ਉਦੇਸ਼ ਵਜੋਂ ਖੇਡਾਂ ਸਿਹਤ ਨੂੰ ਠੀਕ ਅਤੇ ਸਰੀਰ ਨੂੰ ਸੁਡੌਲ ਰੱਖਣ ਦੇ ਨਾਲਹੀ ਸੰਸਾਰ ਭਰ ਦੇ ਲੋਕਾਂ ਵਿਚਕਾਰ ਆਪਸੀ ਮੇਲ-ਜੋਲ ਅਤੇ ਸਦਭਾਵਨਾ ਵਧਾਉਣ ਦਾ ਇਕ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ। ਓਲੰਪਿਕ ਖੇਡਾਂ ਦਾ ਆਰੰਭ ਹੀ ਸੰਸਾਰ ਜੰਗ ਦੇ ਤਬਾਹਕੁੰਨ ਬੰਬਾਂ ਵਿਚੋਂ ਨਿਕਲੀ ਨਫਰਤਾਂ ਦੀ ਜ਼ਹਿਰ ਨੂੰ ਖਾਰਜ ਕਰਨ ਲਈ ਕੀਤਾ ਗਿਆ ਸੀ। ਪ੍ਰੰਤੂ ਸਾਡੇ ਦੇਸ਼ ਦੇ ਹਾਕਮਾਂ ਵਲੋਂ, ਖਾਸ ਤੌਰ 'ਤੇ ਸੰਘ ਪਰਿਵਾਰ ਦੀ ਚਹੇਤੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੇ ਕੇਂਦਰੀ ਸੱਤਾ ਉਪਰ ਕਾਬਜ਼ ਹੋ ਜਾਣ ਤੋਂ ਬਾਅਦ, ਖੇਡਾਂ ਨੂੰ ਵੀ ਅੰਧ ਰਾਸ਼ਟਰਵਾਦ ਫੈਲਾਉਣ ਲਈ ਇਕ ਜੰਗੀ ਹਥਿਆਰ ਵਜੋਂ ਵਰਤਣ ਦੀ ਖੇਡ ਖੇਡੀ ਜਾ ਰਹੀ ਹੈ। ਜਦੋਂ ਕਦੀ ਵੀ ਭਾਰਤ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ, ਕਬੱਡੀ ਜਾਂ ਹਾਕੀ ਦੇ ਕਿਸੇ ਮੈਚ ਖੇਡਣ ਦੀ ਗੱਲ ਤੁਰਦੀ ਹੈ, ਆਰ.ਐਸ.ਐਸ ਤੇ ਭਾਜਪਾ ਉਪਰ ਜਿਵੇਂ ਕੋਈ ਗੋਲਾ ਡਿੱਗ ਪਿਆ ਹੋਵੇ। ਪਾਕਿਸਤਾਨੀ ਹਾਕਮਾਂ ਤੇ ਅੱਤਵਾਦੀ ਤੱਤਾਂ ਵਲੋਂ ਕੀਤੀ ਕਿਸੇ ਅੱਤਵਾਦੀ ਕਾਰਵਾਈ ਨਾਲ ਸਾਡੇ ਕਿਸੇ ਫੌਜੀ ਜਵਾਨ ਜਾਂ ਨਾਗਰਿਕ ਦੀ ਕੀਤੀ ਗਈ ਬੇਵਜ੍ਹਾ ਹੱਤਿਆ ਨੂੰ ਪ੍ਰਚਾਰ ਸਾਧਨਾਂ, ਖਾਸਕਰ ਟੀ.ਵੀ. ਚੈਨਲਾਂ ਉਪਰ, ਬਹੁਤ ਹੀ ਉਤੇਜਨਾ ਭਰੇ ਢੰਗ ਨਾਲ ਦਿਖਾਇਆ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਣ ਵਾਲੀਆਂ ਨਿੰਦਣਯੋਗ ਤੇ ਅਮਾਨਵੀ ਘਟਨਾਵਾਂ ਨੂੰ ਦੋਨਾਂ ਦੇਸ਼ਾਂ ਵਿਚਕਾਰ ਹੋਣ ਵਾਲੀਆਂ ਖੇਡਾਂ ਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਆਪਸੀ ਵਟਾਂਦਰੇ ਨਾਲ ਨੱਥੀ ਕਰਕੇ ਇਹ ਸੁਨੇਹਾ ਦੇ ਦਿੱਤਾ ਜਾਂਦਾ ਹੈ ਕਿ ਉਦੋਂ ਤਕ ਅਜਿਹਾ ਕੋਈ ਵੀ ਸਾਂਝਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ, ਜਿੰਨੀ ਦੇਰ ਪਾਕਿਸਤਾਨ ਅਜਿਹੀਆਂ ਕਾਰਵਾਈਆਂ ਬੰਦ ਨਹੀਂ ਕਰ ਦਿੰਦਾ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਹਾਕਮ ਤੇ ਪਾਕਿ ਮੀਡੀਆ ਵੀ ਭਾਰਤ ਵਿਰੁੱਧ ਹਰ ਤਰ੍ਹਾਂ ਦਾ ਕੂੜ ਪ੍ਰਚਾਰ ਤੇ ਬਹਾਨਾ ਬਣਾ ਕੇ ਦੋਨਾਂ ਦੇਸ਼ਾਂ ਵਿਚ ਆਪਸੀ ਦੁਸ਼ਮਣੀ ਵਾਲਾ ਮਾਹੌਲ ਸਿਰਜੀ ਜਾ ਰਿਹਾ ਹੈ। ਭਾਰਤ ਤੇ ਪਾਕਿਸਤਾਨ ਦੇ ਫਿਰਕੂ ਛਾਵਨਵਾਦੀ ਤੇ ਭੜਕਾਊ ਤੱਤ ਦੋਨਾਂ ਦੇਸ਼ਾਂ ਵਿਚਕਾਰ ਹੋਣ ਵਾਲੇ ਕਿਸੇ ਵੀ ਸਭਿਆਚਾਰਕ, ਸਾਹਿਤਕ, ਗੀਤ ਸੰਗੀਤ, ਚਿਤਰਕਲਾ ਇਤਿਆਦਿ ਦੇ ਅਦਾਨ-ਪ੍ਰਦਾਨ ਦੇ ਮੂਲ ਰੂਪ ਵਿਚ ਵਿਰੋਧੀ ਹਨ। ਭਾਜਪਾ ਤੇ ਸੰਘ ਪਰਿਵਾਰ ਨੂੰ ਦੋਨਾਂ ਦੇਸ਼ਾਂ ਵਿਚਕਾਰ ਇਸ ਤਰ੍ਹਾਂ ਦਾ ਤਣਾਅ ਤੇ ਆਪਸੀ ਦੁਸ਼ਮਣੀ ਪੂਰੀ ਤਰ੍ਹਾਂ ਰਾਸ ਆਉਂਦੀ ਹੈ, ਕਿਉਂਕਿ ਇਸ ਮਾਹੌਲ ਦੇ ਗਰਭ ਵਿਚ ਮੁਸਲਮਾਨ ਭਾਈਚਾਰੇ (ਜਿਸਨੂੰ ਸੰਘ ਪਰਿਵਾਰ ਦੇ ਮੈਂਬਰ ਅਜੋਕੇ ਦੌਰ ਦਾ ਆਪਣਾ ਮੁੱਖ ਦੁਸ਼ਮਣ ਸਮਝਦੇ ਹਨ) ਵਿਰੁੱਧ ਇਕ ਖਾਸ ਕਿਸਮ ਦੀ ਨਫ਼ਰਤ ਪਨਪ ਰਹੀ ਹੁੰਦੀ ਹੈ।
