Wednesday, 20 August 2025

28 ਸਤੰਬਰ ਨੂੰ ਖਟਕੜ ਕਲਾਂ ਤੋਂ ਨੌਜਵਾਨਾਂ ਦੇ ਰੁਜ਼ਗਾਰ ਦੀ ਪ੍ਰਾਪਤੀ ਲਈ ਲਾਇਆ ਜਾਵੇਗਾ ਮੋਰਚਾ


ਖਡੂਰ ਸਾਹਿਬ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਖਡੂਰ ਸਾਹਿਬ ਦਾ ਅਜਲਾਸ ਸੰਪਨ ਹੋ ਗਿਆ। ਇਸ ਸਬੰਧੀ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਇਸ ਮੌਕੇ 22 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਬੋਬੀ ਗੋਇੰਦਵਾਲ ਸਾਹਿਬ, ਸਕੱਤਰ ਸੁਖਵੰਤ ਸਿੰਘ ਛਾਪੜੀ ਸਾਹਿਬ ਚੁਣੇ ਗਏ। ਪ੍ਰੈਸ ਸਕੱਤਰ ਖੁਸ਼ਦੀਪ ਸਿੰਘ ਤੁੜ, ਮੀਤ ਪ੍ਰਧਾਨ ਬਲਵਿੰਦਰ ਸਿੰਘ ਗੋਇੰਦਵਾਲ, ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਮਗਲਾਣੀ, ਸਾਜਨ ਦੀਪ ਸਿੰਘ, ਇੰਦਰਜੀਤ ਸਿੰਘ ਕੋਟ ਮੁਹੰਮਦ ਖਾਂ, ਅਮਰਜੀਤ ਸਿੰਘ ਧੂੰਦਾ, ਮਨਜੀਤ ਸਿੰਘ ਚੱਕ ਮਹਿਰ, ਜਰਨੈਲ ਸਿੰਘ ਹੰਸਾਂ ਵਾਲਾ, ਸਾਹਿਬ ਸਿੰਘ, ਬਗੀਚਾ ਸਿੰਘ ਚੰਡੀਗੜ੍ਹ, ਬਿੰਦਬੀਰ ਸਿੰਘ ਖਵਾਸਪੁਰਾ, ਪੱਪੂ, ਮਲਕੀਤ ਸਿੰਘ ਛਾਪੜੀ ਸਾਹਿਬ ਚੁਣੇ ਗਏ। ਇਸ ਸਬੰਧੀ ਜ਼ਿਲ੍ਹਾ ਕਮੇਟੀ ਮੈਂਬਰ ਕੈਪਟਨ ਸਿੰਘ ਕਾਹਲਵਾਂ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਕਰਨਬੀਰ ਸਿੰਘ ਨੇ ਕਿਹਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ‘ਤੇ ਆਈ ਸੀ ਪਰ ਸਰਕਾਰ ਵੱਲੋਂ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ। ਨੌਜਵਾਨ ਮੰਗ ਕਰਦੇ ਹਨ ਕਿ ਸਰਕਾਰ ਹਰਾ ਪਿੰਨ ਚਲਾਵੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵੇ।

ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਦੇ ਲਈ ਭਗਤ ਸਿੰਘ ਦੇ ਜਨਮ ਦਿਨ ‘ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਖਟਕੜ ਕਲਾਂ ਪੱਕਾ ਮੋਰਚਾ ਲਾਇਆ ਜਾਵੇਗਾ, ਜਿਸ ‘ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ।

No comments:

Post a Comment