ਮੰਗਤ ਰਾਮ ਪਾਸਲਾ
ਸਧਾਰਨ ਮਨੁੱਖ ਦੀ ਮਨੋਬਿਰਤੀ ਦੇਖ ਕੇ ਕਦੀ-ਕਦੀ ਭਾਰੀ ਹੈਰਾਨੀ ਤੇ ਨਿਰਾਸ਼ਾ ਵੀ ਹੁੰਦੀ ਹੈ। ਸਮਾਜਿਕ ਵਿਕਾਸ ਦੇ ਲੱਖਾਂ ਸਾਲਾਂ ਦੀ ਗੁਲਾਮੀ ਤੇ ਜ਼ੁਲਮ ਸਹਿਣ ਦੀ ਆਦਤ ਨੇ ਉਸਨੂੰ ਚਲਦੇ ਫਿਰਦੇ ਪੱਥਰ ਦੇ ਬੁੱਤ ਵਾਂਗਰ ਬਣਾ ਦਿੱਤਾ ਹੈ, ਜਿਸ ਵਿਚ ਮਹਿਸੂਸ ਕਰਨ ਦੀ ਸ਼ਕਤੀ ਖਤਮ ਹੋ ਗਈ ਹੋਵੇ। ਜਦੋਂ ਕਦੀ ਪੱਥਰ ਦਾ ਇਹ ਬੁੱਤ ਸਮਾਜਿਕ ਚੇਤਨਾ ਦੀ ਮਸ਼ਾਲ ਲੈ ਕੇ ਤੂਫ਼ਾਨੀ ਦੌੜ ਦੌੜਦਾ ਹੈ ਤਾਂ ਵੱਡੇ ਤੋਂ ਵੱਡੇ ਦੁਸ਼ਮਣ ਨੂੰ ਵੀ ਆਪਣੀ ਤਾਕਤ ਦਾ ਅਹਿਸਾਸ ਕਰਾ ਦਿੰਦਾ ਹੈ। ਇਨ੍ਹਾਂ ਦੋਨਾਂ ਅਵਸਥਾਵਾਂ ਨੂੰ ਸਮਝਣ ਦੀ ਕਲਾ ਹੀ ਸਮਾਜ ਨੂੰ ਚੰਗੇਰੇ ਪਾਸੇ ਲੈ ਜਾਣ ਵਿਚ ਮਦਦਗਾਰ ਹੋ ਸਕਦੀ ਹੈ। ਸਦੀਆਂ ਤੋਂ ਹਰ ਤਕਲੀਫ ਨੂੰ ਸਹਿਜ ਸੁਭਾਅ ਨਾਲ ਸਹਿਣ ਤੇ ਹਰ ਜ਼ਿਆਦਤੀ ਨੂੰ ਕੁਦਰਤ ਦਾ ਵਰਤਾਰਾ ਸਮਝ ਕੇ ਝੱਲਣ ਦੀ ਆਦਤ ਨੇ ਵੱਡੇ ਹਿੱਸੇ ਦੇ ਸਮਾਜਕ-ਮਨੁੱਖੀ ਜੀਵਨ ਨੂੰ ਨਰਕ ਬਣਾ ਦਿੱਤਾ ਹੈ। ਸ਼ੈਤਾਨ ਲੋਕਾਂ ਨੇ ਆਪਣੇ ਸੁਆਰਥਾਂ ਦੀ ਪੂਰਤੀ ਲਈ ਤੇ ਦੂਸਰਿਆਂ ਦੀ ਕਮਾਈ ਉਪਰ ਐਸ਼ ਅਰਾਮ ਕਰਨ ਲਈ ਵੱਖ-ਵੱਖ ਪ੍ਰਚਾਰ ਦੇ ਢੰਗਾਂ, ਦਕਿਆਨੂਸੀ ਫਿਲਾਸਫੀਆਂ ਤੇ ਗਲਤ ਰਸਮਾਂ ਰਿਵਾਜਾਂ ਨਾਲ ਮਨੁੱਖ ਦੀ ਮਨੁੱਖ ਹੱਥੋਂ ਹੋ ਰਹੀ ਲੁੱਟ ਤੇ ਉਸਨੂੰ ਜਕੜਨ ਵਾਲੀ ਗੁਲਾਮੀ ਲਈ ਉਸਦੇ ਆਪਣੇ ਪਿਛਲੇ ਜਨਮਾਂ ਦੇ ਅਖੌਤੀ ਕਰਮਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ, ਜਿਸਦਾ ਫੈਸਲਾ ਕਿਸੇ ਅਗਿਆਤ ਸ਼ਕਤੀ ਦੇ ਹੱਥਾਂ ਵਿਚ ਹੋਣ ਦਾ ਮਿਥ ਸਥਾਪਤ ਕਰ ਦਿੱਤਾ ਗਿਆ ਹੈ।
ਗੁਲਾਮਦਾਰੀ ਤੇ ਜਗੀਰਦਾਰੀ ਯੁਗਾਂ ਵਿਚ ਇਹ ਹਥਿਆਰ ਗੁਲਾਮਾਂ ਦੇ ਮਾਲਕਾਂ ਤੇ ਜ਼ਮੀਨ ਕਾਬਜ਼ ਜਗੀਰਦਾਰਾਂ ਨੇ ਆਪਣੀ ਐਸ਼ਪ੍ਰਸਤੀ ਨੂੰ ਜਾਇਜ਼ ਠਹਿਰਾਉਣ ਲਈ ਬਾਖੂਬੀ ਵਰਤਿਆ ਅਤੇ ਇੱਥੋਂ ਤੱਕ ਕਿ ਰਾਜੇ ਨੂੰ ਭਗਵਾਨ ਦੇ ਅਵਤਾਰ ਵਜੋਂ ਵੀ ਸਥਾਪਤ ਕੀਤਾ। ਜਦੋਂ ਕੋਈ ਇਨਸਾਨ ਕਿਸਮਤ ਦੀਆਂ ਇਨ੍ਹਾਂ ਬੇੜੀਆਂ ਨੂੰ ਕੱਟਣ ਦਾ ਯਤਨ ਕਰਦਾ, ਤਦ ਲੁਟੇਰੇ ਵਰਗਾਂ (ਗੁਲਾਮਾਂ ਦੇ ਮਾਲਕ ਤੇ ਭੌਂਪਤੀ) ਦੇ ਨਾਲ-ਨਾਲ ਲੁੱਟੇ-ਪੁੱਟੇ ਜਾ ਰਹੇ ਆਪਣੇ ਹਮ ਜਮਾਤੀਆਂ ਦਾ ਇਕ ਹਿੱਸਾ ਵੀ ਸਥਾਪਤੀ ਦੇ ਹੱਕ ਵਿਚ ਭੁਗਤਦਾ ਰਿਹਾ ਤੇ ਬਗਾਵਤ ਕਰਨ ਵਾਲੇ ਇਨਸਾਨਾਂ ਤੇ ਉਨ੍ਹਾਂ ਦੇ ਸੰਗਠਨਾਂ ਨੂੰ ਲੰਬਾ ਸਮਾਂ ਮੁਸੀਬਤਾਂ ਤੇ ਹਾਰਾਂ ਦਾ ਸਾਹਮਣਾ ਕਰਨਾ ਪਿਆ। ਉਂਝ ਅੰਤਮ ਰੂਪ ਵਿਚ ਜਦੋਂ ਲੁੱਟੀ ਜਾਂਦੀ ਲੋਕਾਈ ਦੀ ਮਾਨਸਿਕਤਾ ਵਿਚ ਇਸ ਹਕੀਕਤ ਦੀ ਸਮਝ ਬੈਠ ਗਈ, ਤਦ ਲੁੱਟ-ਖਸੁੱਟ ਦੇ ਪ੍ਰਬੰਧ ਦੀਆਂ ਜੜ੍ਹਾਂ ਹਿਲ ਗਈਆਂ ਤੇ ਉਸਦਾ ਖਾਤਮਾ ਹੋ ਗਿਆ। ਇਹ ਗੱਲ ਵੱਖਰੀ ਹੈ ਕਿ ਅਜੇ ਤੱਕ ਸਮਾਜਿਕ ਵਿਕਾਸ ਦੇ ਪੱਖੋਂ ਪੁਰਾਣੇ ਪ੍ਰਬੰਧਾਂ ਤੋਂ, ਜੋ ਢਹਿ ਢੇਰੀ ਹੋ ਗਏ ਹਨ, ਅਗਲੇਰੇ ਨਿਜ਼ਾਮ ਦੀ ਰਾਜ ਸੱਤਾ ਵੀ ਦੂਸਰੀ ਵੰਨਗੀ ਦੀਆਂ ਲੁਟੇਰੀਆਂ ਜਮਾਤਾਂ ਦੇ ਹੱਥਾਂ ਵਿਚ ਹੀ ਤਬਦੀਲ ਹੋ ਗਈ (ਸਮਾਜਵਾਦੀ ਦੇਸ਼ਾਂ ਤੋਂ ਬਿਨਾਂ)।
