Thursday 2 November 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਨਵੰਬਰ 2017)

ਪਾਰਟੀ ਵਲੋਂ ਜ਼ਿਲ੍ਹਾ ਪਧੱਰੀਆਂ ਕਨਵੈਨਸ਼ਨਾਂ/ ਸੈਮੀਨਾਰ 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ 26-28 ਸਤੰਬਰ, 2017 ਨੂੰ ਬਠਿੰਡਾ ਵਿਖੇ ਹੋਈ ਪਲੇਠੀ ਸੂਬਾਈ ਜੱਥੇਬੰਦਕ ਕਾਨਫ਼ਰੰਸ ਦੇ ਫ਼ੈਸਲਿਆਂ ਨੂੰ ਜਨ-ਜਨ ਤੱਕ ਪੁਚਾਉਣ ਅਤੇ ਠੋਸ ਰੂਪ ਵਿੱਚ ਲਾਗੂ ਕਰਨ ਲਈ ਕਾਨਫ਼ਰੰਸ ਵੱੱਲੋਂ 25 ਅਕਤੂਬਰ ਤੱਕ ਜ਼ਿਲ੍ਹਾ ਪੱਧਰ ਦੀਆਂ ਕਨਵੈਨਸ਼ਨਾਂ ਅਤੇ ਵਿਚਾਰ ਗੋਸ਼ਠੀਆਂ ਜੱਥੇਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਕਤ ਕਨਵੈਨਸ਼ਨਾਂ ਅਤੇ ਸੈਮੀਨਾਰ ਮਹਾਨ ਯੁਗ ਪਲਟਾਊ ਅਕਤੂਬਰ ਇਨਕਲਾਬ ਦੇ ਸ਼ਤਾਬਦੀ ਵਰ੍ਹੇ (1917-2017) ਨੂੰ ਸਮਰਪਿਤ ਸਨ। ਕਨਵੈਨਸ਼ਨਾਂ-ਸੈਮੀਨਾਰਾਂ ਵਿੱਚ ਕਿਰਤੀਆਂ, ਕਿਸਾਨਾਂ, ਹੋਰ ਮਿਹਨਤੀ ਵਰਗਾਂ, ਬੁੱਧੀ ਜੀਵੀਆਂ, ਵਿਗਿਆਨਕ ਤੇ ਤਰਕਵਾਦੀ ਕਾਰਕੁੰਨਾਂ, ਲੇਖਕਾਂ, ਕਲਾਕਾਰਾਂ ਅਤੇ ਸੰਗਰਾਮੀ ਸ਼ਕਤੀਆਂ ਨੂੰ ਸਾਂਝੇ ਮੰਚਾਂ ਤੋਂ ਵਿਸ਼ਾਲ ਲੋਕ ਭਾਗੀਦਾਰੀ ਵਾਲੇ, ਸਾਂਝੇ ਬਹੁਮੰਤਵੀ ਸੰਗਰਾਮਾਂ ਦੀ ਉਸਾਰੀ ਲਈ ਨਿੱਗਰ ਪਹਿਲ ਕਦਮੀਆਂ ਕਰਨ ਦੀ ਅਪੀਲ ਕੀਤੀ ਗਈ। ਤਾਂ ਜੋ ਸੰਸਾਰ ਭਰ 'ਚੋਂ ਸਾਮਰਾਜ ਅਤੇ ਪੂੰਜੀ ਦੀ ਲੁੱਟ ਚੋਂਘ ਦਾ ਖਾਤਮਾ ਕੀਤਾ ਜਾ ਸਕੇ।
ਕਮਵੈਨਸ਼ਨਾਂ ਸੈਮੀਨਾਰਾਂ ਵਿੱਚ ਭਾਰਤ ਅੰਦਰ ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਤ, ਸੈੂਕਲਰ ਸਮਾਜ ਸਿਰਜਣ ਦੇ ਸੂਬਾਈ ਕਾਨਫ਼ਰੰਸ ਦੇ ਸੱਦੇ ਲਈ ਲੜੇ ਜਾਣ ਵਾਲੇ ਭਵਿੱਖੀ ਸੰਗਰਾਮਾਂ ਪ੍ਰਤੀ ਸਮੂਹ ਕਿਰਤੀ ਜਮਾਤ ਨੂੰ ਭਰਪੂਰ ਸਹਿਯੋਗ ਜੁਟਾੳਣ ਦੀ ਅਪੀਲ ਕੀਤੀ ਗਈ। ਉਕਤ ਨਿਸ਼ਾਨੇ ਵੱਲ ਵੱਧਣ ਲਈ ਫ਼ੌਰੀ ਕਾਰਜ ਵਜ਼ੋ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਅੇਤ ਫ਼ਿਰਕੂ-ਫੁਟਪਾਊ ਤਾਕਤਾਂ ਖਿਲਾਫ਼ ਬੇਲਿਹਾਜ, ਬਝੱਵੇਂ, ਸਾਂਝੇ ਸੰਘਰਸ਼ਾਂ ਦੇ ਪਿੜ ਮਲੱਣ ਦਾ ਸੱਦਾ ਦਿੱਤਾ ਗਿਆ।
7 ਨਵੰਬਰ ਨੂੰ, ਅਕਤੂਬਰ ਇਨਕਲਾਬ ਦਾ ਸ਼ਤਾਬਦੀ ਦਿਹਾੜਾ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਲੋਕ ਮਾਰਚ ਕਰਕੇ ਮਨਾਉਣ ਦਾ ਸੱਦਾ ਦਿੱਤਾ ਗਿਆ।
ਕਨਵੈਨਸ਼ਨਾਂ ਵਿੱਚ ਇਹ ਨੁਕਤਾ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆਇਆ ਕਿ ਫ਼ਿਰਕੂ, ਨਸਲੀ, ਜਾਤੀਵਾਦੀ, ਭਾਸ਼ਾਈ, ਇਲਾਕਾਪ੍ਰਸਤ ਤੇ ਹੋਰ ਹਰ ਕਿਸਮ ਦੇ ਫ਼ੁਟਪਾਊ ਅਨਸਰ ਕਿਰਤੀਆਂ ਦੀ ਅਣਮਨੁੱਖੀ ਲੁੱਟ ਦੇ ਪ੍ਰਬੰਧ ਦੀ ਉਮਰ ਲੰਮੇਰੀ ਕਰਨ ਅਤੇ ਨਵਉਦਾਰਵਾਦੀ ਨੀਤੀਆਂ ਖਿਲਾਫ਼ ਜਨ ਸੰਗਰਾਮਾਂ ਨੂੰ ਖੁੰਢਾ ਕਰਨ ਲਈ ਹੀ ਆਪਣੀਆਂ ਮਾਨਵਤਾ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਇਸ ਲਈ ਆਰਥਕ ਨੀਤੀਆਂ ਤੇ ਫੁਟਪਾਊਆਂ ਵਿਰੁੱਧ ਸੰਗਰਾਮ ਇੱਕ ਦੂਜੇ ਨਾਲ ਪੀਡੇ ਜੁੜੇ ਹੋਏ ਹਨ ਅਤੇ ਕਿਸੇ ਵਿਰੁੱਧ ਵੀ ਕਿਸੇ ਪਲ ਵੀ ਨਰਮੀ ਦੀ ਗੁੰਜਾਇਸ਼ ਕਿਰਤੀ ਅੰਦੋਲਨ ਲਈ ਘਾਤਕ ਸਿੱਧ ਹੋਵੇਗੀ।
ਕਨਵੈਨਸ਼ਨਾਂ ਅਤੇ ਸੈਮੀਨਾਰਾਂ ਵਿੱਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਈਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਅਕਤੂਬਰ ਇਨਕਲਾਬ ਨੂੰ ਵੱਜੀ ਪਛਾੜ ਦਾ ਸਮਾਜਵਾਦ ਦੀ ਕਾਇਮੀ ਲਈ ਜੂਝ ਰਹੇ ਸੱਭਨਾਂ ਨੂੰ ਡਾਢਾ-ਦੱਖ ਹੈ ਪਰ ਇਸ ਪਛਾੜ ਤੋਂ ਇਹ ਸਿੱਟਾ ਕਤਈ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਮਾਨਵ ਮੁਕਤੀ ਦਾ ਵਿਗਿਆਨਕ ਫ਼ਲਸਫ਼ਾ, ਮਾਰਕਸਵਾਦ ਲੈਨਿਨਵਾਦ ਫੇਲ੍ਹ ਹੋ ਗਿਆ ਹੈ। ਅਸਲੀ ਸਿੱਟਾ ਇਹੀ ਹੈ ਕਿ ਅਕਤੂਬਰ ਇਨਕਲਾਬ ਦੀਆਂ ਪ੍ਰਾਪਤੀਆਂ 'ਤੇ ਯੋਗ ਮਾਨ ਕਰਦੇ ਹੋਏ ਭਵਿੱਖ 'ਚ ਹਾਂਪੱਖੀ  ਸਬਕ ਲੈਂਦੇ ਹੋਏ ਹਰ ਦੇਸ਼ 'ਚ ਉੱਥੋਂ ਦੀਆਂ ਠੋਸ ਹਾਲਤਾਂ ਅਨੁਸਾਰ ਦਖਲ ਦਿੰਦੇ ਹੋਏ ਕ੍ਰਾਂਤੀਕਾਰੀ ਤਬਦੀਲੀਆਂ ਵੱਲ ਵਧਿਆ ਜਾਵੇ। ਇਸ ਸਬੰਧੀ ਸੰਖੇਪ ਰਿਪੋਰਟਾਂ ਹੇਠਾਂ ਲਿਖੇ ਅਨੁਸਾਰ ਹਨ :
