ਰਵੀ ਕੰਵਰ
ਡੋਨਾਲਡ ਟਰੰਪ ਦੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਜਿੱਤਸੰਯੁਕਤ ਰਾਜ ਅਮਰੀਕਾ, ਜਿਸਨੂੰ ਦੁਨੀਆਂ ਭਰ ਦੇ ਜਮਹੂਰੀਅਤ ਪਸੰਦ ਲੋਕ ਅਮਰੀਕੀ ਸਾਮਰਾਜ ਵਜੋਂ ਸੰਬੋਧਨ ਕਰਦੇ ਹਨ, ਵਿਚ 8 ਨਵੰਬਰ ਨੂੰ ਦੇਸ਼ ਦੇ 45ਵੇਂ ਰਾਸ਼ਟਰਪਤੀ ਲਈ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚ ਰਿਪਬਲਿਕਨ ਪਾਰਟੀ ਦੇ 70 ਸਾਲਾ ਡੋਨਾਲਡ ਟਰੰਪ ਨੇ ਬਹੁਤ ਹੀ ਹੈਰਾਨਕੁੰਨ ਢੰਗ ਨਾਲ ਜਿੱਤ ਦਰਜ ਕੀਤੀ ਹੈ। ਦੇਸ਼ ਦਾ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਦਾ ਮੀਡੀਆ ਅਤੇ ਚੋਣ ਸਰਵੇਖਣ ਉਸਦੇ ਮੁਕਾਬਲੇ ਖਲੋਤੀ ਡੈਮੋਕ੍ਰੇਟਿਕ ਉਮੀਦਵਾਰ ਅਤੇ ਦੇਸ਼ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਜਿੱਤ ਨੂੰ ਯਕੀਨੀ ਦਸ ਰਿਹਾ ਸੀ। ਜਿੱਤਣ ਵਾਲੇ ਡੋਨਾਲਡ ਟਰੰਪ ਨੂੰ ਰਾਜਨੀਤੀ ਦਾ ਕੋਈ ਤਜ਼ੁਰਬਾ ਨਹੀਂ ਹੈ, ਉਹ ਦੇਸ਼ ਦੇ ਕੁੱਝ ਕੁ ਚੋਟੀ ਦੇ ਧਨਾਢਾਂ ਵਿਚੋਂ ਇਕ ਹਨ ਅਤੇ ਰੀਅਲ ਇਸਟੇਟ ਕਾਰੋਬਾਰੀ ਹਨ। ਇਸਦੇ ਨਾਲ ਹੀ ਉਹ ਟੀ.ਵੀ. ਦੇ ਰੀਅਲਟੀ ਸ਼ੋਅ ਦੇ ਮੇਜਬਾਨ ਵੀ ਰਹੇ ਹਨ। ਜਦੋਂ ਕਿ ਉਨ੍ਹਾਂ ਤੋਂ ਹਾਰਨ ਵਾਲੀ 68 ਸਾਲਾ ਹਿਲੇਰੀ ਕਲਿੰਟਨ, ਦੇਸ਼ ਦੇ ਰਾਸ਼ਟਰਪਤੀ ਰਹੇ ਬਿਲ ਕਲਿੰਟਨ ਦੀ ਪਤਨੀ ਹੋਣ ਦੇ ਨਾਲ ਨਾਲ ਲੰਮੇ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਹੈ।
ਸਾਡੇ ਦੇਸ਼ ਵਿਚ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਭਾਵਨਾਤਮਕ ਅਪੀਲਾਂ ਕਰਦੇ ਹੋਏ ਲੰਮੇ-ਚੌੜੇ ਚੋਣ ਵਾਅਦੇ ਕਰਕੇ ਜਿੱਤ ਹਾਸਲ ਕੀਤੀ ਸੀ, ਠੀਕ ਉਸੇ ਤਰ੍ਹਾਂ ਡੋਨਾਲਡ ਟਰੰਪ ਨੇ ਵੀ 'ਅਮਰੀਕਾ ਨੂੰ ਇਕ ਵਾਰ ਮੁੜ ਮਹਾਨ' ਬਨਾਉਣ ਦਾ ਭਾਵਨਾਤਮਕ ਜੁਮਲਾ ਵਰਤਦੇ ਹੋਏ ਲੰਮੇ ਚੌੜੇ ਵਾਅਦੇ ਕਰਕੇ ਅਤੇ ਹਰ ਹਰਬਾ ਵਰਤਦੇ ਹੋਏ ਜਿੱਤ ਹਾਸਲ ਕੀਤੀ ਹੈ। ਮੋਦੀ ਨੇ ਪੋਲ ਹੋਈ ਵੋਟ ਦਾ 31% ਅਤੇ ਕੁੱਲ ਰਜਿਸਟਰਡ ਵੋਟ ਦਾ ਸਿਰਫ 21% ਲੈ ਕੇ ਜਿੱਤ ਹਾਸਲ ਕੀਤੀ ਸੀ, ਜਿਹੜੀ ਕਿ ਹੁਣ ਤੱਕ ਹੋਈਆਂ ਚੋਣਾਂ ਵਿਚ ਪੂਰਨ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਦੀ ਸਭ ਤੋਂ ਘੱਟ ਵੋਟ ਹੈ। ਉਸੇ ਤਰ੍ਹਾਂ ਟਰੰਪ ਵੀ ਕੁੱਲ ਰਜਿਸਟਰਡ ਵੋਟ ਦਾ ਸਿਰਫ 25.7% ਲੈ ਕੇ ਦੇਸ਼ ਦਾ ਰਾਸ਼ਟਰਪਤੀ ਬਣਿਆ ਹੈ। ਕਹਿਣ ਨੂੰ ਤਾਂ ਅਮਰੀਕਾ ਦੁਨੀਆਂ ਦਾ ਪ੍ਰਮੁੱਖ ਜਮਹੂਰੀ ਦੇਸ਼ ਹੈ। ਦੇਸ਼ ਵਿਚ ਰਾਸ਼ਟਰਪਤੀ ਪ੍ਰਣਾਲੀ ਲਾਗੂ ਹੈ, ਉਹੀ ਦੇਸ਼ ਦੀ ਸਰਕਾਰ ਤੇ ਸਮੁੱਚੇ ਪ੍ਰਸ਼ਾਸਨ ਨੂੰ ਕੰਟਰੋਲ ਕਰਦਾ ਹੈ। ਉਥੇ ਅਮਲੀ ਰੂਪ ਵਿਚ ਦੋ ਪਾਰਟੀ ਪ੍ਰਣਾਲੀ ਲਾਗੂ ਹੈ। ਚੋਣ ਪ੍ਰਣਾਲੀ ਵੀ ਮਹਿੰਗੀ ਅਤੇ ਗੁੰਝਲਦਾਰ ਹੈ। ਕਾਨੂੰਨੀ ਰੂਪ ਵਿਚ ਸਨਅਤਕਾਰ ਅਤੇ ਵਪਾਰੀ ਚੋਣਾਂ ਲਈ ਉਮੀਦਵਾਰਾਂ ਨੂੰ ਫੰਡ ਮੁਹੱਈਆ ਕਰਵਾਉਂਦੇ ਹਨ। ਦੁਨੀਆਂ ਭਰ ਦੀਆਂ ਬਹੁਕੌਮੀ ਕੰਪਨੀਆਂ ਦੇ ਵੱਡੇ ਹਿੱਸੇ ਦੀ ਮਲਕੀਅਤ ਇਸ ਦੇਸ਼ ਦੇ ਧਨਾਢਾਂ ਕੋਲ ਹੈ। ਉਹ ਇਨ੍ਹਾਂ ਦੋਹਾਂ ਹੀ ਪਾਰਟੀਆਂ ਨੂੰ ਧੰਨ ਦਿੰਦੇ ਹਨ, ਐਨਾ ਹੀ ਨਹੀਂ ਦੋਹਾਂ ਹੀ ਪਾਰਟੀਆਂ-ਰਿਪਬਲੀਕਨ ਅਤੇ ਡੌਮੇਕ੍ਰੇਟਿਕ ਦੇ ਉਮੀਦਵਾਰ ਬਣਨ ਲਈ ਹੋਣ ਵਾਲੀਆਂ ਅੰਤਰ ਪਾਰਟੀ ਚੋਣਾਂ, ਜਿਨ੍ਹਾਂ ਨੂੰ 'ਪ੍ਰਾਈਮਰੀਜ਼' ਕਿਹਾ ਜਾਂਦਾ ਹੈ, ਨੂੰ ਵੀ ਆਪਣੇ ਕੰਟਰੋਲ ਵਿਚ ਰੱਖਦੇ ਹਨ ਅਤੇ ਆਪਣੇ ਹਿਤਾਂ ਨੂੰ ਵਧੇਰੇ ਸਾਧਣ ਵਾਲੇ ਉਮੀਦਵਾਰ ਨੂੰ ਹੀ ਪਾਰਟੀ ਉਮੀਦਵਾਰ ਵਜੋਂ ਚੁਣੇ ਜਾਣ ਦਿੰਦੇ ਹਨ। ਡੈਮੋਕ੍ਰੇਟਿਕ ਪਾਰਟੀ ਦੀਆਂ 'ਪ੍ਰਾਈਮਰੀਜ' ਦੌਰਾਨ ਬਰਨੀ ਸੈਂਡਰਜ, ਜਿਸਨੂੰ ਲੋਕਾਂ ਦਾ ਵਿਸ਼ਾਲ ਸਮਰਥਨ ਮਿਲਿਆ ਸੀ, ਦੀ ਥਾਂ ਹਿਲੇਰੀ ਕਲਿੰਟਨ ਦਾ ਉਮੀਦਵਾਰ ਬਣਨਾ ਇਸਦੀ ਮੂੰਹ ਬੋਲਦੀ ਮਿਸਾਲ ਹੈ। ਅਮਰੀਕੀ ਜਮਹੂਰੀਅਤ ਦਾ ਇਕ ਹੋਰ ਖੋਖਲਾਪਨ ਇਸ ਚੋਣ ਰਾਹੀਂ ਸਾਹਮਣੇ ਆਇਆ ਹੈ। ਰਾਸ਼ਟਰਪਤੀ ਦੀ ਚੋਣ ਸਿੱਧੀ ਨਹੀਂ ਹੁੰਦੀ ਬਲਕਿ ਇਹ ਅਸਲ ਮਾਇਨਿਆਂ ਵਿਚ ਅਸਿੱਧੀ ਵੀ ਨਹੀਂ ਹੈ। ਅਤੇ ਨਾ ਹੀ ਇਹ ਜਮਹੂਰੀਅਤ ਦੇ ਅਸੂਲਾਂ ਉਤੇ ਵੀ ਖਰੀ ਉਤਰਦੀ ਹੈ। ਜਮਹੂਰੀਅਤ ਵਿਚ ਜਿਸਨੂੰ ਸਭ ਤੋਂ ਵਧੇਰੇ ਵੋਟਾਂ ਮਿਲਦੀਆਂ ਹਨ, ਉਹ ਚੁਣਿਆ ਜਾਂਦਾ ਹੈ। ਪ੍ਰੰਤੂ ਇੱਥੇ ਹੋਣ ਵਾਲੀ ਚੋਣ ਵਿਚ ਰਜਿਸਟਰਡ ਵੋਟਰ ਵਜੋਂ ਦਰਜ ਆਮ ਨਾਗਰਿਕਾਂ ਦੇ ਵੋਟ ਨਾਲ ਚੋਣ ਮੰਡਲ ਦੀ ਚੋਣ ਹੁੰਦੀ ਹੈ। ਜਿਹੜਾ ਅੱਗੇ ਰਾਸ਼ਟਰਪਤੀ ਉਮੀਦਵਾਰਾਂ ਵਿਚੋਂ ਇਕ ਨੂੰ ਰਾਸ਼ਟਰਪਤੀ ਚੁਣਦਾ ਹੈ। ਇੱਥੇ ਜੇਕਰ ਇਕ ਸੂਬੇ ਵਿਚ ਇਕ ਉਮੀਦਵਾਰ ਨੂੰ 51 ਫੀਸਦੀ ਵੋਟ ਮਿਲੀ ਹੈ ਅਤੇ ਦੂਜੇ ਨੂੰ 49 ਫੀਸਦੀ ਤਾਂ ਉਸ ਸੂਬੇ ਵਿਚ 51 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਦੇ ਸਮਰਥਨ ਵਾਲਾ ਸਮੁੱਚਾ ਚੋਣ ਮੰਡਲ ਜਿੱਤ ਜਾਵੇਗਾ। ਇਸ ਤਰ੍ਹਾਂ 49 ਫੀਸਦੀ ਵੋਟ ਹਾਸਲ ਕਰਨ ਵਾਲੇ ਨੂੰ ਉਥੋਂ ਇਕ ਵੀ ਚੋਣ ਮੰਡਲ ਦੀ ਵੋਟ ਨਹੀਂ ਮਿਲੇਗੀ। ਇਸੇ ਲਈ 6 ਕਰੋੜ 18 ਲੱਖ 64 ਹਜ਼ਾਰ 15 ਵੋਟਾਂ (46.7ਫੀਸਦੀ) ਲੈਣ ਵਾਲਾ ਡੋਨਾਲਡ ਟਰੰਪ ਆਪਣੇ ਮੁਕਾਬਲੇ 6 ਕਰੋੜ 35 ਲੱਖ 41 ਹਜ਼ਾਰ 56 ਵੋਟਾਂ (48%) ਭਾਵ 16 ਲੱਖ 77 ਹਜ਼ਾਰ 41 ਵੋਟਾਂ ਵੱਧ ਵੋਟਾਂ ਲੈਣ ਵਾਲੀ ਹਿਲੇਰੀ ਕਲਿੰਟਨ ਨੂੰ ਹਰਾਕੇ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਹੈ। ਕਿਉਂਕਿ ਚੋਣ ਮੰਡਲ ਦੇ ਉਸਨੂੰ 310 ਵੋਟ ਮਿਲੇ ਸਨ, ਪਰ ਹਿਲੇਰੀ ਨੂੰ ਸਿਰਫ 228 ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਉਹ 5ਵੇਂ ਅਜਿਹੇ ਰਾਸ਼ਟਰਪਤੀ ਹਨ ਜਿਹੜੇ ਇਸ ਤਰ੍ਹਾਂ ਜਿੱਤੇ ਹਨ। ਇਹ ਵੀ ਨਹੀਂ ਹੈ ਕਿ ਜਮਹੂਰੀ ਚੋਣ ਪ੍ਰਣਾਲੀ ਦੀ ਇਸ ਵੱਡੀ ਅਨਿਆਂਪੂਰਣ ਖਾਮੀ ਵਿਰੁੱਧ ਆਵਾਜ਼ ਨਾ ਉਠਦੀ ਰਹੀ ਹੋਵੇ। ਇਸ ਵਾਰ ਵੀ ਡੈਮੋਕ੍ਰੇਟਿਕ ਪਾਰਟੀ ਦੀ ਰਿਟਾਇਰ ਹੋ ਰਹੀ ਸੀਨੇਟਰ ਬਾਰਬਾਰਾ ਬੋਕਸਰ ਨੇ ਇਸ ਚੋਣ ਮੰਡਲ ਪ੍ਰਣਾਲੀ ਨੂੰ ਖਤਮ ਕਰਨ ਲਈ 15 ਨਵੰਬਰ ਨੂੰ ਕਾਨੂੰਨ ਪੇਸ਼ ਕੀਤਾ ਹੈ। ਪ੍ਰੰਤੂ ਇਸ ਪੂੰਜੀਵਾਦ ਦੇ ਆਗੂ ਦੇਸ਼ ਦੇ ਹਾਕਮਾਂ ਨੂੰ ਆਪਣੇ ਹਿੱਤਾਂ ਦੀ ਰਾਖੀ ਕਰਨ ਵਾਲੇ ਉਮੀਦਵਾਰ ਨੂੰ ਚੁਣਨ ਦੀ ਇਹ ਪ੍ਰਣਾਲੀ ਗਰੰਟੀ ਕਰਦੀ ਹੈ, ਇਸ ਲਈ ਉਹ ਇਸਨੂੰ ਜਾਰੀ ਰੱਖਣਗੇ। ਦੋ ਹੋਰ ਰਾਸ਼ਟਰਪਤੀ ਉਮੀਦਵਾਰਾਂ ਖੱਬੇ ਪੱਖੀ ਜਿੱਲ ਸਟੀਨ ਨੂੰ 1% ਅਤੇ ਲਿਬੇਰਟਰੀਅਨ ਪਾਰਟੀ ਦੇ ਗੈਰੀ ਜੋਹਨਸਨ ਨੂੰ 3% ਵੋਟਾਂ ਮਿਲੀਆਂ ਹਨ। ਰਿਪਬਲੀਕਨ ਪਾਰਟੀ ਨੇ ਇਸ ਚੋਣ ਦੇ ਨਾਲ ਹੀ ਸੀਨੇਟ ਅਤੇ ਹਾਉਸ ਆਫ ਰਿਪ੍ਰੈਜੈਂਟੇਟਿਵ ਦੀਆਂ ਹੋਈਆਂ ਚੋਣਾਂ ਵਿਚ ਜਿੱਤ ਹਾਸਲ ਕਰਕੇ ਸੰਸਦ ਦੇ ਦੋਹਾਂ ਸਦਨਾਂ ਵਿਚ ਵੀ ਬਹੁਮਤ ਹਾਸਲ ਕਰ ਲਿਆ ਹੈ।
ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਹੀ ਅੰਧ ਰਾਸ਼ਟਰਵਾਦ ਤੇ ਨਸਲਵਾਦ-ਅਧਾਰਤ, ਪ੍ਰਵਾਸੀ ਵਿਰੋਧੀ, ਮੁਸਲਿਮ ਵਿਰੋਧੀ ਧੁੰਆਧਾਰ ਭਾਸ਼ਨਾਂ ਰਾਹੀਂ ਕੀਤੀ ਸੀ। ਉਸਨੇ ਆਪਣੀ ਪ੍ਰਚਾਰ-ਮੁਹਿੰਮ ਦੌਰਾਨ ਕਈ ਵਾਰ ਲਿੰਗਕ ਰੂਪ ਵਿਚ ਔਰਤਾਂ ਪ੍ਰਤੀ ਹਤੱਕ ਭਰੀਆਂ ਟਿਪਣੀਆਂ ਵੀ ਕੀਤੀਆਂ ਪ੍ਰੰਤੂ ਫਿਰ ਵੀ ਉਹ ਜਿੱਤਣ ਵਿਚ ਸਫਲ ਰਿਹਾ? ਅਸਲ ਵਿਚ ਅਮਰੀਕਾ ਦੀਆਂ ਹਾਕਮ ਜਮਾਤਾਂ ਦੀ ਨਵਉਦਾਰਵਾਦੀ ਰਾਜਨੀਤੀ ਤੋਂ ਪ੍ਰੇਰਤ ਆਰਥਕ ਤੇ ਸਮਾਜਕ ਨੀਤੀਆਂ ਦਹਾਕਿਆਂ ਤੋਂ ਇਸ ਦੇਸ਼ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਦੇ ਮਿਹਨਤਕਸ਼ ਲੋਕਾਂ ਦੀਆਂ ਜਿੰਦਗੀਆਂ ਦਾ ਘਾਣ ਕਰ ਰਹੀਆਂ ਹਨ ਅਤੇ ਹਿਲੇਰੀ ਕਲਿੰਟਨ ਨੂੰ ਬਹੁਤ ਸਾਰੇ ਲੋਕਾਂ ਨੇ ਠੀਕ ਹੀ ਹਾਕਮ ਜਮਾਤਾਂ ਦੀ ਸਥਾਪਤੀ ਦੇ ਇਕ ਪ੍ਰਤੀਨਿੱਧ ਵਜੋਂ ਦੇਖਿਆ ਹੈ। ਟਰੰਪ ਵਲੋਂ ਦਿੱਤੇ ਗਏ ਨਾਅਰੇ ''ਆਓ ਇਕ ਵਾਰ ਮੁੜ ਅਮਰੀਕਾ ਨੂੰ ਮਹਾਨ ਬਣਾਈਏ'' ਦੇ ਮੁਕਾਬਲੇ, ਹਿਲੇਰੀ ਵਲੋਂ ਦਿੱਤਾ ਗਿਆ ਨਾਅਰਾ-''ਅਮਰੀਕਾ ਪਹਿਲਾਂ ਹੀ ਮਹਾਨ ਹੈ।'' ਉਸਨੂੰ ਸਪੱਸ਼ਟ ਰੂਪ ਵਿਚ ਮੌਜੂਦਾ ਰਾਜ ਕਰਦੀਆਂ ਧਿਰਾਂ ਦੇ ਪੱਖੀ ਵਜੋਂ ਦਰਸਾਉਂਦਾ ਹੈ। ਟਰੰਪ, ਵਾਸ਼ਿੰਗਟਨ ਤੇ ਨਿਉਯਾਰਕ ਦੀ ਸਥਾਪਤੀ ਦੇ ਵਿਰੁੱਧ ਦੇਸ਼ ਦੇ ਕਰੋੜਾਂ ਦਰਮਿਆਨੀ ਜਮਾਤ ਅਤੇ ਮਜ਼ਦੂਰ ਜਮਾਤ ਨਾਲ ਸਬੰਧਤ ਗੋਰੇ ਲੋਕਾਂ ਦੀਆਂ ਭਾਵਨਾਵਾਂ ਦੀ ਵਰਤੋਂ ਆਪਣੇ ਹੱਕ ਵਿਚ ਕਰਨ ਵਿਚ ਸਫਲ ਰਿਹਾ ਹੈ। ਸ਼ਹਿਰੀ ਖਾਂਦੇ ਪੀਂਦੇ ਤੇ ਦਰਮਿਆਨੀ ਜਮਾਤ ਦੇ ਗੋਰੇ ਵੋਟਰ, ਜਿਹੜੇ ਕਿ ਰਿਪਬਲਿਕਨ ਪਾਰਟੀ ਦੀ ਵਧੇਰੇ ਨਸਲਪ੍ਰਸਤ ਧਿਰ 'ਟੀ-ਪਾਰਟੀ' ਦੇ ਪੈਰੋਕਾਰ ਸਨ ਤਾਂ ਪਹਿਲਾਂ ਹੀ ਟਰੰਪ ਦੇ ਸਮਰਥਕ ਸਨ ਪ੍ਰੰਤੂ ਉਸਦੀ ਜਿੱਤ ਦੀ ਕੂੰਜੀ ਦੇਸ਼ ਦੀ ''ਰਸਟ ਬੈਲਟ'' (ਸਨਅਤੀ ਖੇਤਰ) ਵਜੋਂ ਜਾਣੇ ਜਾਂਦੇ ਰਾਜਾਂ ਪੇਨਸਿਲਵਾਨੀਆ, ਪੱਛਮੀ ਵੀਰਜੀਨੀਆ, ਓਹੀਓ, ਇੰਡੀਆਨਾ ਅਤੇ ਮਿਸ਼ੀਗਨ ਦੀ ਗੋਰੀ ਮਿਹਨਤਕਸ਼ ਜਮਾਤ ਦੀਆਂ ਪਈਆਂ ਵੋਟਾਂ ਹਨ। ਇਨ੍ਹਾਂ ਸੂਬਿਆਂ ਵਿਚ ਗੋਰੇ ਔਰਤਾਂ ਤੇ ਮਰਦਾਂ ਦੀ ਬਹੁਗਿਣਤੀ ਨੇ ਟਰੰਪ ਨੂੰ ਵੋਟਾਂ ਪਾਈਆਂ ਹਨ ਅਤੇ ਕਾਲਜ ਦੀ ਡਿਗਰੀ ਨਾ ਰੱਖਣ ਵਾਲੇ ਭਾਵ ਥੋੜ੍ਹੇ ਪੜ੍ਹੇ ਲੋਕਾਂ ਵਿਚ ਉਸਨੂੰ ਬਹੁਤ ਜਬਰਦਸਤ ਸਮਰਥਨ ਪ੍ਰਾਪਤ ਹੋਇਆ ਹੈ। ਸਮੁੱਚੇ ਦੇਸ਼ ਦੇ ਹੀ ਛੋਟੇ ਕਸਬਿਆਂ ਤੇ ਦਿਹਾਤੀ ਖੇਤਰਾਂ ਵਿਚ ਟਰੰਪ ਨੂੰ ਆਸ ਤੋਂ ਵਧੇਰੇ ਵੋਟਾਂ ਮਿਲੀਆਂ ਹਨ। ਟਰੰਪ ਨੂੰ ਗੋਰੇ ਅਮਰੀਕੀਆਂ ਦੀਆਂ 58% ਅਤੇ ਹਿਲੇਰੀ ਨੂੰ 37% ਵੋਟਾਂ ਮਿਲੀਆਂ ਹਨ। ਇੱਥੇ ਇਹ ਵਰਣਨਯੋਗ ਹੈ ਕਿ ਕਾਫੀ ਲੰਮੇ ਸਮੇਂ ਤੋਂ ਪੇਨਸਿਲਵਾਨੀਆ ਤੇ ਮਿਸ਼ੀਗਨ ਵਿਚ ਡੈਮੋਕ੍ਰੇਟਿਕ ਪਾਰਟੀ ਜਿੱਤਦੀ ਆਈ ਸੀ, ਇਹ ਉਸਦੇ ਗੜ੍ਹ ਮੰਨੇ ਜਾਂਦੇ ਸਨ ਪਰ ਇਸ ਵਾਰ ਟਰੰਪ ਦੀ ਇਨ੍ਹਾਂ ਸੂਬਿਆਂ ਵਿਚ ਜਿੱਤ, ਹਿਲੇਰੀ ਦੀ ਹਾਰ ਦਾ ਮੁੱਖ ਕਾਰਨ ਬਣੀ ਹੈ। ਟਰੰਪ ਸਨਅਤ ਨੂੰ ਉਸਾਰਨ ਦੀ ਲੋੜ, ਨੌਕਰੀਆਂ ਸਿਰਜਣ, ਗੈਰ ਕਾਨੂੰਨੀ ਰੂਪ ਵਿਚ ਆਉਣ ਵਾਲੇ ਪ੍ਰਵਾਸੀਆਂ ਤੋਂ ਉਨ੍ਹਾਂ ਦੀਆਂ ਨੌਕਰੀਆਂ ਦਾ ਬਚਾਅ ਕਰਨ, ਉਨ੍ਹਾਂ ਨੂੰ ਨੌਕਰੀਆਂ ਦੇ ਮਾਮਲੇ ਵਿਚ ਵਿਦੇਸ਼ਾਂ ਤੋਂ ਆਏ ਲੋਕਾਂ ਨਾਲ ਹੋਣ ਵਾਲੀ ਮੁਕਾਬਲੇਬਾਜ਼ੀ ਤੋਂ ਬਚਾਉਣ ਆਦਿ ਵਰਗੀਆਂ ਗੱਲਾਂ ਕਰਕੇ ਗੋਰੇ ਮਿਹਨਤਕਸ਼ਾਂ ਨੂੰ ਭੁਚਲਾਉਣ ਵਿਚ ਸਫਲ ਰਿਹਾ ਹੈ। ਉਸਨੇ ਦੇਸ਼ ਦੀ ਅੱਤਵਾਦ ਤੋਂ ਰਾਖੀ ਕਰਨ ਦੇ ਨਾਲ ਹੀ ਅਮਰੀਕੀ ਸਰਕਾਰਾਂ ਵਲੋਂ ਵਿਦੇਸ਼ਾਂ ਵਿਚ ਜੰਗਾਂ ਅਤੇ ਤਖਤਾ ਪਲਟਾਂ ਵਿਚ ਦਖਲਅੰਦਾਜ਼ੀ ਕਰਦੇ ਹੋਏ ਦੇਸ਼ ਦੇ ਧੰਨ ਦੀ ਕੁਵਰਤੋਂ ਕਰਨ 'ਤੇ ਵੀ ਸੁਆਲੀਆ ਨਿਸ਼ਾਨ ਲਾਇਆ ਹੈ?
ਟਰੰਪ ਨੂੰ ਦੇਸ਼ ਦੀ ਗੋਰੀ ਤੇ ਈਸਾਈ ਧਰਮ ਨੂੰ ਮੰਨਣ ਵਾਲੀ ਬਹੁਗਿਣਤੀ ਦਾ ਤਾਂ ਸਮਰਥਨ ਮਿਲਿਆ ਹੀ ਹੈ। ਪ੍ਰੰਤੂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਨਸਲੀ ਘੱਟ ਗਿਣਤੀਆਂ ਦੀ, ਉਨ੍ਹਾਂ ਵਿਰੁੱਧ ਜਹਿਰ ਉਗਲਣ ਤੋਂ ਬਾਵਜੂਦ, ਵੋਟ ਲੈਣ ਵਿਚ ਸਫਲ ਰਿਹਾ ਹੈ। ਉਸਨੂੰ 29 ਫੀਸਦੀ ਹਿਸਪੈਨਿਕ ਵੋਟ ਅਤੇ 29 ਫੀਸਦੀ ਹੀ ਏਸ਼ੀਅਨ ਵੋਟ ਮਿਲੀ ਹੈ। ਔਰਤਾਂ ਪ੍ਰਤੀ ਨਫਰਤ ਭਰੀਆਂ ਲਿੰਗਕ ਟਿਪਣੀਆਂ ਕਰਨ ਦੇ ਬਾਵਜੂਦ ਉਸਨੂੰ 42% ਔਰਤ ਵੋਟਾਂ ਮਿਲੀਆਂ ਹਨ। ਉਹ ਕਾਲੇ ਅਮਰੀਕੀਆਂ ਨੂੰ ਆਪਣੇ ਪਿੱਛੇ ਲਾਮਬੰਦ ਕਰਨ ਵਿਚ ਨਾਕਾਮ ਰਿਹਾ ਹੈ। ਹਿਲੇਰੀ ਨੂੰ 88 ਫੀਸਦੀ ਕਾਲੇ ਲੋਕਾਂ ਦੀ ਵੋਟ ਮਿਲੀ ਹੈ, ਇਹ ਵੀ ਬਾਰਾਕ ਓਬਾਮਾ ਨੂੰ ਪੈਣ ਵਾਲੀ ਵੋਟ ਤੋਂ 5 ਫੀਸਦੀ ਘੱਟ ਹੈ। ਇੱਥੇ ਇਹ ਵੀ ਤੱਥ ਉਭਰਕੇ ਸਾਹਮਣੇ ਆਇਆ ਹੈ ਕਿ ਜੇਕਰ ਬਰਨੀ ਸੈਂਡਰਸ ਡੈਮੋਕ੍ਰੇਟਿਕ ਉਮੀਦਵਾਰ ਹੁੰਦਾ ਤਾਂ ਉਹ ਗੋਰੇ ਮਿਹਨਤਕਸ਼ ਲੋਕਾਂ ਦੀਆਂ ਵੋਟਾਂ ਹਿਲੇਰੀ ਦੇ ਮੁਕਾਬਲੇ ਵੱਧ ਲੈ ਸਕਦਾ ਸੀ। ਪ੍ਰਾਈਮਰੀਜ਼ ਦੌਰਾਨ ਬਰਨੀ ਸੈਂਡਰਸ ਪਿੱਛੇ ਲਾਮਬੰਦ ਹੋਏ ਸਮੁੱਚੇ ਲੋਕਾਂ ਨੂੰ ਹਿਲੇਰੀ ਕਲਿੰਟਨ ਦੇ ਪੱਖ ਵਿਚ ਨਹੀਂ ਲਾਮਬੰਦ ਕੀਤਾ ਜਾ ਸਕਿਆ ਭਾਵੇਂ ਕਿ ਬਰਨੀ ਸੈਂਡਰਸ ਨੇ ਹਿਲੇਰੀ ਨੂੰ ਆਪਣਾ ਪੂਰਾ ਪੂਰਾ ਸਮਰਥਨ ਦਿੱਤਾ ਸੀ।
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਨਾਲ ਹੀ ਅਮਰੀਕਾ ਵਿਚ ਗੋਰੇ ਨਸਲਵਾਦੀਆਂ ਦੀ ਚੜ੍ਹ ਮਚ ਗਈ ਹੈ। ਟਰੰਪ ਦਾ ਉਸਦੇ ਸੱਜ ਪਿਛਾਖੜੀ ਪੈਂਤੜੇ ਪੱਖੋਂ ਵਿਰੋਧ ਕਰਨ ਵਾਲਿਆਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ ਵਿਚ ਸਮਾਜਵਾਦੀ ਵਿਚਾਰਧਾਰਾ ਦੀ ਧਾਰਨੀ ਹੋਣ ਵਜੋਂ ਚੋਣ ਜਿੱਤਣ ਵਾਲੀ ਪਹਿਲੀ ਆਗੂ ਅਤੇ ਸੀਏਟਲ ਸ਼ਹਿਰੀ ਕੌਂਸਲ ਦੀ ਕਾਰਪੋਰੇਟਰ ਕਸ਼ਮਾ ਸਾਵੰਤ ਦੇ ਦਫਤਰ ਵਿਚ ਅਜਿਹੇ ਨਸਲਵਾਦੀਆਂ ਦੇ ਹਜ਼ਾਰਾਂ ਫੋਨ ਅਤੇ ਈ-ਮੇਲ ਆ ਰਹੇ ਹਨ, ਜਿਨ੍ਹਾਂ ਵਿਚ ਬਹੁਤ ਹੀ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਕੁ-ਕਲਕਸ-ਕਲਾਨ ਵਰਗੀ ਫਾਸ਼ੀਵਾਦੀ ਗੋਰੀ ਨਸਲਪ੍ਰਸਤੀ ਦੀ ਪੈਰੋਕਾਰ ਲੋਕਾਂ ਦੀ ਨਫਰਤ ਦਾ ਪਾਤਰ ਬਦਨਾਮ ਧੁਰ ਸੱਜ ਪਿਛਾਖੜੀ ਸੰਸਥਾ, ਜਿਹੜੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਗਭਗ ਗੈਰ ਸਰਗਰਮ ਸੀ, ਨੇ ਵੀ ਟਰੰਪ ਦੀ ਜਿੱਤ ਦੀ ਖੁਸ਼ੀ ਵਿਚ ਉਤਰੀ ਕੈਰੋਲੀਨਾ ਵਿਖੇ ਰੈਲੀ ਕਰਨ ਦਾ ਸੱਦਾ ਦਿੱਤਾ ਹੈ। ਸਾਡੇ ਦੇਸ਼ ਵਿਚ ਫਾਸ਼ੀਵਾਦੀ ਸੰਗਠਨਾਂ ਖਾਸ ਕਰਕੇ ਹਿੰਦੂ ਸੰਗਠਨਾਂ ਨੇ ਟਰੰਪ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਈ ਹੈ ਅਤੇ ਕਈ ਜਗ੍ਹਾ ਤਾਂ ਉਸਦੀ ਚੋਣ ਮੁਹਿੰਮ ਦੌਰਾਨ ਵੀ ਉਸਦੀ ਜਿੱਤ ਲਈ ਧਾਰਮਕ ਸਮਾਗਮ ਕੀਤੇ ਗਏ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬੀ.ਜੇ.ਪੀ. ਦੇ ਪਹਿਲੇ ਰਾਜਨੀਤਕ ਅਵਤਾਰ ਜਨਸੰਘ ਦੇ ਸਮੇਂ ਤੋਂ ਹੀ ਇਸਦੇ ਅਮਰੀਕਾ ਦੀ ਰਿਪਬਲਿਕਨ ਪਾਰਟੀ ਨਾਲ ਭਰਾਤਰੀ ਰਾਜਨੀਤਕ ਪਾਰਟੀ ਵਜੋਂ ਸਬੰਧ ਹਨ।
ਜਿੱਥੇ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕਾ ਵਿਚ ਨਸਲਵਾਦ ਦੀ ਚੜ੍ਹ ਮਚ ਗਈ ਸੀ ਉਸੀ ਤਰ੍ਹਾਂ ਉਸਦੇ ਰਾਸ਼ਟਰਪਤੀ ਬਣਨ ਦਾ ਐਲਾਨ ਹੁੰਦਿਆਂ ਹੀ ਦੇਸ਼ ਭਰ ਵਿਚ ਉਸ ਵਿਰੁੱਧ ਮੁਜ਼ਾਹਰੇ ਵੀ ਸ਼ੁਰੂ ਹੋ ਗਏ ਸਨ ਜਿਨ੍ਹਾ ਦਾ ਮੁੱਖ ਨਾਅਰਾ ਸੀ-''ਨੋਟ ਮਾਈ ਪ੍ਰੇਜੀਡੈਂਟ'' (ਤੁਸੀਂ ਮੇਰੇ ਰਾਸ਼ਟਰਪਤੀ ਨਹੀਂ ਹੋ!)। 8 ਨਵੰਬਰ ਨੂੰ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦਾ ਐਲਾਨ ਹੋਣ ਦੇ 24 ਘੰਟੇ ਦੇ ਅੰਦਰ ਅੰਦਰ ਹੀ ਸਮੁੱਚੇ ਦੇਸ਼ ਵਿਚ 40 ਹਜ਼ਾਰ ਲੋਕਾਂ ਨੇ ਇਨ੍ਹਾਂ ਮੁਜ਼ਾਹਰਿਆਂ ਵਿਚ ਸ਼ਮੂਲੀਅਤ ਕੀਤੀ। ਨਿਊਯਾਰਕ ਵਿਚ 10000, ਫਿਲਾਡਾਲਫੀਆ ਵਿਚ 6000, ਬੋਸਟਨ ਵਿਚ 10000, ਸੀਏਟਲ ਵਿਚ 6000 ਅਤੇ ਉਕਲੈਂਡ ਵਿਚ 5000 ਲੋਕਾਂ ਨੇ ਇਨ੍ਹਾਂ ਵਿਚ ਭਾਗ ਲਿਆ। ਅਜਿਹੇ ਮੁਜ਼ਾਹਰੇ ਦੇਸ਼ ਭਰ ਵਿਚ ਰੋਜ ਕਿਤੇ ਨਾ ਕਿਤੇ ਹੋ ਰਹੇ ਹਨ। ਇਨ੍ਹਾਂ ਵਿਚ ਲੱਗਣ ਵਾਲੇ ਮੁੱਖ ਨਾਅਰੇ ਹਨ -''ਤੁਸੀਂ ਮੇਰੇ ਰਾਸ਼ਟਰਪਤੀ ਨਹੀਂ ਹੋ!'', ''ਟਰੰਪ ਮੇਰੀ ਆਵਾਜ਼ ਸੁਣੋ, ਅਸੀਂ ਤੁਹਾਡੇ ਵਿਰੁੱਧ ਲੜ ਰਹੇ ਹਾਂ!'', ''ਹਾਏ ਟਰੰਪ, ਮੈਂ ਇਕ ਡਿਸ਼ਵਾਸ਼ਰ ਹਾਂ, ਬਲਾਤਕਾਰੀ ਨਹੀਂ'', ''ਇਹ ਧਰਤੀ ਜਿੰਨੀ ਤੁਹਾਡੀ ਹੈ, ਉਨੀ ਮੇਰੀ ਵੀ'', ''ਤੁਹਾਡੇ ਹੱਥ ਬਹੁਤ ਛੋਟੇ ਹਨ, ਤੁਸੀਂ ਕੰਧ ਨਹੀਂ ਉਸਾਰ ਸਕਦੇ!'', '' ਤੁਹਾਡੀ ਜਿੱਤ ਚੋਣ ਹਿਸਾਬ ਕਿਤਾਬ ਹੈ, ਲੋਕ ਫਤਵਾ ਨਹੀਂ!''।
ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਵਿਚ ਟਰੰਪ ਪ੍ਰਤੀ ਗੁੱਸਾ ਵਧੇਰੇ ਹੈ। 21 ਨਵੰਬਰ ਨੂੰ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਮੁਜ਼ਾਹਰੇ ਹੋਏ ਹਨ। ਜਿਨ੍ਹਾਂ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਕੈਂਪਸਾਂ ਪ੍ਰਵਾਸੀਆਂ ਦੀਆਂ ਪਨਾਹਗਾਹਾਂ ਬਣਨਗੀਆਂ। ਉਥੇ ਪੁਲਸ ਤੇ ਪ੍ਰਵਾਸ ਨਾਲ ਸਬੰਧਤ ਅਧਿਕਾਰੀਆਂ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਇੱਥੇ ਇਹ ਵਰਣਨਯੋਗ ਹੈ ਕਿ ਟਰੰਪ ਨੇ ਆਪਣੇ ਰਾਸ਼ਟਰਪਤੀ ਵਜੋਂ ਚੁਣੇ ਜਾਣ ਦੇ ਨਾਲ ਹੀ 20 ਲੱਖ ਪ੍ਰਵਾਸੀਆਂ ਨੂੰ ਦੇਸ਼ ਬਦਰ ਕਰਨ ਦਾ ਐਲਾਨ ਕਰ ਦਿੱਤਾ ਹੈ।
ਟੈਕਸਾਸ ਦੀ ਬਾਈਲੋਰ ਯੂਨੀਵਰਸਿਟੀ ਦੀ ਘਟਨਾ ਇਸਨੂੰ ਹੋਰ ਵਧੇਰੇ ਸਪੱਸ਼ਟ ਕਰਦੀ ਹੈ। ਨਤਾਸ਼ਾ ਨਖਾਮਾ ਜਦੋਂ ਆਪਣੇ ਕਲਾਸ ਰੂਮ ਨੂੰ ਜਾ ਰਹੀ ਸੀ ਤਾਂ ਇਕ ਗੋਰੇ ਲੜਕੇ ਨੇ ਉਸਨੂੰ ਮੋਢਾ ਮਾਰਿਆ ਅਤੇ ਭੱਦੀ ਟਿੱਪਣੀ ਕਰਦਿਆਂ ਕਿਹਾ -''ਨਹੀਂ, ਤੁਹਾਨੂੰ ਫੁਟਪਾਥ 'ਤੇ ਚੱਲਣ ਦੀ ਇਜਾਜ਼ਤ ਨਹੀਂ ਹੈ।'' ਜਦੋਂ ਇਕ ਹੋਰ ਵਿਦਿਆਰਥੀ ਨੇ ਉਸ ਨਸਲਵਾਦੀ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ, ਉਸਨੇ ਜਵਾਬ ਦਿੱਤਾ-''ਮੈਂ ਤਾਂ ਸਿਰਫ ਅਮਰੀਕਾ ਨੂੰ ਮੁੜ ਮਹਾਨ ਬਨਾਉਣ ਦਾ ਯਤਨ ਕਰ ਰਿਹਾ ਹਾਂ।'' ਨਤਾਸ਼ਾ ਨੇ ਇਸ ਝੜਪ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਸਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨੋਟਸ ਲਿਆ ਅਤੇ ਅਗਲੇ ਦਿਨ ਸਵੇਰੇ ਜਦੋਂ ਨਤਾਸ਼ਾ ਆਪਣੇ ਹੋਸਟਲ ਦੇ ਕਮਰੇ ਤੋਂ ਬਾਹਰ ਨਿਕਲੀ ਤਾਂ ਉਸਦੇ ਹੋਸਟਲ ਦੇ ਮੁੱਖ ਦਰਵਾਜ਼ੇ ਦੇ ਬਾਹਰ ਕਈ ਸੌ ਵਿਦਿਆਰਥੀ ਖੜ੍ਹੇ ਸਨ, ਜਿਹੜੇ ਉਸਦੇ ਨਾਲ ਸਮੁੱਚੇ ਕੈਂਪਸ ਨੂੰ ਪਾਰ ਕਰਦੇ ਹੋਏ, ਉਸਦੇ ਕਲਾਸ ਰੂਮ ਤੱਕ ਉਸਨੂੰ ਛੱਡਕੇ ਆਏ।
ਅਮਰੀਕਾ ਦੀਆਂ ਸਮੁੱਚੀਆਂ ਖੱਬੀਆਂ ਤੇ ਜਮਹੂਰੀਅਤ ਪਸੰਦ ਸ਼ਕਤੀਆਂ ਥਾਂ ਥਾਂ ਹੋਣ ਵਾਲਿਆਂ ਹਮਲਿਆਂ ਦਾ ਟਾਕਰਾ ਕਰਨ ਦਾ ਸੱਦਾ ਤਾਂ ਦੇ ਹੀ ਰਹੀਆਂ ਹਨ ਅਤੇ ਇਨ੍ਹਾਂ ਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਨਾਲ ਹੀ ਉਹ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਦਿਨ 20-21 ਜਨਵਰੀ 2017 ਨੂੰ ਦੇਸ਼ ਭਰ ਵਿਚ ਵਿਸ਼ਾਲ ਪ੍ਰਤੀਰੋਧ ਮੁਜ਼ਾਹਰੇ ਕਰਨ ਲਈ ਲਾਮਬੰਦੀ ਵਿਚ ਵੀ ਜੁੱਟੀਆਂ ਹਨ।
ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਡੋਨਾਲਡ ਟਰੰਪ ਨੂੰ ਫੋਨ ਕਰਕੇ ਰਾਸ਼ਟਰਪਤੀ ਬਣਨ 'ਤੇ ਵਧਾਈ ਦਿੱਤੀ ਹੈ ਅਤੇ ਉਸ ਨਾਲ ਰਲਕੇ ਕੰਮ ਕਰਦੇ ਹੋਏ ਭਾਰਤ-ਅਮਰੀਕੀ ਦੁਪਾਸੜ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣ ਦੀ ਗੱਲ ਕੀਤੀ ਹੈ। ਪ੍ਰੰਤੂ ਟਰੰਪ ਵਲੋਂ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਪੇਸ਼ ਕੀਤੀਆਂ ਗਈਆਂ ਗੱਲਾਂ ਇਸਦੇ ਮੇਚਵੀਆਂ ਨਹੀਂ ਹਨ। ਪ੍ਰਵਾਸ ਅਤੇ ਨੌਕਰੀਆਂ ਦੀ ਆਉਟ ਸੋਰਸਿੰਗ ਬਾਰੇ ਉਸਦੇ ਬਿਆਨਾਂ ਮੁਤਾਬਕ ਅਮਰੀਕਾ ਇਸ ਵੇਲੇ ਵੱਡੀ ਗਿਣਤੀ ਵਿਚ ਨੌਕਰੀਆਂ ਦੀ ਚੋਰੀ ਦੀ ਮਾਰ ਹੇਠ ਹੈ। ਉਸਦਾ ਸਿੱਧਾ ਇਸ਼ਾਰਾ ਐਚ-1-ਬੀ ਵੀਜਾ ਰਾਹੀਂ ਦੇਸ਼ ਵਿਚ ਆਉਣ ਵਾਲੇ ਪ੍ਰਵਾਸੀ ਕਾਮਿਆਂ ਅਤੇ ਆਉਟ ਸੋਰਸ ਹੋ ਰਹੀਆਂ ਨੌਕਰੀਆਂ ਵੱਲ ਹੈ। ਇੱਥੇ ਇਹ ਵਰਣਨਯੋਗ ਹੈ ਕਿ ਭਾਰਤੀ ਆਈ.ਟੀ. ਕੰਪਨੀਆਂ ਵਲੋਂ ਕਮਾਈ ਜਾਣ ਵਾਲੀ 100 ਬਿਲੀਅਨ ਡਾਲਰ ਦੀ ਕਮਾਈ ਵਿਚੋਂ 60% ਉਹ ਅਮਰੀਕਾ ਤੋਂ ਇਸ ਸਨਅਤ ਵਿਚ ਆਉਟ ਸੋਰਸ ਹੋਣ ਵਾਲੀਆਂ ਨੌਕਰੀਆਂ ਰਾਹੀਂ ਕਮਾਉਂਦੇ ਹਨ। ਟਰੰਪ ਨੇ ਸਿੱਧੀ ਹੀ ਧਮਕੀ ਦਿੱਤੀ ਹੈ, ਜਿਹੜੀਆਂ ਕੰਪਨੀਆਂ ਆਉਟ ਸੋਰਸਿੰਗ ਕਰਨਗੀਆਂ ਉਨ੍ਹਾਂ 'ਤੇ 35% ਟੈਕਸ ਲੱਗੇਗਾ। ਇਸੇ ਤਰ੍ਹਾਂ, ਟਰੰਪ ਨੇ ਇਸ ਵੇਲੇ ਵਪਾਰਕ ਅਦਾਰਿਆਂ 'ਤੇ ਲੱਗਣ ਵਾਲੇ 35% ਕਾਰਪੋਰੇਟ ਟੈਕਸ ਨੂੰ ਘਟਾਕੇ 15% ਕਰਨ ਦੀ ਗੱਲ ਕੀਤੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਵਿਚ ਲੱਗਣ ਵਾਲੀ ਅਮਰੀਕੀ ਤੇ ਹੋਰ ਵਿਦੇਸ਼ੀ ਪੂੰਜੀ ਦੇ ਅਮਰੀਕਾ ਵੱਲ ਨੂੰ ਹਿਜਰਤ ਕਰ ਜਾਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਜਿਸ ਨਾਲ ਸਾਡੀ 'ਮੇਕ-ਇਨ-ਂਿੲੰਡੀਆ' ਮੁਹਿੰਮ ਨੂੰ ਧੱਕਾ ਲੱਗੇਗਾ। ਭਾਰਤ ਦੇ ਹਜ਼ਾਰਾਂ ਪ੍ਰਵਾਸੀਆਂ ਦੇ ਸਿਰ ਉਤੇ ਵੀ ਅਮਰੀਕਾ-ਬਦਰ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਡੋਨਾਲਡ ਟਰੰਪ ਦੀ ਜਿੱਤ ਭਾਰਤ ਲਈ ਵੀ ਕੋਈ ਸ਼ੁਭ ਸ਼ਗਨ ਨਹੀਂ ਹੈ।
ਦੱਖਣੀ ਕੋਰੀਆ 'ਚ ਭ੍ਰਿਸ਼ਟ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਸ਼ਾਲ ਮੁਜ਼ਾਹਰੇ

ਆਰਥਕ ਤੌਰ 'ਤੇ ਏਸ਼ੀਆ ਦੇ ਟਾਈਗਰ ਵਜੋਂ ਜਾਣੇ ਜਾਂਦੇ ਦੇਸ਼ਾਂ ਵਿਚੋਂ ਇਕ ਦੱਖਣੀ ਕੋਰੀਆ ਪਿਛਲੇ ਤਿੰਨ ਹਫਤਿਆਂ ਤੋਂ ਗਹਿਗੱਚ ਸੰਘਰਸ਼ਾਂ ਦਾ ਪਿੜ ਬਣਿਆ ਹੋਇਆ ਹੈ। ਹਰ ਸ਼ਨੀਵਾਰ ਦੇਸ਼ ਦੀ ਰਾਜਧਾਨੀ ਸਿਉਲ ਵਿਖੇ ਵਿਸ਼ਾਲ ਰੋਸ ਮੁਜ਼ਾਹਰੇ ਹੋ ਰਹੇ ਹਨ। ਲੋਕ ਮੰਗ ਕਰ ਰਹੇ ਹਨ ਕਿ ਦੇਸ਼ ਦੀ ਰਾਸ਼ਟਰਪਤੀ ਪਾਰਕ ਗੁਏਨ-ਹਈ ਉਤੇ ਲੱਗੇ ਘੁਟਾਲੇ ਦੇ ਦੇਸ਼ਾਂ ਦੇ ਮੱਦੇਨਜ਼ਰ ਅਸਤੀਫਾ ਦੇਵੇ।
