ਮੰਗਤ ਰਾਮ ਪਾਸਲਾ
ਮਨੁੱਖੀ ਇਤਿਹਾਸ ਵਿਚ ਕੁੱਝ ਘਟਨਾਵਾਂ 'ਯੁਗ ਪਲਟਾਊ' ਹੋਣ ਦਾ ਮਾਣ ਹਾਸਲ ਕਰ ਲੈਂਦੀਆਂ ਹਨ। ਅਜਿਹੀ ਹੀ ਇਕ ਲਾਮਿਸਾਲ ਤੇ ਮਨੁੱਖੀ ਇਤਿਹਾਸ ਵਿਚ ਪਹਿਲੀ ਵਾਰ ਵਾਪਰਨ ਵਾਲੀ ਘਟਨਾ ਹੈ, ''ਅਕਤੂਬਰ ਇਨਕਲਾਬ''। ਭਾਵ 7 ਨਵੰਬਰ 1917 ਨੂੰ ਰੂਸ ਦੀ ਧਰਤੀ 'ਤੇ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਮਜ਼ਦੂਰ-ਕਿਸਾਨ ਏਕੇ ਦੇ ਰੱਥ ਉਪਰ ਸਵਾਰ ਹੋ ਕੇ ਆਇਆ ਪਹਿਲਾ ''ਸਮਾਜਵਾਦੀ ਇਨਕਲਾਬ''। ਇਸ ਇਨਕਲਾਬ ਨੇ ਦੋ ਵਿਰੋਧੀ ਜਮਾਤਾਂ (ਲੁੱਟਣ ਵਾਲੀ ਤੇ ਲੁੱਟ ਹੋਣ ਵਾਲੀ) ਵਿਚ ਵੰਡੇ ਸਮਾਜ ਅੰਦਰ ਲੁੱਟੀ ਜਾਣ ਵਾਲੀ ਜਮਾਤ ਦੇ ਹੱਥ ਵਿਚ ਰਾਜ ਸੱਤਾ ਦੀ ਵਾਗਡੋਰ ਸੰਭਾਲ ਦਿੱਤੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇਂ ਵਾਲੇ ਸਮਾਜ ਦੀ ਅਧਾਰਸ਼ਿਲਾ ਰੱਖ ਦਿੱਤੀ, ਜਿੱਥੇ ਗਰੀਬੀ-ਅਮੀਰੀ ਦੇ ਪਾੜੇ ਨੂੰ ਖਤਮ ਕੀਤਾ ਗਿਆ ਹੈ; ਬਰਾਬਰਤਾ, ਆਜ਼ਾਦੀ ਤੇ ਲੁੱਟ-ਖਸੁੱਟ ਰਹਿਤ ਕੀਤਾ ਜਾਣਾ ਹੈ। ਅਜੇਹੇ ਨਵੇਂ ਸਿਰਜੇ ਸਮਾਜਵਾਦੀ ਪ੍ਰਬੰਧ ਅੰਦਰ 'ਹਰ ਇਕ ਨੂੰ ਕੰਮ ਅਨੁਸਾਰ ਤਨਖਾਹ', 'ਕੰਮ ਕਰਨਾ ਹਰ ਵਿਅਕਤੀ ਵਾਸਤੇ ਜ਼ਰੂਰੀ (ਬੱਚਿਆਂ, ਬਜ਼ੁਰਗਾਂ ਤੇ ਸਿਹਤ ਪੱਖੋਂ ਕੰਮ ਨਾ ਕਰ ਸਕਣ ਵਾਲੇ ਵਿਅਕਤੀ ਇਸ ਵਿਚ ਸ਼ਾਮਿਲ ਨਹੀਂ) ਅਤੇ 'ਜੋ ਕੰਮ ਨਹੀਂ ਕਰੇਗਾ, ਖਾਵੇਗਾ ਵੀ ਨਹੀਂ' ਵਰਗੇ ਨਿਵੇਕਲੇ ਵਿਗਿਆਨਕ ਸਿਧਾਂਤ ਪੇਸ਼ ਕੀਤੇ ਗਏ। ਅਜਿਹੇ ਸਮਾਜ ਵਿਚ ਮਨੁੱਖ ਦੇ ਸਾਰਿਆਂ ਪੱਖਾਂ ਤੋਂ ਵਿਕਾਸ ਕਰਨ ਦੇ ਅਸੀਮ ਸੋਮੇ ਤੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਏਸੇ ਲਈ ਏਥੇ ਔਰਤਾਂ ਤੇ ਬੱਚਿਆਂ ਦੀ ਸਿਹਤ, ਸੁਰੱਖਿਆ, ਖੁਰਾਕ, ਵਿਦਿਆ ਭਾਵ ਹਰ ਪੱਖ ਦਾ ਪੂਰਾ ਪੂਰਾ ਧਿਆਨ ਰੱਖੇ ਜਾਣ ਦੀ ਵੀ ਗਰੰਟੀ ਕਰ ਦਿੱਤੀ ਗਈ।