ਬਠਿੰਡਾ : ਇੱਥੇ ਸਾਥੀ ਜਗਮੋਹਣ ਕੌਸ਼ਲ ਯਾਦਗਾਰ ਹਾਲ, ਟੀਚਰਜ਼ ਹੋਮ ਬਠਿੰਡਾ ਵਿਖੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ। ਸਾਥੀ ਸੰਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਉਕਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ, ਜਨਰਲ ਸਕੱਤਰ (ਆਰ.ਐਮ.ਪੀ.ਅਈ.) ਨੇ ਅਕਤੂਬਰ ਇਨਕਲਾਬ ਵੱਲੋਂ, ਰੂਸ ਦੀ ਮਜ਼ਦੂਰ ਜਮਾਤ ਨੂੰ ਮੁਹੱਈਆ ਕਰਵਾਈਆਂ ਗਈਆਂ ਬੇਮਿਸਾਲ ਸਹੂਲਤਾਂ, ਸੰਸਾਰ ਅਮਨ ਦੀ ਰਾਥੀ ਵਿੱਚ ਇਨਕਲਾਬ ਦੇ ਸਿੱਟੇ ਵਜੋਂ ਕਾਇਮ ਹੋਈ ਕਿਰਤੀ ਸਰਕਾਰ ਦੀ ਭੂਮਿਕਾ, ਬਸਤੀਵਾਦੀ ਜੂਲੇ ਤੋਂ ਮੁਕਤੀ ਲਈ ਜੂਝ ਰਹੀਆਂ ਕੌਮਾਂ ਦੀ ਬੇਗਰਜ਼ ਇਮਦਾਦ, ਭਾਰਤ ਸਮੇਤ ਸਾਰੇ ਨਵੇਂ ਅਜ਼ਾਦ ਹੋਏ ਦੇਸ਼ਾਂ ਦੀ ਸਵੈਨਿਰਭਰ ਹੋਣ 'ਚ  ਬਹੁਮੰਤਵੀ ਮਦਦ, ਸਾਮਰਾਜੀ ਲੁੱਟ ਅਤੇ ਧੌਂਸ' ਤੇ ਫ਼ੈਸਲਾਕੁੰਨ ਰੋਕ, ਦੂਜੀ ਸੰਸਾਰ ਜੰਗ 'ਚ ਫ਼ਾਸੀਵਾਦੀ ਸ਼ਕਤੀਆਂ ਨੂੰ ਦਿੱਤੀ ਲੱਕ ਤੋੜ ਹਾਰ ਆਦਿ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਮੰਚ 'ਤੇ ਪ੍ਰੈਸ ਕਲੱਬ ਬਠਿੰਡਾ ਦੇ ਅਹੁਦੇਦਾਰ ਸ਼੍ਰੀ ਬਲਵਿੰਦਰ ਸਿੰਘ ਭੁਲੱਰ ਅਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸ਼੍ਰੀ ਜਸਪਾਲ ਮਾਨਖੇੜਾ ਦੀ ਬਿਰਾਜਮਾਨ ਸਨ। ਸਾਥੀ ਮਹੀਪਾਲ, ਛੱਜੂਰਾਮ ਰਿਸ਼ੀ ਅਤੇ ਲਾਲ ਚੰਦ ਸਰਦੂਲਗੜ੍ਹ ਨੇ ਵੀ ਆਪਣੇ ਵਿਚਾਰ ਰੱਖੇ।
ਰੋਪੜ : ਆਰ.ਐਮ.ਪੀ.ਆਈ. ਸੂਬਾ ਕਮੇਟੀ ਦੇ ਜ਼ਿਲ੍ਹਾ ਪਧੱਰ 'ਤੇ ਕਨਵੈਨਸ਼ਨਾਂ ਕਰਨ ਦੇ ਸੱਦੇ ਤਹਿਤ ਪਾਰਟੀ ਦੀ ਰੋਪੜ ਜ਼ਿਲ੍ਹਾ ਈਕਾਈ ਵਲੋਂ ਕਸਬਾ ਨੂਰਪੁਰ ਬੇਦੀ ਦੇ ਸਿੰਬਲ ਮਾਜਰਾ ਕਮਿਊਨਿਟੀ ਸੈਂਟਰ ਵਿੱਚ ਇੱਕ ਭਰਵੀਂ ਨੁਮਾਇੰਦਾ ਕਨਵੈਨਸ਼ਨ ਕੀਤੀ ਗਈ।
ਸਾਥੀ ਮਲਕੀਤ ਸਿੰਘ ਪਲਾਸੀ, ਅਵਤਾਰ ਸਿੰਘ ਮੂਸਾਪੁਰ, ਜਰਨੈਲ ਸਿੰਘ ਘੌਣਲਾ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ ਗਈ।
ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੇਸ਼ ਅਤੇ ਕਿਰਤੀਆਂ ਦੀ ਅਜੋਕੀ ਤਰਸਯੋਗ ਹਾਲਤ ਬਾਰੇ ਬੋਲਦਿਆਂ ਆਰ.ਐਮ.ਪੀ.ਆਈ. ਸਨਮੁੱਖ ਇਤਿਹਾਸਕ ਜਿੰਮੇਂਵਾਰੀਆਂ ਦੀ ਵਿਆਖਿਆ ਦੀਤੀ।
ਸਾਥੀ ਮੋਹਣ ਸਿੰਘ ਧਮਾਣਾ, ਕ੍ਰਿਸ਼ਨ ਸਿੰਘ ਡੋਗਰਾ, ਸੋਮ ਸਿੰਘ ਰੌਲੀ, ਹਿੰਮਤ ਸਿੰਘ ਨੰਗਲ, ਦਰਸ਼ਨ ਕੌਰ ਨੇ ਵੀ ਆਪਣੇ ਵਿਚਾਰ ਰੱਖੇ।
ਅਮ੍ਰਿੰਤਸਰ : ਇਥੇ ਸਰਵਸਾਥੀ ਗੁਰਤੇਜ ਸਿੰਘ ਤਿੰੰਮੋਵਾਲ, ਗੁਰਨਾਮ ਸਿੰਘ ਉਮਰਪੁਰਾ ਅਤੇ ਬਾਬਾ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਬਹੁਤ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਸਰਵ ਸਾਥੀ ਮੰਗਤ ਰਾਮ ਪਾਸਲਾ, ਗੁਰਨਾਮ ਸਿੰਘ ਦਾਊਦ, ਰਤਨ ਸਿੰਘ ਰੰਧਾਵਾ, ਡਾਕਟਰ ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਸ਼ੀਤਲ ਸਿੰਘ ਤਲਵੰਡੀ ਵਲੋਂ ਭਵਿੱਖੀ ਕਾਰਜਾਂ  ਸਬੰਧੀ ਵਿਚਾਰ ਪ੍ਰਗਟ ਕੀਤੇ ਗਏ। ਸਟੇਜ ਦੀ ਕਾਰਵਾਈ ਸਾਥੀ ਜਗਾਤਾਰ ਸਿੰਘ ਕਰਮਪੁਰਾ ਵੱਲੋਂ ਚਲਾਈ ਗਈ।
ਗੁਰਦਾਸਪੁਰ : ਇੱਥੇ ਹੋਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਾਥੀ ਰਘੁਬੀਰ ਸਿੰਘ ਪਕੀਵਾਂ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਨਿਰਮਲ ਸਿੰਘ ਬੋਪਾਰਾਇ, ਅਵਤਾਰ ਸਿੰਘ, ਅਜੀਤ ਸਿੰਘ ਠੱਕਰਸੰਧੂ ਨੇ ਕਨਵੈਨਸ਼ਨ ਦਾ ਉਦੇਸ਼ ਹਾਜ਼ਰ ਪ੍ਰਤੀਨਿਧਾਂ ਸਨਮੁੱਖ ਰੱਖਿਆ। ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਮੱਖਣ ਸਿੰਘ ਕੁਹਾੜ, ਗੁਰਦਿਆਲ ਘੁਮਾਣ, ਸੰਤੋਖ ਸਿੰਘ ਔਲਖ, ਅਤੇ ਜਸਵੰਤ ਸਿੰਘ ਬੁਟੱਰ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਮੁਕਤਸਰ : ਇੱਥੇ ਸਾਥੀ ਹਰਜੀਤ ਸਿੰਘ ਮੱਦਰਸਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਸਾਥੀ ਗੁਰਨਾਮ ਸਿੰਘ ਦਾਊਦ, ਜਗਜੀਤ ਸਿੰਘ ਜੱਸੇਆਣਾ ਨੇ ਸੰਬੋਧਨ ਕੀਤਾ।
ਜਲੰਧਰ : ਜੰਲਧਰ ਦੀਆਂ ਨਕੋਦਰ ਅਤੇ ਸ਼ਾਹਕੋਟ ਤਹਿਸੀਲਾਂ ਦਾ ਸਾਂਝਾ ਸੈਮੀਨਾਰ ਪਿੰਡ ਮਹੂੰਵਾਲ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਾਥੀ ਸਵਰਣ ਰੱਤੂ, ਦਲਵਿੰਦਰ ਕੁਲਾਰ ਅਤੇ ਮਖੱਣ ਨੂਰਪੁਰੀ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਬਾਕੀ ਤਹਿਸੀਲਾਂ ਦੀ ਇੱਕਤਰਤਾ ਪਿੰਡ ਰੁੜਕਾ ਕਲਾਂ ਵਿਖੇ ਸਾਥੀ ਜਰਨੈਲ ਫ਼ਿਲੌਰ ਅਤੇ ਕੁਲਦੀਪ ਫ਼ਿਲੌਰ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ, ਜਸਵਿੰਦਰ ਢੇਸੀ, ਦਰਸ਼ਨ ਨਾਹਰ, ਮਨੋਹਰ ਗਿੱਲ, ਸੰਤੋਖ ਬਿਲਗਾ, ਪਰਮਜੀਤ ਰੰਧਾਵਾ, ਰਾਮ ਸਿੰਘ ਕੈਮਵਾਲਾ ਨੇ ਅਜੋਕੀਆਂ ਸਥਿਤੀਆਂ ਅਤੇ ਪਾਰਟੀ ਸਨਮੁੱਖ ਚਣੌਤੀਆਂ ਬਾਰੇ ਵਿਚਾਰ ਰੱਖੇ।
ਤਰਨ ਤਾਰਣ : ਸਰਵ ਸਾਥੀ ਅਰਸਾਲ ਸਿੰਘ ਸੰਧੂ, ਜਸਪਾਲ ਝਬਾਲ ਅਤੇ ਮੁਖਤਿਆਰ  ਸਿੰਘ ਮੁੱਲ੍ਹਾ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਬਹੁਤ ਪ੍ਰਭਾਵਸ਼ਾਲੀ ਇੱਕਤਰਤਾ ਹੋਈ। ਸਾਥੀ ਪਰਗਟ ਸਿੰਘ ਜਾਮਾਰਾਇ ਦਲਜੀਤ ਦਿਆਲਪੁਰਾ, ਬਲਦੇਵ ਪੰਡੋਰੀ ਨੇ ਕਨਵੈਨਸ਼ਨ ਦਾ ਮਨੋਰਥ ਸਾਂਝਾ ਕੀਤਾ ਗਿਆ। ਉਪਰੰਤ ਸ਼ਹਿਰ 'ਚ ਪ੍ਰਭਾਵਸ਼ਾਲੀ ਰੋਸ ਮਾਰਚ ਵੀ ਕੀਤਾ ਗਿਆ।
ਹਸ਼ਿਆਰਪੁਰ : ਜ਼ਿਲੇ ਵਿੱਚ ਮੁਕੇਰੀਆਂ ਤਹਿਸੀਲ ਦੀ ਕਨਵੈਨਸ਼ਨ ਹਾਜੀਪੁਰ ਵਿਖੇ ਅਤੇ ਗੜ੍ਹਸ਼ਕਰ ਦੀ ਗੜ੍ਹਸ਼ੰਕਰ ਵਿਖੇ ਕੀਤੀ ਗਈ। ਸਰਵ ਸਾਥੀ ਹਰਕੰਵਲ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਸ਼ਿਵ ਕੁਮਾਰ ਤਲਵਾੜਾ, ਗਿਆਨ ਸਿੰਘ ਗੁਪਤਾ, ਪਿਆਰਾ ਸਿੰਘ ਪਰਖ ਅਤੇ ਹੋਰਨਾਂ ਵੱਲੋਂ ਕਨਵੈਨਸ਼ਨਾਂ ਦਾ ਮੁੱਖ ਉਦੇਸ਼ ਵਿਸਥਾਰ ਨਾਲ ਬਿਆਨਿਆ ਗਿਆ। ਗੜ੍ਹਸ਼ੰਕਰ ਦੀ ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਸ਼ਖਦੇਵ ਬੈਂਸ ਅਤੇ ਸ਼ਾਦੀ ਲਾਲ ਕਪੂਰ ਵਲੋਂ ਕੀਤੀ ਗਈ।
ਬਰਨਾਲਾ : ਜੰਗ ਸਿੰਘ ਪਾਰਕ ਮਹਿਲ ਕਲਾਂ ਦੇ ਜਿੰਮੀ ਆਡੀਟੋਰੀਅਮ ਵਿੱਚ ਸਰਵ ਸਾਥੀ ਭਾਨ ਸਿੰਘ ਸੰਘੇੜਾ, ਕੁਲਵੰਤ ਰਾਇ ਪੰਡੋਰੀ ਅਤੇ ਗੁਰਦੇਵ ਸਿੰਘ ਮਹਿਲ ਖੁਰਦ ਦੀ ਪ੍ਰਧਾਨਗੀ ਹੇਠ ਹੋਈ ਪ੍ਰਭਾਵਸ਼ਾਲ ਕਨਵੈਨਸ਼ਨ ਕੀਤੀ ਗਈ। ਸਾਥੀ ਮਹੀਪਾਲ, ਸੁਰਜੀਤ ਸਿੰਘ ਦਿਹੜ, ਅਮਰਜੀਤ ਕੁੱਕੂ, ਹਰਬੰਸ ਔਜਲਾ, ਭੌਲਾ ਸਿੰਘ ਕਲਾਲ ਮਾਜਰਾ ਨੇ ਕਨਵੈਨਸ਼ਨ ਦਾ ਅਜੰਡਾ ਹਾਜ਼ਰ ਪ੍ਰਤੀਨਿਧਾਂ ਨਾਲ ਸਾਂਝਾ ਦੀਤਾ। ਸਟੇਜ ਸੰਚਾਲਨ ਦੀ ਜਿੰਮੇਂਵਾਰੀ ਸਾਥੀ ਯਸ਼ਪਾਲ ਮਹਿਲ ਕਲਾਂ ਵੱਲੋਂ ਨਿਭਾਈ ਗਈ।
ਸੰਗਰੂਰ : ਇੱਥੇ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ। ਸਾਥੀ ਮੰਗਤ ਰਾਮ ਪਾਸਲਾ, ਭੀਮ ਸਿੰਘ ਆਲਮਪੁਰ, ਗੱਜਣ ਸਿੰਘ ਦੁੱਗਾਂ, ਭੀਮ ਸਿੰਘ ਦਿੜ੍ਹਬਾ, ਨੇ ਭਵਿੱਖੀ ਕਾਰਜਾਂ ਬਾਰੇ ਸੰਬੋਧਨ ਕੀਤਾ।



ਵੱਖੋ ਵੱਖ ਸੂਬਿਆਂ ਦੀਆਂ ਕਾਨਫ਼ਰੰਸਾਂ ਦੀਆਂ ਸੰਖੇਪ ਰੀਪੋਰਟਾਂ 
ਕੇਰਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੀ ਕੇਰਲਾ ਰਾਜ ਕਮੇਟੀ ਦੀ ਜੱਥੇਬੰਦਕ ਕਨਵੈਨਸ਼ਨ ਲੰਘੀ 15 ਅਕਤੂਬਰ ਨੂੰ ਸੰਪੰਨ ਹੋਈ।
ਸੂਬੇ ਭਰ ਚੋਂ ਚੁਣੇ ਹੋਏ 220 ਡੈਲੀਗੇਟਾਂ ਨੇ ਇਸ ਕਨਵੈਨਸ਼ਨ ਵਿੱਚ ਭਾਗ ਲਿਆ।
ਵਡੇਰੀ ਉੇਮਰ ਦੇ ਕਮਿਊਨਿਸਟ ਘੁਲਾਟੀਏ ਸਾਥੀ ਐਨ. ਰਾਮਾ ਕ੍ਰਿਸ਼ਨ ਨੇ ਕਿਰਤੀਆਂ ਦੀ ਬੰਦਖਲਾਸੀ ਦਾ ਸੂਹਾ ਝੰਡਾ ਲਹਿਰਾ ਕੇ ਕਨਵੈਨਸ਼ਨ ਦੀ ਸ਼ੁਰੂਆਤ ਕੀਤੀ।
ਪਾਰਟੀ ਦੇ ਕੇਰਲਾ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਟੀ.ਐਲ. ਸੰਤੋਸ਼ ਨੇ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ।
ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਰਜਿੰਦਰ ਪਰਾਂਜਪੇ ਵਲੋਂ ਕਨਵੈਨਸ਼ਨ ਦਾ ਉਦਘਾਟਣ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਰਾਜ ਕਮੇਟੀ ਦੇ ਸਕੱਤਰ ਸਾਥੀ ਐਨ ਵੇਣੁੰ, ਸਾਥੀ ਕੇਕੇ ਰੇਮਾ, ਸਾਥੀ ਕੇ.ਐਸ.ਹਰੀਹਰਣ ਅਤੇ ਪੀ.ਜੇ. ਮੋਨਸੀ ਨੇ ਵੀ ਡੈਲੀਗੇਟਾਂ ਨੂੰ ਸੰਬੋਧਨ ਕੀਤਾ।
ਅਨੇਕਾਂ ਡੈਲੀਗੇਟਾਂ ਨੇ ਵੀ ਆਪਣੇ ਵਿਚਾਰ ਰੱਖੇ।
ਚੰਡੀਗੜ੍ਹ ਵਿਖੇ 23-26 ਨਵੰਬਰ 2017 ਤੱਕ ਹੋਣ ਰਹੀ ਪਾਰਟੀ ਦੀ ਕੁੱਲ ਹਿੰਦ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਗਈ
ਮਹਾਰਾਸ਼ਟਰਾ : ਮਹਾਰਾਸ਼ਟਰਾ ਦੇ ਥਾਣੇ ਜ਼ਿਲ੍ਹੇ ਦੀ ਉਪਨਗਰ ਭਿਵੰਡੀ ਵਿਖੇ ਵਿਸ਼ੇਸ਼ ਤੌਰ 'ਤੇ ਵਸਾਏ ਗਏ ''ਸਾਥੀ ਗੋਦਾਵਰੀ ਸ਼ਾਮ ਰਾਊ ਪਰੂਲੇਕਰ ਨਗਰ'' ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਮਹਾਰਾਸ਼ਟਰਾ ਰਾਜ ਕਮੇਟੀ ਦੀ ਪਲੇਠੀ ਜੱਥੇ ਬੰਦਕ ਕਾਨਫ਼ਰੰਸ 7-8 ਅਕਤੂਬਰ ਨੂੰ ਸਫ਼ਲਤਾ ਨਾਲ ਸੰਪੰਨ ਹੋਈ।
