Thursday, 1 December 2016

ਸਹਾਇਤਾ (ਸੰਗਰਾਮੀ ਲਹਿਰ-ਦਸੰਬਰ 2016)

ਕਾਮਰੇਡ ਰਘਬੀਰ ਸਿੰਘ ਪਕੀਵਾਂ ਨੇ ਆਪਣੇ ਭਾਣਜੇ ਨਵਜੋਤ ਸਿੰਘ ਗਿੱਲ (ਸਪੁੱਤਰ ਪ੍ਰਿੰਸੀਪਲ ਜਸਵੰਤ ਗਿੱਲ ਧਿਆਨਪੁਰ) ਦੀ ਸ਼ਾਦੀ ਬੇਟੀ ਪੱਲਵੀ ਸ਼ਰਮਾ ਨਾਲ ਹੋਣ ਦੀ ਖੁਸ਼ੀ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੂੰ 10,000 ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਦਿੱਤੀ।

ਗਿਆਨੀ ਜਸਵੰਤ ਸਿੰਘ, ਪ੍ਰਿੰਸੀਪਲ ਬਾਵਾ ਲਾਲ ਪਬਲਿਕ ਹਾਈ ਸਕੂਲ ਧਿਆਨਪੁਰ ਨੇ ਆਪਣੇ ਬੇਟੇ ਨਵਜੋਤ ਸਿੰਘ ਗਿੱਲ ਦੀ ਸ਼ਾਦੀ ਬੇਟੀ ਪੱਲਵੀ ਸ਼ਰਮਾ ਨਾਲ ਹੋਣ ਦੀ ਖੁਸ਼ੀ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੂੰ 10000 ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਦਿੱਤੀ।

ਸਾਥੀ ਬਲਵਿੰਦਰ ਸਿੰਘ ਰਵਾਲ (ਗੁਰਦਾਸਪੁਰ) ਨੇ ਆਪਣੀ ਬੇਟੀ ਜਸਪਿੰਦਰ ਕੌਰ ਦੀ ਸ਼ਾਦੀ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 200 ਰੁਪਏ ਅਤੇ ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਸਹਾਇਤਾ ਦਿੱਤੀ।

ਕਾਮਰੇਡ ਮਹਿੰਦਰ ਸਿੰਘ, ਬ੍ਰਾਂਚ ਸਕੱਤਰ ਵਜੀਦਕੇ ਕਲਾਂ, ਜਿਲ੍ਹਾ ਬਰਨਾਲਾ ਵਲੋਂ ਆਪਣੇ ਭਤੀਜੇ ਹਰਮੋਹਨ ਸਿੰਘ ਸਪੁੱਤਰ ਮਰਹੂਮ ਸ. ਰਘੁਬੀਰ ਸਿੰਘ ਸਾਬਕਾ ਸਰਪੰਚ ਦੀ ਸ਼ਾਦੀ ਮੌਕੇ ਆਰ.ਐਮ.ਪੀ.ਆਈ. 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਯਸ਼ਪਾਲ ਸਿੰਘ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਨੇ ਆਪਣੇ ਦੋਹਤੇ ਜਯੋਤਿਤ ਕੌਸ਼ਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਗੁਰਦਰਸ਼ਨ ਸਿੰਘ ਔਲਖ ਸੇਵਾ ਮੁਕਤ ਲੈਕਚਰਾਰ ਐਨ.ਆਰ.ਆਈ. ਕੈਨੇਡਾ ਨੇ ਆਪਣੀ ਪਤਨੀ ਸ਼੍ਰੀਮਤੀ ਸੰਪੂਰਨਜੀਤ ਕੌਰ ਸੇਵਾ ਮੁਕਤ ਅਧਿਆਪਕਾ (5 ਅਕਤੂਬਰ 2016 ਨੂੰ ਦੇਹਾਂਤ ਹੋ ਗਿਆ ਸੀ) ਦੀ ਨਿੱਘੀ ਯਾਦ ਵਿਚ ਰੈਵੂਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਨੂੰ 8000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਜਰਨੈਲ ਸਿੰਘ ਰੋਪੜ ਦੀ ਮਾਤਾ ਸਵਰਗੀ ਸ਼੍ਰੀਮਤੀ ਧੰਨ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਆਰ.ਐਮ.ਪੀ.ਆਈ. ਨੂੰ 500 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਦਰਸ਼ਨ ਸਿੰਘ ਪਿੰਡ ਰੂੜਿਆਂਵਾਲੀ ਢਾਣੀ (ਸੀਡ ਫਾਰਮ) ਅਬੋਹਰ ਦੇ ਬੇਟੇ ਧੀਰਜ ਸਿੰਘ (ਧੀਰਾ) ਵਲੋਂ ਉਹਨਾਂ ਦੀਆਂ ਅੰਤਮ ਰਸਮਾਂ ਸਮੇਂ ਜਮਹੂਰੀ ਕਿਸਾਨ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਉਘੇ ਕਮਿਊਨਿਸਟ ਆਗੂ ਮਰਹੂਮ ਸਾਥੀ ਹਜ਼ਾਰਾ ਸਿੰਘ ਜੱਸੜ ਜੀ ਦੇ ਦੋਹਤੇ ਰਮਨਦੀਪ ਸਿੰਘ (ਸਪੁੱਤਰ ਸ਼੍ਰੀਮਤੀ ਸੁਰਜੀਤ ਕੌਰ ਅਤੇ ਸ਼੍ਰੀ ਕਰਮਜੀਤ ਸਿੰਘ ਭਿੰਡਰ) ਦੀ ਸ਼ਾਦੀ ਅਮਨਪ੍ਰੀਤ ਕੌਰ (ਸਪੁੱਤਰੀ ਸ਼੍ਰੀਮਤੀ ਹਰਦੀਪ ਕੌਰ ਤੇ ਸ਼੍ਰੀ ਗੁਰਦਿਆਲ ਸਿੰਘ ਬਾਠ, ਵਾਸੀ ਕੋਟਾ, ਰਾਜਸਥਾਨ) ਨਾਲ ਹੋਣ ਦੇ ਸ਼ੁਭ ਮੌਕੇ 'ਤੇ ਪਰਿਵਾਰ ਵਲੋਂ 'ਸੰਗਰਾਮੀ ਲਹਿਰ' ਨੂੰ 2100 ਰੁਪਏ ਸਹਾਇਤਾ ਵਜੋਂ ਦਿੱਤੇ।

