ਬਰੈਂਪਟਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ, ਉੱਘੇ ਕਮਿਊਨਿਸਟ ਆਗੂ, ਬੇਦਾਗ਼ ਸ਼ਖ਼ਸੀਅਤ, ਜਿਹੜੇ ਕਿ 50 ਸਾਲ ਤੋਂ ਵੱਧ ਸਮੇਂ ਤੋਂ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਨੂੰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕੀ ਘੋਲਾਂ ਤੇ ਕਿਰਤੀ ਲੋਕਾਂ ਦੇ ਲੇਖੇ ਲਾ ਰਹੇ ਹਨ, ਲੋਕਾਂ ਦੇ ਘੋਲਾਂ ਵਿੱਚ ਪਰਖੇ ਹੋਏ, ਇਮਾਨਦਾਰ ਤੇ ਸੂਝਵਾਨ ਮੰਗਤ ਰਾਮ ਪਾਸਲਾ ਦਾ ਸਨਮਾਨ ਕੀਤਾ ਗਿਆ।
ਲੋਕਾਂ ਲਈ ਲੜੇ ਜਾ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰਨ ਬਦਲੇ ਕੈਨੇਡਾ ਦੇ ਸ਼ਹਿਰ ਬਰੈਂਪਟਨ, ਜਿਹੜਾ ਕਿ ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ ਵਿਖੇ ਇਹ ਸਨਮਾਨ ਕੀਤਾ ਗਿਆ। ਇਸ ਸ਼ਹਿਰ ਵਿੱਚ ਆਪਣੀ ਕੈਨੇਡਾ ਫੇਰੀ ਦੌਰਾਨ ਆਉਣ ‘ਤੇ ਜੋਧਾਂ ਪਰਿਵਾਰ ਤੇ ਹੋਰਨਾਂ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਸਾਥੀ ਪਾਸਲਾ ਦੇ ਨਾਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਬੁਲਾਰੇ ਅਦਾਰਾ ‘ਸੰਗਰਾਮੀ ਲਹਿਰ’ ਦੇ ਇੰਚਾਰਜ ਸਾਥੀ ਜੀਐੱਸ ਬੀਕਾ ਤੇ ਹੋਰ ਸਾਥੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਇਸ ਮੌਕੇ ਡਾ. ਪ੍ਰਦੀਪ ਜੋਧਾਂ ਦੇ ਵੱਡੇ ਸਪੁੱਤਰ ਸੰਗਰਾਮ ਬੀਰ ਕਪੂਰ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਮੀਟਿੰਗ ਦੌਰਾਨ ਡਾਕਟਰ ਪ੍ਰਦੀਪ ਜੋਧਾਂ ਤੋਂ ਇਲਾਵਾ ਸ਼ੈਂਕੀ ਜੋਧਾਂ, ਕਰਨ ਜੋਧਾਂ, ਅਮਰੀਕ ਸਿੰਘ ਲੁਧਿਆਣਾ, ਅਮਨਦੀਪ ਸਿੰਘ ਮੋਹਾਲੀ, ਜਸਪ੍ਰੀਤ ਸਿੰਘ, ਉਕਾਂਰ ਸਿੰਘ ਚੰਡੀਗੜ੍ਹ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।
No comments:
Post a Comment