ਕਾਨਫ਼ਰੰਸ ਦੇ ਪਹਿਲੇ ਦਿਨ ''ਯੇਹ ਹਿੰਦ ਕੀ ਵਿਸ਼ੇਸ਼ਤਾ ਅਨੇਕਤਾ ਮੇਂ ਏਕਤਾ'' ਦੇ ਕੂੰਜੀਵਤ ਨਾਅਰੇ ਅਧੀਨ ਪ੍ਰਭਾਵਸ਼ਾਲੀ ਜਨਸਭਾ ਕੀਤੀ ਗਈ। ਜਨਸਭਾ 'ਚ ਮੁੱਖ ਬੁਲਾਰੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਸਨ। ਇਹ ਜਨਸਭਾ ਸਾਥੀ ਗੋਦਾਵਰੀ ਪਰੂਲੇਕਰ ਦੇ ਅਗਵਾਈ ਵਿੱਚ ਲੜੇ ਗਏ ਸ਼ਾਨਾਮੱਤੇ ਵਰਲੀ ਸੰਗਰਾਮ ਨੂੰ ਸਮਰਪਿਤ ਸੀ।
ਬਾਅਦ ਦੁਪਹਿਰ ਸਾਥੀ ਪਾਸਲਾ ਵਲੋਂ ਕਿਰਤੀਆਂ ਦਾ ਸੂਹਾ ਪਰਚਮ ਲਹਿਰਾਏ ਜਾਣ ਨਾਲ ਨਾਅਰਿਆਂ ਦੀ ਗੂੰਜ ਦਰਮਿਆਨ ਕਾਨਫ਼ਰੰਸ ਸ਼ੁਰੂ ਹੋਈ।
ਸਾਥੀ ਪਾਸਲਾ ਨੇ ਹੀ ਕਾਨਫ਼ਰੰਸ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੇਸ਼ ਅਤੇ ਕਿਰਤੀਆਂ ਸਨਮੁੱਖ ਚੁਣੌਤੀਆਂ ਦਰਮਿਆਨ ਆਰ.ਐਮ.ਪੀ.ਆਈ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਸਾਥੀ ਰਜਿੰਦਰ ਪਰਾਂਜਪੇ ਵਲੋਂ ਪੇਸ਼ ਕੀਤੀ ਗਈ ਰਾਜਸੀ-ਜੱਥੇਬੰਕ ਰਿਪੋਰਟ 'ਤੇ ਕੁੱਲ 114 ਡੈਲੀਗੇਟਾਂ ਚੋਂ 23 ਨੇ ਬਹੁਤ ਹੀ ਉਸਾਰੂ ਬਹਿਸ ਕੀਤੀ।
ਅਗਲੇ ਦਿਨ ਨਵੀਂ ਰਾਜ ਕਮੇਟੀ ਅਤੇ ਕੁੱਲ ਹਿੰਦ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਗਈ।
ਤਮਿਲਨਾਡੂ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਾਮਿਲਨਾਡੂ ਸੂਬਾ ਕਮੇਟੀ ਦੀ ਜੱਥੇਬੰਦਕ ਕਾਨਫ਼ਰੰਸ 2 ਅਕਤੂਬਰ ਨੂੰ ਬਜੁਰਗ ਸੰਗਰਾਮੀਏ ਸਾਥੀ ਟੀ ਆਰ ਪੁਰਸ਼ੋਤੱਮਨ ਵਲੋਂ ਝੰਡਾ ਲਹਿਰਾਏ ਜਾਣ ਨਾਲ ਸ਼ੁਰੂ ਹੋਈ।
ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਟੀ ਐਲ ਸੰਤੋਸ਼ ਵਲੋਂ ਕਾਨਫ਼ਰੰਸ ਦਾ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾਂ ਸਾਥੀ ਐਸ ਐਲ ਮੁੱਥਕੁਮਾਰ ਨੇ ਮੁੱਖ ਮਹਿਮਾਨ ਅਤੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ।
ਸੂਬਾਈ ਸਕੱਤਰ ਸਾਥੀ ਕੇ.ਗੰਗਾਧਰਨ ਵਲੋਂ ਪੇਸ਼ ਕੀਤੀ ਗਈ ਰਾਜਸੀ-ਜੱਥੇਬੰਦਕ ਰੀਪੋਰਟ ਭਰਪੂਰ ਬਹਿਸ ਅਤੇ ਉਸਾਰੂ ਸੁਝਾਆਂ ਸਮੇਤ ਸਰਵਸੰਪਤੀ ਨਾਲ ਪਾਸ ਕੀਤੀ ਗਈ। ਸਰਵਸੰਮਤੀ ਨਾਲ ਚੁਣੀ ਗਈ ਨਵੀਂ ਸੂਬਾ ਕਮੇਟੀ ਵਲੋਂ ਸਾਥੀ ਕੇ. ਗੰਗਾਧਰਨ ਨੂੰ ਸਕੱਤਰ ਚੁਣਿਆ ਗਿਆ।
ਕੁਲਹਿੰਦ ਪਾਰਟੀ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਗਈ।



ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਜ਼ਿਲ੍ਹਾ ਕੇਂਦਰਾਂ 'ਤੇ ਮੁਜ਼ਾਹਰੇ 
ਕੇਂਦਰੀ ਟਰੇਡ ਯੂਨੀਅਨਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਅਮਲ ਕਰਦਿਆਂ ਸੀ.ਟੀ.ਯੂ. ਅਤੇ ਪੰਜਾਬ, ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ 16 ਅਕਤੂਬਰ ਨੂੰ ਜ਼ਿਲ੍ਹਾ ਕੇਂਦਰਾਂ ਤੇ ਵਿਸ਼ਾਲ ਰੋਸ ਮੁਜਾਹਰੇ ਕੀਤੇ ਗਏ। ਅਨੇਕਾਂ ਥਾਂਈ ਨਿਰਮਾਣ ਮਜ਼ਦੂਰਾਂ 'ਚ ਕੰਮ ਕਰਦੀਆਂ ਵੱਖੋ-ਵਖਰੀਆਂ ਜੱਥੇਬੰਦੀਆਂ 'ਤੇ ਅਧਾਰਤ ਸਾਂਝਾ ਮੋਰਚਾ ਵੀ ਰੋਸ ਮੁਜਾਹਰਿਆਂ 'ਚ ਸ਼ਾਮਲ ਹੋਇਆ।
ਵਰਨਣਯੋਗ ਹੈ ਕਿ ਕੇਂਦਰੀ ਟਰਡੇ ਯੂਨੀਅਨਾਂ, ਜਨਤਕ ਖੇਤਰ ਦੇ ਅਦਾਰਿਆਂ ਦੇ ਸੰਗਠਨਾਂ ਅਤੇ ਕਰਮਚਾਰੀ ਫ਼ੈਡਰੇਸ਼ਨਾਂ ਵਲੋਂ 9-10-11 ਨਵੰਬਰ ਨੂੰ ਕੇਂਦਰੀ ਅਤੇ ਸੂਬਾਈ ਸਰਕਾਰ ਦੀਆਂ ਸਾਮਰਾਜ ਪਰਸਤ, ਕਾਰਪੋਰੇਟ ਪੱਖੀ, ਲੋਕ ਵਿਰੋਧੀ ਨੀਤੀਆਂ ਖਿਲਾਫ਼ ਸੰਸਦ ਘਿਰਾਉ ਅਤੇ ਮਹਾਪੜਾਉ ਦਾ ਸੱਦਾ ਦਿੱਤਾ ਗਿਆ ਹੈ। ਉਕਤ ਰੋਸ ਐਕਸ਼ਨ ਮਹਾਪੜਾਉ ਅਤੇ ਸੰਸਦ ਘਿਰਾਉ ਨੂੰ ਪੂਰਨ ਸ਼ਫਲ ਕਰਨ ਲਈ ਲਾਮਬੰਦੀ ਅਤੇ ਚੇਤਨਾ ਦੇ ਉਦੇਸ਼ ਲਈ ਕੀਤੇ ਗਏ ਸਨ। ਕੌਮੀ ਟਰੇਡ ਯੂਨੀਅਨਾਂ ਦੀ ਕਨਵੈਨਸ਼ਨ ਦਾ ਮਤਾ ਅਤੇ ਮੰਗਾਂ ਅਸੀ ਪਿਛਲੇ ਅੰਕ ਵਿੱਚ ਛਾਪ ਚੁੱਕੇ ਹਾਂ। ਇਸ ਤੋਂ ਇਲਾਵਾ ਧਰਨਿਆਂ ਅਤੇ ਮੁਜਾਹਰਿਆਂ ਦਾ ਦੂਜਾ ਵੱਡਾ ਮੁੱਦਾ ਨਿਰਮਾਣ ਕਾਮਿਆਂ ਦੀ ਹੋ ਰਹੀ ਖੱਜਲ ਖੁਆਰੀ ਦਾ ਸੀ। ਨਿਰਮਾਣ ਕਾਮਿਆਂ ਦੀ ਰਜਿਸਟਰੇਸ਼ਨ ਆਨ ਲਾਈਨ ਅਤੇ ਆਫ਼ ਲਾਈਨ ਦੋਹੇਂ ਢੰਗਾਂ ਨਾਲ ਜਾਰੀ ਰੱਖੇ ਜਾਣ, ਭਲਾਈ ਫ਼ੰਡ 'ਚ ਸੂਚੀ ਬੱਧ ਸਹੂਲਤਾਂ ਦੇ ਤੁਰੰਤ ਭੁਗਤਾਨ ਕੀਤੇ ਜਾਣ ਆਦਿ ਦੀਆਂ ਮੰਗਾਂ ਵੀ ਉਕਤ ਐਕਸ਼ਨਾਂ ਵਿੱਚ ਜੋਰ-ਸ਼ੋਰ ਨਾਲ ਉਭਾਰੀਆਂ ਗਈਆਂ। ਸਾਰੇ ਇੱਕਠਾਂ ਵਿੱਚ ਮਤੇ ਪਾਸ ਕਰਦਿਆਂ ਨਵੰਬਰ ਮਹੀਨੇ ਹੋਣ ਵਾਲੇ ਪਾਰਲੀਮੈਂਟ ਘਿਰਾਉ ਵਿੱਚ ਪਰੀਵਾਰਾਂ ਸਮੇਤ ਸ਼ਾਮਲ ਹੋਣ ਦਾ ਨਿਰਣਾ ਲਿਆ ਗਿਆ।