ਅੱਜ ਜਦੋਂ ਸੰਸਾਰ ਭਰ ਦੇ ਸਾਮਰਾਜੀਆਂ ਤੇ ਭਾਰਤੀ ਸਰਮਾਏਦਾਰਾਂ ਨੇ ਦੇਸ਼ ਦੀ 1 ਅਰਬ 25 ਕਰੋੜ ਦੇ ਕਰੀਬ ਵਸੋਂ ਦਾ ਵੱਡਾ ਹਿੱਸਾ (70% ਦੇ ਲਗਭਗ) ਕੰਗਾਲੀ, ਭੁਖਮਰੀ, ਕੁਪੋਸ਼ਨ ਤੇ ਨਾ ਰਹਿਣਯੋਗ ਜੀਵਨ ਹਾਲਤਾਂ ਵਿਚ ਸੁਟ ਰੱਖਿਆ ਹੈ, ਉਦੋਂ ਲੁੱਟੀ ਜਾ ਰਹੀ ਲੋਕਾਈ ਦੇ ਮਨਾਂ ਅੰਦਰ ਆਪਣੀਆਂ ਤਰਸਯੋਗ ਜੀਵਨ ਹਾਲਤਾਂ ਤੇ ਨਰਕ ਭਰੀ ਜ਼ਿੰਦਗੀ ਦਾ ਅਹਿਸਾਸ ਕਰਕੇ ਸ਼ਾਸਕ ਧਿਰਾਂ ਵਿਰੁੱਧ, ਜੋ ਇਨ੍ਹਾਂ ਹਾਲਤਾਂ ਲਈ ਜ਼ਿੰਮੇਵਾਰ ਹਨ, ਲੋੜੀਂਦਾ ਗੁੱਸਾ ਤੇ ਨਫਰਤ ਪੈਦਾ ਨਹੀਂ ਹੋ ਰਹੀ। ਹਰ ਮਾੜੀ ਹਾਲਤ ਵਿਚ ਗੁਜ਼ਰ ਕਰਨ, ਭਾਣਾ ਮੰਨਣ ਤੇ ਸਹਿਣ ਕਰਨ ਦੀ ਰੁਚੀ ਜ਼ਿਆਦਾ ਭਾਰੂ ਹੈ। ਲੋਕਾਂ ਨੂੰ ਨਵੀਂ ਜ਼ਿੰਦਗੀ, ਰੁਜ਼ਗਾਰ, ਵਿਦਿਆ ਤੇ ਹਰ ਲੋੜੀਂਦੀਆਂ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਮਨਮੋਹਣ ਸਿੰਘ (ਸਾਬਕਾ ਪ੍ਰਧਾਨ ਮੰਤਰੀ) ਨੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨ ਦਾ ਸ਼੍ਰੀ ਗਣੇਸ਼ ਕੀਤਾ। ਪੂਰੇ ਦਸ ਸਾਲ ਲੋਕਾਂ ਨਾਲ ਕੀਤਾ ਕੋਈ ਇਕ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ, ਬਲਕਿ ਇਸਦੇ ਵਿਪਰੀਤ ਉਸਦੀ ਸਰਕਾਰ ਦੇ ਮੰਤਰੀਆਂ, ਪਾਰਟੀ ਆਗੂਆਂ ਤੇ ਹੋਰ ਧਨ ਕੁਬੇਰਾਂ ਨੇ ਲੋਕਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਭਰਿਸ਼ਟਾਚਾਰ ਦੇ ਰੂਪ ਵਿਚ ਪੂਰੀ ਬੇਕਿਰਕੀ ਨਾਲ ਲੁਟਿਆ। ਇਸਦੇ ਨਾਲ ਹੀ ਸ਼ੈਤਾਨੀ ਚੁੱਪ ਧਾਰਕੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਜੀ ਨੇ ਸਾਮਰਾਜ ਦੀ ਸੇਵਾਦਾਰੀ ਤੇ ਸੰਘਰਸ਼ਸ਼ੀਲ ਲੋਕਾਂ ਦੀ ਮਾਰੋ ਮਾਰੀ ਰੱਜ ਕੇ ਕੀਤੀ।
ਜਨ ਸਧਾਰਨ ਨੇ ਆਪਣੀ ਸਮਝ ਮੁਤਾਬਕ ਤੇ ਆਰ.ਐਸ.ਐਸ., ਭਾਜਪਾ ਤੇ ਮੀਡੀਏ ਦੇ ਧੂੰਆਂ ਧਾਰ ਬਦਲਾਅ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਤੇ ਇਸਦੇ ਜੋਟੀਦਾਰਾਂ ਨੂੰ ਭਾਰੀ ਬਹੁਮਤ ਦੇ ਕੇ ਲੋਕ ਸਭਾ ਚੋਣਾਂ ਵਿਚ ਜਿਤਾ ਦਿੱਤਾ। ਇਹ ਮਨਮੋਹਣ ਸਿੰਘ ਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਫ਼ਤਵਾ ਵੀ ਮੰਨਿਆ ਜਾ ਸਕਦਾ ਹੈ। ਪ੍ਰੰਤੂ ਮੋਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਦਿਨ ਤੋਂ ਹੀ ਉਨ੍ਹਾਂ ਹੀ ਆਰਥਿਕ ਨੀਤੀਆਂ ਦਾ ਪੂਰੀ ਤਰ੍ਹਾਂ ਅਨੁਸਰਨ ਕੀਤਾ, ਜਿਸਨੂੂੰ ਉਹ ਪਾਣੀ ਪੀ-ਪੀ ਕੇ ਕੋਸਦੇ ਸਨ। ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਸਾਰੇ ਮਰਜ਼ਾਂ ਦੀ ਇਕੋ ਇਕ ਦਵਾ ਤੇ ਤੇਜ਼ ਆਰਥਿਕ ਵਿਕਾਸ ਲਈ ਅਲਾਦੀਨ ਦੇ ਚਿਰਾਗ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਦੇਸ਼ ਦੀਆਂ ਸਾਰੀਆਂ ਸਾਮਰਾਜ ਵਿਰੋਧੀ ਪ੍ਰੰਪਰਾਵਾਂ ਭੁਲਾ ਕੇ ਖੁਲ੍ਹੇ ਰੂਪ ਵਿਚ ਸਾਮਰਾਜ, ਖਾਸਕਰ ਅਮਰੀਕਨ ਸਾਮਰਾਜ ਨਾਲ ਯੁਧਨੀਤਕ ਸਾਂਝਾਂ ਪਾਈਆਂ ਗਈਆਂ। ਦੇਸ਼ ਦੀ ਕੁਦਰਤੀ ਸੰਪਤੀ ਜਿਵੇਂ ਜਲ, ਜੰਗਲ, ਜ਼ਮੀਨ ਨੂੰ ਕੌਡੀਆਂ ਦੇ ਭਾਅ ਲੁਟਾਉਣ ਤੇ ਭਾਰਤੀ ਮੰਡੀ ਵਿਦੇਸ਼ੀ ਲੁਟੇਰਿਆਂ ਦੇ ਅਰਪਣ ਕਰਨ ਵਾਲੇ ਸਮਝੌਤਿਆਂ 'ਤੇ ਦੇਸ਼ ਦੀ ਪਾਰਲੀਮੈਂਟ ਦੀ ਪਿੱਠ ਪਿੱਛੇ ਦਸਖਤ ਕਰਕੇ ਰਾਜਨੀਤੀ ਵਿਚ ਪਾਰਦਰਸ਼ਤਾ ਨੂੰ ਵੱਡੀ ਸੱਟ ਮਾਰੀ ਗਈ। ਮੋਦੀ ਜੀ ਵਲੋਂ ਫੋਕੀਆਂ ਤਕਰੀਰਾਂ (ਕਿਸੇ ਫਿਲਮ ਦੇ ਬਨਾਉਟੀ ਡਾਇਲਾਗਾਂ ਵਰਗੀਆਂ) ਤੋਂ ਬਿਨਾਂ ਦੇਸ਼ ਦੇ ਕਿਸੇ ਬੁਨਿਆਦੀ ਮਸਲੇ ਨੂੰ ਸੁਲਝਾਉਣ ਵੱਲ ਉਕਾ ਹੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਆਰ.ਐਸ.ਐਸ. ਦੀਆਂ ਹਦਾਇਤਾਂ ਮੁਤਾਬਕ ਦੇਸ਼ ਦੀ ਫਿਜ਼ਾ ਅੰਦਰ 'ਹਿੰਦੂ ਰਾਸ਼ਟਰ' ਕਾਇਮ ਕਰਨ ਦੀ ਚਰਚਾ ਕਰਕੇ ਫਿਰਕਾਪ੍ਰਸਤੀ ਦਾ ਜ਼ਹਿਰ ਹੀ ਨਹੀਂ ਘੋਲਿਆ ਗਿਆ, ਬਲਕਿ ਸਮੁੱਚੀਆਂ ਧਾਰਮਿਕ ਘਟ ਗਿਣਤੀਆਂ, ਖਾਸਕਰ ਮੁਸਲਮਾਨ ਭਾਈਚਾਰੇ, ਵਿਰੁੱਧ ਨਫਰਤ ਫੈਲਾਈ ਗਈ ਤੇ ਸਿੱਧੇ ਹਮਲੇ ਕੀਤੇ ਗਏ। ਵਿਦਿਆ, ਇਤਿਹਾਸ, ਸਾਇੰਸ, ਰਾਜਨੀਤੀ ਭਾਵ ਜੀਵਨ ਦੇ ਸਾਰੇ ਖੇਤਰਾਂ ਨੂੰ ਪਿਛਾਖੜੀ ਤੇ ਮਿਥਿਹਾਸਕ ਰੰਗਤ ਦੇ ਕੇ ਧਰਮ ਨਿਰਪੱਖਤਾ, ਲੋਕ ਰਾਜੀ, ਆਪਸੀ ਭਾਈਚਾਰਕ ਏਕਤਾ ਦੇ ਨਾਲ ਨਾਲ ਵਿਗਿਆਨਕ 'ਤੇ ਭਵਿੱਖਮੁਖੀ ਸਰੋਕਾਰਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
'ਨੋਟਬੰਦੀ' ਦੇ ਤਬਾਹਕੁੰਨ ਤੇ ਮੂਰਖਤਾ ਭਰੇ ਕਦਮ ਨੂੰ ਕਾਲੇ ਧਨ, ਭਰਿਸ਼ਟਾਚਾਰ, ਬੇਕਾਰੀ, ਮਹਿੰਗਾਈ, ਅਮੀਰੀ-ਗਰੀਬੀ ਦੇ ਖਾਤਮੇ ਲਈ ਵੱਡੇ ਸਾਹਸੀ ਕਦਮ ਵਜੋਂ ਸਰਕਾਰੀ ਮਸ਼ੀਨਰੀ ਤੇ ਦੂਸਰੇ ਪ੍ਰਚਾਰ ਸਾਧਨਾਂ ਰਾਹੀਂ ਏਨੀ ਢੀਠਤਾਈ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਸਾਧਾਰਣ ਲੋਕਾਂ ਦਾ ਇਕ ਹਿੱਸਾ ਬੇਸੁਧ ਜਿਹਾ ਹੋ ਕੇ ਇਸਨੂੰ ਮਜ਼ਬੂਰਨ ਸੱਚ ਵਜੋਂ ਸਵੀਕਾਰ ਕਰਨ ਦੀ ਹੱਦ ਤੱਕ ਜਾ ਰਿਹਾ ਹੈ। ਉਨ੍ਹਾਂ ਨੂੰ ਚੋਣਾਂ ਦੌਰਾਨ ਵਿਦੇਸ਼ੀ ਕਾਲਾ ਧਨ ਲਿਆ ਕੇ ਪ੍ਰਤੀ ਵਿਅਕਤੀ 15 ਲੱਖ ਰੁਪਏ ਬੈਂਕਾਂ ਵਿਚ ਜਮਾਂ ਕਰਨ ਵਾਲਾ ਮੋਦੀ ਦਾ ਜੁਮਲਾ (ਝੂਠ) ਨਵੇਂ ਰੂਪ ਵਿਚ ਸੱਚ ਜਾਪਣ ਵਾਂਗਰ ਹੋ ਗਿਆ ਹੈ। ਜਿੰਨੀ ਕਿਰਤੀ ਲੋਕਾਂ ਦੀ ਖੱਜਲ ਖੁਆਰੀ ਤੇ ਤਕਲੀਫਾਂ ਦਾ ਪਹਾੜ ਟੁੱਟਣ ਵਰਗੀ ਕਾਰਵਾਈ ਇਸ 'ਨੋਟਬੰਦੀ' ਨਾਲ ਹੋਈ ਹੈ, ਜੇਕਰ ਸਧਾਰਨ ਜਨਤਾ ਦੀ ਮਾਨਸਿਕਤਾ ਵਿਚ ਸਭ ਕੁਝ ਸਹਿਣ ਤੇ ਸਬਰ ਕਰਨ ਅਤੇ ਚੰਗੇ ਦਿਨ ਆਉਣ ਵਰਗੀ ਮਿਰਗ ਤਰਿਸ਼ਨਾ ਨਾ ਹੁੰਦੀ ਤਾਂ ਅੱਜ ਦੇਸ਼ ਭਰ ਵਿਚ ਮੋਦੀ ਸਰਕਾਰ ਵਿਰੁੱਧ ਨਫਰਤ ਦਾ ਤੂਫ਼ਾਨ ਖੜਾ ਹੋ ਗਿਆ ਹੁੰਦਾ।
ਅਸਲ ਜ਼ਿੰਦਗੀ ਵਿਚ ਵੱਜ ਰਹੇ ਥਪੇੜਿਆਂ ਸਦਕਾ ਆਮ ਲੋਕਾਂ ਦੀ ਇਸ 'ਚੁੱਪ' ਪਿੱਛੇ ਸਰਕਾਰ ਵਿਰੋਧੀ ਗੁੱਸੇ ਦਾ ਇਕ ਤੂਫ਼ਾਨ ਜ਼ਰੂਰ ਨਜ਼ਰ ਆ ਰਿਹਾ ਹੈ, ਜਿਸ ਕਰਕੇ ਸਮਾਜਿਕ ਵਿਗਿਆਨ ਦੇ ਜਾਣਕਾਰ ਨਿਰਾਸ਼ ਨਹੀਂ ਸਗੋਂ ਲੋਕਾਂ ਦੀ ਸਮਾਜਕ ਚੇਤਨਤਾ ਦੀ ਪੱਧਰ ਦੇਖ ਕੇ ਆਪਣੇ ਕੰਮ ਨੂੰ ਮੁੜ ਸੂਚੀਬੱਧ ਕਰਨ ਤੇ ਬਦਲੀਆਂ ਅਵਸਥਾਵਾਂ ਵਿਚ ਨਵੀਂ ਦਿਸ਼ਾ ਖੋਜਣ ਦੀ ਜ਼ਰੂਰਤ ਦਾ ਅਹਿਸਾਸ ਕਰ ਰਹੇ ਹਨ। ਨਿਸ਼ਾਨਾ ਪੂੰਜੀਵਾਦ ਨੂੰ ਖਤਮ ਕਰਕੇ ਸਮਾਜਵਾਦ ਦੀ ਕਾਇਮੀ ਹੈ, ਜਿਸ ਬਾਰੇ ਹੋਰ ਪ੍ਰਤੀਬੱਧਤਾ, ਕੁਰਬਾਨੀ, ਤਿਆਗ ਤੇ ਗਿਆਨ ਦੀ ਜ਼ਰੂਰਤ ਹੈ ਤਾਂ ਕਿ ਜਮਾਤੀ ਦੁਸ਼ਮਣਾਂ ਨੂੰ ਹਰ ਖੇਤਰ ਵਿਚ ਫੈਸਲਾਕੁਨ ਹਾਰ ਦਿੱਤੀ ਜਾ ਸਕੇ। ਜਦੋਂ ਕਦੀ ਵੀ ਵੱਡੇ ਵੱਡੇ ਸਮਾਜਿਕ, ਧਾਰਮਿਕ ਜਾਂ ਸਭਿਆਚਾਰਕ ਸਮਾਗਮਾਂ ਉਪਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਜਿੱਥੇ ਲੋਕਾਂ ਨੂੰ ਸਾਡੇ ਧਰਮ ਗ੍ਰੰਥਾਂ ਤੇ ਇਤਿਹਾਸਕ ਘਟਨਾਵਾਂ ਦੇ ਸਹੀ ਅਰਥਾਂ ਦੇ ਹੋ ਰਹੇ ਅਨਰਥਾਂ ਨੂੰ ਸ਼ਾਂਤ ਚਿਤ ਹੋ ਕੇ ਸੁਣਦਿਆਂ ਦੇਖ ਕੇ ਨਮੋਸ਼ੀ ਹੁੰਦੀ ਹੈ, ਉਸੇ ਨਾਲ ਹੀ ਇਸ ਭੀੜ ਵਿਚ ਬਾਬੇ ਨਾਨਕ ਜੀ ਦੀ ਭਾਈ ਲਾਲੋ ਦੇ ਹੱਕ ਵਿਚ ਬੁਲੰਦ ਕੀਤੀ ਅਵਾਜ਼, ਗੁਰੂ ਗੋਬਿੰਦ ਸਿੰਘ ਜੀ ਦੀ ਸੱਚ ਲਈ ਪਰਿਵਾਰ ਵਾਰਨ ਦੀ ਗਾਥਾ ਤੇ ਗ਼ਦਰੀ ਬਾਬਿਆਂ ਤੇ ਸ਼ਹੀਦ ਭਗਤ ਸਿੰਘ ਹੁਰਾਂ ਦੀਆਂ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕਰਨ ਵਾਲੇ ਕਿਸ ਸੰਵੇਦਨਸ਼ੀਲ ਬੁਲਾਰੇ ਦੁਆਲੇ ਕੁਝ ਕਰਨ ਵਾਲੇ ਸੁਚੇਤ ਲੋਕਾਂ ਦੀ ਭੀੜ ਤੇ ਉਸ ਵਲੋਂ ਆਖੇ ਸ਼ਬਦਾਂ ਦੇ ਅਰਥਾਂ ਨੂੰ ਹੋਰ ਡੂੰਘਾਈ ਨਾਲ ਸੁਣਨ ਤੇ ਸਮਝਣ ਦੀ ਬਿਹਬਲਤਾ ਇਕ ਨਵੀਂ ਆਸ਼ਾ ਦੀ ਕਿਰਨ ਵੀ ਜਗਾਉਂਦੀ ਹੈ। ਵਿਸ਼ਵਾਸ਼ ਬੱਝਦਾ ਹੈ ਕਿ ਮੌਜੂਦਾ ਚੇਤਨਾ ਦੇ ਪੱਧਰ ਤੋਂ ਜਨ ਸਮੂਹਾਂ ਨੂੰ ਉਤਾਂਹ ਉਠਾ ਕੇ ਸਮਾਜਿਕ ਤਬਦੀਲੀ ਦੀ ਮੰਜ਼ਿਲ ਦਾ ਜੇਕਰ ਝਲਕਾਰਾ ਦਿਖਾ ਦਿੱਤਾ ਜਾਵੇ, ਤਦ ਇਹੀ ਲੋਕ ਦਰਿਆਵਾਂ ਦੇ ਰੁਖ ਬਦਲਣ ਤੇ ਅਸਮਾਨ ਦੇ ਸਿਤਾਰੇ ਤੋੜ ਕੇ ਲਿਆਉਣ ਵਰਗੀ ਸਮਰੱਥਾ ਰੱਖਦੇ ਹਨ।
ਮਿੱਲਾਂ ਤੇ ਖੇਤਾਂ ਵਿਚ ਪਸੀਨਾ ਵਹਾ ਰਿਹਾ ਮਜ਼ਦੂਰ ਤੇ ਕਿਸਾਨ, ਬੇਕਾਰੀ ਦੇ ਪੁੜਾਂ ਹੇਠਾਂ ਕੁਰਲਾ ਰਿਹਾ ਨੌਜਵਾਨ, ਸਮਾਜਿਕ ਜਬਰ ਨੂੰ ਆਪਣੇ ਪਿੰਡੇ ਉਪਰ ਝੇਲ ਰਿਹਾ ਦਲਿਤ ਤੇ ਹੋਰ ਲਤਾੜਿਆ ਹੋਇਆ ਸਮਾਜ ਅਤੇ 'ਪੈਰ ਦੀ ਜੁੱਤੀ' ਜਾਣੀ ਜਾਂਦੀ ਵਸੋਂ ਦੀ ਅੱਧੀ ਅਬਾਦੀ ਔਰਤ ਜੇਕਰ ਆਪਣੇ ਚੰਗੇ ਜੀਵਨ ਪ੍ਰਾਪਤ ਕਰਨ ਦੇ ਅਧਿਕਾਰ ਬਾਰੇ ਜਾਗਰੂਕ ਹੋ ਜਾਵੇ ਤੇ ਇਸ ਵਾਸਤੇ ਜੂਝਣ ਦਾ ਫੈਸਲਾ ਕਰ ਲਵੇ, ਤਦ ਯਕੀਨ ਬੱਝਦਾ ਹੈ ਕਿ ਮਨਮੋਹਨ ਸਿੰਘ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀਆਂ ਸਰਕਾਰਾਂ ਵਲੋਂ ਲੋਕਾਂ ਦੇ ਰਾਹਾਂ ਵਿਚ ਵਿਛਾਏ ਕੰਡਿਆਂ ਨੂੰ ਮਿਧਦੇ ਹੋਏ ਸੁਚੇਤ ਜਨ ਸਮੂਹ ਬਰਾਬਰਤਾ, ਆਜ਼ਾਦੀ ਤੇ ਸਵੈਮਾਨ ਦੀ ਜ਼ਿੰਦਗੀ ਦੇਣ ਵਾਲੇ ਸਾਂਝੀਵਾਲਤਾ ਵਾਲੇ ਸਮਾਜ ਨੂੰ ਪ੍ਰਾਪਤ ਕਰਕੇ ਹੀ ਦਮ ਲੈਣਗੇ। ਇਹ ਵਿਸ਼ਵਾਸ ਹੀ ਤਾਂ ਸਾਡੇ ਕੁਰਬਾਨੀਆਂ ਕਰਨ ਵਾਲੇ ਮਹਾਂ ਪੁਰਸ਼ਾਂ ਤੇ ਵੱਡੇ ਵਡੇਰਿਆਂ ਨੇ ਨਿਆਸਰੇ ਲੋਕਾਂ ਦੇ ਦਿਲਾਂ ਵਿਚ ਭਰਿਆ ਸੀ, ਜਿਸਨੂੰ ਅੱਜ ਮੁੜ ਜੀਵਤ ਕਰਨ ਦੀ ਲੋੜ ਹੈ। ਇਹ ਜ਼ਿੰਮੇਵਾਰੀ ਸਾਨੂੰ ਸਭਨਾਂ ਜਮਹੂਰੀ ਸੋਚ ਵਾਲੇ ਲੋਕਾਂ ਨੂੰ ਆਪ ਚੁੱਕਣੀ ਹੋਵੇਗੀ।

No comments:
Post a Comment