੇ ਵਰਕਰਾਂ ਨੂੰ ਨਾ ਤਾਂ ਸਮੇਂ ਸਿਰ ਜੌਬ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ।
ਪੰਡੋਰੀ ਨੇ ਦੱਸਿਆ ਕਿ ਕੰਮ ਬੰਦ ਕਰਨ ਅਤੇ ਮਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾ ਚੱਲਣ ਦੇਣ ਵਿਰੁੱਧ 28-29 ਅਗਸਤ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁੱਤਲੇ ਸਾੜੇ ਜਾਣਗੇ।ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਸੂਬਾ ਪੱਧਰੀ ਵਫਦ ਮਿਲ ਕੇ ਜਾਣੂ ਕਰਾਇਆ ਜਾਵੇਗਾ।
ਇਸ ਮੌਕੇ ਕਮਲਜੀਤ ਸਿੰਘ ਨਾਗੋਕੇ, ਕੁਲਦੀਪ ਸਿੰਘ ਸਾਬਕਾ ਸਰਪੰਚ ਭੁੱਲਰ, ਕੁਲਦੀਪ ਸਿੰਘ,ਮੰਗਲ ਸਿੰਘ ਰਟੌਲ, ਕਰਮ ਸਿੰਘ ਸੋਹਲ, ਸੁਖਰਾਜ ਸਿੰਘ ਨੁਸ਼ਹਿਰਾ ਢਾਲਾ ਤੋਂ ਇਲਾਵਾ ਹੋਰ ਵਰਕਰ ਦੀ ਹਾਜ਼ਰ ਸਨ।
No comments:
Post a Comment