Friday 5 May 2017

ਜਨਤਕ ਸਰਗਰਮੀਆਂ (ਸੰਗਰਾਮੀ ਲਹਿਰ-ਮਈ 2017)

ਆਰ.ਐਮ.ਪੀ.ਆਈ. ਦੇ ਸੱਦੇ 'ਤੇ ਫਿਰਕਾਪ੍ਰਸਤੀ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ ਮਈ ਦਿਵਸ   
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ 'ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਦੇ ਬੈਨਰ ਹੇਠ ਮਜ਼ਦੂਰਾਂ ਦਾ ਕੌਮਾਂਤਰੀ ਦਿਹਾੜਾ ਮਈ ਦਿਵਸ, ਫਿਰਕਾਪ੍ਰਸਤੀ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਥਾਂ ਥਾਂ ਕੌਮਾਂਤਰੀ ਮਜ਼ਦੂਰ ਅੰਦੋਲਨ ਦਾ ਇਨਕਲਾਬੀ ਲਾਲ ਝੰਡਾ ਫਹਿਰਾ ਕੇ ਮਿਹਨਤਕਸ਼ ਲੋਕਾਂ ਨੇ ਆਰ.ਐਸ.ਐਸ. ਦੀ ਸਰਪ੍ਰਸਤੀ ਹੇਠ ਤਿੱਖੇ ਹੋ ਰਹੇ ਫਿਰਕੂ ਫਾਸ਼ੀਵਾਦੀ ਹਮਲੇ ਦਾ ਜਥੇਬੰਦਕ ਰੂਪ ਵਿਚ ਮੁਕਾਬਲਾ ਕਰਦਿਆਂ ਤੇ ਦੇਸ਼ ਦੇ ਧਰਮ ਨਿਰਪੱਖ ਖਾਸੇ ਨੂੂੰ ਬਹਾਲ ਰੱਖਦਿਆਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ।
ਇਸ ਮੌਕੇ ਹੋਏ ਇਕੱਠਾਂ ਨੂੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਇੱਕ ਗੰਭੀਰ ਸੰਕਟਮਈ ਸਥਿਤੀ 'ਚੋਂ ਲੰਘ ਰਿਹਾ ਹੈ। ਸੱਤਾ 'ਤੇ ਬਿਰਾਜਮਾਨ ਭਗਵੀਂ ਬ੍ਰਿਗੇਡ ਦੇਸ਼ ਦੇ ਧਰਮ ਨਿਰਪੱਖ ਖਾਸੇ ਨੂੰ ਬਦਲ ਕੇ ਇਸ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਇਸ ਹਮਲੇ ਦੇ ਟਾਕਰੇ ਲਈ ਖੱਬੀਆਂ ਤੇ ਜਮਹੂਰੀ ਤਾਕਤਾਂ ਨੂੰ ਮਿਲ ਕੇ ਸੰਘਰਸ਼ ਦੇ ਮੈਦਾਨ ਵਿੱਚ ਆਉਣਾ ਹੋਵੇਗਾ। ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀਆਂ ਆਰਥਿਕ ਨੀਤੀਆਂ ਵਿੱਚ ਕੋਈ ਵੀ ਫਰਕ ਨਹੀਂ ਹੈ। ਕਾਂਗਰਸ ਵਾਂਗ ਭਾਜਪਾ ਵੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ 'ਤੇ ਚੱਲ ਰਹੀ ਹੈ। ਕਿਰਤ ਕਾਨੂੰਨਾਂ ਨੂੰ ਸੋਧਣ ਦੇ ਨਾਂਅ 'ਤੇ ਮਜ਼ਦੂਰਾਂ ਦੇ ਅਧਿਕਾਰਾਂ 'ਤੇ ਕੁਹਾੜਾ ਚਲਾਇਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ 'ਚ   ਭਰਤੀ ਨਾ ਕਰਕੇ ਠੇਕਦਾਰੀ ਵਿਵਸਥਾ ਰਾਹੀਂ ਕੰਮ ਕਰਵਾਏ ਜਾ ਰਹੇ ਹਨ। ਨਿੱਜੀ ਅਦਾਰਿਆਂ 'ਚ ਘੱਟੋ ਘੱਟ ਉਜ਼ਰਤ ਦਾ ਕਾਨੂੰਨ ਕਿਸੇ ਵੀ ਜਗ੍ਹਾ ਲਾਗੂ ਨਹੀਂ ਹੈ ਅਤੇ ਮਜ਼ਦੂਰ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦੇਸ਼ ਵਿੱਚ ਘੱਟ ਗਿਣਤੀਆਂ 'ਤੇ ਲਗਾਤਾਰ ਦਬਾਅ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਦੇਸ਼ ਦੇ ਅਹਿਮ ਫੈਸਲਿਆਂ 'ਚ ਉਨ੍ਹਾਂ ਦੀ ਭਾਗੀਦਾਰੀ ਦੀ ਕੋਈ ਲੋੜ ਨਹੀਂ ਹੈੇ। ਗਊ ਰੱਖਿਆ ਦੇ ਨਾਂਅ 'ਤੇ ਕਿਸੇ ਵੀ ਦਲਿਤ ਜਾਂ ਮੁਸਲਮਾਨ ਦੀ ਮਾਰ ਕੁੱਟਾਈ ਕੀਤੀ ਜਾ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਖਤਰਨਾਕ ਫਿਰਕੂ ਫਾਸ਼ੀਵਾਦੀ ਹਮਲੇ ਦੇ ਟਾਕਰੇ ਲਈ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ਸੰਘਰਸ਼ ਦਾ ਮੈਦਾਨ ਮੱਲਣਾ ਹੋਵੇਗਾ। ਇਸ ਸਬੰਧ ਵਿਚ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਸੰਖੇਪ ਵਿਚ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
 
ਮਾਨਸਾ : ਆਰ.ਐਮ.ਪੀ.ਆਈ. ਤੇ ਸੀ.ਪੀ.ਆਈ. ਵਲੋਂ ਮਈ ਦਿਵਸ ਸਾਂਝੇ ਤੌਰ 'ਤੇ ਮਨਾਇਆ ਗਿਆ। ਜਿਸਦੀ ਪ੍ਰਧਾਨਗੀ ਏਟਕ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਕਾਕਾ ਸਿੰਘ, ਕਿਸਾਨ ਆਗੂ ਮੱਘਰ ਸਿੰਘ ਅਤਲਾ ਅਤੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਦੀ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਕਿਸ਼ਨ ਚੌਹਾਨ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਸੁਖਦੇਵ ਸਿੰਘ ਅਤਲਾ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
ਸਰਦੂਲਗੜ੍ਹ : ਸਥਾਨਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਵਿਖੇ ਮਈ ਦਿਵਸ ਦੇ ਮੌਕੇ 'ਤੇ  ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰੈਲੀ ਕੀਤੀ ਗਈ। ਇਸ ਮੌਕੇ ਟੀ.ਐੱਸ.ਯੂ., ਸੀ.ਟੀ.ਯੂ. ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਵਰਕਰ ਅਤੇ ਆਗੂ ਸ਼ਾਮਿਲ ਹੋਏ। ਇਸ ਮੌਕੇ ਸੀ.ਟੀ.ਯੂ ਦੇ ਲਾਲ ਚੰਦ, ਦਰਸ਼ਨ ਸਿੰਘ, ਸ਼ਹੀਦ ਭਗਤ ਸਿੰਘ, ਨੌਜਵਾਨ ਸਭਾ ਮਨਦੀਪ ਸਿੰਘ, ਬੰਸੀ ਲਾਲ, ਸਤਨਾਮ ਸਿੰਘ ਪੈਨਸ਼ਨਰ ਆਗੂ ਟੀ.ਐੱਸ.ਯੂ. ਦੇ ਸਤਵਿੰਦਰ ਸਿੰਘ, ਗੁਰਬੰਤ ਸਿੰਘ ਨੇ ਸੰਬੋਧਨ ਕੀਤਾ। 
 
ਅਜਨਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਕੌਮਾਤਰੀ ਮਜ਼ਦੂਰ ਦਿਹਾੜਾ ਫਿਰਕੂ ਫਾਸ਼ੀਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਅਜਨਾਲਾ ਵਿਚ ਪਾਰਟੀ ਦਫਤਰ ਦੇ ਵਿਹੜੇ ਵਿਚ ਹੋਏ ਸਮਾਗਮ ਦੀ ਪ੍ਰਧਾਨਗੀ ਸਾਥੀ ਗੁਰਨਾਮ ਸਿੰਘ ਉਮਰਪੁਰਾ, ਸ਼ੀਤਲ ਸਿੰਘ ਤਲਵੰਡੀ, ਬੀਬੀ ਅਜੀਤ ਕੌਰ ਰਜਾਦਾ, ਸਰਵਨ ਸਿੰਘ ਧਰਮਕੋਟ ਤੇ ਕੁਲਵੰਤ ਮੱਲੂ ਲੰਗਲ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਸਮਾਗਮ ਨੂੰ ਮੁੱਖ ਮਹਿਮਾਨ ਆਰਥਕ ਮਾਹਿਰ ਡਾ. ਐਸ.ਐਸ. ਛੀਨਾ, ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਪ੍ਰਿੰਸੀਪਲ ੰਿੲੰਦਰਜੀਤ ਕੌਰ ਵਸ਼ਿਸ਼ਟ ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ ਦੇ ਆਗੂ ਮੰਗਲ ਸਿੰਘ ਪਠਾਨਕੋਟ, ਡਾ. ਬਲਵਿੰਦਰ ਸਿੰਘ ਛੇਹਰਟਾ, ਸੁਰਜੀਤ ਸਿੰਘ ਦੁਧਾਰਾਏ, ਹਰਜੀਤ ਕੌਰ ਸੂਫੀਆ, ਜਗੀਰ ਕੌਰ ਤੇੜਾ ਆਦਿ ਨੇ ਵੀ ਸੰਬੋਧਨ ਕੀਤਾ
 
ਰੋਪੜ : ਜੇ.ਪੀ.ਐਮ.ਓ. ਜ਼ਿਲ੍ਹਾ ਰੋਪੜ ਵਲੋਂ ਮਈ ਦਿਵਸ ਦੇ ਸਬੰਧ ਵਿਚ ਨੂਰਪੁਰ ਬੇਦੀ ਤਹਿਸੀਲ ਕੰਪਲੈਕਸ ਨੇੜੇ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਰਵਸਾਥੀ ਧਰਮ ਲਾਲ, ਅਵਤਾਰ ਸਿੰਘ, ਇਕਬਾਲ ਸਿੰਘ, ਕਰਮ ਸਿੰਘ, ਅਮਰੀਕ ਸਿੰਘ ਤੇ ਜਸਵਿੰਦਰ ਕੌਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ 'ਚ ਜੇ.ਪੀ.ਐਮ.ਓ. ਵਲੋਂ ਸਾਥੀ ਮੋਹਣ ਸਿੰਘ ਧਮਾਣਾ ਤੇ ਗੁਰਨੈਬ ਸਿੰਘ, ਪ.ਸ.ਸ.ਫ. ਵਲੋਂ ਸਾਥੀ ਵੇਦ ਪ੍ਰਕਾਸ਼, ਜੀ.ਟੀ.ਯੂ. ਵਲੋਂ ਗੁਰਵਿੰਦਰ ਸਿੰਘ, ਫੀਲਡ ਵਰਕਸ਼ਾਪ ਯੂਨੀਅਨ ਵਲੋਂ ਬਲਬੀਰ ਚੰਦ, ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਕਮਲੇਸ਼ ਕੌਰ, ਦਿਹਾਤੀ ਮਜ਼ਦੂਰ ਸਭਾ ਵਲੋਂ ਨਿਰੰਜਨ ਸਿੰਘ, ਆਬਾਦਕਾਰਾਂ ਵਲੋਂ ਸਾਥੀ ਮੋਹਣ ਸਿੰਘ ਨੇ ਸੰਬੋਧਨ ਕੀਤਾ।
 
ਜੰਡਿਆਲਾ ਗੁਰੂ : ਮਈ ਦਿਵਸ ਮੌਕੇ ਸੀ.ਟੀ.ਯੂ. ਪੰਜਾਬ ਵਲੋਂ ਦੁਸ਼ਹਿਰਾ ਗਰਾਊਂਡ ਵਿਚ ਸਮਾਗਮ ਕੀਤਾ ਗਿਆ। ਝੰਡੇ ਦੀ ਰਸਮ ਤੋਂ ਬਾਅਦ ਜੁੜੇ ਇਕੱਠ ਨੂੰ ਸੀ.ਟੀ.ਯੂ. ਦੇ ਸੂਬਾਈ ਆਗੂ ਸਾਥੀ ਜਗਤਾਰ ਸਿੰਘ ਕਰਮਪੁਰਾ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ ਅਤੇ ਡਾ. ਸੁਰਿੰਦਰ ਮਾਨਾਵਾਲਾ ਨੇ ਸੰਬੋਧਨ ਕੀਤਾ।
 
ਬਟਾਲਾ : ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਮਈ ਦਿਵਸ ਪੁਰਾਣੀ ਕਚਹਿਰੀ ਵਿਖੇ ਸਾਂਝੇ ਤੌਰ 'ਤੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਰਵ ਸਾਥੀ ਬਸ਼ੀਰ ਗਿੱਲ, ਜਗੀਰ ਸਿੰਘ, ਲਾਲ ਸਿੰਘ, ਗੁਰਦਿਆਲ ਸਿੰਘ ਘੁਮਾਣ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਦੇ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਹੋਏ ਇਕੱਠ ਨੂੰ ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਰਘਬੀਰ ਸਿੰਘ ਪਕੀਵਾਂ, ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ, ਜਨਵਾਦੀ ਇਸਤਰੀ ਸਭਾ ਦੀ ਜਨਰਲ ਸਕੱਤਰ ਨੀਲਮ ਘੁਮਾਣ ਤੋਂ ਇਲਾਵਾ ਸ਼ਮਸ਼ੇਰ ਸਿੰਘ, ਅਸ਼ਵਨੀ ਕੁਮਾਰ ਹੈਪੀ, ਗੁਰਪ੍ਰੀਤ ਰੰਗੀਲਪੁਰ, ਗੁਰਵਿੰਦਰ ਸਿੰਘ, ਕੁਲਦੀਪ ਰਾਜੂ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
 
ਅਬੋਹਰ : ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਮਜ਼ੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਬਸ ਅੱਡੇ ਦੇ ਸਾਹਮਣੇ ਵਾਟਰ ਵਰਕਸ ਵਿਖੇ ਸਾਥੀ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ, ਜਿਸ ਨੂੰ ਸਾਥੀ ਜੱਗਾ ਸਿੰਘ, ਸਾਥੀ ਗੁਰਮੇਜ ਲਾਲ, ਦਿਹਾਤੀ ਮਜ਼ਦੂਰ ਸਭਾ,  ਸਾਥੀ ਮਾਇਆ ਪ੍ਰਕਾਸ਼ ਟੀਐਸਯੂ., ਸਾਥੀ ਮਹਾਵੀਰ ਪ੍ਰਸ਼ਾਦ, ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਸਾਥੀ ਲਖਵੀਰ ਸਿੰਘ ਪ੍ਰਧਾਨ ਸੀਫੇਟ ਵਰਕਰ ਯੂਨੀਅਨ, ਸਾਥੀ ਕੁਲਵੰਤ ਕਿਰਤੀ, ਅਵਤਾਰ ਸਿੰਘ ਤੇ ਜੈਮਲ ਰਾਮ ਜਮਹੂਰੀ ਕਿਸਾਨ ਸਭਾ ਅਤੇ ਸਾਥੀ ਰਾਮ ਕੁਮਾਰ ਵਰਮਾ, ਪੰਜਾਬ ਨਿਰਮਾਣ ਮਜ਼ਦੂਰ ਯੁਨੀਅਨ ਤੋਂ ਇਲਾਵਾ ਸਾਥੀ ਹਰਗੋਬਿੰਦ ਸਿੰਘ ਤੇ ਗੁਰਦਾਸ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦਾ ਫਰਜ ਸਾਥ ਸ਼ਿਵ ਚਰਨ ਯਾਦਵ ਨੇ ਨਿਭਾਇਆ।
 
ਗੜਸ਼ੰਕਰ : ਜੇ.ਪੀ.ਐਮ.ਓ. ਤਹਿਸੀਲ ਗੜਸ਼ੰਕਰ ਵਲੋਂ ਸਥਾਨਕ ਬਸ ਸਟੈਂਡ ਤੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਨਜਦੀਕ ਮਜਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਜਦੂਰ ਦਿਵਸ ਮਨਾਇਆ ਗਿਆ। ਨਾਅਰਿਆਂ ਦੀ ਗੂੰਜ ਵਿੱਵ ਝੰਡਾ ਲਹਿਰਾਉਣ ਦੀ ਰਸਮ ਨਿਰਭੈਲ ਸਿੰਘ ਨੇ ਅਦਾ ਕੀਤੀ। ਇਸ ਮੌਕੇ ਜੇ.ਪੀ.ਐਮ.ਓ. ਦੇ ਜਿਲਾ ਕਨਵੀਨਰ ਰਾਮਜੀਦਾਸ ਚੌਹਾਨ, ਮੱਖਣ ਸਿੰਘ ਵਾਹਿਦਪੁਰੀ, ਬਲਵੰਤ ਰਾਮ, ਸੋਹਣ ਸਿੰਘ, ਨਰੇਸ਼ ਕੁਮਾਰ, ਜੀਤ ਸਿੰਘ ਬਗਵਾਈਂ, ਪ੍ਰਵੀਨ ਕੁਮਾਰ, ਪਵਨ ਕੁਮਾਰ, ਸ਼ਿੰਗਾਰਾ ਰਾਮ ਭੱਜਲ, ਸੁੱਚਾ ਸਿੰਘ ਸਤਨੌਰ, ਰਾਮ ਪਾਲ, ਕੁਲਵਿੰਦਰ, ਜਗਦੀਸ਼ ਰਾਮ, ਦਲਜੀਤ ਸਿੰਘ, ਰਣਜੀਤ ਪੋਸੀ, ਗੋਪਾਲ ਮਲਹੋਤਰਾ, ਬਲਵੀਰ ਬੈਂਸ, ਸੋਢੀ ਰਾਮ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਮਾਹਿਲਪੁਰ : ਮਾਹਿਲਪੁਰ ਵਿਖੇ ਜੇ.ਪੀ.ਐਮ.ਓ. ਦੀ ਅਗਵਾਈ ਹੇਠ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਪ੍ਰਿੰਸੀਪਲ ਪਿਆਰਾ ਸਿੰਘ ਦੀ ਅਗਵਾਈ ਹੇਠ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ  ਸਮਾਗਮ ਨੂੰ ਹੋਰਨਾ ਤੋਂ ਇਲਾਵਾ ਸੂਰਜ ਪ੍ਰਕਾਸ਼, ਮਲਕੀਤ ਰਾਮ, ਮੱਖਣ ਸਿੰਘ ਲੰਗੇਰੀ, ਸ਼ੱਤਪਾਲ ਲੱਠ, ਕਮਲਜੀਤ ਕੌਰ, ਸੁੱਚਾ ਰਾਮ, ਅਮਰਜੀਤ ਨੰਗਲ ਖਿਲਾੜੀਆਂ, ਬਾਲ ਕਿਸ਼ਨ, ਸੋਹਣ ਸਿੰਘ ਭੂੰਨੋਂ, ਸੁਮਿਤ ਸਰੀਨ, ਜਗਤਾਰ ਸਿੰਘ ਬਾਹੋਵਾਲ, ਪਰਮਜੀਤ ਬੰਬੇਲੀ ਨੇ ਵੀ ਸੰਬੋਧਨ ਕੀਤਾ
 
ਹੁਸ਼ਿਆਰਪੁਰ : ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਤਹਿਸੀਲ ਹੁਸ਼ਿਆਰਪੁਰ ਵਲੋਂ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਮਈ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਕਾ. ਹਰਕੰਵਲ ਸਿੰਘ ਵਲੋਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਮਾਸਟਰ ਹਰਕੰਵਲ ਸਿੰਘ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਈ.ਟੀ.ਟੀ.ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਜੀਬ ਦਿਵੇਦੀ, ਗੰਗਾ ਪ੍ਰਸ਼ਾਦ, ਮਨਜੀਤ ਸਿੰਘ ਸੈਣੀ,  ਦਵਿੰਦਰ ਸਿੰਘ ਕੱਕੋਂ, ਇੰਦਰਜੀਤ ਸਿੰਘ, ਮਲਕੀਤ ਸਿੰਘ ਸਲੇਮਪੁਰ, ਡਾ. ਸੁਖਦੇਵ ਸਿੰਘ ਢਿੱਲੋਂ, ਪਰਦੁਮਣ ਸਿੰਘ, ਬਲਵੀਰ ਸਿੰਘ ਸੈਣੀ ਆਦਿ ਨੇ ਵੀ ਸੰਬੋਧਨ ਕੀਤਾ।
 
ਮੁਕੇਰੀਆਂ : ਜੇ.ਪੀ.ਐਮ.ਓ. ਦੇ ਬੈਨਰ ਹੇਠ ਰੈਸਟ ਹਾਊਸ ਮੁਕੇਰੀਆਂ ਵਿਖੇ ਮਈ ਦਿਵਸ ਜੁਗਿੰਦਰ ਸਿੰਘ ਅਤੇ ਕਿਹਰ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਜਸਵੰਤ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਜੋਧ ਸਿੰਘ, ਤਰਸੇਮ ਲਾਲ, ਪਿਆਰਾ ਸਿੰਘ ਪਰਖ, ਸਵਰਨ ਸਿੰਘ, ਓਂਕਾਰ ਸਿੰਘ, ਰਜੇਸ਼ ਕੁਮਾਰ, ਵਿਪਨ ਕੁਮਾਰ, ਸ਼ੇਰ ਸਿੰਘ, ਸ਼ੀਸ਼ਮ ਸਿੰਘ, ਅਸ਼ੋਕ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
 
ਤਲਵਾੜਾ : ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਵਲੋਂ ਸਬਜ਼ੀ ਮੰਡੀ ਚੌਂਕ ਤਲਵਾੜਾ ਵਿਖੇ ਪ.ਸ.ਸ.ਫ. ਬਲਾਕ ਤਲਵਾੜਾ ਦੇ ਪ੍ਰਧਾਨ ਸ਼ਸ਼ੀ ਕਾਂਤ ਦੀ ਅਗਵਾਈ ਹੇਠ ਮਾਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਰੈਲੀ ਕੀਤੀ ਗਈ। ਇਸ ਮੌਕੇ ਰਜੀਵ ਕੁਮਾਰ, ਬਿਆਸ ਦੇਵ, ਮੁਲਖ ਰਾਜ, ਯੁਗਰਾਜ ਸਿੰਘ, ਉੱਤਮ ਸਿੰਘ, ਕਾਮਰੇਡ ਖੁਸ਼ੀ ਰਾਮ, ਅਮਰਿੰਦਰ ਢਿੱਲੋਂ, ਰਣਜੀਤ ਕੌਰ, ਜਗਦੀਸ਼ ਸਿੰਘ, ਮੇਜਰ ਸਿੰਘ, ਦੀਪਕ ਜਰਿਆਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 
 
ਰਈਆ :  ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਸਥਾਨਕ ਕਸਬੇ ਅੰਦਰ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਦਫਤਰੀ ਕੰਪਲੈਕਸ ਅੰਦਰ ਮਈ ਦਿਵਸ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਅਤੇ ਮਜ਼ਦੂਰ ਜਮਾਤ ਦਾ ਸੂਹਾ ਪਰਚਮ ਲਹਿਰਾਇਆ। ਇਕੱਠ ਦੀ ਪ੍ਰਧਾਨਗੀ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ ਨੇ ਕੀਤੀ, ਜਦਕਿ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਅਦਾ ਕੀਤੀ। ਇਸ ਮੌਕੇ ਹੋਏ ਇਕੱਠ ਨੂੰ ਸਾਥੀ ਦਾਊਦ ਤੋਂ ਇਲਾਵਾ ਨਿਰਮਲ ਸਿੰਘ ਭਿੰਡਰ, ਨਿਰਮਲ ਸਿੰਘ ਛੱਜਲਵੱਡੀ, ਪਲਵਿੰਦਰ ਸਿੰਘ ਮਹਿਸਮਪੁਰਾ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਮਲਕੀਤ ਸਿੰਘ ਜੱਬੋਵਾਲ, ਬਰਕਤ ਸਿੰਘ ਮੁੱਛਲ, ਸੱਜਣ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ ਟਾਂਗਰਾ, ਕਮਲ ਸ਼ਰਮਾ, ਮਨਦੀਪ ਸਿੰਘ ਬੁਟਾਰੀ, ਬਲਵਿੰਦਰ ਸਿੰਘ ਖਿਲਚੀਆਂ, ਸਰਬਜੀਤ ਸਿੰਘ ਭੋਰਸੀ, ਦਲਬੀਰ ਸਿੰਘ ਜਮਾਲਪੁਰ, ਸਵਰਨ ਸਿੰਘ ਧਰਦਿਓ, ਅਰਜਨ ਸਿੰਘ ਖੱਬੇ, ਮਿੰਟੂ ਵਜੀਰ, ਜਸਵੰਤ ਸਿੰਘ ਬਾਬਾ ਬਕਾਲਾ, ਹਰਪਾਲ ਸਿੰਘ ਸੈਦਪੁਰ ਨੇ ਵੀ ਸੰਬੋਧਨ ਕੀਤਾ।
 
ਗੁਰਦਾਸਪੁਰ : ਸਥਾਨਕ ਗੁਰੂ ਨਾਨਕ ਪਾਰਕ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਔਰਤਾਂ ਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਵਿਚ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਰੈਲੀ ਉਪਰੰਤ ਸ਼ਹਿਰ ਵਿਚ ਮਾਰਚ ਕੀਤਾ ਗਿਆ। ਮਈ ਦਿਹਾੜੇ ਦੀ ਰੈਲੀ ਦੀ ਪ੍ਰਧਾਨਗੀ ਸੇਵਾ ਰਾਮ, ਪਰਮਜੀਤ ਕੌਰ, ਸੁਖਦੇਵ ਸਿੰਘ ਅਤੇ ਅਨਿਲ ਕੁਮਾਰ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਲਾਲ ਚੰਦ, ਜਸਵੰਤ ਬੁੱਟਰ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਰੰਧਾਵਾ, ਮੱਖਣ ਸਿੰਘ ਕੁਹਾੜ, ਕੁਲਦੀਪ ਸਿੰਘ ਪੁਰੋਵਾਲ, ਪਰਮਜੀਤ ਕੌਰ, ਨਿਰਮਲ ਸਿੰਘ ਬੋਪਾਰਾਏ ਆਦਿ ਨੇ ਵੀ ਸੰਬੋਧਨ ਕੀਤਾ।
 
ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਮਜ਼ਦੂਰ ਦਿਵਸ ਨੂੰ ਫਿਰਕਾਪ੍ਰਸਤੀ ਦਿਨ ਵਜੋਂ ਮਨਾਇਆ ਗਿਆ। ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਵਿਖੇ ਝੰਡਾ ਲਹਿਰਾਉਣ ਦੀ ਰਸਮ ਜੋਗਿੰਦਰ ਸਿੰਘ ਮਾਣੋਚਾਹਲ ਨੇ ਅਦਾ ਕੀਤੀ। ਦਫਤਰ ਹਾਲ ਵਿੱਚ ਜੁੜੇ ਇਕੱਠ ਦੀ ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਝਬਾਲ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਬੀਰ ਸਿੰਘ ਸੂਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਮੁਖਤਾਰ ਸਿੰਘ ਮੱਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਕੱਠ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਸੁਲਖਣ ਸਿੰਘ ਤੁੜ, ਦਾਰਾ ਸਿੰਘ ਮੁੰਡਾਪਿੰਡ, ਅਜੈਬ ਸਿੰਘ ਜਹਾਂਗੀਰ, ਕਰਮ ਸਿੰਘ ਫਤਿਹਾਬਾਦ, ਡਾ. ਭਲਦੇਵ ਸਿੰਘ ਭੈਲ, ਜਨਵਾਦੀ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ, ਚੈਂਚਲ ਸਿੰਘ, ਬਾਬਾ ਫਤਿਹ ਸਿੰਘ, ਨਿਰਮਲ ਸਿੰਘ ਤਰਨ ਤਾਰਨ, ਲੱਖਾ ਸਿੰਘ ਮੰਨਣ, ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ।
 
