ਮੰਗਤ ਰਾਮ ਪਾਸਲਾ
ਜਿੰਨੀ ਦੇਰ ਬੱਚਾ ਉਸ ਸ਼ੇਰ ਨੂੰ ਆਪ ਨਹੀਂ ਦੇਖ ਲੈਂਦਾ, ਉਨੀ ਦੇਰ ਮਾਂ ਮੂੰਹੋਂ 'ਸ਼ੇਰ ਆ ਜਾਊ' ਦੇ ਦਿੱਤੇ ਡਰ ਦਾ ਬਾਲ ਨੂੰ ਅਹਿਸਾਸ ਤਾਂ ਹੁੰਦਾ ਹੈ, ਪ੍ਰੰਤੂ ਹਕੀਕੀ ਨੁਕਸਾਨ ਤੋਂ ਉਹ ਪੂਰੀ ਤਰ੍ਹਾਂ ਅਨਜਾਣ ਹੁੰਦਾ ਹੈ। ਸ਼ੇਰ ਵਲੋਂ ਆਪਣੇ ਮੂੰਹ ਨਾਲ ਸ਼ਿਕਾਰ ਦੀ ਧੌਣ ਮਰੋੜ ਕੇ ਖਾ ਜਾਣ ਦੀ ਸੱਚੀ ਘਟਨਾ ਸਮੇਂ ਹੀ ਬੱਚੇ ਦੇ ਮਨ ਅੰਦਰਲੇ ਡਰ ਦੀ ਅਸਲੀਅਤ ਸਮਝ ਪੈਂਦੀ ਹੈ। ਇਹੀ ਉਦਾਹਰਣ ''ਪੂੰਜੀਵਾਦੀ'' ਢਾਂਚੇ ਦੀ ਕਰੂਰਤਾ ਤੇ ਮਾਨਵਵਿਰੋਧੀ ਕਿਰਦਾਰ ਦੇ ਸੱਚ ਜਾਨਣ ਬਾਰੇ ਦਿੱਤੀ ਜਾ ਸਕਦੀ ਹੈ। ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਵਿਚ 'ਪੂੰਜੀਵਾਦੀ' ਪ੍ਰਬੰਧ ਉਸਾਰੇ ਜਾਣ ਦਾ ਪ੍ਰਚਾਰ ਤਾਂ ਜਮਹੂਰੀ ਤੇ ਖੱਬੀਆਂ ਧਿਰਾਂ ਕਰਦੀਆਂ ਰਹੀਆਂ ਹਨ, ਪ੍ਰੰਤੂ ਕਦੀ ਸਰਕਾਰੀ ਖੇਤਰ (Public Sector) ਦੇ ਪਰਦੇ ਹੇਠਾਂ ਤੇ ਕਦੀ ਸਮਾਜਵਾਦੀ ਦੇਸ਼, ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਹੋ ਰਹੇ ਪੂੰਜੀਵਾਦੀ ਵਿਕਾਸ ਦੇ ਕੋਹੜ ਨੂੰ ਕਥਿਤ 'ਸਮਾਜਵਾਦੀ' ਵਿਕਾਸ ਦੇ ਪਰਦੇ ਹੇਠਾਂ ਕੱਜਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ। ਜਿਉਂ-ਜਿਉਂ ਸੰਸਾਰ ਪੱਧਰ 'ਤੇ ਪੂੰਜੀਵਾਦੀ ਪ੍ਰਬੰਧ ਦਾ ਸੰਕਟ ਡੂੰਘਾ ਹੋਇਆ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਮਾਏਦਾਰ ਸਰਕਾਰਾਂ ਨੇ ਆਪੋ ਆਪਣੇ ਦੇਸ਼ਾਂ ਅੰਦਰ ਸਾਮਰਾਜੀ ਨਿਰਦੇਸ਼ਤ ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨੀਆਂ ਆਰੰਭ ਕੀਤੀਆਂ, ਤਦ ਪੂੰਜੀਵਾਦੀ ਪ੍ਰਬੰਧ ਦਾ ਅਮਾਨਵੀ ਚਿਹਰਾ ਵੀ ਲੋਕਾਂ ਦੇ ਸਾਹਮਣੇ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਹੈ। ਭਾਰਤ ਅੰਦਰ ਪਹਿਲਾਂ ਡਾ. ਮਨਮੋਹਨ ਸਿੰਘ ਤੇ ਹੁਣ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਵਲੋਂ ਜਿਹੜੀਆਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨਾਲ ਲੋਕਾਂ ਦੀ ਦੁਰਦਸ਼ਾ ਤੇ ਕਾਰਪੋਰੇਟ ਘਰਾਣਿਆਂ ਦੀਆਂ ਪੌ ਬਾਰਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਅਧੀਨ ਬੈਂਕ, ਬੀਮਾ, ਰੇਲਵੇ, ਸੁਰੱਖਿਆ, ਵਿਦਿਆ, ਸਿਹਤ ਸਹੂਲਤਾਂ ਆਦਿ ਲਗਭਗ ਸਾਰੇ ਖੇਤਰ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਨਿੱਜੀ ਪੂੰਜੀ ਨਿਵੇਸ਼ ਰਾਹੀਂ ਚੌਤਰਫ਼ਾ ਲੁੱਟ ਲਈ ਖੋਲ੍ਹ ਦਿੱਤੇ ਗਏ ਹਨ। ਦੇਸ਼ ਭਰ ਵਿਚ ਨਿੱਜੀਕਰਨ ਦੀ ਪ੍ਰਕਿਰਿਆ ਦੇ ਸਿੱਟੇ ਵਜੋਂ ਨੌਕਰੀ ਤੇ ਸਮਾਜਿਕ ਸੁਰੱਖਿਆ ਦੀ ਗਰੰਟੀ ਦਾ ਭੋਗ ਪਾ ਦਿੱਤਾ ਗਿਆ ਹੈ। ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਂ ਸੀਮਤ ਆਰਥਿਕ ਤੇ ਸਮਾਜਿਕ ਸੁਰੱਖਿਆ ਦੀਆਂ ਸਹੂਲਤਾਂ ਉਪਰ ਕੁਹਾੜਾ ਚਲਾ ਦਿੱਤਾ ਗਿਆ ਹੈ। ''ਕੰਮ ਲਈ ਕਿਰਤੀ ਕਿਰਾਏ 'ਤੇ ਲਿਆਓ ਅਤੇ ਕੰਮ ਪੂਰਾ ਹੋ ਜਾਣ 'ਤੇ ਉਸਦੀ ਛੁੱਟੀ ਕਰੋ'', ਇਹ ਹੈ ਪੂੰਜੀਵਾਦ ਦਾ ਗੁਰਮੰਤਰ। ਮੋਦੀ ਸਰਕਾਰ ਵਲੋਂ ਵਿਦੇਸ਼ੀ ਪੂੰਜੀ ਨਿਵੇਸ਼ਕਾਂ ਨੂੰ ਸਸਤੇ ਭਾਅ ਉਪਰ ਜ਼ਮੀਨਾਂ, ਕੌਡੀਆਂ ਦੇ ਭਾਅ ਕੁਦਤਰੀ ਖਜ਼ਾਨੇ, ਵਾਤਾਵਰਣ ਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰਨ ਦੀ ਪੂਰੀ ਖੁੱਲ੍ਹ, ਸਸਤੀ ਲੇਬਰ ਅਤੇ ਇਸਤੋਂ ਅੱਗੇ ਮਾਲ ਵੇਚਣ ਲਈ ਵਿਸ਼ਾਲ ਭਾਰਤੀ ਮੰਡੀ ਦੀ ਪੇਸ਼ਕਸ਼ ਦਾ ਹੋਕਾ ਦਿੱਤਾ ਜਾ ਰਿਹਾ ਹੈ। ਸਾਮਰਾਜ ਦੇ ਕਰਜ਼ਜਾਲ ਤੇ ਵੱਖ-ਵੱਖ ਜਸੂਸੀ ਕਰਦੀਆਂ ਸਰਕਾਰੀ ਏਜੰਸੀਆਂ ਦੇ ਸ਼ਿਕੰਜੇ ਵਿਚ ਫਸਕੇ ਭਾਰਤ ਦੀ ਆਜ਼ਾਦੀ ਤੇ ਪ੍ਰਭੂਸੱਤਾ ਸੁਰੱਖਿਅਤ ਨਹੀਂ ਰੱਖੀ ਜਾ ਸਕਦੀ। ਦੁਨੀਆਂ ਦੇ ਸਭ ਤੋਂ ਵੱਧ 10 ਅਮੀਰ ਵਿਅਕਤੀਆਂ ਵਿਚ ਇਕ ਪਾਸੇ ਭਾਰਤੀ ਪੂੰਜੀਪਤੀਆਂ ਦਾ ਨਾਮ ਸ਼ਾਮਿਲ ਹੋ ਗਿਆ ਹੈ ਤੇ ਦੂਸਰੇ ਪਾਸੇ ਕੁਪੋਸ਼ਣ ਤੇ ਭੁੱਖਮਰੀ ਨਾਲ ਮਰਨ ਵਾਲਿਆਂ ਦੀ ਸੂਚੀ ਵਿਚ ਵੀੇ ' ਬਦਨਸੀਬ ਭਾਰਤੀਆਂ ' ਦਾ ਨਾਮ ਉਪਰਲੇ ਸਥਾਨ 'ਤੇ ਦੇਖਿਆ ਜਾ ਸਕਦਾ ਹੈ। ਮੋਦੀ ਜੀ ਇਨ੍ਹਾਂ ਦੋਨਾਂ ਵਿਚੋਂ ਸਿਰਫ 'ਅਮੀਰ' ਆਦਮੀ ਦੀ ਹੋਂਦ ਦਾ ਹੀ ਜ਼ਿਕਰ ਕਰਦੇ ਹਨ, ਦੂਸਰੇ ਗੁਰਬਤ ਮਾਰੇ ਵਿਅਕਤੀ ਉਸਦੀ ਨਜ਼ਰ ਤੋਂ ਪਰਾਂਹ ਰਹਿੰਦੇ ਹਨ। ਇਸੇ ਨੂੰ ਸਾਡੇ ਹਾਕਮ ''ਤੇਜ਼ ਆਰਥਿਕ ਵਿਕਾਸ ਮਾਡਲ'' ਦਾ ਨਾਮ ਦੇ ਰਹੇ ਹਨ।
