Wednesday 5 July 2017

ਸਹਾਇਤਾ (ਸੰਗਰਾਮੀ ਲਹਿਰ-ਜੁਲਾਈ 2017)

ਢੇਸੀ ਪਰਿਵਾਰ ਅਤੇ ਕਾਮਰੇਡ ਗੁਰਦੀਪ ਸਿੰਘ ਅਣਖੀ (ਫਰਿਜਨੋ, ਕੈਲੀਫੋਰਨੀਆ) ਜਿਲ੍ਹਾ ਜਲੰਧਰ ਵਲੋਂ ਆਪਣੇ ਪੋਤਰੇ ਨਵਪ੍ਰੀਤ ਸਿੰਘ ਢੇਸੀ ਦੀ ਸ਼ਾਦੀ ਪੂਨਮਪ੍ਰੀਤ ਕੌਰ ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਪੰਜਾਬ ਰਾਜ ਕਮੇਟੀ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 
ਸ਼ੀ ਮਨੀ ਤਰੇਹਨ ਸਪੁੱਤਰ ਸ਼੍ਰੀ ਰਮਨ ਤਰੇਹਨ ਨੇ ਆਪਣੇ ਛੋਟੇ ਭਾਈ ਸ੍ਰੀ ਅਮਿਤ ਤਰੇਹਨ ਦੀ ਸ਼ਾਦੀ ਦੀ ਖੁਸ਼ੀ ਦੇ ਮੌਕੇ 5000 ਰੁਪਏ ਆਰ.ਐਮ.ਪੀ.ਆਈ ਨੂੰ ਅਤੇ 1001 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।
 
ਸੂਬੇਦਾਰ ਸ੍ਰੀ ਦਰਸ਼ਨ ਸਿੰਘ ਨੇ ਆਪਣੀ ਧਰਮ ਪਤਨੀ ਬੀਬੀ ਪਵਿੱਤਰ ਕੌਰ ਕਲੇਵਾਲ ਦੀਆਂ ਅੰਤਮ ਰਸਮਾਂ ਮੌਕੇ ਸੂਬੇਦਾਰ ਜੀ ਵਲੋਂ 1000 ਰੁਪਏ ਜਮਹੂਰੀ ਕਿਸਾਨ ਸਭਾ ਅਤੇ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ ਗਏ।
 
ਕਾਮਰੇਡ ਜੀਵਨ ਸਿੰਘ ਦੁੱਗਾਂ, ਜ਼ਿਲ੍ਹਾ ਸੰਗਰੂਰ ਨੇ ਆਪਣੇ ਚਾਚਾ ਸ੍ਰੀ ਚਮਕੌਰ ਸਿੰਘ ਜੀ ਦੀਆਂ ਅੰਤਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਦੀ ਤਹਿਸੀਲ ਸੰਗਰੂਰ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਟੀ.ਆਰ.ਗੌਤਮ ਨੇ ਆਪਣੇ ਪਿਤਾ ਸ਼੍ਰੀ ਚਰਨ ਦਾਸ ਗੌਤਮ ਦੀ 24ਵੀਂ ਬਰਸੀ ਮਿਤੀ 12.6.2017 'ਤੇ ਬਿਲਡਿੰਗ ਫੰਡ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਅਦਾਰਾ 'ਸੰਗਰਾਮੀ ਲਹਿਰ' ਸਹਾਇਤਾ ਦੇਣ ਵਾਲੇ ਸਾਰੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸ਼ੁਕਰੀਆ ਅਦਾ ਕਰਦਾ ਹੈ।

No comments:

Post a Comment