ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਪਲੇਠੀ ਚਾਰ ਰੋਜ਼ਾ ਕੁਲ ਹਿੰਦ ਕਾਨਫਰੰਸ ਚੰਡੀਗੜ੍ਹ 'ਚ ਸਫਲਤਾ ਸਹਿਤ ਸੰਪੰਨ ਹੋ ਗਈ। 23 ਨਵੰਬਰ ਤੋਂ 26 ਨਵੰਬਰ ਤੱਕ ਚੱਲੀ ਇਸ ਕਾਨਫਰੰਸ ਲਈ ਮੱਖਣ ਸ਼ਾਹ ਲੁਬਾਣਾ ਕੰਪਲੈਕਸ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਨਗਰ ਦਾ ਨਾਂਅ ਦਿੱਤਾ ਗਿਆ ਸੀ। ਸਰਬ ਸਾਥੀ ਮਹੀਪਾਲ, ਡਾ. ਸਰਬਜੀਤ ਗਿੱਲ ਅਤੇ ਸੁਭਾਸ਼ ਸ਼ਰਮਾ 'ਤੇ ਅਧਾਰਤ ਸਜਾਵਟ ਕਮੇਟੀ ਦੀ ਅਗਵਾਈ ਹੇਠ ਲੁਬਾਣਾ ਕੰਪਲੈਕਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਵੱਖ-ਵੱਖ ਇਨਕਲਾਬੀ ਆਗੂਆਂ, ਪ੍ਰਗਤੀਵਾਦੀ ਅੰਦੋਲਨਾਂ ਦੇ ਮੁਖੀਆਂ ਤੇ ਸਮਾਜ ਸੁਧਾਰਕਾਂ ਦੇ ਪ੍ਰਸੰਗਕ ਕਥਨਾਂ ਵਾਲੇ ਫਲੈਕਸਾਂ ਅਤੇ ਆਰ ਐੱਮ ਪੀ ਆਈ ਦੀ ਕਾਨਫਰੰਸ ਦੇ ਲੋਗੋ ਵਾਲੀਆਂ ਝੰਡੀਆਂ ਨਾਲ ਸਜਾਇਆ ਗਿਆ ਕੰਪਲੈਕਸ ਇੱਕ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਿਹਾ ਸੀ।
ਇਸ ਕਾਨਫਰੰਸ ਦੀ ਸ਼ੁਰੂਆਤ ਕੇਰਲ ਤੋਂ ਆਈ ਕੇਂਦਰੀ ਕਮੇਟੀ ਦੀ ਮੈਂਬਰ ਕਾਮਰੇਡ ਕੇ ਕੇ ਰੇਮਾ ਵੱਲੋਂ ਪਾਰਟੀ ਦਾ ਸੂਹਾ ਪਰਚਮ ਲਹਿਰਾਉਣ ਨਾਲ ਹੋਈ। ਝੰਡਾ ਲਹਿਰਾਉਂਦੇ ਸਾਰ ਹੀ ਪੂਰਾ ਕੰਪਲੈਕਸ ਵੱਖ-ਵੱਖ ਭਾਸ਼ਾਵਾਂ ਵਾਲੇ ਇਨਕਲਾਬੀ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ 'ਰੈੱਡ ਆਰਟਸ' ਗਰੁੱਪ ਵੱਲੋਂ ਝੰਡੇ ਦੇ ਗੀਤ ਤੋਂ ਇਲਾਵਾ ਹੋਰ ਵੀ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਬਾਅਦ ਵਿੱਚ ਵੱਖ-ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੇ ਸ਼ਹੀਦੀ ਮੀਨਾਰ 'ਤੇ ਫੁੱਲ ਅਰਪਿਤ ਕਰਕੇ ਕਮਿਊਨਿਸਟ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਸ ਤੋਂ ਬਾਅਦ ਉਹ ਗੋਦਾਵਰੀ ਪਾਰੂਲੇਕਰ ਹਾਲ 'ਚ ਚਲੇ ਗਏ, ਜਿੱਥੇ ਕਾਨਫਰੰਸ ਦੀ ਰਸਮੀ ਸ਼ੁਰੂਆਤ ਹੋਣੀ ਸੀ। ਕਾਨਫਰੰਸ ਵਾਲੀ ਸਟੇਜ ਦਾ ਨਾਂਅ ਕੇਰਲ ਦੇ ਸ਼ਹੀਦ ਸਾਥੀ ਟੀ ਪੀ ਚੰਦਰਸ਼ੇਖਰਨ ਦੇ ਨਾਂਅ 'ਤੇ ਰੱਖਿਆ ਗਿਆ ਸੀ। ਰਸਮੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਵੇਲੇ ਦੀ ਕੇਂਦਰੀ ਕਮੇਟੀ ਦੀ ਤਰਫੋਂ ਹਾਊਸ ਕੋਲੋਂ ਪ੍ਰਧਾਨਗੀ ਮੰਡਲ, ਸੰਚਾਲਨ ਕਮੇਟੀ, ਕਾਰਵਾਈ ਕਮੇਟੀ, ਜਾਣ-ਪਛਾਣ ਕਮੇਟੀ ਅਤੇ ਮਤਾ ਕਮੇਟੀ ਦੀ ਪ੍ਰਵਾਨਗੀ ਲਈ, ਜਿਸ ਤੋਂ ਬਾਅਦ ਸਰਬ ਸਾਥੀ ਕੇ ਐੱਸ ਹਰੀਹਰਨ, ਰਮੇਸ਼ ਠਾਕੁਰ, ਕੇ ਗੰਗਾਧਰਨ, ਰਤਨ ਸਿੰਘ ਰੰਧਾਵਾ ਤੇ ਤੇਜਿੰਦਰ ਸਿੰਘ ਥਿੰਦ ਦੇ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਕਾਨਫਰੰਸ ਦੀ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਲੋਂ ਹਾਊਸ ਅੱਗੇ ਵੱਖ-ਵੱਖ ਸ਼ੋਕ ਮਤੇ ਰੱਖੇ ਗਏ ਅਤੇ ਮੌਨ, ਧਾਰਨ ਕਰਕੇ ਵਿਛੜੇ ਆਗੂਆਂ ਤੇ ਹਾਦਸਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ
ਸਵਾਗਤੀ ਕਮੇਟੀ ਦੇ ਚੇਅਰਮੈਨ ਉੱਘੇ ਕਹਾਣੀਕਾਰ ਤੇ ਕਾਲਮਨਵੀਸ ਸ੍ਰੀ ਗੁਲਜਾਰ ਸਿੰਘ ਸੰਧੂ ਨੇ ਵੱਖ-ਵੱਖ ਸੂਬਿਆਂ ਤੋਂ ਆਏ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ ਤੇ ਆਸ ਪ੍ਰਗਟਾਈ ਕਿ ਆਰਐੱਮਪੀਆਈ ਦੀ ਇਹ ਕਾਨਫਰੰਸ ਦੇਸ਼ ਦੀ ਸਿਆਸਤ ਦਾ ਮੁਹਾਣ ਭਾਈ ਲਾਲੋਆਂ ਵੱਲ ਮੋੜਨ ਵਾਲੇ ਇੱਕ ਯੁੱਗ ਪਲਟਾਊ ਦੌਰ ਦਾ ਆਗਾਜ਼ ਸਾਬਤ ਹੋਵੇਗੀ। ਇਸ ਮੌਕੇ ਉਨ੍ਹਾ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ਵੰਦੇ ਮਾਤਰਮ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਹ ਆਸ ਵੀ ਪ੍ਰਗਟਾਈ ਕਿ ਇਹ ਕਾਨਫਰੰਸ ਅਜਿਹੇ ਫਿਰਕੂ ਹਮਲਿਆਂ ਵਿਰੁੱਧ ਅੰਦੋਲਨ ਕਰਨ ਲਈ ਵੀ ਕੋਈ ਫੈਸਲਾ ਜ਼ਰੂਰ ਕਰੇਗੀ।

ਜਨਰਲ ਸਕੱਤਰ ਦਾ ਉਦਘਾਟਨੀ ਭਾਸ਼ਨ
ਬਾਅਦ ਵਿੱਚ ਕਾਮਰੇਡ ਮੰਗਤ ਰਾਮ ਪਾਸਲਾ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਆਰਐਮਪੀਆਈ ਦੀ ਇਹ ਇਤਿਹਾਸਕ ਕਾਨਫਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਵਿਸ਼ਵ ਪੱਧਰ 'ਤੇ ਪੂੰਜੀਵਾਦ ਦਾ ਸੰਕਟ, ਜਿਹੜਾ 2008 ਦੀ ਆਖਰੀ ਤਿਮਾਹੀ ਤੋਂ ਸ਼ੁਰੂ ਹੋਇਆ ਸੀ, ਹੋਰ ਡੂੰਘਾ ਹੋ ਗਿਆ ਹੈ।ਇਸ ਸੰਕਟ ਤੋਂ ਕੋਈ ਵੀ ਦੇਸ਼ ਅਛੂਤਾ ਨਹੀਂ ਰਿਹਾ। ਵਿਸ਼ਵ ਭਰ ਦੇ ਲੋਕਾਂ ਦੀਆਂ ਜੀਵਨ ਹਾਲਤਾਂ ਬੁਰੀ ਤਰ੍ਹਾਂ ਪਰਭਾਵਿਤ ਹੋਈਆਂ ਹਨ। ਇਸ ਸੰਕਟ ਨੂੰ ਹੱਲ ਕਰਨ ਦੇ ਸਾਰੇ ਯਤਨ ਅਸਫਲ ਸਾਬਤ ਹੋਏ ਹਨ। ਇਸ ਦੇ ਨਾਲ ਹੀ ਸਾਮਰਾਜੀ ਤਾਕਤਾਂ ਵਲੋਂ ਇਸ ਸੰਕਟ ਦਾ ਬੋਝ ਮਜ਼ਦੂਰ ਜਮਾਤ 'ਤੇ ਪਾਇਆ ਜਾ ਰਿਹਾ ਹੈ। ਵਿਕਾਸਸ਼ੀਲ ਤੇ ਤੀਸਰੀ ਦੁਨੀਆਂ ਦੇ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਦੀ ਅੰਨ੍ਹੀਂ ਲੁੱਟ ਕੀਤੀ ਜਾ ਰਹੀ ਹੈ ਅਤੇ ਪੂਰੀ ਦੁਨੀਆ ਨੂੰ ਜੰਗ ਦਾ ਮਾਹੌਲ ਬਣਾ ਕੇ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਭਾਰਤ ਵੀ ਇਕ ਬੇਹਦ ਚਿੰਤਾਜਨਕ ਦੌਰ 'ਚੋਂ ਲੰਘ ਰਿਹਾ ਹੈ। ਮੋਦੀ ਦੀ ਅਗਵਾਈ ਹੇਠ ਫਿਰਕੂ -ਫਾਸ਼ੀਵਾਦੀ ਤਾਕਤਾਂ ਰਾਜ ਭਾਗ 'ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਦੀ ਸੈਕੂਲਰ 'ਤੇ ਜਮਹੂਰੀ ਤਾਣੀ ਨੂੰ ਤਬਾਹ ਕਰਕੇ ਧਰਮ ਅਧਾਰਤ ਰਾਜ ਸਥਾਪਤ ਕਰਨ 'ਚ ਕੋਈ ਕਸਰ ਬਾਕੀ ਨਹੀ ਛੱਡ ਰਹੀਆਂ। ਉਨ੍ਹਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ ਤੇ ਭੁੱਖਮਰੀ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਕੁਲ ਘਰੇਲੂ ਉਤਪਾਦਨ (ਜੀਡੀਪੀ) 'ਚ ਵਾਧੇ ਦੇ ਫਰੇਬੀ ਦਾਅਵਿਆਂ ਦੇ ਉਲਟ ਦੇਸ਼ ਦਾ ਅਰਥਚਾਰਾ ਬੁਰੇ ਦੌਰ 'ਚੋਂ ਲੰਘ ਰਿਹਾ ਹੈ, ਜਿਸ ਕਾਰਨ ਬੇਰੁਜ਼ਗਾਰਾਂ ਦੀਆ ਕਤਾਰਾਂ ਵਧੇਰੇ ਲੰਮੀਆਂ ਹੋ ਰਹੀਆਂ ਹਨ। ਨੋਟਬੰਦੀ ਤੇ ਜੀਐੱਸਟੀ ਦੇ ਨਤੀਜੇ ਦਾਅਵਿਆਂ ਦੇ ਉਲਟ ਨਿਕਲੇ ਹਨ। ਧਨ ਕੁਬੇਰਾਂ ਨੂੰ ਆਪਣਾ ਧਨ ਚਿਟਾ ਕਰਨ 'ਚ ਮਦਦ ਮਿਲੀ ਹੈ ਤੇ ਕਾਰਪੋਰੇਟ ਜਗਤ ਦੇ ਮੁਨਾਫਿਆਂ 'ਚ ਵਾਧਾ ਹੋਇਆ ਹੈ। ਸੰਘ ਪਰਿਵਾਰ ਦਾ ਫਿਰਕੂ ਏਜੰਡਾ ਨੰਗੇ ਚਿਟੇ ਰੂਪ ਵਿਚ ਸਾਹਮਣੇ ਆ ਗਿਆ ਹੈ। ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀ ਲੋਕਾਂ 'ਤੇ ਹਮਲਿਆਂ 'ਚ ਤੇਜ਼ੀ ਆਈ ਹੈ।ਫਿਰਕੂ ਮੁੱਦੇ ਉਭਾਰ ਕੇ, ਅੰਧਰਾਸ਼ਟਰਵਾਦ ਫੈਲਾ ਕੇ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।ਵਿਰੋਧੀ ਤੇ ਵਿਗਿਆਨਕ ਵਿਚਾਰਧਾਰਾ ਵਾਲੇ ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ 'ਤੇ ਕਾਤਲਾਨਾ ਹਮਲੇ ਕਰਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਲਈ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਦੇਸ਼ ਦਾ ਮਾਹੌਲ ਬਹੁਤ ਹੀ ਚਿੰਤਾਜਨਕ ਹੈ, ਜਿਸ ਕਾਰਨ ਆਮ ਲੋਕਾਂ 'ਚ ਵੀ ਬੇਚੈਨੀ ਪਾਈ ਜਾ ਰਹੀ ਹੈ। ਕਾਮਰੇਡ ਪਾਸਲਾ ਨੇ ਕਿਹਾ ਕਿ ਇਸ ਹਾਲਾਤ ਵਿਚ ਆਰਐਮਪੀਆਈ ਖੱਬੀਆਂ ਤਾਕਤਾਂ ਨੂੰ ਇਕਜੁੱਟ ਕਰਕੇ ਫਿਰਕੂ-ਫਾਸ਼ੀਵਾਦੀ ਹਮਲੇ ਅਤੇ ਲੋਕ ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਦਾ ਰਾਹ ਰੋਕਣ ਲਈ ਆਪਣਾ ਪੂਰਾ ਤਾਣ ਲਾਵੇਗੀ।
ਪਾਰਟੀ ਪ੍ਰੋਗਰਾਮ 'ਤੇ ਬਹਿਸ
ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ੁਰੂ ਹੋਈ ਕਾਨਫਰੰਸ ਦੇ ਅਗਲੇ ਸੈਸ਼ਨ 'ਚ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਹਰਕੰਵਲ ਸਿੰਘ ਨੇ ਪਾਰਟੀ ਪ੍ਰੋਗਰਾਮ ਦਾ ਖਰੜਾ ਪੇਸ਼ ਕੀਤਾ। ਇਹ ਖਰੜਾ ਪੇਸ਼ ਕਰਦਿਆਂ ਉਨ੍ਹਾ ਕਿਹਾ ਕਿ ਆਰਐੱਮਪੀਆਈ ਦਾ ਮੁੱਖ ਮਕਸਦ ਲੋਕ ਜਮਹੂਰੀ ਇਨਕਲਾਬ ਰਾਹੀਂ ਜਾਤ, ਜਮਾਤ ਤੇ ਲਿੰਗਕ ਵਿਤਕਰੇ ਤੋਂ ਰਹਿਤ ਇੱਕ ਸੈਕੂਲਰ ਸਮਾਜ ਦੀ ਸਿਰਜਣਾ ਹੈ, ਜਿਸ ਵਾਸਤੇ ਇੱਕ ਬੇਹੱਦ ਮਜ਼ਬੂਤ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਲੋੜ ਹੈ ਤੇ ਆਰਐੱਮਪੀਆਈ ਇਸ ਇਤਿਹਾਸਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪੂਰੀ ਵਾਹ ਲਾਵੇਗੀ। ਉਨ੍ਹਾ ਕਿਹਾ ਕਿ ਲੋਕ ਜਮਹੂਰੀ ਇਨਕਲਾਬ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਸੰਘਰਸ਼ ਬਹੁਤ ਹੀ ਜਟਿਲ ਤੇ ਲੰਮਾ ਹੈ ਜੋ ਸਾਰੀਆਂ ਦੇਸ਼ ਭਗਤ ਤੇ ਜਮਹੂਰੀ ਤਾਕਤਾਂ ਦੀ ਇਨਕਲਾਬੀ ਏਕਤਾ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ, ਜਿਸ ਦਾ ਮੁੱਖ ਕੇਂਦਰ ਬਿੰਦੂ ਮਜ਼ਦੂਰ-ਕਿਸਾਨ ਏਕਤਾ ਹੋਵੇਗਾ। ਉਨ੍ਹਾ ਕਿਹਾ ਕਿ ਮੌਜੂਦਾ ਦੌਰ ਵਿਚ ਅਜਾਰੇਦਾਰ ਪੂੰਜੀਪਤੀਆਂ ਤੇ ਰਜਵਾੜਿਆਂ ਨੂੰ ਛੱਡ ਕੇ ਬਾਕੀ ਸਾਰੇ ਵਰਗ ਸਾਮਰਾਜੀ ਲੁੱਟ ਦਾ ਸ਼ਿਕਾਰ ਹਨ ਤੇ ਇਸ ਲੁੱਟੇ ਪੁੱਟੇ ਵਰਗ ਦੀ ਏਕਤਾ ਅਗਾਂਹ ਵੱਲ ਸਮਾਜਕ ਤਬਦੀਲੀ ਦਾ ਮੁੱਖ ਆਧਾਰ ਹੋਵੇਗੀ। ਇਸ ਲੁੱਟ ਤੋਂ ਸਦੀਵੀ ਮੁਕਤੀ ਲਈ ਲੜੇ ਜਾਣ ਵਾਲੇ ਸੰਗਰਾਮਾਂ ਦੀ ਜਿੱਤ ਦੀ ਗਰੰਟੀ ਲਈ ਆਰਐਮਪੀਆਈ ਸਭਨਾਂ ਖੱਬੀਆਂ, ਜਮਹੂਰੀ, ਦੇਸ਼ ਭਗਤਕ ਤੇ ਅਗਾਂਹਵਧੂ ਸ਼ਕਤੀਆਂ 'ਤੇ ਅਧਾਰਤ ਵਿਸ਼ਾਲ ਮੋਰਚੇ ਦੇ ਉਸਾਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾ ਕਿਹਾ ਕਿ ਪਾਰਲੀਮਾਨੀ ਘੋਲਾਂ ਨੂੰ ਬੇਸ਼ੱਕ ਰੱਦ ਨਹੀਂ ਕੀਤਾ ਜਾ ਸਕਦਾ ਪਰ ਇਸ ਮਕਸਦ ਵਾਸਤੇ ਗੈਰ ਪਾਰਲੀਮਾਨੀ ਸੰਗਰਾਮ ਦਾ ਪਿੜ ਖਾਲੀ ਛੱਡਣਾ ਇਕ ਬੱਜਰ ਕੁਤਾਹੀ ਹੈ ਜਿਸਨੂੰ ਕਿਸੇ ਵੀ ਕੀਮਤ 'ਤੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਉਨ੍ਹਾ ਇਹ ਗੱਲ ਵਿਸ਼ੇਸ਼ ਤੌਰ 'ਤੇ ਜ਼ੋਰ ਦੇ ਕੇ ਕਹੀ ਕਿ ਮਜ਼ਦੂਰ ਜਮਾਤ ਦੀ ਅਸਰਦਾਇਕ, ਇਕਜੁੱਟ ਤੇ ਰਾਜਨੀਤਕ ਤੌਰ 'ਤੇ ਤਿੱਖੇ ਰੂਪ 'ਚ ਕ੍ਰਿਆਸ਼ੀਲ ਲਹਿਰ ਦੀ ਅਣਹੋਂਦ ਕਾਰਨ, ਪੂੰਜੀਵਾਦੀ ਰਾਹ ਦੀ ਭਿਆਨਕਤਾ ਖਿਲਾਫ ਨਿੱਤ ਵਧਦੇ ਰੋਸ ਦੀ ਵਰਤੋਂ ਕੁੱਝ ਨਾਂਹ ਪੱਖੀ ਪ੍ਰਤੀਕਿਰਿਆਵਾਦੀ ਫਿਰਕੂ ਤੇ ਇਨਕਲਾਬ ਵਿਰੋਧੀ ਤਾਕਤਾਂ ਨੇ ਆਪਣਾ ਆਧਾਰ ਮਜ਼ਬੂਤ ਕਰਨ ਲਈ ਕੀਤੀ ਹੈ। ਇਨ੍ਹਾਂ ਤਾਕਤਾਂ 'ਚੋਂ ਹੀ ਸੰਘ ਪਰਵਾਰ ਦੀ ਔਲਾਦ ਭਾਜਪਾ ਹੁਣ ਸਭ ਤੋਂ ਮੋਹਰੀ ਹੈ। ਸੰਘ ਦੀ ਫਾਸ਼ੀਵਾਦੀ ਵਿਚਾਰਧਾਰਾ ਵਲੋਂ ਪਿੱਠ ਪੂਰੇ ਜਾਣ ਨਾਲ ਇਹ ਕੇਂਦਰ ਤੇ ਕਈ ਸਾਰੇ ਸੂਬਿਆਂ 'ਚ ਸੱਤਾ ਹਥਿਆਉਣ 'ਚ ਕਾਮਯਾਬ ਹੋਈ ਹੈ। ਇਸ ਪਾਰਟੀ ਤੇ ਸੰਘ ਪਰਿਵਾਰ ਦੀਆਂ ਦੂਸਰੀਆਂ ਜਥੇਬੰਦੀਆਂ ਦੇ ਪੈਰੋਕਾਰਾਂ ਵਲੋਂ ਘੱਟ ਗਿਣਤੀਆਂ, ਦਲਿਤਾਂ ਤੇ ਘਿਨਾਉਣੇ ਹਿੰਸਕ ਹਮਲਿਆਂ ਤੇ ਇਨ੍ਹਾਂ ਦੇ ਅਤਿ ਦਰਜੇ ਦੇ ਫਿਰਕੂ ਅਮਲਾਂ ਨੇ ਘੱਟ ਗਿਣਤੀਆਂ ਵਿਚਾਲੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਇਹ ਵਰਤਾਰਾ ਨਾ ਸਿਰਫ ਮਜ਼ਦੂਰ ਜਮਾਤ ਲਈ ਖਤਰਨਾਕ ਹੈ ਸਗੋਂ ਕੌਮਾਂਤਰੀ ਪੱਧਰ 'ਤੇ ਕੱਟੜਪੰਥੀਆਂ ਦੇ ਉਭਾਰ ਨਾਲ ਮਿਲਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ-ਨਾਲ ਆਮ ਲੋਕਾਂ ਦੀ ਸਲਾਮਤੀ ਲਈ ਵੀ ਗੰਭੀਰ ਖਤਰਾ ਹੈ। ਸੱਜੇ ਤੇ ਖੱਬੇ ਕੁਰਾਹੇ ਤੋਂ ਬਚਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾ ਕਿਹਾ ਕਿ ਸੈਕੂਲਰਿਜ਼ਮ ਤੇ ਜਮਹੂਰੀਅਤ ਪੀਡੀ ਤਰ੍ਹਾਂ ਇਕ ਦੂਜੇ ਨਾਲ ਜੁੜੇ ਹੋਏ ਹਨ। ਲੋਕ ਏਕਤਾ ਲਈ ਦੋਹਾਂ ਦੀ ਬਰਾਬਰ ਦੀ ਅਹਿਮੀਅਤ ਹੈ। ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਆਦਿਵਾਸੀਆਂ ਖਿਲਾਫ ਬੇਬਹਾ ਉਤਪੀੜਨ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਦਿਆਂ ਇਨ੍ਹਾਂ ਨੂੰ ਸਰਵਉਚ ਪ੍ਰਾਥਮਿਕਤਾ ਦੇ ਏਜੰਡੇ ਵਜੋਂ ਕੋਈ ਕਸਰ ਬਾਕੀ ਨਾ ਛੱਡਣ 'ਤੇ ਜ਼ੋਰ ਦਿੰਦਿਆਂ ਉਨ੍ਹਾ ਵਿਸ਼ੇਸ਼ ਤੌਰ 'ਤੇ ਦਲਿਤਾਂ 'ਤੇ ਅੱਤਿਆਚਾਰ ਦੇ ਸੰਸਥਾਗਤ ਰੂਪ ਧਾਰਨ ਕਰ ਜਾਣ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾ ਕਿਹਾ ਕਿ ਭਾਰਤ ਵਿਚ ਦਲਿਤਾਂ ਨਾਲ ਵਾਪਰ ਰਹੇ ਅੱਤ ਦਰਜ਼ੇ ਦੇ ਘਿਨਾਉਣੇ ਜਬਰ ਨੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਉਨ੍ਹਾ ਆਸ ਪ੍ਰਗਟਾਈ ਗਈ ਕਿ ਧਰਤੀ ਅਜੇ ਬਾਂਝ ਨਹੀਂ ਹੋਈ। ਲੋਕ ਘੋਲ ਅਤੇ ਘੋਲਾਂ ਦੇ ਆਗੂ ਅੰਤ ਨੂੰ ਪ੍ਰਵਾਨ ਚੜ੍ਹਨਗੇ ਅਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰ ਅਸਲ ਸਮਾਜਕ ਕ੍ਰਾਂਤੀ ਵੀ ਲਾਜ਼ਮੀ ਆਵੇਗੀ।

ਪਾਰਟੀ ਪ੍ਰੋਗਰਾਮ ਦੀ ਪ੍ਰਵਾਨਗੀ
ਪਾਰਟੀ ਪ੍ਰੋਗਰਾਮ ਦੇ ਖਰੜੇ 'ਤੇ ਬਹਿਸ ਅਗਲੇ ਦਿਨ 24 ਨਵੰਬਰ ਤੱਕ ਚੱਲੀ। ਉਸਾਰੂ ਆਲੋਚਨਾਤਮਕ ਨਜ਼ਰੀਏ ਤੋਂ ਹੋਈ ਇਸ ਬਹਿਸ ਵਿਚ 21 ਡੈਲੀਗੇਟਾ ਨੇ ਹਿੱਸਾ ਲਿਆ। ਬਾਅਦ ਦੁਪਹਿਰ ਇਹ ਖਰੜਾ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ੁਰੂ ਹੋਏ ਅਗਲੇ ਸੈਸ਼ਨ ਵਿਚ ਇਨਕਲਾਬੀ ਗਾਇਕ ਜਗਸੀਰ ਜੀਦਾ ਦੀ ਲੋਕ ਸੰਗੀਤ ਮੰਡਲੀ ਨੇ 'ਰੋਟੀ ਹੱਕ ਦੀ ਖਾਈਏ ਜੀ ਕਾਹਨੂੰ ਬੂਟ ਪਾਲਸ਼ਾਂ ਕਰੀਏ' ਵਰਗੇ ਗੀਤਾਂ ਨਾਲ ਮਾਹੌਲ ਗਰਮਾ ਦਿੱਤਾ। ਉਨ੍ਹਾਂ ਤੋਂ ਬਾਅਦ ਨਾਮਵਰ ਗਾਇਕ ਬਲਬੀਰ ਸੂਫੀ ਦੀ ਗਾਇਕੀ ਨੇ ਹਰ ਡੈਲੀਗੇਟ ਦੀਆਂ ਸੰਵੇਦਨਾਵਾਂ ਨੂੰ ਟੁੰਬਿਆ। ਸੂਫੀ ਦੇ ਗੀਤ 'ਵੋਟਾਂ ਅਸੀਂ ਧਰਮਾਂ ਦੇ ਨਾਂਅ 'ਤੇ ਹੀ ਪਾਉਨੇ ਆਂ' ਨੇ ਜਿੱਥੇ ਸਮਾਜਿਕ ਤਾਣੇਬਾਣੇ 'ਤੇ ਡੂੰਘੀ ਸੱਟ ਮਾਰੀ ਉਥੇ ਉਸਨੇ ਆਪਣੇ ਦੂਸਰੇ ਗੀਤ 'ਅੱਖੀਆਂ 'ਚ ਜਾਨ' ਰਾਹੀਂ ਧੀਆਂ ਦੀ ਗੱਲ ਕਰਕੇ ਹਰ ਅੱਖ ਨਮ ਕਰ ਦਿੱਤੀ। ਇਸ ਸੱਭਿਆਚਾਰਕ ਪੜਾਅ ਦੇ ਅੰਤਲੇ ਪਲਾਂ 'ਚ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਕਵਿਤਾ ਕ੍ਰਿਸ਼ਨਨ ਆਪਣੀ ਪਾਰਟੀ ਵਲੋਂ ਇਸ ਸਰਵ ਭਾਰਤ ਕਾਨਫਰੰਸ ਦੀ ਸਰਵਪੱਖੀ ਸਫਲਤਾ ਲਈ ਕ੍ਰਾਂਤੀਕਾਰੀ ਸ਼ੁਭ ਇੱਛਾਵਾ ਭੇਟ ਕਰਨ ਲਈ ਪੁੱਜੇ। ਉਨ੍ਹਾ ਆਪਣੇ ਸੰਬੋਧਨ ਵਿਚ ਕਿਹਾ ਕਿ ਆਰਐਮਪੀਆਈ ਤੇ ਲਿਬਰੇਸ਼ਨ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਫਲਸਫੇ, ਮਹਾਨ ਅਕਤੂਬਰ ਇਨਕਲਾਬ, ਭਾਰਤ ਦੇ ਸੁਤੰਤਰਤਾ ਸੰਗਰਾਮ ਅਤੇ ਵੱਖ ਵੱਖ ਸਮੇਂ 'ਤੇ ਚੱਲੀਆਂ ਲੋਕ ਪੱਖੀ ਲਹਿਰਾਂ ਦੇ ਹਾਂ ਪੱਖੀ ਪਹਿਲੂਆਂ ਤੋਂ ਪ੍ਰੇਰਣਾ ਲੈਂਦੀਆਂ ਹਨ ਜੋ ਸਾਡੀ ਦੋਹਾਂ ਦੀ ਸਾਂਝ ਦਾ ਆਧਾਰ ਹੈ। ਇਸ ਤੋਂ ਬਿਨਾਂ ਲੋਕਾਂ ਦੇ ਜੀਵਨ ਅਤੇ ਸਵੈਮਾਣ ਦੀ ਰਾਖੀ ਲਈ ਘੋਲਾਂ ਦੀ ਤੀਬਰਤਾ, ਉਤਸ਼ਾਹ, ਪ੍ਰਤੀਬੱਧਤਾ ਅਤੇ ਲਗਾਤਾਰਤਾ ਵੀ ਸਾਡੀ ਅਜੋਕੀ ਤੇ ਭਵਿੱਖੀ ਸਾਂਝ ਦਾ ਆਧਾਰ ਸਤੰਭ ਹੈ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਪ੍ਰਧਾਨ ਸਾਥੀ ਅਵਤਾਰ ਸਿੰਘ ਜੌਹਲ ਨੇ ਆਪਣੇ ਸੰਦੇਸ਼ ਰਾਹੀਂ ਕਾਨਫਰੰਸ ਦੀ ਸਫਲਤਾ ਲਈ ਕ੍ਰਾਂਤੀਕਾਰੀ ਸ਼ੁਭ ਇਛਾਵਾਂ ਭੇਂਟ ਕਰਦਿਆਂ ਭਵਿੱਖ 'ਚ ਹੋਰ ਵਧੇਰੇ ਸਹਿਯੋਗ ਦਾ ਭਰੋਸਾ ਦਿਵਾਇਆ।
ਰਾਜਨੀਤਕ ਮਤੇ ਦਾ ਖਰੜਾ ਪੇਸ਼
ਬਾਅਦ 'ਚ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਹਾਊਸ ਅੱਗੇ ਵਿਚਾਰਨ ਲਈ ਰਾਜਨੀਤਕ ਮਤੇ ਦਾ ਖਰੜਾ ਪੇਸ ਕੀਤਾ। ਇਹ ਖਰੜਾ ਪੇਸ਼ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ ਪੂੰਜੀਵਾਦੀ ਲੁੱਟ ਦਾ ਇਕ ਆਧੁਨਿਕ ਰੂਪ ਹੈ। ਦੁਨੀਆਂ ਭਰ ਦੇ ਆਮ ਲੋਕਾਂ ਨੂੰ ਫਾਹੁਣ ਲਈ ਇਕ ਭਰਮ ਜਾਲ ਹੈ ਜਿਸਨੂੰ ਤੋੜਨਾ ਬਹੁਤ ਲਾਜ਼ਮੀ ਹੈ। ਇਹ ਜ਼ੁੰਮੇਵਾਰੀ ਖੱਬੀਆਂ ਧਿਰਾਂ ਹੀ ਨਿਭਾਅ ਸਕਦੀਆਂ ਹਨ ਤੇ ਆਰਐਮਪੀਆਈ ਇਸ ਜ਼ੁੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਏਗੀ।
ਸਾਥੀ ਪਾਸਲਾ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ ਇਕ ਅਜਿਹਾ ਫਰਾਡ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜੇ ਇਹ ਫਰਾਡ ਨਹੀਂ ਤਾਂ ਦੁਨੀਆਂ ਭਰ 'ਚ ਸਾਮਰਾਜ ਦੇ ਮੁਹਰੈਲੀ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਨਾ ਆਖਦਾ ਕਿ ਅਮਰੀਕਾ ਸਿਰਫ ਅਮਰੀਕੀ ਲੋਕਾਂ ਲਈ ਹੀ ਹੈ। ਉਹ ਦੂਸਰੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀ ਕਾਮਿਆਂ 'ਤੇ ਰੋਕਾਂ ਨਾ ਲਾਉਂਦਾ। ਉਨ੍ਹਾ ਕਿਹਾ ਕਿ ਲੋਕਾਈ ਦੀ ਭਲਾਈ ਸਿਰਫ ਤੇ ਸਿਰਫ ਸਮਾਜਵਾਦੀ ਵਿਵਸਥਾ ਅਧੀਨ ਹੀ ਹੋ ਸਕਦੀ ਹੈ। ਪੂੰਜੀਵਾਦੀ ਵਿਵਸਥਾ 'ਚ ਲੋਕਾਂ, ਖਾਸਕਰ ਮਜ਼ਦੂਰ ਵਰਗ ਦੀ ਲੁੱਟ ਹੀ ਹੁੰਦੀ ਰਹੇਗੀ। ਉਨ੍ਹਾ ਕਿਹਾ ਕਿ ਸੰਨ 2008 ਦੇ ਆਰਥਿਕ ਸੰਕਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੂੰਜੀਵਾਦ ਆਪਣੇ ਆਪ ਵਿਚ ਹੀ ਅੰਦਰੂਨੀ ਵਿਰੋਧਤਾਈਆਂ ਨਾਲ ਭਰਿਆ ਹੋਇਆ ਹੈ। ਇਸਦੇ ਉਲਟ ਚੀਨ ਦੀ ਸਮਾਜਵਾਦੀ ਵਿਵਸਥਾ ਪੱਕੇ ਪੈਰੀਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਤੇ ਅਮਰੀਕਾ ਦੀ ਘੇਰਾਬੰਦੀ ਦੇ ਬਾਵਜੂਦ ਕਿਊਬਾ ਵਰਗਾ ਛੋਟਾ ਜਿਹਾ ਦੇਸ਼ ਸਮਾਜਵਾਦੀ ਵਿਵਸਥਾ ਦੇ ਸਿਰ 'ਤੇ ਅਡੋਲ ਅੱਗੇ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਆਰਥਿਕ ਸੰਕਟ ਨੇ ਭਾਰਤੀ ਅਰਥਚਾਰੇ ਨੂੰ ਵੀ ਆਪਣੀ ਲਪੇਟ 'ਚ ਲਿਆ ਹੋਇਆ ਹੈ। ਇਸਦਾ ਕੋਈ ਵੀ ਖੇਤਰ ਇਸ ਸੰਕਟ ਤੋਂ ਅਛੂਤਾ ਨਹੀਂ ਰਿਹਾ। ਆਜ਼ਾਦੀ ਤੋਂ ਬਾਅਦ ਦੇ 70 ਸਾਲਾਂ ਦੌਰਾਨ ਪੂੰਜੀਵਾਦੀ ਪ੍ਰਬੰਧ ਦੇ ਲੁਟੇੇਰੇ ਸੁਭਾਅ ਕਾਰਨ ਇਸਦੀ ਜਮਾਂਦਰੂ ਆਰਥਿਕ ਅਸਥਿਰਤਾ ਹੁਣ ਰਾਜਨੀਤਕ ਅਸਥਿਰਤਾ ਵਿਚ ਬਦਲ ਚੁੱਕੀ ਹੈ, ਜਿਸਦਾ ਪ੍ਰਗਟਾਵਾ ਸਰਮਾਏਦਾਰ, ਜਗੀਰਦਾਰ ਪਾਰਟੀਆਂ ਪ੍ਰਤੀ ਲੋਕਾਂ ਅੰਦਰ ਸਥਾਈ ਬੇਭਰੋਸੋਗੀ ਦੇ ਰੂਪ 'ਚ ਹੋ ਰਿਹਾ ਹੈ। ਇਨ੍ਹਾਂ ਪਾਰਟੀਆਂ ਦੇ ਲੀਡਰਾਂ ਦੇ ਭਰਿਸ਼ਟਾਚਾਰ, ਗੈਰ ਇਖਲਾਕੀ, ਗੈਰ ਜਮਹੂਰੀ ਤੇ ਆਪਾਧਾਪੀ ਵਾਲੀਆਂ ਗਤੀਵਿਧੀਆਂ 'ਚ ਲਿਪਤ ਹੋਣ ਕਾਰਨ ਲੋਕ ਇਨ੍ਹਾਂ ਪਾਰਟੀਆਂ ਨੂੰ ਨਫ਼ਰਤ ਕਰਨ ਲੱਗ ਪਏ ਹਨ ਤੇ ਇਕ ਬੱਝਵੇਂ ਲੋਕ ਪੱਖੀ ਰਾਜਨੀਤਕ-ਆਰਥਕ ਬਦਲ ਦੀ ਭਾਲ ਵਿਚ ਹਨ। ਅਜੋਕੇ ਹਾਲਾਤ ਨੂੰ ਕਿਸੇ ਪਿਛਾਂਹ ਖਿੱਚੂ ਫਾਸ਼ੀਵਾਦੀ ਪ੍ਰਬੰਧ ਵੱਲ ਖਿਸਕਣ ਤੋਂ ਰੋਕਣ ਲਈ ਮੌਜੂਦਾ ਅਵਸਥਾਵਾਂ ਮਾਰਕਸਵਾਦੀਆਂ ਤੋਂ ਸਪੱਸ਼ਟ ਸਮਾਜਕ-ਆਰਥਕ ਬਦਲ ਰਾਹੀਂ ਤੁਰੰਤ ਜ਼ਰੂਰੀ ਤੇ ਪ੍ਰਭਾਵਸ਼ਾਲੀ ਦਖਲ ਦੀ ਮੰਗ ਕਰਦੀਆਂ ਹਨ। ਪਰ ਭਾਰਤ ਦੇ ਖੱਬੇ ਪੱਖੀ ਇੰਨੇ ਕਮਜ਼ੋਰ ਤੇ ਵੰਡੇ ਹੋਏ ਹਨ ਕਿ ਇਸ ਵਿਸ਼ਾਲ ਕਾਰਜ ਦੀ ਜ਼ਿੰਮੇਵਾਰੀ ਨਹੀਂ ਚੁੱਕੇ ਸਕਦੇ। ਲੰਮੇ ਸਮੇਂ ਤੋਂ ਖੱਬਾ ਪੱਖ ਕੁੱਝ ਸਿਧਾਂਤਕ-ਰਾਜਨੀਤਕ ਮੁੱਦਿਆਂ 'ਤੇ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਜੇ ਇਕ ਹਿੱਸਾ ਵਿਗਿਆਨਕ ਮਾਰਕਸਵਾਦੀ-ਲੈਨਿਨਵਾਦੀ ਰਾਹ ਤੋਂ ਮਾਅਰਕੇਬਾਜ਼ੀ ਦੇ ਭਟਕਾਵਾਂ ਦਾ ਸ਼ਿਕਾਰ ਹੈ ਤੇ ਦੂਜਾ ਵੱਡਾ ਹਿੱਸਾ ਹਾਲੇ ਵੀ ਸਰਮਾਏਦਾਰ ਪਾਰਟੀਆਂ ਦਾ ਪਿਛਲੱਗ ਬਣਿਆ ਹੋਇਆ ਹੈ। ਅਜਿਹੇ ਮਾਹੌਲ ਵਿਚ ਆਰ.ਐਮ.ਪੀ.ਆਈ. ਇਨ੍ਹਾਂ ਸਭ ਚੁਣੌਤੀਆਂ ਦੇ ਟਾਕਰੇ ਲਈ ਇਕ ਮਜ਼ਬੂਤ ਖੱਬਾ ਮੋਰਚਾ ਉਸਾਰਨ ਲਈ ਸਭਨਾ ਖੱਬੀਆਂ ਸ਼ਕਤੀਆਂ ਨੂੰ ਇਕਮੁੱਠ ਕਰਨ ਲਈ ਹਰ ਸੰਭਵ ਯਤਨ ਕਰੇਗੀ।
ਇਹ ਮਤਾ ਪੇਸ਼ ਕਰਦੇ ਸਮੇਂ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਦੇਸ਼ ਦੇ ਲੋਕਾਂ ਦੀ ਬਜਾਇ ਸਾਮਰਾਜੀ ਮੁਲਖ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਵਧੇਰੇ ਚਿੰਤਾ ਹੈ। ਇਸ ਸਰਕਾਰ ਦੀ ਨੋਟਬੰਦੀ ਫਾਲਤੂ ਦੀ ਇਕ ਕਵਾਇਦ ਸਾਬਤ ਹੋਈ ਹੈ ਜਿਸ ਨੇ ਭਾਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਵਿਚ ਅੰਤਾਂ ਦਾ ਵਾਧਾ ਕੀਤਾ ਹੈ। ਜੀ.ਐਸ.ਟੀ. ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਤ ਭੱਦੀ ਕਿਸਮ ਦੀ ਸਰਕਾਰੀ ਲੁੱਟ ਹੈ ਜੋ ਪਹਿਲਾਂ ਹੀ ਟੈਕਸਾਂ ਦੇ ਭਾਰੀ ਬੋਝ ਥੱਲੇ ਦੱਬੇ ਲੋਕਾਂ 'ਤੇ ਹੋਰ ਭਾਰ ਲੱਦਣ ਦਾ ਜ਼ਰੀਆ ਹੈ। ਇਸ ਅਜਾਰੇਦਾਰਾਨਾ, ਪੂੰਜੀਵਾਦੀ ਤੇ ਪ੍ਰਸ਼ਾਸ਼ਕੀ ਲੁੱਟ ਦੇ ਮੱਕੜ ਜਾਲ ਨੇ ਲੋਕਾਂ ਨੂੰ ਬੇਹਾਲ ਕਰਕੇ ਰੱਖ ਦਿੱਤਾ ਹੈ। ਇਸ ਲੁੱਟ ਵਿਰੁੱਧ ਸੰਘਰਸ਼ ਆਰਐਮਪੀਆਈ ਦੀਆਂ ਪ੍ਰਾਥਮਿਕਤਾਵਾਂ 'ਚੋਂ ਇਕ ਹੈ।

ਰਾਜਨੀਤਕ ਮਤੇ ਦੀ ਪ੍ਰਵਾਨਗੀ ਅਤੇ ਸੰਵਿਧਾਨਕ ਸੋਧਾਂ ਦੀ ਤਜਵੀਜ਼