ਅੰਦਰੂਨੀ ਤੇ ਬਾਹਰੀ ਦੁਸ਼ਮਣਾਂ, ਭਾਵ ਸਾਮਰਾਜੀ ਸ਼ਕਤੀਆਂ ਤੇ ਅੰਦਰੂਨੀ ਇਨਕਲਾਬ ਵਿਰੋਧੀ ਪਿਛਾਖੜੀ ਤੱਤਾਂ ਦੀ ਹਰ ਸਾਜਿਸ਼ ਦਾ ਸੋਵੀਅਤ ਯੂਨੀਅਨ ਦੀ ਬਾਲਸ਼ਵਿਕ ਪਾਰਟੀ ਤੇ ਸੋਵੀਅਤ ਲੋਕਾਂ ਵਲੋਂ ਸਫਲਤਾ ਪੂਰਬਕ ਟਾਕਰਾ ਕੀਤਾ ਗਿਆ। ਜ਼ਾਰਸ਼ਾਹੀ ਦੇ ਹੱਥੋਂ ਲੁੱਟੇ-ਪੁੱਟੇ ਰੂਸ ਤੇ ਇਸਦੀਆਂ ਸਹਿਯੋਗੀ ਕੌਮੀਅਤਾਂ ਅੰਦਰ ਪੈਦਾਵਾਰੀ ਸਾਧਨਾਂ ਉਪਰ ਪੂਰੇ ਸਮਾਜ ਦੇ ਕਬਜ਼ੇ ਅਤੇ ਰਾਜ ਸੱਤਾ ਮਜ਼ਦੂਰ ਵਰਗ ਦੇ ਹੱਥਾਂ ਵਿਚ ਆ ਜਾਣ ਸਦਕਾ ਸੋਵੀਅਤ ਯੂਨੀਅਨ ਦੁਨੀਆਂ ਦੀ ਇਕ ਮਹਾਨ ਸ਼ਕਤੀ ਵਜੋਂ ਉਭਰਿਆ। ਇਹ ਉਭਾਰ ਆਰਥਿਕ ਪ੍ਰਗਤੀ, ਰਾਸ਼ਟਰੀ ਸੁਰੱਖਿਆ, ਵਿਗਿਆਨ, ਖੇਤੀ, ਉਦਯੋਗ, ਖੇਡਾਂ ਭਾਵ ਹਰ ਖੇਤਰ ਵਿਚ ਦੇਖਿਆ ਜਾ ਸਕਦਾ ਹੈ। ਅਕਤੂਬਰ ਇਨਕਲਾਬ ਨੇ ਸੰਸਾਰ ਭਰ ਵਿਚ ਕੌਮੀ ਮੁਕਤੀ ਤੇ ਸਮਾਜਵਾਦੀ ਲਹਿਰਾਂ ਨੂੰ ਵੱਡਾ ਹੁਲਾਰਾ ਦਿੱਤਾ। ਸੋਵੀਅਤ ਯੂਨੀਅਨ ਦੀ ਨਿਰਸਵਾਰਥ ਸਹਾਇਤਾ ਨਾਲ ਨਵੇਂ ਆਜ਼ਾਦ ਹੋਏ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਵੈ ਨਿਰਭਰ ਹੋ ਕੇ ਸਾਮਰਾਜ ਦੇ ਧੌਂਸਵਾਦੀ ਤੇ ਲੋਟੂ ਰੁਝਾਨ ਵਿਰੁੱਧ ਖੜ੍ਹੇ ਹੋਣ ਵਿਚ ਭਾਰੀ ਮਦਦ ਮਿਲੀ।
ਅਕਤੂਬਰ ਇਨਕਲਾਬ ਨੇ ਮਾਰਕਸਵਾਦ-ਲੈਨਿਨਵਾਦ ਵਿਗਿਆਨਕ ਵਿਚਾਰਧਾਰਾ ਦੀ ਪ੍ਰਸੰਗਕਤਾ ਤੇ ਅਮਲੀ ਵਰਤਾਰੇ ਦੀ ਸੰਭਾਵਨਾ ਉਪਰ ਮੋਹਰ ਲਗਾ ਦਿੱਤੀ। ''ਗਰੀਬੀ-ਅਮੀਰੀ ਦਾ ਪਾੜਾ ਕਿਸੇ ਗੈਬੀ ਸ਼ਕਤੀ ਦੀ ਦੇਣ'' ਅਤੇ ''ਘਾਈਆਂ ਦੇ ਪੁੱਤਾਂ ਨੇ ਖਾਹ ਹੀ ਖੋਤਣਾ ਹੈ'' ਵਰਗੇ ਪਿਛਾਖੜੀ, ਕਿਸਮਤਵਾਦੀ ਤੇ ਅਣਵਿਗਿਆਨਕ ਵਿਚਾਰਾਂ ਨੂੰ ਅਕਤੂਬਰ ਇਨਕਲਾਬ ਨੇ ਪੂਰੀ ਤਰ੍ਹਾਂ ਮਾਤ ਦੇ ਦਿੱਤੀ। ਇਸ ਮਹਾਨ ਘਟਨਾ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਮਾਰਕਸਵਾਦ ਕੋਈ 'ਜੜ੍ਹਭਰਥ' ਜਾਂ ਨਿਰੋਲ ਸਕੂਲੀ ਵਿਗਿਆਨ ਹੀ ਨਹੀਂ, ਬਲਕਿ ਇਕ ਉਨਤਸ਼ੀਲ ਵਿਗਿਆਨ ਹੈ, ਜੋ ਹਰ ਦੇਸ਼ ਤੇ ਖਿੱਤੇ ਵਿਚ ਉਥੋਂ ਦੀਆਂ ਠੋਸ ਹਾਲਤਾਂ ਤੇ ਜਮੀਨੀ ਹਕੀਕਤਾਂ ਅਨੁਸਾਰ ਇਨਕਲਾਬੀ ਲਹਿਰ ਨੂੰ ਠੀਕ ਦਿਸ਼ਾ ਦੇਣ ਦੇ ਸਮਰੱਥ ਹੈ। ਇਹ ਤੱਥ ਵੀ ਹੋਰ ਉਜਾਗਰ ਹੋਇਆ ਕਿ ਇਸ ਵਿਗਿਆਨ ਦੇ ਵਿਰੋਧ ਵਿਕਾਸੀ ਨਿਯਮਾਂ ਨੂੰ ਅਣਡਿੱਠ ਕਰਦਿਆਂ ਇਨ੍ਹਾਂ ਨੂੰ ਮਕਾਨਕੀ ਤੇ ਨਿਰਪੇਖ ਸਮਝਣ ਵਾਲੇ ਲੋਕ ਅੰਤਮ ਰੂਪ ਵਿਚ ਇਨਕਲਾਬ ਵਿਰੋਧੀ ਹੋ ਨਿਬੜਦੇ ਹਨ, ਜਿਨ੍ਹਾਂ ਦਾ ਵਿਚਾਰਧਾਰਕ ਟਾਕਰਾ ਕਰਨਾ ਹਰ ਕਮਿਊਨਿਸਟ ਦਾ ਫਰਜ਼ ਬਣਦਾ ਹੈ। ਇਸ ਯੁਗ ਪਲਟਾਊ ਘਟਨਾ ਨੇ ਕਿਸੇ ਵੀ ਸਮਾਜਕ ਤਬਦੀਲੀ ਵਾਸਤੇ ਅੰਦਰੂਨੀ ਤੇ ਬਾਹਰਮੁਖੀ ਅਵਸਥਾਵਾਂ ਦਾ ਠੋਸ ਅਧਿਆਨ, ਸੱਜੇ ਤੇ ਖੱਬੇ ਪੱਖੀ ਭਟਕਾਵਾਂ ਤੋਂ ਸਾਵਧਾਨੀ, ਯੁਧਨੀਤੀ ਦੀ ਸੇਧ ਵਿਚ ਇਨਕਲਾਬੀ ਲਹਿਰ ਦੀ ਮਜ਼ਬੂਤੀ ਲਈ ਫੌਰੀ ਦਾਅ ਪੇਚਾਂ ਦੇ ਬਦਲਾਅ ਕਰਨ ਵਿਚ ਨਿਪੁੰਨਤਾ ਅਤੇ ਅੰਤਮ ਰੂਪ ਵਿਚ ਮਿਹਨਤਕਸ਼ ਲੋਕਾਂ ਦੀ ਅਟੱਲ ਜਿੱਤ ਦੇ ਸੰਕਲਪ ਵਿਚ ਵਿਸ਼ਵਾਸ ਨੂੰ ਮਜ਼ਬੂਤੀ ਪ੍ਰਦਾਨ ਕੀਤਾ।
ਲਗਭਗ 70 ਸਾਲ ਤੱਕ, ਸਮਾਜਵਾਦੀ ਸੋਵੀਅਤ ਯੂਨੀਅਨ ਤੇ ਦੂਸਰੇ ਪੂਰਬੀ ਯੂਰਪ ਦੇ ਸਮਾਜਵਾਦੀ ਦੇਸ਼ਾਂ ਨੇ ਸਮਾਜਵਾਦ ਦੀ ਉਸਾਰੀ ਤੇ ਮਜ਼ਬੂਤੀ ਲਈ ਭਰਪੂਰ ਯਤਨ ਕੀਤੇ। ਸਮਾਜਵਾਦੀ ਦੇਸ਼ਾਂ ਦੇ ਆਮ ਨਾਗਰਿਕਾਂ ਨੇ ਇਸ ਢਾਂਚੇ ਦੀਆਂ ਬਰਕਤਾਂ ਦਾ ਸੁਆਦ ਚੱਖਿਆ। ਮੁਫ਼ਤ ਵਿਦਿਆ, ਰੋਟੀ, ਰੋਜ਼ੀ ਅਤੇ ਰੁਜ਼ਗਾਰ ਦੀ ਗਰੰਟੀ ਤੇ ਸਮਾਜਿਕ ਸੁਰੱਖਿਆ ਵਰਗੇ ਮਨੁੱਖੀ ਕਲਿਆਣ ਲਈ ਲੋੜੀਂਦੇ ਅਹਿਮ ਕਦਮ ਜਦੋਂ ਸਮਾਜਵਾਦੀ ਦੇਸ਼ਾਂ ਅੰਦਰ ਪੁੱਟੇ ਗਏ, ਤਦ ਸਰਮਾਏਦਾਰੀ ਪ੍ਰਬੰਧ ਵਾਲੇ ਹਾਕਮਾਂ ਨੂੰ ਵੀ ਆਪਣੇ ਕਿਰਤੀਆਂ ਨੂੰ ਕੁੱਝ ਕੁ ਤਰ੍ਹਾਂ ਦੀਆਂ ਕੁਝ ਸਹੂਲਤਾਂ ਦੇਣ ਵਾਸਤੇ ਮਜ਼ਬੂਰ ਹੋਣਾ ਪਿਆ। ਇਸ ਡਰ ਨਾਲ ਕਿ ਕਿਤੇ ਇਹ ਕਿਰਤੀ ਸਮਾਜਵਾਦੀ ਇਨਕਲਾਬਾਂ ਦੇ ਰਾਹੇ ਨਾ ਪੈ ਜਾਣ!
ਸੋਚਣ ਦਾ ਮੁੱਦਾ ਇਹ ਹੈ ਕਿ ਸਵਰਗ ਰੂਪੀ ਇਹ ਆਰਥਿਕ ਤੇ ਸਮਾਜਿਕ ਢਾਂਚਾ, ਕਾਮਯਾਬੀਆਂ ਦੇ 70 ਸਾਲਾਂ ਬਾਅਦ ਢਹਿ ਢੇਰੀ ਕਿਉਂ ਹੋ ਗਿਆ? ਕੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇਂ ਦਾ ਸਿਧਾਂਤ ਗਲਤ ਹੈ? ਜਾਂ ਕੀ ਬਰਾਬਰਤਾ ਦੇ ਅਸੂਲਾਂ ਉਪਰ ਖੜ੍ਹਾ ਕੀਤਾ ਆਰਥਿਕ ਢਾਂਚਾ ਅਮਲੀ ਰੂਪ ਵਿਚ ਸਥਾਪਤ ਕਰਨਾ-ਅਤੇ ਨਿਰੰਤਰ ਕਾਇਮ ਰੱਖਣਾ ਅਸੰਭਵ ਹੈ? ਕੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਜਿਸਦੀ ਅਗਵਾਈ ਵਿਚ ਸੋਵੀਅਤ ਲੋਕਾਂ ਨੇ ਲਾਮਿਸਾਲ ਬਹਾਦਰੀ, ਕੁਰਬਾਨੀ ਤੇ ਪ੍ਰਤੀਬੱਧਤਾ ਨਾਲ ਪੂੰਜੀਵਾਦ ਦਾ ਜੂਲਾ ਲਾਹ ਕੇ ਇਕ ਲੁੱਟ ਰਹਿਤ ਆਰਥਿਕ ਤੇ ਸਮਾਜਿਕ ਢਾਂਚਾ ਕਾਇਮ ਕੀਤਾ ਸੀ, ਇਸ ਸਮਾਜਵਾਦੀ ਇਨਕਲਾਬ ਨੂੰ ਠੀਕ ਲੀਹਾਂ ਉਪਰ ਉਨਤ ਕਰਨ ਆਪਣੇ ਲੋਕਾਂ ਦੀ ਪੂਰਨ ਰੂਪ ਵਿਚ ਵਿਸ਼ਵਾਸ਼ਪਾਤਰ ਬਣਨ ਅਤੇ ਅੰਦਰੂਨੀ ਤੇ ਬਾਹਰੀ ਦੁਸ਼ਮਣ ਤੱਤਾਂ ਦੀਆਂ ਇਨਕਲਾਬ ਵਿਰੋਧੀ ਸਾਜਿਸਾਂ ਨੂੰ ਨਾਕਾਮ ਕਰਕੇ ਇਸ ਪ੍ਰਬੰਧ ਦੀ ਰਾਖੀ ਕਰਨ ਵਿਚ ਅਸਫਲ ਸਿੱਧ ਹੋ ਗਈ? ਇਹਨਾਂ ਸਾਰੇ ਸਵਾਲਾਂ ਦਾ ਠੀਕ ਜਵਾਬ ਸਾਨੂੰ ਇਤਿਹਾਸ ਤੋਂ ਠੀਕ ਸਬਕ ਸਿੱਖਣ ਅਤੇ ਭਵਿੱਖ ਵਿਚ ਉਨ੍ਹਾਂ ਕਮਜ਼ੋਰੀਆਂ ਤੋਂ ਸਾਵਧਾਨ ਰਹਿ ਕੇ ਸਮਾਜਵਾਦ ਦੀ ਉਸਾਰੀ ਲਈ ਵਧੇਰੇ ਅਗਰਸਰ ਹੋਣ ਲਈ ਉਤਸ਼ਾਹਿਤ ਕਰੇਗਾ।
ਇਹ ਗੱਲ ਮੰਨਣ ਵਿਚ ਸਾਨੂੰ ਕੋਈ ਝਿਜਕ ਨਹੀਂ ਚਾਹੀਦੀ ਕਿ ਸਮਾਜਵਾਦ ਦੀ ਉਸਾਰੀ ਲਈ ਪੈਦਾਵਾਰੀ ਸਬੰਧਾਂ ਵਿਚ ਨਿਰੰਤਰ ਬਦਲਾਅ ਕਰਦੇ ਜਾਣ ਅਤੇ ਪੈਦਾਵਾਰੀ ਸ਼ਕਤੀਆਂ ਨੂੰ ਨਿਰੰਤਰ ਰੂਪ ਵਿਚ ਵਿਕਸਤ ਕਰਨ ਵਿਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਤੇ ਸੋਵੀਅਤ ਸਰਕਾਰ ਵੱਡੀ ਹੱਦ ਤੱਕ ਅਸਫਲ ਰਹੀ ਹੈ। 