ਇਸਦੇ ਵਿਪਰੀਤ ਅਸਲੀਅਤ ਇਹ ਹੈ ਕਿ ਜਦੋਂ ਕਦੀ ਵੀ ਦੋਨਾਂ ਦੇਸ਼ਾਂ ਵਿਚਕਾਰ ਕੋਈ ਖੇਡ, ਸਭਿਆਚਾਰਕ, ਸਾਹਿਤਕ, ਕਲਾਤਮਕ ਤੇ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ, ਤਦ ਉਨ੍ਹਾਂ ਵਿਚ ਹਾਜ਼ਰ ਹਰ ਵਿਅਕਤੀ ਦੋਨਾਂ ਦੇਸ਼ਾਂ ਵਿਚਕਾਰ ਅਮਨ ਤੇ ਦੋਸਤੀ ਮਜ਼ਬੂਤ ਕਰਨ ਦੀ ਗੁਹਾਰ ਲਗਾਉਂਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਮਾਹੌਲ ਵੀ ਬੜ੍ਹਾ ਮਿੱਤਰਤਾ ਭਰਪੂਰ ਤੇ ਫਿਰਕੂ ਸਦਭਾਵਨਾ ਵਾਲਾ ਹੁੰਦਾ ਹੈ। ਕਿਉਂਕਿ ਸੰਘ ਦੀ ਨੀਂਹ ਹੀ ਫਿਰਕਾਪ੍ਰਸਤੀ, ਮੁਸਲਮ ਵਿਰੋਧੀ ਮਾਨਸਿਕਤਾ ਤੇ ਹਰ ਅਗਾਂਹਵਧੂ ਧਾਰਾ ਦੀ ਵਿਰੋਧਤਾ ਦੇ ਆਧਾਰ ਉਪਰ ਰੱਖੀ ਗਈ ਸੀ, ਇਸ ਲਈ ਅੱਜ ਦੇ ਭਾਜਪਾਈਆਂ ਤੇ ਸੰਘੀਆਂ ਨੂੰ ਵੀ ਫਿਰਕੂ ਇਕਸੁਰਤਾ, ਸ਼ਾਂਤੀ ਤੇ ਪ੍ਰੇਮ ਵਾਲਾ ਮਾਹੌਲ ਉੱਕਾ ਹੀ ਨਹੀਂ ਭਾਉਂਦਾ।
ਜੇਕਰ ਆਪਸੀ ਲੜਾਈਆਂ, ਰਾਜਸੀ ਤੇ ਵਿਚਾਰਧਾਰਕ ਮਤਭੇਦਾਂ ਦੇ ਆਧਾਰ ਉਪਰ ਹੀ ਇਕ ਦੂਸਰੇ ਦੇਸ਼ ਨਾਲ ਕਿਸੇ ਵੀ ਸਹਿਯੋਗ ਜਾਂ ਮੇਲਜੋਲ ਨੂੰ ਤੈਅ ਕਰਨਾ ਹੈ, ਤਾਂ ਕਦੀ ਵੀ ਸੰਸਾਰ ਭਰ 'ਚ ਨਾ ਖੇਡਾਂ, ਆਰਥਿਕ ਖੇਤਰਾਂ ਤੇ ਨਾ ਹੀ ਕਿਸੇ ਹੋਰ ਮੁੱਦੇ 'ਤੇ ਰੂਸ (ਸਾਬਕਾ ਸੋਵੀਅਤ ਯੂਨੀਅਨ) ਅਤੇ ਅਮਰੀਕਾ, ਅਮਰੀਕਾ ਤੇ ਚੀਨ, ਚੀਨ ਤੇ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਵਿਚਕਾਰ ਕੋਈ ਮੇਲ ਜੋਲ ਜਾਂ ਸਹਿਯੋਗ ਸੰਭਵ ਹੀ ਨਹੀਂ ਹੋ ਸਕੇਗਾ।