ਇਸ ਰਾਜਨੀਤਕ ਮਤੇ ਦੇ ਖਰੜੇ 'ਤੇ 25 ਡੈਲੀਗੇਟਾਂ ਨੇ ਹਿੱਸਾ ਲਿਆ। ਭਖਵੇਂ ਤੇ ਉਸਾਰੂ ਵਿਚਾਰ ਵਟਾਂਦਰੇ ਉਪਰੰਤ ਇਹ ਰਾਜਨੀਤਕ ਮਤਾ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਬਾਅਦ ਦੁਪਹਿਰ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਹਰਕੰਵਲ ਸਿੰਘ ਨੇ ਕੇਂਦਰੀ ਕਮੇਟੀ ਵਲੋਂ ਪਾਰਟੀ ਵਿਧਾਨ 'ਚ ਤਜ਼ਵੀਜ਼ਸ਼ੁਧਾ ਸੋਧਾਂ ਹਾਊਸ ਅੱਗੇ ਪ੍ਰਵਾਨਗੀ ਲਈ ਰੱਖੀਆਂ ਜਿਨ੍ਹਾਂ 'ਤੇ ਬਹੁਤ ਹੀ ਉਸਾਰੂ ਬਹਿਸ ਹੋਈ। 26 ਨਵੰਬਰ ਨੂੰ ਪਾਰਟੀ ਵਿਧਾਨ 'ਚ ਸੋਧਾਂ, ਡੈਲੀਗੇਟਾਂ ਵਲੋਂ ਇਸਦੀ ਮੂਲ ਸੇਧ ਨੂੰ ਹੋਰ ਪਕਿਆਈ ਬਖਸ਼ਦੇ ਸੁਝਾਵਾਂ ਸਮੇਤ ਸਰਵਸੰਮਤੀ ਨਾਲ ਪ੍ਰਵਾਨ ਕਰ ਲਈਆਂ ਗਈਆਂ। ਇਸ ਤਰ੍ਹਾਂ ਇਹ ਕਾਨਫਰੰਸ ਮੋਦੀ ਸਰਕਾਰ ਦੀਆਂ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦਿਆਂ ਗਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ 'ਚ ਨਿਰੰਤਰ ਵਾਧਾ ਕਰਨ ਵਾਲੀਆਂ ਨੀਤੀਆਂ ਦਾ ਰਾਹ ਰੋਕਣ ਲਈ ਇਕ ਵਿਸ਼ਾਲ ਜਨਤਕ ਮੁਜ਼ਾਹਮਤ ਖੜੀ ਕਰਨ ਵਾਸਤੇ ਖੱਬੀਆਂ ਧਿਰਾਂ ਦਾ ਮਜ਼ਬੂਤ ਮੋਰਚਾ ਉਸਾਰਨ ਦੇ ਸੰਕਲਪ ਨਾਲ ਸੰਪੰਨ ਹੋ ਗਈ। ਇਸ ਕਾਨਫਰੰਸ ਨੇ ਸੰਘ ਪਰਵਾਰ ਦੀ ਸਾਜਿਸ਼ ਤਹਿਤ ਭਾਰਤ ਨੂੰ ਇਕ ਕੱਟੜ ਹਿੰਦੂ ਰਾਜ ਵਿਚ ਤਬਦੀਲ ਕਰਨ ਦੇ ਕੋਝੇ ਇਰਾਦੇ ਨਾਲ ਘੱਟ ਗਿਣਤੀਆਂ ਖਿਲਾਫ਼ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ, ਫਿਰਕੂ ਕੂੜ ਪ੍ਰਚਾਰ, ਇਤਿਹਾਸ ਅਤੇ ਪਾਠਕ੍ਰਮਾਂ ਦੀ ਭੰਨਤੋੜ ਵਿਰੁੱਧ ਵਿਸ਼ਾਲ ਲਾਮਬੰਦੀ ਕਰਨ ਦਾ ਵੀ ਸੰਕਲਪ ਲਿਆ।
ਕੇਂਦਰੀ ਕਮੇਟੀ ਤੇ ਕੰਟਰੋਲ ਕਮਿਸ਼ਨ ਦੀ ਚੋਣ
ਕਾਨਫਰੰਸ ਵਲੋਂ ਨਿਰਣਾ ਲਿਆ ਗਿਆ ਕਿ ਭਾਰਤ ਵਿਚ ਵੇਲਾ ਵਿਹਾਅ ਚੁੱਕੀਆਂ ਨਿਘਰੀਆਂ ਕਦਰਾਂ-ਕੀਮਤਾਂ ਅਧੀਨ ਸੰਸਥਾਗਤ ਰੂਪ ਧਾਰਨ ਕਰ ਚੁੱਕੇ ਅਖੌਤੀ ਉਚ ਜਾਤੀ ਹੰਕਾਰ 'ਚੋਂ ਜਨਮੇਂ ਦਲਿਤਾਂ ਖਿਲਾਫ ਹੁੰਦੇ ਜਾਤ-ਪਾਤੀ ਜੁਲਮਾਂ ਅਤੇ ਪਿੱਤਰ-ਸੱਤਾਵਾਦੀ ਸੋਚ 'ਚੋਂ ਪੈਦਾ ਹੋਏ ਔਰਤਾਂ ਖਿਲਾਫ਼ ਹੁੰਦੇ ਲਿੰਗ ਅਧਾਰਤ ਅਪਰਾਧਾਂ ਤੇ ਚੌਤਰਫਾ ਵਿਤਕਰੇ ਖਿਲਾਫ਼ ਸੰਗਰਾਮਾਂ ਦੀ ਉਸਾਰੀ ਦੇ ਨਾਲ ਨਾਲ ਹਰ ਪੱਧਰ 'ਤੇ ਵਿਚਾਰਧਾਰਕ ਮੁਹਿੰਮ ਤਿੱਖੀ ਕੀਤੀ ਜਾਵੇਗੀ। ਕਾਨਫਰੰਸ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਸਭ ਤੋਂ ਵੱਧ ਯੁਵਾ ਸ਼ਕਤੀ ਵਾਲਾ ਦੇਸ਼ ਹੋਣ ਦੇ ਬਾਵਜੂਦ ਇੱਥੇ ਜਵਾਨੀ ਨੂੰ ਉਸਾਰੂ ਸੇਧ ਤੇ ਸਥਾਈ ਰੁਜ਼ਗਾਰ ਦੇਣ ਵਾਲੀ ਕੋਈ ਨੀਤੀ ਕਿਸੇ ਵੀ ਸਰਕਾਰ ਨੇ ਨਹੀਂ ਬਣਾਈ। ਪਾਰਟੀ ਇਸ ਯੁਵਾ ਸ਼ਕਤੀ ਨੂੰ ਜਥੇਬੰਦ ਕਰਕੇ ਸੰਘਰਸ਼ਾਂ ਦੇ ਮੈਦਾਨ ਵਿਚ ਉਤਾਰਨ ਲਈ ਵਿਸ਼ੇਸ਼ ਤੇ ਬੱਝਵੇਂ ਉਪਰਾਲੇ ਕਰੇਗੀ।
ਕਾਨਫਰੰਸ ਵਲੋ ਸਰਬ ਸੰਮਤੀ ਨਾਲ ਨਵੀਂ ਕੇਂਦਰੀ ਕਮੇਟੀ, ਅਹੁਦੇਦਾਰਾਂ, ਕੰਟਰੋਲ ਕਮਿਸ਼ਨ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਸਾਥੀਕੇ. ਗੰਗਾਧਰਨ ਚੇਅਰਮੈਨ, ਸਾਥੀ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਅਤੇ ਸਾਥੀ ਰਜਿੰਦਰ ਪਰਾਂਜਪੇ ਖਜ਼ਾਨਚੀ ਚੁਣੇ ਗਏ। ਸਰਵ ਸਾਥੀ ਹਰਕੰਵਲ ਸਿੰਘ, ਕੇ. ਹਰੀਹਰਨ, ਸਟੈਂਡਿੰਗ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਸਾਥੀ ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਟੀ.ਐਲ. ਸੰਤੋਸ਼, ਕੇ.ਕੇ. ਰੇਮਾ, ਐਨ.ਵੇਨੂੰ, ਟੀ.ਕੁਮਾਰਨਕੁਟੀ, ਐਮ.ਰਾਜਾਗੋਪਾਲ, ਸੀ. ਚੇਤਲਾਸਾਮੀ, ਪੀ.ਐਮਾਵਾਸੀ, ਸੰਜੇ ਰਾਊਤ, ਰਮੇਸ਼ ਠਾਕਰ, ਇੰਦਰਜੀਤ ਸਿੰਘ ਗਰੇਵਾਲ, ਤੇਜਿੰਦਰ ਥਿੰਦ, ਮਨਦੀਪ ਸਿੰਘ, ਬਾਲੀ ਰਾਮ ਚੌਧਰੀ, ਬੀ.ਕਰਿਸ਼ਨਣ, ਕੇਂਦਰੀ ਕਮੇਟੀ ਦੇ ਮੈਂਬਰਾਨ ਚੁਣੇ ਗਏ।