'ਪ੍ਰੋਲਤਾਰੀ ਤਾਨਾਸ਼ਾਹੀ' ਦਾ ਸੰਕਲਪ ਇਨਕਲਾਬ ਵਿਰੋਧੀ ਜਮਾਤਾਂ ਦੀਆਂ ਸਾਜਸ਼ਾਂ ਨੂੰ ਕਾਬੂ ਹੇਠ ਰੱਖਣ ਵੱਲ ਸੇਧਤ ਹੁੰਦਾ ਹੈ। ਜਦੋਂਕਿ ਅਮਲ ਵਿਚ ਹਕੀਕੀ ਜਮਹੂਰੀ ਢਾਂਚਾ ਕਾਇਮ ਕਰਨਾ ਹੁੰਦਾ ਹੈ, ਜਿੱਥੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਰਾਜਸੀ, ਵਿਚਾਰਧਾਰਕ ਤੇ ਸਭਿਆਚਾਰਕ ਮਤਭੇਦ ਦੇ ਪੂਰਨ ਰੂਪ ਵਿਚ ਜਮਹੂਰੀਅਤ ਨੂੰ ਮਾਨਣ ਦਾ ਅਧਿਕਾਰ ਪ੍ਰਾਪਤ ਹੋਵੇ। ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਵਲੋਂ ਅਜਿਹਾ ਕਰਨ ਵਿਚ ਭਾਰੀ ਕੁਤਾਹੀ ਕੀਤੀ ਗਈ। ਸਰਵ ਵਿਆਪਕ ਜਮਹੂਰੀ ਮਾਹੌਲ ਸਿਰਜਣ ਦੀ ਥਾਂ ਕਮਿਊਨਿਸਟ ਪਾਰਟੀ ਦੇ ਕਾਡਰ ਤੇ ਆਗੂਆਂ ਨੂੰ ਹੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਏ, ਜਦਕਿ ਦੂਸਰੇ ਜਨਸਮੂਹਾਂ ਨੂੰ ਸਾਰੀਆਂ ਆਰਥਿਕ ਸਹੂਲਤਾਂ ਪ੍ਰਾਪਤ ਹੋਣ ਦੇ ਬਾਵਜੂਦ ਸਮਾਜਵਾਦ ਦੀ ਉਸਾਰੀ ਵਿਚ ਸਰਗਰਮ ਸ਼ਮੂਲੀਅਤ ਤੇ ਜਮਹੂਰੀ ਆਜ਼ਾਦੀਆਂ ਤੋਂ ਵੰਚਿਤ ਰੱਖਿਆ ਗਿਆ। ਇਸ ਨਾਲ ਸੋਵੀਅਤ ਸਰਕਾਰ ਅਤੇ ਕਮਿਊਨਿਸਟ ਪਾਰਟੀ ਤੋਂ ਜਨ ਸਧਾਰਨ ਦੂਰ ਹੁੰਦੇ ਗਏ ਤੇ ਉਨ੍ਹਾਂ ਵਿਚ ਬੇਗਾਨਗੀ ਤੇ ਘੁਟਣ ਦੀ ਭਾਵਨਾ ਪ੍ਰਬਲ ਹੁੰਦੀ ਗਈ।
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਬਹੁਤ ਸਾਰੇ ਮੁੱਦਿਆਂ 'ਤੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤਾਂ ਤੋਂ ਵੀ ਉਖੜਦੀ ਗਈ। ''ਪੁਰਅਮਨ ਸਹਿਹੋਂਦ, ਪੁਰਅਮਨ ਮੁਕਾਬਲਾ ਤੇ ਪੁਰਅਮਨ ਤਬਦੀਲੀ'', ਦੇ ਖਤਰਨਾਕ ਸੋਧਵਾਦੀ ਸਿਧਾਂਤ ਅਸਲ ਵਿਚ ਮਾਰਕਸਵਾਦ ਦੀ ਮੂਲ ਸਥਾਪਨਾ 'ਜਮਾਤੀ ਘੋਲ ਦੇ ਪੂਰੀ ਤਰ੍ਹਾਂ ਵਿਰੋਧ ਵਿਚ ਹੈ। ਇਹ ਸਿਧਾਂਤ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ, ਸਿਧਾਂਤਕ ਪਕਿਆਈ ਅਤੇ ਦੁਸ਼ਮਣ ਧਿਰਾਂ ਬਾਰੇ ਠੀਕ ਮੁਲਾਂਕਣ ਕਰਨ ਦੀ ਕੁਸ਼ਲਤਾ ਨੂੰ ਕਮਜ਼ੋਰ ਕਰਦਾ ਹੈ। ਇਸੇ ਕਾਰਨ ਹੀ 70 ਸਾਲਾਂ ਬਾਅਦ ਸਮਾਜਵਾਦੀ ਢਾਂਚੇ ਦੇ ਸਾਰੇ ਸੁੱਖ ਮਾਨਣ ਤੋਂ ਬਾਅਦ ਵੀ ਸੋਵੀਅਤ ਨਾਗਰਿਕ ''ਅਸਲ ਇਨਸਾਨ'' ਨਹੀਂ ਬਣ ਸਕਿਆ। ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਕਾਇਮੀ ਤੇ ਰਾਖੀ ਕੀਤੀ ਸੀ, ਉਹ ਸਾਰੇ ਕਰੈਮਲਿਨ 'ਤੋਂ ਕਿਰਤੀਆਂ ਦੇ ਲਾਲ ਝੰਡੇ ਨੂੰ ਉਤਾਰ ਕੇ ਜਾਰਸ਼ਾਹੀ ਦਾ ਝੰਡਾ ਲਹਿਰਾਉਣ ਦੇ ਦਰਦਨਾਕ ਸੀਨ ਨੂੰ ਚੁੱਪਚਾਪ ਤਮਾਸ਼ਬੀਨ ਬਣਕੇ ਦੇਖਦੇ ਰਹੇ ਤੇ ਲੈਨਿਨ ਦੇ ਬਣੇ ਬੁੱਤਾਂ ਨੂੰ ਚਕਨਾਚੂਰ ਹੁੰਦੇ ਬੇਬਸ ਬਣਕੇ ਤਕਦੇ ਰਹੇ। ਕਿੰਨਾ ਅਫਸੋਸ ਤੇ ਦੁਖਦਾਈ ਹੈ ਕਿ ਲੋਕਾਂ ਵਲੋਂ ਛਾਤੀਆਂ ਵਿਚ ਗੋਲੀਆਂ ਖਾ ਕੇ ਕਾਇਮ ਕੀਤੇ ਗਏ ਸਮਾਜਵਾਦੀ ਮਹਿਲ ਨੂੰ ਬਚਾਉਣ ਲਈ ਦੁਸ਼ਮਣ ਨੂੰ ਇਕ ਵੀ ਡਾਂਗ ਦੀ ਵਰਤੋਂ ਨਹੀਂ ਕਰਨੀ ਪਈ।
ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਢਾਂਚੇ ਨੂੰ ਲੱਗੀਆਂ ਪਛਾੜਾਂ ਦਾ ਇਹ ਵਰਣਨ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਨਜ਼ਰੀਏ ਉਪਰ ਕਿੰਤੂ ਕਰਨਾ ਨਹੀਂ, ਬਲਕਿ ਇਸਦੀਆਂ ਮੂਲ ਸੇਧਾਂ ਨੂੰ ਵਧੇਰੇ ਜ਼ੋਰ ਤੇ ਪ੍ਰਵੀਨਤਾ ਨਾਲ ਸਮਝਣ ਤੇ ਲਾਗੂ ਕਰਨ ਦੀ ਲੋੜ ਨੂੰ ਦਰਸਾਉਦਾ ਹੈ। ਬਿਨ੍ਹਾਂ ਸ਼ੱਕ ਸੰਸਾਰ ਪੱਧਰ ਉਤੇ ਪੂੰਜੀਵਾਦ ਦਾ ਖਾਤਮਾ ਤੇ ਸਮਾਜਵਾਦ ਦੀ ਜਿੱਤ ਇਕ ਅਟੱਲ ਤੇ ਵਿਗਿਆਨਕ ਸੱਚਾਈ ਹੈ। ਇਸ ਸੱਚਾਈ ਨੂੰ ਰੂਪਮਾਨ ਕਰਨ ਲਈ ਸਿਧਾਂਤ ਪ੍ਰਤੀ ਵਧੇਰੇ ਪ੍ਰਤੀਬੱਧਤਾ, ਸਹਿਜ ਭਾਵਨਾ, ਨਿਰੰਤਰ ਘੋਲ ਲੋਕਾਂ ਲਈ ਮਰ ਮਿੱਟਣ ਦੀ ਭਾਵਨਾ ਅਤੇ ਹਰ ਦੇਸ਼ ਵਿਚ ਉਥੋਂ ਦੀਆਂ ਠੋਸ ਹਾਲਤਾਂ ਦੇ ਮੱਦੇ ਨਜ਼ਰ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਨੂੰ ਲਾਗੂ ਕਰਨ ਵਿਚ ਨਿਪੁੰਨਤਾ ਹਾਸਲ ਕਰਨੀ ਜ਼ਰੂਰੀ ਹੈ।
ਅੱਜ ਜਦੋਂ ਅਸੀਂ ਅਕਤੂਬਰ ਇਨਕਲਾਬ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਉਸ ਸਮੇਂ ਸੰਸਾਰ ਪੱਧਰ 'ਤ ਪੂੰਜੀਵਾਦੀੇ ਪ੍ਰਬੰਧ ਸੰਕਟ ਗ੍ਰਸਤ ਹੈ। ਪੂੰਜੀਵਾਦੀ ਦੇਸ਼ਾਂ ਵਿਚ ਬੇਕਾਰੀ, ਮਿਲਬੰਦੀਆਂ, ਕਿੱਤਾ ਰਹਿਤ ਵਿਕਾਸ ਅਤੇ ਸਮਾਜੀ ਖਿੱਚੋਤਾਣ ਸਿਖ਼ਰਾਂ ਉਤੇ ਹੈ। ਸੰਸਾਰ ਪੱਧਰ ਦੇ ਕਿਸੇ ਮਾਰਕਸਵਾਦ-ਲੈਨਿਨਵਾਦ ਅਧਾਰਤ ਇਨਕਲਾਬੀ ਕੇਂਦਰ ਦੀ ਅਣਹੋਂਦ ਕਾਰਨ ਸਾਮਰਾਜੀ ਸੰਕਟ ਵਿਚੋਂ ਪੈਦਾ ਹੋਈ ਲੋਕ ਬੇਚੈਨੀ ਦਾ ਲਾਹਾ ਸੱਜੇ ਪੱਖੀ ਸ਼ਕਤੀਆਂ ਲੈ ਰਹੀਆਂ ਹਨ। ਉਂਝ ਇਹ ਗੱਲ ਇਕ ਹੱਦ ਤਕ ਤਸੱਲੀ ਵਾਲੀ ਹੈ ਕਿ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਸੰਸਾਰ ਭਰ ਦੇ ਕਿਰਤੀ ਲੋਕ ਸਾਮਰਾਜੀ ਲੁੱਟ-ਖਸੁੱਟ ਅਤੇ ਦਾਬੇ ਦੇ ਵਿਰੋਧ ਵਿਚ ਸੰਘਰਸ਼ਾਂ ਦੇ ਮੈਦਾਨ ਵਿਚ ਹਨ।
ਸਾਡਾ ਦੇਸ਼ ਇਸਦੇ ਲੋਕਾਂ ਦਾ ਵੱਡਾ ਭਾਗ ਜੋ ਕਿ ਸੰਸਾਰ ਪੂੰਜੀਵਾਦੀ ਪ੍ਰਬੰਧ ਦਾ ਇਕ ਹਿੱਸਾ ਹੈ, ਬੇਕਾਰੀ, ਗਰੀਬੀ, ਭੁੱਖਮਰੀ, ਕੁਪੋਸ਼ਣ ਤੋਂ ਪੀੜਤ ਹੈ ਅਤੇ ਇਸਦੇ ਲੋਕਾਂ ਦਾ ਵੱਡਾ ਭਾਗ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਸੱਖਣੀ ਜ਼ਿੰਦਗੀ ਬਤੀਰ ਕਰ ਰਿਹਾ ਹੈ। ਮੋਦੀ ਸਰਕਾਰ ਇਕ ਪਾਸੇ ਆਰਥਿਕ ਸੁਧਾਰਾਂ ਦੇ ਨਾਂਅ 'ਤੇ ਸਾਮਰਾਜ ਦੀਆਂ ਨਿਰਦੇਸ਼ਤ ਨਵ-ਉਦਾਰਵਾਦੀ ਆਥਿਕ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਦੂਜੇ ਬੰਨ੍ਹੇ ਆਰ.ਐਸ.