ਸੰਖੇਪ ਰੀਪੋਰਟਾਂ :
ਪਠਾਨਕੋਟ : ਇੱਥੇ ਜਬਰਦਸਤ ਰੋਸ ਐਕਸ਼ਨ ਹੋਇਆਂ ਸਰਵ ਸਾਥੀ ਸ਼ਿਵ ਕੁਮਾਰ, ਹਰਿੰਦਰ ਰੰਧਾਵਾ, ਮਾਸਟਰ ਸੁਭਾਸ਼ ਸ਼ਰਮਾ ਤਿਲਕ ਰਾਜ, ਹਰਜਿੰਦਰ ਬਿੱਟੂ, ਰਾਮ ਬਿਲਾਸ, ਨੰਦ ਲਾਲ ਮਹਿਰਾ, ਰਾਜ ਕੁਮਾਰ ਸਰਨਾ, ਕੇਵਲ ਕਾਲੀਆ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਕਰਨ ਉਪਰੰਤ ਜ਼ਿਲ੍ਹਾ ਅਦਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਮੰਗ ਪੱਤਰ ਭੇਜਿਆ ਗਿਆ।
ਗੁਰਦਾਸਪੁਰ : ਇੱਥੇ ਹੋਏ ਰੋਸ ਐਕਸ਼ਨ ਦੀ ਅਗਵਾਈ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਜਸਵੰਤ ਬੁੱਟਰ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਹੋਰਨਾਂ ਨੇ ਕੀਤੀ। ਇੱਕਤਰ ਮਜਦੂਰਾਂ ਨੇ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਦੋਖੀ ਨੀਤੀਆਂ ਖਿਲਾਫ਼ ਡਾਢੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਲੁਧਿਆਣਾ : ਇੱਥੇ ਹੋਏ ਲਾਮਿਸਾਲ ਪ੍ਰਦਰਸ਼ਨ ਦੀ ਅਗਵਾਈ ਸਾਥੀ ਗੁਰਦੀਪ ਕਲਸੀ, ਰਘੁਬੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਚਰਨਜੀਤ ਹਿਮਾਯੂੰਪੁਰ ਵਲੋਂ ਕੀਤੀ ਗਈ।
ਫ਼ਰੀਦਕੋਟ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਜਬਰਦਸਤ ਰੋਸ ਧਰਨਾ ਦਿੱਤਾ ਗਿਆ। ਸਾਥੀ ਗੁਰਸੇਵਕ ਸਿੰਘ, ਜਸਮਾਤ ਰੋਮਾਣਾ ਅਤੇ ਜ.ਸ.ਵਿਰਦੀ ਵਲੋਂ ਇੱਕਤਰ ਮਜ਼ਦੂਰਾਂ ਨੂੰ ਸੰਬੋਧਨ  ਕੀਤਾ ਗਿਆ।
ਪਟਿਆਲਾ : ਸਾਥੀ ਅਮਰਜੀਤ ਘਣੌਰ, ਸੁਰੇਸ਼ ਕੁਮਾਰ, ਪੂਰਨ ਚੰਦ ਨਨਹੇੜਾ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਧਰਨਾ ਮਾਰਿਆ ਗਿਆ ਅਤੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਤਰਨ ਤਾਰਣ : ਤਰਨ ਤਾਰਣ ਵਿਖੇ ਹੋਏ ਰੋਸ ਪ੍ਰਦਰਸ਼ਨ ਦੀ ਅਗਵਾਈ ਸਾਥੀ ਬਲਦੇਵ ਸਿੰਘ ਪੰਡੋਰੀ ਵੱਲੋਂ ਕੀਤੀ ਗਈ। ਰੋਸ ਮਾਰਚ ਉਪਰੰਤ ਮੰਗ ਪੱਤਰ ਦਿੱਤਾ ਗਿਆ।
ਜਲੰਧਰ : ਇਥੇ ਟਰੇਡ ਯੂਨੀਅਨਾਂ ਦੇ ਸਾਂਝੇ ਰੋਸ ਪ੍ਰਦਰਸ਼ਨ ਦੀ ਅਗਵਾਈ ਸਾਥੀ ਰਘੁਨਾਥ ਸਿੰਘ, ਰਾਮ ਕਿਸ਼ਨ, ਰਾਜੇਸ਼ ਥਾਪਾ, ਹਰੀ ਮੁਨੀ ਸਿੰਘ ਅਤੇ ਕੇਵਲ ਹਜ਼ਾਰਾ ਵਲੋਂ ਕੀਤੀ ਗਈ।
ਕਪੂਰਥਲਾ : ਸਾਥੀ ਬਲਦੇਵ ਸਿੰਘ, ਸਾਥੀ ਮਨਜੀਤ ਕੌਰ, ਬਲਵਿੰਦਰ ਸਿੰਘ, ਜੈਪਾਲ ਫ਼ਗਵਾੜਾ ਦੀ ਅਗਵਾਈ ਹੇਠ ਰੋਹ ਭਰਪੂਰ ਧਰਨਾ ਮਾਰਿਆ ਗਿਆ। ਹਰਵੇਲ ਸਿੰਘ, ਹਰਬੰਸ ਸਿੰਘ, ਸੱਤਿਆ ਨਾਰਾਇਣ ਮਹਿਤਾ,ਸਰਵਣ ਸਿੰਘ, ਨਿਰਮਲ ਸਿੰਘ, ਗੁਰਮੇਜ ਸਿੰਘ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਇਥੇ ਸੀ.ਆਈ.ਟੀ.ਯੂ ਪੰਜਾਬ, ਨਿਰਮਾਣ ਮਜ਼ਦੂਰ ਯੁੂਨੀਅਨ, ਸੀ.ਆਈ.ਟੀ.ਯੂ ਦੇ ਕਾਰਕੁੱਨਾਂ ਵਲੋਂ ਪ੍ਰਦਰਸ਼ਨ ਕਰਕੇ ਧਰਨਾ ਮਾਰਿਆ ਗਿਆ। ਸਾਥੀ ਗੰਗਾ ਪ੍ਰਸ਼ਾਦ, ਮਹਿੰਦਰ ਕੁਮਾਰ ਬੱਢੋਆਣ, ਬਲਵੀਰ ਸੈਣੀ, ਸਤੀਸ਼ ਰਾਣਾ ਅਤੇ ਹੋਰਨਾਂ ਨੇ ਕੇਂਦਰੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਡਟਵੀਂ ਨਿੰਦਾ ਕੀਤੀ।



ਮਨਰੇਗਾ ਮਜਦੂਰਾਂ ਵਲੋਂ ਵਿਸ਼ਾਲ ਇੱਕਤਰਤਾ 
ਮਨਰੇਗਾ ਕਿਰਤੀਆਂ, ਜਿਨ੍ਹਾਂ ਵਿੱਚ ਵਿਸ਼ਾਲ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਵਲੋਂ ਮਲੇਰਕੋਟਲਾ ਵਿਖੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਪ੍ਰਦਰਸ਼ਨਕਾਰੀ ਮਜ਼ਦੂਰਾਂ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ। ਸਾਥੀ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ, ਆਪਣੇ ਸਿਰੇ ਦੀ ਸਾਮਰਾਜ ਭਗਤ ਸੋਚ ਅਧੀਨ ਮਨਰੇਗਾ ਨੂੰ ਮੁੱਢੋਂ ਖਤਮ ਕਰਨਾ ਚਾਹੁੰਦੀ ਹੈ। ਇਸੇ ਲਈ ਮਨਰੇਗਾ ਲਈ ਕੇਂਦਰੀ ਫ਼ੰਡਾਂ ਦੀ ਰਕਮ ਸਾਲ ਦਰ ਸਾਲ ਘਟਦੀ ਜਾ ਰਹੀ ਹੈ ਅਤੇ ਉਹ ਵੀ ਮਜਦੂਰਾਂ ਤੱਕ ਪੁੱਜਣ ਦੀ ਥਾਂ ਕੁਰਪਟ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀਆਂ ਗੋਗੜਾਂ ਵਿੱਚ ਜਾ ਰਹੀ ਹੈ।