19 ਨਵੰਬਰ ਨੂੰ ਰਾਜਧਾਨੀ ਵਿਖੇ 5 ਲੱਖ ਦੇ ਕਰੀਬ ਲੋਕਾਂ ਨੇ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕੇਂਦਰੀ ਚੌਕ ਵਿਖੇ ਮੋਮਬੱਤੀ ਮੁਜ਼ਾਹਰਾ ਕੀਤਾ। ਸਭ ਤੋਂ ਵੱਡਾ ਮੁਜ਼ਾਹਰਾ 12 ਨਵੰਬਰ ਨੂੰ ਹੋਇਆ ਸੀ, ਜਿਸ ਵਿਚ 10 ਲੱਖ ਲੋਕ ਸ਼ਾਮਲ ਸਨ। ਇਸ ਮੁਜ਼ਾਹਰੇ ਨੇ, 1987 ਵਿਚ ਹੋਏ ਉਸ ਮੁਜ਼ਾਹਰੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ, ਜਿਸ ਦੇ ਸਿੱਟੇ ਵਜੋਂ ਫੌਜੀ ਤਾਨਾਸ਼ਾਹ ਚੁਨ-ਦੂ-ਹਵਾਨ ਦੇਸ਼ ਵਿਚ ਜਮਹੂਰੀ ਢੰਗ ਨਾਲ ਰਾਸ਼ਟਰਪਤੀ ਚੋਣ ਕਰਵਾਉਣ ਲਈ ਮਜ਼ਬੂਰ ਹੋਇਆ ਸੀ। ਦੇਸ਼ ਦੇ ਦੂਜੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਮੁਜ਼ਾਹਰੇ ਹੋਏ ਸਨ। ਬੁਸਾਨ ਵਿਚ 35 ਹਜ਼ਾਰ ਅਤੇ ਜੇਜੂ ਵਿਚ 5 ਹਜ਼ਾਰ ਲੋਕਾਂ ਨੇ ਇਨ੍ਹਾਂ ਵਿਚ ਭਾਗ ਲਿਆ ਸੀ। ਦੇਸ਼ ਦੀ ਰਾਜਧਾਨੀ ਸਿਉਲ ਵਿਖੇ ਹੋਏ ਮੁਜ਼ਾਹਰੇ ਦੀ ਖਾਸੀਅਤ ਇਹ ਸੀ ਕਿ ਇਸਦੀ ਅਗਵਾਈ ਦੇਸ਼ ਦੀ ਪ੍ਰਮੁੱਖ ਟਰੇਡ ਯੂਨੀਅਨ ਕੇ.ਸੀ.ਟੀ.ਯੂ. (ਕੋਰੀਅਨ ਕੰਨਫੈਡਰੇਸ਼ਨ ਆਫ ਟਰੇਡ ਯੂਨੀਅਨਜ਼) ਕਰ ਰਹੀ ਸੀ, ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਪਾਰਕ ਗੁਏਨ ਹਈ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਗਹਿਗੱਚ ਸੰਘਰਸ਼ ਕਰ ਰਹੀ ਹੈ ਅਤੇ ਸਖਤ ਦਮਨ ਨੂੰ ਝਲਦੀ ਹੋਈ ਇਸ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖ ਰਹੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਕੇ.ਸੀ.ਟੀ.ਯੂ. ਦੇ ਪ੍ਰਧਾਨ ਹਾਨਸਾਂਗ ਗਯੂਨ 2015 ਤੋਂ ਜੇਲ੍ਹ ਵਿਚ ਹਨ, ਉਨ੍ਹਾਂ 'ਤੇ ਇਕ ਮਜ਼ਦੂਰ ਸੰਘਰਸ਼ ਦੌਰਾਨ ਹਿੰਸਾ ਭੜਕਾਉਣ ਦਾ ਦੋਸ਼ ਲਾਉਂਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੇਸ਼ ਦੀ ਸਰਕਾਰ ਕੇ.ਸੀ.ਟੀ.ਯੂ. ਅਤੇ ਉਸ ਨਾਲ ਸਬੰਧਤ ਯੂਨੀਅਨਾਂ ਦੇ ਦਫਤਰਾਂ 'ਤੇ ਨਿਰੰਤਰ ਛਾਪੇ ਮਾਰਦੀ ਰਹਿੰਦੀ ਹੈ। ਪ੍ਰੰਤੂ, ਇਸ ਦੇ ਬਾਵਜੂਦ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਨੂੰ ਰਾਜਨੀਤਕ ਰੂਪ ਦੇਣ ਲਈ ਪੀਪਲਜ਼ ਪਾਵਰ ਕੋਆਰਡੀਨੇਟਿੰਗ ਬਾਡੀ ਨਾਲ ਕੇ.ਸੀ.ਟੀ.ਯੂ. ਤਾਲਮੇਲ ਕਰਦੀ ਰਹੀ ਹੈ, ਜਿਸ ਵਿਚ ਕਿਸਾਨਾਂ, ਨੌਜਵਾਨਾਂ ਅਤੇ ਹੋਰ ਮਿਹਨਤੀ ਲੋਕਾਂ ਦੀਆਂ 52 ਜਥੇਬੰਦੀਆਂ ਸ਼ਾਮਲ ਹਨ। ਲੰਮੇ ਸਮੇਂ ਤੋਂ ਚਲ ਰਿਹਾ ਸੰਘਰਸ਼ ਰਾਸ਼ਟਰਪਤੀ ਉਤੇ ਲੱਗੇ ਘੁਟਾਲਾ ਕਰਨ ਦੇ ਦੋਸ਼ਾਂ ਤੋਂ ਪੈਦਾ ਹੋਏ ਗੁੱਸੇ ਨੂੰ ਪ੍ਰਚੰਡ ਲੋਕ ਰੋਹ ਅਧਾਰਤ ਜਨਤਕ ਲਹਿਰ ਦਾ ਰੂਪ ਦੇਣ ਵਿਚ ਸਹਾਈ ਸਿੱਧ ਹੋਇਆ ਹੈ।
ਦੇਸ਼ ਦੇ ਮਿਹਨਤਕਸ਼ ਲੋਕ ਤਾਂ ਪਿਛਲੇ ਕਾਫੀ ਸਮੇਂ ਤੋਂ ਦੇਸ਼ ਦੀ ਰਾਸ਼ਟਰਪਤੀ ਉਤੇ ਭਰਿਸ਼ਟ ਹੋਣ ਦੇ ਦੋਸ਼ ਲਗਾ ਹੀ ਰਹੇ ਸਨ, ਪ੍ਰੰਤੂ ਪਿਛਲੇ ਦਿਨੀਂ ਉਜਾਗਰ ਹੋਏ ਇਕ ਘੁਟਾਲੇ ਨਾਲ ਸਥਿਤੀ ਵਿਸਫੋਟਕ ਰੂਪ ਧਾਰਨ ਕਰ ਗਈ। ਦੇਸ਼ ਦੀ ਰਾਸ਼ਟਰਪਤੀ ਪਾਰਕ ਗੁਏਨ ਹਈ ਉਤੇ ਦੋਸ਼ ਲੱਗਾ ਹੈ ਕਿ ਉਸਦੀ ਇਕ ਸਹੇਲੀ ਚੋਈ ਸੂਨ-ਸਿਲ ਦੇਸ਼ ਦੇ ਪ੍ਰਸ਼ਾਸਨਕ ਮਾਮਲਿਆਂ ਤੋਂ ਲੈ ਕੇ ਉਸਦੇ ਕੱਪੜੇ ਤਿਆਰ ਕਰਨ ਤੱਕ ਹਰ ਮਾਮਲੇ ਵਿਚ ਦਖਲ ਦਿੰਦੀ ਰਹੀ ਹੈ, ਜਦੋਂਕਿ ਉਸ ਕੋਲ ਕੋਈ ਵੀ ਸਰਕਾਰੀ ਅਹੁਦਾ ਨਹੀਂ ਹੈ। ਇਕ ਆਰੋਪ ਇਹ ਵੀ ਲੱਗਾ ਹੈ ਕਿ ਇਕ ਸੰਪਰਦਾਏ ਦੀ ਆਗੂ ਰਾਸ਼ਟਰਪਤੀ ਦੀ ਇਸ ਸਹੇਲੀ ਵਲੋਂ ਗਠਤ ਦੋ ਸੰਸਥਾਵਾਂ-ਮੀਰ ਤੇ ਕੇ-ਸਪੋਰਟਸ ਨੂੰ ਚੰਦਾ ਦੇਣ ਲਈ ਦੇਸ਼ ਦੀਆਂ ਸੈਮਸੰਗ ਵਰਗੀਆਂ ਬਹੁਕੌਮੀ ਕੰਪਨੀਆਂ 'ਤੇ ਸਰਕਾਰੀ ਅਧਿਕਾਰੀਆਂ ਵਲੋਂ ਦਬਾਅ ਬਣਾਇਆ ਗਿਆ। ਇਹ ਆਰੋਪ ਉਸ ਵੇਲੇ ਹੋਰ ਗੰਭੀਰ ਰੂਪ ਅਖਤਿਆਰ ਕਰ ਗਏ ਜਦੋਂ ਪਤਾ ਲੱਗਾ ਕਿ ਇਹ ਕਾਲਾ ਧੰਨ ਰਾਸ਼ਟਰਪਤੀ ਪਾਰਕ ਗੁਏਨ-ਹਈ ਵਲੋਂ ਅਹੁਦੇ ਤੋਂ ਸੇਵਾਮੁਕਤੀ ਬਾਅਦ ਸੁੱਖ ਸੁਵਿਧਾਵਾਂ ਨੂੰ ਕਾਇਮ ਰੱਖਣ ਲਈ ਵਰਤਿਆ
ਜਾਣਾ ਹੈ।
ਦੇਸ਼ ਵਿਚ ਰਾਸ਼ਟਰਪਤੀ ਵਲੋਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਲਗਭਗ ਹਰ ਰਾਸ਼ਟਰਪਤੀ 'ਤੇ ਹੀ ਭ੍ਰਿਸ਼ਟਾਚਾਰ ਦੇ ਆਰੋਪ ਲੱਗਦੇ ਰਹੇ ਹਨ ਅਤੇ ਮੁਕੱਦਮੇ ਵੀ ਚਲਦੇ ਰਹੇ ਹਨ। ਪ੍ਰੰਤੂ ਇਸ ਘੁਟਾਲੇ ਕਰਕੇ ਦੇਸ਼ ਦੇ ਲੋਕਾਂ, ਖਾਸਕਰ ਨੌਜਵਾਨਾਂ ਵਿਚ ਗੁੱਸਾ ਸਿਖਰ 'ਤੇ ਪੁੱਜ ਗਿਆ ਹੈ। ਨੌਜਵਾਨਾਂ ਦੀਆਂ ਸ਼ਬਦਾਂ ਦੇ ਰੂਪ ਵਿਚ ਪ੍ਰਗਟ ਹੋਈਆਂ ਭਾਵਨਾਵਾਂ ਇਸਨੂੰ ਸਪੱਸ਼ਟ ਕਰਦੀਆਂ ਹਨ। 