125 ਕਰੋੜ ਦੇ ਕਰੀਬ ਦੇਸ਼ ਦੀ ਵੱਸੋਂ ਵਿਚੋਂ ਵੱਡਾ ਭਾਗ ਬੇਕਾਰੀ, ਅਰਧ-ਬੇਕਾਰੀ, ਗਰੀਬੀ, ਅਨਪੜ੍ਹਤਾ ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੈ। ਉਚ ਵਿਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਅਬਾਦੀ ਦੇ ਇਨ੍ਹਾਂ ਹੇਠਲੇ ਭਾਗਾਂ ਤੋਂ ਲਗਾਤਾਰ ਖੁਸਦੀ ਜਾ ਰਹੀ ਹੈ। ਲੋੜੀਂਦੀਆਂ ਸਿਹਤ ਸਹੂਲਤਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਕਿਉਂਕਿ ਢੁਕਵਾਂ ਇਲਾਜ ਕਰਨ ਦਾ ਸਾਰਾ ਜ਼ਿੰਮਾ ''ਸਿਹਤ ਸੇਵਾਵਾਂ ਦੇ ਨਿੱਜੀ ਠੇਕੇਦਾਰਾਂ'' ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿੱਥੇ, ਇਲਾਜ ਸੈਂਕੜਿਆਂ ਜਾਂ ਹਜ਼ਾਰਾਂ 'ਚ ਨਹੀਂ, ਬਲਕਿ ਲੱਖਾਂ ਰੁਪਈਆਂ ਵਿਚ ਹੁੰਦਾ ਹੈ। ਘਰ-ਬਾਰ ਵੇਚ ਕੇ ਵੀ ਇਕ ਬੇਕਾਰ, ਦਿਹਾੜੀਦਾਰ ਜਾਂ ਛੋਟਾ ਕਿਸਾਨ ਇਲਾਜ ਕਰਾਉਣ ਦੀ ਇਸ ਸੀਮਾਂ ਨੂੰ ਛੂਹ ਨਹੀਂ ਸਕਦਾ। ਪਿੰਡਾਂ ਤੇ ਸ਼ਹਿਰਾਂ ਵਿਚ ਕਰੋੜਾਂ ਦੀ ਗਿਣਤੀ ਬੇਕਾਰ ਹੱਥ ਹਨ, ਜੋ ਕਿਸੇ ਆਮਦਨ ਤੋਂ ਬਿਨਾਂ ਰੋਟੀ, ਮਕਾਨ ਤੇ ਜੀਵਨ ਦੀਆਂ ਕੁੱਝ ਕੁ ਬੁਨਿਆਦੀ ਲੋੜਾਂ ਦੀ ਪੂਰਤੀ ਕਿਵੇਂ ਕਰਦੇ ਹਨ, ਇਹ ਇਕ ਵੱਡਾ ਰਹੱਸ ਬਣਿਆ ਹੋਇਆ ਹੈ! ਇਸ ਅਵਸਥਾ ਵਿਚ ਲੁੱਟਾਂ, ਖੋਹਾਂ, ਡਕੈਤੀਆਂ, ਕਤਲ, ਦੇਹ ਵਿਉਪਾਰ, ਨਸ਼ਾ ਕਾਰੋਬਾਰ ਵਰਗੇ ਧੰਦੇ ਖੂਬ ਵੱਧਦੇ ਫੁੱਲਦੇ ਹਨ। ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਦਾ ਕੋਈ ਵੀ ਪੁਰਜ਼ਾ ਇਸ ਵਰਤਾਰੇ ਨੂੰ ਰੋਕਣ ਦੀ ਥਾਂ ਇਸ ਵਿਚ ਸਿਰਫ ਵਾਧਾ ਕਰਨ ਦੀ ਸਮਰੱਥਾ ਹੀ ਰੱਖਦਾ ਹੈ। ਦਲਿਤਾਂ ਤੇ ਹੋਰ ਪੱਛੜੀਆਂ ਜਾਤੀਆਂ ਵਿਰੁੱਧ ਨਿੱਤ ਨਵੀਆਂ ਸਿਖਰਾਂ ਛੋਹ ਰਿਹਾ ਸਮਾਜਿਕ ਜ਼ਬਰ ਦਾ ਕੁਹਾੜਾ ਅਤੇ ਔਰਤਾਂ ਵਿਰੁੱਧ ਜ਼ੁਲਮਾਂ ਦਾ ਤਾਂਤਾ ਇਸੇ ਪੂੰਜੀਵਾਦੀ ਤੇ ਪੂਰਵ ਪੂੰਜੀਵਾਦੀ ਪੈਦਾਵਾਰੀ ਰਿਸ਼ਤਿਆਂ ਦੀ ਹੀ ਦੇਣ ਹੈ।
ਪੂੰਜੀਵਾਦ ਇਕੱਲਾ ਮਨੁੱਖੀ ਸਰੋਤਾਂ ਨੂੰ ਹੀ ਵੱਡੀਆਂ ਮੁਸ਼ਕਿਲਾਂ ਨਹੀਂ ਵੰਡਦਾ ਬਲਕਿ ਇਹ ਕੁਦਰਤੀ ਸਰੋਤਾਂ, ਵਾਤਾਵਰਣ, ਹਵਾ, ਪਾਣੀ ਇਤਿਆਦੀ ਸਭ ਨੂੰ ਹੀ ਜ਼ਹਿਰੀਲਾ ਬਣਾ ਦਿੰਦਾ ਹੈ। ਵਿਕਸਿਤ ਦੇਸ਼ ਜ਼ਹਿਰੀਲੀਆਂ ਗੈਸਾਂ ਤੇ ਹੋਰ ਖਤਰਨਾਕ ਕੈਮੀਕਲਾਂ ਦੀ ਪੈਦਾਵਾਰ, ਜੋ ਵਾਤਾਵਰਣ ਨੂੰ ਪ੍ਰਦੂਸ਼ਤ ਕਰਦੀਆਂ ਹਨ, ਵਿਕਾਸਸ਼ੀਲ ਤੇ ਪੱਛੜੇ ਦੇਸ਼ਾਂ ਨੂੰ ਦਰਾਮਦ ਕਰ ਰਹੇ ਹਨ। ਤਾਂ ਕਿ ਆਪ 'ਸੁਰੱਖਿਅਤ ਜਗ੍ਹਾ' ਬੈਠ ਕੇ ਬਾਕੀ ਦੁਨੀਆਂ ਦੀ ਤਬਾਹੀ ਦਾ ਮੰਜ਼ਰ ਦੇਖ ਸਕਣ।
ਦੇਸ਼ ਭਰ ਵਿਚ ਕਰਜ਼ੇ ਦੇ ਭਾਰ ਹੇਠਾਂ ਦੱਬੇ ਹੋਏ ਮਜ਼ਦੂਰਾਂ-ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਦਿਵਾਲੀ ਦੀ ਰਾਤ ਨੂੰ ਵੱਜਦੇ ਪਟਾਖਿਆਂ ਦੀ ਠੂਹ-ਠਾਅ ਵਾਂਗ ਤੇਜ਼ੀ ਨਾਲ ਵੱਧ ਰਹੀਆਂ ਹਨ। ਵੋਟਾਂ ਲੈਣ ਖਾਤਰ ਕਰਜ਼ਾ ਮੁਆਫੀ ਦੇ ਝੂਠੇ ਇਕਰਾਰ ਰਾਜ ਭਾਗ ਮਿਲਣ ਤੋਂ ਬਾਅਦ ਛੂ ਮੰਤਰ ਹੋ ਜਾਂਦੇ ਹਨ। ਸੀਮਤ ਕਰਜ਼ਾ ਮੁਆਫੀ ਵੀ ਤਾਂ ਸਿਰਫ ਇਕ 'ਫਸਟ ਏਡ' ਵਾਂਗਰ ਹੀ ਹੈ, ਜੋ ਬਿਮਾਰੀ ਦੇ ਅਸਲ ਇਲਾਜ ਦੀ ਜਗ੍ਹਾ ਕਦੀ ਵੀ ਨਹੀਂ ਲੈ ਸਕਦੀ। ਲੋਕ ਪੱਖੀ ਯੋਜਨਾਬੱਧ ਸਨਅਤੀਕਰਨ ਨਾਲ ਖੇਤੀਬਾੜੀ ਤੋਂ ਵਸੋਂ ਦਾ ਭਾਰ ਘਟਾ ਕੇ ਹੋਰਨਾਂ ਖੇਤਰਾਂ ਵਿਚ ਤਬਦੀਲ ਕਰਨ, ਜ਼ਮੀਨ ਨੂੰ ਹਲਵਾਹਕਾਂ ਦੇ ਹਵਾਲੇ ਕਰਨ ਅਤੇ ਖੇਤੀਬਾੜੀ ਨੂੰ ਪੱਕੇ ਰੂਪ ਵਿਚ ਲਾਹੇਵੰਦ ਧੰਦਾ ਬਨਾਉਣ ਤੋਂ ਬਿਨਾਂ ਨਾ ਕਰਜ਼ਿਆਂ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਨਾ ਹੀ ਮਜ਼ਬੂਰੀ ਵੱਸ ਹੁੰਦੀਆਂ ਖੁਦਕੁਸ਼ੀਆਂ ਦੇ ਸਿਲਸਿਲੇ ਨੂੰ ਹੀ ਠੱਲਿਆ ਜਾ ਸਕਦਾ ਹੈ। ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਉਪਰ ਨਿੱਤ ਵੱਧ ਰਿਹਾ ਜ਼ੁਲਮ ਪੂੰਜੀਵਾਦੀ ਪ੍ਰਬੰਧ ਦੇ ਮਾਨਵ ਵਿਰੋਧੀ ਕਿਰਦਾਰ ਨੂੰ ਦਰਸਾਉਂਦਾ ਹੈ, ਜਿੱਥੇ ਤਾਕਤਵਰਾਂ ਵਲੋਂ ਪਹਿਲਾਂ ਸਭ ਤੋਂ ਨਿਚਲੀ ਪੱਧਰ ਦੇ ਬੰਦਿਆਂ ਦੀ ਬਲੀ ਲਈ ਜਾਂਦੀ ਹੈ। ਆਉਣ ਵਾਲੇ ਦਿਨਾਂ ਵਿਚ ਜੇਕਰ ਮੋਦੀ ਸਾਹਿਬ ਨੇ ਵੱਖ-ਵੱਖ ਤਰ੍ਹਾਂ ਦੇ 'ਜ਼ੁਮਲੇ' ਤੇ 'ਲਤੀਫੇ' ਸੁਣਾਉਣ ਦਾ ਧੰਦਾ ਬੰਦ ਕਰਕੇ ਜਨਤਾ ਦੇ ਭਲੇ ਹਿਤ ਕੋਈ ਲੋਕ ਪੱਖੀ ਸਾਰਥਕ ਕਦਮ ਨਾ ਪੁੱਟਿਆ (ਜੋ ਇਸ ਜਮਾਤੀ ਰਾਜ ਹੱਥੋਂ ਅਸੰਭਵ ਹੈ), ਤਦ ਬੇਕਾਰੀ, ਭੁੱਖਮਰੀ, ਖੁਦਕੁਸ਼ੀਆਂ ਤੇ ਗੁੰਡਾਗਰਦੀ ਦੇ ਇਸਤੋਂ ਵੀ ਵਧੇਰੇ ਰਫਤਾਰ ਨਾਲ ਪਨਪਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪੂੰਜੀਵਾਦੀ ਪ੍ਰਬੰਧ ਦੇ ਗਰਭ ਵਿਚ ਤਿੱਖੀਆਂ ਹੋ ਰਹੀਆਂ ''ਅੰਦਰੂਨੀ ਵਿਰੋਧਤਾਈਆਂ'' ਦੇ ਮੱਦੇਨਜ਼ਰ ਸਰਕਾਰ ਵਿਰੋਧੀ ਉਠ ਰਹੇ ਸੰਭਾਵਿਤ ਤੂਫ਼ਾਨ ਨੂੰ ਠੱਲ੍ਹ ਪਾਉਣ ਦੇ ਮਨਸ਼ੇ ਨਾਲ ਹੀ ਦੇਸ਼ ਨੂੰ ਇਕ ਪਾਸੇ ਸਾਮਰਾਜੀ ਦੇਸ਼ ਆਪਣੇ ਮੱਕੜ ਜਾਲ ਵਿਚ ਜਕੜ ਰਹੇ ਹਨ ਅਤੇ ਦੂਜੇ ਬੰਨ੍ਹੇ ਮੋਦੀ ਸਰਕਾਰ ਵਲੋਂ ਜਮਹੂਰੀ, ਧਰਮ ਨਿਰਪੱਖ ਤੇ ਅਗਾਂਹ ਵਧੂ ਸ਼ਕਤੀਆਂ ਨੂੰ ਦਬਾਉਣ ਲਈ ਦਬਾਊ ਮਸ਼ੀਨਰੀ ਤੇ ਨਿਆਂ ਪਾਲਕਾ ਨੂੰ ਸਿੱਧੇ ਰੂਪ ਵਿਚ ਲੁਟੇਰੀਆਂ ਹਾਕਮ ਜਮਾਤਾਂ ਦੀ ਸੇਵਾ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਦੇਸ਼ ਨੂੰ ਧਰਮ ਅਧਾਰਤ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਨਿਸ਼ਾਨੇ ਨਾਲ ਹੀ ਭਾਜਪਾ ਦੀ ਅਸਲ ਚਾਲਕ ਸ਼ਕਤੀ, ਆਰ.ਐਸ.ਐਸ. ਪੂਰੇ ਦੇਸ਼ ਵਿਚ ਵੱਖ ਵੱਖ ਭਾਂਤਾਂ ਦੀਆਂ ''ਹਥਿਆਰਬੰਦ ਸੈਨਾਵਾਂ'' ਤੇ ਸਵੈਮ ਸੇਵਕਾਂ ਦੀ ਧਾੜ ਖੜ੍ਹੀ ਕਰ ਰਹੀ ਹੈ। ਦੇਸ਼ ਭਗਤ ਕੌਮਵਾਦ ਦੀ ਥਾਂ 'ਅੰਨ੍ਹਾ ਕੌਮਵਾਦ', ਧਰਮ ਨਿਰਪੱਖਤਾ ਦੀ ਜਗ੍ਹਾ 'ਫਿਰਕਾਪ੍ਰਸਤੀ' ਅਤੇ ਜਮਹੂਰੀਅਤ ਦੀ ਥਾਂ 'ਤਾਨਾਸ਼ਾਹੀ' ਕਾਇਮ ਕਰਨ ਦੀਆਂ ਸਾਜਿਸ਼ਾਂ ਪੂਰੇ ਜੋਬਨ 'ਤੇ ਹਨ। ਦੇਸ਼ ਦੇ ਆਜ਼ਾਦੀ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਹਕੀਕੀ ਦੇਸ਼ ਭਗਤਾਂ ਨੂੰ ਇਤਿਹਾਸ ਦੇ ਸਫ਼ੇ ਤੋਂ ਮਿਟਾ ਕੇ ਸਾਮਰਾਜ ਭਗਤਾਂ ਨੂੰ ਨਵੀਂ ਪੀੜ੍ਹੀ ਦੇ ਪ੍ਰੇਰਨਾ ਸਰੋਤ ਬਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਘੱਟ ਗਿਣਤੀਆਂ ਉਪਰ ਹਮਲੇ ਅਤੇ ਯੂਨੀਵਰਸਿਟੀਆਂ, ਕਾਲਜਾਂ ਤੇ ਸਭਿਆਚਾਰਕ ਖੇਤਰਾਂ ਵਿਚ 'ਅਸਹਿਨਸ਼ੀਲਤਾ' ਤੇ ਗੁੰਡਾ ਗਰਦੀ ਦਾ ਮਾਹੌਲ ਪਹਿਲਾਂ ਹੀ ਆਪਣੇ ਅਸਲੀ ਰੰਗ ਦਿਖਾ ਰਿਹਾ ਹੈ।