ਉਘੇ ਟਰੇਡ ਯੂਨੀਅਨ ਆਗੂ ਅਤੇ ਪਾਰਟੀ ਜ਼ਿਲ੍ਹਾ ਕਮੇਟੀ ਚੰਡੀਗੜ੍ਹ-ਮੋਹਾਲੀ ਦੇ ਮੈਂਬਰ ਸਾਥੀ ਸੱਜਣ ਸਿੰਘ ਵਲੋਂ ਆਪਣੀ ਸਪੁੱਤਰੀ ਨਵਨੀਤ ਕੌਰ ਦੀ ਸ਼ਾਦੀ ਅਮਰਿੰਦਰ ਵਿਰਕ ਨਾਲ ਹੋਣ ਅਤੇ ਆਪਣੇ ਸਪੁੱਤਰ ਨਵਦੀਪ ਸਿੰਘ ਦੀ ਸ਼ਾਦੀ ਹਰਮਨਦੀਪ ਕੌਰ ਨਾਲ ਹੋਣ ਦੇ ਖੁਸ਼ੀਆਂ ਭਰੇ ਮੌਕੇ 'ਤੇ ਆਰ.ਐਮ.ਪੀ.ਆਈ. ਯੂਨਿਟ ਚੰਡੀਗੜ੍ਹ-ਮੋਹਾਲੀ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਸਾਥੀ ਦੇਵ ਰਾਜ ਨਈਅਰ ਦੇ ਲੜਕੇ ਸ਼੍ਰੀ ਜਗਿਆਦੀਪ ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਘਰ ਲੜਕੇ ਦੇ ਜਨਮ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਪਾਰਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 5000 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਮਨਜੀਤ ਸੂਰਜਾ, ਤਹਿਸੀਲ ਕਮੇਟੀ ਮੈਂਬਰ ਆਰ.ਐਮ.ਪੀ.ਆਈ. ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੀ ਮਾਤਾ ਸਮਾ ਕੌਰ ਦੀਆਂ ਅੰਤਮ ਰਸਮਾਂ ਮੌਕੇ ਤਹਿਸੀਲ ਕਮੇਟੀ ਨੂੰ 5000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1100 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 1100 ਰੁਪਏ, ਪੀ.ਐਸ.ਐਫ. ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment