ਬਾਬਾ ਸੋਹਣ ਸਿੰਘ ਭਕਨਾ *
ਕਰਤਾਰ ਸਿੰਘ ਸਰਾਭਾ ਅਜੇ ਮਸਾਂ ਉੱਨੀ ਸਾਲ ਦਾ ਗੱਭਰੂ ਹੀ ਸੀ ਜਦੋਂ ਅਮਰੀਕਾ ਵਿਚ ਰਹਿਣ ਵਾਲੇ ਹਿੰਦੀਆਂ ਵਿਚ ਅੰਗਰੇਜ਼ ਦੀ ਗ਼ੁਲਾਮੀ ਵਿਰੁੱਧ ਜ਼ਬਰਦਸਤ ਚੇਤਨਾ ਵਿਕਸਤ ਹੋਈ। ਆਜ਼ਾਦੀ ਦੇ ਜਜ਼ਬੇ ਨੂੰ ਜਥੇਬੰਦ ਕਰਕੇ ਗ਼ਦਰ ਪਾਰਟੀ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਕਦੇ ਨਾ ਮੁੱਕਣ ਵਾਲੀ ਜੰਗ ਦਾ ਮੁੱਢ ਬੰਨ੍ਹਿਆ।
ਮੁਲਕ ਛੱਡਣ ਤੋਂ ਪਹਿਲਾਂ ਕਰਤਾਰ ਸਿੰਘ ਨੇ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕਰ ਲਿਆ ਸੀ। ਬਚਪਨ ਤੋਂ ਉਸ ਦਾ ਸੁਭਾਅ ਇਨਕਲਾਬੀ ਸੀ। ਉਸ ਦੇ ਸਕੁੂਲ ਦੇ ਦਿਨਾਂ ਦਾ ਅਧਿਐਨ ਦਰਸਾਉਂਦਾ ਹੈ ਕਿ ਆਪਣੇ ਸਕੂਲ ਦੇ ਹੋਰ ਵਿਦਿਆਰਥੀਆਂ ਦਾ ਮੋਹਰੀ ਹੁੰਦਾ ਸੀ। ਅਧਿਆਪਕਾਂ ਦੇ ਗ਼ਲਤ ਕੰਮਾਂ ਵਿਰੁੱਧ ਉਹ ਵਿਦਿਆਰਥੀਆਂ ਨੂੰ ਇੱਕਠੇ ਕਰ ਲੈਂਦਾ। 1912 ਵਿਚ ਉਹ ਕੈਲੀਫੋਰਨੀਆ ਦੀ ਸਾਨਫਰਾਂਸਿਸਕੋ ਬੰਦਰਗਾਹ 'ਤੇ ਉਤਰਿਆ ਅਤੇ ਬਹੁਤ ਸਾਰੇ ਹਿੰਦੀਆਂ ਵਾਂਗ ਕੈਲੀਫੋਰਨੀਆ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲੱਗ ਪਿਆ। ਉੱਥੇ ਉਸ ਨੂੰ ਅਮਰੀਕੀ ਕਾਸ਼ਤਕਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਅਤੇ ਹਿੰਦੀ ਕਾਮਿਆਂ ਨਾਲ ਕੀਤੇ ਜਾਂਦੇ ਨਫ਼ਰਤ ਭਰੇ ਸਲੂਕ ਦਾ ਸਾਹਮਣਾ ਕਰਨਾ ਪਿਆ। ਉਸ ਨੇ ਆਪਣੇ ਮੁਲਕ ਦੇ ਲੋਕਾਂ ਨਾਲ ਇਸ ਬਾਬਤ ਸੋਚ-ਵਿਚਾਰ ਕੀਤੀ। ਅਮਰੀਕਨਾਂ ਦੇ ਘ੍ਰਿਣਾ ਵਾਲੇ ਸਲੂਕ ਤੋਂ ਸਾਰੇ ਹਿੰਦੀ ਕਾਮੇ ਤੰਗ ਆ ਚੁੱਕੇ ਸਨ ਅਤੇ ਹੁਣ ਉਹ ਉਨ੍ਹਾਂ ਦੇ ਤ੍ਰਿਸਕਾਰ ਭਰੇ ਵਿਅੰਗਮਈ ਬਾਣ ਬਹੁਤਾ ਚਿਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਕਰਤਾਰ ਸਿੰਘ ਹੋਰ ਕਈ ਹਿੰਦੀਆਂ ਨੂੰ ਮਿਲਿਆ ਜੋ ਉਸ ਦੇ ਹਮ-ਖ਼ਿਆਲ ਸਨ। ਉਸ ਨੇ ਉਨ੍ਹਾਂ ਸਾਰਿਆਂ ਨੂੰ ਇੱਕਠੇ ਕਰਕੇ ਇਕ ਸਭਾ ਬੁਲਾਈ, ਜਿਸ ਵਿਚ ਲਾਲਾ ਹਰਦਿਆਲ, ਪੰਡਤ ਜਗਤ ਰਾਮ ਰਿਹਾਣਾ, ਭਾਈ ਜਵਾਲਾ ਸਿੰਘ ਤੋਂ ਬਿਨਾ ਅਨੇਕ ਹਿੰਦੀ ਕਾਮੇ ਸ਼ਾਮਲ ਹੋਏ। ਉਨ੍ਹਾਂ ਨੇ ਹਿੰਦ ਦੀ ਲੰਮੀ ਗ਼ੁਲਾਮੀ ਦੇ ਕਾਰਨਾਂ ਉਪਰ ਸੋਚ-ਵਿਚਾਰ ਕੀਤੀ ਅਤੇ ਮਹਿਸੂਸ ਕੀਤਾ ਕਿ ਆਜ਼ਾਦੀ ਦੀ ਲੜਾਈ ਨੂੰ ਜਾਰੀ ਰੱਖਣ ਲਈ ਇਸ ਦੀ ਅਗਵਾਈ ਵਾਸਤੇ ਇਕ ਤਾਕਤਵਰ ਜਥੇਬੰਦੀ ਦੀ ਜ਼ਰੂਰਤ ਹੈ। ਇਸ ਮੀਟਿੰਗ ਵਿਚ ਇਕ ਜਥੇਬੰਦੀ (ਪਾਰਟੀ) ਕਾਇਮ ਕਰਨ ਦੀ ਨੀਂਹ ਰੱਖੀ ਗਈ, ਪਰ ਇਹ ਇਸੇ ਏਜੰਡੇ ਨੂੰ ਲੈ ਕੇ ਵਿਚਾਰ ਨਾ ਕਰ ਸਕੀ।
ਇਸ ਦੌਰਾਨ ਓਰੇਗਾਨ ਅਤੇ ਵਾਸ਼ਿੰਗਟਨ ਦੇ ਕਾਰਖ਼ਨਿਆਂ ਵਿਚ ਕੰਮ ਕਰਨ ਵਾਲੇ ਹਿੰਦੀਆਂ ਵਿਚ ਐਨੀ ਕੁ ਸੋਝੀ ਪੈਦਾ ਹੋ ਚੁੱਕੀ ਸੀ, ਜਿਸ ਨੇ ਇਕ ਜਥੇਬੰਦੀ ਦੀ ਬੁਨਿਆਦ ਰੱਖ ਦਿੱਤੀ, ਜਿਸ ਦੇ ਸਿੱਟੇ ਵਜੋਂ ਵਾਸ਼ਿੰਗਟਨ ਸੂਬੇ ਦੇ ਅਸਟੋਰੀਆ ਸ਼ਹਿਰ ਵਿਚ ਮਾਰਚ 1913 ਵਿਚ ਗ਼ਦਰ ਪਾਰਟੀ ਕਾਇਮ ਕੀਤੀ ਗਈ। ਪਾਰਟੀ ਬਣਨ ਦੀ ਖ਼ਬਰ ਸੁਣ ਕੇ ਕਰਤਾਰ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਉਹ ਝਟਪਟ ਪਾਰਟੀ ਵਿਚ ਭਰਤੀ ਹੋ ਗਿਆ।
ਪਹਿਲੀ ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਦੇ ਪ੍ਰਕਾਸ਼ਨ ਦਾ ਸ਼ੁਰੂ ਹੋਣਾ ਕਰਤਾਰ ਸਿੰਘ ਦੇ ਭਾਰੀ ਉੱਦਮ ਦਾ ਹੀ ਸਿੱਟਾ ਸੀ। ਇਹ ਅਖ਼ਬਾਰ ਹੈਂਡ ਮਸ਼ੀਨ ਉੱਪਰ ਛਾਪਿਆ ਜਾਂਦਾ ਸੀ ਅਤੇ ਮਸ਼ੀਨ ਨੂੰ ਚਲਾਉਣ ਦੇ ਨਾਲ-ਨਾਲ ਕਰਤਾਰ ਸਿੰਘ ਇਸ ਅਖ਼ਬਾਰ ਦੇ ਪੰਜਾਬੀ ਹਿੱਸੇ ਲਈ ਲੇਖ ਅਤੇ ਕਵਿਤਾਵਾਂ ਵੀ ਲਿਖਦਾ ਸੀ। ਜਦੋਂ ਅਖ਼ਬਾਰ ਦਾ ਕੰਮ ਵੱਧ ਗਿਆ ਤਾਂ ਹੋਰ ਕਈ ਸਾਥੀ ਉਸ ਦੀ ਮਦਦ ਲਈ ਆ ਗਏ ਅਤੇੇ ਕਰਤਾਰ ਸਿੰਘ ਕੰਮ ਵਿਚ ਉਨ੍ਹਾਂ ਸਾਰਿਆਂ ਦਾ ਹੱਥ ਵਟਾਉਂਦਾ ਸੀ। ਉਹ ਸਾਰਿਆਂ ਦਾ ਜੀ ਲਾਈ ਰੱਖਦਾ ਸੀ। ਇਕ ਸੱਚੇ ਇਨਕਲਾਬੀ ਦੀ ਤਰ੍ਹਾਂ ਉਸ ਨੇ ਆਪਣੀ ਹਉਮੈਂ ਵੱਸ ਵਿਚ ਕਰਕੇ ਆਪਣੀ ਜ਼ਿੰਦਗੀ ਦੇਸ਼-ਸੇਵਾ ਦੇ ਲੇਖੇ ਲਾ ਦਿੱਤੀ ਸੀ।
ਮੁੱਢ ਵਿਚ ਗ਼ਦਰ ਪਾਰਟੀ ਦੀ ਸਥਾਪਨਾ ਓਰੇਗਾਨ ਅਤੇ ਵਾਸ਼ਿੰਗਟਨ ਦੇ ਕਾਮਿਆਂ ਨੇ ਕੀਤੀ ਸੀ। ਕੈਲੇਫੋਰਨੀਆ ਵਾਲੇ ਸਾਥੀ ਬਾਅਦ ਵਿਚ ਇਸ ਦੇ ਮੈਂਬਰ ਬਣੇ। ਕੈਲੇਫੋਰਨੀਆ ਤੋਂ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਵਿਚ ਜ਼ਿਆਦਾ ਹੱਥ ਕਰਤਾਰ ਸਿੰਘ ਸਰਾਭਾ ਦਾ ਸੀ। ਫਰਵਰੀ, 1914 ਵਿਚ ਕੈਲੇਫੋਰਨੀਆ ਦੇ ਸ਼ਹਿਰ ਸਟਾਕਟਨ ਵਿਖੇ ਓਰੇਗਾਨ, ਵਾਸ਼ਿੰਗਟਨ ਅਤੇ ਕੈਲੇਫੋਰਨੀਆ ਦੇ ਨੁਮਾਇੰਦਿਆਂ ਦੀ ਇਕ ਕਾਨਫਰੰਸ ਸੱਦੀ ਗਈ, ਜਿਸ ਵਿਚ ਕੈਲੇਫੋਰਨੀਆ ਤੋਂ ਨੁਮਾਇੰਦਿਆਂ ਨੂੰ ਰਸਮੀ ਰੂਪ 'ਚ ਗ਼ਦਰ ਪਾਰਟੀ ਵਿਚ ਸ਼ਾਮਲ ਕਰ ਲਿਆ ਗਿਆ। ਇਸ ਨਾਲ ਗ਼ਦਰ ਲਹਿਰ ਇਕ ਨਵੀਂ ਮਜ਼ਬੂਤ ਪਾਰਟੀ ਤੇ ਇਕ ਮਜ਼ਬੂਤ ਜਥੇਬੰਦੀ ਬਣ ਗਈ।
ਜਿਉਂ ਹੀ ਪਹਿਲੀ ਆਲਮੀ ਜੰਗ ਸ਼ੁਰੂ ਹੋਈ ਹਿੰਦੁਸਤਾਨੀਆਂ ਨੇ ਅੰਗਰੇਜ਼ ਹਕੁੂਮਤ ਵਿਰੁੱਧ ਗ਼ਦਰ ਕਰਨ ਲਈ ਸੈਕਰਾਮੈਂਟੋ (ਕੈਲੀਫੋਰਨੀਆ) ਵਿਖੇ ਜੰਗੀ ਸਲਾਹਕਾਰ ਕਮੇਟੀ ਬਣਾਈ। ਇਸ ਵਿਚ ਕਰਤਾਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਅਤੇ ਜਦੋਂ ਪਾਰਟੀ ਨੇ ਹਵਾਈ ਜਹਾਜ਼ ਚਲਾਉਣ ਲਈ ਸਿਖਲਾਈ ਲੈਣ ਵਾਲੇ ਵਲੰਟੀਅਰਾਂ ਦੇ ਨਾਂਅ ਮੰਗੇ ਤਾਂ ਕਰਤਾਰ ਸਿੰਘ ਇਸ ਕੰਮ ਲਈ ਆਪਣਾ ਨਾਂਅ ਦੇਣ ਵਾਲਾ ਪਹਿਲਾ ਵਲੰਟੀਅਰ ਸੀ ਅਤੇ ਉਸ ਨੂੰ ਇਸ ਕੰਮ ਲਈ ਚੁਣ ਲਿਆ ਗਿਆ।
ਜਦ ਪਾਰਟੀ ਨੇ ਇਨਕਲਾਬ ਦੀ ਖ਼ਾਤਰ ਕੰਮ ਕਰਨ ਵਾਸਤੇ ਮੈਂਬਰਾਂ ਨੂੰ ਹਿੰਦੁਸਤਾਨ ਨੂੰ ਘੱਲਣ ਦਾ ਫ਼ੈਸਲਾ ਕੀਤਾ ਤਾਂ ਕਰਤਾਰ ਸਿੰਘ ਪਹਿਲੇ ਜੱਥੇ ਵਿਚ ਹਿੰਦੁਸਤਾਨ ਜਾਣ ਵਾਲਿਆਂ 'ਚ ਸਭ ਤੋਂ ਪਹਿਲਾ ਬੰਦਾ ਸੀ। ਉਹ ਹਿੰਦੁਸਤਾਨ ਸਿਰਫ਼ ਆਪ ਹੀ ਨਹੀਂ ਸੀ ਆਇਆ ਸਗੋਂ ਆਪਣੇ ਨਾਲ ਤਿੰਨ ਅਮਰੀਕਨ ਇਨਕਲਾਬੀਆਂ ਨੂੰ ਵੀ ਨਾਲ ਲੈ ਕੇ ਗਿਆ ਜਿਨ੍ਹਾਂ ਵਿਚ ਦੋ ਆਦਮੀ ਅਤੇ ਇਕ ਔਰਤ ਸੀ।
ਉਹ ਭੇਸ ਬਦਲਣ ਦਾ ਮਾਹਰ ਸੀ। ਭੇਸ ਬਦਲ ਕੇ ਉਹ ਕੋਲੰਬੋ ਵਿੱਚੋਂ ਹੋ ਕੇ ਪੁਲਿਸ ਨੂੰ ਚਕਮਾ ਦੇ ਕੇ ਹਿੰਦੁਸਤਾਨ ਵਿਚ ਦਾਖ਼ਲ ਹੋ ਗਿਆ ਅਤੇ ਉੱਥੇ ਪਹੁੰਚਦੇ ਹੀ ਇਨਕਲਾਬੀ ਕੰਮ ਵਿਚ ਜੁੱਟ ਗਿਆ।