ਜੇਕਰ ਉਪਰੋਕਤ ਸਾਰੇ ਵਿਸ਼ੇ ਨੂੰ ਇਕ ਵਾਕ ਵਿਚ ਸਮੇਟਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ''ਦੇਸ਼ ਦੇ ਮੌਜੂਦਾ ਸਾਰੇ ਦੁੱਖਾਂ ਦੀ ਜਨਣੀ ਪੂੰਜੀਵਾਦੀ ਵਿਵਸਥਾ ਹੈ।'' ਅਤੇ ਇਸਦਾ ਇਕ ਮਾਤਰ ਹੱਲ ਵੀ ਸਾਂਝੀਵਾਲਤਾ ਤੇ ਬਰਾਬਰੀ ਵਾਲਾ ਸਮਾਜ ਭਾਵ ''ਸਮਾਜਵਾਦ'' ਦੀ ਕਾਇਮੀ ਹੀ ਹੈ। ਸਮਾਜਵਾਦ ਲਈ ਸਮਰਪਿਤ ਧਿਰਾਂ ਦੀਆਂ ਆਪਣੀਆਂ ਸਿਧਾਂਤਕ ਕਮਜ਼ੋਰੀਆਂ ਅਤੇ ਲੁਟੇਰੀਆਂ ਜਮਾਤਾਂ ਦੇ ਕੂੜ ਪ੍ਰਚਾਰ ਸਦਕਾ ਕਾਫੀ ਸਮੇਂ ਤੋਂ 'ਪੂੰਜੀਵਾਦ' ਦਾ ਅਸਲ ਚਿਹਰਾ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਿਆ ਰਿਹਾ ਹੈ। ਇਹ ਲੋਕ ਵਿਰੋਧੀ ਹੁੰਦਾ ਹੋਇਆ ਵੀ ''ਲੋਕ ਹਿਤੂ'' ਹੋਣ ਦਾ ਢੰਡੋਰਾ ਪਿੱਟਦਾ ਆ ਰਿਹਾ ਹੈ। ਪ੍ਰੰਤੂ ਅਜੋਕੀਆਂ ਜ਼ਮੀਨੀ ਹਕੀਕਤਾਂ ਦੇ ਸਾਹਮਣੇ ਇਹ ਪ੍ਰਬੰਧ ਕਾਫੀ ਹੱਦ ਤੱਕ ਬੇਨਕਾਬ ਹੋ ਚੁੱਕਾ ਹੈ। ਐਪਰ ਅਜੇ ਵੀ ਜਨ ਸਧਾਰਨ ਦਾ ਇਕ ਚੋਖਾ ਭਾਗ ਇਸਦੇ ਮਾਨਵ ਵਿਰੋਧੀ ਕਿਰਦਾਰ ਤੋਂ ਨਾਵਾਕਫ਼ ਹੈ ਅਤੇ ਇਸ ਢਾਂਚੇ ਦੇ ਵਿਰੋਧ ਵਿਚ ਕਿਸੇ ਹੋਰ ਲੋਕ ਪੱਖੀ ਮੁਤਬਾਦਲ ਦੀ ਮੌਜੂਦਗੀ ਤੋਂ ਇਨਕਾਰੀ ਹੈ। ਇਹ ਜ਼ਿੰਮਾ ਸਾਰੀਆਂ ਆਗਾਂਹਵਧੂ ਤੇ ਲੋਕ ਹਿਤੈਸ਼ੀ ਰਾਜਸੀ ਤੇ ਸਮਾਜਿਕ ਧਿਰਾਂ ਦਾ ਹੈ ਕਿ ਉਹ ਸੱਚ ਝੂਠ ਦਾ ਨਿਪਟਾਰਾ ਕਰਨ ਲਈ ਮੈਦਾਨ ਵਿਚ ਨਿਤਰਨ। ਇਸਤੋਂ ਪਹਿਲਾਂ ਕਿ ਚੰਗਾ ਸਭ ਕੁਝ ਹੀ ਤਬਾਹ ਹੋ ਜਾਵੇ, ਉਸਨੂੰ ਬਚਾਉਣ ਦਾ ਹਰ ਹੀਲਾ ਕੀਤਾ ਜਾਣਾ ਚਾਹੀਦਾ ਹੈ।

No comments:
Post a Comment