18 ਸਾਲਾ ਵਿਦਿਆਰਥੀ ਚੋ ਜੀ-ਚੁਨ ਨੇ 'ਕੋਰੀਆ ਹੈਰਲਡ' ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ-''ਜੇਕਰ ਅਜਿਹੀ ਗੰਭੀਰ ਸਥਿਤੀ ਵਿਚ ਮੈਂ ਕੁੱਝ ਨਹੀਂ ਕਰਦਾ, ਤਾਂ ਸਾਰੀ ਜ਼ਿੰਦਗੀ ਮੈਨੂੰ ਪਛਤਾਵਾ ਰਹੇਗਾ।'' ਕਵਾਂਗਵੂਨ ਯੂਨੀਵਰਸਿਟੀ ਦੇ 20 ਸਾਲਾ ਵਿਦਿਆਰਥੀ ਲੀ ਗੀ-ਬਿਊਮ ਦੇ ਸ਼ਬਦ ਸਨ-''ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੰਘਰਸ਼ ਮੇਰੇ ਜਨਮ ਤੋਂ ਪਹਿਲਾਂ ਜਮਹੂਰੀਅਤ ਦੀ ਬਹਾਲੀ ਲਈ 1980 ਵਿਚ ਹੋਈ ਲੋਕ ਬਗਾਵਤ ਵਰਗਾ ਹੈ। ਇਕ ਇਤਿਹਾਸਕ ਸੰਘਰਸ਼। ਇਸ ਘੁਟਾਲੇ ਨੇ ਇਸ ਤੱਥ ਨੂੰ ਹੋਰ ਪਕੇਰਾ ਕਰ ਦਿੱਤਾ ਹੈ ਕਿ ਸਰਕਾਰ ਨਿਕੰਮੀ ਹੈ।'' ਸਪੱਸ਼ਟ ਦਿਸਦਾ ਹੈ ਕਿ ਨੌਜਵਾਨਾਂ ਵਿਚ ਗੁੱਸਾ ਵਧਿਆ ਹੈ। ਇਹ ਗੁੱਸਾ ਐਨਾ ਪ੍ਰਚੰਡ ਹੈ ਕਿ ਦੇਸ਼ ਦੀ ਰਾਸ਼ਟਰਪਤੀ ਵਲੋਂ ਤਿੰਨ ਵਾਰ ਮਾਫੀ ਮੰਗਣ ਅਤੇ ਇਸਦੀ ਜਾਂਚ ਕਰਵਾਉਣ ਲਈ ਤਿਆਰ ਹੋਣ, ਦੇ ਬਾਵਜੂਦ ਵੀ ਲੋਕ ਰੋਹ ਸ਼ਾਂਤ ਨਹੀਂ ਹੋ ਰਿਹਾ। ਮੁਜ਼ਾਹਰੇ ਨਿਰੰਤਰ ਜਾਰੀ ਹਨ।
ਇਸ ਘੁਟਾਲੇ ਦਾ ਪਿਛੋਕੜ ਵੀ ਬੜਾ ਨਿਵੇਕਲਾ ਹੈ। ਇਸ ਦੀ ਮੁੱਖ ਸੂਤਰਧਾਰ ਚੋਈ ਸੂਨ-ਸਿਲ ਦਾ ਰਾਸ਼ਟਰਪਤੀ ਨਾਲ ਸਹੇਲਪੁਣਾ 40 ਸਾਲ ਪੁਰਾਣਾ ਹੈ। ਰਾਸ਼ਟਰਪਤੀ ਪਾਰਕ ਗੁਏਨ ਹਈ ਦੇ ਪਿਤਾ ਪਾਰਕ ਚੁੰਗ ਹੀ ਜਿਹੜੇ ਇਕ ਫੌਜੀ ਜਰਨੈਲ ਸਨ, ਨੇ 1961 ਵਿਚ ਇਕ ਫੌਜੀ ਤਖਤਾ ਪਲਟ ਰਾਹੀਂ ਸੱਤਾ ਸਾਂਭੀ ਸੀ। 1974 ਵਿਚ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ ਸੀ, ਉਸ ਹਮਲੇ ਵਿਚ ਉਹ ਤਾਂ ਬਚ ਗਏ ਪ੍ਰੰਤੂ ਉਨ੍ਹਾਂ ਦੀ ਪਤਨੀ ਅਤੇ ਮੌਜੂਦਾ ਰਾਸ਼ਟਰਪਤੀ ਦੀ ਮਾਂ ਯੂਕ ਸੰਗ-ਸੂ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਉਸ ਵੇਲੇ ਰਾਸ਼ਟਰਪਤੀ ਪਾਰਕ ਗੁਏਨ ਹਈ ਦੀ ਉਮਰ ਸਿਰਫ 22 ਸਾਲ ਸੀ। ਮੌਤ ਤੋਂ ਕੁਝ ਸਮਾਂ ਬਾਅਦ ਦੇਸ਼ ਦੇ ਇਕ ਧਾਰਮਿਕ ਸੰਪਰਦਾਏ ਦੇ ਮੁਖੀ ਚੋਈ ਤਈ-ਮਿਨ ਨੇ ਪਾਰਕ ਗੁਏਨ-ਹਈ ਨੂੰ ਇਕ ਪੱਤਰ ਲਿਖਿਆ ਕਿ ਉਸ ਵਿਚ ਉਸਦੀ ਮਾਂ ਦੀ ਰੂਹ ਆਉਂਦੀ ਹੈ ਅਤੇ ਉਹ ਮਾਂ ਨਾਲ ਉਸਦੀ ਗੱਲ ਕਰਵਾ ਸਕਦਾ ਹੈ। ਇਸ ਤਰ੍ਹਾਂ ਉਸ ਨਾਲ ਮੇਲ ਜੋਲ ਬਣ ਗਿਆ। 1979 ਵਿਚ ਪਾਰਕ ਗੁਏਨ-ਹਈ ਦੇ ਪਿਤਾ ਜਿਹੜੇ ਕਿ ਉਸ ਵੇਲੇ ਰਾਸ਼ਟਰਪਤੀ ਸਨ, ਦੀ ਉਨ੍ਹਾਂ ਨਾਲ ਜੁੜੇ ਖੁਫੀਆ ਅਧਿਕਾਰੀ ਨੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪਾਰਕ ਗੁਏਨ-ਹਈ ਲਗਭਗ ਦੋ ਦਹਾਕੇ ਗਾਇਬ ਹੀ ਰਹੀ। ਹੁਣ ਖਬਰਾਂ ਨਿਕਲ ਰਹੀਆਂ ਹਨ ਕਿ ਉਹ ਚੋਈ ਤਈ-ਮਿਨ ਦੇ ਸੰਪਰਦਾਏ ਦੇ ਇਕ ਗਰੁੱਪ ਦੀ ਆਗੂ ਬਣ ਗਈ ਸੀ। 1994 ਵਿਚ ਤਈ-ਮਿਨ ਦੇ ਦਿਹਾਂਤ ਤੋਂ ਬਾਅਦ ਉਸਦੇ ਸੰਪਰਦਾਏ ਦੀ ਮੁੱਖੀ ਉਸਦੀ ਪੁੱਤਰੀ ਚੋਈ ਸੂਨ-ਸਿੱਲ ਬਣੀ। ਪਾਰਕ ਗੁਏਨ-ਹਈ ਦੀਆਂ ਉਸਦੀ ਮਾਂ ਨਾਲ ਗੱਲਾਂ ਉਹ ਕਰਵਾਉਣ ਲੱਗ ਪਈ। ਅਜਿਹੇ ਅੰਧ ਵਿਸ਼ਵਾਸਾਂ 'ਤੇ ਅਧਾਰਤ ਹਨ ਇਹ ਸੰਬੰਧ।
ਹੁਣ ਲੱਗੇ ਦੋਸ਼ਾਂ ਮੁਤਾਬਕ ਚੋਈ, ਜਿਸ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ, ਫੇਰ ਵੀ ਉਹ ਰਾਸ਼ਟਰਪਤੀ ਪਾਰਕ ਗੁਏਨ-ਹਈ ਦੇ ਭਾਸ਼ਣ ਲਿਖਣ ਤੋਂ ਲੈ ਕੇ ਸਭਿਆਚਾਰ ਵਜਾਰਤ ਦੇ 150 ਮਿਲੀਅਨ ਡਾਲਰ ਵੀ ਆਪਣੀ ਮਰਜ਼ੀ ਨਾਲ ਵੰਡਦੀ ਰਹੀ। ਜੇ.ਟੀ.ਬੀ.ਟੀ. ਕੇਬਲ ਟੀ.ਵੀ. ਨੇ ਉਸ ਕੋਲ ਇਕ ਅਜਿਹੇ ਕੰਪਿਊਟਰ ਟੈਬਲੈਟ ਹੋਣ ਦਾ ਦਾਅਵਾ ਕੀਤਾ ਹੈ ਜਿਹੜਾ ਚੋਈ ਦਾ ਹੈ ਅਤੇ ਜਿਸ ਵਿਚ ਰਾਸ਼ਟਰਪਤੀ ਵਲੋਂ ਅਜੇ ਦਿੱਤੇ ਜਾਣ ਵਾਲੇ ਭਾਸ਼ਣ ਅਤੇ ਹੋਰ ਸਰਕਾਰੀ ਸੂਚਨਾਵਾਂ ਦਰਜ ਹਨ। ਇਕ ਅਜਿਹਾ ਵੀਡਿਓ ਵੀ ਉਸ ਵਿਚ ਸ਼ਾਮਲ ਹੈ, ਜਿਸ ਵਿਚ ਰਾਸ਼ਟਰਪਤੀ ਦੀ ਉਸ ਡਰੈਸ ਨੂੰ ਸਿਊਣ ਦੇ ਕਾਰਜ ਨੂੰ ਦਰਸਾਇਆ ਗਿਆ ਹੈ, ਜਿਸਨੂੰ ਉਸਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨ ਪਿੰਗ ਨਾਲ ਮੀਟਿੰਗ ਸਮੇਂ ਪਹਿਨਿਆ ਸੀ। ਰਾਸ਼ਟਰਪਤੀ ਦਫਤਰ ਦੇ ਦੋ ਅਧਿਕਾਰੀ ਜਿਹੜੇ ਇਸ ਘੁਟਾਲੇ ਨਾਲ ਸਬੰਧਤ ਸਨ ਅਤੇ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ, ਨੇ ਜਾਂਚ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਬਹੁਕੌਮੀ ਕੰਪਨੀਆਂ 'ਤੇ ਦਬਾਅ ਪਾ ਕੇ ਚੋਈ ਸੂਨ-ਸਿਲ ਦੀਆਂ ਦੋ ਸੰਸਥਾਵਾਂ ਨੂੰ 70 ਮਿਲੀਅਨ ਡਾਲਰ ਦਾਨ ਕਰਵਾਏ ਹਨ। ਇਕ ਆਰੋਪ ਇਹ ਵੀ ਹੈ ਕਿ ਰਾਸ਼ਟਰਪਤੀ ਦੀ ਸਿਫਾਰਸ਼ ਨਾਲ ਚੋਈ ਨੇ ਆਪਣੀ ਬੇਟੀ ਨੂੰ ਦੇਸ਼ ਦੀ ਇਕ ਨਾਮਣੇ ਵਾਲੀ ਯੂਨੀਵਰਸਿਟੀ ਵਿਚ ਦਾਖਲਾ ਦੁਆਇਆ ਹੈ।
ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਦੀ ਪ੍ਰਕਿਰਿਆ ਚਲਾਉਣ ਬਾਰੇ ਮਤਾ ਲਿਆਉਣ ਦੀ ਗੱਲ ਕੀਤੀ ਹੈ। ਪੀਪਲਜ਼ ਪਾਰਟੀ ਨੇ ਇਸ ਲਈ ਦਸਤਖਤੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਸੰਸਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਨੇ ਮਹਾਂਦੋਸ਼ ਨਾਲ ਸਬੰਧਤ ਮੁੱਦਿਆਂ ਤੇ ਮੁੜ ਵਿਚਾਰ ਕਰਨ ਦੀ ਗੱਲ ਕਹੀ ਹੈ। ਰਾਸ਼ਟਰਪਤੀ ਦੀ ਪਾਰਟੀ ਸਾਈਨੁਰੀ ਪਾਰਟੀ ਵੀ ਇਸ ਮੁੱਦੇ 'ਤੇ ਵੰਡੀ ਗਈ ਹੈ। ਇਸਦੇ ਕੁਝ ਸੰਸਦ ਮੈਂਬਰ ਵੀ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਨਾਲ ਖੜੇ ਹਨ। ਇਸ ਤਰ੍ਹਾਂ ਮਹਾਂਦੋਸ਼ ਦੀ ਪ੍ਰਕਿਰਿਆ ਚਲਾਉਣ ਦੇ ਮਤੇ ਨੂੰ ਪਾਸ ਕਰਵਾਉਣ ਲਈ ਲੋੜੀਂਦੇ ਦੋ ਤਿਹਾਈ ਬਹੁਮਤ ਦੇ ਮਿਲਣ ਦੀ ਆਸ ਵੱਧ ਗਈ ਹੈ।
ਦੇਸ਼ ਵਿਚ ਪਿਛਲੇ ਸਮੇਂ ਤੋਂ ਵਧੇਰੇ ਤੇਜੀ ਨਾਲ ਨਵਉਦਾਰਵਾਦੀ ਆਰਥਕ ਨੀਤੀਆਂ ਲਾਗੂ ਕਰਨ ਨਾਲ ਦੇਸ਼ ਦੇ ਮਿਹਨਤਕਸ਼ ਲੋਕਾਂ ਵਿਚ ਗੁੱਸਾ ਵਧਿਆ ਹੈ। ਇਸਦਾ ਵਿਰੋਧ ਕਰਦੇ ਮਿਹਨਤਕਸ਼ ਲੋਕਾਂ 'ਤੇ ਅੰਨ੍ਹਾ ਜਬਰ ਵੀ ਸਰਕਾਰ ਵਲੋਂ ਕੀਤਾ ਜਾਂਦਾ ਰਿਹਾ ਹੈ। ਜਿਸਦੇ ਸਿੱਟੇ ਵਜੋਂ ਦੇਸ਼ ਦੀਆਂ ਹਾਕਮ ਜਮਾਤਾਂ ਪ੍ਰਤੀ ਪੈਦਾ ਹੋਏ ਇਸ ਗੁੱਸੇ ਨੂੰ ਠੰਡਾ ਕਰਨ ਹਿੱਤ ਰਾਸ਼ਟਰਪਤੀ ਪਾਰਕ ਗੁਏਨ ਹਈ ਨੂੰ ਉਸਦੇ ਇਸ ਘੁਟਾਲੇ ਕਰਕੇ ਬਲੀ ਦਾ ਬਕਰਾ ਬਨਾਉਣਾ ਸੌਖਾ ਹੋ ਗਿਆ ਹੈ। ਦੂਜੇ ਪਾਸੇ ਇਹ ਵੀ ਤੱਥ ਉਭਰਕੇ ਸਾਹਮਣੇ ਆ ਰਹੇ ਹਨ ਕਿ ਪਾਰਕ ਗੁਏਨ-ਹਈ ਵਲੋਂ ਆਪਣੇ ਕਾਰਜਕਾਲ ਦੌਰਾਨ ਚੀਨ ਅਤੇ ਰੂਸ ਨਾਲ ਵਧਾਈ ਨੇੜਤਾ ਤੋਂ ਅਮਰੀਕਾ ਵੀ ਨਾਖੁਸ਼ ਹੈ, ਖਾਸਕਰ ਅਮਰੀਕਾ ਦੇ ਵਰਜਣ ਤੋਂ ਬਾਵਜੂਦ ਦੱਖਣੀ ਕੋਰੀਆ ਨੂੰ ਚੀਨ ਕੇਂਦਰਤ ਏਸ਼ੀਆ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਦਾ ਮੈਂਬਰ ਬਨਾਉਣ ਕਾਰਨ। ਇਸੇ ਕਰਕੇ ਅਮਰੀਕਾ ਉਸਦੀ ਮਦਦ ਕਰਨ ਤੋਂ ਪੂਰੀ ਤਰ੍ਹਾਂ ਹੱਥ ਖਿੱਚ ਗਿਆ ਹੈ।
ਦੇਸ਼ ਵਿਚ ਲੋਕ ਵਿਰੋਧੀ ਆਰਥਕ ਤੇ ਸਮਾਜਕ ਨੀਤੀਆਂ ਵਿਰੁੱਧ ਅਤੇ ਆਪਣੇ ਹੱਕਾਂ ਹਿਤਾਂ ਲਈ ਸੰਘਰਸ਼ ਚਲਾ ਰਹੀਆਂ ਟਰੇਡ ਯੂਨੀਅਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀਆਂ ਜਥੇਬੰਦੀਆਂ ਆਪਣੇ ਸੰਘਰਸ਼ ਨੂੰ ਸਿਰਫ ਇਸ ਘੁਟਾਲੇ ਤੱਕ ਹੀ ਸੀਮਤ ਨਹੀਂ ਰੱਖ ਰਹੀਆਂ ਉਹ ਆਪਣੀਆਂ ਸਾਂਝੀਆਂ ਮੰਗਾਂ ਜਿਵੇਂ-ਰਾਜਨੀਤਕ ਪਾਰਟੀਆਂ ਅਤੇ ਟਰੇਡ ਯੂਨੀਅਨਾਂ 'ਤੇ ਹਮਲੇ ਬੰਦ ਕਰਵਾਉਣ, ਕਿਰਤੀਆਂ ਨੂੰ ਪੱਕੇ ਕਰਨ ਅਤੇ ਪੱਕਿਆਂ ਨੂੰ ਕੱਚੇ ਕੀਤੇ ਜਾਣ ਨੂੰ ਰੋਕਣ, ਤਨਖਾਹਾਂ ਵਿਚ ਵਾਧੇ, ਦੇਸ਼ ਵਿਚ ਅਮਰੀਕੀ ਐਂਟੀ ਬੈਲਿਸਟਿਕ ਮਿਜ਼ਾਇਲ ਪ੍ਰਣਾਲੀ ਦੀ ਤੈਨਾਤੀ ਨੂੰ ਰੱਦ ਕਰਨ ਅਤੇ ਜਹਾਜ ਨਿਰਮਾਣ ਤੇ ਜਹਾਜਰਾਨੀ ਸਨਅਤ ਵਿਚ ਵੱਡੇ ਪੈਮਾਨੇ 'ਤੇ ਕੀਤੀਆਂ ਜਾ ਰਹੀਆਂ ਛਾਂਟੀਆਂ ਨੂੰ ਰੋਕਣ ਦੇ ਨਾਲ-ਨਾਲ ਆਪਣੀਆਂ-ਆਪਣੀਆਂ ਮੰਗਾਂ 'ਤੇ ਵੀ ਸੰਘਰਸ਼ਾਂ ਨੂੰ ਨਿਰੰਤਰ ਜਾਰੀ ਰੱਖ ਰਹੀਆਂ ਹਨ। 12 ਨਵੰਬਰ ਦੇ ਇਤਿਹਾਸਕ ਮੁਜ਼ਾਹਰੇ ਤੋਂ ਠੀਕ ਇਕ ਦਿਨ ਪਹਿਲਾਂ ਹਜ਼ਾਰਾਂ ਉਸਾਰੀ ਕਾਮਿਆਂ ਨੇ ਹੜਤਾਲ ਕੀਤੀ ਅਤੇ ਉਹ ਜਿੱਤ ਵੀ ਪ੍ਰਾਪਤ ਕਰਨ ਵਿਚ ਸਫਲ ਰਹੇ। ਇਸੇ ਤਰ੍ਹਾਂ ਪਿਛਲੇ ਦਿਨਾਂ ਵਿਚ ਰੇਲ ਕਾਮਿਆਂ ਨੇ ਤਨਖਾਹਾਂ ਵਿਚ ਕਟੌਤੀਆਂ ਅਤੇ ਰੇਲਵੇ ਦੇ ਨਿੱਜੀਕਰਨ ਵਿਰੁੱਧ ਹੜਤਾਲ ਕੀਤੀ ਸੀ। ਕੇ.ਸੀ.ਟੀ.ਯੂ. ਵਲੋਂ ਦੇਸ਼ ਭਰ ਵਿਚ ਇਕ ਦਿਨ ਦੀ ਆਮ ਹੜਤਾਲ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸਦਾ ਐਲਾਨ ਉਸਦੇ ਜੇਲ੍ਹ ਵਿਚ ਬੈਠੇ ਪ੍ਰਧਾਨ ਕਰਨਗੇ। 26 ਨਵੰਬਰ ਨੂੰ ਵੀ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਸੰਗਠਨਾਂ ਵਲੋਂ ਰਾਜਸੀ ਪਾਰਟੀਆਂ ਨਾਲ ਰਲਕੇ ਦੇਸ਼ ਵਿਆਪੀ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੇ.ਸੀ.ਟੀ.ਯੂ. ਅਤੇ ਪੀਪਲਜ਼ ਪਾਵਰ ਕੋ-ਆਰਡੀਨੇਟਿੰਗ ਬਾਡੀ ਵਰਗੇ ਸੰਗਠਨਾਂ ਦੀ ਇਹ ਸਾਫ ਸਮਝਦਾਰੀ ਹੈ ਕਿ ਇਸ ਜਨਤਕ ਸੰਘਰਸ਼ ਦੇ ਨਾਲ-ਨਾਲ ਜਮਾਤੀ ਸੰਘਰਸ਼ ਨੂੰ ਵੀ ਤਿੱਖੇ ਕੀਤੇ ਜਾਣ ਦੀ ਲੋੜ ਹੈ।

No comments:
Post a Comment