ਭੁਲੱਥ : ਸਬ-ਡਵੀਜ਼ਨ ਕਸਬਾ ਭੁਲੱਥ 'ਚ ਮਜ਼ਦੂਰ ਦਿਵਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਦਫਤਰ 'ਚ ਲਾਲ ਝੰਡਾ ਲਹਰਾਇਆ ਗਿਆ। ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਕੁਮਾਰ ਯਾਦਵ ਤੋਂ ਇਲਾਵਾ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਬਾਬਾ ਤਿਲਕ ਰਾਜ, ਸਰਬਜੀਤ ਸਿੰਘ, ਸਤਨਾਮ ਸਿੰਘ, ਸਿਕੰਦਰ ਪਾਸਵਾਨ, ਠੇਕੇਦਾਰ ਜੋਗਿੰਦਰ ਪਾਲ, ਮੋਹਨ ਠਾਕੁਰ, ਰਾਮ ਚੰਦ ਪਾਸਵਾਨ ਨੇ ਵੀ ਸੰਬੋਧਨ ਕੀਤਾ।
 
ਨਕੋਦਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ 'ਚ ਮਈ ਦਿਵਸ ਨਕੋਦਰ ਵਿਖੇ ਗਗਨ-ਸੁਰਜੀਤ ਪਾਰਕ ਵਿੱਚ ਮਨਾਇਆ ਗਿਆ ਅਤੇ ਸ਼ਹੀਦਾਂ ਦੀ ਯਾਦਗਾਰ 'ਤੇ ਝੰਡਾ ਝੁਲਾਇਆ ਗਿਆ। ਇਸ ਮੌਕੇ ਸੂਬਾਈ ਆਗੂਆਂ ਦਰਸ਼ਨ ਨਾਹਰ ਤੇ ਮਨੋਹਰ ਸਿੰਘ ਗਿੱਲ ਨੇ ਤੋਂ ਇਲਾਵਾ ਸਾਥੀ ਨਿਰਮਲ ਆਧੀ, ਕੁਲਵਿੰਦਰ ਸਿੰਘ ਕੁਲਾਰ, ਮੱਖਣ ਨੂਰਪੁਰੀ, ਜੋਗਿੰਦਰ ਵੋਹਰਾ, ਬਖਸ਼ੀ ਪੰਡੋਰੀ, ਰਾਮ ਸਿੰਘ ਕੈਮਵਾਲਾ ਤੇ ਜਸਪਾਲ ਪਾਲੀ ਆਦਿ ਨੇ ਸੰਬੋਧਨ ਕੀਤਾ।
 
ਗੁਰਾਇਆ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ ਪੀ ਐੱਮ ਓ ਵੱਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਮਜ਼ਦੂਰ ਆਗੂ ਪਰਮਜੀਤ ਸਿੰਘ ਰੰਧਾਵਾ, ਕਿਸਾਨ ਆਗੂ ਸੰਤੋਖ ਸਿੰਘ ਬਿਲਗਾ, ਨੌਜਵਾਨ ਆਗੂ ਜਸਵਿੰਦਰ ਸਿੰਘ ਢੇਸੀ ਅਤੇ ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ ਨੇ ਸਾਂਝੇ ਤੌਰ 'ਤੇ ਕੀਤੀ। ਕਨਵੈਨਸ਼ਨ ਨੂੰ ਜੇਪੀਅੱੈਮਓ ਦੇ ਸੂਬਾਈ ਕਨਵੀਨਰ ਕੁਲਵੰਤ ਸਿੰਘ ਸੰਧੂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਮੇਜਰ ਫਿਲੌਰ, ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੱਖਣ ਸੰਗਰਾਮੀ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਅਜੀਤ ਸਿੰਘ ਸੰਧੂ, ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਮਨਜਿੰਦਰ ਸਿੰਘ ਢੇਸੀ, ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜਸਵੀਰ ਸਿੰਘ ਨਗਰ, ਅੰਗਰੇਜ਼ ਸਿੰਘ, ਪ ਸ ਸ ਫ ਦੇ ਕੁਲਦੀਪ ਵਾਲੀਆ, ਹਰੀਵਿਲਾਸ, ਰਾਜਿੰਦਰ ਸ਼ਰਮਾ, ਜੀ ਟੀ ਯੂ ਜਲੰਧਰ ਦੇ ਕੁਲਦੀਪ ਸਿੰਘ ਕੌੜਾ ਆਦਿ ਨੇ ਵੀ ਸੰਬੋਧਨ ਕੀਤਾ।
 
ਜੰਡਿਆਲਾ ਮੰਜਕੀ : ਅੱਜ ਇਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਮਜ਼ਦੂਰਾਂ ਦਾ ਕੌਮਾਂਤਰੀ ਦਿਨ ਮਈ ਦਿਵਸ ਮਨਾਇਆ ਗਿਆ। ਪਾਰਟੀ ਵਰਕਰਾਂ ਨੇ ਝੰਡਿਆ ਵਾਲੇ ਚੌਕ ਵਿੱਚ ਇਕੱਠੇ ਹੋ ਕੇ ਪਾਰਟੀ ਦਾ ਲਾਲ ਪਰਚਮ ਲਹਿਰਾਇਆ। ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਸਾਥੀ ਦਰਸ਼ਨ ਨਾਹਰ ਤੋਂ ਇਲਾਵਾ ਸਾਥੀ ਮੇਲਾ ਸਿੰਘ ਰੁੜਕਾ, ਬੀ ਟੋਨੀ ਲੰਬੜਦਾਰ, ਅਵਤਾਰ ਸਿੰਘ, ਤਰਸੇਮ ਸਿੰਘ, ਚਰਨਜੀਤ ਸਿੰਘ, ਸੁਖਪ੍ਰੀਤ ਸਿੰਘ, ਮਾਸਟਰ ਸੁਖਜੀਤ ਸਿੰਘ, ਸ਼ਿੰਦਰ ਪਾਲ ਆਦਿ ਨੇ ਵੀ ਸੰਬੋਧਨ ਕੀਤਾ।
 
ਜਲੰਧਰ  : ਜੇ ਪੀ ਐੱਮ ਓ ਜਲੰਧਰ ਅਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਰੇਲਵੇ ਸਟੇਸ਼ਨ 'ਤੇ ਮਈ ਦਿਵਸ ਮਨਾਇਆ ਗਿਆ। ਐੱਨ ਆਰ ਐੱਮ ਯੂ ਦੇ ਸਾਬਕਾ ਡਵੀਜ਼ਨਲ ਸਕੱਤਰ ਸਾਥੀ ਟੀ ਆਰ ਗੌਤਮ ਨੇ ਲਾਲ ਝੰਡਾ ਲਹਿਰਾਇਆ ਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਬੁਲਾਰਿਆਂ ਵਿਚ ਸਰਵਸਾਥੀ ਹਰਚਰਨ ਸਿੰਘ, ਰਮੇਸ਼ ਸ਼ਰਮਾ, ਤਰਸੇਮ ਲਾਲ, ਬਲਵਿੰਦਰ ਸਿੰਘ, ਰਾਮ ਕਿਸ਼ਨ, ਹਰੀਮੁਨੀ ਸਿੰਘ, ਪ੍ਰਵੀਨ ਮਸੀਹ, ਗੁਰਦਿਆਲ ਦਾਸ ਆਦਿ ਵੀ ਸ਼ਾਮਲ ਸਨ।
 
ਬਠਿੰਡਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ ਪੀ ਐਮ ਓ) ਦੀਆਂ ਭਾਈਵਾਲ ਜਥੇਬੰਦੀਆਂ ਵੱਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ (ਮਈ ਦਿਹਾੜਾ) ''ਫ਼ਿਰਕਾਪ੍ਰਸਤੀ ਵਿਰੋਧੀ ਦਿਵਸ'' ਵਜੋਂ ਮਨਾਇਆ ਗਿਆ। ਥਰਮਲ ਬਠਿੰਡਾ, ਥਰਮਲ ਲਹਿਰਾ ਮੁਹੱਬਤ, ਮਿਲਟਰੀ ਇੰਜੀਨੀਅਰਜ਼ ਸਟੇਸ਼ਨ ਬਠਿੰਡਾ ਅਤੇ ਭੀਸੀਆਣਾ, ਸੀਵਰੇਜ ਬੋਰਡ, ਵਾਟਰ ਸਪਲਾਈ ਆਦਿ ਥਾਵਾਂ 'ਤੇ ਸੂਹੇ ਝੰਡੇ ਲਹਿਰਾ ਕੇ ਰੈਲੀਆਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਜੇ.ਪੀ.ਐਮ.ਓ. ਦੇ ਸੂਬਾਈ ਆਗੂ ਸਾਥੀ ਮਹੀਪਾਲ ਤੋਂ ਇਲਾਵਾ ਸਰਵ ਸਾਥੀ ਪ੍ਰਕਾਸ਼ ਮਾਨ ਅਤੇ ਮੇਜਰ ਸਿੰਘ ਦਾਦੂ (ਟੀ ਐਸ ਯੂ), ਗੁਰਦੀਪ ਬਰਾੜ, ਮੱਖਣ ਖਣਗਵਾਲ ਅਤੇ ਹੰਸ ਰਾਜ (ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ 1406,22 ਬੀ ਚੰਡੀਗੜ੍ਹ) ਰੁਲਦੂ ਸਿੰਘ (ਐਮ ਈ ਐਸ ਵਰਕਰਜ਼ ਯੂਨੀਅਨ ਬਠਿੰਡਾ) ਨਛੱਤਰ ਸਿੰਘ (ਐਮ ਈ ਐਸ ਵਰਕਰਜ਼ ਯੂਨੀਅਨ ਭੀਸੀਆਣਾ) ਮਿੱਠੂ ਸਿੰਘ ਘੁੱਦਾ (ਦਿਹਾਤੀ ਮਜ਼ਦੂਰ ਸਭਾ), ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨ ਸਿੰਘ ਫੂਲੋ ਮਿੱਠੀ (ਜਮਹੂਰੀ ਕਿਸਾਨ ਸਭਾ), ਜਸਪਾਲ ਪਾਲੀ (ਲਾਲ ਝੰਡਾ ਪੰਜਾਬ ਭੱਠਾ ਵਰਕਰਜ਼ ਯੂਨੀਅਨ), ਗੁਰਜੰਟ ਸਿੰਘ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ), ਸੰਦੀਪ ਸਿੰਘ (ਪੰਜਾਬ ਸਟੂਡੈਂਟਸ ਫ਼ੈਡਰੇਸ਼ਨ) ਆਦਿ ਆਗੂਆਂ ਨੇ ਸੰਬੋਧਨ ਕੀਤਾ। ਪਿੰਡ ਜੱਸੀ ਬਾਗਵਾਲੀ, ਨਥਾਣਾ, ਘੁੱਦਾ, ਫੁੱਲੋ ਮਿੱਠੀ ਆਦਿ ਵਿਖੇ ਵੀ ਮਜ਼ਦੂਰ ਦਿਹਾੜਾ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ।


ਫੀਸਾਂ ਵਧਾਏ ਜਾਣ ਵਿਰੁੱਧ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਸਾਂਝਾ ਸੰਘਰਸ਼  
ਪੰਜਾਬ ਦੀਆਂ 8 ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਯੂਨੀਵਰਸਿਟੀ ਵਲੋਂ ਵਧਾਈਆਂ ਫੀਸਾਂ ਦੇ ਖਿਲਾਫ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਪੁਤਲੇ ਸਾੜੇ ਗਏ। ਇਸ ਮੌਕੇ ਕਾਰਕੁੰਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਫੈਸਲਿਆਂ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਕੇ ਮੰਗ ਕੀਤੀ ਕਿ ਯੂਨੀਵਰਸਿਟੀ ਨੂੰ ਬਣਦੀ ਮਦਦ ਦਿੱਤੀ ਜਾਵੇ ਤਾਂ ਜੋ ਵਿਦਿਆਰਥੀਆਂ 'ਤੇ ਬੋਝ ਨਾ ਪਾਇਆ ਜਾਵੇ। ਆਗੂਆਂ ਨੇ ਕਿਹਾ ਕਿ ਫੀਸਾਂ ਦੇ ਵਾਧੇ ਨਾਲ ਵਿਦਿਆ ਆਮ ਲੋਕਾਂ ਤੋਂ ਦੂਰ ਹੋ ਜਾਵੇਗੀ, ਜਿਸ ਨਾਲ ਪੜ੍ਹਾਈ ਕੁੱਝ ਗਿਣਤੀ ਦੇ ਲੋਕਾਂ ਤੱਕ ਹੀ ਸੀਮਤ ਰਹਿ ਜਾਵੇਗੀ। ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਂਤ ਮਈ ਰਹਿ ਕੇ ਕਈ ਦਿਨ੍ਹਾਂ ਤੋਂ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਿਸ ਢੰਗ ਨਾਲ ਵਿਦਿਆਰਥੀਆਂ 'ਤੇ ਹਮਲਾ ਬੋਲਿਆ ਹੈ, ਉਸ ਨਾਲ ਸਾਬਤ ਹੋ ਗਿਆ ਹੈ ਕਿ ਦੇਸ਼ ਦੀ ਮੋਦੀ ਸਰਕਾਰ ਵਿਦਿਅਕ ਅਦਾਰਿਆਂ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ ਤਾਂ ਜੋ ਅਜਿਹੇ ਕਿਸੇ ਵੀ ਅਦਾਰੇ 'ਚੋਂ ਵਿਦਿਆਰਥੀ ਲਹਿਰ ਨਾ ਉੱਠ ਸਕੇ। ਆਗੂਆਂ ਨੇ ਕਿਹਾ ਕਿ ਦਹਿਸ਼ਤ ਭਰੇ ਮਾਹੌਲ ਦੇ ਅੰਦਰ ਦੇਸ਼ ਭਰ 'ਚ ਅਜਿਹੇ ਹਾਲਾਤ ਬਣਾਏ ਜਾ ਰਹੇ ਹਨ। ਜਿਸ ਦੇ ਸਿਟੇ ਵਜੋਂ ਕੁੱਝ ਥਾਵਾਂ 'ਤੇ ਵਿਦਿਆਰਥੀ ਖ਼ੁਦਕਸ਼ੀਆਂ ਕਰ ਰਹੇ ਹਨ। ਇਕੱਤਰ ਰਿਪੋਰਟਾਂ ਮੁਤਾਬਿਕ ਫਰੀਦਕੋਟ, ਆਈਟੀਆਈ ਪ੍ਰਤਾਬਪੁਰਾ, ਬਿਲਗਾ, ਬੇਗਮਪੁਰਾ, ਰੁੜਕਾ ਕਲਾਂ, ਖਾਲਸਾ ਕਾਲਜ ਜਲੰਧਰ, ਸੇਂਟ ਸੌਲਜਰ ਕਾਲਜ ਫਗਵਾੜਾ, ਰਾਮਗੜ੍ਹੀਆ ਅਦਾਰੇ ਫਗਵਾੜਾ, ਪੱਟੀ, ਤਰਨਤਾਰਨ ਆਦਿ ਥਾਵਾਂ 'ਤੇ ਵਿਦਿਆਰਥੀਆਂ ਨੇ ਪੀਐਸਐਫ ਦੀ ਅਗਵਾਈ 'ਚ ਪੁਤਲੇ ਸਾੜੇ। ਇਨ੍ਹਾਂ ਥਾਵਾਂ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਵੀ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਹਰਿਆਣਾ ਦੇ ਰਤੀਆ ਸ਼ਹਿਰ 'ਚ ਐਚਐਸਯੂ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਤਲਾ ਸਾੜਿਆ ਗਿਆ। ਜਿਸ 'ਚ ਉਚੇਚੇ ਤੌਰ 'ਤੇ ਸਭਾ ਦੇ ਸੂਬਾ ਸਕੱਤਰ ਮਨਦੀਪ ਰਤੀਆ, ਪ੍ਰਵੀਨ, ਰਵੀ ਕੁਮਾਰ, ਸਤਨਾਮ, ਨਿਰਭੈ, ਅਮਨਦੀਪ ਸਿੰਘ, ਕਾਲਾ, ਬਾਰੂ, ਮਨਜੀਤ, ਪਰਮਜੀਤ ਲਾਲੀ, ਨਵਜੀਤ ਆਦਿ ਨੇ ਆਪਣੀ ਹਾਜ਼ਰੀ ਲਵਾਈ।