ਇਹ ਖੇਡ ਭਾਵਨਾ ਤੇ ਆਪਸੀ ਸਨੇਹ ਹੀ ਹੈ ਕਿ ਭਾਰਤ ਦਾ ਮਹਾਨ ਕ੍ਰਿਕਟਰ ਸਚਿਨ ਤੇਂਦੂਲਕਰ ਤੇ ਗਾਇਕਾ ਲਤਾ ਮੰਗੇਸ਼ਕਰ, ਪਾਕਿਸਤਾਨ ਦਾ ਮਹਾਨ ਗਾਇਕ ਮਹਿੰਦੀ ਹਸਨ, ਜਮਾਇਕਾ ਦਾ ਸਰਵੋਤਮ ਦੌੜਾਕ ਊਸੈਨ ਬੋਲਟ, ਅਮਰੀਕਾ ਦਾ ਚੋਟੀ ਦਾ ਤੈਰਾਕ ਫਿਲਿਪਸ ਤੇ ਬ੍ਰਾਜ਼ੀਲ ਦਾ ਬੇਹਤਰੀਨ ਫੁਟਬਾਲ ਖਿਡਾਰੀ ਮਾਰਾਡੋਨਾ ਦੁਨੀਆਂ ਭਰ ਦੇ ਖੇਡ ਪ੍ਰੇਮੀਆਂ, ਸੰਗੀਤ ਪ੍ਰਸੰਸ਼ਕਾਂ ਤੇ ਕਲਾ ਸਨੇਹੀਆਂ ਦੇ ਦਿਲਾਂ ਦਿਮਾਗਾਂ ਉਪਰ ਛਾਏ ਹੋਏ ਹਨ ਤੇ ਸਦਾ ਛਾਏ ਰਹਿਣਗੇ।
ਸੰਸਾਰ ਭਰ ਦੇ ਕਿਸੇ ਨਾ ਕਿਸੇ ਖਿੱਤੇ ਵਿਚ ਕੋਈ ਜੰਗ ਜਾਂ ਝਗੜਾ ਚੱਲਦਾ ਹੀ ਰਹਿੰਦਾ ਹੈ ਤੇ ਖੇਡਾਂ ਅਤੇ ਵੱਖ-ਵੱਖ ਖੇਤਰਾਂ ਵਿਚ ਦੇਸ਼ਾਂ ਦਾ ਆਪਸੀ ਸਹਿਯੋਗ ਤੇ ਸਾਂਝ ਵੀ ਜਾਰੀ ਰਹਿੰਦੀ ਹੈ। ਅਸਲੀਅਤ ਵਿਚ ਇਕੋ ਸਮੇਂ ਕਿਸੇ ਕਿਸਮ ਦਾ ਆਪਸੀ ਵਿਰੋਧ ਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਆਦਾਨ ਪ੍ਰਦਾਨ ਜੰਗ ਤੇ ਨਫਰਤ ਦੇ ਮਾਰੂ ਅਸਰ ਨੂੰ ਘੱਟ ਕਰਦਾ ਹੈ। ਜੇ ਇਹ ਸਾਂਝ ਬੰਦ ਹੋ ਜਾਵੇ ਤਾਂ ਆਪਸੀ ਦੁਸ਼ਮਣੀ ਤੇ ਬੇਵਿਸ਼ਵਾਸੀ ਕਈ ਗੁਣਾ ਜ਼ਿਆਦਾ ਵਧੇਗੀ, ਜਿਹੜੀ ਸਿਰਫ ਸਾਮਰਾਜ ਤੇ ਸੱਜੇ ਪੱਖੀ ਫਿਰਕੂ ਤੇ ਨਸਲਵਾਦੀ ਤੱਤਾਂ ਨੂੰ ਹੀ ਰਾਸ ਆਉਂਦੀ ਹੈ। ਭਾਰਤੀ ਸਰਹੱਦ ਉਪਰ ਜਦੋਂ ਕੋਈ ਅਣਸੁਖਾਵੀਂ ਘਟਨਾ ਜਾਂ ਅੱਤਵਾਦੀ ਕਾਰਵਾਈ ਵਾਪਰਨ 'ਤੇ ਸਾਡਾ ਕੋਈ ਜਾਨੀ ਨੁਕਸਾਨ ਹੁੰਦਾ ਹੈ, ਤਦ ਉਸ ਕਾਰੇ ਦੀ ਨਿੰਦਿਆਂ ਤੇ ਸਬੰਧਤ ਪਰਵਾਰ ਨਾਲ ਹਮਦਰਦੀ ਪ੍ਰਗਟਾਉਣੀ ਹਰ ਸੂਝਵਾਨ ਵਿਅਕਤੀ ਦੀ ਜ਼ਿੰਮੇਵਾਰੀ ਹੈ। ਪ੍ਰੰਤੂ ਜੇਕਰ ਸੰਬੰਧਤ ਸ਼ਹੀਦ ਪਰਵਾਰ ਦੇ ਕਿਸੇ ਮੈਂਬਰ ਨੂੰ ਟੀ.