ਕਾਨਫਰੰਸ ਵਲੋਂ ਪ੍ਰਵਾਨ ਕੀਤੇ ਗਏ ਕੁਝ ਹੋਰ ਮਤੇ
ਕਾਨਫਰੰਸ ਵਲੋਂ ਪਾਸ ਕੀਤੇ ਗਏ ਇਕ ਮਤੇ ਰਾਹੀਂ ਸਮਾਜਵਾਦੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਗੈਰ ਸਮਾਜਵਾਦੀ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨਾਲ ਚੰਗੇ ਸੰਬੰਧ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਇਕ ਹੋਰ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਤਾਮਿਲਨਾਡੂ ਦੇ ਮਛੇਰਿਆਂ ਦੀਆਂ ਮੁਸ਼ਕਲਾਂ ਸ਼੍ਰੀਲੰਕਾ ਦੀ ਸਰਕਾਰ ਨਾਲ ਗੱਲਬਾਤ ਜ਼ਰੀਏ ਹੱਲ ਕਰਵਾਏ।
ਪਾਸ ਕੀਤੇ ਗਏ ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਸਰਬਉਚ ਅਦਾਲਤ ਦੇ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੇ ਫੈਸਲੇ ਨੂੰ ਸਰਕਾਰ ਬਿਨਾਂ ਦੇਰੀ ਅਸਲ ਭਾਵਨਾ 'ਚ ਲਾਗੂ ਕਰੇ।
ਕਾਨਫਰੰਸ ਨੇ ਇਕ ਵੱਖਰੇ ਮਤੇ 'ਚ ਕਿਹਾ ਕਿ ਕੇਰਲ 'ਚ ਆਰ.ਐਮ.ਪੀ.ਆਈ. ਕਾਰਕੁੰਨਾਂ ਉਪਰ ਕੇਰਲ ਸਰਕਾਰ ਵਲੋਂ ਦਮਨ ਕੀਤਾ ਜਾ ਰਿਹਾ ਹੈ। ਕਾਨਫਰੰਸ ਨੇ ਚੱਲਦੇ ਦਮਨ ਦੀ ਨਿਖੇਧੀ ਕਰਦਿਆਂ ਸੀਪੀਆਈ (ਐਮ) ਦੀ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਕਿ ਉਹ ਕੇਰਲ ਸਟੇਟ ਕਮੇਟੀ ਨੂੰ ਦਮਨ ਬੰਦ ਕਰਨ ਨੂੰ ਕਹੇ। ਕਾਨਫਰੰਸ ਨੇ ਕਿਹਾ ਕਿ ਇਹ ਖੱਬੀ ਏਕਤਾ 'ਚ ਵੱਡੀ ਰੁਕਾਵਟ ਹੈ ਅਤੇ ਕਮਿਊਨਿਸਟ ਕਿਰਦਾਰ ਦੇ ਉਲਟ ਹੈ।

ਕਾਨਫਰੰਸ ਦੀ ਸ਼ਾਨਦਾਰ ਸਫਲਤਾ ਲਈ ਵੱਖ-ਵੱਖ ਕਮੇਟੀਆਂ ਤੇ ਵਾਲੰਟੀਅਰਾਂ ਦਾ ਯੋਗਦਾਨ
ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਾਥੀ ਪਰਗਟ ਸਿੰਘ ਜਾਮਾਰਾਏ ਦੀ ਅਗਵਾਈ 'ਚ ਵਲੰਟੀਅਰਾਂ ਨੇ, ਸਾਥੀ ਗੁਰਦਰਸ਼ਨ ਬੀਕਾ ਦੀ ਅਗਵਾਈ ਹੇਠ ਲੰਗਰ ਕਮੇਟੀ ਨੇ, ਸਾਥੀ ਇੰਦਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਰਿਹਾਇਸ਼ ਕਮੇਟੀ ਨੇ, ਸਾਥੀ ਰਵੀ ਕੰਵਰ, ਪ੍ਰਭਦੇਵ ਸਿੰਘ ਉਪਲ, ਗਿਆਨੀ ਜਗਤਾਰ ਸਿੰਘ, ਰਾਮਕਿਸ਼ਨ ਧੂਣਕੀਆ ਤੇ ਮਾਸਟਰ ਮੋਹਨ ਲਾਲ ਦੀ ਦਫਤਰੀ ਕਮੇਟੀ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ। ਮੀਡੀਆ ਨਾਲ ਰਾਬਤੇ ਦੀ ਜਿੰਮੇਵਾਰੀ ਸਾਥੀ ਮਹੀਪਾਲ, ਇੰਦਰਜੀਤ ਚੁਗਾਵਾਂ, ਡਾ. ਸਰਬਜੀਤ ਗਿੱਲ, ਵੇਦ ਪ੍ਰਕਾਸ਼, ਹਰਨੇਕ ਮਾਵੀ ਅਤੇ ਸਤੀਸ਼ ਖੋਸਲਾ ਨੇ ਬਾਖੂਬੀ ਨਿਭਾਈ।
ਸਾਥੀ ਪ੍ਰੀਤਮ ਦਰਦੀ ਦੀ ਦੇਖ-ਰੇਖ ਹੇਠ ਲੈਨਿਨ ਕਿਤਾਬ ਘਰ ਮਹਿਲ ਕਲਾਂ ਅਤੇ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਵਲੋਂ ਬਹੁਭਾਸ਼ਾਈ ਸਿਧਾਂਤਕ ਪੁਸਤਕਾਂ ਦੇ ਸਟਾਲ ਵੀ ਡੈਲੀਗੇਟਾਂ ਦੀ ਖਿੱਚ ਦਾ ਕੇਂਦਰ ਰਹੇ।

- ਇੰਦਰਜੀਤ ਚੁਗਾਵਾਂ
No comments:
Post a Comment