लुधियाना में संयुक्त रूप से मनाया गया मई दिवस 
अन्तराष्ट्रीय मजदूर दिवस के अवसर पर रेलवे स्टेशन लुधियाना के बाहर नारर्दन रेलवे मैन्स यूनियन, जे.पी.एम.ओ., सीटू द्वारा संयुक्त रूप में एक विशाल रैली का आयोजन किया गया।  हरबंस लोहटबदी, सुरजीत कौर, राम लाल, बग्गा सिंह, राम वृष, विनोद तिवाड़ी तथा गुरदीप सिंह कलसी ने इसकी अध्यक्षता की। शहीदों की याद में झण्डा फहराने की रस्म मंगत राम पासला ने अदा की। स्टेज सैक्रेटी का दायित्व कामरेड कुलविंद्र सिंह तथा अमरनाथ कुमकलां ने संयुक्त रूप से निभाया। रैली की शुरूआत करते हुए कामरेड दलजीत सिंह मंडल सचिव एन.आर.एम.यू. ने बताया कि देश के सबसे बड़े सरकारी उद्योग रेलवे को देसी व विदेशी घरानों के हवाले करने के लिए मोदी सरकार ने सबसे पहले रेलवे के 6 लाख से अधिक कर्मचारियों (30 साल सर्विस या 55 साल उम्र जो भी पहले हो) को जबरन रिटायर करके घर भेजने की तैयारी कर ली है तथा ट्रेड यूनियन अधिकारों पर हमला करते हुए 4200 ग्रेड पे या इससे ज्यादा ग्रेड पे वाले कर्मचारियों के ट्रेड यूनियन के पदाधिकारी बनने पर रोक लगाने का आदेश देकर उनके ट्रेड यूनियन के अधिकारों का उल्लंघन किया है। मई दिवस के शहीदों को प्रणाम करते हुए हम प्रण लेते हैं कि इन नीतियों के खिलाफ संघर्ष करेंगे तथा इन नीतियों को रेलवे में लागू नहीं होने देंगे।
कामरेड मंगत राम पासला वरिष्ठ उपाध्यक्ष सीटीयू पंजाब अपने प्रभावशाली भाषण में कहा कि आज धर्म निरपेक्षता जो भारत की सबसे बड़ी पहचान है उसकी रक्षा करना हमारे लिए सबसे बड़ा कर्तव्य है। संघ परिवार तथा बी.जे.पी. के नेतृत्व वाली मोदी सरकार धर्म निरपेक्षता को खत्म करके देश को हिन्दू राष्ट्र बनाने की नीति पर चल रही है, जिससे मजदूर वर्ग में भी बटवारा करने की साजिश की जा रही है। इन्हीं नीतियों के चलते देश में व्यापक बेरोजगारी फैल रही है। आओ हम इन नीतियों और फिरकापरस्ती के विरोध में तथा धर्म निरपेक्षता की रक्षा के लिए संघर्ष करते हुए कितनी भी कुर्बानी देनी पड़े उसके लिए प्रण लें।
कामरेड रघुनाथ सिंह महासचिव सीटू पंजाब ने अपने भाषण में कहा कि आज 1 मई के 131 साल बीत जाने के बाद भी देश तथा पंजाब में 80 प्रतिशत से ज्यादा निजी क्षेत्र के कारखानों में 12 घण्टे काम लिया जा रहा है। नवउदारवादी नीतियों के कारण देश में बेरोजगारी, भूखमरी, भ्रष्टाचार चरम सीमा पर है। देश में संघ परिवार द्वारा मजदूर वर्ग तथा देश के लोगों को बांटने का काम किया जा रहा है। हम प्रतिज्ञा करते हैं कि इन नीतियों का भी विरोध करेंगे तथा देश की एकता की रक्षा भी करेंगे।
कामरेड परमजीत सिंह मंडल सचिव ए.आई.एल.आर.एस.ए. ने अपने भाषण में देश भर में ए.आई.एल आर.एस.ए. द्वारा किए जा रहे संघर्ष का जिक्र करते हुए रनिंंग स्टाफ तथा रेलवे कर्मचारियों को बधाई दी तथा उनका आभार प्रकट किया तथा देश के सभी मजदूरों के संयुक्त संघर्ष पर बल दिया। रैली को एन.आर.एम.यू. के केंद्रीय अध्यक्ष एस.के. त्यागी, तरसेम जोधां भूतपूर्व एमएलए तथा सचिव सीटू जतिंद्रपाल सिंह, अमरनाथ कूमकलां, हनुमान प्रसाद दुबे, बग्गा सिंह, विनोद तिवाड़ी तथा पंजाब सरकार के कर्मचारियों की जत्थेबंदी पीएसएसएफ के जिला अध्यक्ष कामरेड निर्भय सिंह तथा हमिन्दर सिंह ने भी संबोधन किया।