ਵੀ. ਉਪਰ ਲਿਆ ਕੇ ਇਹ ਕਹਿਣ ਲਈ ਉਕਸਾਇਆ ਜਾਵੇ ਕਿ ''ਸ਼ਹੀਦ ਦੀ ਕੁਰਬਾਨੀ ਦੇ ਪ੍ਰਤੀਕਰਮ ਵਜੋਂ ਦੁਸ਼ਮਣ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਨਾਲ ਹੀ ਉਸਦੇ ਦਿਲ ਨੂੰ ਸ਼ਾਂਤੀ ਮਿਲੇਗੀ'', ਤਦ ਇਹ ਸ਼ਹੀਦ ਦੀ ਸ਼ਹਾਦਤ ਦਾ 'ਦੁਰਪਯੋਗ' ਕਰਨ ਦੇ ਤੁੱਲ ਹੋਵੇਗਾ, ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਦੀ ਸਲਾਮਤੀ ਤੇ ਅਮਨ ਕਾਇਮ ਰੱਖਣ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ ਹੈ। ਸ਼ਹਾਦਤ ਨੂੰ 'ਅੰਨ੍ਹੇ ਕੌਮਵਾਦ' ਨਾਲ ਜੋੜ ਕੇ ਦੋਨਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਨੂੰ ਹੋਰ ਤਿੱਖਿਆਂ ਕਰਨਾ, ਕਦਾਚਿੱਤ ''ਦੇਸ਼ ਭਗਤੀ'' ਨਹੀਂ ਕਿਹਾ ਜਾ ਸਕਦਾ। ਉਂਝ ਦੇਸ਼ ਵਾਸੀ ਕਿਸੇ ਅੱਤਵਾਦੀ ਤੇ ਵੱਖਵਾਦੀ ਕਾਰਵਾਈ ਜਾਂ ਦੇਸ਼ ਦੀ ਏਕਤਾ ਤੇ ਅਖੰਡਤਾ ਉਪਰ ਹੋਏ ਹਮਲੇ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦੇ। ਪਿਛਲੇ ਸਮੇਂ ਵਿਚ ਅਜਿਹਾ ਵਾਪਰਦਾ ਰਿਹਾ ਹੈ। ਭਾਰਤ ਦੀ ਸੁਰੱਖਿਆ ਬਾਰੇ ਕਿਸੇ ਕਿਸਮ ਦਾ ਕੋਈ ਸਮਝੌਤਾ ਕਰਨ ਦੇ ਹੱਕ ਵਿਚ ਕੋਈ ਹੋ ਹੀ ਨਹੀਂ ਸਕਦਾ।
ਇਸ ਖਿੱਤੇ ਦੇ ਸਮੂਹ ਲੋਕਾਂ, ਖਾਸ ਕਰ ਭਾਰਤ ਤੇ ਪਾਕਿਸਤਾਨ ਦੀ ਜਨਤਾ ਦੇ ਹਿੱਤ ਮੰਗ ਕਰਦੇ ਹਨ ਕਿ ਇਸ ਖੇਤਰ ਵਿਚ ਅਮਨ ਸ਼ਾਂਤੀ ਦਾ ਮਹੌਲ ਸਿਰਜਿਆ ਜਾਵੇ ਤੇ ਕਿਸੇ ਵੀ ਕਿਸਮ ਦੇ ਆਪਸੀ ਟਕਰਾਅ ਨੂੰ ਟਾਲਿਆ ਜਾਵੇ। ਦੋਨਾਂ ਦੇਸ਼ਾਂ ਵਿਚਕਾਰ ਖੇਡਾਂ, ਸਭਿਆਚਾਰਕ ਪ੍ਰੋਗਰਾਮਾਂ ਤੇ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਵਧਾਉਣਾ ਇਸ ਮੰਤਵ ਨੂੰ ਹਾਸਲ ਕਰਨ ਲਈ ਬਹੁਤ ਹੀ ਲਾਹੇਵੰਦਾ ਸਿੱਧ ਹੋ ਸਕਦਾ ਹੈ। ਆਮ ਲੋਕ ਝਗੜੇ ਵਾਲੇ ਆਪਸੀ ਮੁੱਦਿਆਂ ਨੂੰ ਗਲਬਾਤ ਰਾਹੀਂ ਸੁਲਝਾਉਣ ਦੇ ਹਰ ਸੰਭਵ ਯਤਨ ਜੁਟਾਉਣ ਦੇ ਹਾਮੀ ਹਨ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਹ ਬੇਗੁਨਾਹ ਲੋਕਾਂ ਦਾ ਖੂਨ ਵਹਾਉਣ ਤੋਂ ਸਿਵਾਏ ਕੁਝ ਨਹੀਂ ਸੁਆਰਦੀ। ਜੰਗ ਤੋਂ ਸਿਰਫ ਸਾਮਰਾਜੀ ਲੁਟੇਰਿਆਂ, ਜਿਨ੍ਹਾਂ ਨੇ ਆਪਣੇ ਹਥਿਆਰ ਸਾਰੀਆਂ ਹੀ ਧਿਰਾਂ ਨੂੰ ਵੇਚਕੇ ਵੱਡੇ ਮੁਨਾਫੇ ਕਮਾਉਣੇ ਹਨ ਅਤੇ ਲੋਕ ਵਿਰੋਧੀ ਹਾਕਮ ਜਮਾਤਾਂ ਨੂੰ ਹੀ ਫਾਇਦਾ ਹੁੰਦਾ ਹੈ, ਜੋ ਆਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਜੰਗ ਵੱਲ ਨੂੰ ਕੇਂਦਰਤ ਕਰਨ ਲਈ ਹਰ ਸਮੇਂ ਤਤਪਰ ਰਹਿੰਦੀਆਂ ਹਨ। ਜਿਹੜੇ ਹਾਕਮ ਰੋਟੀ, ਰੋਜ਼ੀ, ਮਕਾਨ, ਸਮਾਜਿਕ ਸੁਰੱਖਿਆ, ਸਿਹਤ ਤੇ ਵਿਦਿਆ ਵਰਗੀਆਂ ਮੁਢਲੀਆਂ ਸਹੂਲਤਾਂ ਤਾਂ ਆਪਣੇ ਲੋਕਾਂ ਨੂੰ ਪ੍ਰਦਾਨ ਨਹੀਂ ਕਰ ਰਹੇ, ਉਹ ਬੰਬਾਂ, ਬੰਦੂਕਾਂ ਨਾਲ ਬੇਗੁਨਾਹ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਲਾਉਣ ਦਾ ਮਨਸੂਬਾ ਜ਼ਰੂਰ ਰਚ ਸਕਦੇ ਹਨ। ਇਸ ਸਾਜਿਸ਼ ਤੋਂ ਹਰ ਹਾਲਤ ਵਿਚ ਬਚਣਾ ਹੋਵੇਗਾ।

- ਮੰਗਤ ਰਾਮ ਪਾਸਲਾ
No comments:
Post a Comment