ਮਨਰੇਗਾ ਕਾਮਿਆਂ ਦੇ ਆਗੂ ਸਾਥੀ ਦਰਸ਼ਨ ਸਿੰਘ ਕੰਗਣਵਾਲ ਨੇ ਮੰਗ ਕੀਤੀ ਕਿ ਮਨਰੇਗਾ ਕਿਰਤੀਆਂ ਦੇ ਪੂਰੇ ਪਰੀਵਾਰ ਨੂੰ ਪੂਰਾ ਸਾਲ, ਘੱਟੋ ਘੱਟ ਛੇ ਸੌ ਰੁਪੈਏ ਪ੍ਰਤੀ ਦਿਨ ਦੀ ਦਿਹਾੜੀ ਅਧੀਨ ਕੰਮ ਦਿੱਤਾ ਜਾਵੇ, ਮਨਰੇਗਾ ਵਿੱਚ ਸਿਆਸੀ ਦਖਲਅੰਦਾਜੀ ਅਤੇ ਘਪਲੇ ਬਾਜੀ 'ਤੇ ਪੂਰਨ ਰੋਕ ਲਾਈ ਜਾਵੇ ਕੀਤੇ ਕੰਮ ਦੇ ਬਕਾਇ ਬਿਲਾ ਦੇਰੀ ਅਦਾ ਕਰਦਿਆਂ ਮਰਗੋਂ ਨੂੰ ਤਰੁੰਤ ਅਦਾਇਗੀ ਯਕੀਨੀ ਬਣਾਈ ਜਾਵੇ, ਜਾਬ ਕਾਰਡਾਂ 'ਤੇ ਹਾਜ਼ਰੀ ਲਈ ਜਾਵੇ ਅਤੇ ਮਨਰੇਗਾ ਲਈ ਰਕਮਾਂ ਵਧਾਈਆਂ ਜਾਣ। ਸਰਵ ਸਾਥੀ ਚਰਨਜੀਤ ਹੁਮਾਯੂੰਪੁਰ, ਅਮਰਜੀਤ ਹੁਮਾਯੂੰਪੁਰ, ਰਘੁਬੀਰ ਸਿੰਘ ਬੈਨੀਪਾਲਾ, ਭੀਮ ਸਿੰਘ ਆਲਮਪੁਰ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ।



ਦਿਹਾਤੀ ਮਜ਼ਦੂਰ ਸਭਾ ਵਲੋਂ ਐਸ.ਡੀ.ਐਮ. ਦਫਤਰਾਂ ਅੱਗੇ ਧਰਨੇ 
ਦਿਹਾਤੀ ਮਜਦੂਰ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦੇ ਫ਼ੈਸਲੇ ਤਹਿਤ, ਸੂਬੇ ਦੇ ਸਮੂਹ ਉਪ ਮੰਡਲ ਕੇਂਦਰ 'ਤੇ 23 ਤੋਂ 25 ਅਕਤੂਬਰ ਤੱਕ ਕੇਂਦਰੀ ਅਤੇ ਸੂਬਾ ਸਰਕਾਰ ਦੇ ਚੋਣ ਵਾਅਦੇ ਲਾਗੂ ਕਰਾਉਣ ਲਈ ਧਰਮ ਅਤੇ ਪ੍ਰਦਰਸ਼ਨ ਕੀਤੇ ਜਾਣ ਦੇ ਸੱਦੇ ਨੂੰ ਲਾਗੂ ਕਰਦਿਆਂ ਅਨੇਕਾਂ ਥਾਂਵਾਂ 'ਤੇ ਜੋਰਦਾਰ ਰੋਸ ਐਕਸ਼ਨ ਕੀਤੇ ਗਏ। ਉਕਤ ਧਰਨਿਆਂ ਦਾ ਇੱਕ ਮੰਤਵ ਬੇਜਮੀਨੇ ਪੇਂਡੂ ਮਜਦੂਰਾਂ ਦੀਆਂ ਫ਼ੌਰੀ ਮੰਗਾਂ ਮੰਨੇ ਜਾਣ ਅਤੇ ਕਰਜ਼ਾ ਮਾਫ਼ੀ ਵੀ ਸੀ। ਕੀਤੇ ਗਏ ਐਕਸ਼ਨਾਂ ਦੀਆਂ ਸੰਖੇਪ ਰੀਪੋਰਟਾਂ ਹੇਠ ਲਿਖੇ ਅਨੁਸਾਰ ਹਨ :
ਅੰਮ੍ਰਿਤਸਰ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਸੂਬੇ ਦੇ ਸਮੂਹ ਐਸ.ਡੀ.ਐਮ. ਦਫਤਰਾਂ ਮੁਹਰੇ ਧਰਨੇ ਮਾਰੇ ਜਾਣ ਦੀ ਕਾਲ 'ਤੇ ਅਮਲ ਕਰਦਿਆਂ ਐਸ.ਡੀ.ਐਮ. ਦਫਤਰਾਂ ਰੱਈਆ, ਅੰਮ੍ਰਿਤਸਰ ਅਤੇ ਅਜਨਾਲਾ ਸਾਹਮਣੇ ਵਿਸ਼ਾਲ ਧਰਨੇ ਮਾਰੇ ਗਏ। ਸਰਵਸਾਥੀ ਗੁਰਨਾਮ ਸਿੰਘ ਦਾਊਦ, ਗੁਰਨਾਮ ਸਿੰਘ ਉਮਰਪੁਰਾ, ਅਮਰੀਕ ਸਿੰਘ ਦਾਊਦ, ਨਰਿੰਦਰ ਕੁਮਾਰ ਵਡਾਲਾ, ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ ਵਲੋਂ ਇਕੱਤਰ ਮਜ਼ਦੂਰਾਂ ਨੂੰ ਸੰਬੋਧਨ ਕੀਤਾ ਗਿਆ। ਐਸ.ਡੀ.ਐਮਜ਼. ਰਾਹੀਂ ਕੇਂਦਰ ਅਤੇ ਸੂਬਾਈ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ।
ਜਲੰਧਰ : ਨਕੋਦਰ, ਫਿਲੌਰ ਅਤੇ ਸ਼ਾਹਕੋਟ ਐਸ.ਡੀ.ਐਮਜ਼. ਦਫ਼ਤਰਾਂ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਇੱਕਤਰ ਹੋਏ ਬੇਜ਼ਮੀਨੇ ਪੇਂਡੂ ਮਜਦੂਰਾਂ ਨੇ ਪਰੀਵਾਰਾਂ ਸਮੇਤ ਜੋਰਦਾਰ ਮੁਜ਼ਾਹਰੇ ਕੀਤੇ। ਮੁਜਾਹਰਾਕਾਰੀ ਚੋਣ ਵਾਅਦਿਆਂ ਤੋਂ ਭਜੱਣ ਕਰਕੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਖਿਲਾਫ਼ ਜਬਰਦਸਤ ਰੋਸ ਪ੍ਰਗਟ ਕਰ ਰਹੇ ਸਨ। ਅਧਿਕਾਰੀਆਂ ਰਾਹੀਂ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜੇ ਗਏ। ਮੁਜ਼ਾਹਰਿਆਂ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜ਼ਿਲ੍ਹਾ ਪ੍ਰਧਾਨ ਨਿਰਮਲ ਮਲ੍ਹਸੀਆਂ, ਸੂਬਾ ਵਰਕਿੰਗ ਕਮੇਟੀ ਮੈਂਬਰ ਨਿਰਮਲ ਆਧੀ, ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਰੰਧਾਵਾ ਅਤੇ ਜਰਨੈਲ ਫਿਲੌਰ, ਸਤਪਾਲ ਸਹੋਤਾ, ਮੱਖਣ ਨੂਰਪੁਰ, ਮੇਜਰ ਫਿਲੌਰ ਨੇ ਵੀ ਸੰਬੋਧਨ ਕੀਤਾ।
ਬਠਿੰਡਾ : ਇੱਥੇ ਸੰਗਤ ਮੰਡੀ ਤਹਿਸੀਲਦਾਰ ਦੇ ਦਫ਼ਤਰ ਮੂਹਰੇ ਜੋਰਦਾਰ ਪ੍ਰਦਰਸ਼ਨ ਕਰਕੇ ਅਧਿਕਾਰੀਆਂ ਰਾਹੀਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਇੱਥੇ ਹੋਈ ਇੱਕਤਰਤਾ ਨੂੰ ਸਾਥੀ ਮਿਠੂੱ ਸਿੰਘ ਘੁੱਦਾ, ਉਮਰਦੀਨ ਜੱਸੀ, ਮਨੋਹਰ ਸਿੰਘ, ਸੰਪੂਰਨ ਸਿੰਘ ਅਤੇ ਮਲਕੀਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ।
ਤਰਨਤਾਰਨ : ਜ਼ਿਲ੍ਹੇ ਦੀਆਂ ਤਿੰਨ ਸਬ-ਡਿਵੀਜਨਾਂ ਪੱਟੀ, ਖਡੂਰ ਅਤੇ ਤਰਨਤਾਰਣ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਸਬ ਡਿਵੀਜਨ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਪ੍ਰਦਰਸ਼ਨਾਂ ਦੀ ਅਗਵਾਈ ਸਾਥੀ ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਸੱਤਪਾਲ ਪੱਟੀ, ਹਰਜਿੰਦਰ ਚੁੱਘ, ਸੁਰਜੀਤ ਭਿੱਖੀਵਿੰਡ ਅਤੇ ਨਿਰਮਲ ਲਹੁਕਾ ਨੇ ਕੀਤੀ। ਮਜਦੂਰਾਂ 'ਚ ਪੰਜਾਬ ਸਰਕਾਰ ਦੀਆਂ ਵਾਅਦਾਖਿਲਾਫ਼ੀਆਂ ਵਿਰੁੱਧ ਸਖ਼ਤ ਰੋਸ ਪਾਇਆ ਜਾ ਰਿਹਾ ਹੈ।
ਮਾਨਸਾ : ਸਬ-ਡਿਵੀਜਨ ਸਰਦੂਲਗੜ੍ਹ ਵਿਖੇ ਪ੍ਰਦਰਸ਼ਨ ਕਰਕੇ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜਿਆ ਗਿਆ। ਮਿੱਠੂ ਸਿੰਘ ਘੁੱਦਾ, ਸੁਖਦੇਵ ਸਿੰਘ ਫ਼ੂਸ ਮੰਡੀ ਨੇ ਰੋਸ ਐਕਸ਼ਨ ਦੀ ਅਗਵਾਈ ਕੀਤੀ। ਭਰਾਤਰੀ ਜੱਥੇਬੰਦੀਆਂ ਵਲੋਂ ਸਾਥੀ ਲਾਲ ਚੰਦ, ਸੰਦੀਪ ਕੁਮਾਰ ਅਤੇ ਬੰਸੀ ਲਾਲ ਵੀ ਸ਼ਾਮਲ ਹੋਏ।
ਮੁਕਤਸਰ : ਸਬ ਡਿਵੀਜ਼ਨ ਮੁਕਤਸਰ ਵਿਖੇ ਸਾਥੀ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਮਜਦੂਰਾਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਸਨ ਨੇ ਜਬਰਦਸਤ ਰੋਸ ਮੁਜਾਹਰਾ ਕੀਤਾ।
ਫ਼ਾਜਿਲਕਾ : ਅਬੋਹਰ ਸਬ ਡਵੀਜ਼ਨ ਵਿਖੇ ਸਾਥੀ ਜਗੱਾ ਸਿੰਘ ਅਤੇ ਗੁਰਮੇਜ਼ ਗੇਜੀ ਦੀ ਅਗਵਾਈ ਵਿੱਚ ਐਸ.ਡੀ.ਐਮ. ਦਫ਼ਤਰ ਮਹੂਰੇ ਧਰਨਾ ਮਾਰਿਆ ਗਿਆ। ਇੱਥੇ ਹੋਈ ਇੱਕਤਰਤਾ ਨੂੰ ਸਾਥੀ ਰਾਮ ਕੁਮਾਰ ਅਤੇ ਦਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ।



ਝੂਠੇ ਪਰਚਿਆਂ ਖਿਲਾਫ ਥਾਣੇ ਦਾ ਘਿਰਾਓ 
ਮਹਿਲ ਕਲਾਂ : ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਨੰਗੀ ਚਿੱਟੀ ਸਰਪਰਸਤੀ ਹੇਠ ਹਰ ਕਿਸਮ ਦੀ ਧੱਕੇ ਸ਼ਾਹੀ ਕਰਦਾ ਰਿਹਾ ਨਾਜ਼ਾਇਜ਼ ਖਨਣ ਆਫ਼ੀਆ ਮੌਜੂਦਾ ਸੂਬਾ ਸਰਕਾਰ ਦੀ ਵੀ ਉਸੇ ਕਿਸਮ ਦੀ ਸਰਪਰਸਤੀ ਦਾ ਆਨੰਦ ਮਾਨਦਾ ਹੋਇਆ ਮਨਆਈਆਂ ਕਰ ਰਿਹਾ ਹੈ। ਪੁਲੀਸ-ਪ੍ਰਸ਼ਾਸ਼ਨ ਮਾਫ਼ੀਆਂ ਦੀਆਂ ਧਿੰਗੋ ਜੋਰੀਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਡਰਾ-ਧਮਕਾ ਰੇਹੀ ਹੈ। ਪ੍ਰੰਤੂ ਲੋਕਾਂ 'ਚ ਸੱਚੇ ਹੋਣ ਲਈ-ਕਾਨੂੰਨੀ ਢੰਗਾਂ ਨਾਲ ਬਰੇਤੀ ਦਾ ਕਾਰੋਬਾਰ ਕਰ ਰਹੇ ਛੋਟੇ ਕਿਸਮਾਂ ਨੂੰ ਝੂਠੇ ਪਰਦਿਆਂ ਵਿੱਚ ਫ਼ਸਾਇਆ ਜਾ ਰਿਹਾ ਹੈ। ਉਕਤ ਦੋਸ਼ ਅੱਜ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਅਤੇ ਹੋਰ ਭਗਤਰੀ ਸੰਗਠਨਾਂ ਵਲੋਂ ਝੂਠੇ ਮੁਦੱਦਮੇ ਖਾਰਜ਼ ਕਮਉਣ ਦੀ ਮੰਗ ਨੂੰ ਲੈ ਕੇ ਮਹਿਲ ਕਲਾਂ ਥਾਂਵ ਦੇ ਘਿਰਾਉ ਸਮੇਂ ਇੱਕਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਥੀ ਯਸ਼ਪਾਲ ਮਹਿਲ ਕਲਾਂ, ਭੋਲਾ ਸਿੰਘ ਕਲਾਲ ਮਾਜ਼ਰਾ, ਅਮਰਜੀਤ ਕੁੱਕੂ, ਮਲਕੀਲ ਸਿੰਘ ਵਜੀਦ ਕੇ, ਭਾਲ ਸਿੰਘ ਸੰਘੰੜਾ 'ਤੇ ਹੋਰਨਾਂ ਆਗੂਆਂ ਨੇ ਲਾਏ।
ਜਿਕਰਯੋਗ ਹੈ ਕਿ ਇਲਾਕੇ ਦੇ ਸੌ ਦੇ ਕਰੀਬ ਛੋਟੇ ਕਿਸਾਨ ਲੋੜੀਂਦੀ ਫ਼ੀਸ ਭਰ ਕੇ, ਪਰਚੀਆਂ ਕਟਾ ਕੇ, ਟਰੈਕਟਰ ਟਰਾਲੀਆਂ ਰਾਹੀਂ ਬਰੇਤ ਲਿਆ ਕੇ ਅੱਗੋਂ ਸਪਲਾਈ ਕਰਦੇ ਹਨ ਥਾਣਾ ਮਹਿਲ ਕਲਾਂ ਦੀ ਪੁਲੀਸ ਵਲੋਂ ਉਨ੍ਹਾਂ ਖਿਲਫ਼ ਨਾਜਾਇਜ ਖਨਣ ਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕਰ ਲਿਆ ਗਿਆ ਜਦਕਿ ਵੱਡੇ ਵੱਡੇ ਟਰਾਲਿਆਂ, ਟਿੱਪਰਾਂ ਰਾਹੀਂ ਰੇਤ ਦਾ ਵੱਡੇ ਪਧੱਰ 'ਤੇ ਨਾਜਾਇਜ ਕਾਰੋਬਾਰ ਕਰਨ ਵਾਲਿਆਂ ਨੂੰ ਪੁੱਛਿਆ ਤੱਕ ਵੀ ਨਹੀਂ ਜਾ ਰਿਹਾ ਇਸ ਧੱਕੇ ਸ਼ਾਹੀ ਵਿਰੁੱਧ ਸੰਕੇਤਕ ਟਰੈਫ਼ਿਕ ਜਾਂਮ ਵੀ ਕੀਤਾ ਗਿਆ ਸੀ ਪਰ ਪੁਲੀਸ ਪ੍ਰਸਾਸ਼ਨ ਢੀਠ ਬਣਿਆ ਰਿਹਾ। ਥਾਣਾ ਘਿਰਾਊ 'ਚ ਅਨੇਕਾਂ ਭਰਾਤਰੀ ਸੰਗਠਨਾਂ ਦੇ ਆਗੂ ਵੀ ਸ਼ਾਮਲ ਹੋਏ।



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀ.ਐਸ.ਐਫ. ਨੇ ਫੂਕੇ ਸਰਕਾਰ ਦੇ ਪੁਤਲੇ 
ਪੰਜਾਬ ਸਰਕਾਰ ਦੁਆਰਾ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਐਲਾਨ ਦੇ ਖਿਲਾਫ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਅਮ੍ਰਿਤਸਰ, ਗੁਰਦਾਸਪੁਰ, ਜਲੰਧਰ, ਪਟਿਆਲਾ, ਤਰਨਤਾਰਨ, ਲੁਧਿਆਣਾ, ਮਾਨਸਾ, ਫਰੀਦਕੋਟ ਨੌਜਵਾਨ ਵਿਦਿਆਰਥੀਆ ਵੱਲੋਂ ਪੁਤਲੇ-ਫੂਕ ਮੁਜ਼ਾਹਰੇ ਕੀਤੇ ਗਏ। ਆਦਿ ਜਿਲ੍ਹਿਆਂ ਅੰਦਰ ਵੱਖ-ਵੱਖ ਥਾਂਵਾਂ ਉਪਰ ਪੁਤਲੇ ਫੂਕੇ ਗਏ।