ਐਸ. ਦੀ ਨਿਰਦੇਸ਼ਨਾਂ ਹੇਠ ਭਾਰਤ ਦੇ ਜਮਹੂਰੀ ਤੇ ਧਰਮ ਨਿਰਪੱਖ ਢਾਂਚੇ ਨੂੰ ਇਕ ਤਾਨਾਸ਼ਾਹੀ 'ਤੇ ਧਰਮ ਅਧਾਰਤ ''ਹਿੰਦੂ ਰਾਸ਼ਟਰ'' ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ। ਇਸੇ ਮੰਤਵ ਲਈ ਸੰਘ ਪਰਿਵਾਰ ਵਲੋਂ ਇਕ ਗਿਣੀ ਮਿਥੀ ਯੋਜਨਾ ਤਹਿਤ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਉਪਰ ਜ਼ੁਲਮ ਦਾ ਕੁਹਾੜਾ ਚਲਾ ਰਿਹਾ ਹੈ। ਦੇਸ਼ ਦੇ ਰਾਜਨੀਤਕ, ਸਮਾਜਿਕ 'ਸਭਿਆਚਾਰਕ, ਵਿਦਿਅਕ ਭਾਵ ਹਰ ਖੇਤਰ ਵਿਚ ਸੰਘੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਲਈ ਕਿਸੇ ਵੀ ਗੈਰ ਜਮਹੂਰੀ ਤੇ ਗੈਰ ਸੰਵਿਧਾਨਕ ਕਾਰਵਾਈ ਕਰਨ ਨੂੰ ਮੋਦੀ ਸਰਕਾਰ ਵਰਜਿਤ ਨਹੀਂ ਸਮਝਦੀ।
ਇਸ ਚਿੰਤਾਜਨਕ ਅਵਸਥਾ ਨਾਲ ਨਜਿੱਠਣ ਲਈ ਅਕਤੂਬਰ ਇਨਕਲਾਬ ਦੀ ਸਾਰਥਿਕਤਾ ਕਿਸੇ ਵੀ ਪਹਿਲੇ ਸਮੇਂ ਨਾਲੋਂ ਜ਼ਿਆਦਾ ਹੋ ਗਈ ਹੈ। ਇਹ ਗੱਲ ਪਿਛਾਖੜੀ ਅਨਸਰ ਵੀ ਜਾਣਦੇ ਹਨ। ਇਨਕਲਾਬੀ ਲਹਿਰ ਨੂੰ ਵਿਕਸਤ ਹੋਣ ਤੋਂ ਰੋਕਣ ਲਈ ਦੇਸ਼ ਅੰਦਰ ਖੱਬੇ ਪੱਖੀ, ਜਮਹੂਰੀ ਤੇ ਅਗਾਂਹਵਧੂ ਲੋਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਕਲਾਕਾਰਾਂ ਵਿਰੁੱਧ ਜਿਸਮਾਨੀ ਹਮਲਿਆਂ ਦੇ ਨਾਲ ਨਾਲ ਭਾਜਪਾ 'ਲਾਲ ਆਤੰਕ' ਦਾ ਹਊਆ ਖੜਾ ਕਰਕੇ ਸਧਾਰਨ ਲੋਕਾਂ ਨੂੰ ਗੁੰਮਰਾਹ ਤੇ ਭੈਅਭੀਤ ਕਰਨ ਲਈ ਯਤਨਸ਼ੀਲ ਹੈ। ਜ਼ਰੂਰਤ ਹੈ ਕਿ ਸਾਰੇ ਮਿਹਨਤਕਸ਼ ਲੋਕ, ਬੁੱਧੀਜੀਵੀ, ਕਲਮਕਾਰ ਤੇ ਖੱਬੇ ਪੱਖੀ ਜਥੇਬੰਦੀਆਂ ਮਿਲਕੇ ਸਾਂਝੇ ਸੰਘਰਸ਼ਾਂ ਰਾਹੀਂ ਲੋਕ ਮਾਰੂ ਨਵ ਉਦਾਰਵਾਦੀ ਆਰਥਿਕ ਨੀਤੀਆਂ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਦਾ ਇਕਮੁਸ਼ਤ ਮੁਕਾਬਲਾ ਕਰਨ ਲਈ ਮੈਦਾਨ ਵਿਚ ਨਿਤਰਣ। ਇਸ ਢੰਗ ਨਾਲ ਹੀ ਮਹਾਨ ਅਕਤੂਬਰ ਇਨਕਲਾਬ ਦੀ ਇਕ ਸੌ ਸਾਲ ਪਹਿਲਾਂ ਜਗੀ ਮਸ਼ਾਲ ਆਪਣੀਆਂ ਰੌਸ਼ਨੀਆਂ ਨਾਲ ਪੂੰਜੀਵਾਦੀ ਹਨੇਰੇ ਨੂੰ ਚੀਰ ਕੇ ਸੰਸਾਰ ਭਰ ਵਿਚ ਚਾਨਣ ਬਿਖੇਰ ਸਕੇਗੀ।

No comments:
Post a Comment