फतेहाबाद (हरियाणा) में मनाया गया मई दिवस 

मजदूरों के अधिकारों के लिए कार्य कर रहे संगठन देहाती मजदूर सभा व हरियाणा भवन एवं सर्व निर्माण मजदूर यूनियन ने मई दिवस के अवसर पर प्रदेश में प्रतिबंधित की गई ट्रैक्टर आटा चक्कियों के समर्थन में प्रदर्शन किया। साथ ही इन आटा चक्कियों पर प्रतिबंध लगाए जाने के निर्णय को वापस लेने व ट्रैक्टर आटा चक्कियों का लाइसेंस बनाए जाने जैसी प्रमुख मांगों से संबंधित सीएम के नाम एक ज्ञापन जिला उपायुक्त को सौंपा। विरोध प्रदर्शन का नेतृत्व यूनियन प्रधान हरबंस सिंह, नत्थूराम चौबारा व सुरेन्द्र कंटीवाल ने संयुक्त रूप से किया। इससे पूर्व जिला भर के ट्रैक्टर आटा चक्की मजदूर स्थानीय नयी सब्जी मंडी में एकत्रित हुए और यहां एक जनसभा करने के उपरांत राष्ट्रीय राजमार्ग पर विरोध प्रदर्शन करते हुए लघु सचिवालय पहुंचे। जनसभा का कुशल संचालन रत्ताखेड़ा के पूर्व सरपंच सुखचैन सिंह ने किया, जबकि देहाती मजदूर सभा हरियाणा के संयोजक का. तेजेन्द्र सिंह थिंद बतौर मुख्य वक्ता पहुंचे। जनसभा को शहीद भगत सिंह नौजनवान सभा के महासचिव मनदीप सिंह, हरबंस सिंह रतिया, सुरेश सेठी, सुनील बाटु हसंगा, बलजीत सिंह कमाना आदि ने भी मुख्य रूप से संबोधित किया।
जनसभा को संबोधित करते हुए का. थिंद ने कहा कि 1 मई का दिन दुनिया भर में मई दिवस के रूप में मनाया जाता है। वर्ष 1886 में जब अमेरिका में मजदूर अपने अधिकारों के लिए जारी आंदोलन को लंबे संघर्ष के बाद चरम पर पहुंचा चुके थे तो 4 मई के दिन एक जनसभा के दौरान अमेरिकी साम्राज्य की पुलिस ने निहत्थे मजदूरों पर गोलियां चला दी। इस गोलीबारी में  6 मजदूरों की मौत हुई व 200 से अधिक घायल हो गए। हालात आज भी बदले नहीं है, मजदूर व मेहनतकश तबका आज भी अपने अधिकारों के लिए धरना-प्रदर्शन जैसे आंदोलन करने को मजबूर है। लेकिन उसकी आवाज आज भी ठीक उसी प्रकार दबाई जा रही है, जैसे बरसों पूर्व अमेरिका में दबाई गई। उन्होंने हरियाणा सरकार के मई दिवस की जगह विश्वकर्मा दिवस को श्रम दिवस के रूप में मनाने के निर्णय की निंदा की तथा कहा कि इससे भाजपा का वर्ग चरित्र नंगा हो गया है। क्योंकि मई दिवस मजदूरों द्वारा 8 घंटे के कार्य दिवस के संघर्ष के दौरान शहीद हुए मजदूरों की याद में मनाया जाता है, यह पूंजीपतियों द्वारा मजदूरों के अधिकारों को छीनने के विरुद्ध संघर्ष का प्रतीक है। उन्होंने यह भी कहा कि हम विश्वकर्मा दिवस मनाने के विरुद्ध नहीं हैं परंतु इसके लिये मई दिवस को रद्द करना मजदूर वर्ग के संघर्षशील इतिहास को रद्द करने के बराबर है। इस अवसर पर जसबीर सिंह रत्नगढ़, सुरजीत सिंह, बेअंत सिंह रतिया,  अवतार सिंह अहरवां सहित विभिन्न मजदूर संगठनों के पदाधिकारी व सदस्य भी उपस्थित रहे।



हरियाणा में मोबाईल आटा चक्कियां बंद करवाने के विरुद्ध संघर्ष  
दिहाती मजदूर सभा द्वारा पंजाब व हरियाणा उच्च न्यायालय के आदेश पर स्थानीय प्रशासन द्वारा क्षेत्र में चल रही मोबाईल आटा चक्कियों को बंद करने की कवायद शुरु किए जाने के पश्चात बुधवार को विरोध स्वरूप ट्रैक्टर आटा मजदूर यूनियन के प्रतिनिधि रतिया उप मंडलधीश कार्यालय के बाहर एकत्रित हुए और प्रशासन की कार्रवाई का कड़ा विरोध किया। इस विरोध को देहाती मजदूर सभा के प्रतिनिधि तेजिंद्र सिंह थिंद, पूर्व सरपंच सुखचैन सिंह व अन्य प्रतिनिधियों ने भी खुलकर समर्थन दिया। क्षुब्ध हुए मजदूरों ने मुख्यमंत्री के नाम ज्ञापन देते हुए बताया कि जिला फतेहाबाद में करीब 800 ट्रैक्टर आटा चक्कियां हैं जो पिछले करीब 20-25 वर्षों से लोगों की सेवा कर रही है और घरों व ढानियों में पहुंचकर गेहूं की पिसाई कर रही हैं। उन्होंने बताया कि पूरे प्रदेश में करीब सवा लाख परिवार इन ट्रैक्टर आटा चक्कियों के माध्यम से ही अपना रोजगार चला रहे हैं और ईमानदारी से कार्य कर रहे हैं।
हरियाणा सरकार उनके साथ अन्याय कर रही है और उनकी ट्रैक्टर आटा चक्कियों को जबरदस्ती बंद करवा रही है। उन्होंने ज्ञापन के तहत यह भी मांग की कि ट्रैक्टर आटा चक्की का लाईसैंस दिया जाए इसके लिये वह टैक्स आदि देने के लिए भी तैयार हैं। उन्होंने ट्रैक्टर आटा चक्की पर लगाए गए प्रतिबंध को वापस लेने की मांग करते हुए कहा कि सरकार या तो उन्हें सरकारी नौकरी प्रदान करे या उन्हें आटा चक्की चलाने के लिए अनुमति दे। इस दौरान नायब तहसीलदार ने प्रतिनिधिमंडल को आश्वस्त करते हुए बताया कि जो भी उन्होंने मुख्यमंत्री के नाम ज्ञापन सौंपा है उसे डीसी के माध्यम से मुख्यमंत्री के समक्ष भेजा जाएगा और इसके लिए सिफारिश भी की जाएगी। इस अवसर पर यूनियन के प्रतिनिधि सुरेंद्र सेठी, आमीन, अवतार सिंह, हवा सिंह, सुनील कुमार, लखविंद्र सिंह, बंसी लाल, जसवीर सिंह व अन्य प्रतिनिधि भी उपस्थित थे। 

No comments:

Post a Comment