ਉਹ ਵਿਸ਼ਨੂੰ ਗਣੇਸ਼ ਪਿੰਗਲੇ ਦੀ ਮਾਰਫ਼ਤ ਸਚਿੰਦਰ ਨਾਥ ਸਾਨਿਆਲ ਅਤੇ ਰਾਸਬਿਹਾਰੀ ਬੋਸ ਨੂੰ ਮਿਲਿਆ। ਉਹ ਪਿੰਗਲੇ, ਸਾਨਿਆਨ ਨੂੰ ਨਾਲ ਲੈਕੇ ਪੰਜਾਬ ਤੋਂ ਬਾਹਰ ਪੂਰੀ ਆਜ਼ਾਦੀ ਨਾਲ ਘੁੰਮਦਾ ਫਿਰਦਾ ਸੀ। ਉਹ ਗ਼ਦਰ ਦਾ ਪ੍ਰਚਾਰ ਕਰਨ ਲਈ ਫ਼ੋਜੀ ਛਾਉਣੀਆਂ ਅਤੇ ਹੋਰ ਫ਼ੌਜੀ ਅੱਡਿਆਂ ਦੇ ਚੱਕਰ ਲਾਉਂਦਾ ਰਹਿੰਦਾ। ਉਹ ਫ਼ਿਰੋਜ਼ਪੁਰ ਕਿਲ੍ਹੇ ਦੇ ਸਿਪਾਹੀਆਂ ਨੂੰ ਅਸਲਾਖ਼ਾਨਾ ਲੁੱਟਣ ਲਈ ਤਿਆਰ ਕਰਨ ਵਿਚ ਕਾਮਯਾਬ ਹੋ ਗਿਆ ਸੀ।
ਰਾਸ ਬਿਹਾਰੀ ਬੋਸ ਦੀ ਸਲਾਹ ਨਾਲ ਅਤੇ ਨਵਾਬ ਖਾਨ ਵਲੋਂ ਉਤਸ਼ਾਹਤ ਕੀਤੇ ਜਾਣ 'ਤੇ ਉਹ ਡਾਕੇ ਮਾਰਨੇ ਮੰਨ ਗਿਆ। ਫਿਰ ਐਸਾ ਕੋਈ ਡਾਕਾ ਨਹੀਂ ਸੀ ਜਿਸ ਵਿਚ ਉਹ ਸ਼ਾਮਲ ਨਾ ਹੋਇਆ ਹੋਵੇ। ਡਾਕੇ ਮਾਰਦੇ ਵਕਤ ਵੀ ਉਹ ਆਪਣੇ ਮਨੋਰਥ ਬਾਰੇ ਲੋਕਾਂ ਨੂੰ ਦੱਸਣੋਂ ਨਾ ਉੱਕਦਾ। ਉਹ ਡਾਕਾ ਮਾਰੇ ਜਾਣ ਵਾਲੇ ਘਰ ਦੇ ਬੰਦਿਆਂ ਨੂੰ ਆਪਣਾ ਮਨੋਰਥ ਦੱਸ ਦਿੰਦਾ ਸੀ ਕਿ ਅੰਗਰੇਜ਼ਾਂ ਨੂੰ ਕੱਢਣ ਲਈ ਉਨ੍ਹਾਂ ਨੂੰ ਧਨ ਦੀ ਲੋੜ ਸੀ, ਕੋਈ ਹੋਰ ਵਸੀਲਾ ਨਾ ਹੋਣ ਕਰਕੇ ਡਾਕੇ ਮਾਰਨ ਤੋਂ ਬਿਨਾਂ ਉਨ੍ਹਾਂ ਅੱਗੇ ਹੋਰ ਕੋਈ ਚਾਰਾ ਨਹੀਂ ਸੀ। ਉਹ ਲੋਕਾਂ ਨਾਲ ਇਕਰਾਰ ਕਰਦਾ ਕਿ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਸਾਰਿਆਂ ਦਾ ਧਨ ਸਣੇ ਵਿਆਜ ਵਾਪਸ ਮੋੜ ਜਾਵੇਗਾ। ਉਹ ਬੜੇ ਉੱਚੇ ਇਖ਼ਲਾਕ ਵਾਲਾ ਸੀ। ਜਦੋਂ ਸਾਹਨੇਵਾਲ ਡਾਕਾ ਮਾਰਿਆ ਗਿਆ ਤਾਂ ਉਸ ਘਰ ਦੀ ਸੁੰਦਰ ਲੜਕੀ ਦੇਖਕੇ ਜੱਥੇ ਦੇ ਇਕ ਮੈਂਬਰ ਦਾ ਮਨ ਡੋਲ ਗਿਆ ਅਤੇ ਉਸ ਨੇ ਕੁੜੀ ਨੂੰ ਹੱਥ ਪਾ ਲਿਆ। ਸਰਾਭੇ ਨੇ ਝਟ ਪਿਸਤੌਲ ਉਸ ਦੀ ਹਿੱਕ ਵੱਲ ਤਾਣ ਲਿਆ ਅਤੇ ਉਸ ਤੋਂ ਆਪਣੇ ਘਿਣਾਉਣੇ ਸਲੂਕ ਲਈ ਕੁੜੀ ਤੋਂ ਮੁਆਫ਼ੀ ਮੰਗਾਈ ਗਈ। ਉਹ ਕਈ ਵਾਰ ਪੁਲਿਸ ਦੇ ਘੇਰੇ ਵਿੱਚੋਂ ਬਚਕੇ ਨਿਕਲਦਾ ਰਿਹਾ। ਇਕ ਵਾਰ ਸਾਈਕਲ ਉੱਤੇ ਚੜ੍ਹ ਕੇ ਉਹ ਆਪਣੇ ਕਿਸੇ ਮਿੱਤਰ ਨੂੰ ਮਿਲਣ ਗਿਆ। ਉਸ ਨੇ ਦੇਖਿਆ ਕਿ ਪੁਲਿਸ ਤਾਂ ਉਸ ਦੇ ਮਿੱਤਰ ਦੇ ਘਰ ਦੀ ਤਲਾਸ਼ੀ ਲੈ ਰਹੀ ਸੀ। ਕਰਤਾਰ ਸਿੰਘ ਨੇ ਬਾਬੂਆਂ ਵਾਂਗ ਕੋਟ ਪੈਂਟ ਪਾ ਰੱਖਿਆ ਸੀ। ਉਸੇ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਨੂੰ ਪੂਰੀ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਹਕੁੂਮਤ-ਵਿਰੋਧੀ ਅਨਸਰਾਂ ਨਾਲ ਕਰੜੇ ਹੱਥੀਂ ਨਜਿੱਠਣਾ ਚਾਹੀਦਾ ਹੈ। ਪੁਲਸੀਆਂ ਨੇ ਸਮਝਿਆ ਉਹ ਕੋਈ ਸਰਕਾਰੀ ਮੁਲਾਜ਼ਮ ਹੈ। ਉਹ ਉਨ੍ਹਾਂ ਨਾਲ ਦਸ-ਪੰਦਰਾਂ ਮਿੰਟ ਗੱਲਾਂ ਕਰਦਾ ਰਿਹਾ ਅਤੇ ਫਿਰ ਉੱਥੋਂ ਤੁਰ ਗਿਆ। ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਕਚਹਿਰੀ ਵਿਚ ਦੇਖਿਆ ਤਾਂ ਉਹ ਬਹੁਤ ਸ਼ਰਮਿੰਦਾ ਹੋਏ। ਜਦੋਂ ਉੱਥੇ ਹਾਜ਼ਰ ਲੋਕਾਂ ਅਤੇ ਜੱਜ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਦਾ ਹਾਸਾ ਬੰਦ ਨਾ ਹੋਵੇ।
ਇਨਕਲਾਬੀ ਤਹਿਰੀਕ ਦੇ ਨਾਕਾਮ ਹੋ ਜਾਣ 'ਤੇ, ਪਾਰਟੀ ਦੇ ਜਿਹੜੇ ਮੈਂਬਰ ਗ੍ਰਿਫ਼ਤਾਰੀ ਤੋਂ ਬਚ ਗਏ ਸਨ ਉਨ੍ਹਾਂ ਨੇ ਹਿੰਦੁਸਤਾਨ 'ਚੋਂ ਬਾਹਰ ਚਲੇ ਜਾਣ ਦਾ ਫ਼ੈਸਲਾ ਲਿਆ। ਕਰਤਾਰ ਸਿੰਘ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਵਗੈਰਾ ਨੂੰ ਅਫ਼ਗਾਨਿਸਤਾਨ ਚਲੇ ਜਾਣ ਲਈ ਕਿਹਾ ਗਿਆ ਅਤੇ ਉਹ ਉੱਥੇ ਪਹੁੰਚ ਵੀ ਗਏ। ਜਦੋਂ ਕਰਤਾਰ ਸਿੰਘ ਦੇ ਸਾਰੇ ਸਾਥੀ ਹਿੰਤੁਸਤਾਨ ਵਿਚ ਫੜੇ ਜਾ ਚੁੱਕੇ ਸਨ ਤਾਂ ਉਸ ਦੀ ਜ਼ਮੀਰ ਉਸ ਤਰ੍ਹਾਂ ਬਚ ਨਿਕਲਣ ਲਈ ਨਾ ਮੰਨੀ। ਉਹ ਆਪਣੇ ਦੋਹਾਂ ਸਾਥੀਆਂ ਸਮੇਤ ਵਾਪਸ ਮੁੜਕੇ ਸਰਗੋਧਾ ਦੇ ਚੱਕ ਨੰਬਰ 5 ਵਿਚ ਆ ਗਿਆ, ਜਿੱਥੇ ਫੌਜੀਆਂ ਦਾ ਘੋੜਿਆਂ ਦਾ ਤਬੇਲਾ ਸੀ ਅਤੇ ਉਹ ਉੱਥੇ ਫ਼ੌਜੀਆਂ ਵਿਚ ਗ਼ਦਰ ਦਾ ਪ੍ਰਚਾਰ ਕਰਨ ਵਿਚ ਜੁੱਟ ਗਿਆ। ਇਕ ਰਿਸਾਲਦਾਰ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਮਿਸਟਰ ਟਾਮਕਿਨ ਵਰਗੇ ਸੀ.ਆਈ.ਡੀ. ਅਧਿਕਾਰੀ ਉਸ ਦੀ ਤਫ਼ਤੀਸ਼ ਕਰਨੋਂ ਝਿਜਕਦੇ ਸਨ। ਉਹ ਕਦੇ ਹਾਰ ਨਾ ਮੰਨਣ ਵਾਲਾ, ਆਜ਼ਾਦੀ ਦੇ ਕਾਜ ਨੂੰ ਪ੍ਰਣਾਇਆ, ਗ਼ੁਲਾਮੀ ਦਾ ਘੋਰ ਦੁਸ਼ਮਣ ਇਕ ਬੇਧੜਕ ਗੱਭਰੂ ਸੀ।
ਜਦੋਂ ਉਸ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਡੱਕਿਆ ਹੋਇਆ ਸੀ ਤਾਂ ਉਸ ਨੇ ਜੇਲ੍ਹ ਤੋੜ ਕੇ ਭੱਜਣ ਦਾ ਨਾਕਾਮ ਯਤਨ ਕੀਤਾ। ਉਸ ਕੋਲੋਂ ਆਰੀ ਅਤੇ ਸੀਖਾਂ ਕੱਟਣ ਵਾਲਾ ਹੋਰ ਸੰਦ-ਸੰਦੇੜਾ ਅਤੇ ਬੰਬ ਬਣਾਉਣ ਵਾਲੀ ਸਮੱਗਰੀ ਬਰਾਮਦ ਹੋਏ। ਪਰ ਉਸ ਦੇ ਅੰਦਰ ਪਹਿਲਾਂ ਵਰਗਾ ਹੀ ਸਵੈ-ਭਰੋਸਾ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਹਸੂੰ-ਹਸੂੰ ਕਰਦਾ ਰਿਹਾ ਅਤੇ ਆਪਣੇ ਸਾਥੀਆਂ ਦਾ ਦਿਲ ਲਾਈ ਰੱਖਿਆ। ਉਹ ਆਪਣੀਆਂ ਹੱਥਕੜੀਆਂ ਨੂੰ ਸਾਜ਼ ਬਣਾਕੇ ਦੇਸ਼ਭਗਤੀ ਦੇ ਗੀਤ ਗਾਇਆ ਕਰਦਾ ਸੀ।
ਜਦੋਂ ਉਸ ਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਇਕੋ ਸਮੇਂ ਦੋ ਕਚਹਿਰੀਆਂ ਲੱਗੀਆਂ ਨਜ਼ਰ ਆਉਂਦੀਆਂ। ਜੱਜ ਆਪਣੀ ਕਚਹਿਰੀ ਲਗਾਉਂਦੇ ਅਤੇ ਸਰਾਭਾ ਆਪਣੇ ਮਿੱਤਰਾਂ ਨਾਲ ਲਤੀਫ਼ਿਆਂ ਅਤੇ ਹਾਸੇ-ਮਖੌਲ ਦੀ ਮਹਿਫ਼ਿਲ ਸਜਾ ਲੈਂਦਾ। ਖੁਫ਼ੀਆ ਪੁਲਿਸੀਏ ਅਤੇ ਇਨਕਲਾਬੀਆਂ ਵਿਰੁੱਧ ਭੁਗਤਣ ਵਾਲੇ ਗਵਾਹ ਉਸ ਦੇ ਵਿਅੰਗ ਬਾਣਾਂ ਦਾ ਨਿਸ਼ਾਨਾ ਬਣਦੇ। ਜੱਜ ਵਾਰ-ਵਾਰ ਘੰਟੀ ਖੜਕਾਉਂਦੇ ਰਹਿੰਦੇ ਪਰ ਉਹ ਬੇਪ੍ਰਵਾਹ ਹੋ ਕੇ ਆਪਣੇ ਕੰਮ ਵਿਚ ਮਸਤ ਰਹਿੰਦਾ।
ਇਤਗਾਸਾ ਪੱਖ ਨੂੰ ਸੁਣਨ ਤੋਂ ਬਾਅਦ ਜੱਜ ਨੇ ਕਰਤਾਰ ਸਿੰਘ ਨੂੰ ਬਿਆਨ ਦੇਣ ਲਈ ਕਿਹਾ। ਉਸ ਨੇ ਗ਼ਦਰ ਲਹਿਰ ਵਿਚ ਆਪਣੇ ਯੋਗਦਾਨ ਦਾ ਇਕਬਾਲ ਕੀਤਾ ਅਤੇ ਬੜੇ ਮਾਣ ਨਾਲ ਐਲਾਨ ਕੀਤਾ ਕਿ ਜੋ ਕੁਝ ਉਸ ਨੇ ਕੀਤਾ ਸੀ ਆਪਣੀ ਜ਼ਿੰਮੇਵਾਰੀ ਸਮਝਕੇ ਕੀਤਾ ਸੀ। ਅੰਗਰੇਜ਼ੀ ਰਾਜ ਦੀ ਗ਼ੁਲਾਮੀ ਦੇ ਖ਼ਿਲਾਫ਼ ਲੋਕਾਂ ਨੂੰ ਜਗਾਉਣਾ ਉਸਦਾ ਫਰਜ਼ ਸੀ ਜੋ ਉਸਨੇ ਪੂਰਾ ਕੀਤਾ । ਫ਼ੌਜ ਨੂੰ ਗ਼ਦਰ ਕਰਨ ਲਈ ਤਿਆਰ ਕਰਨਾ, ਕੌਮੀ ਝੰਡੇ ਤਿਆਰ ਕਰਨਾ ਅਤੇ ਹੋਰ ਇਨਕਲਾਬੀ ਕੰਮ ਕਰਨਾ ਹਿੰਦ ਦੀ ਆਜ਼ਾਦੀ ਲਈ ਉਸ ਦੇ ਅਨਿੱਖੜ ਜਮਾਂਦਰੂ ਹੱਕ ਦੀ ਪੂਰਤੀ ਲਈ ਕੀਤੇ ਕੰਮ ਸਨ। ਉਸ ਦੇ ਬਿਆਨ ਦੇ ਪਿੱਛੋਂ ਜੱਜਾਂ ਨੇ ਉਸ ਨੂੰ ਪੁੱਛਿਆ, ''ਕਰਤਾਰ ਸਿੰਹਾ, ਤੈਨੂੰ ਪਤੈ ਤੇਰੇ ਇਸ ਬਿਆਨ ਦਾ ਨਤੀਜਾ ਕੀ ਹੋਵੇਗਾ?'' ਕਰਤਾਰ ਸਿੰਘ ਨੇ ਜਵਾਬ ਦਿੱਤਾ ਕਿ ਉਸਨੂੰ ਆਪਣੀ ਹੋਣੀ ਦਾ ਪਤਾ ਹੈ। ਜਾਂ ਤਾਂ ਜਲਾਵਤਨ ਕਰ ਦਿੱਤਾ ਜਾਵਾਂਗਾ ਜਾਂ ਫਾਹੇ ਲਾ ਦਿੱਤਾ ਜਾਵਾਂਗਾ। ਜੱਜ ਨੇ ਉਸ ਨੂੰ ਸੋਚਣ ਦਾ ਵਕਤ ਦਿੰਦੇ ਹੋਏ ਰਾਤ ਭਰ ਸੋਚ ਲੈਣ ਲਈ ਕਿਹਾ। ਪਰ ਅਗਲੇ ਦਿਨ ਵੀ ਕਰਤਾਰ ਸਿੰਘ ਆਪਣੇ ਪਹਿਲੇ ਬਿਆਨ 'ਤੇ ਦ੍ਰਿੜ ਸੀ। ਉਸਨੇ ਜੱਜ ਨੂੰ ਕਿਹਾ ਕਿ ਜਿਹੜਾ ਬਿਆਨ ਉਸ ਨੇ ਪਹਿਲਾਂ ਦਿੱਤਾ ਸੀ, ਉਸ ਦਾ ਇਕ-ਇਕ ਲਫ਼ਜ ਪੂਰਾ ਸੋਚ-ਸਮਝਕੇ ਕਿਹਾ ਸੀ ਅਤੇ ਉਹ ਉਸੇ ਉੱਪਰ ਕਾਇਮ ਹੈ।
ਜਦ ਉਸ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਤਾਂ ਉਹ ਪੂਰਾ ਜੋਸ਼ ਵਿਚ ਆਕੇ ਉੱਚੀ-ਉੱਚੀ ਹੱਸਿਆ ਅਤੇ ਜੱਜ ਦਾ ਧੰਨਵਾਦ ਕੀਤਾ। ਸਜ਼ਾ-ਏ-ਮੌਤ ਸੁਣਾਉਣ ਤੇ ਬਾਅਦ ਕਰਤਾਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਵਾਲੇ ਕੈਦੀਆਂ ਵਾਲੀ ਪੁਸ਼ਾਕ ਪਹਿਨਾਕੇ ਫ਼ਾਂਸੀ ਕੋਠੀਆਂ ਵਿਚ ਬੰਦ ਕਰ ਦਿੱਤਾ ਗਿਆ। ਜੇਲ੍ਹ ਸੁਪਰਡੈਂਟ ਕਾਗਜ਼ੀ ਕਾਰਵਾਈ ਕਰਨ ਦੀ ਮਨਸ਼ਾ ਨਾਲ ਉਸ ਕੋਲ ਜਾ ਕੇ ਕਹਿਣ ਲੱਗਾ ਕਿ ਕੀ ਉਹ ਰਹਿਮ ਦੀ ਦਰਖ਼ਾਸਤ ਦੇਣਾ ਚਾਹੇਗਾ। ਕਰਤਾਰ ਸਿੰਘ ਨੇ ਝਟ ਜਵਾਬ ਦਿੱਤਾ, ਉਸਦੀ ਰਹਿਮ ਦੀ ਦਰਖ਼ਾਸਤ ਵਿਚ ਕੋਈ ਰੁਚੀ ਨਹੀਂ ਉਸਨੇ ਖਾਹਸ਼ ਜ਼ਹਿਰ ਕੀਤੀ ਕਿ ਉਸ ਨੂੰ ਜਲਦੀ ਤੋ ਜਲਦੀ ਫਾਂਸੀ ਲਾਇਆ ਜਾਵੇ ਤਾਂ ਜੋ ਉਹ ਦੁਬਾਰਾ ਜਨਮ ਲੈ ਕੇ ਫਿਰ ਗ਼ੁਲਾਮੀ ਵਿਰੁੱਧ ਲੜ ਸਕੇ।
16 ਨਵੰਬਰ, 1915 ਨੂੰ ਅੰਗਰੇਜ਼ ਹਕੂਮਤ ਨੇ ਇਕ ਫ਼ੈਸਲੇ ਰਾਹੀਂ 17 ਗ਼ਦਰੀਆਂ ਦੀ ਸਜ਼ਾ-ਏ-ਮੌਤ ਘਟਾ ਕੇ ਕਾਲੇ ਪਾਣੀਆਂ ਦੀ ਉਮਰ ਕੈਦ ਵਿਚ ਬਦਲ ਦਿੱਤੀ, ਪਰ ਕਰਤਾਰ ਸਿੰਘ ਅਤੇ ਉਸਦੇ ਛੇ ਸਾਥੀਆਂ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ ਗਈ। ਉਸ ਨੂੰ ਇਕ ਵਾਰ ਫੇਰ ਰਹਿਮ ਦੀ ਅਪੀਲ ਕਰਨ ਲਈ ਕਿਹਾ ਗਿਆ। ਉਸਨੇ ਉਹੀ ਜਵਾਬ ਦਿੱਤਾ, ''ਮੈਨੂੰ ਜਲਦੀ ਜਲਦੀ ਫਾਂਸੀ ਲਾ ਦਿਓ।''
ਬਚਪਨ ਵਿਚ ਹੀ ਕਰਤਾਰ ਸਿੰਘ ਦੇ ਮਾਂ-ਬਾਪ ਚਲਾਣਾ ਕਰ ਗਏ ਸਨ। ਉਸ ਦੀ ਪਰਵਰਿਸ਼ ਉਸ ਦੇ ਬਜ਼ੁਰਗ ਦਾਦੇ ਨੇ ਕੀਤੀ ਸੀ। ਜਦੋਂ ਉਹ ਜੇਲ੍ਹ ਵਿਚ ਕਰਤਾਰ ਸਿੰਘ ਨਾਲ ਆਖ਼ਰੀ ਮੁਲਾਕਾਤ ਕਰਨ ਲਈ ਆਏ ਤਾਂ ਉਹ ਰੋ ਪਏ। ਕਰਤਾਰ ਸਿੰਘ ਨੇ ਉਨ੍ਹਾਂ ਨੂੰ ਆਖਿਆ, ''ਦਾਦਾ ਜੀ, ਤੁਸੀਂ ਦਿਲ ਕਿਉਂ ਛੱਡਦੇ ਹੋ, ਮੈਂ ਪਰਿਵਾਰ ਲਈ ਕੋਈ ਬਦਨਾਮੀ ਖੱਟ ਕੇ ਨਹੀਂ ਜਾ ਰਿਹਾ। ਮੈਨੂੰ ਤੀਹ ਕਰੋੜ ਲਤਾੜੇ ਹੋਏ ਅਤੇ ਗ਼ੁਲਾਮੀ ਵਿਚ ਜਕੜੇ ਲੋਕਾਂ ਦੀ ਆਜ਼ਾਦੀ ਲਈ ਕੰਮ ਕਰਨ ਦੇ ਜੁਰਮ ਬਦਲੇ ਫਾਂਸੀ ਦਿੱਤੀ ਜਾ ਰਹੀ ਹੈ। ਤੁਹਾਨੂੰ ਤਾਂ ਐਸੀ ਸ਼ਾਨਾਮੱਤੀ ਮੌਤ ਉਪਰ ਅੱਥਰੂ ਵਹਾਉਣ ਦੀ ਬਜਾਏ ਖੁਸ਼ ਹੋਣਾ ਚਾਹੀਦਾ ਹੈ।'' ਕਰਤਾਰ ਸਿੰਘ ਦੇ ਬੁੱਲ੍ਹਾਂ 'ਚੋਂ ਇਹ ਦਲੇਰੀ ਵਾਲੇ ਲਫ਼ਜ਼ ਸੁਣ ਕੇ ਦਾਦਾ ਜੀ ਪ੍ਰਸੰਨ ਹੋ ਗਏ ਅਤੇ ਉਨ੍ਹਾਂ ਨੇ ਕਰਤਾਰ ਸਿੰਘ ਨੂੰ ਅੰਤਿਮ ਅਸ਼ੀਰਵਾਦ ਦਿੱਤੀ।
17 ਨਵੰਬਰ, 1915 ਵਾਲੇ ਦਿਨ ਕਰਤਾਰ ਸਿੰਘ ਦੀ ਹੋਈ ਦੀ ਸ਼ਹਾਦਤ ਅਤੇ ਉਸ ਬਾਰੇ ਬਹੁਤ ਕੁਛ ਕਿਹਾ ਤੇ ਲਿਖਿਆ ਜਾ ਚੁੱਕਾ ਹੈ। ਕਰਤਾਰ ਸਿੰਘ ਨੇ ਆਪਣੇ ਹੱਥੀਂ ਆਪਣੇ ਗਲ਼ ਵਿਚ ਫਾਂਸੀ ਦਾ ਰੱਸਾ ਪਾਇਆ। ਮੌਤ ਨੂੰ ਮਖੌਲਾਂ ਕਰਦਾ ਹੋਇਆ ਉਹ ਅਮਰ ਹੋ ਗਿਆ। ਉਸ ਨੂੰ ਬਹੁਤ ਥੋੜ੍ਹੀ ਜ਼ਿੰਦਗੀ ਜਿਉੂਣ ਦਾ ਮੌਕਾ ਮਿਲਿਆ। ਅੱਲੜ੍ਹ ਵਰੇਸ ਵਿਚ ਅਤੇ ਕੋਈ ਤਜ਼ਰਬਾ ਨਾ ਹੋਣ ਦੇ ਬਾਵਜੂਦ ਉਸ ਨੇ ਪੁਰੀ ਮਾਨਵਤਾ ਤੇ ਖ਼ਾਸ ਕਰਕੇ ਆਪਣੇ ਵਤਨ-ਵਾਸੀਆਂ ਦੀ ਮੁਕਤੀ ਦੇ ਕਾਜ ਲਈ ਆਪਣੀ ਜਾਨ ਵਾਰ ਦਿੱਤੀ। ਉਸ ਦੀ ਕੁਰਬਾਨੀ ਬੇਜੋੜ ਹੈ ਦੁਨੀਆ ਦੀ ਤਵਾਰੀਖ਼ ਦੇ ਪੰਨਿਆਂ ਉੱਪਰ ਬਹੁਤ ਥੋੜ੍ਹੇ ਲੋਕ ਉਸ ਦੇ ਬਰਾਬਰ ਦੇ ਹੋਣਗੇ।
(* ਲੇਖਕ ਉਘੇ ਦੇਸ਼ ਭਗਤ, ਮਿਸਾਲੀ ਕਮਿਊਨਿਸਟ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਸਨ)

No comments:
Post a Comment