ਮੁਜਾਹਰਿਆਂ ਸਮੇਂ ਇੱਕਤਰ ਨੌਜਵਾਨ ਵਿਦਿਆਰਥੀਆਂ ਨੂੰ ਸੰਬੰਧਨ ਕਰਦਿਆਂ ਦੋਹਾਂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਝੂਠੇ ਲਾਅਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਐਲਾਨ ਨੇ ਸਰਕਾਰ ਦੇ ਚੋਣ ਵਾਅਦਿਆਂ ਦੀ ਵੀ ਪੂਰੀ ਤਰ੍ਹਾਂ ਫੂਕ ਕੱਢ ਦਿੱਤੀ ਹੈ। ਉਨਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਇਸ ਲਈ ਵੋਟਾਂ ਪਾਇਆਂ ਸਨ ਕਿ ਸਰਕਾਰੀ ਸਕੂਲਾਂ ਖਾਸ ਕਰ ਪੇਂਡੂ ਇਲਾਕਿਆ ਦੇ ਸਕੂਲਾਂ ਦੀ ਹਾਲਤ ਕੁੱਝ ਸੁਧਾਰੀ ਜਾ ਸਕੇ, ਸਕੂਲਾਂ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ। ਪ੍ਰੰਤੂ ਲੋਕਾਂ ਦੀਆਂ ਆਂਸਾਂ 'ਤੇ ਕੈਪਟਨ ਦੀ ਸਰਕਾਰ ਨੇ ਨਾ ਕੇਵਲ ਪਾਣੀ ਹੀ ਫੇਰਿਆ ਬਲਕਿ ਸਰਕਾਰ ਦੇ ਇੱਕ ਬਿਆਨ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ 'ਚ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਸ਼ੁਰੂਆਤ ਮਾਤਰ ਹੈ ਬਲਕਿ ਸਿੱਖਿਆਂ ਨੂੰ ਨਿੱਜੀ ਹੱਥਾਂ ਵਿਚ ਦੇਚ ਲਈ 2400 ਹੋਰ ਸਕੂਲ ਬੰਦ ਕਰਨ ਦੀ ਵੀ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰੀ ਕਰਕੇ ਬੈਠੀ ਹੈ। ਜਿਸ ਨਾਲ ਕਿ ਸਿੱਖਿਆ ਪ੍ਰਾਪਤ ਕਰਨ ਦਾ ਮੌਲਿਕ ਅਧਿਕਾਰ ਗਰੀਬ ਬੱਚਿਆਂ ਲਈ ਕੇਵਲ ਸੁਪਨਾ ਬਣ ਕੇ ਰਹਿ ਜਾਵੇਗਾ। ਜਿਕਰਯੋਗ ਹੈ ਕਿ ਲੋਕਾਂ ਨੇ ਪਿਛਲੇ ਸਮੇਂ 'ਚ ਪ੍ਰਾਇਵੇਟ ਸਿੱਖਿਅਕ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਲੁੱਟ ਖਿਲਾਫ ਸ਼ੰਘਰਸ਼ ਕੀਤਾ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਸੰਸਥਾਂਵਾਂ ਨੂੰ ਨੱਥ ਪਾਉਣ ਦੀ ਬਜਾਇ ਰਾਜੇ ਦੀ ਸਰਕਾਰ ਦਾ ਕੁਹਾੜਾ ਸਰਕਾਰੀ ਸਕੂਲਾਂ 'ਤੇ ਚੱਲਿਆ ਹੈ ਜਿਸ ਤੋਂ ਇਸ ਸਰਕਾਰ ਦੇ ਮਨਸੂਬੇ ਜੱਗ-ਜਾਹਰ ਹੋਏ ਹਨ। ਆਗੂਆ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਆਪਣਾ ਗਰੀਬ ਮਾਰੂ ਫੈਸਲਾ ਵਾਪਿਸ ਨਾ ਲਿਆ ਤਾਂ ਸੰਘਰਸ਼ ਨੂੰ  ਹੋਰ ਤੇਜ਼ ਕੀਤਾ ਜਾਉਗਾ। ਮਜਾਹਰਿਆਂ ਦੀ ਅਗਵਾਈ ਸਮਸ਼ੇਰ ਸਿੰਘ ਬਟਾਲਾ, ਅਜੈ ਫ਼ਿਲੋਰ, ਮਨਜਿੰਦਰ ਢੇਸੀ, ਸੰਦੀਪ ਕਲਵਾ, ਬੰਸੀ ਲਾਲ ਰਵੀ ਪਠਾਨਕੋਟ, ਕੁਲਵੰਤ ਮੱਲੂਨੰਗਲ, ਹਰਨੇਕ ਗੁਜਰਵਾਲ, ਤਸਵੀਰ ਸਿੰਘ, ਸੁਰਜੀਤ ਦੁੱਧਰਾਏ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਸੁਰੇਸ਼ ਸਮਾਣਾ, ਸਿਮਰਨਜੀਤ ਬਰਾੜ, ਸੰਦੀਪ ਕੁਮਾਰ ਆਦਿ ਨੇ ਵੇ ਸੰਬੋਧਨ ਕੀਤਾ।

1 comment:

  1. ਕਰਜ਼ਾ! ਕਰਜ਼ਾ !! ਕਰਜ਼ਾ !!!
    ਕੀ ਤੁਸੀਂ ਇੱਕ ਸਨਮਾਨਯੋਗ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਲੋਨ ਕੰਪਨੀ ਦੀ ਭਾਲ ਕਰ ਰਹੇ ਹੋ ਜਿਹੜਾ ਜੀਵਨ ਕਾਲ ਦੇ ਮੌਕੇ ਲਈ ਲੋਨ ਦਿੰਦਾ ਹੈ. ਅਸੀਂ ਬਹੁਤ ਸਾਰੇ ਤੇਜ਼ ਅਤੇ ਆਸਾਨ ਤਰੀਕੇ ਨਾਲ, ਨਿੱਜੀ ਕਰਜ਼ੇ, ਕਾਰ ਲੋਨ, ਮੋਰਟਗੇਜ ਕਰਜ਼ੇ, ਵਿਦਿਆਰਥੀ ਲੋਨ, ਕਾਰੋਬਾਰੀ ਕਰਜ਼ੇ, ਨਿਵੇਸ਼ ਲੋਨ, ਕਰਜ਼ੇ ਦੀ ਇਕਸਾਰਤਾ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੀਆਂ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ. ਕੀ ਤੁਹਾਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਂ ਦੁਆਰਾ ਰੱਦ ਕਰ ਦਿੱਤਾ ਗਿਆ ਹੈ? ਕੀ ਤੁਹਾਨੂੰ ਇੱਕ ਇੱਕਠਿਆਂ ਕਰਜ਼ੇ ਜਾਂ ਮੌਰਗੇਜ ਦੀ ਲੋੜ ਹੈ? ਆਪਣੀ ਹੋਰ ਵਿੱਤੀ ਮੁਸ਼ਕਲਾਂ ਨੂੰ ਅਤੀਤ ਦੀ ਗੱਲ ਕਰਨ ਲਈ ਇੱਥੇ ਆਉਣ ਦੀ ਕੋਈ ਹੋਰ ਨਾ ਵੇਖੋ. ਅਸੀਂ ਵਿਅਕਤੀਆਂ ਅਤੇ ਕੰਪਨੀਆਂ ਲਈ ਫੰਡ ਉਧਾਰ ਦਿੰਦੇ ਹਾਂ ਜਿਨ੍ਹਾਂ ਨੂੰ 2% ਦੀ ਦਰ ਨਾਲ ਵਿੱਤੀ ਸਹਾਇਤਾ ਚਾਹੀਦੀ ਹੈ ਲੋੜੀਂਦੀ ਕੋਈ ਸਮਾਜਕ ਸੁਰੱਖਿਆ ਨੰਬਰ ਨਹੀਂ ਅਤੇ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, 100% ਦੀ ਗਾਰੰਟੀ ਦਿੱਤੀ ਗਈ. ਮੈਂ ਇਸ ਮਾਧਿਅਮ ਦੀ ਵਰਤੋਂ ਤੁਹਾਨੂੰ ਸੂਚਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਭਰੋਸੇਮੰਦ ਅਤੇ ਸਹਾਇਕ ਸਹਾਇਤਾ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਇੱਕ ਕਰਜ਼ਾ ਦੇਣ ਲਈ ਖੁਸ਼ ਹੋਵਾਂਗੇ
    ਫਿਰ ਸਾਨੂੰ ਇੱਕ ਈ-ਮੇਲ ਭੇਜੋ: (anitagerardloanfirm@gmail.com) ਲੋਨ ਲਈ ਅਰਜ਼ੀ ਦੇ ਲਈ

    ReplyDelete